Home Blog Page 483

ਪੁਲਸ ਨੇ ਕੀਤਾ ਆਨ ਲਾਈਨ ਗੇਮਿੰਗ ਠੱਗੀ ਗਿਰੋਹ ਦਾ ਪਰਦਾਫਾਸ਼

0
Cyber Crime

ਐੱਸ. ਏ. ਐੱਸ. ਨਗਰ, 18 ਜੁਲਾਈ 2025 : ਐਸ. ਐਸ.ਪੀ. ਹਰਮਨਦੀਪ ਹਾਂਸ (S. S.P. Harmandeep Hans) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਅਤੇ ਡੀ. ਆਈ. ਜੀ. ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਈਬਰ ਕ੍ਰਾਈਮ ਕਰਨ ਵਾਲੇ ਵਿਅਕਤੀਆ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਡੀ. ਐਸ. ਪੀ. ਰੁਪਿੰਦਰਦੀਪ ਕੌਰ ਸੋਹੀ (D. S. P. Rupinderdeep Kaur Sohi) ਦੀ ਅਗਵਾਈ ਹੇਠ ਐਸ. ਏ. ਐਸ. ਨਗਰ ਦੀ ਸਾਇਬਰ ਕਰਾਇਮ ਪੁਲਿਸ (Cyber Crime Police) ਵੱਲੋਂ ਇੱਕ ਵੱਡੇ ਠੱਗੀ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਹੈ ।

ਭੋਲੇ-ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਰੀਬ 18 ਕਰੋੜ ਰੁਪਏ ਦੀ ਠੱਗੀ ਕਰ ਚੁੱਕਾ ਸੀ ਇਹ ਗਿਰੋਹ

ਉੁਨ੍ਹਾਂ ਦੱਸਿਆ ਕਿ ਉਕਤ ਆਨ-ਲਾਈਨ ਗੇਮਿੰਗ ਐਪ (Online gaming app) ਰਾਹੀਂ ਲੋਕਾਂ ਨੂੰ ਵੱਡਾ ਮੁਨਾਫਾ ਕਮਾਉਣ ਦੇ ਲਾਲਚ `ਚ ਠੱਗਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ । ਇਹ ਗਿਰੋਹ ਭਾਰਤ ਭਰ ਦੇ ਭੋਲੇ-ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਰੀਬ 18 ਕਰੋੜ ਰੁਪਏ ਦੀ ਠੱਗੀ ਕਰ ਚੁੱਕਾ ਸੀ । ਉਨ੍ਹਾਂ ਦੱਸਿਆ ਕਿ ਸਾਈਬਰ ਪੁਲਸ ਨੂੰ ਖ਼ੁਫੀਆ ਸੂਚਨਾ ਮਿਲਣ `ਤੇ ਖਰੜ ਸ਼ਹਿਰ ਦੇ ਵੱਖ-ਵੱਖ ਰਿਹਾਇਸ਼ੀ ਇਲਾਕਿਆਂ (ਕੋਈਆਨ ਸਿਟੀ ਹੋਮਜ਼ ਗਿਲਕੋ ਵੈਲੀ, ਰੋਇਲ ਅਪਾਰਟਮੈਂਟ) `ਚ ਰੇਡ ਕੀਤੀਆਂ ਗਈਆਂ । ਇਸ ਦੌਰਾਨ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਵੱਡੀ ਮਾਤਰਾ `ਚ ਤਕਨੀਕੀ ਅਤੇ ਵਿੱਤੀ ਸਮਾਨ ਬਰਾਮਦ ਹੋਇਆ ।

ਗਿਰੋਹ ਕੋਲੋਂ ਕੀ ਕੀ ਕੀਤਾ ਬਰਾਮਦ

5 ਲੈਪਟਾਪ, 51 ਮੋਬਾਇਲ ਫੋਨ, 70 ਸਿਮ ਕਾਰਡ
127 ਬੈਂਕ ਏ.ਟੀ.ਐਮ. ਕਾਰਡ, 2,50,000 ਨਕਦ ਰਕਮ

ਕੀ ਸੀ ਠੱਗੀ ਦਾ ਤਰੀਕਾ :

ਐਸ. ਐਸ.ਪੀ. ਹਰਮਨਦੀਪ ਹਾਂਸ ਨੇ ਦੱਸਿਆ ਕਿ ਦੋਸ਼ੀਆਂ ਵੱਲੋਂ ਵੈਬਸਾਈਟ ਰਾਹੀਂ ਆਨ-ਲਾਈਨ ਗੇਮ ਖੇਡਣ ਅਤੇ ਵੱਡਾ ਮੁਨਾਫਾ ਜਿੱਤਣ ਦੇ ਝੂਠੇ ਦਾਅਵੇ ਕਰਕੇ ਲੋਕਾਂ ਨੂੰ ਲੁਭਾਇਆ ਜਾਂਦਾ ਸੀ। ਪਹਿਲਾਂ ਲੋਕਾਂ ਨੂੰ ਵਟਸਐੱਪ ਰਾਹੀਂ ਜਾਅਲੀ ਡੈਮੋ ਵਿਖਾ ਕੇ ਆਈ. ਡੀ. ਬਣਾਉਣ ਲਈ ਲਾਲਚ ਦਿੱਤਾ ਜਾਂਦਾ ਸੀ। ਫਿਰ ਉਨ੍ਹਾਂ ਨੂੰ ਇੱਕ ਲਿੰਕ ਭੇਜ ਕੇ ਵੈੱਬਸਾਈਟ `ਤੇ ਲਾਗਇਨ ਕਰਵਾ ਕੇ ਵੱਖ-ਵੱਖ ਖਾਤਿਆਂ ਰਾਹੀਂ ਵੱਡੀਆਂ ਰਕਮਾਂ ਟਰਾਂਸਫਰ ਕਰਵਾਈ ਜਾਂਦੀਆਂ ਸਨ।

ਉਨ੍ਹਾਂ ਦੱਸਿਆ ਕਿ ਇਹ ਗਰੋਹ ਖਰੜ ਵਿੱਚ ਦੋ ਅਲੱਗ-ਅਲੱਗ ਠਿਕਾਣਿਆਂ ਤੋਂ ਇਹ ਠੱਗੀ ਚਲਾ ਰਿਹਾ ਸੀ।ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦਾ ਮਾਸਟਰਮਾਈਂਡ “ਵਿਜੈ” ਨਾਂ ਦਾ ਵਿਅਕਤੀ ਹੈ, ਜੋ ਅਜੇ ਫਰਾਰ ਹੈ ਅਤੇ ਜਿਸ ਦੀ ਗ੍ਰਿਫਤਾਰੀ ਲਈ ਕਾਢ ਜਾਰੀ ਹੈ।

