Home Blog Page 491

ਪਸ਼ੂਆਂ ਲਈ ਵੈਟਰਨਰੀ ਪੋਲੀਕਲਿਨਿਕ  ’ਚ ਐਕਸ-ਰੇ ਦੀ ਸਹੂਲਤ ਸ਼ੁਰੂ

0
Gurmeet Singh Khudiyan
ਪਟਿਆਲਾ, 19 ਸਤੰਬਰ 2025 : ਪੰਜਾਬ ਦੇ ਪਸ਼ੂ ਪਾਲਣ, ਖੇਤੀਬਾੜੀ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khudiyan) ਨੇ ਅੱਜ ਪਟਿਆਲਾ ਤੋਂ ਸਰਕਾਰੀ ਵੈਟਰਨਰੀ ਪੋਲੀਕਲਿਨਿਕ ’ਚ ਸੂਬੇ ਦੀ ਪਹਿਲੀ ਪਸ਼ੂਆਂ ਲਈ ਡਿਜ਼ੀਟਲ ਐਕਸ ਰੇ ਦੀ ਸਹੂਲਤ ਦੀ ਸ਼ੁਰੂਆਤ ਕਰਵਾਈ । ਇਸ ਮੌਕੇ ਉਨ੍ਹਾਂ ਦੇ ਨਾਲ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤਜਿੰਦਰ ਮਹਿਤਾ ਵੀ ਮੌਜੂਦ ਸਨ ।
ਪਟਿਆਲਾ ਬਣਿਆ ਸਹੂਲਤ ਦੇਣ ਵਾਲਾ ਸੂਬੇ ਦਾ ਪਹਿਲਾ ਜ਼ਿਲ੍ਹਾ 
ਇਸ ਮੌਕੇ ਉਨ੍ਹਾਂ ਕਿਹਾ ਕਿ ਪਟਿਆਲਾ ਦੇ ਸਰਕਾਰੀ ਵੈਟਰਨਰੀ ਪੋਲੀਕਲਿਨਿਕ (Government Veterinary Polyclinic) ’ਚ 56 ਲੱਖ ਰੁਪਏ ਦੀ ਆਧੁਨਿਕ 800 ਐਮ. ਏ. ਐਸ. ਐਕਸ-ਰੇ ਮਸ਼ੀਨ ਲਗਾਈ ਗਈ ਹੈ ਜੋ ਕਿ ਸੂਬੇ ’ਚ ਸਭ ਤੋਂ ਪਹਿਲੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਮਸ਼ੀਨ ਸੂਬੇ ਦੇ ਹੋਰਨਾਂ ਸਰਕਾਰੀ ਵੈਟਰਨਰੀ ਪੋਲੀਕਲਿਨਿਕ ਵਿੱਚ ਵੀ ਲਗਾਈ ਜਾਵੇਗੀ ।

ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਟਿਆਲਾ ਵੈਟਰਨਰੀ ਪੋਲੀਕਲਿਨਿਕ  ’ਚ 56 ਲੱਖ ਰੁਪਏ ਦੀ ਐਕਸ-ਰੇ ਮਸ਼ੀਨ ਦਾ ਉਦਘਾਟਨ

ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਭਰ ਦੇ ਵੈਟਰਨਰੀ ਹਸਪਤਾਲਾਂ ਅਤੇ ਪੋਲੀਕਲਿਨਿਕ ਨੂੰ ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਕਰਨ ਲਈ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਇਹ ਮਸ਼ੀਨ ਪਸ਼ੂਆਂ ਦੀ ਸਾਹ ਸੰਬੰਧੀ ਸਮੱਸਿਆਵਾਂ, ਹੱਡੀਆਂ ਦੀਆਂ ਬਿਮਾਰੀਆਂ, ਪੇਟ ਦੇ ਕੈਂਸਰ ਅਤੇ ਹੋਰ ਕਿਸਮਾਂ ਦੇ ਕੈਂਸਰ ਦੀ ਸਹੀ ਅਤੇ ਸਮੇਂ ਸਿਰ ਪਛਾਣ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗੀ ।

ਪਸ਼ੂਆਂ ਦੀਆਂ ਬਿਮਾਰੀਆਂ ਦੀ ਪਛਾਣ ਕਰਨ ’ਚ ਸਹਾਈ ਹੋਵੇਗੀ ‌ਡਿਜੀਟਲ ਐਕਸ-ਰੇ ਮਸ਼ੀਨ : ਗੁਰਮੀਤ ਸਿੰਘ ਖੁੱਡੀਆਂ

ਉਨ੍ਹਾਂ  ਦੱਸਿਆ ਕਿ ਇਹ ਮਸ਼ੀਨ ਰੇਡੀਏਸ਼ਨ ਥੈਰੇਪੀ ਰਾਹੀਂ ਕੈਂਸਰ ਦੇ ਇਲਾਜ ਲਈ ਵੀ ਵਰਤੀ ਜਾ ਸਕਦੀ ਹੈ, ਜੋ ਕਿ ਪੰਜਾਬ ਦੇ ਵੈਟਰਨਰੀ ਸਿਹਤ ਪ੍ਰਣਾਲੀ ਲਈ ਇੱਕ ਮਹੱਤਵਪੂਰਨ ਉਪਲਬਧੀ ਹੈ । ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਸ਼ੂ ਪਾਲਣਾ ਪੰਜਾਬ ਦੀ ਅਰਥਵਿਵਸਥਾ ਦਾ ਅਟੁੱਟ ਹਿੱਸਾ ਹੈ । ਪਸ਼ੂ ਪਾਲਣ ਸੇਵਾਵਾਂ ਨੂੰ ਮਜ਼ਬੂਤ ਕਰਨ ਨਾਲ ਪਸ਼ੂਆਂ ਦੀ ਸਿਹਤ ਵਿੱਚ ਸੁਧਾਰ ਆਵੇਗਾ ਅਤੇ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ।
ਕਿਹਾ, ਪਸ਼ੂ ਸਾਡੀ ਅਰਥ ਵਿਵਸਥਾ ਦਾ ਧੁਰਾ 
ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਵੈਟਰਨਰੀ ਪੋਲੀਕਲਿਨਿਕ ਵਿਖੇ ਆਈ. ਪੀ. ਡੀ. ਦੀ ਸਹੂਲਤ ਵੀ ਮੌਜੂਦ ਹੈ, ਜਿਸਦੇ ਰਹਿੰਦੀਆਂ ਇਲਾਜ ਅਧੀਨ ਪਸ਼ੂ/ ਕੁੱਤਾ ਜਾਂ ਬਿੱਲੀ ਨੂੰ ਰਾਤ ਦੇ ਸਮੇਂ ਵੀ ਹਸਪਤਾਲ ਵਿੱਚ ਦਾਖਲ ਰੱਖਿਆ ਜਾ ਸਕਦਾ ਹੈ । ਇਹ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ ਕਦਮੀ ਹੈ ਕਿ ਪਸ਼ੂ ਪਾਲਕ ਆਪਣੇ ਪਸ਼ੂ ਨਾਲ ਹਸਪਤਾਲ ਵਿੱਚ ਹੀ ਰਹਿ ਸਕਦੇ ਹਨ, ਜਿਸ ਨਾਲ ਪਸ਼ੂ ਨੂੰ ਇਲਾਜ ਲਈ/ ਓਪਰੇਸ਼ਨ ਉਪਰੰਤ ਵਾਰ ਵਾਰ ਹਸਪਤਾਲ ਲਿਆਉਣ ਦਾ ਖਰਚਾ ਵੀ ਬਚਦਾ ਹੈ ।

ਹੜ੍ਹਾਂ ਕਾਰਨ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ

ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਹਾਲੇ ਤੱਕ ਤਕਰੀਬਨ 20 ਹਜ਼ਾਰ ਕਰੋੜ ਰੁਪਏ ਦਾ ਅਨੁਮਾਨ ਲਗਾਇਆ ਗਿਆ ਹੈ ਅਤੇ 5 ਹਜ਼ਾਰ ਏਕੜ ’ਚ ਫ਼ਸਲ ਤਬਾਹ ਹੋਈ ਹੈ। ਉਨ੍ਹਾਂ ਦੱਸਿਆ ਕਿ 2500 ਦੇ ਕਰੀਬ ਮਰੇ ਪਸ਼ੂਆਂ ਦੀ ਸ਼ਨਾਖਤ ਹੋ ਚੁੱਕੀ ਹੈ ਤੇ ਹਾਲੇ ਹੋਰ ਸ਼ਨਾਖਤ ਕੀਤੀ ਜਾ ਰਹੀ ਹੈ, ਕਿਉਂਕਿ ਹਾਲੇ ਕਈ ਥਾਵਾਂ ’ਤੇ ਹਾਲੇ ਪਾਣੀ ਖੜਾਂ ਹੈ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਡਾਇਰੈਕਟਰ ਪਸ਼ੂ ਪਾਲਣ ਡਾ. ਪਰਮਜੀਤ ਸਿੰਘ ਵਾਲੀਆਂ, ਡਿਪਟੀ ਡਾਇਰੈਕਟਰ ਡਾ. ਬਿਕਰਮਜੀਤ ਸਿੰਘ, ਡਿਪਟੀ ਡਾਇਰੈਕਟਰ, ਰੌਣੀ ਫਾਰਮ ਡਾ. ਰਾਜੀਵ ਗੋਰਵਰ, ਅਸਿਸਟੈਂਟ ਡਾਇਰੈਕਟਰ ਡਾ. ਸੋਨਿੰਦਰ ਕੌਰ, ਡਾ. ਰਜਨੀਕ ਭੌਰਾ, ਡਾ. ਕੰਵਰ ਅਨੂਪ ਕਲੇਰ, ਡਾ. ਜਗਵਿੰਦਰ ਕੌਰ, ਡਾ. ਗਗਨਦੀਪ ਥਾਪਰਵਾਲ, ਡਾ. ਗੁਰਪ੍ਰੀਤ ਸਿੰਘ, ਡਾ. ਸੰਜੂ ਸਿੰਗਲਾ, ਡਾ. ਰਵੀ ਸਿੰਗਲਾ, ਡਾ. ਜਸਵਿੰਦਰ ਸਿੰਘ, ਡਾ. ਵਨੀਤ ਮਲਹੋਤਰਾ, ਡਾ. ਜਗਪ੍ਰੀਤ ਸਿੰਘ ਅਤੇ ਵਿਭਾਗ ਦੇ ਹੋਰ ਅਧਿਕਾਰੀਆਂ ਵੀ ਮੌਜੂਦ ਸਨ ।

