Home Blog Page 493

ਸ਼ੂਗਰ ਦੇ ਮਰੀਜ਼ਾਂ ਨੂੰ ਨਕਲੀ ਮਿੱਠੇ ਪਦਾਰਥਾਂ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ

0
Dr. Archita Mahajan

ਪਟਿਆਲਾ, 9 ਜੁਲਾਈ 2025 : ਡਾ. ਅਰਚਿਤਾ ਮਹਾਜਨ ਜੋ ਪੋਸ਼ਣ ਡਾਇਟੀਸ਼ੀਅਨ ਅਤੇ ਚਾਈਲਡ ਕੇਅਰ ਹੋਮਿਓਪੈਥਿਕ ਫਾਰਮਾਸਿਸਟ ਅਤੇ ਸਿਖਲਾਈ ਪ੍ਰਾਪਤ ਯੋਗਾ ਅਧਿਆਪਕ ਹਨ ਨੇ ਕਿਹਾ ਕਿ ਕੁਝ ਲੋਕ ਸ਼ੂਗਰ (Diabetes) ਤੋਂ ਬਚਣ ਅਤੇ ਆਪਣੇ ਸੁਆਦ ਦੀਆਂ ਮੁਕੁਲਾਂ ਨੂੰ ਸੰਤੁਸ਼ਟ ਕਰਨ ਲਈ ਨਕਲੀ ਮਿੱਠੇ ਪਦਾਰਥਾਂ (Artificial sweeteners) ਦੀ ਵਰਤੋਂ ਕਰਦੇ ਹਨ ਪਰ ਹੁਣ ਇੱਕ ਨਵੇਂ ਅਧਿਐਨ ਦੇ ਅਨੁਸਾਰ ਨਕਲੀ ਮਿੱਠੇ ਪਦਾਰਥਾਂ ਦੀ ਵਰਤੋਂ ਦਿਲ ਦੀ ਸਿਹਤ ਲਈ ਨੁਕਸਾਨਦੇਹ ਹੈ ।

ਸਵੀਡਨ ਦੇ ਕੈਰੋਲਿੰਸਕਾ ਇੰਸਟੀਚਿਊਟ ਦੇ ਸੀਨੀਅਰ ਖੋਜਕਰਤਾ ਯਿਹਾਈ ਕਾਓ ਨੇ ਇੱਕ ਮੀਟਿੰਗ ਦੌਰਾਨ ਇੱਕ ਵਿਦਿਆਰਥੀ ਨੂੰ ਡਾਈਟ ਸੋਡਾ ਪੀਂਦੇ ਦੇਖਿਆ। ਉਸ ਛੋਟੀ ਜਿਹੀ ਜਾਣਕਾਰੀ ਨੇ ਉਤਸੁਕਤਾ ਪੈਦਾ ਕਰ ਦਿੱਤੀ : ਐਸਪਾਰਟੇਮ ਦਾ ਸਰੀਰ `ਤੇ ਕੀ ਪ੍ਰਭਾਵ ਪੈਂਦਾ ਹੈ, ਖਾਸ ਕਰਕੇ ਦਿਲ ਦੀ ਪ੍ਰਣਾਲੀ `ਤੇ? ਇਸ ਸਵਾਲ ਨੇ ਨਕਲੀ ਮਿੱਠੇ ਪਦਾਰਥਾਂ ਅਤੇ ਦਿਲ ਦੀ ਸਿਹਤ ਦੇ ਪਿੱਛੇ ਜੈਵਿਕ ਵਿਧੀਆਂ ਦੀ ਡੂੰਘਾਈ ਨਾਲ ਜਾਂਚ ਲਈ ਰਾਹ ਪੱਧਰਾ ਕੀਤਾ ।

ਐਸਪਾਰਟੇਮ ਦੇ ਪ੍ਰਭਾਵਾਂ ਦੀ ਪੜਚੋਲ ਕਰਨ ਲਈ ਖੋਜਕਰਤਾਵਾਂ ਨੇ ਚੂਹਿਆਂ ਦੀ ਵਰਤੋਂ ਕਰਕੇ ਇੱਕ ਪ੍ਰਯੋਗ ਤਿਆਰ ਕੀਤਾ । ਜਾਨਵਰਾਂ ਨੂੰ 12 ਹਫ਼ਤਿਆਂ ਲਈ 0.15 ਫੀਸਦੀ ਐਸਪਾਰਟੇਮ ਵਾਲੀ ਖੁਰਾਕ ਦਿੱਤੀ ਗਈ – ਇਹ ਮਾਤਰਾ ਇੱਕ ਮਨੁੱਖ ਦੁਆਰਾ ਪ੍ਰਤੀ ਦਿਨ ਲਗਭਗ ਤਿੰਨ ਕੈਨ ਡਾਈਟ ਸੋਡਾ ਪੀਣ ਦੇ ਬਰਾਬਰ ਹੈ । ਨਤੀਜੇ ਹੈਰਾਨ ਕਰਨ ਵਾਲੇ ਸਨ ।

