Home Blog Page 488

ਆਰਸੇਟੀ ਪਟਿਆਲਾ ‘ਚ 31 ਦਿਨਾਂ ਦੀ ਡੇਅਰੀ ਫਾਰਮਿੰਗ ਟ੍ਰੇਨਿੰਗ ਸ਼ੁਰੂ

0
RCET Patiala

ਪਟਿਆਲਾ, 12 ਜੁਲਾਈ 2025: ਸਟੇਟ ਬੈਂਕ ਆਫ਼ ਇੰਡੀਆ (ਐਸ. ਬੀ. ਆਈ.) (S. B. I.) ਦੀ ਦਿਹਾਤੀ ਸਵੈ ਰੋਜ਼ਗਾਰ ਟਰੇਨਿੰਗ ਇੰਸਟੀਚਿਊਟ (ਆਰਸੇਟੀ) (Self Employment Training Institute)  ਪਟਿਆਲਾ ਵੱਲੋਂ ਅੱਜ ਤੋਂ 31 ਦਿਨਾਂ ਦੀ ਡੇਅਰੀ ਫਾਰਮਿੰਗ ਅਤੇ ਵਰਮੀ ਕੰਪੋਸਟ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਗਈ । ਇਸ ਕੋਰਸ ਵਿੱਚ 30 ਤੋਂ ਵੱਧ ਨੌਜਵਾਨਾਂ ਨੇ ਜੋਸ਼ ਅਤੇ ਜਜ਼ਬੇ ਨਾਲ ਹਿੱਸਾ ਲਿਆ ।

ਵਿਦਿਆਰਥੀ ਆਪਣੇ ਪੈਰਾਂ ‘ਤੇ ਖੜੇ ਹੋਣ ਅਤੇ ਮੁਦਰਾ ਯੋਜਨਾ ਰਾਹੀਂ ਲੋਨ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ

ਡਾਇਰੈਕਟਰ ਭਗਵਾਨ ਸਿੰਘ ਵਰਮਾ, ਡੀ. ਬੀ. ਈ. ਈ. ਤੋਂ ਡਿਪਟੀ ਸੀ. ਈ. ਓ. ਸਤਿੰਦਰ ਸਿੰਘ ਅਤੇ ਆਰਸੇਟੀ ਟੀਮ ਦੇ ਹਰਦੀਪ ਸਿੰਘ ਰਾਏ, ਬਲਜਿੰਦਰ ਸਿੰਘ, ਅਜੀਤਇੰਦਰ ਸਿੰਘ, ਜਸਵਿੰਦਰ ਸਿੰਘ ਅਤੇ ਸੁਮਿਤ ਜੋਸ਼ੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਪੈਰਾਂ ‘ਤੇ ਖੜੇ ਹੋਣ ਅਤੇ ਮੁਦਰਾ ਯੋਜਨਾ ਰਾਹੀਂ ਲੋਨ (Loan through Mudra Yojana) ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ।

ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਟ੍ਰੇਨਿੰਗ ਦੌਰਾਨ ਵਿਅਕਤੀਗਤ ਅਤੇ ਆਧੁਨਿਕ ਤਰੀਕਿਆਂ ਨਾਲ ਸਿੱਖਿਆ

ਟ੍ਰੇਨਿੰਗ ਦੌਰਾਨ ਵਿਦਿਆਰਥੀਆਂ ਨੂੰ ਡੇਅਰੀ ਫਾਰਮਿੰਗ, ਪਸ਼ੂ ਸੰਭਾਲ, ਦੁੱਧ ਉਤਪਾਦਨ ਪ੍ਰਬੰਧਨ ਅਤੇ ਵਰਮੀ ਕੰਪੋਸਟ ਬਣਾਉਣ ਬਾਰੇ ਵਿਅਕਤੀਗਤ ਅਤੇ ਆਧੁਨਿਕ ਤਰੀਕਿਆਂ ਨਾਲ ਸਿੱਖਿਆ ਦਿੱਤੀ ਜਾਵੇਗੀ । ਇਹ ਸਿਰਫ਼ ਇੱਕ ਕੋਰਸ ਨਹੀਂ, ਬਲਕਿ ਨੌਜਵਾਨਾਂ ਲਈ ਖ਼ੁਦ ਨੌਕਰੀ ਦਿੰਦਿਆਂ ਬਣਨ ਦੀ ਸ਼ੁਰੂਆਤ ਹੈ ।

ਅਗਸਤ ਤੋਂ ਹੋਣ ਵਾਲੇ ਹਨ ਨਵੇਂ ਬੈਚ ਸ਼ੁਰੂ

ਉਨ੍ਹਾਂ ਦੱਸਿਆ ਕਿ ਸਾਲ 2025 ਤਕ ਆਰਸੇਟੀ ਪਟਿਆਲਾ ਵੱਲੋਂ ਹੁਣ ਤੱਕ 9064 ਤੋਂ ਵੱਧ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਜਿਵੇਂ ਕਿ ਫਾਸਟ ਫੂਡ, ਬਿਊਟੀ ਪਾਰਲਰ, ਟੇਲਰਿੰਗ, ਜੁਟ ਉਤਪਾਦ ਆਦਿ ਵਿੱਚ ਸਿਖਲਾਈ ਦਿੱਤੀ ਜਾ ਚੁੱਕੀ ਹੈ । ਅਗਸਤ ਤੋਂ ਨਵੇਂ ਬੈਚ ਸ਼ੁਰੂ ਹੋਣ ਵਾਲੇ ਹਨ, ਜਿਨ੍ਹਾਂ ਵਿੱਚ ਡੇਅਰੀ ਫਾਰਮਿੰਗ, ਮਧੂਮੱਖੀ ਪਾਲਣ, ਕੰਪਿਊਟਰ ਅਕਾਊਂਟਿੰਗ, ਵਰਮੀ ਕੰਪੋਸਟ ਅਤੇ ਜੁਟ ਉਤਪਾਦ ਉਦਯੋਗਿਕਤਾ ਸ਼ਾਮਲ ਹੋਣਗੇ । ਰਜਿਸਟਰੇਸ਼ਨ ਜਾਰੀ ਹੈ । ਜਿਹੜੇ ਨੌਜਵਾਨ ਇਨ੍ਹਾਂ ਕੋਰਸਾਂ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਹ ਹੇਠ ਲਿਖੇ ਨੰਬਰ ‘ਤੇ ਸੰਪਰਕ ਕਰ ਸਕਦੇ ਹਨ, ਰਜਿਸਟ੍ਰੇਸ਼ਨ ਜਾਰੀ ਹੈ । ਸੀਟਾਂ ਸੀਮਤ ਹਨ ।

