Home Blog Page 454

ਦਿੱਲੀ ਦੇ 70 ਵਿਧਾਇਕਾਂ ਨੂੰ ਮਿਲੇ ਅਧਿਕਾਰਤ ਵਰਤੋਂ ਲਈ ਆਈਪੈਡ ਤੇ ਟੈਬਲੇਟ

0
MLAS

ਨਵੀਂ ਦਿੱਲੀ, 7 ਅਗਸਤ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ 70 ਵਿਧਾਇਕਾਂ (70 MLAs) ਨੂੰ ਅਧਿਕਾਰਤ ਵਰਤੋਂ ਲਈ ਜਿਥੇ ਐਪਲ ਆਈਫੋਨ 16 ਪਰੋ ਫੋਨ (Apple iPhone 16 Pro phone) ਮਿਲੇ ਹਨ, ਉਥੇ ਉਨ੍ਹਾਂ ਨੂੰ ਨਵੇਂ ਆਈਪੈਡ ਅਤੇ ਟੈਬਲੇਟ ਵੀ ਮਿਲੇ ਹਨ । ਦੱਸਣਯੋਗ ਹੈ ਕਿ ਜਿਨ੍ਹਾਂ 70 ਵਿਧਾਇਕਾਂ ਨੂੰ ਆਈਪੈਡ ਤੇ ਟੈਬਲੇਟ ਤੇ ਆਈਫੋਨ ਮਿਲੇ ਹਨ ਵਿਚ ਵਿਰੋਧੀ ਧਿਰ ਦੇ ਵਿਧਾਇਕ ਵੀ ਸ਼ਾਮਲ ਹਨ ।

ਕਿਊਂ ਦਿੱਤੇ ਗਏੇ ਹਨ ਵਿਧਾਇਕਾਂ ਨੂੰ ਇਹ ਆਈਫੋਨ ਤੇ ਟੈਬਲੈਟ

ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕਾਂ ਨੂੰ ਜੋ ਨਵੇਂ ਆਈਪੈਡ ਅਤੇ ਟੈਬਲੇਟ (New iPads and tablets) ਵੀ ਮਿਲੇ ਹਨ ਦਾ ਮੁੱਖ ਕਾਰਨ ਕਾਗਜ਼ ਰਹਿਤ ਹੋਣ ਦਾ ਹਿੱਸਾ ਹੈ । ਇਹ ਤਬਦੀਲੀ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (ਐਨ. ਈ. ਵੀ. ਏ.) ਦੀ ਸ਼ੁਰੂਆਤ ਲਈ ਕੀਤੀ ਗਈ ਹੈ, ਜੋ ਵਿਧਾਨ ਸਭਾ ਨੂੰ ਡਿਜੀਟਲ ਢੰਗ ਨਾਲ ਚਲਾਉਣ ਵਿਚ ਸਹਾਇਤਾ ਕਰਦੀ ਹੈ ।

ਪਹਿਲੀ ਵਾਰ ਸੰਸਦ ਮੈਂਬਰਾਂ ਕੀਤੀ ਸੈਸ਼ਨ ਦੌਰਾਨ ਅਪਣੇ ਨਵੇਂ ਉਪਕਰਣਾਂ ਦੀ ਵਰਤੋਂ

ਪਹਿਲੀ ਵਾਰ ਸਾਰੇ ਸੰਸਦ ਮੈਂਬਰਾਂ (Members of Parliament) ਨੇ ਸੈਸ਼ਨ ਦੌਰਾਨ ਅਪਣੇ ਨਵੇਂ ਉਪਕਰਣਾਂ ਦੀ ਵਰਤੋਂ ਕੀਤੀ । ਵਿਧਾਇਕਾਂ ਨੂੰ ਜੁਲਾਈ ਵਿਚ ਸਿਸਟਮ ਦੀ ਵਰਤੋਂ ਕਰਨ ਦੀ ਸਿਖਲਾਈ ਦਿਤੀ ਗਈ ਸੀ । ਹਾਲਾਂਕਿ ਇਸ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਹੰਗਾਮਾ ਹੋ ਗਿਆ ਅਤੇ ਯੂਜ਼ਰਸ ਨੇ ਅਪਣੀ ਪ੍ਰਤੀਕਿਰਿਆ ਦਿਤੀ । ਕਈਆਂ ਨੇ ਇਸ ਨੂੰ ਟੈਕਸਦਾਤਾਵਾਂ ਦੇ ਪੈਸੇ ਦੀ ਬਰਬਾਦੀ ਦਸਿਆ । ਕੁੱਝ ਲੋਕਾਂ ਨੇ ਇਹ ਵੀ ਹੈਰਾਨੀ ਜ਼ਾਹਰ ਕੀਤੀ ਕਿ ‘ਮੇਕ ਇਨ ਇੰਡੀਆ’ ਅੰਦੋਲਨ ਦਾ ਕੀ ਹੋਇਆ ।

Read More : 20 ਜਨਵਰੀ ਨੂੰ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਸੰਯੁਕਤ ਕਿਸਾਨ ਮੋਰਚਾ ਕਰੇਗਾ ਪ੍ਰਦਰਸ਼ਨ

ਅਧਿਆਪਕਾਂ ਤੇ ਕਰਮਚਾਰੀਆਂ ਨੂੰ 4 ਮਹੀਨਿਆਂ ਤੋਂ ਨਹੀ ਮਿਲੀ ਤਨਖਾਹ

0
Teachers

ਪਟਿਆਲਾ, 7 ਅਗਸਤ 2025 : ਪੰਜਾਬ ਦੇ ਸਿੱਖਿਆ ਵਿਭਾਗ ਨਾਲ ਸਬੰਧਤ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ ਜਦਕਿ ਏਡਿਡ ਸਕੂਲਾਂ ਦੇ ਸੀ ਐਂਡ ਵੀ ਅਧਿਆਪਕ ਤਾਂ ਪਿਛਲੇ 16 ਮਹੀਨਿਆਂ ਤੋਂ ਤਨਖਾਹਾਂ ਲਈ ਤਰਸ ਰਹੇ ਹਨ ।

