Home Blog Page 2644

PF ਅਕਾਊਂਟ ਹੋਲਡਰ ਦੀ ਮੌਤ ‘ਤੇ ਨੋਮਿਨੀ ਨੂੰ ਮਿਲੇਗਾ 7 ਲੱਖ ਰੁਪਏ ਦਾ ਡੈੱਥ ਕਲੇਮ

0

ਕੋਰੋਨਾ ਦੀ ਦੂਜੀ ਲਹਿਰ ਨਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਇਸ ਬੀਮਾਰੀ ਦੀ ਵਜ੍ਹਾ ਨਾਲ ਜਾ ਰਹੀ ਹੈ, ਜੋ ਇਸ ਦੀ ਗ੍ਰਿਫਤ ਵਿਚ ਆਏ ਹਨ। ਇਸ ਤਰ੍ਹਾਂ ਦੇ ਪਰਿਵਾਰਾਂ ’ਤੇ ਸੰਕਟ ਅਚਾਨਕ ਵਧ ਗਿਆ ਹੈ।

ਪੀ. ਐੱਫ. ਅਕਾਊਂਟ ਹੋਲਡਰ ਨੂੰ 7 ਲੱਖ ਰੁਪਏ ਤੱਕ ਦੀ ਫ੍ਰੀ ਇੰਸ਼ੋਰੈਂਸ ਮਿਲਦੀ ਹੈ। ਇਸ ਵਿਚ ਜੇਕਰ ਕਿਸੇ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਦੇ ਮੈਂਬਰ 7 ਲੱਖ ਰੁਪਏ ਦਾ ਡੈੱਥ ਕਲੇਮ ਕਰ ਸਕਦੇ ਹਨ। ਕੋਰੋਨਾ ਦੀ ਵਜ੍ਹਾ ਨਾਲ ਜਾਨ ਗਵਾਉਣ ਵਾਲੇ ਕਰਮਚਾਰੀ ਦੇ ਪਰਿਵਾਰ ਦੇ ਮੈਂਬਰ ਜਾਂ ਨੋਮਿਨੀ ਵੀ ਇਸ ਇੰਸ਼ੋਰੈਂਸ ਦੇ ਅਧੀਨ ਡੈੱਥ ਕਲੇਮ ਕਰ ਸਕਦਾ ਹੈ। ਈ. ਡੀ. ਐੱਲ. ਆਈ. ਤਹਿਤ ਇਹ ਪੈਸਾ ਪੀ. ਐੱਫ. ਅਕਾਊਂਟ ਹੋਲਡਰ ਦੇ ਨਾਮਿਨੀ ਨੂੰ ਮਿਲਦਾ ਹੈ ਪਰ ਜੇਕਰ ਅਕਾਊਂਟ ਹੋਲਡਰ ਨੇ ਕਿਸੇ ਨੂੰ ਆਪਣਾ ਨੋਮਿਨੀ ਨਹੀਂ ਬਣਾਇਆ ਹੈ ਤਾਂ ਕਰਮਚਾਰੀ ਦੀ ਪਤਨੀ, ਬੱਚੇ ਵੀ ਪੈਸੇ ਦੇ ਲਈ ਕਲੇਮ ਕਰ ਸਕਦੇ ਹਨ।

