Home Blog Page 361

ਹਾਈਕੋਰਟ ਨੇ ਮੁੱਖ ਮੰਤਰੀ ਤੀਰਥ ਯੋਜਨਾ ਵਿਚ ਦਖਲਅੰਦਾਜ਼ੀ ਤੋਂ ਕੀਤਾ ਇਨਕਾਰ

0
High Court

ਚੰਡੀਗੜ੍ਹ, 30 ਮਾਰਚ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਮੁੱਖ ਮੰਤਰੀ ਤੀਰਥ ਯੋਜਨਾ ਵਿਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ (Intervention) ਕਰਨ ਤੋਂ ਇਨਕਾਰ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਹੋਇਆ ਸੁਣਵਾਈ ਦੌਰਾਨ

ਪੰਜਾਬ ਅਤੇ ਹਰਿਆਣਾ ਹਾਈਕੋਰਟ ਜੋ ਕਿ ਅੱਜ ਮੁੱਖ ਮੰਤਰੀ ਤੀਰਥ ਯੋਜਨਾ (Mukh Mantri Teerath Yojna) ਨੂੰ ਲੈ ਕੇ ਇਕ ਪਟੀਸ਼ਨਰ ਵਲੋਂ ਪਾਈ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ ਤਾਂ ਹਾਈਕੋਰਟ ਦੇ ਚੀਫ ਜਸਟਿਸ ਅਤੇ ਜਸਟਿਸ ਰਮੇਸ਼ ਕੁਮਾਰੀ ਦੇ ਬੈਂਚ ਨੇ ਇਸ ਯੋਜਨਾ ਵਿਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਤੋਂ ਇਨਕਾਰ ਕੀਤਾ । ਇਸ ਮੌਕੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ’ਤੇ ਟਿੱਪਣੀ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਜੇਕਰ ਇਹ ਯੋਜਨਾ ਇਹ ਸਿਰਫ ਉਨ੍ਹਾਂ ਵਿਅਕਤੀਆਂ ਤੱਕ ਸੀਮਤ ਹੁੰਦੀ ਜੋ ਤੀਰਥ ਯਾਤਰਾ ਦਾ ਖਰਚਾ ਚੁੱਕਣ ਤੋਂ ਅਸਮਰੱਥ ਹਨ, ਤਾਂ ਇਹ ਯੋਜਨਾ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ।

ਅਦਾਲਤ ਨੇ ਪਟੀਸ਼ਨ ਨੂੰ ਦਿੱਤੀ ਇਤਰਾਜ ਤੇੇ ਸੁਝਾਅ ਸੂਬਾ ਸਰਕਾਰ ਨੂੰ ਦੇਣ ਦੀ ਆਜਾਦੀ

ਹਾਈਕੋਰਟ ਦੇ ਬੈਂਚ ਨੇ ਪਟੀਸ਼ਨਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਵੀਕਾਰ ਕੀਤਾ ਕਿ ਯੋਜਨਾ ਨੂੰ ਲੋੜਵੰਦਾਂ ਤੱਕ ਸੀਮਤ ਕਰਨਾ ਇੱਕ ਵਿਚਾਰ ਹੋ ਸਕਦਾ ਸੀ ਪਰ ਇਸ ਨੇ ਨਾਲ ਹੀ ਦੇਖਿਆ ਕਿ ਅਦਾਲਤਾਂ ਆਮ ਤੌਰ ‘ਤੇ ਨੀਤੀ ਦੇ ਮਾਮਲਿਆਂ ਵਿੱਚ ਦਖਲ ਦੇਣ ਤੋਂ ਗੁਰੇਜ਼ ਕਰਦੀਆਂ ਹਨ । ਅਦਾਲਤ ਨੇ ਪਟੀਸ਼ਨਰ (Petitioner) ਨੂੰ ਆਪਣੇ ਸਾਰੇ ਇਤਰਾਜ਼ ਅਤੇ ਸੁਝਾਅ ਸੂਬਾ ਸਰਕਾਰ (State Government) ਨੂੰ ਸੌਂਪਣ ਦੀ ਆਜ਼ਾਦੀ ਦਿੱਤੀ । ਅਦਾਲਤ ਨੇ ਉਮੀਦ ਪ੍ਰਗਟ ਕੀਤੀ ਕਿ ਸਰਕਾਰ ਇਨ੍ਹਾਂ ਇਤਰਾਜ਼ਾਂ ‘ਤੇ ਵਿਚਾਰ ਕਰੇਗੀ ਅਤੇ ਢੁਕਵਾਂ ਫੈਸਲਾ ਲਵੇਗੀ ।

ਪੀ. ਬੀ. ਕੇ. ਐਸ. ਤੇ ਜੀ. ਟੀ. ਦੀਆਂ ਟੀਮਾਂ ਖੇਡਣਗੀਆਂ ਕ੍ਰਿਕਟ ਮੈਚ

0
cricket match

ਮੋਹਾਲੀ, 30 ਮਾਰਚ 2026 : ਪੰਜਾਬ ਦੇ ਮੋਹਾਲੀ ਵਿਖੇ ਬਣੇ ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ (Maharaja Yadvinder Singh Stadium) ਵਿਖੇ ਪੀ. ਬੀ. ਕੇ. ਐਸ. ਤੇ ਜੀ. ਟੀ. ਵਿਚਾਲੇ ਕ੍ਰਿਕਟ ਮੈਚ (Cricket match) ਖੇਡਣ ਦਾ ਸਮਾਚਾਰ ਹੈ ।