ਬੇਸ਼ਕ ਪੰਜਾਬ ਸਰਕਾਰ ਸੂਬੇ ਵਿਚ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੀ ਹੈ ਪਰ ਸੂਬੇ ਦੇ ਇਹਨਾਂ ਸਕੂਲ਼ਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹ ਵੀ ਨਹੀਂ ਮਿਲ ਰਹੀ।ਇਹ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਤੇ ਹੋਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਲੁੁਧਿਆਣਾ, ਸੂਬਾ ਸਕੱਤਰ ਸ਼ਰਨਜੀਤ ਸਿੰਘ ਕੁਰਾਲੀ , ਪੈਨਸ਼ਨਰ ਸੈੱਲ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਅਤੇ ਸੂਬਾ ਸਕੱਤਰ ਐਨ. ਐਨ. ਸੈਣੀ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਰਾਜ ਵਿਚ ਏਡਿਡ ਸਕੂਲਾਂ ਦੇ ਅਧਿਆਪਕ ਅਤੇ ਹੋਰ ਕਰਮਚਾਰੀ ਤਨਖਾਹਾਂ ਨੂੰ ਵੀ ਤਰਸ ਰਹੇੇ ਹਨ ।

ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਬੇਲੋੜੀਆਂ ਚਿੱਠੀਆਂ ਜਾਰੀ ਕਰਕੇ ਤਨਖਾਹ ਗ੍ਰਾਂਟਾ ਰੋਕੀ ਬੈਠਾ ਹੈ। ਸੂਬੇ ਦੇ ਹਜ਼ਾਰਾਂ ਅਧਿਆਪਕਾਂ ਨੂੰ ਮਾਰਚ 2025 ਤੋਂ ਬਾਅਦ ਤਨਖਾਹ ਨਹੀਂ ਮਿਲੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਅਧਿਆਪਕਾਂ ਨੂੰ ਤਾਂ ਜਨਵਰੀ 2025 ਤੋਂ ਤਨਖਾਹ ਜਾਰੀ ਨਹੀ ਕੀਤੀ ਗਈ, ਬਲਕਿ ਕੁੱਝ ਸਕੂਲਾਂ ਦੀ ਤਾਂ ਸਾਲ 2024 ਦੀ ਵੀ ਗਰਾਂਟ ਜਾਰੀ ਹੋਣੀ ਰਹਿੰਦੀ ਹੈ । ਏਡਿਡ ਸਕੂਲਾਂ ਤੋਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੂੰ ਸੇਵਾ ਮੁਕਤੀ ਦੇ ਲੰਬੇ ਸਮੇਂ ਬਾਅਦ ਵੀ ਪੀ. ਪੀ. ਓ. ਆਰਡਰ ਜਾਰੀ ਨਹੀਂ ਕੀਤੇ ਗਏ, ਜਿਸ ਕਰਕੇ ਅਧਿਆਪਕ ਤੇ ਪੈਨਸ਼ਨਰਾਂ ਵਿੱਚ ਸਰਕਾਰ ਦੇ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ ।

ਯੂਨੀਅਨ ਆਗੂਆਂ ਨੇ ਕਿਹਾ ਕਿ ਵਿਭਾਗ ਹੁਣ ਤੱਕ ਸਾਲਾਨਾ ਐਸਟੀਮੇਟ ਪ੍ਰਾਪਤ ਨਹੀਂ ਕਰ ਸਕਿਆ। ਡੀ. ਪੀ. ਆਈ. ਦਫਤਰ ਵਿੱਚ ਸੇਵਾ ਮੁਕਤ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਅੱਖ ਭਿੜਦੀ ਦੇ ਸੌਦੇ ਅਨੁਸਾਰ ਪੀ. ਪੀ. ਓ. ਆਰਡਰ ਜਾਰੀ ਕੀਤੇ ਜਾ ਰਹੇ ਹਨ, ਜਦਕਿ ਇਹ ਪੀ. ਪੀ. ਓ. ਆਰਡਰ ਪੈਨਸ਼ਨ ਫਾਈਲ ਜਮ੍ਹਾਂ ਕਰਵਾਉਣ ਦੀ ਮਿਤੀ ਅਨੁਸਾਰ ਜਾਰੀ ਕੀਤੇ ਜਾਣੇ ਚਾਹੀਦੇ ਹਨ ।

ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੀਆਂ ਤਨਖਾਹ ਦੀਆਂ ਗ੍ਰਾਂਟਾ ਅਤੇ ਪੈਨਸ਼ਨਰਾਂ ਦੇ ਪੀ. ਪੀ. ਓ. ਆਰਡਰ ਜਾਰੀ ਨਾ ਕਰਨ ਕਰਕੇ ਏਡਿਡ ਸਕੂਲਾਂ ਦੇ ਸਮੂਹ ਅਧਿਆਪਕਾਂ ਤੇ ਪੈਨਸ਼ਨਰਾਂ ਵੱਲੋਂ 12 ਅਗਸਤ ਮੰਗਲਵਾਰ ਨੂੰ ਡੀ. ਪੀ. ਆਈ. ਦਫਤਰ ਦਾ ਘਿਰਾਓ ਕੀਤਾ ਜਾਵੇਗਾ, ਅਗਰ ਫੇਰ ਵੀ ਮਸਲਾ ਹੱਲ ਨਾ ਹੋਇਆ ਤਾਂ ਹੋਰ ਸਖਤ ਐਕਸ਼ਨ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਯੂਨੀਅਨ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਅਪੀਲ ਕੀਤੀ ਕਿ ਉਹ ਏਡਿਡ ਸਕੂਲਾਂ ਦੀ ਯੂਨੀਅਨ ਨਾਲ ਪੈਨਲ ਮੀਟਿੰਗ ਕਰਕੇ ਅਧਿਆਪਕਾਂ ਤੇ ਪੈਨਸ਼ਨਰਾਂ ਦੇ ਮਸਲੇ ਤਰੁੰਤ ਹੱਲ ਕਰਵਾਉੇਣ ।

Read More : ਭਲਕੇ ਖੁੱਲ੍ਹਣਗੇ ਸਾਰੇ ਸਕੂਲ ਤੇ ਕਾਲਜ: ਹਰਜੋਤ ਸਿੰਘ ਬੈਂਸ

ਪਟਿਆਲਾ ਨੂੰ ਵੀ ਸਮਾਰਟ ਸਿਟੀ ਵਜੋਂ ਸ਼ਾਮਲ ਕੀਤਾ ਜਾਵੇ : ਸੰਸਦ ਮੈਂਬਰ

0
Member of Parliament
ਪਟਿਆਲਾ, 7 ਅਗਸਤ 2025 : ਪੰਜਾਬ ਤੋਂ ਸੰਸਦ ਮੈਂਬਰ (ਰਾਜ ਸਭਾ) (Member of Parliament (Rajya Sabha)) ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕੇਂਦਰੀ ਮੰਤਰੀਆਂ ਨਿਤਿਨ ਗਡਕਰੀ ਅਤੇ ਮਨੋਹਰ ਲਾਲ ਖੱਟਰ ਨੂੰ ਸ੍ਰੀ ਦਰਬਾਰ ਸਾਹਿਬ (ਗੋਲਡਨ ਟੈਂਪਲ), ਅੰਮ੍ਰਿਤਸਰ ਦੇ ਆਲੇ-ਦੁਆਲੇ ਆਵਾਜਾਈ ਨੂੰ ਘਟਾਉਣ ਲਈ ਪਰਿਵਰਤਨਸ਼ੀਲ ਬੁਨਿਆਦੀ ਢਾਂਚੇ ਨੂੰ ਪੇਸ਼ ਕਰਨ ਦੀ ਤੁਰੰਤ ਲੋੜ ਨੂੰ ਦੁਹਰਾਇਆ ਹੈ।
ਡਾ. ਸਾਹਨੀ ਵੱਲੋਂ ਰਾਜ ਸਭਾ ਵਿੱਚ ਪੰਜਾਬ ਵਿੱਚ ਸਮਾਰਟ ਸਿਟੀ ਮਿਸ਼ਨ (Smart City Mission) ਦੀ ਪ੍ਰਗਤੀ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਵੱਲੋਂ ਦੱਸਿਆ ਗਿਆ ਕਿ ਪੰਜਾਬ ਰਾਜ ਵਿੱਚੋਂ ਤਿੰਨ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਨੂੰ ਚੁਣਿਆ ਗਿਆ ਹੈ ।
ਡਾ. ਸਾਹਨੀ ਨੇ ਮੰਗ ਕੀਤੀ ਕਿ ਮੋਹਾਲੀ ਅਤੇ ਪਟਿਆਲਾ ਨੂੰ ਵੀ ਸਮਾਰਟ ਸਿਟੀ ਵਜੋਂ ਸ਼ਾਮਲ ਕੀਤਾ ਜਾਵੇ। ਡਾ. ਸਾਹਨੀ ਨੇ ਅੱਗੇ ਕਿਹਾ ਕਿ ਸਮਾਰਟ ਸਿਟੀ ਵਜੋਂ ਚੁਣੇ ਗਏ ਤਿੰਨ ਸ਼ਹਿਰਾਂ ਵਿੱਚ ਵੀ “ਸਮਾਰਟ” (“Smart”) ਕਹਾਉਣ ਲਈ ਕੁਝ ਵੀ ਦਿਖਾਈ ਨਹੀਂ ਦਿੰਦਾ, ਜਿਸ ਵਿੱਚ ਬਹੁਤ ਜ਼ਿਆਦਾ ਭੀੜ-ਭੜੱਕਾ, ਅਸ਼ੁੱਧਤਾ, ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੀ ਘਾਟ ਆਦਿ ਸ਼ਾਮਲ ਹਨ । ਡਾ. ਸਾਹਨੀ ਨੇ ਜ਼ੋਰ ਦੇ ਕੇ ਕਿਹਾ ਕਿ ਪੁਰਾਣੇ ਸ਼ਹਿਰ ਦੀ ਪੁਰਾਣੀ ਭੀੜ ਨੂੰ ਦੂਰ ਕਰਨ ਲਈ ਜੀ.ਟੀ. ਰੋਡ ਨੂੰ ਹਰਿਮੰਦਰ ਸਾਹਿਬ ਨਾਲ ਜੋੜਨ ਵਾਲਾ ਮਾਸ ਰੈਪਿਡ ਟ੍ਰਾਂਸਪੋਰਟ ਸਿਸਟਮ (ਐਮ. ਆਰ. ਟੀ. ਐਸ.), ਈ-ਵਾਹਨਾਂ ਲਈ ਇੱਕ ਭੂਮੀਗਤ ਸੁਰੰਗ ਅਤੇ ਸ਼ਹਿਰ ਦੇ ਪ੍ਰਵੇਸ਼ ਸਥਾਨਾਂ ਦੇ ਨੇੜੇ ਬਹੁ-ਪੱਧਰੀ ਪਾਰਕਿੰਗ ਢਾਂਚੇ ਵਰਗੇ ਪ੍ਰਸਤਾਵ ਜ਼ਰੂਰੀ ਹਨ ।
ਡਾ. ਸਾਹਨੀ (Dr. Sahni) ਨੇ ਕਿਹਾ ਕਿ ਐਮ. ਆਰ. ਟੀ. ਐਸ., ਅੰਡਰਗਰਾਊਂਡ ਟਨਲ, ਐਲੀਵੇਟਿਡ ਮੋਨੋਰੇਲ ਜਾਂ ਕੈਪਸੂਲ ਕਾਰ ਸਿਸਟਮ ਵਿੱਚੋਂ ਕੋਈ ਵੀ ਪ੍ਰੋਜੈਕਟ ਨਾ ਸਿਰਫ਼ ਟ੍ਰੈਫਿਕ ਭੀੜ ਨੂੰ ਹੱਲ ਕਰੇਗਾ ਬਲਕਿ ਵਿਰਾਸਤੀ ਸੰਭਾਲ ਨੂੰ ਸਮਾਰਟ ਮੋਬਿਲਿਟੀ ਨਾਲ ਮਿਲਾਉਣ ਲਈ ਇੱਕ ਰਾਸ਼ਟਰੀ ਮਾਡਲ ਵਜੋਂ ਵੀ ਕੰਮ ਕਰੇਗਾ । ਸ੍ਰੀ ਦਰਬਾਰ ਸਾਹਿਬ ਸਿੱਖ ਧਰਮ ਦਾ ਅਧਿਆਤਮਿਕ ਦਿਲ ਹੈ ਅਤੇ ਇੱਥੇ ਰੋਜ਼ਾਨਾ 1.5 ਲੱਖ ਤੋਂ ਵੱਧ ਸ਼ਰਧਾਲੂ ਆਉਂਦੇ ਹਨ, ਅਤੇ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਦੇ ਆਰਾਮ, ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਈਏ ।

ਜ਼ਮੀਨੀ ਧੋਖਾਧੜੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼

0
S. P. (Rural) S. A. S. Nagar

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਅਗਸਤ, 2025 : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (District Sahibzada Ajit Singh Nagar) ਪੁਲਿਸ ਨੇ ਜ਼ਮੀਨੀ ਧੋਖਾਧੜੀ (Land fraud) ਦੇ ਮਾਮਲੇ ਚ ਕਾਰਵਾਈ ਕਰਦੇ ਹੋਏ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਹੈ, ਜਿਸ ਤਹਿਤ 5 ਦੋਸ਼ੀਆਂ। ਆਈ ਗ੍ਰਿਫਤਾਰ ਕਰਕੇ, ਉਨ੍ਹਾਂ ਪਾਸੋਂ 32.50 ਲੱਖ ਰੁਪਏ ਅਤੇ 5 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ ।

ਐਸ. ਪੀ. (ਦਿਹਾਤੀ) ਨੇ ਦਿੱਤੀ ਜਾਣਕਾਰੀ

ਇਸ ਸਬੰਧੀ ਐਸ. ਪੀ. (ਦਿਹਾਤੀ) ਐਸ. ਏ. ਐਸ. ਨਗਰ, ਮਨਪ੍ਰੀਤ ਸਿੰਘ (S. P. (Rural) S. A. S. Nagar, Manpreet Singh)  ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਅਮਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਘੜੂੰਆ, ਤਹਿਸੀਲ ਖਰੜ, ਜਿਲ੍ਹਾ ਐਸ. ਏ. ਐਸ. ਨਗਰ ਵੱਲੋਂ ਇੱਕ ਦਰਖਾਸਤ ਬਰਖਿਲਾਫ਼ ਜਗਦੀਸ਼ ਕੁਮਾਰ ਪੁੱਤਰ ਮੇਵਾ ਰਾਮ ਵਾਸੀ ਪਿੰਡ ਕਲਹੇੜ੍ਹੀ, ਥਾਣਾ ਸਿਟੀ ਮੋਰਿੰਡਾ, ਜਿਲ੍ਹਾ ਰੂਪਨਗਰ (ਜਾਅਲੀ ਨਾਮ ਜੀਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਝੂੰਗੀਆਂ, ਖਰੜ) ਅਤੇ ਅਵਤਾਰ ਸਿੰਘ ਪੁੱਤਰ ਸਰਵਣ ਸਿੰਘ, ਵਾਸੀ ਪਿੰਡ ਦਿਆਲਪੁਰ, ਥਾਣਾ ਜੀਰਕਪੁਰ ਹਾਲ ਵਾਸੀ ਖਰੜ (ਜਾਅਲੀ ਨਾਮ ਬਹਾਦਰ ਸਿੰਘ ਪੁੱਤਰ ਅੰਗਰੇਜ ਸਿੰਘ, ਵਾਸੀ ਪਿੰਡ ਲੁਹਾਰ ਮਾਜਰਾ ਕਲਾਂ, ਜਿਲ੍ਹਾ ਫਤਿਹਗੜ੍ਹ ਸਾਹਿਬ) ਅਤੇ ਜਾਅਲੀ ਨਾਮ ਗੁਰਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਸੰਤੇ ਮਾਜਰਾ ਖਰੜ, ਦਿੱਤੀ ਗਈ ਸੀ ।

ਜਿਸ ਵਿੱਚ ਦੂਜੀ ਧਿਰ ਵੱਲੋਂ ਉਸ ਨੂੰ ਇੱਕ ਜਮੀਨ ਪਿੰਡ ਲੁਹਾਰ ਮਾਜਰਾ ਕਲਾਂ (Land Village Lohar Majra Kalan) ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਵਿਖਾਈ ਗਈ ਅਤੇ ਉਕਤ ਵਿਅਕਤੀ ਆਪਣੇ ਆਪ ਨੂੰ ਜਮੀਨ ਦਾ ਮਾਲਕ ਦੱਸਦੇ ਹੋਏ, ਉਸ ਪਾਸੋਂ ਪੈਸੇ ਵਸੂਲ ਪਾ ਗਏ ਤੇ ਇੱਕ ਫਰਜ਼ੀ ਬਿਆਨਾ ਕਰ ਲਿਆ ਗਿਆ। ਦੌਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਦਰਖਾਸਤ ਕਰਤਾ ਨੂੰ ਸ਼ੱਕ ਹੋਇਆ ਕਿ ਕੀਤਾ ਗਿਆ ਬਿਆਨਾ ਫਰਜ਼ੀ ਹੈ, ਜਿਸ ਬਾਰੇ ਉਸ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ।

ਉਕਤ ਸਬੰਧੀ ਮੁਕੱਦਮਾ ਨੰਬਰ 235 ਮਿਤੀ 28.07.2025 ਅ /ਧ: 319(2), 318(4) 316(2), 336(2), 61(2) ਬੀ.ਐਨ.ਐਸ. ਥਾਣਾ ਸਦਰ ਖਰੜ ਦਰਜ ਰਜਿਸਟਰ ਕਰਕੇ ਤਫ਼ਤੀਸ਼ ਆਰੰਭ ਕੀਤੀ ਗਈ। ਦੋਸ਼ੀ ਜਗਦੀਸ਼ ਕੁਮਾਰ ਅਤੇ ਅਵਤਾਰ ਸਿੰਘ ਨੂੰ ਜ਼ਾਬਤੇ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਪੁੱਛਗਿੱਛ ਦੌਰਾਨ ਕੁਲਵਿੰਦਰ ਸਿੰਘ ਉਰਫ਼ ਕਾਲੀ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬਡਵਾਲਾ, ਥਾਣਾ ਬਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਮਨੀ ਮੋਰਿੰਡਾ, ਗੁਰਭੇਜ ਸਿੰਘ ਅਤੇ ਮੰਗੇ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ।

ਦੋਸ਼ੀ ਪਾਸੋਂ ਇੱਕ ਕਾਰ ਨੰਬਰੀ PB 01 CW 1383 ਮਾਰਕਾ ਹੌਂਡਾ ਅਮੇਜ਼ ਬਰਾਮਦ ਕੀਤੀ ਗਈ। ਮੁਕੱਦਮਾ ਦੇ ਦੋਸ਼ੀ ਭੁਪੇਸ਼ ਮਹਿਤਾ ਉਰਫ ਮਨੀ ਨੂੰ ਸਮੇਤ ਕਾਰ ਨੰਬਰ PB 87 6357 ਮਾਰਕਾ ਬਰੀਜ਼ਾ ਅਤੇ ਦੋਸ਼ੀ ਜਗਦੀਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਪਾਸੋਂ ਕਾਰ ਮਾਰਕਾ ਸਕੋਡਾ CH 01 CW 1383 ਬ੍ਰਾਮਦ ਕੀਤੀ ਗਈ ਅਤੇ ਉਨ੍ਹਾਂ ਪਾਸੋਂ ਹੁਣ ਤੱਕ 32,50,000/-ਰੁਪਏ ਦੀ ਰਿਕਵਰੀ ਕਰਵਾਈ ਗਈ । ਦੋਸ਼ੀ ਗੁਰਬਾਜ ਸਿੰਘ ਉਰਫ਼ ਗੁਰਭੇਜ ਸਿੰਘ ਨੂੰ ਸਮੇਤ ਕਾਰ ਨੰਬਰੀ PB 12 AJ 9121 ਮਾਰਕਾ ਬਾਰ ਰੰਗ ਲਾਲ, ਗ੍ਰਿਫਤਾਰ ਕੀਤਾ ਗਿਆ । ਬਾਕੀ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ, ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ ।

Read More : ਐਸ. ਏ. ਐਸ. ਨਗਰ ਪੁਲਿਸ ਵੱਲੋ ਗੈਰ-ਕਾਨੂੰਨੀ ਕਾਲ ਸੈਂਟਰ ਦਾ ਪਰਦਾਫਾਸ਼

ਪੀ. ਡੀ. ਏ. ਦੇ ਮੁੱਖ ਪ੍ਰਸ਼ਾਸਕ ਵੱਲੋਂ ਅਰਬਨ ਅਸਟੇਟ ਏਰੀਏ ਦਾ ਨਿਰੀਖਣ

0
Manisha rana

ਪਟਿਆਲਾ, 7 ਅਗਸਤ 2025 : ਪਟਿਆਲਾ ਵਿਕਾਸ ਅਥਾਰਟੀ (Patiala Development Authority) ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਅਰਬਨ ਅਸਟੇਟ ਫੇਸ-1 ਅਤੇ 2 (Urban Estate Phase-1 and 2) ਦੇ ਏਰੀਏ ਦਾ ਨਿਰੀਖਣ ਕੀਤਾ । ਇਸ ਨਿਰੀਖਣ ਦੌਰਾਨ ਉਹਨਾਂ ਨੇ ਵੱਖ-ਵੱਖ ਇਲਾਕਿਆਂ ਵਿੱਚ ਸੜਕਾਂ ਦੀ ਮੁਰੰਮਤ ਸਬੰਧੀ ਕੀਤੇ ਜਾਣ ਵਾਲੇ ਕੰਮ ਕਾਜ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪੀ. ਡੀ. ਏ. ਦੇ ਸਬੰਧਤ ਸਟਾਫ ਨੂੰ ਜਲਦ ਤੋਂ ਜਲਦ ਸੜਕਾਂ ਦੀ ਲੋੜੀਂਦੀ ਰਿਪੇਅਰ ਕਰਵਾਉਣ ਦੇ ਨਿਰਦੇਸ਼ ਦਿੱਤੇ ।

ਪੀ. ਡੀ. ਏ. ਵੱਲੋਂ ਕੀਤਾ ਜਾਂਦਾ ਹੈ ਵਸਨੀਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਜਲਦ ਤੋਂ ਜਲਦ

ਮਨੀਸ਼ਾ ਰਾਣਾ ਨੇ ਇਸ ਦੌਰਾਨ ਬਾਗਬਾਨੀ ਵਿੰਗ (Horticulture Wing) ਦੇ ਅਧਿਕਾਰੀਆਂ ਨੂੰ 150 ਵਰਗ ਗਜ਼ ਏਰੀਏ ਵਿੱਚ ਪਾਰਕ ਦੀ ਡਿਵੈਲਪਮੈਂਟ ਸਬੰਧੀ ਕੰਮ ਕਰਵਾਉਣ ਦੇ ਨਾਲ-ਨਾਲ ਇਸ ਏਰੀਏ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨੂੰ ਹੋਰ ਦਰੁੱਸਤ ਕਰਨ ਦੇ ਨਿਰਦੇਸ਼ ਵੀ ਦਿੱਤੇ । ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਦੱਸਿਆ ਕਿ ਪੀ. ਡੀ. ਏ. ਵੱਲੋਂ ਵਸਨੀਕਾਂ ਦੀਆਂ ਸ਼ਿਕਾਇਤਾਂ (Complaints) ਦਾ ਹੱਲ ਜਲਦ ਤੋਂ ਜਲਦ ਕੀਤਾ ਜਾਂਦਾ ਹੈ ਅਤੇ ਜੋ ਵੀ ਦਿੱਕਤਾਂ ਵਸਨੀਕਾਂ ਨੂੰ ਆ ਰਹੀਆਂ ਹਨ, ਉਹਨਾਂ ਦਾ ਹੱਲ ਵੀ ਪਹਿਲ ਦੇ ਅਧਾਰ ਉਤੇ ਕੀਤਾ ਜਾਵੇਗਾ।

Read More : ਵਿਕਾਸ ਅਥਾਰਟੀਆਂ ਨੇ ਪ੍ਰਾਪਰਟੀਆਂ ਦੀ ਈ-ਨਿਲਾਮੀ ਤੋਂ ਕਮਾਏ 2060 ਕਰੋੜ ਰੁਪਏ: ਹਰਦੀਪ ਮੁੰਡੀਆ

7000 ਰੁਪਏ ਰਿਸ਼ਵਤ ਲੈਣ ਵਾਲਾ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

0
Vizilence

ਚੰਡੀਗੜ੍ਹ 6 ਅਗਸਤ 2025 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਮੰਗਲਵਾਰ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਜਲਾਲਾਬਾਦ (ਪੱਛਮੀ) ਸਥਿਤ ਪੀ. ਐਸ. ਪੀ. ਸੀ. ਐਲ. ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਬਲਵਿੰਦਰ ਸਿੰਘ ਨੂੰ 7000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ।

ਜ਼ਮੀਨ ’ਤੇ ਮੋਟਰ ਲਈ ਵੱਖਰਾ ਟਰਾਂਸਫਾਰਮਰ ਲਗਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ

ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਸਲਵਿੰਦਰ ਸਿੰਘ ਵਾਸੀ ਪਿੰਡ ਜਮਾਲਗੜ੍ਹ, ਤਹਿਸੀਲ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ । ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਉਕਤ ਮੁਲਜ਼ਮ ਨੇ ਉਸਦੀ ਜ਼ਮੀਨ ’ਤੇ ਮੋਟਰ ਲਈ ਵੱਖਰਾ ਟਰਾਂਸਫਾਰਮਰ ਲਗਾਉਣ ਦੇ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ।

ਜਾਂਚ ਦੌਰਾਨ ਪਾਇਆ ਗਿਆ ਕਿ ਜੂਨੀਅਰ ਇੰਜੀਨੀਅਰ ਨੇ ਰਿਸ਼ਵਤ ਦੀ ਮੰਗ ਕੀਤੀ ਸੀ

ਜਾਂਚ ਦੌਰਾਨ ਇਹ ਪਾਇਆ ਗਿਆ ਕਿ ਉਕਤ ਜੂਨੀਅਰ ਇੰਜੀਨੀਅਰ ਨੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਪਹਿਲੀ ਕਿਸ਼ਤ ਵਜੋਂ 3000/- ਰੁਪਏ ਬਤੌਰ ਰਿਸ਼ਵਤ ਲਏ ਸਨ ਅਤੇ ਬਾਅਦ ਵਿੱਚ ਇਸ ਕੰਮ ਲਈ ਬਕਾਇਆ 7000 ਰੁਪਏ ਰਿਸ਼ਵਤ ਵਜੋਂ ਮੰਗੇ ਸਨ । ਸ਼ਿਕਾਇਤਕਰਤਾ ਨੇ 7000 ਰੁਪਏ ਰਿਸ਼ਵਤ ਮੰਗਣ ਨਾਲ ਸਬੰਧਤ ਗੱਲਬਾਤ ਰਿਕਾਰਡ ਕਰ ਲਈ ਸੀ । ਜਾਂਚ ਦੇ ਆਧਾਰ ’ਤੇ ਮੁਲਜ਼ਮ ਜੂਨੀਅਰ ਇੰਜੀਨੀਅਰ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ । ਉਸਨੂੰ ਅੱਜ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ ।

Read More : ਵਿਜੀਲੈਂਸ ਬਿਊਰੋ ਨੇ ਪੰਜਾਬ ਰਾਜ ਸਨਅਤੀ ਬ੍ਰਾਮਦ ਨਿਗਮ ਦੇ ਅਧਿਕਾਰੀ ਨੂੰ ਕੀਤਾ ਗ੍ਰਿਫਤਾਰ

ਅਣਪਛਾਤੇੇ ਮੋਟਰਸਾਈਕਲ ਚਾਲਕ ਵਿਰੁੱਧ ਫੇਟ ਮਾਰ ਕੇ ਜ਼ਖ਼ਮੀ ਕਰਨ ਤੇ ਕੇਸ ਦਰਜ

0
Case Rejistered

ਪਟਿਆਲਾ, 6 ਅਗਸਤ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਦੀ ਪੁਲਸ ਨੇ ਮੋਟਰਸਾਈਕਲ ਦੇ ਅਣਪਛਾਤੇ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ 281, 106, 324 (5) ਬੀ. ਐਨ. ਐਸ. ਤਹਿਤ ਫੇਟ ਮਾਰ ਕੇ ਜ਼ਖ਼ਮੀ ਕਰਨ ਤੇ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant ) ਪ੍ਰਦੀਪ ਕੁਮਾਰ ਪੁੱਤਰ ਅੰਮੀ ਲਾਲ ਵਾਸੀ ਮਕਾਨ ਨੰ. ਸੀ-111 ਰਤਨ ਨਗਰ ਤ੍ਰਿਪੜੀ ਨੇ ਦੱਸਿਆ ਕਿ 5 ਅਗਸਤ ਨੂੰ ਉਸਦਾ ਲੜਕਾ ਰੋਹਨ ਕੁਮਾਰ ਜੋ ਕਿ ਮੋਟਰਸਾਇਕਲ ਤੇ ਸਵਾਰ ਹੋ ਕੇ ਬੱਸ ਅੱਡਾ ਫੱਗਣਮਾਜਰਾ ਕੋਲ ਰਿਹਾ ਸੀ ਤਾਂ ਅਣਪਛਾਤੇ ਮੋਟਰਸਾਇਕਲ ਡਰਾਇਵਰ (Unidentified motorcycle driver)  ਨੇ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਉਸ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਸਦੇ ਲੜਕੇ ਦੀ ਇਲਾਜ ਦੌਰਾਨ ਮੋਤ ਹੋ ਗਈ । ਪੁਲਸ ਨੇ ਕੇਸ ਦਰਜ (Case registered ) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਮੋਟਰਸਾਈਕਲ ਚਾਲਕ ਵਿਰੁੱਧ ਫੇਟ ਮਾਰ ਕੇ ਜ਼ਖ਼ਮੀ ਕਰਨ ਤੇ ਕੇਸ ਦਰਜ

ਅਦਾਲਤ ਨੇ ਨਹੀਂ ਦਿੱਤੀ ਬਿਕਰਮ ਮਜੀਠੀਆ ਨੂੰ ਜ਼ਮਾਨਤ

0
Bikram Majithiya

ਮੋਹਾਲੀ, 6 ਅਗਸਤ 2025 : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਨੂੰ ਅੱਜ ਵੀ ਮਾਨਯੋਗ ਕੋਰਟ ਵਲੋਂ ਜ਼ਮਾਨਤ ਨਹੀਂ ਦਿੱਤੀ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮਜੀਠੀਆ ਨੂੰ ਮਾਨਯੋਗ ਅਦਾਲਤ ਤੋਂ ਜ਼ਮਾਨਤ ਨਾ ਮਿਲਣ ਦਾ ਮੁੱਖ ਕਾਰਨ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਨਾ ਹੋਣਾ ਹੈ ।

ਕਦੋਂ ਹੋਵੇਗੀ ਸੁਣਵਾਈ

ਮੋਹਾਲੀ ਅਦਾਲਤ ਵਿਚ ਮਜੀਠੀਆ ਨੂੰ ਜ਼ਮਾਨਤ ਦੇਣੀ ਹੈ ਜਾਂ ਨਹੀਂ ਸਬੰਧੀ ਸੁਣਵਾਈ 7 ਅਗਸਤ ਨੂੰ (Hearing on August 7) ਹੋਵੇਗੀ । ਅਦਾਲਤ ਵਿਚ ਹੁਣ ਇਸ ਉਤੇ ਸੁਣਵਾਈ ਜਿਥੇ ਕੱਲ ਹੋਵੇਗੀ, ਉਥੇ ਇਹ ਸੁਣਵਾਈ ਦੁਪਹਿਰ ਨੂੰ ਹੋਵੇਗੀ ।

Read More : ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਮਾਮਲੇ ’ਚ ਹੁਣ 6 ਅਗਸਤ ਨੂੰ

ਨੌਜਵਾਨ ਟਾਰਚਰ ਮਾਮਲੇ ਵਿਚ ਇੰਸਪੈਕਟਰ ਅਤੇ ਏ. ਐਸ. ਆਈ. ਮੁਅੱਤਲ

0
Suspended

ਪਟਿਆਲਾ, 6 ਅਗਸਤ 2025 : ਸ਼ਾਹੀ ਸ਼ਹਿਰ ਪਟਿਆਲਾ ’ਚ ਪੰਜਾਬ ਪੁਲਸ ਦੇ ਇਕ ਇੰਸਪੈਕਟਰ ਅਤੇ ਇਕ ਏ. ਐਸ. ਆਈ. (Inspector and an A. S. I.) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ।

ਕੀ ਹੈ ਮਾਮਲਾ

ਪਟਿਆਲਾ ਵਿਚ 26 ਜੂਨ ਨੂੰ ਦੋ ਨੌਜਵਾਨਾਂ ਨਾਲ ਮਾਰਕੁੱਟ ਕਰਨ ਅਤੇ ਉਨ੍ਹਾਂ ਨੂੰ ਥਰਡ ਡਿੱਗਰੀ ਟਾਰਚਰ ਕਰਨ ਦੇ ਮਾਮਲੇ ’ਚ ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਇੰਸਪੈਕਟਰ ਯਸ਼ਪਾਲ ਸ਼ਰਮਾ ਅਤੇ ਏ. ਐਸ. ਆਈ. ਬਲਬੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਥਾਣਾ ਘੱਗਾ ’ਚ ਕੇਸ ਵੀ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਰਹੀ ਹੈ ।

ਕਿਸ ਨੇ ਕਰਵਾਈ ਸੀ ਸਿ਼ਕਾਇਤ ਦਰਜ

ਜਿ਼ਲਾ ਪਟਿਆਲਾ ਅਧੀਨ ਆਉਂਦੇ ਕਸਬਾ ਘੱਗਾ (Kasba Ghagga) ਦੇ ਵਾਰਡ ਨੰਬਰ 6 ਦੀ ਵਸਨੀਕ ਵਰਿੰਦਰ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ 26 ਜੂਨ ਨੂੰ ਉਸ ਦੀ ਕੁੱਟਮਾਰ ਕੀਤੀ ਸੀ। ਪੁਲਿਸ ਨੇ 10 ਜੁਲਾਈ ਨੂੰ ਦੋਵਾਂ ਖ਼ਿਲਾਫ਼ ਐਫਆਈਆਰ ਨੰਬਰ 67 ਦਰਜ ਕੀਤੀ ਸੀ । ਵਰਿੰਦਰ ਕੌਰ ਨੇ ਦੋਸ਼ ਲਗਾਇਆ ਸੀ ਕਿ ਦੋਵੇਂ ਨੌਜਵਾਨਾਂ ਨੇ ਉਸਨੂੰ ਉਸਦੀ ਜ਼ਮੀਨ ਵਾਹੁਣ ਤੋਂ ਰੋਕਿਆ ਅਤੇ ਉਸਦੀ ਕੁੱਟਮਾਰ ਕੀਤੀ। ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ।

ਹਰਪ੍ਰੀਤ ਨੇ ਲਗਾਇਆ ਸੀ ਪੁਲਸ ਤੇ ਥਰਡ ਡਿੱਗਰੀ ਤੇ ਬਿਜਲੀ ਦੇ ਝਟਕੇ ਦੇਣ ਦਾ ਦੋਸ਼

ਹਰਪ੍ਰੀਤ ਸਿੰਘ ਨੇ ਪੁਲਿਸ ’ਤੇ ਉਸਨੂੰ ਥਰਡ ਡਿਗਰੀ (Third degree) ਦੇਣ ਅਤੇ ਪੁਲਿਸ ਸਟੇਸ਼ਨ ਵਿੱਚ ਬਿਜਲੀ ਦੇ ਝਟਕੇ ਦੇਣ ਦਾ ਆਰੋਪ ਲਗਾਇਆ ਸੀ। ਹਰਪ੍ਰੀਤ ਸਿੰਘ ਦੀ ਡਾਕਟਰੀ ਜਾਂਚ ਦੌਰਾਨ ਹਮਲੇ ਦੀ ਰਿਪੋਰਟ ਆਈ ਸੀ, ਜਿਸ ਤੋਂ ਬਾਅਦ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ, ਤਤਕਾਲੀ ਐਸ. ਆਈ. ਯਸ਼ਪਾਲ ਸ਼ਰਮਾ ਅਤੇ ਏ. ਐਸ. ਆਈ. ਬਲਵੀਰ ਸਿੰਘ ਵਿਰੁੱਧ ਕੇਸ ਦਰਜ (Case registered) ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਤੋਂ ਬਾਅਦ ਐਸ. ਐਸ. ਪੀ. ਨੇ ਦੋਵਾਂ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ।

Read More : ਵੀਜ਼ਾ ਪੇਲੈਸ ਫਰਮ ਦਾ ਲਾਇਸੰਸ ਮੁਅੱਤਲ

ਅਮਰੀਕਾ ਨੇ 7 ਮਹੀਨਿਆਂ ਵਿਚ 1700 ਤੋਂ ਵੱਧ ਭਾਰਤੀਆਂ ਨੂੰ ਕੱਢਿਆ

0
USA

ਅਮਰੀਕਾ, 6 ਅਗਸਤ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ (America) ਨੇ ਹੁਣ ਤਕ ਸਾਲ 2025 ਯਾਨੀ 7 ਮਹੀਨਿਆਂ ਵਿਚ ਕੁੱਲ 1703 ਭਾਰਤੀ ਨਾਗਰਿਕਾਂ ਨੂੰ ਦੇਸ਼ ਤੋਂ ਕੱਢਿਆ (Indian citizens deported from the country) ਹੈ, ਜਿਨ੍ਹਾਂ ਵਿਚ 141 ਔਰਤਾਂ ਵੀ ਸ਼ਾਮਲ ਹਨ । ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਬੀਤੇ ਦਿਨ ਲੋਕ ਸਭਾ ਵਿਚ ਇਹ ਜਾਣਕਾਰੀ ਦਿੱਤੀ ।

2020 ਤੋਂ 2024 ਦੇ ਵਿਚਕਾਰ, 5,541 ਭਾਰਤੀਆਂ ਨੂੰ ਅਮਰੀਕਾ ਤੋਂ ਭਾਰਤ ਵਾਪਸ ਗਿਆ ਭੇਜਿਆ : ਵਿਦੇਸ਼ ਮੰਤਰੀ

ਵਿਦੇਸ਼ ਰਾਜ ਮੰਤਰੀ (Minister of State for External Affairs) ਨੇ ਕਿਹਾ ਕਿ 2020 ਤੋਂ 2024 ਦੇ ਵਿਚਕਾਰ, 5,541 ਭਾਰਤੀਆਂ ਨੂੰ ਅਮਰੀਕਾ ਤੋਂ ਭਾਰਤ ਵਾਪਸ ਭੇਜਿਆ ਗਿਆ। ਇਸ ਸਾਲ 22 ਜੁਲਾਈ (2025) ਤੱਕ, ਅਮਰੀਕਾ ਤੋਂ ਕੱਢੇ ਗਏ ਭਾਰਤੀਆਂ ਦੀ ਗਿਣਤੀ 1,703 ਹੈ। ਇਸਦੇ ਨਾਲ ਹੀ, ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਪੰਜ ਸਾਲਾਂ (2020-2024) ਵਿਚ ਬ੍ਰਿਟੇਨ ਤੋਂ 311 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ, ਜਦੋਂ ਕਿ 2025 ਵਿਚ ਹੁੱਣ ਤਕ ਇਹ ਗਿਣਤੀ 131 ਹੈ ।

Read More : ਅਮਰੀਕਾ ’ਚ ਹੋਈਆਂ ਖੇਡਾਂ ’ਚ ਮਨਜੀਤ ਨੇ ਜਿੱਤਿਆ ਸੋਨ ਤਮਗ਼ਾ