Home Blog Page 301

ਦਿੱਲੀ ਤੁਰਕਮਾਨ ਗੇਟ ਹਿੰਸਾ ਮਾਮਲੇ ‘ਚ 6 ਹੋਰ ਗ੍ਰਿਫ਼ਤਾਰ

0
Arrest

ਨਵੀਂ ਦਿੱਲੀ, 9 ਜਨਵਰੀ 2026 : ਦਿੱਲੀ ਦੇ ਤੁਰਕਮਾਨ ਗੇਟ (Delhi’s Turkman Gate) ਇਲਾਕੇ ਵਿਚ ਅਦਾਲਤ ਦੇ ਹੁਕਮਾਂ ‘ਤੇ ਚਲਾਈ ਗਈ ਨਾਜਾਇਜ਼ ਕਬਜ਼ੇ ਹਟਾਉਣ (Removal of illegal encroachments) ਦੀ ਮੁਹਿੰਮ ਦੌਰਾਨ ਹੋਈ ਹਿੰਸਾ ਅਤੇ ਪੱਥਰਬਾਜ਼ੀ ਸਬੰਧੀ 6 ਹੋਰ ਲੋਕਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਪੁਲਸ ਇਸ ਮਾਮਲੇ ਵਿਚ ਹੁਣ ਤੱਕ ਕੁਲ 11 ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਚੁੱਕੀ ਹੈ, ਜਿਨ੍ਹਾਂ ਵਿਚ ਇਕ ਨਾਬਾਲਗ ਵੀ ਸ਼ਾਮਲ ਹੈ ।

ਵਟਸਐਪ ਗਰੁੱਪ ‘ਚ ਮਸਜਿਦ ਤੋੜੇ ਜਾਣ ਦੇ ਸੰਦੇਸ਼ ਫੈਲਾਏ ਗਏ, ਉਸੇ ਨਾਲ ਭੜਕੀ ਹਿੰਸਾ

ਰਾਮਲੀਲਾ ਮੈਦਾਨ ਇਲਾਕੇ ਵਿਚ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਫੈਜ਼-ਏ-ਇਲਾਹੀ ਮਸਜਿਦ ਨੇੜੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਉਸ ਵੇਲੇ ਹਿੰਸਾ ਭੜਕ (Violence erupts) ਗਈ, ਜਦੋਂ ਕਈ ਲੋਕਾਂ ਨੇ ਪੁਲਸ ਮੁਲਾਜ਼ਮਾਂ ‘ਤੇ ਪੱਥਰ ਸੁੱਟੇ, ਜਿਸ ਨਾਲ ਇਲਾਕੇ ਦੇ ਥਾਣਾ ਮੁਖੀ ਸਮੇਤ 5 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ । ਕਈ ਫੈਜ਼-ਏ-ਇਲਾਹੀ ਮਸਜਿਦ ਨੂੰ ਕਥਿਤ ਤੌਰ ‘ਤੇ ਢਾਹੇ ਜਾਣ ਦੀਆਂ ਅਫ਼ਵਾਹਾਂ ਦਾ ਖੰਡਨ ਕਰਨ ਲਈ ਅਧਿਕਾਰੀਆਂ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਪਰ ਵਟਸਐਪ ਗਰੁੱਪਾਂ ‘ਤੇ ਪ੍ਰਸਾਰਿਤ ਕੀਤੇ ਗਏ ਗੁਮਰਾਹਕੁੰਨ ਸੰਦੇਸ਼ਾਂ ਨੇ ਹਿੰਸਾ ਭੜਕਾਉਣ ਵਿਚ ਅਹਿਮ ਭੂਮਿਕਾ ਨਿਭਾਈ ।

ਕੀ ਆਖਣਾ ਹੈ ਪੁਲਸ ਦਾ

ਪੁਲਸ ਦਾ ਕਹਿਣਾ ਹੈ ਕਿ ਅਦਾਲਤ ਦੇ ਹੁਕਮਾਂ ‘ਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਵੱਖ-ਵੱਖ ਭਾਈਚਾਰਕ, ਧਾਰਮਿਕ ਅਤੇ ਇਲਾਕਾਈ ਵਟਸਐਪ ਗਰੁੱਪਾਂ ‘ਚ ਮੁੱਖ ਤੌਰ ‘ਤੇ ਆਡੀਓ ਸੰਦੇਸ਼ਾਂ ਰਾਹੀਂ ਇਹ ਅਫ਼ਵਾਹ ਫੈਲਾਈ ਗਈ ਕਿ ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਮਸਜਿਦ ਨੂੰ ਢਾਹ ਰਿਹਾ ਹੈ ।

Read More : ਅਮਰੀਕਾ ‘ਚ ਭਾਰਤੀ ਔਰਤ ਦੇ ਕਤਲ ਮਾਮਲੇ ਵਿਚ ਸਾਬਕਾ ਪ੍ਰੇਮੀ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਕਲਰਕ ਗ੍ਰਿਫ਼ਤਾਰ

