Home Blog Page 355

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸਬੰਧੀ ਤਿਆਰੀਆਂ ਮੁਕੰਮਲ : ਡੀ. ਸੀ.

0
zila-parishad

ਪਟਿਆਲਾ, 13 ਦਸੰਬਰ 2025 : ਪਟਿਆਲਾ ਜ਼ਿਲ੍ਹੇ ਦੀਆਂ 10 ਪੰਚਾਇਤ ਸੰਮਤੀਆਂ (Panchayat Committees) ਦੇ 184 ਜ਼ੋਨਾਂ ਅਤੇ ਜ਼ਿਲ੍ਹਾ ਪ੍ਰੀਸ਼ਦ (District Council) ਦੇ 23 ਜ਼ੋਨਾਂ ਦੀਆਂ ਆਮ ਚੋਣਾਂ ਲਈ 14 ਦਸੰਬਰ ਨੂੰ ਵੋਟਾਂ ਪੁਆਉਣ ਲਈ ਸਮੂਹ ਰਿਟਰਨਿੰਗ ਅਧਿਕਾਰੀਆਂ ਵੱਲੋਂ ਅੱਜ ਵੱਖ-ਵੱਖ ਥਾਵਾਂ ਤੋਂ ਵੋਟ ਬਕਸਿਆਂ ਸਮੇਤ ਚੋਣ ਸਮੱਗਰੀ (Eelection material) ਦੇ ਕੇ ਰਵਾਨਾ ਕੀਤੀਆਂ ਗਈਆਂ ਚੋਣ ਅਮਲੇ ਦੀਆਂ ਪੋਲਿੰਗ ਪਾਰਟੀਆਂ (Polling parties) ਦੇਰ ਸ਼ਾਮ ਆਪਣੇ ਪੋਲਿੰਗ ਸਟੇਸ਼ਨਾਂ ਵਿਖੇ ਪੁੱਜੀਆਂ। ਇਹ ਵੋਟਾਂ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੁਆਈਆਂ ਜਾਣਗੀਆਂ ।

ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦਾ ਡੀ. ਸੀ. ਨੇ ਲਿਆ ਜਾਇਜ਼ਾ

ਅੱਜ ਪੋਲਿੰਗ ਪਾਰਟੀਆਂ ਨੂੰ ਰਵਾਨਾਂ ਕਰਨ ਦੇ ਕਾਰਜ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ (Deputy Commissioner-cum-District Election Officer) ਡਾ. ਪ੍ਰੀਤੀ ਯਾਦਵ ਨੇ ਸਰਕਾਰੀ ਮਹਿੰਦਰਾ ਕਾਲਜ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਐਸ. ਐਸ. ਟੀ. ਨਗਰ ਦਾ ਦੌਰਾ ਕੀਤਾ । ਉਨ੍ਹਾਂ ਨੇ ਇਸ ਮੌਕੇ ਇੱਥੇ ਵੋਟ ਬਕਸੇ ਰੱਖਣ ਲਈ ਸਥਾਪਤ ਕੀਤੇ ਗਏ ਸਟਰਾਂਗ ਰੂਮਜ ਤੇ ਗਿਣਤੀ ਕੇਂਦਰਾਂ ਦਾ ਵੀ ਨਿਰੀਖਣ ਕੀਤਾ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਚੋਣ ਅਮਲੇ ਨੂੰ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਜਾਬਤੇ ਤੇ ਹਦਾਇਤਾਂ ਦੀ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਸਾਰੇ ਇਹ ਚੋਣ ਅਮਲ ਪੁਰ ਅਮਨ, ਨਿਰਪੱਖਤਾ, ਪਾਰਦਰਸ਼ਤਾ, ਆਜ਼ਾਦਾਨਾ ਤੇ ਨਿਰਵਿਘਨ ਢੰਗ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜਨ ਸਮੇਤ ਕਿਸੇ ਕਿਸਮ ਦੀ ਕੁਤਾਹੀ ਨਾ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ ।

ਚੋਣਾਂ ਲਈ ਕੁਲ 8 ਲੱਖ 88 ਹਜ਼ਾਰ 610 ਵੋਟਰ ਦਰਜ ਹਨ

ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਕੁਲ 8 ਲੱਖ 88 ਹਜ਼ਾਰ 610 ਵੋਟਰ ਦਰਜ ਹਨ, ਜ਼ਿਨ੍ਹਾਂ ਵਿੱਚੋਂ 4 ਲੱਖ 67 ਹਜ਼ਾਰ 774 ਮਰਦ, 4 ਲੱਖ 20 ਹਜ਼ਾਰ 822 ਔਰਤਾਂ ਅਤੇ 14 ਥਰਡ ਜੈਂਡਰ ਵੋਟਰ ਵੋਟਾਂ ਪਾਉਣਗੇ । ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਵੀ ਕੀਤੀ ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਕੁਲ 946 ਪੋਲਿੰਗ ਸਟੇਸ਼ਨਾਂ ਵਿਖੇ ਸਥਾਪਤ 1341 ਪੋਲਿੰਗ ਬੂਥਾਂ `ਤੇ 9000 ਦੇ ਕਰੀਬ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ । ਜਦਕਿ ਸਾਰੇ ਪੋਲਿੰਗ ਬੂਥਾਂ ਵਿਖੇ ਵੀਡੀਓਗ੍ਰਾਫ਼ੀ (Videography at polling booths,), ਸੀ. ਸੀ. ਟੀ. ਵੀ. ਕੈਮਰਿਆਂ ਸਮੇਤ ਮਾਈਕਰੋ ਆਬਜ਼ਰਵਰਾਂ ਸਮੇਤ ਸੀਨੀਅਰ ਪੀ. ਸੀ. ਐਸ. ਅਧਿਕਾਰੀਆਂ ਨੂੰ ਵੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ ਹੈ । ਇਸ ਤੋਂ ਬਿਨ੍ਹਾਂ 30 ਅਤਿਸੰਵੇਨਸ਼ੀਲ ਤੇ 164 ਸੰਵੇਨਸ਼ੀਲ ਪੋਲਿੰਗ ਸਟੇਸ਼ਨਾਂ ਵਿਖੇ ਹੋਰ ਵੀ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ ।

ਸਿ਼ਕਾਇਤਾਂ ਦੇ ਨਿਪਟਾਰੇ ਲਈ ਕੀਤਾ ਗਿਆ ਹੈ ਸੈਲ ਸਥਾਪਤ

ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਉਮੀਦਵਾਰਾਂ ਤੇ ਵੋਟਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਨੋਡਲ ਅਫ਼ਸਰ-ਕਮ-ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ. ਈ. ਓ. ਅਮਨਦੀਪ ਕੌਰ ਦੀ ਅਗਵਾਈ ਹੇਠ ਇੱਕ ਸੈਲ ਵੀ ਸਥਾਪਤ ਕੀਤਾ ਗਿਆ ਹੈ, ਜਿਸ ਦਾ ਫੋਨ ਨੰਬਰ ਫੋਨ ਨੰਬਰ 0175-2360055 ਅਤੇ ਈਮੇਲ @. ਹੈ । ਚੋਣ ਜਾਬਤੇ ਸਬੰਧੀਂ ਸ਼ਿਕਾਇਤਾਂ ਸਬੰਧੀਂ ਚੋਣਾਂ ਵਾਲੇ ਪਿੰਡਾਂ ਦਾ ਕੋਈ ਵੀ ਵੋਟਰ ਜਾਂ ਉਮੀਦਵਾਰ ਉਕਤ ਨੰਬਰ `ਤੇ ਸੰਪਰਕ ਕਰ ਸਕਦਾ ਹੈ ਜਾਂ ਈਮੇਲ ਭੇਜ ਸਕਦਾ ਹੈ।

ਬਲਾਕ ਸੰਮਤੀਆਂ ਦੇ 184 ਜੋਨਾਂ ਵਿੱਚੋਂ 15 ਜ਼ੋਨਾਂ ਵਿੱਚ ਉਮੀਦਵਾਰ ਨਿਰਵਿਰੋਧ ਵੀ ਚੁਣੇ ਗਏ ਹਨ

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਬਲਾਕ ਸੰਮਤੀਆਂ ਦੇ 184 ਜੋਨਾਂ ਵਿੱਚੋਂ 15 ਜ਼ੋਨਾਂ ਵਿੱਚ ਉਮੀਦਵਾਰ ਨਿਰਵਿਰੋਧ ਵੀ ਚੁਣੇ ਗਏ ਹਨ । ਇਨ੍ਹਾਂ ਵਿੱਚ ਪਟਿਆਲਾ ਦਾ ਨਵਾਂ ਰੱਖੜਾ, ਸਨੌਰ ਦੇ ਅਲੀਪੁਰ ਜੱਟਾਂ ਤੇ ਘਲੋੜੀ, ਭੁੱਨਰਹੇੜੀ ਦੇ ਹਡਾਣਾ, ਭਾਂਖਰ, ਬਹਿਰੂ, ਤਾਜਲਪੁਰ, ਰੋਸਨਪੁਰ, ਬਰਕਤਪੁਰ, ਭੁਨਰਹੇੜੀ ਤੇ ਨੈਣ ਕਲਾਂ, ਘਨੌਰ ਦੇ ਊਂਟਸਰ, ਸ਼ੰਭੂ ਕਲਾਂ ਦੇ ਮਦਨਪੁਰ ਤੇ ਜਨਸੂਆ ਅਤੇ ਪਾਤੜਾਂ ਤੇ ਸਹਿਜਪੁਰ ਕਲਾਂ ਸ਼ਾਮਲ ਹਨ, ਇੱਥੇ ਕੇਵਲ ਜ਼ਿਲ੍ਹਾ ਪਰਸ਼ਿਦ ਦੇ ਸਬੰਧਤ ਜ਼ੋਨ ਦੇ ਉਮੀਦਵਾਰ ਦੀ ਹੀ ਚੋਣ ਹੋਵੇਗੀ ।