ਉਨ੍ਹਾਂ ਚੂਹਿਆਂ ਦੇ ਮੁਕਾਬਲੇ ਜਿਨ੍ਹਾਂ ਨੇ ਐਸਪਾਰਟੇਮ ਨਹੀਂ ਖਾਧਾ, ਉਨ੍ਹਾਂ ਵਿੱਚ ਹੇਠ ਲਿਖੇ ਲੱਛਣ ਦਿਖਾਈ ਦਿੱਤੇ: ਉਨ੍ਹਾਂ ਦੀਆਂ ਧਮਨੀਆਂ ਵਿੱਚ ਵੱਡੀਆਂ, ਮੋਟੀਆਂ ਤਖ਼ਤੀਆਂ ਨੇ ਸੋਜਸ਼ ਦੇ ਪੱਧਰ ਨੂੰ ਵਧਾਇਆ ਧਮਨੀਆਂ ਦੀ ਨਿਰਵਿਘਨ ਮਾਸਪੇਸ਼ੀ ਨੂੰ ਨੁਕਸਾਨ ਉਨ੍ਹਾਂ ਦੀਆਂ ਖੂਨ ਦੀਆਂ ਨਾੜੀਆਂ ਵਿੱਚ ਇਮਿਊਨ ਸੈੱਲਾਂ ਦੀ ਉੱਚ ਗਾੜ੍ਹਾਪਣ, ਦਿਲ ਦੀ ਬਿਮਾਰੀ ਦੇ ਸ਼ੁਰੂਆਤੀ ਸੰਕੇਤਾਂ ਨੂੰ ਦਰਸਾਉਂਦੀਆਂ ਹਨ ।

ਇਹ ਖੋਜਾਂ ਸੁਝਾਅ ਦਿੰਦੀਆਂ ਹਨ ਕਿ ਐਸਪਾਰਟੇਮ ਐਥੀਰੋਸਕਲੇਰੋਸਿਸ ਵਿੱਚ ਯੋਗਦਾਨ ਪਾ ਸਕਦਾ ਹੈ, ਇੱਕ ਅਜਿਹੀ ਸਥਿਤੀ ਜਿਸ ਵਿੱਚ ਧਮਨੀਆਂ ਦੇ ਅੰਦਰ ਚਰਬੀ ਇਕੱਠੀ ਹੁੰਦੀ ਹੈ। ਸਮੇਂ ਦੇ ਨਾਲ, ਇਸ ਨਾਲ ਦਿਲ ਦੇ ਦੌਰੇ ਅਤੇ ਸਟ੍ਰੋਕ ਵਰਗੀਆਂ ਜਾਨਲੇਵਾ ਘਟਨਾਵਾਂ ਹੋ ਸਕਦੀਆਂ ਹਨ ।

Read More : ਸਰੀਰ ਖੁਦ ਤੁਹਾਨੂੰ ਦੱਸਦਾ ਹੈ ਕਿ ਕਦੋਂ ਘੱਟ ਨਮਕ ਖਾਣਾ ਹੈ : ਡਾ. ਅਰਚਿਤਾ ਮਹਾਜਨ

ਦਿੱਲੀ ਦੀ ਅਦਾਲਤ ਨੇ ਤੁਹੱਵਰ ਰਾਣਾ ਦੇ ਜੁਡੀਸ਼ੀਅਲ ਰਿਮਾਂਡ ਵਿਚ ਕੀਤਾ ਵਾਧਾ

0
Tahawwur Rana

ਨਵੀਂ ਦਿੱਲੀ, 9 ਜੁਲਾਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ (Delhi Court) ਵਲੋਂ ਅੱਜ ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ ਵਿਖੇ ਹੋਏ 26-11 ਅੱਤਵਾਦੀ ਹਮਲੇ ਦੇ ਮੁੱਖ ਦੋਸ਼ੀ ਤਹੱਵੁਰ ਹੁਸੈਨ ਰਾਣਾ (Tahawwur Hussain Rana) ਦੇ ਜੁਡੀਸ਼ੀਅਲ ਰਿਮਾਂਡ ਵਿਚ ਵਾਧਾ ਕਰਦਿਆਂ 13 ਅਗਸਤ (August 13) ਤਰੀਕ ਪਾ ਦਿੱਤੀ ਹੈ। ਉਕਤ ਹੁਕਮ ਵਿਸ਼ੇਸ਼ ਜੱਜ ਚੰਦਰਜੀਤ ਸਿੰਘ ਰਾਣਾ ਦੀ ਪਹਿਲਾਂ ਦਿੱਤੀ ਗਈ ਨਿਆਂਇਕ ਹਿਰਾਸਤ (Judicial custody) ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤੇ ਜਾਣ ਤੋਂ ਬਾਅਦ ਦਿੱਤਾ ।