0
Vigilance Bureau

ਚੰਡੀਗੜ੍ਹ, 9 ਜਨਵਰੀ 2026 : ਪੰਜਾਬ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਨਗਰ ਨਿਗਮ, ਜਲੰਧਰ ਦੀ ਜਲ ਸਪਲਾਈ ਅਤੇ ਸੀਵਰੇਜ ਸ਼ਾਖਾ ਵਿੱਚ ਤਾਇਨਾਤ ਕਲਰਕ ਕਰੁਣ ਧੀਰ ਨੂੰ 2,000 ਰੁਪਏ ਦੀ ਰਿਸ਼ਵਤ ਲੈਂਦੇ (Taking bribes) ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ । ਇਸ ਤੋਂ ਇਲਾਵਾ, ਦੋਸ਼ੀ ਦੇ ਘਰ ਦੀ ਤਲਾਸ਼ੀ ਦੌਰਾਨ, ਵਿਜੀਲੈਂਸ ਬਿਊਰੋ ਦੀ ਟੀਮ ਨੇ 2.72 ਲੱਖ ਰੁਪਏ ਬਰਾਮਦ ਕੀਤੇ ।

ਚੌਕਸੀ ਵਿਭਾਗ ਦੇ ਬੁਲਾਰੇ ਨੇ ਦਿੱਤੀ ਜਾਣਕਾਰੀ

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ, ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੂੰ ਰਾਮ ਨਗਰ, ਜਲੰਧਰ ਦੇ ਇੱਕ ਨਿਵਾਸੀ ਦੁਆਰਾ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ । ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ (Complainant) ਪਿਛਲੇ ਪੰਦਰਾਂ ਮਹੀਨਿਆਂ ਤੋਂ ਜਲੰਧਰ ਦੇ ਦੋਆਬਾ ਚੌਕ ਨੇੜੇ ਇੱਕ ਬਾਰ ਚਲਾ ਰਿਹਾ ਹੈ ।

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਕਰੁਣ ਧੀਰ, ਉਸਦੇ ਅਹਾਤੇ ਵਿੱਚ ਆਇਆ ਸੀ ਅਤੇ ਉਸਦਾ ਪਾਣੀ ਅਤੇ ਸੀਵਰੇਜ ਕੁਨੈਕਸ਼ਨ ਕੱਟਣ ਦੀ ਧਮਕੀ ਦਿੱਤੀ ਸੀ, ਕਥਿਤ ਤੌਰ ‘ਤੇ ਕਿਉਂਕਿ ਉਹ ਇੱਕ ਗੈਰ-ਕਾਨੂੰਨੀ ਕੁਨੈਕਸ਼ਨ ਵਰਤ ਰਿਹਾ ਸੀ ਅਤੇ ਸੀਵਰੇਜ ਵਿੱਚ ਗੰਦਾ ਪਾਣੀ ਛੱਡ ਰਿਹਾ ਸੀ । ਸ਼ਿਕਾਇਤਕਰਤਾ ਦੇ ਬਿਆਨ ਦੇ ਬਾਵਜੂਦ ਕਿ ਇਹ ਕੁਨੈਕਸ਼ਨ ਲਗਭਗ 15 ਸਾਲਾਂ ਤੋਂ ਚੱਲ ਰਿਹਾ ਹੈ, ਦੋਸ਼ੀ ਅਧਿਕਾਰੀ ਉਸਨੂੰ ਧਮਕੀਆਂ ਦਿੰਦਾ ਰਿਹਾ ਅਤੇ ਰਿਸ਼ਵਤ ਮੰਗਦਾ ਰਿਹਾ ।

ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਲਗਾਇਆ ਸੀ ਦੋਸ਼

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ ਅਤੇ ਦੋਸ਼ ਲਗਾਇਆ ਕਿ ਦੋਸ਼ੀ ਕਰੁਣ ਧੀਰ ਨੇ ਉਸਦਾ ਪਾਣੀ ਅਤੇ ਸੀਵਰੇਜ ਕੁਨੈਕਸ਼ਨ ਨਾ ਕੱਟਣ ਦੇ ਬਦਲੇ 2,000 ਰੁਪਏ ਦੀ ਰਿਸ਼ਵਤ ਮੰਗੀ ਸੀ । ਸ਼ਿਕਾਇਤਕਰਤਾ ਨੇ ਪੂਰੀ ਰਿਸ਼ਵਤਖੋਰੀ (Bribery) ਦੀ ਗੱਲਬਾਤ ਨੂੰ ਸਬੂਤ ਵਜੋਂ ਦਰਜ ਕੀਤਾ ।

ਬੁਲਾਰੇ ਨੇ ਅੱਗੇ ਦੱਸਿਆ ਕਿ ਉਸਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਕੰਮ ਮੰਗਣ ਵਾਲੇ ਲੋਕਾਂ ਤੋਂ ਛੋਟੀਆਂ ਰਿਸ਼ਵਤਾਂ ਲੈ ਰਿਹਾ ਸੀ । ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 2,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ । ਇਸ ਸਬੰਧ ਵਿੱਚ, ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ, ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ (Anti-Corruption Law) ਤਹਿਤ ਦੋਸ਼ੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ ।

Read More : ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤਾ ਰਿਸ਼ਵਤ ਲੈਂਦਾ ਪਟਵਾਰੀ ਦਾ ਸਹਾਇਕ ਕਾਬੂ

ਜਸਟਿਸ ਯਸ਼ਵੰਤ ਵਰਮਾ ਦੀ ਪਟੀਸ਼ਨ ‘ਤੇ ਫੈਸਲਾ ਕੀਤਾ ਸੁਰੱਖਿਅਤ

0
Yashwant Verma

ਨਵੀਂ ਦਿੱਲੀ, 9 ਜਨਵਰੀ 2026 : ਸੁਪਰੀਮ ਕੋਰਟ (Supreme Court) ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ (Judge Yashwant Verma) ਦੀ ਉਸ ਪਟੀਸ਼ਨ ‘ਤੇ ਫੈਸਲਾ ਵੀਰਵਾਰ ਨੂੰ ਸੁਰੱਖਿਅਤ ਰੱਖ ਲਿਆ, ਜਿਸ ‘ਚ ਉਨ੍ਹਾਂ ਨੇ ਆਪਣੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਦੀ ਜਾਇਜ਼ਤਾ ਨੂੰ ਚੁਣੌਤੀ ਦਿੱਤੀ ਸੀ ।