Read More : ਆਓ ਜਾਂਦੇ ਹਾਂ ਕਿਹੜੀ ਸੀ ਭਾਰਤ ਦੀ ਪਹਿਲੀ ਬੈਂਕ ਤੇ ਇਸਦਾ ਇਤਿਹਾਸ

ਚੋਣ ਕਮਿਸ਼ਨ ਵੱਲੋ ਸਰਪੰਚਾਂ-ਪੰਚਾਂ ਦੀਆਂ ਅਸਾਮੀਆਂ ਲਈ ਉਪ-ਚੋਣਾਂ ਦਾ ਸ਼ਡਿਊਲ ਜਾਰੀ

0
Election Commission

ਪਟਿਆਲਾ 12 ਜੁਲਾਈ 2025 : ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ (Additional District Electoral Officer) ਅਮਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਹੈ ਕਿ ਰਾਜ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਖਾਲੀ ਸਰਪੰਚਾਂ ਤੇ ਪੰਚਾਂ (Sarpanches and Panches) ਦੀਆਂ ਅਸਾਮੀਆਂ ਭਰਨ ਲਈ ਉਪ ਚੋਣਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ 5 ਸਰਪੰਚਾਂ ਤੇ 136 ਪੰਚਾਂ ਦੀਆਂ ਅਸਾਮੀਆਂ ਖਾਲੀ ਹਨ ।

ਨਾਮਜ਼ਦਗੀਆਂ 14 ਤੋਂ 17 ਜੁਲਾਈ ਤੱਕ; ਵੋਟਾਂ 27 ਜੁਲਾਈ ਨੂੰ

ਉਨ੍ਹਾਂ ਦੱਸਿਆ ਕਿ ਸ਼ਡਿਊਲ ਅਨੁਸਾਰ ਨਾਮਜ਼ਦਗੀਆਂ (Nominations as per schedule) 14.07.2025 (ਸੋਮਵਾਰ) ਤੋਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸਬੰਧਤ ਰਿਟਰਨਿੰਗ ਅਫਸਰਾਂ ਦੇ ਦਫ਼ਤਰਾਂ ਵਿੱਚ ਦਾਖਲ ਕੀਤੀਆਂ ਜਾ ਸਕਣਗੀ । ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 17.7.2025 (ਵੀਰਵਾਰ) ਦੁਪਹਿਰ 3 ਵਜੇ ਤੱਕ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 18.07.2025 (ਸ਼ੁੱਕਰਵਾਰ) ਨੂੰ ਕੀਤੀ ਜਾਵੇਗੀ ਅਤੇ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 19.07.2025 (ਸ਼ਾਮ 3 ਵਜੇ ਤੱਕ) ਹੋਵੇਗੀ । ਵੋਟਿੰਗ 27.07.2025 (ਐਤਵਾਰ) ਨੂੰ ਸਵੇਰੇ 8.00 ਵਜੇ ਤੋਂ ਸ਼ਾਮ 4.00 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਰਾਹੀਂ ਹੋਵੇਗੀ ।

ਉਨ੍ਹਾਂ ਦੱਸਿਆ ਕਿ ਵੋਟਾਂ ਪੈਣ ਤੋਂ ਬਾਅਦ ਇਸ ਦੀ ਗਿਣਤੀ (Number) ਉਸੇ ਦਿਨ ਪੋਲਿੰਗ ਸਟੇਸ਼ਨ ‘ਤੇ ਹੀ ਕੀਤੀ ਜਾਵੇਗੀ । ਸਰਪੰਚ ਦੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰ ਲਈ ਸੂਚਿਤ ਖਰਚ ਸੀਮਾ 40,000 ਰੁਪਏ ਹੈ, ਜਦੋਂ ਕਿ ਪੰਚ ਲਈ ਖਰਚ ਸੀਮਾ 30,000 ਰੁਪਏ ਨਿਰਧਾਰਤ ਕੀਤੀ ਗਈ ਹੈ ।

Read More : ਚੋਣ ਕਮਿਸ਼ਨ ਦਾ ਨਵਾਂ ਨਿਯਮ ਲਾਗੂ, 45 ਦਿਨਾਂ ਬਾਅਦ ਚੋਣਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਹੋਣਗੀਆਂ ਡਿਲੀਟ

ਭੌਂ ਪ੍ਰਾਪਤੀ ਕੁਲੈਕਟਰ ਦੀ ਭੌਂ ਮਾਲਕਾਂ ਨਾਲ ਹੋਈ ਬੈਠਕ

0
Land Polling Policy Meeting

ਪਟਿਆਲਾ, 12 ਜੁਲਾਈ 2025 : ਪਟਿਆਲਾ ਡਿਵੈਲਪਮੈਂਟ ਅਥਾਰਟੀ (Patiala Development Authority) ਵੱਲੋਂ ਪਟਿਆਲਾ ਵਿਖੇ ਨਵੀਂ ਅਰਬਨ ਅਸਟੇਟ ਅਤੇ ਮੌਜੂਦਾ ਅਰਬਨ ਅਸਟੇਟਾਂ ਦੀ ਐਕਸਟੈਸ਼ਨਾਂ ਵਿਕਸਤ ਕੀਤੀਆਂ ਜਾਣੀਆਂ ਹਨ। ਇਸ ਸਬੰਧੀ ਭੌਂ ਮਾਲਕਾਂ ਨੂੰ ਲੈਂਡ ਪੂਲਿੰਗ ਪਾਲਿਸੀ (Land Pooling Policy) ਤਹਿਤ ਮਿਲਣ ਵਾਲੇ ਲਾਭ ਸਬੰਧੀ ਜਾਣਕਾਰੀ ਦੇਣ ਲਈ ਉਪ ਮੰਡਲ ਮੈਜਿਸਟਰੇਟ -ਕਮ- ਭੌਂ ਪ੍ਰਾਪਤੀ ਕੁਲੈਕਟਰ ਪਟਿਆਲਾ ਵੱਲੋਂ ਪਿੰਡ ਸ਼ੇਰਮਾਜਰਾ, ਫਲੌਲੀ, ਪਸਿਆਣਾ ਤੇ ਚੌਰਾ ਦੇ ਜ਼ਮੀਨ ਮਾਲਕਾਂ ਨਾਲ ਬੈਠਕ ਕੀਤੀ ਗਈ ।

ਭੌਂ ਪ੍ਰਾਪਤੀ ਕੁਲੈਕਟਰ (Land Acquisition Collector) ਪਟਿਆਲਾ ਨੇ ਲੈਂਡ ਪੂਲਿੰਗ ਪਾਲਿਸੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਰਿਹਾਇਸ਼ੀ ਸੈਕਟਰ ਵਿੱਚ ਇਕ ਕਨਾਲ ਜ਼ਮੀਨ ਸਰਕਾਰ ਨੂੰ ਦੇਵੇਗਾ ਤਾਂ ਉਸ ਨੂੰ ਇੱਕ ਰਿਹਾਇਸ਼ੀ ਪਲਾਟ 150 ਵਰਗ ਗਜ਼ ਦਿੱਤਾ ਜਾਵੇਗਾ ਅਤੇ ਜੇਕਰ ਕੋਈ 8 ਕਨਾਲ ਜ਼ਮੀਨ ਸਰਕਾਰ ਨੂੰ ਦੇਵੇਗਾ ਤਾਂ ਉਸ ਨੂੰ 500 ਵਰਗ ਗਜ਼ ਦਾ ਇਕ ਰਿਹਾਇਸ਼ੀ ਪਲਾਟ ਅਤੇ ਇਕ 200 ਵਰਗ ਗਜ਼ ਦਾ ਕਮਰਸ਼ੀਅਲ ਪਲਾਟ ਦਿੱਤਾ ਜਾਵੇਗਾ। ਜਿਸ ਦੀ ਕੀਮਤ ਆਉਣ ਵਾਲੇ ਸਮੇਂ ਵਿੱਚ ਕਾਫ਼ੀ ਜ਼ਿਆਦਾ ਹੋ ਜਾਵੇਗੀ ।

