Home Blog Page 2732

ਓਲੰਪਿਕ ਜੇਤੂ ਸੁਸ਼ੀਲ ਕੁਮਾਰ ਨੂੰ ਕਤਲ ਮਾਮਲੇ ਵਿੱਚ ਕੀਤਾ ਗਿਆ ਗ੍ਰਿਫਤਾਰ

0

ਨਵੀਂ ਦਿੱਲੀ : ਪੁਲਿਸ ਵੱਲੋਂ ਕਾਫ਼ੀ ਸਮੇਂ ਤੋਂ ਸੁਸ਼ੀਲ ਕੁਮਾਰ ਦੀ ਭਾਲ ਕੀਤੀ ਜਾ ਰਹੀ ਸੀ। ਭਾਰਤ ਦੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਨੂੰ ਸਾਗਰ ਧਨਖੜ ਕਤਲ ਮਾਮਲੇ ਵਿਚ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਇੰਸਪੈਕਟਰ ਸ਼ਿਵਕੁਮਾਰ, ਇੰਸਪੈਕਟਰ ਕਰਮਬੀਰ ਦੀ ਅਗਵਾਈ ਵਾਲੀ ਅਤੇ ਏਸੀਪੀ ਅਤਰ ਸਿੰਘ ਦੀ ਨਿਗਰਾਨੀ ਹੇਠ ਸਪੈਸ਼ਲ ਸੈੱਲ ਐਸ.ਆਰ ਦੀ ਟੀਮ ਨੇ ਛਤਰਸਾਲ ਸਟੇਡੀਅਮ ਵਿਚ 23 ਸਾਲ ਪੁਰਾਣੀ ਸਾਗਰ ਧਨਖੜ ਦੀ ਹੱਤਿਆ ਦੇ ਮਾਮਲੇ ਵਿਚ ਦਿੱਲੀ ਦੇ ਮੁੰਡਕਾ ਖੇਤਰ ਤੋਂ ਸੁਸ਼ੀਲ ਕੁਮਾਰ ਅਤੇ ਅਜੈ ਨੂੰ ਗ੍ਰਿਫਤਾਰ ਕੀਤਾ ਹੈ।ਜੂਨੀਅਰ ਨੈਸ਼ਨਲ ਚੈਂਪੀਅਨ ਪਹਿਲਵਾਨ ਸਾਗਰ 4 ਮਈ ਦੀ ਰਾਤ ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ ਵਿਚ ਪਹਿਲਵਾਨਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਮਾਰਿਆ ਗਿਆ ਸੀ।

ਇਸ ਵਿਵਾਦ ਵਿੱਚ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਦਾ ਨਾਮ ਸਾਹਮਣੇ ਆ ਰਿਹਾ ਹੈ। ਸੁਸ਼ੀਲ ਕੁਮਾਰ ਘਟਨਾ ਤੋਂ ਬਾਅਦ ਦਾ ਫਰਾਰ ਸੀ। ਉਸਦੀ ਭਾਲ ਵਿਚ ਦਿੱਲੀ ਅਤੇ ਹਰਿਆਣਾ ਪੁਲਿਸ ਲਗਾਤਾਰ ਛਾਪੇ ਮਾਰ ਰਹੀ ਸੀ।

 

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਹੋਇਆ ਵਾਧਾ

0

ਚੰਡੀਗੜ੍ਹ: ਪੈਟਰੋਲ ਤੇ ਡੀਜ਼ਲ ਦੇ ਮੁੱਲ ਐਤਵਾਰ ਨੂੰ ਇੱਕ ਵਾਰ ਫਿਰ ਵਧਕੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੁਣ ਮਈ ਦੇ ਮਹੀਨੇ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਵਿੱਚ 12 ਦਿਨ ਦਾ ਵਾਧਾ ਹੋਇਆ ਹੈ। ਪੈਟਰੋਲ ਇਸ ਮਹੀਨੇ 3.24 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 2.94 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

