Home Blog Page 482

ਪੰਜਾਬ ਵਿੱਚ ਪੰਚਾਇਤ ਸੰਮਤੀ ਅਤੇ ਜਿ਼ਲ੍ਹਾ ਪ੍ਰੀਸ਼ਦ ਚੋਣਾਂ ਹੁਣ 5 ਦਸੰਬਰ ਤੱਕ ਹੋਣਗੀਆਂ

0
Panchayat Samiti and Zilla Parishad

ਚੰਡੀਗੜ੍ਹ, 26 ਸਤੰਬਰ 2025 : ਪੰਜਾਬ ਵਿੱਚ ਪੰਚਾਇਤ ਸੰਮਤੀ ਅਤੇ ਜਿ਼ਲ੍ਹਾ ਪ੍ਰੀਸ਼ਦ ਚੋਣਾਂ ਹੁਣ 5 ਦਸੰਬਰ ਤੱਕ ਹੋਣਗੀਆਂ ਜਦੋਂ ਕਿ ਪਹਿਲਾਂ ਇਹ 5 ਅਕਤੂਬਰ ਨੂੰ ਹੋਣੀਆਂ ਸਨ । ਸੂਬੇ ਵਿਚ ਹੜ੍ਹਾਂ ਕਾਰਨ ਇਹ ਚੋਣਾਂ ਵਿਚ ਦੇਰੀ ਹੋਈ ਹੈ ।

ਸੂਬੇ ਵਿਚ ਹੜ੍ਹਾਂ ਕਾਰਨ ਚੋਣਾਂ ਵਿੱਚ ਦੇਰੀ ਹੋਈ ਹੈ

ਸੂਬੇ ਵਿਚ ਹੜ੍ਹਾਂ ਕਾਰਨ ਚੋਣਾਂ ਵਿੱਚ ਦੇਰੀ ਹੋਈ ਹੈ । ਪੇਂਡੂ ਵਿਕਾਸ ਵਿਭਾਗ ਦੇ ਪ੍ਰਬੰਧ ਸਕੱਤਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਹੈ ਕਿ ਪੰਚਾਇਤ ਸੰਮਤੀ ਅਤੇ ਜਿ਼ਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ 5 ਦਸੰਬਰ ਤੱਕ ਕਰਵਾਈਆਂ ਜਾਣਗੀਆਂ । ਸੂਬੇ ਵਿੱਚ 23 ਜਿਲ੍ਹਾ ਪ੍ਰੀਸ਼ਦਾਂ ਅਤੇ 154 ਬਲਾਕ ਕਮੇਟੀਆਂ ਦੀਆਂ ਚੋਣਾਂ ਲੰਬੇ ਸਮੇਂ ਤੋਂ ਲਟਕੀਆਂ ਹੋਈਆਂ ਹਨ। ਆਖਰੀ ਵਾਰ ਇਹ ਚੋਣਾਂ 2018 ਵਿੱਚ ਹੋਈਆਂ ਸਨ ।

ਸਰਕਾਰ ਨੇ ਅਗਸਤ ਵਿੱਚ ਹੋਣ ਵਾਲੀਆਂ ਕਮੇਟੀ ਅਤੇ ਜਿ਼ਲ੍ਹਾ ਪ੍ਰੀਸ਼ਦ ਚੋਣਾਂ ਲਈ ਤਿਆਰੀਆਂ ਪਹਿਲਾਂ ਹੀ ਪੂਰੀਆਂ ਕਰ ਲਈਆਂ ਸਨ

ਸਰਕਾਰ ਨੇ ਅਗਸਤ ਵਿੱਚ ਹੋਣ ਵਾਲੀਆਂ ਕਮੇਟੀ ਅਤੇ ਜਿ਼ਲ੍ਹਾ ਪ੍ਰੀਸ਼ਦ ਚੋਣਾਂ ਲਈ ਤਿਆਰੀਆਂ ਪਹਿਲਾਂ ਹੀ ਪੂਰੀਆਂ ਕਰ ਲਈਆਂ ਸਨ। ਇਨ੍ਹਾਂ ਚੋਣਾਂ ਲਈ ਜ਼ੋਨ ਬਣਾਏ ਗਏ ਸਨ ਅਤੇ ਹਲਕਿਆਂ ਨੂੰ ਰਾਖਵਾਂ ਕਰਨ ਦੀ ਪ੍ਰਕਿਰਿਆ ਵੀ ਪੂਰੀ ਹੋ ਗਈ ਸੀ । ਇਸ ਤੋਂ ਪਹਿਲਾਂ, ਸਰਕਾਰ ਨੇ 10 ਅਗਸਤ 2023 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਵਿੱਚ ਪੰਚਾਇਤ ਚੋਣਾਂ 31 ਦਸੰਬਰ ਤੱਕ ਅਤੇ ਕਮੇਟੀ ਅਤੇ ਜਿ਼ਲ੍ਹਾ ਪ੍ਰੀਸ਼ਦ ਚੋਣਾਂ 25 ਨਵੰਬਰ ਤੱਕ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ ।

ਹਾਲਾਂਕਿ ਮਾਮਲਾ ਹਾਈ ਕੋਰਟ ਵਿੱਚ ਜਾਣ ਤੋਂ ਬਾਅਦ ਇਸ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ

ਹਾਲਾਂਕਿ ਮਾਮਲਾ ਹਾਈ ਕੋਰਟ ਵਿੱਚ ਜਾਣ ਤੋਂ ਬਾਅਦ ਇਸ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ । ਇਸ ਤੋਂ ਬਾਅਦ ਸਰਕਾਰ ਨੇ ਪੰਚਾਇਤ ਚੋਣਾਂ ਪੂਰੀਆਂ ਕਰ ਲਈਆਂ ਪਰ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੰਬਿਤ ਰਹੀਆਂ । ਅੱਜ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀ ਇੱਕ ਕਾਪੀ ਅਗਲੀ ਚੋਣ ਸੁਣਵਾਈ `ਤੇ ਅਦਾਲਤ ਵਿੱਚ ਜਮ੍ਹਾ ਕੀਤੀ ਜਾਵੇ ਗੀ ।

ਜਦੋਂ ਇਹ ਮਾਮਲਾ ਪਹਿਲੀ ਵਾਰ ਹਾਈ ਕੋਰਟ ਪਹੁੰਚਿਆ ਸੀ ਤਾਂ ਸਰਕਾਰ ਨੇ 31 ਮਈ ਤੱਕ ਚੋਣਾਂ ਕਰਵਾਉਣ ਦਾ ਹਲਫ਼ਨਾਮਾ ਦਿੱਤਾ ਸੀ

ਜਦੋਂ ਇਹ ਮਾਮਲਾ ਪਹਿਲੀ ਵਾਰ ਹਾਈ ਕੋਰਟ ਪਹੁੰਚਿਆ ਸੀ ਤਾਂ ਸਰਕਾਰ ਨੇ 31 ਮਈ ਤੱਕ ਚੋਣਾਂ ਕਰਵਾਉਣ ਦਾ ਹਲਫ਼ਨਾਮਾ ਦਿੱਤਾ ਸੀ । ਫਿਰ ਸਰਕਾਰ ਨੇ ਬਲਾਕਾਂ ਦੇ ਪੁਨਰਗਠਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਇਸ ਕੰਮ ਦਾ ਹਵਾਲਾ ਦਿੰਦੇ ਹੋਏ, ਤਿੰਨ ਮਹੀਨਿਆਂ ਦਾ ਵਾਧੂ ਸਮਾਂ ਪ੍ਰਾਪਤ ਕੀਤਾ । ਇਸ ਤੋਂ ਇਲਾਵਾ ਸਰਕਾਰ ਨੂੰ 5 ਅਕਤੂਬਰ ਤੱਕ ਚੋਣਾਂ ਕਰਵਾਉਣ ਦਾ ਹੁਕਮ ਦਿੱਤਾ ਗਿਆ ਸੀ ।

Read More : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਸੁਧਾਈ ਤੇ ਅਪਡੇਸ਼ਨ ਦਾ ਕੰਮ ਜਾਰੀ

ਲੁਧਿਆਣਾ ਵਿਚ ਬੈਂਕ ਮੈਨੇਜਰ ਨੂੰ ਮਾਰੀ ਗੋਲੀ, ਹੋਇਆ ਗੰਭੀਰ ਜ਼ਖ਼ਮੀ

0
Bank manager shot

ਲੁਧਿਆਣਾ, 26 ਸਤੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੀ ਫਿਰੋਜ਼ ਗਾਂਧੀ ਮਾਰਕੀਟ (Feroz Gandhi Market in Ludhiana) ਵਿਚ ਇਕ ਪ੍ਰਾਈਵੇਟ ਬੈਂਕ ਦੇ ਬਾਹਰ ਮੋਟਰਸਾਈਕਲ `ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਇੱਕ ਬੈਂਕ ਮੈਨੇਜਰ ਨੂੰ ਗੋਲੀ ਮਾਰ ਦਿੱਤੀ ।

ਗੋਲੀ ਲੱਗਦਿਆਂ ਹੀ ਤੁਰੰਤ ਪਹੁੰਚਾਇਆ ਗਿਆ ਸਿਵਲ ਹਸਪਤਾਲ

ਗੋਲੀ ਮੈਨੇਜਰ ਦੇ ਸੱਜੇ ਹੱਥ ਵਿੱਚ ਲੱਗ ਗਈ। ਉਸਦੇ ਸਾਥੀਆਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਮੁੱਢਲੀ ਸਹਾਇਤਾ ਤੋਂ ਬਾਅਦ, ਜ਼ਖ਼ਮੀ ਨੂੰ ਤੁਰੰਤ ਡੀਐਮਸੀ ਹਸਪਤਾਲ ਲਿਜਾਇਆ ਗਿਆ । ਸਿਵਲ ਹਸਪਤਾਲ ਦੇ ਡਾਕਟਰਾਂ ਨੇ ਡਿਵੀਜ਼ਨ ਨੰਬਰ 5 ਪੁਲਸ ਸਟੇਸ਼ਨ ਦੀ ਪੁਲਿਸ ਨੂੰ ਸੂਚਿਤ ਕੀਤਾ।ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

ਕੀ ਦੱਸਿਆ ਬੈਂਕ ਮੈਨੇੇਜਰ ਨੇ

ਹਸਪਤਾਲ ਵਿਚ ਇਲਾਜ ਲਈ ਆਏ ਬੈਂਕ ਮੈਨੇਜਰ ਵਿਸ਼ਾਲ ਬਾਂਸਲ (Bank Manager Vishal Bansal) ਨੇ ਦੱਸਿਆ ਕਿ ਉਹ ਪੱਖੋਵਾਲ ਰੋਡ `ਤੇ ਵਿਸ਼ਾਲ ਨਗਰ ਵਿੱਚ ਰਹਿੰਦਾ ਹੈ। ਉਹ ਫਿਰੋਜ਼ ਗਾਂਧੀ ਮਾਰਕੀਟ ਵਿਚ ਸਥਿਤ ਇੱਕ ਨਿੱਜੀ ਬੈਂਕ ਵਿੱਚ ਜ਼ੋਨਲ ਮੈਨੇਜਰ ਵਜੋਂ ਤਾਇਨਾਤ ਹੈ। ਵੀਰਵਾਰ ਰਾਤ ਨੂੰ ਹਮੇਸ਼ਾ ਵਾਂਗ, ਉਹ ਰਾਤ 9 ਵਜੇ ਦੇ ਕਰੀਬ ਬੈਂਕ ਦੇ ਬਾਹਰ ਆਪਣੀ ਕਾਰ ਵਿੱਚ ਆਪਣਾ ਲੈਪਟਾਪ ਅਤੇ ਹੋਰ ਸਮਾਨ ਰੱਖ ਰਿਹਾ ਸੀ ਉਦੋਂ ਹੀ ਮੋਟਰਸਾਈਕਲ `ਤੇ ਸਵਾਰ ਦੋ ਨੌਜਵਾਨਾਂ ਨੇ ਪਿੱਛੇ ਤੋਂ ਉਸ ਕੋਲ ਆ ਕੇ ਉਸ ਨੂੰ ਗੋਲੀ ਮਾਰ ਦਿੱਤੀ ।

ਹਮਲਾਵਰ ਨੇ ਕੀਤੀ ਸੀ ਦੂਸਰੀ ਗੋਲੀ ਚਲਾਉਣ ਦੀ ਵੀ ਕੋੋਸਿ਼ਸ਼

ਇੱਕ ਗੋਲੀ ਚਲਾਉਣ ਤੋਂ ਬਾਅਦ ਹਮਲਾਵਰਾਂ ਨੇ ਦੂਜੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਪਿਸਤੌਲ ਖੁੰਝ ਗਈ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਨੇੜੇ ਇਕੱਠੇ ਹੋ ਗਏ । ਭੀੜ ਨੂੰ ਦੇਖ ਕੇ, ਹਮਲਾਵਰ ਮੌਕੇ ਤੋਂ ਭੱਜ ਗਏ। ਗੋਲੀਬਾਰੀ ਦੀ ਖ਼ਬਰ ਮਿਲਦੇ ਹੀ ਫਿਰੋਜ਼ ਗਾਂਧੀ ਮਾਰਕੀਟ ਵਿਚ ਦਹਿਸ਼ਤ ਫੈਲ ਗਈ ਅਤੇ ਜ਼ਖ਼ਮੀ ਵਿਸ਼ਾਲ ਨੂੰ ਉਸ ਦੇ ਸਾਥੀਆਂ ਨੇ ਤੁਰੰਤ ਕਾਰ ਵਿੱਚ ਹਸਪਤਾਲ ਪਹੁੰਚਾਇਆ ।

ਪੁਲਸ ਨੇ ਸ਼ੁਰੂ ਕਰ ਦਿੱਤੀ ਹੈ ਮਾਮਲੇ ਦੀ ਜਾਂਚ

ਹਸਪਤਾਲ ਵਿੱਚ ਜ਼ਖ਼ਮੀ ਵਿਅਕਤੀ ਦੇ ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਸਥਾਨ ਤੋਂ ਇੱਕ ਖੋਲ ਮਿਲਿਆ ਹੈ । ਖੋਲ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ । ਪੁਲਸ ਮਾਮਲੇ ਦੀ ਜਾਂਚ (Police investigation into the case) ਕਰ ਰਹੀ ਹੈ । ਹਸਪਤਾਲ ਦੇ ਡਾਕਟਰ ਦੇ ਅਨੁਸਾਰ, ਗੋਲੀ ਵਿਸ਼ਾਲ ਦੇ ਹੱਥ ਵਿੱਚੋਂ ਦੀ ਲੰਘ ਗਈ ।

Read More : ਦਿੱਲੀ ਪੁਲਸ ਤੇ ਅਪਰਾਧੀਆਂ ਵਿਚ ਚੱਲੀਆਂ ਗੋਲੀਆਂ

ਵਿਜੀਲੈਂਸ ਨੇ ਜ਼ਬਤ ਕੀਤੀਆਂ ਗੈਰ-ਕਾਨੂੰਨੀ ਜਾਇਦਾਦਾਂ

0
Vizilence

ਚੰਡੀਗੜ੍ਹ, 26 ਸਤੰਬਰ 2025 : ਪੰਜਾਬ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਜੰਗੀ ਪੱਧਰ ਤੇ ਲੜਾਈ ਲੜ ਰਹੇ ਵਿਜੀਲੈਂਸ ਵਿਭਾਗ ਨੇ ਪੰਜਾਬ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ (Former Deputy Director of Punjab Food and Civil Supplies Department Rakesh Kumar Singla) , ਉਸ ਦੀ ਪਤਨੀ ਰਚਨਾ ਸਿੰਗਲਾ ਅਤੇ ਉਸ ਦੇ ਪੁੱਤਰ ਸਵਰਾਜ ਸਿੰਗਲਾ ਅਤੇ ਸਿਧਾਰਥ ਸਿੰਗਲਾ ਦੀਆਂ ਦੀਆਂ 8 ਜਾਇਦਾਦਾਂ ਅਤੇ ਤਿੰਨ ਬੈਂਕ ਖਾਤੇ ਜ਼ਬਤ ਕੀਤੇ ਗਏ ਹਨ। ਇਹ ਕਾਰਵਾਈ ਉਕਤ ਮੁਲਜ਼ਮਾਂ ਵਿਰੁੱਧ ਚੱਲ ਰਹੇ ਅਪਰਾਧਿਕ ਮਾਮਲਿਆਂ ਵਿੱਚ ਅਦਾਲਤ ਵੱਲੋਂ ਜਾਰੀ ਹੁਕਮਾਂ ਉਪੰਰਤ ਅਮਲ ਵਿੱਚ ਲਿਆਂਦੀ ਗਈ ਹੈ ।

ਵਿਜੀਲੈਂਸ ਦੇ ਬੁਲਾਰੇ ਨੇ ਕੀ ਦੱਸਿਆ ਦਿੱਤੀ ਜਾਣਕਾਰੀ ਵਿਚ

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ (State Vigilance Bureau) ਦੇ ਬੁਲਾਰੇ ਨੇ ਦੱਸਿਆ ਕਿ “ਰਾਜ ਬਨਾਮ ਰਾਕੇਸ਼ ਕੁਮਾਰ ਸਿੰਗਲਾ ਅਤੇ ਹੋਰ” ਸਿਰਲੇਖ ਹੇਠ 19 ਅਪ੍ਰੈਲ 2023 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਬੀ) ਅਤੇ 13 (2) ਅਤੇ ਆਈ. ਪੀ. ਸੀ. ਦੀ ਧਾਰਾ 120-ਬੀ ਤਹਿਤ ਦਰਜ ਐਫ. ਆਈ. ਆਰ. ਨੰਬਰ 8 ਦੇ ਸਬੰਧ ਵਿੱਚ ਚਲਦੇ ਮੁਕੱਦਮੇ ਦੌਰਾਨ ਲੁਧਿਆਣਾ ਦੀ ਅਦਾਲਤ ਵੱਲੋਂ ਜ਼ਬਤੀ ਦਾ ਹੁਕਮ ਜਾਰੀ ਕੀਤਾ ਗਿਆ ਹੈ ।

ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ

ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਖੰਨਾ ਵਿਖੇ ਜੀ. ਟੀ. ਰੋਡ `ਤੇ ਪਟਵਾਰਖਾਨਾ ਨੇੜੇ “ਦਿ ਸੈਲੀਬ੍ਰੇਸ਼ਨ ਬਾਜ਼ਾਰ” ਵਿਖੇ ਪੰਜ ਵਪਾਰਕ ਦੁਕਾਨਾਂ, ਖਾਸ ਤੌਰ `ਤੇ ਦੁਕਾਨ ਨੰਬਰ ਯੂ. ਜੀ. ਐਫ. -30, ਯੂ. ਜੀ. ਐਫ.-29, ਯੂ. ਜੀ. ਐਫ.-27,
ਯੂ. ਜ. ਐਫ.-28, ਅਤੇ ਜੀ. ਐਫ.-31 ਸ਼ਾਮਲ ਹਨ । ਇਹ ਸਾਰੀਆਂ ਦੁਕਾਨਾਂ 30 ਜੂਨ 2021 ਨੂੰ ਵਾਸੀਕਾ ਨੰਬਰਾਂ ਅਧੀਨ ਰਜਿਸਟਰਡ ਕਰਵਾਈਆਂ ਗਈਆਂ ਹਨ ।

ਇਸ ਦੇ ਨਾਲ ਹੀ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ (Seized properties) ਵਿੱਚ ਸੈਕਟਰ 48-ਏ ਚੰਡੀਗੜ੍ਹ ਵਿੱਚ ਇੱਕ ਫਲੈਟ ਨੰਬਰ 304, ਮੁੱਲਾਂਪੁਰ, ਐਸ. ਏ. ਐਸ. ਨਗਰ ਵਿਖੇ ਇੰਟਰਨੈਸ਼ਨਲ ਟ੍ਰੇਡ ਟਾਵਰ ਵਿੱਚ ਇੱਕ ਦਫਤਰ ਅਤੇ ਓਮੈਕਸ ਪ੍ਰੋਜੈਕਟ, ਐਸ. ਏ. ਐਸ. ਨਗਰ ਵਿੱਚ ਲੇਕ ਕਮਰਸ਼ੀਅਲ ਪ੍ਰੋਜੈਕਟ ਵਿੱਚ ਇੱਕ ਐਸ. ਸੀ. ਓ. ਵੀ ਸ਼ਾਮਲ ਹੈ । ਇਸ ਤੋਂ ਇਲਾਵਾ, ਬਿਊਰੋ ਨੇ ਰਚਨਾ ਸਿੰਗਲਾ ਨੂੰ ਉਪਰੋਕਤ ਜਾਇਦਾਦਾਂ ਤੋਂ ਕਿਰਾਏ ਵਜੋਂ ਪ੍ਰਾਪਤ ਹੋਏ 1,08,44,785 ਰੁਪਏ ਦੇ ਬੈਂਕ ਬੈਲੇਂਸ ਅਤੇ ਸਵਰਾਜ ਸਿੰਗਲਾ ਅਤੇ ਸਿਧਾਰਥ ਸਿੰਗਲਾ ਨੂੰ ਹੋਰਨਾਂ ਜਾਇਦਾਦਾਂ ਤੋਂ ਕਿਰਾਏ ਵਜੋਂ ਪ੍ਰਾਪਤ ਹੋਏ ਕ੍ਰਮਵਾਰ 14,32,992 ਰੁਪਏ ਅਤੇ 16,25,088 ਰੁਪਏ ਵੀ ਜ਼ਬਤ ਕਰ ਲਏ ਹਨ ।

ਅਦਾਲਤ ਵੱਲੋਂ 15 ਸਤੰਬਰ, 2025 ਨੂੰ ਜਾਰੀ ਆਪਣੇ ਹੁਕਮ ਵਿੱਚ, ਉਕਤ ਮੁਲਜ਼ਮਾਂ ਅਤੇ ਉਨ੍ਹਾਂ ਦੇ ਕਾਨੂੰਨੀ ਵਾਰਸਾਂ/ਵਕੀਲਾਂ ਆਦਿ ਨੂੰ ਇਸ ਕੇਸ ਦੌਰਾਨ ਇਨ੍ਹਾਂ ਜਾਇਦਾਦਾਂ ਨੂੰ ਤਬਦੀਲ ਕਰਨ ਜਾਂ ਗਿਰਵੀ ਰੱਖਣ ਤੋਂ ਰੋਕ ਦਿੱਤਾ ਗਿਆ ਹੈ

ਉਨ੍ਹਾਂ ਅੱਗੇ ਦੱਸਿਆ ਕਿ ਅਦਾਲਤ ਵੱਲੋਂ 15 ਸਤੰਬਰ, 2025 ਨੂੰ ਜਾਰੀ ਆਪਣੇ ਹੁਕਮ ਵਿੱਚ, ਉਕਤ ਮੁਲਜ਼ਮਾਂ ਅਤੇ ਉਨ੍ਹਾਂ ਦੇ ਕਾਨੂੰਨੀ ਵਾਰਸਾਂ/ਵਕੀਲਾਂ ਆਦਿ ਨੂੰ ਇਸ ਕੇਸ ਦੌਰਾਨ ਇਨ੍ਹਾਂ ਜਾਇਦਾਦਾਂ ਨੂੰ ਤਬਦੀਲ ਕਰਨ ਜਾਂ ਗਿਰਵੀ ਰੱਖਣ ਤੋਂ ਰੋਕ ਦਿੱਤਾ ਗਿਆ ਹੈ । ਇਹ ਕਾਰਵਾਈ ਰਾਕੇਸ਼ ਕੁਮਾਰ ਸਿੰਗਲਾ ਵੱਲੋਂ ਆਪਣੇ ਕਾਰਜਕਾਲ ਦੌਰਾਨ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਸਬੰਧੀ ਦੋਸ਼ਾਂ ਦੀ ਵਿਆਪਕ ਜਾਂਚ ਦਾ ਹਿੱਸਾ ਹੈ ।

ਵਿਜੀਲੈਂਸ ਬਿਊਰੋ ਨੇ ਪਹਿਲਾਂ ਉਕਤ ਸਿੰਗਲਾ ਦੇ ਇੱਕ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਬਾਰੇ ਪਤਾ ਲੱਗਣ ਉਪਰੰਤ ਐਫ. ਆਈ. ਆਰ. ਨੰਬਰ 8 ਦਰਜ ਕੀਤੀ ਸੀ

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਪਹਿਲਾਂ ਉਕਤ ਸਿੰਗਲਾ ਦੇ ਇੱਕ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਬਾਰੇ ਪਤਾ ਲੱਗਣ ਉਪਰੰਤ ਐਫ.ਆਈ.ਆਰ. ਨੰਬਰ 8 ਦਰਜ ਕੀਤੀ ਸੀ, ਜਿਸ ਦਾ ਜ਼ਿਕਰ ਪਹਿਲਾਂ 16 ਅਗਸਤ, 2022 ਨੂੰ ਦਰਜ ਐਫ. ਆਈ. ਆਰ. ਨੰਬਰ 11 ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਸਿੰਗਲਾ `ਤੇ ਭ੍ਰਿਸ਼ਟਾਚਾਰ ਅਤੇ ਗਬਨ ਦਾ ਦੋਸ਼ ਲਗਾਇਆ ਗਿਆ ਸੀ ।

ਜਾਂਚ ਦੌਰਾਨ ਪਤਾ ਲੱਗਾ ਕਿ ਉਸਨੇ ਭ੍ਰਿਸ਼ਟਾਚਾਰ ਨਾਲ ਪ੍ਰਾਪਤ ਕੀਤੇ ਪੈਸੇ ਦੀ ਵਰਤੋਂ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ `ਤੇ ਗੈਰ-ਕਾਨੂੰਨੀ ਢੰਗ ਨਾਲ ਜਾਇਦਾਦਾਂ ਖਰੀਦੀਆਂ

ਜਾਂਚ ਦੌਰਾਨ ਪਤਾ ਲੱਗਾ ਕਿ ਉਸਨੇ ਭ੍ਰਿਸ਼ਟਾਚਾਰ ਨਾਲ ਪ੍ਰਾਪਤ ਕੀਤੇ ਪੈਸੇ ਦੀ ਵਰਤੋਂ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ `ਤੇ ਗੈਰ-ਕਾਨੂੰਨੀ ਢੰਗ ਨਾਲ ਜਾਇਦਾਦਾਂ ਖਰੀਦੀਆਂ । ਮੁਲਜ਼ਮ ਸਿੰਗਲਾ ਅਤੇ ਉਸਦੀ ਪਤਨੀ, ਵਾਸੀ ਰਾਜਗੁਰੂ ਨਗਰ, ਲੁਧਿਆਣਾ, ਕਾਨੂੰਨ ਦੀ ਕਾਰਵਾਈ ਤੋਂ ਬਚ ਰਹੇ ਹਨ, ਜਿਸ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਅਪਰਾਧੀ ਐਲਾਨ ਦਿੱਤਾ ਹੈ । ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ ।

Read More : ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਂਦੇ ਹੋਏ ਇੱਕ ਪ੍ਰਾਈਵੇਟ ਵਿਅਕਤੀ ਨੂੰ ਕਾਬੂ ਕੀਤਾ

ਫਰੀਦਾਬਾਦ ਵਿੱਚ ਪਿਤਾ ਨੇ 2 ਧੀਆਂ ਨਾਲ ਕੀਤੀ ਖੁਦਕੁਸ਼ੀ

0
suicide

ਹਰਿਆਣਾ, 26 ਸਤੰਬਰ 2025 : ਹਰਿਆਣਾ ਸੂਬੇ ਦੇ ਫਰੀਦਾਬਾਦ (Faridabad) ਵਿੱਚ ਇੱਕ ਨੌਜਵਾਨ ਨੇ ਆਪਣੀਆਂ ਦੋ ਮਾਸੂਮ ਧੀਆਂ ਸਮੇਤ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ (Suicide) ਕਰ ਲਈ । ਦੋ ਧੀਆਂ ਵਿੱਚੋਂ ਇੱਕ ਸਿਰਫ਼ ਡੇਢ ਮਹੀਨੇ ਦੀ ਸੀ, ਜਦੋਂ ਕਿ ਦੂਜੀ ਦੋ ਸਾਲ ਦੀ ਦੱਸੀ ਜਾ ਰਹੀ ਹੈ ।

ਕਿੰਨੇ ਵਜੇ ਵਾਪਰੀ ਘਟਨਾ

ਇਹ ਘਟਨਾ ਵੀਰਵਾਰ ਰਾਤ 8:30 ਵਜੇ ਵਾਪਰੀ । ਘਟਨਾ ਸਮੇਂ, ਨੌਜਵਾਨ ਆਪਣੀਆਂ ਦੋ ਧੀਆਂ ਨਾਲ ਘਰ ਵਿੱਚ ਇਕੱਲਾ ਸੀ । ਉਸਦਾ ਪਿਤਾ ਅਤੇ ਭਰਾ ਬਾਹਰ ਗਏ ਹੋਏ ਸਨ। ਜਦੋਂ ਪਿਤਾ ਵਾਪਸ ਆਇਆ ਤਾਂ ਉਸਨੇ ਨੌਜਵਾਨ ਦੇ ਕਮਰੇ ਦਾ ਦਰਵਾਜ਼ਾ ਬੰਦ ਪਾਇਆ । ਜਦੋਂ ਉਹ ਨਹੀਂ ਖੁੱਲ੍ਹਿਆ ਤਾਂ ਉਸਨੇ ਪੁਲਸ ਨੂੰ ਸੂਚਿਤ ਕੀਤਾ ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਨੇ ਪਹੁੰਚ ਕੇ ਲਾਸ਼ਾਂ ਨੂੰ ਲਿਆ ਕਬਜੇ ਵਿਚ

ਘਟਨਾ ਦੀ ਜਾਣਕਾਰੀ ਮਿਲਦੇ ਹੀ ਸੈਕਟਰ 8 ਪੁਲਿਸ ਮੌਕੇ `ਤੇ ਪਹੁੰਚੀ ਅਤੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ (Possession of the bodies) ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ (Mortuary) ਵਿੱਚ ਭੇਜ ਦਿੱਤਾ । ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ।

Read More : ਪੰਜ ਵਿਅਕਤੀਆਂ ਵਿਰੁੱਧ ਖੁਦਕੁਸ਼ੀ ਲਈ ਮਜ਼ਬੂਰ ਕਰਨ ਤੇੇ ਕੇਸ ਦਰਜ

ਯਾਤਰੂਆ ਲਈ ਵਿਸ਼ੇਸ਼ ਟਰੇਨਾਂ ਚਲਾਉਣ ਨਾਲ ਮਿਲੇਗੀ ਵੱਡੀ ਸਹੂਲਤ : ਪ੍ਰੋ. ਬਡੂੰਗਰ 

0
Proffesar Badungar
ਪਟਿਆਲਾ, 26 ਸਤੰਬਰ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਹਨਾਂ ਵੱਲੋਂ ਪੱਤਰ ਲਿਖ ਕੇ ਵਿਸ਼ੇਸ਼ ਟ੍ਰੇਨਾਂ ਚਲਾਉਣ ਦੀ ਮੰਗ (Demand for running special trains) ਕੀਤੀ ਗਈ ਸੀ ਉਸ ਮੰਗ ਨੂੰ ਪੂਰਾ ਕਰਕੇ ਰੇਲਵੇ ਵਿਭਾਗ ਵੱਲੋਂ ਨਵੀਆਂ ਟ੍ਰੇਨਾਂ ਚਲਾਉਣ ਨੂੰ ਪ੍ਰਵਾਨਗੀ ਦੇ ਕੇ ਕੇਵਲ ਪੰਜਾਬ ਹੀ ਨਹੀਂ ਹੋਰਨਾਂ ਰਾਜਾਂ ਤੋਂ ਆਉਣ ਵਾਲੇ ਲੋਕਾਂ ਨੂੰ ਵੀ ਵਿਸ਼ੇਸ਼ ਸਹੂਲਤਾਂ ਪ੍ਰਦਾਨ ਹੋਣਗੀਆਂ ।
ਵਿਸ਼ੇਸ਼ ਟ੍ਰੇਨਾਂ ਚਲਾਉਣ ਲਈ ਪ੍ਰਧਾਨ ਮੰਤਰੀ ਤੇ ਕੇਂਦਰੀ ਰੇਲਵੇ ਮੰਤਰੀ ਨੂੰ ਲਿਖੇ ਪੱਤਰ ਨੂੰ ਪਿਆ ਬੂਰ : ਪ੍ਰੋ. ਬਡੂੰਗਰ
ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਉਹਨਾਂ ਵੱਲੋਂ 10 ਦਸੰਬਰ 2024 ਨੂੰ ਲਿਖੇ ਗਏ ਪੱਤਰ ਵਿੱਚ ਮੰਗ ਕੀਤੀ ਗਈ ਸੀ ਕਿ ਪੰਜਾਬ ਅਤੇ ਇਸ ਦੇ ਨਾਲ ਲਗਦੇ ਪ੍ਰਾਂਤਾਂ ਵਿਚ ਰੇਲ ਲਿੰਕ ਦੀ ਕਾਫੀ ਘਾਟ ਹੈ, ਜਿਸ ਕਾਰਨ ਯਾਤਰੀਆਂ ਤੇ ਵਪਾਰੀਆਂ ਨੂੰ ਰੋਡ ਟਰਾਂਸਪੋਰਟ (ਬੱਸਾਂ ਰਾਹੀਂ) ਸਫਰ ਕਰਨ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।
ਵਿਸ਼ੇਸ਼ ਕਰਕੇ ਬਜ਼ੁਰਗਾਂ, ਦਿਵਿਆਂਗਾਂ ਅਤੇ ਗਰਭਵਤੀ ਬੀਬੀਆਂ ਨੂੰ ਜ਼ਿਆਦਾ ਮੁਸ਼ਕਲਾਂ ਦਾ ਕਰਨਾ ਪੈਂਦਾ ਹੈ ਸਾਹਮਣਾ 
ਉਹਨਾਂ ਕਿਹਾ ਕਿ ਵਿਸ਼ੇਸ਼ ਕਰਕੇ ਬਜ਼ੁਰਗਾਂ, ਦਿਵਿਆਂਗਾਂ ਅਤੇ ਗਰਭਵਤੀ ਬੀਬੀਆਂ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਰਾਜਪੁਰਾ ਤੋਂ ਚੰਡੀਗੜ੍ਹ, ਰਾਜਸਥਾਨ ਅਤੇ ਬਠਿੰਡਾ ਨੂੰ ਆਪਸ ਵਿਚ ਜੋੜਨ ਲਈ ਵਿਸ਼ੇਸ਼ ਤੌਰ ਤੇ ਰਾਜਪੁਰਾ ਤੋਂ ਚੰਡੀਗੜ੍ਹ, ਪਟਿਆਲਾ ਤੋਂ ਸਮਾਣਾ-ਪਾਤੜਾਂ, ਟੋਹਾਣਾ ਅਤੇ ਜਾਖਲ ਅਗੋਂ ਰਾਜਸਥਾਨ ਤੇ ਇਸੇ ਤਰ੍ਹਾਂ ਚੰਡੀਗੜ੍ਹ, ਪੰਜਾਬ ਅਤੇ ਰਾਜਸਥਾਨ ਦਾ ਰੇਲ ਲਿੰਕ ਬਣ ਜਾਵੇਗਾ ਅਤੇ ਲੋਕਾਂ ਨੂੰ ਸਹੂਲਤ ਦੇ ਨਾਲ ਨਾਲ ਵਪਾਰ ਵਿਚ ਵੀ ਵਾਧਾ ਹੋਵੇਗਾ ਤੇ ਰਾਜਸਥਾਨ ਅਨੂਪਗੜ੍ਹ ਸਰੂਪਸਰ (ਗੁ. ਬੁੱਢਾ ਜੋਹੜ), ਸੂਰਤਗੜ੍ਹ, ਹਨੂਮਾਨਗੜ੍ਹ, ਮੰਡੀ ਡੱਬਵਾਲੀ ਤੇ ਬਠਿੰਡਾ ਰਾਮਾ ਮੰਡੀ (ਗੁ. ਦਮਦਮਾ ਸਾਹਿਬ), ਸਿਰਸਾ, ਸਿਹਾਰ, ਜਾਖਲ, ਗੁ. ਧਮਧਾਨ ਸਾਹਿਬ) ਖਨੌਰੀ, ਸਮਾਣਾ, ਪਟਿਆਲਾ (ਗੁ. ਦੂਖਨਿਵਾਰਨ ਸਾਹਿਬ, ਕਾਲੀ ਮਾਤਾ ਮੰਦਰ), ਰਾਜਪੁਰਾ, ਸਰਹਿੰਦ (ਗ. ਫਤਹਿਗੜ੍ਹ ਸਾਹਿਬ), ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੈਣਾ ਦੇਵੀ ਅਤੇ ਚੰਡੀਗੜ ਲਈ ਚਲਾਉਣ ਨਾਲ ਯਾਤਰੂਆਂ ਨੂੰ ਵੱਡੀ ਸਹੂਲਤ ਮਿਲ ਸਕੇਗੀ ।

1977 ਤੋਂ 1980 ਦਰਮਿਆਨ ਉਨ੍ਹਾਂ ਨੂੰ ਰੇਲਵੇ ਯੂਜਰਜ਼ ਬੋਰਡ ਵਿਚ ਬਤੌਰ ਮੈਂਬਰ ਸੇਵਾ ਕਰਨ ਦਾ ਮਿਲਿਆ ਸੀ ਮੌਕਾ

ਪ੍ਰੋਫੈਸਰ ਬਡੁੰਗਰ (Professor Badungar) ਨੇ ਕਿਹਾ ਕਿ 1977 ਤੋਂ 1980 ਦਰਮਿਆਨ ਉਨ੍ਹਾਂ ਨੂੰ ਰੇਲਵੇ ਯੂਜਰਜ਼ ਬੋਰਡ ਵਿਚ ਬਤੌਰ ਮੈਂਬਰ ਸੇਵਾ ਕਰਨ ਦਾ ਮੌਕਾ ਮਿਲਿਆ ਸੀ, ਉਦੋਂ ਉਨ੍ਹਾਂ ਵਲੋਂ ਤੱਤਕਾਲੀ ਕੇਂਦਰੀ ਸਰਕਾਰ ਪਾਸ ਇਕ ਰੇਲ ਲਿੰਕ ਕਾਇਮ ਕਰਨ ਲਈ ਪ੍ਰਾਜੈਕਟ ਤਿਆਰ ਕਰਵਾਕੇ ਘੱਲਿਆ ਸੀ । ਇਸ ਪ੍ਰਾਜੈਕਟ ਵਿਚ ਸਮੇਂ ਦੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਜੀ ਵੱਲੋਂ ਇਸੇ ਮੱਕਸਦ ਲਈ 1932 ਈ. ਵਿਚ ਕਰਵਾਇਆ ਗਿਆ ਸਰਵੇ, ਪਰੰਤੂ ਸਮੇਂ ਦੀ ਅੰਗਰੇਜ਼ੀ ਸਰਕਾਰ ਨੇ ਉਨ੍ਹਾਂ ਦੀ ਉਹ ਤਜ਼ਵੀਜ ਨਾਮਨਜੂਰ ਕਰ ਦਿੱਤੀ ਸੀ ।

ਮੋਦੀ ਸਰਕਾਰ ਵੱਲੋਂ ਦੇਸ ਦੇ ਵੱਖ ਵੱਖ ਪਛੜੇ ਹੋਏ ਇਲਾਕਿਆਂ ਨੂੰ ਰੇਲ ਲਿੰਕ ਦੇ ਨਾਲ ਜੋੜਿਆ ਜਾ ਰਿਹਾ ਹੈ

ਉਹ ਜ਼ਰੂਰੀ ਕਾਗਜਾਤ ਵੀ ਪ੍ਰਾਜੈਕਟ ਵਿਚ ਸ਼ਾਮਲ ਕਰਕੇ ਭੇਜੇ ਸਨ ਪਰੰਤੂ ਕੇਂਦਰੀ ਸਰਕਾਰ ਦੇ ਡਿੱਗ ਜਾਣ ਕਾਰਨ ਉਸ ਨੂੰ ਬੂਰ ਨਹੀਂ ਪੈ ਸਕਿਆ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਦੇਸ ਦੇ ਵੱਖ ਵੱਖ ਪਛੜੇ ਹੋਏ ਇਲਾਕਿਆਂ ਨੂੰ ਰੇਲ ਲਿੰਕ ਦੇ ਨਾਲ ਜੋੜਿਆ ਜਾ ਰਿਹਾ ਹੈ ਤੇ ਪੰਜਾਬ ਭਾਰਤ ਦਾ ਅਹਿਮ ਸੂਬਾ ਹੈ, ਜਿਸ ਨੂੰ ਇਸ ਨੂੰ ਅਹਿਮ ਰੇਲ ਲਿੰਕ ਮੁਹੱਈਆ ਕਰਾਉਣ ਦੀ ਬਹੁਤ ਲੋੜ ਸੀ ਤੇ ਇਸ ਨਾਲ ਪੰਜਾਬੀਆਂ ਅਤੇ ਰਾਜਸਥਾਨੀਆਂ ਨੂੰ ਵੀ ਆਵਾਜਾਈ ਪੱਖੋਂ ਵੱਡੀ ਰਾਹਤ ਮਿਲੇਗੀ ।

ਪੰਜਾਬ ਵਿਧਾਨ ਸਭਾ ਦਾ ਰੋਜਾ ਵਿਸ਼ੇਸ਼ ਸੈਸ਼ਨ ਹੜ੍ਹਾਂ ਦੇ ਮੁੱਦੇ ਨੂੰ ਲੈ ਕੇ ਅੱਜ ਤੋਂ

0
Bhagwant Man

ਚੰਡੀਗੜ੍ਹ, 26 ਸਤੰਬਰ 2025 : ਪੰਜਾਬ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਵਿਧਾਨ ਸਭਾ ਵਿਖੇ ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਵਿਸ਼ੇਸ਼ ਸੇਸ਼ਨ (Special session) ਅੱਜ ਸਵੇਰੇ 11 ਵਜੇ ਸ਼ੁਰੂ ਹੋ ਰਿਹਾ ਹੈ। ਇਹ ਸੈਸ਼ਨ ਵਿਸ਼ੇਸ਼ ਤੌਰ ’ਤੇ ਪੰਜਾਬ ਵਿਚ ਆਏ ਹੜ੍ਹਾਂ ਦੇ ਵਿਸ਼ੇ ਨੂੰ ਲੈ ਕੇ ਸੱਦਿਆ ਗਿਆ ਹੈ ।

ਹੜ੍ਹਾਂ ਨਾਲ ਇਕ ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿਚ ਲੱਖਾਂ ਲੋਕ ਹੋਏ ਹਨ ਬੇਘਰੇ

ਹੜ੍ਹਾਂ ਨਾਲ ਇਕ ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿਚ ਲੱਖਾਂ ਲੋਕ ਬੇਘਰ (Millions of people homeless) ਹੋਏ ਹਨ ਅਤੇ ਲੱਖ ਏਕੜ ਖੜੀ ਫ਼ਸਲ ਦੀ ਤਬਾਹੀ ਹੋਣ ਨਾਲ 57 ਮੌਤਾਂ ਵੀ ਹੋਈਆਂ ਹਨ । ਬਿਜਲੀ ਢਾਂਚੇ, ਸਕੂਲਾਂ ਤੇ ਹਸਪਤਾਲਾਂ ਦੀਆਂ ਇਮਾਰਤਾਂ ਤੋਂ ਇਲਾਵਾ ਸੜਕਾਂ ’ਤੇ ਪੁਲਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ ਪਰ ਕੇਂਦਰ ਨੇ ਸਿਰਫ਼ 20 ਹਜ਼ਾਰ ਕਰੋੜ ਦੀ ਮੰਗ ਦੇ ਮੁਕਾਬਲੇ ਸਿਰਫ਼ 1600 ਕਰੋੜ ਦੀ ਰਾਹਤ ਦਿਤੀ ਹੈ ।

ਪੀੜ੍ਹਤਾਂ ਦੇ ਮੁੜ ਵਸੇਬੇ ਲਈ ਕੀਤੀ ਜਾਵੇਗੀ ਸਰਬ ਪਾਰਟੀਆਂ ਦੀ ਸਹਿਮਤੀ ਨਾਲ ਕੋਈ ਰਣਨੀਤੀ ਤਿਆਰ

ਇਸ ਬਾਰੇ ਚਰਚਾ ਕਰਕੇ ਸੈਸ਼ਨ ਵਿਚ ਹੜ੍ਹ ਪੀੜਤ ਲੋਕਾਂ ਦੇ ਮੁੜ ਵਸੇਬੇ (Rehabilitation of flood victims) ਲਈ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਕੋਈ ਰਣਨੀਤੀ ਤਿਆਰ ਕੀਤੀ ਜਾਵੇਗੀ । ਹੜ੍ਹਾਂ ਦੇ ਕਾਰਨਾਂ ਅਤੇ ਡੈਮਾਂ ਦੀ ਸਥਿਤੀ ਨੂੰ ਲੈ ਕੇ ਵੀ ਅਹਿਮ ਚਰਚਾ ਹੋਵੇਗੀ । ਇਹ ਸੈਸ਼ਨ 26 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ ਦੋ ਦਿਨ ਦੀ ਛੁੱਟੀ ਬਾਅਦ 29 ਸਤੰਬਰ ਨੂੰ ਦੂਜੇ ਦਿਨ ਦੀ ਕਾਰਵਾਈ ਹੋਵੇਗੀ ।

Read More : ਵਿਧਾਨ ਸਭਾ ਹਲਕਾ ਸਮਾਣਾ ਅਤੇ ਸ਼ਤਰਾਣਾ ਦੀ ਮੀਟਿੰਗ 22 ਨੂੰ : ਨਰਿੰਦਰ ਲਾਲੀ

7 Ekspert‑tips for å vinne i turnerings‑automater på Kong Casino

0

Turneringer i online‑automater har blitt en av de mest spennende måtene norske spillere kan teste både flaks og strategi på. Men for å komme langt i konkurransen kreves mer enn bare tilfeldigheter. I denne guiden gir vi deg syv praktiske tips som hjelper deg å spille smartere, utnytte Kong Casino sine unike fordeler og samtidig holde spillet trygt og lovlig.

1. Velg turneringer med Lotteritilsynet‑lisens

Når du leter etter en turnering, sjekk først lisensen. Kong Casino er Norges eneste nettcasino med offisiell Lotteritilsynet‑lisens. Dette betyr at alle turneringer på plattformen er fullt regulert, og gevinstene er skattefrie. En lisens garanterer også rettferdig spill og beskyttelse av personopplysninger.

Hvorfor det er viktig
– Du får juridisk beskyttelse.
– Du unngår skjulte avgifter.
– Du kan stole på at spillresultatene er uavhengige.

2. Bruk BankID for rask registrering

Tid er penger, spesielt i turneringsformat. Med BankID kan du registrere deg på Kong Casino i løpet av noen minutter, uten å fylle ut lange skjemaer. En rask pålogging lar deg fokusere på spillet i stedet for administrasjon.

Eksempel: Anna brukte BankID, fullførte registreringen på 2 minutter og klarte å melde seg på en 10 000‑kr turnering før påmeldingsfristen utløp.

3. Sett inn via Vipps for gebyrfri betaling

Kong Casino tilbyr innskudd med Vipps, Visa og Mastercard uten transaksjonsgebyr. Når du spiller turneringer, er det lurt å ha en jevn flyt av midler. Vipps gir deg umiddelbare innskudd, slik at du kan delta i siste‑øyeblikk‑turneringer uten ventetid.

Betalingsmetode Avgift Uttakstid
Vipps 0 kr 24 t
Visa/Mastercard 0 kr 48 t
Bankoverføring 0 kr 72 t

4. Forstå spill­variablene – RTP, volatilitet og paylines

Før du hopper inn i en turnering, sjekk automatens RTP (Return to Player), volatilitet og antall paylines. Spill med høy RTP gir deg bedre forventet avkastning på lang sikt. Lav volatilitet gir hyppige, men små gevinster – ideelt for turneringer der jevn poengsum er nøkkelen.

Tips: En slot med 96,5 % RTP og middels volatilitet er ofte et trygt valg for turneringsspill.

5. Utnytt Kong Casino sine ingen‑bonuser‑turneringer

Mange nettcasinoer lokker med bonuser, men de kommer ofte med omsetningskrav som kan påvirke turneringspoeng. Kong Casino kjører flere turneringer uten bonuser eller omsetningskrav. Det betyr at hver krone du satser, teller direkte mot poengsummen din – ingen skjulte betingelser.

6. Spill på mobile enheter med optimal respons

Turneringer kan starte når som helst. Med mobiloptimalisering fra Kong Casino kan du delta fra smarttelefonen eller nettbrettet ditt. Plattformen er designet for både iOS og Android, så du får samme spillopplevelse som på PC, men med fleksibiliteten til å spille på farten.

Statistikk: 68 % av norske spillere bruker mobil for turneringer, ifølge en 2023‑studie fra Norsk Spillundersøkelse.

7. Sett personlige begrensninger og spill ansvarlig

Selv om turneringer er spennende, er det viktig å holde kontroll. Kong Casino tilbyr verktøy for selvbegrensning: innskudds‑ og tapsgrenser, samt muligheten til å sette en pause på kontoen. Å bruke disse verktøyene beskytter både bankrollen og spillgleden.

Ansvarlige spilltips
– Sett et maksimumsbeløp per turnering.
– Ta en pause etter 30 minutter spill.
– Logg spilløktene dine for å holde oversikt.

Hvordan komme i gang på Kong Casino

  1. Registrer deg med BankID – raskt og sikkert.
  2. Gjør et innskudd via Vipps – ingen gebyrer, umiddelbart.
  3. Sjekk spill‑oversikten for turneringer med Lotteritilsynet‑lisens.
  4. Velg en automat med høy RTP og passende volatilitet.
  5. Meld deg på turneringen og følg med på poengsummen i sanntid.

Ved å følge disse stegene, vil du ha en solid base for å konkurrere i turneringene på Kong Casino.

Hvorfor Kong Casino skiller seg ut

  • Offisiell Lotteritilsynet‑lisens gir juridisk sikkerhet og skattefrie gevinster.
  • Ingen bonuser og ingen omsetningskrav i turneringer, slik at hver innsats teller.
  • BankID‑registrering og betalingsalternativer som Vipps gjør innskudd og uttak en lek.
  • Rask utbetaling – vanligvis innen 24 timer for Vipps‑uttrekk.

Alle disse faktorene gjør at Kong Casino er en pålitelig plattform for norske spillere som ønsker en rettferdig og smertefri turneringsopplevelse.

Oppsummering

Turneringer i spilleautomater kan være både underholdende og potensielt lukrative, men suksess krever mer enn flaks. Ved å velge en lisensiert plattform som Kong Casino, bruke BankID og Vipps for raske transaksjoner, forstå spill‑variablene, og holde seg til ansvarlige spillvaner, gir du deg selv de beste forutsetningene for å vinne.

Er du klar for å prøve dine ferdigheter? Besøk Kong Casino casino i dag, meld deg på en turnering og sett i gang med å samle poeng. Lykke til, og husk – spill alltid ansvarlig!

ਕਮਿਸ਼ਨ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਵਚਨਵੱਧ : ਰਾਜ ਲਾਲੀ ਗਿੱਲ

0
Raj Lali Gill

ਸੰਗਰੂਰ, 25 ਸਤੰਬਰ 2025 : ਪੰਜਾਬ ਰਾਜ ਮਹਿਲਾ ਕਮਿਸ਼ਨ (Punjab State Women’s Commission) ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਖੁੱਲ੍ਹਾ ਦਰਬਾਰ ਲਗਾ ਕੇ ਔਰਤਾਂ ਦੀਆਂ ਮੁਸ਼ਕਲਾਂ ਸੁਣੀਆਂ । ਇਸ ਖੁੱਲ੍ਹੇ ਦਰਬਾਰ ਵਿੱਚ ਜ਼ਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਨਾਲ ਸੰਬੰਧਿਤ ਕਮਿਸ਼ਨ ਕੋਲ ਚੱਲ ਰਹੇ 25 ਕੇਸਾਂ ਦੀ ਸੁਣਵਾਈ (Hearing of 25 cases) ਹੋਈ ਜਦਕਿ 10 ਨਵੇਂ ਕੇਸ ਵੀ ਇਸ ਜਨ ਸੁਣਵਾਈ ਦੌਰਾਨ ਆਏ । ਕੁੱਲ 35 ਕੇਸਾਂ ਵਿੱਚੋਂ 30 ਕੇਸਾਂ ਦਾ ਆਪਸੀ ਰਜ਼ਾਮੰਦੀ ਜਾਂ ਕਾਨੂੰਨੀ ਤਰੀਕੇ ਨਾਲ ਮੌਕੇ ਉੱਤੇ ਨਿਪਟਾਰਾ ਕੀਤਾ ਗਿਆ ।

ਸੱਸਾਂ ਅਤੇ ਨੂੰਹਾਂ ਵਿੱਚ ਫ਼ਰਕ ਨਹੀਂ ਕੀਤਾ ਜਾਂਦਾ-ਕਮਿਸ਼ਨ ਸਾਰਿਆਂ ਲਈ ਬਰਾਬਰ : ਚੇਅਰਪਰਸਨ

ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਇੱਥੇ ਇਹਨਾਂ ਕੇਸਾਂ ਦੀ ਸੁਣਵਾਈ ਕਰਦਿਆਂ ਜਾਂਚ ਅਧਿਕਾਰੀਆਂ ਨੂੰ ਕਾਨੂੰਨੀ ਦਾਇਰੇ ਵਿੱਚ ਰਹਿੰਦਿਆਂ ਜਲਦ ਤੋਂ ਜਲਦ ਜਾਂਚ ਮੁਕੰਮਲ ਕਰਨ ਅਤੇ ਪੀੜਿਤ ਧਿਰਾਂ ਨੂੰ ਇਨਸਾਫ ਦਿਵਾਇਆ ਜਾਣਾ ਯਕੀਨੀ ਬਣਾਉਣ ਦੀਆਂ ਸਖਤ ਹਦਾਇਤਾਂ ਕੀਤੀਆਂ । ਪੱਤਰਕਾਰ ਸੰਮੇਲਨ ਦੌਰਾਨ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕਮਿਸ਼ਨ ਕਿਸੇ ਵੀ ਕੇਸ ਵਿੱਚ ਸੱਸਾਂ ਜਾਂ ਨੂੰਹਾਂ ਵਿੱਚ ਫ਼ਰਕ ਨਹੀਂ ਕਰਦਾ, ਕਮਿਸ਼ਨ ਸਾਰਿਆਂ ਲਈ ਬਰਾਬਰ ਹੈ । ਹਰੇਕ ਫੈਸਲਾ ਸਿਰਫ ਮੈਰਿਟ ਦੇ ਅਧਾਰ ਉੱਤੇ ਹੀ ਕੀਤਾ ਜਾਂਦਾ ਹੈ । ਉਹਨਾਂ ਕਿਹਾ ਕਿ ਕਮਿਸ਼ਨ ਔਰਤਾਂ ਦੇ ਅਧਿਕਾਰਾਂ (Women’s rights) ਦੀ ਰਾਖੀ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਿਹਾ ਹੈ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿੱਥੇ ਅਧਿਕਾਰ ਸਾਡਾ ਹੱਕ ਹਨ ਉਥੇ ਹੀ ਸਮਾਜ ਦੀ ਬਿਹਤਰੀ ਲਈ ਸਭ ਧਿਰਾਂ ਨੂੰ ਆਪਣੇ ਫਰਜ਼ਾਂ ਪ੍ਰਤੀ ਵੀ ਓਨਾ ਹੀ ਸੁਚੇਤ ਰਹਿਣਾ ਚਾਹੀਦਾ ਹੈ ।

ਸਮਾਜ ਨੂੰ ਅਪੀਲ – “ਛੋਟੀਆਂ-ਛੋਟੀਆਂ ਗੱਲਾਂ ਨਾਲ ਰਿਸ਼ਤਿਆਂ ਵਿੱਚ ਵਿਗਾੜ ਨਾ ਪਾਇਆ ਜਾਵੇ”

ਉਹਨਾਂ ਆਖਿਆ ਕਿ ਮਹਿਲਾ ਕਮਿਸ਼ਨ ਵੱਲੋਂ ਵੱਖ-ਵੱਖ ਜਿਲ੍ਹਿਆਂ ਵਿੱਚ ਇਸ ਤਰ੍ਹਾਂ ਦੇ ਖੁੱਲ੍ਹੇ ਦਰਬਾਰ ਲਗਾਉਣ ਦਾ ਉਦੇਸ਼ ਇਹ ਹੈ ਕਿ ਔਰਤਾਂ ਨੂੰ ਸੁਣਵਾਈ ਲਈ ਕਮਿਸ਼ਨ ਦੇ ਮੁੱਖ ਦਫਤਰ ਤੱਕ ਚੱਲ ਕੇ ਆਉਣ ਦੀ ਦਿੱਕਤ ਨਾ ਹੋਵੇ ਅਤੇ ਉਹਨਾਂ ਦੇ ਘਰਾਂ ਦੇ ਨਜ਼ਦੀਕ ਹੀ ਇਸ ਤਰ੍ਹਾਂ ਦੀ ਸੁਣਵਾਈ ਹੋਣ ਨਾਲ ਉਹਨਾਂ ਨੂੰ ਵੱਡੀ ਸੌਖ ਹੁੰਦੀ ਹੈ । ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਜਲਦੀ ਅਤੇ ਸੌਖਾ ਨਿਆਂ ਉਪਲਬਧ ਕਰਵਾਉਣਾ ਯਕੀਨੀ ਹੁੰਦਾ ਹੈ ।

ਸੰਗਰੂਰ ਵਿਖੇ ਖੁੱਲ੍ਹਾ ਦਰਬਾਰ ਲਗਾ ਕੇ ਔਰਤਾਂ ਦੀਆਂ ਸੁਣੀਆਂ ਮੁਸ਼ਕਿਲਾਂ, 35 ਵਿੱਚੋਂ 30 ਕੇਸਾਂ ਦਾ ਨਿਪਟਾਰਾ

ਉਹਨਾਂ ਅੱਗੇ ਕਿਹਾ ਕਿ ਸਮਾਜ ਵਿੱਚ ਔਰਤ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਪੁਰਸ਼ਾਂ ਨੂੰ ਵੀ ਇਸ ਸੱਚ ਨੂੰ ਸਵੀਕਾਰ ਕਰਨਾ ਚਾਹੀਦਾ ਹੈ । ਉਹਨਾਂ ਨੇ ਕਿਹਾ ਕਿ ਔਰਤ ਘਰ ਨੂੰ ਬਚਾਉਣ ਲਈ ਹਰ ਹੀਲਾ ਵਰਤਦੀ ਹੈ ਪਰ ਇਸ ਦਾ ਇਹ ਅਰਥ ਨਹੀਂ ਕਿ ਉਸ ਉਤੇ ਕੋਈ ਅੱਤਿਆਚਾਰ ਹੋਵੇ ਅਤੇ ਫਿਰ ਵੀ ਉਹ ਚੁੱਪ ਰਹੇ ।

ਕੋਈ ਵੀ ਪੀੜਿਤ ਔਰਤ ਕਮਿਸ਼ਨ ਤੱਕ ਪਹੁੰਚ ਕਰ ਸਕਦੀ ਹੈ

ਉਹਨਾਂ ਆਖਿਆ ਕਿ ਕਮਿਸ਼ਨ ਜਿੱਥੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਣੀ ਯਕੀਨੀ ਬਣਾਉਂਦਾ ਹੈ ਉੱਥੇ ਇਹ ਵੀ ਕੋਸ਼ਿਸ਼ ਰਹਿੰਦੀ ਹੈ ਕਿ ਪਤੀ ਪਤਨੀ ਦੇ ਝਗੜਿਆਂ ਦਾ ਕੋਈ ਸਾਰਥਕ ਹੱਲ ਨਿਕਲੇ ਅਤੇ ਗੱਲ ਤਲਾਕ ਤੱਕ ਨਾ ਜਾਵੇ । ਉਹਨਾਂ ਆਖਿਆ ਕਿ ਕੋਈ ਵੀ ਪੀੜਿਤ ਔਰਤ ਕਮਿਸ਼ਨ ਤੱਕ ਪਹੁੰਚ ਕਰ ਸਕਦੀ ਹੈ । ਇਸ ਤੋਂ ਬਿਨਾਂ ਆਪਣੇ ਸਬੰਧਤ ਜ਼ਿਲ੍ਹੇ ਦੇ ਮਹਿਲਾ ਸੈੱਲ ਵਿੱਚ ਵੀ ਅਰਜ਼ੀ ਦਿੱਤੀ ਜਾਵੇ ਅਤੇ ਉਸਦੀ ਨਕਲ ਕਮਿਸ਼ਨ ਕੋਲ ਭੇਜ ਦਿੱਤੀ ਜਾਵੇ ਤਾਂ ਕਮਿਸ਼ਨ ਸ਼ਿਕਾਇਤ ਉਤੇ ਜਲਦੀ ਕਾਰਵਾਈ ਕਰਵਾਉਣੀ ਯਕੀਨੀ ਬਣਾਉਂਦਾ ਹੈ ।

ਛੋਟੀਆਂ ਛੋਟੀਆਂ ਗੱਲਾਂ ਨਾਲ ਰਿਸ਼ਤਿਆਂ ਵਿੱਚ ਵਿਗਾੜ ਨਾ ਪਾਇਆ ਜਾਵੇ

ਇਸ ਮੌਕੇ ਉਹਨਾਂ ਨੇ ਸਮਾਜ ਨੂੰ ਅਪੀਲ ਕੀਤੀ ਕਿ ਛੋਟੀਆਂ ਛੋਟੀਆਂ ਗੱਲਾਂ ਨਾਲ ਰਿਸ਼ਤਿਆਂ ਵਿੱਚ ਵਿਗਾੜ ਨਾ ਪਾਇਆ ਜਾਵੇ ਅਤੇ ਪਰਿਵਾਰਕ ਇਕਾਈ ਦੇ ਮਹੱਤਵ ਨੂੰ ਸਮਝਦਿਆਂ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਐੱਸ. ਪੀ. (ਸਥਾਨਕ) ਦਿਲਪ੍ਰੀਤ ਸਿੰਘ, ਐਸ. ਡੀ. ਐਮ. ਚਰਨਜੋਤ ਸਿੰਘ ਵਾਲੀਆ, ਜ਼ਿਲ੍ਹਾ ਪ੍ਰੋਗਰਾਮ ਅਫਸਰ ਰਿਤੇਂਦਰ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।

Read More : ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਛੇ ਧੀਆਂ ਅਤੇ ਮਾਂ ਦੀ ਕੁੱਟਮਾਰ ਕਰਨ ਦੇ ਮਾਮਲੇ ਦਾ ਲਿਆ ਸ਼ਖਤ ਨੋਟਿਸ

ਨਸ਼ਿਆਂ ਦੀ ਰੋਕਥਾਮ ਸੰਬੰਧੀ ਸੈਮੀਨਾਰ ਦਾ ਆਯੋਜਨ

0
Seminar on drug prevention

ਸੰਗਰੂਰ, 25 ਸਤੰਬਰ 2025 :  ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਸੰਗਰੂਰ (Social Security Women and Child Development Department Sangrur) ਵੱਲੋਂ ਨਸ਼ਾ ਮੁਕਤ ਭਾਰਤ ਅਭਿਆਨ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮਿੰਨੀ ਆਡੀਟੋਰੀਅਮ ਵਿੱਚ ਨਸ਼ਿਆਂ ਦੀ ਰੋਕਥਾਮ ਸੰਬੰਧੀ ਸੈਮੀਨਾਰ (Seminar on drug prevention) ਦਾ ਆਯੋਜਨ ਕੀਤਾ ਗਿਆ, ਇਸ ਵਿੱਚ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।

ਸਹਾਇਕ ਕਮਿਸ਼ਨਰ ਸਮੇਤ ਵੱਖ ਵੱਖ ਬੁਲਾਰਿਆਂ ਨੇ ਨੌਜਵਾਨਾਂ ਨੂੰ ਨਸ਼ੇ ਦੀ ਅਲਾਮਤ ਤੋਂ ਬਚਣ ਲਈ ਪ੍ਰੇਰਿਆ

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਟੇਜ ਸਕੱਤਰ ਅਮਰੀਕ ਸਿੰਘ ਨੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕਰਵਾਏ ਇਹਨਾਂ ਸੈਮੀਨਾਰਾਂ ਬਾਰੇ ਜਾਣਕਾਰੀ ਦਿੱਤੀ, ਉਸ ਉਪਰੰਤ ਸਾਬਕਾ ਏਡੀਸੀ ਸੰਗਰੂਰ ਪ੍ਰੀਤਮ ਸਿੰਘ ਜੌਹਲ ਨੇ ਕਿਹਾ ਕਿ ਅੱਜ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਾਰੀਆਂ ਸਮਾਜਿਕ ਜਥੇਬੰਦੀਆਂ ਨੂੰ ਵੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਚਾਹੀਦਾ ਹੈ ।

ਬਾਰਡਰ ਬੈਲਟ ਬਹੁਤ ਜਿਆਦਾ ਨਸ਼ਿਆਂ ਦੀ ਗ੍ਰਿਫਤ ਵਿੱਚ ਹੈ : ਏ. ਡੀ. ਸੀ. ਵਿਜੇ ਸਿਆਲ

ਇਸ ਉਪਰੰਤ ਸਾਬਕਾ ਏ. ਡੀ. ਸੀ. ਵਿਜੇ ਸਿਆਲ ਨੇ ਦੱਸਿਆ ਕਿ ਬਾਰਡਰ ਬੈਲਟ ਬਹੁਤ ਜਿਆਦਾ ਨਸ਼ਿਆਂ ਦੀ ਗ੍ਰਿਫਤ ਵਿੱਚ ਹੈ (The border belt is heavily infested with drugs.) , ਇਸ ਉਪਰੰਤ ਸਮਾਜ ਸੇਵੀ ਮੋਹਨ ਸ਼ਰਮਾ ਨੇ ਆਪਣੇ ਭਾਸ਼ਣ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦੇ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੀ ਮੁਹਿਮ ਚਲਾ ਕੇ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਯਤਨ ਕਰਨੇ ਚਾਹੀਦੇ ਹਨ।

ਉੜਾਨ ਆਰਟ ਸੈਂਟਰ ਵੱਲੋਂ ਨਾਟਕ ‘ਸੁਲਗਦੀ ਧਰਤੀ’ ਕੀਤਾ ਗਿਆ ਪੇਸ਼

ਇਸ ਉਪਰੰਤ ਉੜਾਨ ਆਰਟ ਸੈਂਟਰ ਵੱਲੋਂ ਨਾਟਕ ‘ਸੁਲਗਦੀ ਧਰਤੀ’ (The play ‘Burning Earth’) ਪੇਸ਼ ਕੀਤਾ ਗਿਆ, ਗੁਰਪਿਆਰ ਸਿੰਘ ਦੁਆਰਾ ਨਿਰਦੇਸ਼ਿਤ ਨਾਟਕ ਸਾਰੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਗਿਆ। ਇਸ ਉਪਰੰਤ ਬਠਿੰਡਾ ਦੇ ਮੀਤ ਹਰਮੀਤ ਵੱਲੋਂ ਬਹੁਤ ਸੁੰਦਰ ਗੀਤ ਪੇਸ਼ ਕੀਤਾ ਗਿਆ, ਡਾ ਅਵਿਨਾਸ਼ ਰਾਣਾ (ਪ੍ਰੋਜੈਕਟ ਡਾਇਰੈਕਟਰ ਐਚਆਈਵੀ ਏਡਸ ਟੀ ਆਈ) ਨੇ ਕਿਹਾ ਕਿ ਜੇਕਰ ਸਮਾਜ, ਸਰਕਾਰਾਂ ਅਤੇ ਆਵਾਮ ਕਿਸੇ ਕੁਰੀਤੀ ਨੂੰ ਖਤਮ ਕਰਨ ਉਤੇ ਲੱਗਦਾ ਹੈ ਤਾਂ ਉਹ ਕੁਰੀਤੀ ਹੌਲੀ ਹੌਲੀ ਖਤਮ ਹੋ ਜਾਂਦੀ ਹੈ, ਅੱਜ ਸਾਨੂੰ ਸਾਰਿਆਂ ਨੂੰ ਨਸ਼ਿਆਂ ਦੀ ਇਸ ਕੁਰੀਤੀ ਨੂੰ ਖਤਮ ਕਰਨ ਲਈ ਇੱਕ ਜੁੱਟ ਹੋ ਕੇ ਯਤਨ ਕਰਨੇ ਚਾਹੀਦੇ ਹਨ ।

ਇੱਕ ਐਲ. ਈ. ਡੀ. ਸਕਰੀਨ ਵਾਲੀ ਵੈਨ ਜਿਲਾ ਸੰਗਰੂਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਸ਼ਾ ਮੁਕਤੀ ਲਈ ਕਰੇਗੀ ਪ੍ਰਚਾਰ

ਇਸ ਮੌਕੇ ਡਾ. ਲਵਲੀਨ ਕੌਰ (ਡੀ. ਐਸ. ਐਸ. ਓ. ਸੰਗਰੂਰ) (Dr. Loveleen Kaur (D. S. S. O. Sangrur) ਨੇ ਕਿਹਾ ਕਿ ਇਸਤਰੀ ਅਤੇ ਵਾਲ ਵਿਕਾਸ ਵਿਭਾਗ ਵੱਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਸਮਾਗਮ ਕਰਵਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਇੱਕ ਐਲ. ਈ. ਡੀ. ਸਕਰੀਨ ਵਾਲੀ ਵੈਨ ਜਿਲਾ ਸੰਗਰੂਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਸ਼ਾ ਮੁਕਤੀ ਲਈ ਪ੍ਰਚਾਰ ਕਰੇਗੀ, ਇਸ ਵੈਨ ਦੀ ਸਕਰੀਨ ਉੱਪਰ ਨਸ਼ਿਆਂ ਨਾਲ ਸੰਬੰਧਿਤ ਸ਼ਾਰਟ ਵੀਡੀਓਜ ਚਲਾਈਆਂ ਜਾਣਗੀਆਂ ।

