Home Blog Page 498

ਕ੍ਰਿਕਟ ਏਸ਼ੀਆ ਕੱਪ ਦੇ ਦੂਸਰੇ ਮੁਕਾਬਲੇ ’ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ

0

ਦੁਬਈ, 15 ਸਤੰਬਰ 2025 : ਭਾਰਤ ਤੇ ਪਾਕਿਸਤਾਨ (India and Pakistan) ਦੀਆਂ ਕ੍ਰਿਕਟ ਟੀਮਾਂ ਵਿਚਕਾਰ ਚੱਲ ਰਹੇ ਕ੍ਰਿਕਟ ਏਸ਼ੀਆ ਕੱਪ ਦੇ ਦੂਸਰੇ ਮੁਕਾਬਲੇ ਵਿਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ (Lost by 7 wickets) ਦਿਤਾ । ਭਾਰਤ ਨੂੰ ਜਿੱਤ ਲਈ 128 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਨੂੰ ਟੀਮ ਨੇ 15.5 ਉਵਰਾਂ ’ਚ ਆਸਾਨੀ ਨਾਲ ਪ੍ਰਾਪਤ ਕਰ ਲਿਆ । ਭਾਰਤ 2 ਮੈਚ ਜਿੱਤ ਕੇ ਗਰੁਪ ਏ ਵਿਚ ਸਿਖਰ ਉਤੇ ਹੈ।

ਭਾਰਤੀ ਟੀਮ ਦੇ ਕਪਤਾਨ ਨੇ ਬਣਾਏ 47 ਰਣ

ਕਪਤਾਨ ਸੂਰਿਆਕੁਮਾਰ ਯਾਦਵ ਨੇ ਸਭ ਤੋਂ ਜ਼ਿਆਦਾ 47 ਦੌੜਾਂ ਬਣਾਈਆਂ । ਤਿਲਕ ਅਭਿਸ਼ੇਕ ਸ਼ਰਮਾ ਅਤੇ ਤਿਲਕ ਵਰਮਾ ਨੇ 31-31 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਕੁਲਦੀਪ ਯਾਦਵ ਦੀ ਕਲਾਤਮਕਤਾ, ਅਕਸ਼ਰ ਪਟੇਲ ਦੇ ਅਨੁਸ਼ਾਸਨ ਅਤੇ ਵਰੁਣ ਚੱਕਰਵਰਤੀ ਦੀ ਚਲਾਕੀ ਨੇ ਪਾਕਿਸਤਾਨ ਨੂੰ ਨੌਂ ਵਿਕਟਾਂ ਉਤੇ 127 ਦੌੜਾਂ ਤੋਂ ਅੱਗੇ ਨਾ ਵਧਣ ਦਿਤਾ।

ਕਿਹੜੇ ਓਵਰ ਵਿਚ ਕਿੰਨੀਆਂ ਵਿਕਟਾਂ ਤੇ ਕਿੰਨੇ ਸਕੋਰ

ਸਪਿਨਰ ਅਕਸ਼ਰ (4 ਓਵਰਾਂ ਵਿਚ 2/18), ਕੁਲਦੀਪ (4 ਓਵਰਾਂ ਵਿਚ 3/18) ਅਤੇ ਵਰੁਣ (4 ਓਵਰਾਂ ਵਿਚ 1/24) ਲਾਈਨ ਅਤੇ ਲੰਬਾਈ ਦੇ ਮਾਮਲੇ ਵਿਚ ਸਟੀਕ ਸਨ ਅਤੇ ਕਿਸੇ ਵੀ ਪਾਕਿਸਤਾਨੀ ਬੱਲੇਬਾਜ਼ (Pakistani batsman) ਨੂੰ ਜ਼ਿਆਦਾ ਦੇਰ ਟਿਕਣ ਨਾ ਦਿਤਾ। ਜਸਪ੍ਰੀਤ ਬੁਮਰਾਹ (4 ਓਵਰਾਂ ਵਿਚ 2/28) ਨੇ ਵੀ ਬਿਹਤਰੀਨ ਸਵਿੰਗ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ । ਭਾਰਤੀ ਟੀਮ ਦੇ ਕਪਤਾਨ ਸੂਰਿਆ ਕੁਮਾਰ ਯਾਦਵ ਨੇ 15ਵੇਂ ਓਵਰ ਦੀ 5ਵੀਂ ਗੇਂਦ ’ਤੇ ਛੱਕਾ ਮਾਰ ਕੇ ਭਾਰਤ ਨੂੰ ਜੇਤੂ ਬਣਾ ਦਿੱਤਾ ।

Read More : ਭਾਰਤ-ਪਾਕਿ ਵਿਚਾਲੇ ਕ੍ਰਿਕਟ ਏਸ਼ੀਆ ਕੱਪ ਦਾ ਮੈਚ ਨਹੀਂ ਖੇਡਿਆ ਜਾਣਾ ਚਾਹੀਦਾ

ਤਨਖਾਹਾਂ ਨਾ ਮਿਲਣ ਕਾਰਨ ਏਡਿਡ ਸਕੂਲ ਕਰਮਚਾਰੀ ਹੋ ਰਹੇ ਨੇ ਨਮੋਸ਼ੀ ਦੇ ਸ਼ਿਕਾਰ

0
Aided school employees
ਪਟਿਆਲਾ, 15 ਸਤੰਬਰ 2025 : ਪੰਜਾਬ ਰਾਜ ਏਡਿਡ ਸਕੂਲ ਟੀਚਰਜ਼ ਐਂਡ ਅਦਰ ਇੰਪਲਾਈਜ਼ ਯੂਨੀਅਨ (Punjab State Aided School Teachers and Other Employees Union) ਦੇ ਆਗੂਆਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਇੱਕ ਪੱਤਰ ਲਿਖਿਆ ਹੈ ਕਿ ਉਹ ਪੰਜਾਬ ਦੇ ਏਡਿਡ ਸਕੂਲਾਂ ਵਿੱਚ ਕੰਮ ਕਰਦੇ ਏਡਿਡ ਸਟਾਫ਼ ਨੂੰ ਛੇ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਮਾਮਲੇ ਵਿੱਚ ਦਖਲ ਦੇਣ ।
ਪੰਜਾਬ ਏਡਿਡ ਸਕੂਲ ਟੀਚਰਜ਼ ਯੂਨੀਅਨ ਨੇ ਪੰਜਾਬ ਦੇ ਰਾਜਪਾਲ ਨੂੰ ਛੇ ਮਹੀਨਿਆਂ ਦੀਆਂ ਤਨਖਾਹਾਂ ਜਾਰੀ ਕਰਵਾਉਣ ਦੀ ਕੀਤੀ ਅਪੀਲ 
ਇਹ ਪੱਤਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ, ਸੂਬਾ ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਅਤੇ ਸੂਬਾ
ਆਗੂਆਂ ਅਸ਼ਵਨੀ ਕੁਮਾਰ ਮਦਾਨ, ਹਰਵਿੰਦਰ ਪਾਲ ਅਤੇ ਅਨਿਲ ਕੁਮਾਰ ਭਾਰਤੀ ਵੱਲੋਂ ਸਮੂਹਿਕ ਤੌਰ ‘ਤੇ ਲਿਖਿਆ ਗਿਆ ਹੈ । ਯੂਨੀਅਨ ਦੇ ਇਨ੍ਹਾਂ ਆਗੂਆਂ ਨੇ ਰਾਜਪਾਲ ਨੂੰ ਦੱਸਿਆ ਹੈ ਕਿ ਪੰਜਾਬ ਦੇ ਸਾਰੇ ਏਡਿਡ ਸਕੂਲਾਂ ਵਿੱਚ ਕੰਮ ਕਰ ਰਹੇ 1400 ਦੇ ਲੱਗਭਗ ਅਧਿਆਪਕ ਅਤੇ ਹੋਰ ਕਰਮਚਾਰੀ ਬਹੁਤ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਨ ਦੇ ਬਾਵਜੂਦ, ਪਿਛਲੇ 6 ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ ।

ਸੂਬਾ ਸਰਕਾਰ ਸੂਬੇ ਵਿੱਚ ਵਿਦਿਅਕ ਕ੍ਰਾਂਤੀ ਲਿਆਉਣ ਦੀ ਗੱਲ ਕਰਦੀ ਹੈ ਪਰ ਇਹ ਉਦੋਂ ਤੱਕ ਕਿਵੇਂ ਸੰਭਵ ਹੈ ਜਦੋਂ ਤੱਕ ਅਧਿਆਪਕ ਛੇ ਛੇ ਮਹੀਨਿਆਂ ਤੋਂ ਆਪਣੀਆਂ ਤਨਖਾਹਾਂ ਤੋਂ ਬਿਨਾਂ ਰਹਿ ਰਹੇ ਹਨ

ਉਨ੍ਹਾਂ ਲਿਖਿਆ ਕਿ ਹਾਲਾਂਕਿ ਸੂਬਾ ਸਰਕਾਰ ਸੂਬੇ ਵਿੱਚ ਵਿਦਿਅਕ ਕ੍ਰਾਂਤੀ (State government educational revolution in the state) ਲਿਆਉਣ ਦੀ ਗੱਲ ਕਰਦੀ ਹੈ ਪਰ ਇਹ ਉਦੋਂ ਤੱਕ ਕਿਵੇਂ ਸੰਭਵ ਹੈ ਜਦੋਂ ਤੱਕ ਅਧਿਆਪਕ ਛੇ ਛੇ ਮਹੀਨਿਆਂ ਤੋਂ ਆਪਣੀਆਂ ਤਨਖਾਹਾਂ ਤੋਂ ਬਿਨਾਂ ਰਹਿ ਰਹੇ ਹਨ ਅਤੇ ਆਪਣੀ ਰੋਜ਼ੀ-ਰੋਟੀ ਬਾਰੇ ਬਹੁਤ ਚਿੰਤਤ ਹਨ । ਉਨ੍ਹਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ । ਇੱਥੇ ਇੱਕ ਗੱਲ ਇਹ ਵੀ ਧਿਆਨ ਦੇਣ ਯੋਗ ਹੈ ਕਿ ਉਪਰੋਕਤ ਸਕੂਲਾਂ ਵਿੱਚ ਸੀ. ਐਂਡ ਵੀ ਕਾਡਰ ਦੇ ਅਧਿਆਪਕ ਵੀ ਹਨ ਜਿਨ੍ਹਾਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ, ਜਿਹਨਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖਾਹਾਂ ਨਾ ਮਿਲੀਆਂ ਹੋਣ, ਜ਼ਰਾ ਸੋਚੋ, ਉਨ੍ਹਾਂ ਦੇ ਘਰਾਂ ਦੀ ਕੀ ਹਾਲਤ ਹੋਵੇਗੀ ।