ਜਦੋਂ ਕਿ ਇਕ ਤਾਇਨਾਤ ਕਰਮਚਾਰੀ ਦੀ 58 ਸਾਲ ਦੀ ਉਮਰ ਤੋਂ ਪਹਿਲਾਂ ਕੰਮ ਕਰਦੇ ਸਮੇਂ ਮੌਤ ਹੋ ਜਾਂਦੀ ਹੈ ਤਾਂ ਕਾਨੂੰਨੀ ਨਾਮਿਨੀ ਵਿਅਕਤੀ ਜਾਂ ਉਤਰਾ ਅਧਿਕਾਰੀ ਨੂੰ ਨਿਮਨ ਲਿਖਤ ਫਾਰਮ ਜਮ੍ਹਾ ਕਰਨੇ ਹੋਣਗੇ। ਫਾਰਮ-20 (ਈ. ਪੀ. ਐੱਫ.) ਇਸ ਪੀ. ਐੱਫ. ਯੋਗਦਾਨ ਦਾ ਅੰਤਿਮ ਨਿਪਟਾਨ ਦਾਅਵਾ ਹੁੰਦਾ ਹੈ।ਫਾਰਮ-10 ਡੀ. ਈ. ਪੀ. ਐੱਫ. ਅੰਸ਼ਦਾਨ ਦੇ ਬਦਲੇ ਉਤਰਜੀਤੀ ਪੈਨਸ਼ਨ (ਪਤਨੀ ਤੇ 2 ਬੱਚੇ ) ਨੂੰ ਮਿਲਦੀ ਹੈ।ਫਾਰਮ ਆਈ. ਐੱਫ. (ਈ. ਡੀ. ਐੱਲ. ਆਈ.) ਬੀਮਾ ਲਈ ਅੰਤਿਮ ਨਿਪਟਾਨ ਕੀਤਾ ਜਾਂਦਾ ਹੈ।

ਪੀ. ਐੱਫ. ਖਾਤੇ ’ਚੋਂ ਪੈਸਾ ਕੱਢਵਾਉਣ ਲਈ ਨਿਯੋਕਤਾ ਕੋਲ ਜਮ੍ਹਾ ਹੋਣ ਵਾਲੇ ਫਾਰਮ ਨਾਲ ਬੀਮਾ ਕਵਰ ਦਾ ਫਾਰਮ-5 ਆਈ. ਐੱਫ. ਵੀ ਜਮ੍ਹਾ ਕਰਨਾ ਪਵੇਗਾ। ਇਸ ਫਾਰਮ ਨੂੰ ਨਿਯੋਕਤਾ ਟੈਸਟਿਡ ਕਰੇਗਾ ਜੇਕਰ ਨਿਯੋਕਤਾ ਮੁਹੱਈਆ ਨਹੀਂ ਹੈ ਤਾਂ ਫਾਰਮ ਨੂੰ ਕਿਸੇ ਗਜ਼ਟਿਡ ਅਧਿਕਾਰੀ ਤੋਂ ਟੈਸਟਿਡ ਕਰਾਉਣਾ ਹੋਵੇਗਾ।

ਭਾਰਤ ‘ਚ ਆਈ ਕੋਰੋਨਾ ਦੀ ਦਵਾਈ! ਇੱਕ ਖੁਰਾਕ ਦੀ ਕੀਮਤ 59,750 ਰੁਪਏ

0

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਦੇ ਵਿਚਕਾਰ ਵੱਡੀ ਰਾਹਤ ਦੀ ਖ਼ਬਰ ਆਈ ਹੈ। ਪ੍ਰਮੁੱਖ ਫਾਰਮਾ ਕੰਪਨੀਆਂ ਸਿਪਲਾ (Cipla) ਅਤੇ ਰੋਚੇ ਇੰਡੀਆ (Roche India) ਵੱਲੋਂ ਬਣਾਇਆ ਐਂਟੀਬਾਡੀ ਕਾਕਟੇਲ (Casirivimab and Imdevimab) ਦਾ ਪਹਿਲਾ ਬੈਚ ਭਾਰਤ ਵਿੱਚ ਉਪਲਬਧ ਹੋ ਗਿਆ ਹੈ। ਇਸ ਦੀ ਜਾਣਕਰੀ ਸਿਪਲਾ ਅਤੇ ਰੋਚੇ ਨੇ ਦਿੱਤੀ ਹੈ, ਨਾਲ ਇਹ ਵੀ ਕਿਹਾ ਗਿਆ ਕਿ ਇਹ ਕੋਰੋਨਾ ਖਿਲਾਫ ਲੜਨ ‘ਚ ਕੰਮ ਆਵੇਗੀ। ਕੋਰੋਨਾ ਵਾਇਰਸ ਵਿੱਚ ਪ੍ਰਭਾਵਸ਼ਾਲੀ, ਇਸ ਦਵਾਈ ਵਿੱਚ Casirivimab ਅਤੇ Imdevimab ਨਾਮਕ ਦੀਆਂ ਦੋ ਦਵਾਈਆਂ ਦੀ ਮਿਲਾਵਟ ਹੈ। ਇਹ ਦੋਵੇਂ ਐਂਟੀਬਾਡੀਜ਼ ਦਵਾਈਆਂ ਮਾਰੂ ਕੋਰੋਨਾ ਵਾਇਰਸ ‘ਤੇ ਵਧੀਆ ਪ੍ਰਭਾਵ ਪਾਉਂਦੀਆਂ ਹਨ। ਇਸ ਦੌਰਾਨ ਦੱਸਿਆ ਇਹ ਵੀ ਕਿਹਾ ਗਿਆ ਕਿ ਇਸ ਦੀ ਇਕ ਖੁਰਾਕ ਦਾ ਮੁੱਲ 59,750 ਰੁਪਏ ਹੈ।

