Home Blog Page 492

ਲੜਕੇ ਨੂੰ ਮਾਰ ਦੇਣ ਦੀ ਨੀਅਤ ਨਾਲ ਅਗਵਾ ਕਰਨ ਤੇ ਕੇਸ ਦਰਜ

0
commit suicide

ਪਟਿਆਲਾ, 10 ਜੁਲਾਈ 2025 : ਥਾਣਾ ਪਸਿਆਣਾ (Police Station Pasiana) ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 140 (1), 3 (5) ਬੀ. ਐਨ. ਐਸ. ਤਹਿਤ ਲੜਕੇ ਨੂੰ ਸੱਟਾਂ ਮਾਰ ਕੇ ਮਾਰ ਦੇਣ (To kill by stabbing) ਦੀ ਨੀਅਤ ਨਾਲ ਅਗਵਾ ਕਰਨ ਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕੀਤਾ ਹੈ ।

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਕਰਨੈਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਅਜੀਤ ਨਗਰ ਕਮਾਸਪੁਰ ਰੋਡ ਸਮਾਣਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸਤਿੰਦਰ ਸਿੰਘ ਜੋ ਕਿ 31 ਸਾਲਾਂ ਦਾ ਹੈ ਪੰਜਾਬ ਪੁਲਿਸ ਵਿੱਚ ਮੋਹਾਲੀ ਵਿਖੇ ਡਿਊਟੀ ਕਰਦਾ ਹੈ ਤੇ 8 ਜੁਲਾਈ 25 ਨੂੰ 9 ਪੀ. ਐਮ. ਤੇ ਫੋਨ ਤੇ ਉਸਦੀ ਪਤਨੀ ਨਵਜੀਤ ਕੌਰ ਨੇ ਜਦੋ ਂ ਘਰ ਆਉਣ ਸਬੰਧੀ ਪੁਛਿਆ ਤਾਂ ਉਸਨੇ ਕਿਹਾ ਕਿ ਉਹ ਮੋਹਾਲੀ ਤੋਂ ਘਰ ਆਉਣ ਲਈ ਚੱਲ ਪਿਆ ਹੈ ਤੇ ਜਦੋਂ ਸਮਾਂ 11.20 ਪੀ. ਐਮ. ਤੇ ਸਤਿੰਦਰ ਸਿੰਘ ਨੂੰ ਦੁਬਾਰਾ ਕਾਲ ਕੀਤੀ ਗਈ ਤਾਂ ਉਸਦਾ ਫੋਨ ਬੰਦ ਆ ਰਿਹਾ ਸੀ ।

ਸਿ਼ਕਾਇਤਕਰਤਾ ਨੇ ਦੱਸਿਆ ਕਿ ਜਿਸ ਤੇ ਉਹ ਆਪਣੇ ਪਰਿਵਾਰਿਕ ਮੈਬਰਾਂ ਸਮੇਤ ਆਪਣੇ ਲੜਕੇ ਦੀ ਭਾਲ ਲਈ ਚਲਿਆ ਗਿਆ ਤਾਂ ਜਦੋਂ ਰਾਤ ਦੇ ਇਕ ਬੱਸ ਅੱਡਾ ਭਾਨਰਾ ਪੁੱਜੇ ਤਾਂ ਸਤਿੰਦਰ ਸਿੰਘ ਦੀ ਕਾਰ ਖੜ੍ਹੀ ਸੀ ਪਰ ਸਤਿੰਦਰ ਸਿੰਘ ਕਾਰ ਵਿੱਚ ਮੌਜੂਦ ਨਹੀਂ ਸੀ ਪਰ ਉਸਦੀ ਕਾਰ ਵਿੱਚ ਕਾਫੀ ਖੂਨ ਡੁੱਲਿਆ ਪਿਆ ਸੀ। ਜਿਸਦੀ ਕਾਫੀ ਭਾਲ ਕੀਤੀ ਗਈ ਤਾਂ ਸਤਿੰਦਰ ਸਿੰਘ ਬਾਰੇ ਕੁੱਝ ਪਤਾ ਨਹੀ ਲੱਗਿਆ, ਜਿਸ ਤ ਉਨ੍ਹਾਂ ਯਕੀਨ ਪ੍ਰਗਟ ਕੀਤਾ ਕਿ ਅਣਪਛਾਤੇ ਵਿਅਕਤੀਆਂ ਨੇ ਉਸਦੇ ਲੜਕੇ ਨੂੰ ਸੱਟਾਂ ਮਾਰ ਕੇ ਮਾਰ ਦੇਣ ਦੀ ਨੀਅਤ ਨਾਲ ਅਗਵਾ (Kidnapping) ਕਰ ਲਿਆ ਹੈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਮੋਹਾਲੀ ਪੁਲਸ ਨੇ ਅਗਵਾ ਅਤੇ ਅੰਨ੍ਹੇ ਕਤਲ ਦੇ ਮਾਮਲੇ ਨੂੰ 48 ਘੰਟਿਆਂ ਅੰਦਰ ਕੀਤਾ ਟ੍ਰੇਸ

ਡਿਪਟੀ ਕਮਿਸ਼ਨਰ ਕੈਂਪਸ ਵਿਚ ਗੋਲੀ ਚੱਲੀ

0
Shot fired

ਮੋਗਾ, 10 ਜੁਲਾਈ 2025 : ਪੰਜਾਬ ਦੇ ਸ਼ਹਿਰ ਮੋਗਾ ਦੇ ਡਿਪਟੀ ਕਮਿਸ਼ਨਰ ਕੈਂਪਸ (Deputy Commissioner’s campus) ਵਿਚ ਗੋਲੀ ਚੱਲਣ ਕਾਰਨ ਸੁਰੱਖਿਆ ਗਾਰਦ ਵਿਚ ਤਾਇਨਾਤ ਇਕ ਥਾਣੇਦਾਰ ਦੇ ਗੰਭੀਰ ਫੱਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਜ਼ਖ਼ਮੀ ਏ. ਐਸ. ਆਈ. (A. S. I.) ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ, ਜਿਸਨੂੰ ਇਲਾਜ ਲਈ ਮੋਗਾ ਦੇ ਮੈਡੀਸਿਟੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ।

ਜਾਂਚ ਵਿਚ ਗੋਲੀ ਥਾਣੇਦਾਰ ਦੀ ਕਾਰਬਨ ਵਿਚੋਂ ਹੀ ਅਚਾਨਕ ਚੱਲੀ

ਉਕਤ ਘਟਨਾਕ੍ਰਮ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗੋਲੀ (Shooting) ਉਕਤ ਏ. ਐਸ. ਆਈ. ਰੈਂਕ ਦੇ ਥਾਣੇਦਾਰ ਦੀ ਕਾਰਬਨ ਵਿਚੋਂ ਹੀ ਅਚਾਨਕ ਚੱਲਣ ਬਾਰੇ ਖੁਲਾਸਾ ਹੋਇਆ ਹੈ । ਗੋਲੀ ਲੱਗਣ ਕਾਰਨ ਥਾਣੇਦਾਰ ਦੀ ਹਾਲਤ ਗੰਭੀਰ ਬਣੀ ਹੋਣ ਦੇ ਚਲਦਿਆਂ ਡਾਕਟਰਾਂ ਵਲੋਂ ਇਕ ਅਪ੍ਰੇਸ਼ਨ ਤਾਂ ਕੀਤਾ ਜਾ ਚੁੱਕਿਆ ਹੈ । ਗੋਲੀ ਚੱਲਣ ਦੀ ਘਟਨਾ ਬਾਰੇ ਪਤਾ ਲੱਗਦਿਆਂ ਹੀ ਪੁਲਸ ਵਿਭਾਗ ਦੇ ਉਚ ਅਧਿਕਾਰੀਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Read More : ਚੰਡੀਗੜ੍ਹ ‘ਚ ਰਾਤ ਨੂੰ ਹੋਈ ਗੋਲੀਬਾਰੀ

ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਹੋ ਰਿਹਾ ਸ਼ੁਰੂ

0
Vidhan Sabha Session

ਚੰਡੀਗੜ੍ਹ, 10 ਜੁਲਾਈ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਸੈਸ਼ਨ (Vidhan Sabha Session ) ਅੱਜ ਤੋਂ ਹੀ ਸ਼ੁਰੂ ਹੋਣ ਜਾ ਰਿਹਾ ਹੈ। ਸੈਸ਼ਨ ਜੋ ਕਿ ਪੰਜਾਬ ਦੇ ਭੱਖਦੇ ਮੁੱਦਿਆਂ ਦੇ ਚਲਦਿਆਂ ਹੰਗਾਮਾ ਭਰਪੂਰ ਹੀ ਰਹੇਗਾ ਮੌਕੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਦੀ ਅਗਵਾਈ ਹੇਠ ਵਿਧਾਇਕ ਦਲ ਦੀ ਮੀਟਿੰਗ ਕਰਕੇ ਸਦਨ ’ਚ ਭਖਦੇ ਮੁੱਦਿਆ ਵਿਸ਼ੇਸ਼ ਤੌਰ ’ਤੇ ਅਮਨ ਕਾਨੂੰਨ ਤੇ ਲੈਂਡ ਪੁਲਿੰਗ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ ਜਾਵੇਗੀ ।

ਸੈਸ਼ਨ ਰਹੇਗਾ ਗਰਮਾ ਗਰਮ

ਸੈਸ਼ਨ ’ਚ ਜਿਥੇ ਨਸ਼ਿਆਂ ਨੂੰ ਲੈ ਕੇ ਚਰਚਾ ਕਰਵਾਈ ਜਾ ਸਕਦੀ ਹੈ, ਉਥੇ ਬੇਅਦਬੀਆਂ ਲਈ ਸਖ਼ਤ ਸਜ਼ਾਵਾਂ ਦੇ ਦਾ ਨਵੇਂ ਕਾਨੂੰਨ ਦਾ ਬਿਲ ਲਿਆਂਦਾ ਜਾ ਰਿਹਾ ਹੈ। ਸੈਸ਼ਨ ਦੀ ਸ਼ੁਰੂਆਤ ਵਿਛੜੀਆਂ ਸਖ਼ਸ਼ੀਅਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਵੇਗੀ ਅਤੇ ਇਸ ਤੋਂ ਬਾਅਦ ਗ਼ੈਰ ਸਰਕਾਰੀ ਤੇ ਵਿਧਾਨਕ ਕੰਮ ਹੋਵੇਗਾ ।

Read More : ਵਿਧਾਨ ਸਭਾ ਸੈਸ਼ਨ ‘ਚ ਹੰਗਾਮਾ ਕਾਂਗਰਸੀ ਵਿਧਾਇਕਾਂ ਨੇ ਕੀਤਾ ਵਾਕਆਊਟ

ਭੂਚਾਲ ਦੇ 4. 4 ਤੀਬਰਤਾ ਵਾਲੇ ਭੂਚਾਲ ਨਾਲ ਹਿੱਲੀ ਹਰਿਆਣਾ ਤੇ ਦਿੱਲੀ ਧਰਤੀ

0
Earth Quake

ਨਵੀਂ ਦਿੱਲੀ, 10 ਜੁਲਾਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਤੇ ਹਰਿਆਣਾ (Delhi and Haryana) ਵਿਖੇ ਅੱਜ ਸਵੇਰੇ 10 ਸਕਿੰਟਾਂ ਦੇ ਸਮੇਂ ਤੱਕ 4. 4 ਤੀਬਰਤਾ ਵਾਲੇ ਭੂਚਾਲ ਦੇ ਝਟਕੇ (4. Earthquake tremors of magnitude 4) ਮਹਿਸੂਸ ਕੀਤੇ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਜੀਂਦ ਅਤੇ ਬਹਾਦਰਗੜ੍ਹ ਤੋਂ ਇਲਾਵਾ ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਇਲਾਕਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ।

ਕੀ ਕੀ ਕਰਨਾ ਚਾਹੀਦਾ ਹੈ ਭੂਚਾਲ ਦੌਰਾਨ

ਉਸਦੇ ਝਟਕੇ ਮਹਿਸੂਸ ਹੋਣ ਤਾਂ ਲਿਫ਼ਟ ਦੀ ਵਰਤੋਂ ਨਾ ਕੀਤੀ ਜਾਵੇ, ਬਾਹਰ ਜਾਣ ਲਈ ਲਿਫ਼ਟ ਦੀ ਬਜਾਏ ਪੌੜੀਆਂ ਤੋਂ ਜਾਇਆ ਜਾਵੇ, ਫਸ ਜਣ ਦੀ ਸੂਰਤ ਵਿਚ ਨਾ ਭੱਜਿਆ ਜਾਵੇ, ਵਾਹਨ ਚਲਾਉਣ ਦੀ ਸੂਰਤ ਵਿਚ ਵਾਹਨ ਤੁਰੰਤ ਰੋਕਿਆ ਜਾਵੇ ਤੇ ਪੁੱਲ ਤੋਂ ਦੂਰ ਜਾ ਕੇ ਸੜਕ ਕੰਢੇ ਰੁਕੋ, ਕਿਸੇ ਸੁਰੱਖਿਅਤ ਅਤੇ ਖੁੱਲ੍ਹੇ ਮੈਦਾਨ ਵਿਚ ਜਾਓ, ਖਿੜਕੀਆਂ, ਅਲਮਾਰੀਆਂ, ਪੱਖੇ ਆਦਿ ਦੇ ਉੱਪਰ ਰੱਖੀ ਭਾਰੀ ਵਸਤੂਆਂ ਤੋਂ ਦੂਰ ਚਲੇ ਜਾਓ ਆਦਿ ਸ਼ਾਮਲ ਹਨ ।

Read More : ਫਿਲੀਪੀਨਜ਼: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ

ਅਸ਼ਵਨੀ ਸ਼ਰਮਾ ਨੇ ਕੀਤੀ ਸੰਸਦ ਮੈਂਬਰ ਸੰਧੂ ਨਾਲ ਮੁਲਾਕਾਤ

0
Ashwani Sharma

ਚੰਡੀਗੜ/ਮੋਹਾਲੀ, 10 ਜੁਲਾਈ 2025 : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ (Ashwani Kumar Sharma) ਨੇ ਇਥੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨਾਲ ਚੰਡੀਗੜ ਵਿਖੇ ਮੁਲਾਕਾਤ ਕੀਤੀ । ਇਹ ਮੁਲਾਕਾਤ ਅਸ਼ਵਨੀ ਸ਼ਰਮਾ ਦੀ ਨਿਯੁਕਤੀ ਤੋਂ ਬਾਅਦ ਸੀਨੀਅਰ ਆਗੂਆਂ ਨਾਲ ਉਹਨਾਂ ਦੀ ਪਹਿਲੀ ਅਧਿਕਾਰਕ ਮੀਟਿੰਗ ਸੀ, ਜਿਸ ਵਿਚ ਪੰਜਾਬ ਦੀ ਸਿਆਸੀ ਦਿਸ਼ਾ, ਸੁਰੱਖਿਆ, ਨਸ਼ਾ ਮੁਕਤੀ, ਨੌਜਵਾਨਾਂ ਦੇ ਸਰਬਪੱਖੀ ਵਿਕਾਸ, ਅਤੇ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਰਣਨੀਤੀ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ।

