Home Blog Page 448

ਸੰਯੁਕਤ ਕਿਸਾਨ ਮੋਰਚਾ ਤੇ ਵੱਖ-ਵੱਖ ਟ੍ਰੇਡ ਯੂਨੀਅਨਾਂ ਦੀ ਮੀਟਿੰਗ ਆਯੋਜਿਤ

0
Kisan meeting

ਚੰਡੀਗੜ੍ਹ, 5 ਫਰਵਰੀ 2026 : ਸੰਯੁਕਤ ਕਿਸਾਨ ਮੋਰਚਾ (United Farmers Front) ਤੇ ਵੱਖ-ਵੱਖ ਟ੍ਰੇਡ ਯੂਨੀਅਨ ਦੇ ਆਗੂਆਂ ਦੀ ਇਕ ਸਾਂਝੀ ਮੀਟਿੰਗ ਚੰਡੀਗੜ੍ਹ ਵਿਖੇ ਬਣੇ ਕਿਸਾਨ ਭਵਨ ਵਿਚ ਕੀਤੀ ਗਈ ।

ਕੀ ਫ਼ੈਸਲੇ ਲਿਆ ਗਿਆ ਮੀਟਿੰਗ ਵਿਚ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਥਿਤ ਕਿਸਾਨ ਭਵਨ (Kisan Bhawan) ਵਿਖੇ ਆਯੋਜਿਤ ਕੀਤੀ ਗਈ ਸੰਯੁਕਤ ਕਿਸਾਨ ਮੋਰਚਾ ਅਤੇ ਵੱਖ-ਵੱਖ ਟਰੇਡ ਯੂਨੀਅਨ ਦੇ ਆਗੂਆਂ ਦੀ ਆਯੋਜਿਤ ਇਕ ਸਾਂਝੀ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲੈਂਦੇ ਹੋਏ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ ਹੈ ।

ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ, ਡਾਕਟਰ ਦਰਸ਼ਨ ਪਾਲ, ਅੰਗਰੇਜ਼ ਸਿੰਘ ਭਦੌੜ ਅਤੇ ਬੂਟਾ ਸਿੰਘ ਬੁਰਜਗਿਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ 22 ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਘਰਾਂ ਦੇ ਅੱਗੇ ਆਪਣੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ (Protest) ਕਰੇਗਾ ।

ਇਸ ਦੇ ਨਾਲ ਹੀ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਇਸੇ ਦਿਨ ਹੀ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂਆਂ ਦੇ ਘਰਾਂ ਅੱਗੇ ਵੀ ਅਜਿਹੇ ਪ੍ਰਦਰਸ਼ਨ ਕੀਤੇ ਜਾਣਗੇ । ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ 12 ਫਰਵਰੀ ਨੂੰ ਟਰੇਡ ਯੂਨੀਅਨ (Trade Union) ਵੱਲੋਂ ਜੋ ਸਮੁੱਚੇ ਭਾਰਤ ਵਿਚ ਹੜਤਾਲ ਦੀ ਗੱਲ ਕੀਤੀ ਗਈ ਹੈ, ਉਸ ਵਿਚ ਵੀ ਸੰਯੁਕਤ ਕਿਸਾਨ ਮੋਰਚਾ ਭਰਵਾਂ ਸਾਥ ਦੇਵੇਗਾ ।

Read More : ਕੇ. ਐਮ. ਐਮ. ਨੇ ਮੀਟਿੰਗ ਕਰਕੇ ਕੀਤੇ ਕਈ ਅਹਿਮ ਐਲਾਨ

ਮਹਾਰਾਸ਼ਟਰ ਦੇ ਯਵਤਮਾਲ `ਚ ਜਨਵਰੀ `ਚ 21 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

0
suicide

ਨਾਗਪੁਰ, 5 ਫਰਵਰੀ 2026 : ਪੂਰਬੀ ਮਹਾਰਾਸ਼ਟਰ (Eastern Maharashtra) ਦੇ ਯਵਤਮਾਲ ਜਿ਼ਲੇ ‘ਚ ਜਨਵਰੀ ‘ਚ 21 ਕਿਸਾਨਾਂ ਦੇ ਖ਼ੁਦਕੁਸ਼ੀ (Farmers’ suicides) ਕਰਨ ਦਾ ਇਕ ਵਰਕਰ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਸਰਕਾਰ ‘ਤੇ ਖੇਤੀ ਸੰਕਟ ਨਾਲ ਨਜਿੱਠਣ ‘ਚ ਅਸਫਲ ਰਹਿਣ ਦਾ ਦੋਸ਼ ਲਾਇਆ ।

ਵੀ. ਐਨ. ਐਸ. ਐਸ. ਐਮ. ਦੇ ਸਾਬਕਾ ਪ੍ਰਧਾਨ ਨੇ ਕਿਹੜੀ ਸੂਚੀ ਸਾਂਝੀ ਕੀਤੀ

ਸੂਬਾ ਸਰਕਾਰ (State Government) ਦੇ ਵਸੰਤਰਾਓ `ਨਾਇਕ ਸ਼ੇਤੀ ਸਵਾਵਲੰਬਨ ਮਿਸ਼ਨ (ਵੀ. ਐੱਨ. ਐੱਸ. ਐੱਸ. ਐੱਮ.) ਦੇ ਸਾਬਕਾ ਪ੍ਰਧਾਨ ਕਿਸ਼ੋਰ ਤਿਵਾੜੀ ਨੇ ਪਿਛਲੇ ਮਹੀਨੇ ਜਿ਼ਲੇ ‘ਚ ਕਥਿਤ ਤੌਰ `ਤੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਇਕ ਅਧਿਕਾਰਤ ਸੂਚੀ ਸਾਂਝੀ ਕੀਤੀ ।

