Home Blog Page 484

ਡਿਪਟੀ ਕਮਿਸ਼ਨਰ ਵੱਲੋਂ ਦਿਹਾਤੀ ਖੇਤਰਾਂ ‘ਚ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ

0
Deputy Commissioner

ਪਟਿਆਲਾ, 16 ਜੁਲਾਈ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ (Deputy Commissioner) ਡਾ. ਪ੍ਰੀਤੀ ਯਾਦਵ ਨੇ ਦਿਹਾਤੀ ਖੇਤਰਾਂ ਵਿੱਚ ਚੱਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ । ਇਸ ਦੌਰਾਨ ਉਨ੍ਹਾਂ ਨੇ ਪੰਜਾਬ ਨਿਰਮਾਣ, ਐਮ. ਪੀ. ਲੈਡ ਤੇ ਵਿਵੇਕੀ ਗ੍ਰਾਂਟਾਂ, 15ਵੇਂ ਵਿੱਤ ਕਮਿਸ਼ਨ, ਮੁੱਖ ਮੰਤਰੀ ਵੱਲੋਂ ਭੇਜੀਆਂ ਗ੍ਰਾਂਟਾਂ, ਬੰਧਨ ਮੁਕਤ, ਆਰ.ਡੀ.ਐਫ. ਤੇ ਹੋਰ ਪਿਛਲੀਆਂ ਵਿੱਤੀ ਗ੍ਰਾਂਟਾਂ ਦੇ ਵਰਤੋਂ ਸਰਟੀਫਿਕੇਟ ਜਮ੍ਹਾਂ ਨਾ ਕਰਵਾਉਣ ਦਾ ਗੰਭੀਰ ਨੋਟਿਸ ਲਿਆ ।

ਬੀ. ਡੀ. ਪੀ. ਓਜ ਪਿੰਡਾਂ ਦੇ ਵਿਕਾਸ ਕੰਮਾਂ ‘ਚ ਹੋਰ ਤੇਜੀ ਲਿਆਉਣ : ਡਾ. ਪ੍ਰੀਤੀ ਯਾਦਵ

ਡਿਪਟੀ ਕਮਿਸ਼ਨਰ ਨੇ ਇੱਥੇ ਏ. ਡੀ. ਸੀ. (ਦਿਹਾਤੀ) ਵਿਕਾਸ ਅਮਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ. ਈ. ਓ. ਅਮਨਦੀਪ ਕੌਰ ਤੇ ਬੀ. ਡੀ. ਪੀ. ਓਜ. ਨਾਲ ਮੀਟਿੰਗ (Meeting) ਕਰਦਿਆਂ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕੰਮਾਂ ਨੂੰ ਜਲਦ ਮੁਕੰਮਲ ਕਰਵਾਉਣ ਅਤੇ ਪਿਛਲੀਆਂ ਗ੍ਰਾਂਟਾਂ ਦੇ ਕੰਮ ਕਰਵਾ ਕੇ ਵਰਤੋਂ ਸਰਟੀਫਿਕੇਟ ਦੇ ਬਕਾਇਆ ਜ਼ੀਰੋ ਕਰਨ ‘ਤੇ ਜ਼ੋਰ ਦਿੱਤਾ ।

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਹਦਾਇਤਾਂ, ਠੋਸ ਤੇ ਤਰਲ ਕੂੜਾ ਪ੍ਰਬੰਧਨ ਪ੍ਰਾਜੈਕਟ ਮੁਕੰਮਲ ਕੀਤੇ ਜਾਣ

ਉਨ੍ਹਾਂ ਨੇ ਸਾਰੇ ਪਿੰਡਾਂ ‘ਚ ਸਟੇਡੀਅਮ, ਆਂਗਣਵਾੜੀਆਂ ਤੇ ਛੱਪੜਾਂ ਦੇ ਨਵੀਨੀਕਰਨ ਦੇ ਕੰਮਾਂ ‘ਚ ਵੀ ਤੇਜੀ ਲਿਆਉਣ ‘ਤੇ ਵੀ ਜ਼ੋਰ ਦਿੰਦਿਆਂ ਪਿੰਡਾਂ ਨੂੰ ਤਰਲ ਕੂੜੇ ਪ੍ਰਬੰਧਨ ਤਹਿਤ ਲਿਆ ਕੇ ਗੰਦੇ ਪਾਣੀ ਦੇ ਨਿਪਟਾਰੇ ਦੀ ਸਮੱਸਿਆ ਦੇ ਹੱਲ ਕਰਨ ਲਈ ਵੀ ਹਦਾਇਤ ਕੀਤੀ । ਸਾਰੇ ਪ੍ਰਾਜੈਕਟਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਹਰੇਕ ਅਧਿਕਾਰੀ ਪ੍ਰਗਤੀ ਦਿਖਾਵੇ ਤੇ ਕਿਸੇ ਵੀ ਕੰਮ ਵਿੱਚ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।

ਸਾਰੇ ਪਿੰਡਾਂ ‘ਚ ਸਟੇਡੀਅਮ, ਆਂਗਣਵਾੜੀਆਂ ਤੇ ਛੱਪੜਾਂ ਦੇ ਨਵੀਨੀਕਰਨ ਦੇ ਕੰਮਾਂ ‘ਚ ਵੀ ਤੇਜੀ ਲਿਆਉਣ ‘ਤੇ ਜ਼ੋਰ

ਉਨ੍ਹਾਂ ਨੇ ਸਮੂਹ ਬੀ. ਡੀ. ਪੀ. ਓਜ਼ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਪਿੰਡਾਂ ਦੇ ਵਿਕਾਸ ਕੰਮਾਂ ਦੀ ਪ੍ਰਗਤੀ ਦੀ ਰਿਪੋਰਟ (Progress report) ਪਿੰਡ ਵਾਈਜ਼ ਤਿਆਰ ਕਰਕੇ ਜਮ੍ਹਾਂ ਕਰਵਾਉਣ।

ਡਿਪਟੀ ਕਮਿਸ਼ਨਰ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਹਰ ਘਰ ਪੀਣ ਵਾਲਾ ਸਾਫ਼-ਸੁਥਰਾ ਜਲ ਉਪਲਬਧ ਕਰਵਾਉਣ ਤੇ ਹਰ ਘਰ ‘ਚ ਪਖਾਨੇ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਚਾਲੂ ਵਿਕਾਸ ਪ੍ਰਾਜੈਕਟ ਤੁਰੰਤ ਮੁਕੰਮਲ ਕੀਤੇ ਜਾਣ । ਇਸ ਮੌਕੇ ਜ਼ਿਲ੍ਹਾ ਸੈਟੀਟੇਸ਼ਨ ਅਫ਼ਸਰ ਤੇ ਜ਼ਿਲ੍ਹਾ ਜਲ ਅਫ਼ਸਰ, ਪੰਚਾਇਤੀ ਰਾਜ ਦੇ ਐਸ. ਡੀ. ਓ. ਅਮਨਦੀਪ ਕੌਰ (S. D. O. Amandeep Kaur) ਤੇ ਹੋਰ ਅਧਿਕਾਰੀ ਵੀ ਮੌਜੂਦ ਸਨ ।

