Home Blog Page 500

ਜਦੋਂ ਨੀਅਤ ਅਤੇ ਨੀਤੀ ਸਾਫ਼ ਹੋਵੇ ਉਥੇ ਕੋਈ ਵੀ ਕੰਮ ਨਹੀਂ ਰੁਕਦਾ : ਅਮਨ ਅਰੋੜਾ

0
Inauguration of the building

ਲੌਂਗੋਵਾਲ, 4 ਜੁਲਾਈ 2025 : ਹਲਕਾ ਸੁਨਾਮ ਵਿੱਚ ਸ਼ੁਰੂ ਕੀਤੇ ਵਿਕਾਸ ਕਾਰਜਾਂ ਦੀ ਕਵਾਇਦ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਸਬਾ ਲੌਂਗੋਵਾਲ (Longowal) ਵਿਖੇ ਸ਼ਹੀਦ ਭਗਵਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਲੋਂਗੋਵਾਲ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ (Inauguration of the building)  ਕੀਤਾ ।

6.10 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ ਇਹ ਇਮਾਰਤ

6.10 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਇਮਾਰਤ ਰਿਕਾਰਡ 2 ਸਾਲ ਦੇ ਸਮੇਂ ਵਿੱਚ ਤਿਆਰ ਕੀਤੀ ਗਈ ਹੈ । ਦੱਸਣਯੋਗ ਹੈ ਕਿ ਇਹ ਸਕੂਲ ਇਲਾਕੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਵਿੱਚ ਬਹੁਤ ਅਹਿਮ ਸਥਾਨ ਰੱਖਦਾ ਹੈ । ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ਉਤੇ ਕੰਮ ਕੀਤਾ ਜਾ ਰਿਹਾ ਹੈ ।

ਉਹਨਾਂ ਕਿਹਾ ਕਿ ਜਦੋਂ ਨੀਅਤ ਅਤੇ ਨੀਤੀ ਸਾਫ਼ ਹੋਵੇ ਉਥੇ ਕੋਈ ਵੀ ਕੰਮ ਨਹੀਂ ਰੁਕਦਾ। ਪਿਛਲੀਆਂ ਸਰਕਾਰਾਂ ਦੀ ਖੋਟੀ ਨੀਅਤ ਅਤੇ ਮਾੜੀਆਂ ਨੀਤੀਆਂ ਕਾਰਨ ਸੂਬਾ ਵਿਕਾਸ ਪੱਖੋਂ ਕਾਫ਼ੀ ਪਛੜ ਗਿਆ ਸੀ ਪਰ ਜਦੋਂ ਤੋਂ ਆਪ ਪਾਰਟੀ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਤਰਜੀਹੀ ਤੌਰ ਉੱਤੇ ਸਰਬ-ਪੱਖੀ ਵਿਕਾਸ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ।

ਤਿੰਨ ਮੰਜਿਲਾਂ ਇਮਾਰਤ ਦਾ ਕੁੱਲ ਕਵਰਡ ਖੇਤਰ ਹੈ 33590 ਸੁਕੇਅਰ ਫੁੱਟ

ਉਹਨਾਂ ਸਕੂਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਿੰਨ ਮੰਜਿਲਾਂ ਇਮਾਰਤ ਦਾ ਕੁੱਲ ਕਵਰਡ ਖੇਤਰ 33590 ਸੁਕੇਅਰ ਫੁੱਟ (Covered area 33590 square feet)  ਹੈ। ਇਸ ਸਕੂਲ ਵਿੱਚ ਨਿੱਜੀ ਸਕੂਲਾਂ ਤੋਂ ਵੀ ਵੱਧ ਆਧੁਨਿਕ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਇਮਾਰਤ ਵਿਚ ਪ੍ਰਿੰਸੀਪਲ ਦੇ ਦਫ਼ਤਰ ਸਮੇਤ 14 ਕਲਾਸ ਰੂਮ, ਰਸੋਈ, ਕਲੈਰੀਕਲ ਸਟਾਫ ਰੂਮ, ਕੰਪਿਊਟਰ ਲੈਬ, ਭੂਗੋਲ ਲੈਬ, 2 ਰੋਬੋਟਿਕ ਲੈਬ, ਆਈ ਟੀ ਲੈਬ, ਸੁੰਦਰਤਾ ਅਤੇ ਤੰਦਰੁਸਤੀ ਲੈਬ, ਅੰਗਰੇਜ਼ੀ ਸੁਣਨ ਲੈਬ, ਸਾਇੰਸ ਲੈਬ, ਮੀਟਿੰਗ ਹਾਲ, ਡਾਈਨਿੰਗ ਰੂਮ, ਸਟੋਰ, ਵਾਸ਼ਰੂਮ ਅਤੇ ਹੋਰ ਸਹੂਲਤਾਂ ਮੌਜੂਦ ਹਨ ।

ਪਹਿਲਾਂ ਇਹ ਸਕੂਲ ਚੱਲਦਾ ਸੀ ਕਸਬੇ ਦੇ ਤੰਗ ਬਾਜ਼ਾਰ ਵਿੱਚ

ਉਹਨਾਂ ਕਿਹਾ ਕਿ ਪਹਿਲਾਂ ਇਹ ਸਕੂਲ ਕਸਬੇ ਦੇ ਤੰਗ ਬਾਜ਼ਾਰ ਵਿੱਚ ਚੱਲਦਾ ਸੀ, ਜਿਸ ਕਾਰਨ ਲੜਕੀਆਂ ਨੂੰ ਸਕੂਲ ਆਉਣ ਜਾਣ ਦੀ ਬਹੁਤ ਮੁਸ਼ਕਿਲ ਪੇਸ਼ ਆਉਂਦੀ ਸੀ। ਇਸ ਸਕੂਲ ਨੂੰ ਬਣਾਉਣ ਦੀ ਮੰਗ 10 ਸਾਲ ਪਹਿਲਾਂ ਰੱਖੀ ਗਈ ਸੀ। ਜਿਸਨੂੰ ਅੱਜ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੂਰਾ ਕੀਤਾ ਹੈ । ਉਹਨਾਂ ਕਿਹਾ ਕਿ ਜਿਹੜੇ ਕੰਮ ਪਿਛਲੇ 75 ਸਾਲਾਂ ਵਿੱਚ ਨਹੀਂ ਹੋਏ ਉਹ ਅੱਜ ਪਹਿਲ ਦੇ ਆਧਾਰ ਉੱਤੇ ਕਰਵਾਏ ਜਾ ਰਹੇ ਹਨ ।