ਉਨ੍ਹਾਂ ਕਿਹਾ ਕਿ ਕਪਾਹ ਅਤੇ ਸੋਇਆਬੀਨ ਵਰਗੀਆਂ ਪ੍ਰਮੁੱਖ ਫ਼ਸਲਾਂ ਵਾਲੇ ਪੱਛਮੀ ਵਿਦਰਭ ‘ਚ 1998 ਤੋਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਆ ਰਹੀਆਂ ਹਨ ਅਤੇ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ. ਪੀ. ਏ.) ਅਤੇ ਰਾਸ਼ਟਰੀ ਜਨਤੰਤਰਿਕ ਗੱਠਜੋੜ (National Democratic Alliance) (ਰਾਜਗ) ਸਰਕਾਰਾਂ `ਦੇ ਸਾਰੇ ਰਾਰਤ ਪੈਕੇਜ-ਸਿੰਚਾਈ, ਮਿੱਟੀ ਦੀ ਉਪਜਾਊ ਸ਼ਕਤੀ, ਘੱਟੋ-ਘੱਟ ਸਮਰਥਨ ਮੁੱਲ, ਸਥਾਨਕ ਭੰਡਾਰਨ ਅਤੇ ਪ੍ਰੋਸੈਸਿੰਗ ਸਹੂਲਤਾਂ ਅਤੇ ਸਰਕਾਰੀ ਖਰੀਦ ਵਰਗੇ ਮੂਲ ਮੁੱਦਿਆਂ ਦੇ ਹੱਲ ਕਰਨ ‘ਚ ਅਸਫਲ ਰਹੇ ਹਨ ।

Read More : ਬੈਂਗਲੁਰੂ ‘ਚ ਡੈਂਟਲ ਕਾਲਜ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

ਗੈਂਗਸਟਰ ਅਗੇਂਸਟ ਵਾਰ ਮੁਹਿੰਮ ਪਹੁੰਚੀ 16ਵੇਂ ਦਿਨ

0
Gangsters Against War campaign

ਚੰਡੀਗੜ੍ਹ 5 ਫਰਵਰੀ 2026 : ਪੰਜਾਬ ਵਿਚ ਗੈਂਗਸਟਰਾਂ (Gangsters) ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ‘ਗੈਂਗਸਟਰ ਅਗੇਂਸਟ ਵਾਰ’ ਮੁਹਿੰਮ (Gangsters Against War campaign) ਜੋ ਕਿ ਅੱਜ 16ਵੇਂ ਦਿਨ ਵਿਚ ਪਹੁੰਚੀ ਗਈ ਹੈ ਤਹਿਤ ਸੂਬੇ ਭਰ ਵਿਚ ਛਾਪੇਮਾਰੀਆਂ ਜਾਰੀ ਹਨ ।

ਕਿੰਨੀਆਂ ਥਾਵਾਂ ਤੇ ਕੀਤੀਆਂ ਗਈਆਂ ਹਨ ਛਾਪੇਮਾਰੀਆਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੇ ਦਿਸ਼ਾ ਨਿਰਦੇਸ਼ਾਂ ਤੇ ਗੈਂਗਸਟਰਾਂ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਗੈਂਗਸਟਰ ਅਗੇਂਸਟ ਵਾਰ ਮੁਹਿੰਮ ਦੇ 16ਵੇਂ ਦਿਨ ਸਮੁੱਚੇ ਪੰਜਾਬ ਅੰਦਰ 689 ਥਾਵਾਂ ਤੇ ਛਾਪੇਮਾਰੀਆਂ (Raids) ਕੀਤੀਆਂ ਗਈਆਂ । ਇਸ ਆਪਰੇਸ਼ਨ ਦੇ 16ਵੇਂ ਦਿਨ ਪੰਜਾਬ ਪੁਲਸ ਦੀਆਂ ਟੀਮਾਂ ਨੇ 232 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਤੇਜ਼ਧਾਰ ਹਥਿਆਰ (Edged weapon) ਬਰਾਮਦ ਕੀਤੇ । ਇਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 4,628 ਹੋ ਗਈ ਹੈ ।

ਛਾਪੇਮਾਰੀਆਂ ਦੌਰਾਨ 12 ਭਗੌੜਿਆਂ ਨੂੰ ਕੀਤਾ ਗ੍ਰਿਫ਼ਤਾਰ

ਇਸ ਤੋਂ ਇਲਾਵਾ 153 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ, ਜਦੋਂ ਕਿ 352 ਨੂੰ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਪੁਲਸ ਟੀਮਾਂ ਨੇ ਕਾਰਵਾਈ ਦੌਰਾਨ 12 ਐਲਾਨੇ ਅਪਰਾਧੀਆਂ (ਪੀ. ਓ.) ਨੂੰ ਵੀ ਗ੍ਰਿਫਤਾਰ ਕੀਤਾ। ਉਨ੍ਹਾਂ ਕਿਹਾ ਕਿ ਲੋਕ ਗੈਂਗਸਟਰ ਵਿਰੋਧੀ ਹੈਲਪਲਾਈਨ ਨੰਬਰ 93946-93946 ਰਾਹੀਂ ਲੋੜੀਂਦੇ ਅਪਰਾਧੀਆਂ/ਗੈਂਗਸਟਰਾਂ ਦੀ ਗੁਮਨਾਮ ਤੌਰ ‘ਤੇ ਰਿਪੋਰਟ ਕਰ ਸਕਦੇ ਹਨ ਅਤੇ ਕਿਸੇ ਵੀ ਅਪਰਾਧ ਜਾਂ ਅਪਰਾਧਿਕ ਗਤੀਵਿਧੀ ਬਾਰੇ ਜਾਣਕਾਰੀ/ਜਾਣਕਾਰੀ ਸਾਂਝੀ ਕਰ ਸਕਦੇ ਹਨ ।

ਨਸਿ਼ਆਂ ਵਿਰੁੱਧ ਜੰਗ ਮੁਹਿੰਮ 340ਵੇਂ ਦਿਨ ਵਿਚ ਹੋਈ ਦਾਖਲ

ਇਸ ਦੌਰਾਨ, ਪੁਲਿਸ ਟੀਮਾਂ ਨੇ ਆਪਣੀ ਨਸ਼ਾ ਵਿਰੋਧੀ ਮੁਹਿੰਮ ਨਸਿ਼ਆਂ ਵਿਰੁੱਧ ਜੰਗ 340ਵੇਂ ਦਿਨ ਵੀ ਜਾਰੀ ਰੱਖੀ । ਜਿਸ ਤਹਿਤ ਅੱਜ 135 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 8.1 ਕਿਲੋਗ੍ਰਾਮ ਹੈਰੋਇਨ, 2 ਕਿਲੋਗ੍ਰਾਮ ਅਫੀਮ, 804 ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ/ਕੈਪਸੂਲ, ਅਤੇ 10,750 ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ । ਇਸ ਨਾਲ ਸਿਰਫ਼ 340 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 47,634 ਹੋ ਗਈ ਹੈ । ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਅੱਜ 23 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ।