ਐਸ. ਐਸ.ਪੀ. ਹਰਮਨਦੀਪ ਹਾਂਸ ਨੇ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਵਿਰੁੱਧ ਵੱਖ-ਵੱਖ ਧਾਰਾਵਾਂ 318 (4) ਬੀ. ਐਨ. ਐਸ. ਅਤੇ 66 ਆਈ. ਟੀ. ਐਕਟ ਤਹਿਤ ਥਾਣਾ ਸਾਈਬਰ ਕਰਾਈਮ ਐਸ. ਏ. ਐਸ. ਨਗਰ ਵਿਖੇ ਕੇਸ ਦਰਜ ਕੀਤਾ ਗਿਆ ਹੈ।

ਜਿਹੜੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵਿਚ

ਪੰਕਜ ਗੋਸਵਾਮੀ ਵਾਸੀ ਜਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ, ਤੈਵਨ ਕੁਮਾਰ ਉਲੀਕੇ ਵਾਸੀ ਨਾਗਪੁਰ, ਮਹਾਰਾਸ਼ਟਰ, ਗੁਰਪ੍ਰੀਤ ਸਿੰਘ, ਵਾਸੀ ਹਨੂੰਮਾਨਗੜ੍ਹ, ਰਾਜਸਥਾਨ, ਮਨਜੀਤ ਸਿੰਘ ਵਾਸੀ ਟਿੱਬੀ, ਰਾਜਸਥਾਨ, ਨਿਖੀਲ ਕੁਮਾਰ, ਵਾਸੀ: ਜੈਨਪੁਰ, ਬਿਹਾਰ, ਅਜੈ. ਵਾਸੀ ਟਿੱਬੀ, ਰਾਜਸਥਾਨ, ਹਰਸ਼ ਕੁਮਾਰ, ਵਾਸੀ ਮੱਧ ਪ੍ਰਦੇਸ਼, ਰਿਤੇਸ਼ ਮਾਝੀ ਵਾਸੀ ਸੁਭਾਸ਼ ਚੌਕ ਮੱਧ ਪ੍ਰਦੇਸ ਸ਼ਾਮਲ ਹਨ ।

Read More : ਪੰਜਾਬ ‘ਚ ਹਾਈ ਅਲਰਟ ਜਾਰੀ, ਵਧਾਈ ਗਈ ਸੁਰੱਖਿਆ, DGP ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ

ਵਿਧਾਇਕ ਕੋਹਲੀ ਵਲੋਂ 24 ਕਰਜ਼ਦਾਰਾਂ ਨੂੰ 37.33 ਲੱਖ ਦੀ ਕਰਜਾ ਮੁਆਫੀ ਦਾ ਤੋਹਫ਼ਾ

0
MLA Kohli

ਪਟਿਆਲਾ 17 ਜੁਲਾਈ 2025 : ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajitpal Singh Kohli) ਨੇ ਅੱਜ ਹਲਕਾ ਪਟਿਆਲਾ ਅਰਬਨ (ਸ਼ਹਿਰੀ) ਐਸ. ਸੀ. ਭਾਈਚਾਰੇ ਦੇ 24 ਕਰਜ਼ਦਾਰਾਂ ਨੂੰ ਕਰੀਬ 37.33 ਲੱਖ ਰੁਪਏ ਦੀ ਕਰਜ਼ਾ ਮੁਆਫੀ (Loan waiver of Rs 37.33 lakh) ਦਾ ਲਾਭ ਪ੍ਰਦਾਨ ਕਰਕੇ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਵੱਡਾ ਕ਼ਦਮ ਚੁੱਕਿਆ ਹੈ ।

ਗਰੀਬ ਪਰਿਵਾਰਾਂ ਦਾ ਕਰਜਾ ਮਾਫ਼ ਕਰਕੇ ਗਰੀਬ ਪਰਿਵਾਰਾਂ ਨੂੰ ਵਿੱਤੀ ਬੋਝ ਤੋਂ ਮੁਕਤ ਕੀਤਾ

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਗਰੀਬ ਪਰਿਵਾਰਾਂ ਦਾ ਸਾਰਾ ਕਰਜਾ ਮਾਫ਼ ਕਰਕੇ ਗਰੀਬ ਪਰਿਵਾਰਾਂ ਨੂੰ ਵਿੱਤੀ ਬੋਝ ਤੋਂ ਮੁਕਤ ਕੀਤਾ ਹੈ। ਅਜੀਤਪਾਲ ਸਿੰਘ ਕੋਹਲੀ ਨੇ ਕਰਜ਼ਾ ਮੁਆਫੀ ਸਰਟੀਫਿਕੇਟ ਵ਼ੰਡਦਿਆਂ ਕਿਹਾ ਕਿ ਗਰੀਬ ਪਰਿਵਾਰ ਹੁਣ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰਾਂ ਦੀਆਂ ਜਰੂਰਤਾਂ ਲਈ ਬਿਹਤਰ ਤਰੀਕੇ ਨਾਲ ਯਤਨ ਕਰ ਸਕਣਗੇ ਜਿਸ ਨਾਲ ਇਹ ਪਰਿਵਾਰ ਨਵੀਂ ਉਮੀਦ ਅਤੇ ਹੌਂਸਲੇ ਨਾਲ ਆਪਣੀ ਜਿੰਦਗੀ ਨੂੰ ਅੱਗੇ ਵਧਾ ਸਕਣਗੇ ।

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ 400 ਲਾਭਪਾਤਰੀਆਂ ਨੂੰ 4 ਕਰੋੜ 83 ਲੱਖ ਰੁਪਏ ਦੀ ਕਰਜ਼ਾ ਮੁਆਫੀ ਦਾ ਲਾਭ ਮਿਲਿਆ ਹੈ ਅਤੇ ਇਸ ਲਈ ਮੁੱਖ ਮੱਤਰੀ ਭਗਵੰਤ ਸਿਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ, ਜਿਸ ਨੇ ਇਸ ਭਾਈਚਾਰੇ ਦੇ ਲੋਕਾਂ ਨਾਲ ਵਾਅਦਾ ਪੂਰਾ ਕੀਤਾ ਹੈ ।