ਕਦੋਂ ਹੋਵੇਗਾ ਇਹ ਮੈਚ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਕਿੰਗਜ਼ ਇਲੈਵਨ (Punjab Kings Eleven) (ਪੀ. ਬੀ. ਕੇ. ਐਸ.) ਅਤੇ ਗੁਜਰਾਤ ਟਾਈਟਨਸ (Gujarat Titans) (ਜੀ. ਟੀ.) ਦਾ ਮੈਚ 31 ਮਾਰਚ ਕੱਲ੍ਹ ਸ਼ਾਮ 7:30 ਵਜੇ ਮੋਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ (ਪੀ. ਸੀ. ਏ.) ਸਟੇਡੀਅਮ ਵਿੱਚ ਹੋਵੇਗਾ । ਦੋਵੇਂ ਟੀਮਾਂ ਮੈਚ ਲਈ ਚੰਡੀਗੜ੍ਹ ਪਹੁੰਚ ਗਈਆਂ ਹਨ । ਜਾਣਕਾਰੀ ਮੁਤਾਬਕ ਦੋਵੇਂ ਟੀਮਾਂ ਅੱਜ ਸਟੇਡੀਅਮ ਵਿੱਚ ਅਭਿਆਸ ਕਰਨਗੀਆਂ ਤੇ ਸ਼ਾਮ 5:30 ਵਜੇ ਪੰਜਾਬ ਕਿੰਗਜ਼ ਇਲੈਵਨ ਦੇ ਮੁੱਖ ਕੋਚ ਰਿੱਕੀ ਪੋਂਟਿੰਗ ਆਪਣੀ ਟੀਮ ਦੀਆਂ ਤਿਆਰੀਆਂ ਬਾਰੇ ਅਪਡੇਟ ਦੇਣਗੇ ।

ਟੀਮਾਂ ਵਲੋਂ ਅਭਿਆਸ ਦੌਰਾਨ ਸਮਝਿਆ ਜਾਵੇੇਗਾ ਪਿੱਚ ਨੂੰ

ਇਹ ਕਿੰਗਜ਼ ਇਲੈਵਨ ਪੰਜਾਬ ਦਾ ਘਰੇਲੂ ਮੈਦਾਨ ਹੈ । ਪੰਜਾਬ ਦੀ ਟੀਮ ਇੱਥੇ ਕਈ ਦਿਨਾਂ ਤੋਂ ਅਭਿਆਸ ਕਰ ਰਹੀ ਹੈ । ਇਸ ਦੌਰਾਨ ਗੁਜਰਾਤ ਦੀ ਟੀਮ ਐਤਵਾਰ ਸ਼ਾਮ ਨੂੰ ਚੰਡੀਗੜ੍ਹ ਪਹੁੰਚੀ । ਪੰਜਾਬ ਨੂੰ ਘਰੇਲੂ ਮੈਦਾਨ ਦਾ ਫਾਇਦਾ ਹੋਵੇਗਾ । ਅੱਜ ਅਭਿਆਸ ਦੇ ਨਾਲ-ਨਾਲ, ਗੁਜਰਾਤ ਦੀ ਟੀਮ ਮੈਦਾਨ ਅਤੇ ਪਿੱਚ ਨੂੰ ਸਮਝਣ ਦੀ ਵੀ ਕੋਸਿ਼ਸ਼ ਕਰੇਗੀ ।

ਪਾਲਘਰ ਦੇ `ਆਪੇ ਬਣਿਆ ਬਾਬਾ’ ਜਬਰ-ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ

0
Arrest

ਪੂਣੇ, (ਮਹਾਰਾਸ਼ਟਰ), 30 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ (Maharashtra) ਦੇ ਜਿਲਾ ਪਾਲਘਰ ਦੇ ਇਕ ਆਪੇ ਬਣੇ ਬਾਬੇ ਨੂੰ ਜਬਰ ਜਨਾਹ (Rape) ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ‘ਚ ਪਾਲਘਰ ਜਿਲੇ ਦੇ ਇਕ ਆਪੇ ਬਣੇ ਬਾਬੇ ਨੂੰ ਖੁਦ ਨੂੰ ਰੱਬ ਦਾ ਅਵਤਾਰ ਦੱਸ ਕੇ ਇਕ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਪੁਣੇ ਤੋਂ ਗ੍ਰਿਫ਼ਤਾਰ (Arrest) ਕਰ ਲਿਆ ਗਿਆ ਹੈ । ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਰਿਸ਼ੀਕੇਸ਼ ਵੈਦਿਆ (Accused Rishikesh Vaidya) (40) ਨੂੰ ਪਿੰਪਰੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ।