ਅਸ਼ਵਨੀ ਸ਼ਰਮਾ ਦੀ ਲੀਡਰਸ਼ਿਪ ਹੇਠ ਭਾਜਪਾ ਕਰੇਗੀ ਪੰਜਾਬ ਵਿਚ ਨਵੀਂ ਗਤੀ ਅਤੇ ਦਿਸ਼ਾ ਹਾਸਲ

ਐੱਮ. ਪੀ. ਸਤਨਾਮ ਸਿੰਘ ਸੰਧੂ (M. P. Satnam Singh Sandhu) ਨੇ ਅਸ਼ਵਨੀ ਸ਼ਰਮਾ ਨੂੰ ਨਵੀਂ ਜਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ ਤੇ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦੀ ਲੀਡਰਸ਼ਿਪ ਹੇਠ ਭਾਜਪਾ ਪੰਜਾਬ ਵਿਚ ਨਵੀਂ ਗਤੀ ਅਤੇ ਦਿਸ਼ਾ ਹਾਸਲ ਕਰੇਗੀ । ਉਨ੍ਹਾਂ ਕਿਹਾ ਕਿ ਅਸ਼ਵਨੀ ਕੋਲ ਤਿੰਨ ਦਹਾਕਿਆਂ ਤੋਂ ਵੱਧ ਦਾ ਸੰਘਰਸ਼ਮਈ ਅਤੇ ਸੂਝਵਾਨ ਸਿਆਸੀ ਅਨੁਭਵ ਹੈ । ਉਹ ਜ਼ਮੀਨ ਨਾਲ ਜੁੜੇ ਆਗੂ ਹਨ, ਜਿਨ੍ਹਾਂ ਦੀ ਅਗਵਾਈ ਸਿਰਫ਼ ਸੰਗਠਨ ਨੂੰ ਹੀ ਨਹੀਂ, ਸੂਬੇ ਨੂੰ ਵੀ ਨਵੀਂ ਉਮੀਦ ਦੇਵੇਗੀ । ਅਸ਼ਵਨੀ ਕੁਮਾਰ ਸ਼ਰਮਾ ਨੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੰਗਠਨ ਨੂੰ ਨਵੀਂ ਊਰਜਾ ਨਾਲ ਅੱਗੇ ਲੈ ਜਾਣ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਦਿਨ ਰਾਤ ਇੱਕ ਕਰਨ ਲਈ ਵਚਨਬੱਧ ਹਨ।

ਉਨ੍ਹਾਂ ਕਿਹਾ ਅਸੀਂ ਪੰਜਾਬ ਵਿਚ ਭਾਜਪਾ ਨੂੰ ਇੱਕ ਮਜ਼ਬੂਤ ਅਤੇ ਵਿਸ਼ਵਾਸਯੋਗ ਵਿਕਲਪ ਵਜੋਂ ਖੜਾ ਕਰਨ ਲਈ ਹਰ ਪੱਧਰ ’ਤੇ ਕੰਮ ਕਰਾਂਗੇ । ਆਗੂਆਂ ਨੇ ਇਹ ਵੀ ਸਾਝਾ ਕੀਤਾ ਕਿ ਭਾਜਪਾ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ” ਦੇ ਸਿਧਾਂਤ ਅਧੀਨ ਪੰਜਾਬ ਵਿੱਚ ਹਰ ਵਰਗ ਅਤੇ ਹਰੇਕ ਕੋਨੇ ਤੱਕ ਪਹੁੰਚ ਬਣਾਉਣ ਅਤੇ ਨੀਤੀਗਤ ਮੁੱਦਿਆਂ ’ਤੇ ਲੋਕਾਂ ਨੂੰ ਜਾਗਰੂਕ ਕਰੇਗੀ ।

Read More : ਅਸ਼ਵਨੀ ਕੁਮਾਰ ਸ਼ਰਮਾ ਨੇ ਕਾਂਗਰਸ ਪਾਰਟੀ ‘ਤੇ ਕੱਸਿਆ ਤੰਜ ਤੇ ਕਹੀ ਇਹ ਗੱਲ

ਪਟਿਆਲਾ ’ਚ ਸ਼ੁਰੂ ਹੋਈ ਈਜੀ ਰਜਿਸਟਰੀ ਪ੍ਰਣਾਲੀ : ਅਜੀਤਪਾਲ ਸਿੰਘ ਕੋਹਲੀ

0
Easy registration system

ਪਟਿਆਲਾ, 9 ਜੁਲਾਈ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕ ਹਿਤ ’ਚ ਵੱਡਾ ਫ਼ੈਸਲਾ ਲੈਂਦਿਆਂ ਪਟਿਆਲਾ ’ਚ ‘ਈਜ਼ੀ ਰਜਿਸਟਰੀ’ ਪ੍ਰਣਾਲੀ (‘Easy Registry’ system) (ਜ਼ਮੀਨ-ਜਾਇਦਾਦ ਦੀ ਰਜਿਸਟਰੀ ਸੌਖੇ ਢੰਗ ਨਾਲ ਕਰਨ) ਦੀ ਸ਼ੁਰੂਆਤ ਕਰ ਦਿੱਤੀ ਹੈ ।

ਲੋਕਾਂ ਨੂੰ ਨਹੀਂ ਹੋਣਾ ਪਵੇਗਾ ਹੁਣ ਦਫ਼ਤਰਾਂ ਵਿੱਚ ਖੱਜਲ-ਖ਼ੁਆਰ

ਲੋਕਾਂ ਨੂੰ ਹੁਣ ਦਫ਼ਤਰਾਂ ਵਿੱਚ ਖੱਜਲ-ਖ਼ੁਆਰ ਨਹੀਂ ਹੋਣਾ ਪਵੇਗਾ ਅਤੇ ਨਾ ਹੀ ਏਜੰਟਾਂ ਜਾਂ ਵਿਚੋਲਿਆਂ ਨਾਲ ਵਾਹ ਪਵੇਗਾ ਕਿਉਂਕਿ ਹੁਣ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਰ ਜਾਣਕਾਰੀ ਮੋਬਾਇਲ ’ਤੇ ਮਿਲਿਆ ਕਰੇਗੀ ਅਤੇ ਇਹ ਪ੍ਰਣਾਲੀ ਤੇਜ਼ ਅਤੇ ਪਾਰਦਰਸ਼ੀ ਹੋਵੇਗੀ, ਇਹ ਜਾਣਕਾਰੀ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਈਜੀ ਰਜਿਸਟਰੀ ਪ੍ਰਣਾਲੀ ਦੀ ਪਟਿਆਲਾ ਵਿਖੇ ਸ਼ੁਰੂਆਤ ਕਰਨ ਮੌਕੇ ਦਿੱਤੀ । ਉਨ੍ਹਾਂ ਕਿਹਾ ਕਿ ਹੁਣ ਲੋਕ ਜ਼ਮੀਨ-ਜਾਇਦਾਦ ਦੀ ਰਜਿਸਟਰੀ ਲਈ ਜ਼ਿਲ੍ਹੇ ਦੇ ਕਿਸੇ ਵੀ ਸਬ-ਰਜਿਸਟਰਾਰ ਦਫ਼ਤਰ ਵਿੱਚ ਜਾ ਸਕਦੇ ਹਨ ।

ਕਿਸੇ ਵੀ ਨਾਗਰਿਕ ਨੂੰ ਨਹੀਂ ਹੈ ਲਾਈਨਾਂ ਵਿੱਚ ਲੱਗਣ ਅਤੇ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ

ਅਜੀਤਪਾਲ ਸਿੰਘ ਕੋਹਲੀ (Ajitpal Singh Kohli) ਨੇ ਦੱਸਿਆ ਕਿ ਦਸਤਾਵੇਜ਼ ਤਿਆਰ ਕਰਨ ਲਈ ਹੈਲਪ ਲਾਈਨ ਨੰਬਰ 1076 ਰਾਹੀਂ ਸੇਵਾ ਸਹਾਇਕਾਂ ਨੂੰ ਘਰ ਵੀ ਬੁਲਾਇਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਆਨਲਾਈਨ ਦਸਤਾਵੇਜ਼ ਜਮ੍ਹਾਂ ਕਰਵਾਉਣ, ਡਿਜੀਟਲ ਵਿਧੀ ਨਾਲ ਅਗਾਊਂ ਪੜਤਾਲ ਕਰਨ ਅਤੇ ਰਜਿਸਟਰੀ ਲਈ ਸਬ-ਰਜਿਸਟਰਾਰ ਦਫ਼ਤਰ ਜਾਣ ਲਈ ਖ਼ੁਦ ਹੀ ਸਮੇਂ ਦੀ ਚੋਣ ਕਰਨ ਵਰਗੀਆਂ ਸਹੂਲਤਾਂ ਹੁਣ ਲੋਕਾਂ ਨੂੰ ਮਿਲਣਗੀਆਂ । ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਨਾਗਰਿਕ ਨੂੰ ਲੰਮੀਆਂ ਲਾਈਨਾਂ ਵਿੱਚ ਲੱਗਣ ਅਤੇ ਦਫ਼ਤਰਾਂ ਦੇ ਵਾਰ-ਵਾਰ ਗੇੜੇ ਮਾਰਨ ਦੀ ਲੋੜ ਨਹੀਂ ਹੈ ।

ਈਜੀ ਰਜਿਸਟਰੀ ਪ੍ਰਣਾਲੀ ਵਿੱਚ ਕੀਤੀ ਗਈ ਹੈ ਸੇਲ ਡੀਡ ਦਾ ਖਰੜਾ ਖ਼ੁਦ ਤਿਆਰ ਕਰਨ ਦੀ ਵਿਵਸਥਾ

ਉਨ੍ਹਾਂ ਕਿਹਾ ਈਜੀ ਰਜਿਸਟਰੀ ਪ੍ਰਣਾਲੀ ਵਿੱਚ ਸੇਲ ਡੀਡ ਦਾ ਖਰੜਾ ਖ਼ੁਦ ਤਿਆਰ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਸੇਵਾ ਸਹਾਇਕਾਂ ਰਾਹੀਂ ਘਰ ਬੈਠਿਆਂ ਰਜਿਸਟਰੀ ਦੇ ਦਸਤਾਵੇਜ਼ ਤਿਆਰ ਕਰਨ ਲਈ ਸੇਵਾਵਾਂ ਹਾਸਲ ਹੋ ਸਕਦੀਆਂ ਹਨ। ਇਸ ਸਿਸਟਮ ਨਾਲ ਲੋਕਾਂ ਦਾ ਸਮਾਂ, ਪੈਸਾ ਅਤੇ ਊਰਜਾ ਦੀ ਬੱਚਤ ਕਰਨ ਵਾਲਾ ਮਹੱਤਵਪੂਰਨ ਕਦਮ ਦੱਸਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ 48 ਘੰਟਿਆਂ ਦੇ ਅੰਦਰ ਦਸਤਾਵੇਜ਼ਾਂ ਦੀ ਅਗਾਊਂ ਪੜਤਾਲ ਹੋਵੇਗੀ ਅਤੇ ਤੈਅ ਸਮੇਂ ਮੁਤਾਬਕ ਰਜਿਸਟ੍ਰੇਸ਼ਨ ਹੋਵੇਗੀ, ਜਿਸ ਨਾਲ ਕਬੀਲਦਾਰੀਆਂ ਵਿੱਚ ਰੁੱਝੇ ਲੋਕਾਂ ਜਾਂ ਨੌਕਰੀਪੇਸ਼ਾ ਲੋਕਾਂ ਦਾ ਸਮਾਂ ਖ਼ਰਾਬ ਨਹੀਂ ਹੋਵੇਗਾ ਅਤੇ ਅਸਿੱਧੇ ਤੌਰ ’ਤੇ ਵਿੱਤੀ ਬੱਚਤ ਵੀ ਹੋਵੇਗੀ ।

ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਮੌਕੇ ਤੇ ਹਾਜ਼ਰ ਲੋਕਾਂ ਨੇ ਕੀਤੀ ਸ਼ਲਾਘਾ

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਬ ਰਜਿਸਟਰਾਰ ਦਫ਼ਤਰ ਵਿਚ ਆਏ ਲੋਕਾਂ ਤੋ ਦਫ਼ਤਰ ਦੇ ਕੰਮਕਾਜ ਦੀ ਕੀਤੀ ਵਿਵਸਥਾ ਅਤੇ ਸਰਕਾਰ ਦੀ ਕਾਰਜਪ੍ਰਣਾਲੀ ਬਾਰੇ ਵਿਚਾਰ ਚਰਚਾ ਕੀਤੀ । ਮੌਕੇ ਤੇ ਹਾਜ਼ਰ ਲੋਕਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਪ੍ਰਕਿਰਿਆ ਨਾਲ ਦਫ਼ਤਰਾਂ ਵਿੱਚ ਆਉਣ ਜਾਣ ਦੀ ਬੇਲੋੜੀ ਖੱਜਲ ਖ਼ੁਆਰੀ ਤੇ ਸਮੇਂ ਦੀ ਬਰਬਾਦੀ ਖ਼ਤਮ ਹੋਈ ਹੈ ।

Read More : ਮੁੱਖ ਮੰਤਰੀ ਭਗਵੰਤ ਸਿੰਘ ਮਾਨ 17 ਮਈ ਨੂੰ ਸਬ ਡਵੀਜ਼ਨਲ ਕੰਪਲੈਕਸ ਬਟਾਲਾ ਦਾ ਕਰਨਗੇ ਉਦਘਾਟਨ

ਪਟਿਆਲਾ ਪੁਲਸ ਕੀਤਾ ਠੱਗ ਗਿਰੋਹ ਦਾ ਸਰਗਨਾ ਕਾਬੂ : ਵਰੁਣ ਸ਼ਰਮਾ

0
Patiala Police

ਪਟਿਆਲਾ, 9 ਜੁਲਾਈ 2025 : ਐਸ. ਐਸ. ਪੀ. ਪਟਿਆਲਾ (S. S. P. Patiala) ਵਰੁਣ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਸ ਨੇ ਇੱਕ ਅਜਿਹੇ ਗਿਰੋਹ ਨੂੰ ਬੇਨਕਾਬ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਜੋ ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਦੇ ਪੁਰਾਣ ਮੋਬਾਇਲ ਨੰਬਰ ਨੂੰ ਵਰਤ ਕੇ ਡਿਪਟੀ ਸੀ. ਐਮ. ਦਾ ਕਰੀਬੀ ਹੋਣ ਦਾ ਭੁਲੇਖਾ ਪਾ ਕੇ ਆਪਣਾ ਦਬਦਬਾ ਬਣਾ ਰਿਹਾ ਸੀ ।

