Home Blog Page 340

ਵੀ. ਆਈ. ਪੀ. ਬਲਾਕ-ਬੀ ਦੇ ਵਿਅਕਤੀ ਨੇ ਕੀਤੀ ਬੱਚਿਆਂ ਨਾਲ ਕੁੱਟਮਾਰ

0
beats up children

ਜ਼ੀਰਕਪੁਰ, 25 ਅਕਤੂਬਰ 2025 : ਪੰਜਾਬ ਦੇ ਸ਼ਹਿਰ ਜੀਰਕਪੁਰ ਵਿਖੇ ਮਜ਼ਦੂਰੀ ਕਰਨ ਵਾਲੇ ਵਿਅਕਤੀਆਂ ਦੇ ਬੱਚਿਆਂ ਨਾਲ ਇਕ ਵਿਅਕਤੀ ਵਲੋਂ ਕੁੱਝ ਵਿਅਕਤੀਆਂ ਨਾਲ ਮਿਲ ਕੇ ਕੁੱਟਮਾਰ (Beating) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਮਾਮਲਾ

ਪ੍ਰਾਪਤ ਜਾਣਕਾਰੀ ਅਨੁਸਾਰ ਜੀਰਕਪੁਰ ਸ਼ਹਿਰ ਦੀ ਵੀ. ਆਈ. ਪੀ. ਰੋਡ (V. I. P. Road of Zirakpur city) ‘ਤੇ ਬੀਤੇ ਦਿਨੀ ਕੰਮ ‘ਤੇ ਪਹੁੰਚੇ ਮਜ਼ਦੂਰਾਂ ਦੇ ਬੱਚਿਆਂ ਨਾਲ ਬੇਰਹਮੀ ਨਾਲ ਪਿੰਡ ਭੁੱਡਾ ਸਾਹਿਬ ਦੇ ਪੰਜ ਮਜ਼ਦੂਰਾਂ ਦੇ ਬੱਚੇ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਨ ਆਏ, ਇਹ ਘਟਨਾ ਉਸ ਸਮੇਂ ਵਾਪਰੀ। ਬੱਚਿਆਂ ਦੇ ਮੁਤਾਬਕ, ਵੀ.ਆਈ.ਪੀ. ਬਲਾਕ-ਬੀ ਦਾ ਇਕ ਵਿਅਕਤੀ 9-10 ਨੌਜਵਾਨਾਂ ਸਮੇਤ ਥਾਂ ‘ਤੇ ਆ ਪਹੁੰਚਿਆ ਅਤੇ ਬਿਨਾ ਕਿਸੇ ਕਾਰਨ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ।

ਬੱਚਿਆਂ ਨੂੰ ਨੰਗਾ ਕਰਕੇ ਬੇਰਹਿਮੀ ਨਾਲ ਕੁੱਟਿਆ ਗਿਆ : ਮਾਪੇ

ਮਾਪਿਆਂ ਨੇ ਹਮਲਾਵਰਾਂ ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਬੱਚਿਆਂ ਨੂੰ ਨੰਗਾ ਕਰਕੇ ਬੇਹੱਦ ਬੇਰਹਮੀ ਨਾਲ ਕੁੱਟਿਆ (Beaten mercilessly) ਅਤੇ ਉਨ੍ਹਾਂ ਨਾਲ ਅਮਨੁੱਖੀ ਵਰਤਾਅ ਕੀਤਾ। ਜਿਸ ਤਹਿਤ ਗਾਲਾਂ ਕੱਢੀਆਂ ਗਈਆਂ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ।

ਪੁਲਸ ਨੇ ਮੌਕੇ ਤੇ ਪਹੁੰਚ ਕੀਤਾ ਮਾਮਲਾ ਦਰਜ

ਉਪਰੋਕਤ ਘਟਨਾਕ੍ਰਮ ਸਬੰਧੀ ਜਦੋਂ ਪੁਲਸ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਭੇਜਣ ਤੋ਼ ਇਲਾਵਾ ਬੱਚਿਆਂ ਦੇ ਮਾਪਿਆਂ ਵਲੋਂ ਕੀਤੀ ਗਈ ਸਿ਼ਕਾਇਤ ਦੇ ਆਧਾਰ ਤੇ ਕੁੱਟਮਾਰ, ਧਮਕੀ ਆਦਿ ਦੀਆਂ ਧਾਰਾਵਾਂ ਹੇਠ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ । ਪੁਲਸ ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਜਲਦੀ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Read More : ਚਾਰ ਵਿਅਕਤੀਆਂ ਵਿਰੁੱਧ ਕੁੱਟਮਾਰ ਅਤੇ ਜਾਨੋਂ ਮਾਰਨ ਧਮਕੀਆਂ ਦੇਣ ਤੇ ਕੇਸ ਦਰਜ

 

ਪਾਕਿਸਤਾਨ ਨੂੰ ਪਾਣੀ ਦੇਣ ਦੇ ਮਾਾਮਲੇ ਵਿਚ ਅਫਗਾਨਿਸਤਾਨ ਨੇ ਲਿਆ ਸਟੈਂਡ

0
Afghanistan

ਅਫਗਾਨਿਸਤਾਨ, 25 ਅਕਤੂਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਨੂੰ ਹੁਣ ਭਾਰਤ ਦੀ ਸਰਹੱਦਾਂ ਨਾਲ ਲੱਗਦੇ ਦੇੇਸ਼ ਅਫਗਾਨਿਸਤਾਨ (Afghanistan) ਨੇ ਵੀ ਪਾਣੀ ਦੇਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਪਾਕਿਸਤਾਨ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਸਭ ਤੋਂ ਪਹਿਲਾਂ ਭਾਰਤ ਦੇਸ਼ ਵਲੋਂ ਹੀ ਪਾਕਿਸਤਾਨ ਨੂੰ ਪਾਣੀ ਦੇਣ ਤੋਂ ਇਨਕਾਰ (Refusal to give water) ਕੀਤਾ ਗਿਆ ਸੀ ।