ਅਰਬਨ ਐਸਟੇਟ ਵਿਕਸਤ ਹੋਣ ਨਾਲ ਆਬਾਦੀ ਤੇ ਰੋਜ਼ਗਾਰ ਵਧਣਗੇ

ਭੌਂ ਪ੍ਰਾਪਤੀ ਕੁਲੈਕਟਰ ਪਟਿਆਲਾ ਨੇ ਦੱਸਿਆ ਕਿ ਇਸ ਪਾਲਿਸੀ ਤਹਿਤ ਛੋਟੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਰੁਜ਼ਗਾਰ ਕਰਨ ਵਿੱਚ ਮਦਦ ਮਿਲੇਗੀ । ਕਿਉਂਕਿ ਜੇਕਰ ਉਨ੍ਹਾਂ ਦੀ ਜ਼ਮੀਨ ਵਿੱਚ ਅਰਬਨ ਅਸਟੇਟ ਵਿਕਸਤ ਹੁੰਦਾ ਹੈ ਤਾਂ ਆਬਾਦੀ ਹੋਣ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ । ਉਨ੍ਹਾਂ ਦੱਸਿਆ ਕਿ ਨਵੀਂ ਅਰਬਨ ਅਸਟੇਟ ਵਿੱਚ ਸੜਕਾਂ ਤੋਂ ਲੈ ਕੇ ਸੀਵਰੇਜ ਤੱਕ, ਬਿਜਲੀ ਤੋਂ ਲੈਕੇ ਪਾਣੀ ਦੀ ਸਪਲਾਈ ਤੱਕ, ਸਭ ਕੁਝ ਪੰਜਾਬ ਸਰਕਾਰ ਵੱਲੋਂ ਯਕੀਨੀ ਬਣਾਇਆ ਜਾਵੇਗਾ । ਉਨ੍ਹਾਂ ਪਟਵਾਰੀਆਂ ਨੂੰ ਲੋਕਾਂ ਨੂੰ ਇਸ ਪਾਲਿਸੀ ਸਬੰਧੀ ਜਾਗਰੂਕ ਕਰਨ ਲਈ ਪਿੰਡ ਪੱਧਰ ’ਤੇ ਜਾਗਰੂਕਤਾ ਪ੍ਰੋਗਰਾਮ ਉਲੀਕਣ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਪਾਲਿਸੀ ਦਾ ਸਹੀ ਲਾਭ ਆਮ ਲੋਕਾਂ ਤੱਕ ਪਹੁੰਚ ਸਕੇਗਾ ।

Read More : ਪੰਜਾਬ ਦੇ ਬਾਗਬਾਨੀ ਖੇਤਰ ਨੇ 2024 ਦੌਰਾਨ ਨਵੀਆਂ ਬੁਲੰਦੀਆਂ ਨੂੰ ਛੂਹਿਆਂ

16ਵੇਂ ਰੋਜ਼ਗਾਰ ਮੇਲੇ ਤਹਿਤ 51 ਹਜ਼ਾਰ ਉਮੀਦਵਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ

0
16th Job Fair

ਪਟਿਆਲਾ, 12 ਜੁਲਾਈ 2025 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਦੇਸ਼ ਭਰ ਦੇ 47 ਕੇਂਦਰਾਂ ’ਤੇ ਆਯੋਜਿਤ ਕੀਤੇ ਗਏ 16ਵੇਂ ਰੋਜ਼ਗਾਰ ਮੇਲੇ ਦੇ ਤਹਿਤ ਸਰਕਾਰੀ ਵਿਭਾਗਾਂ ਵਿੱਚ ਨਵੀਂ ਭਰਤੀ ਹੋਏ 51 ਹਜ਼ਾਰ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ । ਦੱਸਣਯੋਗ ਹੈ ਕਿ ਪਟਿਆਲਾ ਵਿਖੇ ਉਕਤ 16ਵਾਂ ਰੋਜ਼ਗਾਰ ਮੇਲਾ (16th Job Fair) ਪਟਿਆਲਾ ਲੋਮੋਟਿਵ ਵਰਕਸ ਵਿਖੇ ਆਯੋਜਿਤ ਕੀਤਾ ਗਿਆ । ਉਨ੍ਹਾਂ ਨੇ ਨਵ-ਨਿਯੁਕਤ ਉਮੀਦਵਾਰਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ ।

ਦੱਸਣਯੋਗ ਹੈ ਕਿ ਇਹ ਰੋਜ਼ਗਾਰ ਮੇਲਾ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਨਾਗਰਿਕਾਂ ਦੀ ਭਲਾਈ ਯਕੀਨੀ ਬਣਾਉਣ ਵੱਲ ਪ੍ਰਧਾਨ ਮੰਤਰੀ ਦੀ ਲਗਾਤਾਰ ਵਚਨਬੱਧਤਾ ਵੱਲ ਇੱਕ ਮਹੱਤਵਪੂਰਨ ਕਦਮ ਹੈ । ਰੋਜ਼ਗਾਰ ਮੇਲੇ ਵਿਚ ਪਹੰਚੇ ਉਮੀਦਵਾਰਾਂ ਨੂੰ ਨਿਯੁਕਤ ਪੱਤਰ ਦੇਣ ਤੋਂ ਬਾਅਦ ਸੰਬੋਧਨ ਕਰਦਿਆਂ ਮੁੱਖ ਪ੍ਰਸ਼ਾਸਕੀ ਅਧਿਕਾਰੀ (Chief Administrative Officer) ਰਾਜੇਸ਼ ਮੋਹਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਹੁਕਮਾਂ ਅਨੁਸਾਰ ਸਾਰੇ ਮੰਤਰਾਲੇ ਅਤੇ ਵਿਭਾਗ ਮਨਜ਼ੂਰਸ਼ੁਦਾ ਅਸਾਮੀਆਂ ਨੂੰ ਭਰਨ ਲਈ ਮਿਸ਼ਨ ਮੋਡ ’ਚ ਕੰਮ ਕਰ ਰਹੇ ਹਨ ।

