Home Blog Page 350

ਜੰਗਲੀ ਜੀਵਾਂ ਦੇ ਅੰਗਾਂ ਦੀ ਤਸਕਰੀ ਦੇ ਦੋਸ਼ ਵਿਚ ਤਿੰਨ ਜਣੇ ਗ੍ਰਿਫ਼ਤਾਰ

0
wildlife organ trafficking

ਚੰਡੀਗੜ੍ਹ 16 ਦਸੰਬਰ 2025 : ਪੰਜਾਬ ਵਿੱਚ ਜੰਗਲੀ ਜੀਵਾਂ ਦੀ ਰੱਖਿਆ (Wildlife protection) ਅਤੇ ਜੰਗਲੀ ਜੀਵਾਂ ਨਾਲ ਸਬੰਧਤ ਅਪਰਾਧਾਂ ਨੂੰ ਰੋਕਣ ਲਈ ਬਣਾਏ ਗਏ ਐਕਟ ਅਤੇ ਕਾਨੂੰਨ ਤਹਿਤ ਕਾਰਵਾਈ ਕਰਦਿਆਂ ਸਰਕਾਰੀ ਕਰਮਚਾਰੀਆਂ-ਅਧਿਕਾਰੀਆਂ ਤੇ ਆਧਾਰਤ ਟੀਮ ਨੇ ਨਕੋਦਰ ਵਿੱਚ ਭਾਰਤ ਭੂਸ਼ਣ ਦੇ ਪੁੱਤਰ ਬੋਨੀ ਅਰੋੜਾ ਨੂੰ ਕੱਟੇ ਹੋਏ ਸਾਂਗਰ ਸਿੰਗ, ਦੰਦਾਂ ਦੇ ਛੇ ਟੁੱਕੜੇ ਅਤੇ ਇਕ ਜੰਗਲੀ ਬਿੱਲੀ ਦੇ ਦੰਦ ਸਮੇਤ ਗ੍ਰਿਫ਼ਤਾਰ ਕੀਤਾ ਹੈ । ਦੱਸਣਯੋਗ ਹੈ ਕਿ ਟੀਮ ਵਲੋਂ ਪਹਿਲਾਂ ਇਕ ਜਾਲ ਵਿਛਾਇਆ ਗਿਆ ਸੀ, ਜਿਸਦੇ ਝਾਂਸੇ ਵਿਚ ਆ ਕੇ ਬੋਨੀ ਅਰੋੜਾ ਫੜਿਆ ਗਿਆ ।

ਕੌਣ ਕੌਣ ਸੀ ਟੀਮ ਵਿਚ

ਟੀਮ ਵਿੱਚ ਬਲਾਕ ਅਫ਼ਸਰ ਨਿਰਮਲਜੀਤ ਸਿੰਘ, ਵਣ ਗਾਰਡ ਮਲਕੀਤ ਸਿੰਘ, ਜਲੰਧਰ ਰੇਂਜ ਤੋਂ ਨਵਤੇਜ ਸਿੰਘ ਬਾਠ, ਅਤੇ ਕਪੂਰਥਲਾ ਰੇਂਜ ਤੋਂ ਰਣਜੀਤ ਸਿੰਘ, ਬਲਾਕ ਅਫ਼ਸਰ ਬੋਬਿੰਦਰ ਸਿੰਘ ਅਤੇ ਰਣਬੀਰ ਸਿੰਘ ਉੱਪਲ ਸ਼ਾਮਲ ਸਨ ।

ਪੁੱਛਗਿੱਛ ਦੌਰਾਨ ਬੋਨੀ ਨੇ ਕੀ ਕੀ ਕੀਤਾ ਖੁਲਾਸਾ

ਪੁੱਛਗਿੱਛ ਦੌਰਾਨ ਬੋਨੀ ਅਰੋੜਾ ਨੇ ਖੁਲਾਸਾ ਕੀਤਾ ਕਿ ਇਹ ਨਸ਼ੀਲੇ ਪਦਾਰਥ ਉਸਨੂੰ ਨਕੋਦਰ ਦੇ ਰਹਿਣ ਵਾਲੇ ਗੁਲਸ਼ਨ ਰਾਏ ਦੇ ਪੁੱਤਰ ਸਿ਼ਵਮ ਗੁਪਤਾ, ਜੋ “ਦੁਰਗਾ ਦਾਸ ਪੰਸਾਰੀ” ਨਾਮ ਦੀ ਦੁਕਾਨ ਚਲਾਉਂਦਾ ਹੈ ਦੁਆਰਾ ਭੇਜਿਆ ਗਿਆ ਸੀ । ਟੀਮ ਨੇ ਤੁਰੰਤ ਸਿ਼ਵਮ ਗੁਪਤਾ ਦੀ ਦੁਕਾਨ ‘ਤੇ ਛਾਪਾ ਮਾਰਿਆ (Raided) ਅਤੇ ਉਸ ਤੋਂ ਪੁੱਛਗਿੱਛ ਕੀਤੀ । ਉਸਨੇ ਜੰਗਲੀ ਜੀਵਾਂ ਦੇ ਸਰੀਰ ਦੇ ਅੰਗਾਂ (Body parts of wild animals) ਦਾ ਗੈਰ-ਕਾਨੂੰਨੀ ਵਪਾਰ ਕਰਨ ਦੀ ਗੱਲ ਕਬੂਲੀ ਅਤੇ ਉਸਨੇ ਇਹ ਨਸ਼ੀਲੇ ਪਦਾਰਥ ਬੋਨੀ ਅਰੋੜਾ ਨੂੰ ਡਿਲੀਵਰੀ ਲਈ ਭੇਜਿਆ ਸੀ । ਉਸਨੇ ਅੱਗੇ ਖੁਲਾਸਾ ਕੀਤਾ ਕਿ ਉਹ ਇਹ ਚੀਜ਼ਾਂ ਦੀਪਕ ਉਰਫ਼ ਕਾਲਾ, ਵਿਜੇ ਕੁਮਾਰ ਗੁਪਤਾ ਦੇ ਪੁੱਤਰ, ਨਕੋਦਰ, ਜਿ਼ਲ੍ਹਾ ਜਲੰਧਰ ਤੋਂ ਖਰੀਦਦਾ ਹੈ, ਜੋ ਨਕੋਦਰ ਵਿੱਚ “ਵਲੈਤੀ ਰਾਮ ਪੰਸਾਰੀ ਅਤੇ ਕਿਰਨਾ ਸਟੋਰ” ਚਲਾਉਂਦਾ ਹੈ ।

