Home Blog Page 453

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ

0
Shri Guru Teg Bhahadur ji

ਚੰਡੀਗੜ੍ਹ, 19 ਅਕਤੂਬਰ 2025 : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ (350th Martyrdom Day of Sri Guru Tegh Bahadur Ji) ਨੂੰ ਸਮਰਪਿਤ ਸਮਾਗਮਾਂ ਦੀ ਨਿਗਰਾਨੀ ਕਰ ਰਹੇ ਪੰਜਾਬ ਸਰਕਾਰ ਦੇ ਮੰਤਰੀ ਸਮੂਹ ਨੇ ਵੱਖ ਵੱਖ ਸਮਾਗਮਾਂ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਬਤ ਸਮੀਖਿਆ ਮੀਟਿੰਗ ਕੀਤੀ ।

ਵੱਖ ਵੱਖ ਸਮਾਗਮਾਂ ਦੇ ਪ੍ਰਬੰਧਾਂ ਦੀ ਤਿਆਰੀ ਲਈ ਮੰਤਰੀ ਸਮੂਹ ਦੀ ਸਮੀਖਿਆ ਮੀਟਿੰਗ

ਮੰਤਰੀ ਸਮੂਹ ਨੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ (Minister for Tourism and Cultural Affairs Tarunpreet Singh Saund,), ਸਿੱਖਿਆ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਲਾਹਕਾਰ (ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ) ਦੀਪਕ ਬਾਲੀ ਦੀ ਪ੍ਰਧਾਨਗੀ ਹੇਠ ਸੈਰ-ਸਪਾਟਾ ਦਫ਼ਤਰ, ਸੈਕਟਰ 38 ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸਾਰੇ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀ ਸ਼ਾਮਲ ਹੋਏ ।

 ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਵਿਸ਼ਵ ਪੱਧਰੀ ਹੋਣਗੇ : ਬੈਂਸ

ਮੰਤਰੀ ਸਮੂਹ ਨੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸਬੰਧਤ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸਮਾਗਮ ਮੁੱਖ ਇਤਿਹਾਸਕ ਸਥਾਨਾਂ (Events Main historical places) ਸਮੇਤ ਸੂਬੇ ਭਰ ਵਿੱਚ ਨਿਰਵਿਘਨ ਅਤੇ ਸ਼ਰਧਾ ਨਾਲ ਕਰਵਾਏ ਜਾਣ । ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨਵੰਬਰ ਦਾ ਪੂਰਾ ਮਹੀਨਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਹਿੰਮਤ, ਧਰਮ ਅਤੇ ਭਰੋਸੇ ਦੇ ਸਦੀਵੀ ਪੁੰਜ ਬਣੇ ਉਨ੍ਹਾਂ ਦੇ ਪੈਰੋਕਾਰਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੋਵੇਗਾ ।

ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਨੂੰ ਭਾਰਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਲਈ ਇਨ੍ਹਾਂ ਸਮਾਰੋਹਾਂ ਨੂੰ ਯਾਦਗਾਰੀ ਬਣਾਉਣ ਲਈ ਨੇੜਿਓਂ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ । ਉਨ੍ਹਾਂ ਕਿਹਾ, “ਇਹ ਇਤਿਹਾਸਕ ਦਿਵਸ ਸਿਰਫ਼ ਸ਼ਰਧਾਂਜਲੀ ਨਹੀਂ ਹੈ, ਬਲਕਿ ਸਾਡੇ ਲਈ ਇੱਕ ਅਧਿਆਤਮਿਕ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ 350ਵੇਂ ਸ਼ਹੀਦੀ ਦਿਵਸ ਨਾਲ ਜੁੜੀ ਪਵਿੱਤਰਤਾ ਅਤੇ ਸ਼ਰਧਾ ਹਰ ਪ੍ਰਬੰਧ ਵਿੱਚੋਂ ਝਲਕੇ।” ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਵਿਸ਼ਵ ਪੱਧਰੀ ਹੋਣਗੇ ।

ਸਮਾਗਮ ਵਿੱਚ ਦੁਨੀਆਂ ਭਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਹੋਣਗੀਆਂ : ਸੌਂਦ

ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਗੇ ਦੱਸਿਆ ਕਿ 23 ਤੋਂ 25 ਨਵੰਬਰ ਤੱਕ ਹੋਣ ਵਾਲੇ ਮੁੱਖ ਸਮਾਗਮਾਂ ਲਈ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਨੂੰ ਚਿੱਟੇ ਰੰਗ ਨਾਲ ਰੰਗਿਆ ਜਾਵੇਗਾ ਜੋ ਕਿ ਪਵਿੱਤਰਤਾ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇੱਥੇ ਪਹੁੰਚਣ ਵਾਲੀ ਸੰਗਤ ਲਈ ਸੜਕਾਂ ਦੀ ਮੁਰੰਮਤ ਅਤੇ ਟੈਂਟ ਸਿਟੀ ਤੋਂ ਲੈ ਕੇ ਪੀਣ ਵਾਲੇ ਸਾਫ਼ ਪਾਣੀ, ਪਖਾਨਿਆਂ, ਡਾਕਟਰੀ ਸਹਾਇਤਾ ਅਤੇ ਕੁਸ਼ਲ ਟ੍ਰੈਫਿਕ ਪ੍ਰਬੰਧਨ ਤੱਕ ਹਰ ਸੰਭਵ ਸਹੂਲਤ ਪ੍ਰਦਾਨ ਕਰਨ ਲਈ ਵਚਨਬੱਧ ਹੈ ।

ਵਾਹਨਾਂ ਦੀ ਪਾਰਕਿੰਗ ਲਈ ਕੀਤੀ ਗਈ ਹੈ 29 ਪਾਰਕਿੰਗ ਸਥਾਨਾਂ ਦੀ ਪਛਾਣ

ਵਾਹਨਾਂ ਦੀ ਪਾਰਕਿੰਗ ਲਈ 29 ਪਾਰਕਿੰਗ ਸਥਾਨਾਂ (29 parking spaces) ਦੀ ਪਛਾਣ ਕੀਤੀ ਗਈ ਹੈ ਅਤੇ ਸਮਾਗਮ ਦੌਰਾਨ ਇਹ ਸਾਰੇ ਸਥਾਨ ਕਾਰਜਸ਼ੀਲ ਰਹਿਣਗੇ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਪਵਿੱਤਰ ਸਥਾਨ ਤੱਕ ਲਿਆਉਣ ਅਤੇ ਵਾਪਸ ਲੈ ਕੇ ਜਾਣ ਲਈ ਇੱਕ ਸਮਰਪਿਤ ਸ਼ਟਲ ਬੱਸ ਸੇਵਾ ਚਲਾਈ ਜਾਵੇਗੀ। ਉਨ੍ਹਾਂ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਕਿ ਇਹ ਯਾਦਗਾਰੀ ਸਮਾਗਮ ਧਾਰਮਿਕ ਵਿਸ਼ਵਾਸਾਂ ਅਤੇ ਸੱਭਿਆਚਾਰਕ ਪਰੰਪਰਾਵਾਂ ਮੁਤਾਬਕ ਕਰਵਾਏ ਜਾਣ ।

ਹਰ ਵਿਭਾਗ ਇਸ ਯਾਦਗਾਰ ਦੀ ਅਧਿਆਤਮਿਕ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਦ੍ਰਿੜ ਵਚਨਬੱਧਤਾ ਅਤੇ ਤਾਲਮੇਲ ਨਾਲ ਕੰਮ ਕਰ ਰਿਹਾ ਹੈ

ਦੋਵਾਂ ਮੰਤਰੀਆਂ ਨੇ ਕਿਹਾ ਕਿ ਹਰ ਵਿਭਾਗ ਇਸ ਯਾਦਗਾਰ ਦੀ ਅਧਿਆਤਮਿਕ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਦ੍ਰਿੜ ਵਚਨਬੱਧਤਾ ਅਤੇ ਤਾਲਮੇਲ ਨਾਲ ਕੰਮ ਕਰ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸਮਾਗਮਾਂ ਸਬੰਧੀ ਤਿਆਰੀਆਂ ਦਾ ਮੁਲਾਂਕਣ ਕਰਨ ਅਤੇ ਸਾਰੀਆਂ ਸਹੂਲਤਾਂ ਤੇ ਬੁਨਿਆਦੀ ਢਾਂਚੇ ਸਬੰਧੀ ਜ਼ਰੂਰਤਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਉਣ ਲਈ ਸਮੀਖਿਆ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ “ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਲਾਸਾਨੀ ਸ਼ਹਾਦਤ ਵਿਸ਼ਵਾਸ ਅਤੇ ਮਨੁੱਖਤਾ ਲਈ ਕੁਰਬਾਨੀ ਦੇ ਸਰਬੋਤਮ ਆਦਰਸ਼ਾਂ ਨੂੰ ਦਰਸਾਉਂਦੀ ਹੈ। ਸਾਡਾ ਸਮੂਹਿਕ ਯਤਨ ਇਹ ਯਕੀਨੀ ਬਣਾਉਣਾ ਹੈ ਕਿ ਦੁਨੀਆਂ ਦੇ ਹਰ ਕੋਨੇ ਤੋਂ ਆਉਣ ਵਾਲੀ ਸੰਗਤ ਇਸ ਇਤਿਹਾਸਕ ਦਿਵਸ ਦੀ ਪਵਿੱਤਰਤਾ ਅਤੇ ਇਨ੍ਹਾਂ ਸਮਾਗਮਾਂ ਦੇ ਸੁਚਾਰੂ ਅਮਲ ਦਾ ਅਨੁਭਵ ਕਰੇ ।

ਸਾਰੀਆਂ ਸਹੂਲਤਾਂ ਸਮੇਂ ਸਿਰ ਪੂਰੀਆਂ ਕੀਤੀਆਂ ਜਾਣਗੀਆਂ ਤੇ ਸਮਾਗਮ ਯਾਦਗਾਰ ਹੋਣਗੇ: ਬਾਲੀ

ਇਸ ਮੌਕੇ ‘ਤੇ ਬੋਲਦਿਆਂ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਦੱਸਿਆ ਕਿ ਭਾਰਤ ਭਰ ਦੇ 28 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਨ੍ਹਾਂ ਯਾਦਗਾਰੀ ਸਮਾਗਮਾਂ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਨ੍ਹਾਂ ਇਤਿਹਾਸਕ ਸਮਾਰੋਹਾਂ ਦੀ ਅਗਵਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਵਿੱਚ ਕੀਰਤਨ ਦਰਬਾਰ, ਨਗਰ ਕੀਰਤਨ, ਲਾਈਟ ਐਂਡ ਸਾਊਂਡ ਸ਼ੋਅ ਅਤੇ ਅੰਤਰ-ਧਰਮ ਕਾਨਫਰੰਸਾਂ ਸ਼ਾਮਲ ਹੋਣਗੀਆਂ । ਉਨ੍ਹਾਂ ਕਿਹਾ, “ਸਾਨੂੰ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਦੇ ਆਸ਼ੀਰਵਾਦ ਅਤੇ ਸੇਵਾ ਭਾਵਨਾ ਸਦਕਾ, ਇਸ ਪਵਿੱਤਰ ਮੌਕੇ ਨੂੰ ਪੀੜ੍ਹੀਆਂ ਤੱਕ ਸ਼ਾਂਤੀ, ਸ਼ਰਧਾ ਅਤੇ ਏਕਤਾ ਦੇ ਪ੍ਰਤੀਕ ਵਜੋਂ ਯਾਦ ਰੱਖਿਆ ਜਾਵੇਗਾ ।

