Home Blog Page 478

ਸਤਨਾਮ ਸਿੰਘ ਸੰਧੂ ਨੇ ਕੀਤੀ ਸ਼ਹੀਦਾਂ ਨੂੰ ਭਾਰਤ ਰਤਨ ਦੇਣ ਦੀ ਮੰਗ

0
MP Satnam Singh Sandhu

ਨਵੀਂ ਦਿੱਲੀ, 21 ਜੁਲਾਈ 2025 : ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ (Rajya Sabha member Satnam Singh Sandhu) ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਆਜ਼ਾਦੀ ਸੰਗਰਾਮ ਦੇ ਤਿੰਨ ਮਹਾਨ ਸ਼ਹੀਦਾਂ – ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਉੱਚ ਨਾਗਰਿਕ ਸਨਮਾਨ, ਭਾਰਤ ਰਤਨ ਪ੍ਰਦਾਨ ਕਰੇ ।

77 ਸਾਲਾਂ ਬਾਅਦ ਵੀ ਸ਼ਹੀਦਾਂ ਨੂੰ ਭਾਰਤ ਰਤਨ ਨਾਲ ਸਨਮਾਨਤ ਨਾ ਕਰਨ ਦੁੱਖਦਾਈ

ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਇਹ ਮੰਗ ਉਠਾਉਂਦੇ ਹੋਏ ਰਾਜ ਸਭਾ ਮੈਂਬਰ ਸਤਨਾਮ ਸੰਧੂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ (Shaheed Bhagat Singh, Shaheed Udham Singh and Shaheed Madan Lal Dhingra) ਮਹਾਨ ਸ਼ਹੀਦ ਸਨ, ਜਿਨ੍ਹਾਂ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਦਮਨਕਾਰੀ ਬ੍ਰਿਟਿਸ਼ ਸ਼ਾਸਨ ਵਿਰੁੱਧ ਆਪਣੀਆਂ ਜਾਨਾਂ ਵਾਰ ਦਿੱਤੀਆਂ । ਇਹ ਵਿਅੰਗਾਤਮਕ ਅਤੇ ਬਹੁਤ ਦੁਖਦਾਈ ਹੈ ਕਿ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਭਾਰਤ ਰਤਨ ਨਾਲ ਸਨਮਾਨਤ ਨਹੀਂ ਕੀਤਾ ਗਿਆ ਹੈ, ਜੋ ਕਿ ਬਿਨਾਂ ਸ਼ੱਕ ਉਨ੍ਹਾਂ ਦੀਆਂ ਬੇਮਿਸਾਲ ਕੁਰਬਾਨੀਆਂ ਪ੍ਰਤੀ ਘੋਰ ਬੇਇਨਸਾਫ਼ੀ ਹੈ ।

ਉਨ੍ਹਾਂ ਦੀ ਵਿਚਾਰਧਾਰਾ, ਦ੍ਰਿਸ਼ਟੀ ਅਤੇ ਸ਼ਹਾਦਤ ਭਾਰਤੀਆਂ ਦੀਆਂ ਪੀੜ੍ਹੀਆਂ, ਖਾਸ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਰਹੀ ਹੈ। ਇਸ ਦੇ ਬਾਵਜੂਦ ਭਾਰਤ ਨੂੰ ਆਜ਼ਾਦੀ ਪ੍ਰਾਪਤ ਹੋਣ ਦੇ ਲਗਭਗ 8 ਦਹਾਕਿਆਂ ਬਾਅਦ ਵੀ ਉਨ੍ਹਾਂ ਨੂੰ ਬਣਦੀ ਮਾਨਤਾ ਨਹੀਂ ਮਿਲੀ ਹੈ । ਇਸ ਮੰਗ ਨੂੰ ਨਾ ਸਿਰਫ਼ ਪੰਜਾਬ ਅਤੇ ਇਸਦੇ ਲੋਕਾਂ ਦੀਆਂ ਭਾਵਨਾਵਾਂ, ਸਗੋਂ ਪੂਰੇ ਦੇਸ਼ ਦੀ ਜ਼ਮੀਰ” ਦਾ ਪ੍ਰਤੀਬਿੰਬ ਦੱਸਦਿਆਂ, ਸੰਧੂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਇਨਕਲਾਬੀ ਸਿਰਫ਼ ਖੇਤਰੀ ਨਾਇਕ ਹੀ ਨਹੀਂ ਸਨ, ਸਗੋਂ ਬਸਤੀਵਾਦੀ ਜ਼ੁਲਮ ਵਿਰੁੱਧ ਭਾਰਤ ਦੀ ਅਜਿੱਤ ਭਾਵਨਾ, ਲਚਕੀਲੇਪਣ ਅਤੇ ਵਿਰੋਧ ਦੇ ਪ੍ਰਤੀਕ ਸਨ ।

ਕੇਂਦਰ ਸਰਕਾਰ ਨੂੰ ਦਿੱਤਾ `ਇਤਿਹਾਸਕ ਗਲਤੀਆਂ ਨੂੰ ਸੁਧਾਰਨ ਅਤੇ ਰਾਸ਼ਟਰੀ ਜ਼ਮੀਰ ਨੂੰ ਜਗਾਉਣ` ਦਾ ਸੱਦਾ

ਕੇਂਦਰ ਸਰਕਾਰ ਨੂੰ `ਇਤਿਹਾਸਕ ਗਲਤੀਆਂ ਨੂੰ ਸੁਧਾਰਨ ਅਤੇ ਰਾਸ਼ਟਰੀ ਜ਼ਮੀਰ ਨੂੰ ਜਗਾਉਣ` ਦਾ ਸੱਦਾ ਦਿੰਦੇ ਹੋਏ, ਸੰਧੂ ਨੇ ਕਿਹਾ, “ਪਿਛਲੇ ਸਮੇਂ ਦੇ ਉਲਟ, ਜਦੋਂ ਦੇਸ਼ ਵਿੱਚ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਪੁਰਸਕਾਰ ਅਤੇ ਸਨਮਾਨ ਦਿੰਦੇ ਸਮੇਂ ਤੁਸ਼ਟੀਕਰਨ ਦੀ ਰਾਜਨੀਤੀ ਪ੍ਰਚਲਿਤ ਹੁੰਦੀ ਸੀ, ਮੋਦੀ ਸਰਕਾਰ ਦੇ ਅਧੀਨ ਚੀਜ਼ਾਂ ਪੂਰੀ ਤਰ੍ਹਾਂ ਬਦਲ ਗਈਆਂ ਹਨ ਅਤੇ ਅਸਲ ਰਾਸ਼ਟਰੀ ਨਾਇਕਾਂ ਨੂੰ ਜਾਤ, ਨਸਲ, ਧਰਮ ਜਾਂ ਸਮਾਜਿਕ-ਆਰਥਿਕ ਸਥਿਤੀ ਦੀ ਪਰਵਾਹ ਕੀਤੇ ਬਿਨਾਂ, ਸਾਰੇ ਖੇਤਰਾਂ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ ।

ਸ਼ਹੀਦਾਂ ਦਾ ਸਨਮਾਨ ਕਰਨ ਦੀ ਕੇਂਦਰ ਸਰਕਾਰ ਨੂੰ ਕੀਤੀ ਬੇਨਤੀ

ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਵਰਗੇ ਮਹਾਨ ਨਾਇਕਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਕੇ ਇਸ ਭਾਵਨਾ ਨੂੰ ਜ਼ਿੰਦਾ ਰੱਖੇ।” ਸੰਧੂ ਨੇ ਅੱਗੇ ਕਿਹਾ, “ਸ਼ਹੀਦ ਭਗਤ ਸਿੰਘ ਸਿਰਫ 23 ਸਾਲ ਦੇ ਸਨ ਜਦੋਂ ਉਹ ਸ਼ਹੀਦ ਹੋਏ ਸਨ । ਉਨ੍ਹਾਂ ਨੂੰ ਅਜੇ ਵੀ ਬ੍ਰਿਟਿਸ਼ ਸ਼ਾਸਨ ਦੇ ਨਿਡਰ ਵਿਰੋਧ ਅਤੇ ਉਨ੍ਹਾਂ ਦੀ ਇਨਕਲਾਬੀ ਵਿਚਾਰਧਾਰਾ ਲਈ ਯਾਦ ਕੀਤਾ ਜਾਂਦਾ ਹੈ, ਜਿਸਨੇ ਭਾਰਤ ਦੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ।

ਸ਼ਹੀਦ ਊਧਮ ਸਿੰਘ ਨੇ ਲੰਡਨ ਵਿੱਚ ਜਨਰਲ ਡਾਇਰ ਨੂੰ ਮਾਰ ਕੇ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲਿਆ ਅਤੇ ਅਣਗਿਣਤ ਪੀੜਤਾਂ ਨੂੰ ਇਨਸਾਫ਼ ਦੀ ਭਾਵਨਾ ਦਿੱਤੀ। ਇਸ ਦੌਰਾਨ, ਸ਼ਹੀਦ ਮਦਨ ਲਾਲ ਢੀਂਗਰਾ ਨੇ 1909 ਵਿੱਚ ਕਰਜ਼ਨ ਵਿਲੀ ਦੀ ਹੱਤਿਆ ਕਰਕੇ ਬ੍ਰਿਟਿਸ਼ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਬ੍ਰਿਟਿਸ਼ ਜ਼ੁਲਮ ਦੇ ਵਿਰੁੱਧ ਹਥਿਆਰਬੰਦ ਵਿਰੋਧ ਦੇ ਸਭ ਤੋਂ ਪੁਰਾਣੇ ਪ੍ਰਤੀਕਾਂ ਵਿੱਚੋਂ ਇੱਕ ਬਣ ਗਏ ।

Read More : ਸੰਸਦ ਮੈਂਬਰ ਸੰਧੂ ਨੇ ਕੀਤਾ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਨਿਯੁਕਤ ਕਰਨ ਦਾ ਸਵਾਗਤ

ਕਾਂਗਰਸ ਵੱਲੋਂ ਜ਼ਮੀਨ ‘ਲੁੱਟ’ ਨੀਤੀ ਖ਼ਿਲਾਫ਼ ਸ਼ਕਤੀਸ਼ਾਲੀ ਵਿਰੋਧ ਪ੍ਰਦਰਸ਼ਨ

0
Congress stages powerful protes

ਮੋਹਾਲੀ, 21 ਜੁਲਾਈ 2025 : ਸਰਕਾਰ ਦੀ “ਲੈਂਡ ਪੁਲਿੰਗ” ਨੀਤੀ ਦੇ ਵਿਰੋਧ ‘ਚ ਕਾਂਗਰਸ ਵੱਲੋਂ ਅੱਜ ਮੋਹਾਲੀ ‘ਚ ਗਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ (GMADA) ਦਫ਼ਤਰ ਸਾਹਮਣੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ । ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਹਜ਼ਾਰਾਂ ਵਰਕਰਾਂ ਨੇ ਵੱਡੀ ਗਿਣਤੀ ‘ਚ ਹਾਜ਼ਰੀ ਭਰੀ। ਸੀਨੀਅਰ ਆਗੂਆਂ ਦੇ ਨਾਲ ਮਿਲਕੇ ਵਿਰੋਧੀਆਂ ਨੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੈਂਡ ਪੁਲਿੰਗ ਨੀਤੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ।

ਕਿਸਾਨਾਂ ਦੀ ਇਕ ਇੰਚ ਜ਼ਮੀਨ ਵੀ ਨਹੀਂ ਖੋਹਣ ਦਿਆਂਗੇ : ਵੜਿੰਗ

ਵੜਿੰਗ ਨੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਚਾਲ ਹੈ ਜੋ ਕਿਸਾਨਾਂ ਦੀ ਕੀਮਤੀ ਜ਼ਮੀਨ ਨੂੰ ਲੁੱਟਣ ਲਈ ਬਣਾਈ ਗਈ ਹੈ। “ਇਹ ਲੈਂਡ ਪੁਲਿੰਗ ਨਹੀਂ, ਲੈਂਡ ਲੁੱਟਣ ਦੀ ਨੀਤੀ ਹੈ। ਦੱਸੋ ਕੌਣ ਆਪਣੀ ਇੱਕ ਏਕੜ ਕੀਮਤੀ ਜ਼ਮੀਨ ਸਿਰਫ਼ 1000 ਗਜ਼ ਦੇ ਬਦਲੇ ਦੇਵੇਗਾ?” ਵੜਿੰਗ ਨੇ ਭਗਵੰਤ ਮਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਿੱਖਣਾ ਚਾਹੀਦਾ ਸੀ, ਜਿਨ੍ਹਾਂ ਨੂੰ ਆਖ਼ਰਕਾਰ ਕਿਸਾਨਾਂ ਦੇ ਦਬਾਅ ਹੇਠ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ ।

ਭਗਵੰਤ ਮਾਨ ਦੀ ਸਰਕਾਰ ਲੋਕਾਂ ਨੂੰ ਠੱਗ ਰਹੀ ਹੈ ਕਿ ਇਹ ਲੈਂਡ ਪੁਲਿੰਗ ਨੀਤੀ ਸਵੈੱਛਿਕ ਹੈ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਲੋਕਾਂ ਨੂੰ ਠੱਗ ਰਹੀ ਹੈ ਕਿ ਇਹ ਲੈਂਡ ਪੁਲਿੰਗ ਨੀਤੀ ਸਵੈੱਛਿਕ ਹੈ, ਜਦ ਕਿ ਅਸਲ ਚ ‘LAAR’ ਨਾਂ ਦੀ ਇੱਕ ਕਲੌਜ਼ ਜੋੜੀ ਗਈ ਹੈ, ਜਿਸ ਰਾਹੀਂ ਸਰਕਾਰ ਜ਼ਮੀਨ ਜ਼ਬਰਨ ਵੀ ਲੈ ਸਕਦੀ ਹੈ । ਉਨ੍ਹਾਂ ਕਿਹਾ ਕਿ ਇਹ ਨੀਤੀ ਸਿਰਫ਼ “ਲੈਂਡ ਲੂਟ” ਹੈ, ਅਤੇ ਇਸਦੀ ਕੋਈ ਲੋੜ ਹੀ ਨਹੀਂ ਸੀ। ਕਾਂਗਰਸ ਵੱਲੋਂ ਮੁੱਖ ਮੰਤਰੀ ਨੂੰ ਸੰਬੋਧਿਤ ਇੱਕ ਮੈਮੋਰੈਂਡਮ GMADA ਦੇ ਐਡਮਿਨਿਸਟਰੇਟਰ ਨੂੰ ਦਿੱਤਾ ਗਿਆ, ਜਿਸ ‘ਚ ਮੰਗ ਕੀਤੀ ਗਈ ਕਿ ਇਸ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ। ਮੈਮੋਰੈਂਡਮ ਵਿੱਚ ਲਿਖਿਆ ਕਿ ਇਹ ਨੀਤੀ ਪੰਜਾਬ ਲਈ ਵਾਤਾਵਰਣਕ ਤੇ ਆਰਥਿਕ ਤੌਰ ‘ਤੇ ਤਬਾਹੀ ਲਿਆਉਣ ਵਾਲੀ ਹੈ ।

ਸਾਨੂੰ ਚਾਹੇ ਕੋਈ ਵੀ ਲੜਾਈ ਲੜਨੀ ਪਵੇ ਸਰਕਾਰ ਨੂੰ ਕਿਸਾਨਾਂ ਦੀ ਜ਼ਮੀਨ ਜ਼ਬਰਦਸਤੀ ਹੜਪਣ ਨਹੀਂ ਦਿਆਂਗੇ : ਸਿੱਧੂ

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਚਾਹੇ ਕੋਈ ਵੀ ਲੜਾਈ ਲੜਨੀ ਪਵੇ, ਅਸੀਂ ਸਰਕਾਰ ਨੂੰ ਕਿਸਾਨਾਂ ਦੀ ਜ਼ਮੀਨ ਜ਼ਬਰਦਸਤੀ ਹੜਪਣ ਨਹੀਂ ਦਿਆਂਗੇ। ਅਸੀਂ ਇਹ ਜ਼ੁਲਮ ਰੋਕਣ ਲਈ ਖੂਨ ਤੱਕ ਦੇਣ ਨੂੰ ਤਿਆਰ ਹਾਂ । ਭਗਵੰਤ ਮਾਨ ਕਹਿ ਰਿਹਾ ਕਿ ਇਹ ਯੋਜਨਾ ਸਵੈੱਛਿਕ ਹੈ ਜੋਕਿ ਸਿੱਧਾ ਸਫ਼ੈਦ ਝੂਠ ਹੈ। ਸਰਕਾਰ ਨੇ ਕਿਸਾਨਾਂ ਨੂੰ ਇੰਨੀ ਮਜਬੂਰੀ ‘ਚ ਪਾ ਦਿਤਾ ਹੈ ਕਿ ਹੁਣ ਉਹ ਨਾ ਤਾਂ ਜ਼ਮੀਨ ਵੇਚ ਸਕਦੇ ਹਨ, ਨਾ ਹੀ ਉਸ ਤੇ ਲੋਨ ਲੈ ਸਕਦੇ ਹਨ । ਮੁੱਖ ਮੰਤਰੀ ਨੇ ਆਪਣੇ ਸਾਰੇ ਅਧਿਕਾਰ ਦਿੱਲੀ ਮੂਹਰੇ ਗਹਿਣੇ ਰੱਖ ਦਿਤੇ ਹਨ ਅਤੇ ਆਪਣੀ ਕੁਰਸੀ ਬਚਾਉਣ ਲਈ ਹੁਣ ਕਿਸਾਨਾਂ ਨਾਲ ਧੋਖਾ ਕਰ ਰਿਹਾ ਹੈ । ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਸਭ ਤੋਂ ਵੱਧ ਫ਼ਾਇਦਾ ਤਦ ਮਿਲਿਆ ਸੀ ਜਦ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਲੈਂਡ ਐਕੁਇਜ਼ੀਸ਼ਨ ਐਕਟ ਲੈ ਕੇ ਆਏ ਸਨ, ਜਿਸ ‘ਚ ਇਹ ਯਕੀਨੀ ਬਣਾਇਆ ਗਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਲਈ ਬਣਦਾ ਮੁਆਵਜ਼ਾ ਮਿਲਦਾ ਸੀ ।

ਹੁਣ ਜਦ ਜ਼ਮੀਨ ਹੇਠੋਂ ਫ਼ਿਸਲ ਗਈ ਹੈ ਤਾਂ ਇਕ ਦੂਜੇ ਦਾ ਹੱਥ ਫੜਨ ਲੱਗ ਪਏ ਹਨ : ਵੜਿੰਗ

ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਕਾਲੀ-ਭਾਜਪਾ ਗੱਠਜੋੜ ਦੇ ਬਿਆਨ ‘ਤੇ ਵੜਿੰਗ ਨੇ ਕਿਹਾ ਕਿ ਇਹ ਦੋਵੇਂ ਤਾਂ ਪਹਿਲਾਂ ਹੀ ਮਿਲੇ ਹੋਏ ਸਨ। ਹੁਣ ਜਦ ਜ਼ਮੀਨ ਹੇਠੋਂ ਫ਼ਿਸਲ ਗਈ ਹੈ ਤਾਂ ਇਕ ਦੂਜੇ ਦਾ ਹੱਥ ਫੜਨ ਲੱਗ ਪਏ ਹਨ । ਉਨ੍ਹਾਂ ਤਿੱਖਾ ਹਮਲਾ ਕਰਦਿਆਂ ਕਿਹਾ, “ਜੇ ਮਿਲ ਵੀ ਜਾਣ ਤਾਂ ਵੀ ਕੋਈ ਵੱਡਾ ਅਸਰ ਨਹੀਂ ਪਵੇਗਾ, ਕਿਉਂਕਿ ਦੋਵੇਂ ਧਿਰਾਂ ਪੰਜਾਬ ‘ਚ ਆਪਣੀ ਜ਼ਮੀਨ ਗਵਾ ਚੁੱਕੀਆਂ ਹਨ। ਜ਼ੀਰੋ ‘ਚ ਜ਼ੀਰੋ ਜੋੜੋ, ਨਤੀਜਾ ਫਿਰ ਵੀ ਜ਼ੀਰੋ ਹੀ ਆਉਂਦਾ ਹੈ ।

Read More : ਵਿਜੀਲੈਂਸ ਨੇ ਲੁਧਿਆਣਾ ਦੇ ਕਾਂਗਰਸੀ ਉਮੀਦਵਾਰ ਆਸ਼ੂ ਨੂੰ ਭੇਜਿਆ ਸੰਮਨ 

ਨਰਿੰਦਰ ਲਾਲੀ ਦੋ ਵਿਧਾਨ ਸਭਾ ਹਲਕਿਆਂ ਦਾ ਆਬਜਰਵਰ ਨਿਯੁਕਤ

0
Narinder Lali

ਪਟਿਆਲਾ, 21 ਜੁਲਾਈ 2025 : ਕਾਂਗਰਸ ਪਾਰਟੀ(Congress Party) ਵੱਲੋਂ ਆਗਾਮੀ ਵਿਧਾਨ ਸਭਾ ਚੌਣਾਂ ਦੇ ਮੱਦੇਨਜ਼ਰ ਸੀਨੀਅਰ ਕਾਂਗਰਸੀ ਆਗੂ ਅਤੇ ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਦੇ ਸਾਬਕਾ ਪ੍ਰਧਾਨ ਬੇਦਾਗ ਅਤੇ ਸਾਫ਼ ਛਵੀ ਦੇ ਮਾਲਕ ਨਰਿੰਦਰ ਪਾਲ ਲਾਲੀ (Narendra Pal Lali) ਨੂੰ ਪੰਜਾਬ ਦੇ ਦੋ ਅਹਿਮ ਵਿਧਾਨ ਸਭਾ ਹਲਕਿਆਂ ਸ਼ਤਰਾਣਾ ਅਤੇ ਸਮਾਣਾ ਦਾ ਆਬਜਰਵਰ (Observer of Shatrana and Saman)  ਨਿਯੁਕਤ ਕੀਤਾ ਹੈ । ਨਿਯੁਕਤੀ ਦੀ ਖਬਰ ਮਿਲਦੇ ਹੀ ਲਾਲੀ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ।

ਪਾਰਟੀ ਵੱਲੋਂ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ : ਨਰਿੰਦਰ ਲਾਲੀ

ਇਸ ਮੌਕੇ ਨਰਿੰਦਰ ਲਾਲੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ (Punjab Congress President) ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਕਾਂਗਰਸ ਦੇ ਪ੍ਰਭਾਰੀ ਭੂਪੇਸ਼ ਬਘੇਲ ਸਮੇਤ ਸਮੁੱਚੀ ਕਾਂਗਰਸੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਮਿਲੀ ਹੋਈ ਇਸ ਅਹਿਮ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ । ਇਸ ਮੌਕੇ ਕਈ ਕਾਂਗਰਸੀ ਆਗੂਆਂ ਨੇ ਕਿਹਾ ਕਿ ਲਾਲੀ ਦੀ ਮਿਹਨਤ ਅਤੇ ਇਮਾਨਦਾਰੀ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਨੇ ਇੱਕ ਵੱਡੀ ਅਤੇ ਅਹਿਮ ਜਿੰਮੇਵਾਰੀ ਦੇਕੇ ਉਨ੍ਹਾਂ ਨੂੰ ਨਿਵਾਜਿਆ ਹੈ। ਜਿਸ ਲਈ ਉਹ ਸਮੁੱਚੀ ਕਾਂਗਰਸੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ।

Read More : ਕਾਂਗਰਸ ਪਾਰਟੀ ਨੇ ਲਿਆ ਆਪਣੇ ਹੀ ਕੌਂਸਲਰਾਂ ਉੱਪਰ ਵੱਡਾ ਐਕਸ਼ਨ

ਮਾਤਾ ਵੈਸ਼ਨੋ ਦੇਵੀ `ਚ ਜ਼ਮੀਨ ਖਿਸਕਣ ਕਾਰਨ ਡਿੱਗੇ ਮਲਬੇ ਵਿਚ 10 ਸ਼ਰਧਾਲੂ ਦੱਬੇ

0
landslide at Mata Vaishno Devi

ਜੰਮੂ ਕਸ਼ਮੀਰ, 21 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਵਿਖੇ ਬਣੇ ਮਾਤਾ ਸ੍ਰੀ ਵੈਸ਼ਨੋ ਦੇਵੀ ਮੰਦਰ ਵਿਖੇ ਪਏ ਜ਼ਬਰਦਸਤ ਮੀਂਹ ਦੇ ਕਾਰਨ ਜ਼ਮੀਨ ਖਿਸਕ (Landslide) ਗਈ ਤੇ ਮਲਬਾ ਵੀ ਕਾਫੀ ਮਾਤਰਾ ਵਿਚ ਡਿੱਗਿਆ ਹੈ, ਜਿਸ ਵਿਚ 10 ਸ਼ਰਧਾਲੂਆਂ ਦੇ ਦੱਬਣ ਦਾ ਸਮਾਚਾਰ ਹੈ ।

ਕਿਥੇ ਵਾਪਰੀ ਹੈ ਇਹ ਘਟਨਾ

ਜੰਮੂ ਕਸ਼ਮੀਰ ਵਿਖੇ ਵੈਸ਼ਨੋ ਦੇਵੀ ਮਾਤਾ ਮੰਦਰ (Vaishno Devi Mata Temple) ਨੂੰ ਜਾਣ ਵਾਲੇ ਰਸਤੇ ਬਾਣ ਗੰਗਾ ਨੇੜੇ ਗੁਲਸ਼ਨ ਕਾ ਲੰਗਰ ਵਿਖੇ ਸਵੇਰ ਸਮੇਂ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿਸ ਵਿਚ ਪੰਜ ਸ਼ਰਧਾਲੂਆਂ ਸਣੇ 10 ਲੋਕਾਂ ਦੇ ਜ਼ਖ਼ਮੀ (10 people injured) ਹੋਣ ਦੀ ਸੂਚਨਾ ਹੈ। ਉਕਤ ਥਾਂ ਯਾਤਰਾ ਦਾ ਸ਼ੁਰੂਆਤੀ ਬਿੰਦੂ ਹੈ ਤੇ ਇਸ ਰਸਤੇ ਦੀ ਵਰਤੋਂ ਅਕਸਰ ਟੱਟੂ ਮਾਲਕ ਕਰਦੇ ਹਨ। ਭਾਰੀ ਮੀਂਹ ਕਾਰਨ ਇਹ ਜ਼ਮੀਨ ਖਿਸਕ ਗਈ। ਕਟੜਾ ਵਿੱਚ ਮੀਂਹ ਪੈ ਰਿਹਾ ਸੀ, ਜੋ ਕਿ ਯਾਤਰਾ ਦਾ ਅਧਾਰ ਕੈਂਪ ਹੈ ।

ਤੀਰਥ ਯਾਤਰੀਆਂ ਨੂੰ ਇਲਾਜ ਲਈ ਕਰਵਾਇਆ ਗਿਆ ਹਸਪਤਾਲ ਦਾਖਲ

ਮਾਤਾ ਸ੍ਰੀ ਵੈਸ਼ਨੋ ਦੇਵੀ ਵਿਖੇ ਜ਼ਮੀਨ ਖਿਸਕਣ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਤੇ ਜੋ ਲੋਕ ਜ਼ਖ਼ਮੀ ਹੋ ਗਏ ਸਨ ਨੰੁ ਇਲਾਜ ਲਈ ਤੁਰੰਤ ਹਸਪਤਾਲ ਭੇਜਿਆ ਗਿਆ।ਘਟਨਾ ਦੇ ਕਾਫੀ ਸਮਾਂ ਬਾਅਦ ਤੱਕ ਵੀ ਬਚਾਅ ਤੇ ਰਾਹਤ ਕਾਰਜ ਜਾਰੀ ਸਨ ।

Read More : ਜੰਮੂ ਕਸ਼ਮੀਰ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, 4.9 ਰਹੀ ਤੀਬਰਤਾ

ਛਾਤੀ ਵਿਚ ਗੋਲੀ ਲੱਗਣ ਨਾਲ ਹੋਈ ਲੁਧਿਆਣਾ ’ਚ ਨੌਜਵਾਨ ਮੌ.ਤ

0
shot in the chest

ਲੁਧਿਆਣਾ, 21 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ (Ludhiana) ਦੇ ਸ਼ਾਮ ਨਗਰ ਖੇਤਰ ਵਿਖੇ ਇਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌ. ਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ । 27 ਸਾਲਾ ਨੌਜਵਾਨ ਰੋਹਿਤ ਜੋ ਕਿ ਪਿਆ ਸੀ ਨੂੰ ਉਸਦੇ ਦੋਸਤਾਂ ਨੇ ਜਦੋਂ ਇਸ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।ਦੱਸਣਯੋਗ ਹੈ ਕਿ ਉਕਤ ਘਟਨਾਕ੍ਰਮ ਕਦੋਂ ਵਾਪਰਿਆ ਬਾਰੇ ਪਤਾ ਨਹੀਂ ਚੱਲ ਪਾਇਆ ਹੈ, ਜਿਸਦੀ ਪੁਲਸ ਵਲੋਂ ਜਾਂਚ ਜਾਰੀ ਹੈ।

ਰੋਹਿਤ ਕਰਦਾ ਸੀ ਡਰਾਈਵਰੀ ਦਾ ਕੰਮ : ਪਰਿਵਾਰਕ ਮੈਂਬਰ

ਨੌਜਵਾਨ ਦੀ ਗੋਲੀ ਲੱਗਣ (Shot) ਕਾਰਨ ਮੌ.ਤ ਹੋਈ ਹੈ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਰੋਹਿਤ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਉਹ ਆਪਣੀ ਭੂਆ ਕੋਲ ਜਗਰਾਉਂ ਪੁੱਲ ਨਜ਼ਦੀਕ ਰਹਿੰਦਾ ਸੀ। ਰੋਹਿਤ ਦੀ ਭੂਆ ਅਤੇ ਉਸਦੇ ਪਿਤਾ ਨੇ ਦੱਸਿਆ ਕਿ ਰਾਤ ਨੂੰ ਉਹ ਹੈਬੋਵਾਲ ਸਥਿਤ ਘਰ ਵਿੱਚ ਆ ਜਾਂਦਾ ਸੀ ਅਤੇ ਬਾਕੀ ਸਾਰਾ ਦਿਨ ਇੱਥੇ ਹੀ ਬਿਤਾਉਂਦਾ ਸੀ ।

ਰੋਹਿਤ ਦੀ ਕਿਸੇ ਨਾਲ ਕੋਈ ਰੰਜਸ਼ ਨਹੀਂ ਸੀ

ਉਹਨਾਂ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਵੀ ਰੰਜਿਸ਼ ਨਹੀਂ ਸੀ ਪਰ ਬਾਵਜੂਦ ਇਸਦੇ ਬੀਤੀ ਰਾਤ ਉਹਨਾਂ ਨੂੰ ਪੁਲਿਸ ਕਰਮੀਆਂ ਦਾ ਫੋਨ ਆਇਆ ਕਿ ਉਹਨਾਂ ਦਾ ਬੇਟਾ ਰੋਹਿਤ ਹਸਪਤਾਲ ਵਿੱਚ ਦਾਖ਼ਲ ਹੈ। ਉਹਨਾਂ ਕਿਹਾ ਕਿ ਜਦੋਂ ਉੱਥੇ ਜਾ ਕੇ ਵੇਖਿਆ ਤਾਂ ਪਤਾ ਚੱਲਿਆ ਕਿ ਉਸਦੇ ਛਾਤੀ ਵਿੱਚ ਗੋਲੀ ਲੱਗੀ ਹੈ ।

ਕੀ ਆਖਣਾ ਹੈ ਥਾਣਾ ਡਵੀਜਨ ਨੰ ਪੰਜ ਦੇ ਮੁਖੀ ਦਾ

ਥਾਣਾ ਡਿਵੀਜ਼ਨ ਨੰਬਰ ਪੰਜ ਦੇ ਮੁਖੀ ਬਿਕਰਮਜੀਤ ਸਿੰਘ ਘੁੰਮਣ ਨੇ ਕਿਹਾ ਕਿ ਸ਼ਾਮ ਨਗਰ ਨਜ਼ਦੀਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌ. ਤ (Death) ਹੋਈ ਹੈ।  ਇਸ ਬਾਬਤ ਪੁਲਿਸ ਵੱਲੋਂ ਵੱਖ-ਵੱਖ ਐਂਗਲਾਂ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾਵੇਗਾ । ਫ਼ਿਲਹਾਲ ਅਜੇ ਅਜਿਹੀ ਕੋਈ ਵੀ ਘਟਨਾ ਨੂੰ ਲੈ ਕੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਆਪਸੀ ਇਹਨਾਂ ਦਾ ਕੀ ਵਿਵਾਦ ਸੀ ਉਹਨਾਂ ਕਿਹਾ ਕਿ ਜਾਂਚ ਜਾਰੀ ਹੈ ।

Read More : ਬਰਨਾਲਾ ਵਿਚ ਸਕੂਲੀ ਬੱਸ ਪਲਟਣ ਨਾਲ ਕੰਡਕਟਰ ਦੀ ਮੌਤ

ਅਹਿਮਦਾਬਾਦ ਜਹਾਜ਼ `ਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਨਹੀਂ ਕੀਤਾ ਗਿਆ ਪੱਖਪਾਤ

0
Ahmedabad plane crash

ਚੰਡੀਗੜ੍ਹ/ਮੋਹਾਲੀ, 21 ਜੁਲਾਈ 2025 : ਅਹਿਮਦਾਬਾਦ ਜਹਾਜ਼ ਹਾਦਸੇ (Ahmedabad plane crash) `ਚ ਮਾਰੇ ਗਏ ਲੋਕਾਂ ਦੇ ਪਰਿਵਾਰ ਨਾਲ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਗਿਆ ਹੈ ਬਲਕਿ ਹਾਦਸੇ `ਚ ਮਾਰੀਆਂ ਗਈਆਂ ਸਵਾਰੀਆਂ ਨੂੰ ਜਿਨ੍ਹਾਂ ਮੁਆਵਜ਼ਾ ਦਿੱਤਾ ਗਿਆ ਹੈ ਓਨਾਂ ਹੀ ਮੁਆਵਜ਼ਾ ਬੀ. ਜੇ. ਮੈਡੀਕਲ ਕਾਲਜ ਦੇ ਮਰੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਵੀ ਦਿੱਤਾ ਗਿਆ ਹੈ, ਇਹ ਗੱਲ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਰਾਪੂ ਜਰਾਮ ਮੋਹਨ ਨਾਇਡੂ (Union Civil Aviation Minister K.J. Naidu) ਨੇ ਰਾਜ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਤੇ ਸਾਂਸਦ ਸਤਨਾਮ ਸਿੰਘ ਸੰਧੂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ `ਚ ਕਹੀਆਂ।

ਮੈਂਬਰ ਪਾਰਲੀਮੈਂਟ ਸੰਧੂ ਦੇ ਸਵਾਲ ਚੁੱਕਣ ਤੇ ਦਿੱਤਾ ਗਿਆ ਹੈ ਜਵਾਬ

ਸੋਮਵਾਰ ਨੂੰ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸਤਨਾਮ ਸੰਧੂ (Satnam Sandhu) ਨੇ ਉੱਚ ਸਦਨ `ਚ ਇਹ ਸਵਾਲ ਉਠਾਇਆ ਸੀ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਅਹਿਮਾਦਬਾਦ ਜਹਾਜ਼ ਹਾਦਸੇ `ਚ ਮਾਰੀਆਂ ਗਈਆਂ ਸਵਾਰੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਹੈ, ਕੀ ਇਸ ਹਾਦਸੇ `ਚ ਮਾਰੇ ਗਏ ਬੀਜੇ ਮੈਡੀਕਲ ਕਾਲਜ ਦੇ ਵਿੱਦਿਆਰਥੀਆਂ ਦੇ ਪਰਿਵਾਰ ਨੂੰ ਵੀ ਮੁਆਵਜ਼ਾ ਮਿਲਿਆ ਹੈ? ਇਨ੍ਹਾਂ ਵਿੱਦਿਆਰਥੀਆਂ ਦੇ ਪਰਿਵਾਰ ਇਸ ਸਮੇਂ ਜਿਹੜੀ ਮਾਨਸਿਕ ਸਥਿਤੀ ਵਿੱਚੋਂ ਲੰਘ ਰਹੇ ਹਨ, ਕੀ ਉਸ ਦੇ ਲਈ ਉੇਨ੍ਹਾਂ ਨੂੰ ਕੋਈ ਮੈਡੀਕਲ ਸਹੂਲਤ ਉਪਲਬਧ ਕਰਵਾਈ ਗਈ ਹੈ।

ਕੇਂਦਰ ਨੇ ਜਹਾਜ਼ ਅੰਦਰ ਤੇ ਬਾਹਰ ਮਾਰੇ ਗਏ ਲੋਕਾਂ ਵਿਚਾਲੇ ਕੋਈ ਫਰਕ ਨਹੀਂ ਕੀਤਾ

ਕੇਂਦਰੀ ਮੰਤਰੀ ਨੇ ਕਿਹਾ ਕਿ ਏਅਰ ਇੰਡੀਆ ਤੇ ਕੇਂਦਰ ਸਰਕਾਰ ਵੱਲੋਂ ਜਹਾਜ਼ ਦੇ ਅੰਦਰ ਤੇ ਬਾਹਰ ਮਾਰੇ ਗਏ ਲੋਕਾਂ ਵਿਚਾਲੇ ਕੋਈ ਫ਼ਰਕ ਨਹੀਂ ਕੀਤਾ ਗਿਆ। ਸ਼ੁਰੂਆਤ ਤੋਂ ਹੀ ਸਰਕਾਰ ਨੇ ਜਹਾਜ਼ ਹਾਦਸੇ `ਚ ਮਾਰੀਆਂ ਗਈਆਂ ਸਵਾਰੀਆਂ ਤੇ ਮੈਡੀਕਲ ਕਾਲਜ ਦੇ ਵਿੱਦਿਆਰਥੀਆਂ ਦਾ ਧਿਆਨ ਰੱਖਿਆ ਹੈ। ਪੀੜਤ ਭਾਵੇਂ ਜਹਾਜ਼ ਦੇ ਅੰਦਰ ਮਾਰੇ ਗਏ ਜਾਂ ਬਾਹਰ, ਸਰਕਾਰ ਨੇ ਦਰਦਨਾਕ ਹਾਦਸੇ `ਚ ਮਾਰੇ ਗਏ ਹਰ ਪਰਿਵਾਰ ਨੂੰ ਹਰ ਸੰਭਵ ਮਦਦ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਦਸੇ `ਚ ਮਾਰੇ ਗਏ ਮੈਡੀਕਲ ਕਾਲਜ ਦੇ ਵਿੱਦਿਆਰਥੀਆਂ ਦੇ ਪਰਿਵਾਰਾਂ ਨੂੰ ਨਾ ਸਿਰਫ਼ ਮੁਆਵਜ਼ਾ ਦਿੱਤਾ ਗਿਆ, ਬਲਕਿ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਪੀੜਤ ਪਰਿਵਾਰਾਂ ਨੂੰ ਸੁਰੱਖਿਅਤ ਭਵਿੱਖ ਦੇਣ ਲਈ ਹਰ ਸੰਭਵ ਕਦਮ ਚੁੱਕੇ ਗਏ ਹਨ।

ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ ਸੋਮਵਾਰ ਤੋਂ

ਜ਼ਿਕਰਯੋਗ ਹੈ ਕਿ ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਚੁੱਕਿਆ ਹੈ। ਪਹਿਲੇ ਦਿਨ ਸੰਸਦ `ਚ ਅਹਿਮਦਾਬਾਦ ਜਹਾਜ਼ ਹਾਦਸੇ ਦਾ ਮੁੱਦਾ ਗੂੰਜਿਆ। ਪ੍ਰਸ਼ਨਕਾਲ ਦੌਰਾਨ ਜ਼ਿਆਦਾਤਰ ਸਵਾਲ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਨੂੰ ਲੈਕੇ ਹੀ ਪੁੱਛੇ ਗਏ। 12 ਜੂਨ 2025 ਨੂੰ ਏਅਰ ਇੰਡੀਆ ਜਹਾਜ਼ ਹਾਦਸੇ ਵਿੱਚ 260 ਲੋਕਾਂ ਦੀ ਮੌਤ ਹੋਈ ਸੀ, ਜਿਸ ਵਿੱਚ ਜਹਾਜ਼ `ਚ ਮੌਜੂਦ ਸਵਾਰੀਆਂ ਤੇ ਮੈਡੀਕਲ ਕਾਲਜ ਦੇ ਵਿੱਦਿਆਰਥੀ ਸ਼ਾਮਲ ਸਨ ।

Read More : ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਨੇ 9 ਦਿਨਾਂ ‘ਚ 84 ਉਡਾਣਾਂ ਕੀਤੀਆਂ ਰੱਦ

ਕੁੱਟਮਾਰ ਕਰਨ ਤੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ

0
FIR

ਭਾਦਸੋਂ, 21 ਜੁਲਾਈ 2025 : ਥਾਣਾ ਭਾਦਸੋਂ (Bhadson Police Station) ਵਿਖੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 108, 3 (5) ਬੀ. ਐਨ. ਐਸ. ਤਹਿਤ ਕੁੱਟਮਾਰ ਕਰਨ ਤੇ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਸੇਵਕ ਸਿੰਘ ਪੁੱਤਰ ਸੁਰਜੀਤ ਸਿੰਘ, ਗੁਰਬਚਨ ਸਿੰਘ ਪੁੱਤਰ ਸੁਰਜੀਤ ਸਿੰਘ, ਨਰਿੰਦਰ ਕੁਮਾਰ ਪੁੱਤਰ ਰਾਮ ਗੋਪਾਲ, ਧਰਮ ਸਿੰਘ ਪੁੱਤਰ ਰਾਮ ਪ੍ਰਕਾਸ਼ ਵਾਸੀ ਪਿੰਡ ਜਿੰਦਲਪੁਰ ਤਹਿਸੀਲ ਨਾਭਾ ਪਟਿਆਲਾ ਸ਼ਾਮਲ ਹਨ ।

ਪੁਲਸ ਕੋਲ ਦਰਜ ਸਿ਼ਕਾਇਤ ਵਿਚ ਕੀ ਦੱਸਿਆ

ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ ਉਸਦਾ ਲੜਕਾ ਗੁਰਵਿੰਦਰ ਸਿੰਘ ਜੋ ਹੈਂਡੀਕੈਪਟ ਸੀ ਤੇ ਪਿਛਲੇ ਕਰੀਬ 4-5 ਸਾਲਾਂ ਤੋਂ ਪਿੰਡ ਵਿੱਚ ਹੀ ਪੀਰ ਬਾਬੇ ਦੀ ਥਾਂ ਤੇ ਸੇਵਾ ਕਰਦਾ ਸੀ ਪਰ ਪਿੰਡ ਦੀ ਪੰਚਾਇਤ ਅਤੇ ਹੋਰ ਵਿਅਕਤੀ ਜਮਾਦਾਰ ਦੇ ਰਹਿਣ ਲਈ ਪੀਰ ਬਾਬੇ ਦੇ ਨਾਲ ਲੱਗਦੀ ਜਗਾ ਵਿੱਚ ਕਮਰਾ ਬਣਾਉਣਾ ਚਾਹੁੰਦੇ ਸਨ ਅਤੇ ਮੇਰਾ ਲੜਕਾ ਇਸ ਦਾ ਵਿਰੋਧ ਕਰਦਾ ਸੀ ।

ਗੁਰਵਿੰਦਰ ਸਿੰਘ ਦੀ ਹੋ ਗਈ ਇਲਾਜ ਦੌਰਾਨ ਮੌਤ

ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ ਕਿਉਕਿ ਪਹਿਲੀ ਪੰਚਾਇਤ ਨੇ ਇਹ ਜਗ੍ਹਾ ਲਾਲਾਂ ਵਾਲੇ ਪੀਰ ਦੇ ਲਈ ਛੱਡੀ ਹੋਈ ਸੀ ਤੇ 13 ਜੁਲਾਈ 2025 ਨੂੰ ਕਰੀਬ 9ਵਜੇ ਉਕਤ ਜਗ੍ਹਾ ਤੇ ਕਮਰਾ ਬਣਾਉਣ ਲਈ ਉਪਰੋਕਤ ਵਿਅਕਤੀ ਵੱਲੋਂ ਮਿਸਤਰੀ ਲਗਾਏ ਹੋਏ ਸੀ ਤੇ ਉਸਦੇ ਲੜਕੇ ਨੇ ਇਸਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀਆਂ ਨੇ ਉਸਦੇ ਲੜਕੇ ਗੁਰਵਿੰਦਰ ਸਿੰਘ ਦੀ ਕੁੱਟਮਾਰ ਕੀਤੀ, ਜਿਸ ਕਰਕੇ ਉਕਤ ਵਿਅਕਤੀਆਂ ਤੋਂ ਤੰਗ ਪ੍ਰੇਸ਼ਾਨਤੰਗ ਪ੍ਰੇਸ਼ਾਨ (Annoyed) ਹੋ ਕੇ ਉਸਦੇ ਲੜਕੇ ਨੇ ਕੋਈ ਜਹਿਰੀਲੀ ਚੀਜ਼ ਖਾ ਲਈ ਜਿਸ ਨੂੰ ਜੀਵਨ ਹਸਪਤਾਲ ਨੇੜੇ 21 ਨੰਬਰ ਫਾਟਕ ਪਟਿਆਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਦੀ ਇਲਾਜ ਦੌਰਾਨ 18 ਜੁਲਾਈ ਨੂੰ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ।

Read More : ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ

ਮੇਜਰ ਹਰਜੋਤ ਕੌਰ ਨੇ ਪਟਿਆਲਾ ਦੇ ਐਸ. ਡੀ. ਐਮ. ਦਾ ਅਹੁਦਾ ਸੰਭਾਲਿਆ

0
Major Harjot Kaur

ਪਟਿਆਲਾ, 21 ਜੁਲਾਈ 2025 : 2022 ਬੈਚ ਦੇ (ਪੀ. ਸੀ. ਐਸ.) ਅਧਿਕਾਰੀ ਮੇਜਰ ਹਰਜੋਤ ਕੌਰ (Major Harjot Kaur) ਨੇ ਪਟਿਆਲਾ ਦੇ ਐਸ. ਡੀ. ਐਮ. (S. D. M.) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ । 10 ਸਾਲ ਭਾਰਤੀ ਫ਼ੌਜ ਵਿੱਚ ਦੇਸ਼ ਭਰ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਮੇਜਰ ਹਰਜੋਤ ਕੌਰ ਦੀਆਂ ਤਿੰਨ ਪੀੜ੍ਹੀਆਂ ਨੇ ਭਾਰਤੀ ਫ਼ੌਜ ਵਿੱਚ ਦੇਸ਼ ਦੀਆਂ ਸਰਹੱਦਾਂ ‘ਤੇ ਸੇਵਾ ਕੀਤੀ ਹੈ ।

ਲੋਕ ਭਲਾਈ ਸਕੀਮਾਂ ਦਾ ਲਾਭ ਪਹਿਲ ਦੇ ਅਧਾਰ ‘ਤੇ ਮੁਹੱਈਆ ਕਰਵਾਉਣਾ ਯਕੀਨੀ ਬਣਾਉਣਗੇ

ਮੇਜਰ (ਸੇਵਾ ਮੁਕਤ) ਹਰਜੋਤ ਕੌਰ ਨੇ ਆਪਣਾ ਅਹੁਦਾ ਸੰਭਾਲਣ (Taking office) ਉਪਰੰਤ ਆਖਿਆ ਕਿ ਉਹ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਪਟਿਆਲਾ ਦੇ ਵਸਨੀਕਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀਆਂ ਸਰਕਾਰੀ ਸੇਵਾਵਾਂ ਤੇ ਲੋਕ ਭਲਾਈ ਸਕੀਮਾਂ ਦਾ ਲਾਭ ਪਹਿਲ ਦੇ ਅਧਾਰ ‘ਤੇ ਮੁਹੱਈਆ ਕਰਵਾਉਣਾ ਯਕੀਨੀ ਬਣਾਉਣਗੇ ।

ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਸਮੇਂ ਕੋਈ ਸਮੱਸਿਆ ਨਾ ਆਉਣ ਦੇਣਾ ਵੀ ਉਨ੍ਹਾਂ ਦੀ ਹੋਵੇਗੀ ਤਰਜੀਹ

ਮੇਜਰ ਹਰਜੋਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਦਾਨ (Providing government services) ਕਰਨ ਸਮੇਂ ਕੋਈ ਸਮੱਸਿਆ ਨਾ ਆਉਣ ਦੇਣਾ ਵੀ ਉਨ੍ਹਾਂ ਦੀ ਤਰਜੀਹ ਹੋਵੇਗੀ । ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਸੌਖੀ ਰਜਿਸਟਰੀ ਤੇ ਸਰਕਾਰੀ ਸੇਵਾਵਾਂ ਲੋਕਾਂ ਦੇ ਘਰਾਂ ਵਿਖੇ ਹੀ ਪ੍ਰਦਾਨ ਕਰਨ ਦੀ ਪਹਿਲਕਦਮੀ ਕੀਤੀ ਗਈ ਹੈ, ਇਹ ਸੇਵਾਵਾਂ ਸੁਖਾਲੇ ਢੰਗ ਨਾਲ ਲੋਕਾਂ ਨੂੰ ਪ੍ਰਦਾਨ ਕਰਵਾਉਣਾ ਵੀ ਉਨ੍ਹਾਂ ਦੀ ਤਰਜੀਹਾਂ ‘ਚ ਸ਼ਾਮਲ ਹੈ ।

Read More : ਵਰਜੀਤ ਵਾਲੀਆ ਨੇ ਬਤੌਰ ਡਿਪਟੀ ਕਮਿਸ਼ਨਰ ਰੂਪਨਗਰ ਸੰਭਾਲਿਆ ਅਹੁਦਾ

ਪਟਿਆਲਾ ‘ਚੋਂ ਭੀਖ ਮੰਗਦੇ 19 ਬੱਚੇ ਬਚਾਏ

0
9 begging children rescued

ਪਟਿਆਲਾ, 21 ਜੁਲਾਈ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ (Punjab Government) ਦੀ ਰਾਜ ਨੂੰ ਭੀਖ ਮੁਕਤ ਕਰਨ ਲਈ ਚਲਾਈ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਤੇ ਟਾਸਕ ਫੋਰਸ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚੋਂ ਵੱਖ-ਵੱਖ ਥਾਵਾਂ ‘ਤੇ ਭੀਖ ਮੰਗਦੇ 19 ਬੱਚੇ ਬਚਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬਾਲ ਭਿੱਖਿਆ ਦੀ ਭਿਆਨਕ ਸਮੱਸਿਆ ਦੇ ਖਾਤਮੇ ਲਈ ਜ਼ਿਲ੍ਹਾ ਪ੍ਰਸ਼ਾਸਨ ਦ੍ਰਿੜ ਸੰਕਲਪ ਹੈ, ਜਿਸ ਲਈ ਲਗਾਏ ਗਏ ਨੋਡਲ ਅਫ਼ਸਰਾਂ ਦੀ ਦੇਖ-ਰੇਖ ਹੇਠ ਜ਼ਿਲ੍ਹੇ ਭਰ ‘ਚ ਛਾਪਾਮਾਰੀ ਕੀਤੀ ਜਾਵੇਗੀ ।

ਜ਼ਿਲ੍ਹੇ ਭਰ ‘ਚ ਹੋਵੇਗੀ ਛਾਪਾਮਾਰੀ : ਡਾ. ਪ੍ਰੀਤੀ ਯਾਦਵ

ਡਾ. ਪ੍ਰੀਤੀ ਯਾਦਵ ਨੇ ਪ੍ਰਾਜੈਕਟ ਜੀਵਨਜੋਤ 2.0 ਨੂੰ ਲਾਗੂ ਕਰਨ ਸਮੇਤ ਜ਼ਿਲ੍ਹੇ ਨੂੰ ਭੀਖ ਮੁਕਤ ਬਣਾਉਣ (To make the district begging-free) ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ‘ਤੇ ਜ਼ਿਲ੍ਹੇ ਅੰਦਰ ਬੱਚਿਆਂ ਦੀ ਤਸਕਰੀ ਨੂੰ ਰੋਕਣ ਲਈ ਭੀਖ ਮੰਗਦੇ ਫੜੇ ਗਏ ਸ਼ੱਕੀ ਬੱਚਿਆਂ ਦੇ ਡੀ. ਐਨ. ਏ. ਟੈਸਟ ਕਰਵਾਉਣ ਸਮੇਤ ਬਾਲ ਮਜ਼ਦੂਰੀ ਰੋਕਣ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਵੱਖ-ਵੱਖ ਚੌਂਕਾਂ ਸਮੇਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੇ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਸਮੇਤ ਹੋਰ ਬਾਜ਼ਾਰਾਂ ਤੇ ਸੰਭਾਵਤ ਥਾਵਾਂ ‘ਤੇ ਵਿਸ਼ੇਸ਼ ਚੈਕਿੰਗ ਕੀਤੀ ਜਾਵੇ ਅਤੇ ਬਾਲ ਭਿੱਖਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਕਿਹਾ, ਬਾਲਾਂ ਨੂੰ ਭੀਖ ਮੰਗਣ ਲਈ ਮਜ਼ਬੂਰ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਨੂੰ ਬਾਲ ਭਿੱਖਿਆ ਤੋਂ ਮੁਕਤ (Free from child begging) ਕਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ, ਇਸ ਲਈ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਕਿਸੇ ਵੀ ਬੱਚੇ ਨੂੰ ਭੀਖ ਨਾ ਦੇਣ ਸਗੋਂ ਜੇਕਰ ਕਿਤੇ ਅਜਿਹੇ ਬੱਚੇ ਭੀਖ ਮੰਗਦੇ ਨਜ਼ਰ ਆਉਣ ਤਾਂ ਚਾਈਲਡ ਹੈਲਪ ਲਾਈਨ 1098 ‘ਤੇ ਸੂਚਨਾ ਦਿੱਤੀ ਜਾਵੇ ਤਾਂ ਕਿ ਅਜਿਹੇ ਬੱਚਿਆਂ ਨੂੰ ਤੁਰੰਤ ਸੁਰੱਖਿਆ, ਸੰਭਾਲ ਅਤੇ ਸੁਚੱਜਾ ਭਵਿੱਖ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾਣ। ਉਨ੍ਹਾਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਲ ਮਜ਼ਦੂਰੀ ਅਤੇ ਬਾਲਾਂ ਦੁਆਰਾ ਭੀਖ ਮੰਗਣ ਦੇ ਵਿਰੁੱਧ ਚਲਾਈ ਮੁਹਿੰਮ ਨੂੰ ਆਪਣਾ ਸਾਥ ਦੇਕੇ ਸਫ਼ਲ ਬਣਾਉਣ ਤਾਂ ਕਿ ਪਟਿਆਲਾ ਨੂੰ ਬਾਲ ਮਜ਼ਦੂਰੀ ਅਤੇ ਬਾਲ ਭੀਖ ਮੰਗਣ ਦੀ ਬੁਰਾਈ ਤੋਂ ਮੁਕਤ ਕਰਵਾਇਆ ਜਾ ਸਕੇ।

ਸ਼ੱਕ ਪੈਣ ‘ਤੇ ਡੀ. ਐਨ. ਏ. ਟੈਸਟ ਵੀ ਕਰਵਾਇਆ ਜਾਵੇਗਾ, ਸਾਰੇ ਪ੍ਰਬੰਧ ਮੁਕੰਮਲ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਚੇ ਤਸਕਰੀ ਦਾ ਸੌਖਾ ਨਿਸ਼ਾਨਾ ਹੁੰਦੇ ਹਨ, ਇਸ ਲਈ ਬਾਲ ਤਸਕਰੀ ਦੇ ਨੈਟਵਰਕ ਨੂੰ ਤੋੜਨ ਲਈ ਬਾਲ ਭਿੱਖਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਅਜਿਹਾ ਕਰਨਾ ਬਾਲ ਅਧਿਕਾਰਾਂ ਦੇ ਵੀ ਖ਼ਿਲਾਫ਼ ਹੈ, ਜਿਸ ਲਈ ਭੀਖ ਮੰਗਦੇ ਬੱਚਿਆਂ ਦੇ ਅਸਲ ਮਾਪਿਆਂ ਦੀ ਪਛਾਣ ਕਰਨ ਲਈ ਇਨ੍ਹਾਂ ਬੱਚਿਆਂ ਤੇ ਇਨ੍ਹਾਂ ਦੇ ਨਾਲ ਵਾਲੇ ਵਿਅਕਤੀ ਦੇ ਡੀ.ਐਨ.ਏ ਟੈਸਟ ਲਈ ਏ.ਡੀ.ਸੀ. (ਜ) ਨੂੰ ਨੋਡਲ ਅਫ਼ਸਰ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਭੀਖ ਮੰਗਣ ਲਈ ਮਜ਼ਬੂਰ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ ਅਤੇ ਅਜਿਹੇ ਅਨਸਰਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਵੱਲੋਂ ਬਾਲ ਭਿਖਾਰੀ ਮੁਕਤ ਮੁਹਿੰਮ ਦਾ ਜਾਇਜ਼ਾ

ਡਾ. ਪ੍ਰੀਤੀ ਯਾਦਵ ਨੇ ਅੱਗੇ ਕਿਹਾ ਕਿ ਸਮਾਜਿਕ ਸੁਰੱਖਿਆ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸੀ.ਡੀ.ਪੀ.ਓਜ ਤੇ ਬਾਲ ਸੁਰੱਖਿਆ ਅਫ਼ਸਰਾਂ ‘ਤੇ ਅਧਾਰਤ ਟਾਸਕ ਫੋਰਸ ਵੱਲੋਂ ਇਨ੍ਹਾਂ ਬੱਚਿਆਂ ਨੂੰ ਬਚਾਅ ਕੇ ਬਾਲ ਭਲਾਈ ਕਮੇਟੀ ਦੇ ਸਨਮੁੱਖ ਪੇਸ਼ ਕਰਕੇ ਸਿਵਲ ਸਰਜਨ ਦਫ਼ਤਰ ਰਾਹੀਂ ਇਹ ਟੈਸਟ ਕਰਵਾਏ ਜਾਣਗੇ। ਜਦਕਿ ਬਚਾਏ ਗਏ ਇਨ੍ਹਾਂ ਬੱਚਿਆਂ ਨੂੰ ਬਾਲ ਘਰ ਤੇ ਐਸ.ਓ.ਐਸ. ਵਿਲੇਜ ਰਾਜਪੁਰਾ ਰੱਖਿਆ ਜਾਵੇਗਾ ਤੇ ਉਨ੍ਹਾਂ ਦੇ ਪੁਨਰ ਵਸੇਬੇ ਲਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Read More : ਡਿਪਟੀ ਕਮਿਸ਼ਨਰ ਵੱਲੋਂ ਦਿਹਾਤੀ ਖੇਤਰਾਂ ‘ਚ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ

ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵਿਰੁੱਧ ਲੁੱਟ ਖੋਹ ਕਰਨ ਤੇ ਕੇਸ ਦਰਜ

0
FIR

ਪਟਿਆਲਾ, 21 ਜੁਲਾਈ 2025 : ਥਾਣਾ ਕੋਤਵਾਲੀ (Police Station) ਪਟਿਆਲਾ ਪੁਲਸ ਨੇ ਤਿੰਨ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਚਾਲਕਾਂ ਵਿਰੁੱਧ ਵੱਖ-ਵੱਖ ਧਾਰਾਵਾਂ 304, 3 (5) ਬੀ. ਐਨ. ਐਸ. ਤਹਿਤ ਹੱਥ ਵਿਚ ਫੜਿਆ ਪਰਸ ਖੋਹ ਕੇ ਫਰਾਰ ਹੋਣ ਤੇ ਕੇਸ ਦਰਜ ਕੀਤਾ ਹੈ ।

ਕੀ ਦੱਸਿਆ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਅੰਜੂਲਾ ਬਾਂਸਲ ਪਤਨੀ ਅਕਾਸ਼ ਬਾਂਸਲ ਵਾਸੀ ਮਕਾਨ ਨੰ. 80 ਨਿਊ ਲਾਲ ਬਾਗ ਕਲੋਨੀ ਥਾਣਾ ਸਿਵਲ ਲਾਇਨ ਪਟਿਆਲਾ ਨੇ ਦੱਸਿਆ ਕਿ 19 ਜੁਲਾਈ 2025 ਨੂੰ ਜਦੋਂ ਉਹ ਆਪਣੀ ਜਾਣਕਾਰ ਨਾਲ ਦਰਸ਼ਨੀ ਗੇਟ ਪਟਿਆਲਾ ਕੋਲ ਪੈਦਲ ਜਾ ਰਹੀ ਸੀ ਤਾਂ ਪਿੱਛੋ ਤਿੰਨ ਅਣਪਛਾਤੇ ਵਿਅਕਤੀ ਜੋ ਇਕ ਬਿਨਾਂ ਨੰਬਰੀ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ਅਤੇ ਉਸਦੇ ਹੱਥ ਵਿੱਚ ਫੜ੍ਹਿਆ ਪਰਸ ਖੋਹ (Purse snatching) ਕੇ ਫਰਾਰ ਹੋ ਗਏ । ਸਿ਼ਕਾਇਤਕਰਤਾ ਨੇ ਦੱਸਿਆ ਕਿ ਪਰਸ ਵਿੱਚ 7-8 ਹਜਾਰ ਰੁਪਏ ਨਗਦ, ਇੱਕ ਮੋਬਾਇਲ, ਅਧਾਰ ਕਾਰਡ ਤੇ ਹੋਰ ਡਾਕੂਮੈਂਟ ਸਨ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਕੋਤਵਾਲੀ ਨਾਭਾ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕੋਪੀ ਰਾਈਟ ਐਕਟ ਤਹਿਤ ਕੇਸ ਦਰਜ