ਕਿਸ ਦੀ ਅਗਵਾਈ ਹੇਠ ਬਣਾਈ ਗਈ ਸੀ ਟੀਮ ਤੇ ਕੌਣ ਕੌਣ ਸੀ ਟੀਮ ਵਿਚ

ਟੀਮ ਦੀ ਅਗਵਾਈ ਜਸਵੰਤ ਸਿੰਘ, ਵਣ ਰੇਂਜ ਅਫਸਰ ਜਲੰਧਰ ਨੇ ਕੀਤੀ ਨੇ ਦੱਸਿਆ ਕਿ ਪੰਜਾਬ ਵਿੱਚ ਜੰਗਲੀ ਜੀਵਾਂ ਦੀ ਰੱਖਿਆ ਅਤੇ ਜੰਗਲੀ ਜੀਵਾਂ (Wildlife) ਨਾਲ ਸਬੰਧਤ ਅਪਰਾਧਾਂ ਨੂੰ ਰੋਕਣ ਲਈ ਮੁੱਖ ਜੰਗਲੀ ਜੀਵਾਂ ਵਾਰਡਨ (Chief Wildlife Warden) ਪੰਜਾਬ ਬਸੰਤ ਰਾਜ ਕੁਮਾਰ ਆਈ. ਐਫ. ਐਸ., ਤਿੰਦਰ ਕੁਮਾਰ ਸਾਗਰ ਆਈ. ਐਫ. ਐਸ. (ਮੁੱਖ ਜੰਗਲਾਤ ਸੰਭਾਲ ਜੰਗਲੀ ਜੀਵ) ਅਤੇ ਵਿਸ਼ਾਲ ਚੌਹਾਨ ਆਈ. ਐਫ. ਐਸ. (ਜੰਗਲਾਤ, ਪਾਰਕ ਅਤੇ ਸੁਰੱਖਿਅਤ ਸਰਕਲਾਂ ਦੇ ਸੰਭਾਲਕਰਤਾ) ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਅਤੇ ਜੰਗਲੀ ਜੀਵਾਂ ਦੇ ਅਪਰਾਧਾਂ ਪ੍ਰਤੀ ਜ਼ੀਰੋ-ਸਹਿਣਸ਼ੀਲਤਾ ਨੀਤੀ ਦੇ ਅਨੁਸਾਰ ਜੰਗਲੀ ਜੀਵਾਂ ਦੇ ਅੰਗਾਂ ਦੀ ਤਸਕਰੀ ਸੰਬੰਧੀ ਇੱਕ ਸੂਚਨਾ ਦੇ ਆਧਾਰ ‘ਤੇ ਵਿਕਰਮ ਸਿੰਘ ਕੁੰਦਰਾ ਆਈ. ਐਫ. ਐਸ., ਡਵੀਜ਼ਨਲ ਜੰਗਲਾਤ ਅਫਸਰ, ਵਾਈਲਡਲਾਈਫ ਡਿਵੀਜ਼ਨ, ਫਿਲੌਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ ।

Read more : ਖੁਦ ਨੂੰ ਸੀ. ਬੀ. ਆਈ. ਅਧਿਕਾਰੀ ਦੱਸ ਕੇ ਠੱਗੀ ਮਾਰਨ ਵਾਲੇ 2 ਜਾਲਸਾਜ਼ ਗ੍ਰਿਫ਼ਤਾਰ

ਜੰਮੂ-ਕਸ਼ਮੀਰ ਵਿਚ ਅੱਤਵਾਦੀ ਸੰਗਠਨਾਂ ਦੇ 200 ਤੋਂ ਵੱਧ ਸਹਿਯੋਗੀ ਪੁਲਸ ਹਿਰਾਸਤ `ਚ

0
Security Forces

ਸ਼੍ਰੀਨਗਰ, 16 ਦਸੰਬਰ 2025 : ਜੰਮੂ-ਕਸ਼ਮੀਰ ਪੁਲਸ (Jammu and Kashmir Police) ਨੇ ਵਾਦੀ `ਚ ਇਕ ਵੱਡੀ ਮੁਹਿੰਮ ਦੌਰਾਨ ਸ਼ੱਕੀ ਅੱਤਵਾਦੀਆਂ (Suspected terrorists) ਦੇ ਲਗਭਗ 200 ਸਹਿਯੋਗੀਆਂ ਨੂੰ ਹਿਰਾਸਤ `ਚ ਲੈ ਲਿਆ ।

ਪੁਲਸ ਨੇ ਕੀਤੀ ਸੁਰੱਖਿਆ ਫੋਰਸਾਂ ਨਾਲ ਮਿਲ ਕੇ ਅੱਤਵਾਦੀਆਂ ਦੇ ਸਹਿਯੋਗੀਆਂ ਵਿਰੁੱਧ ਕਾਰਵਾਈ

ਪੁਲਸ ਨੇ ਹੋਰ ਸੁਰੱਖਿਆ ਫੋਰਸਾਂ (Security forces) ਨਾਲ ਮਿਲ ਕੇ ਸ੍ਰੀਨਗਰ ਸ਼ਹਿਰ ਦੇ ਨਾਲ ਹੀ ਕਸ਼ਮੀਰ ਵਾਦੀ ਦੇ ਕਈ ਇਲਾਕਿਆਂ `ਚ ਅੱਤਵਾਦੀਆਂ ਦੇ ਸਹਿਯੋਗੀਆਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ । ਕਈ ਥਾਵਾਂ `ਤੇ ਛਾਪੇ (Raids) ਵੀ ਮਾਰੇ । ਸੁਰੱਖਿਆ ਏਜੰਸੀਆਂ ਅਨੁਸਾਰ ਇਨ੍ਹਾਂ ਸਹਿਯੋਗੀਆਂ ਨੇ ਅੱਤਵਾਦੀਆਂ ਨੂੰ ਨਕਦੀ, ਪਨਾਹ ਤੇ ਹੋਰ ਬੁਨਿਆਦੀ ਢਾਂਚੇ ਪ੍ਰਦਾਨ ਕੀਤੇ। ਇਹ ਕਾਰਵਾਈ ਵਾਦੀ `ਚ ਅੱਤਵਾਦੀ ਨੈੱਟਵਰਕਾਂ ਨੂੰ ਖਤਮ ਕਰਨ ਲਈ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ ।

