Home Blog Page 477

ਪਟਿਆਲਾ ਪੁਲਸ ਨੇ 2500 ਤੋਂ ਜਿਆਦਾ ਲੋਕਾਂ ਨੂੰ ਨਸ਼ਾ ਮੁਕਤੀ ਦੇ ਰਾਹ ‘ਤੇ ਤੋਰਿਆ

0
War on drugs campaign

ਪਟਿਆਲਾ, 30 ਸਤੰਬਰ 2025 : ਪਟਿਆਲਾ ਪੁਲਿਸ (Patiala Police) ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ 500 ਤੋਂ ਜ਼ਿਆਦਾ ਨਸ਼ੇ ਦੇ ਆਦੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾਕੇ ਨਸ਼ਾ ਮੁਕਤੀ ਦੇ ਰਾਹ ਤੋਰਿਆ ਹੈ ਅਤੇ 2000 ਤੋਂ ਜਿਆਦਾ ਨਸ਼ੇ ਦੇ ਆਦੀਆਂ ਦਾ ਓਟ ਸੈਂਟਰਾਂ ‘ਚ ਇਲਾਜ ਸ਼ੁਰੂ ਕਰਵਾਇਆ ਹੈ । ਇਹ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸਰਮਾ (District Police Chief Varun Sharma) ਨੇ ਅੱਜ ਇੱਥੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ ।

ਪਟਿਆਲਾ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਚੇਨ ਤੋੜ ਦਿੱਤੀ ਹੈ : ਐਸ. ਐਸ. ਪੀ.

ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਿੱਥੇ ਨਸ਼ੇ ਦੇ ਆਦੀਆਂ ਨਾਲ ਸਦਭਾਵਨਾਂ ਦਿਖਾਉਂਦਿਆਂ ਉਨ੍ਹਾਂ ਦਾ ਇਲਾਜ ਕਰਵਾਇਆ ਰਿਹਾ ਹੈ, ਉਥੇ ਹੀ ਨਸ਼ਾ ਤਸਕਰਾਂ ਵਿਰੁੱਧ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਹੈ । ਐਸ. ਐਸ. ਪੀ. ਨੇ ਦੱਸਿਆ ਕਿ ਇਹ ਪਟਿਆਲਾ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ (Punjab Police Chief Gaurav Yadav) ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਪੁਰਜ਼ੋਰ ਕਾਰਵਾਈ ਕਰਦਿਆਂ ਨਸ਼ਿਆਂ ਦੀ ਸਪਲਾਈ ਚੇਨ ਤੋੜ ਦਿੱਤੀ ਹੈ ਅਤੇ ਸਤੰਬਰ ਮਹੀਨੇ ‘ਚ 93 ਕੇਸ ਦਰਜ ਕੀਤੇ ਅਤੇ 100 ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਹੈ । ਜਦੋਂ ਤੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਹੋਈ ਹੈ, ਉਦੋਂ ਤੋਂ 16 ਨਸ਼ਾ ਤਸਕਰਾਂ ਦੀ ਕਰੀਬ 6 ਕਰੋੜ ਰੁਪਏ ਦੀ ਜਾਇਦਾਦ ਅਟੈਚ ਕਰਨ ਦੀ ਕਾਰਵਾਈ ਕੀਤੀ ਹੈ । ਜਦਕਿ 5 ਹੋਰ ਵੱਡੀਆਂ ਮੱਛੀਆਂ ਵਿਰੁੱਧ ਕਾਰਵਾਈ ਕਰਕੇ ਇਨ੍ਹਾਂ ਦੀ ਵੀ ਜਾਇਦਾਦ ਅਟੈਚ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ।

16 ਨਸ਼ਾ ਤਸਕਰਾਂ ਦੀ 6 ਕਰੋੜ ਰੁਪਏ ਦੀ ਜਾਇਦਾਦ ਜਬਤ, 5 ਵੱਡੀਆਂ ਮੱਛੀਆਂ ਕੀਤੀਆਂ ਕਾਬੂ

ਵਰੁਣ ਸ਼ਰਮਾ ਨੇ ਅੱਗੇ ਦੱਸਿਆ ਕਿ ਪਟਿਆਲਾ ਪੁਲਸ ਦਾ ਨਸ਼ਿਆਂ ਦੇ ਤਸਕਰਾਂ ਨੂੰ ਸਜਾ ਦਿਵਾਉਣ ਦੀ ਦਰ 95 ਫੀਸਦੀ ਹੈ, ਜਿਸਤੋਂ ਸਾਡੀ ਤਫ਼ਤੀਸ਼ ਦੇ ਚੰਗੇ ਮਿਆਰ ਸਾਬਤ ਹੁੰਦੇ ਹਨ । ਉਨ੍ਹਾਂ ਕਿਹਾ ਕਿ ਸੇਫ਼ ਪੰਜਾਬ ਐਂਟੀ ਡਰੱਗ ਹੈਲਪਲਾਈਨ 97791-00200 ‘ਤੇ ਮਿਲੀਆਂ ਸੂਚਨਾਵਾਂ ਤਹਿਤ 250 ਮੁਕਦਮੇ ਦਰਜ ਕੀਤੇ ਗਏ ਹਨ । ਉਨ੍ਹਾਂ ਨੇ ਦੱਸਿਆ ਕਿ 1 ਜਨਵਰੀ ਤੋਂ 30 ਸਤੰਬਰ ਤੱਕ ਐਨਡੀਪੀਐਸ ਐਕਟ ਤਹਿਤ 781 ਕੇਸ ਦਰਜ ਕੀਤੇ ਤੇ 1065 ਨਸ਼ਾ ਤਸਕਰ ਕਾਬੂ ਕਰਕੇ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਤੇ 16,69,100 ਰੁਪਏ ਡਰੱਗ ਮਨੀ ਜਬਤ ਕੀਤੀ ਗਈ । ਇਸ ਤੋਂ ਬਿਨ੍ਹਾਂ ਆਬਕਾਰੀ ਐਕਟ ਤਹਿਤ 376 ਕੇਸ ਦਰਜ ਕੀਤੇ ਗਏ ਤੇ 406 ਜਣੇ ਗ੍ਰਿਫਤਾਰ ਕੀਤੇ ਗਏ ।

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੇ ਲੋਕਾਂ ਦਾ ਵਿਸ਼ਵਾਸ਼ ਜਿੱਤਿਆ

ਐਸ. ਐਸ. ਪੀ. ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ (War on drugs campaign) ਨੇ ਲੋਕਾਂ ਦਾ ਵਿਸ਼ਵਾਸ਼ ਜਿੱਤਿਆ ਹੈ, ਭਰਵਾਂ ਸਾਥ ਇਸ ਮੁਹਿੰਮ ਨੂੰ ਮਿਲ ਰਿਹਾ ਹੈ, ਜਿਸ ਤਹਿਤ ਕਈ ਲੋਕਾਂ ਵੱਲੋਂ ਉਨ੍ਹਾਂ ਤੱਕ ਪਹੁੰਚ ਕਰਨ ਕਰਕੇ ਉਨ੍ਹਾਂ ਦੇ ਬੱਚੇ ਬੁਰੀ ਸੰਗਤ ਤੋਂ ਬਚਕੇ ਨਸ਼ਿਆਂ ਦੀ ਦਲਦਲ ‘ਚੋਂ ਵਾਪਸ ਨਿਕਲ ਆਏ ਹਨ। ਲੋਕਾਂ ਦੇ ਇਸ ਮੁਹਿੰਮ ‘ਚ ਜੁੜਨ ਕਰਕੇ ਹੁਣ ਇਹ ਮੁਹਿੰਮ ਜਨ ਮੁਹਿੰਮ ਬਣ ਚੁੱਕੀ ਹੈ । ਇਸ ਮੌਕੇ ਉਨ੍ਹਾਂ ਦੇ ਨਾਲ ਐਸ. ਪੀ. (ਸਿਟੀ) ਪਲਵਿੰਦਰ ਸਿੰਘ ਚੀਮਾ ਤੇ ਐਸ. ਪੀ. (ਜਾਂਚ) ਗੁਰਬੰਸ ਸਿੰਘ ਬੈਂਸ ਵੀ ਮੌਜੂਦ ਸਨ ।

Read More : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ‘ਨਸ਼ਾ ਮੁਕਤੀ ਯਾਤਰਾ’ ਲਈ ਸ਼ਡਿਊਲ ਜਾਰੀ

ਅਰਬਨ ਅਸਟੇਟ ਫੇਜ਼-2 ‘ਚ ਸੜਕਾਂ ਦੇ ਪੈੱਚ ਵਰਕ ਦਾ ਕੰਮ ਸ਼ੁਰੂ

0
Road patchwork work

ਪਟਿਆਲਾ, 30 ਸਤੰਬਰ 2025 : ਪੀ. ਡੀ. ਏ. ਦੇ ਮੁੱਖ ਪ੍ਰਸ਼ਾਸ਼ਕ ਮਨੀਸ਼ਾ ਰਾਣਾ (P. D. A. Chief Administrator Manisha Rana) ਨੇ ਦੱਸਿਆ ਹੈ ਕਿ ਸੜਕਾਂ ਸਬੰਧੀ ਅਰਬਨ ਅਸਟੇਟ ਦੇ ਵਸਨੀਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਅਰਬਨ ਅਸਟੇਟ ਫੇਜ਼-2 ਵਿਖੇ ਸੜਕਾਂ ਉਪਰ ਪੈੱਚ ਵਰਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ।

