Home Blog Page 489

ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿਚ ਮਹਿਲਾ ਬੈਂਕ ਦੀ ਮੁਲਾਜਮ ਨਹੀਂ ਹੈ : ਬੈਂਕ

0
CRPF

ਜਲੰਧਰ, 21 ਸਤੰਬਰ 2025 : ਬੈਂਕਿੰਗ ਖੇਤਰ ਦੇ ਇਕ ਪ੍ਰਸਿੱਧ ਬੈਂਕ ਐਚ. ਡੀ. ਐਫ. ਸੀ. ਬੈਂਕ (H. D. F. C. Bank) ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਜਿਸ ਵਿਚ ਇਕ ਮਹਿਲਾ ਇਕ ਸੀ. ਆਰ. ਪੀ. ਐਫ. ਜਵਾਨ ਨੂੰ ਕਾਫੀ ਅਪਮਾਨਜਨਕ ਬੋਲ ਬੋਲ ਰਹੀ ਹੈ ਦੇ ਸਬੰਧ ਵਿਚ ਬੈਂਕ ਨੇ ਆਖਿਆ ਕਿ ਮਹਿਲਾ ਬੈਂਕ ਦੀ ਮੁਲਾਜਮ ਹੀ ਨਹੀਂ ਹੈ ।

ਕੀ ਸੀ ਮਾਮਲਾ

ਸੋਸ਼ਲ ਮੀਡੀਆ ’ਤੇ ਨਿੱਜੀ ਬੈਂਕ ਦੀ ਮਹਿਲਾ ਕਰਮਚਾਰੀ ਵੱਲੋਂ ਦੇਸ਼ ਦੇ ਸੀ. ਆਰ. ਪੀ. ਐਫ. ਜਵਾਨ ਨੂੰ ਅਪਸ਼ਬਦ ਕਹਿਣ ਦਾ ਆਡੀਓ ਵਾਇਰਲ ਹੋਇਆ ਸੀ । ਜਿਸ ’ਚ ਮਹਿਲਾ ਫੌਜੀ ਜਵਾਨ ਨਾਲ ਬੇਹੱਦ ਹੀ ਗਲਤ ਤਰੀਕੇ ਨਾਲ ਗੱਲਬਾਤ ਕਰਦੀ ਹੈ, ਜਿਸ ਤੋਂ ਬਾਅਦ ਲੋਕਾਂ ਨੇ ਮਹਿਲਾ ਕਰਮਚਾਰੀ ਖਿਲਾਫ਼ ਐਕਸ਼ਨ ਲੈਣ ਦੀ ਮੰਗ ਕੀਤੀ ਸੀ ਅਤੇ ਇਸ ਮਹਿਲਾ ਨੂੰ ਐਚ. ਡੀ. ਐਫ. ਸੀ. ਬੈਂਕ ਦੀ ਕਰਮਚਾਰੀ ਦੱਸਿਆ ਗਿਆ ਸੀ ।

ਕੀ ਆਖਿਆ ਸੀ ਮਹਿਲਾ ਨੇ ਸੀ. ਆਰ. ਪੀ. ਐਫ. ਜਵਾਨ ਨੂੰ

ਜ਼ਿਕਰਯੋਗ ਹੈ ਕਿ ਮਹਿਲਾ ਨੇ ਜਵਾਨਾਂ ਦੇ ਖਿਲਾਫ਼ ਅਪਮਾਨਜਨਕ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ‘ਤੁਸੀਂ ਅਨਪੜ੍ਹ ਹੋ, (‘You are illiterate,) ਇਸੇ ਲਈ ਤੁਹਾਨੂੰ ਸਰਹੱਦ ’ਤੇ ਭੇਜਿਆ ਗਿਆ ਹੈ । ਜੇਕਰ ਤੁਸੀਂ ਪੜ੍ਹੇ ਲਿਖੇ ਹੁੰਦੇ ਤਾਂ ਕਿਸੇ ਚੰਗੀ ਸੰਸਥਾ ਵਿਚ ਕੰਮ ਕਰ ਰਹੇ ਹੁੰਦੇ । ਤੁਹਾਨੂੰੇ ਕਿਸੇ ਹੋਰ ਦਾ ਹਿੱਸਾ ਨਹੀਂ ਖਾਣਾ ਚਾਹੀਦਾ, ਉਹ ਹਜ਼ਮ ਨਹੀਂ ਹੋਵੇਗਾ । ਇਸੇ ਲਈ ਤੁਹਾਡੇ ਬੱਚੇ ਵਿਕਲਾਂਗ ਪੈਦਾ ਹੁੰਦੇ ਹਨ ।

Read More : ਭਾਰਤੀ ਫੌਜੀ ਮਹਿਲਾ ਅਧਿਕਾਰੀ ਦੇ ਘਰ ਚੋਰਾਂ ਨੇ ਲਗਾਇਆ ਸਨ੍ਹ

Sicheres Spielen und attraktive Boni: Wie Viggoslots Casino Ihre Online‑Casino‑Erfahrung verbessert

0

Online‑Glücksspiel kann verlockend sein, doch viele Spieler fragen sich, ob ihre Daten und Einlagen wirklich geschützt sind. Wie können Sie sicher sein, dass ein Casino Ihre persönlichen Informationen nicht missbraucht? Die Antwort liegt in modernen Sicherheitsmaßnahmen wie Zwei‑Faktor‑Authentifizierung (2FA) und verschlüsselter Datenübertragung. Ohne diese Schutzmechanismen laufen Sie Gefahr, Opfer von Identitätsdiebstahl oder finanziellen Verlusten zu werden.

Die Lösung: Viggoslots Casinos fortschrittliches Sicherheitssystem

Viggoslots Casino hat das Problem erkannt und ein mehrschichtiges Sicherheitspaket entwickelt. Neben einer gültigen Lizenz der Malta Gaming Authority nutzt das Casino SSL‑Verschlüsselung, um alle Datenübertragungen zu sichern. Zusätzlich bietet das Unternehmen Zwei‑Faktor‑Authentifizierung an, die den Login‑Prozess um einen zusätzlichen Code erweitert, der per App oder SMS gesendet wird.

Wenn Sie sich das nächste Mal anmelden, werden Sie aufgefordert, einen einmaligen Code einzugeben – genau hier zeigt sich, warum ViggoSlots Casino Casino zu den vertrauenswürdigsten Plattformen zählt. Dieser Schritt verhindert, dass Unbefugte Zugang zu Ihrem Konto erhalten, selbst wenn sie Ihr Passwort kennen.

Pro Tip: Aktivieren Sie die 2FA sofort nach der Registrierung. So schützen Sie Ihr Konto von Anfang an und reduzieren das Risiko von Betrug erheblich.

Schlüsselmerkmale, die das Spielerlebnis steigern

Umfangreiches Spielangebot

Viggoslots Casino bietet über 6.000 Titel, darunter klassische Slots, moderne Video‑Slots und ein umfangreiches Live‑Dealer‑Programm. Anbieter wie NetEnt, Pragmatic Play und Evolution Gaming sorgen für hohe Qualität und faire RTP‑Werte.

  • • Mehr als 2.000 Slots mit verschiedenen Themen
  • • Live‑Dealer‑Tische: Blackjack, Roulette, Baccarat
  • • Tisch‑ und Bingo‑Spiele für Abwechslung

Attraktive Bonusstruktur

Der umsatzfreie Willkommensbonus von bis zu 1.000 € ist besonders für neue Spieler attraktiv. Zusätzlich gibt es wöchentliches Cashback, ein VIP‑Programm und exklusive Aktionen für Bestandskunden.

Industry Secret: Die umsatzfreien Boni von Viggoslots Casino ermöglichen es Ihnen, Gewinne sofort auszahlen zu lassen, ohne lange Wettanforderungen zu erfüllen.

Schnelle Auszahlungen und vielfältige Zahlungsmethoden

Ein häufiger Kritikpunkt bei vielen Casinos sind langsame Auszahlungen. Viggoslots Casino bearbeitet E‑Wallet‑Abhebungen innerhalb von wenigen Stunden und Banküberweisungen in 1‑3 Werktagen.

Did You Know? Das Casino unterstützt sowohl Kreditkarten als auch moderne Methoden wie Trustly und Skrill, sodass Sie die für Sie schnellste Option wählen können.