ਸਿਪਲਾ ਅਤੇ ਰੋਚੇ ਨੇ ਇੱਕ ਬਿਆਨ ‘ਚ ਦੱਸਿਆ ਗਿਆ ਕਿ ਐਂਟੀਬਾਡੀ ਕਾਕਟੇਲ ਹੁਣ ਭਾਰਤ ਵਿੱਚ ਉਪਲਬਧ ਹੋ ਗਈ ਹੈ। ਇਸ ਦੀ ਦੂਜੀ ਖੇਪ ਅੱਧ ਜੂਨ ਤੱਕ ਦੇਸ਼ ਵਿੱਚ ਪਹੁੰਚ ਸਕੇਗੀ। ਕੁਲ ਇਹ 2,00,000 ਲਾਗ ਵਾਲੇ ਮਰੀਜ਼ਾਂ ਦਾ ਇਲਾਜ ਕਰ ਸਕਦਾ ਹੈ। 1,00,000 ਪੈਕ ਦੇ ਇੱਕ ਪੈਕਟ ਵਿਚ ਦੋ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ।

ਰੋਚੇ ਵੱਲੋਂ ਵਿਕਸਤ ਕੀਤੀ ਗਈ ਇਸ ਕਾਕਟੇਲ Casirivimab ਅਤੇ Imdevimab ਨੂੰ ਭਾਰਤ ‘ਚ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਸ ਐਂਟੀਬਾਡੀ ਦਵਾਈ ਦੇ ਅੰਕੜਿਆਂ ਦੀ ਜਾਂਚ ਕੀਤੀ। ਤੁਹਾਨੂੰ ਦੱਸ ਦੇਈਏ ਕਿ ਇਸ ਦੀ ਐਮਰਜੈਂਸੀ ਵਰਤੋਂ ਨੂੰ ਯੂਐਸ ਵਿੱਚ ਵੀ ਪ੍ਰਵਾਨਗੀ ਦਿੱਤੀ ਗਈ ਸੀ। ਐਂਟੀਬਾਡੀ ਕਾਕਟੇਲ ਕੋਰੋਨਾ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿੱਤੀ ਗਈ ਸੀ।