ਡੀ. ਸੀ. -ਐਸ. ਐਸ. ਪੀ. ਵਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਹੌਟਸਪੌਟ ਪਿੰਡਾਂ ਦਾ ਦੌਰਾ

0
dc-ssp visit

ਭਾਦਸੋਂ/ਨਾਭਾ, 19 ਸਤੰਬਰ 2025 : ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ (Deputy Commissioner Patiala Dr. Preeti Yadav) ਅਤੇ ਸੀਨੀਅਰ ਪੁਲਿਸ ਸੁਪਰਡੈਂਟ ਵਰੁਣ ਸ਼ਰਮਾ ਨੇ ਅੱਜ ਪਰਾਲੀ ਸਾੜਨ ਵਿਰੁੱਧ ਯਤਨ ਤੇਜ਼ ਕਰਨ ਲਈ ਹੌਟਸਪੌਟ ਪਿੰਡਾਂ ਦਾ ਦੌਰਾ ਕੀਤਾ । ਉਨ੍ਹਾਂ ਨੇ ਦਿੱਤੂਪੁਰ ਜੱਟਾਂ ਅਤੇ ਦੰਦਰਾਲਾ ਖਰੌੜ (Dittupur Jats and Dandrala Kharoud) ਦੇ ਕਿਸਾਨਾਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕਰਦਿਆਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਵਾਤਾਵਰਣ ਪੱਖੀ ਤਰੀਕੇ ਅਪਣਾਉਣ ‘ਤੇ ਜ਼ੋਰ ਦਿੱਤਾ ।

ਕਿਸਾਨ ਆਪਣੇ ਪਿੰਡਾਂ ਸਮੇਤ ਨੇੜਲੇ ਪਿੰਡਾਂ ਨੂੰ ਵੀ “ਪਰਾਲੀ ਨਾ ਸਾੜਨ ਵਾਲੇ ਪਿੰਡ” ਬਣਾਉਣ  ਲਈ ਅੱਗੇ ਆਉਣ : ਡਾ. ਪ੍ਰੀਤੀ ਯਾਦਵ

ਦਿੱਤੂਪੁਰ ਜੱਟਾਂ ਵਿੱਚ ਅਗਾਂਹਵਧੂ ਕਿਸਾਨ ਨਰਿੰਦਰ ਸਿੰਘ ਦੇ ਖੇਤਾਂ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ, ਡਾ. ਯਾਦਵ ਨੇ ਅਪੀਲ ਕੀਤੀ ਕਿ ਉਹ ਨਾ ਸਿਰਫ਼ ਆਪਣੇ ਪਿੰਡ ਨੂੰ ਪਰਾਲੀ ਸਾੜਨ ਤੋਂ ਮੁਕਤ ਬਣਾਉਣ ਲਈ ਯਤਨ ਕਰਨ, ਸਗੋਂ ਪੰਜ ਗੁਆਂਢੀ ਪਿੰਡਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਾਤਾਵਰਨ ਪੱਖੀ ਪਰਾਲੀ ਪ੍ਰਬੰਧਨ ਜਿੱਥੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨ ਲਈ ਸਹਾਈ ਸਿੱਧ ਹੋਵੇਗਾ ਉੱਥੇ ਹੀ ਅਗਲੀ ਫ਼ਸਲ ਦੀ ਪੈਦਾਵਾਰ ਵਧਾਕੇ ਵਾਤਾਵਰਣ ਦੀ ਰੱਖਿਆ ਵੀ ਕਰਦਾ ਹੈ ।

ਜ਼ਿਲ੍ਹਾ ਪ੍ਰਸ਼ਾਸਨ ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਬੇਲਰ ਅਤੇ ਆਧੁਨਿਕ ਖੇਤੀ ਮਸ਼ੀਨਰੀ ਕਿਸਾਨਾਂ ਤੱਕ ਪਹੁੰਚਾਉਣ ਦੀ ਸਹੂਲਤ ਦੇ ਰਿਹਾ ਹੈ

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਬੇਲਰ ਅਤੇ ਆਧੁਨਿਕ ਖੇਤੀ ਮਸ਼ੀਨਰੀ ਕਿਸਾਨਾਂ ਤੱਕ ਪਹੁੰਚਾਉਣ ਦੀ ਸਹੂਲਤ ਦੇ ਰਿਹਾ ਹੈ । ਕਿਸਾਨਾਂ ਦਾ ਮਾਰਗਦਰਸ਼ਨ ਕਰਨ ਅਤੇ ਪਰਾਲੀ ਪ੍ਰਬੰਧਨ ਲਈ ਜ਼ਰੂਰੀ ਮਸ਼ੀਨਰੀ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਇੱਕ ਸਮਰਪਿਤ ਕਾਲ ਸੈਂਟਰ ਵੀ ਸਥਾਪਤ ਕੀਤਾ ਗਿਆ ਹੈ ।

ਪੁਲਸ ਵਿਭਾਗ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਵਿੱਚ ਪ੍ਰਸ਼ਾਸਨ ਦਾ ਪੂਰਾ ਸਮਰਥਨ ਕਰ ਰਿਹਾ ਹੈ

ਐਸ. ਐਸ. ਪੀ. ਵਰੁਣ ਸ਼ਰਮਾ (S. S. P. Varun Sharma) ਨੇ ਕਿਹਾ ਕਿ ਪੁਲਸ ਵਿਭਾਗ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਵਿੱਚ ਪ੍ਰਸ਼ਾਸਨ ਦਾ ਪੂਰਾ ਸਮਰਥਨ ਕਰ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ ਖੇਤਾਂ ਵਿੱਚ ਅੱਗ ਲਗਾਉਣ ਦੀ ਸਖ਼ਤ ਮਨਾਹੀ ਹੈ, ਜਿਸ ਲਈ ਜਨਤਕ ਸਿਹਤ ਅਤੇ ਵਾਤਾਵਰਣ ਦੀ ਰੱਖਿਆ ਲਈ ਕਿਸਾਨ ਪੂਰਾ ਸਹਿਯੋਗ ਦੇਣ।

ਖੇੜੀ ਜੱਟਾਂ ਵਿੱਚ ਕਿਸਾਨ ਜਸਵੀਰ ਸਿੰਘ ਦੇ ਖੇਤਾਂ ਵਿੱਚ ਬੇਲਰ ਨਾਲ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਵੀ ਨਿਰੀਖਣ ਕੀਤਾ

ਇਸ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਖੇੜੀ ਜੱਟਾਂ ਵਿੱਚ ਕਿਸਾਨ ਜਸਵੀਰ ਸਿੰਘ ਦੇ ਖੇਤਾਂ ਵਿੱਚ ਬੇਲਰ ਨਾਲ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਵੀ ਨਿਰੀਖਣ ਕੀਤਾ । ਉਨ੍ਹਾਂ ਨੇ ਕਿਸਾਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨ ਵਾਤਾਵਰਣ-ਅਨੁਕੂਲ ਅਭਿਆਸ ਅਪਣਾਉਣ ਲਈ ਵਾਤਾਵਰਣ ਵਿਗਿਆਨ ਵਿੱਚ ਪੀ. ਐਚ. ਡੀ. ਆਪਣੀ ਬੇਟੀ ਤੋਂ ਪ੍ਰੇਰਿਤ ਹੋਕੇ ਹੋਰ ਕਿਸਾਨਾਂ ਨੂੰ ਵੀ ਕੁਦਰਤੀ ਸਰੋਤਾਂ ਦੀ ਰੱਖਿਆ ਲਈ ਉਤਸ਼ਾਹਿਤ ਕਰ ਰਿਹਾ ਹੈ । ਇਸ ਮੌਕੇ ਐਸ. ਡੀ. ਐਮ. ਨਾਭਾ ਡਾ. ਇਸਮਤ ਵਿਜੇ ਸਿੰਘ, ਡੀ. ਐਸ. ਪੀ. ਮਨਦੀਪ ਕੌਰ, ਖੇਤੀਬਾੜੀ ਅਫ਼ਸਰ ਨਾਭਾ ਜੁਪਿੰਦਰ ਸਿੰਘ ਗਿੱਲ, ਵਾਤਾਵਰਣ ਇੰਜੀਨੀਅਰ ਕੰਵਲਦੀਪ ਕੌਰ ਸਮੇਤ ਪੇਂਡੂ ਵਿਕਾਸ ਅਤੇ ਪੰਚਾਇਤ, ਮਾਲ ਵਿਭਾਗ ਸਮੇਤ ਸਹਿਕਾਰੀ ਵਿਕਾਸ ਵਿਭਾਗ ਦੇ ਅਧਿਕਾਰੀ ਮੌਜੂਦ ਸਨ ।