ਪੁੱਛਗਿੱਛ ਕਰਨ ਤੇ ਹੋਰ ਵੀ ਵੱਡੇ ਠੱਗ ਹੋਣ ਦੇ ਸਬੂਤ ਲੱਗੇ ਪੁਲਿਸ ਦੇ ਹੱਥ

ਉਨ੍ਹਾਂ ਦੱਸਿਆ ਕਿ ਗਿਰੋਹ ਦੇ ਸਰਗਨੇ ਜੈ ਕਿਸ਼ਨ ਭਾਰਦਵਾਜ ਪੁੱਤਰ ਲੇਟ ਜੱਗਾ ਰਾਮ ਵਾਸੀ ਸੰਤੋਸ਼ ਕਲੋਨੀ ਧਾਰੂਹੇੜਾ ਜਿਲ੍ਹਾ ਰਿਵਾੜੀ ਹਰਿਆਣਾ ਨੂੰ ਜਦੋਂ ਗ੍ਰਿਫ਼ਤਾਰ ਕਰਕੇ ਉਸਦੇ 5 ਫੋਨ ਜ਼ਬਤ ਕੀਤੇ ਗਏ ਤੇ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਹੋਰ ਵੀ ਵੱਡੇ ਠੱਗ ਹੋਣ ਦੇ ਸਬੂਤ ਪੁਲਿਸ ਦੇ ਹੱਥ ਲੱਗੇ । ਇਸ ਵਿਅਕਤੀ ਨੇ ਵੋਡਾਫੋਨ ਕੰਪਨੀ ਦਾ ਇੱਕ ਅਜਿਹਾ ਨੰਬਰ 8447808080 ਆਪਣੇ ਸਰੋਤਾਂ ਰਾਹੀਂ ਹਾਸਲ ਕੀਤਾ, ਜਿਸ ਨੂੰ ਕਿ ਕਿਸੇ ਸਮੇਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਵੱਲੋਂ ਵਰਤਿਆ ਜਾਂਦਾ ਰਿਹਾ ਸੀ ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਕੋਲੋ ਬਰਾਮਦ ਹੋਏ ਨੰਬਰਾਂ ਦੀ ਫਾਰੈਂਸਿਕ ਜਾਂਚ ਕਰਵਾਈ ਤਾਂ ਕਾਫ਼ੀ ਖੁਲਾਸੇ ਹੋਏ ਹਨ । ਇਸ ਫੋਨ ਨੰਬਰ ਨੂੰ ਜੈ ਕਿਸ਼ਨ (Jai Kishan) ਨੇ ਆਪਣੇ ਆਪ ਨੂੰ ਮੁਨੀਸ਼ ਸਿਸੋਦੀਆ (Manish Sisodia) ਦਾ ਕਰੀਬੀ ਹੋਣ ਦਾ ਭਰਮ ਭੁਲੇਖਾ ਪੈਦਾ ਕਰਨ ਤੇ ਦਬਦਬਾ ਬਣਾਉਣ ਲਈ ਵਰਤਦੇ ਹੋਏ ਪੰਜਾਬ ਦੇ ਸਿਆਸੀ ਵਿਅਕਤੀਆਂ, ਵਿਧਾਇਕਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਇਸ ਨੰਬਰ ਰਾਹੀਂ ਵਟਸਐਪ ਮੈਸੇਜ ਕਰਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ।

ਇਸ ਠੱਗ ਗਿਰੋਹ ਵੱਲੋਂ ਕਿਸੇ ਵੱਡੇ ਹੋਰ ਸਕੈਮ ਹੋਣ ਦੀ ਸੰਭਾਵਨਾਂ ਦੇ ਮੱਦੇਨਜ਼ਰ ਥਾਣਾ ਕੋਤਵਾਲੀ ਵਿਖੇ 8 ਜੁਲਾਈ 2025 ਨੂੰ ਬੀ. ਐਨ. ਐਸ. ਦੀਆਂ ਧਾਰਾਵਾਂ 319 (2), 318(4) ਤੇ ਆਈ. ਟੀ. ਐਕਟ ਦੀਆਂ ਧਾਰਾਵਾਂ 66, 66 ਸੀ ਤੇ 66-ਡੀ ਤਹਿਤ ਮੁਕਦਮਾ ਨੰਬਰ 145 ਕਰਕੇ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਇਸ ਨੇ ਇਹ ਨੰਬਰ ਵੋਡਾਫੋਨ `ਚ ਅਪਣੇ ਕਿਸੇ ਕਰੀਬੀ ਦੀ ਸਹਾਇਤਾ ਨਾਲ ਹਾਸਲ ਕੀਤਾ ਸੀ, ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ।

Read More : ਅੰਮ੍ਰਿਤਸਰ ਪੁਲਸ ਕੀਤਾ ਦੋ ਅੰਤਰਰਾਜੀ ਗਿਰੋਹਾਂ ਦਾ ਪਰਦਾ ਫਾਸ਼

ਪੀ. ਐਸ. ਯੂ. (ਲਲਕਾਰ) ਦਿੱਤਾ ਹੜ੍ਹ਼ਤਾਲ ਨੂੰ ਸਮਰਥਨ

0
P. S. U. (Lalkar)

ਪਟਿਆਲਾ, 9 ਜੁਲਾਈ 2025 : ਪੰਜਾਬ ਭਰ ਵਿਚ ਪੀ. ਆਰ. ਟੀ. ਸੀ, ਰੋਡਵੇਜ਼, ਪਨਸਪ ਦੇ ਕੱਚੇ ਮੁਲਾਜਮਾਂ ਤੇ ਦੇਸ਼ ਪੱਧਰ ਤੇ ਜੋ ਕਿਰਤੀਆਂ ਵਲੋਂ ਹੜ੍ਹਤਾਲ (Strike) ਕੀਤੀ ਗਈ ਹੈ ਦਾ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵਲੋਂ ਸਮਰਥਨ (Support) ਕੀਤਾ ਗਿਆ।

ਮੁਲਾਜਮਾਂ ਵਲੋਂ ਮੰਗੀਆਂ ਜਾ ਰਹੀਆਂ ਮੰਗਾਂ ਵਿਚ

ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ, ਠੇਕੇਦਾਰ ਵਿਚੋਲੀਏ ਬਾਹਰ ਕੱਢੇ ਜਾਣ, ਸਰਕਾਰੀ ਬੱਸਾਂ ਦੀ ਗਿਣਤੀ 10 ਹਜਾਰ ਕੀਤੀ ਜਾਵੇ
-ਨੌਜਵਾਨਾਂ ਨੂੰ ਪੱਕਾ ਰੋਜਗਾਰ ਦਿੱਤਾ ਜਾਵੇ, ਕਿਲੋਮੀਟਰ ਸਕੀਮ ਬੱਸਾਂ ਬੰਦ ਕਰੋ, ਨਿੱਜੀਕਰਨ ਬੰਦ ਕੀਤਾ ਜਾਵੇ, ਕੱਢੇ ਮੁਲਾਜਮ ਬਹਾਲ ਕਰੋ, ਟਰਾਂਸਪੋਰਟ ਮਾਫੀਆ ਖਤਮ ਕਰੋ, ਠੇਕੇਦਾਰੀ ਪ੍ਰਣਾਲੀ ਅਤੇ ਵਿਚੋਲੀਏ ਖਤਮ ਕਰਕੇ ਸਰਕਾਰੀ ਕੰਮਕਾਜ ਨੂੰ ਸਿੱਧਾ ਕੀਤਾ ਜਾਵੇ ਸ਼ਾਮਲ ਹਨ ।

ਪੰਜਾਬ ਸਰਕਾਰ ਲਿਆ ਰਹੀ ਹੈ ਸਿੱਧੀਆਂ ਸਰਕਾਰੀ ਬੱਸਾਂ ਦੀ ਥਾਂ ਨਵੀਆਂ ਨਿੱਜੀ ਬੱਸਾਂ

ਪੀ. ਐਸ. ਯੂ. (ਲਲਕਾਰ) (P. S. U. (Lalkar) ਆਗੂ ਹਰਪ੍ਰੀਤ ਸਿੰਘ, ਦਿਲਪ੍ਰੀਤ ਕੌਰ ਅਤੇ ਮੌਸਮ ਨੇ ਕਿਹਾ ਕਿ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਹੁਣ ਸਿੱਧੀਆਂ ਸਰਕਾਰੀ ਬੱਸਾਂ ਦੀ ਥਾਂ ਨਵੀਆਂ ਨਿੱਜੀ ਬੱਸਾਂ ਲਿਆ ਰਹੀ ਹੈ, ਜੋ ਵੇਖਣ ਵਿੱਚ ਤਾਂ ਸਰਕਾਰੀ ਲੱਗਦੀਆਂ ਹਨ ਪਰ ਚੱਲਦੀਆਂ ਨਿੱਜੀ ਢੰਗ ਨਾਲ ਹਨ।