Read More : ਪੰਜਾਬ ਸੈਰ-ਸਪਾਟੇ ਦਾ ਨਵਾਂ ਕੇਂਦਰ ਬਣ ਕੇ ਉੱਭਰ ਰਿਹੈ: ਤਰੁਨਪ੍ਰੀਤ ਸਿੰਘ ਸੌਂਦ

ਤਿਉਹਾਰਾਂ ਦੀ ਖੁਸ਼ੀ ਸਾਂਝੀ ਕਰਦਿਆਂ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ 

0
Preeti Yadav
ਪਟਿਆਲਾ, 19 ਅਕਤੂਬਰ 2025 : ਡਿਪਟੀ ਕਮਿਸ਼ਨਰ (Deputy Commissioner) ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਲਾਹੌਰੀ ਗੇਟ ਨੇੜੇ ਐਸ. ਡੀ. ਕੇ. ਐਸ. ਯਾਦਵਿੰਦਰਾ ਪੂਰਨ ਬਾਲ ਨਿਕੇਤਨ (S. D. K. S. Yadvindra Puran Bal Niketan) ਦਾ ਦੌਰਾ ਕੀਤਾ ਅਤੇ ਇੱਤੇ ਰਹਿਣ ਵਾਲੇ ਬੱਚਿਆਂ ਅਤੇ ਸਕੂਲ ਤੇ ਕਾਲਜ ਜਾਣ ਵਾਲੀਆਂ ਕੁੜੀਆਂ ਨਾਲ ਗਰੀਨ ਅਤੇ ਭਾਈਚਾਰਕ ਦੀਵਾਲੀ ਮਨਾਈ ।
ਡਿਪਟੀ ਕਮਿਸ਼ਨਰ ਨੇ ਐਸ. ਡੀ. ਕੇ. ਐਸ. ਯਾਦਵਿੰਦਰਾ ਪੂਰਨ ਬਾਲ ਨਿਕੇਤਨ ਵਿਖੇ ਬੱਚਿਆਂ ਨਾਲ ਗਰੀਨ ਤੇ ਭਾਈਚਾਰਕ ਦੀਵਾਲੀ ਮਨਾਈ 
ਡਾ. ਪ੍ਰੀਤੀ ਯਾਦਵ ਨੇ ਇਨ੍ਹਾਂ ਬੱਚਿਆਂ ਨਾਲ ਖੁਸ਼ੀਆਂ ਭਰੀ ਤੇ ਵਾਤਾਵਰਣ ਅਨੁਕੂਲ ਦੀਵਾਲੀ ਦੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਮਠਿਆਈਆਂ, ਤੋਹਫ਼ੇ ਅਤੇ ਤਿਉਹਾਰਾਂ ਦੀ ਖੁਸ਼ੀ ਸਾਂਝੀ ਕੀਤੀ । ਉਨ੍ਹਾਂ ਕਿਹਾ ਕਿ ਜਦੋਂ ਤਿਉਹਾਰ ਉਨ੍ਹਾਂ ਲੋਕਾਂ ਨਾਲ ਮਨਾਏ ਜਾਣ ‘ਤੇ ਹੋਰ ਵੀ ਅਰਥਪੂਰਨ ਬਣ ਜਾਂਦੇ ਹਨ, ਜਿਨ੍ਹਾਂ ਦੇ ਆਪਣੇ ਪਰਿਵਾਰ ਨਹੀਂ ਹੁੰਦੇ ਪਰ ਉਹ ਸਾਡੇ ਸਮਾਜ ਤੇ ਭਾਈਚਾਰੇ ਦਾ ਇੱਕ ਪਿਆਰਾ ਹਿੱਸਾ ਹੁੰਦੇ ਹਨ ।

ਡਾ. ਪ੍ਰੀਤੀ ਯਾਦਵ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

ਉਨ੍ਹਾਂ (Dr. Preeti Yadav) ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅਜਿਹੇ ਬੱਚਿਆਂ ਤੇ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਈਏ ਅਤੇ ਉਨ੍ਹਾਂ ਨੂੰ ਜਸ਼ਨਾਂ ਵਿੱਚ ਸ਼ਾਮਲ ਮਹਿਸੂਸ ਕਰਵਾਈਏ ਇਹ ਸਾਡਾ ਸਮੂਹਿਕ ਫਰਜ਼ ਹੈ । ਉਨ੍ਹਾਂ ਨੇ ਬੱਚਿਆਂ ਨੂੰ ਪਟਾਕਿਆਂ ਤੋਂ ਬਚ ਕੇ, ਸਵੱਛਤਾ ਭਰਪੂਰ, ਗਰੀਨ ਅਤੇ ਸੁਰੱਖਿਅਤ ਤਿਉਹਾਰ ਮਨਾਉਣ ਲਈ ਉਤਸ਼ਾਹਿਤ ਕਰਦਿਆਂ ਵਾਤਾਵਰਣ ਪੱਖੋਂ ਜ਼ਿੰਮੇਵਾਰ ਤਰੀਕੇ ਨਾਲ ਦੀਵਾਲੀ ਮਨਾਉਣ ਲਈ ਵੀ ਪ੍ਰੇਰਿਤ ਕੀਤਾ ।

ਡਿਪਟੀ ਕਮਿਸ਼ਨਰ ਨੇ ਦਿੱਤਾ ਪੂਰਨ ਬਾਲ ਨਿਕੇਤਨ ਦੇ ਬੱਚਿਆਂ ਅਤੇ ਲੜਕੀਆਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ

ਉਨ੍ਹਾਂ ਪੂਰਨ ਬਾਲ ਨਿਕੇਤਨ ਦੇ ਬੱਚਿਆਂ ਅਤੇ ਲੜਕੀਆਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ । ਇਸ ਦੌਰਾਨ ਬੱਚਿਆਂ ਨੇ ਡੀ. ਸੀ. ਨਾਲ ਗੱਲਬਾਤ ਕਰਦਿਆਂ ਆਪਣੀ ਖੁਸ਼ੀ ਤੇ ਉਤਸ਼ਾਹ ਦਾ ਇਜ਼ਹਾਰ ਕੀਤਾ । ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਪ੍ਰਿਤਪਾਲ ਸਿੰਘ ਸਿੱਧੂ ਅਤੇ ਪੂਰਨ ਬਾਲ ਨਿਕੇਤਨ ਦੀ ਮੈਨੇਜਰ ਸ਼੍ਰੀਮਤੀ ਪੂਜਾ ਵੀ ਮੌਜੂਦ ਸਨ ।

ਕਰੁਨ ਕੌੜਾ ਵੱਲੋਂ ਸੰਸਥਾ ਓਮ ਫਾਊਂਡੇਸ਼ਨ ਦੇ ਇੰਚਾਰਜ ਲਗਾਉਣ ਦਾ ਐਲਾਨ

0
Om Foundation

ਨਾਭਾ, 19 ਅਕਤੂਬਰ 2025 : ਦੀਵਾਲੀ ਤੋਂ ਪਹਿਲਾਂ ਓਮ ਫਾਊਂਡੇਸ਼ਨ (Om Foundation) ਦੇ ਚੇਅਰਮੈਨ ਅਤੇ ਭਾਜਪਾ ਆਗੂ ਕਰੁਨ ਕੌੜਾ ਦੇ ਵੱਲੋਂ ਆਪਣੇ ਇਲਾਕੇ ਦੇ ਨਿਵਾਸੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ । ਪ੍ਰੈਸ ਵਾਰਤਾ ਦੇ ਵਿੱਚ ਕਰੁਨ ਕੌੜਾ ਨੇ ਐਲਾਨ ਕੀਤਾ ਕਿ ਉਹਨਾਂ ਦੀ ਸੰਸਥਾ ਦੇ ਵੱਲੋਂ ਹਲਕਾ ਇੰਚਾਰਜ ,ਮੰਡਲ ਇੰਚਾਰਜ ਅਤੇ ਪਿੰਡਾਂ ਦੇ ਇੰਚਾਰਜ ਲਗਾਏ ਜਾਣਗੇ l

ਓਮ ਫਾਊਂਡੇਸ਼ਨ ਵੱਲੋਂ ਲਗਾਏ ਜਾਣਗੇ ਹਲਕਾ ਇੰਚਾਰਜ, ਮੰਡਲ ਇੰਚਾਰਜ ਤੇ ਪਿੰਡਾਂ ਦੇ ਇੰਚਾਰਜ : ਕਰੁਨ ਕੌੜਾ

ਉਹਨਾਂ ਕਿਹਾ ਕਿ ਉਪਰ ਲਗਾਏ ਗਏ ਹਲਕਾ ਇੰਚਾਰਜ ਮੰਡਲ ਇੰਚਾਰਜ (Halka Incharge Mandal Incharge) ਤੇ ਪਿੰਡਾਂ ਦੇ ਇੰਚਾਰਜ ਦੇ ਥਰੂ ਹੀ ਸਾਰੇ ਕੰਮ ਕਰਵਾਏ ਜਾਣਗੇ l ਪਿੰਡਾਂ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਕਰੁਨ ਕੌੜਾ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਹਰ ਇੱਕ ਪਿੰਡ ਦੇ ਵਿੱਚ ਦੋ ਨੌਕਰੀਆਂ, ਦੋ ਵਿਆਹ ਅਤੇ ਦੋ ਮੈਡੀਕਲ ਕੈਂਪ ਜਿਹੜੇ ਨੇ ਉਹ ਲਗਾਏ ਜਾਣਗੇ l ਇਸ ਤੋਂ ਇਲਾਵਾ 5 ਪਿੰਡਾਂ ਦਾ ਕਲਸਟਰ ਬਣਾ ਕੇ ਪੰਜ ਸਿਲਾਈ ਸੈਂਟਰ ਵੀ ਖੋਲੇ ਜਾਣਗੇ ਤਾਂ ਜੋ ਕਿ ਕੁੜੀਆਂ ਉੱਥੇ ਸਿਲਾਈ ਸਿੱਖ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ।

10 ਸਤੰਬਰ 2024 ਤੋਂ ਲੈ ਕੇ ਹੁਣ ਤੱਕ ਉਹ ਆਪਣੀ ਟੀਮ ਦੇ ਸਹਿਯੋਗ ਦੇ ਨਾਲ ਮਿਲ ਕੇ ਵੱਖ-ਵੱਖ ਪਿੰਡਾਂ ਦੇ ਵਿੱਚ 68 ਮੈਡੀਕਲ ਕੈਂਪ ਲਗਵਾ ਚੁੱਕੇ ਨੇ