Praktische Tipps für ein sicheres und profitables Spielerlebnis

  1. Registrieren Sie sich mit einer gültigen E‑Mail-Adresse – so erhalten Sie wichtige Sicherheits‑Updates.
  2. Aktivieren Sie die Zwei‑Faktor‑Authentifizierung sofort nach dem ersten Login.
  3. Setzen Sie persönliche Limits für Einzahlungen und Verlustbeträge, um verantwortungsbewusst zu spielen.
  4. Nutzen Sie die Bonusangebote gezielt – prüfen Sie die Wettbedingungen, bevor Sie einen Bonus annehmen.
  5. Spielen Sie zuerst im Demo‑Modus, um das Spiel zu verstehen, bevor Sie echtes Geld einsetzen.

Quick Win: Verwenden Sie den Cashback‑Bonus, um einen Teil Ihrer Verluste zurückzuerhalten, ohne zusätzliche Einsätze zu tätigen.

Häufige Fragen (FAQ)

Q: Wie lange dauert die Auszahlung bei Viggoslots Casino?
A: E‑Wallets werden in der Regel innerhalb von 1–2 Stunden bearbeitet, während Banküberweisungen 1–3 Werktage benötigen.

Q: Ist das Casino für mobile Geräte optimiert?
A: Ja, die Plattform funktioniert nahtlos auf iOS‑ und Android‑Geräten, ohne dass eine separate App nötig ist.

Q: Welche Lizenz hat Viggoslots Casino?
A: Das Casino ist von der Malta Gaming Authority (MGA) lizenziert und reguliert, was hohen Spielerschutz garantiert.

Vor- und Nachteile im Überblick

Pros:
– Umfassendes Spielportfolio mit über 6.000 Titeln
– Umsatzfreie Willkommensboni bis zu 1.000 €
– Schnelle Auszahlungen und viele Zahlungsmethoden
– Moderne Sicherheitsfeatures inkl. 2FA

Cons:
– Keine telefonische Kundenhotline, nur Live‑Chat und E‑Mail
– Einige Bonusaktionen erfordern Mindestumsätze von 30 €
– Keine eigene mobile App, nur Browser‑Version

Fazit: Warum Sie Viggoslots Casino wählen sollten

Sicherheit, Transparenz und ein attraktives Bonusangebot sind die drei Säulen, die ein gutes Online‑Casino ausmachen. Viggoslots Casino erfüllt diese Kriterien mit einem starken Fokus auf Zwei‑Faktor‑Authentifizierung, einer breiten Spielauswahl und schnellen Auszahlungen. Wenn Sie ein deutschsprachiges Casino ohne GGL‑Beschränkungen suchen, das sowohl für Anfänger als auch für erfahrene Spieler geeignet ist, ist dieses Casino die richtige Wahl.

Handeln Sie jetzt: Besuchen Sie das Angebot, aktivieren Sie die 2FA und profitieren Sie von den umsatzfreien Boni, um Ihr Spiel mit maximaler Sicherheit und Gewinnchance zu starten. Viel Erfolg und spielen Sie verantwortungsbewusst!

ਪੰਜਾਬ ਸਰਕਾਰ ਮੁਸ਼ਕਲ ਦੀ ਘੜੀ ‘ਚ ਕਿਸਾਨਾਂ ਦੇ ਨਾਲ ਖੜ੍ਹੀ : ਡਾ. ਬਲਬੀਰ ਸਿੰਘ

0
Dr. Balbir Singh

ਨਾਭਾ, ਭਾਦਸੋਂ,ਪਟਿਆਲਾ, 21 ਸਤੰਬਰ 2025 : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Punjab Health and Family Welfare Minister Dr. Balbir Singh) ਨੇ ਕਿਹਾ ਕਿ ਬੌਣਾ ਵਾਇਰਸ (ਸਦਰਨ ਰਾਈਸ ਬਲੈਕ ਸਟ੍ਰੀਕਡ ਡਾਰਫ਼ ਵਾਇਰਸ), ਹਲਦੀ ਰੋਗ (ਝੂਠੀ ਕਾਂਗਿਆਰੀ) ਅਤੇ ਸਥਾਨਕ ਹੜ੍ਹ ਕਾਰਨ ਖਰਾਬ ਹੋਈ ਝੋਨੇ ਦੀ ਫ਼ਸਲ ਦਾ ਅੰਦਾਜ਼ਾ ਲਗਾਉਣ ਲਈ ਸਰਵੇ ਕਰਕੇ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ।

ਬੌਣਾ ਵਾਇਰਸ ਅਤੇ ਹਲਦੀ ਰੋਗ ਨਾਲ ਹੋਏ ਝੋਨੇ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਹੋਵੇਗੀ : ਡਾ. ਬਲਬੀਰ ਸਿੰਘ

ਉਨ੍ਹਾਂ ਪ੍ਰਭਾਵਿਤ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫ਼ਸਲ ਵਿਸ਼ੇਸ਼ ਗਿਰਦਾਵਰੀ ਹੋਣ ਤੱਕ ਨਾ ਵਹਾਉਣ ਕਿਉਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਜਲਦ ਹੀ ਵਿਸ਼ੇਸ਼ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਨੂੰ ਹਰੀ ਝੰਡੀ ਦਿੱਤੀ ਹੈ, ਕਿਉਂਕਿ ਕਿਸਾਨਾਂ ਨੇ ਆਪਣੀਆਂ ਫ਼ਸਲਾਂ ਨੂੰ ਪਾਲਣ ‘ਤੇ ਵੱਡਾ ਖਰਚ ਕੀਤਾ ਸੀ ਪਰ ਪਕਣ ਸਮੇਂ ਇਸ ਵਾਇਰਸ ਕਾਰਣ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ।

ਪਟਿਆਲਾ ‘ਚ 8 ਹਜ਼ਾਰ ਏਕੜ ਝੋਨੇ ਦੀ ਫ਼ਸਲ ਬੌਣਾ ਵਾਇਰਸ ਅਤੇ ਹਲਦੀ ਰੋਗ ਨਾਲ ਪ੍ਰਭਾਵਿਤ; ਕਿਸਾਨ ਫ਼ਸਲ ਨਾ ਵਾਹੁਣ; ਜਲਦ ਮੁਕੰਮਲ ਹੋਵੇਗੀ ਵਿਸ਼ੇਸ਼ ਗਿਰਦਾਵਰੀ : ਸਿਹਤ ਮੰਤਰੀ

ਡਾ. ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ (Villages of Patiala district) ਇੱਛੇਵਾਲ, ਰੋਹਟੀ ਬਸਤਾ, ਰੋਹਟੀ ਮੌੜਾ, ਰੋਹਟਾ, ਲੁਬਾਣਾ ਕਰਮੂ, ਕੈਦੂਪੁਰ ਅਤੇ ਧੰਗੇੜਾ ਦਾ ਦੌਰਾ ਕੀਤਾ । ਉਨ੍ਹਾਂ ਨਾਲ ਖੇਤੀਬਾੜੀ ਮਾਹਰ ਵੀ ਮੌਜੂਦ ਸਨ । ਕੈਬਨਿਟ ਮੰਤਰੀ ਨੇ ਚਿੰਤਾ ਪ੍ਰਗਟਾਈ ਕਿ ਪਟਿਆਲਾ ਜ਼ਿਲ੍ਹੇ ਵਿੱਚ ਲਗਭਗ 8,000 ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਗਈ ਹੈ । ਪਹਿਲਾਂ ਹੜ੍ਹ ਦੀ ਮਾਰ ਅਤੇ ਹੁਣ ਝੋਨੇ ਦੇ ਵਾਇਰਸ ਨਾਲ ਨੁਕਸਾਨ, ਪੰਜਾਬੀ ਦੋਹਰੇ ਸੰਕਟ ਦਾ ਸਾਹਮਣਾ ਕਰ ਰਹੇ ਹਨ । ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ ‘ਚ ਕਿਸਾਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ।

ਭਾਰੀ ਮੀਂਹ ਕਰਕੇ ਨਾ ਸਿਰਫ਼ ਸਥਾਨਕ ਹੜ੍ਹ ਆਇਆ, ਸਗੋਂ ਇਸ ਨਾਲ ਵਧੇ ਵਾਇਰਸ ਨੇ ਫਸਲ ਵੀ ਤਬਾਹ ਕੀਤੀ : ਸਿਹਤ ਮੰਤਰੀ

