Home Blog Page 352

ਪੰਜਾਬ ਸਰਕਾਰ ਨੇ ਦਿੱਤਾ ਹੜ੍ਹ ਪੀੜਤਾਂ ਮਿੱਥੇ ਸਮੇਂ ‘ਚ ਮੁਆਵਜ਼ਾ : ਕੁਲਵੰਤ ਸਿੰਘ ਬਾਜ਼ੀਗਰ

0
Kulwant Singh Bazigar

ਪਾਤੜਾਂ, 16 ਅਕਤੂਬਰ 2025 : ਹਲਕਾ ਸ਼ੁਤਰਾਣਾ (Halka Shutrana) ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਅੱਜ ਆਪਣੇ ਹਲਕੇ 14 ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ (14 villages affected by light floods) ਦੇ 230 ਲਾਭਪਾਤਰੀਆਂ ਨੂੰ ਹੜ੍ਹ ਪੀੜਤਾਂ ਦੀ ਮੁਆਵਜ਼ਾ ਰਾਸ਼ੀ 69.56 ਲੱਖ ਰੁਪਏ ਦੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਗਈ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ ।

ਐਮ. ਐਲ. ਏ. ਕੁਲਵੰਤ ਸਿੰਘ ਨੇ ਸ਼ੁਤਰਾਣਾ ਹਲਕੇ ਦੇ ਹੜ੍ਹ ਪ੍ਰਭਾਵਿਤ 14 ਪਿੰਡਾਂ ਦੇ 230 ਲਾਭਪਾਤਰੀਆਂ ਨੂੰ 69.56 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਸੌਂਪੀ

ਇੱਥੇ ਕਿਰਤੀ ਕਾਲਜ ਨਿਆਲ ਵਿਖੇ ਐਸ. ਡੀ. ਐਮ. ਪਾਤੜਾਂ ਅਸ਼ੋਕ ਕੁਮਾਰ ਦੀ ਅਗਵਾਈ ਹੇਠਲੇ ਕਰਵਾਏ ਸਮਾਰੋਹ ਦੌਰਾਨ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਦੇ ਹੜ੍ਹ ਪੀੜਤਾਂ ਦੇ ਦੁੱਖ ‘ਚ ਸਾਥ ਦੇ ਕੇ ਸਮੇਂ ਸਿਰ ਮੁਆਵਜ਼ਾ ਦਿੰਦਿਆਂ ਪੀੜਤਾਂ ਦੇ ਜਖ਼ਮਾਂ ‘ਤੇ ਮੱਲ੍ਹਮ ਲਗਾਈ ਹੈ । ਉਨ੍ਹਾਂ ਕਿਹਾ ਕਿ 20 ਹਜ਼ਾਰ ਰੁਪਏ ਦਾ ਮੁਆਵਜ਼ਾ ਪੂਰੇ ਦੇਸ਼ ਵਿੱਚ ਕਿਸੇ ਵੀ ਰਾਜ ਵਿੱਚ ਨਹੀਂ ਦਿੱਤਾ ਗਿਆ ਅਤੇ ਇਹ ਪੰਜਾਬ ਸਰਕਾਰ ਦੀ ਸੂਬੇ ਦੇ ਪੀੜਤ ਲੋਕਾਂ ਨਾਲ ਖੜ੍ਹੇ ਹੋਣ ਦੀ ਮਿਸਾਲ ਹੈ ।

ਕਿਹਾ, ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਕਿਸਾਨਾਂ ਨੂੰ ਸੌਂਪੀ ਮੁਆਵਜ਼ਾ ਰਾਸ਼ੀ

ਕੁਲਵੰਤ ਸਿੰਘ ਬਾਜ਼ੀਗਰ (Kulwant Singh Bazigar) ਨੇ ਦੱਸਿਆ ਕਿ ਹਲਕਾ ਸ਼ੁਤਰਾਣਾ ਦੇ ਪਿੰਡਾਂ ਸ਼ੇਰਗੜ੍ਹ, ਸ਼ਾਦੀਪੁਰ ਮੋਮੀਆਂ, ਦਫ਼ਤਰੀਵਾਲਾ, ਦਿਉਗੜ੍ਹ, ਹਰਿਆਉ ਕਲਾਂ, ਢਾਬੀ ਗੁੱਜਰਾਂ, ਬਾਦਸ਼ਾਹਪੁਰ, ਜੋਗੇਵਾਲਾ, ਦੁਗਾਲ ਖੁਰਦ, ਗੁਲਾਹੜ, ਗਨੇਸ਼ਪੁਰਾ ਸਿਉਨਾ, ਨਿਰਮਲ ਕੋਟ ਤੇ ਅਰਨੇਟੂ, ਜਿਨ੍ਹਾਂ ‘ਚ ਘੱਗਰ ਦੇ ਪਾਣੀ ਦੀ ਮਾਰ ਪੈਣ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਤੇ ਹੋਰ ਮਾਲੀ ਨੁਕਸਾਨ ਹੋਇਆ ਹੈ, ਦੇ ਪ੍ਰਭਾਵਿਤ ਕਿਸਾਨਾਂ ਤੇ ਪਰਿਵਾਰਾਂ ਨੂੰ ਅੱਜ ਮੁਆਵਜ਼ਾ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਦੇਸ਼ ਦਿੱਤੇ ਸਨ, ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ 45 ਦਿਨਾਂ ਦੇ ਅੰਦਰ-ਅੰਦਰ ਪ੍ਰਦਾਨ ਕੀਤੀ ਜਾਵੇਗੀ : ਵਿਧਾਇਕ

ਇਸ ਤੋਂ ਬਿਨ੍ਹਾਂ 6 ਪਿੰਡ ਹੋਰ ਹਨ, ਜਿਨ੍ਹਾਂ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਜ਼ਾ ਰਾਸ਼ੀ ਪਾਈ ਜਾ ਰਹੀ ਹੈ ਅਤੇ ਦੀਵਾਲੀ ਤੋਂ ਪਹਿਲਾਂ-ਪਹਿਲਾਂ ਸਾਰੀ ਰਾਸ਼ੀ ਪਾ ਦਿੱਤੀ ਜਾਵੇਗੀ । ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਆਦੇਸ਼ ਦਿੱਤੇ ਸਨ, ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ 45 ਦਿਨਾਂ ਦੇ ਅੰਦਰ-ਅੰਦਰ ਪ੍ਰਦਾਨ ਕੀਤੀ ਜਾਵੇਗੀ, ਪਰੰਤੂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੇ ਆਦੇਸ਼ਾਂ ਦੀ ਤੁਰੰਤ ਪਾਲਣਾ ਕਰਦਿਆਂ ਇਹ ਰਾਸ਼ੀ ਮੁੱਖ ਮੰਤਰੀ ਦੇ ਐਲਾਨ ਦੇ 30 ਦਿਨਾਂ ਦੇ ਅੰਦਰ-ਅੰਦਰ ਵਿਸ਼ੇਸ਼ ਗਿਰਦਾਵਰੀ ਆਨਲਾਈਨ ਕਰਵਾਕੇ ਪੂਰੀ ਪਾਰਦਸ਼ਤਾ ਨਾਲ ਇਹ ਰਾਸ਼ੀ ਪੀੜਤਾਂ ਨੂੰ ਪ੍ਰਦਾਨ ਕੀਤੀ ਹੈ ।

ਪੰਜਾਬ ਸਰਕਾਰ ਨੇ ਪੀੜਤ ਲੋਕਾਂ ਦੇ ਪੂਰੀ ਤਰ੍ਹਾਂ ਢਹਿ-ਢੇਰੀ ਹੋਏ ਘਰਾਂ ਲਈ 1,20,000 ਰੁਪਏ ਦੇਣ ਸਮੇਤ ਕੀਤਾ ਅੰਸ਼ਕ ਤੌਰ ‘ਤੇ ਨੁਕਸਾਨੇ ਗਏ ਘਰਾਂ ਲਈ 40,000 ਰੁਪਏ ਦੇਣ ਦਾ ਐਲਾਨ

ਵਿਧਾਇਕ ਨੇ ਅੱਗੇ ਕਿਹਾ ਕਿ ਭਾਵੇਂ ਕਿ ਪ੍ਰਤੀ ਏਕੜ 20000 ਰੁਪਏ ਮੁਆਵਜ਼ਾ ਰਾਸ਼ੀ ਬਹੁਤ ਘੱਟ ਹੈ ਪਰੰਤੂ ਪੰਜਾਬ ਸਰਕਾਰ ਨੇ ਇਸ ਵਿੱਚ ਕਰੀਬ 15 ਹਜ਼ਾਰ ਰੁਪਏ ਆਪਣੇ ਕੋਲੋਂ ਪਾਏ ਹਨ ਪਰੰਤੂ ਕੇਂਦਰ ਸਰਕਾਰ ਨੇ ਸੂਬੇ ਦੇ ਹੜ੍ਹ ਪੀੜਤਾਂ ਦੀ ਬਾਂਹ ਨਹੀਂ ਫੜੀ ਅਤੇ ਪੰਜਾਬ ਨਾਲ ਹਮੇਸ਼ਾ ਦੀ ਤਰ੍ਹਾਂ ਵਿਤਕਰਾ ਹੀ ਕੀਤਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੀੜਤ ਲੋਕਾਂ ਦੇ ਪੂਰੀ ਤਰ੍ਹਾਂ ਢਹਿ-ਢੇਰੀ ਹੋਏ ਘਰਾਂ ਲਈ 1,20,000 ਰੁਪਏ ਦੇਣ ਸਮੇਤ ਅੰਸ਼ਕ ਤੌਰ ‘ਤੇ ਨੁਕਸਾਨੇ ਗਏ ਘਰਾਂ ਲਈ 40,000 ਰੁਪਏ ਦੇਣ ਦਾ ਐਲਾਨ ਕੀਤਾ ਜਦਕਿ ਪਿਛਲੀਆਂ ਸਰਕਾਰਾਂ ਮੌਕੇ ਇਹ ਰਕਮ 6,500 ਰੁਪਏ ਸੀ ।

ਸ਼ੁਤਰਾਣਾ ਹਲਕੇ ਦੇ 20 ਪਿੰਡਾਂ ਵਿੱਚ ਘੱਗਰ ਦੇ ਹੜ੍ਹਾਂ ਨੇ ਨੁਕਸਾਨ ਕੀਤਾ ਸੀ : ਐਸ. ਡੀ. ਐਮ.