ਕੁੱਲ ਕਿੰਨੇ ਉਮੀਦਵਾਰਾਂ ਨੂੰ ਦਿੱਤੇ ਗਏ ਹਨ ਨਿਯੁਕਤੀ ਪੱਤਰ

ਪਟਿਆਲਾ ਵਿਖੇ ਹੋਏ ਰੋਜ਼ਗਾਰ ਮੇਲੇ ਦੌਰਾਨ ਕੁੱਲ 216 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ (216 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ) ਦਿੱਤੇ ਗਏ ਹਨ ਤੇ ਇਹ ਨਿਯੁਕਤੀ ਪੱਤਰ ਰਾਜੇਸ਼ ਮੋਹਨ ਮੁੱਖ ਪ੍ਰਸ਼ਾਸਕੀ ਅਧਿਕਾਰੀ ਵਲੋ਼ ਦਿੱਤੇ ਗਏ ਹਨ । ਉਨ੍ਹਾਂ ਦੱਸਿਆ ਕਿ ਇਹ ਨਿਯੁਕਤੀਆਂ ਰੇਲਵੇ ਮੰਤਰਾਲਾ, ਸਿਹਤ ਮੰਤ੍ਰਾਲਾ, ਡਾਕ ਵਿਭਾਗ, ਉੱਚ ਸਿੱਖਿਆ ਵਿਭਾਗ, ਪਾਣੀ ਸੰਸਾਧਨ ਵਿਭਾਗ ਆਦਿ ਵਿੱਚ ਹੋਈਆਂ ਹਨ। ਇਹ ਭਰਤੀਆਂ ਰੇਲਵੇ ਰਿਕਰੂਟਮੈਂਟ ਬੋਰਡ ਅਤੇ ਹੋਰ ਕੇਂਦਰੀ ਵਿਭਾਗਾਂ ਰਾਹੀਂ ਕੀਤੀਆਂ ਗਈਆਂ ਹਨ । ਚੋਣ ਪ੍ਰਕਿਰਿਆ ਨੂੰ ਤੇਜ਼ ਤੇ ਪ੍ਰੋਟਸਾਹਿਤ ਬਣਾਉਣ ਲਈ ਤਕਨੀਕੀ ਤੌਰ ’ਤੇ ਸਰਲ ਕੀਤਾ ਗਿਆ ਹੈ ।

Read More : ਕੇਂਦਰ ਸਰਕਾਰ ਦੇ ਰੋਜ਼ਗਾਰ ਮੇਲੇ ‘ਚ 71 ਹਜ਼ਾਰ ਲੋਕਾਂ ਨੂੰ ਮਿਲੀਆਂ ਨੌਕਰੀਆਂ, PM ਮੋਦੀ ਨੇ ਸੌਂਪੇ ਨਿਯੁਕਤੀ ਪੱਤਰ

ਪੰਜਾਬ ਸਰਕਾਰ ਨੇ ਕੀਤੇ ਪੁਲਸ ਅਧਿਕਾਰੀ ਤਰੱਕੀ ਤੇ ਤਬਾਦਲੇ ਕਰਕੇ ਇੱਧਰੋ ਉਧਰ

0
Transfers and Promotion

ਚੰਡੀਗੜ੍ਹ, 12 ਜੁਲਾਈ 2025 : ਪੰਜਾਬ ਸਰਕਾਰ (Punjab Government) ਨੇ ਇਕ ਹੁਕਮ ਜਾਰੀ ਕਰਕੇ 8 ਪੁਲਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਰੱਕੀਆਂ (Transfers and promotions) ਕਰ ਦਿੱਤੀਆਂ ਹਨ। ਜਿਨ੍ਹਾਂ ਵਿਚ ਡੀ. ਆਈ. ਜੀ. ਲੁਧਿਆਣਾ ਰੇਂਜ ਜਗਾਦਲੇ ਨਿਲਾਂਬਰੀ ਵਿਜੈ ਨੂੰ ਬਦਲ ਕੇ ਡੀ. ਆਈ. ਜੀ. ਕਾਊਂਟਰ ਇੰਟੈਲੀਜੈਂਸ ਪੰਜਾਬ ਐਸ. ਏ. ਐਸ. ਨਗਰ, ਡੀ. ਆਈ. ਜੀ. ਟੈਕਨੀਕਲ ਸਰਵਿਸ ਪੰਜਾਬ-ਚੰਡੀਗੜ੍ਹ ਕੁਲਦੀਪ ਸਿੰਘ ਚਾਹਲ ਨੂੰ ਬਦਲ ਕੇ ਡੀ. ਆਈ. ਜੀ. ਟੈਕਨੀਕਲ ਸਰਵਿਸ, ਪੰਜਾਬ-ਚੰਡੀਗੜ੍ਹ ਅਤੇ ਐਡੀਸ਼ਨਲ ਚਾਰਜ ਡੀ. ਆਈ. ਪਟਿਆਲਾ ਰੇਂਜ ਡਾ. ਨਾਨਕ ਸਿੰਘ ਦੀ ਥਾਂ ਤੇ ਵਾਧੂ ਚਾਰਜ ਦੇ ਦਿੱਤਾ ਹੈ ।

ਇਸੇ ਤਰ੍ਹਾਂ ਡੀ. ਆਈ. ਜੀ. ਬਾਰਡਰ ਰੇਂਜ ਅੰਮ੍ਰਿਤਸਰ ਸਤਿੰਦਰ ਸਿੰਘ ਨੂੰ ਬਦਲ ਕੇ ਡੀ. ਆਈ. ਜੀ. ਲੁਧਿਆਣਾ ਰੇਂਜ ਸ਼੍ਰੀਮਤੀ ਜਗਾਦਲੇ ਨਿਲਾਂਬਰੀ ਵਿਜੈ ਦੀ ਥਾਂ ਤੇ ਬਦਲ ਦਿੱਤਾ ਹੈ । ਡਾ. ਨਾਨਕ ਸਿੰਘ ਆਈ. ਪੀ. ਐਸ. ਨੂੰ ਤਰੱਕੀ ਦਿੰਦਿਆਂ ਡੀ. ਆਈ. ਜੀ. ਬਾਰਡਰ ਰੇਂਜ ਅੰਮ੍ਰਿਤਸਰ ਵਿਖੇ ਸਤਿੰਦਰ ਸਿੰਘ ਦੀ ਥਾਂ ਤੇ ਗੁਰਮੀਤ ਸਿੰਘ ਚੌਹਾਨ ਆਈ. ਪੀ. ਐਸ. ਨੂੰ ਤਰੱਕੀ ਦਿੰਦਿਆਂ ਡੀ. ਆਈ. ਜੀ. ਏ. ਜੀ. ਟੀ. ਐਫ. ਪੰਜਾਬ ਐਸ. ਏ. ਐਸ. ਨਗਰ, ਨਵੀਨ ਸੈਣੀ ਆਈ. ਪੀ. ਐਸ. ਨੂੰ ਤਰੱਕੀ ਦਿੰਦਿਆਂ ਡੀ. ਆਈ. ਜੀ. (ਕਰਾਈਮ) ਪੰਜਾਬ-ਚੰਡੀਗੜ, ਧਰੁਵ ਦਹੀਆ ਆਈ. ਪੀ. ਐਸ. ਨੂੰ ਡੈਪੂਟੇਸ਼ਨ ਤੇ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਚੰਡੀਗੜ੍ਹ ਅਤੇ ਡੀ. ਸੁਦਾਰਵਿਜਹੀ ਆਈ. ਪੀ. ਐਸ. ਨੂੰ ਡੈਪੂਟੇਸ਼ਨ ਤੇ ਏ. ਆਈ. ਜੀ. ਇੰਟਰਨਲ ਸਕਿਓਰਿਟੀ ਪੰਜਾਬ ਐਸ. ਏ. ਐਸ. ਨਗਰ ਬਦਲ ਦਿੱਤਾ ਹੈ।