ਐਸ. ਸੀ. ਭਾਈਚਾਰੇ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਮੰਗ

ਉਹਨਾਂ ਕਿਹਾ ਕਿ ਕਰਜਾ ਮੁਆਫ਼ੀ ਮੁਹਿੰਮ ਨਾਲ ਨਾ ਸਿਰਫ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਬੋਝ ਤੋਂ ਛੁਟਕਾਰਾ ਮਿਲਿਆ ਹੈ, ਸਗੋਂ ਇਸ ਮੁਹਿੰਮ ਨਾਲ ਲੋਕਾਂ ਨੂੰ ਆਤਮਨਿਰਭਰ ਹੋਣ ਵਿੱਚ ਵੀ ਮਦਦ ਮਿਲੀ ਹੈ । ਉਹਨਾਂ ਕਿਹਾ ਕਿ ਐਸ. ਸੀ. ਭਾਈਚਾਰੇ ਵੱਲੋਂ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਦੇ ਕਰਜੇ ਮਾਫ਼ ਕੀਤੇ ਜਾਣ ਕਿਉਂਕਿ ਹੜਾਂ, ਬਿਮਾਰੀਆਂ ਅਤੇ ਆਰਥਿਕ ਕਮਜ਼ੋਰੀ ਕਾਰਨ ਬਹੁਤ ਸਾਰੇ ਪਰਿਵਾਰ ਉਕਤ ਕਰਜ਼ੇ ਅਦਾ ਕਰਨ ਤੋਂ ਅਸਮਰਥ ਸਨ ।

ਮੁਹਿੰਮ ਵਿੱਚ ਹੈ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੀ ਅਹਿਮ ਭੂਮਿਕਾ

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੀ ਅਹਿਮ ਭੂਮਿਕਾ ਹੈ। ਉਹਨਾਂ ਲੋੜਵੰਦ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹੂਲਤਾਂ ਦਾ ਲਾਭ ਲੈਣ। ਇਸ ਮੌਕੇ ਜ਼ਿਲ੍ਹਾ ਮੈਨੇਜਰ ਮੰਜੂ ਬਾਲਾ (District Manager Manju Bala) ਨੇ ਦੱਸਿਆ ਕਿ 31 ਮਾਰਚ 2020 ਤੱਕ ਦੇ ਸਾਰੇ ਕਰਜ਼ਾ ਕੇਸਾਂ ਵਿੱਚ ਮੁਆਫੀ ਕਰ ਦਿੱਤੀ ਗਈ, ਜਿਸ ਨਾਲ ਲਾਭਪਾਤਰੀਆਂ ਨੂੰ ਆਰਥਿਕ ਰਾਹਤ ਮਿਲੀ ਹੈ । ਇਸ ਮੌਕੇ ਐਸ. ਡੀ. ਐਮ. ਤੋਂ ਇਲਾਵਾ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਲਾਭਪਾਤਰੀ ਹਾਜ਼ਰ ਸਨ ।

Read More : ਪੰਜਾਬ ਸਰਕਾਰ ਨੇ ਕਰ ਦਿੱਤੀ ਹੈ ਪਾਰਦਰਸ਼ੀ ਈਜੀ ਰਜਿਸਟ੍ਰੀ ਸਹੂਲਤ ਸ਼ੁਰੂ

ਚਾਰ ਵਿਅਕਤੀਆਂ ਵਿਰੁੱਧ ਤੇਜਧਾਰ ਹਥਿਆਰਾਂ ਨਾਲ ਕੁੱਟਮਾਰ ਕਰਨ ਤੇ ਕੇਸ ਦਰਜ

0
unknown driver

ਨਾਭਾ, 17 ਜੁਲਾਈ 2025 : ਥਾਣਾ ਸਦਰ ਨਾਭਾ (Police Station Sadar Nabha) ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 118 (1),191 (3), 190 ਬੀ. ਐਨ. ਐਸ. ਤਹਿਤ ਤੇਜਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੇ ਜਾਣ ਤੇ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ਵਿਚ ਜੱਕਾ, ਬਾਦਸ਼ਾਹ, ਪ੍ਰੀਤ, ਸੁੱਖਾ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰਣਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਸ਼ੇਖੂਪੁਰਾ ਥਾਣਾ ਪਸਿਆਣਾ ਨੇ ਦੱਸਿਆ ਕਿ 13 ਜੁਲਾਈ 2025 03.15 ਪੀ. ਐਮ ਤੇ ਮੁਦਈ ਆਪਣੇ ਦੋਸਤਾ ਸਮੇਤ ਪਿੰਡ ਰੋਹਟੀ ਪੁਲ ਦੇ ਸੂਏ ਵਿੱਚ ਨਹਾ ਰਿਹਾ ਸੀ ਤਾਂ ਅਚਾਨਕ ਉਸਦਾ ਹੱਥ ਉਥੇ ਨਹਾ ਰਹੇ ਇਕ ਅਣਪਛਾਤੇ ਲੜਕੇ ਦੇ ਵੱਜਿਆ ਤਾਂ ਉਸਨੇ ਫੋਨ ਕਰਕੇ 12/13 ਆਪਣੇ ਦੋਸਤ ਬੁਲਾ ਲਏ ਤੇ ਸਾਰਿਆਂ ਨੇ ਉਸਦੀ ਤੇਜਧਾਰ ਹਥਿਆਰਾ ਨਾਲ ਕੁੱਟਮਾਰ (Beating) ਕੀਤੀ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਚਾਰ ਵਿਅਕਤੀਆਂ ਵਿਰੁੱਧ ਕੁੱਟਮਾਰ, ਗਾਲੀ ਗਲੋਚ ਕਰਨ ਤੇ ਕੇਸ ਦਰਜ

ਬੱਚਿਆਂ ਨਾਲ ਪੋਰਨੋਗ੍ਰਾਫੀ ਕਰਨ ਦੇ ਦੋਸ਼ ਹੇਠ ਭਾਰਤੀ ਮੂਲ ਦਾ ਇਕ ਵਿਅਕਤੀ ਗ੍ਰਿਫ਼ਤਾਰ

0
Child pornography

ਨਵੀਂ ਦਿੱਲੀ, 17 ਜੁਲਾਈ 2025 : ਸੰਸਾਰ ਪ੍ਰਸਿੱਧ ਦੇਸ਼ ਅਮਰੀਕਾ (America) ਵਿਚ ਗੁਰਜੀਤ ਸਿੰਘ ਮੱਲ੍ਹੀ ਨਾਮ ਦੇ ਇਕ ਵਿਅਕਤੀ ਨੂੰ ਬੱਚਿਆਂ ਨਾਲ ਪੋਰਨੋਗ੍ਰਾਫੀ (Child pornography) ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜਿਸ ਵਿਅਕਤੀ ਨੂੰ ਅਜਿਹਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਭਾਰਤੀ ਮੂਲ (Indian origin) ਦਾ ਹੈ। ਉਕਤ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਸਬੰਧੀ ਜਾਣਕਾਰੀ ਯੂ. ਐਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫ਼ੋਰਸਮੈਂਟ (ਆਈ. ਸੀ. ਈ.) ਸੀਏਟਲ ਨੇ ਦਿੱਤੀ ।

ਗੁਰਜੀਤ ਸਿੰਘ ਮੱਲ੍ਹੀ ਦੀ ਗ੍ਰਿਫ਼ਤਾਰੀ ਤੇ ਰਾਜਨੀਤੀ ਹੋਈ ਗਰਮਾ ਗਰਮ

ਗੁਰਜੀਤ ਸਿੰਘ ਮੱਲ੍ਹੀ (Gurjit Singh Malhi) ਜੋ ਕਿ ਭਾਰਤੀ ਮੂਲ ਦਾ ਹੈ ਤੇ ਖਾਸ ਤੌਰ ਤੇ ਪੰਜਾਬ ਦਾ ਰਹਿਣ ਵਾਲਾ ਹੈ ਦੀਆਂ ਤਸਵੀਰਾਂ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਦਿਖਾਈ ਦੇਣ ਦੇ ਚਲਦਿਆਂ ਹੋਰਨਾਂ ਰਾਜਨੀਤਕ ਪਾਰਟੀਆਂ ਭਾਜਪਾ ਅਤੇ ਕਾਂਗਰਸ ਵਲੋਂ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ ।

ਆਈ. ਸੀ. ਈ. ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ `ਤੇ ਗ੍ਰਿਫ਼ਤਾਰੀ ਬਾਰੇ ਪੋਸਟ ਕੀਤਾ ਅਤੇ ਲਿਖਿਆ ਕਿ ‘ਭਾਰਤੀ ਨਾਗਰਿਕ ਗੁਜਰੀਤ ਸਿੰਘ ਮੱਲ੍ਹੀ, ਨੂੰ ਡਬਲਯੂਏ (ਵਾਸ਼ਿੰਗਟਨ) ਵਿਚ ਇਕ ਸੰਯੁਕਤ ਸੰਘੀ ਕਾਨੂੰਨ ਲਾਗੂ ਕਰਨ ਵਾਲੀ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਮੱਲ੍ਹੀ `ਤੇ ਸਥਾਨਕ ਅਧਿਕਾਰੀਆਂ ਨੇ ਸੀ. ਐਸ. ਏ. ਐਮ. ਬੱਚਿਆਂ ਨਾਲ ਸਬੰਧਤ ਪੋਰਨੋਗ੍ਰਾਫ਼ੀ ਦਾ ਦੋਸ਼ ਵੀ ਲਗਾਇਆ ਹੈ ।

Read More : ਅਮਰੀਕਾ ’ਚ ਹੋਈਆਂ ਖੇਡਾਂ ’ਚ ਮਨਜੀਤ ਨੇ ਜਿੱਤਿਆ ਸੋਨ ਤਮਗ਼ਾ

ਚਾਰ ਵਿਅਕਤੀਆਂ ਵਿਰੁੱਧ ਕੁੱਟਮਾਰ, ਗਾਲੀ ਗਲੋਚ ਕਰਨ ਤੇ ਕੇਸ ਦਰਜ

0
assault abusing

ਨਾਭਾ, 17 ਜੁਲਾਈ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 118 (1), 126 (2), 351 (2), 191 (3) ਬੀ. ਐਨ. ਐਸ. ਤਹਿਤ ਕੁੱਟਮਾਰ (Beating) ਕਰਨ ਅਤੇ ਗਾਲੀ ਗਲੋਚ (Slang) ਕਰਨ ਤੇ ਕੇਸ ਦਰਜ ਕੀਤਾ ਹੈ ।

ਕਿਹੜੇ ਕਿਹੜੇ ਵਿਅਕਤੀਆਂ ਵਿਰੁੱਧ ਦਰਜ ਹੋਇਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ਵਿਚ ਸੁਰਜੀਤ ਕੌਰ ਪਤਨੀ ਸੁਰਜੀਤ ਸਿੰਘ, ਨਿਰਲੇਵ ਕੌਰ ਪਤਨੀ ਗੁਰਜੰਟ ਸਿੰਘ, ਬਲਜਿੰਦਰ ਕੌਰ ਪਤਨੀ ਹਰਵਿੰਦਰ ਿਿਸੰਘ, ਗੁਰਜੰਟ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕੱਲੇਮਾਜਰਾ ਥਾਣਾ ਸਦਰ ਨਾਭਾ ਸ਼ਾਮਲ ਹਨ।

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤ ਵਿਚ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਹਰਜੀਤ ਕੌਰ ਪਤਨੀ ਜਰਨੈਲ ਸਿੰਘ ਵਾਸੀ ਪਿੰਡ ਭੇਡਪੁਰਾ ਥਾਣਾ ਸਦਰ ਸਮਾਣਾ ਨੇ ਦੱਸਿਆ ਕਿ 13 ਜੁਲਾਈ 2025 ਨੂੰ ਉਪਰੋਕਤ ਵਿਅਕਤੀਆਂ ਨੇ ਉਸ ਨੂੰ ਘਰ ਤੋਂ ਬਾਹਰ ਬੁਲਾ ਕੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆ ਧਮਕੀਆਂ ਵੀ ਦਿੱਤੀਆਂ । ਸਿ਼ਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਹਰੰਬਸ ਸਿੰਘ, ਕੁਲਦੀਪ ਸਿੰਘ, ਲਵਪ੍ਰੀਤ ਸਿੰਘ, ਅਮਰਜੀਤ ਸਿੰਘ ਅਤੇ ਚਰਨਵੀਰ ਸਿੰਘ ਨਾਲ ਰਲ ਕੇ ਉਸ ਤੇ ਉਸਦੇ ਮਾਤਾ-ਪਿਤਾ ਨੂੰ ਗਾਲੀ ਗਲੋਚ ਕੀਤੀ, ਜਿਸ ਦਾ ਮੁੱਖ ਕਾਰਨ ਰੂੜੀ ਵਾਲੇ ਟੋਏ ਨੂੰ ਲੈ ਕੇ ਹੋਣਾ ਹੈ ।

Read More : ਚਾਰ ਵਿਰੁੱਧ ਕੁੱਟਮਾਰ ਕਰਨ ਅਤੇ ਖੋਹ ਕਰਨ ਤੇ ਕੇਸ ਦਰਜ

ਮੁੱਖ ਮੰਤਰੀ ਮਾਨ ਨੇ ਕੀਤੀ ਕੇਂਦਰੀ ਮੰਤਰੀ ਜੋਸ਼ੀ ਨਾਲ ਮੁਲਾਕਾਤ

0
Meeting

ਨਵੀਂ ਦਿੱਲੀ, 17 ਜੁਲਾਈ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਕਿਸਾਨਾਂ ਦੇ ਮਸਲਿਆਂ (Farmers’ issues) ਨੂੰ ਲੈ ਕੇ ਮੁਲਾਕਾਤ ਕੀਤੀ । ਮੀਟਿੰਗ ਵਿੱਚ ਕਿਸਾਨਾਂ ਨਾਲ ਜੁੜੇ ਕਈ ਅਹਿਮ ਮੁੱਦਿਆਂ `ਤੇ ਚਰਚਾ ਹੋਈ, ਜਿਨ੍ਹਾਂ ਵਿੱਚ ਪਹਿਲਾ ਮੁੱਦਾ ਪੰਜਾਬ ਦੇ ਗਡਾਊਨਾ ਵਿਚੋਂ ਰੋਜ਼ਾਨਾ 1012 ਮੈਟਰਿਕ ਟਨ ਅਨਾਜ ਦੀ ਲਿਫਟਿੰਗ ਕਰਵਾਉਣ ਦਾ ਸੀ, ਕਿਉਂਕਿ ਜੇ ਲਿਫਟਿੰਗ ਨਹੀਂ ਹੋਈ ਤਾਂ ਖਰੀਦ ਦੇ ਸੀਜ਼ਨ ਵਿੱਚ ਪੂਰੀ ਪ੍ਰਕਿਰਿਆ ਖਰਾਬ ਹੋ ਸਕਦੀ ਹੈ । ਇਸ ਦੇ ਨਾਲ ਹੀ ਅਨਾਜ ਦੀ ਲਿਫਟਿੰਗ ਦੀ ਰਫ਼ਤਾਰ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਰੇਲਗੱਡੀਆਂ ਦੀ ਮੰਗ ਵੀ ਰੱਖੀ ।

ਪੰਜਾਬ `ਚ ਐਫ. ਸੀ. ਆਈ. ਦੇ 46 ਲੱਖ ਟਨ ਭੰਡਾਰਨ ਸਮਰੱਥਾ ਵਾਲੇ ਨਵੇਂ ਗੋਡਾਊਨ ਤਿਆਰ ਹਨ, ਪਰ ਹੁਣ ਤੱਕ ਕੇਂਦਰ ਵੱਲੋਂ ਉਨ੍ਹਾਂ ਨੂੰ ਚਲਾਉਣ ਦੀ ਮਨਜ਼ੂਰੀ ਨਹੀਂ ਮਿਲੀ, ਉਥੇ ਪਿਛਲੇ ਸਾਲ ਆੜਤੀਆਂ ਦਾ ਕਮਿਸ਼ਨ ਵਧਾਉਣ ਦੀ ਮੰਗ ਕੀਤੀ ਗਈ ਸੀ ਪਰ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ । ਕਿਸਾਨਾਂ ਦੀ ਫ਼ਸਲ ਖਰੀਦਣ (To buy crops) ਵਿੱਚ ਇਸ ਸੀਜ਼ਨ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਏ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੀ ਆਵਾਜ਼ ਬਣ ਕੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ (Union Minister Pralhad Joshi) ਨੂੰ ਮਿਲਣ ਪਹੁੰਚੇ ਸਨ ।

Read More : ਮੁੱਖ ਮੰਤਰੀ ਭਗਵੰਤ ਸਿੰਘ ਮਾਨ 17 ਮਈ ਨੂੰ ਸਬ ਡਵੀਜ਼ਨਲ ਕੰਪਲੈਕਸ ਬਟਾਲਾ ਦਾ ਕਰਨਗੇ ਉਦਘਾਟਨ

ਖੁਦਕੁਸ਼ੀ ਲਈ ਮਜਬੂਰ ਕਰਨ ਤੇ ਇਕ ਵਿਰੁੱਧ ਕੇਸ ਦਰਜ

0
commit suicide

ਪਟਿਆਲਾ, 17 ਜੁਲਾਈ 2025 : ਥਾਣਾ ਕੋਤਵਾਲੀ (Police Station) ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 108 ਬੀ. ਐਨ. ਐਸ. ਤਹਿਤ ਖੁਦਕੁਸ਼ੀ ਲਈ ਮਜ਼ਬੂਰ ਕਰਨ ਤੇ ਕੇਸ ਦਰਜ (Case registered) ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੂਰਜ ਪ੍ਰਕਾਸ਼ ਪੁੱਤਰ ਰਾਮ ਚੰਦਰ ਵਾਸੀ ਮਕਾਨ ਨੰ. 247/1 ਮੁਹੱਲਾ ਸੁਖਦਾਸਪੁਰਾ ਪਟਿਆਲਾ ਸ਼ਾਮਲ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਅਸਲਮ ਪੁੱਤਰ ਪ੍ਰਵੀਨ ਕੁਮਾਰ ਵਾਸੀ ਪਿੰਡ ਜਰੋਟ ਤਹਿਸੀਲਦਾਰ ਜਵਾਲੀ ਜਿ਼ਲਾ ਕਾਂਗੜਾ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਸਦੀ ਭੈਣ ਕਾਜਲ ਜੋ ਕਿ 29 ਸਾਲ ਦਾ ਦੂਜਾ ਵਿਆਹ ਸੂਰਜ ਕੁਮਾਰ ਨਾਲ ਹੋਇਆ ਸੀ।

ਕਾਜਲ ਅਕਸਰ ਹੀ ਉਸ ਨੂੰ ਦੱਸਦੀ ਹੰੁਦੀ ਸੀ ਕਿ ਸੂਰਜ ਫੋਨ ਤੇ ਕਿਸੇ ਲੜਕੀ ਨਾਲ ਗੱਲ ਕਰਦਾ ਹੈ

ਸਿ਼ਕਾਇਕਤਕਰਤਾ ਨੇ ਦੱਸਿਆ ਕਿ ਕਾਜਲ (Kajal) ਅਕਸਰ ਹੀ ਉਸ ਨੂੰ ਦੱਸਦੀ ਹੰੁਦੀ ਸੀ ਕਿ ਸੂਰਜ ਫੋਨ ਤੇ ਕਿਸੇ ਲੜਕੀ ਨਾਲ ਗੱਲ ਕਰਦਾ ਹੈ ਤੇ ਜਦੋਂ ਉਸ ਦੀ ਭੈਣ ਸੂਰਜ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਦੀ ਸੀ ਤਾਂ ਦੋਵਾਂ ਵਿੱਚ ਤਕਰਾਰਬਾਜੀ ਹੁੰਦੀ ਰਹਿੰਦੀ ਸੀ ਤੇ 15 ਜੁਲਾਈ 2025 ਨੂੰ ਕਾਜਲ ਨੇ ਆਪਣੀ ਮਾਤਾ ਨੂੰ ਫੋਨ ਕਰਕੇ ਕਿਹਾ ਕਿ ਸੂਰਜ ਕਿਸੇ ਲੜਕੀ ਨਾਲ ਫੋਨ ਤੇ ਗਲ ਕਰਦਾ ਹੈ ਅਤੇ ਰੋਕਣ ਤੇ ਕੁੱਟਮਾਰ ਕਰਦਾ ਹੈ ।

ਸਿ਼ਕਾਇਤਕਰਤਾ ਨੇ ਦੱਸਿਆ ਕਿ ਸੂਰਜ ਨੇ ਉਸਦੀ ਮਾਤਾ ਨੂੰ ਫੋਨ ਕਰਕੇ ਕਿਹਾ ਕਿ ਕਾਜਲ ਨੇ ਘਰ ਵਿੱਚ ਹੀ ਛੱਤ ਵਾਲੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਕੇ ਆਤਮ ਹੱਤਿਆ (Suicide) ਕਰ ਲਈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More :  ਇੱਕ ਵਿਅਕਤੀ ਵਲੋਂ ਪੱਖੇ ਨਾਲ ਲਟਕ ਕੇ ਕੀਤੀ ਆਤਮ ਹੱਤਿਆ

ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਹੋਈ 35 ਮਹੀਨਿਆਂ ਦੀ ਕੈਦ

0
months in prison

ਸਿੰਗਾਪੁਰ, 17 ਜੁਲਾਈ 2025 : ਭਾਰਤੀ ਮੂਲ (Indian origin) ਦੇ 22 ਸਾਲਾ ਨੌਜਵਾਨ ਨੂੰ ਸਿੰਗਾਪੁਰ ਵਿਖੇ ਇਸ ਲਈ 35 ਮਹੀਨਿਆਂ ਦੀ ਸਜ਼ਾ (35 months sentence) ਦਿੱਤੀ ਗਈ ਹੈ ਕਿਉਂਕਿ ਉਸ ਵਲੋਂ ਨਸ਼ੇ ਵਿਚ ਧੁੱਤ ਹੋ ਕੇ ਇਕ ਵਿਅਕਤੀ ਨੂੰ ਨਦੀ ਵਿਚ ਧੱਕ ਕੇ ਉਸਦੀ ਜਾਨ ਲੈ ਲਈ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 22 ਸਾਲਾ ਲੇਘਾ ਪਵਨ ਨੇ ਪਿਛਲੇ ਸਾਲ 30 ਜੂਨ ਦੀ ਰਾਤ ਨੂੰ 33 ਸਾਲ ਉਸਾਰੀ ਮਜ਼ਦੂਰ ਜਸਬੀਰ ਸਿੰਘ ਨੂੰ ਸਵੈ-ਇੱਛਾ ਨਾਲ ਗੰਭੀਰ ਸੱਟ ਪਹੁੰਚਾਉਣ ਦਾ ਦੋਸ਼ ਕਬੂਲ ਕਰ ਲਿਆ ਸੀ ।

ਮੌਤ ਦੇ ਘਾਟ ਉਤਰਿਆ ਜਸਬੀਰ ਸਿੰਘ ਸੀ ਦੋ ਛੋਟੇ ਬੱਚਿਆਂ ਦਾ ਬਾਪ

ਉਕਤ ਘਟਨਾਕ੍ਰਮ ਜਿਸ ਵਿਚ ਲੇਘਾ ਵਲੋਂ ਜਸਬੀਰ ਸਿੰਘ (Jasbir Singh) ਨੂੰ ਨਦੀ ਵਿਚ ਧੱਕਾ ਦਿੱਤੇ ਜਾਣ ਕਾਰਨ ਮੌਤ ਹੋ ਗਈ ਦੋ ਛੋਟੇ ਬੱਚਿਆਂ ਦਾ ਬਾਪ ਵੀ ਹੈ ਅਤੇ ਆਪਣੇ ਪਰਿਵਾਰ ਲਈ ਇੱਕੋ ਇਕ ਕਮਾਉਣ ਵਾਲਾ ਸੀ । ਉਕਤ ਹਾਦਸੇ ਦੀ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਸੁਣਿਆ ਕਿ ਲੇਘਾ (Legha) ਅਤੇ ਜਸਬੀਰ ਸਿੰਘ ਦੋਵੇਂ 30 ਜੂਨ ਦੀ ਰਾਤ ਨੂੰ ਨਸ਼ੇ ਵਿਚ ਸਨ ਜਦੋਂ ਇਹ ਘਟਨਾ ਵਾਪਰੀ । ਜਦੋਂ ਜਸਬੀਰ ਸਿੰਘ ਨੂੰ ਨਦੀ ਕਿਨਾਰੇ ਸੈਰ-ਸਪਾਟਾ ਲਈ ਪ੍ਰਸਿੱਧ ਸਥਾਨ ਕਲਾਰਕ ਕੁਏ ਵਿਖੇ ਨਦੀ ਵਿਚ ਧੱਕਾ ਦੇ ਦਿਤਾ ਗਿਆ ਤਾਂ ਨੇੜਲੇ ਜੋੜੇ ਨੇ ਰੌਲਾ ਪਾ ਦਿਤਾ ।

ਬਚਾਅ ਗੋਤਾਖੋਰਾਂ ਨੂੰ ਕੁੱਝ ਘੰਟਿਆਂ ਬਾਅਦ ਉਸ ਦੀ ਲਾਸ਼ (Corpse) ਮਿਲੀ । ਅਦਾਲਤ ਵਿਚ ਪੇਸ਼ ਕੀਤੀ ਰਿਪੋਰਟ ਵਿਚ ਦੱਸਿਆ ਗਿਆ ਕਿ ਲੇਘਾ ਮੌਕੇ ਤੋਂ ਭੱਜ ਗਿਆ ਅਤੇ ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਗਲੀ ਸਵੇਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ । ਸਵੈ-ਇੱਛਾ ਨਾਲ ਸੱਟ ਪਹੁੰਚਾਉਣ ਲਈ ਲੇਘਾ ਨੂੰ ਪੰਜ ਸਾਲ ਤਕ ਦੀ ਜੇਲ, 10,000 ਸਿੰਗਾਪੁਰੀ ਡਾਲਰ ਤਕ ਦਾ ਜੁਰਮਾਨਾ ਜਾਂ ਦੋਵੇਂ ਵੀ ਹੋ ਸਕਦੇ ਸਨ ।

Read More : ਪੁਲ ਡਿੱਗਣ ਕਾਰਨ 10 ਦੀ ਮੌ.ਤ ਤੇ ਵਾਹਨ ਨਦੀ ਵਿਚ ਡਿੱਗੇ

ਮਨੀ ਲਾਂਡਰਿੰਗ ਦਾ ਡਰ ਵਿਖਾ ਕੇ 89 ਸਾਲਾ ਔਰਤ ਨਾਲ ਸਾਈਬਰ ਠੱਗੀ

0
money laundering

ਚੰਡੀਗੜ੍ਹ, 17 ਜੁਲਾਈ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਇਕ 89 ਸਾਲਾ ਬਜ਼ੁਰਗ ਮਹਿਲਾ ਨੂੰ ਮਨੀ ਲਾਂਡਰਿੰਗ ਦਾ ਡਰਾ ਦਿਖਾ ਕੇ 77. 42 ਲੱਖ ਰੁਪਏ ਦੀ ਠੱਗੀ (77. Fraud of Rs. 42 lakh) ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਸਾਈਬਰ ਠੱਗਾਂ ਵਲੋਂ ਉਕਤ ਕਾਰਜ ਨੂੰ ਸੰਸਾਰ ਭਰ ਵਿਚ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਲੋਕ ਵੱਡੀ ਪੱਧਰ ਤੇ ਇਸਦਾ ਸਿ਼ਕਾਰ ਵੀ ਹੋ ਰਹੇ ਹਨ ।

ਸਾਈਬਰ ਠੱਗ ਨੇ ਕਿਸ ਤਰ੍ਹਾਂ ਕੀਤੀ ਮਹਿਲਾ ਨਾਲ ਠੱਗੀ

ਚੰਡੀਗੜ੍ਹ ਦੀ ਵਸਨੀਕ 89 ਸਾਲਾ ਬਜ਼ੁਰਗ ਮਹਿਲਾ ਮਨਜੀਤ ਕੌਰ (Elderly woman Manjit Kaur) ਨੂੰ ਮੁਲਜਮ ਨੇ ਮੁੰਬਈ ਕ੍ਰਾਈਮ ਬ੍ਰਾਂਚ ਦੀ ਐਸ. ਐਚ. ਓ. ਬਣ ਕੇ ਔਰਤ ਨੂੰ ਵੀਡੀਓ ਕਾਲ ਕੀਤੀ ਅਤੇ ਗ੍ਰਿਫ਼ਤਾਰੀ ਦੀ ਧਮਕੀ ਦੇ ਕੇ ਉਸ ਨਾਲ 77.42 ਲੱਖ ਰੁਪਏ ਦੀ ਠੱਗੀ ਮਾਰੀ । ਉਕਤ ਘਟਨਾ ਸਬੰਧੀ ਚੰਡੀਗੜ੍ਹ ਦੇ ਸੈਕਟਰ-17 ਵਿਖੇ ਬਣੇ ਸਾਈਬਰ ਕ੍ਰਾਈਮ ਪੁਲਸ ਵਲੋਂ ਪੀੜਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ ।

ਸਾਈਬਰ ਠੱਗੀ ਦਾ ਸਿ਼ਕਾਰ ਮਹਿਲਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਕੀ ਦੱਸਿਆ

ਸਾਈਬਰ ਕ੍ਰਾਈਮ ਨੂੰ ਦਿਤੀ ਸ਼ਿਕਾਇਤ ਵਿਚ ਪੀੜ੍ਹਤਾ ਮਨਜੀਤ ਕੌਰ ਨੇ ਕਿਹਾ ਕਿ ਉਸਨੂੰ 10 ਜੁਲਾਈ ਨੂੰ ਇਕ ਅਣਜਾਣ ਨੰਬਰ ਤੋਂ ਇਕ ਵਟਸਐਪ ਕਾਲ ਆਈ ਤੇ ਕਾਲ ਕਰਨ ਵਾਲੇ ਨੇ ਅਪਣੇ ਆਪ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਐਸ. ਐਚ. ਓ. ਵਿਜੇ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਵਿਸ਼ਾਲ ਵਜੋਂ ਪੇਸ਼ ਕੀਤਾ ਅਤੇ ਕਿਹਾ ਕਿ ਉਹ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੇ ਹਨ, ਜਿਸ ਵਿਚ ਕਈ ਸਿੰਮ ਕਾਰਡ ਬਰਾਮਦ ਹੋਏ ਹਨ ।

ਕਾਲ ਕਰਨ ਵਾਲੇ ਨੇ ਕਿਹਾ ਕਿ ਜਦੋਂ ਉਨ੍ਹਾਂ ਸਿੰਮ ਕਾਰਡਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਤੁਹਾਡੇ ਆਧਾਰ ਕਾਰਡ ’ਤੇ ਕਈ ਸਿੰਮ ਕਾਰਡ ਜਾਰੀ ਕੀਤੇ ਗਏ ਹਨ ਅਤੇ ਉਸੇ ਆਧਾਰ ਕਾਰਡ ਰਾਹੀਂ ਮੁੰਬਈ ਦੇ ਇੱਕ ਬੈਂਕ ਵਿਚ ਖਾਤਾ ਵੀ ਖੋਲ੍ਹਿਆ ਗਿਆ ਹੈ । ਜਵਾਬ ਦਿੰਦੇ ਹੋਏ ਮਨਜੀਤ ਨੇ ਸਾਈਬਰ ਠੱਗਾਂ ਨੂੰ ਕਿਹਾ ਕਿ ਉਹ ਕਦੇ ਮੁੰਬਈ ਨਹੀਂ ਗਈ, ਫਿਰ ਉਸਦੇ ਨਾਮ ’ਤੇ ਖਾਤਾ ਕਿਵੇਂ ਖੋਲ੍ਹਿਆ ਜਾ ਸਕਦਾ ਹੈ।

ਵੀਡੀਓ ਕਾਲ ਕਰਕੇ ਦੋ ਵਰਦੀ ਧਾਰੀ ਵਿਅਕਤੀਆਂ ਨੇ ਕੀਤੀ ਮਨਜੀਤ ਕੌਰ ਨਾਲ ਗੱਲਬਾਤ

ਮਨਜੀਤ ਕੌਰ ਨੇ ਦੱਸਿਆ ਕਿ ਸਾਈਬਰ ਠੱਗਾਂ (Cyber thugs) ਨੇ ਉਨ੍ਹਾਂ ਨੂੰ ਇੱਕ ਵੀਡੀਓ ਕਾਲ ਕੀਤੀ, ਜਿਸ ਵਿਚ ਦੋ ਵਿਅਕਤੀ ਪੁਲਸ ਦੀ ਵਰਦੀ ਵਿਚ ਸਨ ਅਤੇ ਉਨ੍ਹਾਂ ਦੇ ਆਲੇ ਦੁਆਲੇ ਦਾ ਮਾਹੌਲ ਪੁਲਸ ਸਟੇਸ਼ਨ ਵਰਗਾ ਜਾਪਦਾ ਸੀ। ਪੀੜ੍ਹਤ ਮਹਿਲਾ ਨੇ ਦੱਸਿਆ ਕਿ ਫਿਰ ਸਾਈਬਰ ਠੱਗਾਂ ਨੇ ਉਨ੍ਹਾਂ ਨੂੰ ਦਸਿਆ ਕਿ ਇਸ ਮਾਮਲੇ ਵਿਚ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ ਅਤੇ ਤੁਹਾਡੇ ਨਾਮ ’ਤੇ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ। ਇਕ ਟੀਮ ਤੁਹਾਨੂੰ ਗ੍ਰਿਫ਼ਤਾਰ ਕਰਨ ਲਈ ਰਵਾਨਾ ਹੋ ਗਈ ਹੈ ਤੇ ਘਰ ਤੋਂ ਕਿਤੇ ਵੀ ਜਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਉਹ ਤੁਹਾਡੇ ’ਤੇ ਨਜ਼ਰ ਰੱਖ ਰਹੇ ਹਨ।