ਅਫਗਾਨਿਸਤਾਨ ਕਰ ਰਿਹੈੈ ਡੈਮ ਬਣਾਉਣ ਦੀ ਤਿਆਰੀ

ਪਾਕਿਸਤਾਨ ਨੂੰ ਅਫਗਾਨਿਸਤਾਨ ਤੋਂ ਹੋ ਕੇ ਜਾਣ ਵਾਲੇ ਪਾਣੀ ਨੂੰ ਪਾਕਿਸਤਾਨ ਵੱਲ ਜਾਣ ਤੋਂ ਰੋਕਣ ਲਈ ਅਫਗਾਨਿਸਤਾਨ ਵਲੋਂ ਵੀ ਡੈਮ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਅਫਗਾਨ ਸੂਚਨਾ ਮੰਤਰਾਲਾ ਅਨੁਸਾਰ ਤਾਲਿਬਾਨ ਦੇ ਸੁਪਰੀਮ ਲੀਡਰ ਮੌਲਵੀ ਹਿਬਾਤੁੱਲਾ ਅਖੁੰਦਜ਼ਾਦਾ (Taliban Supreme Leader Maulvi Hibatullah Akhundzada) ਨੇ ਕੁਨਾਰ ਦਰਿਆ `ਤੇ ਜਲਦੀ ਤੋਂ ਜਲਦੀ ਡੈਮ ਬਣਾਉਣ ਦਾ ਹੁਕਮ ਦਿੱਤਾ ਹੈ। ਉਪ ਮੰਤਰੀ ਮੁਹਾਜੀਰ ਫਰਾਹੀ ਨੇ ਕਿਹਾ ਕਿ ਪਾਣੀ ਤੇ ਊਰਜਾ ਮੰਤਰਾਲਾ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵਿਦੇਸ਼ੀ ਕੰਪਨੀਆਂ ਦੀ ਉਡੀਕ ਕੀਤੇ ਬਿਨਾਂ ਘਰੇਲੂ ਕੰਪਨੀਆਂ ਨਾਲ ਕੰਟਰੈਕਟ ਕਰੇ ਤੇ ਡੈਮ ਦੀ ਉਸਾਰੀ ਜਲਦੀ ਸ਼ੁਰੂ ਕਰੇ । ਅਫਗਾਨਿਸਤਾਨ ਨੇ ਇਹ ਫੈਸਲਾ ਪਾਕਿ ਨਾਲ ਹੋਏ ਟਕਰਾਅ ਤੋਂ ਬਾਅਦ ਲਿਆ ਹੈ ।

ਪਾਕਿ ਕੁਨਾਰ ਦੇ 70-80 ਫੀਸਦੀ ਪਾਣੀ ਦੀ ਕਰਦਾ ਹੈ ਵਰਤੋਂ

ਕੁਨਾਰ ਦਰਿਆ ਜੋ ਕਿ 480 ਕਿਲੋਮੀਟਰ ਲੰਬਾ ਹੈ ਤੇ ਅਫਗਾਨਿਸਤਾਨ ਤੋਂ ਹੋ ਕੇ ਨਿਕਲਦਾ ਹੈ ਨੂੰ ਪਾਕਿਸਤਾਨ `ਚ ਚਿਤਰਾਲ ਦਰਿਆ (Chitral River) ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਪਾਕਿਸਤਾਨ ਜਿਸਨੂੰ ਕੁਨਾਰ ਦਾ 70-80 ਫੀਸਦੀ ਪਾਣੀ ਮਿਲਦਾ ਹੈ ਤੇ ਜੇਕਰ ਅਫਗਾਨਿਸਤਾਨ ਬੰਨ੍ਹ ਲਗਾਉਂਦਾ ਹੈ ਤਾਂ ਪਾਕਿਸਤਾਨ ਨੂੰ ਗੰਭੀਰ ਨੁਕਸਾਨ ਹੋਵੇਗਾ ਅਤੇ ਇਸਦਾ ਸਿੱਧਾ ਅਸਰ ਖੈਬਰ ਪਖਤੂਨਖਵਾ `ਤੇ ਪਵੇਗਾ। ਬਾਜੌਰ ਤੇ ਮੁਹੰਮਦਪੁਰ ਵਰਗੇ ਖੇਤਰਾਂ `ਚ ਖੇਤੀਬਾੜੀ ਪੂਰੀ ਤਰ੍ਹਾਂ ਇਸ `ਤੇ ਨਿਰਭਰ ਹੈ । ਸਿੰਚਾਈ ਰੁਕਣ ਨਾਲ ਨੂੰ ਫਸਲਾਂ ਦੇ ਬਰਬਾਦ ਹੋਣ ਦਾ ਖ਼ਤਰਾ ਵਧੇਗਾ। ਇਸ ਤੋਂ ਇਲਾਵਾ, ਪਾਣੀ ਦੀ ਰੁਕਾਵਟ ਪਾਕਿਸਤਾਨ ਦੇ ਚਿਤਰਾਲ ਜ਼ਿਲੇ `ਚ ਕੁਨਾਰ `ਤੇ ਚੱਲ ਰਹੇ 20 ਤੋਂ ਵੱਧ ਛੋਟੇ ਹਾਈਡਲ ਪ੍ਰਾਜੈਕਟਾਂ ਨੂੰ ਪ੍ਰਭਾਵਿਤ ਕਰੇਗੀ । ਇਹ ਸਾਰੈ ਪ੍ਰਾਜੈਕਟ ਦਰਿਆ ਦੇ ਵਹਾਅ ਵਾਲੇ ਪਾਸੇ ਹਨ ਭਾਵ ਉਹ ਦਰਿਆ ਦੇ ਵਹਾਅ ਤੋਂ ਬਿਜਲੀ ਪੈਦਾ ਕਰਦੇ ਹਨ ।

Read More : ਇੰਡੀਅਨ ਜਹਾਜ਼ਾਂ ਲਈ ਹਵਾਈ ਖੇਤਰ ਉਤੇ ਪਾਕਿਸਤਾਨ ਨੇ ਪਾਬੰਦੀ ਵਿਚ ਕੀਤਾ ਵਾਧਾ

ਬੈਂਕ ਨਾਲ ਧੋਖਾਧੜੀ ਮਾਮਲੇ ਵਿਚ ਈ. ਡੀ. ਨੇ ਕੀਤੀ ਜਾਇਦਾਦ ਜ਼ਬਤ

0
Enforcement Directorate

ਮਹਾਰਾਸ਼ਟਰਾ, 25 ਅਕਤੂਬਰ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਨਾਗਪੁਰ `ਚ ਭਾਰਤ ਦੇਸ਼ ਦੀ ਕੇਂਦਰੀ ਜਾਂਚ ਏੇਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਜਿਸਨੂੰ ਈ. ਡੀ. ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਨੇ ਇਕ ਬੈਂਕ ਨਾਲ ਧੋਖਾਧੜੀ (Fraud) ਕੀਤੇ ਜਾਣ ਦੇ ਮਾਮਲੇ ਵਿਚ ਕਰੋੜਾਂ ਦੀ ਜਾਇਦਾਦ ਜ਼ਬਤ ਕੀਤੀ ਹੈ ।

ਈ. ਡੀ. ਨੇ ਕੀਤਾ 67. 79 ਕਰੋੜ ਦੀ ਚੱਲ-ਅਚਲ ਜਾਇਦਾਦ ਕੁਰਕ ਕਰਨ ਦਾ ਐਲਾਨ

ਈ. ਡ. ਦੇ ਉਪ-ਖੇਤਰੀ ਦਫ਼ਤਰ ਨੇ ਸ਼ੁੱਕਰਵਾਰ ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (Anti-Money Laundering Law) (ਪੀ. ਐੱਮ. ਐੱਲ. ਏ.) ਦੇ ਤਹਿਤ 67.79 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਦੀ ਕੁਰਕੀ ਦਾ ਐਲਾਨ ਕੀਤਾ । ਇਹ ਕਾਰਵਾਈ ਕਾਰਪੋਰੇਟ ਪਾਵਰ ਲਿਮਟਿਡ ਅਤੇ ਉਸ ਦੇ ਪ੍ਰਮੋਟਰਾਂ ਅਤੇ ਨਿਰਦੇਸ਼ਕਾਂ ਮਨੋਜ ਜੈਸਵਾਲ, ਅਭਿਜੀਤ ਜੈਸਵਾਲ, ਅਭਿਸ਼ੇਕ ਜੈਸਵਾਲ ਅਤੇ ਹੋਰਾਂ ਦੇ ਵਿਰੁੱਧ ਕੀਤੀ ਗਈ ਹੈ ।