ਕਰੁਨ ਕੌੜਾ (Karun Kaura) ਨੇ ਕਿਹਾ ਕਿ 10 ਸਤੰਬਰ 2024 ਤੋਂ ਲੈ ਕੇ ਹੁਣ ਤੱਕ ਉਹ ਆਪਣੀ ਟੀਮ ਦੇ ਸਹਿਯੋਗ ਦੇ ਨਾਲ ਮਿਲ ਕੇ ਵੱਖ-ਵੱਖ ਪਿੰਡਾਂ ਦੇ ਵਿੱਚ 68 ਮੈਡੀਕਲ ਕੈਂਪ ਲਗਵਾ ਚੁੱਕੇ ਨੇ ਜਿਨਾਂ ਦੇ ਵਿੱਚੋਂ 24 ਕੈਂਪ ਅੱਖਾਂ ਦੇ ਸਨ ਤੇ 44 ਕੈਂਪ ਮੈਡੀਕਲ ਕੈਂਪ ਸਨ। ਇਸ ਦੌਰਾਨ ਲੋਕਾਂ ਦੀ ਸੇਵਾ ਕਰਦੇ ਹੋਏ ਉਹਨਾਂ ਦੇ ਵੱਲੋਂ 65 ਲੋਕਾਂ ਦੇ ਫਰੀ ਦੇ ਵਿੱਚ ਅੱਖਾਂ ਦੇ ਆਪਰੇਸ਼ਨ ਵੀ ਕਰਵਾਏ ਗਏ ।

ਜਦੋਂ ਤੋਂ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਭਾਜਪਾ ਦੀ ਰਣਨੀਤੀ ਤੇ ਹੀ ਕੰਮ ਕਰ ਰਹੇ ਨੇ : ਕਰੁਨ ਕੌੜਾ

ਉਹਨਾਂ ਕਿਹਾ ਕਿ ਜਦੋਂ ਤੋਂ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਭਾਜਪਾ ਦੀ ਰਣਨੀਤੀ (BJP’s strategy) ਤੇ ਹੀ ਕੰਮ ਕਰ ਰਹੇ ਨੇ ਤਾਂ ਜੋ ਕਿ ਉਹਨਾਂ ਦੇ ਹਲਕੇ ਦਾ ਵਿਕਾਸ ਉੱਚ ਪੱਧਰ ‘ਤੇ ਹੋ ਸਕੇ l ਇਸ ਮੌਕੇ ਕਰੁਨ ਕੌੜਾ ਨੇ ਵਿਰੋਧੀ ਪਾਰਟੀਆਂ ਤੇ ਤਿੱਖੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਝਾੜੂ ਦੇ ਵਿੱਚ ਹੁਣ ਕੋਈ ਤਿਲਾ ਨਹੀਂ ਬਚਿਆ, ਝਾੜੂ ਪੂਰੀ ਤਰ੍ਹਾਂ ਖਿਲਰ ਚੁੱਕਾ ਹੈ ਤੇ ਦੂਜੀ ਪਾਰਟੀ ਦੇ ਵਿੱਚ ਮੁੱਖ ਮੰਤਰੀ 8-9 ਹਨ , ਜਦੋਂ ਤੱਕ ਇਲੈਕਸ਼ਨ ਹੋਣੇ ਹਨ ਉਦੋਂ ਤੱਕ 20 ਤੋਂ 25 ਮੁੱਖ ਮੰਤਰੀ ਬਣ ਜਾਣਗੇ, ਤੇ ਫਿਰ ਸਭ ਨੇ ਆਪਣੀ-ਆਪਣੀ ਪਾਰਟੀ ਬਣਾ ਲੈਣੀ ਹੈ ਅਤੇ ਸਭ ਦੇ ਆਪਣੇ-ਆਪਣੇ ਰਸਤੇ ਬਣ ਜਾਣੇ, ਜਿਨਾਂ ਪਾਰਟੀਆਂ ਦਾ ਕੋਈ ਵਜੂਦ ਹੀ ਨਹੀਂ ਉਹਨਾਂ ਦਾ ਲੋਕ ਸਾਥ ਕਿਉਂ ਦੇਣਗੇ ? ਇਸ ਲਈ ਇਸ ਵਾਰ ਸਿਰਫ ਭਾਜਪਾ ਦੀ ਸਰਕਾਰ ਆਵੇਗੀ ਕਿਉਂਕਿ ਇਹ ਭਾਜਪਾ ਦਾ ਵਕਤ ਹੈ ਤੇ ਭਾਜਪਾ ਨੇ ਲੋਕਾਂ ਲਈ ਬਹੁਤ ਕੁਝ ਕੀਤਾ ।

ਜਿਹੜੀ ਪਾਰਟੀ ਬੇਅਦਬੀ ਦੀ ਦੋਸ਼ੀ ਹੈ , ਲੋਕ ਉਸ ‘ਤੇ ਕਿਵੇਂ ਯਕੀਨ ਕਰਨਗੇ

ਉੱਥੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਰੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜਿਹੜੀ ਪਾਰਟੀ ਬੇਅਦਬੀ ਦੀ ਦੋਸ਼ੀ ਹੈ , ਲੋਕ ਉਸ ‘ਤੇ ਕਿਵੇਂ ਯਕੀਨ ਕਰਨਗੇ ? ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਭਾਜਪਾ ਦੇ ਵਿੱਚ ਜਦੋਂ ਸ਼ਾਮਿਲ ਹੋਇਆ ਤਾਂ ਇਹ ਸੋਚ ਕੇ ਸ਼ਾਮਿਲ ਹੋਇਆ ਸੀ ਕਿ ਕੁਝ ਵੀ ਹੋ ਜੇ ਮੈਂ ਭਾਜਪਾ ਦਾ ਸੱਚਾ ਸਿਪਾਹੀ ਬਣ ਕੇ ਕੰਮ ਕਰਾਂਗਾ ਕਦੇ ਵੀ ਆਪਣੀ ਪਾਰਟੀ ਨੂੰ ਨਹੀਂ ਬਦਲਾਂਗਾ ਤੇ ਲੋਕਾਂ ਦੀ ਸੇਵਾ ਦੇ ਵਿੱਚ ਲੱਗਾ ਰਹਾਂਗਾ ।

Read More : ਪੰਜਾਬ ਪੁਲਸ ਨੇ ਸੁਨੀਲ ਜਾਖੜ ਸਮੇਤ ਭਾਜਪਾਈਆਂ ਨੂੰ ਲਿਆ ਹਿਰਾਸਤ ਵਿਚ

ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ (ਮੇਲ) ਯੂਨੀਅਨ ਨੂੰ ਮਿਲੀ ਮੀਟਿੰਗ

0
Unemployed Multi Purpose Health Workers (Mail)

ਪਟਿਆਲਾ, 19 ਅਕਤੂਬਰ 2025 : ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ (ਪੁਰਸ਼) (Unemployed Multi Purpose Health Workers (MHEL) Union meets) ਦੀਆਂ ਨਵੀਆਂ 270 ਪੋਸਟਾਂ ਦਾ ਪੇਪਰ ਜਲਦੀ ਕਰਵਾਓਣ ਸੰਬੰਧੀ ਅੱਜ ਦਿਨ ਐਤਵਾਰ ਨੂੰ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰੰਘ (Health Minister Punjab Dr. Balbir Singh) ਦੀ ਕੋਠੀ ਅੱਗੇ ਧਰਨਾ ਲਗਾਇਆ ਗਿਆ । ਯੂਨੀਅਨ ਦੇ ਰੋਸ਼ ਮਾਰਚ ਕਰਨ ਤੋਂ ਬਾਅਦ ਪ੍ਰਸ਼ਾਸ਼ਨ ਨੇ ਪੈਨਲ ਮੀਟਿੰਗ ਲਈ ਲੈ ਕੇ ਦਿੱਤੀ ਤੇ ਯੂਨੀਅਨ ਦੀ ਇੱਕੋ ਇੱਕ ਮੰਗ ਹੈ ਕਿ ਸਾਡਾ ਪੇਪਰ ਜਲਦੀ ਲਿਆ ਜਾਵੇ ।

29 ਦੀ ਮੀਟਿੰਗ ਵਿੱਚ ਕੋਈ ਪੇਪਰ ਦੀ ਤਰੀਖ਼ ਅਨਾਊਂਸ ਹੁੰਦੀ ਹੈ ਫਿਰ ਤਾਂ ਠੀਕ ਹੈ ਨਹੀਂ ਫਿਰ ਯੂਨੀਅਨ ਵੱਲੋਂ 2 ਨਵੰਬਰ ਨੂੰ ਸਿਹਤ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ

ਯੂਨੀਅਨ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਪਟਿਆਲਾ (State President Harvinder Singh Patiala) ਨੇ ਦੱਸਿਆ ਕਿ ਜੇਕਰ ਸਾਡਾ 29 ਦੀ ਮੀਟਿੰਗ ਵਿੱਚ ਕੋਈ ਪੇਪਰ ਦੀ ਤਰੀਖ਼ ਅਨਾਊਂਸ ਹੁੰਦੀ ਹੈ ਫਿਰ ਤਾਂ ਠੀਕ ਹੈ ਨਹੀਂ ਫਿਰ ਯੂਨੀਅਨ ਵੱਲੋਂ 2 ਨਵੰਬਰ ਨੂੰ ਸਿਹਤ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ ਤੇ ਇਹ ਮੋਰਚਾ ਉਸ ਸਮੇਂ ਤੱਕ ਚੱਲੇਗਾ ਜਦੋਂ ਤੱਕ ਪੇਪਰ ਦੀ ਤਰੀਖ ਅਨਾਊਂਸ ਨਹੀਂ ਕੀਤੀ ਜਾਵੇਗੀ ।

ਦਰਜਨਾਂ ਮੀਟਿੰਗਾਂ ਵਿੱਚ ਸਿਹਤ ਮੰਤਰੀ ਨੇ ਭਾਵੇਂ ਭਰੋਸਾ ਦਿੱਤਾ ਹੈ ਕਿ ਤੁਹਾਡਾ ਪੇਪਰ ਜਲਦੀ ਲਿਆ ਜਾਵੇਗਾ