ਐਸ. ਐਸ. ਪੀ. ਚਹਿਲ ਨੇ ਲਿਆ ਪਾਰਟੀਆਂ ਨੂੰ ਰਵਾਨਾ ਕਰਨ ਦਾ ਜਾਇਜ਼ਾ

ਇਸੇ ਦੌਰਾਨ ਜ਼ਿਲ੍ਹਾ ਪਟਿਆਲਾ ਦੀ ਨਿਗਰਾਨੀ ਕਰ ਰਹੇ ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਹਿਲ ਨੇ ਵੀ ਵੱਖ ਵੱਖ ਪੋਲਿੰਗ ਬੂਥਾਂ `ਤੇ ਸੁਰੱਖਿਆ ਲਈ ਤਾਇਨਾਤ ਕੀਤੇ ਜਾ ਰਹੀਆਂ ਪੁਲਸ ਪਾਰਟੀਆਂ ਨੂੰ ਰਵਾਨਾਂ ਕਰਨ ਦੇ ਕਾਰਜ ਦਾ ਜਾਇਜ਼ਾ ਲਿਆ ਅਤੇ ਐਸ. ਪੀਜ. ਤੇ ਡੀ. ਐਸ. ਪੀਜ. ਸਮੇਤ ਐਸ. ਐਚ. ਓਜ. ਨੂੰ ਜਰੂਰੀ ਹਦਾਇਤਾਂ ਦਿੱਤੀਆਂ । ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ `ਤੇ ਅਜ਼ਾਦਾਨਾ ਢੰਗ ਨਾਲ ਚੋਣਾਂ ਕਰਵਾਉਣ ਲਈ ਪੁਲਿਸ ਵੱਲੋਂ ਫੋਰਸ ਦੀ ਲੋੜੀਂਦੀ ਨਫ਼ਰੀ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਹੁਲੜਬਾਜੀ ਜਾਂ ਕੋਈ ਗ਼ਲਤ ਹਰਕਤ ਨਹੀਂ ਕਰਨ ਦਿੱਤੀ ਜਾਵੇਗੀ ।

ਵੋਟਰ ਚੋਣਾਂ ਪੁਰ ਅਮਨ ਤੇ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਦੇਣ ਆਪਣਾ ਸਹਿਯੋਗ

ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਮਨਜੀਤ ਸਿੰਘ ਮਾਨ ਅਤੇ ਏ. ਡੀ. ਸੀ. (ਸ਼ਹਿਰੀ) (ਵਿਕਾਸ) ਡਾ. ਇਸਮਤ ਵਿਜੇ ਸਿੰਘ ਨੇ ਵੀ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਪੋਲਿੰਗ ਪਾਰਟੀਆਂ ਨੂੰ ਰਵਾਨਾਂ ਕਰਨ ਦੇ ਕਾਰਜ ਦਾ ਜਾਇਜਾ ਲਿਆ ਅਤੇ ਜਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ।  ਦਮਨਜੀਤ ਸਿੰਘ ਮਾਨ ਨੇ ਚੋਣ ਅਮਲੇ ਨੂੰ 14 ਦਸੰਬਰ ਨੂੰ ਸਫ਼ਲਤਾ ਪੂਰਵਕ ਵੋਟਾਂ ਪੁਆਉਣ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ । ਉਨ੍ਹਾਂ ਨੇ ਸਮੂਹ ਵੋਟਰ ਵੀ ਅਪੀਲ ਕੀਤੀ ਕਿ ਉਹ ਇਹ ਚੋਣਾਂ ਪੁਰ ਅਮਨ ਤੇ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਆਪਣਾ ਸਹਿਯੋਗ ਦੇਣ ।

Read more : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025

ਪਹਿਲੀ ਵਾਰ ਹੋਵੇਗੀ ਡਿਜੀਟਲ ਮਰਦਮਸ਼ੁਮਾਰੀ, 11,718 ਕਰੋੜ ਮਨਜ਼ੂਰ

0
Ashwani vaishnav

ਨਵੀਂ ਦਿੱਲੀ, 13 ਦਸੰਬਰ 2025 : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ (Union Minister Ashwini Vaishnav) ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੀ ਮਰਦਮਸ਼ੁਮਾਰੀ (Census) 2027 ਦੇ ਸੰਚਾਲਨ ਲਈ 11,718 ਕਰੋੜ ਰੁਪਏ ਪ੍ਰਵਾਨ ਕੀਤੇ ਹਨ ।

ਡਿਜ਼ੀਟਲ ਮਰਦਮਸ਼ੁਮਾਰੀ ਆਪਣੀ ਕਿਸਮ ਦੀ ਪਹਿਲੀ ਮਰਦਮਸ਼ੁਮਾਰੀ ਹੋਵੇਗੀ

ਸੂਚਨਾ ਅਤੇ ਪ੍ਰਸਾਰਣ ਮੰਤਰੀ (Minister of Information and Broadcasting) ਅਸ਼ਵਨੀ ਵੈਸ਼ਨਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ (Union Cabinet) ਦੀ ਮੀਟਿੰਗ ਵਿਚ ਮਰਦਮਸ਼ੁਮਾਰੀ ਕਰਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ, ਜੋ ਕਿ ਆਪਣੀ ਕਿਸਮ ਦੀ ਪਹਿਲੀ ਡਿਜੀਟਲ ਮਰਦਮਸ਼ੁਮਾਰੀ ਹੋਵੇਗੀ । ਮਰਦਮਸ਼ੁਮਾਰੀ 2 ਪੜਾਵਾਂ ਵਿਚ ਕੀਤੀ ਜਾਵੇਗੀ ।

ਇਸਦੇ ਤਹਿਤ ਅਪ੍ਰੈਲ ਤੋਂ ਸਤੰਬਰ 2026 ਤੱਕ ਘਰਾਂ ਦੀ ਸੂਚੀ ਬਣਾਉਣ ਅਤੇ ਰਿਹਾਇਸ਼ ਦੀ ਮਰਦਮਸ਼ੁਮਾਰੀ ਦਾ ਕੰਮ ਹੋਵੇਗਾ ਅਤੇ ਫਰਵਰੀ 2027 ਵਿਚ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ। ਲੱਦਾਖ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਸੂਬਿਆਂ ਦੇ ਬਰਫ਼ ਨਾਲ ਢਕੇ ਦੂਰ-ਦੁਰਾਡੇ ਇਲਾਕਿਆਂ ਲਈ ਮਰਦਮਸ਼ੁਮਾਰੀ ਸਤੰਬਰ 2026 ਵਿਚ ਹੋਵੇਗੀ ।

ਬੀਮਾ ਖੇਤਰ ਵਿਚ 100 ਫੀਸਦੀ ਐਫ. ਡੀ. ਆਈ. ਸਬੰਧੀ ਬਿੱਲ ਵੀ ਹੋਇਆ ਪ੍ਰਵਾਨ

ਮੰਤਰੀ ਮੰਡਲ ਨੇ ਬੀਮਾ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੀ ਹੱਦ 74 ਫੀਸਦੀ ਤੋਂ ਵਧਾ ਕੇ 100 ਫੀਸਦੀ ਕਰਨ ਲਈ ਇਕ ਬਿੱਲ ਨੂੰ ਵੀ ਪ੍ਰਵਾਨਗੀ ਦੇ ਦਿੱਤੀ । ਇਹ ਬਿੱਲ ਸੰਸਦ ਦੇ ਮੌਜੂਦਾ ਸਰਦ ਰੁੱਤ ਸੈਸ਼ਨ ਵਿਚ ਹੀ ਪੇਸ਼ ਕੀਤਾ ਜਾ ਸਕਦਾ ਹੈ । ਇਸਦਾ ਉਦੇਸ਼ ਬੀਮਾ ਖੇਤਰ ਦਾ ਵਿਸਥਾਰ ਕਰਨਾ, ਵਿਕਾਸ ਨੂੰ ਰਫਤਾਰ ਦੇਣਾ ਅਤੇ ਕਾਰੋਬਾਰ ਕਰਨ ਵਿਚ ਸੁਧਾਰ ਲਿਆਉਣਾ ਹੈ ।