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਜਿਹੜੀਆਂ ਕਿਸਮਾਂ, ਪੀ. ਆਰ. 131, ਪੀ.ਆਰ. 132 ਅਤੇ ਪੀ. ਆਰ. 114 ਜਾਂ 25 ਜੂਨ ਤੋਂ ਪਹਿਲਾਂ ਲਗਾਈਆਂ ਗਈਆਂ, ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ, ਜਿਸ ਨਾਲ ਬੂਟਿਆਂ ਦਾ ਵਾਧਾ ਨਾ ਹੋਣ ਅਤੇ ਦਾਣੇ ਨਾ ਬਣਨ ਦੀ ਸਮੱਸਿਆ ਆਈ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਦੌਰਾਨ ਭਾਰੀ ਬਰਸਾਤ ਅਤੇ ਪਾਣੀ ਖੜ੍ਹਾ ਹੋਣ ਕਾਰਨ ਨਾ ਸਿਰਫ਼ ਸਥਾਨਕ ਹੜ੍ਹ ਆਇਆ, ਸਗੋਂ ਇਸ ਨਾਲ ਵਾਇਰਸ ਦਾ ਫੈਲਾਅ ਵੀ ਤੇਜ਼ ਹੋ ਗਿਆ, ਜਿਸ ਨਾਲ ਕਿਸਾਨਾਂ ਦੀ ਮੁਸ਼ਕਲ ਹੋਰ ਵਧ ਗਈ ।

ਖੇਤੀਬਾੜੀ ਮਾਹਰਾਂ ਨੇ ਕਿਸਾਨਾਂ ਨੂੰ ਦਿੱਤੀ ਖੇਤ ‘ਚੋਂ ਵਾਧੂ ਪਾਣੀ ਕੱਢਣ, ਜ਼ਿੰਕ ਪਾਉਣ ਅਤੇ ਚਿੱਟੀ ਪਿੱਠ ਵਾਲੇ ਟਿੱਡੇ ‘ਤੇ ਕਾਬੂ ਪਾਉਣ ਲਈ ਕੀਟਨਾਸ਼ਕ ਛਿੜਕਣ ਦੀ ਸਲਾਹ

ਖੇਤੀਬਾੜੀ ਮਾਹਰਾਂ (Agricultural experts) ਨੇ ਕਿਸਾਨਾਂ ਨੂੰ ਖੇਤ ‘ਚੋਂ ਵਾਧੂ ਪਾਣੀ ਕੱਢਣ, ਜ਼ਿੰਕ ਪਾਉਣ ਅਤੇ ਚਿੱਟੀ ਪਿੱਠ ਵਾਲੇ ਟਿੱਡੇ ‘ਤੇ ਕਾਬੂ ਪਾਉਣ ਲਈ ਕੀਟਨਾਸ਼ਕ ਛਿੜਕਣ ਦੀ ਸਲਾਹ ਦਿੱਤੀ । ਹਲਦੀ ਰੋਗ ਤੋਂ ਬਚਾਅ ਲਈ ਉਨ੍ਹਾਂ ਨੇ ਪ੍ਰਤੀ ਏਕੜ 500 ਗ੍ਰਾਮ ਕੋਸਾਈਡ 2000 ਦਾ ਛਿੜਕਾਅ ਕਰਨ ਦੀ ਸਿਫਾਰਸ਼ ਕੀਤੀ । ਸਿਹਤ ਮੰਤਰੀ ਨੇ ਦੁਹਰਾਇਆ ਕਿ ਸਰਕਾਰ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਮਹਿਕਮੇ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਅਤੇ ਕੀਤੀਆਂ ਸਿਫਾਰਸ਼ਾਂ ਨੂੰ ਤੁਰੰਤ ਲਾਗੂ ਕਰਨ ।

ਉਨ੍ਹਾਂ ਇਹ ਭਰੋਸਾ ਵੀ ਦਿੱਤਾ ਕਿ ਮੁਆਵਜ਼ੇ ਦੇ ਨਾਲ-ਨਾਲ ਸਰਕਾਰ ਅਗਲੀ ਫ਼ਸਲ ਲਈ ਡੀ. ਏ. ਪੀ. ਖਾਦ ਅਤੇ ਮਿਆਰੀ ਬੀਜ ਕਿਸਾਨਾਂ ਨੂੰ ਸਮੇਂ ਸਿਰ ਉਪਲਬਧ ਕਰਵਾਉਣਾ ਯਕੀਨੀ ਬਣਾਏਗੀ

ਉਨ੍ਹਾਂ ਇਹ ਭਰੋਸਾ ਵੀ ਦਿੱਤਾ ਕਿ ਮੁਆਵਜ਼ੇ ਦੇ ਨਾਲ-ਨਾਲ ਸਰਕਾਰ ਅਗਲੀ ਫ਼ਸਲ ਲਈ ਡੀ. ਏ. ਪੀ. ਖਾਦ ਅਤੇ ਮਿਆਰੀ ਬੀਜ ਕਿਸਾਨਾਂ ਨੂੰ ਸਮੇਂ ਸਿਰ ਉਪਲਬਧ ਕਰਵਾਉਣਾ ਯਕੀਨੀ ਬਣਾਏਗੀ, ਤਾਂ ਜੋ ਕਿਸਾਨ ਆਪਣੇ ਨੁਕਸਾਨ ਤੋਂ ਸੰਭਲ ਕੇ ਅਗਲੀ ਫ਼ਸਲ ਬੀਜ ਸਕਣ। ਉਨ੍ਹਾਂ ਕਿਹਾ ਸਾਡਾ ਉਦੇਸ਼ ਸਿਰਫ਼ ਮੌਜੂਦਾ ਨੁਕਸਾਨ ਨੂੰ ਘਟਾਉਣਾ ਹੀ ਨਹੀਂ, ਸਗੋਂ ਭਵਿੱਖ ਵਿੱਚ ਅਜਿਹੀਆਂ ਬੀਮਾਰੀਆਂ ਤੋਂ ਬਚਾਅ ਲਈ ਲੰਬੀ ਮਿਆਦ ਵਾਲੀਆਂ ਯੋਜਨਾਵਾਂ ਤਿਆਰ ਕਰਨਾ ਵੀ ਹੈ ।

ਇਸ ਮੌਕੇ ਕਿਹੜੇ ਕਿਹੜੇ ਅਧਿਕਾਰੀ ਸਨ ਮੌਜੂਦ

ਖੇਤੀ ਅਫ਼ਸਰ ਅਵਨਿੰਦਰ ਸਿੰਘ ਮਾਨ, ਕੇ. ਵੀ. ਕੇ. ਅਸਿਸਟੈਂਟ ਡਾਇਰੈਕਟਰ ਹਰਦੀਪ ਸਿੰਘ, ਖੇਤੀ ਵਿਕਾਸ ਅਧਿਕਾਰੀ ਜੁਪਿੰਦਰ ਸਿੰਘ ਗਿੱਲ ਦੇ ਨਾਲ ਸੁਰੇਸ਼ ਰਾਏ, ਸਰਪੰਚ ਸੰਜੀਵ ਰਾਏ, ਚਮਕੌਰ ਸਿੰਘ ਇੱਛਵਾਲ, ਜਸਵੀਰ ਸਿੰਘ ਛੰਨਾ, ਗੋਗੀ ਅਜਨੌਦਾ, ਜਗਦੀਪ ਧੰਗੇੜਾ, ਧਰਵਿੰਦਰ ਰੋਹਟਾ ਤੇ ਬਚਿਤਰ ਲੁਬਾਣਾ ਸਮੇਤ ਪਿੰਡਾਂ ਦੇ ਕਿਸਾਨਾਂ ਅਤੇ ਸਥਾਨਕ ਆਗੂ ਵੀ ਹਾਜ਼ਰ ਸਨ ।

Read More : ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੰਡੀਆਂ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਮੈਡੀਕਲ ਕਿੱਟਾਂ

ਤੈਮੂਰ ਬੈਦਿਆ ਨੇ ਤਾਈਕਵਾਂਡੋ ਵਿੱਚ ਹਾਸਲ ਕੀਤਾ ਗੋਲਡ ਮੈਡਲ

0
Taekwondo

ਪਟਿਆਲਾ, 21 ਸਤੰਬਰ 2025 : 69ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਾਲ 2025-26 )69th District Level School Games Year 2025-26) ਦਾ ਤਾਈਕਵਾਂਡੋ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਪਟਿਆਲਾ ਸੰਜੀਵ ਸ਼ਰਮਾ, ਉਪ-ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਪਟਿਆਲਾ ਰਵਿੰਦਰਪਾਲ ਸ਼ਰਮਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਕਰਮਜੀਤ ਕੁਮਾਰ, ਮੋਹਿਤ, ਬੱਧ ਰਾਮ ਅਤੇ ਮਨਦੀਪ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਇਆ ਗਿਆ ।