Read More : ਜ਼ਿਲ੍ਹਾ ਨਿਵਾਸੀ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਖ਼ਬਰ ਜਾਂ ਅਫ਼ਵਾਹ ਉਪਰ ਬਿਨ੍ਹਾਂ ਪੜਤਾਲ ਕੀਤੇ ਯਕੀਨ ਨਾ ਕਰਨ ਤੇ ਨਾ ਹੀ ਅੱਗੇ ਫੈਲਾਉਣ-ਡਾ. ਪ੍ਰੀਤੀ ਯਾਦਵ

ਇੱਕ ਵਿਅਕਤੀ ਵਲੋਂ ਪੱਖੇ ਨਾਲ ਲਟਕ ਕੇ ਕੀਤੀ ਆਤਮ ਹੱਤਿਆ

0
Sucide

ਨਾਭਾ 16 ਜੁਲਾਈ 2025 : ਨਾਭਾ ਦੀ ਜੈਮਲ ਸਿੰਘ ਕਲੋਨੀ (Nabha Jaimal Singh Colony) ਵਿਖੇ ਇਕ ਵਿਅਕਤੀ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ (Assistant Police Station Officer) ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਰਾਜੇਸ਼ ਕੁਮਾਰ (48) ਸਾਲਾ ਪੁੱਤਰ ਲੇਟ ਸਾਧੂ ਰਾਮ 4 ਬੱਚਿਆਂ ਦਾ ਪਿਤਾ ਹੈ ਤੇ ਜੈਮਲ ਸਿੰਘ ਕਲੋਨੀ ਰਹਿਣ ਵਾਲਾ ਹੈ ਨੇ  ਪੱਖੇ ਨਾਲ ਲਟਕ ਕੇ ਸੂਸਾਈਡ (Suicide) ਕਰ ਲਿਆ ਹੈ ।

ਮ੍ਰਿਤਕਾ ਦੀ ਲਾਸ (Los) ਨੂੰ ਨਾਭਾ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ । ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਰਾਜੇਸ਼ ਕੁਮਾਰ ਦੀ ਪਤਨੀ ਮੀਨੂ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰ ਕੇ  ਲਾਸ ਦਾ ਪੋਸਟਮਾਰਟਮ (Postmortem) ਕਰਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ।

Read More : ਪੋਪਲੀ ਸਟੋਰ ਦੇ ਮਾਲਕ ਨੇ ਕੀਤੀ ਆਤਮ-ਹੱਤਿਆ, ਨਾਭਾ ਦੀ ਨਹਿਰ ‘ਚ ਮਾਰੀ ਛਾਲ 

ਕੋਲੇ ਦੇ ਬਦਲ ਵਜੋਂ ਕੀਤੀ ਜਾ ਸਕਦੀ ਹੈ ਪਰਾਲੀ ਦੀ ਵਰਤੋਂ : ਅਨਿਲ ਬਵੇਜਾ

0
Awareness program

ਪਟਿਆਲਾ, 16 ਜੁਲਾਈ 2025 : ਥਰਮਲ ਪਾਵਰ ਪਲਾਂਟਾਂ ਵਿੱਚ ਬਾਇਓਮਾਸ (Biomass in thermal power plants) ਦੀ ਵਰਤੋਂ ਸਬੰਧੀ ਇਕ ਦਿਨਾਂ ਸਿਖਲਾਈ ਅਤੇ ਜਾਗਰੂਕਤਾ ਪ੍ਰੋਗਰਾਮ (Awareness program) ਸਮਰੱਥ ਮਿਸ਼ਨ, ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਅਤੇ ਨੈਸ਼ਨਲ ਪਾਵਰ ਟ੍ਰੇਨਿੰਗ ਇੰਸਟੀਚਿਊਟ, ਨੰਗਲ ਦੇ ਸਾਂਝੇ ਉਪਰਾਲੇ ਤਹਿਤ ਪਟਿਆਲਾ ਵਿਖੇ ਕਰਵਾਇਆ ਗਿਆ ।

ਮਾਹਰਾਂ ਨੇ ਦਿੱਤੀ ਬਾਇਓਮਾਸ ਪੈਲੇਟ ਤਿਆਰ ਕਰਨ ਦੀ ਤਕਨੀਕ ਬਾਰੇ ਜਾਣਕਾਰੀ

ਜਾਗਰੂਕਤਾ ਤੇ ਸਿਖਲਾਈ ਪ੍ਰੋਗਰਾਮ (Awareness and training programs) ’ਚ ਮਿਸ਼ਨ ਅਧਿਕਾਰੀਆਂ, 200 ਤੋਂ ਵੱਧ ਕਿਸਾਨਾਂ, ਕਿਸਾਨ ਉਤਪਾਦਕ ਸੰਗਠਨਾਂ (ਐਫ. ਪੀ. ਓ.), ਥਰਮਲ ਪਾਵਰ ਪਲਾਂਟ ਅਧਿਕਾਰੀਆਂ, ਬੈਂਕਰਾਂ, ਉਦਯੋਗਪਤੀਆਂ ਅਤੇ ਪੈਲੇਟ ਨਿਰਮਾਤਾਵਾਂ ਨੇ ਭਾਗ ਲਿਆ। ਸਮਰੱਥ ਮਿਸ਼ਨ, ਪੰਜਾਬ ਖੇਤੀਬਾੜੀ ਵਿਭਾਗ, ਐਸ. ਬੀ. ਆਈ., ਗਲੋਬਲ ਨਾਮਧਾਰੀ ਇੰਜੀਨੀਅਰਜ਼ ਅਤੇ ਪੀ. ਐਸ. ਪੀ. ਸੀ. ਐਲ. ਤੋਂ ਆਏ ਮਾਹਰਾਂ ਨੇ ਬਾਇਓਮਾਸ ਪੈਲੇਟ ਤਿਆਰ ਕਰਨ ਦੀ ਤਕਨੀਕ, ਉਪਕਰਨ ਅਤੇ ਵਿੱਤੀ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ।

ਕਿਸਾਨਾਂ ਤੇ ਥਰਮਲ ਪਾਵਰ ਪਲਾਂਟਾਂ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦਿੱਤੀ ਜਾਣਕਾਰੀ

ਐਨ. ਪੀ. ਟੀ. ਆਈ. ਦੇ ਡਾਇਰੈਕਟਰ (N. P. T. I. Director) ਡਾ. ਐਮ. ਰਵੀਚੰਦਰ ਬਾਬੂ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਕਿਸਾਨਾਂ ਤੇ ਥਰਮਲ ਪਾਵਰ ਪਲਾਂਟਾਂ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਇਹ ਪਹਿਲ ਗਰੀਨ ਐਨਰਜੀ ਊਰਜਾ ਨੂੰ ਵਧਾਉਣ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ ।

ਖੇਤੀਬਾੜੀ ਅਧਿਕਾਰੀ ਡਾ. ਏ. ਐਸ. ਮਾਨ ਨੇ ਪਟਿਆਲਾ ਖੇਤਰ ਵਿੱਚ ਉਪਲਬਧ ਕੱਚੇ ਬਾਇਓਮਾਸ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਥਰਮਲ ਪਲਾਂਟਾਂ ਲਈ ਪੈਲੇਟ ਤਿਆਰ ਕਰਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਐਨ. ਪੀ. ਟੀ. ਆਈ. ਅਤੇ ਮਿਸ਼ਨ ਅਧਿਕਾਰੀਆਂ ਦਾ ਪਟਿਆਲਾ ਵਿੱਚ ਇਹ ਸਮਾਗਮ ਕਰਵਾਉਣ ਲਈ ਧੰਨਵਾਦ ਵੀ ਕੀਤਾ ।