Read More : ਪੰਜਾਬ ਵਿਚ ਗੈਂਗਸਟਰਾਂ ਤੇ ਵਾਰ ਮੁਹਿੰਮ ਨੂੰ ਹੋਇਆ 11ਵਾਂ ਦਿਨ

ਲੀਬੀਆ ਦੇ ਸਾਬਕਾ ਤਾਨਾਸ਼ਾਹ ਗੱਦਾਫੀ ਦੇ ਬੇਟੇ ਦੀ ਹੱਤਿਆ

0
Saif

ਤ੍ਰਿਪੋਲੀ, 5 ਫਰਵਰੀ 2026 : ਲੀਬੀਆ (Libya) ਦੇ ਸਾਬਕਾ ਤਾਨਾਸ਼ਾਹ ਮੁਅੰਮਰ ਗੱਦਾਫੀ ਦੇ ਬੇਟੇ ਸੈਫ ਅਲ-ਇਸਲਾਮ ਗੱਦਾਫੀ (Saif al-Islam Gaddafi) ਦੀ ਲੰਘੇ ਦਿਨਾਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ।

ਸੈਫ ਦੇ ਵਕੀਲ ਨੇ ਦਿੱਤੀ ਸੋਸ਼ਲ ਮੀਡੀਆ ਰਾਹੀਂ ਮੌਤ ਦੀ ਜਾਣਕਾਰੀ

ਲੀਬੀਆਈ ਨਿਊਜ਼ ਚੈਨਲ ਫਵਾਸੇਲ ਮੁਤਾਬਕ ਜਿੰਟਾਨ ਸ਼ਹਿਰ ‘ਚ ਉਨ੍ਹਾਂ ਦੇ ਘਰ ‘ਤੇ 4 ਹਮਲਾਵਰਾਂ (Attackers) ਨੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਮਾਰ ਦਿੱਤਾ । ਸੈਫ ਦੇ ਵਕੀਲ ਖਾਲਿਦ ਅਲ-ਜ਼ੈਦੀ ਤੇ ਸਿਆਸੀ ਸਲਾਹਕਾਰ ਅਬਦੁੱਲਾ ਓਥਮਾਨ ਨੇ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ।

ਸੈਫ ਦੀ ਮੌਤ ਨੂੰ ਲੈ ਕੇ ਭੈਣ ਨੇ ਕੀ ਦਾਅਵਾ ਕੀਤਾ

ਹਾਲਾਂਕਿ ਸ਼ੁਰੂਆਤੀ ਬਿਆਨਾਂ ‘ਚ ਹੱਤਿਆ (Murder) ਦੇ ਕਾਰਨ ਜਾਂ ਹਮਲਾਵਰਾਂ ਦੀ ਪਛਾਣ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਸੈਫ ਦੀ ਮੌਤ ਨੂੰ ਲੈ ਕੇ ਉਨ੍ਹਾਂ ਦੀ ਭੈਣ ਨੇ ਵੱਖਰਾ ਹੀ ਦਾਅਵਾ ਕੀਤਾ ਹੈ । ਬੀ. ਬੀ. ਸੀ. ਨੇ ਲੀਬੀਆਈ ਟੀ. ਵੀ. ਦੇ ਹਵਾਲੇ ਨਾਲ ਦੱਸਿਆ ਕਿ ਉਨ੍ਹਾਂ ਦੀ ਮੌਤ ਲੀਬੀਆ-ਅਲਜੀਰੀਆ ਸਰਹੱਦ ਦੇ ਨੇੜੇ ਹੋਈ । ਸੈਫ ਦੀ ਉਮਰ 53 ਸਾਲ ਸੀ । ਉਨ੍ਹਾਂ ਨੂੰ ਕਦੇ ਆਪਣੇ ਪਿਤਾ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਸੀ ।

Read more : ਪਿਤਾ ਨੇ ਕੀਤਾ ਮਾਸੂਮ ਜਿਹੀ ਬੱਚੀ ਦਾ ਕਤਲ

ਵਿਆਹ ਸਮਾਗਮ ਵਿਚ ਚੋਰ ਨੇ ਉਡਾਇਆ ਗਹਿਣਿਆਂ ਤੇ ਪੈਸਿਆਂ ਨਾਲ ਭਰਿਆ ਬੈਗ

0
Marrige

ਪਠਾਨਕੋਟ, 5 ਫਰਵਰੀ 2026 : ਪੰਜਾਬ ਦੇ ਸ਼ਹਿਰ ਪਠਾਨਕੋਟ (Pathankot) ਦੇ ਗੁਸਾਈਂਪੁਰ ਵਿਖੇ ਇਕ ਮੈਰਿਜ ਪੈਲੇਸ (Marriage Palace) ਵਿਚ ਉਸ ਵੇਲੇ ਖੁਸ਼ੀਆਂ ਠੰਡੀਆਂ ਪੈ ਗਈਆਂ ਜਦੋਂ ਚੋਰ ਗਹਿਣਿਆਂ ਤੇ ਪੈਸਿਆਂ (Jewelry and money) ਨਾਲ ਭਰਿਆ ਬੈਗ ਹੀ ਲੈ ਉਡਿਆ ।

ਕਿੰਨੇ ਲੱਖ ਦਾ ਕਰ ਗਿਆ ਬੈਗ ਲੈ ਕੇ ਗਾਇਬ ਹੋਣ ਦਾ ਸ਼ਖਸ

ਗੁਸਾਈਂਪੁਰ ਦੇ ਮੈਰਿਜ਼ ਪੈਲੇਸ ਵਿਖੇ ਜੋ ਇਹ ਗਹਿਣਿਆਂ ਤੇ ਪੈਸਿਆਂ ਨਾਲ ਭਰਿਆ ਬੈਗ ਚੋਰੀ (Bag theft) ਹੋਣ ਦੀ ਮੰਦਭਾਗੀ ਘਟਨਾ ਵਾਪਰੀ ਹੈ ਦੇ ਕਾਰਨ ਲੜਕੇ ਵਾਲਿਆਂ ਦਾ ਘੱਟੋ ਘੱਟ ਵੀ 12 ਲੱਖ ਰੁਪਏ ਦਾ ਨੁਕਸਾਨ ਹੋਣਾ ਦੱਸਿਆ ਜਾ ਰਿਹਾ ਹੈ । ਜਾਣਕਾਰੀ ਅਨੁਸਾਰ ਲੜਕੇ ਦੇ ਪਿਤਾ ਨੇ ਇਸ ਚੋਰੀ (Theft) ਦੀ ਸੂਚਨਾ ਸੁਜਾਨਪੁਰ ਥਾਣੇ ਵਿੱਚ ਦੇ ਦਿੱਤੀ ਹੈ ਤੇ ਪੁਲਸ ਨੇ ਵੀ ਸੀ. ਸੀ. ਟੀ. ਵੀ ਫੁਟੇਜ ਇਕੱਠੀ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਲਾੜੇ ਦੇ ਪਿਤਾ ਨੇ ਦੱਸੀ ਸਾਰੀ ਰਾਮ ਕਹਾਣੀ