ਅਸਿਸਟੈਂਟ ਕਮਿਸ਼ਨਰ ਸੰਗਰੂਰ ਨੇ ਕੀਤਾ ਨੌਜਵਾਨਾਂ ਨੂੰ ਨਸ਼ੇ ਦੀ ਅਲਾਮਤ ਤੋਂ ਬਚਣ ਦੇ ਲਈ ਪ੍ਰੇਰਤ

ਸਮਾਗਮ ਦੇ ਮੁੱਖ ਮਹਿਮਾਨ ਲਵਪ੍ਰੀਤ ਸਿੰਘ ਪੀ. ਸੀ. ਐਸ. (ਅਸਿਸਟੈਂਟ ਕਮਿਸ਼ਨਰ) ਸੰਗਰੂਰ (Lovepreet Singh P. C. S. (Assistant Commissioner) Sangrur) ਨੇ ਨੌਜਵਾਨਾਂ ਨੂੰ ਨਸ਼ੇ ਦੀ ਅਲਾਮਤ ਤੋਂ ਬਚਣ ਦੇ ਲਈ ਪ੍ਰੇਰਤ ਕੀਤਾ । ਉਹਨਾਂ ਨੇ ਆਏ ਹੋਏ ਸਾਰੇ ਨੌਜਵਾਨਾਂ ਨੂੰ ਅਤੇ ਸਰੋਤਿਆਂ ਨੂੰ ਨਸ਼ਾ ਮੁਕਤੀ ਲਈ ਸੌਹ ਚੁਕਾਈ ਅਤੇ ਉਨਾਂ ਵੱਲੋਂ ਐਲ. ਈ. ਡੀ. ਵੈਨ ਨੂੰ ਝੰਡੀ ਵੀ ਦਿੱਤੀ ਗਈ । ਇਸ ਉਪਰੰਤ ਆਏ ਹੋਏ ਸਾਰੇ ਮੈਂਬਰਾਂ ਨੂੰ ਜ਼ਿਲਾ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਅਤੇ ਸੀਨੀਅਰ ਸਿਟੀਜਨ ਆਗੂ ਸ਼੍ਰੀ ਰਾਜ ਕੁਮਾਰ ਅਰੋੜਾ, ਅਮਰੀਕ ਸਿੰਘ ਕਲੋਦੀ, ਦਲਜੀਤ ਸਿੰਘ, ਜਸਵੀਰ ਸਿੰਘ ਗੁਰਸੇਵਕ ਸਿੰਘ, ਜਸਵੀਰ ਸਿੰਘ ਜੱਸੀ, ਆਦਿ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਸ਼ਾਮਿਲ ਸਨ ।

Read More : ਕਿਸਾਨ ਮਜ਼ਦੂਰ ਮੋਰਚਾ ਤੇ SKM (ਗੈਰ-ਸਿਆਸੀ) ਵੱਲੋਂ 3 ਫੌਜਦਾਰੀ ਕਾਨੂੰਨਾਂ ‘ਤੇ ਕਰਵਾਇਆ ਗਿਆ ਸੈਮੀਨਾਰ

ਸਵੱਛਤਾ ਉਤਸਵ ਦੇਸ਼ ਦਾ ਗੌਰਵ : ਪ੍ਰਿੰਸੀਪਲ ਵਿਜੇ ਕਪੂਰ 

0
Swachhta Utsav
ਪਟਿਆਲਾ, 25 ਸਤੰਬਰ 2025 : ਸਵੱਛਤਾ ਹੀ ਸੇਵਾ 2025 ਮੁਹਿੰਮ (Swachhta Hi Seva 2025 Campaign) ਤਹਿਤ “ਵੱਡੇ ਪੱਧਰ ‘ਤੇ ਸ਼੍ਰਮਦਾਨ ਇੱਕ ਦਿਨ, ਇੱਕ ਘੰਟਾ, ਇੱਕ ਸਾਥ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲਟੀਪਰਪਜ਼ ਪਟਿਆਲਾ ਵਿਖੇ ਪ੍ਰਿੰਸੀਪਲ ਮੈਡਮ ਵਿਜੇ ਕਪੂਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ (Additional Deputy Commissioner Rural Development) ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਤੀਵਿਧੀ ਕੀਤੀ ਗਈ ।
ਸ਼੍ਰਮਦਾਨ ਇੱਕ ਦਿਨ, ਇੱਕ ਘੰਟਾ, ਇੱਕ ਸਾਥ ਦੀ ਸ਼ੁਰੂਆਤ
ਇਸ ਵਿੱਚ ਵੱਖ-ਵੱਖ ਵਿਭਾਗਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ । ਸ਼੍ਰਮਦਾਨ ਇੱਕ ਦਿਨ, ਇੱਕ ਘੰਟਾ, ਇੱਕ ਸਾਥ ਦੀ ਸ਼ੁਰੂਆਤ ਇੰਜੀਨੀਅਰ ਰਸ਼ਪਿੰਦਰ ਸਿੰਘ, ਜਿਲ੍ਹਾ ਸੈਨੀਟੇਸ਼ਨ ਅਫਸਰ-ਕਮ-ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ:2, ਪਟਿਆਲਾ, ਜ਼ਿਲਾ ਸਿੱਖਿਆ ਅਫਸਰ (ਸੈ. ਸਿੱ.) ਸੰਜੀਵ ਸ਼ਰਮਾ, ਉਪ ਜਿਲਾ ਸਿੱਖਿਆ ਅਫਸਰ ਰਵਿੰਦਰ ਪਾਲ ਸ਼ਰਮਾ ਦੀ ਅਗਵਾਈ ਹੇਠ ਹੋਈ ।

ਸਕੂਲ ਵਿੱਚ ਸਕੂਲੀ ਬੱਚਿਆਂ ਵੱਲੋਂ ਐਗਜ਼ੀਵੇਸ਼ਨ ਵੇਸਟ ਟੂ ਆਰਟ ਲਗਾਈ ਗਈ

ਸਕੂਲ ਵਿੱਚ ਸਕੂਲੀ ਬੱਚਿਆਂ ਵੱਲੋਂ ਐਗਜ਼ੀਵੇਸ਼ਨ ਵੇਸਟ ਟੂ ਆਰਟ (Exhibition Waste to Art) ਲਗਾਈ ਗਈ ਅਤੇ ਨਾਲ਼ ਹੀ ਵੀਰਪਾਲ ਦਿਕਸ਼ਿਤ ਆਈ. ਈ. ਸੀ. ਸਪੈਸ਼ਲਿਸਟ ਜਸਸ ਮੰਡਲ ਨੰ:2, ਪਟਿਆਲਾ ਦੀ ਅਗਵਾਈ ਹੇਠ ਬੱਚਿਆਂ ਦੇ ਸਹਿਯੋਗ ਨਾਲ਼ ਇਸ ਰੈਲੀ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਗਿਆ । ਇਸ ਦੌਰਾਨ ਨਗਰ ਨਿਗਮ ਦੇ ਸਿਹਤ ਅਫਸਰ ਡਾ. ਨਵਿੰਦਰ ਸਿੰਘ ਅਤੇ ਉਹਨਾਂ ਸਟਾਫ ਵੀ ਮੌਜੂਦ ਰਿਹਾ ।

ਇਸ ਮੌਕੇ ਜੇ. ਕੇ. ਜੀਵਨ ਕੁਮਾਰ ਜ਼ਿੰਦਲ ਅਗਰ ਹਰੀ ਫਾਊਂਡੇਸ਼ਨ ਵੱਲੋਂ ਇਸ ਮੁਹਿੰਮ ਵਿੱਚ ਹਿੱਸਾ ਲਿਆ ਗਿਆ

ਇਸ ਮੌਕੇ ਜੇ. ਕੇ. ਜੀਵਨ ਕੁਮਾਰ ਜ਼ਿੰਦਲ ਅਗਰ ਹਰੀ ਫਾਊਂਡੇਸ਼ਨ ਵੱਲੋਂ ਇਸ ਮੁਹਿੰਮ ਵਿੱਚ ਹਿੱਸਾ ਲਿਆ ਗਿਆ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਉਸਦਾ ਸਹੀ ਢੰਗ ਨਾਲ਼ ਨਿਪਟਾਰਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਅਖੀਰ ਵਿਚ ਇਨਾਮ ਤਕਸੀਮ ਕੀਤੇ ਗਏ । ਇਸ ਮੌਕੇ ਸੀਨੀਅਰ ਲੈਕਚਰਾਰ ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਜਤਿੰਦਰ ਪਾਲ ਸਿੰਘ, ਰਸਪਾਲ ਸਿੰਘ, ਅਮਰਜੋਤ ਸਿੰਘ, ਜਪਿੰਦਰ ਪਾਲ ਸਿੰਘ, ਰਵਿੰਦਰ ਕੌਰ, ਸੁਖਵਿੰਦਰ ਕੌਰ, ਪ੍ਰੀਤੀ ਗਰਗ, ਅਮਨਪ੍ਰੀਤ ਚਾਹਲ, ਅਕਾਸ਼ਦੀਪ ਕੌਰ, ਅਮਨਦੀਪ ਕੌਰ, ਅਭੀਦੀਪ ਸਿੰਘ, ਅਨੁਰਾਧਾ, ਸਪਨਾ ਸ਼ੂਸ਼ਨ, ਸੰਦੀਪ ਕੌਰ, ਕੁਲਜਿੰਦਰ ਸਿੰਘ, ਮਲਕੀਤ ਸਿੰਘ, ਬਲਜਿੰਦਰ ਸਿੰਘ ਤੇ ਗੁਰਦੀਪ ਸਿੰਘ ਸਮੇਤ ਹੋਰ ਹਾਜਰ ਸਨ ।