ਡਾਇਰੈਕਟਰ ਸਮਰੱਥ ਮਿਸ਼ਨ ਅਨਿਲ ਬਵੇਜਾ ਨੇ ਕੀਤਾ ਸਮਾਗਮ ਦਾ ਉਦਘਾਟਨ

ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾਇਰੈਕਟਰ, ਸਮਰੱਥ ਮਿਸ਼ਨ ਅਨਿਲ ਬਵੇਜਾ ਨੇ ਸਮਾਗਮ ਦਾ ਉਦਘਾਟਨ ਕੀਤਾ। ਉਨ੍ਹਾਂ ਬਾਇਓਮਾਸ ਸਪਲਾਈ ਚੇਨ ਅਤੇ ਵਿੱਤੀ ਪੱਖਾਂ ਉੱਤੇ ਚਰਚਾ ਕੀਤੀ ਅਤੇ ਐਫ. ਪੀ. ਓ., ਨਵੇਂ ਉਦਯੋਗਪਤੀਆਂ ਨੂੰ ਇਸ ਖੇਤਰ ਵਿੱਚ ਆਉਣ ਲਈ ਪ੍ਰੇਰਿਤ ਕੀਤਾ ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਅਤੇ ਉਦਯੋਗਪਤੀਆਂ ਲਈ ਅਨੇਕ ਵਿੱਤੀ ਅਤੇ ਤਕਨੀਕੀ ਸਕੀਮਾਂ ਉਪਲਬਧ ਹਨ । ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵੱਡੀ ਮਾਤਰਾ ਵਿੱਚ ਪਰਾਲੀ ਉਪਲਬਧ ਹੈ, ਜਿਸ ਨੂੰ ਜਲਾਇਆ ਜਾਂਦਾ ਹੈ, ਜੇਕਰ ਇਸ ਦਾ ਵਰਤੋਂ ਕਰਕੇ ਪੈਲੇਟ ਤਿਆਰ ਕੀਤੇ ਜਾਣ, ਤਾਂ ਇਹ ਪਰਾਲੀ ਸਾੜਨ ਅਤੇ ਕੋਲ ਦੀ ਘਾਟ ਦੋਵਾਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ।

ਉਦਯੋਗਪਤੀਆਂ, ਪੈਲੇਟ ਨਿਰਮਾਤਾਵਾਂ ਅਤੇ ਕਿਸਾਨਾਂ ਨੂੰ ਐਫ. ਪੀ. ਓ. ਬਣਾ ਕੇ ਪਰਾਲੀ ਇਕੱਠੀ (Straw collection) ਕਰਨ ਅਤੇ ਪੈਲੇਟ ਨਿਰਮਾਣ ਕਾਰੋਬਾਰ ਵਿੱਚ ਕਦਮ ਰੱਖਣ ਲਈ ਉਤਸ਼ਾਹਿਤ ਕੀਤਾ ਗਿਆ, ਕਿਉਂਕਿ ਅਗਲੇ ਸਾਲਾਂ ਵਿੱਚ ਇਸ ਖੇਤਰ ਦੀ ਮੰਗ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ ।

ਉਪ-ਡਾਇਰੈਕਟਰ ਸੰਜੇ ਕੁਮਾਰ ਸਿੰਘ ਅਤੇ ਸਹਾਇਕ ਡਾਇਰੈਕਟਰ ਸੌਰਭ ਮਹਾਜਨ ਨੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮਨੋਜ ਕੁਮਾਰ ਯਾਦਵ (ਮਿਸ਼ਨ ਮੈਂਬਰ), ਡਾ. ਰਵਿੰਦਰਪਾਲ ਸਿੰਘ ਚੱਠਾ, ਹਰਵਿੰਦਰ ਸਿੰਘ, ਅਤੁਲ ਜੈਨ, ਭਗਵੰਤ ਸਿੰਘ ਨੇ ਬਾਇਓਮਾਸ ਪੈਲੇਟ, ਥਰਮਲ ਪਾਵਰ ਪਲਾਂਟਾਂ ਵਿੱਚ ਉਨ੍ਹਾਂ ਦੀ ਵਰਤੋਂ ਅਤੇ ਵਿੱਤੀ ਮਦਦ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।

Read More : ਹਿਮਾਚਲ ਪ੍ਰਦੇਸ਼: ਸਕੂਲੀ ਬੱਚਿਆਂ ਨੇ ਜਾਗਰੂਕਤਾ ਰੈਲੀ ਕੱਢੀ

ਡੀ. ਸੀ. ਨੇ ਕੀਤੀ ਪਾਣੀ ਪਾਇਪਲਾਈਨ ਦਾ ਕੰਮ ਛੇਤੀ ਮੁਕੰਮਲ ਕਰਨ ਦੀ ਹਦਾਇਤ

0
pipeline work soon

ਪਟਿਆਲਾ, 16 ਜੁਲਾਈ 2025 : ਪਟਿਆਲਾ ਸ਼ਹਿਰ `ਚ 247 ਨਹਿਰੀ ਪਾਣੀ ਦੀ ਸਪਲਾਈ (247 Canal Water Supply) ਲਈ ਪਾਇਪ ਲਾਈਨ ਪਾਉਣ ਦੇ ਚੱਲ ਰਹੇ ਕੰਮ ਦੌਰਾਨ ਜੇਲ ਰੋਡ `ਤੇ ਤ੍ਰਿਪੜੀ ਟੀ ਪੁਆਇੰਟ ਤੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਅੱਗਿਉਂ ਹੁੰਦੇ ਹੋਏ ਵਾਇਆ ਖੰਡਾ ਚੌਂਕ 18 ਨੰਬਰ ਫਾਟਕ ਫਲਾਈਓਵਰ (ਪੁਰਾਣਾ ਬੱਸ ਸਟੈਂਡ) ਤੋਂ ਪਹਿਲਾਂ ਹੋਟਲਾਂ ਵਾਲੇ ਚੌਂਕ ਤੱਕ ਅਤੇ ਐਫ. ਸੀ. ਆਈ. ਗੁਦਾਮਾਂ ਤੋਂ ਸਰਕਾਰੀ ਪ੍ਰੈਸ ਤੋਂ ਹੁੰਦੇ ਹੋਏ ਦੁਖ ਨਿਵਾਰਨ ਸਾਹਿਬ ਰੋਡ `ਤੇ ਸੜਕਾਂ ਦੀਆਂ ਬਰਮ੍ਹਾਂ ਪੁੱਟੀਆਂ ਗਈਆਂ ਹਨ, ਇਸ ਲਈ ਲੋਕ ਕੁਝ ਦਿਨ ਸਹਿਯੋਗ ਕਰਨ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਦਿਨ-ਰਾਤ ਕਰਕੇ ਸਾਰੇ ਕੰਮ ਜਲਦੀ ਮੁਕੰਮਲ ਕੀਤੇ ਜਾਣ।

ਵਾਹਨ ਚਾਲਕਾਂ ਅਤੇ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਨਾ ਆਵੇ ਦੇ ਚਲਦਿਆਂ ਕੀਤੇ ਜਾਣ ਪ੍ਰਬੰਧ