ਲੜਕੇ ਦੇ ਪਿਤਾ ਕੁਲਦੀਪ ਚੰਦ ਵਾਸੀ ਭਧਰੋਆ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਸ਼ਗਨ ਸਮਾਗਮ ਗੋਸਾਈਂਪੁਰ (Gosaimpur) ਦੇ ਪੈਲੇਸ ਵਿੱਚ ਸੀ, ਸਮਾਗਮ ਵਿੱਚ ਸ਼ਗਨ ਦੀਆਂ ਰਸਮਾਂ ਤਕਰੀਬਨ ਪੂਰੀਆਂ ਹੋ ਗਈਆਂ ਸਨ ਤੇ ਲੜਕੇ ਵਾਲੇ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਡੀ. ਜੇ. ’ਤੇ ਨੱਚ ਟੱਪ ਰਹੇ ਸਨ । ਇਸੇ ਦੌਰਾਨ ਉਸ ਦੀ ਪਤਨੀ, ਜੋ ਲੜਕੇ ਦੀ ਮਾਂ ਹੈ, ਵੀ ਉੱਥੇ ਸੋਫੇ ’ਤੇ ਬੈਠੀ ਸੀ ਅਤੇ ਉਸ ਦੇ ਹੱਥ ਵਿੱਚ ਬੈਗ ਫੜਿਆ ਹੋਇਆ ਸੀ, ਜਿਸ ਵਿੱਚ ਸੋਨੇ ਦੇ ਗਹਿਣੇ ਅਤੇ ਇਕੱਠਾ ਹੋਇਆ ਸ਼ਗਨ ਸੀ ।

ਅਚਾਨਕ ਹੀ ਕਿਸੇ ਨੇ ਲੜਕੇ ਦੀ ਮਾਂ ਨੂੰ ਖਿੱਚ ਲਿਆ ਨੱਚਣ ਲਈ ਤੇ ਬੈਗ ਰਹਿ ਗਿਆ ਲਵਾਰਸ

ਇੰਨੇ ਨੂੰ ਕਿਸੇ ਨੇ ਲੜਕੀ ਦੀ ਮਾਂ ਨੂੰ ਵੀ ਬਾਂਹ ਫੜ ਕੇ ਨੱਚਣ ਲਗਾ ਦਿੱਤਾ ਤਾਂ ਬੈਗ ਸੋਫੇ ਉੱਪਰ ਪਿਆ ਰਿਹਾ, ਜਦ ਉਹ ਨੱਚ ਰਹੀ ਸੀ ਤਾਂ ਬੈਗ ਕੋਈ ਚੋਰੀ ਕਰਕੇ ਲੈ ਗਿਆ, ਜਦ ਉਹ ਨੱਚ ਕੇ ਹਟੀ ਤਾਂ ਉਹ ਬੈਗ ਲੱਭਣ ਲੱਗੀ ਪਰ ਬੈਗ ਕਿਧਰੇ ਵੀ ਨਾ ਲੱਭਿਆ । ਅਖੀਰ ਸੀ. ਸੀ. ਟੀ. ਵੀ. ਫੁਟੇਜ ਦੇਖੀ ਗਈ ਤਾਂ ਉਸ ਵਿੱਚ ਨਜ਼ਰ ਆ ਰਹੇ ਬੱਚੇ ’ਤੇ ਸ਼ੱਕ ਹੋਇਆ । ਇਹ ਬੱਚਾ ਨੰਗੇ ਪੈਰੀਂ ਨਜ਼ਰ ਆ ਰਿਹਾ ਸੀ ਜੋ ਨਾ ਤਾਂ ਲੜਕੀ ਵਾਲਿਆਂ ਵੱਲੋਂ ਸੀ ਅਤੇ ਨਾ ਹੀ ਲੜਕੇ ਵਾਲਿਆਂ ਦੇ ਪਰਿਵਾਰ ਵੱਲੋਂ ਸਮਾਗਮ ’ਚ ਆਇਆ ਸੀ ।

Read More : ਮੈਲਬੌਰਨ ‘ਚ ਮਹਾਤਮਾ ਗਾਂਧੀ ਦਾ ਬੁੱਤ ਚੋਰੀ

ਸੁਖਬੀਰ ਬਾਦਲ ਕੋਰ ਕਮੇਟੀ ਸਮੇਤ ਪਹੁੰਚੇ ਡੀ. ਜੀ. ਪੀ. ਪੰਜਾਬ ਦੇ ਦਫ਼ਤਰ

0
Sukhbir Badal

ਚੰਡੀਗੜ੍ਹ, 5 ਫਰਵਰੀ 2026 : ਸ਼ੋ੍ਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਮੁੱਚੀ ਕੋਰ ਕਮੇਟੀ ਨਾਲ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਦਫ਼ਤਰ ਹੀ ਪਹੁੰਚ ਗਏ ਹਨ ।

ਕੀ ਆਖਿਆ ਸੁਖਬੀਰ ਬਾਦਲ ਨੇ ਡੀ. ਜੀ. ਪੀ. ਦਫ਼ਤਰ ਪਹੁੰਚ

ਮਿਲੀ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ (Sukhbir Singh Badal) ਜੋ ਅੱਜ ਸ਼ੋ੍ਮਣੀ ਅਕਾਲੀ ਦਲ ਕੋਰ ਕਮੇਟੀ ਮੀਟਿੰਗ ਤੋਂ ਬਾਅਦ ਡੀ. ਜੀ. ਪੀ. ਪੰਜਾਬ ਦੇ ਦਫ਼ਤਰ ਪਹੁੰਚ ਗਏ ਹਨ ਨੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਆਖ ਦਿੱਤਾ ਹੈ ਕਿ ਜੇਕਰ ਕੋਈ ਕਾਰਵਾਈ ਕਰਨੀ ਤਾਂ ਮੇਰੇ ਤੇ ਕੀਤੀ ਜਾਵੇ ।