ਲੌਂਗੋਵਾਲ ਸ਼ਹੀਦਾਂ ਦੀ ਧਰਤੀ ਹੈ ਜਿਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ

ਉਹਨਾਂ ਕਿਹਾ ਕਿ ਲੌਂਗੋਵਾਲ ਸ਼ਹੀਦਾਂ ਦੀ ਧਰਤੀ (Longowal, the land of martyrs) ਹੈ ਜਿਸਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਉਹਨਾਂ ਕਿਹਾ ਕਿ ਪਿਤਾ ਬਾਬੂ ਭਗਵਾਨ ਦਾਸ ਨੇ ਇਹੀ ਸਿੱਖਿਆ ਦਿੱਤੀ ਹੈ ਕਿ ਰਾਜਨੀਤੀ ਵਿੱਚ ਚੰਮ ਨਹੀਂ, ਕੰਮ ਪਿਆਰਾ ਹੋਣਾ ਚਾਹੀਦਾ ਹੈ । ਹਲਕੇ ਵਿੱਚ ਹਰੇਕ ਜ਼ਰੂਰੀ ਕੰਮ ਨੂੰ ਤਰਜੀਹੀ ਤੌਰ ਉੱਤੇ ਪੂਰਾ ਕੀਤਾ ਜਾ ਰਿਹਾ ਹੈ । ਅਗਲੇ ਇੱਕ ਸਾਲ ਵਿੱਚ ਇਲਾਕੇ ਦਾ ਕੋਈ ਵੀ ਕੰਮ ਬਕਾਇਆ ਨਹੀਂ ਰਹੇਗਾ । ਉਹਨਾਂ ਵਿਦਿਆਰਥਣਾਂ ਨੂੰ ਸੁਨਿਹਰੇ ਭਵਿੱਖ ਲਈ ਸ਼ੁਭ ਇੱਛਾਵਾਂ ਦਿੰਦਿਆਂ ਕਿਹਾ ਕਿ ਕਾਮਯਾਬ ਹੋਣ ਲਈ ਟੀਚੇ ਨਿਰਧਾਰਤ ਹੋਣੇ ਲਾਜ਼ਮੀ ਹੁੰਦੇ ਹਨ। ਉਹਨਾਂ ਉਮੀਦ ਪ੍ਰਗਟਾਈ ਕਿ ਜਲਦੀ ਹੀ ਇਸ ਸਕੂਲ ਤੋਂ ਪੜ੍ਹ ਕੇ ਬੱਚੀਆਂ ਵੱਖ ਵੱਖ ਖੇਤਰਾਂ ਵਿੱਚ ਆਪਣਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੀਆਂ ।

Read More : ਕੇਂਦਰ ਵਿੱਚ ਭਾਜਪਾ ਹੋਵੇ ਜਾਂ ਕਾਂਗਰਸ, ਪੰਜਾਬ ਨਾਲ ਹਮੇਸ਼ਾ ਵਿਸ਼ਵਾਸਘਾਤ ਹੋਇਆ: ਅਮਨ ਅਰੋੜਾ

ਸੁਖਬੀਰ ਨੇ ਓਹੀ ਚੀਜਾਂ ਮੰਨੀਆਂ ਜਿਹੜੀਆਂ ਠੀਕ ਲੱਗੀਆਂ ਬਾਕੀ ਨਹੀਂ : ਢੀਂਡਸਾ

0
Parminder Dhindsa

ਚੰਡੀਗੜ੍ਹ, 4 ਜੁਲਾਈ 2025 : ਸਿਆਸੀ ਗਲਿਆਰਿਆਂ ਵਿਚ ਪ੍ਰਸਿੱਧ ਪਰਮਿੰਦਰ ਸਿੰਘ ਢੀਂਡਸਾ (Parminder Singh Dhindsa) ਨੇ ਆਖਿਆ ਹੈ ਕਿ ਸੁਖਬੀਰ ਨੂੰ ਜਿਹੜੀਆਂ ਚੀਜ਼ਾਂ ਠੀਕ ਲੱਗੀਆਂ ਉਹਨਾਂ ਨੂੰ ਤਾਂ ਮੰਨ ਲਿਆ, ਪਰ ਜਿਹੜੀਆਂ ਚੀਜ਼ਾਂ ਠੀਕ ਨਹੀਂ ਲੱਗੀਆਂ ਉਹ ਨਹੀਂ ਮੰਨੀਆਂ । ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਸੁਖਬੀਰ ਬਾਦਲ ਨੂੰ ਹੂਬਹੂ ਨਾ ਮੰਨਣਾ ਵੀ ਆਪਣੇ ਆਪ ਵਿਚ ਇਕ ਵੱਡਾ ਸਵਾਲ ਹੈ ।