ਪਾਣੀ ਵਿੱਚ ਕੋਰੋਨਾ ਵਾਇਰਸ ਦੀ ਹੋਈ ਪੁਸ਼ਟੀ

0

ਲਖਨਊ : ਕੋਰੋਨਾ ਕਾਰਨ ਹੁਣ ਤੱਕ ਦੇਸ਼ ਅੰਦਰ ਅਨੇਕਾਂ ਮੌਤਾਂ ਹੋ ਗਈਆਂ ਹਨ। ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਤੋਂ ਬਚਣ ਲਈ ਰਾਜ ਸਰਕਾਰ ਪ੍ਰਬੰਧਾਂ ਵਿੱਚ ਰੁੱਝੀ ਹੋਈ ਸੀ, ਹੁਣ ਸੀਵਰੇਜ ਦੇ ਪਾਣੀ ਵਿੱਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਣ ਕਾਰਨ ਰਾਜਧਾਨੀ ਲਖਨਊ ਵਿੱਚ ਹਲਚਲ ਪੈਦਾ ਹੋ ਗਈ ਹੈ। ਲਖਨਊ ਪੀਜੀਆਈ ਨੇ ਪਾਣੀ ਦੇ ਨਮੂਨੇ ਦੀ ਜਾਂਚ ਕੀਤੀ। ਜਿਸ ਤੋਂ ਬਾਅਦ ਪਾਣੀ ਵਿਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਗਈ ਹੈ।

ਪੀਜੀਆਈ ਮਾਈਕਰੋਬਾਇਓਲੋਜੀ ਵਿਭਾਗ ਦੇ ਮੁੱਖੀ ਡਾ: ਉਜਵਲਾ ਘੋਸ਼ਾਲ ਨੇ ਦੱਸਿਆ ਕਿ ਦੇਸ਼ ਵਿੱਚ ਸੀਵਰੇਜ ਦੇ ਨਮੂਨੇ ਦੀ ਸ਼ੁਰੂਆਤ ਆਈਸੀਐਮਆਰ-ਡਬਲਯੂਐਚਓ ਦੁਆਰਾ ਕੀਤੀ ਗਈ ਸੀ। ਐਸਜੀਪੀਆਈ ਲੈਬ ਵਿੱਚ ਸੀਵਰੇਜ ਦੇ ਨਮੂਨੇ ਵਾਲੇ ਪਾਣੀ ਵਿੱਚ ਵਾਇਰਸ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਦੇ ਨਮੂਨੇ ਲਖਨਊ ਵਿਚ ਖਦਰਾ ਦੇ ਰੁਕਪੁਰ, ਘੰਟਾ ਘਰ ਅਤੇ ਮਾਛੀ ਮੁਹੱਲੇ ਦੇ ਨਾਲਿਆਂ ਤੋਂ ਲਏ ਗਏ ਸਨ। ਇਹ ਉਹ ਜਗ੍ਹਾ ਹੈ ਜਿੱਥੇ ਪੂਰੇ ਮੁਹੱਲੇ ਦਾ ਸੀਵਰੇਜ ਇਕ ਜਗ੍ਹਾ ‘ਤੇ ਡਿੱਗਦਾ ਹੈ।

ਇਸ ਨਮੂਨੇ ਦੀ ਜਾਂਚ 19 ਮਈ ਨੂੰ ਕੀਤੀ ਗਈ ਅਤੇ ਰੁਕਪੁਰ ਦੇ ਸੀਵਰੇਜ ਦੇ ਨਮੂਨੇ ਵਿਚ ਕੋਰੋਨਾ ਵਾਇਰਸ ਪਾਇਆ ਗਿਆ। ਸਾਰੀ ਸਥਿਤੀ ਆਈ. ਸੀ .ਐਮ. ਆਰ ਅਤੇ ਡਬਲਯੂਐਚਓ ਨੂੰ ਦੱਸੀ ਗਈ ਹੈ। ਘੋਸ਼ਾਲ ਨੇ ਕਿਹਾ ਕਿ ਫਿਲਹਾਲ ਇਹ ਮੁੱਢਲਾ ਅਧਿਐਨ ਹੈ। ਭਵਿੱਖ ਵਿੱਚ ਇਸਦਾ ਵਿਸਥਾਰ ਨਾਲ ਅਧਿਐਨ ਕੀਤਾ ਜਾਵੇਗਾ।