ਉਨ੍ਹਾਂ ਤਾਂ ਇਥੋਂ ਤੱਕ ਆਖ ਦਿੱਤਾ ਕਿ ਜਦੋਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉਸ ਵੇਲੇ ਤੱਕ ਅਕਾਲੀ ਦਲ ਦੀ ਪੂਰੀ ਲੀਡਰਸਿ਼ਪ (Leadership) ਇਥੇ ਹੀ ਮੌਜੂਦ ਰਹੇਗੀ । ਸੁਖਬੀਰ ਬਾਦਲ ਨੇ ਕਿਹਾ ਕਿ ਉਹ ਤਾਂ ਖੁਦ ਹੀ ਆਪਣੀ ਗ੍ਰਿਫਤਾਰੀ ਦੇਣ ਆਏ ਹਨ ਤੇ ਉਨ੍ਹਾਂ ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਰਨਾ ਹੈ ਉਨ੍ਹਾਂ ਤੇ ਕਰੇ ਬਾਕੀ ਕਿਸੇ ਹੋਰ ਨੂੰ ਤੰਗ ਨਾ ਕੀਤਾ ਜਾਵੇ ।

Read more : ਸ਼ੋ੍ਮਣੀ ਅਕਾਲੀ ਦਲ ਨੇ ਕੀਤਾ ਹਲਕਾ ਇੰਚਾਰਜਾਂ ਦਾ ਐਲਾਨ

ਪਤੀ ਨੇ ਪਤਨੀ ਨੂੰ ਫੋਨ ਤੇ ਹੀ ਤਲਾਕ ਦੇ ਕੇ ਕੀਤਾ ਨੰਬਰ ਬਲਾਕ

0
Divorce

ਨਵੀਂ ਦਿੱਲੀ, 5 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਸੁੰਦਰੀ ਨਗਰ ਵਿਖੇ ਪਤੀ ਵਲੋਂ ਪਤਨੀ ਨੂੰ ਫੋਨ ਤੇ ਹੀ ਤਲਾਕ (Divorce over the phone) ਦੇ ਕੇ ਫਿਰ ਉਸਦਾ ਨੰਬਰ ਬਲਾਕ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ।

ਪਤਨੀ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ

ਦਿੱਲੀ ਦੇ ਸੁੰਦਰੀ ਨਗਰ ਵਿਖੇ ਜੋ ਇਕ ਪਤੀ ਵਲੋਂ ਆਪਣੀ ਪਤਨੀ ਨੂੰ ਫੋਨ ਤੇ ਹੀ ਤਿੰਨ ਵਾਰ ਤਲਾਕ-ਤਲਾਕ-ਤਲਾਕ (Divorce-divorce-divorce) ਆਖ ਕੇ ਤਲਾਕ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਦੇ ਮਾਮਲੇ ਵਿਚ ਪਤਨੀ ਵਲੋਂ ਪਤੀ ਵਿਰੁੱਧ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਦੱਸਿਆ ਕਿ ਕਿਸ ਤਰ੍ਹਾਂ ਉਸਦੇ ਪਤੀ ਨੇ ਵਟਸਐਪ ਕਾਲ (WhatsApp call) ਤੇ ਤਿੰਨ ਵਾਰ ਤਲਾਕ-ਤਲਾਕ-ਤਲਾਕ ਕਿਹਾ ਤੇ ਉਸ ਤੋਂ ਬਾਅਦ ਉਸਦਾ ਨੰਬਰ ਹੀ ਬਲਾਕ ਕਰ ਦਿੱਤਾ । ਨੰਦ ਨਗਰੀ ਪੁਲਸ ਨੇ ਔਰਤ ਦੇ ਬਿਆਨ `ਤੇ ਮੁਸਲਿਮ ਵੁਮੈਨ ਪ੍ਰੋਟੈਕਸ਼ਨ ਆਫ ਰਾਈਟਸ ਆਨ ਮੈਰਿਜ ਐਕਟ 2019 ਦੀ ਧਾਰਾ 4 ਦੇ ਤਹਿਤ ਮੁਕੱਦਮਾ ਦਰਜ (Case registered) ਕਰ ਲਿਆ ਹੈ ।

ਕਦੋਂ ਹੋਇਆ ਸੀ ਔਰਤ ਦਾ ਵਿਆਹ

ਮਿਲੀ ਜਾਣਕਾਰੀ ਅਨੁਸਾਰ ਜਿਸ ਔਰਤ ਨੂੰ ਉਸਦੇ ਪਤੀ ਵਲੋਂ ਫੋਨ ਤੇ ਹੀ ਕਾਲ ਕਰਕੇ ਤਲਾਕ ਦੇ ਦਿੱਤਾ ਗਿਆ ਹੈ ਉਹ 27 ਸਾਲਾ ਦੀ ਹੈ ਤੇ ਸੁੰਦਰ ਨਗਰੀ ਦੀ ਰਹਿਣ ਵਾਲੀ ਹੈ । ਔਰਤ ਦਾ ਨਿਕਾਹ 22 ਅਪ੍ਰੈਲ 2025 ਨੂੰ ਹਾਪੁੜ ਦੇ ਰਹਿਣ ਵਾਲੇ ਆਸਿਫ਼ ਅਲੀ (Asif Ali) ਨਾਲ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ । ਨਿਕਾਹ ਦੇ ਕੁਝ ਸਮੇਂ ਬਾਅਦ ਹੀ ਘਰੇਲੂ ਵਿਵਾਦਾਂ ਕਰ ਕੇ ਦੋਵਾਂ ਦੇ ਵਿਚਕਾਰ ਅਣਬਣ ਸ਼ੁਰੂ ਹੋ ਗਈ । ਵਿਵਾਦ ਇੰਨਾ ਵਧਿਆ ਕਿ ਕਰੀਬ ਇਕ ਸਾਲ ਪਹਿਲਾਂ ਆਸਿਫ਼ ਆਪਣੀ ਪਤਨੀ ਨੂੰ ਉਸ ਦੇ ਪੇਕੇ ਛੱਡ ਗਿਆ ਅਤੇ ਫਿਰ ਕਦੇ ਵਾਪਸ ਲੈਣ ਨਹੀਂ ਆਇਆ ।

Read more : ਵਿਆਹ ਦੇ 3 ਦਿਨਾਂ ਵਿਚ ਹੀ ਪਤਨੀ ਨੂੰ ਦਿੱਤਾ `ਤਿੰਨ ਤਲਾਕ`

ਕਾਰ-ਮੋਟਰਸਾਈਕਲ ਹਾਦਸੇ ਵਿਚ ਪਤੀ-ਪਤਨੀ ਦੀ ਹੋਈ ਮੌਤ

0
Accident

ਅੰਮ੍ਰਿਤਸਰ, 5 ਫਰਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੇ ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਪ੍ਰੀਤ ਨਗਰ ਤੇ ਵੈਰੋਕੇ ਵਿਚਾਲੇ ਕਾਰ-ਮੋਟਰਸਾਈਕਲ ਦੀ ਟੱਕਰ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਪ੍ਰੀਤ ਨਗਰ ਤੇ ਵੈਰੋਕੇ ਵਿਚਕਾਰ ਕਾਰ ਤੇ ਮੋਟਰਸਾਈਕਲ (Car and motorcycle) ਦੀ ਭਿਆਨਕ ਟੱਕਰ ਹੋਣ ਕਾਰਨ ਸੜਕ ਹਾਦਸੇ (Road accidents) ਵਿਚ ਪਤੀ- ਪਤਨੀ ਦੀ ਦਰਦਨਾਕ ਮੌਤ ਹੋ ਗਈ ਦੀ ਪਛਾਣ ਫ਼ਤਹਿ ਸਿੰਘ (45) ਤੇ ਬਲਜੀਤ ਕੌਰ (40) ਵਾਸੀ ਪਿੰਡ ਲੋਪੋਕੇ ਵਜੋਂ ਹੋਈ ਹੈ । ਮਿਲੀ ਜਾਣਕਾਰੀ ਅਨੁਸਾਰ ਦੋਵੇਂ ਪਤੀ-ਪਤਨੀ ਪਿੰਡ ਭੀਲੋਵਾਲ ਕੱਚਾ ਤੋਂ ਲੋਪੋਕੇ ਮੋਟਰਸਾਈਕਲ `ਤੇ ਆ ਰਹੇ ਸਨ ।

ਕਾਰ ਆ ਰਹੀ ਸੀ ਗਲਤ ਸਾਈਡ ਤੋਂ

ਉਕਤ ਮੋਟਰਸਾਈਕਲ ਸਵਾਰ ਪਤੀ-ਪਤਨੀ (Husband and wife) ਜਦੋਂ ਵੈਰੋਕੇ ਤੋਂ ਪ੍ਰੀਤ ਨਗਰ ਵਿਚਕਾਰ ਪਹੁੰਚੇ ਤਾਂ ਗ਼ਲਤ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਉਨ੍ਹਾਂ ਨੂੰ ਘੜੀਸਦੀ ਹੋਈ ਲੈ ਗਈ । ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਜੀਆਂ ਦੀ ਮੌਕੇ `ਤੇ ਹੀ ਮੌਤ (Death) ਹੋ ਗਈ । ਹਾਦਸੇ ਤੋਂ ਬਾਅਦ ਕਾਰ ਚਾਲਕ ਗੱਡੀ ਛੱਡ ਕੇ ਫਰਾਰ ਹੋ ਗਏ । ਇਸ ਸੰਬੰਧੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read more : ਕਾਰ ਸੜਕ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਹੋਈ ਮੌਤ ਇਕ ਜ਼ਖ਼ਮੀ

ਕੈਨੇਡਾ `ਚ ਵਕੀਲ ਆਪਣੇ ਹੀ ਕਲਾਇੰਟ ਨੂੰ ਮਾਰ ਦੇਣ ਤੇ ਹੋਇਆ ਦੋਸ਼ੀ ਕਰਾਰ

0
Advocate

ਓਟਾਵਾ, 5 ਫਰਵਰੀ 2026 : ਕੈਨੇਡਾ ‘ਚ ਬ੍ਰਿਟਿਸ਼ ਕੋਲੰਬੀਆ (British Columbia) ਦੇ ਸਾਬਕਾ ਵਕੀਲ ਰੋਜ਼ੇਲੀਓ `ਬੁੱਚ` ਬਗਾਬੂਯੋ ਨੂੰ ਆਪਣੇ ਕਲਾਇੰਟ ਮੁਹੰਮਦ ਅਬਦੁੱਲਾ (Muhammad Abdullah) ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ ।

ਟਰਾਇਲ ਦੌਰਾਨ ਨੇ ਕੀ ਆਖ ਦਿੱਤਾ ਸੀ

3 ਫਰਵਰੀ ਨੂੰ ਜੱਜ ਕੈਥਲੀਨ ਕੇਰ ਨੇ ਉਨ੍ਹਾਂ ਨੂੰ ਪਹਿਲੇ ਦਰਜੇ ਦੀ ਹੱਤਿਆ (Murder) ਦਾ ਦੋਸ਼ੀ ਠਹਿਰਾਇਆ । ਜੱਜ (Judges) ਨੇ ਟ੍ਰਾਇਲ ਦੌਰਾਨ ਬਗਾਬੂਯੋ ਨੂੰ `ਧੋਖੇਬਾਜ਼`ਦੱਸਿਆ ਅਤੇ ਕਿਹਾ ਕਿ ਹੱਤਿਆ ਜਾਣ-ਬੁੱਝ ਕੇ ਅਤੇ ਯੋਜਨਾ ਬਣਾ ਕੇ ਕੀਤੀ ਗਈ ਸੀ । ਅਬਦੁੱਲਾ, ਜੋ ਥਾਂਪਸਨ ਰਿਵਰਜ਼ ਯੂਨੀਵਰਸਿਟੀ ਦੇ 60 ਸਾਲਾ ਇੰਸਟ੍ਰਕਟਰ ਸਨ ਦੀ 11 ਮਾਰਚ-2022 ਨੂੰ ਬਗਾਬੂਯੋ ਦੇ ਦਫ਼ਤਰ ‘ਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ । ਹੱਤਿਆ ਤੋਂ ਬਾਅਦ ਲਾਸ਼ ਨੂੰ ਪਲਾਸਟਿਕ `ਚ ਲਪੇਟ ਕੇ ਇਕ ਬੈਗ `ਚ ਰੱਖਿਆ ਗਿਆ ਅਤੇ ਦਫ਼ਤਰ `ਚੋਂ ਬਾਹਰ ਕੱਢਿਆ ਗਿਆ ।