ਯੂਨੀਅਨ ਆਗੂਆਂ ਨੇ ਉਮੀਦ ਜਤਾਈ ਕਿ ਸਤਿਕਾਰਯੋਗ ਰਾਜਪਾਲ ਇਸ ਮਾਮਲੇ ਦੀ ਗੰਭੀਰਤਾ ਨੂੰ ਜ਼ਰੂਰ ਸਮਝਣਗੇ

ਯੂਨੀਅਨ ਆਗੂਆਂ ਨੇ ਉਮੀਦ ਜਤਾਈ ਕਿ ਸਤਿਕਾਰਯੋਗ ਰਾਜਪਾਲ ਇਸ ਮਾਮਲੇ ਦੀ ਗੰਭੀਰਤਾ ਨੂੰ ਜ਼ਰੂਰ ਸਮਝਣਗੇ ਅਤੇ ਜ਼ਰੂਰ ਦਖਲ ਦੇਣਗੇ ਅਤੇ ਇਨ੍ਹਾਂ ਸਕੂਲਾਂ ਵਿੱਚ ਸਹਾਇਤਾ ਪ੍ਰਾਪਤ ਅਸਾਮੀਆਂ ‘ਤੇ ਕੰਮ ਕਰ ਰਹੇ ਸਹਾਇਤਾ ਪ੍ਰਾਪਤ ਸਕੂਲ ਸਟਾਫ ਮੈਂਬਰਾਂ ਦੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਲਈ ਪੰਜਾਬ ਸਰਕਾਰ ਨੂੰ ਢੁਕਵੇਂ ਦਿਸ਼ਾ-ਨਿਰਦੇਸ਼ (Appropriate guidelines to the Punjab Government) ਜਾਰੀ ਕਰਨਗੇ । ਯੂਨੀਅਨ ਆਗੂਆਂ ਵੱਲੋਂ ਇਹ ਵੀ ਉਮੀਦ ਜਤਾਈ ਗਈ ਹੈ ਕਿ ਇਸ ਕੰਮ ਲਈ ਦਿਸ਼ਾ-ਨਿਰਦੇਸ਼ ਜਾਰੀ ਹੋਣ ਅਤੇਪੰਜਾਬ ਸਰਕਾਰ ਨੂੰ ਰਾਜਪਾਲ ਵੱਲੋਂ ਤਨਖਾਹਾਂ ਜਾਰੀ ਕਰਨ ਦੇ ਨਿਰਦੇਸ਼ਾਂ ਦੇ ਜਾਰੀ ਕਰਨ ਤੋਂ ਬਾਅਦ ਸਹਾਇਤਾ ਪ੍ਰਾਪਤ ਸਕੂਲਾਂ ਦਾ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਹਤ ਦਾ ਸਾਹ ਲੈ ਸਕਣਗੇ ।

ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਦੇ ਹੁਕਮ

0
ADC Simarpreet Kaur

ਪਟਿਆਲਾ, 15 ਸਤੰਬਰ 2025 : ਵਧੀਕ ਜ਼ਿਲ੍ਹਾ ਮੈਜਿਸਟਰੇਟ (Additional District Magistrate) ਸਿਮਰਪ੍ਰੀਤ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਵਿੱਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਹੈ ।

ਧੂੰਏ ਕਾਰਨ ਆਮ ਪਬਲਿਕ/ਬੱਚਿਆਂ ਦੀ ਸਿਹਤ ‘ਤੇ ਮਾੜਾ ਅਸਰ ਪੈਣ ਦਾ ਅਤੇ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਝੋਨੇ ਦੀ ਫ਼ਸਲ ਕੱਟਣ (Cutting the rice crop) ਉਪਰੰਤ ਜ਼ਮੀਨ ਮਾਲਕਾਂ ਵੱਲੋਂ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਹਵਾ ਵਿੱਚ ਧੂੰਏ ਨਾਲ ਬਹੁਤ ਪ੍ਰਦੂਸ਼ਣ ਫੈਲਦਾ ਹੈ ਅਤੇ ਵਾਤਾਵਰਣ ‘ਤੇ ਮਾੜਾ ਅਸਰ ਪੈਂਦਾ ਹੈ । ਇਸ ਧੂੰਏ ਕਾਰਨ ਆਮ ਪਬਲਿਕ/ਬੱਚਿਆਂ ਦੀ ਸਿਹਤ ‘ਤੇ ਮਾੜਾ ਅਸਰ ਪੈਣ ਦਾ ਅਤੇ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ ।

ਅੱਗ ਨਾਲ ਰਹਿੰਦਾ ਹੈ ਆਲੇ-ਦੁਆਲੇ ਖੜ੍ਹੀ ਫ਼ਸਲ ਦਾ ਵੀ ਨੁਕਸਾਨ ਹੋਣ ਦਾ ਡਰ

ਅੱਗ ਨਾਲ ਆਲੇ-ਦੁਆਲੇ ਖੜ੍ਹੀ ਫ਼ਸਲ ਦਾ ਵੀ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ । ਇਸ ਤੋਂ ਇਲਾਵਾ ਦੁਰਲਭ ਅਤੇ ਲਾਭਦਾਇਕ ਜੀਵ-ਜੰਤੂਆਂ ਦੀ ਵਿਰਾਸਤ ਦਾ ਸਰਮਾਇਆ ਖ਼ਤਮ ਹੋ ਜਾਂਦਾ ਹੈ । ਸੜਕ ਦੇ ਨਾਲ ਲਗਦੇ ਖੇਤਾਂ ਵਿੱਚ ਅੱਗ ਲਾਉਣ ਕਾਰਨ ਸੜਕ ਉਪਰ ਸੰਘਣਾ ਧੂੰਆ ਹੋਣ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਵੱਡੀ ਦੁਰਘਟਨਾ ਹੋ ਸਕਦੀ ਹੈ, ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖ਼ਤਰਾ ਰਹਿੰਦਾ ਹੈ ।

ਹੁਕਮ ਰਹਿਣਗੇ ਜ਼ਿਲ੍ਹੇ ਵਿੱਚ 11 ਨਵੰਬਰ 2025 ਤੱਕ ਲਾਗੂ

ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਵਿੱਚ ਵੱਖ-ਵੱਖ ਸਥਾਨਾਂ ‘ਤੇ ਅਹਿਮ ਪਲਾਂਟ, ਜਿਸ ਵਿੱਚ ਬਹੁਤ ਹੀ ਬਲਣਸ਼ੀਲ ਪਦਾਰਥ ਜਿਵੇਂ ਕਿ ਗੈਸ-ਪੈਟਰੋਲ ਆਦਿ ਦਾ ਭੰਡਾਰ ਹੈ, ਸਥਿਤ ਹਨ ਅਤੇ ਜ਼ਿਲ੍ਹੇ ਵਿੱਚ ਕਈ ਥਾਵਾਂ ਤੋਂਗੈਸ ਪਾਈਪ ਲਾਈਨ (Gas pipeline) ਵੀ ਲੰਘਦੀ ਹੈ ਅਤੇ ਇਨ੍ਹਾਂ ਪਲਾਂਟਾਂ ਦੇ ਆਸ-ਪਾਸ ਝੋਨੇ ਆਦਿ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਕਾਰਨ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ । ਇਸ ਤਰ੍ਹਾਂ ਨਾਲ ਲੋਕਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ । ਇਹ ਹੁਕਮ ਜ਼ਿਲ੍ਹੇ ਵਿੱਚ 11 ਨਵੰਬਰ 2025 ਤੱਕ ਲਾਗੂ ਰਹਿਣਗੇ ।

Read More : ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ ਦੇ ਹੁਕਮ ਜਾਰੀ

A közösségi funkciók és bónuszok titkai a Verde Casino‑ban

0

Az online kaszinók egyre inkább a játékosok közösségi élményére építenek. A Verde Casino különösen erős ebben a téren, hiszen a platform nem csak bónuszokkal, hanem interaktív funkciókkal is segíti a játékosokat, hogy egymástól tanuljanak és együtt élvezzék a játékot. Ebben a cikkben a leggyakrabban feltett kérdésekre válaszolunk, miközben bemutatjuk, hogyan használhatod ki a közösségi elemeket a nyeremények maximalizálásához.

Mi az a közösségi kaszinó, és miért fontos a játékosoknak?

A közösségi kaszinó olyan online platform, ahol a játékosok chat‑en, fórumokon vagy élő streamen keresztül kommunikálhatnak egymással. Ez növeli a szórakozást, segít a stratégiák megosztásában, és erősíti a lojalitást. A Verde Casino esetében a chat‑szobák és a ranglisták lehetővé teszik, hogy a kezdők tanuljanak a tapasztaltabbaktól, miközben a verseny szellem élénk marad.

Hogyan működik a befizetés nélküli üdvözlő bónusz a Verde Casino‑ban?

A befizetés nélküli Verde Casino üdvözlő bónusz egy ingyenes kredit, amelyet a regisztráció után azonnal felhasználhatsz. Nincs szükség saját pénz befizetésére, így kockázat nélkül tesztelheted a játékokat. A bónusz után általában egy 20‑szoros körülírási követelmény áll, ami azt jelenti, hogy a nyereményedet legalább húszszor kell feljátszani, mielőtt pénzre válthatnád.

Pro Tip: A körülírási követelményt könnyebben teljesítheted alacsony volatilitású nyerőgépekkel, mivel hosszabb játékidőt biztosítanak.

Milyen játékok érhetők el a Verde Casino élő osztós szekciójában?

A Verde Casino élő osztós részlege a legnagyobb szoftvergyártók – például Evolution Gaming és Pragmatic Play – játékait kínálja. Itt megtalálod a klasszikus rulettet, a blackjackot, a baccaratot és a Texas Hold’em‑t. Minden asztal valós idejű krupiékkal működik, és a chat‑funkción keresztül közvetlenül beszélhetsz a többi játékossal.

Did You Know? Az élő dealer játékokban a kártyákat több paklival keverik, hogy megakadályozzák a kártyaszámlálást.

Hogyan segít a ranglista a játékosoknak a jobb döntések meghozatalában?

A ranglista a játékosok teljesítményét mutatja, beleértve a nyereményeket, a befizetéseket és a bónuszok felhasználását. Ha látod, hogy egy adott játékos milyen stratégiát alkalmaz, könnyen lemásolhatod azt. A Verde Casino ranglistája naponta frissül, így mindig naprakész információkhoz juthatsz.

Funkció Verde Casino Versenytárs A Versenytárs B
Élő chat Igen Nem Igen
Napi ranglista Igen Igen Nem
Bónuszok nyomon követése Igen Nem Igen

Industry Secret: A legmagasabb ranglistás játékosok gyakran alacsonyabb volatilitású gépeket választanak, hogy stabil profitot érjenek el.

Mik a legfontosabb biztonsági intézkedések a Verde Casino‑ban?

A Verde Casino a Máltai Szerencsejáték Hatóság (MGA) engedélyével működik, ami szigorú szabályozást jelent. A személyazonosság ellenőrzése (KYC) kötelező, és a tranzakciók SSL‑titkosítással vannak védve. Emellett a játékosok számára elérhető a felelős játék eszköze, mint a befizetési limit és az önkizárás.

Important: Mindig ellenőrizd a KYC követelményeket már a regisztrációkor, hogy a későbbi kifizetések zökkenőmentesek legyenek.

Milyen fizetési módok állnak rendelkezésre, és mennyi idő alatt történik a kifizetés?

A Verde Casino a legnépszerűbb magyar fizetési megoldásokat támogatja: bankkártyák, Trustly, Skrill és Paysafecard. A kifizetések általában 24–48 órán belül megtörténnek, ha a KYC folyamat már befejeződött. A gyors kifizetés a platform egyik fő előnye.

Expert Tip: A Skrill‑es kifizetés a leggyorsabb, gyakran már 12 órán belül jóváíródik.

Hogyan építhetem ki saját közösségi csoportomat a Verde Casino‑ban?

A Verde Casino beépített fórumot kínál, ahol saját csoportot hozhatsz létre. Válaszd a „Csoport létrehozása” opciót, adj nevet, leírást, és meghívhatod barátaidat vagy más játékosokat. A csoport tagjai megoszthatják kedvenc stratégiáikat, és közösen részt vehetnek a bónuszversenyeken.

Pro Tip: Rendszeres események (pl. heti slot‑verseny) szervezése növeli a csoport aktivitását és a tagok elkötelezettségét.

Milyen hibákat érdemes elkerülni a bónuszok felhasználásakor?

  • Figyelmen kívül hagyni a körülírási követelményeket – ez a leggyakoribb hiba, ami miatt a nyeremények elmaradnak.
  • Túl nagy tétekkel játszani – a bónuszok gyakran alacsonyabb tétekkel a leghatékonyabbak.
  • Nem ellenőrizni a lejárati időt – a bónuszok csak korlátozott ideig használhatók fel.

Warning: Ha a körülírási követelményeket nem teljesíted időben, a bónusz és a nyeremények elvesznek.

Hogyan használhatom a statisztikákat a nyerési esélyeim javítására?

A slot‑gépek RTP (visszatérítési arány) értéke 94‑98 % között mozog. A Verde Casino játékai közül a legmagasabb RTP‑vel rendelkező a Starburst (96,5 %). Ha ezt a gépet választod, hosszú távon jobb eséllyel nyerhetsz. Emellett a volatilitás segít meghatározni, hogy gyakran, de kisebb nyereményekre számíthatsz, vagy ritkábban, de nagyobb összegekkel.

Did You Know? A 96,5 %-os RTP‑vel rendelkező játékok átlagosan 4 %-kal magasabb nyerési arányt biztosítanak, mint a 94 %-os társaik.

Miért érdemes a Verde Casino‑t választani a többi magyar online kaszinó helyett?

A Verde Casino egyedülálló kombinációt kínál: ingyenes üdvözlő bónusz, széles játékválaszték, gyors kifizetések és erős közösségi funkciók. A platform magyar nyelvű felülete és helyi ügyfélszolgálata különösen vonzó a hazai játékosok számára. Emellett a licenc és a biztonsági protokollok garantálják a fair játékot.

Quick Win: Regisztrálj, igényeld a befizetés nélküli bónuszt, és kezdj el játszani a legmagasabb RTP‑s játékokkal, hogy gyorsan megtapasztald a nyereményeket.

Összegzés – Hogyan profitálhatsz a közösségi funkciókból és a bónuszokból?

A Verde Casino egy olyan környezetet teremt, ahol a közösségi élmény és a bónuszok szorosan összefonódnak. A chat‑szobák, ranglisták és saját csoportok segítenek a tudásmegosztásban, míg a befizetés nélküli Verde Casino üdvözlő bónusz kockázatmentes bevezetést biztosít. A gyors kifizetések, a biztonságos licenc és a magyar nyelvű támogatás mind hozzájárulnak ahhoz, hogy a játékélmény zökkenőmentes legyen.

Ready to take your game to the next level? Látogass el a Verde Casino kaszinó oldalára, regisztrálj, és élvezd a közösségi funkciók és bónuszok előnyeit már ma!

ਮੇਅਰ ਤੇ ਡੀ. ਸੀ. ਵੱਲੋਂ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਤਿਆਰੀਆਂ ਦਾ ਜਾਇਜ਼ਾ

0
Sri Kali Devi Temple

ਪਟਿਆਲਾ, 14 ਸਤੰਬਰ 2025 : ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ (Municipal Corporation Mayor Kundan Gogia) ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸਮੇਤ ਐਡਵਾਈਜਰੀ ਕਮੇਟੀ ਦੇ ਮੈਂਬਰ ਸੀ. ਏ. ਅਜੇ ਅਲੀਪੁਰੀਆ ਤੇ ਸੰਜੇ ਸਿੰਗਲਾ ਨੇ ਸਥਾਨਕ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ 22 ਸਤੰਬਰ ਨੂੰ ਅੱਸੂ ਦੇ ਨਵਰਾਤਰਿਆਂ ਦੀ ਸ਼ੁਭ-ਆਰੰਭਤਾ ਮੌਕੇ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਮਦ ਨੂੰ ਲੈ ਕੇ ਤਿਆਰੀਆਂ ਸਮੇਤ ਹੋਰ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ।

ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਜਾਣਗੇ ਪੁਖ਼ਤਾ ਪ੍ਰਬੰਧ : ਡਾ. ਪ੍ਰੀਤੀ ਯਾਦਵ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਵਿੱਤਰ, ਪੁਰਾਤਨ ਤੇ ਇਤਿਹਾਸਕ ਸ੍ਰੀ ਕਾਲੀ ਦੇਵੀ ਮੰਦਿਰ (Sri Kali Devi Temple) ਦੀ ਪੂਰੀ ਦੁਨੀਆ ‘ਚ ਮਹਾਨਤਾ ਅਤੇ ਮਾਨਤਾ ਹੈ, ਇਸ ਲਈ 22 ਸਤੰਬਰ ਤੋਂ 2 ਅਕਤੂਬਰ ਤੱਕ ਨਵਰਾਤਰਿਆਂ ਦੇ ਦਿਨਾਂ ਦੌਰਾਨ ਦੂਰੋਂ-ਦੂਰੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ।ਇਸ ਮੌਕੇ ਦੱਸਿਆ ਗਿਆ ਕਿ ਨਵਰਾਤਰ‌ਿਆਂ ਦੌਰਾਨ ਰੋਜ਼ ਸਵੇਰੇ ਸਾਢੇ 8 ਵਜੇ ਹਵਨ ਸ਼ੁਰੂ ਹੋਵੇਗਾ, ਜਿਸ ਲਈ ਆਮ ਸ਼ਰਧਾਲੂ ਬੁਕਿੰਗ ਕਰਵਾ ਸਕਦੇ ਹਨ। ਇਸ ਦੌਰਾਨ ਮੰਦਿਰ ਦੇ ਮਾਹੌਲ ਨੂੰ ਹੋਰ ਅਧਿਆਤਮਿਕ ਬਣਾਉਣ ਲਈ ਮੰਤਰਾਂ ਦਾ ਉਚਾਰਨ ਚੱਲਦਾ ਰਹੇਗਾ ।

ਦਿਵਿਆਂਗ ਸ਼ਰਧਾਲੂਆਂ ਦੀ ਸਹੂਲਤ ਲਈ ਵੀਲ ਚੇਅਰ ਸਮੇਤ ਸਮੂਹ ਸ਼ਰਧਾਲੂਆਂ ਲਈ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ

ਮੇਅਰ ਕੁੰਦਨ ਗੋਗੀਆ ਨੇ ਪ੍ਰਬੰਧਕਾਂ ਨੂੰ ਕਿਹਾ ਕਿ ਇਸ ਲਈ ਪਵਿੱਤਰ ਮੰਦਿਰ ਅਤੇ ਇਸਦੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਵੱਲ ਉਚੇਚਾ ਧਿਆਨ ਦਿੱਤਾ ਜਾਵੇ । ਉਨ੍ਹਾਂ ਨਵਰਾਤਰਿਆਂ ਮੌਕੇ ਆਉਣ ਵਾਲੇ ਦਿਵਿਆਂਗ ਸ਼ਰਧਾਲੂਆਂ ਦੀ ਸਹੂਲਤ ਲਈ ਵੀਲ੍ਹ ਚੇਅਰ ਦਾ ਪ੍ਰਬੰਧ ਕਰਨ ਸਮੇਤ ਸ਼ਰਧਾਲੂਆ ਲਈ ਲੰਗਰ ਤੇ ਭੰਡਾਰੇ, ਪੀਣ ਵਾਲੇ ਪਾਣੀ, ਬਾਥਰੂਮ, ਸਾਫ਼ ਸਫ਼ਾਈ ਆਦਿ ਦੇ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ।

ਸ਼ਾਰਦੀਆ ਨਵਰਾਤਰੀ ਅੱਸੂ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ ਦੀ ਸ਼ੁਰੂਆਤ 22 ਸਤੰਬਰ ਤੋਂ ਹੋ ਰਹੀ ਹੈ

ਸੀ. ਏ. ਅਜੇ ਅਲੀਪੁਰੀਆ (C. A. Ajay Alipuria) ਨੇ ਦੱਸਿਆ ਕਿ ਸ਼ਾਰਦੀਆ ਨਵਰਾਤਰੀ (Shardiya Navratri) ਅੱਸੂ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ ਦੀ ਸ਼ੁਰੂਆਤ 22 ਸਤੰਬਰ ਤੋਂ ਹੋ ਰਹੀ ਹੈ ਅਤੇ ਇਸ ਦੌਰਾਨ ਦੁਰਗਾ ਮਾਂ ਦੇ ਨੌ ਰੂਪਾਂ ਦੀ ਵਿਧੀ ਵਿਧਾਨ ਨਾਲ ਅਰਾਧਨਾ ਕੀਤੀ ਜਾਂਦੀ ਹੈ । ਏ. ਡੀ. ਸੀ. ਸਿਮਰਪ੍ਰੀਤ ਕੌਰ ਨੇ ਕਿਹਾ ਕਿ ਸ਼ਰਧਾਲੂਆਂ ਦੀ ਵੱਡੀ ਗਿਣਤੀ ਵਿੱਚ ਆਮਦ ਨੂੰ ਲੈ ਕੇ ਜ਼ਿਲ੍ਹਾ ਪੁਲਸ ਵੱਲੋਂ ਸੁਰੱਖਿਆ ਦੇ ਪੁੱਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਵਾਹਨਾਂ ਦੀ ਪਾਰਕਿੰਗ ਸਮੇਤ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫ਼ਿਕ ਪਲਾਨ ਵੀ ਬਣਾਇਆ ਜਾ ਰਿਹਾ ਹੈ ।

Read More : ਸ੍ਰੀ ਕਾਲੀ ਮਾਤਾ ਮੰਦਿਰ ਵਿੱਚ ਨਤਮਸਤਕ ਹੋਏ ਮੁੱਖ ਮੰਤਰੀ ਪੰਜਾਬ

ਪਟਿਆਲਾ ਜ਼ਿਲ੍ਹੇ ‘ਚ ਪੈਡੀ ਸਟਰਾਅ ਰੀਪਰ ਮਸ਼ੀਨ ਚਲਾਉਣ ‘ਤੇ ਪਾਬੰਦੀ

0
Additional District Magistrate

ਪਟਿਆਲਾ, 14 ਸਤੰਬਰ 2025 : ਵਧੀਕ ਜ਼ਿਲ੍ਹਾ ਮੈਜਿਸਟਰੇਟ (Additional District Magistrate) ਸਿਮਰਪ੍ਰੀਤ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 30 ਅਤੇ 34 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੋਕ ਹਿੱਤ ਵਿੱਚ ਪਟਿਆਲਾ ਜ਼ਿਲ੍ਹੇ ਅੰਦਰ ਪੈਡੀ ਸਟਰਾਅ ਰੀਪਰ ਮਸ਼ੀਨ ਚਲਾਉਣ ‘ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ । ਇਹ ਹੁਕਮ 11 ਨਵੰਬਰ 2025 ਤੱਕ ਲਾਗੂ ਰਹਿਣਗੇ। ਜਿਹੜੇ ਕਿਸਾਨਾਂ ਨੇ ਬੇਲਰ ਨਾਲ ਗੰਢਾਂ ਬਣਾਉਣੀਆਂ ਹਨ, ਉਹ ਸਬੰਧਤ ਖੇਤੀਬਾੜੀ ਵਿਕਾਸ ਅਫ਼ਸਰ/ਬਲਾਕ ਖੇਤੀਬਾੜੀ ਅਫ਼ਸਰ ਤੋਂ ਪਹਿਲਾਂ ਮਨਜੂਰੀ ਲੈ ਕੇ ਹੀ ਰੀਪਰ ਚਲਾ ਸਕਦੇ ਹਨ ।

ਖੇਤੀਬਾੜੀ ਅਫ਼ਸਰ ਦੀ ਮਨਜ਼ੂਰੀ ਨਾਲ ਬੇਲਰ ਨਾਲ ਗੰਢਾਂ ਬਣਾਉਣ ਲਈ ਰੀਪਰ ਦੀ ਵਰਤੋਂ ਕੀਤੀ ਜਾ ਸਕੇਗੀ

ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮੁੱਖ ਖੇਤੀਬਾੜੀ ਅਫ਼ਸਰ (Chief Agricultural Officer) ਪਟਿਆਲਾ ਨੇ ਧਿਆਨ ਵਿੱਚ ਲਿਆਂਦਾ ਹੈ ਕਿ ਕਿਸਾਨ ਝੋਨੇ ਦੀ ਕਟਾਈ ਤੋਂ ਬਾਅਦ ਜੋ ਝੋਨੇ ਦੇ ਮੁੱਢ (ਰਹਿੰਦ-ਖੁਹੰਦ) ਰਹਿ ਜਾਂਦੀ ਹੈ, ਕਿਸਾਨ ਉਨ੍ਹਾਂ ਨੂੰ ਟਰੈਕਟਰ ਨਾਲ ਚਲਣ ਵਾਲੇ ਰੀਪਰ ਦੇ ਨਾਲ ਵੱਢਦੇ ਹਨ। ਇਸ ਤੋਂ ਬਾਅਦ ਉਹ ਸਾਰੇ ਨਾੜ ਨੂੰ ਅੱਗ ਲਗਾ ਦਿੰਦੇ ਹਨ, ਜਿਸ ਨਾਲ ਬਹੁਤ ਪ੍ਰਦੂਸ਼ਣ ਹੋ ਜਾਂਦਾ ਹੈ ਕਿਉਂਕਿ ਨਾੜ ਗਿਲ੍ਹਾ ਅਤੇ ਸਲਾਬਾ ਹੁੰਦਾ ਹੈ । ਇਸ ਧੂੰਏਂ ਕਰਕੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਹਨ ਅਤੇ ਕੀਮਤੀ ਜਾਨਾਂ ਜਾਂਦੀਆਂ ਹਨ ।

ਇਸ ਧੂੰਏਂ ਨਾਲ ਜ਼ਹਿਰੀਲੀਆਂ ਗੈਸਾਂ ਵੀ ਪੈਦਾ ਹੁੰਦੀਆਂ ਹਨ ਜੋ ਕਿ ਬਿਮਾਰੀਆਂ ਵਿੱਚ ਵਾਧਾ ਕਰਦੀਆਂ ਹਨ

ਇਸ ਧੂੰਏਂ ਨਾਲ ਜ਼ਹਿਰੀਲੀਆਂ ਗੈਸਾਂ ਵੀ ਪੈਦਾ ਹੁੰਦੀਆਂ ਹਨ ਜੋ ਕਿ ਬਿਮਾਰੀਆਂ ਵਿੱਚ ਵਾਧਾ ਕਰਦੀਆਂ ਹਨ । ਛੋਟੇ ਬੱਚਿਆਂ ਦੇ ਤਾਂ ਦਿਮਾਗੀ ਵਿਕਾਸ ਉਤੇ ਬਹੁਤ ਬੁਰਾ ਅਸਰ ਪੈਦਾ ਹੈ । ਅੱਗ ਲਾਉਣ ਨਾਲ ਧਰਤੀ ਹੇਠਲਾ ਤਾਪਮਾਨ ਵੱਧ ਜਾਂਦਾ ਹੈ, ਜਿਸ ਕਾਰਨ ਜੈਵਿਕ ਮਾਦਾ ਸੜ ਜਾਂਦਾ ਹੈ । ਜ਼ਮੀਨ ਸਖਤ ਅਤੇ ਸੁੱਕੀ ਹੋ ਜਾਂਦੀ ਹੈ ਅਤੇ ਇਸ ਦੀ ਪਾਣੀ ਨੂੰ ਸੋਖਣ ਦੀ ਸਮਰੱਥਾ ਵੀ ਘੱਟ ਜਾਂਦੀ ਹੈ । ਤਾਪਮਾਨ ਵੱਧਣ ਕਰਕੇ ਨਾਈਟਰੋਜ਼ਨ, ਫਾਸਫੋਰਸ, ਸਲਫਰ ਪੋਟਾਸ਼ ਵਰਗੇ ਜ਼ਰੂਰੀ ਤੱਤ ਖਤਮ ਹੋ ਜਾਂਦੇ ਹਨ ਅਤੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜਿਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ । ਉਕਤ ਕਾਰਨਾਂ ਨੂੰ ਦੇਖਦੇ ਹੋਏ ਪਤਾ ਲਗਦਾ ਹੈ ਕਿ ਐਨੇ ਵੱਡੇ ਧੂੰਏ/ਪ੍ਰਦੂਸ਼ਣ ਦਾ ਕਾਰਨ ਰੀਪਰ ਹੀ ਹੈ ਅਤੇ ਸਿਰਫ ਉਨ੍ਹਾਂ ਕਿਸਾਨਾਂ ਨੂੰ ਹੀ ਰੀਪਰ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ, ਜਿਨ੍ਹਾਂ ਨੇ ਬੇਲਰ ਨਾਲ ਗੰਢਾਂ ਬਣਾਉਣੀਆਂ ਹਨ ।

Read More : ਝੋਨੇ ਦੀ ਕਟਾਈ ਕੰਬਾਇਨਾਂ ਨਾਲ ਸ਼ਾਮ 6 ਤੋਂ ਸਵੇਰੇ 10 ਵਜੇ ਤੱਕ ਕਰਨ ‘ਤੇ ਪਾਬੰਦੀ

ਸੰਗਠਨ ਸਿਰਜਨ ਆਬਜਰਵਰ ਸੰਜੇ ਦੱਤ ਨੇ ਕੀਤੀ ਰੇਖਾ ਅਗਰਵਾਲ ਨਾਲ ਮੀਟਿੰਗ

0
Rekha Aggarwal

ਪਟਿਆਲਾ, 14 ਸਤੰਬਰ 2025 : ਕਾਂਗਰਸ ਪਾਰਟੀ (Congress Party) ਨੂੰ ਮਜ਼ਬੂਤ ਕਰਨ ਦੇ ਉਦੇਸ਼ ਤਹਿਤ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਨਿਯੁਕਤ ਕੀਤੇ ਗਏ ਆਬਜਰਵਰ ਸੰਜੇ ਦੱਤ ਵਲੋਂ ਜਿ਼ਲਾ ਕਾਂਗਰਸ ਕਮੇਟੀ ਪਟਿਆਲਾ (ਸ਼ਹਿਰੀ) ਦੀ ਮਹਿਲਾ ਵਿੰਗ ਦੀ ਪ੍ਰਧਾਨ ਰੇਖਾ ਅਗਰਵਾਲ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਆਬਜਰਵਰ ਸੰਜੇ ਦੱਤ ਵਲੋਂ ਰੇਖਾ ਅਗਰਵਾਲ ਤੋਂ ਕਾਂਗਰਸ ਪਾਰਟੀ ਦੀ ਪੰਜਾਬ, ਹਲਕੇ ਤੇ ਜਿ਼ਲਾ ਵਾਈਸ ਤੋਂ ਇਲਾਵਾ ਵਾਰਡ ਵਾਈਜ਼ ਸਥਿਤੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ ।

ਮੀਟਿੰਗ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਹੋਇਆ ਵਿਚਾਰ-ਵਟਾਂਦਰਾ

ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਰੇਖਾ ਅਗਰਵਾਲ (Rekha Agarwal) ਨੇ ਦੱਸਿਆ ਕਿ ਪਾਰਟੀ ਹਾਈਕਮਾਨ ਵਲੋਂ ਨਿਯੁਕਤ ਆਬਜਰ ਸੰਜੇ ਦੱਤ ਵਲੋਂ ਜੋ ਮੀਟਿੰਗ ਪੰਜਾਬ ਦੇ ਸਮੁੱਚੇ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਨਾਲ ਕੀਤੀਆਂ ਜਾ ਰਹੀਆਂ ਹਨ ਦੇ ਚਲਦਿਆਂ ਮਹਿਲਾ ਕਾਂਗਰਸ ਦੀ ਪਟਿਆਲਾ ਸ਼ਹਿਰੀ ਦੀ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਨਾਲ ਵੀ ਕੀਤੀ ਗਈ ਦੌਰਾਨ ਮੀਟਿੰਗ ਵਿਚ ਕਾਂਗਰਸ ਨੂੰ ਪਹਿਲਾਂ ਨਾਲੋਂ ਹੋਰ ਮਜ਼ਬੂਤੀ ਵੱਲ ਲਿਜਾਉਣ, ਉਸ ਵਲੋਂ ਦੇਸ਼ ਤੇ ਦੇਸ਼ ਵਾਸੀਆਂ ਲਈ ਦਿੱਤੀਆਂ ਗਈਆਂ ਕੁਰਬਾਨੀਆਂ, ਕੀਤੇ ਗਏ ਕੰਮਾਂ ਅਤੇ ਉਨ੍ਹਾਂ ਕੰਮਾਂ ਨੂੰ ਲੋਕਾਂ ਵਲੋਂ ਅੱਜ ਵੀ ਯਾਦ ਕੀਤਾ ਜਾਂਦਾ ਹੈ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ।

ਆਬਜਰਵਰ ਸੰਜੇ ਦੱਤ ਵਲੋਂ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਪੰਜਾਬ ਅੰਦਰ ਸਥਿਤੀ ਅਤੇ ਕਿਸ ਨੀਤੀ ਤੇ ਆਧਾਰਤ ਚੋਣਾਂ ਲੜੀਆਂ ਜਾਣੀਆਂ ਚਾਹੀਦੀਆਂ ਹਨ

ਰੇਖਾ ਅਗਰਵਾਲ ਨੇ ਦੱਸਿਆ ਕਿ ਆਬਜਰਵਰ ਸੰਜੇ ਦੱਤ (Observer Sanjay Dutt) ਵਲੋਂ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਪੰਜਾਬ ਅੰਦਰ ਸਥਿਤੀ ਅਤੇ ਕਿਸ ਨੀਤੀ ਤੇ ਆਧਾਰਤ ਚੋਣਾਂ ਲੜੀਆਂ ਜਾਣੀਆਂ ਚਾਹੀਦੀਆਂ ਹਨ ਸਬੰਧੀ ਗੱਲਬਾਤ ਕੀਤੀ ਗਈ ਤਾਂ ਜੋ ਲੋਕਾਂ ਨੂੰ ਕੋਝੀ ਸਿਆਸਤ ਖੇਡ ਕੇ ਪੰਜਾਬ ਤੇ ਪੰਜਾਬੀਆਂ ਦਾ ਨੁਕਸਾਨ ਕਰਨ ਵਾਲੀ ਪਾਰਟੀਆਂ ਤੋਂ ਰਾਹਤ ਦੁਆਈ ਜਾ ਸਕੇ । ਮੀਟਿੰਗ ਵਿਚ ਰੇਖਾ ਅਗਰਵਾਲ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੂੰ ਲੋਕ ਕਦੇ ਵੀ ਨਹੀਂ ਭੁੱਲੇ ਹਨ ਬਲਕਿ ਹੋਰਨਾਂ ਸਿਆਸੀ ਪਾਰਟੀਆਂ (Political parties) ਵਲੋਂ ਉਨ੍ਹਾਂ ਨਾਲ ਕੀਤੇ ਜਾਂਦੇ ਧੋਖੇ ਅਤੇ ਧੱਕੇ ਦੇ ਚਲਦਿਆਂ ਉਨ੍ਹਾਂ ਨੂੰ ਹਰ ਵੇਲੇ ਕਾਂਗਰਸ ਪਾਰਟੀ ਦੇ ਇਨਸਾਫ ਪਸੰਦ ਰਾਜ ਦੀ ਹੀ ਯਾਦ ਆਉਂਦੀ ਹੈ ਤੇ ਇਸ ਵਾਰ ਵੀ ਲੋਕ 2027 ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਨੂੰ ਹੀ ਜਿਤਾਉਣ ਲਈ ਉਤਾਵਲੇ ਹਨ ।

Read More : ਕਾਂਗਰਸ ਪਾਰਟੀ ਨੇ ਲਿਆ ਆਪਣੇ ਹੀ ਕੌਂਸਲਰਾਂ ਉੱਪਰ ਵੱਡਾ ਐਕਸ਼ਨ

69ਵੀਆਂ ਜ਼ਿਲ੍ਹਾ ਸਕੂਲ ਖੇਡਾਂ ’ਚ ਤੈਰਾਕੀ ਦੇ ਹੋਏ ਮੁਕਾਬਲੇ

0
69th District School Games

ਪਟਿਆਲਾ, 14 ਸਤੰਬਰ 2025 : ਪਟਿਆਲਾ ਵਿਖੇ ਚੱਲ ਰਹੀਆਂ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ (69th District School Games) ਵਿੱਚ ਲੜਕੇ ਅਤੇ ਲੜਕੀਆਂ ਦੇ ਤੈਰਾਕੀ ਮੁਕਾਬਲੇ ਕਰਵਾਏ ਗਏ । ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ ਦੀ ਅਗਵਾਈ ’ਚ ਕਰਵਾਈਆਂ ਜਾ ਰਹੀਆਂ ਸਕੂਲਾਂ ਖੇਡਾਂ ਵਿੱਚ ਵੱਡੀ ਗਿਣਤੀ ਖਿਡਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ ।

ਅੰਡਰ 17 ਲੜਕਿਆਂ ਦੇ ਤੈਰਾਕੀ ਮੁਕਾਬਲਿਆਂ ’ਚ ਹਰਸ਼ਪ੍ਰੀਤ ਸਿੰਘ ਤੇ ਲੜਕੀਆਂ ’ਚ ਹਸਰਤ ਕੌਰ ਚਹਿਲ ਰਹੇ ਅੱਵਲ

ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਤੈਰਾਕੀ ਦੇ ਹੋਏ ਮੁਕਾਬਲਿਆਂ (Swimming competitions) ਵਿੱਚ ਅੰਡਰ 11 ਲੜਕਿਆਂ ਦੇ 50 ਮੀਟਰ ਬਟਰ ਫਲਾਈ ਮੁਕਾਬਲੇ ਵਿੱਚ ਲਵਿਨ ਬਾਂਸਲ ਨੇ ਪਹਿਲਾਂ, ਹਰਸ਼ਿਲ ਨੇ ਦੂਜਾ ਤੇ ਭਵਤੇਸ਼ਵਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ । ਅੰਡਰ 11 ਲੜਕੀਆਂ ਦੇ 50 ਮੀਟਰ ਬਟਰਫਲਾਈ  ਦੇ ਮੁਕਾਬਲਿਆਂ ਵਿੱਚ ਰਾਬੀਆ ਨਕਈ ਨੇ ਪਹਿਲਾ, ਦਿਕਸ਼ਲਾ ਬੈਂਸ ਨੇ ਦੂਜਾ ਤੇ ਮੈਹਰੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਲੜਕਿਆਂ ਦੇ 50 ਮੀਟਰ  ਬਟਰਫਲਾਈ ਦੇ ਮੁਕਾਬਲਿਆਂ ਵਿੱਚ ਕੁਬੇਰ ਸਿੰਘ ਸ਼ੇਰਗਿੱਲ ਨੇ ਪਹਿਲਾ, ਕਰੀਧੇ ਜਿੰਦਲ ਨੇ ਦੂਜਾ, ਯੁਵਰਾਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।

ਕਿਸ-ਕਿਸ ਨੇ ਕਿਸ ਖੇਡ ਵਿਚੋਂ ਕਿਹੜਾ ਸਥਾਨ ਕੀਤਾ ਪ੍ਰਾਪਤ

ਅੰਡਰ-17 ਲੜਕਿਆਂ ਦੇ 100 ਮੀਟਰ ਬੈਕ ਸਟਰੋਕ ਮੁਕਾਬਲਿਆਂ (Backstroke competitions) ਵਿੱਚ ਤਨਵੀਰ ਬਾਤਿਸ਼ ਨੇ ਪਹਿਲਾਂ, ਸੁਖਮਨਪ੍ਰੀਤ ਸਿੰਘ ਨੇ ਦੂਜਾ, ਅਦਵਿਕ ਬਨੌਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰਡਰ 14 ਲੜਕਿਆਂ ਦੇ 100 ਮੀਟਰ ਬੈਕ ਸਟਰੋਕ ਮੁਕਾਬਲਿਆਂ ਵਿੱਚ ਅੰਗਦ ਬਾਤਿਸ਼ ਨੇ ਪਹਿਲਾਂ, ਗੁਰਸਰਨਵੀਰ ਸਿੰਘ ਨੇ ਦੂਜਾ, ਯੁਵਰਾਜ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰਡਰ 14 ਲੜਕੀਆਂ ਦੇ 100 ਮੀਟਰ ਬੈਕ ਸਟਰੋਕ ਦੇ ਮੁਕਾਬਲਿਆਂ ਵਿੱਚ ਹਰਸਿਮਰਤ ਕੌਰ ਨੇ ਪਹਿਲਾ, ਛਾਇਆ ਸ਼ਰਮਾ ਨੇ ਦੂਜਾ ਤੇ ਇਰਾਧਿਆ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।

ਕਿਸ-ਕਿਸ ਨੇ ਕਿਸ ਖੇਡ ਵਿਚੋਂ ਕਿਹੜਾ ਸਥਾਨ ਕੀਤਾ ਪ੍ਰਾਪਤ

ਅੰਡਰ-19 ਲੜਕਿਆਂ ਦੇ 50 ਮੀਟਰ ਬਟਰਫਲਾਈ ਦੇ ਮੁਕਾਬਲਿਆਂ ਵਿੱਚ ਰਣਵਿਜੇ ਸਿੰਘ ਚਹਿਲ ਨੇ ਪਹਿਲਾ, ਪਰਮ ਨੇ ਦੂਜਾ ਤੇ ਜਪਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕਿਆਂ ਦੇ 50 ਮੀਟਰ ਬਟਰਫਲਾਈ ਮੁਕਾਬਲਿਆਂ ਵਿੱਚ ਹਰਸ਼ਪ੍ਰੀਤ ਸਿੰਘ ਨੇ ਪਹਿਲਾਂ, ਹਰਜੱਸ ਸਿੰਘ ਨੇ ਦੂਜਾ ਤੇ ਮਨਤੇਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ ਦੇ 50 ਮੀਟਰ ਬਟਰਫਲਾਈ ਮੁਕਾਬਲਿਆਂ ਵਿੱਚ ਹਸਰਤ ਕੌਰ ਚਹਿਲ ਨੇ ਪਹਿਲਾ, ਪ੍ਰਿਆਚੀ ਨੇ ਦੂਜਾ ਤੇ ਸੀਆ ਸਿੰਗਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।

ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ

ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ । ਇਸ ਮੌਕੇ ਮਨਵਿੰਦਰ ਕੌਰ ਭੁੱਲਰ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਪਟਿਆਲਾ,  ਜਸਵਿੰਦਰ ਸਿੰਘ ਬੀਪੀਈਓ ਸਮਾਣਾ 3, ਜਗਜੀਤ ਸਿੰਘ ਨੌਹਰਾ ਬੀ. ਪੀ. ਈ. ਓ., ਇੰਦਰਪਾਲ ਸਿੰਘ ਸੀਐਚਟੀ, ਪੂਨਮ ਬੀ. ਐਸ. ਓ., ਰਾਜਪਾਲ ਸਿੰਘ ਚਹਿਲ ਕੋਚ,ਬਲਵਿੰਦਰ ਸਿੰਘ ਜੱਸਲ, ਗੁਰਪ੍ਰੀਤ ਸਿੰਘ ਹੈਡਮਾਸਟਰ ਕਰਹਾਲੀ, ਗੁਰਪਿਆਰ ਸਿੰਘ, ਬਲਕਾਰ ਸਿੰਘ, ਕੇਸ਼ਵ ਕੁਮਾਰ ਡੀ. ਪੀ. ਈ. ਕਰਹਾਲੀ, ਰਾਜ ਕੁਮਾਰ, ਰਕੇਸ਼ ਸਲੂਜਾ, ਅਮਰਿੰਦਰ ਸਿੰਘ ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।

Read More : 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦਾ ਹੋਇਆ ਆਗਾਜ਼

ਜਿੰਮਖਾਨਾ ਕਲੱਬ ਦੇ ਸਾਬਕਾ ਆਡੀਟਰ ਅਤੇ ਸਹਿਯੋਗੀ ਤੇ ਧੋਖਾਧੜੀ ਦਾ ਕੇਸ ਦਰਜ

0
Gymkhana Club

ਪਟਿਆਲਾ, 14 ਸਤੰਬਰ 2025 : ਰਾਜਿੰਦਰਾ ਜਿੰਮਖਾਨਾ ਕਲੱਬ (Rajindra Gymkhana Club) ਨੇ ਆਪਣੇ ਸਾਬਕਾ ਆਡੀਟਰ ਅਸ਼ੋਕ ਗੋਇਲ ਅਤੇ ਉਸਦੇੇ ਪਾਰਟਨਰ ਨੀਰਜ ਜਿੰਦਲ ਦੇ ਖਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਹੈ । ਕਲੱਬ ਮੈਨੇਜਮੈਂਟ ਵਲੋਂ ਥਾਣਾ ਡਵੀਜਨ ਨੰ 4 ਵਿਚ ਦਰਜ ਕਰਵਾਈ ਸਿ਼ਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਦੋਵੇਂ ਹੀ ਵਿਅਕਤੀ ਕਲੱਬ ਦੇ ਮੈਂਬਰ ਵੀ ਹਨ । ਕਲੱਬ ਦੇ ਸੰਵਿਧਾਨ ਵਿਚ ਸਪੱਸ਼ਟ ਆਖਿਆ ਗਿਆ ਹੈ ਕਿ ਕਲੱਬ ਦਾ ਕੋਈ ਵੀ ਮੈਂਬਰ ਕਲੱਬ ਦੀ ਆਡਿਟ ਨਹੀਂ ਕਰ ਸਕਦਾ ਹੈ ਪਰ ਫਿਰ ਵੀ ਦੋਵੇਂ ਵਿਅਕਤੀ ਆਡਿਟ ਕਰਦੇ ਰਹੇ ।

ਮਾਮਲਾ ਸਾਹਮਣੇੇ ਆਉਣ ਤੋਂ ਬਾਅਦ ਦੋਵੇਂ ਹੀ ਵਿਅਕਤੀਆਂ ਤੋਂ ਆਡਿਟ ਦਾ ਕੰਮ ਵਾਪਸ ਲੈ ਲਿਆ ਗਿਆ

ਮਾਮਲਾ ਸਾਹਮਣੇੇ ਆਉਣ ਤੋਂ ਬਾਅਦ ਦੋਵੇਂ ਹੀ ਵਿਅਕਤੀਆਂ ਤੋਂ ਆਡਿਟ ਦਾ ਕੰਮ ਵਾਪਸ ਲੈ ਲਿਆ ਗਿਆ ਤੇ ਨਾਲ ਹੀ ਆਡੀਟਰ ਦੀ ਨਿਯੁਕਤੀ ਦਾ ਮਤਾ ਵੀ ਪਾਸ ਕੀਤਾ ਗਿਆ। ਕਲੱਬ ਮੈਨੇਜਮੈਂਟ ਨੇ ਦੋਸ਼ ਲਗਾਇਆ ਕਿ ਮੈਸਰਜ ਏ ਗੋਇਲ ਐਂਡ ਐਸੋਸੀਏਟਸ (Messrs. A. Goyal & Associates) ਦੇ ਪ੍ਰੋਪਰਾਈਟਰ-ਪਾਰਟਨਰ ਅਸ਼ੋਕ ਗੋਇਲ, ਨੀਰਜ ਕੁਮਾਰ ਆਦਿ ਅਤੇ ਮੈਸਰਜ ਗੋਇਲ ਮਹਾਜਨ ਐਂਡ ਐਸੋਸੀਏਟਸ ਦੇ ਪ੍ਰਾਪਰਾਈਟਰ-ਪਾਰਟਨਰ ਨੇ ਇਕ ਦੂਸਰੇ ਨਾਲ ਮਿਲ ਕੇ ਕਲੱਬ ਨਾਲ ਧੋਖਾਧੜੀ ਕੀਤੀ ਹੈ ਅਤੇ ਕਲੱਬ ਤੋਂ ਭਾਰੀ ਮਾਤਰਾ ਵਿਚ ਪੈਸੇ ਦਾ ਵੀ ਗਬਨ (Embezzlement of money too) ਕੀਤਾ ਹੈ ।

5 ਲੱਖ 21 ਹਜ਼ਾਰ 663 ਰੁਪਏ ਦੀ ਧੋਖਾਧੜੀ ਕੀਤੀ ਹੈ

ਜਾਂਚ ਵਿਚ ਸਾਹਮਣੇ ਆਇਆ ਕਿ ਅਸ਼ੋਕ ਗੋਇਲ ਅਤੇ ਨੀਰਜ ਜਿੰਦਲ (Ashok Goyal and Neeraj Jindal) ਨੇ ਮਿਲੀਭੁਗਤ ਕਰਕੇ ਕੰਪਨੀ ਐਕਟ ਦੀ ਧਾਰਾ 141 ਦੀ ਉਲੰਘਣਾਂ ਕਰਦਿਆਂ ਕਲੱਬ ਦਾ ਪੈਸਾ ਹੜੱਪਣ ਦੀ ਨੀਅਤ ਨਾਲ ਕਲੱਬ ਦੀ ਰਿਟੇਨਸਿ਼ਪ ਆਪਣੇ ਰਿਸ਼ਤੇਦਾਰ ਮੈਸਰਜ ਗੋਇਲ ਮਹਾਜਨ ਐਂਡ ਐਸੋਸੀਏਟਸ ਨੂੰ ਦੇ ਕੇ ਕੁੱਲ 5 ਲੱਖ 21 ਹਜ਼ਾਰ 663 ਰੁਪਏ ਦੀ ਧੋਖਾਧੜੀ ਕੀਤੀ ਹੈ ।

Read More : ਸਾਈਬਰ ਧੋਖਾਧੜੀ ਦੇ ਦੋਸ਼ ਹੇਠ ਸੀ. ਬੀ. ਆਈ. ਨੇ ਕੀਤਾ 3 ਨੂੰ ਗ੍ਰਿਫ਼ਤਾਰ

ਹਿੰਦੀ ਦੇ ਪ੍ਰਚਾਰ-ਪ੍ਰਸਾਰ ਅਭਿਆਨ ਨੂੰ ਮਿਲੀ ਹੈ ਕਾਫ਼ੀ ਕਾਮਯਾਬੀ : ਅਨਿਲ ਭਾਰਤੀ

0
Anil Bharti
ਪਟਿਆਲਾ, 14 ਸਤੰਬਰ 2025 : ‘ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਵਿਸ਼ਵ ਪੱਧਰੀ ਪ੍ਰਸਾਰ ਵਿੱਚ ਹਿੰਦੁਸਤਾਨੀ ਮਿੱਤਰਾਂ ਦੀ ਮਹੱਤਵਪੂਰਣ ਭੂਮਿਕਾ ‘ ਵਿਸ਼ੇ ਤੇ ਇੱਕ ਵਿਚਾਰ ਚਰਚਾ ਆਯੋਜਿਤ ਕੀਤੀ ਗਈ । ਇਸ ਵਿਚਾਰ ਚਰਚਾ ਵਿੱਚ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਅੰਤਰਰਾਸ਼ਟ੍ਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਸੁਸ਼ੀਲ ਕੁਮਾਰ ਅਜ਼ਾਦ ਨੇ ਦੱਸਿਆ ਕਿ ਸਮੁੱਚੀ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਦੇ ਪ੍ਰਚਾਰ-ਪ੍ਰਸਾਰ ਲਈ ਅਭਿਆਨ ਚਲਾ ਰਹੇ ਪਟਿਆਲਾ ਦੇ ਐਸ. ਡੀ. ਐਸ. ਈ. ਸੀਨੀਅਰ ਸੈਕੰਡਰੀ ਸਕੂਲ ਵਿੱਚ ਐਸ. ਐਸ. ਮਾਸਟਰ ਦੇ ਤੌਰ ਤੇ ਸੇਵਾਰਤ ਅਨਿਲ ਕੁਮਾਰ ਭਾਰਤੀ ਨੂੰ  ਰੂਸ, ਆਸਟ੍ਰੇਲੀਆ ਅਤੇ ਨੇਪਾਲ ਵਿੱਚ ਕਾਫੀ ਕਾਮਯਾਬੀ ਹਾਸਲ ਹੋਈ ਹੈ ।
ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਦੇ ਵਿਸ਼ਵ ਪੱਧਰੀ ਪ੍ਰਸਾਰ ਵਿੱਚ ਹਿੰਦੁਸਤਾਨੀ ਮਿੱਤਰਾਂ ਦੀ ਮਹੱਤਵਪੂਰਣ ਭੂਮਿਕਾ, ਵਿਸ਼ੇ ਤੇ ਵਿਚਾਰ ਚਰਚਾ ਕੀਤੀ ਗਈ ਆਯੋਜਿਤ

ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਨੇ ਤ੍ਰਿਭਾਸ਼ਾ/ਬਹੁਭਾਸ਼ਾ ਤੁਲਨਾਤਮਕ ਗਿਆਨ ਵਿਕਾਸ ਪੱਧਤੀ ਦੀ ਖੋਜ ਕੀਤੀ ਹੈ । ਇਸ ਪੱਧਤੀ ਅਨੁਸਾਰ ਦੇਸ਼-ਵਿਦੇਸ਼ ਦੀ ਕਿਸੇ ਵੀ ਭਾਸ਼ਾ ਦਾ ਅੰਗ੍ਰੇਜੀ ਅਤੇ ਪੰਜਾਬੀ ਨਾਲ ਤਾਲਮੇਲ ਬਣਾ ਕੇ ਪੰਜਾਬੀ ਨੂੰ ਕਿਸੇ ਵੀ ਦੇਸ਼ ਦੇ ਲੋਕ ਬੜੀ ਆਸਾਨੀ ਨਾਲ ਸਿੱਖ ਸਕਦੇ ਹਨ । ਲੇਖਕ ਅਨਿਲ ਕੁਮਾਰ ‘ਭਾਰਤੀ* ਦੁਆਰਾ ਲਿਖੀ ਗਈ ਪੁਸਤਕਾਂ ‘‘ਥ੍ਰੀ ਇਨ ਵਨ ਮੈਜਿਕ” ਅਤੇ ‘‘ਫੋਰ ਇਨ ਵਨ ਮੈਜਿਕ”, “ਲੈਂਗੁਏਜ ਲਰਨਿੰਗ ਬੁੱਕ ਆਫ ਰਸ਼ੀਅਨ, ਹਿੰਦੀ ਐਂਡ ਇੰਗਲਿਸ਼” ਆਦਿਕ ਦਾ ਵਿਮੋਚਨ ਰੂਸ ਦੇ ਮਾਸਕੋ ਸ਼ਹਿਰ ਵਿੱਚ ਵੱਖ ਵੱਖ ਸ਼ਾਨਦਾਰ ਸਮਾਗਮਾਂ ਵਿੱਚ ਕੀਤਾ ਗਿਆ ।

ਪੁਸਤਕ ਦੀ ਸੈਂਕੜਾਂ ਪ੍ਰਤੀਆਂ ਨੂੰ ਮਾਸਕੋ ਵਿੱਚ ਪੂਰਨ ਤੌਰ ਤੇ ਮੁਫਤ ਵੰਡਿਆ ਗਿਆ

ਪਂਜਾਬੀ ਸਭਾ ਮਾਸਕੋ ਦੇ ਪ੍ਰਧਾਨ ਪ੍ਰਮੋਦ ਕੁਮਾਰ ਧੀਮਾਨ ਨੇ ਦੱਸਿਆ ਕਿ ‘ਥ੍ਰੀ ਇਨ ਵਨ ਮੈਜਿਕ* ਪੁਸਤਕ ਦਾ ਵਿਮੋਚਨ ਰੂਸ ਵਿੱਚ ਭਾਰਤੀ ਦੂਤਾਵਾਸ ਦੇ ਸਿੱਖਿਆ ਮੰਤਰੀ ਆਲੋਕ ਰਾਜ ਨੇ ਪੰਜਾਬੀ ਸਭਾ ਮਾਸਕੋ ਦੁਆਰਾ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ ਕੀਤਾ ਗਿਆ । ਇਸ ਪੁਸਤਕ ਰਾਹੀਂ ਦੁਨੀਆ ਦੇ ਕਿਸੇ ਵੀ ਦੇਸ਼ ਦੇ ਲੋਕ ਪੰਜਾਬੀ ਭਾਸ਼ਾ ਅਤੇ ਇਸ ਦੇ ਮੌਲਿਕ ਗਿਆਨ ਨੂੰ ਬੜੀ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ । ਇਸ ਪੁਸਤਕ ਦੀ ਸੈਂਕੜਾਂ ਪ੍ਰਤੀਆਂ ਨੂੰ ਮਾਸਕੋ ਵਿੱਚ ਪੂਰਨ ਤੌਰ ਤੇ ਮੁਫਤ ਵੰਡਿਆ ਗਿਆ ।

ਅਨਿਲ ਕੁਮਾਰ ‘ਭਾਰਤੀ* ਦੀ ਨਵੀਂ ਪੁਸਤਕ ‘‘ਫੋਰ ਇਨ ਵਨ ਮੈਜਿਕ” ਦਾ ਲੋਕਾਰਪਣ ਵੀ ਕੀਤਾ ਗਿਆ

ਅਨਿਲ ਕੁਮਾਰ ‘ਭਾਰਤੀ’ ਦੀ ਇਨ੍ਹਾਂ ਯਾਤਰਾਵਾਂ ਦਾ ਆਯੋਜਨ ਅਤੇ ਪੰਜਾਬੀ ਪ੍ਰਸਾਰ ਅਭਿਆਨ ਵਿੱਚ ਇਨ੍ਹਾਂ ਦੇ ਦੋਸਤ ਭਾਰਤੀ ਦੂਤਾਵਾਸ ਸਕੂਲ ਮਾਸਕੋ ਵਿੱਚ ਹਿੰਦੀ ਦੇ ਅਧਿਆਪਕ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਅੰਤਰਰਾਸ਼ਟਰੀ ਲੇਖਕ ਸੁਸ਼ੀਲ ਕੁਮਾਰ ਆਜ਼ਾਦ ਨੇ ਵੀ ਬੜਾ ਖਾਸ ਯੋਗਦਾਨ ਦਿੱਤਾ ਹੈ, ਨੇ ਦੱਸਿਆ ਕਿ ‘ਮਾਸਕੋ ਵਿੱਚ ਪੰਜਤਾਰਾ ਹੋਟਲ ਵਿੱਚ ਰੂਸੀ ਭਾਰਤੀ ਮੈਤ੍ਰੀ ਸੰਘ ਮਾਸਕੋ ਅਤੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫੌਰ ਲੈਂਗਵੇਜ ਕੁਆਰਡੀਨੇਸ਼ਨ ਦੁਆਰਾ ਸਾਂਝੇ ਤੌਰ ਤੇ ਬੀਤੇ ਸਾਲ ਇੱਕ ਸ਼ਾਨਦਾਰ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਰੂਸ ਸਥਿਤ ਭਾਰਤ ਦੇ ਉਸ ਸਮੇਂ ਦੇ ਰਾਜਦੂਤ ਡੀ. ਬੀ. ਵੇਂਕਟੇਸ਼ ਵਰਮਾ ਅਤੇ ਰੂਸ ਦੀ ਸੱਤਾਧਾਰੀ ਪਾਰਟੀ ਦੇ ਸੀਨੇਟਰ ਮੋਰੋਜੋਵ ਆਈਗੋਰ ਨਿਕੋਲਾਈਵਿਚ ਦੁਆਰਾ ਅਨਿਲ ਕੁਮਾਰ ‘ਭਾਰਤੀ* ਦੀ ਨਵੀਂ ਪੁਸਤਕ ‘‘ਫੋਰ ਇਨ ਵਨ ਮੈਜਿਕ” ਦਾ ਲੋਕਾਰਪਣ ਵੀ ਕੀਤਾ ਗਿਆ ।

ਇਹ ਪੁਸਤਕ ਦੁਨੀਆ ਦੀ ਪਹਿਲੀ ਇਸ ਤਰ੍ਹਾਂ ਦੀ ਪੁਸਤਕ ਹੈ

ਇਹ ਪੁਸਤਕ ਦੁਨੀਆ ਦੀ ਪਹਿਲੀ ਇਸ ਤਰ੍ਹਾਂ ਦੀ ਪੁਸਤਕ ਹੈ, ਜਿਸਦੀ ਮਦਦ ਨਾਲ ਕੋਈ ਵੀ ਵਿਅਕਤੀ ਹਿੰਦੀ, ਪੰਜਾਬੀ ਅਤੇ ਅੰਗ੍ਰੇਜੀ ਭਾਸ਼ਾਵਾਂ ਦੇ ਨਾਲ-ਨਾਲ ਰੂਸੀ ਭਾਸ਼ਾ ਦਾ ਮੌਲਿਕ ਗਿਆਨ ਵੀ ਬੜੀ ਆਸਾਨੀ ਨਾਲ ਪ੍ਰਾਪਤ ਕਰ ਸਕਦਾ ਹੈ । ਇਸ ਮੌਕੇ ਤੇ ਭਾਰਤ ਅਤੇ ਰੂਸ ਦੇ ਸੈਂਕੜਿਆਂ ਵਿਦਵਾਨਾਂ ਅਤੇ ਸਿੱਖਿਆਸ਼ਾਸਤਰੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ‘ਦਿਸ਼ਾ’ ਦੇ ਸੰਸਥਾਪਕ ਪ੍ਰਧਾਨ ਡਾ. ਰਮੇਸ਼ਵਰ ਸਿੰਘ ਅਤੇ ਸੁਪ੍ਰਸਿੱਧ ਪਦਾਧਿਕਾਰੀਆਂ ਦੁਆਰਾ ਸਨਮਾਨਿਤ ਕੀਤਾ ਗਿਆ ।\

‘‘ਭਾਸ਼ਾ ਗਿਆਨ ਤੋਂ ਆਤਮ ਸਨਮਾਨ” ਪ੍ਰੋਜੈਕਟ ਨੂੰ  ਭੇਜਿਆ ਸੀ ਗ੍ਰਹਿ ਮੰਤਰਾਲੇ ਨੂੰ ਵੀ ਅੱਗੇ ਕਾਰਵਾਈ ਕਰਨ ਲਈ