ਠੇਕੇਦਾਰ ਹਨ ਕਿਸੇ ਮੰਤਰੀ ਜਾਂ ਮੰਤਰੀਆਂ ਦੇ ਭਾਈਵਾਲ ਹੀ

ਉਨ੍ਹਾਂ ਕਿਹਾ ਕਿ ਇਹ ਬੱਸਾਂ ਕਿਸੇ ਸਰਕਾਰੀ ਵਿਵਸਥਾ ਦੇ ਤਹਿਤ ਨਹੀਂ ਸਿੱਧਾ ਨਿੱਜੀ ਲਾਭ ਲਈ ਚਲਾਈਆਂ ਜਾ ਰਹੀਆਂ ਹਨ, ਜਿਸਦਾ ਸਾਰਾ ਮੁਨਾਫਾ ਨਿੱਜੀ ਠੇਕੇਦਾਰਾਂ ਦੀ ਜੇਬ ਵਿੱਚ ਜਾਂਦਾ ਹੈ । ਉਕਤ ਆਗੂਆਂ ਆਖਿਆ ਕਿ ਇਹ ਠੇਕੇਦਾਰ ਕਿਸੇ ਮੰਤਰੀ ਜਾਂ ਮੰਤਰੀਆਂ ਦੇ ਭਾਈਵਾਲ ਹੀ ਹਨ । ਇਹ ਪੂਰੀ ਪ੍ਰਕਿਰਿਆ ਪੀ. ਆਰ. ਟੀ. ਸੀ. ਦੇ ਨਿੱਜੀਕਰਨ (Personalization) ਨੂੰ ਬੇਹੱਦ ਤੇਜੀ ਨਾਲ ਅੱਗੇ ਵਧਾਉਂਦੀ ਹੈ । ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਲਗਭਗ 500 ਨਵੀਆਂ ਨਿੱਜੀ ਬੱਸਾਂ ਨੂੰ ਪਰਮਿਟ ਦਿੱਤੇ ਹਨ ਜੋ ਸਰਕਾਰੀ ਰੂਟਾਂ `ਤੇ ਚੱਲ ਰਹੀਆਂ ਹਨ, ਇਸ ਕਾਰਨ ਮੁਲਾਜਮਾਂ, ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਬੱਸਾਂ ਵਿੱਚ ਵਿਦਿਆਰਥੀਆਂ ਲਈ ਬੱਸ ਪਾਸ ਦੀ ਸਹੂਲਤ ਮਿਲੀ ਹੈ ਵਿਦਿਆਰਥੀਆਂ ਦੇ ਸੰਘਰਸ਼ ਨਾਲ

ਪੀ. ਐਸ. ਯੂ. (ਲਲਕਾਰ) ਆਗੂ ਹਰਪ੍ਰੀਤ ਸਿੰਘ, ਦਿਲਪ੍ਰੀਤ ਕੌਰ ਅਤੇ ਮੌਸਮ ਨੇ ਕਿਹਾ ਕਿ ਬੱਸਾਂ ਵਿੱਚ ਵਿਦਿਆਰਥੀਆਂ ਲਈ ਬੱਸ ਪਾਸ ਦੀ ਸਹੂਲਤ ਵਿਦਿਆਰਥੀਆਂ ਦੇ ਸੰਘਰਸ਼ ਨਾਲ ਮਿਲੀ ਹੈ । ਵਿਦਿਆਰਥੀਆਂ ਦੀ ਤਾਕਤ ਕਰਕੇ ਇਹ ਬੱਸ ਪਾਸ ਦੀ ਸਹੂਲਤ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਬੱਸਾਂ ਵਿੱਚ ਚੱਲਦੀ ਸੀ । ਪੰਜਾਬ ਦੇ ਲੱਖਾਂ ਵਿਦਿਆਰਥੀ ਰੋਜਾਨਾ ਸਰਕਾਰੀ ਬੱਸਾਂ `ਤੇ ਸਫਰ ਕਰਦੇ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਦੀ ਹੈ। ਦੂਰ-ਦੁਰਾਡੀਆਂ ਥਾਵਾਂ `ਤੇ ਪੜ੍ਹਦੇ ਵਿਦਿਆਰਥੀ ਜੋ ਸਿਰਫ ਸਰਕਾਰੀ ਬੱਸਾਂ ਰਾਹੀਂ ਸਿੱਖਿਆ ਸੰਸਥਾਵਾਂ ਤੱਕ ਪਹੁੰਚਦੇ ਹਨ, ਉਨ੍ਹਾਂ ਲਈ ਇਹ ਸਹੂਲਤਾਂ ਖਤਮ ਹੋਣ ਨਾਲ ਪੜ੍ਹਾਈ ਜਾਰੀ ਰੱਖਣ ਦੇ ਸੰਕਟ ਖੜ੍ਹੇ ਹੋ ਜਾਂਦੇ ਹਨ ।

ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀਆਂ ਨੀਤੀਆਂ ਕਰ ਰਹੀਆਂ ਹਨ ਸਿੱਧਾ ਆਮ ਲੋਕਾਂ ਅਤੇ ਵਿਦਿਆਰਥੀਆਂ ਉੱਤੇ ਮਾਰ

ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀਆਂ ਇਹ ਨੀਤੀਆਂ ਸਿੱਧਾ ਆਮ ਲੋਕਾਂ ਅਤੇ ਵਿਦਿਆਰਥੀਆਂ ਉੱਤੇ ਮਾਰ ਕਰ ਰਹੀਆਂ ਹਨ। ਸਰਕਾਰੀ ਅਦਾਰੇ ਅਤੇ ਸਹੂਲਤਾਂ ਲੋਕਾਂ ਦੇ ਸੰਘਰਸ਼ਾਂ ਨਾਲ਼ ਲਏ ਹਨ । ਇਹ ਅਦਾਰੇ ਲੋਕਾਂ ਦੀਆਂ ਲੋੜਾਂ ਤੋਂ ਪਹਿਲਾਂ ਹੀ ਬਹੁਤ ਘੱਟ ਹਨ, ਲੋਕਾਂ ਦੀ ਲੋੜ ਅਨੁਸਾਰ ਇਹਨਾਂ ਵਿੱਚ ਵਾਧਾ ਤਾਂ ਕੀ ਕਰਨਾ ਸੀ ਉਲਟਾ ਸਰਕਾਰਾਂ ਇਹਨਾਂ ਦਾ ਖਾਤਮਾ ਕਰਨ ਲੱਗੀਆਂ ਹੋਈਆਂ ਹਨ ।

ਕੇਂਦਰ ਸਰਕਾਰ ਕੀਤਾ ਪਿਛਲੇ 5 ਸਾਲਾਂ ਵਿੱਚ ਲਗਭਗ 6 ਲੱਖ ਕਰੋੜ ਰੁਪਏ ਦੀਆਂ ਸਰਕਾਰੀ ਸੰਪਤੀਆਂ ਦਾ ਨਿੱਜੀਕਰਨ