ਕੀ ਜਾਣਕਾਰੀ ਦਿੱਤੀ ਪੁਲਸ ਨੇ

ਪੁਲਸ ਅਨੁਸਾਰ ਨਾਸਿਕ ‘ਚ ਜਬਰ-ਜਨਾਹ ਦੇ ਮੁਲਜ਼ਮ ਆਪੇ ਬਣੇ ਬਾਬੇ ਅਸ਼ੋਕ ਖਰਾਤ ਦੀ ਹਾਲੀਆ ਗ੍ਰਿਫ਼ਤਾਰੀ ਤੋਂ ਬਾਅਦ ਪੁਣੇ ਨਿਵਾਸੀ 35 ਸਾਲਾ ਔਰਤ ਨੇ ਰਿਸ਼ੀਕੇਸ਼ ਵੈਦਿਆ ਦੇ ਖਿਲਾਫ ਸਿ਼ਕਾਇਤ ਦਰਜ ਕਰਵਾਉਣ ਦੀ ਹਿੰਮਤ ਜੁਟਾਈ ਕਿਉਂਕਿ ਅਪਰਾਧ ਕਥਿਤ ਤੌਰ ‘ਤੇ ਪੁਣੇ ‘ਚ ਹੋਇਆ, ਇਸ ਲਈ ਵਸਈ ਦੇ ਮਾਨਿਕਪੁਰ ਪੁਲਸ ਥਾਣੇ ਨੇ ਬੁੱਧਵਾਰ ਨੂੰ ‘ਜ਼ੀਰੋ ਐੱਫ. ਆਈ. ਆਰ. ਦਰਜ (FIR registered) ਕੀਤੀ ਅਤੇ ਅਗਲੀ ਜਾਂਚ ਲਈ ਮਾਮਲੇ ਨੂੰ ਪੁਣੇ ਦੇ ਹਡਪਸਰ ਪੁਲਸ ਥਾਣੇ ‘ਚ ਤਬਦੀਲ ਕਰ ਦਿੱਤਾ ।

ਸੁਰੱਖਿਆ ਏਜੰਸੀਆਂ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਨੂੰ ਕੀਤਾ ਗ੍ਰਿਫ਼ਤਾਰ

0
Shabir Ahmed

ਨਵੀਂ ਦਿੱਲੀ, 30 ਮਾਰਚ 2026 : ਭਾਰਤੀ ਸੁਰੱਖਿਆ ਏਜੰਸੀਆਂ (Security agencies) ਵਲੋਂ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਨੂੰ ਦਿੱਲੀ ਦੀ ਸਰਹੱਦ ਤੋਂ ਗ੍ਰਿਫਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਗ੍ਰਿਫ਼ਤਾਰ ਕੀਤਾ ਗਿਆ ਅੱਤਵਾਦੀ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਸੁਰੱਖਿਆ ਏਜੰਸੀਆਂ ਨੇ ਦਿੱਲੀ ਸਰਹੱਦ ਤੋਂ ਜੋ ਲਸ਼ਕਰ-ਏ-ਤੋਇਬਾ (Lashkar-e-Taiba) ਦੇ ਅੱਤਵਾਦੀ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ ਦਾ ਨਾਮ ਸ਼ਬੀਰ ਅਹਿਮਦ ਲੋਨ ਹੈ । ਸੁਰੱਖਿਆ ਏਜੰਸੀਆਂ ਮੁਤਾਬਕ ਅੱਤਵਾਦੀ ਲੋਨ ਪਾਕਿਸਤਾਨੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐਸ. ਆਈ.) (I. S. I.) ਦੇ ਇਸ਼ਾਰੇ ‘ਤੇ ਬੰਗਲਾਦੇਸ਼ ਤੋਂ ਇੱਕ ਨਵਾਂ ਲਸ਼ਕਰ ਮਾਡਿਊਲ ਤਿਆਰ ਕਰ ਰਿਹਾ ਸੀ ।

ਜਾਂਚ ਏਜੰਸੀਆਂ ਵਲੋਂ ਪੁੱਛਗਿੱਛ ਹੈ ਜਾਰੀ

ਸੁਰੱਖਿਆ ਏਜੰਸੀਆਂ ਵਲੋਂ ਉਕਤ ਅੱਤਵਾਦੀ (Terrorist) ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸਦੇ ਹੋਰ ਕਿੰਨੇ ਸਾਥੀ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੁਕੇ ਹੋਏ ਹਨ । ਜਾਂਚ ਵਿਚ ਪਤਾ ਲੱਗਿਆ ਹੈ ਕਿ ਉਹ ਸਰਹੱਦ ਪਾਰ ਤੋਂ ਮਿਲੇ ਨਿਰਦੇਸ਼ਾਂ ਦੇ ਆਧਾਰ ਤੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਮਿਸ਼ਨ ਤੇ ਸੀ ।

ਬਿਜਨੌਰ ਨੇੜੇ ਤੇਂਦੂਏ ਦੇ ਹਮਲੇ ਨਾਲ ਔਰਤ ਦੀ ਹੋਈ ਮੌਤ

0
Leopard

ਬਿਜਨੌਰ, 30 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਬਿਨੌਰ ਦੇ ਖੇਤਰ ਅਫਜਲਗੜ੍ਹ ਦੇ ਪਿੰਡ ਚੌਹਾੜਵਾਲਾ ਵਿਖੇ ਤੇਂਦੂਏ ਦੇ ਹਮਲੇ (Leopard attacks) ਕਾਰਨ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਮਹਿਲਾ

ਬਿਜਨੌਰ ਦੇ ਅਫ਼ਜ਼ਲਗੜ੍ਹ ਇਲਾਕੇ ਦੇ ਹਿਦਾਇਤਪੁਰ ਚੌਹਾੜਵਾਲਾ ਪਿੰਡ ‘ਚ ਜੰਗਲ ਦੇ ਨਾਲ ਲੱਗਦੇ ਖੇਤਾਂ ‘ਚ ਕੰਮ ਕਰਨ ਵਾਲੀ ਇਕ ਔਰਤ ਦੀ ਤੇਂਦੁਏ ਦੇ ਹਮਲੇ ‘ਚ ਮੌਤ (Death) ਹੋ ਗਈ । ਇਸ ਘਟਨਾ ਤੋਂ ਗੁੱਸੇ ‘ਚ ਆਏ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਤੇ ਸੜਕ ਜਾਮ ਕਰ ਦਿੱਤੀ । ਜੰਗਲਾਤ ਵਿਭਾਗ ਦੇ ਸੂਤਰਾਂ ਅਨੁਸਾਰ ਰਣਜੀਤ ਆਪਣੀ ਪਤਨੀ ਕ੍ਰਾਂਤੀ ਦੇਵੀ (Kranti Devi) (57) ਨਾਲ ਖੇਤਾਂ `ਚ ਕੰਮ ਕਰ ਰਿਹਾ ਸੀ ।

ਮਹਿਲਾ ਦੇ ਪਤੀ ਨੇ ਕੀਤਾ ਸੀ ਤੇਂਦੂਏ ਦਾ ਪਿੱਛਾ

ਜਦੋਂ ਕ੍ਰਾਂਤੀ ਦੇਵੀ ਆਰਾਮ ਕਰ ਰਹੀ ਸੀ ਤਾਂ ਅਚਾਨਕ ਹੀ ਇਕ ਤੇਂਦੂਏ ਨੇ ਉਸ ‘ਤੇ ਹਮਲਾ ਕਰ ਦਿੱਤਾ । ਤੇਂਦੂਏ ਨੇ ਉਸ ਦੀ ਗਰਦਨ ਫੜ ਲਈ ਤੇ ਉਸ ਨੂੰ ਘਸੀਟ ਕੇ ਲੈ ਗਿਆ । ਰਣਜੀਤ ਨੇ ਡੰਡੇ ਨਾਲ ਤੇਂਦੂਏ ਦਾ ਪਿੱਛਾ ਕੀਤਾ ਤੇ ਤੇਂਦੂਆ ਉਸ ਨੂੰ ਛੱਡ ਕੇ ਜੰਗਲ ‘ਚ ਭੱਜ ਗਿਆ । ਗੰਭੀਰ ਜ਼ਖਮਾਂ ਕਾਰਨ ਕ੍ਰਾਂਤੀ ਦੇਵੀ ਦੀ ਮੌਤ ਹੋ ਗਈ ।

ਮੁੱਖ ਮੰਤਰੀ ਨੇ ਕੀਤਾ ਸਿੱਖਿਆ ਵਿਭਾਗ ਦਾ ਚਾਰ ਸਾਲਾਂ ਦਾ ਰਿਕਾਰਡ ਪੇਸ਼

0
Education

ਚੰਡੀਗੜ੍ਹ, 30 ਮਾਰਚ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਅੱਜ ਸਿੱਖਿਆ ਵਿਭਾਗ ਪੰਜਾਬ (Education Department Punjab) ਦਾ ਚਾਰ ਸਾਲਾਂ ਦਾ ਰਿਕਾਰਡ ਪੇਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਅਧਿਆਪਕਾਂ ਦੀ ਕੀਤੀ ਭਰਤੀ

ਸੀ. ਐਮ. ਨੇ ਬੋਲਦਿਆਂ ਕਿਹਾ ਕਿ 14 ਹਜ਼ਾਰ ਤੋਂ ਵੱਧ ਅਧਿਆਪਕਾਂ ਦੀ ਭਰਤੀ ਕੀਤੀ ਗਈ । 12 ਹਜ਼ਾਰ ਤੋਂ ਵੱਧ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ । ਹੁਣ ਤੱਕ ਸਾਡੇ 8 ਬੈਚ ਸਿੰਗਾਪੁਰ ਲਈ ਟ੍ਰੇਨਿੰਗ ‘ਤੇ ਗਏ । ਕੁੱਲ 400 ਤੋਂ ਵੱਧ ਅਧਿਆਪਕ ਤੇ ਪ੍ਰਿੰਸੀਪਲਾਂ ਨੂੰ ਫਿਨਲੈਂਡ ਤੇ ਸਿੰਗਾਪੁਰ ਤੋਂ ਸਿਖਲਾਈ ਦੁਆਈ ਗਈ ।

ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਅੱਜ ਸਿੱਖਿਆ ਵਿਭਾਗ ਦਾ ਚਾਰ ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ ਦਾ ਪੱਧਰ ਹਰ ਥਾਂ ’ਤੇ ਇਕੋ ਜਿਹਾ ਹੋਣਾ ਚਾਹੀਦਾ ਹੈ ਤੇ ਸਿੱਖਿਆ ਨੂੰ ਪਹਿਲ ਦੇਣ ਵਾਲੇ ਦੇਸ਼ ਹਮੇਸ਼ਾ ਅੱਗੇ ਵਧਦੇ ਹਨ । ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਕੂਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਪਰ ਸਾਡੀ ਸਰਕਾਰ ਨੇ ਪੰਜਾਬ ਦੇ ਸਕੂਲਾਂ ’ਚ ਦਿੱਲੀ ਮਾਡਲ ਲਾਗੂ ਕੀਤਾ । ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਤੋਂ ਵਧੀਆ ਬਣਾਇਆ । ਹੁਣ ਸਰਕਾਰੀ ਤੇ ਨਿੱਜੀ ਸਕੂਲਾਂ ਦਾ ਢਾਂਚਾ ਤੇ ਪੜ੍ਹਾਈ ਦਾ ਪੱਧਰ ਇਕੋ ਜਿਹਾ ਹੈ । ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਵੀ ਉਨ੍ਹਾਂ ਨਾਲ ਮੌਜੂਦ ਸਨ ।

ਪੰਜਾਬ ਨੇ ਕੇਰਲ ਨੂੰ ਪਛਾੜ ਸਿੱਖਿਆ ਵਿਚ ਕੀਤਾ ਪਹਿਲਾ ਨੰਬਰ ਪ੍ਰਾਪਤ

ਉਨ੍ਹਾਂ ਕਿਹਾ ਕਿ ਅਸੀਂ ਸਿੱਖਿਆ ਲਈ 19 ਹਜ਼ਾਰ 279 ਕਰੋੜ ਰੁਪਏ ਦਾ ਬਜਟ ਰੱਖਿਆ ਜੋ ਕਿ ਪਿਛਲੀ ਵਾਰ ਨਾਲੋਂ 7 ਫ਼ੀਸਦੀ ਜਿ਼ਆਦਾ ਹੈ । ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਨੀਂਹ ਸਿੱਖਿਆ ਹੈ ਪਰ ਸਾਡੇ ਦੇਸ਼ ਵਿਚ ਦੋ ਤਰ੍ਹਾਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ, ਇੰਡੀਆ ਤੇ ਭਾਰਤ । ਇੰਡੀਆ ਦੀ ਸਿੱਖਿਆ ਅਮੀਰ ਵਰਗ ਲਈ ਹੈ ਜਦੋਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ ।

ਉਨ੍ਹਾਂ ਕਿਹਾ ਕਿ ਪੰਜਾਬ ਨੇ ਸਿੱਖਿਆ ਦੇ ਖ਼ੇਤਰ (Education sector) ਵਿਚ ਕੇਰਲ ਨੂੰ ਪਛਾੜ ਕੇ ਪਹਿਲਾ ਨੰਬਰ ਹਾਸਲ ਕੀਤਾ ਹੈ । ਉਨ੍ਹਾਂ ਕਿਹਾ ਕਿ ਅਸੀਂ ਸਕੂਲ ਆਨ ਵੀਲ੍ਹ ਕੀਤੇ ਤੇ ਸਰਕਾਰੀ ਸਕੂਲਾਂ ’ਚ ਬੱਸਾਂ ਦੀ ਸ਼ੁਰੂਆਤ ਕੀਤੀ ਤੇ ਪਹਿਲੀ ਵਾਰ ਸਰਕਾਰੀ ਸਕੂਲਾਂ ਲਈ ਪੀਲੇ ਰੰਗ ਦੀਆਂ ਬੱਸਾਂ ਚਲਾਈਆਂ, ਜਿਸ ਨਾਲ 15000 ਤੋਂ ਵੱਧ ਬੱਚਿਆਂ ਨੂੰ ਸਕੂਲ ਆਉਣ ਜਾਣ ਦੀ ਸੁਵਿਧਾ ਮਿਲੀ । ਬੱਸਾਂ ਵਿਚ ਲਗਾਇਆ । ਮਾਪਿਆਂ ਨੂੰ ਬੱਸ ਦੀ ਲੋਕੇਸ਼ਨ ਪਤਾ ਲੱਗਦੀ ਰਹਿੰਦੀ ।

ਹਾਈ ਸਪੀਡ ਇੰਟਰਨੈਟ ਲਈ ਰੱਖਿਆ ਗਿਆ ਹੈ 20 ਹਜ਼ਾਰ ਕਰੋੜ ਦਾ ਬਜਟ

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ’ਚ ਪਹਿਲੀ ਵਾਰ ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਤੇ 1932 ਸਕੂਲਾਂ ਲਈ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ । ਇਸ ਦੇ ਨਾਲ ਹੀ 1323 ਸੁਰੱਖਿਆ ਗਾਰਡ ਵੀ ਸਕੂਲਾਂ ’ਚ ਤਾਇਨਾਤ ਕੀਤੇ ਗਏ । ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਰਫ਼ ਤਿੰਨ ਸੂਬਿਆਂ ਦੇ ਸਕੂਲਾਂ ’ਚ ਇੰਟਰਨੈਟ ਦੀ ਸੁਵਿਧਾ ਮੌਜੂਦ ਹੈ ਤੇ ਪੰਜਾਬ ਉਨ੍ਹਾਂ ਸੂਬਿਆਂ ’ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਨੂੰ ਹਾਈ ਸਪੀਟ ਇੰਟਰਨੈਟ ਮੁਹੱਈਆ ਕਰਵਾਉਣ ਲਈ 20 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ।

100 ਰੁਪਏ ਲਈ ਵਿਅਕਤੀ ਦੀ ਕੁੱਟ-ਕੁੱਟ ਕਰ ਦਿੱਤੀ ਹੱਤਿਆ

0
beaten

ਬੜਵਾਨੀ, 30 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਜਿਲਾ ਬੜਵਾਨੀ ਵਿਖੇ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ (Beating to death) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਸੀ ਪੂਰਾ ਮਾਮਲਾ

ਮੱਧ ਪ੍ਰਦੇਸ਼ ਦੇ ਬੜਵਾਨੀ ਜਿਲੇ (Barwani District) ਵਿਚ ਸਿਰਫ 100 ਰੁਪਏ ਦੇ ਲੈਣ-ਦੇਣ ਦੇ ਵਿਵਾਦ ਵਿਚ 35 ਸਾਲਾ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ । ਇਸ ਮਾਮਲੇ ਵਿਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਨੇ ਦੱਸਿਆ ਕਿ ਫੂਲ ਸਿੰਘ (35) ਨੇ ਮਨੀਸ਼ ਸੋਲੰਕੀ (23) ਨੂੰ ਕੁਝ ਸਮਾਂ ਪਹਿਲਾਂ 100 ਰੁਪਏ ਉਧਾਰ ਦਿੱਤੇ ਸਨ ਅਤੇ ਜਦੋਂ ਉਸ ਨੇ ਇਹ ਰਕਮ ਵਾਪਸ ਮੰਗੀ ਤਾਂ ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਸੋਲੰਕੀ ਦਾ ਉਸ ਨਾਲ ਵਿਵਾਦ ਹੋ ਗਿਆ ।

ਗੁੱਝੀਆਂ ਸੱਟਾਂ ਲੱਗਣ ਕਾਰਨ ਹੋਈ ਫੂਲ ਸਿੰਘ ਦੀ ਮੌਤ

ਸੋਲੰਕੀ ਨੇ ਆਪਣੇ 2 ਸਾਥੀਆਂ ਵਰਿੰਦਰ ਸੋਲੰਕੀ (20) ਤੇ ਰਣਛੋੜ ਸੋਲੰਕੀ (19) ਦੇ ਨਾਲ ਮਿਲ ਕੇ ਫੂਲ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ (Beating) ਕੀਤੀ । ਛਾਤੀ, ਗੁਪਤ ਅੰਗਾਂ ਅਤੇ ਹੋਰ ਹਿੱਸਿਆਂ ‘ਤੇ ਗੁੱਝੀਆਂ ਸੱਟਾਂ ਲੱਗਣ ਕਾਰਨ ਫੂਲ ਸਿੰਘ ਦੀ ਮੌਤ ਹੋ ਗਈ ।

ਪੰਜਾਬ ਸਰਕਾਰ ਨੇ 13 ਨਾਇਬ ਤਹਿਸੀਲਦਾਰਾਂ ਨੂੰ ਬਣਾਇਆ ਤਹਿਸੀਲਦਾਰ

0
Promotion

ਚੰਡੀਗੜ੍ਹ, 30 ਮਾਰਚ 2026 : ਪੰਜਾਬ ਸਰਕਾਰ (Punjab Government) ਨੇ ਮਾਲ ਵਿਭਾਗ ਦੇ ਕੰਮਕਾਜ ਵਿੱਚ ਹੋਰ ਕੁਸ਼ਲਤਾ ਲਿਆਉਣ ਲਈ ਸੂਬੇ ਦੇ 13 ਨਾਇਬ ਤਹਿਸੀਲਦਾਰਾਂ (Deputy Tehsildars) ਨੂੰ ਪਦਉੱਨਤ (Promotion) ਕਰਕੇ ਤਹਿਸੀਲਦਾਰ (Tehsildar) ਬਣਾ ਦਿੱਤਾ ਹੈ । ਜਿਨ੍ਹਾਂ ਵਿਚ :

 

ਕਾਂਗਰਸੀ ਆਗੂ ਦੇ ਪੁੱਤਰ ਨੇ ਕੀਤੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ

0
Davinder

ਬਠਿੰਡਾ, 30 ਮਾਰਚ 2026 : ਪੰਜਾਬ ਦੇ ਜਿਲਾ ਬਠਿੰਡਾ (Bathinda District) ਵਿਖੇ ਕਾਂਗਰਸੀ ਆਗੂ ਦੇ ਪੁੱਤਰ ਵਲੋਂ ਲਾਇਸੈਂਸੀ ਪਿਸਤੌਲ ਨਾਲ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੀ ਮੌੜ ਮੰਡੀ ਤੋਂ ਵਿਧਾਨ ਸਭਾ ਚੋਣ ਲੜਨ ਵਾਲੇ ਕਾਂਗਰਸੀ ਆਗੂ ਸੁਖਰਾਜ ਨੱਟ ਦੇ ਪੁੱਤਰ ਦਵਿੰਦਰ ਨੱਟ ਨੇ ਖੁਦਕੁਸ਼ੀ ਕਰ ਲਈ । ਸੁਖਰਾਜ ਨੇ ਆਪਣੇ ਲਾਇਸੈਂਸੀ ਪਿਸਤੌਲ (Licensed pistol) ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ । ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਇੱਕ ਵੀਡੀਓ ਬਣਾਈ, ਜਿਸ ਵਿੱਚ ਉਸਨੇ ਮੋਹਾਲੀ ਦੇ ਇੱਕ ਬਿਲਡਰ ‘ਤੇ ਗੰਭੀਰ ਦੋਸ਼ ਲਗਾਏ ।