ਸੁਖਬੀਰ ਬਾਦਲ ਨੇ ਮੁਆਫੀ ਤਾਂ ਮੰਗੀ ਪਰ ਸੱਚੇ ਮਨ ਨਾਲ ਨਹੀਂ

ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ (Sukhbir Badal) ਨੇ ਭਾਵੇਂ ਸੰਗਤ ਦੇ ਦਬਾਅ ਦੇ ਚਲਦਿਆਂ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਪੇਸ਼ ਹੋ ਕੇ ਮੁਆਫੀ ਤਾਂ ਮੰਗ ਲਈ ਪਰ ਇਹ ਮੁਆਫ਼ੀ ਸੱਚੇ ਮੰਨ ਨਾਲ ਨਹੀਂ ਮੰਗੀ, ਜਿਸਦਾ ਕੌੜਾ ਸੱਚ ਆਖਰਕਾਰ ਲੋਕਾਂ ਸਾਹਮਣੇ ਆ ਗਿਆ ਹੈ । ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਇਹ ਸਮਝ ਚਾਹੀਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ (Sri Akal Takht Sahib)  ਤੋਂ ਸੁਣਾਈ ਸਜ਼ਾ ਕੋਈ ਸਜ਼ਾ ਨਹੀਂ ਸੀ ਬਲਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ, ਜਿਸ ਨੂੰ ਸਿੱਖ ਹੋਣ ਦੇ ਨਾਤੇ ਸਿਰ ਮੱਥੇ ਮੰਨਣਾ ਚਾਹੀਦਾ ਸੀ ਪਰ ਅਜਿਹਾ ਨਾ ਕਰਕੇ ਅੱਜ ਅਕਾਲੀ ਦਲ ਹਾਸ਼ੀਏ ’ਤੇ ਪਹੁੰਚ ਗਿਆ ਹੈ ਤੇ ਅਜੇ ਵੀ ਸਮਾਂ ਹੈ ਕਿ ਸੁਖਬੀਰ ਉਸ ਹੁਕਮਨਾਮੇ ਦੀ ਪਾਲਣਾ ਕਰਨ ।

Read More : ਸੁਖਦੇਵ ਢੀਂਡਸਾ ਅੱਜ ਅਕਾਲੀ ਦਲ ‘ਚ ਕਰਨਗੇ ਘਰ ਵਾਪਸੀ

ਸਲਫਾਸ ਦੀਆਂ ਗੋਲੀਆਂ ਖਾਣ ਨਾਲ ਇਕ ਦੀ ਮੌਤ ਹੋਣ ਤੇ ਚਾਰ ਖਿਲਾਫ਼ ਕੇਸ ਦਰਜ

0
One Dies

ਰਾਜਪੁਰਾ, 4 ਜੁਲਾਈ 2025 : ਥਾਣਾ ਖੇੜੀ ਗੰਡਿਆਂ (Police Station Khel Gandiya) ਪੁਲਸ ਨੇ ਚਾਰ ਜਣਿਆਂ ਵਿਰੁੱਧ ਵੱਖ-ਵੱਖ ਧਾਰਾਵਾਂ 108, 351 (3), 61 (2), ਬੀ. ਐਨ. ਐਸ. ਤਹਿਤ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪੈਸੇ ਵਾਪਸ ਨਾ ਕਰਨ ਅਤੇ ਤੰਗ ਪ੍ਰੇਸ਼ਾਨ ਕਰਨ ਤੇ ਸਲਫਾਸ ਦੀਆਂ ਗੋਲੀਆਂ (Sulfas tablets) ਖਾ ਕੇ ਮੌਤ ਦੇ ਘਾਟ ਉਤਰਨ ਤੇ ਚਾਰ ਵਿਰੁੱਧ ਕੇਸ ਦਰਜ ਕੀਤਾ ਹੈ ।

ਕਿਹੜੇ ਕਿਹੜੇ ਵਿਰੁੱਧ ਹੋਇਆ ਹੈ ਕੇਸ ਦਰਜ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਤਿੰਦਰ ਸਿੰਘ ਪੁੱਤਰ ਮੰਜੂ ਜੀ ਵਾਸੀ ਊਧਮ ਸਿੰਘ ਕਲੋਨੀ ਧਮੋਲੀ, ਹਰਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪੀਰ ਕਲੋਨੀ ਸੈਦਖੇੜੀ, ਲਖਵਿੰਦਰ ਸਿੰਘ ਵਾਸੀ ਮਾਛੀਵਾੜਾ ਖੰਨਾ, ਅਮਰੀਕ ਸਿੰਘ ਵਾਸੀ ਫਰੀਦਕੋਟ ਸ਼ਾਮਲ ਹਨ।

ਸਿ਼ਕਾਇਤਕਰਤਾ ਨੇ ਕੀ ਦੱਸਿਆ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨਾਜਰ ਖਾਨ ਪੁੱਤਰ ਰਾਮਜਨ ਅਲੀ ਵਾਸੀ ਚੋਹਾਨ ਕਲੋਨੀ ਸੈਦਖੇੜੀ ਥਾਣਾ ਖੇੜੀ ਗੰਡਿਆ ਨੇ ਦੱਸਿਆ ਕਿ ਉਹ ਆਪਣੇ ਭਰਾ ਰਫੀ ਮੁਹੰਮਦ ਜੋ ਕਿ 35 ਸਾਲਾਂ ਦਾ ਹੈ ਨੂੰ ਵਿਦੇਸ਼ ਭੇਜਣ ਲਈ ਉਪਰੋਕਤ ਵਿਅਕਤੀਆਂ ਨੂੰ 13 ਲੱਖ ਰੁਪਏ ਦਿੱਤੇ ਸਨ ਪਰ ਉਪਰੋਕਤ ਵਿਅਕਤੀਆਂ ਨੇ ਨਾ ਤਾਂ ਉਸਦੇ ਭਰਾ ਨੂੰ ਵਿਦੇਸ਼ ਭੇਜਿਆ ਸੀ ਅਤੇ ਨਾ ਹੀ ਪੈਸੇ ਵਾਪਸ ਕਰ ਰਹੇ ਸਨ ਤੇ ਕਾਫੀ ਤੰਗ ਪ੍ਰੇਸ਼ਾਨ ਕਰ ਰਹੇ ਹਨ। ਜਿਨ੍ਹਾਂ ਤੋਂ ਤੰਗ ਆ ਕੇ ਉਸਦੇ ਭਰਾ ਨੇ 2 ਜੁਲਾਈ 2025 ਨੂੰ ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਜਿਸਦੀ ਸਿਮਰਤਾ ਨਰਸਿੰਗ ਹੋਮ ਰਾਜਪੁਰਾ ਵਿਖੇ ਇਲਾਜ ਦੌਰਾਨ ਮੌ. ਤ (Death) ਹੋ ਗਈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਪਿਆਰ ‘ਚ ਮਿਲਿਆ ਧੋਖਾ, ਨੌਜਵਾਨ ਨੇ ਫਿਰ ਕਰਤਾ ਵੱਡਾ ਕਾਰਾ!

