Home Blog Page 485

ਹਰਿਆਣਵੀ ਨੌਜਵਾਨ ਦੀ ਹੋਈ ਆਸਟਰੇਲੀਆ ਵਿਚ ਮੌਤ

0
suicide

ਹਰਿਆਣਾ, 24 ਸਤੰਬਰ 2025 : ਹਰਿਆਣਾ ਦੇ ਜਿ਼ਲਾ ਸਿਰਸਾ (Sirsa district of Haryana) ਅਧੀਨ ਪੈਂਦੇ ਪਿੰਡ ਹਰੀਪੁਰਾ ਦੇ ਵਸਨੀਕ 25 ਸਾਲਾ ਨੌਜਵਾਨ (25 year old young man) ਦੀ ਆਸਟ੍ਰੇਲੀਆ ਵਿਖੇ ਇਕ ਹਾਦਸੇ ਵਿਚ ਮੌਤ ਹੋ ਗਈ ਹੈ । ਦੱਸਣਯੋਗ ਹੈ ਕਿ ਨੌਜਵਾਨਟ ਆਸਟਰੇਲੀਆ ਵਿਚ ਵਿਦਿਆਰਥੀ ਵੀਜ਼ਾ ’ਤੇ ਆਇਆ ਸੀ ।

ਕੌਣ ਹੈ ਨੌਜਵਾਨ

ਪਿੰਡ ਹਰੀਪੁਰਾ ਦਾ ਵਸਨੀਕ ਨੌਜਵਾਨ ਪ੍ਰਭਜੋਤ ਸਿੰਘ (Young Prabhjot Singh) ਜੋ ਕਿ 25 ਸਾਲਾਂ ਦਾ ਹੈ ਦੀ ਕੰਮ ਦੌਰਾਨ ਦਰਦਨਾਕ ਤਰੀਕੇ ਨਾਲ ਮੌਤ ਹੋ ਗਈ । ਉਹ ਪੜ੍ਹਾਈ ਦੇ ਨਾਲ-ਨਾਲ ਅਪਣੀਆਂ ਫ਼ੀਸਾਂ ਤੇ ਖ਼ਰਚੇ ਕੱਢਣ ਲਈ ਟ੍ਰਾਂਸਪੋਰਟ ਕੰਪਨੀ ’ਚ ਕੰਮ ਕਰਦਾ ਸੀ । ਉਹ ਸ਼ੁਕਰਵਾਰ ਨੂੰ ਕੰਪਨੀ ਦੀ ਸਾਈਟ ’ਤੇ ਕੰਮ ਕਰ ਰਿਹਾ ਸੀ । ਜਦੋਂ ਉਹ ਰਿਵਰਸ ਹੋ ਰਹੇ ਲੋਡਰ ਦਾ ਗੇਟ ਬੰਦ ਕਰ ਰਿਹਾ ਸੀ ਤਾਂ ਅਚਾਨਕ ਉਹ ਲੋਡਰ ਅਤੇ ਟਰੇਲਰ ਵਿਚਕਾਰ ਫਸ ਗਿਆ ਅਤੇ ਮੌਕੇ ’ਤੇ ਹੀ ਦਮ ਤੋੜ ਗਿਆ । ਪ੍ਰਭਜੋਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਉਸ ਦੇ ਦੋਸਤ ਭਾਰਤੀ ਦੂਤਘਰ ਤੋਂ ਸਹਾਇਤਾ ਲਈ ਫੰਡ ਜੁਟਾ ਰਹੇ ਹਨ । ਉਸ ਦੇ ਨਜ਼ਦੀਕੀ ਗੁਰਸਿਮਰਤ ਸਿੰਘ ਢਿੱਲੋਂ ਨੇ ਦਸਿਆ ਕਿ ਪ੍ਰਭਜੋਤ ਬੜਾ ਹੀ ਮਿਹਨਤੀ ਤੇ ਸਾਊ ਸੁਭਾਅ ਵਾਲਾ ਨੌਜਵਾਨ ਸੀ ।

Read More : ਆਸਟ੍ਰੇਲੀਆ ਵਿੱਚ 18 ਸਾਲ ਦੇ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਕਨ੍ਹਈਆ ਮਿੱਤਲ ਨੇ ਕੀਤਾ ਸਾਊਂਡ ਓਪਰੇਟਰ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ

0
Kanhaiya mittal

ਚੰਡੀਗੜ੍ਹ, 24 ਸਤੰਬਰ 2025 : ਭਜਨ ਗਾਇਕ ਕਨ੍ਹਈਆ ਮਿੱਤਲ (Bhajan singer Kanhaiya Mittal) ਨੇ ਚੰਡੀਗੜ੍ਹ ਦੀ ਇੱਕ ਅਦਾਲਤ ਵਿੱਚ ਅਸ਼ਵਨੀ ਯਾਦਵ ਉਰਫ਼ ਮੋਰਵੀ ਸਾਊਂਡ ਆਪਰੇਟਰ ਖਿਲਾਫ 10 ਕਰੋੜ ਰੁਪਏ ਦਾ ਸਿਵਲ ਮਾਣਹਾਨੀ ਦਾ ਮੁਕੱਦਮਾ (Defamation lawsuit)  ਦਾਇਰ ਕੀਤਾ ਹੈ ।

ਕੀ ਹੈ ਮਾਮਲਾ

ਉਪਰੋਕਤ ਮਾਮਲਾ ਗ੍ਰੇਟਰ ਨੋਇਡਾ (Greater Noida) ਵਿੱਚ ਹੋਏ ਇੱਕ ਸਮਾਗਮ ਨਾਲ ਸਬੰਧਤ ਹੈ, ਜਿੱਥੇ ਮੁਦਾਲੇ ਨੇ ਕਥਿਤ ਤੌਰ `ਤੇ ਝੂਠਾ ਦੋਸ਼ ਲਗਾਇਆ ਸੀ ਕਿ ਮਿੱਤਲ ਨੇ 25 ਹਜ਼ਾਰ ਰੁਪਏ ਦਾ ਕਮਿਸ਼ਨ ਲਿਆ ਹੈ । ਮੁਦਾਲੇ ਨੇ ਖੁਦ ਇਹ ਦੋਸ਼ ਸੋਸ਼ਲ ਮੀਡੀਆ `ਤੇ ਅਪਲੋਡ ਨਹੀਂ ਕੀਤਾ ਸੀ ਪਰ ਸਮਾਗਮ ਵਿੱਚ ਹਾਜ਼ਰ ਲੋਕਾਂ ਦੁਆਰਾ ਰਿਕਾਰਡ ਕੀਤਾ ਗਿਆ ਸੀ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ (Social media platforms)  `ਤੇ ਵਾਇਰਲ ਹੋਇਆ ਸੀ। ਪਟੀਸ਼ਨ ਇੱਕ ਆਡੀਓ ਰਿਕਾਰਡਿੰਗ `ਤੇ ਵੀ ਨਿਰਭਰ ਕਰਦੀ ਹੈ, ਜਿਸ ਵਿੱਚ ਮੁਦਾਲੇ ਨੇ ਖੁਦ ਸਵੀਕਾਰ ਕੀਤਾ ਹੈ ਕਿ ਦੋਸ਼ ਝੂਠਾ ਸੀ ਅਤੇ ਜਾਣਬੁੱਝ ਕੇ ਵਿੱਤੀ ਕਾਰਨਾਂ ਕਰਕੇ ਬਣਾਇਆ ਗਿਆ ਸੀ ।

Read More : ਕਨ੍ਹਈਆ ਮਿੱਤਲ ਨੇ ਲਿਆ U-Turn, ਨਹੀਂ ਕਰਨਗੇ ਕਾਂਗਰਸ JOIN

ਪਿੰਡ ਪੱਧਰ ਤੋਂ ਲੈ ਕੇ ਸ਼ਹਿਰੀ ਖੇਤਰ ਤੱਕ ਲੋਕਾਂ ਨੂੰ ਸਵੱਛਤਾ ਲਈ ਕੀਤਾ ਜਾਵੇ ਜਾਗਰੂਕ

0
Deputy Commissioner

ਪਟਿਆਲਾ 23 ਸਤੰਬਰ 2025 : ਮਹਾਤਮਾ ਗਾਂਧੀ ਜੀ ਦੀ ਜੈਯੰਤੀ (Mahatma Gandhi’s birth anniversary) ਨੂੰ ਸਮਰਪਿਤ ਜ਼ਿਲ੍ਹੇ ਵਿੱਚ 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲ ਰਹੇ ਪੰਦਰਵਾੜਾ ਸਵੱਛਤਾ ਅਭਿਆਨ ਅਧੀਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਹੈ ਕਿ ਇਸ ਅਭਿਆਨ ਦਾ ਮਕਸਦ ਪਿੰਡਾਂ ਅਤੇ ਸ਼ਹਿਰਾਂ ਨੂੰ ਸਾਫ਼ ਅਤੇ ਸੁੰਦਰ ਬਨਾਉਣਾ ਹੈ ਅਤੇ ਲੋਕਾਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ ।

ਸਵੱਛਤਾ ਹੀ ਸੇਵਾ 2025 ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਲਿਆ ਜਾਇਜਾ : ਡਿਪਟੀ ਕਮਿਸ਼ਨਰ

ਉਹਨਾਂ ਕਿਹਾ ਕਿ ਸਵੱਛਤਾ ਸਿਰਫ਼ ਇਕ ਦਿਨ ਦਾ ਕੰਮ ਨਹੀ, ਸਗੋਂ ਇਹ ਸਾਡੀ ਰੋਜ਼ਾਨਾ ਦੀ ਆਦਤ ਹੋਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਿੰਡ ਪੱਧਰ ਤੋਂ ਲੈ ਕੇ ਸ਼ਹਿਰੀ ਖੇਤਰ ਤੱਕ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਸਵੱਛਤਾ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ।

ਡਿਪਟੀ ਕਮਿਸ਼ਨਰ ਨੇ ਦਿੱਤੇ ਵਾਟਰ ਸੈਨੀਟੇਸ਼ਨ ਅਧਿਕਾਰੀਆਂ ਨੂੰ 17 ਸਤੰਬਰ ਤੋਂ 2 ਅਕਤੂਬਰ ਤੱਕ ਦਾ ਸ਼ਡਿਊਲ ਬਣਾ ਕੇ ਦੇਣ ਦੇ ਨਿਰਦੇਸ਼

ਡਿਪਟੀ ਕਮਿਸ਼ਨਰ (Deputy Commissioner) ਨੇ ਵਾਟਰ ਸੈਨੀਟੇਸ਼ਨ ਅਧਿਕਾਰੀਆਂ ਨੂੰ 17 ਸਤੰਬਰ ਤੋਂ 2 ਅਕਤੂਬਰ ਤੱਕ ਦਾ ਸ਼ਡਿਊਲ ਬਣਾ ਕੇ ਦੇਣ ਦੇ ਨਿਰਦੇਸ਼ ਦਿੱਤੇ ਤਾਂ ਜੋ ਇਸ ਮੁਹਿੰਮ ਦਾ ਪ੍ਰਚਾਰ ਵਧੀਆ ਢੰਗ ਨਾਲ ਕੀਤਾ ਜਾ ਸਕੇ ਅਤੇ ਇਸ ਮੁਹਿੰਮ ਵਿੱਚ ਹਰ ਨਾਗਰਿਕ ਵੱਧ ਚੱੜ੍ਹ ਕੇ ਹਿੱਸਾ ਲੈ ਸਕੇ । ਉਹਨਾਂ ਇਹ ਵੀ ਹਦਾਇਤ ਕੀਤੀ ਕਿ ਸ਼੍ਰਮਦਾਨ ਗਤੀਵਿਧੀ (Shramdaan activity) fਵੱਡ ਪੱਧਰ ‘ ਤੇ ਇਕ ਦਿਨ, ਇਕ ਘੰਟਾ ਇਕ ਸਾਥ ਦਾ ਆਯੋਜਨ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਵੱਖ-ਵੱਖ ਪਿੰਡਾਂ ਵਿੱਚ ਸਫ਼ਾਈ ਟਿੱਚੇ ਯੁਨਿਟਾਂ ਦੇ ਰੁਪਾਂਤਰਣ ਦੀ ਸ਼ੁਰੂਆਤ ਕੀਤੀ ਜਾ ਤਾਂ ਜੋ ਹਰ ਇਕ ਪਿੰਡ ਹਰ ਪੱਖੋਂ ਸਾਫ ਸੁਥਰਾ ਹੋ ਸਕੇ ।

ਇਸ ਅਭਿਆਨ ਵਿੱਚ ਪਿੰਡ ਪੰਚਾਇਤਾਂ, ਨਗਰ ਨਿਗਮ, ਸਕੂਲਾਂ ਕਾਲਜਾਂ ਅਤੇ ਸਥਾਨਕ ਸਮਾਜਿਕ ਸੰਸਥਾਵਾਂ ਦਾ ਸਹਿਯੌਗ ਬਹੁਤ ਜਰੂਰੀ ਹੈ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਅਭਿਆਨ ਵਿੱਚ ਪਿੰਡ ਪੰਚਾਇਤਾਂ, ਨਗਰ ਨਿਗਮ, ਸਕੂਲਾਂ ਕਾਲਜਾਂ ਅਤੇ ਸਥਾਨਕ ਸਮਾਜਿਕ ਸੰਸਥਾਵਾਂ ਦਾ ਸਹਿਯੌਗ ਬਹੁਤ ਜਰੂਰੀ ਹੈ । ਇਸ ਮੌਕੇ ਵਾਟਰ ਤੇ ਸੈਨੀਟੇਸ਼ਨ ਵਿਭਾਗ (Water and Sanitation Department) ਵੱਲੋਂ ਇਕ ਪੋਸਟਰ ਵੀ ਜਾਰੀ ਕੀਤਾ ਗਿਆ , ਜਿਸ ਰਾਹੀਂ ਲੋਕਾਂ ਨੂੰ ਸਫਾਈ, ਘਰ-ਘਰ ਕੂੜਾ ਇਕੱਠਾ ਕਰਨ, ਪਲਾਸਟਿਕ ਦੇ ਘੱਟ ਤੋਂ ਘੱਟ ਉਪਯੋਗ ਕਰਨ ਲਈ ਜਾਗਰੁਕ ਕੀਤਾ ਗਿਆ । ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗਾਂਧੀ ਜੈਯੰਤੀ ਮੌਕੇ ਆਪਣਾ ਯੋਗਦਾਨ ਪਾ ਕੇ ਸੱਚੀ ਸ਼ਰਧਾਂਜਲੀ ਦੇਣ ਅਤੇ ਪਟਿਆਲਾ ਨੂੰ ਸੂਬੇ ਦਾ ਸਭ ਤੋਂ ਸਾਫ਼ ਜ਼ਿਲ੍ਹਾ ਬਨਾਉਣ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਦਾ ਸਾਥ ਦੇਣ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।

Read More : ਡਿਪਟੀ ਕਮਿਸ਼ਨਰ ਵੱਲੋਂ ਖੰਡਾ ਚੌਂਕ ਨੇੜੇ ਪੁੱਟੀ ਸੜਕ ਦੇ ਮੁਰੰਮਤ ਦੇ ਕੰਮ ਦਾ ਜਾਇਜ਼ਾ

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸਾਨਾ ਦੀ ਸਹਾਇਤਾ ਲਈ ਟੋਲ ਫਰੀ ਨੰਬਰ ਜਾਰੀ

0
District administration

ਪਟਿਆਲਾ, 23 ਸਤੰਬਰ 2025 : ਜ਼ਿਲ੍ਹਾ ਪ੍ਰਸ਼ਾਸ਼ਨ (District Administration) ਵੱਲੋਂ ਕਿਸਾਨਾ ਦੀ ਸਹਾਇਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਤਹਿਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜਿਲ੍ਹਾ ਪੱਧਰ ‘ ਤੇ ਕਿਸਾਨ ਸਹਾਇਤਾ ਕੇਂਦਰ (Farmer Support Center) ਖੋਲਿਆ ਗਿਆ ਹੈ, ਜਿਸ ਵਿੱਚ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿਣਗੇ ।

ਇਕ ਟੋਲ ਫਰੀ ਨੰਬਰ 0175-2350550 ਵੀ ਕੀਤਾ ਗਿਆ ਹੈ ਜਾਰੀ

ਇਸ ਸਬੰਧ ਇਕ ਟੋਲ ਫਰੀ ਨੰਬਰ 0175-2350550 ਵੀ ਜਾਰੀ ਕੀਤਾ ਗਿਆ ਹੈ, ਜਿਸ ਤੇ ਫੋਨ ਕਰਕੇ ਕੋਈ ਵੀ ਕਿਸਾਨ ਪਰਾਲੀ ਪ੍ਰਬੰਧਨ ਲਈ ਸਹਾਇਤਾ ਦੀ ਮੰਗ ਕਰ ਸਕਦਾ ਹੈ । ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਪਰਾਲੀ ਨੂੰ ਅੱਗ ਲੱਗਣ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਇਸ ਨੰਬਰ ਤੇ ਜਾਣਕਾਰੀ ਦੇ ਸਕਦਾ ਹੈ ।

ਇਹ ਅਧਿਕਾਰੀ ਅਤੇ ਕਰਮਚਾਰੀ ਨੋਡਲ ਅਤੇ ਕਲਸਟਰ ਅਫ਼ਸਰਾਂ ਨਾਲ ਤਾਲਮੇਲ ਕਰਨਗੇ

ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ (Chief Agriculture Officer Dr. Jaswinder Singh) ਨੇ ਦੱਸਿਆ ਕਿ ਇਹ ਅਧਿਕਾਰੀ ਅਤੇ ਕਰਮਚਾਰੀ ਨੋਡਲ ਅਤੇ ਕਲਸਟਰ ਅਫ਼ਸਰਾਂ ਨਾਲ ਤਾਲਮੇਲ ਕਰਨਗੇ । ਜੇਕਰ  ਕਿਸਾਨਾਂ ਦੀ ਕੋਈ ਮੰਗ ਆਉਂਦੀ ਹੈ ਤਾਂ ਉਹ ਨੋਟ ਕਰਨਗੇ ਅਤੇ ਜੇਕਰ ਕਿਸੇ ਵੀ ਕਿਸਾਨ ਵੱਲੋਂ ਅੱਗ ਲਗਾਉਣ ਦੀ ਗਤੀਵਿਧੀ ਸਾਹਮਣੇ ਆਉਦੀ ਹੈ ਤਾਂ ਉਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣਗੇ । ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪਰਾਲੀ ਸਬੰਧੀ ਸਮੱਸਿਆ ਜਾ ਅੱਗ ਲੱਗਣ ਸਬੰਧੀ ਜਾਣਕਾਰੀ ਨੂੰ ਤੁਰੰਤ ਇਸ ਸਹਾਇਤਾ ਕੇਂਦਰ ਤੇ ਸਾਂਝਾ ਕਰਨ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ ਅਤੇ ਕਿਸਾਨਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ ।

ਜੇਕਰ ਕਿਸੇ ਕਿਸਾਨ ਭਰਾ ਨੂੰ ਖੇਤਾਂ ਵਿੱਚ ਕੰਮ ਕਰਨ ਲਈ ਖੇਤੀਬਾੜੀ ਸਬੰਧੀ ਮਸ਼ੀਨ ਅਤੇ ਕਿਸੇ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਤੁੰਰਤ ਸੰਪਰਕ ਕਰਨ

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜੇਕਰ ਕਿਸੇ ਕਿਸਾਨ ਭਰਾ ਨੂੰ ਖੇਤਾਂ ਵਿੱਚ ਕੰਮ ਕਰਨ ਲਈ ਖੇਤੀਬਾੜੀ ਸਬੰਧੀ ਮਸ਼ੀਨ (Agricultural machinery) ਅਤੇ ਕਿਸੇ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਤੁੰਰਤ ਸੰਪਰਕ ਕਰਨ । ਉਹਨਾਂ ਦੱਸਿਆ ਕਿ ਉਹ ਵੈਬਸਾਈਟ ਰਾਹੀਂ ਵੀ ਆਪਣੇ ਪਿੰਡ ਵਿੱਚ ਲਗਾਏ ਗਏ ਨੋਡਲ ਅਤੇ ਕਲਸਟਰ ਅਧਿਕਾਰੀ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ । ਇਸ ਮੌਕੇ ਨਿਧੀ ਮਲਹੋਤਰਾ,  ਰਵਿੰਦਰ ਪਾਲ ਸਿੰਘ ਚੱਠਾ, ਹਰਸਿਮਰਤ ਕੌਰ, ਸਹਾਇਕ ਰਜਿਸਟਰਾਰ ਅਤੇ ਡੀ. ਸੀ ਦਫਤਰ ਦੇ ਕਰਮਚਾਰੀ ਹਾਜਰ ਸਨ ।

Read More : ਪੰਜਾਬ ਦੇ 7 ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਪਹਿਲਾ ਵਿਸ਼ਵ ਪੰਜਾਬੀ ਦਿਵਸ ਮਨਾ ਕੇ ਰਚਿਆ ਇਤਿਹਾਸ

0
first World Punjabi Day

ਪਟਿਆਲਾ, 23 ਸਤੰਬਰ 2025 : ਸਾਡੇ ਦੇਸ਼ ਵਿੱਚ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਹਰ ਮਾਂ-ਬੋਲੀ ਉਸਦੇ ਪੁੱਤਰਾਂ ਲਈ ਪਿਆਰੀ ਹੁੰਦੀ ਹੈ । ਪੰਜਾਬੀ ਬੋਲੀ ਦਾ ਇਤਿਹਾਸ ਬਹੁਤ ਪੁਰਾਣਾ ਹੈ । ਸਾਡੇ ਦੇਸ਼ ਵਿੱਚ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ (Mother Language Day) ਅਤੇ ਹਿੰਦੀ ਦਿਵਸ ਮਨਾਏ ਜਾਂਦੇ ਰਹੇ ਹਨ ਪ੍ਰੰਤੂ ਪੰਜਾਬੀ ਦਿਵਸ ਕਦੇ ਨਹੀਂ ਮਨਾਇਆ ਗਿਆ ।

ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ

ਆਪਣਾ ਪੰਜਾਬ ਫਾਊਂਡੇਸ਼ਨ ਦੇ ਫਾਊਂਡਰ ਅਤੇ ਚੇਅਰਮੈਨ (Founder and Chairman of Punjab Foundation) ਡਾ. ਜਗਜੀਤ ਸਿੰਘ ਧੂਰੀ ਅਤੇ ਸਮੂਹ ਡਾਇਰੈਕਟਰਾਂ ਨੇ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਦੇ ਮੌਕੇ ਇਹ ਨਵੀਂ ਸ਼ੁਰੂਆਤ ਕੀਤੀ। ਜਾਣਕਾਰੀ ਦਿੰਦੇ ਹੋਏ ਫਾਊਂਡੇਸ਼ਨ ਦੇ ਡਾਇਰੈਕਟਰ ਕਮਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਅੱਜ ਪਟਿਆਲਾ ਵਿਖੇ ਹਰਪਾਲ ਟਿਵਾਣਾ ਕਲਾ ਕੇਂਦਰ (Harpal Tiwana Art Center)  ਵਿੱਚ ਪੂਰੇ ਪੰਜਾਬ ਭਰ ਵਿੱਚੋਂ ਵਿਸ਼ਾਲ ਇਕੱਠ ਹੋਇਆ । ਇਸ ਮੌਕੇ ਸਿੱਖ ਇਤਿਹਾਸਕਾਰ ਡਾ. ਹਰਪਾਲ ਸਿੰਘ ਪੰਨੂ, ਪ੍ਰੋ. ਗੁਰਮੁੱਖ ਸਿੰਘ, ਡਾ. ਭੀਮਇੰਦਰ ਸਿੰਘ, ਭੁਪਿੰਦਰ ਬਰਗਾੜੀ,ਸੱਤਦੀਪ ਸਿੰਘ ਗਿੱਲ, ਸਵਰਨਜੀਤ ਸਵੀ, ਜਸਵੰਤ ਜਫ਼ਰ, ਦਰਸ਼ਨ ਬੁੱਟਰ, ਦਰਸ਼ਨ ਸਿੰਘ ਆਸ਼ਟ, ਪਲਇੰਦਰ ਸਿੰਘ ਤੋਂ ਇਲਾਵਾ ਅਨੇਕਾਂ ਸਾਹਿਤਕਾਰ ਅਤੇ ਬੁੱਧੀਜੀਵੀ ਸ਼ਾਮਲ ਹੋਏ ।

ਅੱਜ ਪੰਜਾਬ ਦੇ 6500 ਸਕੂਲਾਂ, 1650 ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਇਹ ਦਿਵਸ ਮਨਾ ਕੇ ਇਤਿਹਾਸ ਸਿਰਜ ਦਿੱਤਾ ਗਿਆ ਹੈ : ਡਾ. ਜਗਜੀਤ ਸਿੰਘ ਧੂਰੀ

ਆਪਣੇ ਸੰਬੋਧਨੀ ਭਾਸ਼ਣ ਵਿੱਚ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਅੱਜ ਪੰਜਾਬ ਦੇ 6500 ਸਕੂਲਾਂ, 1650 ਕਾਲਜਾਂ ਅਤੇ
ਯੂਨੀਵਰਸਿਟੀਆਂ ਵੱਲੋਂ ਇਹ ਦਿਵਸ ਮਨਾ ਕੇ ਇਤਿਹਾਸ ਸਿਰਜ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚੋਂ ਵੀ ਇਸ ਦਿਨ ਦਾ ਸਮਰਥਨ ਕਰਦੇ ਹੋਏ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ ।

ਪ੍ਰੋਗਰਾਮ ਵਿੱਚ ਇਸ ਦਿਨ ਨੂੰ ਲੈ ਕੇ ਡੂੰਘੇ ਵਿਚਾਰ ਪੇਸ਼ ਕੀਤੇ ਗਏ। ਸਾਰੇ ਵਿਦਵਾਨਾਂ ਨੇ ਇਸ ਇਤਿਹਾਸਿਕ ਦਿਨ ਦੀ ਸਥਾਪਤੀ ਲਈ ਖ਼ੁਸ਼ੀ ਪ੍ਰਗਟ ਕੀਤੀ

ਇਸ ਪ੍ਰੋਗਰਾਮ ਵਿੱਚ ਇਸ ਦਿਨ ਨੂੰ ਲੈ ਕੇ ਡੂੰਘੇ ਵਿਚਾਰ (Deep thoughts) ਪੇਸ਼ ਕੀਤੇ ਗਏ । ਸਾਰੇ ਵਿਦਵਾਨਾਂ ਨੇ ਇਸ ਇਤਿਹਾਸਿਕ ਦਿਨ ਦੀ ਸਥਾਪਤੀ ਲਈ ਖ਼ੁਸ਼ੀ ਪ੍ਰਗਟ ਕੀਤੀ । ਇਸ ਮੌਕੇ ਕਵੀਸ਼ਰੀ ਵਾਰ, ਲੋਕ ਗੀਤ ਅਤੇ ਗਿੱਧੇ ਦੀ ਪ੍ਰਦਰਸ਼ਨੀ ਵੀ ਹੋਈ । ਆਏ ਵਿਦਵਾਨਾਂ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ । ਸਾਰਿਆਂ ਨੇ ਅਹਿਦ ਕੀਤਾ ਕਿ ਹਰ ਸਾਲ 23 ਸਤੰਬਰ ਨੂੰ ਪੰਜਾਬੀ ਦਿਵਸ ਮਨਾਇਆ ਜਾਵੇਗਾ। ਅੰਤ ਵਿੱਚ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ।

Read More : ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ਹਿੰਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ

ਜ਼ਿਲ੍ਹਾ ਸਕੂਲ ਖੇਡਾਂ ‘ਚ ਰਾਈਫ਼ਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ

0
69th District School Games

ਪਟਿਆਲਾ, 23 ਸਤੰਬਰ 2025 : ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ. ਰਵਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ (69th District School Games) ਕਰਵਾਈਆਂ ਜਾ ਰਹੀਆਂ ਹਨ ।

ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਰਾਈਫ਼ਲ ਸ਼ੂਟਿੰਗ (Rifle shooting) ਦੇ ਮੁਕਾਬਲੇ ਸੰਧੂ ਸ਼ੂਟਿੰਗ ਅਕੈਡਮੀ ਵਿਖੇ ਕਰਵਾਏ ਗਏ । ਜ਼ਿਲ੍ਹਾ ਟੂਰਨਾਮੈਂਟ ਸਕੱਤਰ ਚਰਨਜੀਤ ਸਿੰਘ ਭੁੱਲਰ ਉਚੇਚੇ ਤੋਰ ਤੇ ਸੰਧੂ ਸ਼ੂਟਿੰਗ ਅਕੈਡਮੀ ਵਿਖੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ।

ਇਸ ਮੌਕੇ ਖੇਡ ਕਨਵੀਨਰ ਰਾਜ ਕੁਮਾਰ ਪ੍ਰਿੰਸੀਪਲ ਨੋਗਾਵਾਂ, ਭੁਪਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ ਚੱਪੜ ਜ਼ੋਨਲ ਸਕੱਤਰ ਘਨੌਰ, ਬਲਵਿੰਦਰ ਸਿੰਘ ਜੱਸਲ ਜ਼ੋਨਲ ਸਕੱਤਰ ਪਟਿਆਲਾ-2, ਤਰਸੇਮ ਸਿੰਘ ਜ਼ੋਨਲ ਸਕੱਤਰ ਭੁਨਰਹੇੜੀ, ਵਿਜੇ ਕੁਮਾਰ, ਜੈਤਸ਼ਾਹੂਦੀਪ ਸਿੰਘ ਗਰੇਵਾਲ, ਅਰੁਣ ਕੁਮਾਰ, ਮੋਹਿਤ ਕੁਮਾਰ, ਬਲਕਾਰ ਸਿੰਘ, ਰਾਜਨ ਕੁਮਾਰ,ਚਮਕੌਰ ਸਿੰਘ, ਰੁਪਿੰਦਰ ਕੌਰ, ਨਿਧੀ ਸ਼ਰਮਾ, ਬੁੱਧ ਰਾਮ, ਸੁੱਚਾ ਸਿੰਘ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਝੰਡਾ ਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।

Read More : 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ‘ਚ ਗਰੀਕੋ ਰੋਮਨ ਕੁਸ਼ਤੀਆਂ ਤੇ ਜੂਡੋ ਦੇ ਮੁਕਾਬਲੇ ਹੋਏ

ਕਮਿਊਨਿਟੀ ਹਾਲ ਅਤੇ ਪੰਚਾਇਤ ਭਵਨ ਦਾ ਉਦਘਾਟਨ

0
Cabinie Minister Aman Arora

ਬੱਬਨਪੁਰ/ਜਹਾਂਗੀਰ/ਘਨੌਰੀ ਕਲਾਂ, 23 ਸਤੰਬਰ 2025 : ਪੰਜਾਬ ਸਰਕਾਰ (Punjab GovernmentPunjab Government) ਵੱਲੋਂ ਹਰੇਕ ਪਿੰਡ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨ ਦੇ ਉਪਰਾਲੇ ਤਹਿਤ ਹਲਕਾ ਧੂਰੀ ਦੇ ਪਿੰਡ ਘਨੌਰੀ ਕਲਾਂ ਵਿਖੇ ਕਮਿਊਨਿਟੀ ਹਾਲ ਅਤੇ ਪਿੰਡ ਜਹਾਂਗੀਰ ਵਿਖੇ ਪੰਚਾਇਤ ਭਵਨ- ਕਮ- ਡਿਜੀਟਲ ਲਾਇਬਰੇਰੀ ਦਾ ਉਦਘਾਟਨ ਕੀਤਾ ਗਿਆ ।

43 ਪਿੰਡਾਂ ਨੂੰ ਫੌਗਿੰਗ ਮਸ਼ੀਨਾਂ ਵੰਡੀਆਂ

ਇਸੇ ਤਰ੍ਹਾਂ ਪਿੰਡ ਬੱਬਨਪੁਰ ਕੀਤੇ ਗਏ ਇਕ ਸੰਖੇਪ ਸਮਾਗਮ ਦੌਰਾਨ ਹਲਕੇ ਦੇ 43 ਪਿੰਡਾਂ ਨੂੰ ਫੌਗਿੰਗ ਮਸ਼ੀਨਾਂ ਵੀ ਵੰਡੀਆਂ ਗਈਆਂ (Fogging machines were also distributed to 43 villages.) । ਇਹਨਾਂ ਤਿੰਨਾਂ ਸਮਾਗਮਾਂ ਦੇ ਮੁੱਖ ਮਹਿਮਾਨ ਸੁਖਵੀਰ ਸਿੰਘ ਓ. ਐੱਸ. ਡੀ. ਮੁੱਖ ਮੰਤਰੀ ਪੰਜਾਬ ਅਤੇ ਦਲਵੀਰ ਸਿੰਘ ਢਿੱਲੋਂ ਚੇਅਰਮੈਨ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਸਨ ।

ਪੰਜਾਬ ਸਰਕਾਰ ਹਲਕਾ ਧੂਰੀ ਵਾਸੀਆਂ ਨੂੰ ਹਰੇਕ ਸਹੂਲਤ ਮੁਹਈਆ ਕਰਵਾਉਣ ਲਈ ਵਚਨਬੱਧ : ਓ. ਐਸ. ਡੀ. ਸੁਖਵੀਰ ਅਤੇ ਚੇਅਰਮੈਨ ਢਿੱਲੋਂ

ਸੁਖਵੀਰ ਸਿੰਘ ਅਤੇ ਦਲਵੀਰ ਸਿੰਘ ਢਿੱਲੋਂ (Sukhvir Singh and Dalvir Singh Dhillon) ਨੇ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਘਨੌਰੀ ਕਲਾਂ ਵਿਖੇ ਲੋਕਾਂ ਨੂੰ ਵੱਖ ਵੱਖ ਸਮਾਗਮ ਕਰਵਾਉਣ ਲਈ 40 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹਾਲ ਅਤੇ ਪਿੰਡ ਜਹਾਂਗੀਰ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤ ਭਵਨ- ਕਮ- ਡਿਜੀਟਲ ਲਾਇਬਰੇਰੀ ਦਾ ਉਦਘਾਟਨ ਕੀਤਾ ਗਿਆ ਹੈ । ਇਸ ਤਰ੍ਹਾਂ ਦੋਵੇਂ ਪਿੰਡਾਂ ਦੀਆਂ ਲੰਮੇ ਸਮੇਂ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ ਉੱਤੇ ਪੂਰਾ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਚਾਲੂ ਹੋਣ ਨਾਲ ਲੋਕਾਂ ਨੂੰ ਬਹੁਤ ਲਾਭ ਮਿਲੇਗਾ ।

ਭਾਰੀ ਮੀਂਹ ਕਾਰਨ ਹਲਕਾ ਧੂਰੀ ਵਿੱਚ ਵੀ ਕਈ ਦਿਨ ਹੜ੍ਹ ਵਰਗੇ ਹਾਲਾਤ ਬਣੇ ਰਹੇ

ਉਹਨਾਂ ਕਿਹਾ ਕਿ ਭਾਰੀ ਮੀਂਹ ਕਾਰਨ ਹਲਕਾ ਧੂਰੀ ਵਿੱਚ ਵੀ ਕਈ ਦਿਨ ਹੜ੍ਹ ਵਰਗੇ ਹਾਲਾਤ ਬਣੇ ਰਹੇ । ਗੰਦਾ ਪਾਣੀ ਥਾਂ ਥਾਂ ਇਕੱਠਾ ਹੋਣ ਕਾਰਨ ਕਈ ਇਲਾਕਿਆਂ ਵਿੱਚ ਮੱਛਰਾਂ ਦੀ ਭਰਮਾਰ ਦੀਆਂ ਖਬਰਾਂ ਮਿਲੀਆਂ ਸਨ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਹੁਕਮਾਂ ਉੱਤੇ 43 ਪਿੰਡਾਂ ਨੂੰ 9 ਲੱਖ 67 ਹਜ਼ਾਰ 500 ਰੁਪਏ (9 lakh 67 thousand 500 rupees) ਦੀ ਲਾਗਤ ਨਾਲ ਫੌਗਿੰਗ ਮਸ਼ੀਨਾਂ ਪਿੰਡ ਵਾਸੀਆਂ ਨੂੰ ਸਪੁਰਦ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਣ ਵਿੱਚ ਸਹਾਇਤਾ ਮਿਲੇਗੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੁਆਰਾ ਚੁਣੀ ਗਈ ਲੋਕਾਂ ਦੀ ਸਰਕਾਰ ਹੈ

ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੁਆਰਾ ਚੁਣੀ ਗਈ ਲੋਕਾਂ ਦੀ ਸਰਕਾਰ ਹੈ । ਪੰਜਾਬ ਸਰਕਾਰ ਹਰੇਕ ਕੰਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਦੀ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਲਕਾ ਧੂਰੀ ਵਾਸੀਆਂ ਨੂੰ ਹਰੇਕ ਸਹੂਲਤ ਮੁਹਈਆ ਕਰਵਾਉਣ ਲਈ ਦ੍ਰਿੜ ਵਚਨਬੱਧ ਹੈ । ਉਹਨਾਂ ਕਿਹਾ ਕਿ ਲੋਕਾਂ ਵੱਲੋਂ ਵੀ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ । ਜਿਸ ਲਈ ਲੋਕਾਂ ਦਾ ਬਹੁਤ ਧੰਨਵਾਦ ਹੈ । ਇਸ ਮੌਕੇ ਵੱਡੀ ਗਿਣਤੀ ਵਿੱਚ ਹਲਕੇ ਦੇ ਲੋਕ ਹਾਜ਼ਰ ਸਨ ।

Read More : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ ਲੁਧਿਆਣਾ, ਡਿਜੀਟਲ ਸਿੱਖਿਆ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ, ਵੰਡੇ ਲੈਪਟਾਪ

 

ਇਕ ਮਹਿਲਾ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ

0
Excise Act

ਪਟਿਆਲਾ, 23 ਸਤੰਬਰ 2025 : ਥਾਣਾ ਸਦਰ ਨਾਭਾ (Police Station Sadar Nabha) ਪੁਲਸ ਨੇ ਇਕ ਮਹਿਲਾ ਵਿਰੁੱਧ 12 ਬੋਤਲਾਂ ਸ਼ਰਾਬ (12 bottles of alcohol) ਦੀਆਂ ਬਰਾਮਦ ਹੋਣ ਤੇ ਐਕਸਾਈਜ਼ ਐਕਟ (Excise Act) ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਮੁਤਾਬਕ ਹੌਲਦਾਰ ਜਸਕੀਰਤ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਟੀ-ਪੁਆਇੰਟ ਪਿੰਡ ਭੋਜੋਮਾਜਰੀ ਮੌਜੂਦ ਸਨ ਨੇ ਜਦੋਂ ਉਪਰੋਕਤ ਮਹਿਲਾ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈਕ ਕੀਤਾ ਤਾਂ 12 ਬੋਤਲਾਂ ਸ਼ਰਾਬ ਦੀਆਂ ਬ੍ਰਾਮਦ ਹੋਈਆਂ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : 10 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਣ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ

18-19 ਵਿਅਕਤੀਆਂ ਵਿਰੁੱਧ ਕੁੱਟਮਾਰ ਅਤੇ ਧਮਕੀਆਂ ਦੇਣ ਤੇ ਕੇਸ ਦਰਜ

0
Excise Act

ਪਟਿਆਲਾ, 23 ਸਤੰਬਰ 2025 : ਥਾਣਾ ਸਦਰ ਪਟਿਆਲਾ (Police Station Sadar Patiala) ਪੁਲਸ ਨੇ 18-19 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 118 (1), 115 (2), 351 (2,3), 190, 191 (3) ਬੀ. ਐਨ. ਐਸ. ਤਹਿਤ ਤੇਜਧਾਰ ਹਥਿਆਰਾਂ ਨਾਲ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ (Threats of beating and death) ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।

ਕਿਹੜੇ ਕਿਹੜੇ ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰਮੇਸ਼ ਕੁਮਾਰ, ਕੁਲਦੀਪ ਸਿੰਘ, ਧਰਮਪਾਲ ਪੁੱਤਰਾਨ ਅਮਰਨਾਥ, ਗੋਲਾ ਪੁੱਤਰ ਲਾਲ ਚੰਦ, ਮੁਕੇਸ਼ ਕੁਮਾਰ ਪੁੱਤਰ ਰੂਪ ਚੰਦ, ਦੀਪਕ ਪੁੱਤਰ ਗਿਆਨ ਚੰਦ, ਜਾਨੂੰ ਪੁੱਤਰ ਮਨੋਜ ਕੁਮਾਰ, ਮਨੋਜ ਕੁਮਾਰ, ਮਮਤਾ ਰਾਣੀ ਪਤਨੀ ਹਰਮੇਸ਼ ਕੁਮਾਰ, ਆਸ਼ਾ ਰਾਣੀ ਪਤਨੀ ਕੁਲਦੀਪ ਵਾਸੀਆਨ ਗੁਰੂ ਨਾਨਕ ਨਗਰ ਬਹਾਦਰਗੜ੍ਹ ਅਤੇ 8-9 ਹੋਰ ਅਣਪਛਾਤੇ ਵਿਅਕਤੀ ਸ਼ਾਮਲ ਸਨ ।

ਪੁੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰਜਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗਲੀ ਨੰ. 02 ਗੁਰੂ ਨਾਨਕ ਨਗਰ ਬਹਾਦਰਗੜ੍ਹ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ 21 ਸਤੰਬਰ 2025 ਨੂੰ ਸਮਾ 02.00 ਪੀ. ਐਮ. ਤੇ ਜਦੋਂ ਉਹ ਆਪਣੇ ਦੋਸਤਾਂ ਕੁਲਦੀਪ ਕੁਮਾਰ ਅਤੇ ਪਰਮਜੀਤ ਸਿੰਘ ਨਾਲ ਦੁਕਾਨ ਤੇ ਮੌਜੂਦ ਸੀ ਤਾਂ ਉਪਰੋਕਤ ਵਿਅਕਤੀਆਂ ਨੇ ਮੌਕੇ ਤੇ ਆ ਕੇ ਉਸਦੀ ਅਤੇ ਉਸਦੇ ਦੋੋਸਤਾਂ ਦੀ ਤੇਜਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆਂ । ਸਿ਼ਕਾਇਤਕਤਰਾ ਨੇ ਦੱਸਿਆ ਕਿ ਉਪਰੋਕਤ ਘਟਨਾਕ੍ਰਮ ਦਾ ਮੁੱਖ ਕਾਰਨ ਪੁਰਾਣੀ ਤਕਰਾਰਬਾਜੀ ਹੈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਅਣਪਛਾਤੇੇ ਡਰਾਈਵਰ ਵਿਰੁੱਧ ਫੇਟ ਮਾਰ ਕੇ ਜ਼ਖ਼ਮੀ ਕਰਨ ਤੇ ਕੇਸ ਦਰਜ

ਨਰੇਂਦਰ ਮੋਦੀ ਉਹ ਹਨ ਜੋ ਨਾਮੁਮਕਿਨ ਨੂੰ ਬਣਾਉਂਦੇ ਹਨ ਮੁਮਕਿਨ : ਰਾਧਾਕ੍ਰਿਸ਼ਨਨ

0
Vice-President C. P. Radhakrishnan

ਨਵੀਂ ਦਿੱਲੀ, 23 ਸਤੰਬਰ 2025 : ਭਾਰਤ ਦੇਸ਼ ਦੇ ਉਪ-ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ (Vice-President C. P. Radhakrishnan) ਨੇ ਭਾਰਤ ਦੇੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ‘ਨਾਮੁਮਕਿਨ ਨੂੰ ਮੁਮਕਿਨ ਬਣਾ ਸਕਦੇ ਹਨ । ਉਨ੍ਹਾਂ ਨੇ ਮੋਦੀ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump,), ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਨੇਤਾ ਸ਼ੀ-ਜਿਨਪਿੰਗ ਸਮੇਤ ਵਿਸ਼ਵ ਨੇਤਾਵਾਂ ਨਾਲ ਸਬੰਧਾਂ ਨੂੰ ਉਜਾਗਰ ਕੀਤਾ, ਜੋ ਉਨ੍ਹਾਂ ਨੂੰ ਆਪਣਾ ਚੰਗਾ ਦੋਸਤ ਦਸਦੇ ਹਨ ।

ਟਰੰਪ ਤੇ ਜਿਨਪਿੰਗ ਨਾਲ ਹਨ ਨਰੇਂਦਰ ਮੋਦੀ ਦੇ ਚੰਗੇ ਸਬੰਧ

ਪ੍ਰਧਾਨ ਮੰਤਰੀ (Prime Minister) ਵੱਲੋਂ ਦਿੱਤੇ ਗਏ ਭਾਸ਼ਣਾਂ ਦੇ ਦੋ ਸੈੱਟਾਂ ਨੂੰ ਜਾਰੀ ਕਰਨ ਲਈ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਉੱਤੇ 50 ਫ਼ੀਸਦੀ ਟੈਰਿਫ ਲਗਾਉਣ ਦੇ ਬਾਵਜੂਦ ਟਰੰਪ ਨੇ ਹਮੇਸ਼ਾ ਮੋਦੀ ਨੂੰ ਆਪਣਾ ‘ਮਹਾਨ ਦੋਸਤ’ ਕਰਾਰ ਦਿੱਤਾ ਹੈ । ਉਪ-ਰਾਸ਼ਟਰਪਤੀ ਨੇ ਕਿਹਾ ਕਿ ਇਸੇ ਤਰ੍ਹਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਸਬੰਧ ਹਨ ।

ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇੱਥੇ ਆਪਣੇ ਪਹਿਲੇ ਜਨਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਧਾਕ੍ਰਿਸ਼ਨਨ ਨੇ ਕੀ ਕਿਹਾ

ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ (Taking office as President) ਤੋਂ ਬਾਅਦ ਇੱਥੇ ਆਪਣੇ ਪਹਿਲੇ ਜਨਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਹਾਲਾਂਕਿ ਅਮਰੀਕਾ ਨੇ ਭਾਰਤ ਉੱਤੇ 50 ਫ਼ੀਸਦੀ ਡਿਊਟੀ ਲਗਾਈ ਹੈ ਪਰ ਟਰੰਪ ਹਮੇਸ਼ਾ ਕਹਿੰਦੇ ਹਨ ਕਿ ਮੋਦੀ ਜੀ ਮੇਰੇ ਮਹਾਨ ਦੋਸਤ ਹਨ । ਉਸ ਸਥਿਤੀ ਵਿਚ ਵੀ ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਮੈਂ ਮੋਦੀ ਦੇ ਵਿਰੁੱਧ ਹਾਂ । ਉਹ ਹਮੇਸ਼ਾ ਕਹਿੰਦੇ ਰਹਿੰਦੇ ਹਨ ਕਿ ਮੈਂ ਮੋਦੀ ਦੇ ਹੱਕ ਵਿਚ ਹਾਂ ।

Read More : ਦੇਸ਼ ਦੇ 17ਵੇਂ ਉਪ-ਰਾਸ਼ਟਰਪਤੀ ਬਣੇ ਸੀ. ਪੀ. ਕ੍ਰਿਸ਼ਨਨ