ਉਨ੍ਹਾਂ ਕਿਹਾ ਕਿ ਰੇਲਵੇ, ਏਅਰਲਾਈਨ, ਬੀ. ਐਸ. ਐਨ. ਐਲ., ਸਕੂਲ, ਸੜਕਾਂ , ਕਾਲਜ ਅਤੇ ਯੂਨੀਵਰਸਿਟੀਆਂ ਵਰਗੇ ਸਰਕਾਰੀ ਅਦਾਰੇ ਹੁਣ ਨਿੱਜੀ ਹੱਥਾਂ ਵਿੱਚ ਦਿੱਤੇ ਜਾ ਰਹੇ ਹਨ । ਕੇਂਦਰ ਸਰਕਾਰ ਨੇ ਪਿਛਲੇ 5 ਸਾਲਾਂ ਵਿੱਚ ਲਗਭਗ 6 ਲੱਖ ਕਰੋੜ ਰੁਪਏ ਦੀਆਂ ਸਰਕਾਰੀ ਸੰਪਤੀਆਂ ਦਾ ਨਿੱਜੀਕਰਨ ਕੀਤਾ ਹੈ, ਜਿਹਨਾਂ ਵਿੱਚ ਏਅਰ ਇੰਡੀਆ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐਲ.) ਅਤੇ ਕਈ ਰੇਲਵੇ ਸਟੇਸ਼ਨ ਅਤੇ ਹੋਰ ਬਹੁਤ ਅਦਾਰੇ ਸ਼ਾਮਲ ਹਨ। ਜੋ ਲੋਕਾਂ ਦੇ ਅਧਿਕਾਰ ਅਤੇ ਸਹੂਲਤਾਂ ਉੱਤੇ ਡਾਕਾ ਹੈ ।

ਨਿੱਜੀਕਰਨ ਦੇ ਹਮਲੇ ਨੂੰ ਰੋਕਿਆ ਜਾ ਸਕਦਾ ਹੈ ਸਾਡੇ ਏਕੇ ਨਾਲ਼ ਹੀ

ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦਾ ਮੰਨਣਾ ਹੈ ਕਿ ਇਸ ਨਿੱਜੀਕਰਨ ਦੇ ਹਮਲੇ ਨੂੰ ਸਾਡੇ ਏਕੇ ਨਾਲ਼ ਹੀ ਰੋਕਿਆ ਜਾ ਸਕਦਾ ਹੈ ਅਤੇ ਪੀ. ਐੱਸ. ਯੂ. (ਲਲਕਾਰ) ਇਹ ਸਾਫ਼ ਕਰਨਾ ਚਾਹੁੰਦੀ ਹੈ ਕਿ ਵਿਦਿਆਰਥੀ ਵਰਗ ਇਸ ਨਿੱਜੀਕਰਨ ਦੀ ਸਾਜ਼ਿਸ਼ ਦਾ ਹਿੱਸਾ ਨਹੀਂ ਬਣੇਗਾ ਸਗੋਂ ਇਸਦਾ ਡਟ ਕੇ ਵਿਰੋਧ ਕਰੇਗਾ।

Read More : ਪੀ. ਆਰ. ਟੀ. ਸੀ. ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ

ਮਾਨ ਸਰਕਾਰ ਨੇ ਲਿਆਂਦੀ ਲੀਜ਼ਹੋਲਡ ਪਲਾਟਾਂ ਨੂੰ ਫ੍ਰੀਹੋਲਡ ਵਿੱਚ ਬਦਲਣ ਲਈ ਨੀਤੀ

0
leasehold plots into freehold

ਚੰਡੀਗੜ੍ਹ, 9 ਜੁਲਾਈ 2025 : ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ (Hardeep Singh Mundia ) ਅਤੇ ਸੰਜੀਵ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਹੈ ਕਿ ਲੀਜ਼ਹੋਲਡ ਪਲਾਟਾਂ ਨੂੰ ਫ੍ਰੀਹੋਲਡ (Leasehold plots to freehold) ਵਿੱਚ ਬਦਲਣ ਲਈ ਇੱਕ ਨੀਤੀ ਲਿਆਂਦੀ ਗਈ ਹੈ, ਜਿਸ ਵਿੱਚ ਨਵੀਨੀਕਰਨ ਫੀਸ ਕੁਲੈਕਟਰ ਰੇਟ ਜਾਂ ਮੌਜੂਦਾ ਸਥਿਤੀ ਵਿੱਚ ਜੋ ਵੀ ਵੱਧ ਹੋਵੇ, ਹੋਵੇਗੀ ਅਤੇ ਇਸ ਵਿੱਚ 50 ਫੀਸਦੀ ਰਾਹਤ ਵੀ ਦਿੱਤੀ ਗਈ ਹੈ ।

ਉਦਯੋਗ ਦਾ ਇਹ 40 ਸਾਲ ਪੁਰਾਣਾ ਮੁੱਦਾ ਸੀ

ਉਨ੍ਹਾਂ ਕਿਹਾ ਕਿ ਇਹ ਉਦਯੋਗ ਦਾ 40 ਸਾਲ ਪੁਰਾਣਾ ਮੁੱਦਾ ਸੀ, ਜਿਸ ਵਿੱਚ ਪਹਿਲੇ ਖਰੀਦਦਾਰ ਤੋਂ 10 ਫੀਸਦੀ ਦਰ ਲਈ ਜਾਵੇਗੀ ਤੇ ਜਿਹੜੇ ਪਲਾਟ ਪਹਿਲਾਂ ਹੀ ਵੇਚੇ ਜਾ ਚੁੱਕੇ ਹਨ ਉਨ੍ਹਾਂ ਵਿੱਚ 5 ਫੀਸਦੀ ਕੁਲੈਕਟਰ (5 percent collector) ਰੇਟ ਜਾਂ ਰਿਜ਼ਰਵ ਪਲਾਟ ਤੋਂ ਵਸੂਲਿਆ ਜਾਵੇਗਾ । ਕੈਬਨਿਟ ਮੰਤਰੀ ਹਰਦੀਪ ਮੁੰਡੀਆ ਤੇ ਸੰਜੀਵ ਅਰੋੜਾ ਨੇ ਕਿਹਾ ਕਿ 12 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਵਾਅਦਿਆਂ ਦੌਰਾਨ 12 ਗਾਰੰਟੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 2 ਗਾਰੰਟੀਆਂ ਨੂੰ ਨੋਟੀਫਾਈ ਕੀਤਾ ਗਿਆ ਸੀ, ਜਿਸ ਵਿੱਚ ਉਦਯੋਗਿਕ ਪਲਾਟਾਂ ਨੂੰ ਵੱਖ-ਵੱਖ ਹੋਰ ਉਦੇਸ਼ਾਂ ਲਈ ਵਰਤਣ ਦੀ ਇਜਾਜ਼ਤ ਦਿੱਤੀ ਗਈ ਸੀ, ਜਦੋਂ ਕਿ ਉਦਯੋਗਪਤੀਆਂ ਦੀ ਇੱਛਾ ਅਨੁਸਾਰ ਤਬਾਦਲਾ ਨੀਤੀ ਕਾਰਨ ਰਾਹਤ ਵੀ ਦਿੱਤੀ ਗਈ ਸੀ ।