ਇੰਡੀਅਨ ਆਇਲ ਤੋਂ ਮਿਲੀ ਜਾਣਕਾਰੀ ਅਨੁਸਾਰ ਪੈਟਰੋਲ ਦੀ ਕੀਮਤ ਵਿੱਚ 15-17 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ ਵਿਚ 25-29 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਮੁੰਬਈ ਤੇ ਜੈਪੁਰ ‘ਚ, ਪੈਟਰੋਲ ਦੀ ਪ੍ਰਤੀ ਲੀਟਰ ਦੀ ਕੀਮਤ 100 ਦੇ ਨੇੜੇ ਪਹੁੰਚ ਗਈ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੱਚੇ ਤੇਲ ਤੋਂ ਇਲਾਵਾ ਕਈ ਕਾਰਨਾਂ ਕਰਕੇ ਪ੍ਰਭਾਵਿਤ ਹੁੰਦੀਆਂ ਹਨ। ਇਸ ਦਾ ਕਾਰਨ ਕੇਂਦਰ ਅਤੇ ਸੂਬਿਆਂ ਵਲੋਂ ਲਏ ਜਾਣ ਵਾਲੇ ਟੈਕਸ ਅਤੇ ਆਵਾਜਾਈ ‘ਤੇ ਵੀ ਨਿਰਭਰ ਕਰਦਾ ਹੈ। ਵਰਤਮਾਨ ਵਿੱਚ, ਆਟੋ ਬਾਲਣ ‘ਤੇ ਕੁੱਲ ਟੈਕਸ ਉਨ੍ਹਾਂ ਦੀ ਅਧਾਰ ਕੀਮਤ ਤੋਂ ਤਿੰਨ ਗੁਣਾ ਹੈ। ਪੈਟਰੋਲ ਅਤੇ ਡੀਜ਼ਲ ਦਾ ਅਧਾਰ ਮੁੱਲ ਲਗਪਗ 33 ਰੁਪਏ ਪ੍ਰਤੀ ਲੀਟਰ ਹੈ, ਪਰ ਆਮ ਲੋਕਾਂ ਨੂੰ ਕਰੀਬ 90 ਰੁਪਏ ਦੇਣੇ ਪੈਂਦੇ ਹਨ।

ਕੋਰੋਨਾ ਕਾਲ ‘ਚ ਕੇਂਦਰ ਸਰਕਾਰ ਨੇ ਪੈਟਰੋਲ ‘ਤੇ ਐਕਸਾਈਜ਼ ਡਿਊਟੀ ਵਿਚ 17 ਰੁਪਏ ਅਤੇ ਡੀਜ਼ਲ ‘ਤੇ 16 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਕੇਂਦਰ ਸਰਕਾਰ ਪੈਟਰੋਲ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਜੋਂ ਫਿਲਹਾਲ ਪੈਟਰੋਲ ‘ਤੇ ਕੁੱਲ 32.90 ਰੁਪਏ ਅਤੇ ਡੀਜ਼ਲ ‘ਤੇ 31.80 ਰੁਪਏ ਪ੍ਰਤੀ ਲੀਟਰ ਵਸੂਲ ਰਹੀ ਹੈ।

ਆਰ ਨੇਤ ਦਾ ਨਵਾਂ ਗਾਣਾ ‘ਛੱਲਾ’ ਦਾ ਟੀਜ਼ਰ ਹੋਇਆ ਰਿਲੀਜ਼

0

ਚੰਡੀਗੜ੍ਹ : ਪੰਜਾਬੀ ਗਾਇਕ ਆਰ ਨੇਤ ਨੇ ਆਪਣੇ ਸਰੋਤਿਆਂ ਲਈ ਇੱਕ ਨਵਾਂ ਗਾਣਾ ਤਿਆਰ ਕੀਤਾ ਹੈ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਆਰ ਨੇਤ ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਹਿੱਟ ਗਾਣੇ ਦਿੱਤੇ ਹਨ। ਲਗਾਤਾਰ ਹੁਣ ਵੀ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਲੈ ਕੇ ਆਉਣ ਦੀ ਤਿਆਰੀ ਦੇ ਵਿੱਚ ਹਨ। ਉਹਨਾਂ ਦੇ ਨਵੇਂ ਗਾਣੇ ਛੱਲਾ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਗਾਣੇ ਦੇ ਬੋਲ ਖੁਦ ਆਰ ਨੇਤ ਨੇ ਲਿਖੇ ਹਨ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ।