Read More : ਪੰਜਾਬ ਦੇ 24 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਪੜ੍ਹੋ ਸੂਚੀ

ਗੈਸ ਲੀਕ ਹੋਣ ਤੇ ਫਟੇ ਸਿਲੰਡਰ ਕਾਰਨ ਜੌੜਾ ਬੁਰੀ ਤਰ੍ਹਾਂ ਝੁਲਸਿਆ

0
ruptured cylinder

ਲੁਧਿਆਣਾ, 12 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਅਣਾ (Ludhiana) ਵਿਖੇ ਸਿਲੰਡਰ ਵਿਚੋਂ ਗੈਸ ਲੀਕ ਹੋਣ ਕਾਰਨ ਸਿਲੰਡਰ ਫਟ ਗਿਆ ਤੇ ਅੱਗ ਲੱਗਣ ਦੇ ਚਲਦਿਆਂ ਔਰਤ ਤੇ ਉਸਦਾ ਪਤੀ ਦੋਵੇਂ ਜਣੇ ਝੁਲਸ (Scorch) ਗਏ । ਦੱਸਣਯੋਗ ਹੈ ਕਿ ਔਰਤ ਜਿਥੇ 65 ਪ੍ਰਤੀਸ਼ਤ ਝੁਲਸ ਗਈ ਉਥੇ ਦੂਸਰੇ ਪਾਸੇ ਉਸਦਾ ਪਤੀ 45 ਪ੍ਰਤੀਸ਼ਤ ਸੜ ਗਿਆ ਹੈ । ਮਹਿਲਾ ਜੋ ਕਿ 65 ਪ੍ਰਤੀਸ਼ਤ ਸੜ ਗਈ ਦੀ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਹੈ ।

ਕਿਹੜੀ ਥਾਂ ਤੇ ਵਾਪਰੀ ਗੈਸ ਲੀਕ ਘਟਨਾ

ਲੁਧਿਆਣਾ ਦੇ ਰਾਜੀਵ ਗਾਂਧੀ ਕਾਲੋਨੀ (Rajiv Gandhi Colony) ਵਿਚ ਗੈਸ ਸਿਲੰਡਰ ਲੀਕ (Gas cylinder leak) ਹੋ ਕੇ ਅੱਗ ਲੱਗਣ ਕਾਰਨ ਸਿਲੰਡਰ ਫਟਣ ਦੀ ਵਾਪਰੀ ਘਟਨਾ ਵਿਚ ਝੁਲਸਣ ਵਾਲਾ ਜੌੜਾ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਹੈ । ਔਰਤ ਦੇ ਪਤੀ ਵਿਕਾਸ ਨੇ ਦੱਸਿਆ ਕਿ ਉਹ ਅੱਜ ਸਵੇਰੇ ਕਮਰੇ ਵਿੱਚ ਸੌਂ ਰਿਹਾ ਸੀ ਤੇ ਉਸ ਦੀ ਪਤਨੀ ਰੀਟਾ ਗੈਸ `ਤੇ ਭਾਂਡਾ ਰੱਖ ਕੇ ਸਬਜ਼ੀਆਂ ਕੱਟ ਰਹੀ ਸੀ । ਫਿਰ ਅਚਾਨਕ ਕਮਰੇ ਨੂੰ ਅੱਗ ਲੱਗ ਗਈ । ਅੱਗ ਲੱਗਣ ਤੋਂ ਬਾਅਦ ਅਚਾਨਕ ਧਮਾਕਾ ਹੋਇਆ । ਲੋਕਾਂ ਨੇ ਉਸ ਨੂੰ ਅਤੇ ਉਸ ਦੀ ਪਤਨੀ ਰੀਟਾ ਨੂੰ ਕਮਰੇ ਤੋਂ ਬਾਹਰ ਕੱਢਿਆ।

ਗੁਆਂਢਣ ਰਿਤੂ ਨੇ ਕੀ ਦੱਸਿਆ

ਉਪਰੋਕਤ ਘਟਨਾਕ੍ਰਮ ਵਾਲੀ ਥਾਂ ਦੇ ਰਹਿੰਦੀ ਗੁਆਂਢਣ ਰਿਤੂ ਨੇ ਦੱਸਿਆ ਕਿ ਕਮਰੇ ਵਿੱਚ ਅੱਗ ਲੱਗਣ ਤੋਂ ਬਾਅਦ ਰੀਟਾ ਅਤੇ ਵਿਕਾਸ ਦੀਆਂ ਚੀਕਾਂ ਦੀਆਂ ਆਵਾਜਾਂ ਆਉਣ ਤੇ ਸਾਰੇ ਮੁਹੱਲੇ ਵਾਲੇ ਇਕੱਠੇ ਹੋ ਗਏ, ਜਿਸ ਤੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਇਸ ਘਟਨਾ ਵਿਚ ਰੀਟਾ ਅਤੇ ਵਿਕਾਸ ਦੇ ਕਮਰੇ ਦਾ ਸਾਰਾ ਸਮਾਨ ਸੜ ਗਿਆ ਤੇ ਜ਼ਖ਼ਮੀਆਂ (The injured) ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।

Read More : ਜੀਂਦ ਵਿੱਚ ਚੱਲਦੇ ਟੈਂਕਰ ‘ਚੋਂ ਗੈਸ ਲੀਕ; ਵੱਡਾ ਹਾਦਸਾ ਹੋਣੋਂ ਟਲਿਆ

ਕ੍ਰਿਪਾਨ ਨਾਲ ਹਮਲਾ ਕਰਨ ਅਤੇ ਕੁੱਟਮਾਰ ਕਰਨ ਤੇ 7 ਵਿਰੁੱਧ ਕੇਸ ਦਰਜ

0
beating with kirpan

ਰਾਜਪੁਰਾ, 12 ਜੁਲਾਈ 2025 : ਥਾਣਾ ਸਿਟੀ ਰਾਜਪੁਰਾ (Police Station City Rajpura) ਪੁਲਸ ਨੇ 7 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 2), 118 (1), 109, 351 (2), 191 (3),190 ਬੀ. ਐਨ. ਐਸ. ਤਹਿਤ ਕ੍ਰਿਪਾਨ ਨਾਲ ਵਾਰ ਮਾਰਨ ਦੀ ਨੀਅਤ ਨਾਲ ਕਰਨ ਅਤੇ ਕੁੱਟਮਾਰ (Beating) ਕਰਨ ਤੇ ਕੇਸ ਦਰਜ ਕੀਤਾ ਗਿਆ ਹੈ ।