ਜ਼ਮੀਨੀ ਪੱਧਰ `ਤੇ ਜੋ ਵੀ ਲੋੜ ਹੈ ਨੂੰ ਅੱਗੇ ਵਧਾਉਣ ਦਾ ਕੀਤਾ ਜਾ ਰਿਹਾ ਹੈ ਪੂਰਾ ਯਤਨ

ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ `ਤੇ ਜੋ ਵੀ ਲੋੜ ਹੈ ਨੂੰ ਅੱਗੇ ਵਧਾਉਣ ਦਾ ਪੂਰਾ ਯਤਨ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸਰਕਾਰੀ ਕਮੇਟੀ ਨੇ ਫੈਸਲਾ ਕੀਤਾ ਕਿ ਅਲਾਟ ਕੀਤੇ ਗਏ ਲੀਜ਼ਹੋਲਡ ਪਲਾਟਾਂ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਨ, ਜਿਸ ਲਈ ਰਿਆਇਤ ਨੂੰ ਦਿੱਤਾ ਗਿਆ ਸੀ । ਕੈਬਨਿਟ ਮੰਤਰੀ ਸੰਜੀਵ ਅਰੋੜਾ (Cabinet Minister Sanjeev Arora) ਨੇ ਦੱਸਿਆ ਕਿ ਇਸ ਨੀਤੀ ਵਿੱਚ ਕੋਈ ਵੀ ਨੁਕਸ ਨਹੀਂ ਹੈ, ਜਿਸ ਕਾਰਨ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਤੇ ਉਨ੍ਹਾਂ ਨੂੰ ਵੱਖਰੇ ਤੌਰ `ਤੇ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ, ਜਿਸ ਕਾਰਨ ਬੈਂਕ ਨੂੰ ਪਹਿਲਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਹ ਨੀਤੀ ਮਦਦ ਕਰੇਗੀ ਅਤੇ ਬਹੁਤ ਫਾਇਦੇਮੰਦ ਹੋਵੇਗੀ ।

Read More : ਪੰਜਾਬ ਨੇ ਜਾਇਦਾਦਾਂ ਦੀ ਈ-ਨਿਲਾਮੀ ਤੋਂ 5000 ਕਰੋੜ ਰੁਪਏ ਕਮਾਏ – ਹਰਦੀਪ ਸਿੰਘ ਮੁੰਡੀਆਂ

ਫਲ਼ਾਂ ਦੇ ਮੇਲੇ ‘ਚ ਪਟਿਆਲਾ ਦੀਆਂ ਫਲ਼ਾਂ ਤੋਂ ਤਿਆਰ ਵਸਤਾਂ ਰਹੀਆਂ ਖਿੱਚ ਦਾ ਕੇਂਦਰ

0
Fruit Fair

ਪਟਿਆਲਾ, 9 ਜੁਲਾਈ 2025 : ਬਾਗ਼ਬਾਨੀ ਤੇ ਸੈਰ-ਸਪਾਟਾ ਵਿਭਾਗ ਹਰਿਆਣਾ ਵੱਲੋਂ ਪਿੰਜੌਰ ਵਿਖੇ ਲਗਾਏ ਗਏ ਤਿੰਨ ਰੋਜ਼ਾ ਮੈਂਗੋ ਮੇਲੇ (Three-day mango fair) ‘ਚ ਬਾਗ਼ਬਾਨੀ ਵਿਭਾਗ ਪਟਿਆਲਾ ਵੱਲੋਂ ਭਾਗ ਲੈ ਕੇ ਵਿਭਾਗ ਵੱਲੋਂ ਪੈਦਾ ਕੀਤੇ ਜਾ ਰਹੇ ਵੱਖ-ਵੱਖ ਕਿਸਮਾਂ ਦੇ ਅੰਬਾਂ ਅਤੇ ਅੰਬਾਂ ਤੋਂ ਤਿਆਰ ਕੀਤੇ ਗਏ ਹੋਰ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਗਈ ਜੋ ਮੇਲੇ ‘ਚ ਪੁੱਜੇ ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਲਈ ਖਿੱਚ ਦਾ ਕੇਂਦਰ ਰਹੀ ।

ਬਾਗ਼ਬਾਨੀ ਵਿਭਾਗ ਨੂੰ ਵਧੀਆ ਪ੍ਰਦਰਸ਼ਨੀ ਲਈ ਕੀਤਾ ਗਿਆ ਸਨਮਾਨਿਤ

ਡਿਪਟੀ ਡਾਇਰੈਕਟਰ ਬਾਗ਼ਬਾਨੀ ਸੰਦੀਪ ਸਿੰਘ ਗਰੇਵਾਲ ਦੱਸਿਆ ਕਿ ਅੰਬ ਮੇਲੇ (Mango Fair) ‘ਚ ਵਿਭਾਗ ਵੱਲੋਂ ਲਗਾਈ ਪ੍ਰਦਰਸ਼ਨੀ ਵਿੱਚ ਦੁਸ਼ਹਿਰੀ, ਲੰਗੜਾ, ਮਲਿਕਾ, ਮੀਆਜ਼ਾਕੀ, ਰਾਮ ਕੇਲਾ, ਕੁੱਪੀ ਆਦਿ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ । ਇਸ ਤੋਂ ਇਲਾਵਾ ਅੰਬ ਦੇ ਆਚਾਰ, ਜੈਮ, ਚਟਨੀ, ਸੁਕੈਸ਼, ਅਤੇ ਜੂਸ ਆਦਿ ਵੀ ਪ੍ਰਦਰਸ਼ਿਤ ਕੀਤੇ ਗਏ ।

ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਬਾਗ਼ਬਾਨੀ ਵਿਭਾਗ ਪੰਜਾਬ ਨੂੰ ਉਸ ਦੀ ਵਧੀਆ ਪ੍ਰਦਰਸ਼ਨੀ ਲਈ ਸਨਮਾਨਿਤ ਕੀਤਾ ਗਿਆ । ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਮੇਲੇ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਮੁਸਲਮਾਨੀਆਂ ਦੇ ਕਿਸਾਨ ਅਜੀਤ ਸਿੰਘ (ਬਾਵਾ) ਵੱਲੋਂ ਵੱਖ ਵੱਖ ਕਿਸਮਾਂ ਅਤੇ ਫਲ਼ ਪਦਾਰਥਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ 11 ਹਜ਼ਾਰ ਰੁਪਏ ਦਾ ਨਕਦ ਇਨਾਮ, ਟਰਾਫ਼ੀ ਅਤੇ ਸਰਟੀਫਿਕੇਟ ਨਾਲ ਪੰਜਾਬ ਸਟੇਟ ਵੱਲੋਂ ਸਨਮਾਨਿਤ ਕੀਤਾ ਗਿਆ ।

ਡਿਪਟੀ ਡਾਇਰੈਕਟਰ ਕੀਤੀ ਬਾਗ਼ਬਾਨਾਂ ਨੂੰ ਅਜਿਹੇ ਮੇਲਿਆਂ ‘ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ

ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਬਾਗ਼ਬਾਨਾਂ (Gardeners) ਨੂੰ ਅਜਿਹੇ ਮੇਲਿਆਂ ‘ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਨਵੀਂਆਂ ਕਿਸਮਾਂ ਤੇ ਤਕਨੀਕਾਂ ਦੀ ਜਾਣਕਾਰੀ ਮਿਲਦੀ ਹੈ, ਉੱਥੇ ਹੀ ਕਾਰੋਬਾਰ ਨੂੰ ਵਧਾਉਣ ਦੇ ਮੌਕੇ ਵੀ ਪ੍ਰਦਾਨ ਹੁੰਦੇ ਹਨ। ਇਸ ਮੌਕੇ ਇੰਚਾਰਜ ਅਮਰੂਦ ਅਸਟੇਟ ਵਜੀਦਪੁਰ ਪਟਿਆਲਾ ਹਰਿੰਦਰਪਾਲ ਸਿੰਘ ਵੀ ਮੌਜੂਦ ਸਨ ।

Read More : ਮੱਕੀ ਹੇਠ ਰਕਬਾ ਵਧਾਉਣ ਲਈ ਖੇਤੀਬਾੜੀ ਵਿਭਾਗ ਯਤਨਸ਼ੀਲ : ਡਾ. ਜਸਵਿੰਦਰ ਸਿੰਘ