ਇਸ ਗਾਣੇ ਦੇ ਵਿੱਚ ਆਰ ਨੇਤ ਨੇ ਆਪਣੇ ਸੁਪਨਿਆਂ ਦੀ ਗੱਲ ਕੀਤੀ ਹੈ। ਕਿ ਕਿਸ ਤਰਾਂ ਜਦੋ ਉਹ ਆਪਣੇ ਸੁਪਨੇ ਪੂਰੇ ਕਰਨ ਲਈ ਸੋਚਦਾ ਸੀ ਪਰ ਉਸ ਸਮੇਂ ਉਹਨਾਂ ਦੇ ਕੋਲ ਇੰਨਾ ਪੈਸਾ ਨਹੀਂ ਸੀ ਕਿ ਉਹ ਆਪਣੇ ਸੁਪਨੇ ਪੂਰੇ ਕਰ ਸਕਦਾ। ਇਸ ਤੋਂ ਪਹਿਲਾਂ ਗੱਲ ਕਰੀਏ ਤਾ ਉਹਨਾਂ ਨੇ ਹੁਣ ਤੱਕ ਬਹੁਤ ਸਾਰੇ ਹਿੱਟ ਗਾਣੇ ਦਿੱਤੇ ਹਨ। ਆਰ ਨੇਤ ਵੱਲੋਂ ਆਪਣੇ ਚਹੇਤਿਆਂ ਲਈ ਤੇ ਪੰਜਾਬੀ ਇੰਡਸਟਰੀ ਲਈ ਇਹ ਗਾਣਾ ਲਿਖਿਆ ਗਿਆ ਹੈ।

 

View this post on Instagram

 

A post shared by R Nait (@official_rnait)

ਬਲੈਕ ਫੰਗਸ ਦਾ ਵਧਿਆ ਖ਼ਤਰਾ, ਇਨ੍ਹਾਂ ਰਾਜਾਂ ‘ਚ ਆਏ ਸਭ ਤੋਂ ਵੱਧ ਮਾਮਲੇ

0

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਭਾਰਤ ਹੁਣ ਮਯੂਕਰ ਮਾਈਕੋਸਿਸ ਯਾਨੀ ਬਲੈਕ ਫੰਗਸ ਨੇ ਹਮਲਾ ਕਰ ਦਿੱਤਾ ਹੈ। ਕਰੋਨਾ ਤੋਂ ਤੰਦਰੁਸਤ ਹੋ ਰਹੇ ਲੋਕਾਂ ’ਚ ਹੁਣ ਕਾਲੀ ਫੰਗਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ ਦਿਨਾਂ ‘ਚ ਇਸ ਬਿਮਾਰੀ ਨੇ ਹਜ਼ਾਰਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਹੁਣ ਤੱਕ 14 ਸੂਬਿਆਂ ‘ਚ ਇਹ ਬਿਮਾਰੀ ਨੂੰ ਮਹਾਂਮਾਰੀ ਦੱਸ ਚੁੱਕੇ ਹਨ।

ਬਲੈਕ ਫੰਗਸ ਦੇ ਸਭ ਤੋਂ ਵੱਧ ਮਾਮਲੇ ਗੁਜਰਾਤ ‘ਚ ਹਨ। ਇੱਥੇ 2281 ਵਿਅਕਤੀ ਬਲੈਕ ਫੰਗਸ ਨਾਲ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ‘ਚ 2000, ਆਂਧਰਾ ਪ੍ਰਦੇਸ਼ ‘ਚ 910, ਮੱਧ ਪ੍ਰਦੇਸ਼ ‘ਚ 720, ਰਾਜਸਥਾਨ ‘ਚ 700, ਕਰਨਾਟਕ ‘ਚ 500, ਦਿੱਲੀ ‘ਚ 197, ਉੱਤਰ ਪ੍ਰਦੇਸ਼ ‘ਚ 124, ਤੇਲੰਗਾਨਾ ‘ਚ 350, ਹਰਿਆਣਾ ‘ਚ 250, ਪੱਛਮੀ ਬੰਗਾਲ ‘ਚ 6 ਅਤੇ 56 ਕੇਸ ਦਰਜ ਕੀਤੇ ਗਏ ਹਨ। ਅੱਜ ਪੱਛਮੀ ਬੰਗਾਲ ਦੇ ਕੋਲਕਾਤਾ ਦੇ ਇਕ ਹਸਪਤਾਲ ‘ਚ ਇਲਾਜ ਦੌਰਾਨ ਇੱਕ 32 ਸਾਲਾ ਔਰਤ ਦੀ ਬਲੈਕ ਫੰਗਸ ਕਾਰਨ ਮੌਤ ਹੋ ਗਈ।