ਕੇਂਦਰੀ ਮੰਤਰੀ ਮੰਡਲ ਨੇ ਪ੍ਰਮਾਣੂ ਊਰਜਾ ਖੇਤਰ (Nuclear energy sector) ਵਿਚ ਨਿੱਜੀ ਹਿੱਸੇਦਾਰੀ ਦੀ ਆਗਿਆ ਦੇਣ ਸਬੰਧੀ ਪ੍ਰਸਤਾਵਿਤ ਬਿੱਲ ਨੂੰ ਵੀ ਪ੍ਰਵਾਨਗੀ ਦਿੱਤੀ । ਦੂਜੇ ਪਾਸੇ ਵੱਖ-ਵੱਖ ਉਦਯੋਗਿਕ ਉਪਾਵਾਂ ਅਤੇ ਬਰਾਮਦ ਲਈ ਕੋਲੇ ਦੀ ਨਿਲਾਮੀ ਲਈ ‘ਕੋਲਸੇਤੁ` ਵਿਵਸਥਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਤਾਂ ਜੋ ਸੋਮੇ ਦੀ ਉਚਿਤ ਵਰਤੋਂ ਅਤੇ ਨਿਰਪੱਖ ਪਹੁੰਚ ਯਕੀਨੀ ਬਣਾਈ ਜਾ ਸਕੇ ।

ਉੱਚ ਸਿੱਖਿਆ ਲਈ `ਇਕੱਲੀ ਰੈਗੂਲੇਟਰੀ ਸੰਸਥਾ` ਨੂੰ ਹਰੀ ਝੰਡੀ

ਕੇਂਦਰੀ ਮੰਤਰੀ ਮੰਡਲ ਨੇ ਯੂ. ਜੀ. ਸੀ. ਤੇ ਏ. ਆਈ. ਸੀ. ਟੀ. ਈ. ਵਰਗੀਆਂ ਸੰਸਥਾਵਾਂ ਦੀ ਥਾਂ ਉੱਚ ਸਿੱਖਿਆ ਰੈਗੂਲੇਟਰੀ ਸੰਸਥਾ ਸਥਾਪਤ ਕਰਨ ਵਾਲੇ ਬਿੱਲ ਨੂੰ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ । ਪ੍ਰਸਤਾਵਿਤ ਬਿੱਲ, ਜਿਸ ਨੂੰ ਪਹਿਲਾਂ ਭਾਰਤੀ ਉੱਚ ਸਿੱਖਿਆ ਕਮਿਸ਼ਨ (ਐੱਚ. ਈ. ਸੀ. ਆਈ.) ਬਿੱਲ ਦਾ ਨਾਂ ਦਿੱਤਾ ਗਿਆ ਸੀ, ਹੁਣ ਵਿਕਸਤ ਭਾਰਤ ਸਿੱਖਿਆ ਸੁਪਰਿਨਟੇਨਡੈਂਸ ਬਿੱਲ ਵਜੋਂ ਜਾਣਿਆ ਜਾਵੇਗਾ ।

ਨਾਰੀਅਲ ਦੇ ਐੱਮ. ਐੱਸ. ਪੀ. ’ਚ ਵਾਧਾ

ਕੇਂਦਰ ਦੀ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ 2026 ਦੇ ਸੀਜ਼ਨ ਲਈ ਨਾਰੀਅਲ ਦੀਆਂ ਦੋਵਾਂ ਕਿਸਮਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਿਚ ਵਾਧਾ ਕਰ ਦਿੱਤਾ ਹੈ । ਕਿਸਾਨਾਂ ਨੂੰ ਲਾਹੇਵੰਦ ਕੀਮਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ 2026 ਸੀਜ਼ਨ ਲਈ ਨਾਰੀਅਲ ਕਰਨਲ ਮਿਲਿੰਗ ਗ੍ਰੇਡ ਦੇ ਐੱਮ. ਐੱਸ. ਪੀ. ਵਿਚ 400 ਰੁਪਏ ਅਤੇ ਨਾਰੀਅਲ ਦੇ ਛਿਲਕੇ ਦੇ ਐੱਮ. ਐੱਸ. ਪੀ. ਵਿਚ 445 ਰੁਪਏ ਦਾ ਵਾਧਾ ਕੀਤਾ ਗਿਆ ਹੈ ।

ਇਸ ਵਾਧੇ ਤੋਂ ਬਾਅਦ, ਨਾਰੀਅਲ ਕਰਨਲ ਮਿਲਿੰਗ ਗ੍ਰੇਡ ਦਾ ਨਵਾਂ ਐੱਮ. ਐੱਸ. ਪੀ. 12027 ਰੁਪਏ ਪ੍ਰਤੀ ਕੁਇੰਟਲ ਅਤੇ ਨਾਰੀਅਲ ਦੇ ਛਿਲਕੇ ਦਾ ਨਵਾਂ ਐਮ. ਐੱਸ. ਪੀ. (M. S. P.) 12500 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ । ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) ਵਿਚ ਪ੍ਰਸਤਾਵਿਤ ਇਕੱਲੇ ਉੱਚ ਸਿੱਖਿਆ ਰੈਗੂਲੇਟਰ ਦਾ ਉਦੇਸ਼ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.), ਆਲ ਇੰਡੀਆ ਕੌਂਸਲ ਵਾਰ ਟੈਕਨੀਕਲ ਐਜੂਕੇਸ਼ਨ (ਏ. ਆਈ. ਸੀ. ਟੀ. ਈ.) ਅਤੇ ਨੈਸ਼ਨਲ ਕੌਂਸਲ ਵਾਰ ਟੀਚਰ ਐਜੂਕੇਸ਼ਨ (ਐੱਨ. ਸੀ. ਟੀ. ਆਈ.) ਨੂੰ ਬਦਲਣਾ ਹੈ ।

Read More : 1300 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਕੀਤਾ ਜਾ ਰਿਹਾ ਹੈ ਨਵੀਨੀਕਰਨ: ਵੈਸ਼ਨਵ

ਸੌਤੇਲੇ ਮਾਤਾ-ਪਿਤਾ ਨੂੰ ਹੋਈ ਬੱਚੇ ਦੇ ਕਤਲ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ

0
child's murder

ਯਮੁਨਾਨਗਰ, 13 ਦਸੰਬਰ 2025 : ਹਰਿਆਣਾ ਦੇ ਯਮੁਨਾਨਗਰ (Yamunanagar) ਵਿੱਚ ਇੱਕ ਬੱਚੇ ਦੀ ਟੁਕੜੇ-ਟੁਕੜੇ ਲਾਸ਼ (The dismembered body of a child) ਮਿਲਣ ਨਾਲ ਤਿੰਨ ਸਾਲ ਪਹਿਲਾਂ ਫੈਲੀ ਸਨਸਨੀ ਵਾਲੇ ਮਾਮਲੇ ਵਿਚ ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਬੱਚੇ ਦੇ ਸੌਤੇਲੇ ਪਿਤਾ ਅਤੇ ਜੈਵਿਕ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ । ਜਿ਼ਲ੍ਹਾ ਅਤੇ ਵਧੀਕ ਸੈਸ਼ਨ ਜੱਜ ਨੇ ਦੋਵਾਂ ਨੂੰ ਉਮਰ ਕੈਦ (Life imprisonment) ਦੀ ਸਜ਼ਾ ਸੁਣਾਈ ।

ਜਿ਼ਲਾ ਡਿਪਟੀ ਅਟਾਰਨੀ ਨੇ ਦਿੱਤੀ ਘਟਨਾ ਸਬੰਧੀ ਸਮੁੱਚੀ ਜਾਣਕਾਰੀ

ਜਿ਼ਲ੍ਹਾ ਡਿਪਟੀ ਅਟਾਰਨੀ ਸੁਧੀਰ ਸਿੰਧਰ (District Deputy Attorney Sudhir Sindhar) ਨੇ ਦੱਸਿਆ ਕਿ ਇਹ ਘਟਨਾ 11 ਦਸੰਬਰ-2022 ਨੂੰ ਵਾਪਰੀ ਸੀ, ਜਦੋਂ ਇੱਕ ਗੋਤਾਖੋਰ ਨੂੰ ਇੱਕ ਬੋਰੀ ਵਿੱਚ ਭਰੀ ਇੱਕ ਲਾਸ਼ ਮਿਲੀ ਜਿਸਦੀਆਂ ਲੱਤਾਂ ਕੱਟੀਆਂ ਹੋਈਆਂ ਸਨ ਅਤੇ ਉਸਦੇ ਗਲੇ ਵਿੱਚ ਕਈ ਰਾਡ ਸਨ ।

ਜਿ਼ਲ੍ਹਾ ਅਤੇ ਸੈਸ਼ਨ ਜੱਜ ਨੇ ਸੁਣਾਈ ਜੁਰਮਾਨੇ ਅਤੇ ਉਮਰ ਕੈਦ ਦੀ ਸਜ਼ਾ

ਪੁਲਸ ਨੇ ਮਾਮਲੇ ਦੀ ਕਈ ਕੋਣਾਂ ਤੋਂ ਜਾਂਚ ਕੀਤੀ ਅਤੇ ਮ੍ਰਿਤਕ ਦੇ ਪਿਤਾ, ਤਰਸੇਮ ਅਤੇ ਮਾਂ, ਸੀਮਾ ਨੂੰ ਗ੍ਰਿਫ਼ਤਾਰ ਕੀਤਾ । ਅਦਾਲਤ ਵਿੱਚ ਇੱਕ ਚਿੱਟੀ ਕਾਰ ਦੇ ਆਉਣ-ਜਾਣ ਦੀ ਸੀ. ਸੀ. ਟੀ. ਵੀ. ਫੁਟੇਜ ਹੋਰ ਸਬੂਤਾਂ ਦੇ ਨਾਲ ਮਿਲੀ । ਇਸ ਤੋਂ ਬਾਅਦ ਜਿ਼ਲ੍ਹਾ ਅਤੇ ਸੈਸ਼ਨ ਜੱਜ (District and Sessions Judge) ਆਰ. ਐਸ. ਡਿਮਰੀ ਦੀ ਅਦਾਲਤ ਨੇ ਵਰੁਣ ਦੇ ਸੌਤੇਲੇ ਪਿਤਾ, ਤਰਸੇਮ ਅਤੇ ਜੈਵਿਕ ਮਾਂ, ਸੀਮਾ ਨੂੰ ਉਮਰ ਕੈਦ ਅਤੇ 22,000 ਅਤੇ 12,000 ਦੇ ਜੁਰਮਾਨੇ ਦੀ ਸਜ਼ਾ ਸੁਣਾਈ ।

Read more : ਕੇਰਲ ਦੀ ਅਦਾਲਤ ਨੇ ਸੁਣਾਈ 6 ਵਿਅਕਤੀਆਂ ਨੂੰ 20 ਸਾਲ ਦੀ ਕੈਦ ਦੀ ਸਜ਼ਾ

 

3 ਡਾਕਟਰ ਤੇ ਮੌਲਵੀ 12 ਦਿਨ ਦੀ ਨਿਆਂਇਕ ਹਿਰਾਸਤ `ਚ

0
judicial custody

ਨਵੀਂ ਦਿੱਲੀ, 13 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਬਣੇ ਲਾਲ ਕਿਲੇ (Red Fort) ਨੇੜੇ 10 ਨਵੰਬਰ ਨੂੰ ਹੋਏ ਧਮਾਕੇ ਸਬੰਧੀ ਗ੍ਰਿਫ਼ਤਾਰ ਕੀਤੇ ਗਏ 3 ਡਾਕਟਰਾਂ (3 doctors) ਅਤੇ ਇਕ ਮੌਲਵੀ (one Molvi) ਨੂੰ ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ 12 ਦਿਨਾਂ ਦੀ ਨਿਆਂਇਕ ਹਿਰਾਸਤ (Judicial custody) ਵਿਚ ਭੇਜ ਦਿੱਤਾ ਗਿਆ ਹੈ ।

ਆਵਾਜ ਦੇ ਨਮੂਨੇ ਦੀ ਪ੍ਰਮਾਣਿਕਤਾ ਯਕੀਨੀ ਬਣਾਉਣ ਲਈ ਬਿਲਾਲ ਨਸੀਰ ਮੁੱਲਾ ਨੂੰ ਵੀ ਕੀਤਾ ਗਿਆ ਅਦਾਲਤ ਵਿਚ ਪੇਸ

ਪਿੰਸੀਪਲ ਅਤੇ ਸੈਸ਼ਨ ਜੱਜ ਅੰਜੂ ਬਜਾਜ ਚਾਂਦਨਾ ਦੀ ਅਦਾਲਤ ਵਿਚ ਇਕ ਹੋਰ ਮੁਲਜ਼ਮ ਬਿਲਾਲ ਨਸੀਰ ਮੱਲਾ (Accused Bilal Nasir Malla) ਨੂੰ ਵੀ ਪੇਸ਼ ਕੀਤਾ ਗਿਆ ਤਾਂ ਜੋ ਉਸਦੀ ਆਵਾਜ਼ ਦੇ ਨਮੂਨੇ ਦੀ ਪ੍ਰਮਾਣਿਕਤਾ ਯਕੀਨੀ ਬਣਾਈ ਜਾ ਸਕੇ । ਦੋਸ਼ੀ ਡਾ. ਮੁਜ਼ਮਿਲ ਗਨਾਈ, ਡਾ. ਅਦੀਲ ਰਾਖਰ, ਡਾ. ਸ਼ਾਹੀਨਾ ਸਈਦ ਅਤੇ ਮੌਲਵੀ ਇਰਫਾਨ ਅਹਿਮਦ ਵਾਗੇ ਨੂੰ ਉਨ੍ਹਾਂ ਦੀ 4 ਦਿਨਾਂ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ । ਪਟਿਆਲਾ ਹਾਊਸ ਜ਼ਿਲਾ ਅਦਾਲਤ ਕੰਪਲੈਕਸ ਦੇ ਅੰਦਰ ਅਤੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਜਾਰੀ ਕਾਰਵਾਈ ਨੂੰ ਕਵਰ ਕਰਨ ਤੋਂ ਮੀਡੀਆ ਕਰਮਚਾਰੀਆਂ ਨੂੰ ਰੋਕ ਦਿੱਤਾ ਗਿਆ ਸੀ ।

Read More : ਦਿੱਲੀ ਧਮਾਕੇ ਮਾਮਲੇ ਵਿਚ ਚਾਰ ਹੋਰ ਨੂੰ ਗ੍ਰਿਫ਼ਤਾਰ ਕਰਨ ਤੇ ਗਿਣਤੀ ਹੋਈ ਛੇ

HD‑Streaming‑Qualität im Live‑Casino: Wie Bizzo Casino das Spielerlebnis revolutioniert

0

HD‑Streaming‑Qualität im Live‑Casino: Wie Bizzo Casino das Spielerlebnis revolutioniert

Live‑Casino‑Spiele haben in den letzten Jahren einen Boom erlebt. Spieler wollen das Flair eines echten Casinos, aber bequem von zu Hause aus. Dafür ist eine stabile, hochauflösende Videoverbindung unverzichtbar.

Was bedeutet HD‑Streaming?
HD‑Streaming liefert ein Bild mit mindestens 720 p, idealerweise 1080 p. Das sorgt für klare Details, scharfe Farben und flüssige Bewegungen. Ohne HD‑Qualität wirken Karten unscharf und das gesamte Erlebnis leidet.

Wichtige technische Faktoren

Faktor Warum wichtig Typische Werte bei Top‑Anbietern
Auflösung Bildklarheit 720 p – 1080 p
Bildrate (FPS) Bewegungsflüssigkeit 30 fps – 60 fps
Latenz Reaktionszeit < 200 ms
Bandbreite Unterbrechungsfrei 5 Mbps – 10 Mbps

Ein gutes Live‑Casino wie Bizzo Casino stellt sicher, dass alle diese Werte erfüllt werden. So können Spieler ihre Lieblingsspiele wie Blackjack, Roulette oder Baccarat in bester Bildqualität genießen.

Warum Bizzo Casino in puncto Streaming herausragt

Bizzo Casino investiert stark in modernste Streaming‑Technologie. Die Plattform arbeitet mit mehreren professionellen Studios zusammen, die in Europa und Asien angesiedelt sind. Das Ergebnis ist ein nahtloser Live‑Feed, der sowohl Desktop‑ als auch Mobilgeräte unterstützt.

Mehrere Kameraperspektiven

Die meisten Live‑Tische bei Bizzo Casino bieten mindestens zwei Kameras: eine Übersicht über den gesamten Tisch und eine Nahaufnahme des Dealers. Das erhöht die Transparenz und lässt den Spieler das Spiel besser verfolgen.

Adaptive Bitrate

Die adaptive Bitrate‑Technologie erkennt die Internetgeschwindigkeit des Spielers und passt die Qualität automatisch an. Bei einer schnellen Verbindung wird 1080 p gestreamt, bei schwächerer Verbindung wechselt das System zu 720 p, ohne das Spiel zu unterbrechen.

Demo‑Mode für risikofreies Ausprobieren

Neulinge können den Demo‑Mode nutzen, um die Streaming‑Qualität und das Spielgefühl zu testen, bevor sie echtes Geld einsetzen. Dieser Modus ist komplett kostenfrei und erfordert keine Registrierung.

Beispiel:
Anna, eine 28‑jährige Spielerin aus Berlin, wollte zum ersten Mal Live‑Roulette testen. Sie startete den Demo‑Mode bei Bizzo Casino, erlebte die klare HD‑Qualität und entschied sich anschließend, mit einem kleinen Einsatz zu spielen.

Bonus ohne Einzahlung und Willkommensbonus optimal nutzen

Ein häufiges Problem neuer Spieler ist die Unsicherheit, ob ein Casino wirklich hält, was es verspricht. Bizzo Casino löst dieses Problem mit einem Bonus ohne Einzahlung und einem großzügigen Willkommensbonus.

So funktioniert der Bonus ohne Einzahlung

  1. Registriere dich auf der Seite.
  2. Verifiziere deine E‑Mail.
  3. Der Bonus wird automatisch deinem Konto gutgeschrieben.

Der Bonus kann für die meisten Slot‑Spiele und einige Tischspiele genutzt werden. Wichtig ist die Umsatzbedingungen: meist 30‑ bis 40‑maliger Einsatz des Bonusbetrags.