ਸੁਪਰੀਮ ਕੋਰਟ ਦੇ ਜਸਟਿਸ ਦੇ ਬੈਂਚ ਨੇ ਸੁਣੀਆਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਦੀਆਂ  ਦਲੀਲਾਂ

ਜਸਟਿਸ ਦੀਪਾਂਕਰ ਦੱਤਾ (Justice Dipankar Dutta) ਅਤੇ ਜਸਟਿਸ ਐੱਸ. ਸੀ. ਸ਼ਰਮਾ ਦੀ ਬੈਂਚ ਨੇ ਵਰਮਾ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਅਤੇ ਸਿਧਾਰਥ ਲੂਥਰਾ ਅਤੇ ਸੰਸਦ ਦੇ ਦੋਵਾਂ ਸਦਨਾਂ ਦੀ ਨੁਮਾਇੰਦਗੀ ਕਰਨ ਵਾਲੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਦੀਆਂ ਦਲੀਲਾਂ ਸੁਣੀਆਂ । ਸੁਣਵਾਈ ਦੌਰਾਨ, ਰੋਹਤਗੀ ਅਤੇ ਲੂਥਰਾ ਨੇ ਸੰਸਦੀ ਕਮੇਟੀ ਦੇ ਗਠਨ ਵਿਚ ਅਪਣਾਈ ਗਈ ਪ੍ਰਕਿਰਿਆ ‘ਤੇ ਸਵਾਲ ਉਠਾਏ । ਜਸਟਿਸ ਵਰਮਾ ਨੂੰ 14 ਮਾਰਚ ਨੂੰ ਨਵੀਂ ਦਿੱਲੀ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਨੋਟਾਂ ਦੀਆਂ ਅੱਧ-ਸੜੀਆਂ ਗੱਠੀਆਂ ਮਿਲਣ ਤੋਂ ਬਾਅਦ ਦਿੱਲੀ ਹਾਈ ਕੋਰਟ ਤੋਂ ਇਲਾਹਾਬਾਦ ਹਾਈ ਕੋਰਟ ਵਿਚ ਵਾਪਸ ਭੇਜ ਦਿੱਤਾ ਗਿਆ ਸੀ ।

Read More : ਸੁਪਰੀਮ ਕੋਰਟ ਨੇ ਲੋਕ ਸਭਾ ਦੇ ਸਪੀਕਰ ਨੂੰ ਜਾਰੀ ਕੀਤਾ ਨੋਟਿਸ

ਰੁਪਇਆ 7 ਪੈਸੇ ਟੁੱਟ ਕੇ 89.94 ਪ੍ਰਤੀ ਡਾਲਰ ‘ਤੇ ਬੰਦ

0
Rupee

ਮੁੰਬਈ, 9 ਜਨਵਰੀ 2026 : ਰੁਪਇਆ (Rupee) ਜੋ ਕਿ ਵੀਰਵਾਰ ਨੂੰ 7 ਪੈਸੇ ਟੁੱਟ ਕੇ 89.94 (ਆਰਜ਼ੀ) ਪ੍ਰਤੀ ਡਾਲਰ (Dollar) ‘ਤੇ ਬੰਦ ਹੋਇਆ ਨਾਲ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ, ਵਿਦੇਸ਼ੀ ਪੂੰਜੀ (Foreign capital) ਦੀ ਨਿਕਾਸੀ ਅਤੇ ਡਾਲਰ ਦੇ ਮਜ਼ਬੂਤ ਰੁਖ ਨਾਲ ਘਰੇਲੂ ਮੁਦਰਾ ‘ਤੇ ਦਬਾਅ ਵਧਿਆ ।

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ‘ਚ ਰੁਪਇਆ ਖੁੱਲ੍ਹਿਆ 89.96 ਪ੍ਰਤੀ ਡਾਲਰ ‘ਤੇ

ਵਿਦੇਸ਼ੀ ਮੁਦਰਾ ਕਾਰੋਬਾਰੀਆਂ (Foreign exchange traders) ਨੇ ਦੱਸਿਆ ਕਿ ਅਮਰੀਕਾ ਦੇ ਜ਼ਿਆਦਾ ਕਰ (ਟੈਰਿਫ਼) ਲਾਏ ਜਾਣ ਦੇ ਸ਼ੱਕ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਕਮਜ਼ੋਰ ਰੁਖ ਨੇ ਸਥਾਨਕ ਮੁਦਰਾ ‘ਤੇ ਹੋਰ ਦਬਾਅ ਪਾਇਆ । ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ‘ਚ ਰੁਪਇਆ 89.96 ਪ੍ਰਤੀ ਡਾਲਰ ‘ਤੇ ਖੁੱਲ੍ਹਿਆ । ਕਾਰੋਬਾਰ ਦੌਰਾਨ 89.73 ਤੋਂ 90.13 ਪ੍ਰਤੀ ਡਾਲਰ ਦੇ ਵਿਚਾਲੇ ਇਸ ਨੇ ਕਾਰੋਬਾਰ ਕੀਤਾ। ਆਖਿਰ ‘ਚ ਇਹ 89.94 (ਆਰਜ਼ੀ) ਪ੍ਰਤੀ ਡਾਲਰ ‘ਤੇ ਬੰਦ ਹੋਇਆ, ਜੋ ਪਿਛਲੇ ਬੰਦ ਭਾਅ ਤੋਂ 7 ਪੈਸੇ ਦੀ ਗਿਰਾਵਟ ਹੈ ।