ਕਾਲੀ ਫੰਗਸ ਦੇ ਕੇਸ ਉਨ੍ਹਾਂ ਮਰੀਜ਼ਾਂ ’ਚ ਜ਼ਿਆਦਾ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੂੰ ਲੰਬੇ ਸਮੇਂ ਤੱਕ ਸਟੀਰਾਇਡ ਦਿੱਤੇ ਗਏ ਹਨ, ਹਸਪਤਾਲ ’ਚ ਲੰਬੇ ਸਮੇਂ ਤੱਕ ਦਾਖ਼ਲ ਰਹੇ ਹਨ, ਆਕਸੀਜਨ ਜਾਂ ਵੈਂਟੀਲੇਟਰ ’ਤੇ ਰਹਿਣ ਵਾਲਿਆਂ ਅਤੇ ਜਿਹੜੇ ਸ਼ੂਗਰ ਜਿਹੀਆਂ ਬਿਮਾਰੀਆਂ ਲਈ ਦਵਾਈਆਂ ਦੀ ਵਰਤੋਂ ਕਰ ਰਹੇ ਸਨ। ਜੇਕਰ ਕਾਲੀ ਫੰਗਸ ਦਾ ਇਲਾਜ ਸਮੇਂ ਸਿਰ ਨਾ ਕੀਤਾ ਗਿਆ ਤਾਂ ਇਸ ਨਾਲ ਕਈ ਮੌਤਾਂ ਹੋ ਸਕਦੀਆਂ ਹਨ।

ਪੁਲਿਸ ਵੱਲੋਂ 11 ਪਿਸਤੌਲ ਤੇ 25 ਮੈਗਜ਼ੀਨ ਤੇ 3 ਜ਼ਿੰਦਾ ਕਾਰਤੂਸ ਸਮੇਤ ਦੋਸ਼ੀ ਕਾਬੂ

0

ਖੰਨਾ: ਪੁਲਿਸ ਨੇ ਅੱਜ ਇੱਥੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 11 ਪਿਸਤੌਲ, 25 ਮੈਗਜ਼ੀਨ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਐੱਸ.ਐੱਸ.ਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਕਿਸੇ ਮੁਖਬਰ ਨੇ ਸੀ.ਆਈ.ਏ ਇੰਸਪੈਕਟਰ ਵਿਨੋਦ ਕੁਮਾਰ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਅਦਿੱਤਿਆ ਕਪੂਰ ਉਰਫ਼ ਮੱਖਣ ਵਾਸੀ ਕੱਟੜਾ ਸਫੇਦ ਜੋ ਵੱਖ ਵੱਖ ਮੁਕੱਦਮਿਆਂ ‘ਚ ਅੰਮ੍ਰਿਤਸਰ ਦੀ ਜੇਲ੍ਹ ਵਿਚ ਬੰਦ ਹੈ।ਜੇਲ੍ਹ ਅੰਦਰੋਂ ਮੋਬਾਈਲ ਫੋਨ ਰਾਹੀਂ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਗੁਰੂ ਹਰਸਹਾਏ (ਫ਼ਿਰੋਜ਼ਪੁਰ) ਪਾਸੋਂ ਬਾਹਰਲੇ ਰਾਜਾਂ ਨਾਜਾਇਜ਼ ਅਸਲਾ ਮੰਗਵਾ ਕੇ ਅੱਗੇ ਵੱਖ ਵੱਖ ਵਿਅਕਤੀਆਂ ਨੂੰ ਸਪਲਾਈ ਕਰਦਾ ਹੈ।

ਪੁਲਿਸ ਨੇ ਫੌਰੀ ਹਰਕਤ ’ਚ ਆਉਂਦਿਆਂ ਹੈਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤਲਾਸ਼ੀ ਲੈਣ ’ਤੇ ਉਸ ਦੇ ਬੈਗ ਵਿਚੋਂ 11 ਪਿਸਤੌਲ, 25 ਮੈਗਜ਼ੀਨ ਤੇ 3 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਿਸ ਵੱਲੋਂ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਜਿਸ ਪਾਸੋਂ ਪੁਲਿਸ ਨੂੰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਪੰਜਾਬ ਦੇ ਸਾਰੇ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਸਕੂਲ 1 ਮਹੀਨੇ ਰਹਿਣਗੇ ਬੰਦ