ਡਿਪਟੀ ਕਮਿਸ਼ਨਰ (Deputy Commissioner) ਡਾ. ਪ੍ਰੀਤੀ ਯਾਦਵ ਨੇ ਟ੍ਰੈਫਿਕ ਪੁਲਿਸ, ਲੋਕ ਨਿਰਮਾਣ ਵਿਭਾਗ, ਨਗਰ ਨਿਗਮ ਤੇ ਐਲ ਐਂਡ ਟੀ ਕੰਪਨੀ ਅਤੇ ਜਲ ਸਪਲਾਈ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਜੇਲ ਰੋਡ, ਸਰਹਿੰਦ ਰੋਡ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਟ੍ਰੈਫਿਕ ਦੀ ਆਵਾਜਾਈ ਬਹੁਤ ਜਿਆਦਾ ਹੈ ਅਤੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਸ਼ਰਧਾਲੂ 24 ਘੰਟੇ ਆਉਂਦੇ ਰਹਿੰਦੇ ਹਨ, ਇਸ ਲਈ ਅਜਿਹੇ ਪ੍ਰਬੰਧ ਕੀਤੇ ਜਾਣ ਤਾਂ ਕਿ ਵਾਹਨ ਚਾਲਕਾਂ ਅਤੇ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ।

ਪਾਇਪਲਾਈਨ ਪਾਉਣ ਤੋਂ ਬਾਅਦ ਸੜਕ ਨੂੰ ਤੁਰੰਤ ਚੱਲਣਯੋਗ ਬਣਾਇਆ ਜਾਵੇ

ਡੀ. ਸੀ. ਯਾਦਵ ਨੇ ਕਿਹਾ ਕਿ 24 ਘੰਟੇ ਨਹਿਰੀ ਪਾਣੀ ਦੀ ਪਾਇਪਲਾਈਨ ਪਾਉਣ ਲਈ ਪੁੱਟੀ ਜਾਣ ਵਾਲੀ ਸੜਕ ਕਰਕੇ ਆਵਾਜਾਈ ਪ੍ਰਭਾਵਤ ਹੋਣ ਤੋਂ ਬਚਾਅ ਲਈ ਉਚੇਚੇ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏ ਜਾਣ ਦੀ ਵੀ ਹਦਾਇਤ ਕੀਤੀ ਗਈ ਹੈ ਤਾਂ ਕਿ ਸੜਕ ਪੁੱਟਣ ਤੋਂ ਬਾਅਦ ਪਾਇਪਲਾਈਨ ਪਾਉਣ ਦੇ ਬਾਅਦ ਸੜਕ ਨੂੰ ਤੁਰੰਤ ਚੱਲਣਯੋਗ ਬਣਾਇਆ ਜਾਵੇ ਤਾਂ ਕਿ ਆਵਾਜਾਈ ਪ੍ਰਭਾਵਤ ਨਾ ਹੋਵੇ।

ਸ਼ਹਿਰ ਵਿੱਚ ਕੀਤਾ ਜਾ ਰਿਹੈ ਪਾਈਪਲਾਈਨ ਪਾਏ ਜਾਣ ਦਾ ਕੰਮ ਬਹੁਤ ਤੇਜੀ ਨਾਲ ਮੁਕੰਮਲ

ਇਸ ਕੰਮ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵਿਕਾਸ ਧਵਨ ਨੇ ਦੱਸਿਆ ਕਿ ਸ਼ਹਿਰ ਵਿੱਚ ਪਾਈਪ ਲਾਈਨ ਪਾਏ ਜਾਣ ਦਾ ਕੰਮ ਬਹੁਤ ਤੇਜੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ ਅਤੇ ਸੜਕਾਂ ਪੁੱਟੀਆਂ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਲਈ ਉਹ ਲੋਕਾਂ ਦੀ ਪ੍ਰੇਸ਼ਾਨੀ ਸਮਝ ਰਹੇ ਹਨ ਪ੍ਰੰਤੂ ਪਾਣੀ ਦੀ ਪਾਈਪਲਾਈਨ ਪਾਉਣ ਲਈ ਪੁੱਟੀਆਂ ਸੜਕਾਂ ਨੂੰ ਨਾਲੋ-ਨਾਲ ਠੀਕ ਵੀ ਕੀਤਾ ਜਾ ਰਿਹਾ ਹੈ ।

Read More : ਵਧੀਕ ਡਿਪਟੀ ਕਮਿਸ਼ਨਰ ਨੇ ‘ਨਸ਼ਾ ਮੁਕਤੀ ਯਾਤਰਾ’ ਸਬੰਧੀ ਕੀਤੀ ਮੀਟਿੰਗ

ਸਰਕਾਰੀ ਸਵੀਮਿੰਗ ਪੂਲ ਨੂੰ ਕੀਤਾ ਜਾਵੇਗਾ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ

0
Government swimming pool

ਪਟਿਆਲਾ, 16 ਜੁਲਾਈ 2025 : ਡਿਪਟੀ ਕਮਿਸ਼ਨਰ (Deputy Commissioner) ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਟਿਆਲਾ ਦੇ ਸਰਕਾਰੀ ਸਵੀਮਿੰਗ ਪੂਲ `ਤੇ ਪੰਜਾਬ ਸਰਕਾਰ 15 ਲੱਖ ਰੁਪਏ ਖਰਚ ਕਰਕੇ ਇਸ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਸੰਬੰਧੀ ਟੈਂਡਰ ਜਾਰੀ ਹੋ ਚੁੱਕਾ ਹੈ, ਜਲਦੀ ਹੀ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਨੇ ਸਰਕਾਰੀ ਸਵੀਮਿੰਗ ਪੂਲ ਵਿਖੇ ਮਾਧਵ ਕੇ. ਆਰ. ਜੀ. ਲਿਮਟਿਡ ਮੰਡੀ ਗੋਬਿੰਦਗੜ੍ਹ ਵਲੋਂ ਇਥੋਂ ਦੇ ਖਿਡਾਰੀਆਂ ਦੀ ਸਹੂਲਤ ਲਈ ਸਥਾਪਤ ਕੀਤੇ ਗਏ ਵਾਟਰ ਕੂਲਰ ਅਤੇ ਆਰ. ਓ. ਦਾ ਉਦਘਾਟਨ ਕਰਨ ਤੋਂ ਬਾਅਦ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ।

15 ਲੱਖ ਨਾਲ ਬਣਾਇਆ ਜਾਵੇਗਾ ਲੜਕੀਆਂ ਅਤੇ ਲੜਕਿਆਂ ਲਈ ਵਾਸ਼ਰੂਮ ਅਤੇ ਨਵਾਂ ਹਾਲ : ਡੀ. ਸੀ.

ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਕਿਹਾ ਕਿ 15 ਲੱਖ ਰੁਪਏ ਦੇ ਨਾਲ ਲੜਕੀਆਂ ਅਤੇ ਲੜਕਿਆਂ ਦੇ ਵੱਖ ਵੱਖ ਵਾਸ਼ਰੂਮ ਅਤੇ ਇਕ ਨਵਾਂ ਹਾਲ ਬਣਾਇਆ ਜਾਵੇਗਾ । ਇਸ ਤੋਂ ਇਲਾਵਾ ਜ਼ਰੂਰਤ ਅਨੁਸਾਰ ਹੋਰ ਸਹੂਲਤਾਂ ਇਸ ਪੂਲ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ । ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਖੇਡਾਂ ਦੇ ਖੇਤਰ ਵਿਚ ਵੱਡੇ ਪੱਧਰ `ਤੇ ਕਾਰਜ ਕੀਤੇ ਜਾ ਰਹੇ ਹਨ । ਇਸ ਦੌਰਾਨ ਉਨ੍ਹਾਂ ਨੇ ਸਵੀਮਿੰਗ ਪੂਲ ਕੰਪਲੈਕਸ ਦਾ ਦੌਰਾ ਕੀਤਾ ਅਤੇ ਕੋਚਾਂ ਨਾਲ ਗੱਲਬਾਤ ਕੀਤੀ ।

ਸਰਕਾਰ ਕਰ ਰਹੀ ਹੈ ਸਿੱਖਿਆ, ਸਿਹਤ ਅਤੇ ਸਪੋਰਟਸ ਦੇ ਖੇਤਰ ਵਿਚ ਵੱਡੇ ਪੱਧਰ `ਤੇ ਕਾਰਜ

ਡਿਪਟੀ ਕਮਿਸ਼ਨਰ ਨੇ ਮਾਧਵ ਕੇ. ਆਰ. ਜੀ. ਲਿਮਟਿਡ (Madhav K. R. G. Limited) ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਹੁਣ ਪੰਜਾਬ ਦਾ ਭਲਾ ਚਾਹੁਣ ਵਾਲੇ ਲੋਕ, ਸਮਾਜਿਕ ਸੰਸਥਾਵਾਂ ਅਤੇ ਉਦਯੋਗ ਜਗਤ ਵੀ ਸਰਕਾਰ ਦੇ ਲੋਕ ਕਲਿਆਣ ਦੇ ਕੰਮਾਂ ਵਿਚ ਭਾਗੀਦਾਰ ਬਣ ਰਿਹਾ ਹੈ ਜੋ ਕਿ ਸੂਬੇ ਲਈ ਬਹੁਤ ਹੀ ਸ਼ੁਭ ਸੰਕੇਤ ਹੈ । ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ, ਸਿਹਤ ਅਤੇ ਸਪੋਰਟਸ ਦੇ ਖੇਤਰ ਵਿਚ ਵੱਡੇ ਪੱਧਰ `ਤੇ ਕਾਰਜ ਕਰ ਰਹੀ ਹੈ। ਮੁੱਖ ਮੰਤਰੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਪਿੰਡਾਂ ਵਿਚ ਵੱਡੇ ਪੱਧਰ `ਤੇ ਖੇਤ ਸਟੇਡੀਅਮ ਉਸਾਰੇ ਜਾਣਗੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਪਿੰਡ ਪੱਧਰ `ਤੇ ਹੀ ਖੇਡ ਸਹੂਲਤਾਂ ਮਿਲ ਸਕਣ ।

ਪਟਿਆਲਾ ਸ਼ਹਿਰ ਹੈ ਸਪੋਰਟਸ ਦਾ ਵੱਡਾ ਕੇਂਦਰ

ਪਟਿਆਲਾ ਸ਼ਹਿਰ ਨੂੰ ਸਪੋਰਟਸ ਦਾ ਵੱਡਾ ਕੇਂਦਰ ਦੱਸਦਿਆਂ ਇਸ ਨੂੰ ਹੋਰ ਵਿਕਸਤ ਕਰਨ ਤੇ ਜੋ਼ਰ ਦਿੰਦਿਆਂ ਉਨ੍ਹਾਂ ਸਵੀਮਿੰਗ ਪੂਲ ਵਿਚ ਸਵੀਮਿੰਗ ਦੀ ਤਿਆਰੀ ਕਰ ਰਹੀਆਂ ਲੜਕੀਆਂ ਅਤੇ ਲੜਕਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪੂਲ ਵਿਚੋਂ ਤੈਰਾਕੀ ਸਿੱਖ ਕੇ ਬੱਚੇ ਨੈਸ਼ਨਲ ਪੱਧਰ `ਤੇ ਮੈਡਲ ਹਾਸਲ ਕਰ ਰਹੇ ਹਨ ਜੋ ਕਿ ਪਟਿਆਲਾ ਲਈ ਮਾਣ ਵਾਲੀ ਗੱਲ ਹੈ।

ਮਾਧਵ ਕੇ. ਆਰ. ਜੀ. ਲਿਮਟਿਡ ਵਲੋਂ ਕੀਤੇ ਜਾ ਰਹੇ ਹਨ ਸੇਵਾ ਕਾਰਜ : ਗੋਇਲ

ਮਾਧਵ ਕੇ. ਆਰ. ਜੀ. ਲਿਮਟਿਡ ਵਲੋਂ ਪਹੁੰਚੇ ਸੀ. ਏ. ਰਾਜੀਵ ਗੋਇਲ (C. A. Rajiv Goyal) ਨੇ ਕਿਹਾ ਕਿ ਉਨ੍ਹਾਂ ਦਾ ਗਰੁੱਪ ਇਸ ਤਰ੍ਹਾਂ ਦੇ ਸੇਵਾ ਕਾਰਜ ਕਰਦਾ ਰਹਿੰਦਾ ਹੈ। ਮਾਧਵ ਕੇ. ਆਰ. ਜੀ. ਵਲੋਂ ਸੀ. ਐਸ. ਆਰ. ਤਹਿਤ ਵੱਡੇ ਪੱਧਰ `ਤੇ ਸੇਵਾ ਕਾਰਜ ਕੀਤੇ ਜਾ ਰਹੇ ਹਨ। ਇਸ ਗਰੁੱਪ ਵਲੋਂ ਆਪਣੇ ਪੱਧਰ `ਤੇ ਸਕਿਲ ਸੈਂਟਰ ਖੋਲ% ਕੇ ਮਹਿਲਾਵਾਂ ਨੂੰ ਸਿਲਾਈ, ਕਢਾਈ ਅਤੇ ਹੋਰ ਕਈ ਤਰ੍ਹਾਂ ਦੀਆਂ ਟ੍ਰੇਨਿੰਗਾਂ ਦੇ ਕੇ ਆਤਮ ਨਿਰਭਰ ਬਣਾਇਆ ਜਾ ਰਿਹਾ ਹੈ। ਗਰੁੱਪ ਵਲੋਂ ਲੋਕਾਂ ਦੀ ਸਹੂਲਤ ਲਈ ਕਈ ਜਗ੍ਹਾ `ਤੇ ਬੱਸ ਸ਼ੈਲਟਰਾਂ ਦਾ ਨਿਰਮਾਣ ਕੀਤਾ ਗਿਆ ਹੈ ।

ਉਨ੍ਹਾਂ ਕਿਹਾ ਕਿ ਮਾਧਵ ਕੇ. ਆਰ. ਜੀ. ਗਰੁੱਪ ਹਮੇਸ਼ਾ ਹੀ ਪ੍ਰਸ਼ਾਸ਼ਨ ਅਤੇ ਸਰਕਾਰ ਨਾਲ ਮਿਲ ਕੇ ਲੋਕ ਭਲਾਈ ਦੇ ਕੰਮਾਂ ਵਿਚ ਭਾਗੀਦਾਰ ਬਣਦਾ ਆ ਰਿਹਾ ਹੈ ਅਤੇ ਭਵਿੱਖ ਵਿਚ ਵੀ ਸਰਕਾਰ ਤੇ ਪ੍ਰਸ਼ਾਸ਼ਨ ਨਾਲ ਮਿਲ ਕੇ ਸੇਵਾ ਦੇ ਕਾਰਜ ਕਰਦਾ ਰਹੇਗਾ। ਇਸ ਮੌਕੇ ਪਟਿਆਲਾ ਜ਼ਿਲਾ ਸਵੀਮਿੰਗ ਐਸੋਸੀਏਸ਼ਨ ਦੇ ਸਕੱਤਰ ਸੰਦੀਪ ਕੌਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ।