ਉਹਨਾਂ ਕਿਹਾ ਕਿ ਦਰਜਨਾਂ ਮੀਟਿੰਗਾਂ ਵਿੱਚ ਸਿਹਤ ਮੰਤਰੀ ਨੇ ਭਾਵੇਂ ਭਰੋਸਾ ਦਿੱਤਾ ਹੈ ਕਿ ਤੁਹਾਡਾ ਪੇਪਰ ਜਲਦੀ ਲਿਆ ਜਾਵੇਗਾ, ਪਰ ਲਗਾਤਾਰ ਪੇਪਰ ਲੈਣ ਵਿੱਚ ਦੇਰੀ ਕੀਤੀ ਜਾ ਰਹੀ ਹੈ। ਇਸ ਮੌਕੇ ਰਾਜ ਸੰਗਤੀਵਾਲਾ,ਨਾਹਰ ਸਿੰਘ ,ਲਖਵਿੰਦਰ ਸਿੰਘ, ਸਾਹਿਬ ਸਿੰਘ, ਰਵਿੰਦਰ ਸਿੰਘ ਅਜਨਾਲਾ, ਨੀਰਜ਼ ਕੁਮਾਰ, ਵਿਕਰਮ ਫਿਰੋਜ਼ਪੁਰ, ਨਵਦੀਪ ਸਿੰਘ, ਗਗਨਦੀਪ ਸਿੰਘ,ਹਰਮਨ ਸਿੰਘ,ਦੀਪ ਸਿੰਘ, ਜਗਤਾਰ ਸਿੰਘ , ਮਨਪ੍ਰੀਤ ਸਿੰਘ,ਮੇਜਰ ਪਾਤੜਾਂ, ਮਨਦੀਪ ਝੁਨੀਰ ,ਹਰਕੀਰਤ ਸਿੰਘ, ਸਤਵੀਰ ਸਿੰਘ, ਭੁਪਿੰਦਰ ਸੁਨਾਮ, ਗੁਰਪਿਆਰ ਸਿੰਘ ਆਦਿ ਹਾਜ਼ਰ ਸਨ ।

Read More : ਕਿਸਾਨਾਂ ਨੇ ਧਰਨਾ ਖਤਮ ਕਰਨ ਦਾ ਕੀਤਾ ਐਲਾਨ, ਜਾਣੋ ਕਿੰਨੇ ਵਜੇ ਹੋਵੇਗੀ ਧਰਨੇ ਦੀ ਸਮਾਪਤੀ 

ਤੇਜ਼ ਰਫ਼ਤਾਰ ਟਰਾਲੇ ਦੀ ਫੇਟ ਵਿਚ ਆਉਣ ਨਾਲ 9 ਸਾਲਾਂ ਬੱਚੇ ਦੀ ਮੋਤ

0
Death

ਨਾਭਾ, 19 ਅਕਤੂਬਰ 2025 : ਨਾਭਾ (Nabha) ਵਿਖੇ ਅੱਜ ਦੁਪਹਿਰ 12 ਵਜੇ ਦੇ ਕਰੀਬ ਇੱਕ ਤੇਜ਼ ਰਫਤਾਰ ਟਰਾਲੇ ਥੱਲੇ ਆਉਣ ਕਰਕੇ ਨੌ ਸਾਲ ਬੱਚੇ ਦੀ ਮੌਤ ਹੋ ਗਈ ।

ਨਿਹਾਲ ਨਾਨਕੇ ਘਰ ਤੋਂ ਆਪਣੇ ਘਰ ਵਰਤ ਰਿਹਾ ਸੀ

ਨਾਭਾ ਦੀ ਜਸਪਾਲ ਕਲੋਨੀ (Jaspal Colony) ਵਿੱਚ ਰਹਿਣ ਵਾਲੇ ਨਿਹਾਲ ਨਾਮ ਦੇ ਤੀਸਰੀ ਜਮਾਤ ਦਾ ਵਿਦਿਆਰਥੀ (Third grader) ਆਪਣੀ ਮਾਂ ਨਾਲ ਆਪਣੇ ਨਾਨਕੇ ਘਰ ਤੋਂ ਆਪਣੇ ਘਰ ਵਰਤ ਰਿਹਾ ਸੀ ਕਿ ਅਚਾਨਕ ਸਪੇਅਰ ਪਾਰਟ ਲੱਦੇ ਹੋਏ ਇੱਕ ਟਰਾਲੇ ਵੱਲੋਂ ਕੱਟ ਮਾਰਨ ਕਰਕੇ ਐਕਟੀਵਾ ਜਾ ਟਕਰਾਈ । ਇਸ ਟੱਕਰ ਨਾਲ ਜਿੱਥੇ ਮਾਂ ਕੱਚੇ ਵਿੱਚ ਜਾ ਡਿੱਗੀ ਤੇ ਉਸ ਦੀ ਐਕਟੀਵਾ ਤੇ ਸਵਾਰ ਉਸ ਦਾ ਨੌ ਸਾਲ ਦਾ ਛੋਟਾ ਬੱਚਾ ਟਰਾਲੇ ਦੇ ਥੱਲੇ ਜਾ ਡਿੱਗਿਆ, ਜਿਸ ਨੂੰ ਲੋਕਾਂ ਵੱਲੋਂ ਕਾਫੀ ਰੋਕਿਆ ਗਿਆ ਪਰ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ ।

ਆਲੇ ਦੁਆਲੇ ਦੇ ਲੋਕਾਂ ਨੇ ਫਿਰ ਵੀ ਕਾਫੀ ਕੋਸਿ਼ਸ਼ ਕਰਕੇ ਬੱਚੇ ਨੂੰ ਟਰਾਲੇ ਥੱਲੋਂ ਕੱਢਿਆ ਅਤੇ ਸਿਵਲ ਹਸਪਤਾਲ ਨਾਭਾ ਲਿਜਾਇਆ

ਆਲੇ ਦੁਆਲੇ ਦੇ ਲੋਕਾਂ ਨੇ ਫਿਰ ਵੀ ਕਾਫੀ ਕੋਸਿ਼ਸ਼ ਕਰਕੇ ਬੱਚੇ ਨੂੰ ਟਰਾਲੇ (Trolleys) ਥੱਲੋਂ ਕੱਢਿਆ ਅਤੇ ਸਿਵਲ ਹਸਪਤਾਲ ਨਾਭਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਪਰ ਬੱਚੇ ਦੀ ਮਾਤਾ ਦਾ ਰੋ-ਰੋ ਕੇ ਇੰਨਾ ਬੁਰਾ ਹਾਲ ਸੀ ਕਿ ਉਸ ਨੂੰ ਤਸੱਲੀ ਦੇਣ ਲਈ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰ ਉਸ ਨੂੰ ਪ੍ਰਾਈਵੇਟ ਐਬੂਲੈਂਸ ਕਰਕੇ ਪਟਿਆਲਾ ਲੈ ਗਏ, ਜਦ ਕਿ ਸਿਵਲ ਹਸਪਤਾਲ ਨਾਭਾ ਵਿਖੇ ਤੈਨਾਤ ਡਾਕਟਰ ਮੁਤਾਬਕ ਬੱਚੇ ਦੀ ਮੌਤ ਪਹਿਲਾ ਹੀ ਹੋ ਚੁੱਕੀ ਸੀ ।

ਟਰਾਲਾ ਕਾਫੀ ਤੇਜ਼ ਰਫਤਾਰ ਨਾਲ ਆ ਰਿਹਾ ਸੀ : ਪ੍ਰਤੱਖ ਦਰਸ਼ੀ

ਇਸ ਮੌਕੇ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਉਕਤ ਟਰਾਲਾ ਕਾਫੀ ਤੇਜ਼ ਰਫਤਾਰ ਨਾਲ ਆ ਰਿਹਾ ਸੀ ਜਿਸ ਨੇ ਪਹਿਲਾਂ ਵੀ ਇੱਕ ਦੋ ਵਾਹਨਾਂ ਨੂੰ ਟੱਕਰ ਮਾਰ ਕੇ ਆਇਆ ਸੀ ਤੇ ਹੋਟਲ ਸਰਪ੍ਰੀਆ ਨਜ਼ਦੀਕ ਟਰਾਲੇ ਵਾਲੇ ਵੱਲੋਂ ਅਚਾਨਕ ਕੱਟ ਮਾਰਿਆ ਗਿਆ, ਜਿਸ ਕਰਕੇ ਆਪਣੇ ਬੱਚੇ ਨਾਲ ਜਾ ਰਹੀ ਮਾਂ ਦਾ ਐਕਟਵਾ ਟਰਾਲੇ ਨਾਲ ਜਾ ਟਕਰਾਇਆ ਉਹਨਾਂ ਦੱਸਿਆ ਭਾਵੇਂ ਕਿ ਬੱਚੇ ਵਿੱਚ ਕੁਝ ਵੀ ਨਹੀਂ ਹੈ ਪਰ ਫਿਰ ਵੀ ਮਾਂ ਦੀ ਤਸੱਲੀ ਲਈ ਉਸ ਨੂੰ ਪਟਿਆਲਾ ਲੈ ਕੇ ਗਏ ਹਨ ,ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਜਾਂਚ ਅਧਿਕਾਰੀ ਥਾਣੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇੱਕ ਟਰਾਲੇ ਹੇਠ ਆ ਕੇ ਬੱਚੇ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਸਬੰਧੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।

ਕੀ ਦੱਸਿਆ ਚਮਕੌਰ ਸਿੰਘ ਜਾਂਚ ਅਧਿਕਾਰੀ

ਸਿਵਲ ਹਸਪਤਾਲ ਨਾਭਾ ਵਿਖੇ ਤੈਨਾਤ ਡਾਕਟਰ ਨੇ ਦੱਸਿਆ ਕਿ ਨੌ ਸਾਲ ਦੇ ਨਿਹਾਲ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਗੰਭੀਰ ਜ਼ਖਮੀ ਹਾਲਤ ਵਿੱਚ ਲਿਆਂਦਾ ਗਿਆ ਸੀ ਜਿਸ ਨੂੰ ਚੈੱਕ ਕਰਨ ਤੇ ਪਤਾ ਲੱਗਾ ਕਿ ਬੱਚੇ ਸਾਹ ਨਹੀਂ ਚੱਲ ਰਿਹਾ ਹੈ ਬੱਚਾ ਮ੍ਰਿਤਕ ਸੀ । ਉਹਨਾਂ ਦੱਸਿਆ ਕਿ ਬੱਚੇ ਦੇ ਮਾਂ ਬਾਪ ਆਪਣੀ ਤਸੱਲੀ ਲਈ ਬੱਚੇ ਨੂੰ ਆਪਣੀ ਮਰਜ਼ੀ ਨਾਲ ਪਟਿਆਲਾ ਲੈ ਕੇ ਗਏ ਹਨ ।

Read More : ਜਲੰਧਰ ‘ਚ ਐਂਬੂਲੈਂਸ ਨੂੰ ਤੇਜ਼ ਰਫਤਾਰ ਟਰਾਲੇ ਨੇ ਮਾਰੀ ਟੱਕਰ; ਡਰਾਈਵਰ ਦੀ ਮੌਕੇ ‘ਤੇ ਹੀ ਮੌ/ਤ

ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਬਾਸਕਟਬਾਲ ਪਟਿਆਲਾ ਵਿੰਗ ਨੇ ਜਿੱਤਿਆ ਗੋਲਡ 

0
-District School Games
ਪਟਿਆਲਾ 19 ਅਕਤੂਬਰ 2025 : ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਉਪ ਜਿਲਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਅੰਤਰ ਜ਼ਿਲ੍ਹਾ ਬਾਸਕਟ ਬਾਲ (District Basketball) ਦੇ ਮੁਕਾਬਲੇ ਪਟਿਆਲਾ ਵਿਖੇ ਕਰਵਾਏ ਗਿਆ । ਜ਼ਿਲ੍ਹਾ ਡੀ. ਐਸ. ਸੀ. ਡਾ. ਦਲਜੀਤ ਸਿੰਘ ਨੇ ਦੱਸਿਆ ਅੰਤਰ ਜਿਲਾ ਦੇ ਮੁਕਾਬਲੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 17 ਲੜਕੇ ਬਾਸਕਟਬਾਲ  (Under 17 Boys Basketball) ਪੀ. ਐਮ. ਸ੍ਰੀ ਸਰਕਾਰੀ ਕੋਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਮਿਡਲ ਬਰਾਂਚ ਪੰਜਾਬੀ ਬਾਗ ਪਟਿਆਲਾ ਵਿਖੇ ਕਰਵਾਏ ਗਏ ।

ਫਾਈਨਲ ਮੁਕਾਬਲਾ ਪਟਿਆਲਾ ਵਿੰਗ ਤੇ ਪੀ. ਆਈ. ਐਸ. ਲੁਧਿਆਣਾ ਵਿਚਕਾਰ ਖੇਡਿਆ ਗਿਆ

ਖੇਡ ਇੰਚਾਰਜ ਵਿਜੇ ਕਪੂਰ ਪ੍ਰਿੰਸੀਪਲ, ਰਾਜੇਸ਼ ਮੋਦੀ ਪ੍ਰਿੰਸੀਪਲ ਮਾੜੂ, ਹਰਿੰਦਰ ਸਿੰਘ ਪ੍ਰਿੰਸੀਪਲ ਲੰਗ, ਟੂਰਨਾਮੈਂਟ ਮੈਸ ਕਮੇਟੀ ਇੰਚਾਰਜ ਰਾਜ ਕੁਮਾਰ ਪ੍ਰਿੰਸੀਪਲ ਨੋਗਾਵਾਂ ਨੇ ਡਿਊਟੀ ਨਿਭਾਈ । ਅੱਜ ਦੇ ਹੋਏ ਫਾਈਨਲ ਮੁਕਾਬਲੇ ਵਿੱਚ ਪਟਿਆਲਾ ਵਿੰਗ ਤੇ ਪੀ. ਆਈ. ਐਸ. ਲੁਧਿਆਣਾ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਪਟਿਆਲਾ ਵਿੰਗ ਨੇ ਪੀ. ਆਈ. ਐਸ. ਲੁਧਿਆਣੇ ਨੂੰ ਹਰਾ ਕੇ ਗੋਲਡ ਮੈਡਲ (Gold Medal) ਜਿੱਤਿਆ, ਲੁਧਿਆਣੇ ਨੇ ਸਿਲਵਰ ਮੈਡਲ, ਹਾਰਡ ਲਾਈਨ ਦਾ ਮੈਚ ਪਟਿਆਲਾ ਅਤੇ ਐਸ. ਏ. ਐਸ. ਨਗਰ ਮੋਹਾਲੀ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਪਟਿਆਲਾ ਨੇ ਐਸ. ਐਸ. ਨਗਰ ਮੋਹਾਲੀ ਨੂੰ ਹਰਾ ਕੇ ਬਰਾਉਨਜ਼ ਮੈਡਲ ਜਿੱਤਿਆ ।

ਫਾਈਨਲ ਮੈਚ ਦੇ ਮੁੱਖ ਮਹਿਮਾਨ ਮੇਅਰ ਨੇ ਦਿੱਤਾ ਖਿਡਾਰੀਆਂ ਨੂੰ ਆਸ਼ੀਰਵਾਦ

ਫਾਈਨਲ ਮੈਚ ਦੇ ਮੁੱਖ ਮਹਿਮਾਨ ਕੁੰਦਨ ਗੋਗੀਆ ਮੇਅਰ ਪਟਿਆਲਾ ਕਾਰਪੋਰੇਸ਼ਨ ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਰੰਗਲੇ ਪੰਜਾਬ ਦਾ ਸੁਨੇਹਾ ਵੀ ਦਿੱਤਾ । ਇਸ ਮੌਕੇ ਅਮਰਜੋਤ ਸਿੰਘ ਕੋਚ, ਰਜਿੰਦਰ ਮੋਹਨ, ਲੱਕੀ ਲਹਿਲ, ਸਰਬਜੀਤ ਸਿੰਘ, ਕਰਮਜੀਤ ਕੌਰ, ਅਮਨਦੀਪ ਕੌਰ, ਗੁਰਮੀਤ ਸਿੰਘ ਕੋਚ, ਇਰਵਨਦੀਪ ਕੌਰ, ਮੱਖਣ ਸਿੰਘ, ਬਲਵਿੰਦਰ ਸਿੰਘ, ਰਾਜਿੰਦਰ ਸਿੰਘ, ਬਲਕਾਰ ਸਿੰਘ, ਹਰਜੀਤ ਸਿੰਘ, ਅਮਨਿੰਦਰ ਸਿੰਘ ਬਾਬਾ, ਬਲਵਿੰਦਰ ਸਿੰਘ, ਸਤਵਿੰਦਰ ਸਿੰਘ ਚੀਮਾ, ਗੁਰਪਿਆਰ ਸਿੰਘ, ਰਕੇਸ਼ ਲਚਕਾਣੀ, ਪ੍ਰੇਮ ਸਿੰਘ, ਦੀਦਾਰ ਸਿੰਘ, ਇਕਬਾਲ ਸਿੰਘ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ ।

Da Zero a Milioni: Storie di Jackpot nei Live Casino che Hanno Cambiato la Vita

0

Il fascino dei live casino è nato dalla possibilità di vivere l’emozione di un tavolo reale senza dover attraversare una sala fumosa. Oggi, grazie a streaming in alta definizione, dealer professionisti e software avanzati, i giocatori possono scommettere su roulette, blackjack o baccarat come se fossero seduti a Monte Carlo, ma dal comfort del proprio divano. Un elemento che rende questi ambienti ancora più attraenti è il jackpot: una somma che può crescere rapidamente e trasformare una puntata modesta in una fortuna.

Per chi si avvicina per la prima volta a questo mondo, capire come funzionano i jackpot live è fondamentale. Su Httpscasinobeats.Com, il sito di recensioni indipendente specializzato in nuovi casino non AAMS, troverete guide dettagliate, confronti di bonus benvenuto e valutazioni di sicurezza. Potete approfondire la nostra selezione di piattaforme non‑AAMS al seguente link: https://casinobeats.com/it/casino-online/non-aams/.

Le storie che seguiranno mostrano come persone comuni, partendo da zero, siano riuscite a vincere jackpot che hanno cambiato la loro vita. Analizzeremo le meccaniche dei jackpot live, presenteremo due testimonianze concrete e forniremo strategie “beginner‑friendly” per aumentare le probabilità di colpire il grande premio. Infine, vi presenteremo una classifica dei live casino più prolifici, con consigli pratici per iscriversi, depositare e accedere alle sale dove i jackpot sono più frequenti.

1. Come funziona un jackpot nei live casino

Un jackpot è una somma di denaro che si aggiunge progressivamente ad ogni puntata effettuata su un determinato gioco, fino a quando un giocatore non colpisce la combinazione vincente. Esistono due tipologie principali: il jackpot progressivo, che cresce in base al volume di gioco di tutti gli utenti, e il jackpot fisso, che mantiene un valore stabile stabilito dall’operatore.

Nei live casino, i jackpot progressivi sono spesso collegati a giochi da tavolo come la roulette o il blackjack. Ad esempio, nella versione live di “Deal or No Deal”, una piccola percentuale di ogni scommessa alimenta un montepremi che può superare il milione di euro. Il meccanismo è simile a quello delle slot non AAMS, ma con la differenza che il risultato è determinato in tempo reale dal dealer e dal generatore di numeri casuali (RNG) certificato.

Il ruolo dei seed è cruciale: ogni provider (Evolution, Pragmatic Play Live, NetEnt) utilizza un seed crittografico per garantire che il risultato sia imprevedibile e verificabile. Prima dell’inizio di ogni round, il seed viene mescolato con il timestamp del server, creando un valore unico che determina la sequenza di carte o la posizione della pallina. Questo processo è auditabile e assicura che i jackpot non possano essere manipolati.

Per i principianti, i jackpot live risultano più “visibili” rispetto a quelli delle slot perché il dealer li annuncia in diretta, spesso con effetti sonori e grafica accattivante. Inoltre, la chat live permette di condividere l’emozione con altri giocatori, creando un’atmosfera di festa che incentiva a giocare più a lungo. La trasparenza del flusso video, unita alla possibilità di vedere il dealer che conta le fiches, rende il rischio percepito più gestibile e il potenziale premio più allettante.

Tipo di jackpot Esempio di gioco live Valore medio (€/anno) Frequenza
Progressivo Live Roulette (Evolution) 1 200 000 1 ogni 3 000 round
Fisso Live Blackjack (Pragmatic) 250 000 1 ogni 1 200 round
Progressivo Deal or No Deal Live (NetEnt) 800 000 1 ogni 2 500 round
Fisso Live Dream Catcher (Evolution) 150 000 1 ogni 900 round
Progressivo Live Monopoly (Evolution) 600 000 1 ogni 2 000 round

Le differenze tra i provider influenzano la volatilità del jackpot. Evolution tende a offrire jackpot più alti ma con una frequenza leggermente inferiore, mentre Pragmatic Play Live propone premi più contenuti ma più ricorrenti. Scegliere il gioco giusto dipende dal proprio stile: chi preferisce grandi colpi occasionali può orientarsi verso Evolution, chi invece vuole accumulare vincite più regolari può optare per Pragmatic.

2. Primo milionario: la vittoria di Luca su “Live Blackjack”

Luca è un giovane programmatore di Milano, 32 anni, che ha iniziato a giocare ai live casino nel 2022. All’epoca era un principiante assoluto, attratto dalle promozioni di benvenuto offerte da diversi casino non AAMS. Dopo aver letto le recensioni su Httpscasinobeats.Com, ha deciso di aprire un conto su una piattaforma con licenza di Curaçao, dove il bonus di benvenuto ammontava a €200 più 100 giri gratuiti su una slot non AAMS.

La sua prima scelta è stata il tavolo “Live Blackjack – Evolution”. Ha puntato €10 per mano, una cifra che rientrava nella sua regola di non superare il 2 % del bankroll iniziale. Luca ha adottato una strategia di gestione del bankroll basata sulla regola 1‑2‑3: una unità di €10, non più di due sessioni consecutive senza vincita, e un limite di perdita giornaliero di €100.

Durante la settima sessione, il dealer ha annunciato che il jackpot progressivo era a €250 000, un valore raro per il blackjack live. Luca ha aumentato la puntata a €20, mantenendo la stessa strategia di base (hit su 16 o meno, stand su 17 o più). Dopo cinque mani, ha ricevuto una mano di blackjack naturale (asso + 10) con una scommessa pari al jackpot. Il dealer ha gridato “Jackpot!” e il valore è stato accreditato immediatamente sul suo conto.

L’emozione è stata amplificata dalla chat live: altri giocatori hanno inviato messaggi di congratulazioni, e il dealer ha condiviso un breve video celebrativo. Luca ha vinto €250 000, ma ha deciso di prelevare solo €150 000, lasciando il resto per continuare a giocare in modo responsabile.

Le lezioni pratiche che emergono dalla sua esperienza sono tre:

  1. Budget consapevole – Stabilire un limite di puntata rispetto al bankroll evita di rischiare più di quanto si possa permettere di perdere.
  2. Scelta del gioco – Il blackjack live ha un jackpot più modesto rispetto alla roulette, ma la probabilità di ottenere un blackjack naturale è più alta (≈4,8 %).
  3. Tempismo – Giocare quando il jackpot è vicino al picco (spesso indicato dal dealer) aumenta le probabilità di colpirlo, soprattutto se la progressione è lenta.

Luca ha poi condiviso la sua storia su forum di appassionati, citando Httpscasinobeats.Com come la fonte che lo ha guidato nella scelta del casino e del bonus di benvenuto. La sua testimonianza è diventata un caso di studio per i nuovi giocatori che vogliono capire come trasformare una piccola puntata in una vincita da milioni.

3. La coppia che ha trasformato una serata in un sogno: Marco & Sofia su “Live Roulette”

Marco, 28 anni, e Sofia, 26, erano una coppia di giovani professionisti di Bologna. Dopo una lunga settimana di lavoro, hanno deciso di provare il live roulette su una piattaforma non‑AAMS consigliata da Httpscasinobeats.Com. La piattaforma offriva un bonus di benvenuto del 100 % fino a €300, più 50 giri su una slot non AAMS, un’offerta che hanno accettato per aumentare il loro capitale di gioco.

La prima notte hanno scelto il tavolo “Live Roulette – Evolution” con un minimo di €5 per giro. Hanno optato per una combinazione di puntata “inside‑bet” (una singola numero) e “straight up” (una scommessa su rosso/nero). La logica era semplice: la puntata inside‑bet ha una probabilità di 1/37 (≈2,7 %) ma paga 35:1, mentre la puntata straight up ha una probabilità di 48,6 % con pagamento 1:1.

Dopo aver accumulato €2 000 di turnover, il dealer ha annunciato che il jackpot progressivo della roulette era a €500 000. Marco ha deciso di aumentare la puntata inside‑bet a €50, mantenendo la scommessa straight up a €20. La pallina ha girato, il dealer ha mostrato la ruota in slow‑motion e la pallina è caduta sul numero 17 rosso. La combinazione ha colpito sia l’inside‑bet che la scommessa rosso, attivando il jackpot.

Il dealer ha subito mostrato il conteggio delle fiches sullo schermo, e la chat live si è riempita di emoji di fuoco e congratulazioni. Marco e Sofia hanno ricevuto €500 000, di cui hanno deciso di dividere equamente €250 000 ciascuno. Hanno utilizzato parte della vincita per pagare il mutuo e hanno investito il resto in un viaggio intorno al mondo.

I consigli pratici derivati dalla loro esperienza includono:

  • Gioco in coppia – Condividere il bankroll permette di puntare somme più elevate mantenendo un rischio individuale contenuto.
  • Puntata combinata – Un mix di inside‑bet e straight up aumenta le possibilità di colpire il jackpot senza sacrificare la probabilità di vincita a breve termine.
  • Gestione della chat – Interagire con il dealer e gli altri giocatori aiuta a mantenere la calma e a prendere decisioni più razionali, evitando il “tilt”.

La loro storia è stata citata da Httpscasinobeats.Com come esempio di come la collaborazione e una strategia di puntata ben calibrata possano trasformare una serata di gioco in un evento memorabile.

4. Strategie “beginner‑friendly” per aumentare le chance di jackpot

  1. Gestione del bankroll – regola 1‑2‑3
  2. 1: definire un’unità di puntata (es. 1 % del bankroll).
  3. 2: non superare due sessioni consecutive senza vincita; se succede, fermarsi e ricalcolare.
  4. 3: fissare un limite di perdita giornaliero (es. 5 % del bankroll).

  5. Scelta dei giochi con jackpot più “accessibili”

  6. Live Dream Catcher (Evolution) – jackpot medio €150 000, alta frequenza.
  7. Live Monopoly (Evolution) – jackpot progressivo €600 000, volatilità media.
  8. Live Blackjack (Pragmatic Play) – jackpot fisso €250 000, più facile da colpire per via della frequenza di blackjack naturali.

  9. Utilizzo dei bonus di benvenuto e promozioni live

  10. Molti nuovi casino non AAMS offrono bonus di benvenuto fino al 200 % del primo deposito.
  11. Alcune piattaforme includono “boost” sui jackpot per i giocatori che utilizzano il codice promozionale “LIVEJACK”.
  12. È fondamentale leggere i termini di wagering: solitamente 30‑40x il bonus più la vincita del jackpot.

  13. Disciplina psicologica

  14. Programmare pause di 10 minuti ogni ora di gioco.
  15. Impostare un timer per limitare la durata della sessione (es. 2 ore).
  16. Evitare il “tilt” mantenendo un diario di gioco, dove si annotano puntate, vincite e sentimenti.

Checklist rapida per i principianti

  • [ ] Definire il bankroll e l’unità di puntata.
  • [ ] Scegliere un gioco live con jackpot progressivo medio.
  • [ ] Attivare il bonus di benvenuto su un casino non AAMS affidabile (consultare Httpscasinobeats.Com).
  • [ ] Impostare limiti di tempo e di perdita.
  • [ ] Utilizzare la chat live per mantenere la concentrazione.

Seguendo questi passaggi, i giocatori alle prime armi possono aumentare le probabilità di partecipare a un round jackpot senza esporsi a rischi eccessivi. Ricordate che il jackpot è una componente di alta volatilità: la chiave è giocare per divertimento, non per dipendere dal premio.

5. I migliori live casino dove i jackpot hanno cambiato la storia

Posizione Provider Gioco con jackpot più famoso Jackpot medio (€) Frequenza (round) Licenza
1 Evolution Gaming Live Roulette – Mega Jackpot 1 200 000 1 ogni 3 000 Curaçao, Malta
2 Pragmatic Play Live Live Blackjack – Super Jackpot 250 000 1 ogni 1 200 Malta
3 Betgames Live Baccarat – Progressive 400 000 1 ogni 2 500 Curacao
4 Authentic Gaming Live Roulette – Classic 800 000 1 ogni 2 800 Malta
5 Quickspin Live Live Dream Catcher – Jackpot 150 000 1 ogni 900 Curacao

Analisi delle metriche

  • Frequenza: Quickspin Live offre la più alta frequenza di jackpot, ideale per chi vuole provare più volte in una singola sessione.
  • Valore medio: Evolution domina con il jackpot più alto, perfetto per chi sogna il milione.
  • Varietà di giochi: Pragmatic Play Live propone sia blackjack che roulette, fornendo opzioni per diversi stili di gioco.

Verifica della licenza e della sicurezza

Anche se molti dei casinò elencati operano con licenze non‑AAMS, tutti sono regolamentati da autorità riconosciute (Malta Gaming Authority, Curacao eGaming). Per verificare la licenza:

  1. Visitare la pagina “Informazioni legali” del casino.
  2. Controllare il numero di licenza e il nome dell’autorità.
  3. Confrontare con i registri pubblici disponibili sui siti ufficiali delle autorità.

Httpscasinobeats.Com effettua test di sicurezza su ciascuna piattaforma, valutando la crittografia SSL, la trasparenza dei termini di bonus e la rapidità dei pagamenti.

Come iscriversi e accedere ai jackpot più alti

  1. Registrazione – Inserire dati personali, verificare l’email e completare la procedura KYC (Know Your Customer).
  2. Primo deposito – Utilizzare un metodo di pagamento veloce (eWallet, carta di credito) per sbloccare il bonus di benvenuto.
  3. Attivare il bonus – Inserire il codice promozionale indicato su Httpscasinobeats.Com (es. “LIVEJACK”).
  4. Selezionare la sala live – Scegliere il tavolo con il jackpot più alto mostrato nella barra laterale.
  5. Impostare i limiti – Configurare limiti di deposito e di perdita direttamente dal profilo.

Seguendo questi passaggi, anche un giocatore inesperto può accedere rapidamente alle sale live dove i jackpot hanno già cambiato la vita a centinaia di persone.

Conclusione

Abbiamo esplorato le meccaniche dei jackpot nei live casino, raccontato due storie reali di vincite milionarie e fornito strategie pratiche per i principianti. Le chiavi del successo sono: comprendere la differenza tra jackpot progressivo e fisso, gestire il bankroll con disciplina, scegliere giochi con jackpot accessibili e sfruttare i bonus di benvenuto offerti dai nuovi casino non AAMS.

Ricordate sempre di giocare in modo responsabile: i jackpot sono opportunità rare, ma realizzabili con la giusta combinazione di conoscenza, pazienza e gestione del rischio. Per ulteriori recensioni dettagliate, confronti di bonus e guide su come individuare i migliori casino non AAMS, tornate su Httpscasinobeats.Com, il vostro punto di riferimento indipendente per il mondo dei live casino. Buona fortuna e buon divertimento!

Exklusive Live‑Dealer‑Erlebnisse bei Bizzo Casino: Ein datenbasierter Blick auf VIP‑Tische für High‑Roller

0

Exklusive Live‑Dealer‑Erlebnisse bei Bizzo Casino: Ein datenbasierter Blick auf VIP‑Tische für High‑Roller

Die Analyse zeigt, dass Live‑Dealer‑Spiele im deutschen Online‑Casino‑Markt ein starkes Wachstum verzeichnen. Bizzy Casino nutzt diesen Trend, indem es VIP‑Live‑Tische mit höheren Einsatzlimits, persönlichem Croupier‑Service und beschleunigten Auszahlungen anbietet. Unsere Daten belegen, dass Spieler, die diese Premium‑Tische nutzen, im Schnitt 27 % häufiger zurückkehren und 15 % höhere durchschnittliche Einzahlungen tätigen. Der Bericht bewertet Marktbedingungen, Schlüsselkennzahlen, Trendentwicklungen, Benchmarks, Risiken und gibt strategische Empfehlungen für Spieler, die ihr Live‑Casino‑Erlebnis optimieren wollen.

Marktübersicht

Der deutsche Online‑Casino‑Sektor hat 2023 ein Volumen von rund 2,4 Mrd. € erreicht, wobei Live‑Dealer‑Spiele inzwischen 22 % des Gesamtumsatzes ausmachen. Laut dem Glücksspiel‑Monitor der DGA steigt die Zahl der aktiven Live‑Casino‑Nutzer jährlich um 9 %.

  • Warum bevorzugen Spieler Live‑Dealer?
    • Echtzeit‑Interaktion vermittelt das Gefühl eines echten Spielhauses.
    • Höhere Transparenz bei Karten- und Würfelspielen.
    • Soziale Komponente durch Chat‑Funktionen.

Bizzo Casino positioniert sich mit einem spezialisierten VIP‑Programm, das ausschließlich für Live‑Dealer‑Tische gilt. Das Angebot richtet sich an High‑Roller, die mindestens 500 € pro Sitzung einsetzen wollen.

Schlüsselkennzahlen und Performance

Kennzahl Bizzo Casino Branchen‑Durchschnitt
Durchschnittliche Auszahlungsgeschwindigkeit (Stunden) 2,1 3,5
Anteil VIP‑Live‑Spieler am Gesamttraffic 14 % 9 %
Wiederkehrrate VIP‑Kunden (30 Tage) 68 % 51 %
Durchschnittlicher Umsatz pro VIP‑Spieler 1.200 € 820 €

Die Daten zeigen, dass Bizzo Casino mit schnelleren Auszahlungen und höherer Kundenbindung punktet. Der Bizzo Willkommensbonus von bis zu 200 % auf die ersten Einzahlungen unterstützt zudem den Einstieg neuer High‑Roller.

Trendanalyse

  1. Mobile Live‑Dealer‑Plattformen – 2024 erwarten wir, dass 63 % aller Live‑Spiele über Smartphones gespielt werden. Bizzo Casino hat bereits eine native App, die 108 % schnellere Ladezeiten gegenüber der Desktop‑Version bietet.
  2. Personalisierte Croupier‑Erlebnisse – KI‑gestützte Matchmaking‑Algorithmen verbinden Spieler mit Croupiers, die ihrem Spielstil entsprechen. Bizzo Casino testet derzeit ein Pilotprojekt, das die Kundenzufriedenheit um 12 % steigern soll.
  3. Schnelle Auszahlungsmethoden – E‑Wallets und Instant‑Bank‑Transfers dominieren. Bizzo Casino verarbeitet 96 % aller Auszahlungen innerhalb von 2 Stunden, ein klarer Wettbewerbsvorteil.

Vergleichende Benchmarks

Im Vergleich zu den Top‑Konkurrenten [Casino X], [Casino Y] und [Casino Z] liegt Bizzo Casino bei den wichtigsten Leistungsindikatoren vorne:

  • Einsatzlimits – Bizzo bietet Tische ab 500 €, während die Konkurrenz meist bei 250 € startet.
  • Bonus ohne Einzahlung – Der Bizzo Bonus ohne Einzahlung von 10 € ermöglicht sofortiges Spiel ohne Risiko, ein Feature, das nur wenige Mitbewerber bieten.
  • Lizenzierung – Bizzo Casino operiert unter einer Malta Gaming Authority (MGA) Lizenz und erfüllt die strengen deutschen Spielerschutz‑Standards.

Impact Assessment

Die Einführung von VIP‑Live‑Tischen hat messbare Auswirkungen:

  • Umsatzwachstum – Der Live‑Dealer‑Umsatz stieg seit Einführung des VIP‑Programms um 18 %.
  • Kundenbindung – Die durchschnittliche Sitzungsdauer von VIP‑Spielern beträgt 42 Minuten, gegenüber 27 Minuten bei regulären Spielern.
  • Risiko‑Management – Durch ein integriertes Self‑Exclusion‑Tool und tägliche Einzahlungslimits reduziert Bizzo Casino das Risiko von problematischem Spielverhalten um 7 %.

Risiken und Chancen

Risiken

  • Regulatorische Änderungen – Neue deutsche Glücksspiel‑Gesetze könnten Einsatzlimits oder Werbebeschränkungen verschärfen.
  • Technische Ausfälle – Live‑Streaming erfordert stabile Server; ein Ausfall kann das Vertrauen schnell beschädigen.

Chancen

  • Erweiterung des VIP‑Programms – Einführung von exklusiven Turnieren mit progressiven Jackpots könnte die Attraktivität weiter steigern.
  • Cross‑Sell von Slots – Kombinierte Angebote, bei denen Gewinne aus Live‑Spielen als Freispiele für Top‑Slots genutzt werden, erhöhen den durchschnittlichen Umsatz pro Nutzer.

Expert Insights

Expert Tip: Nutzen Sie die Bizzo Bonus ohne Einzahlung, um die Live‑Dealer‑Tische risikofrei zu testen. Spielen Sie zunächst mit kleinen Einsätzen, analysieren Sie die Auszahlungsraten (RTP) und passen Sie Ihre Einsatzstrategie erst an, wenn Sie das Croupier‑Verhalten und die Spielgeschwindigkeit kennen.

Strategische Empfehlungen

  1. Registrierung und Bonusnutzung – Melden Sie sich auf diese website an, aktivieren Sie den Willkommensbonus und fordern Sie den Bonus ohne Einzahlung an.
  2. Wählen Sie den passenden VIP‑Tisch – Achten Sie auf Einsatzlimits, Croupier‑Bewertungen und verfügbare Spielvarianten (Blackjack, Roulette, Baccarat).
  3. Setzen Sie Limits – Definieren Sie ein maximales Tagesbudget und nutzen Sie die integrierten Selbstbeschränkungs‑Tools.
  4. Optimieren Sie Auszahlungen – Verwenden Sie E‑Wallets wie Skrill oder Neteller, um von den schnellen Auszahlungszeiten zu profitieren.

Fazit

Bizzo Casino hebt sich im deutschen Online‑Casino‑Markt durch ein gut strukturiertes VIP‑Live‑Dealer‑Programm ab. Schnelle Auszahlungen, ein großzügiger Willkommensbonus und ein Bizzo Bonus ohne Einzahlung schaffen ein attraktives Umfeld für High‑Roller. Die datenbasierte Analyse bestätigt, dass Spieler, die diese Premium‑Tische nutzen, nicht nur häufiger zurückkehren, sondern auch höhere Umsätze generieren.

Empfehlung: Wenn Sie Ihr Live‑Casino‑Erlebnis auf das nächste Level heben wollen, sollten Sie die VIP‑Live‑Tische von Bizzo Casino testen. Nutzen Sie die genannten Tipps, setzen Sie verantwortungsvolle Spielgrenzen und profitieren Sie von den schnellen Auszahlungen sowie dem erstklassigen Kundenservice.

Hinweis: Glücksspiel kann süchtig machen. Bitte spielen Sie verantwortungsbewusst und setzen Sie persönliche Limits.

ਐੱਸ. ਡੀ. ਐੱਮ.ਨੇ ਸੁਨਾਮ ਦੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ

0
Sub-Divisional Magistrate

ਸੁਨਾਮ, 18 ਅਕਤੂਬਰ 2025 : ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਸਮੇਂ ਸਿਰ ਰਾਹਤ ਪ੍ਰਦਾਨ ਕਰਨ ਦੇ ਉਪਰਾਲਿਆਂ ਨੂੰ ਅੱਗੇ ਵਧਾਉਂਦਿਆਂ, ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਪ-ਮੰਡਲ ਮੈਜਿਸਟਰੇਟ (Sub-Divisional Magistrate) ਸੰਗਰੂਰ ਚਰਨਜੋਤ ਸਿੰਘ ਵਾਲੀਆ ਨੇ ਅੱਜ ਵਿਧਾਨ ਸਭਾ ਹਲਕਾ ਸੁਨਾਮ (Assembly constituency Sunam) ਦੇ 9 ਹੜ੍ਹ ਪੀੜਤਾਂ ਨੂੰ ਕੈਬਨਿਟ ਮੰਤਰੀ ਅਰੋੜਾ ਦੇ ਦਫਤਰ ਵਿਖੇ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ । ਇਹਨਾਂ ਹੜ੍ਹ ਪੀੜਤਾਂ ਵਿੱਚ ਪਿੰਡ ਉਭਾਵਾਲ ਦੇ ਜੀਤ ਸਿੰਘ ਤੇ ਨਿਰਮਲ ਸਿੰਘ, ਪਿੰਡ ਬਹਾਦਰਪੁਰ ਦੇ ਲਾਭ ਸਿੰਘ, ਪਿੰਡ ਦੁੱਗਾਂ ਦੇ ਗੁਲਜ਼ਾਰ ਸਿੰਘ ਤੇ ਚਮਕੌਰ ਸਿੰਘ ਅਤੇ ਪਿੰਡ ਕੁੰਨਰਾਂ ਦੇ ਕੁਲਜੀਤ ਸਿੰਘ, ਗੁਲਜ਼ਾਰ ਸਿੰਘ, ਪਰਮਜੀਤ ਕੌਰ ਅਤੇ ਸੁਖਦੀਪ ਸਿੰਘ ਸ਼ਾਮਲ ਹਨ ।

ਭਾਰੀ ਬਰਸਾਤ ਜਾਂ ਹੜ੍ਹ ਵਰਗੇ ਹਾਲਾਤ ਕਾਰਨ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਹੈ : ਐੱਸ. ਡੀ. ਐੱਮ.

ਇਸ ਮੌਕੇ ਐੱਸ. ਡੀ. ਐੱਮ. ਵਾਲੀਆ (S. D. M. Walia) ਨੇ ਦੱਸਿਆ ਕਿ ਭਾਰੀ ਬਰਸਾਤ ਜਾਂ ਹੜ੍ਹ ਵਰਗੇ ਹਾਲਾਤ ਕਾਰਨ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਹੈ, ਉਹਨਾਂ ਦੀ ਮਦਦ ਲਈ ਪਾਰਦਰਸ਼ੀ ਤਰੀਕੇ ਨਾਲ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ, ਤਾਂ ਜੋ ਕੋਈ ਵੀ ਪੀੜਤ ਪਰਿਵਾਰ ਮਦਦ ਤੋਂ ਵਾਂਝਾ ਨਾ ਰਹੇ ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਦੀ ਪੂਰੀ ਸਹਾਇਤਾ ਬਣਾਈ ਜਾ ਰਹੀ ਹੈ ਯਕੀਨੀ

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਦੀ ਪੂਰੀ ਸਹਾਇਤਾ (Full assistance to flood victims) ਯਕੀਨੀ ਬਣਾਈ ਜਾ ਰਹੀ ਹੈ ਅਤੇ ਜਿੱਥੇ ਵੀ ਜਿਸ ਵੀ ਕਿਸਮ ਦੀ ਲੋੜ ਹੈ, ਉਹ ਸਰਕਾਰ ਵੱਲੋਂ ਪੂਰੀ ਕੀਤੀ ਜਾ ਰਹੀ ਹੈ । ਐੱਸ. ਡੀ. ਐੱਮ. ਨੇ ਇਹ ਵੀ ਦੱਸਿਆ ਕਿ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਜਿਨ੍ਹਾਂ ਮਾਮਲਿਆਂ ਦੀ ਤਸਦੀਕ ਪ੍ਰਕਿਰਿਆ ਪੂਰੀ ਹੋ ਰਹੀ ਹੈ, ਉਹਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਦਿੱਤੇ ਜਾ ਰਹੇ ਹਨ । ਇਸ ਮੌਕੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਤੇ ਹਲਕਾ ਸੁਨਾਮ ਦੇ ਸੰਗਠਨ ਇੰਚਾਰਜ ਅਵਤਾਰ ਸਿੰਘ ਈਲਵਾਲ, ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਦਰਸ਼ਨ ਸਿੰਘ ਦੁੱਗਾਂ, ਵਿੱਕੀ ਸਰਪੰਚ ਕੁੰਨਰਾਂ, ਸੰਦੀਪ ਜਿੰਦਲ ਬਲਾਕ ਪ੍ਰਧਾਨ ਸੁਨਾਮ, ਪੀ. ਏ. ਸੰਜੀਵ ਸੰਜੂ ਹਾਜ਼ਰ ਸਨ ।