0

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੇ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸਮੇਤ ਸਾਰੇ ਸਕੂਲ 24 ਮਈ ਤੋਂ 23 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਰਹਿਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਵਿਦਿਅਕ ਸੰਸਥਾਵਾਂ ਵਿਦਿਆਰਥੀਆਂ ਲਈ ਪਹਿਲਾਂ ਹੀ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਹੁਣ ਇਕ ਮਹੀਨੇ ਲਈ ਸਕੂਲ ਅਧਿਆਪਕਾਂ ਅਤੇ ਹੋਰ ਸਟਾਫ ਨੂੰ ਵੀ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਮਹਾਂਮਾਰੀ ਦੌਰਾਨ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲਗਾਤਾਰ ਸਾਵਧਾਨੀਆਂ ਵਰਤਣ ਦੇ ਨਾਲ-ਨਾਲ ਲੋੜੀਂਦਾ ਉਪਾਅ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਨੇ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਖਤ ਮਿਹਨਤ ਕੀਤੀ ਹੈ ਜੋ ਦਾਖਲਿਆਂ ਵਿਚ ਵਾਧਾ ਅਤੇ ਨਤੀਜਿਆਂ ਵਿਚ ਸੁਧਾਰ ਤੋਂ ਪ੍ਰਤੀਤ ਹੁੰਦਾ ਹੈ।

ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕੋਵਿਡ ਕਾਰਨ ਪਿਛਲੇ ਸਾਲ ਤੋਂ ਸਕੂਲ ਬੰਦ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਧਿਆਪਕ ਮੋਬਾਈਲ ਐਪਲੀਕੇਸ਼ਨਾਂ ਅਤੇ ਟੀ.ਵੀ. ਚੈਨਲਾਂ ਸਮੇਤ ਵੱਖ-ਵੱਖ ਆਨਲਾਈਨ ਮਾਧਿਅਮਾਂ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਾਲ ਵੀ ਅਧਿਆਪਕ ਸਿਲੇਬਸ ਆਨਲਾਇਨ ਹੀ ਮੁਕੰਮਲ ਕਰਨ ਲਈ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਕਰ ਰਹੇ ਹਨ। ਕੈਬਨਿਟ ਮੰਤਰੀ ਨੇ ਅਧਿਆਪਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਛੁੱਟੀਆਂ ਦੌਰਾਨ ਵਿਦਿਆਰਥੀਆਂ ਨਾਲ ਜੁੜੇ ਰਹਿਣ ਅਤੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਕੋਰੋਨਾ ਵਾਇਰਸ ਨੂੰ ਰੋਕਣ ਲਈ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਬਾਰੇ ਜਾਗਰੂਕ ਕਰਨ।

ਬਾਲੀਵੁੱਡ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਨੇ ਕਿਹਾ ਦੁਨੀਆ ਨੂੰ ਅਲਵਿਦਾ

0

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ 79 ਸਾਲ ਦੇ ਰਾਮ ਲਕਸ਼ਮਣ ਯਾਨੀ ਵਿਜੈ ਪਾਟਿਲ ਦਾ ਅੱਜ ਦਿਹਾਂਤ ਹੋ ਗਿਆ ਹੈ । ਦੱਸ ਦਈਏ ਇਹਨਾਂ ਨੇ ਮੈਂਨੇ ਪਿਆਰ ਕੀਆ, ਹਮ ਆਪਕੇ ਹੈਂ ਕੋਨ ਅਤੇ ਹਮ ਸਾਥ ਸਾਥ ਹੈ ਵਰਗੀਆਂ ਕਈ ਫਿਲਮਾਂ ਨੂੰ ਗਾਣੇ ਦਿੱਤੇ ਹਨ। ਸੋਸ਼ਲ ਮੀਡੀਆ ‘ਤੇ ਲਤਾ ਮੰਗੇਸ਼ਕਰ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਤੁਹਾਨੂੰ ਦੱਸ ਦਈਏ ਰਾਮ ਲਕਸ਼ਮਣ ਦਾ ਅਸਲੀ ਨਾਮ ਵਿਜੈ ਪਾਟਿਲ ਸੀ। ਉਨ੍ਹਾਂ ਨੇ ਕਰੀਬ 200 ਤੋਂ ਵੀ ਜ਼ਿਆਦਾ ਫਿਲਮਾਂ ਵਿੱਚ ਮਿਊਜ਼ਿਕ ਦਿੱਤਾ ਸੀ। ਜਿਨ੍ਹਾਂ ‘ਚ ਹਿੰਦੀ, ਭੋਜਪੁਰੀ ਅਤੇ ਮਰਾਠੀ ਫਿਲਮਾਂ ਸ਼ਾਮਿਲ ਸਨ। ਫ਼ਿਲਮ ‘ਏਜੰਟ ਵਿਨੋਦ’ ‘ਚ ਗੀਤ ਗਾਉਣ ਤੋਂ ਬਾਅਦ ਅਚਾਨਕ ਰਾਮ ਦਾ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਵਿਜੈ ਪਾਟਿਲ ਨੇ ਆਪਣਾ ਪੂਰਾ ਨਾਂ ‘ਰਾਮ ਲਕਸ਼ਮਣ’ ਰੱਖ ਲਿਆ। ਉਨ੍ਹਾਂ ਨੇ ਆਪਣੇ ਪਿਤਾ ਅਤੇ ਚਾਚੇ ਤੋਂ ਸੰਗੀਤ ਦੀ ਸਿੱਖਿਆ ਲਈ।