ਰਿਟਾਇਰਡ ਡੀ. ਐਸ. ਪੀ. ਨੇ ਪਤਨੀ ਤੇ ਪੁੱਤ ਸਮੇਤ ਤਿੰਨ ਤੇ ਚਲਾਈਆਂ ਗੋਲੀਆਂ

0
Retired DSP shoots

ਅੰਮ੍ਰਿਤਸਰ, 4 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ (Amritsar) ਦੇ ਮਜੀਠਾ ਰੋਡ ਵਿਖੇ ਸੀ. ਆਰ. ਪੀ. ਐਫ. ਦੇ ਰਿਟਾਇਰਡ ਡੀ. ਐਸ. ਪੀ. (Retired D. S. P.) ਤਰਸੇਮ ਸਿੰਘ ਨੇ ਪਤਨੀ ਤੇ ਪੁੱਤ ਸਮੇਤ ਤਿੰਨ ਜਣਿਆਂ ਤੇ ਗੋਲੀਆਂ ਚਲਾ ਦਿੱਤੀਆਂ (Shots were fired.) ਹਨ । ਜਿਸਦੇ ਚਲਦਿਆਂ ਪੁੱਤਰ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਉਸਦੀ ਪਤਨੀ ਅਤੇ ਦੋ ਜਣੇ ਹੋਰ ਗੰਭੀਰ ਜ਼ਖ਼ਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ ।

ਪੁਲਸ ਨੇ ਮੌਕੇ ਤੇ ਪਹੁੰਚ ਕੀਤੀ ਕਾਰਵਾਈ ਸ਼ੁਰੂ

ਪੰਜਾਬ ਪੁਲਸ ਵਲੋਂ ਉਪਰੋਕਤ ਘਟਨਾਕ੍ਰਮ ਦੇ ਵਾਪਰਨ ਦੇ ਚਲਦਿਆਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ । ਦੱਸਣਯੋਗ ਹੈ ਕਿ ਸਾਬਕਾ ਡੀ. ਐਸ. ਪੀ. ਦਾ ਆਪਣੀ ਪਤਨੀ ਨਾਲ ਕਾਫ਼ੀ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਅਤੇ ਇਸ ਨੇ ਦੂਜਾ ਵਿਆਹ ਵੀ ਕਰਵਾ ਲਿਆ ਸੀ ।

Read More :  ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ‘ਤੇ ਚਲਾ ਦਿੱਤੀਆਂ ਗੋਲੀਆਂ 

ਕਰਜ਼ੇ ਤੋਂ ਦੁਖੀ ਆ ਕੇ ਕਿਸਾਨ ਨੇ ਕੀਤੀ ਗੋਲੀ ਮਾਰ ਕੇ ਖੁਦਕੁਸ਼ੀ

0
Suicide by Shooting Himself

ਬਠਿੰਡਾ, 4 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਬਠਿੰਡਾ (Bathinda) ਦੇ ਪਿੰਡ ਮਹਿਮਾ ਸਰਕਾਰੀ ਦੇ ਕਿਸਾਨ ਗੁਰਸਾਹਿਬ ਸਿੰਘ ਨੇ ਕਰਜ਼ੇ ਤੋਂ ਦੁਖੀ ਆ ਕੇ ਆਪਣੀ ਹੀ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ (Shoot with a licensed gun) ਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਲਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਖੁਦਕੁਸ਼ੀ (Suicide) ਕਰਨ ਵਾਲਾ ਕਿਸਾਨ ਖੇਤੀਬਾੜੀ ਦਾ ਕੰਮ ਕਰਦਾ ਸੀ ।

ਦੋ ਵਿਅਕਤੀਆਂ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਮ੍ਰਿਤਕ ਕਿਸਾਨ ਗੁਰਸਾਹਿਬ ਸਿੰਘ ਦੇ ਪਿਤਾ ਮੇਜਰ ਸਿੰਘ ਦੇ ਪੁਲਸ ਨੂੰ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ।

ਕਿਹੜੇ ਵਿਅਕਤੀਆਂ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਪੁਲਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਥਾਣਾ ਨਹਿਆਵਾਲਾ ਵਿਖੇ ਖੁਦਕੁਸ਼ੀ ਕਰਨ ਵਾਲੇ ਜਿਸ ਕਿਸਾਨ ਦੇ ਪਿਤਾ ਮੇਜਰ ਸਿੰਘ (Father Major Singh) ਦੇ ਬਿਆਨਾਂ ਤੇ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਮੇਲ ਸਿੰਘ ਤੇ ਇੰਦਰਜੀਤ ਸਿੰਘ ਸ਼ਾਮਲ ਹਨ। ਦੋਹਾਂ ਵਿਰੁੱਧ ਧਾਰਾ 106 (3), (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਗਿਆ ਹੈ।