Read More : ਭਾਰਤ `ਚ 17.5 ਅਰਬ ਡਾਲਰ ਦਾ ਨਿਵੇਸ਼ ਕਰੇਗੀ ਮਾਈਕ੍ਰੋਸਾਫਟ

ਅਮਰੀਕਾ ‘ਚ 43 ਸਾਲਾਂ ਔਰਤ ਨੇ ਨਾਬਾਲਗ ਨਾਲ ਬਣਾਏ ਜਿਨਸੀ ਸਬੰਧ

0
sexual relations

ਵਾਸ਼ਿੰਗਟਨ, 9 ਜਨਵਰੀ 2026 : ਅਮਰੀਕਾ ਦੇ ਫਲੋਰੀਡਾ (Florida) ‘ਚ ਇਕ 43 ਸਾਲ ਦੀ ਔਰਤ ਨੂੰ ਇਕ 16 ਸਾਲ ਦੇ ਲੜਕੇ ਨਾਲ ਜਿਨਸੀ ਸਬੰਧ (Sexual relations) ਬਣਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ । ਉਹ ਉਸ ਲੜਕੇ ਦੇ ਪਰਿਵਾਰ ਨੂੰ ਪਹਿਲਾਂ ਤੋਂ ਜਾਣਦੀ ਸੀ । ਇਹ ਪੂਰਾ ਮਾਮਲਾ ਪਿਛਲੇ ਮਹੀਨੇ ਦਸੰਬਰ ‘ਚ ਸ਼ੁਰੂ ਹੋਇਆ ਸੀ । ਜਦੋਂ ਲੜਕੇ ਦੀ ਮਾਂ ਨੇ ਉਸ ਦੇ ਮੋਬਾਈਲ ‘ਤੇ ਕੁਝ ਵੀਡੀਓ ਦੇਖੀਆਂ, ਤਾਂ ਉਸ ਨੇ ਤੁਰੰਤ ਔਰਤ ਨੂੰ ਪਛਾਣ ਲਿਆ ।

ਜਾਂਚ ਦੌਰਾਨ ਸਭ ਕੁੱਝ ਸਾਹਮਣੇ ਆਉਣ ਤੇ ਮਹਿਲਾ ਗ੍ਰਿਫ਼ਤਾਰ

ਪੁਲਸ ਨੇ ਜਾਂਚ ਕੀਤੀ ਤਾਂ ਕਈ ਵੀਡੀਓਜ਼ ਮਿਲੀਆਂ, ਜਿਨ੍ਹਾਂ ‘ਚ ਔਰਤ ਦਾ ਚਿਹਰਾ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਸੀ। ਸਭ ਤੋਂ ਪੁਰਾਣੀ ਵੀਡੀਓ 4 ਦਸੰਬਰ ਦੀ ਰਾਤ ਦੀ ਸੀ । ਲੜਕੇ ਨੇ ਵੀ ਪੁਲਸ ਨੂੰ ਦੱਸਿਆ ਕਿ ਵੀਡੀਓ ‘ਚ ਉਹ ਖ਼ੁਦ ਹੈ । ਜਦੋਂ ਪੁਲਸ ਨੇ ਮੈਰੀ ਇਬਾਰਾ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕੁਝ ਵੀ ਕਬੂਲ ਨਹੀਂ ਕੀਤਾ ਅਤੇ ਅੱਗੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ । ਮੈਰੀ ਇਬਾਰਾ (Mary Ibarra) ਨੂੰ 5 ਜਨਵਰੀ 2026 ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ । ਉਸ ‘ਤੇ ਨਾਬਾਲਗ ਨਾਲ ਗੈਰ-ਕਾਨੂੰਨੀ ਜਿਨਸੀ ਸਬੰਧਾਂ ਦਾ ਕੇਸ ਚੱਲ ਰਿਹਾ ਹੈ ।

Read More : ਚੰਡੀਗੜ੍ਹ ਡੀਏਵੀ ਕਾਲਜ ਦੇ ਪ੍ਰੋਫੈਸਰ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਸਾਰੇ ਅਹੁਦਿਆਂ ਤੋਂ ਹਟਾਇਆ

ਹਾਈਕੋਰਟ ਨੇ ਕੀਤਾ ਪਵਿੱਤਰ ਸਰੂਪ ਗ਼ਾਇਬ ਮਾਮਲੇ ਵਿਚ ਦਾਇਰ ਪਟੀਸ਼ਨ ਦਾ ਨਿਪਟਾਰਾ

0
High Court

ਚੰਡੀਗੜ੍ਹ, 8 ਜਨਵਰੀ 2026 :  ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਦੇ ਕਥਿਤ ਤੌਰ ‘ਤੇ ਗਾਇਬ ਹੋਣ ਦੇ ਸਬੰਧ ਵਿੱਚ ਸਰਕਾਰ ਵਿਰੁੱਧ ਦਾਇਰ ਕੀਤੀ ਗਈ ਬੇਅਦਬੀ ਪਟੀਸ਼ਨ (Sacrilege petition) ਦਾ ਨਿਪਟਾਰਾ ਕਰ ਦਿੱਤਾ ਹੈ । ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ 7 ਦਸੰਬਰ ਨੂੰ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਸੀ । ਇਸ ਜਾਣਕਾਰੀ ਤੋਂ ਬਾਅਦ ਹਾਈ ਕੋਰਟ ਨੇ ਬੇਅਦਬੀ ਪਟੀਸ਼ਨ ਨੂੰ ਖਾਰਜ (Petition dismissed) ਕਰ ਦਿੱਤਾ ।