ਦੱਸ ਦਈਏ ਵਿਜੈ ਪਾਟਿਲ ਦੇ ਦਿਆਂਤ ‘ਤੇ ਲਤਾ ਮੰਗੇਸ਼ਕਰ ਨੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ – ਮੈਨੂੰ ਹੁਣੇ ਪਤਾ ਲੱਗਿਆ ਕਿ ਬਹੁਤ ਗੁਣੀ ਅਤੇ ਪ੍ਰਸਿੱਧ ਸੰਗੀਤਕਾਰ ਰਾਮ ਲਕਸ਼ਮਣ ਜੀ ਮੌਤ ਹੋ ਗਈ। ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਉਹ ਬਹੁਤ ਚੰਗੇ ਇਨਸਾਨ ਸਨ। ਮੈਂ ਉਨ੍ਹਾਂ ਦੇ ਕਈ ਗਾਣੇ ਗਾਏ ਜੋ ਬਹੁਤ ਲੋਕਾਂ ਨੂੰ ਪਸੰਦ ਆਏ ਸਨ। ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੀ ਹਾਂ।

ਨਾਬਾਲਿਗ ਬੱਚੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ,ਦੋਸ਼ੀ ਗ੍ਰਿਫ਼ਤਾਰ

0

ਅੰਮ੍ਰਿਤਸਰ : ਸੰਨੀ ਅਟਵਾਲ

ਅੰਮ੍ਰਿਤਸਰ ਦੇ ਤਰੇਲ ਪਿੰਡ ਵਿੱਚ ਇੱਕ ਸ਼ਰਮਨਾਕ ਘਟਨਾ ਵਾਪਰੀ ਹੈ। ਜਿੱਥੇ 10 ਸਾਲ ਦੀ ਨਾਬਾਲਿਗ ਬੱਚੀ ਨੂੰ ਉਸੀ ਪਿੰਡ ਦੇ 16 ਸਾਲ ਦੇ ਨੌਜਵਾਨ ਨੇ ਘਰ ਸੱਦਕੇ ਉਸਦੇ ਨਾਲ ਰੇਪ ਕੀਤਾ, ਮੌਕੇ ਉੱਤੇ ਪੁਹੰਚੇ ਪੁਲਿਸ ਅਧਿਕਾਰੀ ਵਲੋਂ ਮਾਮਲਾ ਦਰਜ ਕਰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਕਰਦੇ ਹੋਏ ਅੱਜ ਇੱਥੇ ਮੱਤੇਵਾਲ ਥਾਣੇ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਪੁਰਾਣੇ ਤਰੇਲ ਪਿੰਡ ਦਾ ਹੈ ।ਜਿੱਥੇ ਛੇਵੀਂ ਜਮਾਤ ਵਿੱਚ ਪੜ੍ਹਨ ਵਾਲੀ 10 ਸਾਲ ਦੀ ਨਾਬਾਲਿਗ ਬੱਚੀ ਦੇ ਨਾਲ ਉਸੀ ਪਿੰਡ ਦੇ 16 ਸਾਲ ਦੇ ਨੌਜਵਾਨ ਨੇ ਬਲਾਤਕਾਰ ਕੀਤਾ ਹੈ। ਕੁੜੀ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਉਸਨੂੰ ਕਿਸ਼ੋਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