Read More : ਪਰਾਲੀ ਸਾੜਨ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਵੱਲੋਂ ਹਦਾਇਤਾਂ ਜਾਰੀ

ਵਿਧਾਇਕ ਕੋਹਲੀ ਨੇ ਕੀਤੀ ਰੋਗੀ ਕਲਿਆਣ ਸੰਮਤੀ ਦੀ ਬੈਠਕ

0
MLA Kohli

ਪਟਿਆਲਾ 19 ਸਤੰਬਰ 2025 : ਪੰਜਾਬ ਸਰਕਾਰ (Punjab Government) ਵੱਲੋਂ ਸਿਹਤ ਖੇਤਰ ਨੂੰ ਮਜਬੂਤ ਕਰਨ ਲਈ ਨਿਰੰਤਰ ਉਪਰਾਲਿਆਂ ਨੂੰ ਉਜਾਗਰ ਕਰਦਿਆਂ ਪਟਿਆਲਾ ਸ਼ਹਿਰੀ ਹਲਕੇ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮਾਤਾ ਕੋਸ਼ਲਿਆ ਹਸਪਤਾਲ ਵਿੱਚ ਆਯੋਜਿਤ ਰੋਗੀ ਕਲਿਆਣ ਸਮਿਤੀ (Patient Welfare Committee) ਦੀ ਮੀਟਿੰਗ ਦੌਰਾਨ ਕਿਹਾ ਕਿ ਹਸਪਤਾਲ ਵਿੱਚ ਮਰੀਜਾਂ ਲਈ ਸਹੂਲਤਾਂ ਵਿੱਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਸਰਕਾਰ ਦੀ ਵਚਨਬੱਧਤਾ ਸਿੱਧੀ ਤਰ੍ਹਾਂ ਲੋਕਾਂ ਤੱਕ ਪੰਹੁਚ ਰਹੀ ਹੈ ਅਤੇ ਹਸਪਤਾਲ ਦੀਆਂ ਸੇਵਾਵਾਂ ਵਿੱਚ ਪਹਿਲਾਂ ਨਾਲੋ ਕਾਫੀ ਸੁਧਾਰ ਆਇਆ ਹੈ ।

ਫਾਰਮੈਸੀ ਅਤੇ ਧਾਤਰੀ ਮਾਵਾਂ ਲਈ ਕਮਰਾ ਬਨਾਉਣ ਦੀ ਦਿੱਤੀ ਮਨਜੂਰੀ : ਅਜੀਤ ਪਾਲ ਸਿੰਘ ਕੋਹਲੀ

ਵਿਧਾਇਕ ਅਜੀਤ ਪਾਲ ਸਿੰਘ ਕੋਹਲੀ (MLA Ajit Pal Singh Kohli) ਨੇ ਦੱਸਿਆ ਕਿ ਰੋਗੀ ਕਲਿਆਣ ਸੰਮਿਤੀ ਵੱਲੋਂ ਹਸਪਤਾਲ ਵਿੱਚ ਨਵਾਂ ਫਾਰਮੈਸੀ ਕਮਰਾ ਅਤੇ ਧਾਤਰੀ ਮਾਵਾਂ ਲਈ ਵਿਸ਼ੇਸ਼ ਕਮਰਾ (ਮਾਵਾਂ ਨੂੰ ਦੁੱਧ ਪਿਲਾਉਣ ਲਈ) ਬਨਾਉਣ ਦੀ ਮਨਜੂਰੀ ਦਿੱਤੀ ਗਈ ਹੈ , ਜਿਸ ਰਾਹੀ ਮਾਵਾਂ ਅਤੇ ਨਵਜਨਮੇ ਬੱਚਿਆਂ ਦੀ ਸਿਹਤ ਸੰਭਾਲ ਵਿੱਚ ਸੁਧਾਰ ਹੋਵੇਗਾ ।

ਹਸਪਤਾਲ ਵਿੱਚ ਸਫਾਈ ਪ੍ਰਣਾਲੀ ਵਿੱਚ ਬਹੁਤ ਜਿਆਦਾ ਸੁਧਾਰ ਆਇਆ ਹੈ

ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਹਸਪਤਾਲ ਵਿੱਚ ਸਫਾਈ ਪ੍ਰਣਾਲੀ ਵਿੱਚ ਬਹੁਤ ਜਿਆਦਾ ਸੁਧਾਰ ਆਇਆ ਹੈ ਅਤੇ ਪਹਿਲਾਂ ਨਾਲੋਂ ਮਰੀਜਾਂ ਦੀ ਪਹੁੰਚ ਵਿੱਚ ਵੀ ਵਾਧਾ ਹੋਇਆ ਹੈ । ਉਹਨਾਂ ਕਿਹਾ ਕਿ ਹਸਪਤਾਲ ਵਿੱਚ ਸਟਾਫ ਵੀ ਹੋਰ ਮੁਹੱਈਆ ਕਰਵਾਇਆ ਜਾਵੇਗਾ ਅਤੇ ਹੋਰ ਨਵੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ । ਉਹਨਾਂ ਰੋਗੀ ਕਲਿਆਣ ਸੰਮਤੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ । ਉਹਨਾਂ ਕਿਹਾ ਕਿ ਹਸਪਤਾਲ ਦੀ ਸਫ਼ਾਈ ਪ੍ਰਣਾਲੀ ਵਿੱਚ ਹੁਣ ਬਹੁਤ ਸੁਧਾਰ ਕੀਤੇ ਗਏ ਹਨ ਅਤੇ ਹੁਣ ਮਰੀਜਾਂ ਲਈ ਹਸਪਤਾਲ ਵਿੱਚ ਪਹੁੰਚਣਾ ਪਹਿਲਾਂ ਨਾਲੋਂ ਕਾਫ਼ੀ ਆਸਾਨ ਹੋਇਆ ਹੈ ।

ਹਸਪਤਾਲ ਵਿੱਚ ਸਟਾਫ ਦੀ ਕਮੀ ਨੂੰ ਦੂਰ ਕਰਨ ਲਈ ਹੋਰ ਮੈਡੀਕਲ ਅਤੇ ਸਹਾਇਕ ਕਰਮਚਾਰੀ ਤਾਇਨਾਤ ਕੀਤੇ ਜਾਣਗੇ

ਉਹਨਾਂ ਕਿਹਾ ਕਿ ਹਸਪਤਾਲ ਵਿੱਚ ਸਟਾਫ ਦੀ ਕਮੀ (Staff shortage) ਨੂੰ ਦੂਰ ਕਰਨ ਲਈ ਹੋਰ ਮੈਡੀਕਲ ਅਤੇ ਸਹਾਇਕ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਅਤੇ ਭਵਿੱਖ ਵਿੱਚ ਹੋਰ ਨਵੀਆਂ ਸਹੂਲਤਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ । ਇਸ ਮੌਕੇ ਸੰਜੇ ਕਮਰਾ, ਡਾ. ਜਸਬੀਰ ਸਿੰਘ ਗਾਂਧੀ, ਮਲਕੀਤ ਸਿੰਘ ਮਾਨ, ਮਨਜੀਤ ਸਿੰਘ ਜੌੜਾਮਾਜਰਾ, ਡਾ: ਵਿਕਾਸ ਗੋਇਲ, ਐਸ. ਐਮ. ਓ. ਡਾ. ਅਸ਼ਰਫ਼ਜੀਤ ਚਾਹਲ ਅਤੇ ਭਾਰਤ ਗੋਇਲ ਹਾਜਰ ਸਨ ।

Read More : ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ

ਵਿਜੀਲੈਂਸ ਨੇ ਅਗਸਤ ਵਿਚ 6 ਰਿਸ਼ਵਤਖੋਰੀ ਵਿੱਚ 8 ਵਿਅਕਤੀਆਂ ਨੂੰ ਕੀਤਾ ਹੈ ਗ੍ਰਿਫ਼ਤਾਰ

0
Vigilance Bureau

ਚੰਡੀਗੜ੍ਹ, 19 ਸਤੰਬਰ 2025 : ਭ੍ਰਿਸ਼ਟਾਚਾਰ ਵਿਰੁੱਧ ਜੰਗੀ (War against corruption) ਪੱਧਰ ਤੇ ਜੰਗ ਜਾਰੀ ਰੱਖ ਰਹੇ ਵਿਜੀਲੈਂਸ ਵਿਭਾਗ ਵਲੋਂ ਸਿਰਫ਼ ਤੇ ਸਿਰਫ਼ ਅਗਸਤ 2025 ਮਹੀਨੇ ਵਿਚ ਹੀ 6 ਵੱਖ-ਵੱਖ ਕੇਸਾਂ ਵਿੱਚ 6 ਕਰਮਚਾਰੀਆਂ ਅਤੇ 2 ਪ੍ਰਾਈਵੇਟ ਵਿਅਕਤੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ।