ਐਸ. ਡੀ. ਐਮ. ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ੁਤਰਾਣਾ ਹਲਕੇ ਦੇ 20 ਪਿੰਡਾਂ ਵਿੱਚ ਘੱਗਰ ਦੇ ਹੜ੍ਹਾਂ ਨੇ ਨੁਕਸਾਨ ਕੀਤਾ ਸੀ ਅਤੇ ਇਨ੍ਹਾਂ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਉਨ੍ਹਾਂ ਦੇ ਖਾਤਿਆਂ ਵਿੱਚ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਦੀ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਗਈ ਹੈ । ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਸ਼ੁਤਰਾਣਾ ਦੇ ਸੀਨੀਅਰ ਆਗੂ ਤੇ ਅਹੁਦੇਦਾਰਾਂ ਸਮੇਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ ।

Read More : ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਘੱਗਰ ਨੇੜਲੇ ਪਿੰਡਾਂ ਦਾ ਦੌਰਾ

ਕਿਸਾਨਾਂ ਦੀ ਵਿਕਣ ਆਈ ਫ਼ਸਲ ਦੀ ਨਾਲੋ-ਨਾਲ ਖਰੀਦ ਯਕੀਨੀ ਬਣਾਈ : ਡੀ. ਸੀ.

0
Deputy Commissioner

ਪਟਿਆਲਾ, 16 ਅਕਤੂਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ (Deputy Commissioner) ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਵੇਚਣ ਲਈ ਲਿਆਂਦੀ ਜਾ ਰਹੀ ਝੋਨੇ ਦੀ ਫ਼ਸਲ ਦਾ ਦਾਣਾ-ਦਾਣਾ ਸੁਚਾਰੂ ਤੇ ਨਿਰਵਿਘਨ ਢੰਗ ਨਾਲ ਖਰੀਦਿਆ ਜਾ ਰਿਹਾ ਹੈ ।

ਪਹਿਲਾਂ-ਪਹਿਲਾਂ ਖਰੀਦੇ ਝੋਨੇ ਦੀ ਸਾਰੀ ਲਿਫਟਿੰਗ ਯਕੀਨੀ ਬਣਾਉਗੀਆਂ ਖਰੀਦ ਏਜੰਸੀਆਂ

ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ (District markets) ‘ਚ 3 ਲੱਖ 93 ਹਜ਼ਾਰ 462 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਇਸ ‘ਚੋਂ 3 ਲੱਖ 83 ਹਜ਼ਾਰ 108 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਲਈ ਕਿਸਾਨਾਂ ਨੂੰ 100 ਫੀਸਦੀ ਖਰੀਦ ਦੀ 843 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ । ਝੋਨੇ ਦੀ ਖਰੀਦ ਪ੍ਰਕ੍ਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਏ. ਡੀ. ਸੀ. ਨਵਰੀਤ ਕੌਰ ਸੇਖੋਂ, ਡੀ. ਟੀ. ਓ. ਬਬਨਦੀਪ ਸਿੰਘ ਵਾਲੀਆ, ਡੀ. ਐਫ. ਐਸ. ਸੀ. ਰਵਿੰਦਰ ਕੌਰ ਸਮੇਤ ਵੱਖ-ਵੱਖ ਖਰੀਦ ਏਜੰਸੀਆਂ ਤੇ ਹੋਰ ਅਧਿਕਾਰੀਆਂ ਨਾਲ ਜਾਇਜ਼ਾ ਬੈਠਕ ਕਰਦਿਆਂ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਦਿਵਾਲੀ ਤੋਂ ਪਹਿਲਾਂ-ਪਹਿਲਾਂ ਸਾਰੀਆਂ ਮੰਡੀਆਂ ਵਿੱਚ ਖਰੀਦੀ ਜਿਣਸ ਦੀ ਲਿਫਟਿੰਗ (Lifting of goods) ਪੂਰੀ ਤਰ੍ਹਾਂ ਯਕੀਨੀ ਬਣਾਈ ਜਾਵੇ । ਉਨ੍ਹਾਂ ਕਿਹਾ ਕਿ ਦਿਵਾਲੀ ਦੇ ਤਿਉਹਾਰ ਮੌਕੇ ਕੋਈ ਕਿਸਾਨ ਮੰਡੀਆਂ ਵਿੱਚ ਨਹੀਂ ਬੈਠਾ ਹੋਣਾ ਚਾਹੀਦਾ ।

ਝੋਨੇ ਦੀ ਸੁਚਾਰੂ ਖਰੀਦ ਲਈ ਖਰੀਦ ਏਜੰਸੀਆਂ ਤੇ ਹੋਰ ਅਧਿਕਾਰੀਆਂ ਨਾਲ ਬੈਠਕ

ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈਕੇ ਆਉਣ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਜਦੋਂਕਿ ਸਮੂਹ ਕੰਬਾਇਨ ਚਾਲਕਾਂ ਵੀ ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕਰਨਗੇ ਅਤੇ ਸ਼ਾਮ 6 ਵਜੇ ਤੋਂ ਬਾਅਦ ਅਤੇ ਸਵੇਰੇ 10 ਵਜੇ ਤੋਂ ਪਹਿਲਾਂ ਕਟਾਈ ਨਹੀਂ ਹੋ ਸਕੇਗੀ । ਇਸ ਤੋਂ ਬਿਨ੍ਹਾਂ ਕੋਈ ਵੀ ਕੰਬਾਇਨਾਂ ਸੁਪਰ ਐਸ. ਐਮ. ਐਸ. ਲਗਾਏ ਹੋਣ ਤੋਂ ਬਗੈਰ ਨਹੀਂ ਚੱਲੇਗੀ ਅਤੇ ਉਲੰਘਣਾ ਸਾਹਮਣੇ ਆਉਣ ‘ਤੇ ਕੰਬਾਇਨ ਜ਼ਬਤ ਕਰ ਲਈ ਜਾਵੇਗੀ ।

Read More : ਗਿੱਲੀ ਜੀਰੀ ਮੰਡੀਆਂ ‘ਚ ਨਾ ਲਿਆਉਣ ਕਿਸਾਨ: ਡਿਪਟੀ ਕਮਿਸ਼ਨਰ

ਹੁਣ ਲੋਕਾਂ ਦੀ ਹਰ ਸਮੱਸਿਆ ਦਾ ਤੇਜੀ ਨਾਲ ਹੋਰ ਰਿਹਾ ਹੈ ਹੱਲ : ਚੇਤਨ ਜੌੜਾਮਾਜਰਾ

0
Chetan Jauramajra

ਸਮਾਣਾ, 16 ਅਕਤੂਬਰ 2025 : ਸਮਾਣਾ ਹਲਕੇ (Samana constituency) ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮਾਣਾ ਹਲਕੇ ਦੀਆਂ 100 ਦਿਹਾਤੀ ਲਿੰਕ ਸੜਕਾਂ ਨੂੰ ਮੁੜ ਬਣਾਉਣ ਅਤੇ ਮੁਰੰਮਤ ਲਈ ਭੇਜੇ ਗਏ 32.17 ਕਰੋੜ ਰੁਪਏ ਨਾਲ ਸਾਰੀਆਂ ਸੜਕਾਂ ਦੇ ਨਿਰਮਾਣ ਕਾਰਜ ਜੰਗੀ ਪੱਧਰ ‘ਤੇ ਸ਼ੁਰੂ ਹੋ ਗਏ ਹਨ ।

ਸਮਾਣਾ ਹਲਕੇ ‘ਚ 32.17 ਕਰੋੜ ਰੁਪਏ ਨਾਲ 100 ਪੇਂਡੂ ਲਿੰਕ ਸੜਕਾਂ ਜੰਗੀ ਪੱਧਰ ‘ਤੇ ਬਣਨੀਆਂ ਸ਼ੁਰੂ : ਐਮ. ਐਲ. ਏ. ਜੌੜਾਮਾਜਰਾ