ਕੌਣ ਸੀ ਜਿਸ ਨੇ ਕੀਤੀ ਸੀ ਪਟੀਸ਼ਨ ਦਾਇਰ

ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਨ ਵਾਲੇ ਪਟੀਸ਼ਨਕਰਤਾ ਗੁਰਵਰਤਨ ਸਿੰਘ (Petitioner Gurvartan Singh) ਨੇ ਅਕਤੂਬਰ ਵਿੱਚ ਇਹ ਬੇਅਦਬੀ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅਗਸਤ ਵਿੱਚ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਸਾਹਮਣੇ ਕਿਹਾ ਸੀ ਕਿ ਗ੍ਰਹਿ ਸਕੱਤਰ ਨੇ ਰਾਜ ਦੇ ਡੀ. ਜੀ. ਪੀ. ਨੂੰ ਇਸ ਗੰਭੀਰ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਬਾਵਜੂਦ ਲੰਬੇ ਸਮੇਂ ਤੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ।

ਅਦਾਲਤ ਦੇ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ਦਾ ਲਗਾਇਆ ਸੀ ਦੋਸ਼

ਪਟੀਸ਼ਨਕਰਤਾ ਨੇ ਦੋਸ਼ ਲਗਾਇਆ ਕਿ ਅਦਾਲਤ ਦੇ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਸ ਨੇ ਸਿੱਧੇ ਤੌਰ ‘ਤੇ ਪੰਜਾਬ ਡੀ. ਜੀ. ਪੀ. ਵਿਰੁੱਧ ਬੇਅਦਬੀ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ। ਅੱਜ ਸੁਣਵਾਈ ਦੌਰਾਨ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਐਫ. ਆਈ. ਆਰ. ਦਰਜ ਕਰ ਲਈ ਗਈ ਹੈ ਅਤੇ ਜਾਂਚ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਰਿਹਾ ਹੈ ।

Read More : ਪਾਵਨ ਸਰੂਪ ਲਾਪਤਾ ਮਾਮਲੇ ’ਚ ਹਾਈ ਕੋਰਟ ਨੇ ਸਰਕਾਰ ਤੋਂ ਮੰਗੀ ਰਿਪੋਰਟ

ਮਾਮਲਾ ਬਿਟਕੁਆਇਨ ਘਪਲੇ ਦਾ

0
Raj Kundra

ਮੁੰਬਈ, 8 ਜਨਵਰੀ 2026 : ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ (Court) ਨੇ ਕਥਿਤ ਬਿਟਕੁਆਇਨ ਘਪਲੇ (Bitcoin scams) ਦੇ ਮਾਮਲੇ ‘ਚ ਕਾਰੋਬਾਰੀ ਰਾਜ ਕੁੰਦਰਾ (Raj Kundra) ਨੂੰ ਸੰਮਨ ਜਾਰੀ ਕਰਦਿਆਂ ਕਿਹਾ ਕਿ ਮਨੀ ਲਾਂਡਰਿੰਗ ਰੋਕੂ ਐਕਟ (Prevention of Money Laundering Act) (ਪੀ. ਐੱਮ. ਐੱਲ. ਏ.) ਤਹਿਤ ਸਜ਼ਾਯੋਗ ਅਪਰਾਧਾਂ ਲਈ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਵਾਸਤੇ ਪਹਿਲੀ ਨਜ਼ਰੇ ਲੋੜੀਂਦੇ ਸਬੂਤ ਮੌਜੂਦ ਹਨ। ਪਿਛਲੇ ਸਾਲ ਸਤੰਬਰ ਵਿਚ ਸੰਘੀ ਜਾਂਚ ਏਜੰਸੀ ਵੱਲੋਂ ਦਾਇਰ ਚਾਰਜਸ਼ੀਟ ‘ਚ ਕੁੰਦਰਾ ਅਤੇ ਸਤੀਜਾ ਨੂੰ ਮੁਲਜ਼ਮ ਬਣਾਇਆ ਗਿਆ ਸੀ।

ਰਾਜ ਕੁੰਦਰਾ ਖ਼ਿਲਾਫ਼ ਕਾਰਵਾਈ ਅੱਗੇ ਵਧਾਉਣ ਲਈ ਲੋੜੀਂਦੇ ਸਬੂਤ : ਅਦਾਲਤ

ਬੁੱਧਵਾਰ ਨੂੰ ਉਪਲੱਬਧ ਕਰਵਾਏ ਗਏ ਆਪਣੇ ਤਰਕਪੂਰਨ ਹੁਕਮ ਵਿਚ ਅਦਾਲਤ ਨੇ ਕਿਹਾ ਕਿ ਗਵਾਹਾਂ ਦੇ ਬਿਆਨ, ਸਰਕਾਰੀ ਪੱਖ ਦੀ ਸ਼ਿਕਾਇਤ (ਚਾਰਜਸ਼ੀਟ) ਅਤੇ ਮਾਮਲੇ ਦੇ ਰਿਕਾਰਡ ਤੋਂ ਪਹਿਲੀ ਨਜ਼ਰੇ ਇਹ ਸਿੱਧ ਹੁੰਦਾ ਹੈ ਕਿ ਕੁੰਦਰਾ ਅਤੇ ਸਤੀਜਾ ਪੀ. ਐੱਮ. ਐੱਲ. ਏ. ਤਹਿਤ ਸਜ਼ਾਯੋਗ ਅਪਰਾਧਾਂ ਵਿਚ ਸ਼ਾਮਲ ਸਨ । ਅਦਾਲਤ ਨੇ ਕਿਹਾ ਕਿ ਮੁਲਜ਼ਮ ਨੰਬਰ 17 ਅਤੇ 18 (ਕੁੰਦਰਾ ਅਤੇ ਸਤੀਜਾ) ਖ਼ਿਲਾਫ਼ ਕਾਰਵਾਈ ਕਰਨ ਲਈ ਲੋੜੀਂਦੇ ਸਬੂਤ ਮੌਜੂਦ ਹਨ, ਈ.ਡੀ. ਨੇ ਨੋਟਿਸ ਲੈਣ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਲਈ ਪਹਿਲੀ ਨਜ਼ਰੇ ਮਾਮਲਾ ਬਣਦਾ ਪਾਇਆ ਹੈ ।

Read more : ਈ. ਡੀ. ਨੇ ਕੀਤਾ ਮਨੀ ਲਾਂਡਰਿੰਗ ਦਾ ਮਾਮਲਾ ਦਰਜ

 

ਪੰਜਾਬ ਸਰਕਾਰ ਦੇ ਦਖ਼ਲ ਨਾਲ ਰੁਕੇ 64 ਬਾਲ ਵਿਆਹ

0
Cabinet Minister

ਚੰਡੀਗੜ੍ਹ, 8 ਜਨਵਰੀ 2026 : ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ (Child Development Minister) ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਲ ਵਿਆਹ ਦੀ ਸਮਾਜਿਕ ਬੁਰਾਈ ਨੂੰ ਸੂਬੇ ‘ਚੋਂ ਖ਼ਤਮ ਕਰਨ ਲਈ ਯਤਨ ਕੀਤੇ ਜਾ ਰਹੇ ਹਨ । ਜਿਸ ਦੇ ਚਲਦਿਆਂ ਕਈ ਥਾਵਾਂ ਤੇ ਬਾਲ ਵਿਆਹਾਂ ਨੂੰ ਰੋਕਿਆ ਵੀ ਗਿਆ ਹੈ ।

ਕਿੰਨੇ ਬਾਲ ਵਿਆਹ ਮਾਮਲਿਆਂ ਨੂੰ ਗਿਆ ਹੈ ਰੋਕਿਆ

ਕੈਬਿਨਟ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ 2025-26 ਦੌਰਾਨ ਬੱਚਿਆਂ ਦੀ ਸੁਰੱਖਿਆ ਅਤੇ ਹਿੱਤਾਂ ਨੂੰ ਬਰਕਰਾਰ ਰੱਖਣ ਲਈ ਸਮੇਂ ਸਿਰ ਕਾਰਵਾਈ ਯਕੀਨੀ ਬਣਾਉਂਦਿਆਂ ਪੰਜਾਬ ਸਰਕਾਰ (Punjab Government) ਦੇ ਦਖ਼ਲ ਨਾਲ ਬਾਲ ਵਿਆਹਾਂ ਦੇ 64 ਮਾਮਲਿਆਂ (64 cases of child marriages) ਨੂੰ ਰੋਕਿਆ ਹੈ । ਡਾ. ਬਲਜੀਤ ਕੌਰ ਨੇ ਕਿਹਾ ਕਿ ‘‘ਬਾਲ ਵਿਆਹ ਦੀ ਕਿਸੇ ਵੀ ਘਟਨਾ ਦੀ ਰਿਪੋਰਟ ਬਿਨਾਂ ਕਿਸੇ ਝਿਜਕ ਤੋਂ ਨਜ਼ਦੀਕੀ ਬਾਲ ਵਿਆਹ ਰੋਕਥਾਮ ਅਧਿਕਾਰੀ ਨਾਲ ਸੰਪਰਕ ਕਰਕੇ ਜਾਂ ਚਾਈਲਡ ਹੈਲਪਲਾਈਨ 1098 ’ਤੇ ਕਾਲ ਕਰਕੇ ਦਿੱਤੀ ਜਾ ਸਕਦੀ ਹੈ ਤਾਂ ਜੋ ਸਮੇਂ ਸਿਰ ਕਾਰਵਾਈ ਕਰਕੇ ਬੱਚਿਆਂ ਦੀ ਸੁਰੱਖਿਆ ਕੀਤੀ ਜਾ ਸਕੇ ।

ਬਾਲ ਵਿਆਹ ਰੋਕਥਾਮ ਲਈ ਅਧਿਕਾਰੀਆਂ ਦੇ ਵੇਰਵੇ ਅੱਪਲੋਡ ਹਨ ਪੋਰਟਲ ਤੇ

ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ‘ਚ ਬਾਲ ਵਿਆਹ ਰੋਕਥਾਮ (Child marriage prevention) ਲਈ ਨਿਯੁਕਤ ਸਾਰੇ ਅਧਿਕਾਰੀਆਂ ਦੇ ਵੇਰਵੇ ਭਾਰਤ ਸਰਕਾਰ ਦੇ ਰਾਸ਼ਟਰੀ ਬਾਲ ਵਿਆਹ ਮੁਕਤੀ ਪੋਰਟਲ ’ਤੇ ਅਪਲੋਡ ਕੀਤੇ ਹਨ, ਜੋ ਪਾਰਦਰਸ਼ਤਾ ਅਤੇ ਆਸਾਨ ਜਨਤਕ ਪਹੁੰਚ ਨੂੰ ਯਕੀਨੀ ਬਣਾਉਂਦੇ ਹਨ । ਪੰਜਾਬ ਵੱਲੋਂ ਚੁੱਕੇ ਪ੍ਰਸ਼ਾਸਕੀ ਉਪਾਵਾਂ ਬਾਰੇ ਡਾ. ਬਲਜੀਤ ਕੌਰ ਨੇ ਕਿਹਾ ਕਿ ਬੱਚਿਆਂ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਬਾਲ ਵਿਆਹ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਪੰਜਾਬ ਭਰ ‘ਚ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ 2,076 ਬਾਲ ਵਿਆਹ ਰੋਕਥਾਮ ਅਧਿਕਾਰੀ ਨਿਯੁਕਤ ਕੀਤੇ ਹਨ ।

ਨਿਯੁਕਤ ਕੀਤੇ ਅਧਿਕਾਰੀ ਨਿਭਾਉਂਦੇ ਹਨ ਸਰਗਰਮੀਆਂ ਨਾਲ ਜ਼ਿੰਮੇਵਾਰੀਆਂ ਨੂੰ

ਇਹ ਅਧਿਕਾਰੀ ਸਰਗਰਮੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ । ਡਾ. ਬਲਜੀਤ ਕੌਰ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਵਿਭਾਗ ਅਧੀਨ ਸਾਰੇ ਜ਼ਿਲ੍ਹਿਆਂ ਦੇ ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਬਾਲ ਵਿਆਹ ਰੋਕਥਾਮ ਅਧਿਕਾਰੀ ਵਜੋਂ ਨਾਮਜ਼ਦ ਕੀਤਾ ਹੈ ।

Read More : ਪੰਜਾਬ ਸਰਕਾਰ ਨੇ ਅਨਾਥ ਬੱਚਿਆਂ ਨੂੰ ਵਿੱਤੀ ਸਹਾਇਤਾ ਦਿੱਤੀ : ਡਾ. ਬਲਜੀਤ ਕੌਰ

ਮਹਾਰਾਸ਼ਟਰ ਕਾਂਗਰਸ ਦੇ ਉਪ ਪ੍ਰਧਾਨ ਹਿਦਾਇਤੁੱਲਾ ਦਾ ਕਤਲ

0
Murder

ਅਕੋਲਾ (ਮਹਾਰਾਸ਼ਟਰ), 8 ਜਨਵਰੀ 2026 : ਇੱਥੇ ਅਕੋਲਾ ਜ਼ਿਲੇ ਦੀ ਇਕ ਮਸਜਿਦ ‘ਚ ਚਾਕੂ ਨਾਲ ਕੀਤੇ ਗਏ ਹਮਲੇ (Knife attacks) ਤੋਂ ਬਾਅਦ ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਉਪ ਪ੍ਰਧਾਨ ਹਿਦਾਇਤੁੱਲਾ ਪਟੇਲ (66) ਨੇ ਇਲਾਜ ਦੌਰਾਨ ਦਮ ਤੋੜ (Died during treatment) ਦਿੱਤਾ । ਪੁਲਸ ਨੇ ਦੱਸਿਆ ਕਿ ਕਥਿਤ ਹਮਲਾਵਰ ਉਬੈਦ ਖਾਨ (22) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪੁਲਸ ਅਨੁਸਾਰ ਮੰਗਲਵਾਰ ਦੁਪਹਿਰ ਕਰੀਬ ਡੇਢ ਵਜੇ ਅਕੋਟ ਤਾਲੁਕਾ ਦੇ ਮੋਹਾਲਾ ਪਿੰਡ ਦੀ ਇਕ ਮਸਜਿਦ Mosque) ‘ਚ ਹਿਦਾਇਤੁੱਲਾ (Hidayatullah) ‘ਤੇ ਮੁਲਜ਼ਮ ਨੇ ਪੁਰਾਣੀ ਰੰਜਿਸ਼ ਕਾਰਨ ਤੇਜ਼ਧਾਰ ਹਥਿਆਰ (Edged weapon) ਨਾਲ ਹਮਲਾ ਕੀਤਾ ।

ਮਸਜਿਦ ‘ਚ ਨਮਾਜ਼ ਤੋਂ ਬਾਅਦ ਗਰਦਨ ਅਤੇ ਛਾਤੀ ‘ਚ ਮਾਰੇ ਚਾਕੂ

ਹਮਲੇ ਵਿਚ ਹਿਦਾਇਤੁੱਲਾ ਪਟੇਲ ਦੀ ਗਰਦਨ ਅਤੇ ਛਾਤੀ ‘ਤੇ ਚਾਕੂ ਨਾਲ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਕਾਫ਼ੀ ਖ਼ੂਨ ਵਹਿ ਗਿਆ ਸੀ । ਘਟਨਾ ਨਾਲ ਸਬੰਧਤ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ, ਜਿਨ੍ਹਾਂ ‘ਚ ਪਟੇਲ ਖੂਨ ਨਾਲ ਲੱਥਪੱਥ ਕੱਪੜਿਆਂ ਵਿਚ ਦਿਖਾਈ ਦੇ ਰਹੇ ਹਨ । ਹਿਦਾਇਤੁੱਲਾ ਮੋਹਾਲਾ ਦੀ ਜਾਮਾ ਮਸਜਿਦ ਵਿਚ ਦੁਪਹਿਰ ਦੀ ਨਮਾਜ਼ ਅਦਾ ਕਰਨ ਗਏ ਸਨ । ਦੁਪਹਿਰ ਕਰੀਬ ਡੇਢ ਵਜੇ ਨਮਾਜ਼ ਅਦਾ ਕਰਨ ਤੋਂ ਬਾਅਦ ਜਿਵੇਂ ਹੀ ਉਹ ਮਸਜਿਦ ਤੋਂ ਬਾਹਰ ਨਿਕਲ ਰਹੇ ਸਨ, ਉਬੈਦ ਖਾਨ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ।