ਅੱਤਵਾਦੀਆਂ ਦਾ ਸਹਿਯੋਗੀ ਗ੍ਰਿਫਤਾਰ, ਗ੍ਰੇਨੇਡ ਬਰਾਮਦ

ਸੁਰੱਖਿਆ ਫੋਰਸਾਂ ਨੇ ਅੱਤਵਾਦੀ ਨੈੱਟਵਰਕਾਂ ਵਿਰੁੱਧ ਮੁਹਿਮ ਦੌਰਾਨ ਅਵੰਤੀਪੋਰਾ `ਚ ਅੱਤਵਾਦੀਆਂ ਦੇ ਇਕ ਸਹਿਯੋਗੀ (An accomplice of terrorists) ਨੂੰ ਗ੍ਰਿਫਤਾਰ ਕੀਤਾ ਹੈ । ਪੁਲਸ ਨੇ ਫੌਜ ਦੀ 42 ਰਾਸ਼ਟਰੀ ਰਾਈਫਲਜ਼ ਤੇ ਸੀ. ਆਰ. ਪੀ. ਆਫ. ਨਾਲ ਮਿਲ ਕੇ ਅਵੰਤੀਪੋਰਾ ਦੇ ਨਾਨੇਰ ਮਿਦੁਰਾ ਖੇਤਰ `ਚ ਸ਼ੱਕੀ ਸਰਗਰਮੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਖੇਤਰ `ਚ ਇਕ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਆਪਰੇਸ਼ਨ ਦੌਰਾਨ ਸੁਰੱਖਿਆ ਫੋਰਸਾਂ ਨੇ ਲਾਧੂਖਾਰੇਵ ਦੇ ਵਾਸੀ ਮੁਸਾਹਿਬ ਨਜ਼ੀਰ ਨੂੰ ਗ੍ਰਿਫਤਾਰ ਕੀਤਾ । ਉਸ ਦੇ ਕਬਜ਼ੇ `ਚੋਂ ਇਕ ਗ੍ਰੇਨੇਡ ਬਰਾਮਦ ਹੋਇਆ । ਮੁਲਜ਼ਮ ਪਾਬੰਦੀਸ਼ੁਦਾ ਸੰਗਠਨ ਜਮਾਤ-ਏ-ਇਸਲਾਮੀ ਨਾਲ ਜੁੜਿਆ ਹੋਇਆ ਹੈ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕੀਤਾ ਹੈ ।

Read more : ਸੁਰੱਖਿਆ ਫੋਰਸਾਂ ਨਾਲ ਮੁਕਾਬਲੇ `ਚ ਮਾਰੇ ਗਏ 12 ਨਕਸਲੀ ਤੇ 3 ਜਵਾਨ ਹੋਏ ਸ਼ਹੀਦ

ਕੈਨੇਡਾ ਪੁਲਸ ਵਲੋਂ ਜਾਰੀ ਕੀਤੀ 11 ਗੈਂਗਸਟਰਾਂ ਦੀ ਸੂਚੀ ਵਿਚੋਂ 9 ਪੰਜਾਬੀ

0
gangsters

ਓਟਾਵਾ, 16 ਦਸੰਬਰ 2025 : ਕੈਨੇਡਾ ਪੁਲਸ (Canada Police) ਨੇ 11 ਗੈਂਗਸਟਰਾਂ (Gangsters) ਬਾਰੇ ਚਿਤਾਵਨੀ ਜਾਰੀ ਕੀਤੀ ਹੈ । ਪੁਲਸ ਨੇ ਲੋਕਾਂ ਨੂੰ ਉਨ੍ਹਾਂ ਤੋਂ ਦੂਰ ਰਹਿਣ ਲਈ ਕਿਹਾ ਹੈ । ਇਨ੍ਹਾਂ 11 ਵਿਅਕਤੀਆਂ `ਚੋਂ 9 ਪੰਜਾਬੀ (9 out of 11 people are Punjabi) ਮੂਲ ਦੇ ਹਨ । ਬ੍ਰਿਟਿਸ਼ ਕੋਲੰਬੀਆ ਪੁਲਸ ਨੇ ਕਿਹਾ ਕਿ ਉਹ ਸੂਬੇ `ਚ ਕਈ ਕਤਲਾਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ ।

ਦੀ ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੇ ਸਹਾਇਕ ਕਮਾਂਡਰ ਮੈਨੀ ਮਾਨ ਨੇ ਕੀ ਦੱਸਿਆ

ਦੀ ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ (The Combined Forces Special Enforcement Unit) ਦੇ ਸਹਾਇਕ ਕਮਾਂਡਰ ਮੈਨੀ ਮਾਨ ਨੇ ਕਿਹਾ ਕਿ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਕੋਈ ਵਿਰੋਧੀ ਗੈਂਗਸਟਰ ਉਨ੍ਹਾਂ ਨੂੰ ਹਿੰਸਾ ਲਈ ਨਿਸ਼ਾਨਾ ਬਣਾਏਗਾ । ਪੁਲਸ ਵੱਲੋਂ ਜਾਰੀ ਕੀਤੇ ਗਏ ਪੋਸਟਰ `ਚ ਸ਼ਕੀਲ ਬਸਰਾ (28), ਅਮਰਪ੍ਰੀਤ ਸਮਰਾ (28), ਜਗਦੀਪ ਚੀਮਾ (30), ਰਵਿੰਦਰ ਸ਼ਰਮਾ (35), ਬਰਿੰਦਰ (39), (40), ਗੁਰਪ੍ਰੀਤ ਧਾਲੀਵਾਲ (35), ਰਿਚਰਡ ਜੋਸਫ਼ ਵਿਟਲਾਕ (40), ਸਮਰੂਪ ਗਿੱਲ (29), ਸੁਮਦਿਸ਼ ਗਿੱਲ (28) ਅਤੇ ਸੁਖਦੀਪ ਪੰਸਲ (33) ਦੇ ਨਾਂ ਸ਼ਾਮਲ ਹਨ। ਕੈਨੇਡਾ ਦੀਆਂ ਮੀਡੀਆ ਰਿਪੋਰਟਾਂ `ਚ ਕਿਹਾ ਗਿਆ ਹੈ ਕਿ ਕਥਿਤ ਅਪਰਾਧੀਆਂ ਤੋਂ ਦੂਰ ਰਹਿਣ ਦੀਆਂ ਅਜਿਹੀਆਂ ਚਿਤਾਵਨੀਆਂ ਪਹਿਲਾਂ ਕਦੇ ਨਹੀਂ ਸੁਣੀਆਂ ਗਈਆਂ ਸਨ ਪਰ ਹਾਲ ਹੀ ਦੇ ਸਾਲਾਂ `ਚ ਇਨ੍ਹਾਂ ਵਿਚ ਵਾਧਾ ਹੋਇਆ ਹੈ ।