ਉਨ੍ਹਾਂ ਕਿਹਾ ਕਿ ਹਲਕੇ ਦਾ ਚਹੁੰਤਰਫ਼ਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਮੁਢਲੀ ਤਰਜੀਹ ਹੈ, ਜਿਸ ਲਈ ਹਰ ਪਿੰਡ ਦੀ ਸੜਕ ਬਣਵਾਈ ਜਾ ਰਹੀ ਹੈ । ਵਿਧਾਇਕ ਜੌੜਾਮਾਜਰਾ (MLA Jauramajra) ਨੇ ਪਟਿਆਲਾ ਸਮਾਣਾ ਰੋਡ ਤੋਂ ਬਿਜਲਪੁਰ, ਤੁਲੇਵਾਲ, ਸਮਾਣਾ ਰੋਡ ਤੋਂ ਬਿਜਲਪੁਰ ਰੋਡ ਤੋਂ ਸੈਦਪੁਰ ਤੇ ਨੱਸੂਪੁਰ, ਸਮਾਣਾ ਟੋਡਰਪੁਰ ਰੋਡ ਤੋਂ ਗੁਰਦੁਆਰਾ ਸਾਹਿਬ, ਰਾਜਲਾ ਤੋਂ ਕੋਟਲਾ ਨਸਰੂ ਤੋਂ ਸਮਾਣਾ ਬਾਈਪਾਸ ਦੇ ਨਾਲ ਲਿੰਕ ਲਾਇਬ੍ਰੇਰੀ ਰਾਜਲਾ, ਸਮਾਣਾ ਧਨੌਰੀ ਰੋਡ ਤੋਂ ਸਮਾਣਾ ਟੋਡਰਪੁਰ ਰੋਡ ਵਾਇਆ ਬਸਤੀ ਗੋਬਿੰਦ ਨਗਰ ਅਤੇ ਸਮਾਣਾ ਭਵਾਨੀਗੜ੍ਹ ਰੋਡ ਤੋਂ ਕੁਲਾਰਾਂ ਵਾਇਆ ਤਲਵੰਡੀ ਮਲਿਕ ਤੇ ਆਲਮਪੁਰ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਨ੍ਹਾਂ ਸਾਰੀਆਂ ਸੜਕਾਂ ਦੀ ਕੁਲ ਲੰਬਾਈ 9.87 ਕਿਲੋਮੀਟਰ (9.87 km) ਅਤੇ ਲਾਗਤ 2.4 ਕਰੋੜ ਰੁਪਏ ਬਣਦੀ ਹੈ ।

ਪਿਛਲੇ ਦਿਨਾਂ ‘ਚ 1. 27 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਨਿਰਮਾਣ ਕਾਰਜਾਂ ਦੀ ਸ਼ੁਰੂਆਤ

ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਦਿਨਾਂ ‘ਚ 1. 27 ਕਰੋੜ ਰੁਪਏ ਦੀ ਲਾਗਤ ਨਾਲ ਮੈਣ ਤੋਂ ਕੱਲਰ ਭੈਣੀ ਗੁਰੂ ਘਰ ਤੇ ਮੈਣ ਤੋਂ ਕੱਲਰ ਭੈਣੀ, ਪਟਿਆਲਾ-ਸਮਾਣਾ ਰੋਡ ਤੋਂ ਕਕਰਾਲਾ, ਬਠੋਈ ਖੁਰਦ ਤੋਂ ਦਸਮੇਸ਼ ਨਗਰ, ਬਠੋਈ ਖੁਰਦ ਤੋਂ ਦੇਵੀਨਗਰ, ਰੰਧਾਵਾ ਰਾਮਨਗਰ ਕਰਹਾਲੀ ਰੋਡ, ਡਰੌਲੀ ਤੋਂ ਖੇੜੀ ਬਰਨਾ, ਪਟਿਆਲਾ ਮੇਨ ਰੋਡ ਤੋਂ ਖੁਸਰੋਪੁਰ, ਤਰੈਂ ਤੋਂ ਭਾਨਰੀ ਦੇ ਨਿਰਮਾਣ ਕਾਰਜਾਂ ਦੀ ਵੀ ਸ਼ੁਰੂਆਤ ਕਰਵਾਈ ਹੈ ।

ਪਿਛਲੀਆਂ ਸਰਕਾਰਾਂ ਨੇ ਕਦੇ ਸਮਾਣਾ ਹਲਕੇ ਵੱਲ ਧਿਆਨ ਹੀ ਨਹੀਂ ਦਿੱਤਾ : ਵਿਧਾਇਕ ਜੌੜਾਮਾਜਰਾ

ਵਿਧਾਇਕ ਜੌੜਾਮਾਜਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਸਮਾਣਾ ਹਲਕੇ ਵੱਲ ਧਿਆਨ ਹੀ ਨਹੀਂ ਦਿੱਤਾ, ਜਿਸ ਕਰਕੇ ਪਿੰਡਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੋ ਗਿਆ ਸੀ, ਦੂਸਰਾ ਕੇਂਦਰ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦੇ 7000 ਕਰੋੜ ਰੁਪਏ ਦਿਹਾਤੀ ਵਿਕਾਸ ਫ਼ੰਡ ਦੇ ਰੋਕਕੇ ਪੰਜਾਬ ਦੇ ਪਿੰਡਾਂ ਦਾ ਵਿਕਾਸ ਰੋਕ ਦਿੱਤਾ । ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਪਹਿਲ ਕਦਮੀ ਸਦਕਾ ਇਹ ਪਹਿਲੀ ਵਾਰ ਹੋਇਆ ਹੈ ਕਿ ਇਹ ਸੜਕਾਂ ਹੁਣ ਬਣਨ ਸਾਰ ਨਹੀਂ ਟੁੱਟਣਗੀਆਂ ਸਗੋਂ ਪੰਜ ਸਾਲ ਤੱਕ ਇਨ੍ਹਾਂ ਦੀ ਮੁਰੰਮਤ ਲਈ ਸਬੰਧਤ ਠੇਕੇਦਾਰ ਦੀ ਜਿੰਮੇਵਾਰੀ ਹੋਵੇਗੀ । ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦਾ ਸਨਮਾਨ ਕਰਦਿਆਂ ਸੜਕਾਂ ਬਣਵਾਉਣ ਲਈ ਧੰਨਵਾਦ ਕੀਤਾ ।

ਇਸ ਮੌਕੇ ਮੌਜੂਦ ਸਨ ਪਿੰਡਾਂ ਦੇ ਮੋਹਤਬਰ ਵਿਅਕਤੀ

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਸਰਪੰਚ ਰੰਧਾਵਾ ਗੁਰਜੀਤ ਸਿੰਘ, ਖੇੜੀ ਬਰਨਾ ਸਰਪੰਚ ਲਖਵਿੰਦਰ ਸਿੰਘ, ਧਰਮੇੜੀ ਸਰਪੰਚ ਵਰਿੰਦਰ ਸਿੰਘ, ਸਰਪੰਚ ਨਵਾਂ ਗ੍ਰਾਂ ਗੁਰਵਿੰਦਰ ਸਿੰਘ, ਸੱਸੀ ਬ੍ਰਹਾਮਣਾ ਰਵੀ ਤੇ ਹੋਰ ਪਿੰਡਾਂ ਦੇ ਮੋਹਤਬਰ ਮੌਜੂਦ ਸਨ ।

Read More : ਵਿਧਾਇਕ ਜੌੜਾਮਾਜਰਾ ਵੱਲੋਂ 7.60 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਉਦਘਾਟਨ

85 ਵਿਦਿਆਰਥੀਆਂ ਵਾਲੇ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਨੇ ਜਿੱਤੇ 108 ਮੈਡਲ

0
mamta Rani

ਪਟਿਆਲਾ, 16 ਅਕਤੂਬਰ 2025 : ਸਾਲ 2025-26 ਦੀਆਂ ਪੰਜਾਬ ਸਕੂਲ ਖੇਡਾਂ (Punjab School Sports) ਵਿੱਚ ਸ੍ਰੀਮਤੀ ਮਮਤਾ ਰਾਣੀ (ਪੀ. ਟੀ. ਆਈ.) ਦੀ ਅਗਵਾਈ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਕੂਲ ਨੇ ਜ਼ੋਨ ਪੱਧਰੀ ਅਥਲੈਟਿਕਸ ਟੂਰਨਾਮੈਂਟ 9 ਗੋਲਡ ਮੈਡਲ, 11 ਸਿਲਵਰ ਮੈਡਲ ਅਤੇ 8 ਬਰਾਊਂਜ਼ ਮੈਡਲ ਹਾਸਲ ਕੀਤੇ ।

ਸਕੂਲ ਨੇ ਕੀਤੇ ਬਾਕੀ ਜ਼ੋਨ ਪੱਧਰੀ ਟੂਰਨਾਮੈਂਟਸ ਵਿੱਚ 22 ਸਿਲਵਰ ਮੈਡਲ ਅਤੇ 35 ਬਰਾਊਂਜ਼ ਮੈਡਲ ਹਾਸਲ