ਕਰਜ਼ਾ ਰਾਸ਼ੀ ਦੀ ਕੀਤੀ ਗਈ ਸੀ ਦਦੁਰਵਰਤੋਂ

ਇਨ੍ਹਾਂ ਜਾਇਦਾਦਾਂ `ਚ ਮਹਾਰਾਸ਼ਟਰ, ਕੋਲਕਾਤਾ, ਦਿੱਲੀ ਅਤੇ ਆਂਧਰਾ ਪ੍ਰਦੇਸ਼ `ਚ ਬੈਂਕ ਬੈਲੇਂਸ, ਜ਼ਮੀਨਾਂ, ਇਮਾਰਤਾਂ, ਫਲੈਟ ਅਤੇ ਕਾਰੋਬਾਰੀ ਟਿਕਾਣੇ ਸ਼ਾਮਲ ਹਨ। ਮੁਲਜ਼ਮ ਕੰਪਨੀ ਨੇ ਪ੍ਰਾਜੈਕਟ ਲਾਗਤ ਵੇਰਵਿਆਂ `ਚ ਹੇਰਾਫੇਰੀ ਕਰ ਕੇ ਕਈ ਕਰਜ਼ਾ ਸਹੂਲਤਾਂ ਪ੍ਰਾਪਤ ਕੀਤੀਆਂ ਅਤੇ ਬਾਅਦ `ਚ ਕਰਜ਼ੇ ਦੀ ਰਾਸ਼ੀ ਦੀ ਦਰਵਰਤੋਂ ਕੀਤੀ ।

Read more  : ਈ. ਡੀ. ਕਰ ਸਕਦੀ ਹੈ ਆਨ੍-ਲਾਈਨ ਸੱਟੇਬਾਜ਼ੀ ਮਾਮਲੇ ਵਿਚ ਜਾਇਦਾਦ ਜ਼ਬਤ

ਹੱਥ ਵਿਚ ਸੁਸਾਈਡ ਨੋਟ ਪਕੜ ਕੇ ਮਹਿਲਾ ਡਾਕਟਰ ਨੇ ਕੀਤੀ ਖੁਦਕਕੁਸ਼ੀ

0
suicide

ਪੁਣੇ, 25 ਅਕਤੂਬਰ 2025 : ਭਾਰਤ ਦੇੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸਤਾਰਾ ਜਿ਼ਲੇ (Satara district of Maharashtra) `ਚ ਇਕ ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ (Female doctor) ਵਲੋਂ ਕਥਿਤ ਡੋਰ ਤੇ ਖੁਦਕੁਸ਼ੀ ਕਰ ਲਏ ਜਾਣ ਦਾ ਪਤਾ ਲੱਗਿਆ ਹੈ । ਪੁਲਸ ਨੇ ਕਿਹਾ ਕਿ ਡਾਕਟਰ ਨੇ ਆਪਣੇ ਇਕ ਹੱਥ `ਤੇ ਕਥਿਤ ਸੁਸਾਈਡ ਨੋਟ ਲਿਖਿਆ ਜਿਸ `ਚ ਇਕ ਪੁਲਸ ਸਬ-ਇੰਸਪੈਕਟਰ ’ਤੇ ਜਬਰ-ਜ਼ਨਾਹ ਤੇ ਇਕ ਹੋਰ ਪੁਲਸ ਅਧਿਕਾਰੀ ਪ੍ਰਸ਼ਾਂਤ ਬੈਂਕਰ `ਤੇ ਮਾਨਸਿਕ ਤੌਰ `ਤੇ ਪ੍ਰੇਸ਼ਾਨ ਕਰਨ ਦਾ ਦੋਸ਼ (Allegation of harassment) ਲਾਇਆ ਗਿਆ ਹੈ । ਇਕ ਅਧਿਕਾਰੀ ਨੇ ਕਿਹਾ ਕਿ ਮਹਿਲਾ ਡਾਕਟਰ ਦੀ ਲਾਸ਼ ਇਕ ਹੋਟਲ ਦੇ ਕਮਰੇ `ਚ ਛੱਤ ਦੇ ਪੱਖੇ ਨਾਲ ਲਟਕਦੀ ਮਿਲੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਔਰਤ ਬੀੜ ਜ਼ਿਲੇ ਦੀ ਰਹਿਣ ਵਾਲੀ ਸੀ ਤੇ ਫਲਟਨ ਤਹਿਸੀਲ ਦੇ ਇਕ ਸਰਕਾਰੀ ਹਸਪਤਾਲ `ਚ ਕੰਮ ਕਰਦੀ ਸੀ ।

ਮੁੱਖ ਮੰਤਰੀ ਨੇਲਿਆ ਸਖ਼ਤ ਨੋਟਿਸ

ਮਾਮਲੇ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਤਾਰਾ ਦੇ ਪੁਲਸ ਸੁਪਰਡੈਂਟ ਨਾਲ ਗੱਲ ਕੀਤੀ ਤੇ ਡਾਕਟਰ ਦੇ ਸੁਸਾਈਡ ਨੋਟ `ਚ ਦੱਸੇ ਗਏ ਪੁਲਸ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕਰਨ ਦੇ ਹੁਕਮ ਦਿੱਤੇ । ਆਪਣੀ ਹਥੇਲੀ `ਤੇ ਲਿਖੇ ਸੁਸਾਈਡ ਨੋਟ `ਚ ਡਾਕਟਰ ਨੇ ਕਿਹਾ ਕਿ ਸਬ-ਇੰਸਪੈਕਟਰ ਗੋਪਾਲ ਬਦਾਨੇ ਨੇ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ। ਇਕ ਹੋਰ ਪੁਲਸ ਅਧਿਕਾਰੀ ਪ੍ਰਸ਼ਾਂਤ ਬੈਂਕਰ ਨੇ ਉਸ ਨੂੰ ਮਾਨਸਿਕ ਤੌਰ `ਤੇ ਪ੍ਰੇਸ਼ਾਨ ਕੀਤਾ ।

Read More : ਭੇਦਭਰੇ ਹਾਲਾਤਾਂ ‘ਚ ਲਾਪਤਾ ਹੋਇਆ ASI, ਭਾਖੜਾ ਨਹਿਰ ਕੋਲੋਂ ਮਿਲੀ ਕਾਰ ਤੇ ਸੁਸਾਈਡ ਨੋਟ