ਕੀ ਹੈ ਸਮੁੱਚੇ ਮਾਮਲਾ

ਕਿਸਾਨ ਗੁਰਸਾਹਿਬ ਸਿੰਘ (Farmer Gursahib Singh) ਜਿਸ ਵਲੋਂ ਬੱਚਿਆਂ ਨੂੰ ਵਿਦੇਸ਼ ਭੇਜਣ ਅਤੇ ਕੁੜੀ ਦਾ ਵਿਆਹ ਕਰਨ ਲਈ ਕਰਜ਼ਾ ਲਿਆ ਗਿਆ ਸੀ ਪਰ ਹਾਲੇ ਤੱਕ ਨਾ ਮੋੜੇ ਜਾਣ ਦੇ ਚਲਦਿਆਂ ਹੀ ਪਿੰਡ ਦੇ ਗਿਆਨ ਚੰਦ ਦੇ ਦੱਸਣ ਅਨੁਸਾਰ ਗੁਰਮੇਲ ਸਿੰਘ ਨਾਲ ਤਾਲਮੇਲ ਹੋਇਆ ਤੇ ਆਪਣੇ ਹੀ ਇਕ ਸਾਥੀ ਇੰਦਰਜੀਤ ਸਿੰਘ ਦੀ ਮਦਦ ਨਾਲ ਗੁਰਸਾਹਿਬ ਸਿੰਘ (Gursahib Singh) ਨੂੰ 3 ਕਰੋੜ ਦਾ ਕਰਜਾ ਦੁਆਉਣ ਦਾ ਭਰੋਸਾ ਦਿੱਤਾ ਤੇ ਉਸ ਬਦਲੇ 10 ਲੱਖ ਰੁਪਏ ਕਮਿਸ਼ਨ ਲੈਣ ਦੀ ਗੱਲ ਵੀ ਆਖੀ ਪਰ ਕਈ ਮਹੀਨਿਆਂ ਬਾਅਦ ਵੀ ਕਰਜ਼ਾ ਤਾਂ ਨਹੀਂ ਮਿਲਿਆ ਪਰ ਕਰਜ਼ਾ ਦੁਆਉਣ ਬਦਲੇ ਜੋ ਲੱਖਾਂ ਰੁਪਏ ਦੇਣੇ ਸਨ ਉਹ ਜ਼ਰੂਰ ਲੋਨ ਦੁਆਉਣ ਵਾਲੇ ਲਈ ਜਾਣ ਵਾਲੀ ਕਮਿਸ਼ਨ ਦੇ ਤੌਰ ਤੇ ਲੈ ਲਏ ਗਏ । ਜਿਸ ਤੋਂ ਤੰਗ ਆ ਗੁਰਸਾਹਿਬ ਸਿੰਘ ਨੇ ਖੁਦਕੁਸ਼ੀ ਦਾ ਰਾਹ ਅਖਤਿਆਰ ਕੀਤਾ ।

Read More : ਸਰਪੰਚ ਖੁਦਕੁਸ਼ੀ ਮਾਮਲੇ ਵਿੱਚ ਵਿਧਾਇਕ ਫੌਜਾ ਸਿੰਘ ਸਰਾਰੀ ਨੂੰ ਮਿਲੀ ਕਲੀਨ ਚਿੱਟ

ਐਕਸਰਸਾਈਜ਼ ਕਰਦੇ ਨੌਜਵਾਨ ਦੀ ਹਾਰਟ ਅਟੈਕ ਆਉਣ ਕਾਰਨ ਹੋਈ ਮੌ.ਤ

0
Heart Attack While Exercising

ਫਰੀਦਾਬਦ, 4 ਜੁਲਾਈ 2025 : ਹਰਿਆਣਾ ਦੇ ਫਰੀਦਾਬਾਦ (Faridabad, Haryana) ਸ਼ਹਿਰ ਵਿਖੇ ਸਿਹਤ ਬਣਾਉਣ ਲਈ ਜਿੰਮ ਜਾਂਦੇ ਪੰਕਜ ਨਾਮੀ ਨੌਜਵਾਨ ਨੂੰ ਅੱਜ ਜਿੰਮ ਵਿਚ ਐਕਸਰਸਾਈਜ਼ (Exercise) ਕਰਦੇ ਵੇਲੇ ਹਾਰਟ ਅਟੈਕ ਆ ਗਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਤੇ ਹੋਸ਼ ਵਿਚ ਨਾ ਆਉਣ ਤੋਂ ਬਾਅਦ ਉਸਨੂੰ ਡਾਕਟਰਾਂ ਵਲੋ਼ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

ਕੌਣ ਹੈ ਪੰਕਜ

ਫਰੀਦਾਬਾਦ ਦਾ ਵਸਨੀਕ ਪੰਕਜ ਜੋ ਕਿ ਇਕ ਬਿਲਡਰ ਹੈ ਆਪਣਾ ਭਾਰ ਘਟ ਕਰਨ ਲਈ ਅਤੇ ਸਿਹਤਮੰਦ ਹੋਣ ਦੇ ਚਲਦਿਆਂ ਕਸਰਤ ਕਰਨ ਲਈ ਜਿੰਮ ਜਾਂਦਾ ਸੀ ਪਰ ਅੱਜ ਹਾਰਟ ਅਟੈਕ (Heart attack) ਆਉਣ ਕਾਰਨ ਉਹ ਕਸਰਤ ਪੂਰੀ ਕਰਕੇ ਘਰ ਵਾਪਸ ਹੀ ਨਹੀਂ ਜਾ ਸਕਿਆ ।