ਖੁਦਕੁਸ਼ੀ ਕਰਨ ਵਾਲੇ ਨੌਜਵਾਨ ਨੇ ਕੀ ਆਖਿਆ ਵੀਡੀਓ ਵਿਚ

ਮ੍ਰਿਤਕ ਨੌਜਵਾਨ ਦੇ ਪਿਤਾ ਸੁਖਰਾਜ ਨੇ ਕਿਹਾ ਕਿ ਬਿਲਡਰ ਨੇ ਉਸ ਤੋਂ ਕਰੋੜਾਂ ਰੁਪਏ ਲਏ ਸਨ ਅਤੇ ਉਹ ਇਸ ਕਾਰਨ ਪ੍ਰੇਸ਼਼ਾਨ ਸੀ । ਵੀਡੀਓ ਵਿਚ ਦਵਿੰਦਰ ਨੱਟ ਨੇ ਕਿਹਾ ਕਿ ਮੈਂ ਆਪਣੀ ਪਹਿਲੀ ਅਤੇ ਆਖਰੀ ਵੀਡੀਓ ਬਣਾ ਰਿਹਾ ਹਾਂ । ਮੇਰੇ ਨਾਲ ਧੋਖਾ ਹੋਇਆ ਹੈ । ਮੈਂ ਆਪਣੇ ਪਰਿਵਾਰ ਲਈ ਇਨਸਾਫ ਚਾਹੁੰਦਾ ਹਾਂ ।

ਇਸ ਤੋਂ ਬਾਅਦ ਉਸਨੇ ਆਪਣੀ 30 ਬੋਰ ਦੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ । ਦਵਿੰਦਰ ਨੱਟ ਇੱਕ ਵਕੀਲ ਸੀ । ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ । ਸੁਖਰਾਜ ਨੱਟ ਦੀ ਵੀ ਮੌਤ ਹੋ ਗਈ ਹੈ ।

Read more : ਕੈਨੇਡਾ ਗਈ ਪਤਨੀ ਦੀ ਬੇਵਫਾਈ ਤੰਗ ਪਤੀ ਨੇ ਕੀਤੀ ਖੁਦਕੁਸ਼ੀ

ਕੈਨੇਡਾ ਗਈ ਪਤਨੀ ਦੀ ਬੇਵਫਾਈ ਤੰਗ ਪਤੀ ਨੇ ਕੀਤੀ ਖੁਦਕੁਸ਼ੀ

0
Amarjit

ਹੁਸਿ਼ਆਰਪੁਰ, 30 ਮਾਰਚ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (District Hoshiarpur) ਦੇ ਪਿੰਡ ਗੱਦੀਵਾਲ ਦੇ ਵਸਨੀਕ ਇਕ ਨੌਜਵਾਨ ਵਲੋਂ ਪਤਨੀ ਦੀ ਬੇਵਫਾਈ ਤੋਂ ਤੰਗ ਆ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਜਿਲਾ ਹੁਸਿ਼ਆਰਪੁਰ ਦੇ ਪਿੰਡ ਗੱਦੀਵਾਲ (Gaddiwal village) ਦੇ ਵਸਨੀਕ ਜਿਸ ਨੌਜਵਾਨ ਨੇ ਪਤਨੀ ਦੀ ਬੇਵਫਾਈ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ ਦਾ ਨਾਮ ਅਮਰਜੀਤ ਸਿੰਘ (Amarjit Singh) ਹੈ ਤੇ ਉਹ 25 ਸਾਲਾਂ ਦਾ ਹੈ । ਦੱਸਣਯੋਗ ਹੇ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਕਿਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਗੜ੍ਹਸ਼ੰਕਰ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ, ਸੱਸ ਤੋਂ ਇਲਾਵਾ ਦੋ ਹੋਰਨਾਂ ਖਿਲਾਫ਼ ਮਾਮਲਾ ਦਰਜ (Case registered) ਕਰਕੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।

ਕੀ ਦੱਸਿਆ ਮ੍ਰਿਤਕ ਨੌਜਵਾਨ ਦੇ ਪਿਤਾ ਨੇ

ਫਾਹਾ ਲਗਾ ਕੇ ਆਪਣੇ ਆਪ ਨੂੰ ਖਤਮ ਕਰਨ ਵਾਲੇ ਨੌਜਵਾਨ ਅਮਰਜੀਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦੇ ਬੇਟੇ ਅਮਰਜੀਤ ਸਿੰਘ ਦਾ ਵਿਆਹ ਕੁਲਵਿੰਦਰ ਕੌਰ ਨਿਵਾਸੀ ਗੌਂਦਪੁਰ ਜੈ ਚੰਦ ਥਾਣਾ ਟਾਹਲੀਵਾਲ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਨਾਲ 21 ਜਨਵਰੀ 2024 ਨੂੰ ਪੂਰੇ ਸਿੱਖ ਰੀਤੀ ਰਿਵਾਜ ਨਾਲ ਹੋਇਆ ਸੀ ।

ਵਿਆਹ ਤੋਂ ਚਾਰ ਮਹੀਨਿਆਂ ਬਾਅਦ ਹੀ ਉਸ ਦੇ ਲੜਕੇ ਅਮਰਜੀਤ ਸਿੰਘ ਨੇ ਖੁਦ 15 ਲੱਖ ਰੁਪਏ ਲਗਾ ਕੇ ਸੁਖਵਿੰਦਰ ਕੌਰ ਨੂੰ ਸਟੱਡੀ ਵੀਜ਼ੇ ਤੇ ਕੈਨੇਡਾ ਭੇਜ ਦਿੱਤਾ । ਉਸ ਤੋਂ ਬਾਅਦ ਦੋ ਵਾਰ ਅਮਰਜੀਤ ਸਿੰਘ ਨੇ ਸਟੱਡੀ ਫੀਸ ਲਈ ਦੋ ਲੱਖ ਰੁਪਏ ਕੁਲਵਿੰਦਰ ਕੌਰ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ । ਕੈਨੇਡਾ ਵਿੱਚ ਹੀ ਕੁਲਵਿੰਦਰ ਕੌਰ ਨੇ ਇੱਕ ਬੱਚੀ ਨੂੰ ਜਨਮ ਦਿੱਤਾ । ਜਿਸ ਦੀ ਸੂਚਨਾ ਮਿਲਦੇ ਹੀ ਖੁਸ਼ੀ ਵਿੱਚ ਝੂਮਦੇ ਹੋਏ ਅਮਰਜੀਤ ਸਿੰਘ ਨੇ ਦੋ ਲੱਖ ਰੁਪਏ ਕੁਲਵਿੰਦਰ ਕੌਰ ਨੂੰ ਵਧਾਈ ਵਜੋਂ ਭੇਜ ਦਿੱਤੇ ।

ਮੁੜ ਕੈਨੇਡਾ ਗਈ ਪਤਨੀ ਨੇ ਕੀਤਾ ਪਤੀ ਨੂੰ ਕੈਨੇਡਾ ਬੁਲਾਉਣ ਤੋਂ ਇਨਕਾਰ

1 ਫਰਵਰੀ 2025 ਨੂੰ ਕੁਲਵਿੰਦਰ ਕੌਰ ਆਪਣੀ ਬੇਟੀ ਨਾਲ ਇੰਡੀਆ ਆਈ ਤਾਂ ਅਮਰਜੀਤ ਸਿੰਘ ਉਸ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਪਿੰਡ ਗੱਦੀਵਾਲ ਆ ਗਿਆ। ਲਗਭਗ 20 ਦਿਨ ਬਾਅਦ ਕੁਲਵਿੰਦਰ ਕੌਰ ਬੇਟੀ ਨੂੰ ਉਸ ਕੋਲ ਹੀ ਛੱਡ ਕੇ ਵਾਪਸ ਕੈਨੇਡਾ ਚਲੀ ਗਈ । ਪ੍ਰੇਸ਼ਾਨ ਅਮਰਜੀਤ ਸਿੰਘ ਨੇ ਜਦੋਂ ਕੁਲਵਿੰਦਰ ਕੌਰ ਨਾਲ ਗੱਲਬਾਤ ਕੀਤੀ ਕੀਤੀ ਤਾਂ ਉਹ ਗਾਲਾਂ ਅਤੇ ਧਮਕੀਆਂ ਦੇਣ ਲੱਗੀ ਕਿ ਨਾ ਤਾਂ ਉਹ ਉਸ ਨੂੰ ਕੈਨੇਡਾ ਬੁਲਾਏਗੀ ਅਤੇ ਨਾ ਹੀ ਉਸ ਦਾ ਕਿਤੇ ਕੰਮ ਹੋਣ ਦੇਵੇਗੀ ।

ਇਸੇ ਪ੍ਰੇਸ਼ਾਨੀ ਕਾਰਨ ਅਮਰਜੀਤ ਸਿੰਘ ਨੇ ਸ਼ੁੱਕਰਵਾਰ ਦੇਰ ਸ਼ਾਮ ਪੱਖੇ ਨਾਲ ਲਟਕ ਕੇ ਫੰਦਾ ਲਗਾ ਕੇ ਜਾਨ ਦੇ ਦਿੱਤੀ । ਪੁਲਸ ਨੇ ਮ੍ਰਿਤਕ ਦੇ ਪਿਤਾ ਕਿਸ਼ਨ ਸਿੰਘ ਦੇ ਬਿਆਨ ’ਤੇ ਕੁਲਵਿੰਦਰ ਕੌਰ ਤੋਂ ਇਲਾਵਾ ਕੁਲਜੀਤ ਕੌਰ, ਸੁਰਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਨੌਜਵਾਨ ਨੇ ਘਰ ਵਿਚ ਹੀ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