ਮੰਤਰੀ ਡਾ. ਬਲਵੀਰ ਸਿੰਘ ਦੇ ਸਪੁੱਤਰ ਐਡਵੋਕੇਟ ਰਾਹੁਲ ਨੇ ਕੀਤਾ ਹਲਕੇ ਪਿੰਡਾਂ ਦਾ ਦੋਰਾ

0
Advocate Rahul

ਨਾਭਾ, 25 ਅਕਤੂਬਰ 2025 : ਪੰਜਾਬ ਸਰਕਾਰ ਆਪ ਦੇ ਦੁਆਰ ਮੂਹਿੰਮ (Punjab government AAP’s door-to-door campaign) ਤੇ ਪਹਿਰਾ ਦਿੰਦਿਆਂ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਵਿਧਾਇਕ ਹਲਕਾ ਦਿਹਾਤੀ ਪਟਿਆਲਾ ਦੇ ਬੇਟੇ ਤੇ ਯੂਥ ਆਗੂ ਐਡਵੋਕੇਟ ਰਾਹੁਲ ਵਲੋਂ ਹਲਕੇ ਦੇ ਪਿੰਡਾਂ ਦਾ ਦੋਰਾ ਕਰਦਿਆਂ ਲੋਕਾਂ ਦੀ ਸਮੱਸਿਆਵਾਂ ਸੁਣੀਆਂ ।

ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਸੂਬੇ ਨੂੰ ਭਿਰਸ਼ਟਾਚਾਰ ਮੁਕਤ ਤੇ ਨਸ਼ਾ ਮੁਕਤ ਕਰਨ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ

ਉਨਾਂ ਹਲਕੇ ਦੇ ਪਿੰਡ ਹਿਆਣਾ ਕਲਾਂ (Village Hiana Kalan) ਵਿਖੇ ਆਪ ਆਗੂ ਮਨਿੰਦਰ ਸਿੰਘ ਹਨੀ ਪਤੀ ਸਰਪੰਚ ਵਰਿੰਦਰ ਕੋਰ ਦੇ ਗ੍ਰਹਿ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਸੂਬੇ ਨੂੰ ਭਿਰਸ਼ਟਾਚਾਰ ਮੁਕਤ ਤੇ ਨਸ਼ਾ ਮੁਕਤ ਕਰਨ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ, ਜਿਸ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ ਉਨਾ ਯੂਥ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਲੋਕਾਂ ਨੂੰ ਵੱਧ ਤੋਂ ਵੱਧ ਸਾਥ ਦੇਣ ਦੀ ਅਪੀਲ ਕਰਦਿਆਂ ਸੂਚਨਾ ਦੇਣ ਲਈ ਆਪਣਾ ਵੱਹਟਸੱਪ ਨੰਬਰ ਸਾਂਝਾ ਕੀਤਾ ਗਿਆ ।

ਸੁਣੀਆ ਲੋਕਾਂ ਦੀਆਂ ਮੁਸਕਲਾਂ ਤੁਰੰਤ ਹੱਲ ਲਈ ਅਧਿਕਾਰੀਆਂ ਨੂੰ ਹਦਾਇਤਾ

ਐਡਵੋਕੇਟ ਰਾਹੁਲ (Advocate Rahul) ਵਲੋਂ ਲੋਕਾਂ ਦੀਆਂ ਮੁਸਕਲਾਂ ਦੇ ਤੁਰੰਤ ਹੱਲ ਲਈ ਆਪਣੇ ਸਟਾਫ ਤੇ ਅਧਿਕਾਰੀਆਂ ਨੂੰ ਹਦਾਇਤਾ ਦਿੱਤੀਆਂ । ਇਸ ਮੋਕੇ ਪੰਚਾਇਤ ਵਲੋਂ ਉਨਾਂ ਦਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ । ਇਸ ਮੋਕੇ ਉਨਾ ਨਾਲ ਸੁਰੇਸ਼ ਰਾਏ ਪੀ. ਏ., ਵਿਕਰਾਂਤ ਸਿੰਘ, ਬਲਾਕ ਪ੍ਰਧਾਨ ਜਗਦੀਪ ਸਿੰਘ ਸਰਪੰਚ ਧੰਗੇੜਾ, ਯੂਥ ਪ੍ਰਧਾਨ ਹਨਦੀਪ ਸਿੰਘ ਖਟੜਾ, ਪਰਦੀਪ ਸਿੰਘ ਭੱਠੇ ਵਾਲੇ,ਰੋਹਿਤ ਕੁਮਾਰ ਬਲਾਕ ਪ੍ਰਧਾਨ,ਸ਼ਮਸ਼ੇਰ ਸਿੰਘ ਨੰਬਰਦਾਰ, ਗੁਰਮੇਲ ਸਿੰਘ ਪੰਚ, ਦਲਵੀਰ ਸਿੰਘ ਪੰਚ, ਅਮਨਦੀਪ ਕੋਰ ਪੰਚ , ਮੰਜੂ ਬਾਲਾ ਪੰਚ,ਅਮਨਦੀਪ ਕੋਰ ਪੰਚ, ਹਰਪ੍ਰੀਤ ਸਿੰਘ, ਗੁਰਜੰਟ ਸਿੰਘ, ਹਾਕਮ ਸਿੰਘ, ਹਰਜਿੰਦਰ ਸਿੰਘ, ਰੋਹੀ ਸਿੰਘ ਸਾਬਕਾ ਸਰਪੰਚ, ਗੋਰਾ ਸਿੰਘ,ਪਰਗਟ ਸਿੰਘ, ਗੁਰਜਿੰਦਰ ਸਿੰਘ, ਬਲਵੀਰ ਸਿੰਘ ਤੇ ਪਿੰਡ ਵਾਸੀ ਮੋਜੂਦ ਸਨ ।

Read More : ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨੇ ਜਾਣ ‘ਤੇ ਪਾਰਟੀ ਦਾ ਕੀਤਾ ਧੰਨਵਾਦ

ਬਾਬਾ ਬੁੱਢਾ ਜੀ ਅਤੇ ਸ੍ਰੀਮਾਨ ਸੰਤ ਸੁਖਦੇਵ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

0
Birth anniversary

ਨਾਭਾ, 25 ਅਕਤੂਬਰ 2025 : ਨਾਭਾ ਦੇ ਨਜ਼ਦੀਕ ਇਤਿਹਾਸਕ ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ (Historical Gurdwara Sidhsar Aloharan Sahib) ਵਿਖੇ ਗੁਰਤਾ ਗੱਦੀ ਦਿਵਸ ਅਤੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਅਤੇ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ।

ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ

ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ (Sikh devotees pay homage at Guru Ghar) ਅਤੇ ਸਿੱਖ ਪ੍ਰਚਾਰਕ ਜੱਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਵੱਲੋਂ ਧਾਰਮਿਕ ਦੀਵਾਨ ਵੀ ਸਜਾਏ ਗਏ । ਇਸ ਮੌਕੇ ਸਿੱਖ ਪ੍ਰਚਾਰਕ ਜੱਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸਾਡੇ ਗੁਰੂਆਂ ਦੇ ਦਰਸਾਏ ਮਾਰਗ (The path shown by the Gurus) ਤੇ ਚੱਲਣਾ ਹੀ ਚਾਹੀਦਾ ਹੈ । ਇਸ ਮੌਕੇ ਤੇ ਗੁਰੂ ਦੇ ਅਤੁੱਟ ਲੰਗਰ ਵੀ ਵਰਤਾਏ ਗਏ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਤੇ ਹੈੱਡ ਗ੍ਰੰਥੀ ਬਾਬਾ ਤਰਲੋਚਨ ਪਾਲ ਸਿੰਘ ਲਾਡੀ, ਬਾਬਾ ਬਲਦੇਵ ਸਿੰਘ, ਬਾਬਾ ਗੁਰਬੰਤ ਸਿੰਘ, ਬਾਬਾ ਜਤਿੰਦਰ ਸਿੰਘ ਜੋਤੀ , ਬਾਬਾ ਗੁਰਪ੍ਰੀਤ ਸਿੰਘ ਗੋਪੀ, ਬਾਬਾ ਗੁਰਸੇਵਕ ਸਿੰਘ, ਬਾਬਾ ਜਤਿੰਦਰ ਸਿੰਘ ਜੋਤੀ,ਪ੍ਰਧਾਨ ਸੁਰਜੀਤ ਸਿੰਘ, ਡਾਕਟਰ ਹਰਪਾਲ ਸਿੰਘ, ਪ੍ਰੋਫੈਸਰ ਸੁਖਵਿੰਦਰਜੀਤ ਸਿੰਘ, ਬਲਵੰਤ ਸਿੰਘ,ਦਰਸ਼ਨ ਸਿੰਘ, ਹਰਤਾਰ ਸਿੰਘ ਮੂੜ ਖੇੜਾ, ਇੱਛਾਆਮਾਨ ਸਿੰਘ ਭੋਜੋ ਮਾਜਰੀ, ਪਾਖਰ ਸਿੰਘ ਸਹੌਲੀ, ਚਰਨ ਸਿੰਘ ਮਲਕੀਤ ਕੰਬਾਇਨ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਜਗਜੀਤ ਸਿੰਘ ਦੁਲੱਦੀ, ਭੁਪਿੰਦਰ ਸਿੰਘ ਖੋਖ, ਮੁਸ਼ਤਾਕ ਅਲੀ ਕਿੰਗ,ਬੱਗਾ ਸਿੰਘ ਮਸਿੰਘਣ, ਹਰਵਿੰਦਰ ਸਿੰਘ, ਲੱਖਾ ਸਿੰਘ ਨੂਰਪੁਰਾ, ਨਿਸ਼ਾਵਰ ਸਿੰਘ ਕੂਕੇ, ਛੱਜੂ ਸਿੰਘ ਸ੍ਰੀਮਾਨ ਜੀ, ਗੁਰਵਿੰਦਰ ਸਿੰਘ ਢਿੱਲੋਂ, ਰਘਵੀਰ ਸਿੰਘ, ਰਣਧੀਰ ਸਿੰਘ ਅਲੋਹਰਾ, ਸਰਬਜੀਤ ਸਿੰਘ ਬੇਨੜਾ, ਹਰਦੀਪ ਸਿੰਘ, ਪਾਲ ਸਿੰਘ ਅਲੋਹਰਾ ਤੋਂ ਇਲਾਵਾ ਆਦਿ ਸੰਗਤ ਹਾਜ਼ਰ ਸਨ ।

Read More : ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਤਰਨਤਾਰਨ ਹਲਕੇ ਦੇ ਖੇਤਰਾਂ ਵਿਚ ਚਾਰ ਦਿਨਾਂ ਤੱਕ ਸ਼ਰਾਬ ਦੇ ਠੇਕੇ ਰਹਿਣਗੇ ਬੰਦ

0
Liquor shops

ਚੰਡੀਗੜ੍ਹ, 24 ਅਕਤੂੂਬਰ 2025 : ਪੰਜਾਬ ਦੇ ਵਿਧਾਨ ਸਭਾ ਹਲਕਾ ਤਰਨਤਾਰਨ (Assembly constituency Tarn Taran) ਵਿਖੇ ਜਿਮਨੀ ਚੋਣ ਦੇ ਮੱਦੇਨਜ਼ਰ 9 ਤੋਂ 11 ਨਵੰਬਰ ਤੱਕ ਹਲਕੇ ਅਧੀਨ ਆਉਣ ਵਾਲੇ ਖੇਤਰਾਂ ਵਿਚ ਸ਼ਰਾਬ ਦੇ ਠੇਕੇ ਬੰਦ (Liquor shops closed)  ਰਹਿਣਗੇੇ। ਦੱਸਣਯੋਗ ਹੈ ਕਿ 14 ਨਵੰਬਰ ਨੂੰ ਜਿਸ ਦਿਨ ਨਤੀਜਾ ਆਉਣਾ ਹੈ ਮੌਕੇ ਤਿੰਨ ਕਿਲੋਮੀਟਰ ਦੇ ਖੇਤਰ ਵਿਚ ਡਰਾਈ ਡੇ ਐਲਾਨ ਕੀਤਾ ਗਿਆ ਹੈ ।

ਕਿਸ ਨੇ ਦਿੱਤੀ ਇਹ ਜਾਣਕਾਰੀ

ਵਿਧਾਨ ਸਭਾ ਹਲਕਾ 021-ਤਰਨ ਤਾਰਨ ਵਿੱਚ ਹੋਣ ਵਾਲੀ ਉਪ ਚੋਣ ਦੇ ਮੱਦੇਨਜ਼ਰ ਪੰਜਾਬ ਆਬਕਾਰੀ ਕਮਿਸ਼ਨਰ ਨੇ ਤਰਨ ਤਾਰਨ ਵਿਧਾਨ ਸਭਾ ਹਲਕਾ ਅਤੇ ਇਸਦੇ ਨਾਲ ਲੱਗਦੇ ਖੇਤਰਾਂ ਵਿੱਚ 9 ਨਵੰਬਰ ਨੂੰ ਸ਼ਾਮ 6 ਵਜੇ ਤੋਂ 11 ਨਵੰਬਰ (November 9th from 6pm to November 11th) ਨੂੰ ਸ਼ਾਮ 6 ਵਜੇ ਤੱਕ ਅਤੇ 14 ਨਵੰਬਰ ਨੂੰ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਡਰਾਈ ਡੇਅ ਘੋਸ਼ਿਤ (Dry day declared)  ਕੀਤਾ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਨੇ ਦੱਸਿਆ ਕਿ ਤਰਨ ਤਾਰਨ ਵਿਧਾਨ ਸਭਾ ਹਲਕਾ ਅਤੇ ਇਸਦੇ ਆਲੇ ਦੁਆਲੇ ਦੇ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ 9 ਨਵੰਬਰ ਨੂੰ ਸ਼ਾਮ 6 ਵਜੇ ਤੋਂ 11 ਨਵੰਬਰ ਨੂੰ ਸ਼ਾਮ 6 ਵਜੇ ਤੱਕ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ ।

Read More : ਜਿਹੜੇ ਪਿੰਡਾਂ ਵਿੱਚ ਗ੍ਰਾਮ ਪੰਚਾਇਤ ਚੋਣਾਂ ਹਨ ਸਿਰਫ ਉਹਨਾਂ ਪਿੰਡਾਂ ਵਿੱਚ ਹੀ ਡਰਾਈ ਡੇਅ

 