ਪੰਕਜ ਦੇ ਡਿੱਗਦਿਆਂ ਹੀ ਜਿੰਮ ਵਿਚ ਮੌਜੂਦ ਹੋਰ ਲੋਕ ਪਹੁੰਚ ਗਏ

ਪੰਕਜ ਦੇ ਡਿੱਗਦਿਆਂ ਹੀ ਜਿੰਮ ਵਿਚ ਮੌਜੂਦ ਹੋਰ ਲੋਕ ਪਹੁੰਚ ਗਏ ਪਰ ਕਿਸੇ ਨੂੰ ਥੋੜਾ ਜਿਹਾ ਵੀ ਅਹਿਸਾਸ ਨਹੀਂ ਹੋਇਆ ਕਿ ਪੰਕਜ ਨੂੰ ਹਾਰਟ ਅਟੈਕ ਆਇਆ ਹੈ ਤੇ ਉਹ ਮਰ ਗਿਆ ਹੈ ਪਰ ਪੰਕਜ ਦੇ ਸਰੀਰ ਵਿਚ ਕੋਈ ਵੀ ਹਰਕਤ ਨਾ ਹੋਣ ਕਾਰਨ ਬਾਅਦ ਵਿਚ ਜਾ ਕੇ ਪਤਾ ਲੱਗਿਆ ਕਿ ਪੰਕਜ ਦੀ ਤਾਂ ਮੌਤ ਹੋ ਗਈ ਹੈ ।

Read More : ਦੋਸਤਾਂ ਨਾਲ ਤਿਉਹਾਰ ਮਨਾਉਣ ਆਇਆ ਸੀ ਨੌਜਵਾਨ, ਹਾਰਟ ਅਟੈਕ ਨਾਲ ਹੋਈ ਮੌ.ਤ

ਯੂਨੀਵਰਸਿਟੀ ਵਿਚ ਤਾਇਨਾਤ ਸੁਪਰਡੈਂਟ ਦੀ ਕੁੜੀ ਨੇ ਕੀਤੀ ਖੁਦਕੁਸ਼ੀ

0
Punjab University Chandigarh

ਚੰਡੀਗੜ੍ਹ, 4 ਜੁਲਾਈ 2025 : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (Punjab University Chandigarh) ਵਿਚ ਸੁਪਰਡੈਂਟ ਦੇ ਤੌਰ ਤੇ ਨਿਯੁਕਤ ਇਕ ਵਿਅਕਤੀ ਦੀ ਕੁੜੀ ਵਲੋ਼ ਯੂਨੀਵਰਸਿਟੀ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਕੌਣ ਹੈ ਮ੍ਰਿਤਕਾ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਫਾਹਾ ਲੈ ਕੇ ਖੁਦਕੁਸ਼ੀ (Suicide by hanging) ਕਰਨ ਵਾਲੀ ਲੜਕੀ 26 ਸਾਲਾ ਅਮਨਦੀਪ ਕੌਰ (26-year-old Amandeep Kaur) ਹੈ । ਜਿਸਦੇ ਚਲਦਿਆਂ ਯੂਨੀਵਰਸਿਟੀ ਵਿਚ ਵੀ ਸੋਗ ਤੇ ਡਰ ਵਾਲਾ ਮਾਹੌਲ ਪੈਦਾ ਹੋ ਗਿਆ ਹੈ।

ਸੁਸਾਈਡ ਨੋਟ ਵੀ ਹੋਇਆ ਹੈ ਬਰਾਮਦ

ਚੰਡੀਗੜ੍ਹ ਵਿਚ ਬਣੀ ਪੰਜਾਬ ਯੂਨੀਵਰਸਿਟੀ ਵਿਚ ਖੁਦਕੁਸ਼ੀ ਕਰਨ ਵਾਲੇ ਅਮਨਦੀਪ ਕੌਰ ਦੇ ਕੋਲੋਂ ਇਕ ਸੁਸਾਈਡ ਨੋਟ (Suicide note) ਵੀ ਮਿਲਿਆ ਹੈ, ਜਿਸ ਵਿਚ ਇਸ ਲਈ ਕਿਸੇ ਨੂੰ ਵੀ ਜਿੰਮੇਵਾਰ ਨਹੀਂ ਠਹਿਰਾਇਆ ਗਿਆ ਹੈ। ਨੋਟ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਮੈਂ ਜੋ ਵੀ ਕਰ ਰਹੀ ਹਾਂ ਆਪਣੀ ਮਰਜ਼ੀ ਨਾਲ ਕਰ ਰਹੀ ਹਾਂ, ਬਸ ਹੁਣ ਹੋਰ ਬਰਦਾਸ਼ਤ ਨਹੀਂ ਹੋ ਰਿਹਾ।

ਕੁੜੀ ਦੀ ਦੋ ਦਿਨਾਂ ਬਾਅਦ ਸੀ ਮੰਗਣੀ

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਅਮਨਦੀਪ ਕੌਰ ਨਾਮੀ ਕੁੜੀ ਵਲੋਂ ਖੁਦਕੁਸ਼ੀ ਕੀਤੀ ਗਈ ਹੈ ਦੀ ਦੋ ਦਿਨਾਂ ਬਾਅਦ ਮੰਗਣੀ ਵੀ ਸੀ ਪਰ ਹੁਣ ਪੂਰੇ ਘਰ ਵਿਚ ਗਮਗੀਨ ਵਾਲਾ ਮਾਹੌਲ ਪੈਦਾ ਹੋ ਗਿਆ ਹੈ।ਪੁਲਸ ਮਾਮਲੇ ਦੀ ਜਾਂਚ ’ਚ ਕਰ ਰਹੀ ਹੈ ।