Read More : ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਸਿੰਘ ਟਿਵਾਣਾ ਵੱਲੋਂ ਡੇਂਗੂ ਰੋਕਥਾਮ ਲਈ ਮੀਟਿੰਗ

ਨਿਗਮ ਦਫ਼ਤਰ ਵਿਖੇ ਬਣਿਆ ਸੇਵਾ ਕੇਂਦਰ ਰਹੇਗਾ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਾ

0
The service center

ਪਟਿਆਲਾ, 16 ਜੁਲਾਈ 2025 : ਵਧੀਕ ਡਿਪਟੀ ਕਮਿਸ਼ਨਰ (Additional Deputy Commissioner) (ਜ) ਇਸ਼ਾ ਸਿੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਦਫ਼ਤਰ ਪਟਿਆਲਾ ਦਾ ਸੇਵਾ ਕੇਂਦਰ (Service Center) ਆਮ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਹੁਣ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ, ਲਗਾਤਾਰ 12 ਘੰਟੇ ਖੁੱਲ੍ਹਾ ਰਹੇਗਾ ।

ਆਮ ਲੋਕਾਂ ਨੂੰ ਲਾਭ ਹੋਵੇਗਾ

ਇਸ਼ਾ ਸਿੰਗਲ (Isha single) ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਦਿਨ ਦੌਰਾਨ ਆਪਣੇ ਕੰਮ ਕਾਰਨ ਜਾਂ ਕਿਸੇ ਹੋਰ ਕਾਰਨਾਂ ਕਰਕੇ ਸੇਵਾ ਕੇਂਦਰ ਆਉਣ ਵਿੱਚ ਮੁਸ਼ਕਿਲ ਹੁੰਦੀ ਸੀ, ਉਹ ਹੁਣ ਸਵੇਰੇ ਸ਼ਾਮ ਆਪਣਾ ਕੰਮ ਕਰਵਾ ਸਕਣਗੇ, ਜਿਨ੍ਹਾਂ ਨਾਲ ਆਮ ਲੋਕਾਂ ਨੂੰ ਲਾਭ ਹੋਵੇਗਾ । ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਧੇ ਹੋਏ ਸਮੇਂ ਦਾ ਪੂਰਾ ਲਾਭ ਲੈਣ ਅਤੇ ਕਿਸੇ ਵੀ ਜਾਣਕਾਰੀ ਲਈ ਸੇਵਾ ਕੇਂਦਰ ‘ਤੇ ਸਿੱਧਾ ਸੰਪਰਕ ਕਰ ਸਕਦੇ ਹਨ ।

ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਹਨ 440 ਤੋਂ ਵੱਧ ਸਹੂਲਤਾਂ

ਜ਼ਿਲ੍ਹਾ ਆਈ. ਟੀ. ਮੈਨੇਜਰ ਰੋਬਿਨ ਸਿੰਘ (District I. T. Manager Robin Singh) ਨੇ ਦੱਸਿਆ ਕਿ ਸੇਵਾ ਕੇਂਦਰਾਂ ਰਾਹੀਂ ਅਜਿਹੀਆਂ ਅਨੇਕਾਂ ਸਰਕਾਰੀ ਸੇਵਾਵਾਂ ਜਿਵੇਂ ਕਿ ਟਰਾਂਸਪੋਰਟ ਤੇ ਮਾਲ ਵਿਭਾਗ ਸਮੇਤ 26 ਵਿਭਾਗਾਂ ਦੀਆਂ ਸੇਵਾਵਾਂ ਜਿਸ ਵਿੱਚ ਆਨ ਲਾਈਨ ਫਰਦ, ਲਰਨਿੰਗ ਲਾਇਸੈਂਸ, ਆਧਾਰ ਕਾਰਡ, ਜਨਮ-ਮੌਤ, ਜਾਤੀ, ਆਮਦਨ, ਰਿਹਾਇਸ਼ ਪ੍ਰਮਾਣ ਪੱਤਰ, ਮੈਰਿਜ ਸਰਟੀਫਿਕੇਟ, ਪੈਨਸ਼ਨ ਸਬੰਧੀ ਸੇਵਾਵਾਂ, ਆਯੂਸ਼ਮਾਨ ਕਾਰਡ ਆਦਿ ਵਰਗੀਆਂ 440 ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਤਰ੍ਹਾਂ ਦੇ ਉਪਰਾਲੇ ਨਾਲ ਜਿਹੜੇ ਵਿਅਕਤੀ ਨੌਕਰੀ/ਪੇਸ਼ਾ ਜਾਂ ਕੋਈ ਹੋਰ ਕਾਰੋਬਾਰ ਜਾਂ ਦਫ਼ਤਰਾਂ ਵਿੱਚ ਕੰਮ ਕਰਦੇ ਹਨ, ਉਹ ਦਫ਼ਤਰੀ ਸਮੇਂ ਤੋਂ ਬਾਅਦ ਵੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਣਗੇ ।

Read More : ਹੁਣ ਆਮ ਆਦਮੀ ਕਲੀਨਿਕਾਂ ਵਿੱਚ ਵੀ ਹੋਵੇਗਾ ਗਰਭਵਤੀ ਮਾਵਾਂ ਦਾ ਮੁਫਤ ਇਲਾਜ; ਡਿਪਟੀ ਕਮਿਸ਼ਨਰ ਨੇ ਦਿੱਤੀ ਜਾਣਕਾਰੀ

ਲੱਖਾਂ ਰੁਪਏ ਦੀ ਧੋਖਾਧੜੀ ਕਰਨ ਤੇ ਦੋ ਵਿਰੁੱਧ ਕੇਸ ਦਰਜ

0
cheating lakhs of rupees

ਪਟਿਆਲਾ, 16 ਜੁਲਾਈ 2025 : ਥਾਣਾ ਅਰਬਨ ਐਸਟੇਟ (Urban Estate Police Station) ਪਟਿਆਲਾ ਵਿਖੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 316 (2), 318 (4), 351 (2), 61 ਬੀ. ਐਨ. ਐਸ. ਤਹਿਤ ਵੱਧ ਮੁਨਾਫਾ/ਵਿਆਜ ਕਮਾਉਣ ਜਾਂ ਪਲਾਟ ਦੇਣ ਦਾ ਝਾਂਸਾ ਦੇ ਕੇ 45 ਲੱਖ ਰੁਪਏ ਲੈ ਕੇ ਵੀ ਨਾ ਤਾਂ ਵਿਆਜ/ਪਲਾਟ ਦਿੱਤਾ ਅਤੇ ਨਾ ਹੀ ਪੈਸੇ ਵਾਪਸ ਕਰਨ ਤੇ ਧੋਖਾਧੜੀ ਕੀਤੇ ਜਾਣ ਦਾ ਕੇਸ ਦਰਜ ਕੀਤਾ ਹੈ ।

ਕਿਹੜੇ ਕਿਹੜੇ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਰਾਮ ਲਖਨ ਪੁੱਤਰ ਰਾਮ ਸਰੂਪ ਵਾਸੀ ਮਕਾਨ ਨੰ. 01 ਪਿੰਡ ਧਰੇੜੀ, ਰਵਿੰਦਰ ਸਿੰਘ ਪੁੱਤਰ ਬੰਤ ਵਾਸੀ ਮਕਾਨ ਨੰ. 311 ਪ੍ਰੋਫੈਸਰ ਕਲੋਨੀ ਪਟਿਆਲਾ ਸ਼ਾਮਲ ਹੈ ।

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਬਲਜੀਤ ਸਿੰਘ ਪੁੱਤਰ ਸੂਰੀ ਅਮਰ ਸਿੰਘ ਵਾਸੀ ਮਕਾਨ ਨੰ. 149 ਫੇਸ-3 ਅਰਬਨ ਅਸਟੇਟ ਪਟਿਆਲਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਉਸਨੂੰ ਨੂੰ ਵੱਧ ਮੁਨਾਫਾ/ਵਿਆਜ ਕਮਾਉਣ ਜਾ ਪਲਾਟ ਦੇਣ ਦਾ ਝਾਂਸਾ ਦੇ ਕੇ 45 ਲੱਖ (45 lakhs) ਰੁਪਏ ਲੈ ਲਏ ਪਰ ਬਾਅਦ ਵਿੱਚ ਨਾ ਤਾ ਕੋਈ ਵਿਆਜ/ਪਲਾਟ ਦਿੱਤਾ ਅਤੇ ਨਾ ਹੀ ਪੈਸੇ ਵਾਪਿਸ ਕੀਤੇ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਤਿਜੋਰੀ ਤੇ ਚਾਂਦੀ ਦੇ ਪੈਸੇ ਨਾ ਦੇਣ ਤੇ ਦੋ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ

ਬੋਲੀ ਵਾਲੀਆਂ ਕਮੇਟੀਆਂ ਦੇ ਨਾਂ `ਤੇ ਕਰੋੜਾਂ ਦੀ ਠੱਗੀ ਮਾਮਲੇ ਦੀ ਈ. ਡੀ. ਕੀਤੀ ਜਾਂਚ ਸ਼ੁਰੂ

0
ED begins investigation

ਮੋਹਾਲੀ, 16 ਜੁਲਾਈ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Central Investigation Agency Enforcement Directorate) (ਈ. ਡੀ.) ਨੇ ਬੋਲੀ ਵਾਲੀਆਂ ਕਮੇਟੀਆਂ ਦੇ ਨਾਮ `ਤੇ ਟ੍ਰਾਈਸਿਟੀ ਦੇ 50 ਤੋਂ ਵੱਧ ਲੋਕਾਂ ਨਾਲ ਧੋਖਾਧੜੀ ਕਰਨ ਅਤੇ ਉਨ੍ਹਾਂ ਨਾਲ 5 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਇੱਕ ਮਹਿਲਾ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਮਾਮਲੇ ਵਿਚ ਸੈਕਟਰ-36 ਪੁਲਸ ਵਲੋਂ ਪਿਛਲੇ ਸਾਲ ਕੰਜਹੇੜੀ ਨਿਵਾਸੀ ਰਾਜਵਤੀ, ਉਸ ਦੇ ਪੁੱਤਰ ਰਾਜੇਸ਼ ਅਤੇ ਧੀ ਦੀਪਮਾਲਾ ਵਿਰੁੱਧ ਕੇਸ ਵੀ ਦਰਜ ਕੀਤਾ ਗਿਆ ਸੀ ।

ਈ. ਡੀ. ਨੇ ਅਦਾਲਤ ਤੋਂ ਕੀਤੀ ਜੇਲ ਵਿਚ ਬੰਦ ਤਿੰਨਾਂ ਤੋਂ ਪੁੱਛਗਿੱਛ ਦੀ ਮੰਗ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਦੋ ਮਹੀਨਿਆਂ ਤੋਂ ਬੁੜੈਲ ਜੇਲ ਵਿਚ ਬੰਦ ਉਪਰੋਕਤ ਤਿੰਨੋਂ ਜਣਿਆਂ ਤੋਂ ਪੁੱਛਗਿੱਛ ਲਈ ਮਾਨਯੋਗ ਜਿ਼ਲਾ ਅਦਾਲਤ ਤੋਂ ਮੰਗ ਕੀਤੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਈ. ਡੀ. ਨੇ ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਪੁੱਛਗਿੱਛ ਵਾਲੀ ਅਰਜ਼ੀ ਪੀ. ਐਮ. ਐਲ. ਏ. ਕੋਰਟ ਵਿਚ ਦਾਇਰ ਕਰਕੇ ਕੀਤੀ ਹੈ ।

ਔਰਤ ਰਾਜਵਤੀ ਨੇ ਮਾਰੀ ਹੈ ਆਪਣੇ ਬੱਚਿਆਂ ਨਾਲ ਮਿਲ ਕੇ ਲੋਕਾਂ ਨਾਲ ਠੱਗੀ : ਵਿਕਾਸ

ਬੋਲੀ ਵਾਲੀਆਂ ਕਮੇਟੀਆਂ (Bidding committees) ਵਿਚ ਠੱਗੇ ਗਏ ਪੀੜ੍ਹਤ ਵਿਕਾਸ ਨੇ ਦੋਸ਼ ਲਗਾਇਆ ਕਿ ਔਰਤ ਰਾਜਵਤੀ ਨੇ ਆਪਣੇ ਬੱਚਿਆਂ ਨਾਲ ਮਿਲ ਕੇ ਲੋਕਾਂ ਨਾਲ ਠੱਗੀ ਮਾਰੀ ਹੈ। ਰਾਜਵਤੀ ਨੇ ਕਮੇਟੀ ਬਣਾਉਣ ਦੇ ਨਾਮ `ਤੇ ਲੋਕਾਂ ਤੋਂ ਲੱਖਾਂ ਰੁਪਏ ਲਏ ਅਤੇ ਫਿਰ ਆਪਣੇ ਪਰਿਵਾਰ ਨਾਲ ਫ਼ਰਾਰ ਹੋ ਗਈ ਸੀ ਤੇ ਦੋ ਮਹੀਨੇ ਪਹਿਲਾਂ ਉਸ ਨੇ ਆਪਣੇ ਪੁੱਤਰ ਸਮੇਤ ਅਦਾਲਤ ਵਿੱਚ ਆਤਮ ਸਮਰਪਣ ਵੀ ਕਰ ਦਿੱਤਾ ਸੀ, ਜਦਕਿ ਉਸ ਦੀ ਧੀ ਨੂੰ ਪੁਲਸ ਵਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਸੀ ।

ਈ. ਡੀ. ਦੇ ਜਾਂਚ ਕਰਨ ਦਾ ਕੀ ਹੈ ਕਾਰਨ

ਬੋਲੀ ਵਾਲੀਆਂ ਕਮੇਟੀਆਂ ਦੇ ਮਾਮਲੇ ਵਿਚ ਇਕੱਠੇ ਕੀਤੇ ਗਏ ਕਰੋੜਾਂ ਰੁਪਏ ਦੇ ਚਲਦਿਆਂ ਕੇਂਦਰੀ ਜਾਂਚ ਏਜੰਸੀ ਈ. ਡੀ. ਨੂੰ ਸ਼ੱਕ ਹੈ ਕਿ ਰਾਜਵਤੀ ਨੇ ਕਿਤੇ ਧੋਖਾਧੜੀ ਰਾਹੀਂ ਕਾਲਾ ਧਨ ਤਾਂ ਇਕੱਠਾ ਨਹੀਂ ਕੀਤਾ ਕਿਉਂਕਿ ਜੋ ਗੱਲ ਸਾਹਮਣੇ ਆਈ ਹੈ ਦੇ ਮੁਤਾਬਕ ਧੋਖਾਧੜੀ (Fraud) ਤਾਂ ਹੋਈ ਹੈ ਤੇ ਪੈਸਾ ਵੀ ਇਕ ਤਰ੍ਹਾਂ ਨਾਲ ਇਕੱਠ ਹੋਇਆ ਹੈ, ਜਿਸਦੇ ਚਲਦਿਆਂ ਹੀ ਈ. ਡੀ. ਵਲੋਂ ਰਾਜਵਤੀ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