ਅਰਬਨ ਅਸਟੇਟ ਫੇਜ਼-1,2,3 ਤੇ 26.76 ਏਕੜ ਸਕੀਮ ਦੀਆਂ ਸਾਰੀਆਂ ਅੰਦਰੂਨੀ ਸੜਕਾਂ ਦਾ ਟੈਂਡਰ ਵੀ ਲੱਗਿਆ, ਜਲਦ ਹੋਵੇਗਾ ਕੰਮ ਮੁਕੰਮਲ-ਮਨੀਸ਼ਾ ਰਾਣਾ

ਉਨ੍ਹਾਂ ਕਿਹਾ ਕਿ ਇਹ ਕੰਮ ਜਲਦ ਤੋਂ ਜਲਦ ਸਬੰਧਤ ਠੇਕੇਦਾਰ ਵਲੋਂ ਪੂਰਾ ਕਰਨ ਦੇ ਨਿਰਦੇਸ਼ਾਂ ਦਿੱਤੇ ਗਏ ਹਨ । ਮਨੀਸ਼ਾ ਰਾਣਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਅਰਬਨ ਅਸਟੇਟ ਫੇਜ਼-1,2,3 ਅਤੇ 26.76 ਏਕੜ ਸਕੀਮ (Urban Estate Phase-1,2,3 and 26.76 Acre Scheme) , ਪਟਿਆਲਾ ਦੀਆਂ ਸਾਰੀਆਂ ਅੰਦਰੂਨੀ ਸੜਕਾਂ (ਜਿਨ੍ਹਾਂ ਦੀ ਰੀ-ਕਾਰਪੇਟਿੰਗ ਹੋਣ ਵਾਲੀ ਬਾਕੀ ਹੈ) ਨੂੰ ਰੀ-ਕਾਰਪੇਟ ਕਰਨ ਦੇ ਟੈਂਡਰ ਪੀ. ਡੀ. ਏ./ਪੁੱਡਾ ਦਫਤਰ ਵਲੋਂ ਆਨ-ਲਾਈਨ ਲਗਾ ਦਿੱਤੇ ਗਏ ਹਨ, ਜੋ ਕਿ ਟੈਂਡਿਰਿੰਗ ਪ੍ਰਕਿਰਿਆ ਪੂਰਾ ਹੋਣ ਉਪਰੰਤ ਯੋਗ ਠੇਕੇਦਾਰ/ਏਜੰਸੀ ਨੂੰ ਅਲਾਟ ਕਰ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਵੀ ਜਲਦ ਤੋਂ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ ਤੇ ਲੋਕਾਂ ਦੀਆਂ ਸੜਕਾਂ ਬਾਰੇ ਸ਼ਿਕਾਇਤਾਂ (Complaints about roads) ਦਾ ਵੀ ਨਿਪਟਾਰਾ ਕਰ ਦਿੱਤਾ ਜਾਵੇਗਾ ।

Read More : ਪੀ. ਡੀ. ਏ. ਨੇ ਵੱਖ ਵੱਖ ਖੇਤਰਾਂ ’ਚ ਅਣ-ਅਧਿਕਾਰਤ ਵਿਕਸਿਤ ਕਲੋਨੀਆਂ ਢਾਹੀਆਂ

ਇਤਰਾਜ਼ਯੋਗ ਇਸ਼ਤਿਹਾਰਾਂ ਦੀ ਸ਼ਿਕਾਇਤ ਲਈ ਈ-ਮੇਲ ਤੇ ਨੰਬਰ ਜਾਰੀ

0
Additional Deputy Commissioner

ਪਟਿਆਲਾ, 30 ਸਤੰਬਰ 2025 : ਵਧੀਕ ਡਿਪਟੀ ਕਮਿਸ਼ਨਰ (Additional Deputy Commissioner) (ਜ) ਸਿਮਰਪ੍ਰੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ (Honorable Supreme Court) ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡਾਇਰੈਕਟਰ ਆਫ਼ ਆਯੁਰਵੈਦਾਂ -ਕਮ- ਸਟੇਟ ਲਾਇਸੈਂਸਿੰਗ ਅਥਾਰਟੀ ਵੱਲੋਂ ਡਰੱਗਜ਼ ਐਂਡ ਮੈਜਿਕ ਰਿਮੈਡੀਜ਼ (ਇਤਰਾਜ਼ਯੋਗ ਇਸ਼ਤਿਹਾਰਾਂ) ਐਕਟ, 1954 ਅਤੇ ਰੂਲਜ਼, 1955 ਅਧੀਨ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ।

ਇਸ ਪੱਤਰ ’ਚ ਦੱਸਿਆ ਗਿਆ ਹੈ ਕਿ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਲਈ ਸੂਬਾ ਪੱਧਰ ’ਤੇ ਸ਼ਿਕਾਇਤ ਨਿਵਾਰਨ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ । ਕੋਈ ਵੀ ਨਾਗਰਿਕ ਡਰੱਗਜ਼ ਐਂਡ ਮੈਜਿਕ ਰਿਮੈਡੀਜ਼ (Drugs and Magic Remedies) ਸਬੰਧੀ ਜਾਰੀ ਇਸ਼ਤਿਹਾਰ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ dmraypb@gmail.com ’ਤੇ ਈਮੇਲ ਭੇਜ ਸਕਦਾ ਹੈ ਜਾਂ 0172-2743708 ਨੰਬਰ ’ਤੇ ਫ਼ੋਨ ’ਤੇ ਸ਼ਿਕਾਇਤ ਦਰਜ਼ ਕਰਵਾਈ ਜਾ ਸਕਦੀ ਹੈ ।

ਏ. ਡੀ. ਸੀ. ਸਿਮਰਪ੍ਰੀਤ ਨੇ ਹੋਰ ਦੱਸਿਆ ਕਿ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਲੋਕ ਹਿੱਤਾਂ ਦੀ ਰੱਖਿਆ ਲਈ ਇਹ ਕਦਮ ਚੁੱਕਿਆ ਗਿਆ ਹੈ । ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਸਾਵਧਾਨ ਰਹਿਣ ਅਤੇ ਦਵਾਈਆਂ ਜਾਂ ਇਲਾਜਾਂ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦਾ ਭਰਮ ਪੈਦਾ ਕਰਨ ਵਾਲੇ ਇਸ਼ਤਿਹਾਰ ਬਾਰੇ ਤੁਰੰਤ ਸ਼ਿਕਾਇਤ ਕੀਤੀ ਜਾਵੇ ਤਾਂ ਜੋ ਇਸ ’ਤੇ ਫੌਰੀ ਕਾਰਵਾਈ ਕੀਤੀ ਜਾ ਸਕੇ ।

Read More : ਵਧੀਕ ਡਿਪਟੀ ਕਮਿਸ਼ਨਰ ਵਲੋਂ ਕੰਬਾਈਨ ਮਾਲਕਾਂ ਨਾਲ ਮੀਟਿੰਗ

ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦਾ ਮੁਕੱਦਮਾ ਟਰੇਸ

0
S. S. P. Sangrur Sartaj Singh Chahal

ਸੰਗਰੂਰ, 30 ਸਤੰਬਰ 2025 : ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ (S. S. P. Sangrur Sartaj Singh Chahal) ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਚੀਮਾ ਦੇ ਏਰੀਆ ਵਿੱਚ ਚੋਰੀ ਹੋਇਆ 61 ਤੋਲੇ ਸੋਨਾ ਬ੍ਰਾਮਦ ਕਰਕੇ 01 ਦੋਸ਼ਣ ਨੂੰ ਕਾਬੂ ਕੀਤਾ (61 tolas of gold seized, 01 accused arrested) ਗਿਆ ।

– ਚੋਰੀਸ਼ੁਦਾ 61 ਤੋਲੇ ਸੋਨਾ ਬ੍ਰਾਮਦ, 01 ਦੋਸ਼ਣ ਕਾਬੂ

ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2.08.2025 ਦੀ ਦੇਰ ਰਾਤ ਨੂੰ ਨਾਮਾਲੂਮ ਵਿਅਕਤੀਆਂ ਵੱਲੋਂ ਘਰ ਨੂੰ ਨਿਸ਼ਾਨਾ ਬਣਾ ਕੇ ਘਰ ਵਿੱਚੋਂ ਸੋਨੇ ਦੇ ਗਹਿਣੇ, ਚਾਂਦੀ, ਕੁਝ ਰੁਪਏ ਨਗਦ ਅਤੇ ਵਿਦੇਸ਼ੀ ਕਰੰਸ਼ੀ ਚੋਰੀ ਕਰ ਲਏ ਸਨ। ਜਿਸ ਉਤੇ ਮੁਕੱਦਮਾ ਨੰਬਰ 89 ਮਿਤੀ 3.08.2025 ਅ/ਧ 331(4),305 ਬੀ. ਐਨ. ਐਸ. ਥਾਣਾ ਚੀਮਾ ਬਰਬਿਆਨ ਚੂਹੜ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਗੁੱਜਰ ਮੱਲ ਪੱਤੀ, ਨਮੋਲ ਬਰਖਿਲਾਫ ਨਾਮਲੂਮ ਵਿਅਕਤੀਆਂ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ।

ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਨੂੰ ਨਾਮਜਦ ਕਰਕੇ ਕਬਜ਼ੇ ਵਿਚੋਂ ਕੀਤਾ ਗਿਆ ਸੋਨਾ ਬਰਾਮਦ

ਦਵਿੰਦਰ ਅੱਤਰੀ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ (Davinder Attri Superintendent of Police (Investigation) Sangrur) ਦੀ ਨਿਗਰਾਨੀ ਹੇਠ ਦਲਜੀਤ ਸਿੰਘ ਵਿਰਕ, ਉਪ-ਕਪਤਾਨ ਪੁਲਸ (ਡਿਟੈਕਟਿਵ) ਸੰਗਰੂਰ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ. ਆਈ. ਏ. ਬਹਾਦਰ ਸਿੰਘ ਵਾਲਾ ਸਮੇਤ ਪੁਲਸ ਪਾਰਟੀ ਵੱਲੋਂ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆਉਂਦੇ ਹੋਏ ਸੀ. ਸੀ. ਟੀ. ਵੀ ਕੈਮਰਿਆਂ (CCTV cameras) ਦੀ ਮਦਦ ਨਾਲ ਮੁਕੱਦਮਾ ਨੂੰ ਟਰੇਸ ਕਰਕੇ ਦੋਸ਼ੀਆਂ ਰੀਟਾ ਰਾਣੀ ਪਤਨੀ ਹਰਬੰਸ ਸਿੰਘ ਵਾਸੀ ਅੰਦਰਲਾ ਵਿਹੜ੍ਹਾ, ਇੰਦਰਾ ਬਸਤੀ ਸੁਨਾਮ, ਜੱਸੀ ਪੁੱਤਰ ਹਰਬੰਸ ਸਿੰਘ ਵਾਸੀ ਅੰਦਰਲਾ ਵਿਹੜ੍ਹਾ, ਇੰਦਰਾ ਬਸਤੀ ਸੁਨਾਮ ਅਤੇ ਸੰਦੀਪ ਪੁੱਤਰ ਸੂਬਾ ਵਾਸੀ ਗਨੇਸ਼ ਕਲੌਨੀ, ਹੰਸੀ ਹਰਿਆਣਾ ਨੂੰ ਨਾਮਜਦ ਕਰਕੇ ਦੋਸ਼ਣ ਰੀਟਾ ਰਾਣੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜੇ ਵਿੱਚੋ 61 ਤੋਲੇ ਸੋਨਾ ਬ੍ਰਾਮਦ ਕਰਵਾਇਆ ਗਿਆ । ਉਹਨਾਂ ਕਿਹਾ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।

Read More : ਜਿਲ੍ਹਾ ਪੁਲਸ ਨੇ 43 ਮੁਕੱਦਮੇ ਦਰਜ ਕਰਕੇ 68 ਮੁਲਜ਼ਮ ਕੀਤੇ ਗ੍ਰਿਫਤਾਰ

5 ਸਾਲ ਉਮਰ ਦੇ ਬੱਚਿਆਂ ਦੀ ਅਧਾਰ ਕਾਰਡ ਪੇਂਡੈਂਸੀ 48.40 ਫੀਸਦੀ

0
Assistant Commissioner

ਸੰਗਰੂਰ, 30 ਸਤੰਬਰ 2025 : ਜ਼ਿਲ੍ਹਾ ਸੰਗਰੂਰ (Sangrur District)  ਵਿੱਚ 0-5 ਸਾਲ ਉਮਰ ਦੇ 48.40 ਫੀਸਦੀ ਬੱਚਿਆਂ ਦੇ ਆਧਾਰ ਕਾਰਡ ਨਹੀਂ ਬਣੇ ਹਨ । ਇਸ ਪੇਂਡੈਂਸੀ ਨੂੰ ਖਤਮ ਕਰਨ ਲਈ ਸਹਾਇਕ ਕਮਿਸ਼ਨਰ (ਜਨਰਲ) ਲਵਪ੍ਰੀਤ ਸਿੰਘ (Assistant Commissioner (General) Lovepreet Singh) ਨੇ ਜ਼ਿਲ੍ਹਾ ਪੱਧਰੀ ਅਧਾਰ ਨਿਗਰਾਨ ਕਮੇਟੀ ਦੀ ਮੀਟਿੰਗ ਕੀਤੀ ਅਤੇ ਸੰਬੰਧਤ ਹਦਾਇਤਾਂ ਜਾਰੀ ਕੀਤੀਆਂ ।

5 ਸਾਲ ਉਮਰ ਦੇ ਬੱਚਿਆਂ ਦੀ ਅਧਾਰ ਕਾਰਡ ਪੇਂਡੈਂਸੀ 48.40 ਫੀਸਦੀ

ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ 0-5 ਸਾਲ ਉਮਰ ਵਰਗ ਦੇ ਅੰਦਾਜ਼ਨ 87330 ਬੱਚੇ (An estimated 87,330 children in the 0-5 age groupAn estimated 87,330 children in the 0-5 age group)  ਹਨ, ਜਿੰਨਾ ਵਿੱਚੋਂ ਮਹਿਜ਼ 45059 ਬੱਚਿਆਂ ਦੇ ਆਧਾਰ ਕਾਰਡ ਬਣੇ ਹਨ, ਜੋ ਕਿ 51.60 ਫੀਸਦੀ ਬਣਦੀ ਹੈ । 48.40 ਫੀਸਦੀ ਬੱਚਿਆਂ ਦੇ ਆਧਾਰ ਕਾਰਡ ਬਣਨੇ ਬਕਾਇਆ ਹਨ । ਉਹਨਾਂ ਦੱਸਿਆ ਕਿ ਇਸ ਪੇਂਡੈਂਸੀ ਪਿੱਛੇ ਕਾਰਨ ਹੈ ਕਿ ਕੁਝ ਲੋਕ ਤਾਂ ਖੁਦ ਹੀ ਕਾਰਡ ਬਣਾਉਣ ਵਿੱਚ ਦਿਲਚਸਪੀ ਨਹੀਂ ਦਿਖਾਉਂਦੇ। ਦੂਜਾ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਵੀ ਵਿਭਾਗਾਂ ਵਲੋਂ ਹਰੇਕ ਬੱਚੇ ਦਾ ਆਧਾਰ ਕਾਰਡ ਬਣਵਾਉਣ ਵਿੱਚ ਰੁਚੀ ਨਹੀਂ ਦਿਖਾਈ ਜਾਂਦੀ ।

ਸਹਾਇਕ ਕਮਿਸ਼ਨਰ ਵੱਲੋਂ ਕੈਂਪ ਲਗਾ ਕੇ ਹਰੇਕ ਵਿਅਕਤੀ ਦਾ ਅਧਾਰ ਕਾਰਡ ਬਣਾਉਣ ਦੀ ਹਦਾਇਤ

ਸਾਰੇ ਵਿਭਾਗਾਂ ਦਾ ਪੱਖ ਸੁਣਨ ਤੋਂ ਬਾਅਦ ਸਹਾਇਕ ਕਮਿਸ਼ਨਰ ਲਵਪ੍ਰੀਤ ਸਿੰਘ ਨੇ ਖੁਰਾਕ ਸਿਵਲ ਸਪਲਾਈ ਵਿਭਾਗ, ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਨੂੰ ਹਦਾਇਤ ਕੀਤੀ ਕਿ ਉਹ 100 ਫੀਸਦੀ ਬੱਚਿਆਂ ਦੇ ਆਧਾਰ ਕਾਰਡ ਯਕੀਨੀ ਬਣਾਉਣ ਲਈ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਕੰਮ ਕਰਨ। ਪੇਂਡੈਂਸੀ ਖਤਮ ਕਰਨ ਲਈ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਸਾਂਝੇ ਕੈਂਪ ਲਗਾਏ ਜਾਣ । ਜਿੱਥੇ ਪੇਂਡੈਂਸੀ ਜਿਆਦਾ ਹੈ ਉਥੇ ਪਹਿਲਾਂ ਕੈਂਪ ਲਗਾਏ ਜਾਣ । ਉਹਨਾਂ ਸਪੱਸ਼ਟ ਕੀਤਾ ਕਿ ਤਿੰਨੋਂ ਵਿਭਾਗਾਂ ਦੇ ਅੰਕੜੇ ਆਪਸ ਵਿੱਚ ਮਿਲਣੇ ਚਾਹੀਦੇ ਹਨ । ਉਹ ਇਸ ਕੰਮ ਦੀ ਦੁਬਾਰਾ ਜਲਦ ਹੀ ਸਮੀਖਿਆ ਕਰਨਗੇ ।

ਲੋਕਾਂ ਨੂੰ ਅਪੀਲ, ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਹੋਣਾ ਲਾਜ਼ਮੀ

ਸਹਾਇਕ ਕਮਿਸ਼ਨਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਹੋਣਾ ਲਾਜ਼ਮੀ ਹੈ। ਇਸ ਕਰਕੇ ਹਰੇਕ ਵਿਅਕਤੀ ਜਾਂ ਬੱਚੇ ਦਾ ਆਧਾਰ ਕਾਰਡ (Child’s Aadhaar card) ਬਣਾਉਣਾ ਚਾਹੀਦਾ ਹੈ । ਉਹਨਾਂ ਕਿਹਾ ਕਿ 0-5 ਸਾਲ ਉਮਰ ਦੇ ਬੱਚਿਆਂ ਦੀ ਅਧਾਰ ਕਾਰਡ ਬਣਾਉਣ ਦੀ ਕੋਈ ਫੀਸ ਨਹੀਂ ਹੈ । ਇਸੇ ਤਰ੍ਹਾਂ 5 ਤੋਂ 7 ਸਾਲ ਅਤੇ 15 ਤੋਂ 17 ਸਾਲ ਦਰਮਿਆਨ ਬਾਇਓਮੈਟ੍ਰਿਕ ਅਪਡੇਟ ਕਰਵਾਉਣ ਦੀ ਵੀ ਕੋਈ ਫੀਸ ਨਹੀਂ ਲੱਗਦੀ । 7 ਸਾਲ ਤੋਂ 15 ਸਾਲ ਤੱਕ ਅਤੇ 17 ਸਾਲ ਤੋਂ ਬਾਅਦ ਬਾਇਓਮੈਟ੍ਰਿਕ ਅਪਡੇਟ ਕਰਵਾਉਣ ਦੀ ਮਾਮੂਲੀ ਜਿਹੀ ਫੀਸ ਲੱਗਦੀ ਹੈ । ਜੇਕਰ ਕੋਈ ਵਿਅਕਤੀ ਬਾਇਓਮੈਟ੍ਰਿਕ ਅਪਡੇਟ ਨਹੀਂ ਕਰਵਾਉਂਦਾ ਤਾਂ ਉਸਦਾ ਅਧਾਰ ਕਾਰਡ ਡੀਐਕਟੀਵੇਟ ਵੀ ਹੋ ਜਾਂਦਾ ਹੈ, ਜਿਸ ਨਾਲ ਭਵਿੱਖ ਵਿੱਚ ਕਾਫੀ ਸਮੱਸਿਆ ਵੀ ਪੇਸ਼ ਆ ਸਕਦੀ ਹੈ ।

ਖੁਰਾਕ ਸਪਲਾਈ, ਸਿੱਖਿਆ ਅਤੇ ਆਂਗਨਵਾੜੀ ਵਿਭਾਗਾਂ ਨੂੰ ਤਾਲਮੇਲ ਨਾਲ ਕੰਮ ਕਰਨ ਬਾਰੇ ਕਿਹਾ

ਉਨ੍ਹਾਂ ਜ਼ਿਲ੍ਹਾ ਸੰਗਰੂਰ ਦੇ ਸਮੂਹ ਆਧਾਰ ਕਾਰਡ ਧਾਰਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਪਿਛਲੇ 10 ਸਾਲਾਂ ਤੋਂ ਆਪਣਾ ਆਧਾਰ ਅਪਡੇਟ ਨਹੀਂ ਕੀਤਾ ਹੈ, ਉਹ ਆਪਣਾ ਆਧਾਰ ਕਾਰਡ ਆਨ-ਲਾਈਨ ਪੋਰਟਲ (Your Aadhaar Card Online Portal) ਜਾਂ ਐੱਮ. ਅਧਾਰ ਐਪ ਰਾਹੀਂ ਜਾਂ ਆਫ਼-ਲਾਈਨ ਨੇੜੇ ਦੇ ਆਧਾਰ ਸੈਂਟਰ ਵਿਖੇ ਜਾ ਕੇ ਆਪਣੇ ਪਛਾਣ ਦੇ ਪ੍ਰਮਾਣ ਅਤੇ ਪਤੇ ਦੇ ਸਬੂਤ ‘ਤੇ ਪ੍ਰਮਾਣਿਕ ਦਸਤਾਵੇਜ਼ਾਂ ਦੇ ਨਾਲ ਆਧਾਰ ਕਾਰਡ ਨੂੰ ਅਪਡੇਟ ਕਰਵਾਉਣਾ ਲਾਜ਼ਮੀ ਬਣਾਉਣ ।

ਪਿਛਲੇ ਦਹਾਕੇ ਵਿੱਚ ਵਿਲੱਖਣ 12 ਅੰਕਾਂ ਵਾਲਾ ਪਛਾਣ ਨੰਬਰ ਭਾਰਤ ਵਿੱਚ ਵਸਨੀਕਾਂ ਦੀ ਪਛਾਣ ਦੇ ਇੱਕ ਸਰਵ-ਪ੍ਰਵਾਨਿਤ ਸਬੂਤ ਵਜੋਂ ਉੱਭਰਿਆ ਹੈ

ਉਹਨਾਂ ਨੇ ਦੱਸਿਆ ਕਿ ਪਿਛਲੇ ਦਹਾਕੇ ਵਿੱਚ ਵਿਲੱਖਣ 12 ਅੰਕਾਂ ਵਾਲਾ ਪਛਾਣ ਨੰਬਰ ਭਾਰਤ ਵਿੱਚ ਵਸਨੀਕਾਂ ਦੀ ਪਛਾਣ ਦੇ ਇੱਕ ਸਰਵ-ਪ੍ਰਵਾਨਿਤ ਸਬੂਤ ਵਜੋਂ ਉੱਭਰਿਆ ਹੈ । ਉਹਨਾਂ ਕਿਹਾ ਕਿ ਆਧਾਰ ਵਿੱਚ ਦਸਤਾਵੇਜ਼ਾਂ ਨੂੰ ਅੱਪਡੇਟ ਰੱਖਣਾ ਜੀਵਨ ਦੀ ਸੌਖ, ਬਿਹਤਰ ਸੇਵਾ ਪ੍ਰਦਾਨ ਕਰਨ ਵਿੱਚ ਮਦਦ ਕਰਨ ਦੇ ਨਾਲ-ਨਾਲ ਸਹੀ ਪ੍ਰਮਾਣਿਕਤਾ ਨੂੰ ਵੀ ਸਮਰੱਥ ਬਣਾਉਂਦਾ ਹੈ ।

ਵਸਨੀਕਾਂ ਦੇ ਹਿਤ ਵਿੱਚ ਹੈ ਕਿ ਉਹ ਆਪਣੇ ਆਧਾਰ ਨੂੰ ਪਛਾਣ ਦੇ ਮੌਜੂਦਾ ਸਬੂਤ ਅਤੇ ਪਤੇ ਦੇ ਸਬੂਤ ਦੇ ਨਾਲ ਸਮੇਂ-ਸਮੇਂ ‘ਤੇ ਅਪਡੇਟ ਕਰਵਾਉਂਦੇ ਰਹਿਣ

ਉਨ੍ਹਾਂ ਕਿਹਾ ਕਿ ਇਹ ਵਸਨੀਕਾਂ ਦੇ ਹਿਤ ਵਿੱਚ ਹੈ ਕਿ ਉਹ ਆਪਣੇ ਆਧਾਰ ਨੂੰ ਪਛਾਣ ਦੇ ਮੌਜੂਦਾ ਸਬੂਤ ਅਤੇ ਪਤੇ ਦੇ ਸਬੂਤ ਦੇ ਨਾਲ ਸਮੇਂ-ਸਮੇਂ ‘ਤੇ ਅਪਡੇਟ ਕਰਵਾਉਂਦੇ ਰਹਿਣ ਕਿਉਂਕਿ ਵੱਡੀ ਗਿਣਤੀ ਵਿੱਚ ਕੇਂਦਰੀ ਅਤੇ ਰਾਜ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਵਿੱਤੀ ਸੰਸਥਾਵਾਂ ਜਿਵੇਂ ਕਿ ਬੈਂਕ ਆਦਿ ਆਪਣੇ ਗਾਹਕਾਂ ਨੂੰ ਪ੍ਰਮਾਣਿਤ ਕਰਨ ਅਤੇ ਆਨ ਬੋਰਡ ਕਰਨ ਲਈ ਆਧਾਰ ਦੀ ਵਰਤੋਂ ਕਰਦੇ ਹਨ ।

Read More : ਖੁਰਾਕ ਸਪਲਾਈ ਵਿਭਾਗ ‘ਚ ਫੇਰ-ਬਦਲ, ਡਿਪਟੀ ਡਾਇਰੈਕਟਰ ਕਰਨਗੇ ਰਾਸ਼ਨ ਵੰਡ ਦੀ ਪ੍ਰਕਿਰਿਆ ਦਾ ਨਿਰੀਖਣ

ਭਾਜਪਾ ਦੇ ਸੀਨੀਅਰ ਨੇਤਾ ਵਿਜੇ ਕੁਮਾਰ ਮਲਹੋਤਰਾ ਸਵਰਗ ਸਿਧਾਰੇ

0
Senior BJP leader

ਚੰਡੀਗੜ੍ਹ, 30 ਸਤੰਬਰ 2025 : ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਸੀਨੀਅਰ ਨੇਤਾ ਅਤੇ ਦਿੱਲੀ ਭਾਜਪਾ ਦੇ ਪਹਿਲੇ ਪ੍ਰਧਾਨ ਪ੍ਰੋ. ਵਿਜੇ ਕੁਮਾਰ ਮਲਹੋਤਰਾ ਦਾ 94 ਸਾਲ ਦੀ ਉਮਰ ਵਿੱਚ ਸਵਰਗ ਸਿਧਾਰ ਗਏ ਹਨ । ਦੱਸਣਯੋਗ ਹੈ ਕਿ ਮਲਹੋਤਰਾ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਸਨ ।

ਕੌਣ ਸਨ ਵਿਜੈ ਮਲਹੋਤਰਾ

ਵਿਜੈ ਕੁਮਾਰ ਮਲਹੋਤਰਾ (Vijay Kumar Malhotra) ਸਿਰਫ਼ ਇੱਕ ਸਿਆਸਤਦਾਨ ਹੀ ਨਹੀਂ ਸਨ ਸਗੋਂ ਇੱਕ ਅਕਾਦਮਿਕ ਵੀ ਸਨ । ਉਨ੍ਹਾਂ ਨੇ ਹਿੰਦੀ ਸਾਹਿਤ ਵਿੱਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ । ਵਿਜੇ ਕੁਮਾਰ ਮਲਹੋਤਰਾ ਜਿਨ੍ਹ੍ਹਾਂ ਦਾ ਜਨਮ 3 ਦਸੰਬਰ 1931 ਨੂੰ ਲਾਹੌਰ, ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ । ਉਹ ਕਵੀਰਾਜ ਖਜਾਨ ਚੰਦ ਦੇ ਸੱਤ ਬੱਚਿਆਂ ਵਿੱਚੋਂ ਚੌਥੇ ਸਨ ।

ਮਲਹੋਤਰਾ ਭਾਰਤੀ ਰਾਜਨੀਤੀ ਅਤੇ ਖੇਡ ਪ੍ਰਸ਼ਾਸਨ ਵਿੱਚ ਆਪਣੀ ਪ੍ਰਮੁੱਖਤਾ ਲਈ ਜਾਣੇ ਜਾਂਦੇ ਸਨ

ਮਲਹੋਤਰਾ ਭਾਰਤੀ ਰਾਜਨੀਤੀ ਅਤੇ ਖੇਡ ਪ੍ਰਸ਼ਾਸਨ ਵਿੱਚ ਆਪਣੀ ਪ੍ਰਮੁੱਖਤਾ ਲਈ ਜਾਣੇ ਜਾਂਦੇ ਸਨ । ਉਹ ਦਿੱਲੀ ਪ੍ਰਦੇਸ਼ ਜਨਤਾ ਸੰਘ ਦੇ ਪ੍ਰਧਾਨ (1972-1975) ਅਤੇ ਦੋ ਵਾਰ ਦਿੱਲੀ ਭਾਜਪਾ ਦੇ ਪ੍ਰਧਾਨ (1977-1980, 1980-1984) ਰਹੇ । ਉਨ੍ਹਾਂ ਦੇ ਸਰਗਰਮ ਯੋਗਦਾਨ ਨੇ ਭਾਜਪਾ ਨੂੰ ਦਿੱਲੀ ਵਿਚ ਮਜ਼ਬੂਤ ਪੈਰ ਜਮਾਉਣ ਵਿਚ ਮਦਦ ਕੀਤੀ ।

Read More : ਭਾਰਤੀ ਜਨਤਾ ਪਾਰਟੀ ਦੇ ਰਾਜ ’ਚ ਸਭ ਤੋਂ ਵੱਧ ਪ੍ਰੇਸ਼ਾਨ ਹਨ ਕਿਸਾਨ : ਅਖਿਲੇਸ਼ ਯਾਦਵ

 

 

ਅੰਮ੍ਰਿਤਪਾਲ ਸਿੰਘ ਦੇ ਚਾਚੇ ਨੂੰ ਭੇਜਿਆ ਦੋ ਦਿਨਾਂ ਵਾਸਤੇ ਪੁਲਸ ਰਿਮਾਂਡ `ਤੇ

0
Amritpal Singh's

ਜਲੰਧਰ, 30 ਸਤੰਬਰ 2025 : ਪੰਜਾਬ ਦੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ (Member of Parliament Amritpal Singh) ਦੇ ਚਾਚਾ ਹਰਜੀਤ ਸਿੰਘ ਨੂੰ ਜਲੰਧਰ ਦੇ ਨਕੋਦਰ ਹਲਕੇ ਦੀ ਅਦਾਲਤ ਨੇ ਦੋ ਦਿਨਾਂ ਵਾਸਤੇ ਪੁਲਸ ਰਿਮਾਂਡ `ਤੇ ਭੇਜਣ ਦਾ ਹੁਕਮ ਦਿੱਤਾ ਹੈ । ਪ੍ਰਾਪਤ ਜਾਣਕਾਰੀ ਮੁਤਾਬਕਕ ਸੋਮਵਾਰ ਨੂੰ ਉਸ ਨੂੰ ਭਾਰੀ ਪੁਲਿਸ ਸੁਰੱਖਿਆ ਵਿਚਕਾਰ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਸਿਮਰਨਜੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ।

ਪੁਲਸ ਨੇ ਮੰਗਿਆ ਸੀ 10 ਦਿਨ ਦਾ ਪਰ ਮਿਲਿਆ ਦੋ ਦਿਨ ਦਾ ਰਿਮਾਂਡ

ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਪੁਲਸ ਵਲੋਂ ਮਾਨਯੋਗ ਅਦਾਲਤ (Honorable Court) ਵਿਚ ਪੇਸ਼ ਕੀਤੀਆਂ ਗਈਆਂ ਦਲੀਲ ਦੇ ਆਧਾਰ ਤੇ ਹਰਜੀਤ ਸਿੰਘ ਦਾ 10 ਦਿਨਾਂ ਦਾ ਪੁਲਸ ਰਿਮਾਂਡ ਮੰਗਿਆ ਗਿਆ ਸੀ ਪਰ ਮਾਨਯੋਗ ਅਦਾਲਤ ਵਲੋਂ ਸਿਰਫ਼ ਦੋ ਦਿਨਾਂ ਦਾ ਪੁਲਸ ਰਿਮਾਂਡ ਹੀ ਦਿੱਤਾ ਗਿਆ ਹੈ ।

ਹਰਜੀਤ ਸਿੰਘ ਪਹਿਲਾਂ ਹੀ ਸੀ ਕਿਸੇ ਮਾਮਲੇ ਵਿਚ ਜੇਲ ਵਿਚ ਬੰਦ

ਹਰਜੀਤ ਸਿੰਘ ਦਾ ਜਿਸ ਮਾਮਲੇ ਵਿਚ ਪੁੱਛਗਿੱਛ ਕਰਨ ਲਈ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ ਦੇ ਮਾਮਲੇ ਦੀ ਜਾਂਚ ਨਕੋਦਰ ਪੁਲਸ ਵਲੋਂ ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਕਿ ਹਰਜੀਤ ਸਿੰਘ (Harjit Singh) ਪਹਿਲਾਂ ਇੱਕ ਹੋਰ ਮਾਮਲੇ ਦੇ ਸਬੰਧ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਸੀ। ਬਚਾਅ ਪੱਖ ਦੀ ਅਰਜ਼ੀ ਤੋਂ ਬਾਅਦ, ਉਸ ਨੂੰ ਪ੍ਰੋਡਕਸ਼ਨ ਵਾਰੰਟ `ਤੇ ਅਦਾਲਤ ਵਿੱਚ ਲਿਆਂਦਾ ਗਿਆ । ਇਸ ਮਾਮਲੇ ਦਾ ਇੱਕ ਹੋਰ ਦੋਸ਼ੀ ਹਰਪ੍ਰੀਤ ਸਿੰਘ ਵੀ ਪਹਿਲਾਂ ਹੀ ਬਠਿੰਡਾ ਜੇਲ੍ਹ ਵਿੱਚ ਬੰਦ ਹੈ ।

Read More : ਅੰਮ੍ਰਿਤਪਾਲ ਸਿੰਘ ‘ਤੇ ਤੀਜੀ ਵਾਰ NSA ਲਾਉਣ ਦਾ ਮਾਮਲਾ: ਹੁਣ ਪਰਿਵਾਰ ਜਾਵੇਗਾ ਹਾਈਕੋਰਟ