ਗ੍ਰਿਫਤਾਰੀ ਤੇ ਕੇਸ ਦੇ ਨਿਬੇੜੇ ਲਈ ਸਾਈਬਰ ਠੱਗਾਂ ਮੰਗੇ ਪੈਸੇ

ਮਨਜੀਤ ਕੌਰ ਨੇ ਕਿਹਾ ਕਿ ਇਹ ਸੁਣ ਕੇ ਉਹ ਡਰ ਗਈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਾ ਕਰਨ ਲਈ ਕਿਹਾ, ਜਿਸ ਤੋਂ ਬਾਅਦ ਦੋਵਾਂ ਸਾਈਬਰ ਠੱਗਾਂ ਨੇ ਕਿਹਾ ਕਿ ਜੇ ਕੇਸ ਦਾ ਨਿਪਟਾਰਾ ਕਰਨਾ ਹੈ ਤਾਂ ਪੈਸੇ ਦੇਣੇ ਪੈਣਗੇ, ਜਿਸ ਤੋਂ ਬਾਅਦ ਮਨਜੀਤ ਕੌਰ ਨੇ ਸਾਈਬਰ ਠੱਗਾਂ ਵੱਲੋਂ ਦਿੱਤੇ ਖਾਤੇ ਵਿੱਚ ਆਰ. ਟੀ. ਜੀ. ਐਸ. ਰਾਹੀਂ 77 ਲੱਖ 42 ਹਜ਼ਾਰ 420 ਰੁਪਏ ਟਰਾਂਸਫਰ ਕਰ ਦਿਤੇ ।

ਉਸਨੇ ਕਈ ਦਿਨਾਂ ਤੱਕ ਇਹ ਗੱਲ ਕਿਸੇ ਨੂੰ ਨਹੀਂ ਦੱਸੀ। ਉਸਨੇ ਕਾਫ਼ੀ ਸਮੇਂ ਬਾਅਦ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਨੰਬਰ ’ਤੇ ਦੁਬਾਰਾ ਫ਼ੋਨ ਕੀਤਾ। ਜਿਸ ਤੋਂ ਵਟਸਐਪ ਕਾਲ ਆਈ ਸੀ, ਤਾਂ ਉਹ ਨੰਬਰ ਬੰਦ ਸੀ। ਫਿਰ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪਤਾ ਲੱਗਾ ਕਿ ਉਨ੍ਹਾਂ ਨਾਲ ਸਾਈਬਰ ਠੱਗੀ ਹੋਈ ।

Read More : 72 ਸਾਲਾ ਵਕੀਲ ਨਾਲ ਸਾਈਬਰ ਠੱਗਾਂ ਠੱਗੇ ਕਰੋੜਾਂ

ਕੈਨੇਡਾ ਵਿਖੇ ਦਰਿਆ ਵਿਚ ਡੁੱਬ ਕੇ ਹੋਈ ਇਕ ਹੋਰ ਪੰਜਾਬੀ ਨੌਜਵਾਨ ਦੀ ਮੌ. ਤ

0
river in Canada

ਚੰਡੀਗੜ੍ਹ, 17 ਜੁਲਾਈ 2025 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ (Canada) ਵਿਖੇ ਇਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਇਕ ਦਰਿਆ ਵਿਚ ਡੁੱਬਣ ਕਾਰਨ ਮੌ.ਤ (Death due to drowning) ਹੋ ਗਈ ਹੈ । ਦੱਸਣਯੋਗ ਹੈ ਕਿ ਪੰਜਾਬ ਤੋਂ ਕਿੰਨੇ ਹੀ ਨੌਜਵਾਨ ਮੁੰਡੇ ਕੁੜੀਆਂ ਆਪਣੇ ਚੰਗੇ ਭਵਿੱਖ ਦੀ ਉਮੀਦ ਨਾਲ ਕੈਨੇਡਾ ਵਿਖੇ ਜਾਂਦੇ ਹਨ ਅਤੇ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਤਰੀਕਿਆਂ ਨਾਲ ਹਾਦਸਿਆਂ ਦਾ ਸਿ਼ਕਾਰ ਹੋ ਜਾਂਦੇ ਹਨ, ਜਿਸ ਨਾਲ ਜਿਥੇ ਘਰਾਂ ਦੇ ਚਿਰਾਗ ਬੁੱਝ ਜਾਂਦੇ ਹਨ, ਉਥੇ ਪਿੱਛੇ ਰਹਿ ਜਾਂਦੇ ਪਰਿਵਾਰਕ ਮੈਂਬਰਾਂ ਨੂੰ ਸੰਤਾਪ ਭੋਗਣਾ ਪੈਂਦਾ ਹੈ ।

ਕੌਣ ਹੈ ਮੌਤ ਦੇ ਘਾਟ ਉਤਰਨ ਵਾਲਾ ਨੌਜਵਾਨ

ਕੈਨੇਡਾ ਵਿਖੇ ਗਰਗ ਕੈਮਲੂਪਸ ਨੇੜੇ ਥਾਮਪਸਨ ਦਰਿਆ ਦੇ ਕਿਨਾਰੇ ਬਣੇ ਓਵਰਲੈਂਡਰ ਪਾਰਕ `ਚ ਆਪਣੇ ਸਾਥੀਆਂ ਨਾਲ ਵਾਲੀਬਾਲ ਖੇਡ ਰਿਹਾ ਸੀ ਤੇ ਬਾਲ ਦਰਿਆ ਵਿਚ ਡਿੱਗ ਗਈ, ਜਿਸਨੰ ਲੈਣ ਲਈ ਜਤਿਨ ਗਰਗ (Jatin Garg) ਦਰਿਆ (River) ਵਿਚ ਗਿਆ ਅਤੇ ਡੁੱਬ ਗਿਆ ਤੇ ਮਰ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਦਰਿਆ ਵਿਚ ਵਗ ਰਹੇ ਪਾਣੀ ਦਾ ਵਹਾਅ ਤੇਜ ਸੀ ਕਿ ਜਤਿਨ ਵੀ ਪਾਣੀ ਵਿਚ ਹੀ ਵਗ ਗਿਆ ।

Read More : ਛੇ ਤੇ ਸੱਤ ਸਾਲਾਂ ਦੀ ਉਮਰ ਦੇ ਦੋ ਬੱਚੇ ਛੱਪੜ ਵਿੱਚ ਡੁੱਬਣ ਕਾਰਨ ਉਤਰੇ ਮੌਤ ਦੇ ਘਾਟ