ਦੱਸਣਯੋਗ ਹੈ ਕਿ ਤਹੱਵੁਰ ਰਾਣਾ ਨੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਵੱਖ-ਵੱਖ ਵਿਅਕਤੀਆਂ ਨਾਲ ਮਿਲ ਕੇ ਭਾਰਤ ਖਿਲਾਫ਼ ਬਹੁਤ ਸਾਜਿਸ਼ ਘੜੀਆਂ ਹੀ ਨਹੀਂ ਹਨ ਬਲਕਿ ਉਨ੍ਹਾਂ ਨੂੰ ਅੰਜਾਮ ਵੀ ਦਿੱਤਾ ਹੈ ਪਰ ਉਪਰੋਕਤ 26-11 ਵਾਲੇ ਹਮਲੇ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਵਿਦੇਸ਼ ਭੱਜ ਗਿਆ, ਜਿਸ ਦੇ ਚਲਦਿਆਂ ਭਾਰਤ ਸਰਕਾਰ ਵਲੋਂ ਤਹੱਵੁਰ ਰਾਣਾ ਦੀ ਗ੍ਰਿਫ਼ਤਾਰੀ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹਾਲ ਹੀ ਵਿਚ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਹੈ ।

Read More : ਤਹੱਵੁਰ ਰਾਣਾ ਨੇ ਕੀਤੀ ਸੀ ਹੈਡਲੀ ਦੀ ਮੁੱਖ ਨਿਸ਼ਾਨਿਆਂ ਦੀ ਪਛਾਣ ਕਰਨ ਵਿਚ ਮਦਦ

ਪੁਲ ਡਿੱਗਣ ਕਾਰਨ 10 ਦੀ ਮੌ.ਤ ਤੇ ਵਾਹਨ ਨਦੀ ਵਿਚ ਡਿੱਗੇ

0
bridge collapses

ਅਹਿਮਦਾਬਾਦ, 9 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ ਅੱਜ ਸਵੇਰ ਵੇਲੇ ਪੁਲ ਦਾ ਇੱਕ ਹਿੱਸਾ ਢਹਿ ਜਾਣ ਦੇ ਚਲਦਿਆਂ ਜਿਥੇ ਵੱਡੀ ਗਿਣਤੀ ਵਿਚ ਵਾਹਨ ਨਦੀ ਵਿਚ ਹੀ ਡਿੱਗ ਗਏ, ਉਥੇ ਪੁਲ ਦੇ ਡਿੱਗਣ ਨਾਲ 10 ਲੋਕਾਂ ਦੀ ਮੌ.ਤ ਹੋ ਗਈ ਹੈ ਤੇ ਪੰਜ ਨੂੰ ਬਚਾ ਲਿਆ ਗਿਆ ਹੈ ।

ਕਿੰਨਾ ਪੁਰਾਣਾ ਸੀ ਪੁਲ

ਵਡੋਦਰਾ ਜਿ਼ਲੇ ਵਿਚ ਜੋ ਸਵੇਰ ਸਮੇਂ ਪੁੱਲ ਡਿੱਗਿਆ ਹੈ ਚਾਰ ਦਹਾਕੇ ਪੁਰਾਣਾ ਦੱਸਿਆ ਜਾ ਰਿਹਾ ਹੈ। ਪੁਲ ਸਬੰਧੀ ਜਾਣਕਾਰੀ ਦਿੰਦਿਆਂ ਗੁਜਰਾਤ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਦੱਸਿਆ ਕਿ ਪੁਲ 1985 ਵਿੱਚ ਬਣਾਇਆ ਗਿਆ ਸੀ ਅਤੇ ਸਮੇਂ-ਸਮੇਂ `ਤੇ ਅਤੇ ਲੋੜ ਪੈਣ `ਤੇ ਇਸਦੀ ਦੇਖਭਾਲ ਕੀਤੀ ਜਾਂਦੀ ਸੀ ।

ਉਨ੍ਹਾਂ ਕਿਹਾ ਕਿ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ । ਸਿਹਤ ਮੰਤਰੀ ਪਟੇਲ ਨੇ ਕਿਹਾ ਕਿ ਗੰਭੀਰਾ ਪੁਲ ਦਾ ਇੱਕ `ਸਲੈਬ` ਡਿੱਗਣ ਤੋਂ ਬਾਅਦ 5 ਤੋਂ 6 ਵਾਹਨ ਮਹੀਸਾਗਰ ਨਦੀ ਵਿੱਚ ਡਿੱਗ ਗਏ ਜਦੋਂ ਕਿ ਮਹੀਸਾਗਰ ਨਦੀ `ਤੇ ਬਣਿਆ ਇਹ ਗੰਭੀਰਾ ਪੁਲ ਮੱਧ ਗੁਜਰਾਤ ਅਤੇ ਰਾਜ ਦੇ ਸੌਰਾਸ਼ਟਰ ਖੇਤਰ ਨੂੰ ਜੋੜਦਾ ਹੈ ।

Read More : ਨਦੀ ‘ਚ ਡਿੱਗੀ ਕਾਰ, 8 ਲੋਕਾਂ ਦੀ ਮੌ.ਤ

ਭਾਰਤੀ ਹਵਾਈ ਫ਼ੌਜ ਦੇ ਪਾਇਲਟ ਦੀ ਜਹਾਜ਼ ਹਾਦਸਾਗ੍ਰਸਤ ਹੋਣ ਤੇ ਮੌਤ

0
plane-crash

ਰਾਜਸਥਾਨ, 9 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਚੁਰੂ (Churu) ਜਿ਼ਲੇ ਦੇ ਰਤਨਗੜ੍ਹ ਦੇ ਭਾਨੂਡਾ ਪਿੰਡ ਵਿਚ ਵਾਪਰੇ ਜਹਾਜ਼ ਹਾਦਸੇ ਵਿਚ ਭਾਰਤੀ ਹਵਾਈ ਫੌਜ ਦੇ ਪਾਇਲਟ ਦੀ ਮੌਤ (Pilot’s death) ਹੋ ਗਈ ਹੈ। ਘਟਨਾ ਦੁਪਹਿਰ ਦੇ 12. 40 ਵਜ ਕੇ ਵਾਪਰੀ। ਘਟਨਾਕ੍ਰਮ ਦੀ ਸੂਚਨਾ ਮਿਲਦਿਆਂ ਹੀ ਰਾਜਲਦੇਸਰ ਥਾਣੇ ਦੀ ਪੁਲਸ ਟੀਮ ਮੌਕੇ ਲਈ ਰਵਾਨਾ ਹੋ ਗਈ ਜਦੋਂ ਕਿ ਪੁਲਸ ਵਲੋਂ ਹਾਲੇ ਤੱਕ ਅਧਿਕਾਰਤ ਤੌਰ `ਤੇ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਜਹਾਜ਼ ਨੇ ਦਿੱਤਾ ਸੀ ਕੰਟਰੋਲ ਗੁਆ

ਭਾਰਤੀ ਫੌਜ ਦੇ ਜਹਾਜ਼ ਦੇ ਹਾਦਸਾਗ੍ਰਸਤ (Plane crash) ਹੋਣ ਦੇ ਪ੍ਰਤੱਖ ਦਰਸ਼ੀ ਪ੍ਰੇਮ ਸਿੰਘ ਨੇ ਦੱਸਿਆ ਕਿ ਉਸਨੇ ਦੇਖਿਆ ਕਿ ਜਹਾਜ਼ ਨੇ ਆਪਣਾ ਕੰਟਰੋਲ ਗੁਆ ਦਿੱਤਾ ਸੀ, ਜਿਸ ਤੋਂ ਬਾਅਦ ਜਿਵੇਂ ਹੀ ਇਹ ਜ਼ਮੀਨ `ਤੇ ਡਿੱਗਿਆ ਜਹਾਜ਼ ਦੇ ਛੋਟੇ-ਛੋਟੇ ਟੁੱਕੜੇ ਹੋ ਗਏ ਅਤੇ ਖੇਤਾਂ ਵਿੱਚ ਅੱਗ ਲੱਗ ਗਈ । ਜਹਾਜ਼ ਦਾ ਮਲਬਾ ਚਾਰੇ ਪਾਸੇ ਫੈਲਿਆ ਹੋਇਆ ਹੈ ।

Read More : ਬ੍ਰਾਜ਼ੀਲ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, 61 ਲੋਕਾਂ ਦੀ ਹੋਈ ਮੌਤ

ਪੰਜਾਬ ਪੁਲਸ ਦੀ ਐਂਟੀ ਟਾਸਕ ਫੋਰਸ ਨੇ ਕੀਤੇ ਹਥਿਆਰ ਬਰਾਮਦ

0
recovers weapons

ਗੁਰਦਾਸਪੁਰ, 9 ਜੁਲਾਈ 2025 : ਪੰਜਾਬ ਪੁਲਸ ਦੀ ਐਂਟੀ ਟਾਸਕ ਫੋਰਸ (Anti Task Force) ਵਲੋਂ ਅੱਜ ਪ੍ਰਾਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਪਿੰਡ ਗਾਜੀਕੋਟ ਨੇੜੇ ਤਿਬੜੀ ਪੁੱਲ ਤੋਂ ਨਹਿਰ ਦੇ ਕੰਢੇ ਝਾੜੀਆਂ ਵਿੱਚ ਦੱਬੇ ਹਥਿਆਰਾਂ ਨੂੰ ਬਰਾਮਦ ਕੀਤਾ ਗਿਆ ਹੈ।

ਕਿਹੜੇ ਕਿਹੜੇ ਹਥਿਆਰ ਕੀਤੇ ਹਨ ਬਰਾਮਦ

ਪੰਜਾਬ ਪੁਲਸ ਦੀ ਐਂਟੀ ਟਾਸਕ ਫੋਰਸ ਨੇ ਰੇਡ ਕਰਕੇ ਜਿਨ੍ਹਾਂ ਹਥਿਆਰਾਂ (Weapons) ਦੀ ਬਰਾਮਦਗੀ ਕੀਤੀ ਹੈ ਵਿਚ ਦੋ ਏ. ਕੇ. -47 ਰਾਈਫਲਾਂ, 16 ਜਿੰਦਾ ਕਾਰਤੂਸ, 2 ਮੈਗਜ਼ੀਨ, 2 ਹਥਗੋਲੇ (ਗਰਨੇਡ) ਸ਼ਾਮਲ ਹਨ । ਦੱਯਣਯੋਗ ਹੈ ਕਿ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

ਹਥਿਆਰਾਂ ਦਾ ਜਖੀਰਾ ਬਰਾਮਦ ਕਰ ਕੀਤਾ ਹੈ ਹਥਿਆਰ ਸਪਲਾਈ ਮੋਡਿਊਲ ਨਸ਼ਟ

ਪੰਜਾਬ ਪੁਲਸ (Punjab Police) ਦੀ ਐਂਟੀ ਟਾਸਕ ਫੋਰਸ ਵਲੋਂ ਜੋ ਹਥਿਆਰਾਂ ਦਾ ਜਖੀਰਾ ਬਰਾਮਦ ਕੀਤਾ ਗਿਆ ਹੈ ਦੇ ਚਲਦਿਆਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਹਰਵਿੰਦਰ ਸਿੰਘ ਰਿੰਦਾ (ਪੁੱਤਰ ਚਰਨ ਸਿੰਘ ਸੰਧੂ, ਹਜ਼ੂਰ ਸਾਹਿਬ/ਨਦੇੜ ਵਾਸੀ) ਦੇ ਇੱਕ ਭਾਰਤ-ਵਿਰੋਧੀ ਹਥਿਆਰ ਸਪਲਾਈ ਮੰਡਿਊਲ ਨੂੰ ਨਸ਼ਟ ਹੋਇਆ ਹੈ ।

Read More : ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼; ਛੇ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

ਪੰਜਾਬ ਹਰਿਆਣਾ ਵਿਚ ਈ. ਡੀ. ਨੇ ਕੀਤੀਆਂ ਗਿਆਰਾਂ ਥਾਵਾਂ ਤੇ ਛਾਪੇਮਾਰੀਆਂ

0
Enforcement Directorate

ਨਵੀਂ ਦਿੱਲੀ, 9 ਜੁਲਾਈ 2025 : ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ 11 ਥਾਵਾਂ (11 places) ’ਤੇ ‘ਡੰਕੀ ਰੂਟ’ ਮਨੁੱਖੀ ਤਸਕਰੀ ਰੈਕੇਟ ਦੇ ਸਬੰਧ ਵਿੱਚ ਛਾਪੇਮਾਰੀਆਂ (Raids) ਕੀਤੀਆਂ ਹਨ। ਈ. ਡੀ. ਦੇ ਜਲੰਧਰ ਜ਼ੋਨਲ ਦਫ਼ਤਰ ਵੱਲੋਂ ਕੀਤੀ ਗਈ ਇਹ ਛਾਪੇਮਾਰੀ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ ਤਹਿਤ ਚੱਲ ਰਹੀ ਜਾਂਚ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ।

ਈ. ਡੀ. ਨੇ ਕਿਥੇ ਕਿਥੇ ਕੀਤੀ ਹੈ ਛਾਪੇਮਾਰੀ

ਈ. ਡੀ. ਨੇ ਅੱਜ ਪੰਜਾਬ ਤੇ ਹਰਿਆਣਾ ਵਿਚ ਜਿਨ੍ਹਾਂ ਥਾਵਾਂ ਤੇ ਛਾਪੇਮਾਰੀ ਕੀਤੀ ਹੈ ਵਿਚ ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਮੋਗਾ, ਅੰਬਾਲਾ, ਕੁਰੂਕਸ਼ੇਤਰ ਅਤੇ ਕਰਨਾਲ ਸ਼ਾਮਲ ਹਨ। ਉਕਤ ਛਾਪੇਮਾਰੀ ਦਾ ਮੁੱਖ ਕਾਰਨ ਪੰਜਾਬ ਅਤੇ ਹਰਿਆਣਾ ਦੀਆਂ ਪੁਲਸ ਅਥਾਰਟੀਆਂ ਵੱਲੋਂ ਟਰੈਵਲ ਏਜੰਟਾਂ ਅਤੇ ਵਿਚੋਲਿਆਂ ਵਿਰੁੱਧ ਦਰਜ ਕੀਤੀਆਂ ਗਈਆਂ ਐਫ. ਆਈ. ਆਰਜ. (F. I. R.) ਵਿਚ ਚੱਲ ਰਹੀ ਜਾਂਚ ਸੀ। ਈ. ਡੀ. ਅਧਿਕਾਰੀਆਂ ਦੱਸਿਆ ਕਿ ਇਨ੍ਹਾਂ ਏਜੰਟਾਂ ਨੇ ਕਥਿਤ ਤੌਰ ’ਤੇ ਲੋਕਾਂ ਨੂੰ ਕਾਨੂੰਨੀ ਯਾਤਰਾ ਦੇ ਪ੍ਰਬੰਧਾਂ ਦਾ ਵਾਅਦਾ ਕਰਕੇ ਫਸਾਇਆ ਪਰ ਇਸ ਦੀ ਬਜਾਏ ਉਨ੍ਹਾਂ ਨੂੰ ‘ਡੰਕੀ ਰੂਟ’ ਵਜੋਂ ਜਾਣੇ ਜਾਂਦੇ ਖਤਰਨਾਕ, ਗੈਰ-ਕਾਨੂੰਨੀ ਰਸਤਿਆਂ ਰਾਹੀਂ ਤਸਕਰੀ ਕੀਤੀ ।