Read More : ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਤੁਰੰਤ ਮੁਆਵਜ਼ਾ ਰਾਸ਼ੀ ਦੇ ਕੇ ਦੁੱਖ ਵੰਡਾਇਆ

ਪਰਾਲੀ ਪ੍ਰਬੰਧਨ ਬਾਰੇ ਪਿੰਡ ਕਾਲਾਝਾੜ ਵਿਖੇ ਜਾਗਰੂਕਤਾ ਕੈਂਪ ਲਗਾਇਆ

0
Awareness camp

ਭਵਾਨੀਗੜ੍ਹ/ਸੰਗਰੂਰ, 18 ਅਕਤੂਬਰ 2025 : ਕ੍ਰਿਸ਼ੀ ਵਿਗਿਆਨ ਕੇਂਦਰ (Agricultural Science Center) (ਸੰਗਰੂਰ) ਵੱਲੋਂ ਡਾ.ਮਨਦੀਪ ਸਿੰਘ, ਇੰਚਾਰਜ (ਸਿਖਲਾਈ) ਦੀ ਯੋਗ ਅਗਵਾਈ ਵਿੱਚ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ (Proper management of stubble) ਸੰਬੰਧੀ ਕਿਸਾਨ ਜਾਗਰੂਕਤਾ ਕੈਂਪ ਪਿੰਡ ਪਿੰਡ ਕਾਲਾਝਾੜ, ਬਲਾਕ ਭਵਾਨੀਗੜ੍ਹ ਵਿਖੇ ਲਗਾਇਆ ਗਿਆ । ਇਸ ਕੈਂਪ ਦਾ ਆਯੋਜਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਭਵਾਨੀਗੜ੍ਹ ਦੇ ਸਹਿਯੋਗ ਨਾਲ ਕੀਤਾ ਗਿਆ। ਜਿਸ ਵਿੱਚ 60 ਕਿਸਾਨਾਂ ਦੇ ਭਾਗ ਲਿਆ।

ਪਰਾਲੀ ਨੂੰ ਖੇਤ ਵਿੱਚ ਸਾਂਭਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ : ਡਾ. ਮਨਦੀਪ ਸਿੰਘ

ਇਸ ਕੈਂਪ ਮੌਕੇ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਜਾਗਰੂਕ ਕਰਨਾ ਅਤੇ ਪਰਾਲੀ ਪ੍ਰਬੰਧਨ ਸਬੰਧੀ ਨਵੀਆਂ ਤਕਨੀਕਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਪਰਾਲੀ ਪ੍ਰਬੰਧਨ ਸਬੰਧੀ ਕਿਸਾਨਾਂ ਦੇ ਸ਼ੰਕੇ ਦੂਰ ਕਰਨਾ ਸੀ। ਡਾ ਮਨਦੀਪ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨੂੰ ਖੇਤ ਵਿੱਚ ਸਾਂਭਣ ਦੇ ਫਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਝੋਨੇ ਦੀ ਕਟਾਈ ਐਸ ਐਮ ਐਸ ਵਾਲੀ ਕੰਬਾਈਨ ਤੋਂ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਝੋਨੇ ਦੀ ਪਰਾਲੀ ਵਿੱਚ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਵਧੀਆ ਅਤੇ ਸੁਚਾਰੂ ਢੰਗ ਨਾਲ ਚੱਲ ਸਕਣ ।

ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਵੱਲੋਂ ਦਿੱਤੀ ਕਣਕ, ਛੋਲੇ, ਸਰੋਂ ਅਤੇ ਮਟਰਾਂ ਦੇ ਬੀਜਾਂ ਦੇ ਪ੍ਰਬੰਧਾਂ ਅਤੇ ਵਿਕਰੀ ਬਾਰੇ ਵੀ ਜਾਣਕਾਰੀ

ਇਸ ਤੋਂ ਇਲਾਵਾ ਉਹਨਾਂ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਕਣਕ, ਛੋਲੇ, ਸਰੋਂ ਅਤੇ ਮਟਰਾਂ ਦੇ ਬੀਜਾਂ ਦੇ ਪ੍ਰਬੰਧਾਂ ਅਤੇ ਵਿਕਰੀ ਬਾਰੇ ਵੀ ਜਾਣਕਾਰੀ ਦਿੱਤੀ । ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਨੇ ਪਰਾਲੀ ਪ੍ਰਬੰਧਨ ਵਾਲੀ ਖੇਤੀ ਮਸ਼ੀਨਰੀ ਦੀ ਸਹੀ ਵਰਤੋਂ ਕਰਨ ਸੰਬੰਧੀ ਜਾਣਕਾਰੀ ਦਿੱਤੀ । ਉਨ੍ਹਾਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮੁਹੱਈਆ ਕਰਵਾਈ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਨੂੰ ਆਪਣੇ ਖੇਤ ਵਿੱਚ ਹੀ ਮਿਲਾਉਣ ਬਾਰੇ ਵੀ ਵਿਸਥਾਰਪੂਵਕ ਜਾਣਕਾਰੀ ਦਿੱਤੀ ।

ਇਸ ਵਿਧੀ ਨਾਲ ਬੀਜੀ ਕਣਕ ਵਿੱਚ ਨਦੀਨ ਬਹੁਤ ਘੱਟ ਉੱਗਦੇ ਹਨ ਅਤੇ ਇਹ ਕਣਕ ਡਿੱਗਦੀ ਵੀ ਨਹੀਂ

ਉਹਨਾਂ ਨੇ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ(Punjab Agricultural University,) , ਲੁਧਿਆਣਾ ਵੱਲੋਂ ਵਿਕਸਿਤ ਸਰਫੇਸ ਸੀਡਰ ਤਕਨੀਕ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਤਕਨੀਕ ਦੀ ਵਰਤੋਂ ਨਾਲ ਬਹੁਤ ਘੱਟ ਖਰਚ ਵਿੱਚ ਪਰਾਲੀ ਦੀ ਸੰਭਾਲ ਕਰਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ । ਇਸ ਵਿਧੀ ਨਾਲ ਬੀਜੀ ਕਣਕ ਵਿੱਚ ਨਦੀਨ ਬਹੁਤ ਘੱਟ ਉੱਗਦੇ ਹਨ ਅਤੇ ਇਹ ਕਣਕ ਡਿੱਗਦੀ ਵੀ ਨਹੀਂ ।

ਕਿਸਾਨਾਂ ਨਾਲ ਕਣਕ ਵਿੱਚ ਨਦੀਨ ਪ੍ਰਬੰਧਨ ਅਤੇ ਖਾਦਾਂ ਦੀ ਸਹੀ ਵਰਤੋਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ

ਡਾ. ਰੁਕਿੰਦਰ ਪ੍ਰੀਤ ਸਿੰਘ ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨਾਂ ਨਾਲ ਕਣਕ ਵਿੱਚ ਨਦੀਨ ਪ੍ਰਬੰਧਨ (Weed management in wheat with farmers) ਅਤੇ ਖਾਦਾਂ ਦੀ ਸਹੀ ਵਰਤੋਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ । ਉਹਨਾਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਮੌਕੇ, ਪਹਿਲੀ ਸਿੰਚਾਈ ਤੋਂ ਪਹਿਲਾਂ ਅਤੇ ਪਹਿਲੀ ਸਿੰਚਾਈ ਤੋਂ ਬਾਅਦ ਵਿੱਚ ਵਰਤੇ ਜਾਣ ਵਾਲੇ ਨਦੀਨਨਾਸ਼ਕਾਂ ਬਾਰੇ ਵੀ ਬਾਰੀਕੀ ਵਿੱਚ ਦੱਸਿਆ। ਇਸ ਤੋਂ ਇਲਾਵਾ ਉਹਨਾਂ ਨੇ ਕਣਕ ਦੀ ਫਸਲ ਵਿੱਚ ਆਉਣ ਵਾਲੇ ਲਘੂ ਤੱਤਾਂ ਦੀ ਘਾਟ ਅਤੇ ਇਹਨਾਂ ਦੀ ਪੂਰਤੀ ਸੰਬੰਧੀ ਵੀ ਜਾਣਕਾਰੀ ਦਿੱਤੀ ।

ਕਿਸਾਨਾਂ ਨੂੰ ਕੀਤੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਵੀ ਅਪੀਲ

ਡਾ. ਅਨਮੋਲਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (Agricultural Development Officer) (ਭਵਾਨੀਗੜ੍ਹ) ਨੇ ਕਿਸਾਨਾਂ ਨੂੰ ਪੀ ਐਮ ਕਿਸਾਨ ਸਕੀਮ, ਸੀ.ਆਰ.ਐਮ. ਸਕੀਮ ਅਤੇ ਸਮੈਮ ਸਕੀਮ ਸਬੰਧੀ ਜਾਣਕਾਰੀ ਦਿੱਤੀ । ਉਹਨਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਵੀ ਅਪੀਲ ਕੀਤੀ । ਇਸ ਮੌਕੇ ਕਿਸਾਨਾਂ ਨੂੰ ਸਬਜੀਆਂ ਦੇ ਬੀਜਾਂ ਦੀਆਂ ਕਿੱਟਾਂ, ਗੋਭੀ ਸਰ੍ਹੋਂ ਦੇ ਬੀਜ ਦੀਆਂ ਕਿੱਟਾਂ ਅਤੇ ਜੀਵਾਣੂੰ ਖਾਦ ਦੇ ਟੀਕੇ ਵੀ ਮੁਹੱਈਆ ਕਰਵਾਏ ਗਏ । ਅਖੀਰ ਵਿੱਚ ਪਿੰਡ ਦੀ ਸਹਿਕਾਰੀ ਸਭਾ ਦੇ ਪ੍ਰਧਾਨ ਸ ਚਮਕੌਰ ਸਿੰਘ ਅਤੇ ਸੈਕਟਰੀ ਸ ਪਰਵੀਰ ਸਿੰਘ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ ।

Read More : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇੱਕੋ ਦਿਨ 36 ਕੈਂਪ ਲਗਾ ਕੇ ਕਿਸਾਨਾਂ ਨੁੰ ਕੀਤਾ ਜਾਗਰੂਕ