ਕੀ ਦੱਸਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ (State Vigilance Bureau) ਦੇ ਬੁਲਾਰੇ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਵੱਲੋਂ ਇਸ ਸਮੇਂ ਦੌਰਾਨ ਸਰਕਾਰੀ ਕਰਮਚਾਰੀਆਂ ਅਤੇ ਕਿਸੇ ਵੀ ਖੇਤਰ ਵਿੱਚ ਭ੍ਰਿਸ਼ਟਾਚਾਰ ਫੈਲਾ ਰਹੇ ਵਿਅਕਤੀਆਂ ਤੇ ਕਾਬੂ ਪਾਉਣ ਲਈ ਸਾਰੇ ਸੰਭਵ ਯਤਨ ਕੀਤੇ ਜਾ ਰਹੇ ਹਨ ।

ਵੱਖ-ਵੱਖ ਸਮਰੱਥ ਅਦਾਲਤਾਂ ਵਿਚ ਕੀਤੇ ਹਨ 20 ਚਲਾਨ ਪੇੇਸ਼ : ਵਿਜੀਲੈਂਸ

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਪਿਛਲੇ ਮਹੀਨੇ ਵੱਖ-ਵੱਖ ਸਮਰੱਥ ਅਦਾਲਤਾਂ ਵਿੱਚ 20 ਵਿਜੀਲੈਂਸ ਮਾਮਲਿਆਂ (20 vigilance cases) ਨਾਲ ਸਬੰਧਤ ਚਲਾਨ ਪੇਸ਼ ਕੀਤੇ ਹਨ । ਇਸ ਤੋਂ ਇਲਾਵਾ, ਸਰਕਾਰੀ ਕਰਮਚਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ 2 ਵਿਜੀਲੈਂਸ ਇੰਕੁਆਇਰੀਜ਼ ਵੀ ਦਰਜ ਕੀਤੀਆਂ ਗਈਆਂ ਹਨ । ਬੁਲਾਰੇ ਨੇ ਅੱਗੇ ਕਿਹਾ ਕਿ 15 ਮੁਲਜ਼ਮਾਂ ਵਿਰੁੱਧ 7 ਅਪਰਾਧਿਕ ਮਾਮਲੇ (7 criminal cases against 15 accused) ਵੀ ਦਰਜ ਕੀਤੇ ਗਏ ਹਨ ਅਤੇ ਇੱਕ ਸਰਕਾਰੀ ਕਰਮਚਾਰੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਇੱਕ ਕੇਸ ਵੀ ਦਰਜ ਕੀਤਾ ਗਿਆ ਹੈ ।

ਅਦਾਲਤ ਵਲੋਂ ਸੁਣਾਏ ਗਏ ਫੈਸਲਿਆਂ ਵਿਚ ਦੋ ਨੂੰ ਕੈਦ ਤੇ ਜੁਰਮਾਨਾ ਵੀ

ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਵੱਖ-ਵੱਖ ਸਮਰੱਥ ਅਦਾਲਤਾਂ ਨੇ ਪਿਛਲੇ ਮਹੀਨੇ ਦੌਰਾਨ ਵਿਜੀਲੈਂਸ ਬਿਊਰੋ ਵੱਲੋਂ ਦਾਇਰ ਕੀਤੇ ਅਤੇ ਲੜੇ ਗਏ ਰਿਸ਼ਵਤਖੋਰੀ ਦੇ ਦੋ ਮਾਮਲਿਆਂ ਦਾ ਫੈਸਲਾ ਸੁਣਾਇਆ, ਜਿਸ ਵਿੱਚ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ 5 ਸਾਲ ਦੀ ਕੈਦ ਅਤੇ 20,000 ਰੁਪਏ ਤੋਂ 50,000/- ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ।

Read More : ਰਿਸ਼ਵਤ ਲੈਣ ਵਾਲਾ ਏ. ਐਸ. ਆਈ. ਤੇ ਸਿਪਾਹੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਪ੍ਰਵਾਸੀ ਮਜ਼ਦੂਰਾਂ ਦਾ 10 ਪਿੰਡਾਂ ਦੀਆਂ ਪੰਚਾਇਤਾਂ ਨੇ ਬਾਈਕਾਟ ਕਰਨ ਦਾ ਮਤਾ ਕੀਤਾ ਪਾਸ

0
PanchayatsPanchayats

ਜਲੰਧਰ, 19 ਸਤੰਬਰ 2025  : ਹੁਸਿ਼ਆਰਪੁਰ ਵਿੱਚ 5 ਸਾਲ ਦੇ ਬੱਚੇ ਦੇ ਅਗਵਾ ਅਤੇ ਕਤਲ ਤੋਂ ਬਾਅਦ, ਸੂਬੇ ਭਰ ਵਿੱਚ ਪ੍ਰਵਾਸੀਆਂ ਵਿਰੁੱਧ ਗੁੱਸਾ ਭੜਕ ਉੱਠਿਆ ਹੈ । ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਨੂੰ ਇਲਾਕੇ ਵਿੱਚੋਂ ਕੱਢਣ ਲਈ ਸਰਗਰਮ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ । ਇਸ ਦੌਰਾਨ ਜਲੰਧਰ ਦੇ ਆਦਮਪੁਰ ਨੇੜੇ ਇੱਕ ਪਿੰਡ ਡਰੋਲੀ ਕਲਾਂ ਵਿੱਚ, ਪ੍ਰਵਾਸੀ ਮਜ਼ਦੂਰਾਂ ਨੂੰ ਸੰਬੋਧਨ ਕਰਨ ਲਈ ਇਲਾਕੇ ਦੀਆਂ 10 ਪੰਚਾਇਤਾਂ ਦੀ ਇੱਕ ਐਮਰਜੈਂਸੀ ਮੀਟਿੰਗ (An emergency meeting of 10 panchayats) ਹੋਈ। ਮੀਟਿੰਗ ਵਿੱਚ ਨੇੜਲੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਹਿੱਸਾ ਲਿਆ ਅਤੇ ਕਈ ਮਤੇ ਸਰਬ-ਸੰਮਤੀ ਨਾਲ ਪਾਸ ਕੀਤੇ ਗਏ ।

ਪ੍ਰਵਾਸੀਆਂ ਨੂੰ ਆਧਾਰ ਕਾਰਡ ਅਤੇ ਵੋਟਰ ਕਾਰਡ ਜਾਰੀ ਨਹੀਂ ਕੀਤੇ ਜਾਣਗੇ

ਇਹ ਫੈਸਲਾ ਕੀਤਾ ਗਿਆ ਕਿ ਪ੍ਰਵਾਸੀਆਂ ਨੂੰ ਆਧਾਰ ਕਾਰਡ ਅਤੇ ਵੋਟਰ ਕਾਰਡ ਜਾਰੀ ਨਹੀਂ ਕੀਤੇ ਜਾਣਗੇ (Aadhar cards and voter cards will not be issued to residents.) । ਜਿਨ੍ਹਾਂ ਦੀਆਂ ਵੋਟਾਂ ਪਹਿਲਾਂ ਹੀ ਹਨ, ਉਨ੍ਹਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਕਿਸੇ ਵੀ ਪ੍ਰਵਾਸੀ ਨੂੰ ਰਾਤ ਨੂੰ ਪਿੰਡ ਦੇ ਆਲੇ-ਦੁਆਲੇ ਜਾਂ ਚੌਰਾਹਿਆਂ `ਤੇ ਘੁੰਮਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਪੰਚਾਇਤਾਂ ਨੇ ਇਹ ਵੀ ਫੈਸਲਾ ਕੀਤਾ ਕਿ ਪਿੰਡ ਦੇ ਅੰਦਰ ਕਿਸੇ ਵੀ ਤਿਉਹਾਰ ਲਈ ਪ੍ਰਵਾਸੀਆਂ ਨੂੰ ਕੋਈ ਸਥਾਨ ਪ੍ਰਦਾਨ ਨਹੀਂ ਕੀਤਾ ਜਾਵੇਗਾ ।