ਕਿਸ ਕਿਸ ਤੇ ਹੋਇਆ ਹੈ ਕੇਸ ਦਰਜ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਜਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ, ਇਕਬਾਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ, ਗੁਰਮੀਤ ਕੋਰ ਪਤਨੀ ਹਰਜਿੰਦਰ ਸਿੰਘ, ਕੋਮਲਪ੍ਰੀਤ ਪੁੱਤਰੀ ਹਰਜਿੰਦਰ ਸਿੰਘ, ਕਲਮੀਤ ਕੋਰ ਪਤਨੀ ਬਲੇਦਵ ਸਿੰਘ ਵਾਸੀਆਨ ਫੋਕਲ ਪੁਆਇੰਟ ਰਾਜਪੁਰਾ ਅਤੇ ਦੋ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਕਾਨ ਨੰ. 301 ਨਾਰ ਨੋਰ ਕਲੋਨੀ ਫੋਕਲ ਪੁਆਇੰਟ ਰਾਜਪੁਰਾ ਨੇ ਦੱਸਿਆ ਕਿ ਸਾਲ 2017 ਵਿੱਚ ਉਸਨੇ ਆਪਣੇ ਗੁਆਂਢ ਵਿੱਚ ਹਰਜਿੰਦਰ ਸਿੰਘ ਕੋਲੋਂ ਇੱਕ ਪਲਾਟ ਖ੍ਰੀਦ ਕੀਤਾ ਸੀ ਅਤੇ ਸਾਰੀ ਰਕਮ ਹਰਜਿੰਦਰ ਸਿੰਘ ਨੂੰ ਮੌਕੇ ਤੇ ਦੇ ਦਿੱਤੀ ਸੀ, ਜਿਸਨੇ ਸਾਨੂੰ ਕਬਜਾ ਵੀ ਦੇ ਦਿੱਤਾ ਸੀ ਪਰ ਹਰਜਿੰਦਰ ਸਿੰਘ ਦੀ ਮੌਤ ਹੋਣ ਤੋ ਬਾਅਦ ਰਜਿਸਟਰੀ ਨਾ ਹੋ ਸਕੀ ਤਾਂ ਉਪਰੋਕਤ ਵਿਅਕਤੀ ਉਸਦੇ ਪਲਾਟ ਤੇ ਕਬਜਾ ਕਰਨਾ ਚਾਹੰੁਦੇ ਹਨ ।

ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੈ

ਸਿ਼ਕਾਇਤਕਰਤਾ ਨੇ ਦੱਸਿਆਕਿ 8 ਜੁਲਾਈ 2025 ਨੂੰ ਸਮਾ 11.00 ਪੀ. ਐਮ. ਤੇ ਉਹ ਜਦੋਂ ਆਪਣੇ ਕੰਮ ਤੋ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਰੁੱਕ ਕੇ ਪਲਾਟ ਦੇਖਣ ਲੱਗ ਪਿਆ ਅਤੇ ਇੰਨੇ ਵਿੱਚ ਉਪਰੋਕਤ ਵਿਅਕਤੀ ਘਰ ਅੰਦਰੋਂ ਡੰਡੇ/ਕਿਰਪਾਨਾ ਸਮੇਤ ਲੈਸ ਹੋ ਕੇ ਮੌਕੇ ਤੇ ਆ ਗਏ ਅਤੇ ਰਜਿੰਦਰ ਸਿੰਘ ਨੇ ਆਪਣੇ ਹੱਥ ਵਿੱਚ ਫੜ੍ਹੀ ਕਿਰਪਾਨ ਦਾ ਵਾਰ ਮਾਰ ਦੇਣ ਦੀ ਨੀਅਤ ਨਾਲ ਉਸ ਉਪਰ ਕੀਤਾ ਤੇ ਬਾਕੀਆਂ ਨੇ ਵੀ ਉਸਦੀ ਕੁੱਟਮਾਰ ਕੀਤੀ । ਜਿਸਦੇ ਚਲਦਿਆਂ ਉਹ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਚਾਰ ਵਿਰੁੱਧ ਕੁੱਟਮਾਰ ਕਰਨ ਅਤੇ ਖੋਹ ਕਰਨ ਤੇ ਕੇਸ ਦਰਜ

ਪੰਚਾਇਤ ਨੇ ਪਾਇਆ ਪ੍ਰਵਾਸੀਆਂ ਨੂੰ ਪਿੰਡ ਵਿਚੋਂ ਕੱਢਣ ਦਾ ਮਤਾ

0
Panchayat passes

ਫਤਿਹਗੜ੍ਹ ਸਾਹਿਬ, 12 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਜਿ਼ਲਾ ਫਤਿਹਗੜ੍ਹ ਸਾਹਿਬ (District Fatehgarh Sahib) ਦੇ ਪਿੰਡ ਲਖਣਪੁਰ ਗਰਚਾ ਦੀ ਪੰਚਾਇਤ ਨੇ ਸਰਬ ਸੰਮਤੀ ਨਾਲ ਪਿੰਡ ਵਿਚੋਂ ਪ੍ਰਵਾਸੀਆਂ ਨੂੰ ਕੱਢਣ ਸਬੰਧੀ ਇਕ ਮਤਾ ਪਾਇਆ ਹੈ ।

ਕੌਣ ਹੈ ਸਰਪੰਚ ਜਿਸਦੀ ਅਗਵਾਈ ਵਿਚ ਕੀਤਾ ਗਿਆ ਮਤਾ ਪਾਸ

ਭਰੋਸੇਯੋਗ ਸੂਤਰਾਂ ਤੋ਼ ਪ੍ਰਾਪਤ ਜਾਣਕਾਰੀ ਦੇ ਚਲਦਿਆਂ ਪਿੰਡ ਲਖਣਪੁਰ ਗਰਚਾ ਪੱਤੀ (Village Lakhanpur Garcha Patti) ਦੀ ਸਰਪੰਚ ਬਰਿੰਦਰ ਸਿੰਘ ਬਿੰਦਾ (Sarpanch) ਦੀ ਅਗਵਾਈ ਹੇਠ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਪ੍ਰਵਾਸੀਆਂ ਨੂੰ ਪਿੰਡ ਵਿਚੋਂ ਕੱਢਿਆ ਜਾਵੇ ।