ਉੱਧਰ , ਘਟਨਾ ਨੂੰ ਲੈ ਕੇ ਪੀੜਤ ਕੁੜੀ ਦੇ ਪਰੀਜਨਾਂ ਵਿੱਚ ਰੋਸ ਦਾ ਮਾਹੌਲ ਹੈ। ਕੁੜੀ ਦੇ ਚਾਚੇ ਅਤੇ ਪਰੀਜਨਾਂ ਨੇ ਪ੍ਰਸ਼ਾਸਨ ਵਲੋਂ ਨਿਆਂ ਦੀ ਮੰਗ ਕਰਦੇ ਹੋਏ ਦੋਸ਼ੀਆਂ ਨੂੰ ਤੱਤਕਾਲ ਫ਼ਾਂਸੀ ਦੇਣ ਦੀ ਮੰਗ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀ ਧੀ ਨੂੰ ਇਨਸਾਫ ਨਹੀਂ  ਮਿਲਿਆ ਤਾਂ ਅਸੀ ਜਾਂ ਤਾਂ ਉਸ ਨੌਜਵਾਨ ਨੂੰ ਮਾਰ ਦੇਵਾਂਗੇ ਜਾਂ ਆਪਣੇ ਆਪ ਨੂੰ ਮਾਰ ਲਵਾਂਗੇ।ਉਨ੍ਹਾਂ ਨੇ ਕਿਹਾ, ਪੁਲਿਸ ਜਾਣ ਬੂੱਝ ਕੇ ਮਾਮਲੇ ਨੂੰ ਖਿੱਚ ਰਹੀ ਹੈ। ਉਸੀ ਪਿੰਡ ਦੇ ਰਿੰਕੂ ਸਿੰਘ ਨਾਮ ਦੇ ਨੌਜਵਾਨ ਨੇ ਸਾਡੀ ਧੀ ਹਰਮਨਪ੍ਰੀਤ ਨੂੰ ਘਰ ਬੁਲਾਇਆ ਅਤੇ ਉਸਦੇ ਨਾਲ ਇਹ ਸ਼ਰਮਨਾਕ ਹਰਕਤ ਕੀਤੀ ।ਇਸ ਲਈ ਸਰਕਾਰ ਨੂੰ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਫ਼ਾਂਸੀ ਦੇਣੀ ਚਾਹੀਦੀ ਹੈ ।ਉਨ੍ਹਾਂ ਨੇ ਕਿਹਾ ਕਿ ਅਸੀ ਹੁਣੇ ਬੱਚੀ ਦੇ ਇਲਾਜ ਲਈ ਹਸਪਤਾਲ ਜਾ ਕੇ ਆਏ ਹਾਂ ।ਜਿੱਥੇ ਡਾਕਟਰਾਂ ਦੁਆਰਾ ਬੱਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਕੈਨੇਡਾ ਜਾਣ ਵਾਲੇ ਮੁਸਾਫਰਾਂ ਲਈ ਝਟਕਾ, ਉਡਾਣਾਂ ‘ਤੇ ਵੱਧੀ ਪਾਬੰਦੀ