ਟੂਰਨਾਮੈਂਟ ਵਿੱਚ ਹਰ ਜ਼ੋਨ ਤੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਲਿਆ ਭਾਗ

ਇਸ ਟੂਰਨਾਮੈਂਟ ਵਿੱਚ ਹਰ ਜ਼ੋਨ ਤੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਦੇ ਭਾਗ ਲਿਆ । ਟੂਰਨਾਮੈਂਟ ਦੌਰਾਨ ਸਭ ਖਿਡਾਰੀਆਂ ਨੇ ਆਪਣੇ ਸਰਵੋਤਮ ਖੇਡ ਦਾ ਪ੍ਰਦਰਸ਼ਨ ਕੀਤਾ । ਇਸ ਟੂਰਨਾਮੈਂਟ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੇ ਖਿਡਾਰੀਆਂ ਨੇ ਆਪਣੇ ਕੋਚ ਸ੍ਰੀਮਤੀ ਮਮਤਾ ਰਾਣੀ (ਪੀ. ਟੀ. ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ, ਪਟਿਆਲਾ) ਦੀ ਰਹਿਨੁਮਾਈ ਹੇਠ ਭਾਗ ਲਿਆ ।

ਜ਼ਿਲ੍ਹਾ ਪੱਧਰੀ ਤਾਈਕਵਾਂਡੋ ਕਿਸ ਕਿਸ ਨੇ ਕਿਹੜਾ ਸਥਂਾਨ ਕੀਤਾ ਪ੍ਰਾਪਤ

ਜ਼ਿਲ੍ਹਾ ਪੱਧਰੀ ਤਾਈਕਵਾਂਡੋ (District Level Taekwondo) ਅੰਡਰ-14 ਲੜਕਿਆਂ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੇ ਤੈਮੂਰ ਬੈਦਿਆ ਪੁੱਤਰ ਜ਼ਹੀਰੂਦੀਨ ਬੈਦਿਆ ਨੇ -18 ਕਿਲੋ ਭਾਰ ਵਿੱਚ ਗੋਲਡ ਮੈਡਲ, ਅਯਾਨ ਅਲੀ ਪੁੱਤਰ ਅਨਵਰ ਅਲੀ ਨੇ -23 ਕਿਲੋ ਭਾਰ ਵਿੱਚ ਬਰੋਂਜ਼ ਮੈਡਲ ਅਤੇ ਸਹਿਜ ਅਲੀ ਪੁੱਤਰ ਉਸਮਾਨ ਅਲੀ ਨੇ -25 ਕਿਲੋ ਭਾਰ ਵਿੱਚ ਬਰੋਂਜ਼ ਮੈਡਲ ਹਾਸਲ ਕੀਤਾ ।

ਉਹ ਆਪਣੇ ਸਕੂਲ ਦੀਆਂ ਖਿਡਾਰਣਾਂ ਦੇ ਇਸ ਟੂਰਨਾਮੈਂਟ ਵਿੱਚ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਨ : ਮਮਤਾ ਰਾਣੀ

ਮਮਤਾ ਰਾਣੀ ਨੇ ਕਿਹਾ ਕਿ ਉਹ ਆਪਣੇ ਸਕੂਲ ਦੀਆਂ ਖਿਡਾਰਣਾਂ ਦੇ ਇਸ ਟੂਰਨਾਮੈਂਟ ਵਿੱਚ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਨ । ਸ੍ਰੀਮਤੀ ਰਵਿੰਦਰਪਾਲ ਕੌਰ (ਸਕੂਲ ਇੰਚਾਰਜ) ਨੇ ਸਕੂਲ ਪਹੁੰਚਣ ਤੇ ਖਿਡਾਰੀਆਂ ਦਾ ਸਨਮਾਨ ਕੀਤਾ । ਇਸ ਮੌਕੇ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ), ਸ੍ਰੀਮਤੀ ਅਨੀਤਾ ਸ਼ਰਮਾ (ਹਿੰਦੀ ਮਿਸਟ੍ਰੈਸ), ਸ੍ਰੀਮਤੀ ਲੀਨਾ (ਸ. ਸ. ਮਿਸਟ੍ਰੈਸ) ਅਤੇ ਸ੍ਰੀਮਤੀ ਮੀਨੂੰ ਯਾਦਵ (ਸਾਇੰਸ ਮਿਸਟ੍ਰੈਸ) ਮੋਜੂਦ ਸਨ ।

Read More : ਖੇੜੀ ਗੁੱਜਰਾਂ ਨੇ ਤਾਈਕਵਾਂਡੋ ਟੂਰਨਾਮੈਂਟ ਵਿੱਚ ਗੋਲਡ ਅਤੇ ਚਾਰ ਬਰੋਂਜ਼ ਮੈਡਲ ਜਿੱਤੇ

ਅਣਪਛਾਤੇ ਵਿਅਕਤੀਆਂ ਤੇ ਕਬਜਾ ਕਰਨ ਅਤੇੇ ਦਰੱਖਤ ਵੱਢ ਚੋਰੀ ਕਰਨ ਤੇ ਕੇਸ ਦਰਜ

0
Case Rejistered

ਪਟਿਆਲਾ, 21 ਸਤੰਬਰ 2025 : ਥਾਣਾ ਸਿਵਲ ਲਾਈਨ ਪਟਿਆਲਾ (Police Station Civil Line Patiala) ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 303 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਜਗਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਬਦਸੁਈ ਜਿਲਾ ਕੈਂਥਲ ਹਰਿਆਣਾ ਨੇ ਦੱਸਿਆ ਕਿ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਉਸਦੇ ਪਾਸੀ ਰੋਡ ਪਟਿਆਲਾ ਸਥਿਤ ਪਏ ਪਲਾਟ ਤੇ ਕਬਜਾ ਕਰਨ ਦੀ ਕੋਸਿ਼ਸ਼ (Attempt to occupy the plot) ਕੀਤੀ ਗਈ ਹੈ ਅਤੇ ਪਲਾਟ ਵਿਚੋਂ ਦਰੱਖਤ ਵੱਢ ਕੇ ਚੋਰੀ ਕਰ ਲਏ ਗਏ ਹਨ । ਸਿ਼ਕਾਇਤਕਰਤਾ ਨੇ ਦੱਸਿਆ ਕਿ ਜੋ ਪਲਾਟ ਉਸਦਾ ਪਾਸੀ ਰੋਡ ਪਟਿਆਲਾ ਵਿਖੇ ਪਿਆ ਹੈ ਸਬੰਧ ਉੁਸਦਾ ਕੋਰਟ ਕੇਸ ਵੀ ਚੱਲ ਰਿਹਾ ਹੈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਸਿਵਲ ਲਾਈਨ ਨੇ ਕੀਤਾ ਇਕ ਵਿਰੁੱਧ ਪੋਸਕੋ ਐਕਟ ਤਹਿਤ ਕੇਸ ਦਰਜ

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ 40 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਸ਼ੁਰੂ