Read More : ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਹੋਇਆ ਕਤਲ

ਜਿਨਸੀ ਸ਼ੋਸ਼ਣ ਮਾਮਲੇ ਵਿਚ ਦੋ ਨੂੰ ਸੁਣਾਈ 20 20 ਸਾਲ ਦੀ ਕੈਦ

0
Jail

ਜਲੰਧਰ, 8 ਜਨਵਰੀ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ 16 ਸਾਲ ਦੇ ਨਾਬਾਲਗ ਨਾਲ ਸਾਲ 2022 ਵਿਚ ਜਿਨਸੀ ਸ਼ੋਸ਼ਣ (Sexual abuse) ਕਰਨ ਦੇ ਮਾਮਲੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਵਿੱਚ ਸੁਣਵਾਈ ਹੋਈ ।

ਕਿੰਨੇ ਕਿੰਨੇ ਸਾਲ ਦੀ ਕੈਦ ਤੇ ਸੁਣਾਇਆ ਗਿਆ ਹੈ ਜੁਰਮਾਨਾ

ਮਿਲੀ ਜਾਣਕਾਰੀ ਅਨੁਸਾਰ ਮਾਨਯੋਗ ਅਦਾਲਤ (Court) ਨੇ ਸਰੀਰਕ ਸੋਸ਼ਣ ਦੇ ਆਰੋਪੀ ਹੈਮਰ ਫਿਟਨੈਸ ਜਿਮ ਦੇ ਮਾਲਕ ਗਿਰੀਸ਼ ਅਗਰਵਾਲ (Girish Agarwal) ਵਾਸੀ ਕਰਤਾਰਪੁਰ ਅਤੇ ਘਟਨਾ ਦੀ ਵੀਡੀਓ ਬਣਾਉਣ ਵਾਲੇ ਜਿਮ ਟ੍ਰੇਨਰ ਹਨੀ (Gym Trainer Honey) ਵਾਸੀ ਬੋਹੜ ਵਾਲੀ ਗਲੀ ਆਰੀਆ ਨਗਰ (ਕਰਤਾਰਪੁਰ) ਨੂੰ 20-20 ਸਾਲ ਦੀ ਕੈਦ (20-20 years in prison) ਅਤੇ 52-52 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ (Penalty) ਸੁਣਾਈ ਹੈ । ਇੱਥੇ ਹੀ ਬੱਸ ਨਹੀਂ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਮੁਲਜ਼ਮਾਂ ਨੂੰ ਇੱਕ ਸਾਲ ਦੀ ਹੋਰ ਕੈਦ ਕੱਟਣੀ ਪਵੇਗੀ । ਜਦਕਿ ਇਸ ਮਾਮਲੇ ’ਚ ਵਿੱਚ ਯੋਗੇਸ਼ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਹੈ ।

ਘਟਨਾ ਦੀ ਵੀਡੀਓ ਹੋ ਗਈ ਸੀ ਸੋਸ਼ਲ ਮੀਡੀਆ ਤੇ ਵਾਇਰਲ

ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ, ਜਿਸ ’ਚ ਨਾਬਾਲਗ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਬੈੱਡ ’ਤੇ ਪਈ ਸੀ । ਜਿਸ ਤੋਂ ਬਾਅਦ ਥਾਣਾ-8 ਵਿੱਚ ਆਈ.ਪੀ.ਸੀ. ਦੀ ਧਾਰਾ 377, 506, 120-ਬੀ ਅਤੇ ਪੋਕਸੋ ਐਕਟ ਦੀ ਧਾਰਾ 5 (ਜੀ), 6, 17 ਅਤੇ ਆਈ. ਟੀ. ਐਕਟ ਦੀ ਧਾਰਾ 67 (ਬੀ) ਤਹਿਤ ਕੇਸ ਦਰਜ ਕੀਤਾ ਗਿਆ ਸੀ । ਪੁਲਿਸ ਨੇ ਹੋਟਲ ‘ਦ ਡੇਜ਼ ਇਨ’ ਵਿੱਚ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਅਤੇ ਪੀੜਤ ਕਿਸ਼ੋਰ 31 ਦਸੰਬਰ ਦੀ ਰਾਤ ਨੂੰ ਉਸ ਹੋਟਲ ਵਿੱਚ ਰੁਕੇ ਸਨ । ਪੁਲਿਸ ਨੇ ਕੇਸ ਵਿੱਚ 3 ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਸੀ । ਯੋਗੇਸ਼ ਨੂੰ ਜ਼ਮਾਨਤ ਮਿਲ ਗਈ ਸੀ ਪਰ ਗਿਰੀਸ਼ ਅਤੇ ਹਨੀ ਉਦੋਂ ਤੋਂ ਜੇਲ੍ਹ ਵਿੱਚ ਹਨ ।

Read More : ਪਿਤਾ-ਪੁੱਤਰ ਦੀ ਹੱਤਿਆ ਦੇ ਮਾਮਲੇ `ਚ 13 ਲੋਕਾਂ ਨੂੰ ਉਮਰ ਕੈਦ