ਜਿਕਰਯੋਗ ਹੈ ਕਿ ਦੇਸ਼ ਭਰ ਦੀ ਜੇਲਾਂ ਵਿੱਚ ਰਹਿ ਰਹੇ ਹਜ਼ਾਰਾਂ ਅਨਪੜ੍ਹ ਕੈਦੀਆਂ ਨੂੰ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਸਿਖਾਉਣ ਲਈ ਅਧਿਆਪਕ ਅਨਿਲ ਕੁਮਾਰ ‘ਭਾਰਤੀ’ ਦੇ ‘‘ਭਾਸ਼ਾ ਗਿਆਨ ਤੋਂ ਆਤਮ ਸਨਮਾਨ” ਪ੍ਰੋਜੈਕਟ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ, ਪੂਰਵ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪੂਰਵ ਉਪ-ਰਾਸ਼ਟਰਪਤੀ ਵੈਂਕੇਯਾ ਨਾਯਡੂ ਨੇ ਗ੍ਰਹਿ ਮੰਤਰਾਲੇ ਨੂੰ ਵੀ ਅੱਗੇ ਕਾਰਵਾਈ ਕਰਨ ਲਈ ਭੇਜਿਆ ਸੀ ।

ਪੰਜਾਬੀ ਵਿੱਚ ਸ਼ੁਭ ਸਵੇਰ ਕਹੋ ਜਾਂ ਅੰਗ੍ਰੇਜੀ ਵਿੱਚ ਗੁਡ ਮਾਰਨਿੰਗ ਜਾਂ ਰੂਸੀ ਭਾਸ਼ਾ ਵਿੱਚ ਦੋਬਾਰੀਏ ਉਤਰੋ।

ਪੰਜਾਬੀ ਵਿੱਚ ਸ਼ੁਭ ਸਵੇਰ ਕਹੋ ਜਾਂ ਅੰਗ੍ਰੇਜੀ ਵਿੱਚ ਗੁਡ ਮਾਰਨਿੰਗ ਜਾਂ ਰੂਸੀ ਭਾਸ਼ਾ ਵਿੱਚ ਦੋਬਾਰੀਏ ਉਤਰੋ । ਭਾਵ ਸਾਹਮਣੇ ਵਾਲੇ ਨੂੰ ਆਪਣੀ ਸਵੇਰ ਦੀਆਂ ਸ਼ੁਭਕਾਮਨਾਵਾਂ ਦੇਣ ਤੋਂ ਹੀ ਹੈ, ਪਰੰਤੂ ਜਦੋਂ ਤੱਕ ਸਾਨੂੰ ਇਨ੍ਹਾਂ ਭਾਸ਼ਾਵਾਂ ਦਾ ਮੌਲਿਕ ਗਿਆਨ ਨਹੀਂ ਹੋਵੇਗਾ, ਸਾਹਮਣੇ ਵਾਲਾ ਸਾਡੀਆਂ ਸ਼ੁਭਕਾਮਨਾਵਾਂ ਨੂੰ ਪ੍ਰਾਪਤ ਨਹੀਂ ਕਰ ਸਕੇਗਾ। ਉਹ ਸਾਰੀ ਦੁਨੀਆ ਨੂੰ ਭਾਸ਼ਾਈ ਪੱਧਰ ਤੇ ਇੱਕਜੁਟ ਕਰਨ ਅਤੇ ਸਾਰੇ ਦੇਸ਼ਾਂ ਦੇ ਲੋਕਾਂ ਅਤੇ ਉਨ੍ਹਾਂ ਦੀ ਸੰਸਕ੍ਰਿਤੀਆਂ ਤੇ ਸੱਭਿਆਚਾਰਾਂ ਨੂੰ ਇੱਕ ਦੂਜੇ ਦੇਸ਼ ਦੇ ਲੋਕਾਂ ਦੇ ਜਾਣਨ, ਪਹਿਚਾਣਨ, ਸਮਝਣ ਅਤੇ ਹੋਰ ਸੰਸਕ੍ਰਿਤੀਆਂ ਵਿੱਚ ਆਪਸੀ ਭਾਈਵਾਲ ਅਤੇ ਮੇਲ ਮਿਲਾਪ ਪੈਦਾ ਕਰਨ ਲਈ ਵਿਸ਼ਵ ਪੱਧਰ ਤੇ ਕੋਸ਼ਿਸ਼ ਕਰਨ ਦੀ ਬਹੁਤ ਲੋੜ ਹੈ ।

ਇਸੇ ਸੋਚ ਨੂੰ ਮੂਰਤ ਰੂਪ ਪ੍ਰਦਾਨ ਕਰਨ ਲਈ ਅੱਗੇ ਆਏ ਹਨ ਪਟਿਆਲਾ ਦੇ ਲੇਖਕ ਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ

ਇਸੇ ਸੋਚ ਨੂੰ ਮੂਰਤ ਰੂਪ ਪ੍ਰਦਾਨ ਕਰਨ ਲਈ ਅੱਗੇ ਆਏ ਹਨ ਪਟਿਆਲਾ ਦੇ ਲੇਖਕ ਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ । ਇਸ ਪੱਧਤੀ ਅਨੁਸਾਰ ਪੰਜਾਬੀ ਭਾਸ਼ਾ ਦੇ ਸਵਰ/ਵਿਅੰਜਨ ਅਤੇ ਸ਼ਬਦਾਂ ਨੂੰ ਤੁਲਨਾਤਮਕ ਪੱਖੋਂ ਸਿੱਖਿਆ ਜਾਂਦਾ ਹੈ। ਇਸ ਤਕਨੀਕ ਦੀ ਮਦਦ ਨਾਲ ਪੰਜਾਬੀ ਭਾਸ਼ਾ ਦੇ ਅੰਗ੍ਰੇਜੀ, ਹਿੰਦੀ ਅਤੇ ਕਿਸੇ ਵੀ ਹੋਰ ਭਾਸ਼ਾ ਦੇ ਸਵਰਾਂ, ਸ਼ਬਦਾਂ ਅਤੇ ਵਾਕਾਂ ਦੀ ਉਚਾਰਨ ਪੱਧਤੀ ਨੂੰ ਆਪਸ ਵਿੱਚ ਤੁਲਨਾਤਮਕ ਢੰਗ ਨਾਲ ਸਿਖਾਇਆ ਜਾ ਸਕਦਾ ਹੈ ।

ਪੁਸਤਕ ‘‘ਥ੍ਰੀ ਇਨ ਵਨ ਮੈਜਿਕ” ਰਾਹੀਂ ਪੰਜਾਬੀ ਭਾਸ਼ਾ ਨੂੰ ਹਿੰਦੀ ਅਤੇ ਅੰਗ੍ਰੇਜੀ ਭਾਸ਼ਾਵਾਂ ਦੇ ਜਾਣਕਾਰ ਬੜੀ ਹੀ ਆਸਾਨੀ ਨਾਲ ਸਿੱਖ ਸਕਦੇ ਹਨ

ਪੁਸਤਕ ‘‘ਥ੍ਰੀ ਇਨ ਵਨ ਮੈਜਿਕ” ਰਾਹੀਂ ਪੰਜਾਬੀ ਭਾਸ਼ਾ ਨੂੰ ਹਿੰਦੀ ਅਤੇ ਅੰਗ੍ਰੇਜੀ ਭਾਸ਼ਾਵਾਂ ਦੇ ਜਾਣਕਾਰ ਬੜੀ ਹੀ ਆਸਾਨੀ ਨਾਲ ਸਿੱਖ ਸਕਦੇ ਹਨ ਉਸੇ ਤਰ੍ਹਾਂ ਪੁਸਤਕ ‘‘ਫੋਰ ਇਨ ਵਨ ਮੈਜਿਕ” ਰਾਹੀਂ ਚਾਹੇ ਉਹ ਰੂਸੀ ਹੋਣ ਜਾਂ ਪੰਜਾਬੀ ਜਾਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਅੰਗ੍ਰੇਜ ਹੋਣ ਜਾਂ ਭਾਰਤ ਵਿੱਚ ਰਹਿਣ ਵਾਲੇ ਅੰਗ੍ਰੇਜੀ ਭਾਸ਼ਾ ਦੇ ਜਾਣਕਾਰ, ਇਹ ਸਾਰੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਮੌਲਿਕ ਗਿਆਨ ਨੂੰ ਬੜੀ ਜਲਦੀ ਪ੍ਰਾਪਤ ਕਰ ਸਕਦੇ ਹਨ ।

ਇਸ ਪੱਧਤੀ ਵਿੱਚ ਜਿੱਥੇ ਹਜ਼ਾਰਾਂ ਸ਼ਬਦਾਂ ਨੂੰ ਪੰਜਾਬੀ ਦੇ ਨਾਲ-ਨਾਲ ਅੰਗ੍ਰੇਜੀ ਅਤੇ ਰੂਸੀ ਭਾਸ਼ਾ ਦੇ ਨਾਲ ਲਿਪੀਬੱਧ ਕਰਕੇ ਇੱਕ-ਦੂਜੇ ਨਾਲ ਤੁਲਨਾਤਮਕ ਪੱਖ ਤੋਂ ਜੋੜਿਆ ਗਿਆ ਹੈ

ਇਸ ਪੱਧਤੀ ਵਿੱਚ ਜਿੱਥੇ ਹਜ਼ਾਰਾਂ ਸ਼ਬਦਾਂ ਨੂੰ ਪੰਜਾਬੀ ਦੇ ਨਾਲ-ਨਾਲ ਅੰਗ੍ਰੇਜੀ ਅਤੇ ਰੂਸੀ ਭਾਸ਼ਾ ਦੇ ਨਾਲ ਲਿਪੀਬੱਧ ਕਰਕੇ ਇੱਕ-ਦੂਜੇ ਨਾਲ ਤੁਲਨਾਤਮਕ ਪੱਖ ਤੋਂ ਜੋੜਿਆ ਗਿਆ ਹੈ ਉੱਥੇ ਹੀ 175 ਆਮ ਜੀਵਨ ਵਿੱਚ ਵਰਤੋਂ ਹੋਣ ਵਾਲੇ ਵਾਕਾਂ ਵਿੱਚ ਵੀ ਵਧੀਆ ਤਾਲਮੇਲ ਬਿਠਾ ਕੇ ਸਮਝਾਇਆ ਗਿਆ ਹੈ। ਇਸ ਸਮੂਹ ਕੰਮ ਨੂੰ ਕਰਨ ਲਈ ਅਨਿਲ ਕੁਮਾਰ ‘ਭਾਰਤੀ’ ਦੀ ਧਰਮਪਤਨੀ ਵੀਨਾ ਕੁਮਾਰੀ ਅਤੇ ਪੁੱਤਰ ਜਸ਼ਨ ਦੁਆਰਾ ਵੀ ਸ਼ਲਾਘਾਯੋਗ ਸਹਿਯੋਗ ਪ੍ਰਾਪਤ ਹੋ ਰਿਹਾ ਹੈ ।