ਪਕੜੇ ਜਾਣ ਦੇ ਡਰ ਨਾਲ ਕਰ ਦਿੱਤੀ ਸੀ ਹੱਤਿਆ ਬਣਾਉਣ ਦੀ ਯੋਜਨਾ ਸ਼ੁਰੂ

ਟ੍ਰਾਇਲ ‘ਚ ਸਾਹਮਣੇ ਆਇਆ ਕਿ ਬਗਾਬੂਯੋ (Bugaboo) ਤੇ ਅਬਦੁੱਲਾ ਨੇ 2016 ‘ਚ ਮਿਲ ਕੇ ਅਬਦੁੱਲਾ ਦੇ ਆਪਣੀ ਪਤਨੀ ਤੋਂ ਵੱਖ ਹੋਣ ਦੀ ਪ੍ਰਕਿਰਿਆ ਦੌਰਾਨ 7,80,000 ਡਾਲਰ ਤੋਂ ਵੱਧ ਦੀ ਰਕਮ ਲੁਕੋਈ ਸੀ ਤਾਂ ਜੋ ਤਲਾਕ ਤੋਂ ਬਾਅਦ ਪਤਨੀ ਨੂੰ ਇਹ ਪੈਸਾ ਨਾ ਦੇਣਾ ਪਵੇ ਪਰ ਅਪ੍ਰੈਲ-2018 ਤੱਕ ਇਹ ਪੈਸਾ ਗਾਇਬ ਹੋ ਗਿਆ । ਕ੍ਰਾਊਨ ਅਨੁਸਾਰ ਬਗਾਬੂਯੋ ਨੇ ਇਹ ਪੈਸਾ ਖ਼ਰਚ ਕਰ ਦਿੱਤਾ ਅਤੇ ਅਬਦੁੱਲਾ ਨੂੰ ਵਾਪਸ ਨਹੀਂ ਕਰ ਸਕਿਆ । ਮਾਰਚ-2022 ‘ਚ ਜਦੋਂ ਅਬਦੁੱਲਾ ਪੈਸੇ ਵਾਪਸ ਮੰਗਣ ਲੱਗਾ ਤਾਂ ਬਗਾਬੂਯੋ ਨੇ ਮਹਿਸੂਸ ਕੀਤਾ ਕਿ ਉਸ ਦੀ ਸਾਜਿ਼ਸ਼ ਫੜੀ ਜਾਣ ਵਾਲੀ ਹੈ ਅਤੇ ਉਸ ਨੇ ਹੱਤਿਆ ਦੀ ਯੋਜਨਾ (Murder plan) ਬਣਾਉਣੀ ਸ਼ੁਰੂ ਕਰ ਦਿੱਤੀ ।

Read more : ਸਰੀਰਕ ਸਬੰਧ ਸਥਾਪਤ ਕਰਨ ਤੋਂ ਇਨਕਾਰ ਕਰਨ ‘ਤੇ ਪਤੀ ਨੇ ਪਤਨੀ ਦੀ ਕੀਤੀ ਹੱਤਿਆ

ਮਾਮਲਾ ਪੰਜੀਰੀ ਵਿਚ ਥੈਲੀਅਮ ਮਿਲਾ ਕੇ ਪਰਿਵਾਰ ਨੂੰ ਮਾਰਨ ਦੀ ਕੋਸਿ਼ਸ਼ ਦਾ

0
Rachna Kapoor

ਮੋਹਾਲੀ, 5 ਫਰਵਰੀ 2026 : ਮੋਹਾਲੀ ਤੋਂ ਪੰਜੀਰੀ ਤਿਆਰ ਕਰਵਾ ਕੇ ਆਪਣੀ ਜਰਮਨੀ ਰਹਿੰਦੀ ਪੋਤੀ ਤੇ ਪਰਿਵਾਰ ਲਈ ਲੈ ਕੇ ਗਈ ਮਹਿਲਾ ਨੇ ਦੋਸ਼ ਲਗਾਇਆ ਕਿ ਪੰਜੀਰੀ ਵਿਚ ਥੈਲੀਅਮ (Thallium) ਮਿਲਾ ਕੇ ਉਸਦੇ ਪਰਿਵਾਰ ਨੂੰ ਮਾਰਨ ਦੀ ਕੋਸਿ਼ਸ਼ ਕੀਤੀ ਗਈ ਹੈ ।

ਕੀ ਮਾਮਲਾ ਹੈ ਪੰਜੀਰੀ ਵਿਚ ਥੈਲੀਅਮ ਦਾ

ਜਿ਼ਲਾ ਮੋਹਾਲੀ ਦੇ ਸੈਕਟਰ 117 ਦੀ ਵਸਨੀਕ ਰਚਨਾ ਕਪੂਰ ਜੋ ਆਪਣੀ ਨਵਜੰਮੀ ਪੋਤੀ ਦੇ ਜਨਮ ਲਈ ਮੋਹਾਲੀ ਤੋਂ ਪੰਜੀਰੀ ਤਿਆਰ ਕਰਵਾ ਕੇ ਗਈ ਸਨ ਨੇ ਦੱਸਿਆ ਕਿ ਪੰਜੀਰੀ ਵਿੱਚ ਥੈਲੀਅਮ ਮਿਲਾ ਕੇ ਉਸ ਦੇ ਪੂਰੇ ਪਰਿਵਾਰ ਨੂੰ ਮਾਰਨ ਦੀ ਕੋਸਿ਼ਸ਼ ਕੀਤੀ ਗਈ । ਉਹ ਇਹ ਪੰਜੀਰੀ ਮੋਹਾਲੀ ਤੋਂ ਲੈ ਕੇ ਗਈ ਸੀ । ਦੱਸਣਯੋਗ ਹੈ ਕਿ ਗਲੋਬਲ ਵਿਜ਼ਨ ਨੈੱਟਵਰਕ ਦੀ ਡਾਇਰੈਕਟਰ ਹਨ ।