0

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦੇ ਦੁਨੀਆ ਭਰ ਦੇ ਦੇਸ਼ਾਂ ਨੇ ਉਡਾਣਾਂ ਬੰਦ ਕਰ ਦਿੱਤੀਆਂ ਹਨ। ਖਾਸ ਕਰ ਭਾਰਤ ਦੀ ਉਡਾਣਾਂ ‘ਤੇ ਪਾਬੰਦੀ ਲਗਾਈ ਗਈ। ਉੱਥੇ ਹੀ ਕੈਨੇਡਾ ਸਰਕਾਰ ਨੇ ਵੀ ਭਾਰਤ ਤੋਂ ਆਉਣ ਵਾਲੀ ਉਡਾਣਾਂ ‘ਤੇ ਰੋਕ ਵਧਾ ਦਿੱਤੀ ਹੈ। ਹੁਣ 21 ਜੂਨ ਤੱਕ ਇਹ ਪਾਬੰਦੀਆਂ ਲਾਗੂ ਰਹਿਣਗੀਆਂ। ਨਾਲ ਹੀ ਪਾਕਿਸਤਾਨ ਦੀ ਉਡਾਣਾਂ ‘ਤੇ ਵੀ 21 ਜੂਨ ਤੱਕ ਹੀ ਪਾਬੰਦੀਆਂ ਰਹਿਣਗੀਆਂ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਰੋਕ 21 ਮਈ ਤੱਕ ਸੀ ਪਰ ਭਾਰਤ ਵਿੱਚ ਵੱਧ ਰਹੇ ਕੋਰੋਨਾ ਸੰਕਰਮਣ ਦੇ ਚਲਦੇ ਇਹ ਵਧਾ ਦਿੱਤਾ ਹੈ। ਹਾਲਾਂਕਿ ਇਹ ਪਾਬੰਦੀ ਕਾਰਗੋ ਉਡਾਣਾਂ ‘ਤੇ ਲਾਗੂ ਨਹੀਂ ਹੋਵੇਗੀ, ਤਾਂਕਿ ਵੈਕਸੀਨ, ਪੀਪੀਈ ਕਿੱਟ ਅਤੇ ਹੋਰ ਸਾਮਾਨ ਦੀ ਲਗਾਤਾਰ ਸ਼ਿਪਮੈਂਟ ਹੋ ਸਕੇ।

ਕੋਰੋਨਾ ਕਰਫਿਊ ਦੀ ਉਲੰਘਣਾ ਕਰਨ ‘ਤੇ ਨੌਜਵਾਨ ਦੀ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਨਾਲ ਹੋਈ ਮੌਤ

0

ਯੂਪੀ: ਕੋਰੋਨਾ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਸਰਕਾਰ ਵੱਲੋਂ ਕਈ ਕਦਮ ਉਠਾਏ ਜਾ ਰਹੇ ਹਨ।ਇਸੇ ਕਾਰਨ ਕਰਫ਼ਿਊ ਵੀ ਲਗਾਇਆ ਗਿਆ।ਪਰ ਕੋਰੋਨਾ ਕਰਫਿਊ ਦੀ ਉਲੰਘਣਾ ਲਈ ਗ੍ਰਿਫ਼ਤਾਰ ਕੀਤੇ 17 ਸਾਲਾ ਨੌਜਵਾਨ ਦੀ ਪੁਲਿਸ ਹਿਰਾਸਤ ਵਿੱਚ ਕੁੱਟਮਾਰ ਕੀਤੀ ਗਈ ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ। ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਲਖਨਊ ਰੋਡ ਜਾਮ ਕਰ ਦਿੱਤਾ। ਪਰਿਵਾਰ ਨੇ ਸੰਬੰਧਤ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ, ਇਕ ਜੀਅ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਉਧਰ ਪੁਲਿਸ ਨੇ ਫੌਰੀ ਹਰਕਤ ਵਿੱਚ ਆਉਂਦਿਆਂ ਕਾਂਸਟੇਬਲ ਨੂੰ ਮੁਅੱਤਲ ਤੇ ਹੋਮਗਾਰਡ ਜਵਾਨ ਨੂੰ ਬਰਖਾਸਤ ਕਰ ਦਿੱਤਾ ਹੈ। ਇਹ ਘਟਨਾ ਭਾਤਪੁਰੀ ਮੁਹੱਲੇ ਦੇ ਬਾਂਗਰਾਮਾਓ ਖੇਤਰ ਦੀ ਹੈ। ਪੀੜਤ ਨੌਜਵਾਨ ਆਪਣੇ ਘਰ ਦੇ ਬਾਹਰ ਸਬਜ਼ੀ ਵੇਚ ਰਿਹਾ ਸੀ, ਜਦੋਂ ਪੁਲਿਸ ਕਾਂਸਟੇਬਲ ਨੇ ਕਥਿਤ ਕਰੋਨਾ ਕਰਫਿਊ ਦੀ ਉਲੰਘਣਾ ਦੇ ਦੋਸ਼ ’ਚ ਉਸ ਨੂੰ ਫੜ੍ਹ ਲਿਆ। ਮਗਰੋਂ ਥਾਣੇ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ ਗਈ। ਹਾਲਤ ਵਿਗੜਨ ’ਤੇ ਉਸ ਨੂੰ ਕਮਿਊਨਿਟੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ।