Home Blog Page 452

6 ਵਿਰੁੱਧ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ

0
Case Rejistered

ਪਟਿਆਲਾ, 8 ਅਗਸਤ 2025 : ਥਾਣਾ ਅਰਬਨ ਐਸਟੇਟ (Urban Estate Police Station) ਪਟਿਆਲਾ ਪੁਲਸ ਨੇ 6 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 351 (3) ਬੀ. ਐਨ. ਐਸ. ਤਹਿਤ ਘਰ ਅੰਦਰ ਦਾਖਲ ਹੋ ਕੇ ਰੱਸੀ ਨਾਲ ਬੰਨ੍ਹ ਕੇ ਕਾਰ ਵਿਚ ਸੁੱਟ ਕੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੀਮਾ ਰਾਣੀ ਪੁੱਤਰੀ ਰਜਿੰਦਰ ਸਿੰਘ ਵਾਸੀ ਲੋਗੋਂਵਾਲ ਜਿਲਾ ਸੰਗਰੂਰ, ਬਲਜਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਬਰਨਾਲਾ, ਗੁਰਪ੍ਰੀਤ ਸਿੰਘ ਪੁੱਤਰ ਗੁਲਜਾਰਾ ਸਿੰਘ ਵਾਸੀ ਪਿੰਡ ਲੋਹਾ ਖੇੜਾ, ਸਵਰਾਜ ਸਿੰਘ ਵਾਸੀ ਪਿੰਡ ਸ਼ੇਰੋ ਜਿਲਾ ਸੰਗਰੂਰ, ਸੁਖਵਿੰਦਰ ਸਿੰਘ, ਕਮਲਪ੍ਰੀਤ ਸਿੰਘ ਪੁੱਤਰਾਨ ਸੀਮਾ ਰਾਣੀ ਵਾਸੀ ਪਿੰਡ ਲੋੋਗੋਂਵਾਲ ਜਿਲਾ ਸੰਗਰੂਰ ਸ਼ਾਮਲ ਹਨ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਕੁਲਦੀਪ ਸਿੰਘ ਪੁੱਤਰ ਰਾਮ ਸਰੂਪ ਵਾਸੀ ਲਾਲ ਕੁਆਟਰ ਅਰਬਨ ਅਸਟੇਟ ਪਟਿ. ਹਾਲ ਮਕਾਨ ਨੰ. 7-ਐਨ ਤੇਜ ਬਾਗ ਕਲੋਨੀ ਪਟਿਆਲਾ ਨੇ ਦੱਸਿਆ ਕਿ 1 ਜੁਲਾਈ ਨੂੰ ਉਸਦੇ ਅਰਬਨ ਵਾਲੇ ਘਰ ਅੰਦਰ ਦਾਖਲ ਹੋ ਕੇ ਉਪਰੋਕਤ ਵਿਅਕਤੀਆਂ ਨੇ ਉਸਨੂੰ ਰੱਸੀ ਨਾਲ ਬੰਨ੍ਹ ਕੇ ਕਾਰ ਵਿੱਚ ਸੁੱਟ ਕੇ ਉਸਦੀ ਕੁੱਟਮਾਰ (Beating) ਕੀਤੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ (Death threats) ਦਿੱਤੀਆਂ । ਜਿਸ ਤੇ ਮੁਕੱਦਮਾ ਪੱਤਰ ਨੰ ਸੀ. ਐਨ. ਆਰ. ਨੰਬਰ ਪੀ. ਬੀ. ਪੀ. ਟੀ. 03-3001006-2025 ਸੀ. ਆਈ. ਐਸ. ਨੰਬਰ ਸੀ. ਆਰ. ਐਮ.-210-2025-7 ਜੁਲਾਈ 2025 ਵਲੋਂ ਗੁਰਪ੍ਰੀਤ ਸਿੰਘ ਫਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ ਦਰਜ ਕੀਤਾ ਗਿਆ ਹੈ ।

Read More : ਕੁੱਟਮਾਰ ਕਰਨ ਤੇ ਐਸ. ਐਚ. ਓ. ਖਿਲਾਫ਼ ਕੇਸ ਦਰਜ

ਜਲੰਧਰ ਵਿੱਚ ਚੱਲੀਆਂ ਨਸ਼ਾ ਤਸਕਰਾਂ ਅਤੇ ਏ. ਐਨ. ਟੀ. ਐਫ. ਵਿਚਾਲੇ ਗੋਲੀਆਂ

0
DGP

ਜਲੰਧਰ, 8 ਅਗਸਤ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ (Jalandhar) ਵਿਚ ਪੰਜਾਬ ਪੁਲਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ. ਐਨ. ਟੀ. ਐਫ.) ਨੇ ਨਸ਼ਾ ਤਸਕਰਾਂ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ ਅੱਜ ਸਵੇਰੇ ਜਲੰਧਰ ਵਿੱਚ ਇੱਕ ਨਸ਼ਾ ਤਸਕਰੀ ਦੇ ਟਿਕਾਣੇ `ਤੇ ਜਦੋਂ ਛਾਪਾ ਮਾਰਿਆ (Raided) ਤਾਂ ਦੌਰਾਨ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਕਾਰ ਸਿੱਧਾ ਮੁਕਾਬਲਾ ਹੋਇਆ। ਜਿਸ ਵਿੱਚ ਦੋਵਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ ।

ਏ. ਐਨ. ਟੀ. ਐਫ. ਟੀਮ ਨੂੰ ਮਿਲੀ ਸੀ ਸੂਚਨਾ

ਏ. ਐਨ. ਟੀ. ਐਫ. ਟੀਮ ਨੂੰ ਸੂਚਨਾ ਮਿਲੀ ਸੀ ਕਿ ਨਕੋਦਰ ਨੇੜੇ ਪਿੰਡ ਗੋਰਸੀਆ ਵਿੱਚ ਬਦਨਾਮ ਨਸ਼ਾ ਤਸਕਰ ਸੰਨੀ ਸਿੰਘ ਆਪਣੇ ਸਾਥੀਆਂ ਨਾਲ ਸਰਗਰਮ ਹੈ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ (Drug trafficking) ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ `ਤੇ, ਪੁਲਿਸ ਟੀਮ ਨੇ ਪਿੰਡ ਵਿੱਚ ਛਾਪੇਮਾਰੀ ਦੀ ਯੋਜਨਾ ਬਣਾਈ ਤੇ ਜਿਵੇਂ ਹੀ ਪੁਲਿਸ ਟੀਮ ਮੌਕੇ `ਤੇ ਪਹੁੰਚੀ, ਮੁਲਜ਼ਮਾਂ ਨੇ ਅਚਾਨਕ ਪੁਲਿਸ `ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ।

ਸੰਨੀ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਪੁਲਿਸ ਟੀਮ `ਤੇ ਜਾਨਲੇਵਾ ਹਮਲਾ ਕਰ ਦਿੱਤਾ

ਸੰਨੀ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਪੁਲਿਸ ਟੀਮ `ਤੇ ਜਾਨਲੇਵਾ ਹਮਲਾ ਕਰ ਦਿੱਤਾ । ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ । ਇਸ ਮੁਕਾਬਲੇ ਵਿੱਚ ਸੰਨੀ ਸਿੰਘ ਦਾ ਸਾਥੀ ਦਵਿੰਦਰ ਸਿੰਘ ਗੋਲੀਆਂ ਨਾਲ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ । ਦਵਿੰਦਰ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਦੌਰਾਨ ਮੁੱਖ ਦੋਸ਼ੀ ਸੰਨੀ ਸਿੰਘ ਅਤੇ ਉਸ ਦਾ ਇੱਕ ਹੋਰ ਸਾਥੀ ਮੌਕੇ ਤੋਂ ਭੱਜ ਗਏ । ਪੁਲਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ । ਏ. ਐਨ. ਟੀ. ਐਫ. (A. N. T. F.) ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਪੰਜਾਬ ਸਰਕਾਰ ਦੀ ਡਰੱਗ ਮਾਫੀਆ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਦੇ ਹਿੱਸੇ ਵਜੋਂ ਕੀਤੀ ਗਈ ਹੈ ।

ਪੁਲਸ ਅਨੁਸਾਰ ਸੰਨੀ ਸਿੰਘ ਅਤੇ ਉਸ ਦੇ ਸਾਥੀਆਂ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਨਸ਼ੀਲੇ ਪਦਾਰਥਾਂ (Drugs) ਦੀ ਤਸਕਰੀ ਅਤੇ ਗ਼ੈਰ-ਕਾਨੂੰਨੀ ਹਥਿਆਰ ਰੱਖਣ ਵਰਗੇ ਗੰਭੀਰ ਦੋਸ਼ ਸ਼ਾਮਲ ਹਨ । ਪੁਲਸ ਦੇ ਇਸ ਦਲੇਰਾਨਾ ਆਪ੍ਰੇਸ਼ਨ ਦੌਰਾਨ ਕੋਈ ਵੀ ਜਵਾਨ ਜ਼ਖ਼ਮੀ ਨਹੀਂ ਹੋਇਆ । ਫ਼ਰਾਰ ਮੁਲਜ਼ਮਾਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ ਕਈ ਪੁਲਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Read More : ਗੋਲੀਆਂ ਮਾਰ ਮਾਰ ਕੇ ਕੀਤਾ ਫਾਈਨਾਂਸਰ ਦਾ ਕ. ਤ. ਲ

ਪੰਜਾਬ ਸਰਕਾਰ ਨੇ ਕੀਤੇ ਬੋਰਡ ਤੇ ਕਾਰਪੋਰੇਸ਼ਨਾਂ ਵਿਚ ਚੇਅਰਮੈਨ ਤੇ ਮੈਂਬਰ ਕੀਤੇ ਨਿਯੁਕਤ

0
appoints

ਚੰਡੀਗੜ੍ਹ, 8 ਅਗਸਤ 2025 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਪੰਜਾਬ (Chief Minister Punjab) ਨੇ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ (Boards and corporations) ਵਿਚ ਚੇਅਰਮੈਨਾਂ ਤੇ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ। ਜਿਨ੍ਹਾਂ ਵਿਚ :

 

appoints appoints appoints

ਕਾਰ ਤੇਜ ਰਫ਼ਤਾਰ ਨਾਲ ਲਿਆ ਕੇ ਮਾਰਨ ਅਤੇ ਬਦਸਲੂਕੀ ਕਰਨ ਤੇ ਕੇਸ ਦਰਜ

0
Case registered

ਪਟਿਆਲਾ, 8 ਅਗਸਤ 2025 : ਥਾਣਾ ਕੋਤਵਾਲੀ (Police Station) ਪਟਿਆਲਾ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 281, 324 (1), 131 ਬੀ. ਐਨ. ਐਸ. ਸੈਕਸਨ 185 ਐਮ. ਵੀ. ਐਕਟ ਤਹਿਤ ਕਾਰ ਤੇਜ ਰਫ਼ਤਾਰ (Car speeding) ਨਾਲ ਲਿਆ ਕੇ ਮਾਰਨ ਅਤੇ ਬਦਸਲੂਕੀ ਕਰਨ ਤੇ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕਾਰ ਦਾ ਡਰਾਈਵਰ ਅਮਰਿੰਦਰ ਸਿੰਘ (ਬਿਜਲੀ ਬੋਰਡ ਮੁਲਾਜਮ) ਅਤੇ ਕਾਰ ਦਾ ਡਰਾਇਵਰ ਤਰੁਨ ਬਿੰਦਰਾ ਸ਼ਾਮਲ ਹਨ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (ਸਿ਼ਕਾਇਤਕਰਤਾ ) ਸੁਮੇਸ਼ ਜੈਨ ਪੁੱਤਰ ਰਮੇਸ਼ ਜੈਨ ਵਾਸੀ ਮਕਾਨ ਨੰ. 37 ਸੰਤ ਇਨਕਲੇਵ ਪਟਿਆਲਾ ਨੇ ਦੱਸਿਆ ਕਿ 6 ਅਗਸਤ ਨੂੰ ਜਦੋਂ ਉਹ ਆਪਣੀ ਕਾਰ ਵਿਚ ਸਵਾਰ ਹੋ ਕੇ ਮੋਦੀ ਕਾਲਜ ਪਟਿਆਲਾ ਕੋਲ ਜਾ ਰਿਹਾ ਸੀ ਤਾਂ ਐਸ. ਬੀ. ਆਈ. ਏ. ਟੀ. ਐਮ. ਕੋਲ ਆਪਣੀ ਕਾਰ ਪਾਰਕਿੰਗ ਵਾਲੀ ਲਾਈਨ ਵਿੱਚ ਲਗਾ ਦਿੱਤੀ ਤਾਂ ਪਿੱਛੋ ਡਰਾਇਵਰ ਅਮਰਿੰਦਰ ਸਿੰਘ ਨੇ ਆਪਣੀ ਕਾਰ ਤੇਜ ਰਫਤਾਰ ਤੇ ਲਾਪ੍ਰਵਾਹੀ (Car speeding and carelessness)
ਨਾਲ ਲਿਆ ਕੇ ਉਸਦੀ ਕਾਰ ਵਿੱਚ ਮਾਰੀ ਅਤੇ ਮੌਕੇ ਤੇ ਫੋਨ ਕਰਕੇ ਆਪਣੇ ਰਿਸ਼ਤੇਦਾਰ ਤਰੁਨ ਬਿੰਦਰਾ ਨੂੰ ਬੁਲਾ ਲਿਆ, ਜਿਸਨੇ ਉਸ ਨਾਲ ਬਦਸਲੂਕੀ ਕੀਤੀ ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਮੋਟਰਸਾਈਕਲ ਚਾਲਕ ਵਿਰੁੱਧ ਫੇਟ ਮਾਰ ਕੇ ਜ਼ਖ਼ਮੀ ਕਰਨ ਤੇ ਕੇਸ ਦਰਜ

ਝੀਲ ਵਿੱਚ ਡੁੱਬਣ ਨਾਲ ਹਰਿਆਣਵੀ ਨੌਜਵਾਨ ਦੀ ਹੋਈ ਮੌ.ਤ

0
youth dies

ਹਰਿਆਣਾ, 8 ਅਗਸਤ 2025 : ਹਰਿਆਣਾ ਦੇ ਸ਼ਹਿਰ ਜੀਂਦ (Jind) ਦੇ ਵਸਨੀਕ ਇਕ ਨੌਜਵਾਨ ਦੀ ਅਮਰੀਕਾ ਵਿਖੇ ਝੀਲ ਵਿਚ ਡੁੱਬਣ ਨਾਲ ਮੌ.ਤ ਹੋ ਗਈ ਹੈ ।

ਕੌਣ ਹੈ ਜੀਂਦ ਵਾਸੀ ਨੌਜਵਾਨ

ਜੀਂਦ ਜਿਲ੍ਹੇ ਦੇ ਉਚਾਨਾ ਇਲਾਕੇ ਦੇ ਘੋਘਾਰੀਆਂ ਪਿੰਡ (Ghoghari village) ਦਾ 37 ਸਾਲਾ ਸੰਦੀਪ ਬੁਰਾ ਤਿੰਨ ਸਾਲ ਪਹਿਲਾਂ 60 ਲੱਖ ਰੁਪਏ ਖ਼ਰਚ ਕਰਕੇ ਡੰਕੀ ਰਾਹੀਂ ਅਮਰੀਕਾ ਗਿਆ ਸੀ । ਸੰਦੀਪ ਪੰਜ ਤੋਂ ਛੇ ਮਹੀਨੇ ਪਨਾਮਾ ਦੇ ਜੰਗਲਾਂ ਵਿੱਚ ਰਿਹਾ। ਇਸ ਦੌਰਾਨ ਉਹ ਭੁੱਖਾ-ਪਿਆਸਾ ਰਿਹਾ । ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਸੰਦੀਪ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ ਚਲਾ ਗਿਆ ਅਤੇ ਫ਼ੌਜ ਦੇ ਕੈਂਪ ਵਿੱਚ ਰਿਹਾ।

ਝੀਲ ਵਿਚ ਗਿਆ ਨੌਜਵਾਨ ਫਸ ਗਿਆ ਸੀ ਲਹਿਰਾਂ ਵਿਚ

ਜੀਂਦ ਦੇ ਇੱਕ ਨੌਜਵਾਨ ਦੀ ਅਮਰੀਕਾ (America) ਵਿੱਚ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਇਹ ਨੌਜਵਾਨ ਆਪਣੇ ਦੋਸਤਾਂ ਨਾਲ ਝੀਲ (Lake) `ਤੇ ਨਹਾਉਣ ਗਿਆ ਸੀ ਅਤੇ ਲਹਿਰਾਂ ਵਿੱਚ ਫਸ ਗਿਆ ਅਤੇ ਡੁੱਬ ਗਿਆ । ਨੌਜਵਾਨ ਨੂੰ ਝੀਲ ਵਿੱਚੋਂ ਬਾਹਰ ਕੱਢਣ ਤੋਂ ਬਾਅਦ, ਲਗਭਗ 25 ਮਿੰਟਾਂ ਤੱਕ ਸੀ. ਪੀ. ਆਰ. (C. P. R.) ਦਿੱਤਾ ਗਿਆ, ਪਰ ਨੌਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ । ਮ੍ਰਿਤਕ ਦੀ ਲਾਸ਼ ਨੂੰ ਭਾਰਤ ਲਿਆਉਣ ਦੀਆਂ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ ।

Read More : ਅਮਰੀਕਾ ਵਿਚ ਹੋਈ ਇਕ ਹੋਰ ਨੌਜਵਾਨ ਦੀ ਦੀ ਮੌ.ਤ

ਤੇਜਧਾਰ ਹਥਿਆਰਾਂ ਨਾਲ ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਕ. ਤ. ਲ

0
Murder

ਨਵੀਂ ਦਿੱਲੀ, 8 ਅਗਸਤ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ (Bollywood actress Huma Qureshi) ਦੇ ਚਚੇਰੇ ਭਰਾ ਦਾ ਉਸਦੇ ਗੁਆਂਢ ਵਿਚ ਰਹਿੰਦੇ ਇਕ ਵਿਅਕਤੀ ਵਲੋਂ ਤੇਜਧਾਰ ਹਥਿਆਰਾਂ (Sharp weapons) ਨਾਲ ਕਤਲ ਕਰ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਉਕਤ ਕਤਲ ਦੀ ਘਟਨਾ ਰੱਖੜੀ ਦੇ ਪਵਿੱਤਰ ਤਿਓਹਾਰ ਤੋਂ ਠੀਕ ਇਕ ਦਿਨ ਪਹਿਲਾਂ ਵਾਪਰੀ ਹੈ ਤੇ ਇਸ ਨਾਲ ਤਾਂ ਪੂਰੇ ਪਰਿਵਾਰ `ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ।

ਕੀ ਨਾਮ ਹੈ ਕਤਲ ਹੋਣ ਵਾਲੇ ਦਦਾ

ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦੇ ਜਿਸ ਚਚੇਰੇ ਭਰਾ (Cousin) ਦਾ ਕਤਲ ਕੀਤਾ ਗਿਆ ਹੈ ਦਾ ਨਾਮ ਆਸਿਫ਼ ਕੁਰੈਸ਼ੀ (Asif Qureshi) ਹੈ । ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਵਲੋਂ ਆਸਿਫ ਦਾ ਕਤਲ ਕੀਤਾ ਗਿਆ ਹੈ ਦਾ ਮੁੱਖ ਕਾਰਨ ਪਾਰਕਿੰਗ ਲਈ ਝਗੜਾ ਹੋਣਾ ਹੈ ਤੇ ਇਹ ਕਤਲ ਦਿੱਲੀ ਦੇ ਨਿਜ਼ਾਮੂਦੀਨ ਵਿੱਚ ਪਾਰਕਿੰਗ ਨੂੰ ਲੈ ਕੇ ਕੀਤਾ ਗਿਆ ਸੀ ।

ਨਿਜ਼ਾਮੂਦੀਨ ਥਾਣਾ ਖੇਤਰ ਦੇ ਅਧੀਨ ਜੰਗਪੁਰਾ ਭੋਗਲ ਬਾਜ਼ਾਰ ਲੇਨ ਵਿੱਚ ਵੀਰਵਾਰ ਦੇਰ ਰਾਤ ਨੂੰ ਪਾਰਕਿੰਗ ਵਿਵਾਦ ਹੋਇਆ।ਦੇਰ ਰਾਤ ਕਰੀਬ 11 ਵਜੇ, ਸਕੂਟੀ ਨੂੰ ਗੇਟ ਤੋਂ ਹਟਾਉਣ ਅਤੇ ਸਾਈਡ `ਤੇ ਖੜ੍ਹਾ ਕਰਨ ਦੇ ਝਗੜੇ ਵਿੱਚ ਮੁਲਜ਼ਮ ਨੇ ਆਸਿਫ ਕੁਰੈਸ਼ੀ `ਤੇ ਹਮਲਾ ਕਰ ਦਿੱਤਾ । ਗੰਭੀਰ ਜ਼ਖ਼ਮੀ ਆਸਿਫ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਕੀ ਆਖਣਾ ਹੈ ਆਸਿਫ ਦੀ ਪਤਨੀ ਦਾ

ਐਕਟਰੈਸ ਹੁਮਾ ਕੁਰੈਸ਼ੀ ਦੇ ਮ੍ਰਿਤਕ ਭਰਾ ਆਸਿਫ਼ ਕੁਰੈਸ਼ੀ ਦੀ ਪਤਨੀ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਮਾਮੂਲੀ ਗੱਲ ਨੂੰ ਲੈ ਕੇ ਬੇਰਹਿਮੀ ਨਾਲ ਇਹ ਅਪਰਾਧ ਕੀਤਾ । ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

Read More : ਕਹੀ ਮਾਰ ਕੇ ਬੰਦਾ ਮੌਤ ਦੇ ਘਾਟ ਉਤਾਰਨ ਤੇ ਕਤਲ ਕੇਸ ਦਰਜ

ਘਰ ਅੰਦਰ ਵੜ ਕੇ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ

0
assaulting and threatening

ਪਟਿਆਲਾ, 8 ਅਗਸਤ 2025 : ਥਾਣਾ ਅਰਬਨ ਐਸਟੇਟ ਪਟਿਆਲਾ ਦੀ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 126 (2), 351 (3), 332 (ਸੀ), 190 ਬੀ. ਐਨ. ਐਸ. ਤਹਿਤ ਘਰ ਅੰਦਰ ਵੜ ਕੇ ਕੁੱਟਮਾਰ (assaulting) ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ (Death threats) ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸਾਹਿਲ ਬਚਨ ਪੁੱਤਰ ਰਾਮ ਬਚਨ ਵਾਸੀ ਗੋਬਿੰਦ ਬਾਗ ਪਟਿਆਲਾ, ਰਵਿੰਦਰ, ਨੀਰਜ ਅਤੇ ਦੋ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿਕਾਇਤ ਵਿਚ ਸਿ਼ਕਾਇਤਕਰਤਾ (Complainant) ਊਸ਼ਾ ਰਾਣੀ ਪਤਨੀ ਜਗਦੀਸ਼ ਕੁਮਾਰ ਵਾਸੀ ਤਫਜਲਪੁਰਾ ਪਟਿਆਲਾ ਨੇ ਦੱਸਿਆ ਕਿ 1 ਅਗਸਤ ਨੂੰ ਉਪਰੋਕਤ ਵਿਅਕਤੀਆਂ ਨੇ ਉਸਦੇ ਘਰ ਅੰਦਰ ਵੜ ਕੇ ਉਸਦੀ ਕੁੱਟਮਾਰ ਕੀਤੀ ਅਤੇ ਜਦੋਂ ਉਸਦੇ ਪਤੀ ਵਲੋਂ ਛੁੱਡਵਾਉਣ ਲਈ ਆਇਆ ਗਿਆ ਤਾਂ ਉਸਦੀ ਵੀ ਕੁੱਟਮਾਰ ਕੀਤੀ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਘੇਰ ਕੇ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ

ਖੋ-ਖੋ ਅੰਡਰ 14 ਲੜਕੀਆਂ ਵਿੱਚ ਪੀ. ਐਮ. ਸ੍ਰੀ ਐਨ. ਟੀ. ਸੀ. ਜੇਤੂ

0
Kho-Kho

ਰਾਜਪੁਰਾ, 8 ਅਗਸਤ 2025 : ਜ਼ਿਲ੍ਹਾ ਪਟਿਆਲਾ ਵਿੱਚ ਗਰਮੀਆਂ ਦੌਰਾਨ ਖੇਡ ਮੁਕਾਬਲਿਆਂ (Sports competitions) ਦੀ ਲੜੀ ਦੇ ਤਹਿਤ, ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਖੋ-ਖੋ ਦੇ ਮੁਕਾਬਲੇ ਲੜਕੀਆਂ ਅਤੇ ਲੜਕਿਆਂ ਦੋਵਾਂ ਕੈਟਾਗਰੀਆਂ ਵਿੱਚ ਅੰਡਰ-14,17 ਅਤੇ 19 ਉਮਰ ਗੁੱਟ ਦੇ ਮੁਕਾਬਲੇ ਜਾਰੀ ਹਨ ।

ਮੁਕਾਬਲੇ ਕਰਵਾਏ ਜਾ ਰਹੇ ਹਨ ਜ਼ਿਲ੍ਹਾ ਅਤੇ ਉਪ ਸਿੱਖਿਆ ਅਫ਼ਸਰ ਦੀ ਦੇਖ-ਰੇਖ ਹੇਠ

ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਦੀ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ। ਜੋਨ ਰਾਜਪੁਰਾ ਦੇ ਜੋਨਲ ਸਕੱਤਰ ਅਤੇ ਖੇਡ ਅਧਿਆਪਕ ਡਾ. ਰਾਜਿੰਦਰ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਮੁਕਾਬਲੇ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਅਤੇ ਉਨ੍ਹਾਂ ਦੇ ਸਰੀਰਕ ਵਿਕਾਸ ਲਈ ਮਹੱਤਵਪੂਰਨ ਹਨ ।

ਹਾਕੀ, ਕਬੱਡੀ, ਵਾਲੀਬਾਲ, ਬਾਸਕਟਬਾਲ (Hockey, Kabaddi, Volleyball, Basketball) ਦੇ ਮੁਕਾਬਲੇ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐੱਨ ਟੀ ਸੀ ਵਿਖੇ, ਬੈਡਮਿੰਟਨ, ਯੋਗਾ ਅਤੇ ਸ਼ਤਰੰਜ ਦੇ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਵਿਖੇ, ਖੋ-ਖੋ ਦੇ ਮੁਕਾਬਲੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ, ਕ੍ਰਿਕੇਟ ਦੇ ਮੁਕਾਬਲੇ ਨਿਰਮਲ ਕਾਂਤਾ ਸਟੇਡੀਅਮ ਵਿਖੇ ਆਯੋਜਿਤ ਕਰਵਾਏ ਜਾ ਰਹੇ ਹਨ ।

ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਨ. ਟੀ. ਸੀ. ਰਾਜਪੁਰਾ ਦੀ ਟੀਮ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅੰਡਰ-14 ਲੜਕੀਆਂ ਦੀ ਖੋ-ਖੋ ਕੈਟਾਗਰੀ ਵਿੱਚ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਨ. ਟੀ. ਸੀ. ਰਾਜਪੁਰਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਇਲ ਮਾਡਲ ਸਕੂਲ ਬਸੰਤਪੁਰਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ । ਬੈਡਮਿੰਟਨ ਅੰਡਰ 19 ਵਿੱਚ ਪੀ ਐੱਮ ਸ੍ਰੀ ਐਨ. ਟੀ. ਸੀ. ਨੇ ਪਹਿਲਾ ਸਥਾਨ, ਖੋ ਖੋ ਅੰਡਰ 17 ਲੜਕੀਆਂ ਦਾ ਫਾਇਨਲ ਮੁਕਾਬਲਾ ਸਰਕਾਰੀ ਹਾਈ ਸਕੂਲ ਖੇੜੀ ਗੰਡਿਆਂ ਅਤੇ ਸਮਾਰਟ ਮਾਇੰਡ ਪਬਲਿਕ ਸਕੂਲ ਦਰਮਿਆਨ ਖੇਡਿਆ ਜਾਣਾ ਹੈ ।

ਕਬੱਡੀ ਦੇ ਵਿੱਚ ਸ. ਸ. ਸ. ਸ. ਮਾਣਕਪੁਰ ਲੜਕੇ ਰਹੇ ਪਹਿਲੇ ਸਥਾਨ ਤੇ

ਕਬੱਡੀ ਦੇ ਵਿੱਚ ਸ. ਸ. ਸ. ਸ. ਮਾਣਕਪੁਰ ਲੜਕੇ (S. S. S. S. Manakpur Boys) ਪਹਿਲੇ ਸਥਾਨ ਤੇ ਰਹੇ । ਜੇਤੂ ਟੀਮ ਦੇ ਖਿਡਾਰੀਆਂ ਨੇ ਦ੍ਰਿੜਤਾ, ਫੁਰਤੀ ਅਤੇ ਟੀਮ ਵਰਕ ਦਾ ਭਰਪੂਰ ਪ੍ਰਦਰਸ਼ਨ ਕਰਕੇ ਦਰਸਾਇਆ ਕਿ ਉਹ ਭਵਿੱਖ ਵਿੱਚ ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਵੀ ਕਾਮਯਾਬ ਹੋ ਸਕਦੇ ਹਨ। ਸਕੂਲ ਮੁਖੀ ਸੁਧਾ ਕੁਮਾਰੀ ਹੈੱਡ ਮਿਸਟ੍ਰੈਸ ਅਤੇ ਖੇਡ ਅਧਿਆਪਕਾਂ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਉਡਾਣਾਂ ਭਰਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ।

Read More : ਖੇਡਾਂ ਵਤਨ ਪੰਜਾਬ ਦੀਆਂ 2024# ਸਾਈਕਲਿੰਗ ਖੇਡ ਮੁਕਾਬਲਿਆਂ ਦੇ ਅਖੀਰਲੇ ਦਿਨ ਫੱਸਵੇਂ ਮੁਕਾਬਲੇ ਦੇਖਣ ਨੂੰ ਮਿਲੇ

ਅਣਪਛਾਤੇੇ ਡਰਾਈਵਰ ਵਿਰੁੱਧ ਫੇਟ ਮਾਰ ਕੇ ਜ਼ਖ਼ਮੀ ਕਰਨ ਤੇ ਕੇਸ ਦਰਜ

0
Case registered

ਬਨੂੜ, 8 ਅਗਸਤ 2025 : ਥਾਣਾ ਸਦਰ ਪਟਿਆਲਾ ਪੁਲਸ ਨੇ ਮੋਟਰਸਾਈਕਲ ਦੇ ਅਣਪਛਾਤੇ ਚਾਲਕ (unknown driver) ਵਿਰੁੱਧ ਫੇਟ ਮਾਰ ਕੇ ਜ਼ਖ਼ਮੀ ਕਰਨ ਤੇ ਵੱਖ-ਵੱਖ ਧਾਰਾਵਾਂ 281, 125-ਏ, 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਮਨਦੀਪ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਮੰਜਾਲਕਲਾਂ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ 1 ਅਗਸਤ ਨੂੰ ਜਦੋਂ ਉਸਦਾ ਲੜਕਾ ਹਰਮਨਦੀਪ ਸਿੰਘ ਗੁਆਂਢੀਆਂ ਦੇ ਲੜਕੇ ਅਭਿਸ਼ੇਕ ਸ਼ਰਮਾ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਬੱਸ ਅੱਡਾ ਪਿੰਡ ਮੰਜਾਲਕਲਾਂ (Village Manjalkalan) ਕੋਲ ਜਾ ਰਿਹਾ ਸੀ ਤਾਂ ਅਣਪਛਾਤੇ ਡਰਾਈਵਰ ਨੇ ਆਪਣਾ ਮੋਟਰਸਾਈਕਲ (Motorcycle) ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਨ੍ਹਾਂ ਵਿਚ ਮਾਰਿਆ, ਜਿਸ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਉਸਦਾ ਲੜਕਾ ਅਤੇ ਪੁੱਤਰ ਦਾ ਦੋਸਤ ਅਭਿਸ਼ੇਕ ਸ਼ਰਮਾ ਦੋਵੇਂ ਜਣੇ ਜ਼ਖ਼ਮੀ ਹੋ ਗਏ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਕਾਰ ਵਿਚ ਹਾਈਡਰਾ ਲਿਆ ਕੇ ਮਾਰਨ ਤੇ ਡਰਾਈਵਰ ਵਿਰੁੱਧ ਕੇਸ ਦਰਜ

ਟਿੱਪਰ ਡਰਾਈਵਰ ਵਿਰੁੱਧ ਫੇਟ ਮਾਰ ਕੇ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ

0
Case registered

ਬਨੂੜ, 8 ਅਗਸਤ 2025 : ਥਾਣਾ ਬਨੂੜ (Banur Police Station) ਪੁਲਸ ਨੇ ਟਿੱਪਰ ਡਰਾਈਵਰ ਵਿਰੁੱਧ ਵੱਖ-ਵੱਖ ਧਾਰਾਵਾਂ 106, 281 ਬੀ. ਐਨ. ਐਸ. ਤਹਿਤ ਫੇਟ ਮਾਰ ਕੇ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਟਿੱਪਰ ਡਰਾਈਵਰ ਵਿਸ਼ਨੂੰ ਪੁੱਤਰ ਕਰਤਾਰ ਸਿੰਘ ਵਾਸੀ ਹਯਾਤਪੁਰ ਜਿ਼ਲਾ ਭਰਤਪੁਰ ਰਾਜਸਥਾਨ ਸ਼ਾਮਲ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਬਲਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਨਰੈਣਾ ਥਾਣਾ ਬਡਾਲੀ ਸਿੰਘ ਆਲਾ ਜਿ਼ਲਾ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ 6 ਅਗਸਤ ਨੂੰ ਜਦੋਂ ਉਸਦੀ ਲੜਕੀ ਜੋ ਕਿ 16 ਸਾਲਾਂ ਦੀ ਹੈ ਗੱਜੂ ਖੇੜਾ ਗਰਿਡ ਕੋਲ ਪੈਦਲ ਜਾ ਰਹੀ ਸੀ ਤਾਂ ਉਕਤ ਡਰਾਈਵਰ (Driver) ਨੇ ਆਪਣਾ ਟਿੱਪਰ ਤੇਜ ਰਫ਼ਤਾਰ ਤੇ ਲਾਪ੍ਰਵਾਹੀ (Tipper speeding and reckless driving) ਨਾਲ ਲਿਆ ਕੇ ਉਸਦੀ ਲੜਕੀ ਵਿਚ ਮਾਰਿਆ, ਜਿਸ ਕਾਰਨ ਵਾਪਰੀ ਦੁਰਘਟਨਾ ਵਿਚ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਜਲੰਧਰ: CRPF ਜਵਾਨ ਦੀ ਕਾਰ ਖੜ੍ਹੇ ਟਿੱਪਰ ਨਾਲ ਟਕਰਾਈ, ਪਤਨੀ ਜ਼ਖਮੀ