Der Willkommensbonus im Detail

Bizzo Casino bietet neuen Spielern bis zu 1.000 € plus 100 Freispiele. Die Umsatzbedingungen liegen bei 35‑fachem Durchspielen, wobei die Freispiele nur für ausgewählte Slots gelten.

Statistik: Laut internen Daten beträgt die durchschnittliche Auszahlungsquote (RTP) der Bonus‑Slots bei Bizzo Casino 96,3 %.

Praktische Tipps zur Bonusnutzung

  • Setze Limits: Bestimme vorher, wie viel du bereit bist zu verlieren.
  • Wähle Spiele mit hoher RTP: So erhöhst du deine Gewinnchancen.
  • Nutze den Demo‑Mode: Teste neue Slots, bevor du den Bonus einsetzt.

Sicherheit, Lizenzierung und schnelle Auszahlungen

Vertrauen ist das Fundament jedes Online‑Casinos. Bizzo Casino ist von der Malta Gaming Authority (MGA) lizenziert und unterliegt strengen Auflagen zum Spielerschutz.

Spielerschutzmaßnahmen

  • Verifizierung: KYC‑Prozess verhindert Betrug.
  • Selbstsperre: Spieler können sich temporär oder dauerhaft sperren lassen.
  • Einzahlungslimits: Individuell einstellbar, um verantwortungsbewusstes Spielen zu fördern.

Auszahlungsgeschwindigkeit

Bizzo Casino verarbeitet Auszahlungen in der Regel innerhalb von 24 Stunden bei E‑Wallets und 2‑3 Werktagen bei Banküberweisungen. Die Plattform nutzt verschlüsselte SSL‑Verbindungen, um alle Transaktionen zu sichern.

Beispiel:
Markus, ein Vielspieler, beantragte eine Auszahlung von 500 €. Die Anfrage wurde innerhalb von 1,5 Stunden von der E‑Wallet‑Abteilung bestätigt und das Geld war sofort auf seinem Konto.

Mobile Erfahrung und Kundenservice

Heutzutage spielen die meisten Nutzer über Smartphones oder Tablets. Bizzo Casino bietet eine responsive Web‑App, die auf iOS und Android gleichermaßen funktioniert.

Mobile Vorteile

  • HD‑Streaming: Auch auf kleinen Bildschirmen wird die hohe Bildqualität beibehalten.
  • Touch‑Optimierung: Einfache Navigation und schnelle Einsatzanpassungen.
  • Push‑Benachrichtigungen: Infos zu Aktionen, Bonusangeboten und Spielupdates.

Kundenservice

Der Support ist 24 Stunden‑täglich per Live‑Chat, E‑Mail und Telefon erreichbar. Die durchschnittliche Antwortzeit liegt bei unter 2 Minuten im Live‑Chat.

FAQ – Häufig gestellte Fragen

Q: Wie lange dauert ein Live‑Dealer‑Stream bei Bizzo Casino?
A: Der Stream läuft rund um die Uhr ohne Unterbrechungen, solange eine stabile Internetverbindung besteht.

Q: Kann ich den Bonus ohne Einzahlung im Demo‑Mode nutzen?
A: Nein, der Demo‑Mode ist kostenlos und benötigt keinen Bonus. Der Bonus ohne Einzahlung gilt nur für Echtgeld‑Spiele.

Q: Welche Zahlungsmethoden werden unterstützt?
A: Bizzo Casino akzeptiert Kreditkarten, E‑Wallets (Skrill, Neteller), Banküberweisungen und einige Krypto‑Optionen.

Q: Ist das Spiel auf dem Handy genauso sicher wie auf dem PC?
A: Ja, die SSL‑Verschlüsselung schützt alle Geräte gleich.

Q: Wie kann ich meine Spielsucht vorbeugen?
A: Setze tägliche Einzahlungslimits, nutze die Selbstausschluss‑Funktion und spiele nur mit Geld, das du dir leisten kannst zu verlieren.

Fazit und Aufruf zum Handeln

Bizzo Casino kombiniert erstklassige HD‑Streaming‑Qualität, ein attraktives Bonus‑Programm und zuverlässige Sicherheitsstandards. Die Plattform löst das häufige Problem neuer Spieler, die nach einem vertrauenswürdigen und technisch ausgereiften Live‑Casino suchen. Durch schnelle Auszahlungen, einen rund‑um‑die‑Uhr‑Kundensupport und eine mobil‑optimierte Oberfläche wird das Spielerlebnis rundum verbessert.

Wenn du bereit bist, die Vorteile selbst zu testen und von den exklusiven Boni zu profitieren, dann besuche jetzt Bizzocasino und starte dein Abenteuer im besten deutschen Live‑Casino. Viel Spaß und spiele stets verantwortungsbewusst!

ਪਾਵਰਕਾਮ ਦੇ 21 ਮੀਟਰ ਰੀਡਰਾਂ ਦੀਆਂ ਸੇਵਾਵਾਂ ਕੀਤੀਆਂ ਖਤਮ

0
meter readers

ਚੰਡੀਗੜ੍ਹ, 13 ਦਸੰਬਰ 2025 : ਪੰਜਾਬ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਵਿਚੋਂ ਇਕ ਵਿਭਾਗ ਪਾਵਰਕਾਮ (Powercom) ਦੇ ਸੈਂਟਰਲ ਜੋਨ ਦੇ ਮੁੱਖ ਇੰਜੀਨੀਅਰ ਜਗਦੇਵ ਸਿੰਘ ਹੰਸ ਨੇ ਲੁਧਿਆਣਾ ਸ਼ਹਿਰ ਵਿਚ ਧੋਖਾਧੜੀ (Fraud) ਕਰਨ ਵਾਲੇ ਮੁਲਾਜਮਾਂ ਵਿਰੁੱਧ ਕਾਰਵਾਈ ਕਰਦਿਆਂ ਪਾਵਰਕਾਮ ਵਿਭਾਗ ਦੀਆਂ 9 ਵੱਖ-ਵੱਖ ਡਵੀਜਨਾਂ ਵਿਚ ਕੰਮ ਕਰਦੇ 21 ਮੀਟਰ ਰੀਡਰਾਂ (21 meter readers) ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ ।

ਕਿਹੜੀਆਂ-ਕਿਹੜੀਆਂ ਡਵੀਜਨਾਂ ਨਾਲ ਸਬੰਧਤ ਹਨ ਅੰਕੜੇ ਤੇ ਮੀਟਰ ਰੀਡਰ

ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ 21 ਮੀਟਰ ਰੀਡਰਾਂ ਨੂੰ ਨੌਕਰੀ ਤੋਂ ਕੱਢਿਆ (Fired) ਗਿਆ ਹੈ ਉਹ ਟੀ. ਡੀ. ਐਸ. ਕੰਪਨੀ ਨਾਲ ਸਬੰਧਤ ਹਨ ਅਤੇ ਜਿਨ੍ਹਾਂ ਡਵੀਜ਼ਨਾਂ ਦੇ ਮੀਟਰ ਰੀਡਰਾਂ ਨੂੰ ਬਰਖਾਸਤ ਕੀਤਾ ਗਿਆ ਹੈ ਵਿੱਚ ਪਾਵਰਕਾਮ ਦੇ ਸਟੇਟ ਡਿਵੀਜ਼ਨ, ਸੀਐਸਸੀ, ਫੋਕਲ ਪੁਆਇੰਟ, ਸਿਟੀ ਸੈਂਟਰ, ਸਿਟੀ ਵੈਸਟ, ਮਾਡਲ ਟਾਊਨ ਅਤੇ ਆਗਰਾ ਨਗਰ ਡਿਵੀਜ਼ਨ ਦੇ ਅੰਕੜੇ ਸ਼ਾਮਲ ਹਨ ।

ਕਿਸ ਕਾਰਨ ਚੁੱਕਿਆ ਗਿਆ ਅਜਿਹਾ ਕਦਮ

ਇੱਕ ਅੰਦਾਜ਼ੇ ਅਨੁਸਾਰ ਲੁਧਿਆਣਾ ਜਿ਼ਲ੍ਹੇ ਵਿੱਚ ਲਗਭਗ 40 ਮੀਟਰ ਰੀਡਰਾਂ ਨੇ ਬਿਜਲੀ ਮੀਟਰਾਂ ਦੀ ਰੀਡਿੰਗ ਲੈਂਦੇ ਸਮੇਂ (While taking a reading) ਖਪਤਕਾਰਾਂ ਨਾਲ ਸਮਝੌਤਾ ਕੀਤਾ ਹੈ ਅਤੇ ਉਨ੍ਹਾਂ ਦੁਆਰਾ ਖਪਤ ਕੀਤੀ ਗਈ ਬਿਜਲੀ ਦੀਆਂ ਘੱਟ ਯੂਨਿਟਾਂ ਦਿਖਾ ਕੇ ਜ਼ੀਰੋ ਬਿੱਲ ਜਾਰੀ ਕੀਤੇ ਹਨ। ਜਿਸ ਵਿੱਚ ਕਰਮਚਾਰੀਆਂ ਨੇ ਓ. ਸੀ. ਆਰ. ਨੂੰ ਜਾਅਲੀ ਬਣਾਇਆ ਹੈ। ਸਕੈਨਿੰਗ ਐਪ ਦੀ ਵਰਤੋਂ ਕਰਕੇ ਬਿੱਲ ਤਿਆਰ ਕਰਨ ਦੀ ਬਜਾਏ ਸਾਫਟਵੇਅਰ ਨਾਲ ਛੇੜਛਾੜ ਕਰਕੇ ਮੈਨੂਅਲ ਬਿਜਲੀ ਬਿੱਲ ਤਿਆਰ ਕੀਤੇ ਗਏ ਸਨ ।

ਕੀ ਆਖਿਆ ਮੁੱਖ ਇੰਜੀਨੀਅਰ ਤੇ ਡਿਪਟੀ ਚੀਫ ਇੰਜੀਨੀਅਰ ਨੇ

ਉਪਰੋਕਤ ਸਬੰਧੀ ਗੱਲਬਾਤ ਕਰਦਿਆਂ ਪਾਵਰਕਾਮ ਦੇ ਮੁੱਖ ਇੰਜੀਨੀਅਰ ਜਗਦੇਵ ਸਿੰਘ ਹੰਸ (Chief Engineer Jagdev Singh Hans) , ਡਿਪਟੀ ਚੀਫ ਇੰਜੀਨੀਅਰ ਪੂਰਬੀ ਸੁਰਜੀਤ ਸਿੰਘ ਅਤੇ ਡਿਪਟੀ ਚੀਫ ਇੰਜੀਨੀਅਰ ਪੱਛਮੀ ਕੁਲਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਵਿਭਾਗ ਅਕਸ ਨੂੰ ਖਰਾਬ ਕਰਨ ਵਾਲੇ ਕਿਸੇ ਵੀ ਮੀਟਰ ਰੀਡਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

Read more : ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਟਾਇਆ ਗਿਆ, ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਵੀ ਖਤਮ

ਸੜਕ ਹਾਦਸੇ ਵਿਚ 3 ਦੀ ਹੋਈ ਮੌਤ 4 ਜ਼ਖ਼ਮੀ

0
road accident

ਉਤਰ ਪ੍ਰਦੇਸ਼, 13 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਉਨਾਓ (Unnao) ਵਿੱਚ ਸ਼ਨੀਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ (Terrible road accident) ਵਾਪਰਿਆ ।

ਟਰੱਕ ਤੇ ਆਟੋ ਰਿਕਸ਼ਾ ਦੀ ਟੱਕਰ ਕਾਰਨ ਕਿੰਨਿਆਂ ਦੀ ਮੌਤ ਤੇ ਕਿੰਨੇ ਜ਼਼ਖਮੀ

ਇੱਕ ਟਰੱਕ ਅਤੇ ਆਟੋ-ਰਿਕਸ਼ਾ (Trucks and auto-rickshaws) ਦੀ ਟੱਕਰ ਵਿੱਚ ਤਿੰਨ ਲੋਕਾਂ ਦੀ ਮੌਤ (Three people died) ਹੋ ਗਈ ਅਤੇ ਚਾਰ ਹੋਰ ਜ਼ਖ਼ਮੀ (four others were injured) ਹੋ ਗਏ । ਜ਼ਖਮੀਆਂ ਨੂੰ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਦੋਂ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ।

ਹਾਦਸਾ ਭਿਆਨਕ ਸੀ ਕਿ ਆਟੋ ਰਿਕਸ਼ਾ ਹੋ ਗਿਆ ਚਕਨਾਚੂਰ

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ `ਤੇ ਪਹੁੰਚ ਗਈ । ਹਾਦਸਾ ਇੰਨਾ ਭਿਆਨਕ ਸੀ ਕਿ ਆਟੋ-ਰਿਕਸ਼ਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ । ਇਹ ਹਾਦਸਾ ਅਜਗੈਨ ਥਾਣਾ ਖੇਤਰ ਦੇ ਅਧੀਨ ਆਉਂਦੇ ਮਕੂਰ ਪਿੰਡ ਦੇ ਇੰਡੀਅਨ ਪੈਟਰੋਲ ਪੰਪ ਨੇੜੇ ਵਾਪਰਿਆ । ਪੁਲਿਸ ਨੇ ਦੱਸਿਆ ਕਿ ਮਕੁਰ ਪਿੰਡ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਟਰੱਕ ਅਤੇ ਇੱਕ ਆਟੋ ਦੀ ਟੱਕਰ ਹੋ ਗਈ ।

ਹਾਦਸੇ ਦੇ ਕਾਰਨਾਂ ਦੀ ਕੀਤੀ ਜਾ ਰਹੀ ਹੈ ਜਾਂਚ

ਸਥਾਨਕ ਨਿਵਾਸੀਆਂ ਤੋਂ ਮਿਲੀ ਜਾਣਕਾਰੀ `ਤੇ ਕਾਰਵਾਈ ਕਰਦਿਆਂ ਪੁਲਸ ਦੀ ਇੱਕ ਟੀਮ ਮੌਕੇ `ਤੇ ਪਹੁੰਚੀ ਅਤੇ ਬਚਾਅ ਕਾਰਜ ਕੀਤੇ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ । ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ।

ਲੋਕਾਂ ਨੇ ਦੱਸਿਆ ਕਿ ਆਟੋ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ

ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ । ਸਥਾਨਕ ਲੋਕਾਂ ਨੇ ਦੱਸਿਆ ਕਿ ਆਟੋ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ । ਟਰੱਕ ਨਾਲ ਟਕਰਾਉਣ ਤੋਂ ਬਾਅਦ ਇਹ ਚਕਨਾਚੂਰ ਹੋ ਗਿਆ, ਜਿਸ ਕਾਰਨ ਇਸ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਕਈ ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

Read more : ਸਿਰਸਾ ਚ ਵਾਪਰਿਆ ਸੜਕ ਹਾਦਸਾ , ਵਿਅਕਤੀ ਦੀ ਹੋਈ ਮੌਤ

ਜ਼ੁਬਿਨ ਗਰਗ ਦੀ ਮੌਤ ਦੇ ਮਾਮਲੇ `ਚ 3500 ਤੋਂ ਵੱਧ ਸਫਿਆਂ ਦੀ ਚਾਰਜਸ਼ੀਟ ਦਾਇਰ

0
zubin-garg

ਗੁਹਾਟੀ, 13 ਦਸੰਬਰ 2025 : ਗਾਇਕ ਜ਼ੁਬਿਨ ਗਰਗ (Singer Zubin Garg) ਦੀ ਮੌਤ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) (S. I. T.) ਨੇ ਗੁਹਾਟੀ ਦੀ ਇਕ ਅਦਾਲਤ ਵਿਚ 4 ਵਿਅਕਤੀਆਂ `ਤੇ ਕਤਲ ਦਾ ਦੋਸ਼ (4 people charged with murder) ਲਾਇਆ ਹੈ ।

4 ਤੇ ਲੱਗਿਆ ਹੈ ਕਤਲ ਦਾ ਦੋਸ਼

ਵਕੀਲਾਂ ਨੇ ਦੱਸਿਆ ਕਿ ਮੁਲਜ਼ਮ ਸਿ਼ਆਮ ਕਾਨੂ ਮਹੰਤ, ਸਿਧਾਰਥ ਸ਼ਰਮਾ, ਸ਼ੇਖਰ ਜੋਤੀ ਗੋਸਵਾਮੀ ਤੇ ਅੰਮ੍ਰਿਤ ਪਰਵ ਜੋ ਮਹੰਤ ਹਨ । ਸਿ਼ਆਮ ਸਿੰਗਾਪੁਰ `ਚ ਹੋਏ ਉੱਤਰ-ਪੂਰਬੀ ਭਾਰਤ ਉਤਸਵ ਦਾ ਮੁੱਖ ਪ੍ਰਬੰਧਕ ਸੀ, ਜਿਸ `ਚ ਗਰਗ ਨੇ ਹਿੱਸਾ ਲਿਆ ਸੀ । 19 ਸਤੰਬਰ ਨੂੰ ਉਤਸਵ ਦੌਰਾਨ ਸਮੁੰਦਰ `ਚ ਤੈਰਦੇ ਸਮੇਂ ਗਰਗ ਦੀ ਭੇਤਭਰੇ ਹਾਲਾਤ `ਚ ਮੌਤ ਹੋ ਗਈ ਸੀ ।

ਮੁੱਖ ਮੰਤਰੀ ਨੇ ਵਿਧਾਨ ਸਭਾ ਸੈਸ਼ਨ `ਚ ਦਾਅਵਾ ਕੀਤਾ ਸੀ ਕਿ ਗਰਗ ਦੀ ਮੌਤ ‘ਹੱਤਿਆ ਦਾ ਸਪੱਸ਼ਟ ਮਾਮਲਾ` ਹੈ

ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (Chief Judicial Magistrate) ਦੀ ਅਦਾਲਤ `ਚ ਦਾਇਰ ਕੀਤੀ ਗਈ 3500 ਤੋਂ ਵੱਧ ਸਫਿਆਂ ਦੀ ਚਾਰਜਸ਼ੀਟ ਵਿਚ ਗੈਰ-ਇਰਾਦਤਨ ਕਤਲ ਦਾ ਦੋਸ਼ -ਲਾਇਆ ਗਿਆ ਹੈ । ਆਸਾਮ ਸਰਕਾਰ ਨੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਸ ਐੱਮ. ਪੀ. ਗੁਪਤਾ ਨੂੰ ਐੱਸ. ਆਈ. ਟੀ. ਦਾ ਮੁਖੀ ਬਣਾਇਆ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵਿਧਾਨ ਸਭਾ ਦੇ ਸੈਸ਼ਨ `ਚ ਦਾਅਵਾ ਕੀਤਾ ਸੀ ਕਿ ਗਰਗ ਦੀ ਮੌਤ ‘ਹੱਤਿਆ ਦਾ ਸਪੱਸ਼ਟ ਮਾਮਲਾ`ਹੈ ।

Read more : ਜ਼ੁਬਿਨ ਮੌਤ ਦੇ ਮਾਮਲੇ `ਚ ਜਾਂਚ ਹੋਈ ਪੂਰੀ ਤੇ 12 ਨੂੰ ਦਰਜ ਹੋਵੇਗਾ ਦੋਸ਼-ਪੱਤਰ

ਕੇਰਲ ਦੀ ਅਦਾਲਤ ਨੇ ਸੁਣਾਈ 6 ਵਿਅਕਤੀਆਂ ਨੂੰ 20 ਸਾਲ ਦੀ ਕੈਦ ਦੀ ਸਜ਼ਾ

0
child's murder
ਕੋਚੀ, 13 ਦਸੰਬਰ 2025 : ਕੇਰਲ ਦੀ ਇਕ ਅਦਾਲਤ (Kerala Court) ਨੇ 2017 `ਚ ਇਕ ਅਦਾਕਾਰਾ ਦੇ ਸੈਕਸ ਸ਼ੋਸ਼ਣ (Actress’ sexual harassment) `ਦੇ ਮਾਮਲੇ `ਚ ਦੋਸ਼ੀ ਪਾਏ ਗਏ 6 ਵਿਅਕਤੀਆਂ (6 people) ਨੂੰ 20-20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ ।

ਅਦਾਲਤ ਨੇ ਹੋਰ ਅਪਰਾਧਾਂ ਲਈ ਵੀ ਦਿੱਤਾ ਕੈਦ ਦਾ ਹੁਕਮ

ਏਰਨਾਕੁਲਮ ਦੀ ਜਿ਼ਲਾ ਤੇ ਪ੍ਰਿੰਸੀਪਲ ਸੈਸ਼ਨ ਅਦਾਲਤ (District and Principal Sessions Court) ਦੇ ਜੱਜ ਹਨੀ ਐਮ. ਵਰਗੀਸ ਨੇ ਸੁਨੀਲ ਐੱਨ. ਐੱਸ. ਉਰਫ਼ ਪਲਸਰ ਸੁਨੀ, ਮਾਰਟਿਨ ਐਂਟਨੀ, ਮਣੀਕੰਦਨ ਬੀ., ਵਿਜੇਸ਼ ਵੀ.ਪੀ., ਸਲੀਮ ਐੱਚ. ਤੇ ਪ੍ਰਦੀਪ ਨੂੰ ਸਜ਼ਾ ਸੁਣਾਈ । ਅਦਾਲਤ ਨੇ ਹੋਰ ਅਪਰਾਧਾਂ ਲਈ ਵੀ `ਕੈਦ ਦਾ ਹੁਕਮ ਦਿੱਤਾ । ਸਾਰੀਆਂ ਸਜ਼ਾਵਾਂ ਇਕੋ ਸਮੇਂ ਚੱਲਣਗੀਆਂ ।  ਅਦਾਲਤ ਨੇ ਪੀੜਤਾ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਤੇ ਸੈਕਸ ਸ਼ੋਸ਼ਣ ਦੀ ਵੀਡੀਓ ਵਾਲੀ ਪੈੱਨ ਡਰਾਈਵ ਦੇ ਜਾਂਚ ਅਧਿਕਾਰੀ ਦੀ ਹਿਰਾਸਤ ਦਾ ਵੀ ਹੁਕਮ ਦਿੱਤਾ । 8 ਦਸੰਬਰ ਨੂੰ ਅਦਾਲਤ ਨੇ ਅਦਾਕਾਰ ਦਿਲੀਪ ਸਮੇਤ 4 ਮੁਲਜ਼ਮਾਂ ਨੂੰ ਇਸ ਮਾਮਲੇ `ਚ ਬਰੀ ਕਰ ਦਿੱਤਾ ਸੀ । Read more : ਅਦਾਲਤ ਵਿਚ ਪੇਸ਼ੀ ਭੁਗਤਣ ਆਏ ਨੌਜਵਾਨ ਨੂੰ ਮਾਰੀਆਂ ਗੋਲੀਆਂ

ਅਕਾਲੀ ਦਲ ਤੇ ਕਾਂਗਰਸ ਮੰਨੀ ਬੈਠੇ ਹਨ ਚੋਣਾਂ ਤੋਂ ਪਹਿਲਾਂ ਹੀ : ਮੁੱਖ ਮੰਤਰੀ

0
Chief Minister

ਚੰਡੀਗੜ੍ਹ, 13 ਦਸੰਬਰ 2025 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ (Chief Minister) ਦੇ ਤੌੌਰ ਤੇ ਅਗਵਾਈ ਕਰ ਰਹੇ ਭਗਵੰਤ ਸਿੰਘ ਮਾਨ (Bhagwant Singh Mann) ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਗੱਲਬਾਤ ਕਰਦਿਆ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਮੰਨੀ ਬੈਠੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਕਰਤੂਤਾਂ ਕਰਕੇ ਹਾਰਦੀ ਹੈ ਪਰ ਹਾਰ ਦਾ ਠੀਕਰਾ ਦੂਜਿਆਂ ਸਿਰ ਭੰਨਦੀ ਹੈ ।

ਚੰਨੀ ਨੇ ਅਸਲ ਵਿਚ ਮੰਨ ਲਈ ਹੈ ਹਾਰ ਇਸ ਕਰਕੇ ਲਗਾ ਰਿਹਾ ਹੈ ਬੇਬਨਿਆਦੇ ਦੋਸ : ਮਾਨ

ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਾਏ ਗਏ `ਨਕਲੀ ਬੈਲਟ ਪੇਪਰ` ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਸੀ. ਐਮ. ਭਗਵੰਤ ਮਾਨ ਨੇ ਕਿਹਾ ਕਿ ਚੰਨੀ ਨੇ ਅਸਲ ਵਿੱਚ ਹਾਰ ਮੰਨ ਲਈ ਹੈ, ਇਸੇ ਕਰਕੇ ਉਹ ਅਜਿਹੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ । ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਨੇ ਹਾਰ ਕਬੂਲ ਕਰ ਲਈ ਹੈ ਅਤੇ ਹੁਣ ਸਿਰਫ਼ ਇਲਜ਼ਾਮਤਰਾਸ਼ੀ ਕਰ ਰਹੇ ਹਨ ।

ਅੰਕੜੇ ਪੇਸ਼ ਕਰਕੇ ਦਿੱਤਾ ਜਵਾਬ

ਚੋਣਾਂ ਵਿੱਚ `ਧੱਕੇਸ਼ਾਹੀ` ਦੇ ਦੋਸ਼ਾਂ ਨੂੰ ਨਕਾਰਦਿਆਂ ਮੁੱਖ ਮੰਤਰੀ ਨੇ ਅੰਕੜੇ ਪੇਸ਼ ਕੀਤੇ । ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਦੇ ਕੁੱਲ 2833 ਜ਼ੋਨਾਂ ਵਿੱਚ ਚੋਣਾਂ ਹੋਣੀਆਂ ਹਨ । ਇਹਨਾਂ ਵਿੱਚੋਂ 340 `ਤੇ ਆਮ ਆਦਮੀ ਪਾਰਟੀ  3 `ਤੇ ਕਾਂਗਰਸ ਅਤੇ 8 `ਤੇ ਆਜ਼ਾਦ ਉਮੀਦਵਾਰ ਬਿਨਾਂ ਮੁਕਾਬਲਾ  ਜੇਤੂ ਰਹੇ ਹਨ । ਮਾਨ ਨੇ ਸਪੱਸ਼ਟ ਕੀਤਾ ਕਿ ਇੱਥੇ ਕੋਈ ਧੱਕਾ ਨਹੀਂ ਹੋਇਆ, ਸਗੋਂ ਸੱਚਾਈ ਇਹ ਹੈ ਕਿ ਵਿਰੋਧੀ ਪਾਰਟੀਆਂ ਨੂੰ ਚੋਣ ਲੜਨ ਲਈ ਉਮੀਦਵਾਰ ਹੀ ਨਹੀਂ ਲੱਭ ਰਹੇ ।

ਮੈਦਾਨ ਵਿੱਚ ਉਤਰੇ ਉਮੀਦਵਾਰਾਂ ਦਾ ਵੇਰਵਾ

ਮੁੱਖ ਮੰਤਰੀ ਨੇ ਦੱਸਿਆ ਕਿ ਚੋਣ ਮੈਦਾਨ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਗਿਣਤੀ ਇਸ ਪ੍ਰਕਾਰ ਹੈ:
ਆਮ ਆਦਮੀ ਪਾਰਟੀ : 2771
ਕਾਂਗਰਸ : 2433
ਸ਼੍ਰੋਮਣੀ ਅਕਾਲੀ ਦਲ : 1814
ਭਾਜਪਾ : 1127
ਬਸਪਾ : 195
ਅਕਾਲੀ ਦਲ (ਅੰਮ੍ਰਿਤਸਰ) : 3

ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਸਮੁੱਚੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਮਿਲਿਆ ਹੈ ਕਾਗਜ਼ ਭਰਨ ਦਾ ਪੂਰਾ ਮੌਕਾ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਅੰਕੜੇ ਸਾਬਤ ਕਰਦੇ ਹਨ ਕਿ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗਜ਼ ਭਰਨ ਦਾ ਪੂਰਾ ਮੌਕਾ ਮਿਲਿਆ ਹੈ ਅਤੇ ਚੋਣ ਪ੍ਰਕਿਰਿਆ ਦੌਰਾਨ ਕੋਈ ਧੱਕਾ ਨਹੀਂ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ (Opposition parties) `ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਕੋਲ ਹੁਣ ਕੋਈ ਮੁੱਦਾ ਨਹੀਂ ਬਚਿਆ, ਇਸੇ ਲਈ ਇਹ ਸਿਰਫ਼ ਬੇਬੁਨਿਆਦ ਇਲਜ਼ਾਮ ਲਗਾ ਰਹੀਆਂ ਹਨ। ਮਾਨ ਨੇ ਕਿਹਾ ਕਿ ਦਿੱਲੀ ਵਿੱਚ ਇਨ੍ਹਾਂ ਦਾ ਕਦੇ ਖਾਤਾ ਨਹੀਂ ਖੁੱਲ੍ਹਦਾ, ਉੱਥੇ ਇਹ ਕਦੇ ਅਜਿਹੇ ਇਲਜ਼ਾਮ ਨਹੀਂ ਲਾਉਂਦੇ ਪਰ ਪੰਜਾਬ ਵਿੱਚ ਹਾਰ ਦੇ ਡਰੋਂ ਰੌਲਾ ਪਾ ਰਹੇ ਹਨ।

ਚੰਨੀ ਅਤੇ ਸੁਖਬੀਰ `ਤੇ ਸਾਧਿਆ ਨਿਸ਼ਾਨਾ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ `ਤੇ ਵਰ੍ਹਦਿਆਂ ਸੀ. ਐਮ. ਮਾਨ ਨੇ ਕਿਹਾ ਕਿ ਲੋਕਾਂ ਨੇ ਤੁਹਾਨੂੰ ਪਹਿਲਾਂ ਹੀ ਬਹੁਤ ਮੌਕੇ ਦਿੱਤੇ ਹਨ, ਹੁਣ ਤੁਹਾਨੂੰ ਦੁਬਾਰਾ ਵਾਰੀ ਨਹੀਂ ਮਿਲਣੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ `ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਪਹਿਲਾਂ ਬਲਾਕ ਸੰਮਤੀ ਦਾ ਮਤਲਬ ਤੱਕ ਨਹੀਂ ਪਤਾ ਸੀ, ਅੱਜ ਉਹ ਮੋਟਰਸਾਈਕਲ `ਤੇ ਪ੍ਰਚਾਰ ਕਰਦੇ ਫਿਰ ਰਹੇ ਹਨ। ਉਨ੍ਹਾਂ ਰਾਜਾ ਵੜਿੰਗ ਬਾਰੇ ਵੀ ਕਿਹਾ ਕਿ ਇਹ ਸਭ ਸਾਡੀ ਬਦੌਲਤ ਹੀ ਹੈ ਕਿ ਅੱਜ ਇਹ ਲੀਡਰ ਲੋਕਾਂ ਵਿੱਚ ਜਾ ਕੇ ਪ੍ਰਚਾਰ ਕਰਨ ਲਈ ਮਜਬੂਰ ਹੋਏ ਹਨ ।

`ਆਪ` ਵਿਕਾਸ ਦੇ ਮੁੱਦਿਆਂ `ਤੇ ਲੜ ਰਹੀ ਹੈ ਚੋਣ

ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਲੋਕਾਂ ਦੇ ਅਸਲ ਮੁੱਦਿਆਂ `ਤੇ ਚੋਣ ਲੜ ਰਹੀ ਹੈ । ਸਾਡੇ ਕੋਲ ਗਿਣਾਉਣ ਲਈ ਮੁਫ਼ਤ ਬਿਜਲੀ, ਖੇਤਾਂ ਦੀਆਂ ਟੇਲਾਂ ਤੱਕ ਪਾਣੀ, ਸੜਕਾਂ ਦਾ ਨਿਰਮਾਣ, ਆਮ ਆਦਮੀ ਕਲੀਨਿਕ, ਸ਼ਾਨਦਾਰ ਸਰਕਾਰੀ ਸਕੂਲ ਅਤੇ ਖੇਡਾਂ ਵਰਗੇ ਕੰਮ ਹਨ, ਜਦਕਿ ਵਿਰੋਧੀ ਖਾਲੀ ਹੱਥ ਹਨ ।

ਜਿ਼ਲ੍ਹਾ ਪ੍ਰੀਸ਼ਦ ਚੋਣਾਂ ਦੇ ਅੰਕੜੇ

ਚੋਣਾਂ ਵਿੱਚ ਸਾਰਿਆਂ ਨੂੰ ਬਰਾਬਰ ਮੌਕਾ ਮਿਲਣ ਦੀ ਗੱਲ ਕਰਦਿਆਂ ਮਾਨ ਨੇ ਅੰਕੜੇ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ 347 ਜ਼ੋਨਾਂ ਲਈ ਕੁੱਲ 1396 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਕਾਂਗਰਸ ਦੇ 331, ਅਕਾਲੀ ਦਲ ਦੇ 298 ਅਤੇ ਭਾਜਪਾ ਦੇ 215 ਉਮੀਦਵਾਰ ਚੋਣ ਲੜ ਰਹੇ ਹਨ। ਮਾਨ ਨੇ ਕਿਹਾ ਕਿ ਜੇਕਰ ਇੱਕ-ਦੋ ਥਾਵਾਂ `ਤੇ ਕੋਈ ਮਾਮੂਲੀ ਧੱਕਾ ਹੋ ਵੀ ਗਿਆ ਤਾਂ ਉਸਨੂੰ ਇੰਨਾ ਵੱਡਾ ਮੁੱਦਾ ਬਣਾਉਣ ਦੀ ਕੀ ਲੋੜ ਹੈ? ਵਿਰੋਧੀਆਂ ਨੂੰ ਆਪਣੀ ਸਮੀਖਿਆ ਕਰਨੀ ਚਾਹੀਦੀ ਹੈ ਕਿ ਉਹ ਕਿਉਂ ਹਾਰ ਰਹੇ ਹਨ ।

ਕੈਪਟਨ ਅਤੇ ਸਿੱਧੂ ਜੋੜੀ `ਤੇ ਵਾਰ

ਮੁੱਖ ਮੰਤਰੀ ਨੇ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਸਾਰਿਆਂ ਦੇ `ਰੇਟ` ਦੱਸ ਰਹੀ ਹੈ ਅਤੇ ਪਹਾੜਾਂ ਤੋਂ `ਜੋਗੀ` (ਨਵਜੋਤ ਸਿੱਧੂ) ਵੀ ਵਾਪਸ ਆ ਗਿਆ ਹੈ । ਕੈਪਟਨ ਅਮਰਿੰਦਰ ਸਿੰਘ `ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆਉਂਦੇ ਹੀ ਇਨ੍ਹਾਂ ਨੂੰ ਪੰਜਾਬ ਯਾਦ ਆ ਜਾਂਦਾ ਹੈ । ਹੁਣ ਕੈਪਟਨ ਭਾਜਪਾ ਨੂੰ ਨਿਸ਼ਾਨਾ ਬਣਾ ਰਹੇ ਹਨ, ਜੇਕਰ ਉਨ੍ਹਾਂ ਨੂੰ ਭਾਜਪਾ ਤੋਂ ਇੰਨੀ ਦਿੱਕਤ ਹੈ ਤਾਂ ਉਹ ਅਸਤੀਫਾ ਦੇ ਦੇਣ । ਮਾਨ ਨੇ ਅਕਾਲੀ ਦਲ `ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਸ ਪਾਰਟੀ ਦਾ ਨਾਮ ਹੁਣ ਅਕਾਲੀ ਦਲ (ਬਾਦਲ) ਤੋਂ ਬਦਲ ਕੇ ਅਕਾਲੀ ਦਲ (ਬੇਅਦਬੀ) ਹੋ ਗਿਆ ਹੈ ।

Read more : ਮੁੱਖ ਮੰਤਰੀ ਵੱਲੋਂ ਨਿਰਮਾਣ ਅਧੀਨ ਸੜਕਾਂ ਦੀ ਅਚਨਚੇਤ ਜਾਂਚ