ਸਕੂਲ ਨੇ ਬਾਕੀ ਜ਼ੋਨ ਪੱਧਰੀ ਟੂਰਨਾਮੈਂਟਸ ਵਿੱਚ 22 ਸਿਲਵਰ ਮੈਡਲ ਅਤੇ 35 ਬਰਾਊਂਜ਼ ਮੈਡਲ ਹਾਸਲ ਕੀਤੇ । ਜ਼ਿਲ੍ਹਾ ਪੱਧਰੀ ਟੂਰਨਾਮੈਂਟਸ ਵਿੱਚ 3 ਗੋਲਡ ਮੈਡਲ, 3 ਸਿਲਵਰ ਮੈਡਲ ਅਤੇ 17 ਬਰਾਊਂਜ਼ ਮੈਡਲ ਹਾਸਲ ਕੀਤੇ । ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਨੇ ਪੰਜਾਬ ਸਕੂਲ ਖੇਡਾਂ ਵਿੱਚ ਕੁੱਲ 108 ਮੈਡਲ ਹਾਸਲ ਕੀਤੇ । ਸਕੂਲ ਦੇ 3 ਖਿਡਾਰੀਆਂ ਨੇ ਸਟੇਟ ਪੱਧਰੀ ਖੇਡਾਂ ਵਿੱਚ ਵੀ ਭਾਗ ਲਿਆ ।

ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਲਿਆ ਭਾਗ

ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਜਿਵੇਂ ਕਿ ਖੋ-ਖੋ, ਫੁੱਟਬਾਲ, ਕੱਬਡੀ, ਜੂਡੋ, ਕੁਰਾਸ਼, ਤਾਈਕਵਾਂਡੋ, ਅਥਲੈਟਿਕਸ ਆਦਿ ਵਿੱਚ ਭਾਗ ਲਿਆ । ਸ੍ਰੀਮਤੀ ਮਮਤਾ ਰਾਣੀ ਨੇ ਕਿਹਾ ਕਿ ਉਹ ਆਪਣੇ ਸਕੂਲ ਦੇ ਖਿਡਾਰੀਆਂ ਦੀ ਸਿਖਲਾਈ ਦਾ ਵਿਸ਼ੇਸ਼ ਧਿਆਨ ਰੱਖਦੇ ਹਨ ਅਤੇ ਸਮੇਂ ਸਮੇਂ ਤੇ ਖਿਡਾਰੀਆਂ ਨੂੰ ਆਉਣ ਵਾਲੀਆਂ ਦਿੱਕਤਾਂ ਦਾ ਹੱਲ ਵੀ ਕਰਦੇ ਰਹਿੰਦੇ ਹਨ । ਮਮਤਾ ਰਾਣੀ ਜੀ ਨੇ ਕਿਹਾ ਕਿ ਉਹ ਆਪਣੇ ਸਕੂਲ ਦੇ ਲੱਗਭੱਗ ਹਰੇਕ ਵਿਦਿਆਰਥੀ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਭਾਗ ਦਵਾਂਉਂਦੇ ਹਨ ।

ਖੇਡਾਂ ਇੱਕ ਪਾਸੇ ਜਿੱਥੇ ਵਿਦਿਆਰਥੀਆਂ ਨੂੰ ਸਰੀਰਕ ਤੌਰ ਤੇ ਮਜ਼ਬੂਤ ਬਣਾਉਂਦੀਆਂ ਹਨ : ਮਮਤਾ ਰਾਣੀ

ਮਮਤਾ ਰਾਣੀ ਨੇ ਅਗੇ ਕਿਹਾ ਕਿ ਖੇਡਾਂ ਇੱਕ ਪਾਸੇ ਜਿੱਥੇ ਵਿਦਿਆਰਥੀਆਂ ਨੂੰ ਸਰੀਰਕ ਤੌਰ ਤੇ ਮਜ਼ਬੂਤ ਬਣਾਉਂਦੀਆਂ ਹਨ, ਦੂਜੇ ਪਾਸੇ ਉਹਨਾਂ ਵਿੱਚ ਚੰਗੇ ਗੁਣਾਂ ਦਾ ਨਿਰਮਾਣ ਵੀ ਕਰਦੀਆਂ ਹਨ । ਸ੍ਰੀਮਤੀ ਰਵਿੰਦਰਪਾਲ ਕੌਰ (ਸਕੂਲ ਇੰਚਾਰਜ) ਨੇ ਕਿਹਾ ਕਿ ਸ੍ਰੀਮਤੀ ਮਮਤਾ ਰਾਣੀ ਦੀ ਮਿਹਨਤ ਸਕਦਾ ਉਹਨਾਂ ਦਾ ਸਕੂਲ ਖੇਡਾਂ ਦੇ ਖੇਤਰ ਵਿੱਚ ਬੜੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ । ਸ੍ਰੀਮਤੀ ਰਵਿੰਦਰਪਾਲ ਕੌਰ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਮਮਤਾ ਰਾਣੀ ਉਹਨਾ ਦੇ ਸਕੂਲ ਦੇ ਅਧਿਆਪਕ ਹਨ ।

Read More : 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਆਯੋਜਿਤ

 

ਸੀ. ਬੀ. ਆਈ. ਵੱਲੋਂ ਡੀ. ਆਈ. ਜੀ. ਰੋਪੜ ਰੇਂਜ ਗ੍ਰਿਫ਼ਤਾਰ

0
DIG Bhullar

ਚੰਡੀਗੜ੍ਹ, 16 ਅਕਤੂਬਰ 2025 : ਸੀ. ਬੀ. ਆਈ. (C. B. I.) ਦੀ ਟੀਮ ਨੇ ਅੱਜ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਦਫ਼ਤਰ ‘ਤੇ ਛਾਪਾ ਮਾਰਿਆ । ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. ਨੇ ਰਿਸ਼ਵਤ ਦੇ ਮਾਮਲੇ ਵਿੱਚ ਰੋਪੜ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (DIG Harcharan Singh Bhullar of Ropar Range) ਨੂੰ ਗ੍ਰਿਫ਼ਤਾਰ ਕੀਤਾ ਹੈ ।

ਸੀ. ਬੀ. ਆਈ. ਵੱਲੋਂ ਡੀ. ਆਈ. ਜੀ. ਰੋਪੜ ਰੇਂਜ ਗ੍ਰਿਫ਼ਤਾਰ

ਸੂਤਰਾਂ ਅਨੁਸਾਰ ਉਨ੍ਹਾਂ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ । ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਕਿੰਨੀ ਰਿਸ਼ਵਤ ਲਈ ਗਈ, ਇਸ ਬਾਰੇ ਅਧਿਕਾਰੀਆਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ । ਸੂਤਰ ਦੱਸਦੇ ਹਨ ਕਿ ਸੀ. ਬੀ. ਆਈ. ਨੇ ਟਰੈਪ ਲਗਾ ਕੇ (ਜਾਲ ਵਿਛਾ ਕੇ) ਡੀ. ਆਈ. ਜੀ. ਹਰਚਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ।

Read More : ਸੀ. ਬੀ. ਆਈ. ਕਰੇਗੀ ਹੁਣ ਭਾਰਤੀ ਫੌਜ ਦੇ ਕਰਨਲ ਬਾਠ ਕੁੱਟਮਾਰ ਮਾਮਲੇ ਦੀ ਜਾਂਚ

ਉਦਯੋਗਾਂ ਦਾ ਕੇਂਦਰ ਬਣੇਗਾ ਪੰਜਾਬ : ਕੈਬਨਿਟ ਮੰਤਰੀ

0
Sanjeev Arora

ਚੰਡੀਗੜ੍ਹ, 16 ਅਕਤੂਬਰ 2025 : ਇਨਵੈਸਟ ਪੰਜਾਬ (Invest Punjab) ਵੱਲੋਂ ਬੰਗਲੁਰੂ ਵਿਖੇ ‘ਇਨਵੈਸਟ ਪੰਜਾਬ ਤਹਿਤ ਕਾਰੋਬਾਰੀ ਆਗੂਆਂ ਨਾਲ ਗੱਲਬਾਤ` ਵਿਸ਼ੇ ‘ਤੇ ਕਰਵਾਈ ਗਈ ਦੋ-ਰੋਜ਼ਾ ਮਿਲਣੀ ਦੀ ਮੇਜ਼ਬਾਨੀ ਕੀਤੀ ਗਈ । ਇਸ ਮਿਲਣੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਵਾਲੀ ਟੀਮ ਨੂੰ ਉਦਯੋਗ ਜਗਤ ਦੇ ਪ੍ਰਮੁੱਖ ਆਗੂਆਂ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ ।

ਇਨਵੈਸਟ ਪੰਜਾਬ ਦੇ ਬੰਗਲੁਰੂ ਆਊਟਰੀਚ ਵਿੱਚ ਵੱਡੀ ਗਿਣਤੀ ‘ਚ ਪਹੁੰਚੇ ਨਿਵੇਸ਼ਕ : ਕੈਬਨਿਟ ਮੰਤਰੀ ਸੰਜੀਵ ਅਰੋੜਾ

ਕੈਬਨਿਟ ਮੰਤਰੀ ਸੰਜੀਵ ਅਰੋੜਾ (Cabinet Minister Sanjeev Arora) ਨੇ ਪ੍ਰਮੁੱਖ ਉਦਯੋਗਪਤੀਆਂ ਨਾਲ ਉਨ੍ਹਾਂ ਦੀਆਂ ਨਿਵੇਸ਼ ਤਰਜੀਹਾਂ ਨੂੰ ਜਾਣਨ ਲਈ ਵਨ-ਟੂ-ਵਨ ਅਤੇ ਗਰੁੱਪ ਚਰਚਾਵਾਂ ਕੀਤੀਆਂ ਅਤੇ ਉਨ੍ਹਾਂ ਅੱਗੇ ਪੰਜਾਬ ਦੇ ਮਜ਼ਬੂਤ ਬੁਨਿਆਦੀ ਢਾਂਚੇ, ਪ੍ਰਗਤੀਸ਼ੀਲ ਨੀਤੀਆਂ ਅਤੇ ਪ੍ਰੋਤਸਾਹਨ ਦਾ ਖਾਕਾ ਪੇਸ਼ ਕੀਤਾ ।ਮੁੱਖ ਗੱਲਬਾਤ ਵਿੱਚ ਇੰਟਲ, ਅਰਜਸ ਸਟੀਲ, ਹਿੰਦੁਸਤਾਨ ਏਰੋਨੌਟਿਕਸ ਲਿਮਟਿਡ, ਆਈਡੀਆ ਫੋਰਜ, ਸੋਨਾਟਾ ਸਾਫਟਵੇਅਰ, ਰਾਇਲ ਆਰਚਿਡ ਹੋਟਲਜ਼, ਇੰਡੀਆ ਇਲੈਕਟ੍ਰਾਨਿਕਸ ਐਂਡ ਸੈਮੀਕੰਡਕਟਰ ਐਸੋਸੀਏਸ਼ਨ, ਆਈਈਡੀਏ ਅਤੇ ਟਿਸੌਲਵ ਨਾਲ ਜੁੜੇ ਸੀ. ਐਕਸ. ਓਜ. ਦੇ ਸੋਸਾਇਟੀ ਆਫ਼ ਇੰਡੀਅਨ ਡਿਫੈਂਸ ਮੈਨੂਫੈਕਚਰਰਜ਼ , ਅਰਵਿੰਦ ਕੰਸਲਟੈਂਸੀ,ਯੂ. ਐਚ. ਪੀ.,ਆਈ. ਈ. ਐਸ. ਏ.,ਐਸ. ਈ. ਐਮ. ਆਈ, ੲਨਫਾਨੀਓਨ ਟੈਕਨਾਲੋਜੀ, ਐਸਸੀਐਲ ਅਤੇ ਉਦਯੋਗਿਕ ਵਿਕਾਸ ਲਈ ਪੰਜਾਬ ਨਾਲ ਜੁੜੀਆਂ ਹੋਰ ਕੰਪਨੀਆਂ ਸ਼ਾਮਲ ਸਨ ।

ਅਰੋੜਾ ਨੇ ਉਦਯੋਗ ਜਗਤ ਦੇ ਆਗੂਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਦਿੱਤਾ ਸੱਦਾ

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਇਨ੍ਹਾਂ ਉਦਯੋਗਿਕ ਆਗੂਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਰਸਮੀ ਸੱਦਾ ਦਿੱਤਾ, ਜਿਸ ਵਿੱਚ ਉਦਯੋਗਿਕ ਗਤੀਸ਼ੀਲਤਾ, ਰੁਜ਼ਗਾਰ ਉਤਪਤੀ ਅਤੇ ਕਾਰੋਬਾਰ-ਅਨੁਕੂਲ ਵਾਤਾਵਰਣ ਪ੍ਰਤੀ ਪੰਜਾਬ ਸਰਕਾਰ ਦੀ ਅਟੁੱਟ ਵਚਨਬੱਧਤਾ `ਤੇ ਜ਼ੋਰ ਦਿੱਤਾ ਗਿਆ । ਉਨ੍ਹਾਂ ਨੇ ਪ੍ਰੋਜੈਕਟ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਸੂਬਾ ਸਰਕਾਰ ਵੱਲੋਂ ਸੁਚਾਰੂ ਸੁਵਿਧਾ ਪ੍ਰਣਾਲੀਆਂ ਅਤੇ ਬੁਨਿਆਦੀ ਢਾਂਚੇ ਦੇ ਅੱਪਗ੍ਰੇਡਾਂ ਬਾਰੇ ਜਾਣਕਾਰੀ ਦਿੱਤੀ ।

ਇਨਵੈਸਟ ਪੰਜਾਬ ਦੇ ਰੋਡ ਸ਼ੋਅ ਦੌਰਾਨ ਕੀਤੀ ਚੋਟੀ ਦੇ ਕਾਰਪੋਰੇਟਾਂ ਨਾਲ ਭਵਿੱਖੀ ਨਿਵੇਸ਼ ਸਬੰਧੀ ਗੱਲਬਾਤ

ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਨਵੈਸਟ ਪੰਜਾਬ ਦੇ ਰੋਡ ਸ਼ੋਅ (Roadshow) ਦੌਰਾਨ ਟੀਮ ਨੇ ਹੀਰੋ ਗਰੁੱਪ, ਅੰਬਰ ਇੰਟਰਪ੍ਰਾਈਜ਼, ਆਈ, ਟੀ. ਸੀ., ਵਰੁਣ ਬੇਵਰੇਜ ਤੋਂ ਜੈਪੁਰੀਆਜ਼, ਇੰਟਲ, ਐਚਏਐਲ, ਅਰਜਸ ਸਟੀਲ, ਮੇਦਾਂਤਾ ਹਸਪਤਾਲ, ਰਾਇਲ ਆਰਚਿਡ, ਸੋਨਾਟਾ ਸਾਫਟਵੇਅਰ, ਓ. ਐਲ. ਏ, ਆਈਡੀਆਫੋਰਜ, ਤਾਜ ਹੋਟਲਜ਼ ਲਈ ਆਈ. ਐਚ. ਸੀ. ਐਲ., ਰਾਲਸਨ, ਜੇਨਪੈਕਟ, ਮਿੰਡਾ ਗਰੁੱਪ, ਜੀ. ਐਮ. ਆਰ., ਨਿਊ ਹਾਲੈਂਡ, ਏ. ਆਈ. ਪੀ. ਐਲ., ਦਾਵਤ ਰਾਈਸ ਗਰੁੱਪ, ਏ. ਸੀ. ਕੇ. ਐਮ. ਈ. ਸੋਲਰ, ਇਨਫੋ ਐੱਜ ਸਮੇਤ ਚੋਟੀ ਦੇ ਕਾਰਪੋਰੇਟਾਂ ਨਾਲ ਭਵਿੱਖੀ ਨਿਵੇਸ਼ ਸਬੰਧੀ ਗੱਲਬਾਤ ਕੀਤੀ ।

ਵੱਖ-ਵੱਖ ਗਰੁੱਪਾਂ ਨੇ ਪਾਇਆ ਹੈ ਰਾਸ਼ਟਰ ਨਿਰਮਾਣ ਵਿਚ ਨਿਰੰਤਰ ਯੋਗਦਾਨ

ਉਨ੍ਹਾਂ ਨੇ ਪੰਜਾਬ ਵਿੱਚ ਪਹਿਲਾਂ ਹੀ ਵਧ-ਫੁੱਲ ਰਹੇ ਅਤੇ ਫੈਲ ਰਹੇ ਬ੍ਰਾਂਡਾਂ/ਕਾਰਪੋਰੇਟਾਂ- ਜਿਵੇਂ ਨੈਸਲੇ, ਫਰੂਡੇਨਬਰਗ, ਡੈਨਨ, ਟਾਟਾ ਸਟੀਲਜ਼, ਸਨਾਤਨ ਟੈਕਸਟਾਈਲਜ਼, ਆਈ. ਟੀ. ਸੀ., ਹਿੰਦੁਸਤਾਨ ਲੀਵਰਜ਼, ਪੈਪਸੀਕੋ, ਵਰਬੀਓ, ਇਨਫੋਸਿਸ, ਮਹਿੰਦਰਾ, ਸੈਮੀਕੰਡਕਟਰਾਂ ਲਈ ਸੀਡੀਆਈਐਲ ਬਾਰੇ ਵੀ ਚਾਣਨਾ ਪਾਇਆ । ਉਨ੍ਹਾਂ ਕਿਹਾ ਕਿ ਹੀਰੋ, ਮੋਂਟੇ ਕਾਰਲੋ, ਕ੍ਰੀਮਿਕਾ, ਟ੍ਰਾਈਡੈਂਟ, ਸੋਨਾਲੀਕਾ ਟਰੈਕਟਰ, ਨਿਵੀਆ ਸਪੋਰਟਸ ਵਰਗੇ ਘਰੇਲੂ ਪੰਜਾਬੀ ਬ੍ਰਾਂਡ ,ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ, ਨੇ ਰਾਸ਼ਟਰ ਨਿਰਮਾਣ ਵਿੱਚ ਨਿਰੰਤਰ ਯੋਗਦਾਨ ਪਾਇਆ ਹੈ ।

ਇਨਫੋਸਿਸ ਦੀ ਵਧ ਰਹੀ ਮੌਜੂਦਗੀ ਸਦਕਾ ਇਹ ਖੇਤਰ ਕੁਸ਼ਲ ਵਿਕਾਸ ਦੇ ਮੌਕੇ ਤਲਾ਼ਸਦੀਆਂ ਪ੍ਰਮੁੱਖ ਕੰਪਨੀਆਂ ਨੂੰ ਕਰ ਰਿਹਾ ਹੈ ਆਕਰਸਿ਼ਤ

ਆਸਾਨ ਪਹੁੰਚ, ਆਧੁਨਿਕ ਬੁਨਿਆਦੀ ਢਾਂਚੇ ਅਤੇ ਕਿਫ਼ਾਇਤੀ ਦਰਾਂ `ਤੇ ਹੁਨਰਮੰਦ ਸਟਾਫ਼ ਦੀ ਉਪਲਬਧਤਾ ਦੇ ਨਾਲ ਮੋਹਾਲੀ ਆਈ. ਟੀ. ਸੈਮੀਕੰਡਕਟਰਜ਼ ਅਤੇ ਡੇਟਾ ਸੈਂਟਰਾਂ ਵਿੱਚ ਉੱਚ-ਤਕਨੀਕੀ ਨਿਵੇਸ਼ਾਂ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਉਭਰਿਆ ਹੈ । ਇਨਫੋਸਿਸ ਦੀ ਵਧ ਰਹੀ ਮੌਜੂਦਗੀ ਸਦਕਾ ਇਹ ਖੇਤਰ ਕੁਸ਼ਲ ਵਿਕਾਸ ਦੇ ਮੌਕੇ ਤਲਾ਼ਸਦੀਆਂ ਪ੍ਰਮੁੱਖ ਕੰਪਨੀਆਂ ਨੂੰ ਆਕਰਸਿ਼ਤ ਕਰ ਰਿਹਾ ਹੈ । ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਮਜ਼ਬੂਤ ਅਕਾਦਮਿਕ ਵਾਤਾਵਰਨ- ਜਿਸ ਵਿੱਚ ਆਈਆਈਟੀ ਰੋਪੜ, ਆਈਐਸਬੀ, ਆਈਆਈਐਸਈਆਰ, ਥਾਪਰ, ਸੀਡੀਆਈਐਲ ਅਤੇ ਹੋਰ ਸ਼ਾਮਲ ਹਨ-ਨਾਲ ਸਿਰਫ਼ ਨਵੀਨਤਾ ਨੂੰ ਹੁਲਾਰਾ ਦੇ ਰਿਹਾ ਹੈ ਸਗੋਂ ਉੱਨਤ ਉਦਯੋਗਾਂ ਲਈ ਰਾਹ ਪੱਧਰਾ ਕਰਕੇ ਸੂਬੇ ਦੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ ।

ਨਿਵੇਸ਼ ਪੰਜਾਬ ਵੱਲੋਂ ਨਿਵੇਸ਼ਕਾਂ ਦੀ ਦਿਲਚਸਪੀ ਨੂੰ ਠੋਸ ਭਾਈਵਾਲੀ ਅਤੇ ਨਿਵੇਸ਼ਾਂ ਵਿੱਚ ਬਦਲਣ ਲਈ ਆਪਣੇ ਯਤਨ ਰੱਖੇ ਜਾਣਗੇ ਜਾਰੀ

ਅਰੋੜਾ ਨੇ ਅੱਗੇ ਕਿਹਾ ਕਿ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ (National Convener Arvind Kejriwal) ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ ਸਰਕਾਰ, ਗਤੀਸ਼ੀਲ ਉਦਯੋਗਿਕ ਵਿਕਾਸ ਅਤੇ ਵਿਸਤ੍ਰਿਤ ਆਰਥਿਕ ਮੌਕਿਆਂ ਨਾਲ ਲੈਸ ਇੱਕ ਨਵਾਂ ਪੰਜਾਬ ਸਿਰਜਣ ਦੀ ਸੋਚ ਨੂੰ ਅੱਗੇ ਵਧਾ ਰਹੀ ਹੈ । ਨਿਵੇਸ਼ ਪੰਜਾਬ ਵੱਲੋਂ ਨਿਵੇਸ਼ਕਾਂ ਦੀ ਦਿਲਚਸਪੀ ਨੂੰ ਠੋਸ ਭਾਈਵਾਲੀ ਅਤੇ ਨਿਵੇਸ਼ਾਂ ਵਿੱਚ ਬਦਲਣ ਲਈ ਆਪਣੇ ਯਤਨ ਜਾਰੀ ਰੱਖੇ ਜਾਣਗੇ । ਸਮਾਗਮ ਵਿੱਚ ਪੀ. ਡੀ. ਸੀ. ਦੇ ਵਾਈਸ ਚੇਅਰਪਰਸਨ ਸੀਮਾ ਬਾਂਸਲ, ਉਦਯੋਗ ਅਤੇ ਵਣਜ ਦੇ ਸਕੱਤਰ ਕੇ.ਕੇ. ਯਾਦਵ, ਪੀ. ਐਸ. ਆਈ. ਈ. ਸੀ. ਦੇ ਮੈਨੇਜਿੰਗ ਡਾਇਰੈਕਟਰ ਸੌਰਭੀ ਮਲਿਕ, ਇਨਵੈਸਟ ਪੰਜਾਬ ਦੇ ਸੀ. ਈ. ਓ. ਅਮਿਤ ਢਾਕਾ, ਕੇ. ਪੀ. ਐਮ. ਜੀ. ਤੋਂ ਗੌਰਵ, ਇਨਵੈਸਟ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਸਮੇਤ ਪ੍ਰਮੁੱਖ ਪਤਵੰਤੇ ਮੌਜੂਦ ਸਨ ।

Read More : ‘ਆਪ’ ਉਮੀਦਵਾਰ ਸੰਜੀਵ ਅਰੋੜਾ ਅੱਜ ਦਾਖਲ ਕਰਨਗੇ ਨਾਮਜ਼ਦਗੀ ਪੱਤਰ ; ‘ਆਪ’ ਵੱਲੋਂ ਕੀਤਾ ਜਾਵੇਗਾ ਮੈਗਾ ਰੋਡ ਸ਼ੋਅ

ਪੰਜਾਬ ਅੰਦਰ ਸਵੇਰ ਸ਼ਾਮ ਠੰਡ ਤੇ ਦਿਨ ਵੇਲੇ ਹੁੰਮਸ ਭਰੀ ਗਰਮੀ ਹੀ ਗਰਮੀ

0
sweltering heat

ਪਟਿਆਲਾ, 16 ਅਕਤੂਬਰ 2025 : ਹਾਲ ਹੀ ਵਿਚ ਲੰਘ ਕੇ ਗਏ ਗਰਮੀ (Summer) ਦੇ ਮੌਸਮ ਤੋਂ ਬਾਅਦ ਆਏ ਸਰਦੀਆਂ ਦੇ ਮੌਸਮ ਦੇ ਬਾਵਜੂਦ ਵੀ ਸਵੇਰੇ ਤੇ ਸ਼ਾਮ ਵੇਲੇ ਹੀ ਸਿਰਫ਼ ਥੋੜੀ ਥੋੜੀ ਠੰਡਕ ਮਹਿਸੂਸ ਹੁੰਦੀ ਹੈੈ ਜਦੋਂ ਕਿ ਪੂਰਾ ਦਿਨ ਦਿਨ ਵੇਲੇ ਹੁੰਮਸ ਭਰੀ ਤਿੱਖੀ ਗਰਮੀ (Sweltering heat) ਹੀ ਗਰਮੀ ਰਹਿੰਦੀ ਹੈ । ਜਿਸ ਕਾਰਨ ਇਕ ਵਾਰ ਤਾਂ ਇੰਝ ਲੱਗਦਾ ਹੈ ਜਿਵੇਂ ਕਿ ਗਰਮੀ ਦਾ ਮੌੌਸਮ ਖਤਮ ਹੋਇਆ ਹੀ ਨਹੀਂ ਬਲਕਿ ਹਾਲੇ ਵੀ ਗਰਮੀ ਦਾ ਮੌਸਮ ਹੀ ਹੈ । ਜਦੋੋਂ ਕਿ ਸੱਚਾਈ ਇਹ ਹੈ ਕਿ ਗਰਮੀ ਦਾ ਮੌਸਮ ਖਤਮ ਹੋ ਕੇ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ।

ਗਲੋਬਲ ਵਾਰਮਿੰਗ ਮੰਨਿਆਂ ਜਾ ਰਿਹੈ ਸਰਦੀਆਂ ਵਿਚ ਵੀ ਗਰਮੀਆਂ ਵਾਲਾ ਮੌਸਮ ਦਾ ਹੋਣਾ

ਅੱਜ ਦੇ ਤਕਨੀਕੀ ਤੇ ਮਸ਼ੀਨੀ ਯੁੱਗ (Machine Age) ਵਿਚ ਜਿਸ ਤਰ੍ਹ੍ਹਾਂ ਮਨੁੱਖ ਆਪਣੇ ਜੀਵਨ ਨੂੰ ਵਧੀਆ ਤੋਂ ਵਧੀਆ ਤੇ ਅਸਾਨ ਤਰੀਕੇ ਨਾਲ ਜਿਊਣ ਲਈ ਤਰ੍ਹਾਂ ਤਰ੍ਹਾਂ ਦੀਆਂ ਤਕਨੀਕਾਂ ਦਾ ਇਸਤੇਮਾਲ ਕਰਦਾ ਜਾ ਰਿਹਾ ਹੈ ਦੇ ਕਾਰਨ ਮੌਸਮ ਖੁਦ ਇੰਨਾਂ ਜਿ਼ਆਦਾ ਪ੍ਰਭਾਵਿਤ ਹੋ ਗਿਆ ਹੈ ਕਿ ਹੁਣ ਉਸ ਨਾਲ ਮਨੁੱਖ ਹੱਦ ਨਾਲੋਂ ਵਧ ਪ੍ਰਭਾਵਿਤ ਹੋ ਰਿਹਾ ਹੈ ਤੇ ਉਸਦਾ ਜਿਊਣਾ ਇਕ ਤਰ੍ਹਾਂ ਨਾਲ ਮੁਹਾਲ ਹੋਇਆ ਪਿਆ ਹੈ ।

ਇਕ ਰੁੱਖ ਸੋ ਸੁਖ ਤਹਿਤ ਨਹੀਂ ਲੱਗ ਰਹੇ ਬੂਟੇੇ

ਇਕ ਰੁੱਖ ਜੋ ਕਿ ਸੋ ਸੁੱਖ ਦੇਣ ਦੇ ਬਰਾਬਰ ਹੁੰਦਾ ਹੈ ਅੱਜ ਦੇ ਯੁੱਗ ਵਿਚ ਲਗਾਤਾਰ ਘਟਦੇ ਹੀ ਚਲੇ ਜਾ ਰਹੇ ਹਨ, ਜਿਸ ਕਾਰਨ ਲਗਾਤਾਰ ਹਰਿਆ-ਭਰਿਆ ਜੰਗਲ ਜਿਥੇ ਲਗਾਤਾਰ ਘਟਦਾ ਜਾ ਰਿਹਾ ਹੈ, ਉਥੇ ਸੀਮੇਂਟ ਦਾ ਜੰਗਲ ਬਹੁਤ ਹੀ ਜਿ਼ਆਦਾ ਰਫ਼ਤਾਰ ਨਾਲ ਵਧ ਚਲਿਆ ਜਾ ਰਿਹਾ ਹੈ। ਜਿਸ ਕਾਰਨ ਹਰ ਪਾਸੇ ਸਹੂਲਤ ਦੇ ਨਾਮ ਤੇ ਪੇੜ ਪੌਦੇ ਕੱਟੇ ਜਾ ਰਹੇ ਹਨ ਤੇ ਉਨ੍ਹਾਂ ਦੀ ਥਾਂ ਨਵੇਂ ਨਾ ਤਾਂ ਲਗਾਏ ਜਾ ਰਹੇ ਹਨ ਤੇ ਨਾ ਹਹੀ ਉਨ੍ਹਾਂ ਦੀ ਥਾਂ ਲਗਾਏ ਜਾ ਰਹੇ ਬੂਟਿਆਂ ਨੂੰ ਪਾਣੀ ਦੇ ਕੇ ਸੰਭਾਲਿਆ ਜਾ ਰਿਹਾ ਹੈ ।

ਕੋਈ ਨਸੀਹਤ ਨਹੀਂ ਲੈ ਰਿਹਾ ਬਲਕਿ ਆਪਣੇ ਜੀਵਨ ਨੂੰ ਵਧੀਆ ਵਧੀਆ ਜਿਊਣ ਲਈ ਤਰਲੋ ਮੱਛੀ ਹੋਇਆ ਪਿਆ ਹੈ

ਜਿਸ ਕਾਰਨ ਬੂਟਾ ਲੱਗ ਤਾਂ ਜਾਂਦਾ ਹੈ ਪਰ ਉਹ ਪਲਦਾ ਨਹੀਂ ਤੇ ਅਖੀਰਕਾਰ ਸੰਭਾਲ ਨਾ ਕਕਰਨ ਦੇ ਚਲਦਿਆਂ ਮਰ ਜਾਦਾ ਹੈ । ਜਿਸ ਕਾਰਨ ਸੂਰਜ ਦੀ ਗਰਮੀ ਧਰਤੀ ਤੇ ਸਿੱਧੇ ਤੌਰ ਤੇ ਮਨੁੱਖ ਤੇ ਪੈ ਰਹੀ ਹੈ ਅਤੇ ਪੇੜ ਪੌਦੇ ਨਾ ਹੋਣ ਕਾਰਨ ਬਾਰਸ਼ ਨਹੀਂ ਪੈਂਦੀ ਤੇ ਓਜੋਨ ਪਰਤ ਵੀ ਪਤਲੀ ਹੁੰਦੀ ਚਲੀ ਜਾਂਦੀ ਹੈ । ਜਿਸਦਾ ਖਮਿਆਜ਼ਾ ਅੱਜ ਮਨੁੱਖ ਨੂੰ ਭੁਗਤਣਾ ਪੈ ਰਿਹਾ ਹੈ ਪਰ ਉਹ ਫਿਰ ਵੀ ਕੋਈ ਨਸੀਹਤ ਨਹੀਂ ਲੈ ਰਿਹਾ ਬਲਕਿ ਆਪਣੇ ਜੀਵਨ ਨੂੰ ਵਧੀਆ ਵਧੀਆ ਜਿਊਣ ਲਈ ਤਰਲੋ ਮੱਛੀ ਹੋਇਆ ਪਿਆ ਹੈ ।

Read More : ਹਰਿਆਣਾ ‘ਚ ਮਿਲੀ ਗਰਮੀ ਤੋਂ ਰਾਹਤ, 3 ਜ਼ਿਲ੍ਹਿਆਂ ‘ਚ ਮੀਂਹ

 

 

ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇੇਸ ਦਰਜ

0
unknown driver

ਪਟਿਆਲਾ, 16 ਅਕਤੂਬਰ 2025 : ਥਾਣਾ ਸਦਰ (Sadar Police Station) ਪਟਿਆਲਾ ਪੁਲਸ ਨੇ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ 281, 106 (1), 125-ਏ, 324 (4,5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਗੁਰਵਿੰਦਰ ਸਿੰਘ ਪੁੱਤਰ ਰੁਲਦਾ ਸਿੰਘ ਵਾਸੀ ਪਿੰਡ ਚਲਹੇੜੀ ਥਾਣਾ ਸੰਭੂ ਨੇ ਦੱਸਿਆ ਕਿ ਉਸਦਾ ਭਰਾ ਕੁਲਦੀਪ ਸਿੰਘ ਆਪਣੇ ਸਾਥੀ ਅਵਤਾਰ ਸਿੰਘ ਸਮੇਤ ਕਾਰ ਤੇ ਸਵਾਰ ਹੋ ਕੇ ਟੋਲ ਪਲਾਜਾ ਧਰੇੜੀ ਜੱਟਾਂ ਕੋਲ ਜਾ ਰਿਹਾ ਸੀ, ਤਾਂ ਕਾਰ ਦੇ ਅਣਪਛਾਤੇ ਚਾਲਕ (Unknown driver of the car) ਨੇ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਕਾਰ ਲਿਆ ਕੇ ਉਹਨਾ ਵਿੱਚ ਮਾਰੀ, ਜਿਸ ਕਾਰਨ ਵਾਪਰੇ ਐਕਸੀਡੈਂਟ ਵਿੱਚ ਕੁਲਦੀਪ ਸਿੰਘ ਦੀ ਮੌਤ (Kuldeep Singh dies in accident) ਹੋ ਗਈ ਅਤੇ ਅਵਤਾਰ ਸਿੰਘ ਇਲਾਜ ਅਧੀਨ ਹੈ ।

Read More : ਜਲੰਧਰ ‘ਚ ਤੇਜ਼ ਰਫਤਾਰ ਵਾਹਨ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਮਾਰੀ ਟੱਕਰ, ਮੌਕੇ ‘ਤੇ ਵਿਅਕਤੀ ਦੀ ਮੌਤ

ਫਾਰੈਂਸਿੰਗ ਜਾਂਚ ਤੋਂ ਲੱਗਿਆ ਪਤੀ ਨੇ ਮਾਰੀ ਬੇਹੋਸ਼ੀ ਦੇ ਟੀਕੇ ਲਗਾ ਲਗਾ ਕੇ ਪਤਨੀ

0
Forensic investigation

ਕਰਨਾਟਕ, 16 ਅਕਤੂਬਰ 2025 : ਭਾਰਤ ਦੇਸ਼ ਦੇ ਕਰਨਾਟਕ (Karnataka) ਵਿਖੇ ਇਕ ਪਤੀ ਨੇ ਆਪਣੀ ਹੀ ਪਤਨੀ ਨੂੰ ਬੇਹੋਸ਼ੀ ਦੇ ਟੀਕੇ ਲਗਾ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ । ਦੱਸਣਯੋਗ ਹੈ ਕਿ ਕਰਨਾਟਕ ਦੇ ਬੈਂਗਲੁਰੂ ਪੁਲਿਸ (Bengaluru Police) ਨੇ ਵਿਕਟੋਰੀਆ ਹਸਪਤਾਲ ਦੇ ਜਨਰਲ ਸਰਜਨ ਡਾ. ਮਹਿੰਦਰ ਰੈਡੀ ਨੂੰ ਉਨ੍ਹਾਂ ਦੀ ਪਤਨੀ ਡਾ. ਕ੍ਰਿਤਿਕਾ ਐਮ. ਰੈਡੀ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ । ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮਹਿੰਦਰ ਨੇ ਆਪਣੀ ਪਤਨੀ ਨੂੰ ਪ੍ਰੋਪੋਫੋਲ ਨਾਂ ਦੀ ਦਵਾਈ ਦੇ ਕੇ ਮਾਰਿਆ ਹੈ, ਜੋ ਕਿ ਆਮ ਤੌਰ `ਤੇ ਸਿਰਫ ਓਪਰੇਟਿੰਗ ਥੀਏਟਰਾਂ ਵਿੱਚ ਵਰਤੀ ਜਾਂਦੀ ਹੈ ।

ਕਿਵੇਂ ਆਇਆ ਸਾਰਾ ਮਾਮਲਾ ਸਾਹਮਣੇ

ਕ੍ਰਿਤਿਕਾ (Criticism) ਦੀ ਮੌਤ ਨੂੰ ਸ਼ੁਰੂਆਤੀ ਦੌਰ ਵਿਚ ਆਮ ਵਾਂਗ ਮੰਨੇ ਜਾਣ ਦੇੇ ਬਾਵਜੂਦ ਕ੍ਰਿਤੀਕਾ ਦੀ ਭੈਣ ਵਲੋਂ ਸ਼ੱਕ ਪ੍ਰਗਟ ਕੀਤੇ ਜਾਣ ਤੇ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਕ੍ਰਿਤਿਕਾ ਦੇ ਕਈ ਅੰਗਾਂ ਵਿੱਚ ਪ੍ਰੋਪੋਫੋਲ ਦੀ ਮੌਜੂਦਗੀ ਪਾਈ ਗਈ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਉਸ ਦੀ ਮੌਤ ਬੇਹੋਸ਼ ਕਰਨ ਵਾਲੀ ਦਵਾਈ ਕਾਰਨ ਹੋਈ ਸੀ । ਕ੍ਰਿਤਿਕਾ ਦੀ ਵੱਡੀ ਭੈਣ ਡਾ. ਨਿਕਿਤਾ ਐਮ. ਰੈਡੀ, ਜੋ ਕਿ ਇੱਕ ਰੇਡੀਓਲੋਜਿਸਟ ਹੈ ਨੇ ਸ਼ੱਕ ਪ੍ਰਗਟ ਕਰਦਿਆਂ ਜਾਂਚ ਦੀ ਮੰਗ ਕੀਤੀ ਸੀ ਤੇ ਲਗਭਗ ਛੇ ਮਹੀਨਿਆਂ ਦੀ ਜਾਂਚ ਤੋਂ ਬਾਅਦ ਇਕ ਫੋਰੈਂਸਿਕ ਸਾਇੰਸ ਲੈਬਾਰਟਰੀ ਰਿਪੋਰਟ ਵਿੱਚ ਕ੍ਰਿਤਿਕਾ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗਿਆ ।

ਪੁਲਸ ਨੇ ਦਰਜ ਕੀਤਾ ਹੈ ਕਤਲ ਦਾ ਮਾਮਲਾ

ਫਾਰੈਂਸਿੰਗ ਜਾਂਚ (Forensic investigation0 ਦੀ ਸਾਹਮਣੇ ਆਈ ਰਿਪੋਰਟ ਤੋਂ ਬਾਅਦ ਮਰਾਠਾਹੱਲੀ ਪੁਲਸ ਨੇ ਧਾਰਾ 103 ਦੇ ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਅਤੇ ਮਹਿੰਦਰ ਨੂੰ ਉਡੂਪੀ ਦੇ ਮਨੀਪਾਲ ਤੋਂ ਗ੍ਰਿਫ਼ਤਾਰ ਕਰ ਲਿਆ, ਜਿੱਥੇ ਉਹ ਘਟਨਾ ਤੋਂ ਬਾਅਦ ਰਹਿ ਰਿਹਾ ਸੀ। ਉਸ ਦੇ ਖ਼ਿਲਾਫ਼ ਪਹਿਲਾਂ ਹੀ ਇੱਕ ਲੁੱਕ-ਆਊਟ ਸਰਕੂਲਰ ਜਾਰੀ ਕੀਤਾ ਜਾ ਚੁੱਕਾ ਸੀ ।

Read More : ਪਤਨੀ ਤੇ ਪੁੱਤਰ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਵਿਅਕਤੀ ਨੂੰ

ਵਿਜੀਲੈਂਸ ਬਿਊਰੋ ਨੇ ਵਸੀਕਾ ਨਵੀਸ 30000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ

0
Vizilence

ਚੰਡੀਗੜ੍ਹ, 16 ਅਕਤੂਬਰ 2025 : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਲਗਾਤਾਰ ਜਾਰੀ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਪਠਾਨਕੋਟ ਦੇ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਦੇ ਇੱਕ ਵਸੀਕਾ ਨਵੀਸ (ਡੀਡ ਰਾਈਟਰ), ਦੀਪਕ ਕੁਮਾਰ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ । ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਖੁਲਾਸਾ ਕੀਤਾ ਕਿ ਉਕਤ ਮੁਲਜ਼ਮ ਨੂੰ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਬੰਗੋਲ ਦੇ ਇੱਕ ਨਿਵਾਸੀ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਸ਼ਿਕਾਇਤਕਰਤਾ ਨੇ ਬਿਊਰੋ ਕੋਲ ਪਹੁੰਚ ਕਰਕੇ ਲਗਾਇਆ ਸੀ ਦੋਸ਼

ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਜ਼ਮੀਨ ਖਰੀਦਣ ਤੋਂ ਬਾਅਦ ਉਹ ਆਪਣੀ ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਉਕਤ ਵਸੀਕਾ ਨਵੀਸ ਨੂੰ ਮਿਲਿਆ । ਸ਼ਿਕਾਇਤਕਰਤਾ ਨੇ ਲੋੜੀਂਦੀ ਰਜਿਸਟਰੀ ਫੀਸ ਵਸੀਕਾ ਨਵੀਸ ਨੂੰ ਟ੍ਰਾਂਸਫਰ ਕਰ ਦਿੱਤੀ ਜਿਸਨੇ ਰਜਿਸਟਰੀ ਦੀ ਪ੍ਰਕਿਰਿਆ ਪੂਰੀ ਕਰਵਾ ਦਿੱਤੀ ਪਰ ਫਿਰ 30,000 ਰੁਪਏ ਦੀ ਰਿਸ਼ਵਤ (Bribe of Rs. 30,000) ਦੀ ਮੰਗ ਇਹ ਕਹਿੰਦੇ ਹੋਏ ਕੀਤੀ ਕਿ ਅਸਲ ਰਜਿਸਟਰੀ ਦੇ ਅਸਲ ਦਸਤਾਵੇਜ਼ਾਂ ‘ਤੇ ਤਹਿਸੀਲਦਾਰ ਵੱਲੋਂ ਦਸਤਖ਼ਤ ਪੈਸਿਆਂ ਦਾ ਭੁਗਤਾਨ ਕਰਨ ਤੋਂ ਬਾਅਦ ਹੀ ਕੀਤੇ ਜਾਣਗੇ ।

ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰਿਸ਼ਵਤ ਲੈਂਦੇ ਹੋਏ ਵਸੀਕਾ ਨਵੀਸ ਨੂੰ ਫੜ ਲਿਆ ਰੰਗੇ ਹੱਥੀਂ

ਸ਼ਿਕਾਇਤ ਦੀ ਤਸਦੀਕ ਕਰਨ ਤੋਂ ਬਾਅਦ ਅੰਮ੍ਰਿਤਸਰ ਰੇਂਜ ਦੀ ਇੱਕ ਵਿਜੀਲੈਂਸ ਬਿਊਰੋ ਟੀਮ ਨੇ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਵਸੀਕਾ ਨਵੀਸ ਨੂੰ ਰੰਗੇ ਹੱਥੀਂ ਫੜ ਲਿਆ । ਇਸ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ (Police Station Amritsar Range) ਵਿਖੇ ਮੁਕੱਦਮਾ ਦਰਜ ਕਰ ਲਿਆ ਹੈ । ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਹੋਰ ਜਾਂਚ ਜਾਰੀ ਹੈ ।

Read More : ਪੰਜਾਬ ਵਿਜੀਲੈਂਸ ਦੀ ਵੱਡੀ ਕਾਰਵਾਈ; PSPCL ਦਾ ਲਾਈਨਮੈਨ ਅਤੇ ਮੀਟਰ ਰੀਡਰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦੇ ਰੰਗੇ ਹੱਥੀਂ ਕਾਬੂ