ਪੰਜਾਬ ਸਰਕਾਰ ਘੱਟ ਗਿਣਤੀ ਭਾਈਚਾਰੇ ਦੇ ਹੱਕਾਂ ਦੀ ਸੁਰੱਖਿਆ ਪ੍ਰਤੀ ਵਚਨਬੱਧ

0
Punjab State Minorities Commission

ਪਟਿਆਲਾ, 24 ਅਕਤੂਬਰ 2025 : ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ (Punjab State Minorities Commission)  ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਦੀ ਅਗਵਾਈ ਹੇਠ ਪਟਿਆਲਾ ਵਿਖੇ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਪਟਿਆਲਾ, ਨਾਭਾ ਅਤੇ ਇਸ ਨਾਲ ਲੱਗਦੇ ਪਿੰਡਾਂ ਦੇ ਘੱਟ ਗਿਣਤੀ ਭਾਈਚਾਰੇ ਦੀਆਂ ਸਮਾਜਿਕ, ਧਾਰਮਿਕ ਅਤੇ ਪ੍ਰਸ਼ਾਸਕੀ ਸਮੱਸਿਆਵਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ।

ਘੱਟ ਗਿਣਤੀ ਭਾਈਚਾਰੇ ਦੀਆਂ ਸਮੱਸਿਆਵਾਂ ‘ ਤੇ ਕੀਤੀ ਚਰਚਾ

ਮੀਟਿੰਗ ਵਿੱਚ ਖ਼ਾਸ ਤੌਰ ’ਤੇ ਕਬਰਸਤਾਨਾਂ ਨਾਲ ਜੁੜੀਆਂ ਸਮੱਸਿਆਵਾਂ, ਉਨ੍ਹਾਂ ਦੀ ਰਖਰਖਾਵ, ਜਗ੍ਹਾ ਦੀ ਘਾਟ ਅਤੇ ਪ੍ਰਸ਼ਾਸਨ ਵੱਲੋਂ ਮਿਲ ਰਹੀ ਸਹੂਲਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ । ਕਈ ਪ੍ਰਤਿਨਿਧੀਆਂ ਨੇ ਇਸ ਗੱਲ ’ਤੇ ਚਿੰਤਾ ਜਤਾਈ ਕਿ ਪਿੰਡਾਂ ਅਤੇ ਸ਼ਹਿਰੀ  ਇਲਾਕਿਆਂ ਵਿੱਚ ਘਟ ਗਿਣਤੀ ਭਾਈਚਾਰੇ ਲਈ ਕਬਰਸਤਾਨਾਂ ਦੀ ਉਚਿਤ ਸਹੂਲਤ ਨਹੀਂ ਹੈ, ਜਿਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਕਈ ਸਮਸਿਆਵਾਂ ਦਾ ਮੌਕੇ ‘ ਤੇ ਕੀਤਾ ਨਿਪਟਾਰਾ

ਜਤਿੰਦਰ ਮਸੀਹ ਗੌਰਵ (Jatinder Masih Gaurav) ਨੇ ਇਸ ਮੌਕੇ ’ਤੇ ਕਿਹਾ ਕਿ ਪੰਜਾਬ ਸਰਕਾਰ ਘੱਟ ਗਿਣਤੀ ਭਾਈਚਾਰੇ ਦੇ ਹੱਕਾਂ ਦੀ ਸੁਰੱਖਿਆ ਅਤੇ ਸਹੂਲਤਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ । ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਘਟ ਗਿਣਤੀ ਭਾਈਚਾਰੇ (Minority communities) ਨੂੰ ਦਰਪੇਸ਼ ਹਰੇਕ ਸਮੱਸਿਆ ਨੂੰ ਤੁਰੰਤ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਦੇ ਹੱਲ ਲਈ ਢੁਕਵੇਂ ਕਦਮ ਚੁੱਕੇ ਜਾਣਗੇ ।

ਮੀਟਿੰਗਾਂ ਰਾਹੀਂ ਘੱਟ ਗਿਣਤੀ ਭਾਈਚਾਰੇ ਦੀਆਂ ਅਸਲ ਸਮੱਸਿਆਵਾਂ ਦੀ ਪਛਾਣ ਹੋ ਸਕਦੀ ਹੈ

ਚੇਅਰਮੈਨ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ ਰਾਹੀਂ ਘੱਟ ਗਿਣਤੀ ਭਾਈਚਾਰੇ ਦੀਆਂ ਅਸਲ ਸਮੱਸਿਆਵਾਂ ਦੀ ਪਛਾਣ ਹੋ ਸਕਦੀ ਹੈ ਅਤੇ ਉਨ੍ਹਾਂ ਦੇ ਹੱਲ ਲਈ ਸਰਕਾਰੀ ਪੱਧਰ ’ਤੇ ਪ੍ਰਭਾਵਸ਼ਾਲੀ ਨੀਤੀਆਂ ਬਣਾਈਆਂ ਜਾ ਸਕਦੀਆਂ ਹਨ । ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕਮਿਸ਼ਨ ਦਾ ਮਕਸਦ ਸਿਰਫ਼ ਸੁਣਨਾ ਨਹੀਂ, ਬਲਕਿ ਕਾਰਵਾਈ ਕਰਨਾ ਹੈ ਤਾਂ ਜੋ ਹਰ ਧਾਰਮਿਕ ਭਾਈਚਾਰਾ ਆਪਣੇ ਅਧਿਕਾਰਾਂ ਨਾਲ ਗੌਰਵਮਈ ਜੀਵਨ ਬਤੀਤ ਕਰ ਸਕੇ ।

 ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਓਹਨਾ ਦੇ ਨਾਲ ਮੈਂਬਰ ਨਦੀਮ ਅਨਵਰ, ਇਸਲਾਮ ਅਲੀ, ਦਰਸ਼ਨ ਮੈਥਿਊ, ਜੋਹਨ ਮਸੀਹ, ਰਾਜੇਸ਼ ਜੈਨ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਐਸ. ਡੀ. ਐਮ. ਨਾਭਾ ਇਸਮਤ ਵਿਜੈ ਸਿੰਘ, ਐਸ. ਡੀ. ਐਮ. ਪਟਿਆਲਾ ਹਰਜੋਤ ਕੌਰ, ਸੀ. ਐਮ. ਐੱਫ. ਓ. ਸਤੀਸ਼ ਚੰਦਰ , ਐਸ ਪੀ ਵੈਭਵ ਚੌਧਰੀ ਅਤੇ ਨਗਰ ਨਿਗਮ ਤੋਂ ਦਰਪਨ ਕਪਲਿਸ਼ ਹਾਜਰ ਸਨ ।

Read More : ਜੇਲ੍ਹ ਦੇ ਕੈਦੀਆਂ ਅਤੇ ਹੋਰ ਆਮ ਲੋਕਾਂ ਨਾਲ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੀਤੀ ਮੀਟਿੰਗ