ਕੋਈ ਵੀ ਪਿੰਡ ਵਾਸੀ ਆਪਣੀ ਜਾਇਦਾਦ ਜਾਂ ਘਰ ਪ੍ਰਵਾਸੀਆਂ ਨੂੰ ਨਹੀਂ ਵੇਚੇਗਾ

ਇਸ ਤੋਂ ਇਲਾਵਾ ਕੋਈ ਵੀ ਪਿੰਡ ਵਾਸੀ ਆਪਣੀ ਜਾਇਦਾਦ ਜਾਂ ਘਰ ਪ੍ਰਵਾਸੀਆਂ ਨੂੰ ਨਹੀਂ ਵੇਚੇਗਾ । ਜੇਕਰ ਕੋਈ ਅਜਿਹਾ ਕਰਦਾ ਹੈ, ਤਾਂ ਉਸਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਇਸ ਮੌਕੇ ਬੋਲਦਿਆਂ ਜਥੇਦਾਰ ਮਨੋਹਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ 25 ਤੋਂ 30 ਪਿੰਡਾਂ ਦੀ ਇੱਕ ਹੋਰ ਵੱਡੀ ਮੀਟਿੰਗ ਬੁਲਾਈ ਜਾਵੇਗੀ, ਜਿਸ ਵਿੱਚ ਪ੍ਰਵਾਸੀ ਮਜ਼ਦੂਰਾਂ ਨਾਲ ਸਬੰਧਤ ਮੁੱਦਿਆਂ `ਤੇ ਅੱਗੇ ਦੀ ਰਣਨੀਤੀ `ਤੇ ਚਰਚਾ ਕੀਤੀ ਜਾਵੇਗੀ ।

Read More : ਨਿਗਮ-ਕੌਂਸਲਾਂ-ਨਗਰ ਪੰਚਾਇਤਾਂ ਨੂੰ ਕੰਮ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼

 

ਪਰਾਲੀ ਸਾੜਨ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਵੱਲੋਂ ਹਦਾਇਤਾਂ ਜਾਰੀ

0
Deputy Commissioner

ਪਟਿਆਲਾ 19 ਸਤੰਬਰ 2025 : ਪਰਾਲੀ ਸਾੜਨ ਦੀ ਰੋਕਥਾਮ (Prevention of stubble burning) ਅਤੇ ਨਿਗਰਾਨੀ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤਾਂ ਜਾਰੀ ਕੀਤੀਆਂ ਕਿ ਕਿਸਾਨਾਂ ਵਿੱਚ ਜਾਗਰੁਕਤਾ ਵਧਾਈ ਜਾਵੇ ਅਤੇ ਉਹਨਾਂ ਨੂੰ ਪਰਾਲੀ ਦੀ ਆਧੁਨਿਕ ਸੰਭਾਲ ਬਾਰੇ ਵੀ ਜਾਣੂ ਕਰਵਾਇਆ ਜਾਵੇ । ਉਹਨਾਂ ਕਿਹਾ ਕਿ ਸੁਪਰ ਐਸ. ਐਮ. ਐਸ. ਮਸ਼ੀਨਾਂ ਅਤੇ ਸੁਪਰ ਸੀਡਰ ਮਸ਼ੀਨਾਂ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ ।

ਅਧਿਕਾਰੀ ਪਿੰਡ ਪੱਧਰ ‘ ਤੇ ਜਾ ਕੇ ਕਿਸਾਨਾਂ ਨਾਲ ਕਰਨ ਸਿੱਧਾ ਰਾਬਤਾਡਾ. ਪ੍ਰੀਤੀ ਯਾਦਵ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਨਾ ਸਾੜਨ (Do not burn stubble) ਸਬੰਧੀ ਨੋਡਲ ਅਧਿਕਾਰੀ, ਤਹਿਸੀਲਦਾਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਸਹਾਇਕ ਰਜਿਸਟਰਾਰ, ਖੇਤੀਬਾੜੀ ਅਫ਼ਸਰ ਅਤੇ ਪੁਲਿਸ ਅਧਿਕਾਰੀ ਪਿੰਡਾਂ ‘ ਚ ਜਾ ਕੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਗੇ ਅਤੇ ਕਿਸਾਨਾਂ ਨੂੰ ਜਾਗਰੂਕ ਕਰਨਗੇ ।

ਕਿਸਾਨਾਂ ਨੂੰ ਆਧੁਨਿਕ ਉਪਕਰਨਾਂ ਬਾਰੇ ਜਾਗਰੁਕ ਕਰਨ ‘ ਤੇ ਜ਼ੋਰ

ਉਹਨਾਂ ਸਾਰੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਹਨਾਂ ਨੂੰ ਪਰਾਲੀ ਦੇ ਵਿਕਲਪ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਉਹਨਾਂ ਨੂੰ ਦੱਸਿਆ ਜਾਵੇ ਕਿ ਹਵਾ ਪ੍ਰਦੂਸ਼ਣ (Air pollution) ਨੂੰ ਰੋਕਣ ਅਤੇ ਜਨਤਕ ਸਿਹਤ ਦੀ ਰੱਖਿਆ ਲਈ ਕਿਸਾਨਾਂ ਦਾ ਸਹਿਯੋਗ ਬਹੁਤ ਜਰੂਰੀ ਹੈ । ਇਸ ਮੌਕੇ ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ, ਐਸ. ਡੀ. ਐਮ. ਅਸ਼ੋਕ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ ।

Read More : ਪਰਾਲੀ ਪ੍ਰਬੰਧਨ ਮਸ਼ੀਨਰੀ ਸਬੰਧੀ ਸਿਖਲਾਈ ਪ੍ਰੋਗਰਾਮ ਆਯੋਜਿਤ

ਮੇਅਰ, ਡੀ. ਸੀ. ਤੇ ਐਸ. ਐਸ. ਪੀ. ਨੇ ਲਿਆ ਸ੍ਰੀ ਕਾਲੀ ਦੇਵੀ ਮੰਦਿਰ ਦਾ ਜਾਇਜ਼ਾ

0
Shri kali mata Temple

ਪਟਿਆਲਾ, 19 ਸਤੰਬਰ 2025 : ਪਟਿਆਲਾ ਦੇ ਸ੍ਰੀ ਕਾਲੀ ਦੇਵੀ ਮੰਦਿਰ (Sri Kali Devi Temple) ਵਿਖੇ 22 ਸਤੰਬਰ ਨੂੰ ਸ਼ੁਰੂ ਹੋ ਰਹੇ ਅੱਸੂ ਦੇ ਨਵਰਾਤਰਿਆਂ ਅਤੇ ਦੁਰਗਾ ਅਸ਼ਟਮੀ ਦੌਰਾਨ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਮਦ ਨੂੰ ਲੈਕੇ ਤਿਆਰੀਆਂ ਸਮੇਤ ਹੋਰ ਸਾਰੇ ਪ੍ਰਬੰਧ ਜੰਗੀ ਪੱਧਰ ‘ਤੇ ਜਾਰੀ ਹਨ । ਇਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ (Municipal Corporation Mayor Kundan Gogia), ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐਸ. ਐਸ. ਪੀ. ਵਰੁਣ ਸ਼ਰਮਾ, ਸੀ. ਈ. ਓ. ਤੇ ਏ. ਡੀ. ਸੀ. ਸਿਮਰਪ੍ਰੀਤ ਕੌਰ ਸਮੇਤ ਐਡਵਾਈਜਰੀ ਕਮੇਟੀ ਦੇ ਮੈਂਬਰਾਂ ਸੀ.ਏ ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜ ਕੁਮਾਰ ਗੁਪਤਾ ਨੇ ਮੰਦਿਰ ਵਿਖੇ ਇੱਕ ਉਚ ਪੱਧਰੀ ਬੈਠਕ ਕੀਤੀ ।

ਮੰਦਿਰ ਦੇ ਆਲੇ-ਦੁਆਲੇ ਦੀ ਸਾਫ-ਸਫ਼ਾਈ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ : ਮੇਅਰ ਕੁੰਦਨ ਗੋਗੀਆ

ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਪਵਿੱਤਰ ਮੰਦਿਰ ਦੇ ਆਲੇ-ਦੁਆਲੇ ਸਾਫ਼-ਸਫ਼ਾਈ (Cleanliness around the holy temple) ਦੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ ਅਤੇ ਸ਼ਰਧਾਲੂਆਂ ਲਈ ਟੁਆਇਲਟ ਦੀ ਵੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਤੇ ਕਰਮਚਾਰੀ ਸ਼ਰਧਾਲੂਆਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ ।

ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ : ਡਾ. ਪ੍ਰੀਤੀ ਯਾਦਵ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ ਇਸ ਤਿਉਹਾਰ ਦੌਰਾਨ ਦੂਰੋਂ-ਦੂਰੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਮੰਦਿਰ ‘ਚ ਪੁੱਜਣ ਵਾਲੇ ਆਮ ਸ਼ਰਧਾਲੂਆਂ ਸਮੇਤ ਦਿਵਿਆਂਗ ਸ਼ਰਧਾਲੂਆਂ ਦੀ ਸਹੂਲਤ ਲਈ ਵੀਲ੍ਹ ਚੇਅਰ ਦਾ ਪ੍ਰਬੰਧ ਕਰਨ ਸਮੇਤ ਸ਼ਰਧਾਲੂਆਂ ਲਈ ਲੰਗਰ ਤੇ ਭੰਡਾਰੇ, ਪੀਣ ਵਾਲੇ ਪਾਣੀ, ਬਾਥਰੂਮ, ਸਾਫ਼ ਸਫ਼ਾਈ ਆਦਿ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ । ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਪੁਖ਼ਤਾ ਇੰਤਜਾਮ ਕੀਤੇ ਜਾਣਗੇ ।