0
MLA Ajitpal Singh Kohli
ਪਟਿਆਲਾ, 20 ਸਤੰਬਰ 2025 : ਪਟਿਆਲਾ ਸ਼ਹਿਰੀ ਹਲਕੇ ਵਿਚ 40 ਕਰੋੜ ਰੁਪਏ ਦੀ ਲਾਗਤ (Rs 40 crore cost in Patiala urban constituency) ਨਾਲ ਸੜਕਾਂ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ । ਇਸ ਗੱਲ ਦਾ ਪ੍ਰਗਟਾਵਾ ਅੱਜ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਪ੍ਰੈਸ ਕਾਨਰੰਸ ਦੌਰਾਨ ਕੀਤਾ। ਓਹਨਾ ਦਸਿਆ ਕਿ ਇਸ 40 ਕਰੋੜ ਰੁਪਏ ਵਿਚ 10 ਕਰੋੜ ਰੁਪਏ ਨਗਰ ਨਿਗਮ (Rs. 10 crore Municipal Corporation) , 10 ਕਰੋੜ ਰੁਪਏ ਪੀ ਡਬਲਯੂ ਡੀ ਅਤੇ 20 ਕਰੋੜ ਰੁਪਏ ਨੈਸ਼ਨਲ ਹਾਈ ਵੇ ਦੇ ਕੰਮਾਂ ਲਈ ਖਰਚੇ ਜਾਣਗੇ । ਇਹਨਾ ਕਮਾ ਵਿੱਚ ਸੜਕਾਂ ਦੀ ਮੁਰੰਮਤ, ਨਵੀਆਂ ਲਾਈਨਾਂ ਪਾਉਣ ਅਤੇ ਹੋਰ ਬੁਨਿਆਦੀ ਢਾਂਚਾਗਤ ਸੁਧਾਰ ਸ਼ਾਮਲ ਹਨ ।
ਮੌਨਸੂਨ ਕਾਰਨ ਹੋਈ ਦੇਰੀ ਲਈ ਜਤਾਇਆ ਖੇਦ
ਓਹਨਾ ਮਾਨਸੂਨ ਰੁੱਤ ਕਾਰਨ ਹੋ ਰਹੀ ਦੇਰੀ ਲਈ ਖੇਦ ਜਤਾਉਂਦਿਆਂ ਯਕੀਨ ਦਵਾਇਆ ਕਿ ਹੁਣ ਕਿਸੇ ਵੀ ਤਰਾਂ ਦੀ ਹੋਰ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ । ਉਨ੍ਹਾਂ ਇਹ ਵੀ ਕਿਹਾ ਕਿ ਇਹ ਸਾਰੇ ਕੰਮ ਪੂਰੇ ਤਰੀਕੇ ਨਾਲ ਪੇਪਰ ਵਰਕ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸ਼ੁਰੂ ਕੀਤੇ ਗਏ ਹਨ ਅਤੇ ਹੁਣ ਇਹ ਕੰਮ ਬਿਨਾਂ ਕਿਸੇ ਰੁਕਾਵਟ ਦੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਮੁਕੰਮਲ ਕਰ ਲਏ ਜਾਣਗੇ। ਵਿਧਾਇਕ ਨੇ ਕਿਹਾ ਕਿ ਇਹ ਕੰਮ ਸਿਰਫ਼ ਕਾਗਜ਼ੀ ਘੋਸ਼ਣਾ ਨਹੀਂ ਹਨ, ਸਗੋਂ ਜਮੀਨੀ ਹਕੀਕਤ ਵਿੱਚ ਇਹਨਾਂ ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ ।

ਨਹੀਂ ਰਹੇਗੀ ਲੋਕਾਂ ਨੂੰ ਪਰੇਸ਼ਾਨੀ : ਅਜੀਤਪਾਲ ਸਿੰਘ ਕੋਹਲੀ

ਅਜੀਤਪਾਲ ਸਿੰਘ ਕੋਹਲੀ (Ajitpal Singh Kohli) ਨੇ ਸੜਕਾਂ ਦੇ ਕੰਮਾਂ ਦੀ ਲਿਸਟ ਸਾਂਝੀ ਕਰਦਿਆਂ ਵਿਸਥਾਰ ਵਿੱਚ ਦੱਸਿਆ ਕਿ ਫੁਆਰਾ ਚੌਂਕ ਤੋਂ ਲੈ ਕੇ ਲੀਲਾ ਭਵਨ, ਬੱਸ ਅੱਡੇ ਤੋਂ ਦੁਖ ਨਿਵਾਰਨ ਸਾਹਿਬ , ਖੰਡਾ ਚੌਂਕ, ਬੱਸ ਅੱਡਾ, ਕਾਰਨਰ ਹੋਟਲ , ਸ਼ੇਰੇਵਾਲਾ ਗੇਟ, ਗੋਪਾਲ ਸਵੀਟਸ , ਬਡੂੰਗਰ, ਮਜੀਠੀਆ ਇੰਕਲੇਵ , ਪਰਤਾਪ ਨਗਰ, ਅਬਲੋਵਾਲ, ਸਨੌਰੀ ਅੱਡਾ ਅਤੇ ਹੋਰ ਅਨੇਕਾਂ ਮਹੱਤਵਪੂਰਨ ਸਥਾਨਾਂ ‘ ਤੇ ਕੰਮ ਕਦੋਂ ਤੋਂ ਕਦੋਂ ਤਕ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਸੜਕਾਂ ਦੀ ਰੀ-ਕਾਰਪੇਟਿੰਗ, ਨਵੀਆਂ ਡਰੇਨੇਜ ਲਾਈਨਾਂ ਦੀ ਇਨਸਟਾਲੇਸ਼ਨ ਅਤੇ ਪਾਣੀ ਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਵਾਲੇ ਕਦਮ ਸ਼ਾਮਲ ਹਨ। ਵਿਧਾਇਕ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਹੋਰ ਕੰਮਾਂ ਨੂੰ ਦਸੰਬਰ 2025 ਤਕ ਪੂਰਾ ਕਰ ਲਿਆ ਜਾਵੇਗਾ ।
ਅਸੁਵਿਧਾ ਦੇ ਬਾਵਜੂਦ ਪਟਿਆਲਾ ਵਾਸੀਆਂ ਦੀ ਸਹਿਣਸ਼ੀਲਤਾ ਦਾ ਕੀਤਾ ਧੰਨਵਾਦ
ਪਾਈਪ ਲਾਈਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲਗਭਗ 300 ਕਿਲੋਮੀਟਰ ਪਾਈਪ ਲਾਈਨਾਂ ਪੈਣੀਆਂ ਸਨ, ਜਿਨ੍ਹਾਂ ਵਿੱਚੋਂ 250 ਕਿਲੋਮੀਟਰ ਤੋਂ ਵੱਧ ਪਾਈਪ ਲਾਈਨ ਬਿਛਾਈਆਂ ਜਾ ਚੁੱਕੀਆਂ ਹਨ ਅਤੇ ਬਾਕੀ ਰਹਿ ਗਈਆਂ ਵੀ ਆਉਣ ਵਾਲੇ ਕੁਝ ਹਫਤਿਆਂ ਵਿੱਚ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਇਹ ਵਿਕਾਸ ਕਾਰਜ ਨਾ ਸਿਰਫ਼ ਪਟਿਆਲਾ ਦੇ  ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੇ, ਸਗੋਂ ਨਾਗਰਿਕਾਂ ਦੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਨੂੰ ਵੀ ਘਟਾਉਣਗੇ ।

ਲੋਕ ਸਰਕਾਰੀ ਯਤਨਾਂ ਵਿੱਚ ਆਪਣੀ ਭਾਗੀਦਾਰੀ ਨਿਭਾਉਣ

ਪਟਿਆਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੋਹਲੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਲੋਕ ਸਰਕਾਰੀ ਯਤਨਾਂ ਵਿੱਚ ਆਪਣੀ ਭਾਗੀਦਾਰੀ ਨਿਭਾਉਣ । ਉਨ੍ਹਾਂ ਕਿਹਾ ਕਿ “ਲੋਕਾਂ ਦਾ ਇੱਕ ਕਦਮ ਸਾਡੇ ਲਈ 100 ਕਦਮਾਂ ਦੇ ਬਰਾਬਰ ਹੈ । ਜੇਕਰ ਲੋਕਾਂ ਦਾ ਸਹਿਯੋਗ ਮਿਲੇ ਤਾਂ ਇਹ ਸਾਡੇ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ । ਉਨ੍ਹਾਂ ਕਿਹਾ ਕਿ ਵਿਕਾਸ ਸਿਰਫ਼ ਸਰਕਾਰ ਦੇ ਬਲਬੂਤੇ ਨਹੀਂ ਕੀਤਾ ਜਾ ਸਕਦਾ, ਇਹਨਾਂ ਯਤਨਾਂ ਨੂੰ ਸਫਲ ਬਣਾਉਣ ਲਈ ਲੋਕਾਂ ਦੀ ਭੂਮਿਕਾ ਬਹੁਤ ਹੀ ਜ਼ਰੂਰੀ ਹੈ ।

ਖੰਡਾ ਚੌਂਕ ਸੜਕ ਦਾ ਕੰਮ ਬੜੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ

ਖੰਡਾ ਚੌਂਕ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਥੇ ਸੜਕ ਦਾ ਕੰਮ ਬੜੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਜਲਦ ਹੀ ਇਸਦਾ ਲਾਭ ਮਿਲੇਗਾ । ਉਨ੍ਹਾਂ ਪਟਿਆਲਾ ਦੇ  ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਦੀ ਸ਼ਲਾਘਾ ਕੀਤੀ, ਜੋ ਇਸ ਕੰਮ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗੀ ਸਹਿਯੋਗ ਨਾਲ ਇਹਨਾਂ ਕੰਮਾਂ ਦੀ ਰਫ਼ਤਾਰ ਕਾਫੀ ਉਮੀਦ ਤੋਂ ਉਪਰ ਰਹੀ ਹੈ ।