ਪੰਜੀਰੀ ਖਾਣ ਦੇ ਕੁੱਝ ਦਿਨਾਂ ਬਾਅਦ ਹੀ ਹੋ ਗਈ ਸੀ ਪਰਿਵਾਰ ਦੀ ਤਬੀਅਤ ਖਰਾਬ

ਉਨ੍ਹਾਂ ਕਿਹਾ ਕਿ ਉਹ ਆਪਣੀ ਇਕਲੌਤੀ ਧੀ ਐਡਵੋਕੇਟ ਰਣਜੀਤਾ ਬੱਤਰਾ ਦੀ ਦੂਜੀ ਡਿਲੀਵਰੀ ਲਈ ਜਰਮਨੀ ਗਈ ਸੀ । ਪੰਜੀਰੀ ਖਾਣ ਤੋਂ ਕੁਝ ਦਿਨਾਂ ਬਾਅਦ ਹੀ ਉਸ ਦੀ ਧੀ ਰਣਜੀਤਾ, ਉਸ ਦੀ ਸੱਸ, ਦਿਓਰ ਅਤੇ ਨਨਾਣ ਦੀ ਸਿਹਤ ਅਚਾਨਕ ਵਿਗੜ ਗਈ । ਉਸ ਨੇ ਦਾਅਵਾ ਕੀਤਾ ਕਿ ਉਸ ਦੀ ਨਵਜੰਮੀ ਦੋਹਤੀ ਜਿਸ ਨੂੰ ਸਿਰਫ ਇੱਕ ਦਿਨ ਮਾਂ ਦੁੱਧ ਪਿਲਾਇਆ ਗਿਆ ਸੀ ਉਸ ਵਿਚੋਂ ਵੀ ਜ਼ਹਿਰ ਦੇ ਅੰਸ਼ ਮਿਲੇ। ਇੱਕ ਜਰਮਨ ਮੈਡੀਕਲ ਰਿਪੋਰਟ ਦੇ ਅਨੁਸਾਰ, ਬੱਚੇ ਦੇ ਖੂਨ ਵਿੱਚ ਥੈਲੀਅਮ ਦਾ ਪੱਧਰ 47.0 ਪਾਇਆ ਗਿਆ, ਜਦੋਂ ਕਿ ਆਮ ਪੱਧਰ 0.2 ਹੈ। ਇਸ ਦੌਰਾਨ, ਉਸਦੀ ਧੀ ਰੰਜੀਤਾ ਬੱਤਰਾ ਦਾ ਥੈਲੀਅਮ ਪੱਧਰ 9984.0 ਦਰਜ ਕੀਤਾ ਗਿਆ। ਰਚਨਾ ਕਪੂਰ ਦੀ ਹਾਲਤ ਨਾਜ਼ੁਕ ਹੋ ਗਈ ਅਤੇ ਉਸ ਨੂੰ ਏਅਰਲਿਫਟ ਕਰਕੇ ਭਾਰਤ ਲਿਆਂਦਾ ਗਿਆ ।

ਥੈਲੀਅਮ ਮਿਲਿਆ ਹੋਣ ਦਾ ਸ਼ੱਕ ਰਚਨਾ ਨੂੰ ਕਿਸ ਤੇ ਹੈ

ਪੀੜ੍ਹਤ ਰਚਨਾ ਕਪੂਰ ਨੇ ਆਪਣੇ ਦੱਸਿਆ ਕਿ ਉਸਨੂੰ ਸ਼ੱਕ ਹੈ ਉਸਦੇ ਘਰੇਲੂ ਨੌਕਰ ਅਮਿਤ ਦੂਬੇ ਵਲੋਂ ਹੀ ਇਹ ਸਭ ਕੀਤਾ ਗਿਆ ਹੈ । ਉਸ ਨੇ ਦੋਸ਼ ਲਗਾਇਆ ਹੈ ਕਿ ਜਦੋਂ ਉਸ ਨੇ ਆਪਣੇ ਨੌਕਰ ਨੂੰ ਜ਼ਹਿਰ ਬਾਰੇ ਪੁੱਛਿਆ ਤਾਂ ਉਹ ਅਚਾਨਕ ਗਾਇਬ ਹੋ ਗਿਆ ਅਤੇ ਉਸ ਦੇ ਤਿੰਨੋਂ ਮੋਬਾਈਲ ਫੋਨ ਬੰਦ ਸਨ ।

ਘਟਨਾ ਸਬੰਧੀ ਜਾਂਚ ਐਸ. ਪੀ. ਦਿਹਾਤੀ ਕੋਲ ਪਹੁੰਚੀ

ਉਨ੍ਹਾਂ ਦੱਸਿਆ ਕਿ ਘਰੋਂ ਕੰਪਨੀ ਦਾ ਲੈਟਰਹੈੱਡ, ਸਟੈਂਪ ਅਤੇ ਚੈੱਕਬੁੱਕ ਵੀ ਗਾਇਬ ਸਨ । ਰਚਨਾ ਕਪੂਰ (Rachna Kapoor) ਨੇ ਦੱਸਿਆ ਕਿ ਜਦੋਂ ਉਨ੍ਹਾਂ ਵਲੋਂ ਪਹਿਲਾਂ ਮੋਹਾਲੀ ਪੁਲਸ (Mohali Police) ਕੋਲ ਲਿਖਤੀ ਸਿ਼ਕਾਇਤ ਦਰਜ ਕਰਵਾਈ ਸੀ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਤੇ ਹੁਣ ਜਦੋਂ ਐਸ. ਐਸ. ਪੀ. ਮੋਹਾਲੀ ਤੱਕ ਪਹੁੰਚ ਕੀਤੀ ਗਈ ਤਾਂ ਹੁਣ ਜਾ ਕੇ ਜਾਂਚ ਸੁਪਰਡੈਂਟ ਆਫ਼ ਪੁਲਸ (ਦਿਹਾਤੀ) ਮਨਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਗਈ ਹੈ, ਜਿਨ੍ਹਾਂ ਨੇ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ । ਸਾਰੀਆਂ ਮੈਡੀਕਲ ਰਿਪੋਰਟਾਂ (Medical reports) ਅਤੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ । ਜਾਂਚ ਪੂਰੀ ਹੋਣ ਤੋਂ ਬਾਅਦ, ਐਫ. ਆਈ. ਆਰ. ਦਰਜ ਕੀਤੀ ਜਾਵੇਗੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ । ਰਚਨਾ ਕਪੂਰ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਅਤੇ ਆਪਣੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ ।

Read More : ਤੇਜ ਪ੍ਰਤਾਪ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