Read More : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਚੋਣਾਂ ਦਾ ਹੋਇਆ ਐਲਾਨ

ਸੁਪਰੀਮ ਕੋਰਟ ਕਾਲਜੀਅਮ ਨੇ ਕੀਤੀ ਹਾਈ ਕੋਰਟ ਦੇ ਜੱਜਾਂ ਵਜੋਂ 10 ਨਾਵਾਂ ਦੀ ਸਿਫਾਰਿਸ਼

0
Supreme Court

ਨਵੀਂ ਦਿੱਲੀ, 4 ਜੁਲਾਈ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਕੋਲੀਜੀਅਮ ਵਲੋਂ ਲੰਘੇ ਦੋ ਦਿਨ ਪਹਿਲਾਂ ਹੋਈ ਮੀਟਿੰਗ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਨਵੇਂ ਜੱਜਾਂ ਦੀ ਨਿਯੁਕਤੀ ਲਈ 10 ਨਾਵਾਂ ਦੀ ਸਿਫਾਰਿਸ਼ (10 names recommended) ਕੀਤੀ ਹੈ ।

ਦੇਖੋ ਕਿਹੜੇ ਕਿਹੜੇ ਹਨ ਭੇਜੇ ਗਏ 10 ਨਾਮ

ਮਾਨਯੋਗ ਸੁਪਰੀਮ ਕੋਰਟ ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਵਿੱਚ ਜਿਹੜੇ 10 ਨਾਮ ਨਿਯੁਕਤੀ ਲਈ ਭੇਜੇ ਗਏ ਹਨ ਵਿਚ ਸ਼੍ਰੀ ਵਿਰਿੰਦਰ ਅੱਗਰਵਾਲ, ਮਿਸ. ਮੰਦਪੀਪ ਪੰਨੂ, ਸ਼੍ਰੀ ਪਰਮੋਦ ਗੋਇਲ, ਮਿਸ. ਸ਼ਾਲਿਨੀ ਸਿੰਘ ਨਾਗਪਾਲ, ਸ਼੍ਰੀ ਅਮਰਿੰਦਰ ਸਿੰਘ ਗਰੇਵਾਲ। ਸ਼੍ਰੀ ਸੁਭਾਸ ਮਹਲਾ, ਸ਼੍ਰੀ ਸੂਰਿਆ ਪ੍ਰਤਾਪ ਸਿੰਘ, ਮਿਸ. ਰੁਪਿੰਦਰਜੀਤ ਚਾਹਲ, ਮਿਸ. ਅਰਾਧਨਾ ਸਾਵਨੇ, ਸ਼੍ਰੀ ਯਸ਼ਵੀਰ ਸਿੰਘ ਰਾਠੌਰ ਸ਼ਾਮਲ ਹਨ। ਦੱਸਣਯੋਗ ਹੈ ਕਿ ਉਕਤ ਨਿਯੁਕਤੀਆਂ ਨਾਲ ਹਾਈਕੋਰਟ ਦੇ ਕੰਮ ਕਾਜ ਨੂੰ ਜਿਥੇ ਮਜ਼ਬੂਤੀ ਮਿਲੇਗੀ ਉਥੇ ਇਹ ਕਾਫੀ ਮਦਦਗਾਰ ਸਾਬਤ ਹੋਣਗੀਆਂ ।

Read More :  ਸੁਪਰੀਮ ਕੋਰਟ ਵੱਲੋਂ ਵਕਫ਼ ਕਾਨੂੰਨ ‘ਤੇ ਤੁਰੰਤ ਰੋਕ ਲਗਾਉਣ ਤੋਂ ਇਨਕਾਰ: ਕੇਂਦਰ ਨੂੰ ਪੁੱਛਿਆ- ਕੀ ਤੁਸੀਂ ਹਿੰਦੂ ਧਾਰਮਿਕ ਟਰੱਸਟਾਂ ਵਿੱਚ ਮੁਸਲਮਾਨਾਂ ਨੂੰ ਜਗ੍ਹਾ ਦੇਵੋਗੇ ?

ਹਾਈਕੋਰਟ ਵਿਚ ਮਜੀਠੀਆ ਦੇ ਰਿਮਾਂਡ ਨੂੰ ਚੁਣੌਤੀ ਵਾਲੀ ਪਟੀਸ਼ਨ 8 ਤੱਕ ਮੁਲਤਵੀ

0
Bikram Majithiya

ਮੋਹਾਲੀ, 4 ਜੁਲਾਈ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Majithia’s) ਵੱਲੋਂ ਮੋਹਾਲੀ ਜਿ਼ਲ੍ਹਾ ਅਦਾਲਤ ਦੇ ਰਿਮਾਂਡ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ `ਤੇ ਸੁਣਵਾਈ ਕਰਦਿਆਂ ਕੋਈ ਠੋਸ ਕਾਰਵਾਈ ਨਾ ਕਰਕੇ ਸੁਣਵਾਈ 8 ਜੁਲਾਈ ਤੱਕ ਅੱਗੇ ਪਾ ਦਿੱਤੀ । ਦੱਸਣਯੋਗ ਹੈ ਕਿ ਮਜੀਠੀਆ ਦੀ ਚੁਣੌਤੀ ਵਾਲੀ ਪਟੀਸ਼ਨ ਜਸਟਿਸ ਤ੍ਰਿਭੁਵਨ ਦਹੀਆ ਦੀ ਅਦਾਲਤ ਵਿੱਚ ਸੂਚੀਬੱਧ ਸੀ ।