 

ਜ਼ਿਲ੍ਹੇ ਵਿੱਚ ਐਸ. ਐਮ. ਸੀ. ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ

0
S. M. C. Training program
ਪਟਿਆਲਾ, 30 ਸਤੰਬਰ 2025 : ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਦੇ ਦਿਸ਼ਾ ਨਿਰਦੇਸ਼ਾਂ ਹੇਠ ਸੋਮਵਾਰ ਤੋਂ ਸੂਬੇ ਭਰ ਵਿੱਚ ਐਸ. ਐਮ. ਸੀ. (ਸਕੂਲ ਮੈਨੇਜਮੈਂਟ ਕਮੇਟੀ) ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ।

ਜ਼ਿਲ੍ਹੇ ਵਿੱਚ ਐਸ. ਐਮ. ਸੀ. ਟ੍ਰੇਨਿੰਗ ਦੀ ਸ਼ੁਰੂਆਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਤ੍ਰਿਪੜੀ ਵਿਖੇ ਕਲਸਟਰ ਪੱਧਰੀ ਟ੍ਰੇਨਿੰਗ ਕਰਵਾ ਕੇ ਕੀਤੀ ਗਈ

ਇਸੇ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਪਟਿਆਲਾ ਸ਼ਾਲੂ ਮਹਿਰਾ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਪਟਿਆਲਾ ਮਨਵਿੰਦਰ ਕੌਰ ਭੁੱਲਰ ਦੀ ਰਹਿਨੁਮਾਈ ਹੇਠ ਅਤੇ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਿਥੀ ਸਿੰਘ ਦੀ ਯੋਗ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਵਿੱਚ ਐਸ. ਐਮ. ਸੀ. ਟ੍ਰੇਨਿੰਗ ਦੀ ਸ਼ੁਰੂਆਤ (S. M. C. Training begins) ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਤ੍ਰਿਪੜੀ ਵਿਖੇ ਕਲਸਟਰ ਪੱਧਰੀ ਟ੍ਰੇਨਿੰਗ ਕਰਵਾ ਕੇ ਕੀਤੀ ਗਈ ।

ਜ਼ਿਲ੍ਹੇ ਭਰ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਨੂੰ ਦਿੱਤੀ ਜਾਵੇਗੀ ਸਿਖਲਾਈ

ਇਸ ਕਲੱਸਟਰ ਪੱਧਰੀ ਟ੍ਰੇਨਿੰਗ (Cluster level training) ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਸਮੁੱਚੇ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ । ਸਭ ਤੋਂ ਪਹਿਲਾਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਿਥੀ ਸਿੰਘ ਨੇ ਟ੍ਰੇਨਿੰਗ ਵਿੱਚ ਪਹੁੰਚੇ ਸਮੂਹ ਐਸ. ਐਮ. ਸੀ. ਮੈਂਬਰਾਂ ਨੂੰ ਇਸ ਟ੍ਰੇਨਿੰਗ ਦੇ ਮਕਸਦ ਬਾਰੇ ਸੰਖੇਪ ਵਿੱਚ ਜਾਣੂ ਕਰਵਾਇਆ । ਟ੍ਰੇਨਿੰਗ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਪਟਿਆਲਾ ਸ਼ਾਲੂ ਮਹਿਰਾ ਅਤੇ ਵਾਰਡ ਨੰਬਰ 6 ਤੋਂ ਕੌਂਸਲਰ ਜਸਵੀਰ ਸਿੰਘ ਗਾਂਧੀ, ਵਾਰਡ ਨੰਬਰ 9 ਤੋਂ ਕੌਂਸਲਰ ਨੇਹਾ ਕੁਕਰੇਜਾ, ਵਾਰਡ ਨੰਬਰ 5 ਤੋਂ ਕੌਂਸਲਰ ਦਵਿੰਦਰ ਕੌਰ ਨੇ ਸ਼ਿਰਕਤ ਕੀਤੀ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਚਰਨਜੀਤ ਸਿੰਘ ਐਸ. ਕੇ., ਮੋਹਿਤ ਕੁਕਰੇਜਾ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ-ਕਮ- ਸਟੇਟ ਮਾਸਟਰ ਟਰੇਨਰ ਇੰਜੀ. ਅਮਰਜੀਤ ਸਿੰਘ ਤੇ ਸਟੇਟ ਮਾਸਟਰ ਟਰੇਨਰ ਡਾ. ਅਸ਼ਵਨੀ ਵਰਮਾ ਨੇ ਸ਼ਿਰਕਤ ਕੀਤੀ ।

ਟ੍ਰੇਨਿੰਗ ਦਾ ਮੁੱਖ ਉਦੇਸ਼ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਦਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਹੈ

ਟ੍ਰੇਨਿੰਗ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ (District Education Officer Shalu Mehra) ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਦਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਹੈ । ਉਹਨਾਂ ਆਖਿਆ ਕਿ ਕਮੇਟੀ ਮੈਂਬਰ ਸਕੂਲ ਵਿੱਚ ਸਮੇਂ-ਸਮੇਂ ‘ਤੇ ਪਹੁੰਚ ਕੇ ਸਕੂਲ ਵਿਚਲੀਆਂ ਕਮੀਆਂ ਨੂੰ ਦੂਰ ਕਰਨ ਲਈ ਯਤਨਸ਼ੀਲ ਰਹਿਣ । ਮੈਡਮ ਸ਼ਾਲੂ ਮਹਿਰਾ ਨੇ ਆਖਿਆ ਕਿ ਉਹਨਾਂ ਨੇ ਵੱਖ-ਵੱਖ ਸਕੂਲਾਂ ਵਿੱਚ ਸੇਵਾਵਾਂ ਨਿਭਾਉਂਦਿਆਂ ਬਹੁਤ ਸਾਰੇ ਕਮੇਟੀ ਮੈਂਬਰਾਂ ਨਾਲ ਮਿਲ ਜੁਲ ਕੇ ਸਕੂਲਾਂ ਦਾ ਬਹੁਤ ਵਿਕਾਸ ਕਰਵਾਇਆ। ਉਹਨਾਂ ਕਿਹਾ ਕਿ ਕਮੇਟੀ ਮੈਂਬਰ ਅਤੇ ਸਕੂਲ ਸਟਾਫ਼ ਮਿਲ ਕੇ ਹੀ ਸਕੂਲਾਂ ਦਾ ਵਿਕਾਸ ਕਰ ਸਕਦਾ ਹੈ ।

ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ ਦਾ ਵਿਕਾਸ ਕਰਨ ਲਈ ਵਚਨਬੱਧ ਹੈ

ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਜਸਵੀਰ ਸਿੰਘ ਗਾਂਧੀ, ਕੌਂਸਲਰ ਨੇਹਾ ਕੁਕਰੇਜਾ, ਕੌਂਸਲਰ ਦਵਿੰਦਰ ਕੌਰ, ਚਰਨਜੀਤ ਸਿੰਘ ਐਸ. ਕੇ. ਅਤੇ ਇੰਜੀ. ਅਮਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ ਦਾ ਵਿਕਾਸ ਕਰਨ ਲਈ ਵਚਨਬੱਧ ਹੈ ਪਰ ਸਕੂਲਾਂ ਵਿਚਲੀਆਂ ਸਮੱਸਿਆਵਾਂ ਅਤੇ ਕਮੀਆਂ ਨੂੰ ਐਸਐਮਸੀ ਕਮੇਟੀ ਮੈਂਬਰ ਨੇੜੇ ਤੋਂ ਵੇਖ ਸਕਦੇ ਹਨ ।
ਇਸ ਲਈ ਕਮੇਟੀ ਮੈਂਬਰਾਂ ਨੂੰ ਸਿਰਫ਼ ਸਕੂਲ ਵਿੱਚ ਐਸ. ਐਮ. ਸੀ. ਦੀ ਮੀਟਿੰਗ ਮੌਕੇ ਹਸਤਾਖ਼ਰ ਕਰਕੇ ਆਉਣ ਦੀ ਭਾਵਨਾ ਨਾਲ ਨਹੀਂ ਆਉਣਾ ਚਾਹੀਦਾ ਬਲਕਿ ਸਕੂਲ ਵਿੱਚ ਬਣ ਰਹੇ ਨਵੇਂ ਕਮਰਿਆਂ, ਮਿਡ-ਡੇ-ਮੀਲ ਦੀ ਸਾਫ਼ ਸਫ਼ਾਈ, ਪਖਾਨਿਆਂ ਦੀ ਸਾਫ਼ ਸਫ਼ਾਈ, ਸਕੂਲ ਦਾ ਮਾਹੌਲ, ਵਿੱਦਿਅਕ ਢਾਂਚਾ ਆਦਿ ਬਾਰੇ ਵੀ ਜਾਣੂ ਹੋਣਾ ਚਾਹੀਦਾ ਹੈ । ਇਸ ਦੇ ਨਾਲ ਹੀ ਕਮੇਟੀ ਮੈਂਬਰਾਂ ਨੂੰ ਸਕੂਲ ਮੈਨੇਜਮੈਂਟ ਕਮੇਟੀ ਦੇ ਕੰਮਾਂ ਬਾਰੇ ਜਾਗਰੂਕ ਕਰਦੀ ਇੱਕ ਹੈਂਡਬੁੱਕ ਵੀ ਵੰਡੀ ਗਈ । ਜਿਸ ਵਿੱਚ ਐਸ. ਐਮ. ਸੀ. ਦੇ ਕੰਮਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਹੈ ।

ਇਸ ਮੌਕੇ ਸੀ. ਐਚ. ਟੀ. ਸੁਰੇਸ਼ ਕੁਮਾਰ, ਮੀਡੀਆ ਕੋਆਰਡੀਨੇਟਰ ਸੁਖਜੀਤ ਸਿੰਘ, ਬੀਆਰਸੀ ਭਾਵਨਾ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ

ਅਖੀਰ ਵਿੱਚ ਬੀ. ਪੀ. ਈ. ਓ. ਪ੍ਰਿਥੀ ਸਿੰਘ ਤੇ ਬਲਾਕ ਪਟਿਆਲਾ-2 ਤੋਂ ਬੀ. ਆਰ. ਸੀ. ਹਰਪ੍ਰੀਤ ਸਿੰਘ ਨੇ ਪਹੁੰਚੇ ਹੋਏ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਐਸ. ਐਮ. ਸੀ. ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਸੀ. ਐਚ. ਟੀ. ਸੁਰੇਸ਼ ਕੁਮਾਰ, ਮੀਡੀਆ ਕੋਆਰਡੀਨੇਟਰ ਸੁਖਜੀਤ ਸਿੰਘ, ਬੀਆਰਸੀ ਭਾਵਨਾ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ ।

ਪੰਜ ਸਾਲਾਂ ਤੋਂ ਫਲਾ ਅਤੇ ਸਬਜ਼ੀਆਂ ਦੀ ਕਰ ਰਹੀ ਪ੍ਰੋਸੈਸਿੰਗ

0
Punjab Agricultural University Ludhiana

ਪਟਿਆਲਾ, 30 ਸਤੰਬਰ 2025 : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (Punjab Agricultural University Ludhiana) ਵਿਖੇ ਹੋਏ ਦੋ ਦਿਨਾਂ ਕਿਸਾਨ ਮੇਲੇ ਵਿਚ ਜ਼ਿਲ੍ਹਾ ਪਟਿਆਲਾ ਦੇ ਪਿੰਡ ਕਲਿਆਣ ਦੀ 37 ਸਾਲਾ ਦੀ ਉੱਦਮੀ ਕਿਸਾਨ ਗੁਰਪ੍ਰੀਤ ਕੌਰ ਪਤਨੀ ਲਖਵਿੰਦਰ ਸਿੰਘ ਨੂੰ ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ।

ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ (ਰੌਣੀ) ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਹਰਦੀਪ ਸਿੰਘ ਸਭਿਖੀ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਨੇ ਫਲ਼ਾਂ ਅਤੇ ਸਬਜ਼ੀਆਂ ਤੋਂ ਸੁਕੈਸ਼, ਚਟਨੀ, ਮੁਰੱਬੇ, ਅਚਾਰ ਅਤੇ ਅੰਗੂਰ, ਗੰਨਾਂ ਸੇਬ ਅਤੇ ਜਾਮਣ ਤੋਂ ਸਿਰਕੇ ਆਦਿ ਤਿਆਰ ਕਰਨ ਦੀਆਂ ਸਿਖਲਾਈਆਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਪ੍ਰਾਪਤ ਕੀਤੀਆਂ ਹਨ।

ਭੋਜਨ ਪ੍ਰੋਸੈਸਿੰਗ ਰਾਹੀਂ ਫਲ਼ਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ (Preservation of fruits and vegetables) ਵਿਚ ਸੁਚੱਜਾ ਯੋਗਦਾਨ ਪਾ ਕੇ ਖੇਤੀ ਅਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਵਾਲੀ ਗੁਰਪ੍ਰੀਤ ਕੌਰ ਨਾਰੀ ਸ਼ਕਤੀ ਦੀ ਮਿਸਾਲ ਬਣ ਗਈ ਹੈ । 2.5 ਕਿੱਲੇ ਦੀ ਖੇਤੀ ਦੇ ਨਾਲ ਪਰਿਵਾਰ ਦੀ ਖੇਤੀ ਆਮਦਨ ਨੂੰ ਵਧਾਉਣ ਲਈ ਗੁਰਪ੍ਰੀਤ ਕੌਰ ਨੇ ਆਪਣੇ ਪਤੀ ਨਾਲ ਮਿਲ ਕੇ ਸਖ਼ਤ ਮਿਹਨਤ ਕੀਤੀ । ਆਪਣੇ ਤਿਆਰ ਕੀਤੇ ਮਿਆਰੀ ਉਤਪਾਦਾਂ ਦਾ ਸਵੈ-ਮੰਡੀਕਰਨ ਪੰਜਾਬ ਭਰ ਵਿਚ ਲਗਦੇ ਕਿਸਾਨ ਮੇਲਿਆਂ ਨੁਮਾਇਸ਼ਾਂ ਅਤੇ ਪ੍ਰਦਰਸ਼ਨੀਆਂ ਵਿਚ ਸਟਾਲ ਲਗਾ ਕੇ ਕਰਦੀ ਹੈ, ਸਗੋਂ ਇਨ੍ਹਾਂ ਦੀ ਸਪਲਾਈ ਗੁਜਰਾਤ, ਪੱਛਮੀ ਬੰਗਾਲ ਅਤੇ ਹਰਿਆਣੇ ਵਿਚ ਵੀ ਕਰ ਰਹੀ ਹੈ ।

ਸਵੈ-ਰੋਜ਼ਗਾਰ (Self-employment) ਤੋਂ ਇਲਾਵਾ ਉਹ ਹੋਰ 8 ਔਰਤਾਂ ਨੂੰ ਵੀ ਇਸ ਕੰਮ ਵਿਚ ਰੁਜ਼ਗਾਰ ਦੇ ਰਹੀ ਹੈ। ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ (ਰੌਣੀ) ਨੇ ਇਸ ਅਗਾਂਹਵਧੂ ਕਿਸਾਨ ਬੀਬੀ ਨੂੰ ਸਨਮਾਨਿਤ ਕੀਤੇ ਜਾਣ ਤੇ ਵਧਾਈ ਦਿੱਤੀ ਅਤੇ ਆਸ ਕੀਤੀ ਕਿ ਗੁਰਪ੍ਰੀਤ ਕੌਰ ਆਪਣੇ ਕੰਮ ਵਿੱਚ ਹੋਰ ਨਾਮਣਾ ਖੱਟੇ ਅਤੇ ਹੋਰਨਾ ਲਈ ਵੀ ਪ੍ਰੇਰਨਾ ਸਰੋਤ ਬਣੇ ।

Read More : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕਰ ਨਰਮੇ ਦੀ ਫ਼ਸਲ ਸੰਬੰਧੀ ਜਾਰੀ ਕੀਤੀ ਐਡਵਾਈਜ਼ਰੀ 

ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਮੁਹੱਈਆ ਕਰਾਉਣ ਖੇਤੀਬਾੜੀ ਅਧਿਕਾਰੀ

0

ਰਾਜਪੁਰਾ, 30 ਸਤੰਬਰ 2025 : ਪਟਿਆਲਾ ਡਵੀਜ਼ਨਲ ਦੇ ਕਮਿਸ਼ਨਰ ਵਿਨੈ ਬੁਬਲਾਨੀ ਨੇ ਅੱਜ ਰਾਜਪੁਰਾ ਦੇ ਐਸ. ਡੀ. ਐਮ. ਅਤੇ ਤਹਿਸੀਲਦਾਰ ਦਫ਼ਤਰਾਂ ਦਾ ਅਚਨਚੇਤ ਨਿਰੀਖਣ ਕੀਤਾ । ਇਸ ਮੌਕੇ ਉਨ੍ਹਾਂ ਨੇ ਇੱਥੇ ਪੁੱਜੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਤੇ ਕਿਸਾਨਾਂ ਵੱਲੋਂ ਖ਼ੁਦ ਹੀ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਆਖਣ ਅਤੇ ਪਰਾਲੀ ਸੰਭਾਲਣ ਲਈ ਮਸ਼ੀਨਾਂ ਮੁਹੱਈਆ ਕਰਵਾਉਣ ਦੀ ਮੰਗ ਉਠਾਉਣ ‘ਤੇ ਡਵੀਜ਼ਨਲ ਕਮਿਸ਼ਨਰ ਨੇ ਖੇਤੀਬਾੜੀ ਅਫ਼ਸਰ ਘਨੌਰ ਰਣਜੋਧ ਸਿੰਘ ਨੂੰ ਮਸ਼ੀਨਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ।ਬੁਬਲਾਨੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਉਨ੍ਹਾਂ ਨੂੰ ਲੋੜੀਂਦੀ ਮਸ਼ੀਨਰੀ ਪ੍ਰਦਾਨ ਕਰਵਾਈ ਜਾਵੇਗੀ ।

ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਵੱਲੋਂ ਰਾਜਪੁਰਾ ਵਿਖੇ ਐਸ. ਡੀ. ਐਮ. ਤੇ ਤਹਿਸੀਲਦਾਰ ਦਫ਼ਤਰਾਂ ਦਾ ਅਚਨਚੇਤ ਨਿਰੀਖਣ

ਆਪਣੇ ਰਾਜਪੁਰਾ ਦੌਰੇ ਦੌਰਾਨ ਜਿੱਥੇ ਵਿਨੈ ਬੁਬਲਾਨੀ ਨੇ ਇੰਤਕਾਲ ਤੇ ਤਕਸੀਮ ਕੇਸਾਂ ਸਮੇਤ ਮਾਲ ਮਹਿਕਮੇ ਦੇ ਕੋਰਟ ਕੇਸਾਂ ਦੇ ਸਮਾਂਬੱਧ ਨਿਪਟਾਰੇ ਦਾ ਜਾਇਜ਼ਾ ਲਿਆ ਉਥੇ ਹੀ ਐਸ. ਡੀ. ਐਮ. ਤੇ ਤਹਿਸੀਲਦ ਦਫ਼ਤਰਾਂ ‘ਚ ਪੁੱਜੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ । ਉਨ੍ਹਾਂ ਕਿਹਾ ਕਿ ਮਾਲ ਅਦਾਲਤੀ ਕੇਸਾਂ ਦਾ ਸਮਾਂਬੱਧ ਨਿਪਟਾਰਾ ਹੋਣ ਨਾਲ ਲੋਕਾਂ ਨੂੰ ਰਾਹਤ ਮਿਲਣ ਲੱਗੀ ਹੈ ।

ਇੰਤਕਾਲ ਤੇ ਤਕਸੀਮ ਸਮੇਤ ਮਾਲ ਮਹਿਕਮੇ ਦੇ ਕੋਰਟ ਕੇਸਾਂ ਦੇ ਸਮਾਂਬੱਧ ਨਿਪਟਾਰਾ ਹੋਣ ਨਾਲ ਲੋਕਾਂ ਨੂੰ ਮਿਲਣ ਲੱਗੀ ਰਾਹਤ-ਬੁਬਲਾਨੀ

ਡਵੀਜ਼ਨਲ ਕਮਿਸ਼ਨਰ ਨੇ ਇਸ ਮੌਕੇ ਐਸ. ਡੀ. ਐਮ. ਅਵਿਕੇਸ਼ ਗੁਪਤਾ, ਤਹਿਸੀਲਦਾਰ ਪ੍ਰਦੀਪ ਕੁਮਾਰ ਤੇ ਨਾਇਬ ਤਹਿਸੀਲਦਾਰ ਕਰਮਵੀਰ ਸਿੰਘ ਦੇ ਵੱਲੋਂ ਨਿਪਟਾਏ ਜਾਂਦੇ ਅਦਾਲਤੀ ਮਾਮਲਿਆਂ ਸਮੇਤ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਮੁਲਕੰਣ ਕੀਤਾ । ਉਨ੍ਹਾਂ ਨੇ ਸਬ ਰਜਿਸਟਰਾਰ ਦਫ਼ਤਰ ਵਿਖੇ ਈਜ਼ੀ ਰਜਿਸਟਰੀ ਦਾ ਵੀ ਨਿਰੀਖਣ ਕੀਤਾ ਅਤੇ ਨਾਲ ਹੀ ਨਾਗਰਿਕ ਸ਼ਿਕਾਇਤ ਨਿਪਟਾਰਾ ਪੋਰਟਲ ਪੀ. ਜੀ. ਆਰ. ਐਸ. ‘ਤੇ ਆਈਆਂ ਸ਼ਿਕਾਇਤਾਂ ਦੇ ਨਿਪਟਾਰੇ ਦਾ ਵੀ ਜਾਇਜ਼ਾ ਲਿਆ ।

ਰਿਕਾਰਡ ਦੀ ਬਾਰੀਕੀ ਨਾਲ ਕੀਤੀ ਸਮੀਖਿਆ

ਇਸ ਮੌਕੇ ਵਿਨੈ ਬੁਬਲਾਨੀ ਨੇ ਆਪਣੇ ਨਿਰੀਖਣ ਦੌਰਾਨ ਰਿਕਾਰਡ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਪਾਰਦਰਸ਼ਤਾ ਨਾਲ ਸਮੇਂ ਸਿਰ ਕੰਮ ਕਰਨ ਦੇ ਸਪੱਸ਼ਟ ਨਿਰਦੇਸ਼ ਦਿੱਤੇ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਤਰਜੀਹ ਲੋਕਾਂ ਨੂੰ ਸਰਕਾਰੀ ਸੇਵਾਵਾਂ ਸਮੇਂ ਸਿਰ ਅਤੇ ਬਿਨਾਂ ਕਿਸੇ ਰੁਕਾਵਟ ਦੇ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਕਰਨਾ ਹੈ, ਇਸ ਕੰਮ ਵਿੱਚ ਲਾਪਰਵਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਡਵੀਜ਼ਨਲ ਕਮਿਸ਼ਨਰ ਨੇ ਮਾਲ ਅਦਾਲਤਾਂ ਵਿੱਚ ਸਾਲਾਂ ਤੋਂ ਚੱਲ ਰਹੇ ਕੇਸਾਂ ਦਾ ਗੰਭੀਰ ਲਿਆ ਨੋਟਿਸ

ਲੰਬਿਤ ਮਾਮਲਿਆਂ ਦੇ ਤੁਰੰਤ ਨਿਪਟਾਰੇ ਲਈ ਨਿਰਦੇਸ਼ ਦਿੰਦਿਆਂ ਡਵੀਜ਼ਨਲ ਕਮਿਸ਼ਨਰ ਨੇ ਮਾਲ ਅਦਾਲਤਾਂ ਵਿੱਚ ਸਾਲਾਂ ਤੋਂ ਚੱਲ ਰਹੇ ਕੇਸਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ, ਕਿਹਾ ਕਿ ਜ਼ਮੀਨ ਦੀ ਵੰਡ, ਨਿਸ਼ਾਨਦੇਹੀ, ਮਾਪ, ਖਸਰਾ-ਗਿਰਦਾਵਰੀ, ਨੰਬਰਦਾਰੀ, ਚੌਕੀਦਾਰੀ ਅਤੇ ਇੰਤਕਾਲ ਵਰਗੇ ਸਾਰੇ ਮਾਲ ਮਾਮਲਿਆਂ ਦਾ ਨਿਪਟਾਰਾ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਕੀਤਾ ਜਾਵੇ ।

ਵਿਨੈ ਬੁਬਲਾਨੀ ਨੇ ਐਸ. ਡੀ. ਐਮ. ਤੇ ਤਹਿਸੀਦਲਾਰ ਨੂੰ ਆਦੇਸ਼ ਦਿੱਤੇ ਕਿ ਉਹ ਆਪਣੇ ਅਧੀਨ ਦਫ਼ਤਰਾਂ ਦਾ ਨਿਰੀਖਣ ਕਰਕੇ ਰਿਪੋਰਟ ਭੇਜੀ ਜਾਵੇ । ਐਸ. ਡੀ. ਐਮ. ਖੁਦ ਤਹਿਸੀਲਦਾਰ, ਨਾਇਬ ਤਹਿਸੀਲਦਾਰ ਤੇ ਕਾਨੂੰਨਗੋ ਦਫ਼ਤਰਾਂ ਦਾ ਨਿਯਮਿਤ ਤੌਰ ‘ਤੇ ਨਿਰੀਖਣ ਕਰਨ।ਐਸਡੀਐਮ ਅਵਿਕੇਸ਼ ਗੁਪਤਾ ਨੇ ਭਰੋਸਾ ਦਿੱਤਾ ਕਿ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ ।

ਡਵੀਜਨਲ ਕਮਿਸ਼ਨਰ ਵਿਨੇ ਬੁਬਲਾਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ, ਉਹ ਡਿਵੀਜ਼ਨ ਦੀਆਂ ਸਾਰੀਆਂ ਸਬ-ਡਵੀਜ਼ਨਾਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਕੀ ਸੇਵਾਵਾਂ ਯਕੀਨੀ ਬਣਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੇ ਰਾਜਪੁਰਾ ਦਫ਼ਤਰਾਂ ਦਾ ਨਿਰੀਖਣ ਕਰਕੇ ਪਟਿਆਲਾ ਜ਼ਿਲ੍ਹੇ ਦੇ ਸਾਰੀਆਂ ਸਬ ਡਵੀਜਨਾਂ ਦੀ ਚੈਕਿੰਗ ਮੁਕੰਮਲ ਕਰ ਲਈ ਹੈ ।