ਰਾਜੀਵ ਰਾਉ ਬਣੇ ਪਟਿਆਲਾ ਪ੍ਰੋਗਰੈਸਿਵ ਫ਼ਰੰਟ ਦੇ 34 ਨੰ ਵਾਰਡ ਦੇ ਪ੍ਰਧਾਨ

0
Patiala Progressive Front's

ਪਟਿਆਲਾ, 24 ਅਕਤੂਬਰ 2025 : ਪਟਿਆਲਾ ਦੇ ਲੋਕਾਂ ਦੇ ਨਾਲ ਹਰ ਸੁੱਖ ਦੁੱਖ ਵਿੱਚ ਖੜਨ ਵਾਲੇ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਪ੍ਰਧਾਨ ਆਕਾਸ਼ ਬਾਕਸਰ (President Akash Boxer) ਅਤੇ ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ ਨੇ ਸੰਗਠਨਾਤਮਕ ਢਾਂਚੇ ਵਿੱਚ ਵਿਸਥਾਰ ਕਰਦੇ ਹੋਏ ਰਾਜੀਵ ਰਾਉ ਨੂੰ ਵਾਰਡ ਨੰਬਰ 34 ਦਾ ਪ੍ਰਧਾਨ ਨਿਯੁਕਤ ਕੀਤਾ ਹੈ ।

ਵਾਸੀਆਂ ਦੇ ਹਰ ਸੁੱਖ ਦੁੱਖ ਵਿੱਚ ਡੱਟ ਕੇ ਖੜਾ ਹੈ ਪਟਿਆਲਾ ਪ੍ਰੋਗਰੈਸਿਵ ਫਰੰਟ

ਪ੍ਰਧਾਨ ਆਕਾਸ਼ ਬਾਕਸਰ ਨੇ ਕਿਹਾ ਕਿ ਪਟਿਆਲਾ ਪ੍ਰੋਗਰੈਸਿਵ ਫਰੰਟ (Patiala Progressive Front) ਪਟਿਆਲਾ ਦੇ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹੈ ਉਹਨਾਂ ਦੱਸਿਆ ਕਿ ਹੁਣ ਤੱਕ ਫਰੰਟ ਦੇ ਸੱਤ ਵਾਰਡਾਂ ਵਿੱਚ ਪ੍ਰਧਾਨ ਲੱਗ ਚੁੱਕੇ ਹਨ । ਪ੍ਰਧਾਨ ਬਾਕਸਰ ਨੇ ਕਿਹਾ ਕਿ ਬਾਕੀ ਵਾਰਡਾਂ ਦੇ ਪ੍ਰਧਾਨ ਵੀ ਜਲਦ ਹੀ ਲਗਾ ਦਿੱਤੇ ਜਾਣਗੇ । ਉਹਨਾਂ ਕਿਹਾ ਕਿ ਜਲਦ ਹੀ ਪ੍ਰੋਗਰੈਸਿਵ ਫਰੰਟ ਦੇ ਸੰਗਠਨਾਤਮਕ ਢਾਂਚੇ ਦਾ ਹੋਰ ਵਿਸਥਾਰ ਕੀਤਾ ਜਾਵੇਗਾ ਉਹਨਾਂ ਦੱਸਿਆ ਪ੍ਰੋਗਰੈਸਿ ਫਰੰਟ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਕੰਮ ਕੀਤੇ ਜਾ ਰਹੇ ਹਨ ਪਹਿਲਾਂ ਵਾਤਾਵਰਨ ਦੇ ਖੇਤਰ ਵਿੱਚ ਵੱਡਾ ਕੰਮ ਕੀਤਾ ਗਿਆ । ਇਸ ਤੋਂ ਬਾਅਦ ਹੁਣ ਵਾਤਾਵਰਣ ਦੀ ਸ਼ੁੱਧਤਾ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ।

ਸਾਨੂੰ ਸਾਰਿਆਂ ਨੂੰ ਮਿਲ ਕੇ ਸਮਾਜ ਸੇਵਾ ਤੇ ਕੰਮ ਕਰਨੇ ਚਾਹੀਦੇ ਹਨ

ਐਡਵੋਕੇਟ ਸਤੀਸ਼ ਕਰਕਰਾ (Advocate Satish Karkara) ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਸਮਾਜ ਸੇਵਾ ਤੇ ਕੰਮ ਕਰਨੇ ਚਾਹੀਦੇ ਹਨ । ਪ੍ਰਧਾਨ ਆਕਾਸ਼ ਬਾਕਸਰ ਨੇ ਕਿਹਾ ਕਿ ਸਾਡਾ ਵੀ ਸਮਾਜ ਪ੍ਰਤੀ ਕੋਈ ਫਰਜ ਬਣਦਾ ਹੈ, ਇਸ ਲਈ ਪਟਿਆਲਾ ਪ੍ਰੋਗਰਸੀ ਫਰੰਟ ਦਾ ਗਠਨ ਕਰਕੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਹੁਣ ਤੱਕ ਪਟਿਆਲਾ ਪ੍ਰੋਗਰਾਮ ਸੀ ਫਰੰਟ ਦੇ 7 ਪ੍ਰਧਾਨ ਲੱਗ ਚੁੱਕੇ ਹਨ ਅਤੇ ਹੋਰ ਅਹੁਦੇਦਾਰਾਂ ਦੀ ਵੀ ਨਿਯੁਕਤੀ ਕੀਤੀ ਜਾ ਚੁੱਕੀ ਹੈ ਤੇ ਜਲਦ ਹੀ ਪਟਿਆਲਾ ਸ਼ਹਿਰ ਦੇ ਸਮੁੱਚੇ 32 ਵਾਰਡਾਂ ਦੇ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਜਾਵੇਗੀ ।

ਥੋੜੇ ਸਮੇਂ ਵਿੱਚ ਫਰੰਟ ਦਾ ਸ਼ਹਿਰ ਵਿੱਚ ਬਣ ਚੁੱਕਿਆ ਹੈ ਵੱਡਾ ਨਾਮ

ਉਹਨਾਂ ਕਿਹਾ ਕਿ ਪਟਿਆਲਾ ਪ੍ਰੋਗਰਾਮ ਸੀ ਫਰੰਟ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਕਿ ਥੋੜੇ ਸਮੇਂ ਵਿੱਚ ਫਰੰਟ ਦਾ ਸ਼ਹਿਰ ਵਿੱਚ ਵੱਡਾ ਨਾਮ ਬਣ ਚੁੱਕਿਆ ਹੈ ਤੇ ਅੱਜ ਪਟਿਆਲਾ ਦੇ ਲੋਕ ਵੱਡੀ ਸੰਖਿਆ ਵਿੱਚ ਪਟਿਆਲਾ ਪ੍ਰੋਗਰੈਸਿਵ ਫਰੰਟ ਨਾਲ ਜੁੜ ਰਹੇ ਹਨ । ਉਹਨਾਂ ਕਿਹਾ ਜੀ ਪਟਿਆਲਾ ਪ੍ਰੋਗਰੈਸਿਵ ਫਰੰਟ ਜਿਸ ਉਦੇਸ਼ ਲਈ ਬਣਾਇਆ ਗਿਆ ਸੀ ਉਸ ਮੁਤਾਬਕ ਆਪਣਾ ਕੰਮ ਕਰ ਰਿਹਾ ਅਤੇ ਭਵਿੱਖ ਵਿੱਚ ਫਰੰਟ ਦੀ ਵਰਕਿੰਗ ਨੂੰ ਹੋਰ ਤੇਜ਼ ਕੀਤਾ ਜਾਵੇਗਾ । ਨਵੇਂ ਬਣੇ ਪ੍ਰਧਾਨ ਰਜੀਵ ਰਾਓ (President Rajiv Rao) ਨੇ ਕਿਹਾ ਕਿ ਉਹ ਆਪਣੇ ਦਿੱਤੀ ਹੋਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ । ਉਹਨਾਂ ਕਿਹਾ ਕਿ ਉਹ ਫਰੰਟ ਦੀ ਕਾਰਗੁਜ਼ਾਰੀ ਦੇਖ ਕੇ ਅਤੇ ਫਰੰਟ ਨਾਲ ਜੁੜੀਆਂ ਸ਼ਖਸੀਅਤਾਂ ਨੂੰ ਦੇਖ ਕੇ ਪ੍ਰਭਾਵਿਤ ਹੋ ਕੇ ਇਹ ਜਿੰਮੇਵਾਰੀ ਲੈਣ ਨੂੰ ਲਈ ਤਿਆਰ ਹੋਏ ਹਨ । ਇਸ ਮੌਕੇ ਨਵੇਂ ਬਣੇ ਪ੍ਰਧਾਨ ਰਾਜੀਵ ਰਾਉ ਨੂੰ ਸਨਮਾਨਿਤ ਵੀ ਕੀਤਾ ਗਿਆ ।

ਇਸ ਮੌਕੇ ਕੌਣ ਕੌੌਣ ਸੀ ਮੌਜੂਦ

ਇਸ ਮੌਕੇ ਪ੍ਰਧਾਨ ਅਕਾਸ਼ ਸ਼ਰਮਾਂ ਬੋਕਸਰ, ਸਰਪ੍ਰਸਤ ਸੀਨੀਅਰ ਐਡਵੋਕੇਟ ਸਤੀਸ਼ ਕਰਕਰਾ, ਅਮਰਨਾਥ ਧੀਮਾਨ ਪ੍ਰਧਾਨ ਵਾਰਡ ਨੰ 36 ਪਟਿਆਲਾ ਪ੍ਰੋਗਰੈਸਿਵ ਫ਼ਰੰਟ, ਮਨਜਿੰਦਰ ਸਿੰਘ, ਕੁਲਵੰਤ ਸਿੰਘ ਚੱਢਾ, ਐਸ ਕੇ ਤਨੇਜਾ, ਹੈਰੀ ਵਰਮਾ, ਹਰਪ੍ਰੀਤ ਕੌਰ, ਅਕਾਸਦੀਪ ਸਿੰਘ, ਰਾਜਵੀਰ ਸਿੰਘ, ਜਸਪ੍ਰੀਤ ਕੌਰ, ਮਾਨਵੀ ਨਿਰੋਲਾ, ਜਸਵੀਰ ਸਿੰਘ ਦਿੱਤੂਪੁਰ, ਵਿਜੈ ਗਿੱਲ, ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ ਕੁੱਕੀ, ਵਿਸ਼ਾਲ, ਕੇ ਐਗ. ਸਿੱਧੂ ਆਦਿ ਵਿਸ਼ੇਸ਼ ਤੋਰ ਤੇ ਹਜ਼ਾਰ ਸਨ ।

Read More : ਅਮਰ ਨਾਥ ਧੀਮਾਨ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਵਾਰਡ ਨੰ:36 ਦੇ ਪ੍ਰਧਾਨ ਬਣੇ

ਫਾਇਰ ਬ੍ਰਿਗੇਡ ਕਰਮਚਾਰੀ ਯੂਨੀਅਨ ਦੇ ਅਮਨਦੀਪ ਅਮਨੀ ਬਣੇ ਪ੍ਰਧਾਨ

0
Fire Brigade Employees Union

ਪਟਿਆਲਾ, 24 ਅਕਤੂਬਰ 2025 : ਫਾਇਰ ਬ੍ਰਿਗੇਡ ਆਊਟ-ਸੋਰਸ ਕਰਮਚਾਰੀ ਯੂਨੀਅਨ (Fire Brigade Outsourced Employees Union) ਪੰਜਾਬ ਦੇ ਪ੍ਰਧਾਨ ਅਮਨਜੋਤ ਸਿੰਘ, ਸਾਹਿਬ ਸਿੰਘ ਅਤੇ ਸੁਖਜਿੰਦਰ ਸਿੰਘ ਵਲੋਂ ਪਟਿਆਲਾ ਫਾਇਰ ਸਟੇਸ਼ਨ ਵਿਖੇ ਪਹੁੰਚਕੇ ਇਕ ਅਹਿਮ ਮੀਟਿੰਗ ਕੀਤੀ ਗਈ । ਇਸ ਮੌਕੇ ਸਰਬ-ਸੰਮਤੀ ਨਾਲ ਫਾਇਰ ਸਟੇਸ਼ਨ ਪਟਿਆਲਾ (Fire Station Patiala) ਦੇ ਆਊਟ-ਸੋਰਸ ਕਰਮਚਾਰੀ ਅਮਨਦੀਪ ਸਿੰਘ (ਅਮਨੀ) ਨੂੰ ਫਾਇਰ ਬ੍ਰਿਗੇਡ ਯੂਨੀਅਨ ਪਟਿਆਲਾ ਸਟੇਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ।

ਅਮਨਦੀਪ ਸਿੰਘ ਵਲੋਂ ਆਪਣੀ ਨਵੀਂ ਟੀਮ ਅਤੇ ਕਮੇਟੀ ਦਾ ਗਠਨ ਕੀਤਾ ਗਿਆ

ਇਸ ਮੌਕੇ ਅਮਨਦੀਪ ਸਿੰਘ (Amandeep Singh) ਵਲੋਂ ਆਪਣੀ ਨਵੀਂ ਟੀਮ ਅਤੇ ਕਮੇਟੀ ਦਾ ਗਠਨ ਕੀਤਾ ਗਿਆ । ਜਿਸ ਵਿੱਚ ਗੁਰਮੀਤ ਸਿੰਘ ਫਾਇਰਮੈਨ ਨੂੰ ਸੀਨੀਅਰ ਵਾਈਸ ਪ੍ਰਧਾਨ, ਸੁਮਿਤ ਸ਼ਰਮਾ ਨੂੰ ਵਾਈਸ ਪ੍ਰਧਾਨ, ਨਰਿੰਦਰ ਸਿੰਘ ਨੂੰ ਜਨਰਲ ਸੈਕਟਰੀ ਤਰੁਣ ਅਰੋੜਾ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ । ਇਸ ਮੌਕੇ ਅਮਨੀ ਨੇ ਕਿਹਾ ਕਿ ਉਹ ਮਿਲੀ ਹੋਈ ਇਸ ਅਹਿਮ ਜਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਲਗਾਉਣਗੇ ਅਤੇ ਫਾਇਰ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਗੇ । ਇਸ ਮੌਕੇ ਸਮੂਹ ਫਾਇਰ ਆਊਟ ਸੋਰਸ ਕਰਮਚਾਰੀ (Fire out source employees) ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

Read More : ਫ਼ਾਇਰ ਬ੍ਰਿਗੇਡ ਸਟਾਫ਼ ਦੀਆਂ ਸਾਰੀਆਂ ਛੁੱਟੀਆਂ ਰੱਦ, ਹੁਕਮ ਜਾਰੀ