Read more : ਡੀ. ਜੀ. ਪੀ. ਵੱਲੋਂ ਗੈਂਗਸਟਰਾਂ, ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼

ਮੈਕਸੀਕੋ `ਚ ਜਹਾਜ਼ ਕਰੈਸ਼ ਕਾਰਨ 7 ਲੋਕਾਂ ਦੀ ਮੌਤ ਤੇ ਤਿੰਨ ਲੋਕ ਲਾਪਤਾ

0
Mexico plane crash

ਅਮਰੀਕਾ, 16 ਦਸੰਬਰ 2025 : ਮੈਕਸੀਕੋ (Mexico) ਵਿੱਚ ਸੋਮਵਾਰ ਨੂੰ ਐਮਰਜੈਂਸੀ ਲੈਂਡਿੰਗ (Emergency landing) ਦੌਰਾਨ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ (Small plane crash) ਹੋ ਗਿਆ, ਜਿਸ ਵਿੱਚ ਸੱਤ ਲੋਕਾਂ ਦੀ ਮੌਤ ਸੱਤ ਲੋਕਾਂ ਦੀ ਮੌਤ) ਹੋ ਗਈ ਅਤੇ ਤਿੰਨ ਲਾਪਤਾ ਹੋ ਗਏ । ਇਹ ਪ੍ਰਾਈਵੇਟ ਜੈੱਟ ਅਕਾਪੁਲਕੋ ਤੋਂ ਟੋਲੁਕਾ ਹਵਾਈ ਅੱਡੇ ਵੱਲ ਉਡਾਣ ਭਰ ਰਿਹਾ ਸੀ, ਪਰ ਐਮਰਜੈਂਸੀ ਲੈਂਡਿੰਗ ਦੀ ਕੋਸਿ਼ਸ਼ ਕਰਦੇ ਸਮੇਂ ਸੈਨ ਮਾਟੇਓ ਅਟੇਨਕੋ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ ।

ਜਹਾਜ਼ ਨੇ ਕੀਤੀ ਸੀ ਫੁੱਟਬਾਲ ਦੇ ਮੈਦਾਨ ਵਿਚ ਉਤਰਨ ਦੀ ਕੋਸਿ਼ਸ਼

ਜਹਾਜ਼ ਨੇ ਫੁੱਟਬਾਲ ਦੇ ਮੈਦਾਨ `ਤੇ ਉਤਰਨ ਦੀ ਕੋਸਿ਼ਸ਼ ਕੀਤੀ ਪਰ ਨੇੜੇ ਦੀ ਇੱਕ ਫੈਕਟਰੀ ਦੀ ਧਾਤ ਦੀ ਛੱਤ ਨਾਲ ਟਕਰਾ ਗਿਆ, ਜਿਸ ਕਾਰਨ ਅੱਗ ਲੱਗ ਗਈ । ਅੱਗ ਲੱਗਣ ਕਾਰਨ ਇਲਾਕੇ ਦੇ ਲਗਭਗ 130 ਲੋਕਾਂ ਨੂੰ ਸੁਰੱਖਿਅਤ ਥਾਵਾਂ `ਤੇ ਪਹੁੰਚਾਇਆ ਗਿਆ । ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੁਰੂਆਤੀ ਰਿਪੋਰਟਾਂ ਵਿੱਚ ਇੰਜਣ ਫੇਲ੍ਹ ਹੋਣ ਦਾ ਸੰਕੇਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਈਵੇਟ ਜੈੱਟ ਵਿੱਚ ਅੱਠ ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਸਵਾਰ ਸਨ । ਹੁਣ ਤੱਕ ਸੱਤ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ । ਬਾਕੀ ਬਚੇ ਲੋਕਾਂ ਦੀ ਭਾਲ ਜਾਰੀ ਹੈ ।

Read more : ਕੈਲੀਫੋਰਨੀਆ ਦੇ ਰੇਗਿਸਤਾਨ `ਚ ਐੱਫ-16 ਲੜਾਕੂ ਜਹਾਜ਼ ਹਾਦਸਾਗ੍ਰਸਤ

10-20 ਤੇ 50 ਰੁਪਏ ਦੇ ਨੋਟਾਂ ਦੀ ਭਾਰੀ ਕਿੱਲਤ ਕਾਰਨ ਨਕਦ ਲੈਣ-ਦੇਣ `ਚ ਪ੍ਰੇਸ਼ਾਨੀ

0
Cash transactions disrupted

ਕੋਲਕਾਤਾ, 16 ਦਸੰਬਰ 2025 : ਆਲ ਇੰਡੀਆ ਰਿਜ਼ਰਵ ਬੈਂਕ ਕਰਮਚਾਰੀ ਐਸੋਸੀਏਸ਼ਨ (All India Reserve Bank Employees Association) (ਏ. ਆਈ. ਆਰ. ਬੀ. ਈ. ਏ.) ਨੇ ਦੇਸ਼ਭਰ `ਚ ਛੋਟੇ ਮੁੱਲ ਦੇ ਨੋਟਾਂ ਦੀ ਭਾਰੀ ਕਿੱਲਤ (Severe shortage of small denomination notes) `ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਇਸ ਨਾਲ ਆਮ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਰਮਚਾਰੀ ਐਸੋਸੀਏਸ਼ਨ ਅਨੁਸਾਰ 10, 20 ਅਤੇ 50 ਰੁਪਏ ਦੇ ਨੋਟਾਂ ਦੀ ਉਪਲੱਬਧਤਾ ਕਈ ਹਿੱਸਿਆਂ ਵਿਚ ਬੇਹਦ ਘਟ ਗਈ ਹੈ

ਕਰਮਚਾਰੀ ਐਸੋਸੀਏਸ਼ਨ ਅਨੁਸਾਰ 10, 20 ਅਤੇ 50 ਰੁਪਏ (10, 20 and 50 rupees) ਦੇ ਨੋਟਾਂ ਦੀ ਉਪਲੱਬਧਤਾ ਕਈ ਹਿੱਸਿਆਂ ਖਾਸ ਤੌਰ `ਤੇ ਕਸਬਿਆਂ ਅਤੇ ਦਿਹਾਤੀ ਖੇਤਰਾਂ `ਚ ਬੇਹੱਦ ਘੱਟ ਹੋ ਗਈ ਹੈ, ਜਦੋਂ ਕਿ 100, 200 ਅਤੇ 500 ਰੁਪਏ ਦੇ ਨੋਟ ਆਸਾਨੀ ਨਾਲ ਮਿਲ ਰਹੇ ਹਨ । ਏ. ਆਈ. ਆਰ. ਬੀ. ਈ. ਏ. ਨੇ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਡਿਪਟੀ ਗਵਰਨਰ ਟੀ. ਰਵੀ ਬੰਕਰ ਨੂੰ ਲਿਖੇ ਪੱਤਰ `ਚ ਦੱਸਿਆ ਕਿ ਏ. ਟੀ. ਐੱਮਜ਼ ਅਤੇ ਬੈਂਕ ਬ੍ਰਾਂਚਾਂ `ਚੋਂ ਅਕਸਰ ਸਿਰਫ ਉੱਚ ਮੁੱਲ ਦੇ ਨੋਟ ਹੀ ਜਾਰੀ ਹੋ ਰਹੇ ਹਨ । ਐਸੋਸੀਏਸ਼ਨ ਨੇ ਕਿਹਾ ਕਿ ਛੋਟੇ ਮੁੱਲ ਦੇ ਨੋਟਾਂ ਦੀ ਘਾਟ ਨਾਲ ਸਥਾਨਕ ਟਰਾਂਸਪੋਰਟ, ਕਰਿਆਨੇ ਦੀ ਖਰੀਦ ਅਤੇ ਹੋਰ ਰੋਜ਼ਾਨਾ ਜ਼ਰੂਰਤਾਂ ਲਈ ਨਕਦ ਲੈਣ-ਦੇਣ ਔਖਾ ਹੋ ਗਿਆ ਹੈ ।

ਡਿਜੀਟਲ ਭੁਗਤਾਨ ਦੀ ਵਧਦੀ ਵਰਤੋਂ ਦੇ ਬਾਵਜੂਦ ਵੱਡੀ ਆਬਾਦੀ ਹੁਣ ਵੀ-ਨਕਦੀ `ਤੇ ਨਿਰਭਰ ਹੈ

ਡਿਜੀਟਲ ਭੁਗਤਾਨ (Digital Payment) ਦੀ ਵਧਦੀ ਵਰਤੋਂ ਦੇ ਬਾਵਜੂਦ ਵੱਡੀ ਆਬਾਦੀ ਹੁਣ ਵੀ-ਨਕਦੀ `ਤੇ ਨਿਰਭਰ ਹੈ । ਏ. ਆਈ. ਆਰ. ਬੀ. ਈ. ਏ. ਨੇ ਕੇਂਦਰੀ ਬੈਂਕ ਨੂੰ ਤੁਰੰਤ ਦਖਲ ਦੀ ਮੰਗ ਕਰਦੇ ਹੋਏ ਕਮਰਸ਼ੀਅਲ ਬੈਂਕਾਂ* ਅਤੇ ਆਰ. ਬੀ. ਆਈ. ਕਾਊਂਟਰਾਂ ਰਾਹੀਂ ਛੋਟੇ ਮੁੱਲ ਦੇ ਨੋਟਾਂ ਦੀ ਲੋੜੀਂਦੀ ਵੰਡ ਯਕੀਨੀ ਕਰਨ ਅਤੇ ਸਿੱਕਿਆਂ ਦੇ ਸੰਚਲਨ ਨੂੰ ਉਤਸ਼ਾਹਿਤ ਕਰਨ ਲਈ `ਕੁਆਇਨ ਮੇਲਾ` ਮੁੜ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ ।

Read more : ਆਰ. ਬੀ. ਆਈ. ਨੇ ਬੈਂਕਾਂ ਲਈ ਨਵੇਂ ਨਿਯਮ ਕੀਤੇ ਜਾਰੀ

ਹਾਂਗਕਾਂਗ `ਚ ਚੀਨ ਵਿਰੋਧੀ ਮੀਡੀਆ ਸ਼ਖਸੀਅਤ ਦੋਸ਼ੀ ਕਰਾਰ

0
Jimmy Lai

ਹਾਂਗਕਾਂਗ, 16 ਦਸੰਬਰ 2025 : ਹਾਂਗਕਾਂਗ (Hong Kong) ਦੀ ਪ੍ਰਮੁੱਖ ਮੀਡੀਆ ਸ਼ਖਸੀਅਤ ਅਤੇ ਚੀਨ ਦੇ ਆਲੋਚਕ ਜਿੰਮੀ ਲਾਈ (Jimmy Lai) ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਇਕ ਇਤਿਹਾਸਕ ਮਾਮਲੇ `ਚ ਸੋਮਵਾਰ ਨੂੰ ਸ਼ਹਿਰ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ ।

ਸਰਕਾਰ ਵਲੋਂ ਤਿੰਨ ਜੱਜਾਂ ਨੇ ਲਾਈ ਨੂੰ ਪਾਇਆ ਸਾਜਿਸ਼ ਰਚਣ ਦਾ ਦੋਸ਼ੀ

ਸਰਕਾਰ ਵੱਲੋਂ ਨਿਯੁਕਤ 3 ਜੱਜਾਂ ਨੇ 78 ਸਾਲਾ ਲਾਈ ਨੂੰ ਰਾਸ਼ਟਰੀ ਸੁਰੱਖਿਆ (National Security) ਨੂੰ ਖਤਰੇ `ਚ ਪਾਉਣ ਲਈ ਵਿਦੇਸ਼ੀ ਤਾਕਤਾਂ ਨਾਲ ਮਿਲੀਭੁਗਤ ਕਰਨ ਅਤੇ ਦੇਸ਼ਧ੍ਰੋਹੀ ਲੇਖ ਪ੍ਰਕਾਸ਼ਤ ਕਰਨ ਦੀ ਸਾਜਿ਼ਸ਼ ਰਚਣ ਦਾ ਦੋਸ਼ੀ ਪਾਇਆ । ਹਾਲਾਂਕਿ ਲਾਈ ਨੇ ਖੁਦ ਨੂੰ ਨਿਰਦੋਸ਼ ਦੱਸਿਆ । ਸਜ਼ਾ ਸਬੰਧੀ ਫੈਸਲਾ ਬਾਅਦ `ਚ ਸੁਣਾਇਆ ਜਾਵੇਗਾ ।

ਹਾਂਗਕਾਂਗ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਲਾਈ ਨੂੰ ਹੋ ਸਕਦੀ ਹੈ ਉਮਰ ਕੈਦ

ਹਾਂਗਕਾਂਗ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ (National Security Law) ਤਹਿਤ ਲਾਈ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ । 78 ਸਾਲਾ ਲਾਈ ਨੂੰ ਚੀਨ ਵੱਲੋਂ ਲਾਗੂ ਕੀਤੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਅਗਸਤ 2020 `ਚ ਗ੍ਰਿਫ਼ਤਾਰ ਕੀਤਾ ਗਿਆ ਸੀ । ਇਹ ਕਾਨੂੰਨ 2019 `ਚ ਵਿਆਪਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਲਾਗੂ ਕੀਤਾ ਗਿਆ ਸੀ ।

ਹਿਰਾਸਤ `ਚ ਬਿਤਾਏ ਗਏ 5 ਸਾਲਾਂ ਦੌਰਾਨ ਲਾਈ ਨੂੰ ਕਈ ਛੋਟੇ ਅਪਰਾਧਾਂ `ਚ ਸਜ਼ਾ ਸੁਣਾਈ ਗਈ ਹੈ । 855 ਪੰਨਿਆਂ ਦੇ ਫੈਸਲੇ ਨੂੰ ਪੜ੍ਹਦੇ ਹੋਏ ਜੱਜ ਐਸਥਰ ਤੋਹ ਨੇ ਕਿਹਾ ਕਿ ਲਾਈ ਨੇ ਹਾਂਗਕਾਂਗ ਦੇ ਲੋਕਾਂ ਦੀ ਮਦਦ ਕਰਨ ਦੀ ਆੜ `ਚ ਚੀਨੀ ਸਰਕਾਰ ਨੂੰ ਡੇਗਣ `ਚ ਮਦਦ ਲਈ ਅਮਰੀਕਾ ਨੂੰ `ਲਗਾਤਾਰ ਸੱਦਾ ਦਿੱਤਾ ਸੀ । ਤੋਹ ਨੇ ਕਿਹਾ ਕਿ ਅਦਾਲਤ ਇਸ ਗੱਲ ਤੋਂ ਸੰਤੁਸ਼ਟ ਹੈ ਕਿ ਲਾਈ ਹੀ ਸਾਜ਼ਿਸ਼ਾਂ ਦਾ ਮਾਸਟਰਮਾਈਂਡ ਸੀ ।

Read more : ਭਾਰਤ-ਨੇਪਾਲ ਸਰਹੱਦ `ਤੇ ਕੈਨੇਡਾ ਦਾ ਨਾਗਰਿਕ ਗ੍ਰਿਫ਼ਤਾਰ

ਪੰਜਾਬ ਵਿਚ ਹੱਡ ਚੀਰਵੀਂ ਠੰਢ ਦੇ ਨਾਲ ਕਈ ਜਿ਼ਲਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ

0
Winter

ਚੰਡੀਗੜ੍ਹ, 16 ਦਸੰਬਰ 2025 : ਮੌਜੂਦਾ ਸਮੇਂ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਿਥੇ ਧੁੰਦ ਛਾਈ ਹੋਈ ਹੈ ਦੇ ਚਲਦਿਆਂ ਮੌਸਮ ਵਿਭਾਗ (Meteorological Department) ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਫਿਰੋਜ਼ਪੁਰ, ਫ਼ਰੀਦਕੋਟ, ਫਾਜ਼ਿਲਕਾ ਅਤੇ ਮੁਕਤਸਰ ਲਈ ਸੰਘਣੀ ਧੁੰਦ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ।

ਤੇਜ ਹਵਾਵਾਂ (Strong winds) ਚੱਲਣ ਦੇ ਆਸਾਰ ਮੌਸਮ ਵਿਭਾਗ ਅਨੁਸਾਰ ਅੱਜ ਤੇਜ਼ ਹਵਾਵਾਂ ਚੱਲਣਗੀਆਂ ਜਦੋਂ ਕਿ ਕੱਲ੍ਹ ਪਹਿਲਾਂ ਬਠਿੰਡਾ ਵਿੱਚ ਬਹੁਤ ਸੰਘਣੀ ਧੁੰਦ ਦਰਜ ਕੀਤੀ ਗਈ ਸੀ, ਜਿਸ ਦੀ ਦ੍ਰਿਸ਼ਟੀ 0 ਤੋਂ 10 ਮੀਟਰ ਤੱਕ ਸੀ । ਇਸੇ ਤਰ੍ਹਾਂ ਦੇ ਹਾਲਾਤ ਅੰਮ੍ਰਿਤਸਰ ਅਤੇ ਫ਼ਰੀਦਕੋਟ ਵਿੱਚ ਵੀ ਰਹੇ, ਜਿੱਥੇ ਦ੍ਰਿਸ਼ਟੀ 50 ਮੀਟਰ ਦਰਜ ਕੀਤੀ ਗਈ। ਨਤੀਜੇ ਵਜੋਂ, ਚੰਡੀਗੜ੍ਹ ਹਵਾਈ ਅੱਡੇ ਤੋਂ ਧਰਮਸ਼ਾਲਾ ਅਤੇ ਦਿੱਲੀ ਲਈ ਛੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦੋਂ ਕਿ ਕੁਝ ਦੇਰੀ ਨਾਲ ਚੱਲੀਆਂ ।

ਪਿਛਲੇ 24 ਘੰਟਿਆਂ ਵਿਚ ਸੂਬੇ ਵਿਚ ਘੱਟੋ-ਘੱਟ ਤਾਪਮਾਨ 0. 1 ਡਿੱਗਰੀ ਗਿਆ ਹੈ ਘੱਟ

ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ ਘੱਟੋ-ਘੱਟ ਤਾਪਮਾਨ 0.1 ਡਿਗਰੀ (Temperature 0.1 degrees) ਘੱਟ ਗਿਆ ਹੈ ਅਤੇ ਹੁਣ ਇਹ ਆਮ ਦੇ ਨੇੜੇ ਹੈ । ਸੂਬੇ ਵਿੱਚ ਸਭ ਤੋਂ ਘੱਟ ਤਾਪਮਾਨ ਬਠਿੰਡਾ ਵਿੱਚ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਹਲਵਾਰਾ ਵਿੱਚ ਸਭ ਤੋਂ ਵੱਧ ਤਾਪਮਾਨ 25.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਅਗਲੇ ਸੱਤ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ।