Read More : ਪੰਜਾਬ-ਯੂਪੀ ਅਤੇ ਰਾਜਸਥਾਨ ਸਮੇਤ 6 ਰਾਜਾਂ ‘ਚ ਈਡੀ ਨੇ ਮਾਰੇ ਛਾਪੇ

ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ

0
Rajan Arora

ਚੰਡੀਗੜ੍ਹ, 16 ਜੁਲਾਈ 2025 : ਪੰਜਾਬ ਦੇ ਜਲੰਧਰ ਤੋਂ ਵਿਧਾਇਕ ਰਮਨ ਅਰੋੜਾ (MLA Raman Arora) ਦੇ ਪੁੱਤਰ ਰਾਜਨ ਅਰੋੜਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਅੱਜ ਭ੍ਰਿਸ਼ਟਾਚਾਰ ਮਾਮਲੇ (Corruption cases) ਵਿਚ ਅੰਤਰਿਮ ਜ਼ਮਾਨਤ ਦੇ ਕੇ ਰਾਹਤ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਰਾਜਨ ਅਰੋੜਾ ਵਲੋਂ ਕੋਰਟ ਵਿਚ ਦਾਖਲ ਕੀਤੀ ਗਈ ਜ਼ਮਾਨਤ ਪਟੀਸ਼ਨ (Bail petition) ਸਬੰਧੀ ਰਿਟ ਤੇ ਸੁਣਵਾਈ 24 ਸਤੰਬਰ ਨੂੰ ਹੋਵੇਗੀ ।

ਜ਼ਮਾਨਤ ਪਟੀਸ਼ਨ ਵਿਚ ਕੀ ਆਖਿਆ ਰਾਜਨ ਅਰੋੜਾ ਨੇ

ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ (Rajan Arora) ਨੇ ਮਾਨਯੋਗ ਕੋਰਟ ਵਿਚ ਦਾਇਰ ਕੀਤੀ ਰਿਟ ਪਟੀਸ਼ਨ ਵਿਚ ਆਖਿਆ ਹੈ ਕਿ ਉਸਨੂੰ ਬਿਨਾਂ ਕਿਸੇ ਕਾਰਨ ਇਸ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ ਉਸਦਾ ਨਾ ਤਾਂ ਜਲੰਧਰ ਨਗਰ ਨਿਗਮ ਦੇ ਕਿਸੇ ਮਾਮਲੇ ਨਾਲ ਕੋਈ ਲੈਣਾ-ਦੇਣਾ ਸੀ ਅਤੇ ਨਾ ਹੀ ਉਹ ਇਸ ਵਿੱਚ ਸ਼ਾਮਲ ਸੀ, ਇਸ ਲਈ ਉਸਨੂੰ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ ।

Read More : ਵਿਧਾਇਕ ਰਮਨ ਅਰੋੜਾ ਪੰਜ ਦਿਨਾਂ ਵਿਜੀਲੈਂਸ ਰਿਮਾਂਡ ‘ਤੇ

ਸੀ. ਬੀ. ਆਈ. ਕਰੇਗੀ ਹੁਣ ਭਾਰਤੀ ਫੌਜ ਦੇ ਕਰਨਲ ਬਾਠ ਕੁੱਟਮਾਰ ਮਾਮਲੇ ਦੀ ਜਾਂਚ

0
Army Colonel Bath

ਚੰਡੀਗੜ੍ਹ, 16 ਜੁਲਾਈ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਪਟਿਆਲਾ-ਸੰਗਰੂਰ ਰੋਡ ਤੇ ਬਣੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਬਾਹਰ ਬਣੇ ਇਕ ਢਾਬੇ ਤੇ ਪੁਲਸ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ( Army Colonel Bath) ਤੇ ਉਨ੍ਹਾਂ ਦੇ ਪੁੱਤਰ ਅੰਗਦ ਸਿੰਘ ਬਾਠ ਦੀ ਕੀਤੀ ਗਈ ਕੁੱਟਮਾਰ ਮਾਮਲੇ ਵਿਚ ਜਾਂਚ ਹੁਣ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. (C. B. I.) ਨੂੰ ਦੇ ਦਿੱਤੀ ਹੈ ।

ਦੱਸਣਯੋਗ ਹੈ ਕਿ ਹਾਈਕੋਰਟ ਦੇ ਹੁਕਮਾਂ ਤੇ ਸਮੁੱਚੇ ਘਟਨਾਕ੍ਰਮ ਦੀ ਜਾਂਚ ਕਰ ਰਹੀ ਯੂ. ਟੀ. ਪੁਲਸ ਵਲੋਂ ਲੰਘੇ ਦਿਨਾਂ ਹਾਈਕੋਰਟ ਵਿਚ ਪੇਸ਼ੀ ਦੌਰਾਨ ਹੀ ਆਖ ਦਿੱਤਾ ਗਿਆ ਸੀ ਕਿ ਜੇਕਰ ਉਨ੍ਹਾਂ ਕੋਲੋਂ ਜਾਂਚ ਲੈ ਕੇ ਕਿਸੇ ਹੋਰ ਵੀ ਦੇਣੀ ਜ਼ਰੂਰੀ ਹੈ ਤਾਂ ਦਿੱਤੀ ਜਾ ਸਕਦੀ ਹੈ।

ਸੀ. ਬੀ. ਆਈ. ਜਾਂਚ ਦਾ ਮਾਮਲਾ ਰਾਹਤ ਵਾਲਾ ਹੈ : ਮਿਸਿਜ ਬਾਠ

ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਕੇਸ ਦੀ ਜਾਂਚ ਸੀ. ਬੀ. ਆਈ. ਹਵਾਲੇ ਕਰਨ ਨੂੰ ਇਕ ਰਾਹਤ ਵਾਲਾ ਫ਼ੈਸਲਾ ਕਰਾਰ ਦਿੰਦਿਆਂ ਕਿਹਾ ਕਿ ਹੁਣ ਉਮੀਦ ਹੈ ਕਿ ਸੱਚਾਈ ਸਾਹਮਣੇ ਆਵੇਗੀ ਤੇ ਜਲਦੀ ਹੀ ਅਦਾਲਤ ਵਲੋਂ ਇਕ ਰਸਮੀ ਹੁਕਮ ਵੀ ਜਾਰੀ ਕੀਤਾ ਜਾਵੇਗਾ, ਜਿਸ ਵਿੱਚ ਇਹ ਵੀ ਸਪੱਸ਼ਟ ਹੋ ਜਾਵੇਗਾ ਕਿ ਸੀ. ਬੀ. ਆਈ. ਨੂੰ ਜਾਂਚ ਕਿੰਨੀ ਦੇਰ ਵਿੱਚ ਪੂਰੀ ਕਰਨੀ ਹੈ ।

Read More : ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਬਿਆਨ ‘ਤੇ ਤਾਜ਼ਾ ਐਫਆਈਆਰ ਦਰਜ, ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ ਗਠਿਤ