ਮੰਦਿਰ ਤੇ ਸ਼ਰਧਾਲੂਆਂ ਦੀ ਸੁਰੱਖਿਆ ਤੇ ਆਵਾਜਾਈ ਪ੍ਰਬੰਧਨ ਮਜ਼ਬੂਤ : ਐਸ. ਐਸ. ਪੀ. ਵਰੁਣ ਸ਼ਰਮਾ

ਐਸ. ਐਸ. ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਸ਼ਰਧਾਲੂਆਂ ਦੀ ਵੱਡੀ ਗਿਣਤੀ ਵਿੱਚ ਆਮਦ ਨੂੰ ਲੈ ਕੇ ਜ਼ਿਲ੍ਹਾ ਪੁਲਸ ਵੱਲੋਂ ਸੁਰੱਖਿਆ ਦੇ ਪੁੱਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਵਾਹਨਾਂ ਦੀ ਪਾਰਕਿੰਗ ਸਮੇਤ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫ਼ਿਕ ਪਲਾਨ ਵੀ ਬਣਾਇਆ ਜਾ ਰਿਹਾ ਹੈ । ਐਸ. ਐਸ. ਪੀ. ਨੇ ਕਿਹਾ ਕਿ ਪੁਲਿਸ ਮੁਲਾਜਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿੱਥੇ ਮਾੜੇ ਅਨਸਰਾਂ ‘ਤੇ ਤਿੱਖੀ ਨਜ਼ਰ ਰੱਖੀ ਜਾਵੇ, ਉਥੇ ਹੀ ਆਮ ਸ਼ਰਧਾਲੂਆਂ ਨਾਲ ਪਿਆਰ ਨਾਲ ਪੇਸ਼ ਆਇਆ ਜਾਵੇ ।

ਸ਼ਾਰਦੀਆ ਨਵਰਾਤਰੀ ਅੱਸੂ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ ਦੀ ਸ਼ੁਰੂਆਤ 22 ਸਤੰਬਰ ਤੋਂ ਹੋ ਰਹੀ ਹੈ : ਏ. ਡੀ. ਸੀ.

ਏ. ਡੀ. ਸੀ. (ਜ) ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਸ਼ਾਰਦੀਆ ਨਵਰਾਤਰੀ ਅੱਸੂ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ ਦੀ ਸ਼ੁਰੂਆਤ 22 ਸਤੰਬਰ ਤੋਂ ਹੋ ਰਹੀ ਹੈ ਅਤੇ ਇਸ ਦੌਰਾਨ ਦੁਰਗਾ ਮਾਂ ਦੇ ਨੌ ਰੂਪਾਂ ਦੀ ਵਿਧੀ ਵਿਧਾਨ ਨਾਲ ਅਰਾਧਨਾ ਕੀਤੀ ਜਾਂਦੀ ਹੈ, ਜਿਸ ਲਈ ਪ੍ਰਬੰਧ ਜੰਗੀ ਪੱਧਰ ‘ਤੇ ਕੀਤੇ ਜਾ ਰਹੇ ਹਨ ।

ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਨਵੀਂ ਇਮਾਰਤ ‘ਚ ਲਿਫਟ ਚਾਲੂ, ਸੇਵਾਦਾਰਾਂ ਨੂੰ ਨਿਮਰ ਰਹਿਕੇ ਸੇਵਾ ਨਿਭਾਉਣ ਦੀ ਹਦਾਇਤ-ਸੀ.ਏ. ਅਜੇ ਅਲੀਪੁਰੀਆ

ਮੰਦਿਰ ਦੀ ਉੱਚ ਪੱਧਰੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਸੀ. ਏ. ਅਜੇ ਅਲੀਪੁਰੀਆ ਨੇ ਦੱਸਿਆ ਕਿ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਸ਼ਰਧਾਲੂਆਂ ਲਈ ਬਣੀ ਨਵੀਂ ਇਮਾਰਤ ਲੰਮੇ ਸਮੇਂ ਤੋਂ ਬੰਦ ਪਈ ਸੀ, ਉਸ ਨੂੰ ਸਾਫ਼ ਕਰਵਾ ਕੇ ਖੋਲ੍ਹ ਦਿੱਤਾ ਗਿਆ ਹੈ ਅਤੇ ਇੱਥੇ ਲੱਗੀ ਲਿਫਟ ਵੀ ਚਾਲੂ ਕਰਵਾ ਦਿੱਤੀ ਗਈ ਹੈ । ਅਲੀਪੁਰੀਆ ਨੇ ਮੀਟਿੰਗ ਦੌਰਾਨ ਸੁਰੱਖਿਆ ਦੀ ਜਿੰਮੇਵਾਰੀ ਨਿਭਾਉਣ ਵਾਲੇ ਮੁਲਾਜਮਾਂ ਨੂੰ ਹਦਾਇਤ ਕੀਤੀ ਕਿ ਉਹ ਬਹੁਤ ਹੀ ਨਿਮਰ ਰਹਿਕੇ ਸੇਵਾਵਾਂ ਨਿਭਾਉਣ ਤੇ ਹਰ ਸ਼ਰਧਾਲੂ ਨੂੰ ਬਹੁਤ ਹੀ ਪਿਆਰ ਨਾਲ ਮੰਦਿਰ ਦੇ ਅੰਦਰ ਤੇ ਬਾਹਰ ਅਤੇ ਮਾਤਾ ਦੇ ਭਵਨ ਵਿੱਚ ਪਿਆਰ ਦੇ ਨਾਲ ਅੱਗੇ ਵਧਾਈ ਜਾਣ ਤਾਂ ਕਿ ਭੀੜ ਨੂੰ ਸਹੀ ਢੰਗ ਨਾਲ ਨਿਯੰਤਰਤ ਕੀਤਾ ਜਾ ਸਕੇ ।

ਪਵਿੱਤਰ ਮੰਦਿਰ ‘ਚ ਸ਼ਰਧਾਲੂਆਂ ਨੂੰ ਮਿਲੇਗਾ ਵਿਸ਼ੇਸ਼ ਅਧਿਆਤਮਿਕ ਮਾਹੌਲ-ਸੰਜੇ ਸਿੰਗਲਾ

ਮੈਂਬਰ ਸੰਜੇ ਸਿੰਗਲਾ ਨੇ ਦੱਸਿਆ ਕਿ ਨਵਰਾਤਰਿਆਂ ਦੌਰਾਨ ਰੋਜ਼ ਸਵੇਰੇ ਸਾਢੇ 8 ਵਜੇ ਹਵਨ ਸ਼ੁਰੂ ਹੋਵੇਗਾ, ਜਿਸ ਲਈ ਆਮ ਸ਼ਰਧਾਲੂ ਬੁਕਿੰਗ ਕਰਵਾ ਸਕਦੇ ਹਨ । ਇਸ ਦੌਰਾਨ ਮੰਦਿਰ ਦੇ ਮਾਹੌਲ ਨੂੰ ਹੋਰ ਅਧਿਆਤਮਿਕ ਬਣਾਉਣ ਲਈ ਮੰਤਰਾਂ ਦਾ ਉਚਾਰਨ ਚੱਲਦਾ ਰਹੇਗਾ, ਜਿਸ ਨਾਲ ਸ਼ਰਧਾਲੂਆਂ ਨੂੰ ਬਹੁਤ ਹੀ ਪਵਿੱਤਰ ਤੇ ਅਧਿਆਤਮਿਕ ਮਾਹੌਲ ਮਿਲੇਗਾ ।

ਪਟਿਆਲਾ ਦੇ ਸ੍ਰੀ ਕਾਲੀ ਦੇਵੀ ਮੰਦਿਰ ਦੀ ਦੇਸ਼ ਵਿਦੇਸ਼ ‘ਚ ਧਾਰਮਿਕ ਮਹਾਨਤਾ-ਡਾ. ਰਾਜ ਕੁਮਾਰ ਗੁਪਤਾ

ਡਾ. ਰਾਜ ਕੁਮਾਰ ਗੁਪਤਾ ਨੇ ਦੱਸਿਆ ਕਿ ਇਸ ਪਵਿੱਤਰ, ਪੁਰਾਤਨ ਤੇ ਇਤਿਹਾਸਕ ਸ੍ਰੀ ਕਾਲੀ ਦੇਵੀ ਮੰਦਿਰ ਦੀ ਪੂਰੀ ਦੁਨੀਆ ‘ਚ ਮਹਾਨਤਾ ਅਤੇ ਮਾਨਤਾ ਹੈ, ਇਸ ਲਈ ਨਵਰਾਤਿਰਆਂ ਦੇ ਤਿਉਹਾਰ ਮੌਕੇ ਵੱਡੀ ਗਿਣਤੀ ਪੁੱਜਣ ਵਾਲੇ ਸ਼ਰਧਾਲੂਆਂ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਬੈਠਕ ਦੌਰਾਨ ਐਸ. ਪੀ. ਵੈਭਵ ਚੌਧਰੀ, ਐਸ. ਪੀ. ਪਲਵਿੰਦਰ ਸਿੰਘ ਚੀਮਾ, ਡੀ. ਐਸ. ਪੀ. ਸਤਨਾਮ ਸਿੰਘ ਸੰਧੂ, ਬੀ. ਡੀ. ਪੀ. ਓ. ਸੁਖਵਿੰਦਰ ਸਿੰਘ ਟਿਵਾਣਾ, ਫਾਇਰ ਬ੍ਰਿਗੇਡ ਇੰਚਾਰਜ ਰਾਜਿੰਦਰ ਕੌਸ਼ਲ, ਮੰਦਿਰ ਮੈਨੇਜਰ ਨਵਨੀਤ ਟੰਡਨ ਸਮੇਤ ਨਗਰ ਨਿਗਮ, ਲੋਕ ਨਿਰਮਾਣ ਵਿਭਾਗ, ਡਰੇਨੇਜ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਵੱਡੀ ਗਿਣਤੀ ਅਧਿਕਰੀ ਮੌਜੂਦ ਸਨ ।

Read More : ਮੇਅਰ ਤੇ ਡੀ. ਸੀ. ਵੱਲੋਂ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਤਿਆਰੀਆਂ ਦਾ ਜਾਇਜ਼ਾ

ਹਾਕੀ ‘ਚ ਅੰਡਰ 19 ਲੜਕਿਆ ਦੀ ਪਟਿਆਲਾ 1 ਟੀਮ ਰਹੀ ਜੇਤੂ

0
69th District School Games

ਪਟਿਆਲਾ, 19 ਸਤੰਬਰ 2025 : ਪਟਿਆਲਾ ਵਿਖੇ ਚੱਲ ਰਹੀਆਂ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ (69th District School Games) ਵਿੱਚ ਰੋਜ਼ਾਨਾ ਸੈਂਕੜੇ ਖਿਡਾਰੀਆਂ ਵੱਲੋਂ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਦਿਖਾਏ ਜਾ ਰਹੇ ਹਨ । ਅੱਜ ਹੋਏ ਮੁਕਾਬਲਿਆਂ ਸਬੰਧੀ ਵੇਰਵੇ ਦਿੰਦਿਆਂ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਹਾਕੀ ਦੇ ਲੜਕਿਆਂ ਦੇ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਏ ਗਏ ।

ਹਾਕੀ ਮੁਕਾਬਲਿਆਂ ਵਿਚ ਕਿਹੜੇ ਵਰਗ ਨੇ ਕਿਹੜਾ ਸਥਾਨ ਕੀਤਾ ਪ੍ਰਾਪਤ

ਉਨ੍ਹਾਂ ਦੱਸਿਆ ਕਿ ਅੰਡਰ-14 ਲੜਕਿਆਂ ਦੇ ਹਾਕੀ ਮੁਕਾਬਲਿਆਂ ਵਿੱਚ ਪਟਿਆਲਾ 3 ਜ਼ੋਨ ਨੇ ਪਹਿਲਾਂ, ਰਾਜਪੁਰਾ ਜ਼ੋਨ ਨੇ ਦੂਜਾ, ਪਾਤੜਾਂ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰਡਰ 17 ਲੜਕਿਆਂ ਦੇ ਹਾਕੀ ਮੁਕਾਬਲਿਆਂ ਵਿੱਚ ਪਾਤੜਾਂ ਜ਼ੋਨ ਨੇ ਪਹਿਲਾਂ, ਪਟਿਆਲਾ 2 ਜ਼ੋਨ ਨੇ ਦੂਜਾ ਤੇ ਰਾਜਪੁਰਾ ਜ਼ੋਨ ਨੇ ਤੀਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਅੰਡਰ-19 ਦੇ ਮੁਕਾਬਲਿਆਂ ਵਿੱਚ ਪਟਿਆਲਾ-1 ਜ਼ੋਨ ਨੇ ਪਹਿਲਾਂ, ਰਾਜਪੁਰਾ ਜ਼ੋਨ ਨੇ ਦੂਜਾ ਤੇ ਪਾਤੜਾਂ ਜ਼ੋਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।

ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦਿੱਤਾ ਖਿਡਾਰੀਆਂ ਨੂੰ ਆਸ਼ੀਰਵਾਦ

ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਨੇ ਪੋਲੋ ਗਰਾਊਂਡ ਵਿਖੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ । ਇਸ ਮੌਕੇ ਖੇਡ ਕਨਵੀਨਰ ਰਾਜ ਕੁਮਾਰ ਪ੍ਰਿੰਸੀਪਲ ਨੋਗਾਵਾਂ,ਦਵਿੰਦਰ ਸਿੰਘ ਜ਼ੋਨਲ ਸਕੱਤਰ ਪਾਤੜਾਂ, ਰਾਜਵੀਰ ਸਿੰਘ ਕੋਚ, ਗੁਰਵਿੰਦਰ ਸਿੰਘ ਕੋਚ, ਪੁਸ਼ਪਾ ਕੋਚ, ਸ਼ਸ਼ੀ ਮਾਨ ਜ਼ੋਨਲ ਸਕੱਤਰ ਪਟਿਆਲਾ 3, ਰਜਿੰਦਰ ਸੈਣੀ ਜ਼ੋਨਲ ਸਕੱਤਰ ਰਾਜਪੁਰਾ, ਕਰਮਜੀਤ ਕੌਰ, ਹਰਦੀਪ ਕੌਰ, ਯਾਦਵਿੰਦਰ ਕੌਰ, ਹਰਜੀਤ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ, ਰਜਨੀਸ਼ ਕੋਚ, ਗੁਰਪਿਆਰ ਸਿੰਘ, ਪਰਮਿੰਦਰ ਸਿੰਘ ਮਾਨ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਝੰਡਾ, ਰਾਕੇਸ਼ ਕੁਮਾਰ ਲਚਕਾਣੀ ਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।

Read More : 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ‘ਚ ਗਰੀਕੋ ਰੋਮਨ ਕੁਸ਼ਤੀਆਂ ਤੇ ਜੂਡੋ ਦੇ ਮੁਕਾਬਲੇ ਹੋਏ

ਅਗਵਾ ਅਤੇ ਬਲਾਤਕਾਰ ਦੇ ਦੋਸ਼ਾਂ ਹੇਠ ਸਮੀਰ ਮੋਦੀ ਗ੍ਰਿਫ਼ਤਾਰ

0
Sameer Modi

ਨਵੀਂ ਦਿੱਲੀ, 19 ਸਤੰਬਰ 2025 : ਅਗਵਾ ਅਤੇ ਬਲਾਤਕਾਰ (Kidnapping and rape) ਦੇ ਦੋਸ਼ਾਂ ਹੇਠ ਭਾਰਤ ਦੇ ਇਕ ਪ੍ਰਸਿੱਧ ਉਦਯੋਗਪਤੀ ਸਮੀਰ ਮੋਦੀ ਨੂੰ ਦਿੱਲੀ ਦੇ ਨਿਊ ਫਰੈਂਡਜ਼ ਕਲੋਨੀ ਪੁਲਿਸ ਸਟੇਸ਼ਨ ਦੀ ਇਕ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ । ਦੱਸਣਯੋਗ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਸਮੀਰ ਮੋਦੀ (Sameer Modi) ਭਾਰਤ ਤੋਂ ਭਗੋੜੇ ਲਲਿਤ ਮੋਦੀ ਦਾ ਭਰਾ ਹੈ।

ਮਾਮਲੇ ਦੀ ਜਾਂਚ ਕਰਕੇ ਕੀਤਾ ਜਾਵੇਗਾ ਅਦਾਲਤ ਵਿਚ ਪੇਸ਼

ਦਿੱਲੀ ਪੁਲਸ ਨੇ ਆਖਿਆ ਹੈ ਕਿ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਜਲਦੀ ਹੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਸੂਤਰਾਂ ਅਨੁਸਾਰ, ਦਿੱਲੀ ਪੁਲਿਸ ਨੇ ਉਸ ਨੂੰ ਹਵਾਈ ਅੱਡੇ ’ਤੇ ਉਸ ਸਮੇਂ ਹਿਰਾਸਤ ਵਿਚ ਲੈ ਲਿਆ ਜਦੋਂ ਉਹ ਦਿੱਲੀ ਛੱਡਣ ਜਾ ਰਿਹਾ ਸੀ ।

ਔਰਤ ਦੀ ਸਿ਼ਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਹੈ ਮਾਮਲਾ

ਸੂਤਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਦਿੱਲੀ ਦੇ ਨਿਊ ਫਰੈਂਡਜ਼ ਕਲੋਨੀ ਪੁਲਿਸ ਸਟੇਸ਼ਨ ਨਾਲ ਸਬੰਧਤ ਹੈ, ਜਿੱਥੇ ਇਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਕਾਰਵਾਈ ਕੀਤੀ। ਫਿਲਹਾਲ, ਇਸ ਮਾਮਲੇ ਵਿਚ ਦਿੱਲੀ ਪੁਲਿਸ ਵਲੋਂ ਅਜੇ ਤਕ ਕੋਈ ਵਿਸਤ੍ਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ।

Read More : ਦਿੱਲੀ ਪੁਲਿਸ ਨੇ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਬੰਗਲਾਦੇਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

Erfolgreich bei Tischspielen: Strategien und Boni im Total Casino

0

Erfolgreich bei Tischspielen: Strategien und Boni im Total Casino

Beim Einstieg in Online‑Tischspiele stehen Spieler oft vor der Frage, welches Casino wirklich hält, was es verspricht. Viele Plattformen locken mit hohen Willkommensboni, doch nur wenige bieten schnelle Auszahlungen, zuverlässigen Kundensupport und ein faires Lizenzsystem.

Im Vergleich zu anderen Anbietern überzeugt Total Casino durch ein ausgewogenes Bonus‑Paket, ein breites Spielportfolio und eine Lizenz der Malta Gaming Authority. Wer also nach einem unkomplizierten Einstieg sucht, findet hier ein Angebot, das sowohl Anfänger als auch erfahrene Spieler anspricht.

Unter den ersten Kriterien, die wir prüfen, ist die Bonusstruktur. Während manche Casinos nur einen Willkommensbonus ohne Einzahlung anbieten, kombiniert Total Casino beides: einen Willkommensbonus und einen Bonus ohne Einzahlung für neue Registrierungen. Diese Kombination reduziert das Risiko für neue Spieler und ermöglicht sofortiges Spielvergnügen.

Hinweis: Achten Sie stets auf die Umsatzbedingungen. Ein zu hoher Wettanforderungswert kann die Auszahlung erschweren.

Bonuslandschaft im Detail – Was Sie wirklich erhalten

Willkommensbonus und Bonus ohne Einzahlung

Total Casino bietet neuen Mitgliedern zunächst einen Bonus ohne Einzahlung von 5 €, der sofort nach der Registrierung freigeschaltet wird. Dieser Betrag kann für klassische Tischspiele wie Blackjack, Roulette oder Poker eingesetzt werden.

Nach der ersten Einzahlung erhalten Spieler einen Willkommensbonus von bis zu 200 % bis zu 500 €, wobei die ersten 100 € mit einem 30‑fachen Umsatz verbunden sind.

Bonustyp Betrag Umsatzanforderung Gültigkeit
Bonus ohne Einzahlung 5 € 20‑fach 7 Tage
Willkommensbonus 200 % bis 500 € 30‑fach 14 Tage
Reload‑Bonus (Monat) 50 % bis 200 € 25‑fach 30 Tage

Weitere Aktionen

  • Cashback‑Wochenende: 10 % Rückzahlung auf Nettoverluste bei Tischspielen.
  • VIP‑Programm: Exklusive Boni, schnellere Auszahlungen und persönlicher Account‑Manager.

Durch diese Aktionen bleibt das Spielerlebnis abwechslungsreich und belohnt regelmäßiges Spielen.

Spielauswahl – Qualität und Vielfalt im Fokus

Klassische Tischspiele

Total Casino deckt alle Klassiker ab:

  • Blackjack (European, Classic, Multi‑Hand) – Hohe RTP von 99,5 % bei niedriger Hauskante.
  • Roulette (Euro, French, American) – Unterschiedliche Varianten für verschiedene Risikoprofile.
  • Poker (Texas Hold’em, Omaha, Three Card Poker) – Turniere und Cash‑Games rund um die Uhr.

Moderne Varianten und Live‑Dealer

Die Plattform arbeitet mit führenden Software‑Providern wie NetEnt, Evolution Gaming und Play’n GO. Das Ergebnis sind hochwertige Live‑Dealer‑Tische, die per Smartphone oder Desktop zugänglich sind.

  • Live‑Blackjack: Echtzeit‑Interaktion mit professionellen Dealern.
  • Live‑Roulette: Schnelle Drehungen, mehrere Kameraperspektiven.
  • Live‑Three Card Poker: Ideal für Spieler, die schnelle Entscheidungen lieben.

Durch die mobile Optimierung können Sie jederzeit und überall spielen – ein klarer Vorteil gegenüber vielen stationären Casinos.

Registrierung und schneller Spielstart

Der Anmeldeprozess bei Total Casino ist bewusst simpel gehalten:

  1. E‑Mail-Adresse eingeben und ein Passwort wählen.
  2. Persönliche Daten (Name, Geburtsdatum, Wohnort) ergänzen.
  3. Identitätsnachweis (Personalausweis, Reisepass) hochladen – notwendig für die erste Auszahlung.

Nach Abschluss der Verifizierung erhalten Sie sofort den Bonus ohne Einzahlung und können direkt mit dem Spielen beginnen.

Wichtig: Die Verifizierung sollte nicht aufgeschoben werden, da sie bei späteren Auszahlungen Zeit spart.

Schnelle Auszahlungen und sichere Zahlungsmethoden

Ein häufiges Ärgernis bei Online‑Casinos ist die lange Wartezeit für Auszahlungen. Total Casino hat hier einen klaren Vorteil:

  • E‑Wallets (Skrill, Neteller) – Auszahlung in 24 Stunden.
  • Kreditkarten (Visa, MasterCard) – 2–3 Werktage.
  • Banküberweisung – 3–5 Werktage.

Die Plattform nutzt SSL‑Verschlüsselung und ist von der Malta Gaming Authority lizenziert, was ein hohes Maß an Sicherheit garantiert.

Zahlungsmethode Auszahlungsgeschwindigkeit Gebühren
Skrill 24 h Keine
Neteller 24 h Keine
Visa/MasterCard 2–3 Tage Keine
Banküberweisung 3–5 Tage Keine

Kundenservice und verantwortungsvolles Spielen

Total Casino bietet Live‑Chat rund um die Uhr und ein deutschsprachiges Support‑Team per E‑Mail. Die durchschnittliche Antwortzeit liegt bei unter 2 Minuten, was zu einer hohen Kundenzufriedenheit führt.

Tools für verantwortungsvolles Spielen

  • Einzahlungslimits – tägliche, wöchentliche und monatliche Grenzen setzen.
  • Selbstausschluss – Möglichkeit, das Konto für einen festgelegten Zeitraum zu sperren.
  • Verlustlimits – automatischer Stopp, wenn ein festgelegter Betrag verloren ist.

Durch diese Maßnahmen unterstützt das Casino Spieler dabei, ihr Spielverhalten im Griff zu behalten.

Wichtig: Setzen Sie sich immer ein persönliches Budget und halten Sie sich daran.

Praktische Tipps für den Erfolg an den Tischspielen

Grundlegende Strategien

  • Blackjack: Nutzen Sie die Grundstrategie‑Tabelle, um die optimale Entscheidung für jede Hand zu treffen.
  • Roulette: Setzen Sie auf einfache Chancen (Rot/Schwarz, Gerade/Ungerade) für höhere Gewinnwahrscheinlichkeiten.
  • Three Card Poker: Spielen Sie nur die Ante‑ und Pair‑Plus‑Wetten, um den Hausvorteil zu minimieren.

Geldmanagement

  1. Bankroll festlegen: Bestimmen Sie, wie viel Geld Sie maximal einsetzen wollen.
  2. Einsatzgröße wählen: Setzen Sie nie mehr als 2 % Ihrer Bankroll pro Hand.
  3. Gewinnziel definieren: Beenden Sie das Spiel, sobald Sie Ihr Gewinnziel erreicht haben.

Nutzung von Boni

  • Bonus ohne Einzahlung zuerst für Low‑Risk‑Spiele wie Blackjack nutzen.
  • Willkommensbonus für höhere Einsätze bei Roulette oder Poker einsetzen, um die Umsatzbedingungen schneller zu erfüllen.

Häufige Fehler und wie Sie sie vermeiden

Warning: Viele Spieler setzen sofort ihr gesamtes Bonusguthaben auf ein einzelnes Spiel. Das erhöht das Risiko, den Bonus schnell zu verlieren und die Umsatzbedingungen nicht zu erfüllen.

  • Lösung: Teilen Sie das Bonusguthaben auf mehrere Sitzungen auf und wählen Sie Spiele mit niedriger Volatilität.

Fazit – Total Casino als verlässlicher Partner für Tischspiele

Zusammengefasst bietet Total Casino ein rundum überzeugendes Paket:

  • Attraktive Boni (Willkommensbonus und Bonus ohne Einzahlung)
  • Breites Spielangebot von klassischen bis zu Live‑Dealer‑Varianten
  • Schnelle Auszahlungen und sichere Zahlungsmethoden
  • Lizenzierte Sicherheit und exzellenten Kundensupport
  • Verantwortungsvolle Spieltools für ein gesundes Spielverhalten

Wenn Sie ein neues Online‑Casino suchen, das sowohl Einsteigern als auch erfahrenen Spielern gerecht wird, ist Total Casino eine klare Empfehlung. Besuchen Sie die Seite, registrieren Sie sich und nutzen Sie den Bonus ohne Einzahlung, um sofort loszulegen.

Entdecken Sie das komplette Angebot und starten Sie Ihr Spielabenteuer hier: total-casino-spiel.com

Zusammenfassung der wichtigsten Punkte

  • Bonus ohne Einzahlung – 5 € sofort nach Registrierung.
  • Willkommensbonus – bis zu 200 % bis 500 €.
  • Spielvielfalt – Blackjack, Roulette, Poker, Live‑Dealer.
  • Schnelle Auszahlungen – E‑Wallets innerhalb 24 Stunden.
  • Kundenservice – 24/7 Live‑Chat auf Deutsch.
  • Verantwortungsvolles Spielen – Limits und Selbstausschluss.

Mit diesen Informationen sind Sie bestens gerüstet, um bei Tischspielen im Total Casino erfolgreich zu sein und das Beste aus den verfügbaren Boni herauszuholen. Viel Glück und viel Spaß beim Spielen!