ਅਗਲੇ 48 ਘੰਟਿਆਂ ਦੌਰਾਨ ਰਾਤ ਦੇ ਤਾਪਮਾਨ ਵਿੱਚ ਲਗਭਗ 2 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਉਮੀਦ ਹੈ, ਜਿਸ ਤੋਂ ਬਾਅਦ ਅਗਲੇ ਤਿੰਨ ਦਿਨਾਂ ਵਿੱਚ ਹੌਲੀ-ਹੌਲੀ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ। 16 ਦਸੰਬਰ ਨੂੰ ਸੂਬੇ ਵਿੱਚ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ।

Read more : ਪੰਜਾਬ ‘ਚ ਤਾਪਮਾਨ ‘ਚ ਆਈ ਗਿਰਾਵਟ, ਅੱਜ ਇਨ੍ਹਾਂ 16 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ

ਥਾਈਲੈਂਡ ਦੀ ਅਦਾਲਤ `ਚ ਲੂਥਰਾ ਭਰਾਵਾਂ ਦੇ ਮਾਮਲੇ `ਤੇ ਸੁਣਵਾਈ ਦੀ ਸੰਭਾਵਨਾ

0
Luthra brothers

ਬੈਂਕਾਕ, 16 ਦਸੰਬਰ 2025 : ਗੋਆ (Goa) ਦੇ ਜਿਸ ਨਾਈਟ ਕਲੱਬ (Nightclub) `ਚ 6 ਦਸੰਬਰ ਨੂੰ ਅੱਗ ਲੱਗਣ ਨਾਲ 25 ਲੋਕਾਂ ਦੀ ਮੌਤ ਹੋਈ ਸੀ, ਉਸ ਦੇ ਸਹਿ-ਮਾਲਕਾਂ ਗੌਰਵ ਲੂਥਰਾ ਅਤੇ ਸੌਰਭ ਲੂਥਰਾ (Gaurav Luthra and Saurabh Luthra) ਨਾਲ ਸਬੰਧਤ ਮਾਮਲੇ ਦੀ ਸੁਣਵਾਈ ਥਾਈਲੈਂਡ ਦੀ ਅਦਾਲਤ `ਚ ਹੋਣ ਦੀ ਸੰਭਾਵਨਾ ਹੈ । ਉੱਤਰੀ ਗੋਆ ਦੇ ਅਰਪੋਰਾ `ਚ ਸਥਿਤ `ਬਰਚ ਬਾਏ ਰੋਮੀਓ ਲੇਨ` ਨਾਈਟ ਕਲੱਬ ਦੇ ਸਹਿ-ਮਾਲਕ ਲੂਥਰਾ ਭਰਾ ਅੱਗ ਲੱਗਣ ਦੀ ਘਟਨਾ ਤੋਂ ਤੁਰੰਤ ਬਾਅਦ ਥਾਈਲੈਂਡ ਦੇ ਫੁਕੇਟ ਚਲੇ ਗਏ ਸਨ ।

ਗੌਰਵ ਲੂਥਰਾ ਅਤੇ ਸੌਰਭ ਲੂਥਰਾ ਵਿਰੁੱਧ ਕੀਤਾ ਗਿਆ ਹੈ ਇੰਟਰਪੋਲ ਦਾ ਬਲੂ  ਕਾਰਨਰ

ਉਨ੍ਹਾਂ ਵਿਰੁੱਧ ਇੰਟਰਪੋਲ ਦਾ `ਬਲੂ ਕਾਰਨਰ ਨੋਟਿਸ` (`Blue Corner Notice`) ਜਾਰੀ ਕੀਤਾ ਗਿਆ ਹੈ । ਭਾਰਤੀ ਦੂਤਘਰ ਦੇ ਦਖਲ ਤੋਂ ਬਾਅਦ ਥਾਈਲੈਂਡ ਦੇ ਅਧਿਕਾਰੀਆਂ ਨੇ 11 ਦਸੰਬਰ ਨੂੰ ਫੁਕੇਟ `ਚ ਲੂਥਰਾ ਭਰਾਵਾਂ ਨੂੰ ਹਿਰਾਸਤ `ਚ ਲੈ ਲਿਆ ਸੀ । ਭਾਰਤੀ ਮਿਸ਼ਨ ਇਸ ਮਾਮਲੇ ਸਬੰਧੀ ਥਾਈਲੈਂਡ ਸਰਕਾਰ ਨਾਲ ਲਗਾਤਾਰ ਸੰਪਰਕ `ਚ ਹੈ । ਇੱਥੇ ਭਾਰਤੀ ਦੂਤਘਰ ਦੇ ਸੂਤਰਾਂ ਅਨੁਸਾਰ ਦੋਵਾਂ ਭਰਾਵਾਂ ਨਾਲ ਜੁੜੇ ਸਾਰੇ ਦਸਤਾਵੇਜ਼ ਅਧਿਕਾਰਤ ਕਾਨੂੰਨੀ ਚੈਨਲਾਂ ਰਾਹੀਂ ਤਬਦੀਲ ਕਰ ਦਿੱਤੇ ਗਏ ਹਨ। ਭਾਰਤੀ ਦੂਤਘਰ ਦੇ ਸੂਤਰਾਂ ਨੇ ਕਿਹਾ ਕਿ ਸੁਣਵਾਈ ਦੀ ਸਮਾਂ ਹੱਦ ਬਾਰੇ ਅਜੇ ਕੋਈ ਸਪੱਸ਼ਟਤਾ ਨਹੀਂ ਹੈ ਕਿਉਂਕਿ ਕਾਰਵਾਈ ਇਸ ਗੱਲ `ਤੇ ਨਿਰਭਰ ਕਰੇਗੀ ਕਿ ਜੱਜ ਮਾਮਲੇ `ਤੇ ਕਦੋਂ ਸੁਣਵਾਈ ਕਰਦੇ ਹਨ ।

Read more : ਕਲੱਬ `ਚ ਅੱਗ ਵਾਲੇ ਮਾਮਲੇ ਵਿਚ ਅਦਾਲਤ ਨੇ ਨਹੀਂ ਦਿੱਤੀ ਅੰਤਰਿਮ ਰਾਹਤ

ਪਤਨੀ ਅਤੇ ਧੀ ਦੇ ਕਤਲ ਦੇ ਦੋਸ਼ ਵਿਚ ਲਾਹੌਰ ਦਾ ਡੀ. ਐੱਸ. ਪੀ. ਗ੍ਰਿਫਤਾਰ

0
Lahore DSP arrested

ਗੁਰਦਾਸਪੁਰ/ਲਾਹੌਰ, 16 ਦਸੰਬਰ 2025 : ਪਾਕਿਸਤਾਨ ਦੇ ਸ਼ਹਿਰ ਲਾਹੌਰ (Lahore) ਦੇ ਇਕ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ. ਐੱਸ. ਪੀ.) ਨੂੰ ਆਪਣੀ ਪਤਨੀ ਅਤੇ ਨਾਬਾਲਗ ਧੀ (Wife and minor daughter) ਦਾ ਕਤਲ ਕਰਨ ਅਤੇ ਜਾਂਚਕਰਤਾਵਾਂ ਨੂੰ ਗੁੰਮਰਾਹ ਕਰਨ ਲਈ ਅਗਵਾ ਦਾ ਮਾਮਲਾ ਘੜਨ ਦੇ ਦੋਸ਼ `ਚ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਫਰਜ਼ੀ ਅਗਵਾ ਦਾ ਮਾਮਲਾ ਆਇਆ ਸਾਹਮਣੇ

ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਮੁਹੰਮਦ ਉਸਮਾਨ ਹੈਦਰ (Muhammad Usman Haider) ਜੋ ਕਿ ਡੀ. ਐੱਸ. ਪੀ. ਇਨਵੈਸਟੀਗੇਸ਼ਨ (D. S. P. Investigation) ਕਾਹਨਾ ਵਜੋਂ ਸੇਵਾ ਨਿਭਾਅ ਰਿਹਾ ਸੀ, ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਕਿ ਉਸ ਨੇ ਲੰਬੇ ਸਮੇਂ ਤੋਂ ਚੱਲ ਰਹੇ ਘਰੇਲੂ ਝਗੜੇ ਤੋਂ ਬਾਅਦ ਆਪਣੀ ਪਤਨੀ ਅਤੇ ਧੀ ਦਾ ਕਤਲ (Murder) ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਲਾਹੌਰ ਦੇ ਬਰਕੀ ਪੁਲਸ ਸਟੇਸ਼ਨ `ਚ ਇਕ ਝੂਠੀ ਪਹਿਲੀ ਸੂਚਨਾ ਰਿਪੋਰਟ (ਐੱਫ. ਆਈ. ਆਰ.) ਦਰਜ ਕਰਵਾਈ, ਜਿਸ `ਚ ਦਾਅਵਾ ਕੀਤਾ ਗਿਆ ਕਿ ਦੋਵਾਂ ਨੂੰ ਅਗਵਾ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਡੀ. ਐੱਸ. ਪੀ. ਦੀ ਪਤਨੀ ਅਤੇ ਧੀ 27 ਸਤੰਬਰ ਨੂੰ ਲਾਪਤਾ ਹੋ ਗਈਆਂ ਸਨ, ਜਦਕਿ 18 ਅਕਤੂਬਰ ਨੂੰ ਅਗਵਾ ਦੇ ਮਾਮਲੇ ਲਈ ਇਕ ਰਸਮੀ ਅਰਜ਼ੀ ਦਾਇਰ ਕੀਤੀ ਗਈ ਸੀ ।

Read more : ਪਾਕਿਸਤਾਨ ਲਈ ਕਥਿਤ ਜਾਸੂਸੀ ਦੇ ਦੋਸ਼ ’ਚ 2 ਕਸ਼ਮੀਰੀ ਗ੍ਰਿਫ਼ਤਾਰ

ਰਾਜਸਥਾਨ `ਚ ਨਸ਼ੀਲੇ ਪਦਾਰਥ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼

0
Drug manufacturing factory

ਝੁੰਝੁਨੂ, 16 ਦਸੰਬਰ 2025 : ਮਹਾਰਾਸ਼ਟਰ ਪੁਲਸ ਦੇ ਨਾਰਕੋਟਿਕਸ ਸੈੱਲ (Narcotics Cell) ਨੇ ਰਾਜਸਥਾਨ ਦੇ ਝੁੰਝੁਨੂ ਵਿਚ ਇਕ `ਮੈਫੇਡ੍ਰੋਨ` ਬਣਾਉਣ ਵਾਲੀ ਫੈਕਟਰੀ  (Mephedrone manufacturing factory) ਦਾ ਪਰਦਾਫਾਸ਼ ਕਰ ਕੇ ਲੱਗਭਗ 100 ਕਰੋੜ ਰੁਪਏ ਦੀ ਪਾਬੰਦੀਸ਼ੁਦਾ ਸਮੱਗਰੀ, ਰਸਾਇਣ ਅਤੇ ਉਪਕਰਣ ਜ਼ਬਤ ਕੀਤੇ ਹਨ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।

100 ਕਰੋੜ ਰੁਪਏ ਦੀ ਪਾਬੰਦੀਸ਼ੁਦਾ ਸਮੱਗਰੀ ਜ਼ਬਤ

ਉਨ੍ਹਾਂ ਦੱਸਿਆ ਕਿ ਮੀਰਾ ਭਯੰਦਰ-ਵਸਈ ਵਿਰਾਰ (ਐੱਮ. ਬੀ. ਵੀ. ਵੀ.) ਪੁਲਸ ਦੇ ਐਂਟੀ-ਨਾਰਕੋਟਿਕਸ ਸੈੱਲ (ਏ. ਐੱਨ. ਸੀ.) ਵੱਲੋਂ ਛਾਪੇਮਾਰੀ ਤੋਂ ਬਾਅਦ ਇਕ ਨਸ਼ੀਲੇ ਪਦਾਰਥਾਂ ਦੀ ਫੈਕਟਰੀ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ । ਇਹ ਕਾਰਵਾਈ 4 ਅਕਤੂਬਰ ਨੂੰ ਏ. ਐੱਨ. ਸੀ. ਟੀਮ ਵੱਲੋਂ ਖੁਫੀਆ ਜਾਣਕਾਰੀ ਦੇ ਆਧਾਰ `ਤੇ ਤਲਾਸ਼ੀ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ । ਠਾਣੇ ਜ਼ਿਲੇ ਵਿਚ ਸ਼ੁਰੂਆਤੀ ਕਾਰਵਾਈ ਦੌਰਾਨ 1 ਕਰੋੜ ਰੁਪਏ ਦੀ ਕੀਮਤ ਦਾ 501.6 ਗ੍ਰਾਮ ਨਸ਼ੀਲਾ ਪਦਾਰਥ (ਮੈਫੇਡ੍ਰੋਨ), 8 ਮੋਬਾਈਲ ਫੋਨ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ।

Read more : ਪੁਲਸ ਮੁਕਾਬਲੇ ਵਿਚ ਇਕ ਮੁਲਜ਼ਮ ਪੁਲਸ ਨੇ ਕੀਤਾ ਗ੍ਰਿਫ਼ਤਾਰ