Read More : ਈ. ਡੀ. ਨੇ ਕੀਤੀ ਕਿਸਾਨ ਆਗੂ ਦੇ ਟਿਕਾਣਿਆਂ ’ਤੇ ਛਾਪੇਮਾਰੀ

 

ਛੇ ਤੇ ਸੱਤ ਸਾਲਾਂ ਦੀ ਉਮਰ ਦੇ ਦੋ ਬੱਚੇ ਛੱਪੜ ਵਿੱਚ ਡੁੱਬਣ ਕਾਰਨ ਉਤਰੇ ਮੌਤ ਦੇ ਘਾਟ

0
died-after-drowning-in-a-pond

ਬਰਨਾਲਾ, 9 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਬਰਨਾਲਾ (Barnala) ਦੇ ਪਿੰਡ ਦੁਆਰਕਾ ਵਿਖੇ ਬਣੇ ਛੱਪੜ ਵਿਚ ਡੁੱਬ ਕੇ ਦੋ ਬੱਚੇ ਮੌਤ ਦੇ ਘਾਟ ਉਤਰ ਗਏ ਹਨ । ਜਿਹੜੇ ਦੋ ਬੱਚੇ ਛੱਪੜ ਵਿਚ ਡੁੱਬ ਕੇ ਮਰੇ ਹਨ ਦੀ ਉਮਰ ਸਿਰਫ਼ ਛੇ ਤੇ ਸੱਤ ਸਾਲ ਹੈ । ਉਕਤ ਘਟਨਾ ਦੇ ਕਾਰਨ ਪਿੰਡ `ਚ ਸੋਗ ਦੀ ਲਹਿਰ ਦੌੜੀ ਪਈ ਹੈ ।

ਕੌਣ ਸਨ ਦੋਵੇਂ ਛੋਟੇ ਬੱਚੇ

ਪਿੰਡ ਦੁਆਰਕਾ (Village Dwarka) ਵਿਖੇ ਛੱਪੜ ਵਿਚ ਡੁੱਬ ਕੇ ਮੌਤ ਦੇ ਘਾਟ ਉਤਰੇ ਦੋਵੇਂ ਬੱਚੇ ਜਿਥੇ ਆਪਸ ਵਿਚ ਚਚੇਰੇ ਭਰਾ ਹਨ ਉਥੇ ਉਨ੍ਹਾਂ ਦੇ ਨਾਮ ਲਵਪ੍ਰੀਤ ਸਿੰਘ ਜੋ ਕਿ ਛੇ ਤੇ ਨਵਜੋਤ ਸਿੰਘ 7 ਸਾਲਾਂ ਦਾ ਹੈ ਸ਼ਾਮਲ ਹੈ।

ਖੇਡਦੇ ਖੇਡਦੇ ਪੈਰ ਫਿਸਲਣ ਕਾਰਨ ਜਾ ਡਿੱਗੇ ਛੱਪੜ ਵਿਚ

ਬਰਨਾਲਾ ਦੇ ਪਿੰਡ ਦੁਆਰਕਾ ਦੇ ਛੱਪੜ ਨੇੜੇ ਰੋਜ਼ਾਨਾ ਵਾਂਗ ਖੇਡ ਦੋਵੇਂ ਬੱਚੇ ਅਚਾਨਕ ਪੈਰ ਫਿਸਲਣ ਕਾਰਨ ਛੱਪੜ `ਚ ਜਾ ਡਿੱਗੇ, ਜਿਨ੍ਹਾਂ ਦੇ ਛੱਪੜ `ਚ ਡਿੱਗਣ ਦਾ ਪਤਾ ਚਲਦਿਆਂ ਹੀ ਨੇੜੇ ਖੇਡ ਰਹੇ ਹੋਰ ਬੱਚਿਆਂ ਨੇ ਰੌਲ਼ਾ ਪਾ ਦਿੱਤਾ ਤਾਂ ਤੁਰੰਤ ਵੱਡੀ ਗਿਣਤੀ `ਚ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀਆਂ ਨੇ ਮੌਕੇ `ਤੇ ਪਹੁੰਚ ਕੇ ਬੜੀ ਮਿਹਨਤ ਤੋਂ ਬਾਅਦ ਬੱਚਿਆਂ ਨੂੰ ਛੱਪੜ ਵਿਚੋਂ ਬਾਹਰ ਕੱਢਿਆ । ਉਹਨਾਂ ਬੱਚਿਆਂ ਨੂੰ ਤੁਰੰਤ ਤਪਾ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਹਨਾਂ ਦਾ ਚੈਕਅੱਪ ਕਰਨ ਉਪਰੰਤ ਮ੍ਰਿਤਕ ਐਲਾਨ ਦਿੱਤਾ ।

ਕੀ ਆਖਿਆ ਡੀ. ਐਸ. ਪੀ. ਨੇ

ਇਸ ਘਟਨਾਕ੍ਰਮ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਤਪਾ ਮੰਡੀ ਦੇ ਨੇੜਲੇ ਪਿੰਡ ਦੁਆਰਕਾ ਵਿਖੇ ਦੋ ਬੱਚਿਆਂ ਦੀ ਛੱਪੜ ਵਿੱਚ ਡੁੱਬਣ (Drowning in a pond) ਕਾਰਨ ਮੌਤ ਹੋ ਗਈ ਹੈ । ਪੁਲਸ ਵੱਲੋਂ ਦੋਵਾਂ ਬੱਚਿਆਂ ਦਾ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ।

Read More : ਬਾਬਾ ਸੀਚੇਵਾਲ ਛੱਪੜਾਂ ਦੇ ਗੰਦੇ ਪਾਣੀ ਦੀ ਸਫ਼ਾਈ ਕਰਨ ਦੇ ਮਾਹਿਰ ਪਰ ਇਨ੍ਹਾਂ ਲੀਡਰਾਂ ਦੀ ਗੰਦੀ ਸੋਚ ਨੂੰ ਸਾਫ਼ ਨਹੀਂ ਕਰ ਸਕਦੇ : ਭਗਵੰਤ ਮਾਨ

ਬਕਾਇਆ ਰਕਮ ਨਾ ਦੇਣ ਤੇ ਇਕ ਵਿਅਕਤੀ ਵਿਰੁੱਧ ਧੋਖਾਧੜੀ ਦਾ ਕੇਸ ਦਰਜ

0
commit suicide

ਨਾਭਾ, 9 ਜੁਲਾਈ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 406, 420 ਆਈ. ਪੀ. ਸੀ. ਤਹਿਤ ਧੋਖਾਧੜੀ (Fraud) ਦਾ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰਮੀਤ ਸਿੰਘ ਮਾਲਕ ਬੁੱਟਾ ਐਗਰੋ ਪਾਰਟਸ ਐਂਡ ਰਿਪੇਅਰਿੰਗ ਵਰਕਸ਼ਾਪ ਪਿੰਡ ਭੈਇਸਾ ਮਝੋਲਾ ਪੀਲੀਭੀਤ ਯੂ. ਪੀ. ਸ਼ਾਮਲ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਟੇਕ ਚੰਦ ਪੁੱਤਰ ਓਮ ਪ੍ਰਕਾਸ਼ ਵਸੀ ਮਕਾਨ ਨੰ. 584 ਹੀਰਾ ਇੰਨਕਲੇਵ ਪੁੱਡਾ ਕਲੋਨੀ ਨਾਭਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਵੱਖ-ਵੱਖ ਤਰੀਕਾਂ ਨੂੰ ਉਸ ਕੋਲੋਂ ਕੰਬਾਇਨ ਦੇ ਸਪੇਅਰ ਪਾਰਟਸ ਦਾ ਸਮਾਨ ਖ੍ਰੀਦ ਕੇ ਬਕਾਇਆ ਰਹਿੰਦੀ ਰਕਮ 23,52,567 ਰੁਪਏ ਨਾ ਮੋੜ ਕੇ ਉਸ ਨਾਲ ਧੋਖਾਧੜੀ ਕੀਤੀ ਹੈ, ਜਿਸ ਤੇ ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਚੰਡੀਗੜ੍ਹ: ਧੋਖਾਧੜੀ ਦੇ ਮਾਮਲੇ ‘ਚ ਸਾਬਕਾ ਮੁੱਖ ਆਰਕੀਟੈਕਟ ਡਿਜੀਟਲੀ ਗ੍ਰਿਫ਼ਤਾਰ

ਪੀ. ਆਰ. ਟੀ. ਸੀ. ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ

0
P R T C

ਚੰਡੀਗੜ੍ਹ, 9 ਜੁਲਾਈ 2025 : ਪੰਜਾਬ ਭਰ ਵਿਚ ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਪੀ. ਆਰ. ਟੀ. ਸੀ. ਤੇ ਪਨਬੱਸ (P. R. T. C. and PUNBUS) ਦੇ ਕੱਚੇ ਮੁਲਾਜ਼ਮਾਂ ਵਲੋਂ ਸ਼ੁਰੂ ਕੀਤੀ ਗਈ ਤਿੰਨ ਰੋਜ਼ਾ ਹੜਤਾਲ (Three-day strike) ਦੇ ਪਹਿਲੇ ਦਿਨ ਬਸਾਂ ਦੀ ਆਵਾਜਾਈ ਨਾ ਹੋਣ ਕਾਰਨ ਸਾਰੇ ਪਾਸੇ ਆਵਾਜਾਈ ਵੀ ਠੱਪ ਹੋ ਗਈ ਹੈ। ਇਸ ਹੜਤਾਲ ਦੇ ਚਲਦਿਆਂ ਸਿਰਫ਼ ਤੇ ਸਿਰਫ਼ ਓਹੀ ਮੁਲਾਜਮ ਬਸਾਂ ਨੂੰ ਚਲਾ ਰਹੇ ਹਨ ਜੋ ਪੀ. ਆਰ. ਟੀ. ਸੀ. ਤੇ ਪਨਬਸ ਵਿਚ ਪੱਕੇ ਭਰਤੀ ਹਨ ।

ਤਿੰਨ ਰੋਜ਼ਾ ਹੜ੍ਹਤਾਲ ਤੇ ਚੱਲ ਰਹੇ ਕੱਚੇ ਮੁਲਾਜ਼ਮਾਂ ਆਖਿਆ ਹੈ ਕਿ ਉਹਨਾਂ ਨੇ ਇਕ ਮਹੀਨਾ ਪਹਿਲਾਂ ਹੀ ਨੋਟਿਸ ਦੇ ਦਿੱਤਾ ਸੀ ਪਰ ਕੋਈ ਸੁਣਵਾਈ ਨਾ ਕੀਤੇ ਜਾਣ ਦੇ ਚਲਦਿਆਂ ਅੱਜ ਤੋਂ ਹੀ ਤਿੰਨ ਦਿਨਾਂ ਵਾਸਤੇ ਹੜ੍ਹਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦੇ ਚਲਦਿਆਂ 10 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੀ ਰਿਹਾਇਸ਼ ਦਾ ਘੇਰਾਓ (Siege) ਵੀ ਕੀਤਾ ਜਾਵੇਗਾ ।

Read More : ਪੰਜਾਬ ਦੇ 3 ਸਰਕਾਰੀ ਮੈਡੀਕਲ ਕਾਲਜਾਂ ਵਿੱਚ ਡਾਕਟਰ ਹੜਤਾਲ ‘ਤੇ, ਓਪੀਡੀ ਬੰਦ

ਈ. ਡੀ. ਨੇ ਕੀਤੀ ਕਿਸਾਨ ਆਗੂ ਦੇ ਟਿਕਾਣਿਆਂ ’ਤੇ ਛਾਪੇਮਾਰੀ

0
Enforcement Directorate

ਮੋਗਾ, 9 ਜੁਲਾਈ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਵਲੋਂ ਅੱਜ ਭਾਰਤੀ ਕਿਸਾਨ ਯੂਨੀਅਨ (ਤੋਤੇਵਾਲ) (Indian Farmers Union (Totewal)) ਦੇ ਪ੍ਰਧਾਨ ਸੁੱਖ ਗਿੱਲ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਜਿਸ ਤਹਿਤ ਈ. ਡੀ. ਦੀ ਸਮੁੱਚੀ ਟੀਮ ਵਲੋ਼ ਤਲਾਸ਼ੀ ਲੈਣ ਦੇ ਨਾਲ-ਨਾਲ ਜਾਂਚ ਵੀ ਕੀਤੀ ਜਾ ਰਹੀ ਹੈ ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੇਂਦਰੀ ਜ਼ਾਂਚ ਏਜੰਸੀਆਂ ਵਲੋਂ ਕਈ ਕਿਸਾਨਾਂ ਦੇ ਟਿਕਾਣਿਆਂ ਤੇ ਇਸੇ ਤਰ੍ਹਾਂ ਛਾਪੇਮਾਰੀਆਂ (Raids) ਕਰਕੇ ਤਲਾਸ਼ੀਆਂ ਲਈਆਂ ਗਈਆਂ ਹਨ ਤੇ ਉਨ੍ਹਾਂ ਨੂੰ ਜਾਂਚ ਦੇ ਘੇਰੇ ਵਿਚ ਪਾ ਕੇ ਪੁੱਛਗਿੱਛ ਜਾਰੀ ਰੱਖੀਆਂ ਗਈਆਂ ਸਨ। ਜਿਸਦੇ ਚਲਦਿਆਂ ਅੱਜ ਵੀ ਈ. ਡੀ. ਨੇ ਕਿਸਾਨ ਦੇ ਘਰ ਛਾਪੇਮਾਰੀ ਕੀਤੀ ਹੈ । ਹੁਣ ਦੇਖਣਾ ਹੈ ਕਿ ਆਖਰ ਈ. ਡੀ. (E. D.) ਦੀ ਛਾਪੇਮਾਰੀ ਦੌਰਾਨ ਕਿਸਾਨ ਦੇ ਟਿਕਾਣਿਆਂ ਤੋਂ ਜਾਂਚ ਅਤੇ ਤਲਾਸ਼ੀ ਦੌਰਾਨ ਕੀ ਕੀ ਮਿਲਦਾ ਹੈ ।

Read More : ਮਨੀ ਲਾਂਡਰਿੰਗ ਮਾਮਲਾ: ਸੰਜੇ ਰਾਊਤ ਦੀ ਨਿਆਂਇਕ ਹਿਰਾਸਤ ‘ਚ ਹੋਇਆ ਵਾਧਾ