ਵਿਧਾਇਕ ਕੋਹਲੀ ਨੇ ਇਕ ਵਾਰ ਫਿਰ ਪਟਿਆਲਾ ਵਾਸੀਆਂ ਦਾ ਧੰਨਵਾਦ ਕੀਤਾ

ਵਿਧਾਇਕ ਕੋਹਲੀ ਨੇ ਇਕ ਵਾਰ ਫਿਰ ਪਟਿਆਲਾ ਵਾਸੀਆਂ ਦਾ ਧੰਨਵਾਦ ਕੀਤਾ ਜੋ ਸਹਿਣਸ਼ੀਲਤਾ ਨਾਲ ਇਸ ਮੌਸਮ ਦੌਰਾਨ ਹੋਈ ਅਸੁਵਿਧਾਵਾਂ ਨੂੰ ਬਰਦਾਸ਼ਤ ਕਰ ਰਹੇ ਹਨ ਅਤੇ ਸਰਕਾਰੀ ਯਤਨਾਂ ਵਿੱਚ ਭਰੋਸਾ ਜਤਾਈ ਰੱਖੇ ਹੋਏ ਹਨ । ਉਨ੍ਹਾਂ ਯਕੀਨ ਦਿਵਾਇਆ ਕਿ ਇਹ ਵਿਕਾਸ ਕਾਰਜ ਪਟਿਆਲਾ ਨੂੰ ਇੱਕ ਨਵੇਂ ਤੇ ਬਿਹਤਰ ਰੂਪ ਵਿੱਚ ਸਾਹਮਣੇ ਲਿਆਉਣਗੇ, ਜਿੱਥੇ ਨਾਗਰਿਕਾਂ ਨੂੰ ਸੌਖਾ, ਸਾਫ਼ ਅਤੇ ਸੁਵਿਧਾਜਨਕ ਜੀਵਨ ਮਿਲੇਗਾ ।

ਸਿਹਤ ਮੰਤਰੀ ਵਲੋਂ ਪਟਿਆਲਾ ਜ਼ਿਲ੍ਹੇ ’ਚ ਵਾਇਰਸ ਪ੍ਰਭਾਵਿਤ ਝੋਨੇ ਦੀ ਫ਼ਸਲ ਦਾ ਜਾਇਜ਼ਾ

0
Health Minister Punjab
ਪਟਿਆਲਾ, ਭਾਦਸੋਂ, 20 ਸਤੰਬਰ 2025 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Punjab Health and Family Welfare Minister Dr. Balbir Singh) ਨੇ ਅੱਜ ਖੇਤੀਬਾੜੀ ਵਿਭਾਗ ਦੇ ਮਾਹਰਾਂ ਦੀ ਟੀਮ ਨਾਲ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਲੰਗ, ਲਚਕਾਣੀ, ਨਵਾਂ ਫਤਿਹਪੁਰ, ਬਖ਼ਸ਼ੀਵਾਲਾ, ਦੰਦਰਾਲਾ ਖੁਰਦ, ਲੌਟ, ਆਲੋਵਾਲ ਅਤੇ ਸਿੱਧੂਵਾਲ ਦਾ ਦੌਰਾ ਕਰਕੇ ਸਦਰਨ ਰਾਈਸ ਬਲੈਕ ਸਟ੍ਰੀਕਡ ਡਾਰਫ਼ ਵਾਇਰਸ  (ਬੌਣਾ ਵਾਇਰਸ) ਤੇ ਹਲਦੀ ਰੋਗ (ਝੂਠੀ ਕਾਂਗਿਆਰੀ) ਨਾਲ ਪ੍ਰਭਾਵਿਤ ਝੋਨੇ ਦੀ ਫ਼ਸਲ ਦਾ ਨਿਰੀਖਣ ਕੀਤਾ ।
ਪਟਿਆਲਾ ’ਚ ਬੌਣਾ ਵਾਇਰਸ ਨਾਲ 8 ਹਜ਼ਾਰ ਏਕੜ ਝੋਨਾ ਖਰਾਬ ਹੋਇਆ : ਡਾ. ਬਲਬੀਰ ਸਿੰਘ
ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ, ਉਨ੍ਹਾਂ ਕਿਹਾ ਕਿ ਇਸ ਵਾਇਰਸ ਨਾਲ ਪ੍ਰਭਾਵਿਤ ਫ਼ਸਲ ਸਬੰਧੀ ਉਨ੍ਹਾਂ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਮੰਤਰੀ ਨਾਲ ਵੀ ਗੱਲ ਕੀਤੀ ਗਈ ਹੈ ਤਾਂ ਜੋ ਇਸ ਦਾ ਢੁਕਵਾਂ ਹੱਲ ਕਰਕੇ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ ।
ਪੀ. ਆਰ. 131, 132, 114 ਕਿਸਮਾਂ ਵੱਧ ਪ੍ਰਭਾਵਿਤ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ’ਚ ਲਗਭਗ 8 ਹਜ਼ਾਰ ਏਕੜ ਝੋਨੇ ਦੀ ਫ਼ਸਲ ਇਸ ਵਾਇਰਸ ਤੇ ਹਲਦੀ ਰੋਗ (ਝੂਠੀ ਕਾਂਗਿਆਰੀ) ਨਾਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਮਾਹਰਾਂ ਨੂੰ ਹਦਾਇਤ ਕੀਤੀ ਕਿ ਕਾਰਨਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇ ਅਤੇ ਫ਼ੌਰੀ ਰਾਹਤ ਲਈ ਕਦਮ ਚੁੱਕੇ ਜਾਣ ਤਾਂ ਜੋ ਵਾਇਰਸ ਹੋਰ ਨਾ ਫੈਲੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਤੇ ਫ਼ਸਲਾਂ ‘ਤੇ ਵਾਇਰਸ ਦੀ ਦੋਹਰੀ ਮਾਰ ਝੱਲਣ ਵਾਲੇ ਕਿਸਾਨਾਂ ਦੀ ਸਾਰ ਲੈਣ ਲਈ ਵਚਨਬੱਧ ਹੈ ।
ਕਿਸਾਨਾਂ ਨੂੰ ਖੇਤਾਂ ਚੋਂ ਖੜ੍ਹੇ ਪਾਣੀ ਦੀ ਨਿਕਾਸੀ, ਜ਼ਿੰਕ ਵਰਤਣ ਤੇ ਟਿੱਡੇ ਨੂੰ ਅੱਗੇ ਵਧਣ ਤੋਂ ਰੋਕਣ ਲਈ ਸਲਾਹ
ਖੇਤੀਬਾੜੀ ਵਿਭਾਗ ਦੇ ਮਾਹਰਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਇਸ ਵਾਰ 25 ਜੂਨ ਤੋਂ ਪਹਿਲਾਂ ਲਗਾਏ ਗਏ ਝੋਨੇ ਖ਼ਾਸ ਕਰਕੇ ਪੀਆਰ 131, ਪੀ. ਆਰ. 132 ਅਤੇ ਪੀ. ਆਰ. 114 ਵਰਗੀਆਂ ਕਿਸਮਾਂ, ਇਸ ਬਿਮਾਰੀ ਨਾਲ ਵੱਧ ਪ੍ਰਭਾਵਿਤ ਹੋਈਆਂ ਹਨ । ਝੂਠੀ ਕਾਂਗਿਆਰੀ ਤੋਂ ਪ੍ਰਭਾਵਿਤ ਬੂਟੇ ਬੌਣੇ (ਮਧਰੇ) ਰਹਿ ਜਾਂਦੇ ਹਨ, ਠੀਕ ਤਰ੍ਹਾਂ ਵਧ ਨਹੀਂ ਸਕਦੇ ਅਤੇ ਉਨ੍ਹਾਂ ਵਿੱਚ ਦਾਣਾ ਨਹੀਂ ਬਣਦਾ । ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਵੱਧ ਬਰਸਾਤ ਅਤੇ ਨਮੀ ਕਾਰਨ ਵਾਇਰਸ ਤੇ ਹਲਦੀ ਰੋਗ ਦੇ ਫੈਲਾਅ ਵਿੱਚ ਵਾਧਾ ਹੋਇਆ ਹੈ ।
ਕਿਹਾ, ਦੋਹਰੀ ਮਾਰ ਝੱਲਣ ਵਾਲੇ ਕਿਸਾਨਾਂ ਦੀ ਸਾਰ ਲੈ ਰਹੀ ਪੰਜਾਬ ਸਰਕਾਰ 
ਕਿਸਾਨਾਂ ਨੂੰ ਤੁਰੰਤ ਕਦਮ ਚੁੱਕਣ ਲਈ ਸਲਾਹ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਹਰਾਂ ਨੇ ਖੇਤਾਂ ਵਿਚੋਂ ਵੱਧ ਪਾਣੀ ਕੱਢਣ, ਜ਼ਿੰਕ ਦੀ ਖ਼ੁਰਾਕ ਦੇਣ ਅਤੇ ਚਿੱਟੀ ਪਿੱਠ ਵਾਲੇ ਟਿੱਡੇ ’ਤੇ ਕਾਬੂ ਪਾਉਣ ਲਈ ਕੀਟਨਾਸ਼ਕ ਛਿੜਕਾਅ ਕਰਨ ਦੀ ਸਿਫ਼ਾਰਸ਼ ਕੀਤੀ ਹੈ ਕਿਉਂਕਿ ਇਹ ਕੀੜਾ ਵਾਇਰਸ ਨੂੰ ਸਿਹਤਮੰਦ ਪੌਦਿਆਂ ਵਿੱਚ ਫੈਲਾਉਂਦਾ ਹੈ ਜੋ ਹਵਾ ਨਾਲ ਅੱਗੇ ਵਧਦਾ ਹੈ । ਡਾ. ਬਲਬੀਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਉਂਦੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਹਾਲਾਤਾਂ ਤੋਂ ਜਾਣੂ ਹੈ ਅਤੇ ਨੁਕਸਾਨ ਨੂੰ ਘਟਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ ।

ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਮੇਂ ਸਮੇਂ ’ਤੇ ਖੇਤੀ ਮਾਹਰਾਂ ਦੀ ਸਲਾਹ ਲੈਣਾ ਜ਼ਰੂਰੀ ਹੈ

ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਮੇਂ ਸਮੇਂ ’ਤੇ ਖੇਤੀ ਮਾਹਰਾਂ ਦੀ ਸਲਾਹ ਲੈਣਾ ਜ਼ਰੂਰੀ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸਮੇਂ ਸਿਰ ਵਧਣ ਤੋਂ ਰੋਕਿਆ ਜਾ ਸਕੇ । ਇਸ ਮੌਕੇ ਮੁੱਖ ਖੇਤੀ ਅਫ਼ਸਰ ਡਾ. ਜਸਵਿੰਦਰ ਸਿੰਘ, ਖੇਤੀ ਅਧਿਕਾਰੀ ਗੁਰਮੀਤ ਸਿੰਘ, ਖੇਤੀ ਵਿਕਾਸ ਅਧਿਕਾਰੀ ਰਸਪਿੰਦਰ ਸਿੰਘ, ਖੇਤੀ ਵਿਸਥਾਰ ਅਧਿਕਾਰੀ ਰਵਿੰਦਰ ਸਿੰਘ ਚੱਠਾ, ਜਸਵਿੰਦਰ ਗਾਂਧੀ, ਜੈ ਸ਼ੰਕਰ, ਸਰਪੰਚ ਸੰਜੀਵ ਰਾਏ ਅਤੇ ਸੁਰੇਸ਼ ਰਾਏ ਮੌਜੂਦ ਸਨ ।

ਮਾਧੋਪੁਰ ਦੇ ਫਲੱਡ ਗੇਟ ਟੁੱਟਣ ਦੇ ਮਾਮਲੇ ਵਿਚ ਮੁਅੱਤਲ ਕੀਤੇ ਤਿੰਨ ਅਧਿਕਾਰੀ

0
Madhopur Flod Gaate

ਚੰਡੀਗੜ੍ਹ, 20 ਸਤੰਬਰ 2025 : ਪੰਜਾਬ ਸਰਕਾਰ ਨੇ ਹੜ੍ਹਾਂ ਦੌਰਾਨ ਮਾਧੋਪੁਰ ਹੈਡ ਵਰਕਸ (Madhopur Head Works) ਦੇ ਤਿੰਨ ਫਲੱਡ ਗੇਟਾਂ ਦੇ ਟੁੱਟਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰਨ ਦੇ ਨਾਲ-ਨਾਲ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਵੀ ਕਰ ਦਿੱਤਾਾ ਹੈ ।

ਸਟੇਟ ਡੈਮ ਸੇਫਟੀ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਨੇ ਬਣਾਈ ਕਮੇਟੀ

ਸਟੇਟ ਡੈਮ ਸੇਫਟੀ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ 5 ਮੈਂਬਰੀ ਮਾਹਰਾਂ ਦੀ ਕਮੇਟੀ (5-member expert committee) ਦਾ ਗਠਨ ਕਰ ਦਿੱਤਾ ਹੈ। ਕਮੇਟੀ ਦੇ ਚੇਅਰਮੈਨ ਏ ਕੇ ਬਜਾਜ ਹੋਣਗੇ ਜਦੋਂ ਕਿ ਪ੍ਰਦੀਪ ਕੁਮਾਰ ਗੁਪਤਾ, ਸੰਜੀਵ ਸੂਰੀ, ਐਨ ਕੇ ਜੈਨ ਅਤੇ ਵਿਆਸ ਦੇਵ ਮੈਂਬਰ ਹੋਣਗੇ ।

ਜਾਂਚ ਵਿਚ ਅਸਰ ਨਾ ਪਵੇ ਦੇ ਚਲਦਿਆਂ ਤਿੰਨ ਸਸਪੈਂਡ

ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਕਮੇਟੀ ਦੇ ਗਠਨ ਤੋ ਪਹਿਲਾਂ ਤਿੰਨ ਅਧਿਕਾਰੀ ਅਤੇ ਮੁਲਾਜ਼ਮ ਸਸਪੈਂਡ (Three officers and employees suspended) ਕਰ ਦਿੱਤੇ ਹਨ ਤਾਂ ਕਿ ਜਾਂਚ ’ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਾ ਪਵੇ । ਜਲ ਸਰੋਤ ਵਿਭਾਗ ਨੇ ਗੁਰਦਾਸਪੁਰ ਦੇ ਐਕਸੀਅਨ ਨਿਤੀਨ ਸੂਦ, ਐਸ. ਡੀ. ਓ. ਅਰੁਣ ਕੁਮਾਰ ਅਤੇ ਜੇ ਈ ਸਚਿਨ ਠਾਕੁਰ ਨੂੰ ਮੁਅੱਤਲ ਕੀਤਾ ਹੈ। ਜਿਕਰਯੋਗ ਕਿ 27 ਅਗਸਤ ਨੂੰ ਰਵੀ ਦਰਿਆ ਵਿਚ ਇਕਦਮ ਪਾਣੀ ਆਉਣ ਨਾਲ ਮਾਧੋਪੁਰ ਹੈਡ ਵਰਕਸ ਦੇ ਤਿੰਨ ਫਲੱਡ ਗੇਟ ਟੁੱਟ ਗਏ ਸਨ । ਗੇਟ ਟੁੱਟਣ ਮੌਕੇ ਇੱਕ ਮੁਲਾਜ਼ਮ ਵੀ ਪਾਣੀ ਵਿਚ ਰੁੜ੍ਹ ਗਿਆ ਸੀ ।

Read More : ਘੱਗਰ ਦਰਿਆ ਦੀ ਸਥਿਤੀ ਦਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਜਾਇਜ਼ਾ

6 ਕਿੱਲੋ ਤੋਂ ਵੱਧ ਹੈਰੋਇਨ ਦੇ ਨਾਲ 2 ਤਸਕਰ ਕਾਬੂ

0
Arrest

ਅੰਮ੍ਰਿਤਸਰ, 20 ਸਤੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦਿਹਾਤੀ ਪੁਲਿਸ (Amritsar Rural Police) ਨੇ ਹੈਰੋਇਨ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਣੇ 2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ।

ਪੁਲਸ ਨੂੰ ਮਿਲੀ ਸੀ ਗੁਪਤ ਸੂਚਨਾ

ਜਾਣਕਾਰੀ ਮੁਤਾਬਕ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ੰਕਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਗੁਰੂ ਕੀ ਵਡਾਲੀ, ਪਾਕਿਸਤਾਨ ਸਮਗਲਰਾਂ ਦੇ ਸੰਪਰਕ ਵਿੱਚ ਹੈ। ਪਾਕਿਸਤਾਨ ਸਮਗਲਰਾਂ ਵੱਲੋਂ ਭਾਰਤ-ਪਾਕਿਸਤਾਨ ਬਾਰਡਰ ਦੇ ਅਟਾਰੀ ਆਦਿ ਖੇਤਰ ਵਿੱਚ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਹੈਰੋਇਨ ਦੀਆਂ ਵੱਡੀਆਂ ਖੇਪਾਂ ਸ਼ੰਕਰ ਸਿੰਘ ਨੂੰ ਭੇਜੀਆਂ, ਜੋ ਪਾਕਿਸਤਾਨ ਸਮਗਲਰਾਂ ਦੇ ਨਿਰਦੇਸ਼ਾਂ ’ਤੇ ਅੱਗੇ ਸਪਲਾਈ ਕਰਦਾ ਸੀ ।

ਐਨ. ਡੀ. ਪੀ. ਐਸ. ਐਕਟ ਤਹਿਤ ਕੀਤਾ ਜਾ ਚੁੱਕਿਐ ਕੇਸ ਦਰਜ

ਇਹ ਖੇਪ ਉਹ ਸਚਿਨ ਨੂੰ ਪਹੁੰਚਾਉਣ ਜਾ ਰਿਹਾ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਸਪੈਸ਼ਲ ਸੈਲ ਅੰਮ੍ਰਿਤਸਰ ਦੇ ਸਬ ਇੰਸਪੈਕਟਰ ਗੁਰਬਖਸ਼ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਉਕਤ ਦੋਵੇਂ ਵਿਅਕਤੀਆਂ ਨੂੰ 6 ਕਿੱਲੋ 286 ਗ੍ਰਾਮ ਹੈਰੋਇਨ ਅਤੇ 4 ਲੱਖ ਰੁਪਏ ਦੀ ਡਰੱਗ ਮਨੀ (6 kg 286 grams of heroin and drug money worth Rs 4 lakh) ਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ । ਇਸ ਸਬੰਧੀ ਪੁਲਸ ਥਾਣਾ ਲੋਪੋਕੇ ਵਿਖੇ ਉਕਤ ਵਿਅਕਤੀਆਂ ਖਿਲਾਫ਼ 21 (ਸੀ) /27 (ਏ)/ 29-61-85 ਐਨ. ਡੀ. ਪੀ. ਐਸ. ਐਕਟ ਤਹਿਤ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Read More : ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਭੇਜਣ ਵਾਲੇ ਦੋ ਵਿਅਕਤੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗ੍ਰਿਫਤਾਰ

ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਨੇ ਫੁੱਟਬਾਲ ਵਿੱਚ ਹਾਸਲ ਕੀਤਾ ਤੀਜਾ ਸਥਾਨ

0
Zonal Tournament

ਪਟਿਆਲਾ, 20 ਸਤੰਬਰ 2025 : ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) (Government Middle School Kheri Gujran (Patiala)) ਦੀ ਅੰਡਰ-14 ਲੜਕੀਆ ਦੀ ਫੁੱਟਬਾਲ ਟੀਮ ਨੇ ਮਮਤਾ ਰਾਣੀ (ਪੀ. ਟੀ. ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਪਟਿਆਲਾ) ਦੀ ਅਗਵਾਈ ਵਿੱਚ ਜ਼ੋਨ ਪਟਿਆਲਾ-2 ਦੇ ਜ਼ੋਨਲ ਟੂਰਨਾਮੈਂਟ ਵਿੱਚ ਭਾਗ ਲਿਆ ।

ਸਕੂਲ ਦੀ ਅੰਡਰ-14 ਲੜਕੀਆਂ ਦੀ ਫੁੱਟਬਾਲ ਟੀਮ ਵਿੱਚ ਕਿਸ ਕਿਸ ਖਿਡਾਰਨ ਨੇ ਲਿਆ ਭਾਗ

ਸਕੂਲ ਦੀ ਅੰਡਰ-14 ਲੜਕੀਆਂ ਦੀ ਫੁੱਟਬਾਲ ਟੀਮ (Under-14 girls’ football team) ਵਿੱਚ ਅਨਮ ਬੀ ਪੁੱਤਰੀ ਮਹੁੰਮਦ ਪਰਵੇਜ਼, ਆਂਚਲ ਪੁੱਤਰੀ ਰਾਮਦੀਨ, ਆਰੂਸ਼ੀ ਪੁੱਤਰੀ ਮਨਪ੍ਰੀਤ ਸਿੰਘ, ਜਸਮੀਤ ਕੌਰ ਪੁੱਤਰੀ ਰਵਿੰਦਰ ਸਿੰਘ, ਲਵਨਪ੍ਰੀਤ ਕੌਰ ਪੁੱਤਰੀ ਜੋਰਾ ਸਿੰਘ, ਮੁਨਾਲੀ ਕੁਮਾਰੀ ਪੁੱਤਰੀ ਰਾਣਾ ਪਾਸਵਾਨ, ਨੰਦਨੀ ਪੁੱਤਰੀ ਦੀਪਕ, ਪ੍ਰੀਤੀ ਕੁਮਾਰੀ ਪੁੱਤਰੀ ਗਣੇਸ਼ ਕੁਮਾਰ, ਸੰਧਿਆ ਪੁੱਤਰੀ ਲਲਿਤ ਕੁਮਾਰ, ਸਨੇਹਾ ਪੁੱਤਰੀ ਰਾਹੁਲ ਪਾਸਵਾਨ, ਜਸਮੀਨ ਕੌਰ ਪੁੱਤਰੀ ਧਰਮਪਾਲ ਸਿੰਘ, ਜਸਮੀਨ ਕੌਰ ਪੁੱਤਰੀ ਪਵਨ ਕੁਮਾਰ, ਪਾਇਲ ਪੁੱਤਰੀ ਰਾਜੇਸ਼ ਕੁਮਾਰ, ਮਮਤਾ ਕੁਮਾਰੀ ਅਵਸਥੀ ਪੁੱਤਰੀ ਰਾਜੂ, ਰੋਸ਼ਨੀ ਕੁਮਾਰੀ ਪੁੱਤਰੀ ਦੇਵੇਂਦਰ ਸਾਹ, ਸੋਨਾਲੀ ਕੁਮਾਰੀ ਪੁੱਤਰੀ ਰਾਣਾ ਪਾਸਵਾਨ, ਪ੍ਰਤਿਮਾ ਪੁੱਤਰੀ ਸੁਰਿੰਦਰ ਅਤੇ ਦਮਨਪ੍ਰੀਤ ਕੌਰ ਪੁੱਤਰੀ ਜੋਰਾ ਸਿੰਘ ਸ਼ਾਮਲ ਸਨ ।

ਸਕੂਲ ਦੀ ਫੁੱਟਬਾਲ ਟੀਮ ਦੇ ਪ੍ਰਦਰਸ਼ਨ ਵਿੱਚ ਲਗਾਤਾਰ ਨਿਖਾਰ ਆ ਰਿਹਾ ਹੈ

ਸਕੂਲ ਦੀ ਅੰਡਰ-14 ਲੜਕੀਆ ਦੀ ਫੁੱਟਬਾਲ ਟੀਮ ਨੇ ਜ਼ੋਨਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ । ਮਮਤਾ ਰਾਣੀ (Mamata Rani) ਨੇ ਕਿਹਾ ਕਿ ਸਕੂਲ ਦੀ ਫੁੱਟਬਾਲ ਟੀਮ ਦੇ ਪ੍ਰਦਰਸ਼ਨ ਵਿੱਚ ਲਗਾਤਾਰ ਨਿਖਾਰ ਆ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰੇਗੀ । ਰਵਿੰਦਰਪਾਲ ਕੌਰ (ਸਕੂਲ ਇੰਚਾਰਜ) ਨੇ ਮਮਤਾ ਰਾਣੀ ਅਤੇ ਫੁੱਟਬਾਲ ਟੀਮ ਦੇ ਸਮੂਹ ਖਿਡਾਰੀਆਂ ਨੂੰ ਇਸ ਸਫਲਤਾ ਲਈ ਵਧਾਈ ਦਿਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ) ਅਤੇ ਲੀਨਾ (ਸ. ਸ. ਮਿਸਟ੍ਰੈਸ) ਮੋਜੂਦ ਸਨ ।

Read More : ਜ਼ੋਨ ਪਟਿਆਲਾ-2 ਦਾ ਜ਼ੋਨਲ ਟੂਰਨਾਮੈਂਟ ਆਯੋਜਿਤ