ਕਿਸ ਹੁਕਮ ਨੂੰ ਦਿੱਤੀ ਗਈ ਸੀ ਚੁਣੌਤੀ

ਮਜੀਠੀਆ ਕੇਸ ਦੀ ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ (Advocate General) ਨੇ ਦਲੀਲਾਂ ਦਿੱਤੀਆਂ ਕਿ ਮਜੀਠੀਆ ਨੇ 26 ਜੂਨ 2025 ਦੇ ਮੋਹਾਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ, ਜੋ ਹੁਣ ਪੂਰੀ ਤਰ੍ਹਾਂ ਅਪ੍ਰਸੰਗਿਕ ਹਨ ਕਿਉਂਕਿ ਉਸ ਤੋਂ ਬਾਅਦ ਨਵੇਂ ਸੰਮਨ ਜਾਰੀ ਕੀਤੇ ਗਏ ਹਨ । ਇਸ ਤੋਂ ਬਾਅਦ ਅਦਾਲਤ ਨੇ ਮਜੀਠੀਆ ਦੇ ਵਕੀਲ ਨੂੰ ਸੋਧੀ ਹੋਈ ਪਟੀਸ਼ਨ (Petition) ਦਾਇਰ ਕਰਨ ਲਈ ਕਿਹਾ ।

Read More : ਬਿਕਰਮ ਸਿੰਘ ਮਜੀਠੀਆ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਬਾਰੇ ਕਹੀ ਆਹ ਗੱਲ

ਨਗਰ ਨਿਗਮ ਪਟਿਆਲਾ ਦੀ ਬਿਲਡਿੰਗ ਬ੍ਰਾਂਚ ਦਾ ਜਿ਼ਆਦਾਤਰ ਸਟਾਫ ਸੀ ਗੈਰ ਹਾਜ਼ਰ

0
Municipal Corporation Patiala

ਪਟਿਆਲਾ, 4 ਜੁਲਾਈ 2025 : ਨਗਰ ਨਿਗਮ ਪਟਿਆਲਾ (Municipal Corporation Patiala ) ਦੀ ਬਿਲਡਿੰਗ ਬ੍ਰਾਂਚ ਦਾ ਅੱਜ ਜਦੋ਼ ਦੌਰਾ ਕੀਤਾ ਗਿਆ ਤਾਂ ਕੁੱਝ ਕੁ ਕਲੈਰੀਕਲ ਸਟਾਫ (Clerical staff) ਦੇ ਕਰਮਚਾਰੀ ਅਤੇ ਬਿਲਡਿੰਗ ਇੰਸਪੈਕਟਰ ਮਨਪ੍ਰੀਤ ਕੌਰ ਮੌਜੂਦ ਸਨ ਤੇ ਬਾਕੀ ਸਟਾਫ ਜਿਸ ਵਿਚ ਜਿ਼ਆਦਾਤਰ ਬਿਲਡਿੰਗ ਇੰਸਪੈਕਟਰ ਸ਼ਾਮਲ ਹਨ ਗੈਰ ਹਾਜ਼ਰ ਰਹੇ ।

ਪਰ ਬਾਹਰ ਖੜੇ੍ ਹਨ ਜਦੋ਼ ਕਿ ਬਾਹਰ ਕੋਈ ਵੀ ਨਹੀਂ ਸੀ

ਇਸ ਸਬੰਧੀ ਜਦੋ਼ ਕਵਰੇਜ ਕੀਤੀ ਗਈ ਤਾਂ ਉਥੇ ਮੌਜੂਦ ਕਰਮਚਾਰਨ ਵਲੋਂ ਆਖਿਆ ਕਿ ਆਏ ਤਾਂ ਹੋਏ ਹਨ ਪਰ ਬਾਹਰ ਖੜੇ੍ ਹਨ। ਜਦੋ਼ ਕਿ ਬਾਹਰ ਕੋਈ ਵੀ ਨਹੀਂ ਸੀ । ਮੀਡੀਆ ਵਲੋਂ ਉਕਤ ਸਮਾਂ ਸਾਰਨ ਪੂਰੇ 9 ਵਜੇ ਦੇਖਣੀ ਸ਼ੁਰੂ ਕੀਤੀ ਗਈ ਤੇ 9. 26 ਤੱਕ ਇਸੇ ਤਰ੍ਹਾਂ ਰਿਹਾ ।

ਕਰਮਚਾਰੀ ਨੇ ਦੱਸਿਆ ਕਿ ਹਾਲੇ ਆਏ ਨਹੀਂ ਹਨ

ਇਸ ਸਬੰਧੀ ਜਦੋਂ ਨਗਰ ਨਿਗਮ ਦੇ ਕਮਿਸ਼ਨਰ (Municipal Commissioner) ਪਰਮਵੀਰ ਸਿੰਘ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਦਫ਼ਤਰ ਜਾਇਆ ਗਿਆ ਤਾਂ ਜਿਥੇ ਉਹ ਬਾਹਰ ਗਏ ਹੋਏ ਸਨ ਬਾਰੇ ਪਤਾ ਲੱਗਿਆ, ਉਥੇ ਹੀ ਉਨ੍ਹਾਂ ਦਾ ਕਲੈਰੀਕਲ ਸਟਾਫ ਦੀ ਆਪਣੀਆਂ ਸੀਟਾਂ ਤੋਂ ਗਾਇਬ ਹੀ ਦਿਖਾਈ ਦਿੱਤਾ, ਜਿਸ ਤੇ ਉਥੇ ਬੈਠੇ ਕਰਮਚਾਰੀ ਨੇ ਦੱਸਿਆ ਕਿ ਹਾਲੇ ਆਏ ਨਹੀਂ ਹਨ ।

Read More : ਲੁਧਿਆਣਾ ਪੁਲਿਸ ਕਮਿਸ਼ਨਰੇਟ ਅਤੇ ਨਗਰ ਨਿਗਮ ਨੇ ਤਿੰਨ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹਿਆ