Home Blog Page 447

ਬਲੋਚ ਲਿਬਰੇਸ਼ਨ ਆਰਮੀ ਨੂੰ ਅਮਰੀਕਾ ਨੇ ਐਲਾਨਿਆਂ ਅੱਤਵਾਦੀ ਸੰਗਠਨ

0
Baloch Liberation Army

ਅਮਰੀਕਾ, 12 ਅਗਸਤ 2025 : ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਨੇ ਅੱਜ ਬਲੋਚ ਲਿਬਰੇਸ਼ਨ ਆਰਮੀ (Baloch Liberation Army ) (ਬੀ. ਐਲ. ਏ.) ਅਤੇ ਇਸਦੇ ਸਹਿਯੋਗੀ ਸੰਗਠਨ ਮਜੀਦ ਬ੍ਰਿਗੇਡ (Majeed Brigade)  ਨੂੰ ਵਿਦੇਸ਼ੀ ਅੱਤਵਾਦੀ ਸੰਗਠਨ (ਐਫ. ਟੀ. ਓ.) ਐਲਾਨਿਆਂ ਹੈ। ਇਹ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸੋਮਵਾਰ ਦੇਰ ਰਾਤ ਨੂੰ ਦਿੱਤੀ ।

ਮਾਰਕੋ ਰੂਬੀਓ ਨੇ ਬਿਆਨ ਵਿੱਚ ਲਿਖਿਆ ਹੈ ਕਿ ਬੀ. ਐਲ. ਏ. ਉਹ ਅੱਤਵਾਦੀ ਸੰਗਠਨ (Terrorist organization) ਹੈ ਜਿਸ ਨੇ ਸਾਲ 2024 ਵਿੱਚ ਕਰਾਚੀ ਹਵਾਈ ਅੱਡੇ ਦੇ ਨੇੜੇ ਅਤੇ ਗਵਾਦਰ ਪੋਰਟ ਅਥਾਰਟੀ ਕੰਪਲੈਕਸ ਵਿੱਚ ਹੋਏ ਆਤਮਘਾਤੀ ਹਮਲਿਆਂ ਅਤੇ ਮਾਰਚ 2025 ਵਿੱਚ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਹਾਈਜੈਕ ਕਰਨ ਦੀ ਵੀ ਜਿੰਮੇਵਾਰੀ ਲਈ ਸੀ, ਜਿਸ ਵਿੱਚ 31 ਨਾਗਰਿਕ ਅਤੇ ਸੁਰੱਖਿਆ ਕਰਮਚਾਰੀ ਮਾਰੇ ਗਏ ਸਨ।ਦੱਸਣਯੋਗ ਹੈ ਕਿ 300 ਤੋਂ ਵੱਧ ਯਾਤਰੀਆਂ ਨੂੰ ਬੰਧਕ ਵੀ ਬਣਾਇਆ ਗਿਆ ਸੀ ।

Read More : ਬਲੋਚ ਆਰਮੀ ਦਾ ਪਾਕਿਸਤਾਨੀ ਫੌਜ ‘ਤੇ ਆਤਮਘਾਤੀ ਹਮਲਾ, 90 ਜਵਾਨਾਂ ਦੀ ਮੌਤ

ਸ਼੍ਰੀ ਕਾਲੀ ਦੇਵੀ ਮੰਦਰ ਦੇ ਬਾਹਰ ਰੇਹੜੀ-ਫੜੀ ਯੂਨੀਅਨ ਨੇ ਕੀਤੀ ਇਨਸਾਫ਼ ਦੀ ਮੰਗ

0
Street vendors' union

ਪਟਿਆਲਾ, 12 ਅਗਸਤ 2025 : ਸ਼੍ਰੀ ਕਾਲੀ ਦੇਵੀ ਮੰਦਰ (Sri Kali Devi Temple) ਦੇ ਬਾਹਰ ਰੇਹੜੀ ਅਤੇ ਫੜੀ ਲਗਾ ਕੇ ਆਪਣੇ ਘਰ ਦੇ ਲੋਕਾਂ ਦਾ ਪੇਟ ਪਾਲਣ ਵਾਲੇ ਗਰੀਬ ਦੁਕਾਨਦਾਰਾਂ ਨੇ ਪ੍ਰੈਸ ਕਾਨਫ਼ਰੰਸ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ ।

ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਜਿਸ ਰੇਹੜੀ ਵਾਲੇ ਦੀ ਸ਼ਿਕਾਇਤ ਆਈ ਸੀ, ਕਿ ਉਸਨੇ ਪ੍ਰਸਾਦ ਦੇ ਵੱਧ ਪੈਸੇ ਲਏ ਸਨ, ਉਸਨੂੰ ਇੱਥੋਂ ਕੱਢ ਦਿੱਤਾ ਗਿਆ ਹੈ। ਅਸੀਂ ਪਿਛਲੇ 40 ਸਾਲਾਂ ਤੋਂ ਇੱਥੇ ਆਪਣਾ ਰੋਜ਼ਗਾਰ ਚਲਾ ਰਹੇ ਹਾਂ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਹਾਂ ਪਰ ਗਰੀਬ ਰੇਹੜੀ ਅਤੇ ਫੜੀ ਵਾਲਿਆਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ ।

ਅਸੀਂ ਸਰਕਾਰ ਨੂੰ ਸਾਫ਼ ਕਰਨਾ ਚਾਹੁੰਦੇ ਹਾਂ ਕਿ ਕੋਈ ਵੀ ਗਲਤ ਕੰਮ ਕਰਨ ਵਾਲਾ ਵਿਅਕਤੀ ਮੰਦਰ ਦੇ ਬਾਹਰ ਨਹੀਂ ਰਹੇਗਾ । ਜੋ ਵਿਕਾਸ ਪ੍ਰਸ਼ਾਸਨ ਕਰਨਾ ਚਾਹੁੰਦਾ ਹੈ, ਅਸੀਂ ਸਭ ਪਹਿਲਾਂ ਵੀ ਇਨ੍ਹਾਂ ਦੇ ਨਾਲ ਸਾਂ ਅਤੇ ਅੱਗੇ ਵੀ ਮੰਦਰ ਦੇ ਵਿਕਾਸ ਲਈ ਨਾਲ ਹਾਂ ਪਰ ਪ੍ਰਸ਼ਾਸਨ ਸਾਡੀ ਰੋਜ਼ੀ-ਰੋਟੀ ਦਾ ਖ਼ਿਆਲ ਰੱਖੇ । ਉਨਾਂ ਨੇ ਅੱਗੇ ਕਿਹਾ ਕਿ ਇਕ ਹਿੰਦੂ ਨੇਤਾ ਸਾਨੂੰ ਧਮਕੀਆਂ ਦਿੰਦਾ ਰਹਿੰਦਾ ਹੈ ਕਿ ਮੇਰੀ ਮੌਜੂਦਾ ਸਰਕਾਰ ਵਿੱਚ ਸਿੱਧੀ ਗੱਲਬਾਤ ਹੈ ।

ਤੁਸੀਂ ਮੈਨੂੰ ਪੈਸੇ ਦਿਓ ਨਹੀਂ ਤਾਂ ਤੁਹਾਡੀ ਰੇਹੜੀ ਚੁੱਕਵਾ ਦਿਆਂਗਾ । ਅਸੀਂ ਡਰ ਦੇ ਮਾਰੇ ਉਸਨੂੰ ਪੈਸੇ ਦਿੱਤੇ। ਜਿਸਦੇ ਸਾਡੇ ਕੋਲ ਸਾਰੇ ਸਬੂਤ ਹਨ ਅਤੇ ਪ੍ਰਸ਼ਾਸਨ ਦੇ ਮੰਗਣ ਤੇ ਅਸੀ ਪੇਸ਼ ਕਰ ਦੇਵਾਗੇ । ਉਨਾਂ ਪ੍ਰਸ਼ਾਸ਼ਨ (Administration) ਨੂੰ ਬੇਨਤੀ ਕੀਤੀ ਕਿ ਸਾਡੀ ਆਵਾਜ਼ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਈ ਜਾਵੇ ਕਿ ਕਿਵੇਂ ਇਸ ਹਿੰਦੂ ਨੇਤਾ ਨੇ ਸਾਨੂੰ ਡਰਾਇਆ ਅਤੇ ਧਮਕਾਇਆ ਹੋਇਆ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਪੈਸੇ ਦਿਓ ਤਾਂ ਹੀ ਤੁਹਾਡੀ ਰੇਹੜੀ ਅਤੇ ਫੜੀ ਇੱਥੇ ਨਹੀਂ ਲੱਗੇਗੀ ਅਤੇ ਮੈਂ ਤੁਹਾਡੇ ਖ਼ਿਲਾਫ਼ ਪ੍ਰੈਸ ਕਾਨਫ਼ਰੰਸ ਕਰਾਂਗਾ ਅਤੇ ਤੁਹਾਡਾ ਕੰਮ ਬੰਦ ਕਰਵਾ ਦਿਆਂਗਾ ਪਰ ਅਸੀਂ ਸਾਰੇ ਰੇਹੜੀ ਵਾਲੇ ਜਿਲ੍ਹਾ ਪ੍ਰਸ਼ਾਸ਼ਨ ਦੇ ਨਾਲ ਹਾਂ ।

ਪਿਛਲੇ ਦਿਨੀਂ ਨਵੀਂ ਕਮੇਟੀ ਦੇ ਦਰਸ਼ਨ ਕਰਨ ਤੋਂ ਬਾਅਦ ਮੇਅਰ ਕੁੰਦਨ ਗੋਗੀਆ (Mayor Kundan Gogia) ਖੁਦ ਮੌਕਾ ਵੇਖਣ ਆਏ। ਅਸੀਂ ਉਹਨਾਂ ਨੂੰ ਵੀ ਵਿਸ਼ਵਾਸ ਦਵਾਇਆ ਕਿ ਅਸੀਂ ਸਰਕਾਰ ਦੇ ਹਰ ਫ਼ੈਸਲੇ ਨਾਲ ਹਾਂ ਪਰ ਸਾਡੀ ਰੋਜ਼ੀ-ਰੋਟੀ ਨਾ ਬੰਦ ਕੀਤੀ ਜਾਵੇ । ਗਰੀਬ ਰੇਹੜੀ ਵਾਲੇ ਆਪਣੇ ਰੋਜ਼ਗਾਰ ਨਾਲ ਘਰ ਚਲਾਂਦੇ ਹਨ, ਫੜੀ ਵਾਲੇ ਖਿਡੌਣੇ ਵੇਚ ਕੇ ਆਪਣਾ ਪਰਿਵਾਰ ਚਲਾਂਦੇ ਹਨ, ਗੁਬਾਰੇ ਵਾਲੇ ਅਤੇ ਧੂਪ ਵਾਲੇ ਪਿਛਲੇ 50 ਸਾਲ ਤੋਂ ਮੰਦਰ ਦੇ ਬਾਹਰ ਪਰਿਵਾਰ ਸਮੇਤ ਕੰਮ ਕਰ ਰਹੇ ਹਨ । ਕਿਰਪਾ ਕਰਕੇ ਸਾਡੇ ਪਰਿਵਾਰ ਦਾ ਧਿਆਨ ਰੱਖਦੇ ਹੋਏ ਸਰਕਾਰ ਕਦਮ ਚੁੱਕੇ। ਅਸੀਂ ਸਰਕਾਰ ਦੇ ਨਾਲ ਹਾਂ । ਮੁੱਖ ਮੰਤਰੀ ਭਗਵੰਤ ਮਾਨ ਗਰੀਬਾਂ ਦਾ ਕਦੇ ਨੁਕਸਾਨ ਨਹੀਂ ਹੋਣ ਦੇਂਦੇ । ਸਾਨੂੰ ਉਨਾਂ ਰਹਿਨੁਮਾਈ ਵਾਲੀ ਕਮੇਟੀ ‘ਤੇ ਪੂਰਾ ਭਰੋਸਾ ਹੈ ।

Read More : ਪਟਿਆਲਾ ਦੇ ਕਾਲੀ ਮਾਤਾ ਮੰਦਰ ’ਚ ਬੇਅਦਬੀ ਦੀ ਕੋਸ਼ਿਸ਼, ਨੌਜਵਾਨ ਮੌਕੇ ‘ਤੇ ਕਰ ਲਿਆ ਕਾਬੂ

ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈ ਕੇ ਕਿਸਾਨਾਂ ਦੀ ਗੱਲ ਮੰਨੀ : ਮੁੰਡੀਆ

0
Hardeep Mundiyan

ਚੰਡੀਗੜ੍ਹ, 13 ਅਗਸਤ 2025 : ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆ (Hardeep Singh Mundiyan) ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਦੀ ਸਰਕਾਰ ਰਹੀ ਹੈ, ਜਿਸ ਨੇ ਹਮੇਸ਼ਾਂ ਕਿਸਾਨਾਂ ਦੇ ਹਿੱਤਾਂ ਨੂੰ ਆਪਣੀ ਪਹਿਲ ਬਣਾਇਆ ਹੈ ।

ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਵਿਕਾਸ ਤਾਂ ਹੀ ਅਸਲ ਹੁੰਦਾ ਹੈ ਜਦੋਂ ਕਿਸਾਨ ਖੁਸ਼ ਅਤੇ ਸੰਤੁਸ਼ਟ ਹੁੰਦੇ ਹਨ

ਚਾਹੇ ਕਿਸਾਨਾਂ ਦੀ ਕਰਜ਼ ਮਾਫੀ ਹੋਵੇ, ਫਸਲਾਂ ਲਈ ਵਧੀਆ ਭਾਅ ਦੀ ਲੜਾਈ ਹੋਵੇ, ਸਿੰਚਾਈ ਸਹੂਲਤਾਂ ਦਾ ਵਾਧਾ ਹੋਵੇ ਜਾਂ ਬਿਜਲੀ ਬਿੱਲਾਂ ਵਿੱਚ ਰਾਹਤ, ਹਰ ਕਦਮ ਕਿਸਾਨਾਂ ਦੀ ਭਲਾਈ ਲਈ ਹੀ ਚੁੱਕਿਆ ਗਿਆ ਹੈ । ਮੁੰਡੀਆ ਨੇ ਕਿਹਾ ਕਿ ਇਸੇ ਸੋਚ ਦੇ ਤਹਿਤ ਲੈਂਡ ਪੂਲਿੰਗ ਨੀਤੀ 2025 ਵੀ ਬਣਾਈ ਗਈ ਸੀ, ਜਿਸ ਦਾ ਮਕਸਦ ਕਿਸਾਨਾਂ ਨੂੰ ਵਿਕਾਸ ਵਿੱਚ ਸਿੱਧਾ ਹਿੱਸੇਦਾਰ ਬਣਾਉਣਾ, ਉਨ੍ਹਾਂ ਦੀ ਜ਼ਮੀਨ ਦੀ ਕੀਮਤ ਕਈ ਗੁਣਾ ਵਧਾਉਣਾ ਅਤੇ ਉਨ੍ਹਾਂ ਨੂੰ ਆਧੁਨਿਕ ਸਹੂਲਤਾਂ ਨਾਲ ਜੋੜਨਾ ਸੀ, ਇਸ ਦੇ ਨਾਲ ਹੀ ਪੰਜਾਬ ਸਰਕਾਰ (Punjab Government) ਦਾ ਮੰਨਣਾ ਹੈ ਕਿ ਵਿਕਾਸ ਤਾਂ ਹੀ ਅਸਲ ਹੁੰਦਾ ਹੈ ਜਦੋਂ ਕਿਸਾਨ ਖੁਸ਼ ਅਤੇ ਸੰਤੁਸ਼ਟ ਹੁੰਦੇ ਹਨ, ਜੇ ਕਿਸੇ ਨੀਤੀ ‘ਤੇ ਕਿਸਾਨਾਂ ਵਿੱਚ ਅਸਹਿਮਤੀ ਹੈ, ਤਾਂ ਉਸਨੂੰ ਧੱਕੇ ਨਾਲ ਲਾਗੂ ਕਰਨਾ ਜਨਹਿੱਤ ਅਤੇ ਲੋਕਤੰਤਰਕ ਸਿਧਾਂਤਾਂ ਦੇ ਖਿਲਾਫ਼ ਹੈ, ਇਸ ਕਰਕੇ ਸਰਕਾਰ ਨੇ ਕਿਸਾਨਾਂ ਦੀ ਰਾਇ ਨੂੰ ਸਰਵੋਤਮ ਮੰਨਦਿਆਂ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦਾ ਵੱਡਾ ਅਤੇ ਇਤਿਹਾਸਕ ਫ਼ੈਸਲਾ ਲਿਆ ਹੈ ।

ਅੱਜ ਸਰਕਾਰ ਨੇ ਦਿਖਾ ਦਿੱਤਾ ਕਿ ਉਹ ਜ਼ਿੱਦ ਦੀ ਨਹੀਂ, ਸਗੋਂ ਭਰੋਸੇ ਅਤੇ ਹਿੱਸੇਦਾਰੀ ਦੀ ਰਾਜਨੀਤੀ ਕਰਦੀ ਹੈ

ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਹ ਕਦਮ ਸਾਬਤ ਕਰਦਾ ਹੈ ਕਿ ਪੰਜਾਬ ਸਰਕਾਰ ਲਈ ਕਿਸਾਨ ਸਿਰਫ਼ ਵੋਟ ਦੇਣ ਵਾਲੇ ਨਹੀਂ, ਸਗੋਂ ਪਰਿਵਾਰ ਦਾ ਹਿੱਸਾ ਹਨ । ਜਦੋਂ ਪਰਿਵਾਰ ਦਾ ਕੋਈ ਮੈਂਬਰ ਅਸੰਤੁਸ਼ਟ ਹੋਵੇ, ਤਾਂ ਉਸਦੀ ਗੱਲ ਸੁਣ ਕੇ ਫ਼ੈਸਲਾ ਬਦਲਣਾ ਹੀ ਅਸਲੀ ਸੇਵਾ ਅਤੇ ਸੰਵੇਦਨਸ਼ੀਲ ਲੀਡਰਸ਼ਿਪ ਦੀ ਪਛਾਣ ਹੈ । ਅੱਜ ਸਰਕਾਰ ਨੇ ਦਿਖਾ ਦਿੱਤਾ ਕਿ ਉਹ ਜ਼ਿੱਦ ਦੀ ਨਹੀਂ, ਸਗੋਂ ਭਰੋਸੇ ਅਤੇ ਹਿੱਸੇਦਾਰੀ ਦੀ ਰਾਜਨੀਤੀ ਕਰਦੀ ਹੈ ।

ਮੁੰਡੀਆ ਨੇ ਕਿਹਾ ਕਿ ਇਸ ਫ਼ੈਸਲੇ ਦੇ ਪਿੱਛੇ ਇੱਕ ਸਾਫ਼ ਸੰਦੇਸ਼ ਹੈ ਪੰਜਾਬ ਦਾ ਹਰ ਕਿਸਾਨ ਨਿਸ਼ਚਿੰਤ ਰਹੇ ਕਿ ਉਸਦੀ ਜ਼ਮੀਨ, ਉਸਦਾ ਹੱਕ ਅਤੇ ਉਸਦੀ ਮਿਹਨਤ ਦੀ ਕਮਾਈ ਪੂਰੀ ਤਰ੍ਹਾਂ ਸੁਰੱਖਿਅਤ ਹੈ । ਕਿਸੇ ਵੀ ਯੋਜਨਾ ਨੂੰ ਕਿਸਾਨਾਂ ਦੀ ਸਹਿਮਤੀ ਅਤੇ ਭਾਗੀਦਾਰੀ ਤੋਂ ਬਿਨਾਂ ਲਾਗੂ ਨਹੀਂ ਕੀਤਾ ਜਾਵੇਗਾ । ਇਹ ਸਿਰਫ਼ ਇੱਕ ਨੀਤੀ ਵਾਪਸੀ ਨਹੀਂ, ਸਗੋਂ ਕਿਸਾਨਾਂ ਨਾਲ ਭਰੋਸੇ, ਸਤਿਕਾਰ ਅਤੇ ਭਾਗੀਦਾਰੀ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬੀਅਤ ਦੀ ਅਸਲੀ ਪਛਾਣ ਮਿੱਟੀ, ਮਿਹਨਤ ਅਤੇ ਮਾਣ ਨੂੰ ਬਚਾਉਣ ਵਿੱਚ ਹੈ। ਕਿਸਾਨਾਂ ਦੀ ਖੁਸ਼ਹਾਲੀ ਹੀ ਪੰਜਾਬ ਦੀ ਖੁਸ਼ਹਾਲੀ ਹੈ, ਅਤੇ ਇਹੀ ਸੂਬਾ ਸਰਕਾਰ ਦਾ ਸਭ ਤੋਂ ਵੱਡਾ ਟੀਚਾ ਹੈ ।

Read More : ਪੰਜਾਬ ਨੇ ਜਾਇਦਾਦਾਂ ਦੀ ਈ-ਨਿਲਾਮੀ ਤੋਂ 5000 ਕਰੋੜ ਰੁਪਏ ਕਮਾਏ – ਹਰਦੀਪ ਸਿੰਘ ਮੁੰਡੀਆਂ

ਡੇਅਰੀ ਉੱਦਮ ਸਿਖਲਾਈ ਕੋਰਸ ਲਈ ਬਿਨੈਕਾਰਾਂ ਦੀ ਚੋਣ-ਕਾਊਂਸਲਿੰਗ 13 ਨੂੰ

0
deputy dir dairy

ਪਟਿਆਲਾ 12 ਅਗਸਤ 2025 : ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ (Director Dairy Development Department Punjab) ਕੁਲਦੀਪ ਸਿੰਘ ਦੀ ਗਤੀਸ਼ੀਲ ਅਗਵਾਈ ਵਿੱਚ ਅਤੇ ਦਲਬੀਰ ਕੁਮਾਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਪਟਿਆਲਾ ਦੇ ਯਤਨ ਸਦਕਾ ਜਿਲ੍ਹੇ ਵਿੱਚ ਡੇਅਰੀ ਧੰਦੇ ਨੂੰ ਉਤਸ਼ਾਤਿਹ ਕਰਨ ਲਈ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾ ਰਿਹਾ ਹੈ । ਇਨ੍ਹਾਂ ਸਕੀਮਾਂ ਵਿੱਚ ਡੇਅਰੀ ਧੰਦੇ ਲਈ 4 ਹਫਤਿਆਂ ਦਾ ਵੱਖਰਾ ਡੇਅਰੀ ਉਦਮ ਸਿਖਲਾਈ ਕੋਰਸ ਡੇਅਰੀ ਕਿਸਾਨਾਂ ਲਈ ਸ਼ੁਰੂ ਕੀਤਾ ਜਾ ਰਿਹਾ ਹੈ ।

ਇਸ ਸਿਖਲਾਈ ਕੋਰਸ (Training courses) ਦੌਰਾਨ ਡੇਅਰੀ ਫਾਰਮਿੰਗ ਸੂਰੁ ਕਰਨ ਤੋਂ ਪਹਿਲਾਂ ਧਿਆਨ ਯੋਗ ਗੱਲਾਂ, ਦੁਧਾਰੂ ਪਸੂਆਂ ਦੀਆਂ ਨਸਲਾਂ, ਨਸਲ ਸੁਧਾਰ ਲਈ ਨਸਲਕਸ਼ੀ, ਬਨਾਵਟੀ ਗਰਭਾਦਾਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਂਤਬੰਦੀ, ਪਸ਼ੂਆਂ ਦੀ ਆਮ ਬੀਮਾਰੀਆਂ ਬਾਰੇ, ਦੁੱਧ ਦੀ ਫੈਟ/ਐਸ.ਐਨ. ਐਫ ਬਾਰੇ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰ ਗੰਢੋਇਆਂ ਦੀ ਖਾਦ ਤਿਆਰ ਕਰਨ ਬਾਰੇ ਅਤੇ ਪਰਾਲੀ ਦੀ ਯੂਰੀਆ ਟਰੀਟਮੈਂਟ ਦਾ ਪ੍ਰੈਕੀਟਕਲ ਕਰਵਾਉਣ ਬਾਰੇ ਤੇ ਸੰਤੁਲਿਤ ਪਸੂ ਖੁਰਾਕ ਤਿਆਰ ਕਰਨ, ਸਾਫ ਦੁੱਧ ਪੈਦਾ ਕਰਨ, ਦੁੱਧ ਦੀ ਮਾਰਕਿੰਟਿਗ ਕਰਨ ਤੇ ਡੇਅਰੀ ਫਾਰਮਿੰਗ ਦੀ ਆਰਥਿਕਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ ।

ਇਸ ਸਕੀਮ ਤਹਿਤ ਮਿਤੀ 18/08/2025 ਤੋਂ ਚਾਰ ਹਫਤੇ ਦਾ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਉਦਮ ਸਿਖਲਾਈ ਕੋਰਸ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਬੀਜਾ(ਲੁਧਿਆਣਾ) ਅਤੇ ਸੰਗਰੂਰ ਵਿਖੇ ਸੁਰੂ ਕੀਤਾ ਜਾ ਰਿਹਾ ਹੈ, ਜਿਸਦੀ ਜਨਰਲ ਜਾਤੀ ਲਈ ਫੀਸ 5000/- ਰੁਪਏ ਅਤੇ ਅਨੁਸੂਚਿਤ ਜਾਤੀ ਲਈ 4000 ਰੁਪਏ ਹੈ । ਸਿਖਲਾਈ ਕੋਰਸ ਲਈ ਉਮੀਦਵਾਰਾਂ ਦੀ ਕਾਊਂਸਲਿੰਗ ਮਿਤੀ 13/08/2025 ਨੂੰ ਸਵੇਰੇ 10 ਵਜੇ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ, ਬੀਜਾ( ਜਿਲ੍ਹਾ ਲੁਧਿਆਣਾ) ਅਤੇ ਸੰਗਰੂਰ ਵਿਖੇ ਕੀਤੀ ਜਾਣੀ ਹੈ ।

ਸਿਖਲਾਈ ਲਈ ਘੱਟੋ ਘੱਟ ਯੋਗਤਾ ਦਸਵੀਂ ਪਾਸ ਹੈ ਅਤੇ ਉਮੀਦਵਾਰ ਪੇਂਡੂ ਖੇਤਰ ਨਾਲ ਸਬੰਧ ਰੱਖਦਾ ਹੋਵੇ। ਸਿਖਿਆਰਥੀਆਂ ਲਈ ਟ੍ਰੇਨਿੰਗ ਦੀ ਉਮਰ 18 ਤੋਂ 55 ਸਾਲ ਹੈ ਅਤੇ ਲਾਭਪਾਤਰੀ ਕੋਲ 5 ਜਾਂ 5 ਤੋਂ ਵੱਧ ਦੁਧਾਰੂ ਪਸ਼ੂ ਰੱਖੇ ਹੋਣੇ ਚਾਹੀਦੇ ਹਨ । ਲਾਭਪਾਤਰੀ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਪਟਿਆਲਾ, ਕੁਆਟਰ ਨੰ. 313-321, ਬਲਾਕ-1, ਘਲੋੜੀ ਗੇਟ, ਪਟਿਆਲਾ ਪਾਸੋਂ 100 ਪ੍ਰਾਸਪੈਕਟ ਪ੍ਰਾਪਤ ਕਰਕੇ ਕਾਊਸਲਿੰਗ/ਚੋਣ ਦੀ ਮਿਤੀ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ । ਵਧੇਰੇ ਜਾਣਕਾਰੀ ਲਈ ਚਾਹਵਾਨ ਫੋਨ ਨੰ. 81461-00543 ਸੰਪਰਕ ਕਰ ਸਕਦੇ ਹਨ ।

Read More : ਆਰਸੇਟੀ ਪਟਿਆਲਾ ‘ਚ 31 ਦਿਨਾਂ ਦੀ ਡੇਅਰੀ ਫਾਰਮਿੰਗ ਟ੍ਰੇਨਿੰਗ ਸ਼ੁਰੂ

ਰਿਸ਼ਵਤ ਮੰਗਣ ਦੇ ਦੋਸ਼ ਹੇਠ ਏ. ਐਸ. ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

0
vizilence

ਚੰਡੀਗੜ੍ਹ 12 ਅਗਸਤ 2025 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿਖੇ ਤਾਇਨਾਤ ਏ.ਐਸ.ਆਈ. ਸਤਨਾਮ ਸਿੰਘ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 20,000 ਰੁਪਏ ਲੈਂਦਿਆਂ ਕਾਬੂ ਕੀਤਾ ਹੈ ।

ਮੁਲਜ਼ਮ ਨੇ ਕੀਤੀ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਮੰਗ

ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਇੰਦਰਜੀਤ ਸਿੰਘ ਵਾਸੀ ਭਾਈ ਮੰਜ ਰੋਡ (ਅੰਮ੍ਰਿਤਸਰ) ਤੋਂ ਰਿਸ਼ਵਤ ਦੀ ਮੰਗ ਕੀਤੀ । ਸ਼ਿਕਾਇਤਕਰਤਾ (Complainant) ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸਦਾ ਕਰੀਬੀ ਦੋਸਤ ਪਾਰਸ ਮਹਿਤਾ ਇੱਕ ਵਿੱਤੀ ਸਲਾਹਕਾਰ ਹੈ ਅਤੇ ਉਸਨੇ ਸੁਨੀਲ ਕੁਮਾਰ ਨਾਮੀ ਵਿਅਕਤੀ ਦੇ ਪੈਸੇ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕੀਤੇ। ਸ਼ੇਅਰ ਮਾਰਕੀਟ ਘਾਟੇ ਵਿੱਚ ਚਲੀ ਗਈ ਅਤੇ ਇਸ ਨਾਲ ਸੁਨੀਲ ਕੁਮਾਰ ਨੂੰ 2,00,000 ਰੁਪਏ ਦਾ ਨੁਕਸਾਨ ਹੋਇਆ ।

ਏ. ਐਸ. ਆਈ. ਨੇ ਮੰਗ ਕੀਤੀ ਕਿ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 20,000 ਰੁਪਏ ਉਨ੍ਹਾਂ ਨੂੰ

ਤੁਰੰਤ ਦਿੱਤੇ ਜਾਣ

ਇਸ ਸਬੰਧੀ ਸੁਨੀਲ ਕੁਮਾਰ ਨੇ ਉਸਨੂੰ ਆਪਣੇ ਘਰ ਬੁਲਾਇਆ ਜਿੱਥੇ ਸੁਨੀਲ ਕੁਮਾਰ ਅਤੇ ਉਸਦੇ ਦੋਸਤਾਂ ਨੇ ਉਸ ਤੋਂ ਚਾਰ ਖਾਲੀ ਚੈੱਕਾਂ ‘ਤੇ ਦਸਤਖਤ ਕਰਵਾਏ ਅਤੇ ਉਸ ਤੋਂ 600,000 ਰੁਪਏ ਦਾ ਹਲਫਨਾਮਾ ਵੀ ਲਿਆ ਅਤੇ ਬਾਅਦ ਵਿੱਚ ਉਸ ਵਿਰੁੱਧ ਪੁਲਿਸ ਸਟੇਸ਼ਨ ਇਸਲਾਮਾਬਾਦ ਵਿੱਚ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ । ਉਨ੍ਹਾਂ ਦੱਸਿਆ ਕਿ ਇਸ ਉਪਰੰਤ ਪਾਰਸ ਮਹਿਤਾ ਨੇ ਸੁਨੀਲ ਕੁਮਾਰ ਵਿਰੁੱਧ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਸ਼ਿਕਾਇਤ ਦਰਜ ਕਰਵਾਈ ।

ਸੁਨੀਲ ਕੁਮਾਰ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਨੂੰ ਤਸਦੀਕ ਲਈ ਏ. ਐਸ. ਆਈ. ਸਤਨਾਮ ਸਿੰਘ ਨੂੰ ਮਾਰਕ ਕੀਤਾ ਗਿਆ। ਇਸ ਉਪਰੰਤ ਏ.ਐਸ.ਆਈ. ਨੇ ਪਾਰਸ ਮਹਿਤਾ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਸ਼ਿਕਾਇਤ ਉਸ ਨੂੰ ਮਾਰਕ ਕਰ ਦੇਣਗੇ ਅਤੇ ਇਸ ਕੇਸ ਦੇ ਨਿਪਟਾਰੇ ਲਈ 1,00,000 ਰੁਪਏ ਰਿਸ਼ਵਤ (Bribe) ਦੀ ਮੰਗ ਕੀਤੀ । ਏ. ਐਸ. ਆਈ. ਸਤਨਾਮ ਸਿੰਘ ਨੇ ਮੰਗ ਕੀਤੀ ਕਿ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 20,000 ਰੁਪਏ ਉਨ੍ਹਾਂ ਨੂੰ ਤੁਰੰਤ ਦਿੱਤੇ ਜਾਣ ।

ਸ਼ਿਕਾਇਤਕਰਤਾ ਆਪਣੇ ਦੋਸਤ ਦੇ ਸਹੀ ਅਤੇ ਵਾਜਬ ਕੰਮ ਲਈ ਰਿਸ਼ਵਤ ਨਹੀਂ ਦੇਣਾ ਚਾਹੁੰਦਾ

ਸੀ

ਸ਼ਿਕਾਇਤਕਰਤਾ ਆਪਣੇ ਦੋਸਤ ਦੇ ਸਹੀ ਅਤੇ ਵਾਜਬ ਕੰਮ ਲਈ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ, ਇਸ ਲਈ, ਵਿਜੀਲੈਂਸ ਬਿਊਰੋ ਵੱਲੋਂ ਅਜਿਹੇ ਭ੍ਰਿਸ਼ਟ ਅਧਿਕਾਰੀ ਨੂੰ ਕਾਬੂ ਕਰਵਾਉਣ ਲਈ ਸ਼ਿਕਾਇਤਕਰਤਾ ਇੰਦਰਜੀਤ ਸਿੰਘ ਨੇ ਆਪਣੇ ਦੋਸਤ ਪਾਰਸ ਮਹਿਤਾ ਨਾਲ ਮਿਲ ਕੇ ਡੀ. ਐਸ. ਪੀ. ਵਿਜੀਲੈਂਸ ਬਿਊਰੋ ਯੂਨਿਟ ਅੰਮ੍ਰਿਤਸਰ ਕੋਲ ਇਸ ਮਾਮਲੇ ਦੀ ਰਿਪੋਰਟ ਕੀਤੀ । ਵਿਜੀਲੈਂਸ ਬਿਊਰੋ, ਯੂਨਿਟ ਅੰਮ੍ਰਿਤਸਰ ਵਿਖੇ ਸ਼ਿਕਾਇਤਕਰਤਾ ਦਾ ਬਿਆਨ ਦਰਜ ਕੀਤਾ ਗਿਆ ।

ਇਸ ਉਪਰੰਤ ਮੁਲਜ਼ਮ ਨੂੰ ਸਰਕਾਰੀ ਗਵਾਹ ਦੀ ਹਾਜ਼ਰੀ ਵਿੱਚ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 20,000 ਰੁਪਏ ਲੈਂਦਿਆਂ (Taking Rs. 20,000) ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਅਤੇ ਉਕਤ ਮੁਲਜ਼ਮ ਏ. ਐਸ. ਆਈ. ਵਿਰੁੱਧ ਪੀ. ਸੀ. (ਸੋਧ) ਐਕਟ, 2018 ਰਾਹੀਂ ਸੋਧ ਕੀਤੀ ਧਾਰਾ 7 ਪੀ. ਸੀ. ਐਕਟ 1988 ਤਹਿਤ ਥਾਣਾ ਵਿਜੀਲੈਂਸ ਬਿਊਰੋ, ਰੇਂਜ ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਜਾਰੀ ਹੈ । ਮੁਲਜ਼ਮ ਏ. ਐਸ. ਆਈ. ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।

Read More : ਪੰਜਾਬ ਵਿਜੀਲੈਂਸ ਬਿਊਰੋ ਨੇ ਖੁਰਾਕ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਦੀਆਂ ਜਾਇਦਾਦਾਂ ਕੀਤੀਆਂ ਕੁਰਕ

ਭਾਜਪਾ ਤੇ ਚੋਣ ਕਮਿਸ਼ਨ ਦਾ ਚੋਣਾਂ ਦੌਰਾਨ ਧੋਖਾਧੜੀਆਂ ਉੱਪਰ ਪੱਖ ਬੇਨਕਾਬ ਹੋਇਆ

0
Amrinder raja waring

ਅੰਮ੍ਰਿਤਸਰ, 12 ਅਗਸਤ 2025 : ਪੰਜਾਬ ਕਾਂਗਰਸ ਦੇ ਪ੍ਰਧਾਨ (Punjab Congress President) ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਵੱਲੋਂ ਪੁਖਤਾ ਸਬੂਤ ਪੇਸ਼ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਭਾਰਤ ਦੇ ਚੋਣ ਕਮਿਸ਼ਨ (Election Commission)  ਦਾ ਚੋਣਾਂ ਸਬੰਧੀ ਧੋਖਾਧੜੀਆਂ ਉੱਪਰ ਪੱਖ ਪੂਰੀ ਤਰ੍ਹਾਂ ਨਾਲ ਬੇਨਕਾਬ ਹੋ ਗਿਆ ਹੈ । ਸਥਾਨਕ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਹਰਪ੍ਰਤਾਪ ਸਿੰਘ ਅਜਨਾਲਾ, ਡਾ. ਰਾਜ ਕੁਮਾਰ ਵੇਰਕਾ ਸਣੇ ਹੋਰ ਸੀਨੀਅਰ ਆਗੂਆਂ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵੜਿੰਗ ਨੇ ਪੂਰੇ ਵੇਰਵੇ ਦਿੱਤੇ ਕਿ ਕਿਵੇਂ ਭਾਜਪਾ ਚੋਣ ਕਮਿਸ਼ਨ ਨਾਲ ਮਿਲ ਕੇ ਚੋਣਾਂ ਸਬੰਧੀ ਧੋਖਾਧੜੀਆਂ ਦਾ ਸਹਾਰਾ ਲੈ ਰਹੀ ਹੈ ਅਤੇ ਚੋਣਾਂ ਜਿੱਤ ਰਹੀ ਹੈ ।

ਭਾਜਪਾ ਨੇ ਚੋਣਾਂ ਚੋਰੀ ਕਰਨ ਦੇ ਵਿਲੱਖਣ ਅਤੇ ਨਵੇਂ ਤਰੀਕੇ ਕੱਢੇ ਹਨ

ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣਾਂ ਚੋਰੀ ਕਰਨ ਦੇ ਵਿਲੱਖਣ ਅਤੇ ਨਵੇਂ ਤਰੀਕੇ ਕੱਢੇ ਹਨ । ਉਨ੍ਹਾਂ ਕਿਹਾ ਕਿ ਜਿੱਥੇ ਮਹਾਰਾਸ਼ਟਰ ਵਿੱਚ ਪਾਰਟੀ ਨੇ ਚਾਰ ਮਹੀਨਿਆਂ ਦੇ ਸਮੇਂ ਵਿੱਚ ਲਗਭਗ ਇੱਕ ਕਰੋੜ ਵੋਟਾਂ ਜੋੜੀਆਂ। ਉੱਥੇ ਹੀ ਬਿਹਾਰ ਵਿੱਚ ਇਸਨੇ 60 ਲੱਖ ਤੋਂ ਵੱਧ ਵੋਟਾਂ ਹਟਾ ਦਿੱਤੀਆਂ ਹਨ । ਉਨ੍ਹਾਂ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ ਆਈ ਆਰ) ਦਾ ਹਵਾਲਾ ਦਿੰਦੇ ਹੋਏ, ਕਿਹਾ ਕਿ ਦਲਿਤਾਂ ਅਤੇ ਘੱਟ ਗਿਣਤੀਆਂ ਨੂੰ ਵੋਟਿੰਗ ਅਧਿਕਾਰਾਂ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਭਾਜਪਾ ਦਾ ਮੰਨਣਾ ਹੈ ਕਿ ਇਕਹ ਉਸਦੀ ਪਾਰਟੀ ਨੂੰ ਵੋਟ ਨਹੀਂ ਪਾਉਣਗੇ ।

ਹੁਣ ਬਿਹਾਰ ਵਿੱਚ ਭਾਜਪਾ ਉਲਟੀ ਚਾਲ ਵਰਤ ਰਹੀ ਹੈ

ਉਨ੍ਹਾਂ ਜ਼ਿਕਰ ਕੀਤਾ ਕਿ ਲੋਕ ਸਭਾ ਵਿੱਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਮਹਾਰਾਸ਼ਟਰ ਵਿੱਚ ਇਸਨੇ ਚਾਰ ਮਹੀਨਿਆਂ ਦੇ ਅੰਦਰ-ਅੰਦਰ ਲਗਭਗ ਇੱਕ ਕਰੋੜ ਵੋਟਰ ਜੋੜਨ ਦੀ ਇੱਕ ਵਿਲੱਖਣ ਅਤੇ ਵੱਖਰੀ ਚਾਲ ਵਰਤੀ । ਉਨ੍ਹਾਂ ਕਿਹਾ ਕਿ ਨਤੀਜੇ ਵਜੋਂ, ਲੋਕ ਸਭਾ ਚੋਣਾਂ ਵਿੱਚ ਪੂਰੀ ਤਰ੍ਹਾਂ ਸਾਫ਼ ਹੋਣ ਵਾਲੀ ਭਾਜਪਾ ਨੇ ਸ਼ੁੱਧ ਧੋਖਾਧੜੀ ਨਾਲ ਵਿਧਾਨ ਸਭਾ ਚੋਣਾਂ ਜਿੱਤੀਆਂ ।

ਉਨ੍ਹਾਂ ਕਿਹਾ ਕਿ ਹੁਣ ਬਿਹਾਰ ਵਿੱਚ ਭਾਜਪਾ ਉਲਟੀ ਚਾਲ ਵਰਤ ਰਹੀ ਹੈ, ਜਦੋਂ ਕਿ ਮਹਾਰਾਸ਼ਟਰ ਵਿੱਚ ਇਸਨੇ ਇੱਕ ਕਰੋੜ ਵੋਟਰ ਜੋੜੇ, ਹੁਣ ਬਿਹਾਰ ਵਿੱਚ ਇਸਨੇ ਲਗਭਗ 60 ਲੱਖ ਵੋਟਰ ਹਟਾ ਦਿੱਤੇ ਹਨ । ਉਨ੍ਹਾਂ ਖ਼ੁਲਾਸਾ ਕੀਤਾ ਕਿ ਇਹ ਵੋਟਰ ਦਲਿਤ, ਘੱਟ ਗਿਣਤੀਆਂ, ਆਦਿਵਾਸੀ ਅਤੇ ਮਜ਼ਦੂਰ ਵਰਗ ਦੇ ਹਨ। ਇਨ੍ਹਾਂ ਨੂੰ ਇਸ ਲਈ ਹਟਾ ਦਿੱਤਾ ਗਿਆ ਹੈ, ਕਿਉਂਕਿ ਭਾਜਪਾ ਜਾਣਦੀ ਹੈ ਕਿ ਦਲਿਤ ਅਤੇ ਘੱਟ ਗਿਣਤੀਆਂ ਭਾਜਪਾ ਨੂੰ ਵੋਟ ਨਹੀਂ ਦਿੰਦੀਆਂ, ਇਸ ਲਈ ਬਿਹਤਰ ਹੈ ਕਿ ਉਨ੍ਹਾਂ ਨੂੰ ਵੋਟਰ ਸੂਚੀ ਵਿੱਚੋਂ ਹਟਾ ਦਿੱਤਾ ਜਾਵੇ ।

ਭਾਜਪਾ ਹੁਣ ਬੇਨਕਾਬ ਹੋ ਗਈ ਹੈ ਭਾਜਪਾ ਹੁਣ ਬੇਨਕਾਬ ਹੋ ਗਈ ਹੈ

ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਹੁਣ ਬੇਨਕਾਬ ਹੋ ਗਈ ਹੈ । ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਨੇ ਕਿਵੇਂ ਗ੍ਰਾਫਿਕ ਵੇਰਵਿਆਂ ਨਾਲ ਸਾਬਤ ਕੀਤਾ ਕਿ ਕਿਸ ਤਰ੍ਹਾਂ ਕਰਨਾਟਕ ਦੇ ਮਹਾਦੇਵਪੁਰਾ ਵਿਧਾਨ ਸਭਾ ਖੇਤਰ ਵਿੱਚ ਭਾਜਪਾ ਨੇ ਇੱਕ ਲੱਖ ਜਾਅਲੀ ਵੋਟਰ ਸ਼ਾਮਲ ਕੀਤੇ ਸਨ । ਇਸੇ ਤਰ੍ਹਾਂ, ਬੇਂਗਲੁਰੂ ਕੇਂਦਰੀ ਸੰਸਦੀ ਹਲਕੇ ਦੇ ਅਧੀਨ ਆਉਣ ਵਾਲੇ ਇਸ ਵਿਧਾਨ ਸਭਾ ਖੇਤਰ ਤੋਂ ਭਾਜਪਾ ਨੂੰ 1.16 ਲੱਖ ਵੋਟਾਂ ਦੀ ਲੀਡ ਮਿਲੀ ਸੀ, ਜਿਸ ਨਾਲ ਪਾਰਟੀ ਨੇ ਉਹ ਸੀਟ ਸਿਰਫ਼ 32 ਹਜ਼ਾਰ ਵੋਟਾਂ ਨਾਲ ਜਿੱਤੀ ਸੀ। ਜੇਕਰ ਭਾਜਪਾ ਨੇ ਜਾਅਲੀ ਵੋਟਾਂ ਨਾ ਬਣਾਈਆਂ ਹੁੰਦੀਆਂ, ਤਾਂ ਇਹ ਇਸ ਹਲਕੇ ਤੋਂ ਬੁਰੀ ਤਰ੍ਹਾਂ ਹਾਰ ਜਾਂਦੀ ।

ਮਹਾਦੇਵਪੁਰਾ ਸਿਰਫ ਇੱਕ ਕੇਸ ਸਟੱਡੀ ਸੀ

ਵੜਿੰਗ ਨੇ ਕਿਹਾ ਕਿ ਮਹਾਦੇਵਪੁਰਾ ਸਿਰਫ ਇੱਕ ਕੇਸ ਸਟੱਡੀ ਸੀ, ਕਿਉਂਕਿ ਦੇਸ਼ ਭਰ ਵਿੱਚ ਕਈ ਪਾਰਲੀਮਾਨੀ ਹਲਕੇ ਹਨ, ਜਿੱਥੇ ਭਾਜਪਾ ਨੇ ਇਸ ਤਰ੍ਹਾਂ ਦੀ ਧੋਖਾਧੜੀ ਨਾਲ ਜਿੱਤ ਪ੍ਰਾਪਤ ਕੀਤੀ ਹੈ, ਉਨ੍ਹਾਂ ਨੇ ਰਾਹੁਲ ਗਾਂਧੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੋਦੀ ਆਪਣੇ ਸਹਿਯੋਗੀਆਂ ਦੇ ਥੋੜ੍ਹੇ ਜਿਹੇ ਬਹੁਮਤ ਨਾਲ ਹੀ ਪ੍ਰਧਾਨ ਮੰਤਰੀ ਹਨ। ਜੇਕਰ ਉਹ 25 ਸੀਟਾਂ ਹੋਰ ਹਾਰ ਜਾਂਦੇ, ਤਾਂ ਅੱਜ ਉਹ ਪ੍ਰਧਾਨ ਮੰਤਰੀ ਨਾ ਹੁੰਦੇ। ਜਦਕਿ ਇਹ ਤੱਥ ਹੈ ਕਿ ਉਨ੍ਹਾਂ ਨੇ ਮਹਾਦੇਵਪੁਰਾ ਵਿੱਚ ਕੀਤੀ ਗਈ ਧੋਖਾਧੜੀ ਦੀ ਤਰ੍ਹਾਂ ਘੱਟੋ-ਘੱਟ 70 ਸੀਟਾਂ ਜਿੱਤੀਆਂ ਹਨ ।

ਹੁਣ ਭਾਜਪਾ ਬਿਹਾਰ ਵਿੱਚ ਉਹੀ ਚਾਲ ਇੱਕ ਵੱਖਰੇ ਤਰੀਕੇ ਨਾਲ ਵਰਤ ਰਹੀ ਹੈ

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹੁਣ ਭਾਜਪਾ ਬਿਹਾਰ ਵਿੱਚ ਉਹੀ ਚਾਲ ਇੱਕ ਵੱਖਰੇ ਤਰੀਕੇ ਨਾਲ ਵਰਤ ਰਹੀ ਹੈ । ਉਨ੍ਹਾਂ ਵੋਟਰਾਂ ਨੂੰ ਹਟਾਇਆ ਜਾ ਰਿਹਾਂ ਹੈ, ਜਿਨ੍ਹਾਂ ਬਾਰੇ ਉਹ ਸੋਚਦੀ ਹੈ ਕਿ ਇਹ ਭਾਜਪਾ ਨੂੰ ਵੋਟ ਨਹੀਂ ਦੇਣਗੇ । ਉਨ੍ਹਾਂ ਨੇ ਬਿਹਾਰ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਹਵਾਲਾ ਦਿੰਦੇ ਹੋਏ, ਕਿਹਾ ਕਿ ਲੋਕਾਂ ਨੂੰ ਅਜਿਹੇ ਦਸਤਾਵੇਜ਼ ਦੇਣ ਲਈ ਕਿਹਾ ਜਾ ਰਿਹਾ ਹੈ, ਜਿਨ੍ਹਾਂ ਨੂੰ ਇੱਕ ਮਹੀਨੇ ਦੇ ਥੋੜ੍ਹੇ ਸਮੇਂ ਵਿੱਚ ਪ੍ਰਾਪਤ ਕਰਨਾ ਮੁਸ਼ਕਲ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਜਨਮ ਸਰਟੀਫਿਕੇਟ, ਪਾਸਪੋਰਟ, ਵਿਦਿਅਕ ਸਰਟੀਫਿਕੇਟ, ਨਿਵਾਸ ਸਬੰਧੀ ਸਰਟੀਫਿਕੇਟ ਜਾਂ ਸਰਕਾਰੀ ਪਛਾਣ ਪੱਤਰ ਸ਼ਾਮਲ ਹਨ। ਜਿਨ੍ਹਾਂ ਨੂੰ ਚੋਣ ਕਮਿਸ਼ਨ ਰਿਹਾਇਸ਼ ਅਤੇ ਪਛਾਣ ਦੇ ਸਬੂਤ ਵਜੋਂ ਮੰਗ ਰਿਹਾ ਹੈ ।

Read More : ਵੜਿੰਗ ਨੇ ਜਾਖੜ ਨੂੰ ਅਬੋਹਰ ਤੋਂ ਆਪਣੇ ਖ਼ਿਲਾਫ਼ ਚੋਣ ਲੜਨ ਦੀ ਦਿੱਤੀ ਚੁਣੌਤੀ

ਆਖਰ ਕਾਰ ਮਾਨ ਸਰਕਾਰ ਨੂੰ ਲੈਂਡ ਪੁਲਿੰਗ ਪਾਲਿਸੀ ਵਾਪਸ ਲੈਣੀ ਹੀ ਪਈ

0
Land Pulling Policy

ਚੰਡੀਗੜ੍ਹ, 11 ਅਗਸਤ 2025 : ਪੰਜਾਬ ਸਰਕਾਰ ਵਲੋਂ ਕਿਸਾਨ ਹਿਤੈਸ਼ੀ ਲੈਂਡ ਪੁਲਿੰਗ ਨੀਤੀ (Land pooling policy) ਨੂੰ ਅਧਿਕਾਰਤ ਤੌਰ ‘ਤੇ ਵਾਪਸ ਲੈ ਲਿਆ ਹੈ ।

ਜਨਤਾ ਦੇ ਵਿਰੋਧ ਹਾਈਕੋਰਟ ਵਲੋਂ ਲਗਾਈ ਅਸਥਾਈ ਰੋਕ ਤੇ ਲਿਆ ਗਿਆ ਫ਼ੈਸਲਾ

ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨੀਤੀ ‘ਤੇ ਲਗਾਈ ਗਈ ਅਸਥਾਈ ਰੋਕ ਅਤੇ ਵਧ ਰਹੇ ਜਨਤਾ ਵਿਰੋਧ ਤੋਂ ਬਾਅਦ ਕੀਤਾ ਗਿਆ ਹੈ । ਹਾਈ ਕੋਰਟ ਨੇ ਸਰਕਾਰ ਨੂੰ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਸੀ ਤਾਂ ਜੋ ਸਕੀਮ ਵਿੱਚ ਆਈਆਂ ਖਾਮੀਆਂ ਦੂਰ ਕੀਤੀਆਂ ਜਾ ਸਕਣ ।

ਕਿਸਾਨਾਂ ਵੱਲੋਂ ਪਹਿਲੇ ਦਿਨ ਤੋਂ ਹੀ ਕੀਤਾ ਗਿਆ ਸੀ ਲੈਂਡ ਪੂਲਿੰਗ ਸਕੀਮ

ਕਿਸਾਨ ਹਿਤੈਸ਼ੀ ਲੈਂਡ ਪੁਲਿੰਗ ਨੀਤੀ ਦੱਸ ਕੇ ਲਾਗੂ ਕਰਨ ਵਾਲੀ ਇਸ ਨੀਤੀ ਦਾ ਵਿਰੋਧ ਕਿਸਾਨਾਂ ਵੱਲੋਂ ਪਹਿਲੇ ਦਿਨ ਤੋਂ ਹੀ ਕੀਤਾ ਜਾਣਾ ਜਾਰੀ ਸੀ । ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ ਸੀ ਕਿ ਇਸ ਨੀਤੀ ਵਿੱਚ ਲਾਜ਼ਮੀ ਸੋਸ਼ਲ ਅਤੇ ਐਨਵਾਇਰਨਮੈਂਟਲ ਇੰਪੈਕਟ ਅਸੈਸਮੈਂਟ ਦੀ ਕਮੀ ਹੈ, ਜ਼ਮੀਨ ਰਹਿਤ ਮਜ਼ਦੂਰਾਂ ਅਤੇ ਹੋਰ ਪ੍ਰਭਾਵਿਤ ਵਰਗਾਂ ਦੀ ਪੁਨਰਵਾਸੀ ਲਈ ਕੋਈ ਪ੍ਰਬੰਧ ਨਹੀਂ ਹੈ, ਗ੍ਰੀਵੈਂਸ ਰੀਡਰੈਸਲ ਮਕੈਨਿਜ਼ਮ ਨਹੀਂ ਬਣਾਇਆ ਗਿਆ, ਅਤੇ ਨਾ ਹੀ ਕਿਸੇ ਸਮਾਂ-ਸੀਮਾ ਜਾਂ ਬਜਟ ਦੀ ਸਪਸ਼ਟਤਾ ਦਿੱਤੀ ਗਈ ਹੈ ।

ਪਿਛਲੇ ਕੁਝ ਹਫ਼ਤਿਆਂ ਦੌਰਾਨ ਕਿਸਾਨ ਯੂਨੀਅਨਾਂ, ਵਿਰੋਧੀ ਧਿਰਾਂ ਅਤੇ ਸਥਾਨਕ ਲੋਕਾਂ ਵੱਲੋਂ ਇਸ ਨੀਤੀ ਦੇ ਵਿਰੋਧ ਵਿੱਚ ਟਰੈਕਟਰ ਮਾਰਚ, ਘਰ-ਘਰ ਮੁਹਿੰਮਾਂ ਅਤੇ ਪ੍ਰਦਰਸ਼ਨ ਕੀਤੇ ਗਏ ਸਨ। ਵਿਰੋਧੀਆਂ ਦਾ ਦਾਅਵਾ ਸੀ ਕਿ ਇਹ ਯੋਜਨਾ ਜ਼ਮੀਨ ਹੜਪਣ ਦੀ ਕੋਸ਼ਿਸ਼ ਹੈ, ਜੋ ਖੇਤੀਬਾੜੀ ਅਤੇ ਕਿਸਾਨਾਂ ਦੇ ਜੀਵਨ ‘ਤੇ ਗੰਭੀਰ ਅਸਰ ਪਾਵੇਗੀ ।

Read More : ਚੰਡੀਗੜ੍ਹ ‘ਚ ਕੈਬਨਿਟ ਮੀਟਿੰਗ ਚ ਲੈਂਡ ਪੁਲਿੰਗ ਨੀਤੀ ਮਨਜ਼ੂਰੀ 

ਪੈਨਸ਼ਨ ਅਦਾਲਤ ਮੌਕੇ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਹਦਾਇਤਾਂ

0
Penshion Court

ਪਟਿਆਲਾ 11 ਅਗਸਤ 2025 : ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ (Pensioners’ complaints) ਦੇ ਨਿਪਟਾਰੇ ਲਈ ਅੱਜ ਇੱਥੇ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਪੈਨਸ਼ਨ ਅਦਾਲਤ ਲਗਾਈ ਗਈ ।

ਐਸ. ਡੀ. ਐਮ. ਨਾਭਾ ਦੀ ਪ੍ਰਧਾਨਗੀ ਹੇਠ ਲਗਾਈ ਇਸ ਪੈਨਸ਼ਨ ਅਦਾਲਤ (Pension Court) ਵਿੱਚ ਪੁੱਜੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਨਿਪਟਾਰੇ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ । ਪੈਨਸ਼ਨ ਅਦਾਲਤ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀ ਵੀ ਮੌਜੂਦ ਸਨ । ਪੈਨਸ਼ਨਰਾਂ ਦੀਆਂ ਦਰਪੇਸ਼ ਸਮੱਸਿਆਵਾਂ ਸੁਣਦਿਆਂ ਇਸਮਿਤ ਵਿਜੇ ਸਿੰਘ ਨੇ ਕਰਮਚਾਰੀਆਂ ਨੂੰ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਗੰਭੀਰ ਹੈ ਅਤੇ ਇਹਨਾਂ ਦਾ ਪਹਿਲ ਦੇ ਅਧਾਰ ‘ ਤੇ ਹੱਲ ਕੀਤਾ ਜਾਵੇਗਾ ।

ੳਹਨਾਂ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਪੈਨਸ਼ਨਰਾਂ ਦੀਆਂ ਸਮੱਸਿਆਵਾਂ (Problems of pensioners) ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਕਿਸੇ ਵੀ ਪੈਨਸ਼ਨਰ ਨੂੰ ਕੋਈ ਵੀ ਸ਼ਿਕਾਇਤ ਦਾ ਮੌਕੇ ਨਾ ਦਿੱਤਾ ਜਾਵੇ । ਇਸ ਮੌਕੇ ਉਹਨਾਂ ਸੇਵਾ ਮੁਕਤ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਅਤੇ ਪੈਨਸ਼ਨਰਾਂ ਦੀਆਂ ਦਿੱਕਤਾਂ ਦਾ ਤੁਰੰਤ ਨਿਪਟਾਰਾ ਕਰਵਾਉਂਦਿਆਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਅਜਿਹੇ ਪ੍ਰਬੰਧ ਕੀਤੇ ਜਾਣ ਕਿ ਪੈਨਸ਼ਨਰਾਂ ਨੂੰ ਆਪਣੀਆਂ ਪੈਨਸ਼ਨਾਂ ਦੇ ਲਾਭਾਂ, ਡੀ. ਸੀ. ਆਰ. ਜੀ. , ਜੀ. ਪੀ. ਐਫ., ਲੀਵ ਇਨਕੈਸ਼ਮੈਂਟ ਰਕਮ ਦੀ ਪੂਰੀ ਅਦਾਇਗੀ ਤੇ ਮੈਡੀਕਲ ਅਧਾਰ ‘ ਤੇ ਕੰਮਿਊਟਿਡ ਛੁੱਟੀ ਦੀ ਅਦਾਇਗੀ ਕਰਨ ਅਤੇ ਹੋਰ ਅਦਾਇਗੀਆਂ ਲੈਣ ਸਮੇਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।

ਉਹਨਾਂ ਇਸ ਪੈਨਸ਼ਨ ਅਦਾਲਤ ਵਿੱਚ ਗੈਰ ਹਾਜ਼ਰ ਰਹਿਣ ਵਾਲੇ ਵਿਭਾਗਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਲਈ ਵੀ ਆਖਿਆ । ਇਸ ਮੌਕੇ ਸੀਨੀਅਰ ਅਕਾਂਊਂਟਸ ਅਫਸਰ ਰਣਜੀਤ ਕੁਮਾਰ, ਸਹਾਇਕ ਅਕਾਂਊਂਟਸ ਅਫਸਰ ਦਿਨੇਸ਼ ਕੁਮਾਰ, ਅਕਾਂਊਂਟੈਂਟ ਅਰੁਨ ਕੋਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ ।

Read More : ‘ਆਪ’ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਹੋਣਗੀਆਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਮੰਗਾਂ: ਹਰਪਾਲ ਸਿੰਘ ਚੀਮਾ

ਰਿਸ਼ਵਤਖੋਰੀ ਦੇ ਵੱਖ-ਵੱਖ ਕੇਸਾਂ ਵਿੱਚ 10 ਸਰਕਾਰੀ ਮੁਲਾਜ਼ਮਾਂ ਨੂੰ ਰੰਗੇ ਹੱਥੀਂ ਕਾਬੂ

0
Vizilence

ਚੰਡੀਗੜ੍ਹ, 11 ਅਗਸਤ 2025 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਜੁਲਾਈ ਮਹੀਨੇ ਦੌਰਾਨ ਅੱਠ ਵੱਖ-ਵੱਖ ਕੇਸਾਂ (Eight different cases) ਵਿੱਚ 10 ਸਰਕਾਰੀ ਮੁਲਾਜ਼ਮਾਂ/ਕਰਮਚਾਰੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ । ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਸਰਕਾਰੀ ਮੁਲਾਜ਼ਮਾਂ ਦਰਮਿਆਨ ਅਤੇ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਸਰਗਰਮੀ ਨਾਲ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।

ਉਨ੍ਹਾਂ ਦੱਸਿਆ ਕਿ ਬਿਊਰੋ ਨੇ ਪਿਛਲੇ ਮਹੀਨੇ ਵੱਖ-ਵੱਖ ਅਦਾਲਤਾਂ ਵਿੱਚ 28 ਵਿਜੀਲੈਂਸ ਕੇਸਾਂ ਨਾਲ ਸਬੰਧਤ ਚਲਾਨ ਪੇਸ਼ ਕੀਤੇ ਸਨ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ 6 ਵਿਜੀਲੈਂਸ ਪੜਤਾਲਾਂ (6 Vigilance Investigations) ਵੀ ਦਰਜ ਕੀਤੀਆਂ ਗਈਆਂ ਹਨ । ਉਨ੍ਹਾਂ ਅੱਗੇ ਕਿਹਾ ਕਿ 13 ਵਿਅਕਤੀਆਂ ਵਿਰੁੱਧ 8 ਅਪਰਾਧਕ ਮਾਮਲੇ ਵੀ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ 9 ਸਰਕਾਰੀ ਮੁਲਾਜ਼ਮ ਸ਼ਾਮਲ ਹਨ ।

ਉਨ੍ਹਾਂ ਅੱਗੇ ਕਿਹਾ ਕਿ ਵੱਖ-ਵੱਖ ਅਦਾਲਤਾਂ ਨੇ ਪਿਛਲੇ ਮਹੀਨੇ ਦੌਰਾਨ ਵਿਜਲੈਂਸ ਬਿਊਰੋ ਵੱਲੋਂ ਦਾਇਰ ਕੀਤੇ ਗਏ ਪੰਜ ਰਿਸ਼ਵਤਖੋਰੀ ਦੇ ਮਾਮਲਿਆਂ ‘ਚ ਫੈਸਲਾ ਸੁਣਾਇਆ ਹੈ, ਜਿਸ ਵਿੱਚ ਸੱਤ ਵਿਅਕਤੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਦੋ ਸਾਲ ਤੋਂ ਪੰਜ ਸਾਲ ਦੀ ਕੈਦ ਦੇ ਨਾਲ 10,000 ਰੁਪਏ ਤੋਂ 1,00,000ਰੁਪਏ ਤੱਕ ਦੇ ਜੁਰਮਾਨੇ ਲਾਏ ਗਏ ਹਨ ।

Read More : ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਨੂੰ 37 ਦਿਨਾਂ ਬਾਅਦ ਹਟਾਇਆ

ਏ. ਡੀ. ਸੀ. ਵੱਲੋਂ ਆਰਸੇਟੀ ਪਟਿਆਲਾ ਦੀ ਕਾਰਗੁਜ਼ਾਰੀ ਦੀ ਸਮੀਖਿਆ

0
ADC

ਪਟਿਆਲਾ 11 ਅਗਸਤ 2025 : ਜ਼ਿਲ੍ਹਾ ਪੱਧਰੀ ਆਰਸੇਟੀ ਸਲਾਹਕਾਰ ਕਮੇਟੀ (RCET Advisory Committee) ਦੀ ਤਿਮਾਹੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (Additional Deputy Commissioner) ਅਮਰਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ । ਮੀਟਿੰਗ ਵਿੱਚ ਆਰਸੇਟੀ ਪਟਿਆਲਾ ਵੱਲੋਂ ਸਾਲ 2025-26 ਲਈ ਤਿਆਰ ਕੀਤੀ ਸਲਾਨਾ ਗਤੀਵਿਧੀ ਰਿਪੋਰਟ ਜਾਰੀ ਕੀਤੀ ।

ਮੀਟਿੰਗ ਦੌਰਾਨ ਆਰਸੇਟੀ ਪਟਿਆਲਾ ਦੇ ਡਾਇਰੈਕਟਰ ਭਗਵਾਨ ਸਿੰਘ ਵਰਮਾ (Director Bhagwan Singh Verma) ਨੇ ਸੰਸਥਾ ਦੀ ਤਿੰਨ ਮਹੀਨਿਆਂ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਉਹਨਾਂ ਦੱਸਿਆ ਕਿ ਸਾਲ 2025-26 ਵਿੱਚ ਹੁਣ ਤੱਕ 250 ਉਮੀਦਵਾਰਾਂ ਨੂੰ ਵੱਖ-ਵੱਖ ਤਕਨੀਕੀ ਅਤੇ ਵਪਾਰਕ ਕੋਰਸਾਂ ਰਾਹੀਂ ਸਿਖਲਾਈ ਦਿੱਤੀ ਗਈ ਹੈ । ਇਹ ਸਿਖਲਾਈ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਲਈ ਤਿਆਰ ਕਰਦੀ ਹੈ, ਜਿਸ ਨਾਲ ਉਹ ਆਪਣੇ ਪੈਰਾਂ ‘ਤੇ ਖੜੇ ਹੋ ਸਕਣ। ਵਧੀਕ ਡਿਪਟੀ ਕਮਿਸ਼ਨਰ ਨੇ ਆਰਸੇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਪੇਂਡੂ ਖੇਤਰਾਂ ਵਿੱਚ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਉਹਨਾਂ ਦੀ ਜੀਵਨ ਰੇਖਾ ਬਦਲ ਰਹੀ ਹੈ ।

ਉਹਨਾਂ ਕਿਹਾ ਕਿ ਆਰਸੇਟੀ ਕੇਂਦਰ ਸਰਕਾਰ (RSETI Central Government) ਦੇ ਪੇਂਡੂ ਵਿਕਾਸ ਮੰਤਰਾਲੇ, ਪੰਜਾਬ ਸਰਕਾਰ ਅਤੇ ਸਟੇਟ ਬੈਂਕ ਆਫ਼ ਇਡੀਆ ਵੱਲੋਂ ਸਾਂਝੇ ਤੌਰ ‘ ਤੇ ਚਲਾਇਆ ਜਾਂਦਾ ਹੈ । ਇਸ ਮੌਕੇ ਉਮੀਦ ਜਤਾਈ ਗਈ ਕਿ ਆਰਸੇਟੀ ਪਟਿਆਲਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰੇਗਾ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਰਵਾਜੇ ਖੋਲੇਗਾ। ਮੀਟਿੰਗ ਦੌਰਾਨ ਲੀਡ ਬੈਂਕ ਮੈਨੇਜਰ ਸੰਜੀਵ ਅਗਰਵਾਲ, ਨਾਬਾਰਡ ਤੋਂ ਪਰਮਿੰਦਰ ਕੌਰ ਨਾਗਰਾ , ਰਾਜ ਪੱਧਰੀ ਪੇਂਡੂ ਜੀਵਿਕਾ ਮਿਸ਼ਨ ਤੋਂ ਰੀਨਾ ਰਾਣੀ, ਰੋਜ਼ਗਾਰ ਦਫ਼ਤਰ ਤੋਂ ਡਿਪਟੀ ਸੀ. ਈ. ਓ. ਸਤਿੰਦਰ ਸਿੰਘ, ਆਈ. ਟੀ. ਆਈ. ਪਟਿਆਲਾ ਤੋਂ ਮਨਪ੍ਰੀਤ ਸਿੰਘ ਆਦਿ ਵੱਖ-ਵੱਖ ਅਧਿਕਾਰੀ  ਮੌਜੂਦ ਸਨ ।

Read More : ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਸਿੰਘ ਟਿਵਾਣਾ ਵੱਲੋਂ ਡੇਂਗੂ ਰੋਕਥਾਮ ਲਈ ਮੀਟਿੰਗ