ਦੱਸਣਯੋਗ ਹੈ ਕਿ ਪਾਸ ਕੀਤੇ ਗਏ ਮਤੇ ਤਹਿਤ ਉਨ੍ਹਾਂ ਪ੍ਰਵਾਸੀਆਂ ਨੂੰ ਪਿੰਡ ਵਿਚੋਂ ਕੱਢਣ ਦਾ ਮਤਾ ਪਾਸ ਕੀਤਾ ਗਿਆ ਹੈ ਜੋ ਬਿਨਾਂ ਪਛਾਣ ਵਾਲੇ ਹਨ । ਅਜਿਹੇ ਪ੍ਰਵਾਸੀਆਂ ਨੂੰ ਤਾਂ ਪਿੰਡ ਛੱਡਣ ਦੇ ਹੁਕਮ ਵੀ ਦੇ ਦਿੱਤੇ ਗਏ ਹਨ ਤੇ ਇਸ ਲਈ ਪੰਚਾਇਤ ਵਲੋਂ ਇਕ ਹਫ਼ਤੇ ਦਾ ਸਮਾਂ ਵੀ ਦਿੱਤਾ ਗਿਆ ਹੈ ।

ਆਖਰ ਕਿਊਂ ਪਾਇਆ ਗਿਆ ਹੈ ਅਜਿਹਾ ਮਤਾ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੀ ਪੰਚਾਇਤ ਵਲੋ਼ ਜੋ ਪਿੰਡ ਵਿਚੋ਼ ਪ੍ਰਵਾਸੀਆਂ ਨੂੰ ਬਾਹਰ ਜਾਣ ਦਾ ਮਤਾ ਪਾਸ ਕੀਤਾ ਗਿਆ ਹੈ ਤਹਿਤ ਪਿੰਡ ਦੇ ਰਜਵਾਹੇ ਤੋ਼ ਉਠਾਉਣਾ ਦਾ ਮਤਾ ਹੈ ਕਿਉਂਕਿ ਪ੍ਰਵਾਸੀਆਂ ਵਲੋਂ ਉਥੇ ਨਸਾ ਕੀਤਾ ਜਾਂਦਾ ਹੈ ਤੇ ਪਿੰਡ ਦੇ ਵਸਨੀਕ ਖਾਸ ਕਰਕੇ ਔਰਤਾਂ ਤੇ ਬੱਚੇ ਤੰਗ ਪ੍ਰੇਸ਼ਾਨ ਹੁੰਦੇ ਹਨ । ਪੰਚਾਇਤ ਵਲੋਂ ਉਕਤ ਪਾਸ ਕੀਤੇ ਗਏ ਮਤੇ ਤਹਿਤ ਕਿਸਾਨਾਂ ਨੂੰ ਮੋਟਰਾਂ ’ਤੇ ਰਹਿਣ ਵਾਲੇ ਪ੍ਰਵਾਸੀਆਂ ਦੇ ਆਧਾਰ ਕਾਰਡ ਦੇ ਵੇਰਵੇ ਰੱਖਣ ਲਈ ਵੀ ਆਖ ਦਿੱਤਾ ਗਿਆ ਹੈ ।

Read More : ਜਿੱਥੇ ਗ੍ਰਾਮ ਪੰਚਾਇਤਾਂ ਜਾਂ ਵਾਰਡਾਂ ‘ਚ ਨਹੀਂ ਹੋਈਆਂ ਚੋਣਾਂ: ਸਰਪੰਚ/ਪੰਚ ਦੀਆਂ ਚੋਣਾਂ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ

ਲੜਕੀ ਨੂੰ ਵਿਆਹ ਤੋਂ ਮਨ੍ਹਾਂ ਕਰਕੇ ਕੁੱਟਮਾਰ ਕਰਨ ਤੇ ਇਕ ਵਿਰੁੱਧ ਕੇਸ ਦਰਜ

0
beating with kirpan

ਬਨੂੜ, 12 ਜੁਲਾਈ 2025 : ਥਾਣਾ ਬਨੂੜ ਪੁਲਸ (Banur Police Station) ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 64, 316 (2), 318 (4) ਬੀ. ਐਨ. ਐਸ. ਤਹਿਤ ਲੜਕੀ ਨੂੰ ਵਿਆਹ ਤੋਂ ਮਨ੍ਹਾਂ ਕਰਕੇ ਉਸਦੀ ਕੁੱਟਮਾਰ ਕਰਕੇ ਮੌਕੇ ਤੋਂ ਫਰਾਰ ਹੋਣ ਤੇ ਕੇਸ ਦਰਜ ਕੀਤਾ ਗਿਆ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਮਿਤ ਸਿੰਘ ਪੁੱਤਰ ਮਨਜਿੰਦਰ ਸਿੰਘ ਵਾਸੀ ਅਜੀਤ ਨਗਰ ਬਸਤੀ ਜਗਰਾਉ ਜਿਲਾ ਲੁਧਿਆਣਾ ਸ਼ਾਮਲ ਹੈ ।

ਪੁਲਸ ਨੂੰ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ ਉਸਦੀ ਲੜਕੀ ਜੋ ਕਿ 27 ਸਾਲਾਂ ਦੀ ਹੈ ਦੀ ਅਮਿਤ ਨਾਲ ਦੋਸਤੀ ਹੋ ਗਈ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ ਲੜਕੀ ਦੇ ਦੱਸਣ ਮੁਤਾਬਕ ਅਮਿਤ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ, ਜਿਸ ਤੇ ਉਸਨੇ ਲੜਕੀ ਨੂੰ ਵਿਸ਼ਵਾਸ਼ ਵਿੱਚ ਲੈ ਲਿਆ ਤੇ ਬਨੂੰੜ ਵਿਖੇ ਕਮਰਾ ਲੈ ਕੇ ਇਕੱਠੇ ਰਹਿਣ ਲੱਗ ਪਏ, ਜਿੱਥੇ ਉਪਰੋਕਤ ਵਿਅਕਤੀ ਨੇ ਉਸਦੀ ਲੜਕੀ ਨੂੰ ਵਿਆਹ ਕਰਾਉਣ ਦਾ ਲਾਰਾ ਲਗਾ ਕੇ ਉਸ ਨਾਲ ਸਰੀਰਕ ਸਬੰਧ (Sexual intercourse) ਬਣਾਏ, ਜਿਸ ਚਲਦਿਆਂ ਹੁਣ ਉਹ (ਲੜਕੀ) 6 ਮਹੀਨਿਆਂ ਦੀ ਗਰਭਵਤੀ (6 months pregnant) ਹੋ ਗਈ ।

ਅਮਿਤ ਤਾਂ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹੈ ਅਤੇ ਉਸ ਕੋਲ ਦੋ ਬੱਚੇ ਵੀ ਹਨ

ਸਿ਼ਕਾਇਤਕਰਤਾ ਨੇ ਦੱਸਿਆ ਕਿ ਹੁਣ ਉਨ੍ਹਾਂ ਦੀ ਲੜਕੀ ਨੂੰ ਪਤਾ ਲੱਗਿਆ ਕਿ ਅਮਿਤ ਤਾਂ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹੈ ਅਤੇ ਉਸ ਕੋਲ ਦੋ ਬੱਚੇ ਵੀ ਹਨ। ਸਿ਼ਕਾਇਤਕਰਤਾ ਨੇ ਦੱਸਿਆ ਕਿ ਇਥੇ ਹੀ ਬਸ ਨਹੀਂ ਅਮਿਤ ਵਲੋਂ ਤਾਂ ਲੜਕੀ ਦੇ ਸੋਨੇ ਦੇ ਗਹਿਣੇ ਵੀ ਆਪਣੇ ਕੋਲ ਰੱਖੇ ਹੋਏ ਹਨ ਤੇ 22 ਮਈ 2025 ਨੂੰ ਅਮਿਤ ਲੜਕੀ ਨੂੰ ਵਿਆਹ ਤੋ ਮਨ੍ਹਾਂ ਕਰਕੇ ਉਸਦੀ ਕੁੱਟਮਾਰ ਕਰਕੇ ਮੌਕੇ ਤੋ ਫਰਾਰ ਹੋ ਗਿਆ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਚਾਰ ਵਿਰੁੱਧ ਕੁੱਟਮਾਰ ਕਰਨ ਅਤੇ ਖੋਹ ਕਰਨ ਤੇ ਕੇਸ ਦਰਜ

ਜੀਰਕਪੁਰ ਦੇ ਢਕੌਲੀ ’ਚ ਦੁਕਾਨ ਵਿਚੋਂ ਕਰੋੜਾਂ ਰੁਪਏ ਦੀ ਹੋਈ ਲੁੱਟ

0
Zirakpur Theft

ਜੀਰਕਪੁਰ, 12 ਜੁਲਾਈ 2025 : ਪੰਜਾਬ ਦੇ ਜਿ਼ਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਦੇ ਢਕੌਲੀ ਮੁੱਖ ਸੜਕ ਤੇ ਸਥਿਤ ਗੋਵਿੰਦ ਜਿਊਲਰਜ਼ (Govind Jewellers) ਦੇ ਮੋਟਰਸਾਈਕਲ ਸਵਾਰ ਲੁਟੇਰੇ ਵਿਅਕਤੀਆਂ ਨੇ ਚਿੱਟੇ ਦਿਨ ਕਰੋੜਾਂ ਰੁਪਏ ਦੇ ਕੀਮਤੀ ਗਹਿਣਿਆਂ ਦੀ ਲੁੱਟ ਕੀਤੀ । ਜਿਸ ਤੋਂ ਬਾਅਦ ਲੁਟੇਰੇ ਆਮ ਵਾਂਗ ਫਰਾਰ ਹੋ ਗਏ।ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਐਸ. ਪੀ. ਜ਼ੀਰਕਪੁਰ (S. P. Zirakpur) ਜਸਪਿੰਦਰ ਸਿੰਘ ਗਿੱਲ ਅਤੇ ਭਾਰੀ ਪੁਲਸ ਫੋਰਸ ਨੇ ਦੌਰਾ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਚੇਨ ਦਿਖਾਉਣ ਦਾ ਬਹਾਨਾ ਲਗਾ ਬਣਾ ਲਿਆ ਬੰਦੀ

ਜੀਰਕਪੁਰ ਦੇ ਜਿਸ ਢਕੌਲੀ (Dhakuli) ਖੇਤਰ ਵਿਚ ਜਿਊਲਰਜ਼ ਦੇ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸਬੰਧੀ ਜਾਣਕਾਰੀ ਦਿੰਦਿਆਂ ਗੋਵਿੰਦ ਜਿਊਲਰਜ਼ ਦੇ ਮਾਲਕ ਤੇ ਘਟਨਾਕ੍ਰਮ ਦੇ ਪੀੜ੍ਹਤ ਸੁਰਿੰਦਰ ਕਵਾਤਰਾ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਪਹਿਲਾਂ ਚੇਨ ਦੇਖਣ ਦੇ ਬਹਾਨੇ ਦੁਕਾਨ ਦੇ ਬਾਹਰੋਂ ਤੇ ਅੰਦਰੋਂ ਰੇਕੀ ਕੀਤੀ ਗਈ ਤੇ ਫਿਰ ਦੁਬਾਰਾ ਆ ਕੇ ਪਹਿਲੀ ਮੰਜਿ਼ਲ ਤੇ ਲਿਜਾ ਕੇ ਉਸਨੂੰ ਬੰਦੀ ਬਣਾ ਲਿਆ ਤੇ ਫਿਰ ਕਰੋੜਾਂ ਰੁਪਇਆਂ ਦੇ ਗਹਿਣੇ ਲੁੱਟਣ ਦੀ ਘਟਨਾ ਨੂੰ ਅੰਜਾਮ ਦੇ ਕੇ ਮੋਟਰਸਾਈਕਲ ਤੇ ਫਰਾਰ ਹੋ ਗਏ ।

ਲੁਟੇਰੇ ਜਾਂਦੇ ਜਾਂਦੇ ਲੈ ਗਏ ਸੀ. ਸੀ. ਟੀ. ਵੀ. ਦੀ ਡੀ. ਵੀ. ਆਰ.

ਲੁੱਟ ਦੀ ਘਟਨਾ ਦੇ ਪੀੜ੍ਹਤ ਜਿਊਲਰਜ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ.(C. C. T. V.)  ਕੈਮਰਿਆਂ ਦੀ ਡੀ. ਵੀ. ਆਰ. (D. V. R.) ਵੀ ਲੈ ਗਏ। ਕਵਾਤਰਾ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਸਦੇ ਪਿਤਾ ਬੜੀ ਮੁਸ਼ਕਲ ਨਾਲ ਰੁੜਦੇ ਹੋਏ ਪਹਿਲੀ ਮੰਜਿਲ ਤੋਂ ਹੇਠਾਂ ਆਏ ਅਤੇ ਉਸ ਨੂੰ ਇਸਦੀ ਜਾਣਕਾਰੀ ਦਿਤੀ ਜਿਸਨੇ ਪੁਲਸ ਨੂੰ ਸੂਚਨਾ ਦਿਤੀ ।

ਕੀ ਆਖਿਆ ਐਸ. ਪੀ. ਨੇ

ਐਸ. ਪੀ. ਜਸਪਿੰਦਰ ਸਿੰਘ ਗਿੱਲ ਨੇ ਘਟਨਾ ਸਬੰਧੀ ਜਾਂਚ ਸ਼ੁਰੂ ਕਰਨ ਦਾ ਆਖਦਿਆਂ ਕਿਹ ਕਿ ਲੁਟੇਰਿਆਂ ਦੀ ਭਾਲ ਲਈ ਆਲੇ ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਲੁੱਟੇ ਹੋਏ ਸਮਾਨ ਬਾਰੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ।

Read More : ਤਿੰਨ ਵਿਰੁੱਧ ਲੁੱਟ ਖੋਹ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