ਡਾ: ਉਜਵਲਾ ਘੋਸ਼ਾਲ ਨੇ ਦੱਸਿਆ ਕਿ ਸੀਵਰੇਜ ਰਾਹੀਂ ਪਾਣੀ ਦਰਿਆਵਾਂ ਤੱਕ ਪਹੁੰਚਦਾ ਹੈ। ਅਜਿਹੀ ਸਥਿਤੀ ਵਿਚ ਇਸ ਗੱਲ ਦਾ ਅਧਿਐਨ ਕੀਤਾ ਜਾਵੇਗਾ ਕਿ ਇਸ ਨਾਲ ਆਮ ਲੋਕਾਂ ਨੂੰ ਕਿੰਨਾ ਨੁਕਸਾਨ ਹੋਵੇਗਾ।

ਪਟਿਆਲਾ ਪ੍ਰਸ਼ਾਸਨ ਵਲੋਂ ਨਵੇਂ ਹੁਕਮ ਜਾਰੀ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

0

ਪਟਿਆਲਾ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕੋਵਿਡ-19 ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਹੁਕਮਾਂ ’ਚ ਛੋਟ ਦਿੰਦਿਆਂ ਗੈਰ-ਜ਼ਰੂਰੀ ਵਸਤਾਂ ਨਾਲ ਸਬੰਧਿਤ ਸਾਰੀਆਂ ਦੁਕਾਨਾਂ ਨੂੰ ਹੁਣ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੀ ਛੋਟ ਦੇ ਨਿਰਦੇਸ਼ ਜਾਰੀ ਕੀਤੇ ਹਨ। ਪੱਤਰ ਨੰਬਰ-2046-60/ਐੱਮ. 2 ਮਿਤੀ 07.05.2021 ਦੀ ਲਗਾਤਾਰਤਾ ’ਚ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਗੈਰ-ਜ਼ਰੂਰੀ ਵਸਤਾਂ ਨਾਲ ਸਬੰਧਿਤ ਸਾਰੀਆਂ ਦੁਕਾਨਾਂ ਹੁਣ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੀਆਂ।

ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਹੁਕਮਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਸ਼ਾਮ 6 ਵਜੇ ਤੋਂ ਪਾਬੰਦੀ ਦੇ ਹੁਕਮ ਪਹਿਲਾਂ ਦੀ ਤਰ੍ਹਾਂ ਦੀ ਹਹੀ ਜਾਰੀ ਰਹਿਣਗੇ। ਕੁਮਾਰ ਅਮਿਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਰੰਭ ਕੀਤੇ ਗਏ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਨੂੰ ਜਿੱਤਣ ਲਈ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਧਾਰਿਤ ਸੰਚਾਲਨ ਵਿਧੀ (ਐੱਸ. ਓ. ਪੀਜ਼) ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।

 

ਅਗਲੇ 12 ਘੰਟਿਆਂ ‘ਚ ਗੰਭੀਰ ਚੱਕਰਵਾਤੀ ਤੂਫ਼ਾਨ ‘ਚ ਬਦਲ ਸਕਦਾ ਹੈ “ਯਾਸ”

0

ਨਵੀਂ ਦਿੱਲੀ : ਚੱਕਰਵਾਤੀ ਤੂਫ਼ਾਨ ‘ਯਾਸ’ ਉੱਤਰ-ਪੱਛਮ ਦੇ ਵੱਲ ਵੱਧਦੇ ਹੋਏ ਅਗਲੇ 12 ਘੰਟਿਆਂ ਦੇ ਦੌਰਾਨ ਇੱਕ ਬਹੁਤ ਗੰਭੀਰ ਚੱਕਰਵਾਤੀ ਤੂਫਾਨ ‘ਚ ਬਦਲ ਸਕਦਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ ਉੱਤਰ- ਪੱਛਮ ਦੇ ਵੱਲ ਵਧੇਗਾ ਅਤੇ ਫਿਰ ਤੇਜ ਰਫ਼ਤਾਰ ਨਾਲ ਬੁੱਧਵਾਰ ਦੀ ਸਵੇਰੇ ਉੱਤਰੀ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਤਟਾਂ ਦੇ ਕੋਲ ਉੱਤਰ ਪੱਛਮੀ ਬੰਗਾਲ ਦੀ ਖਾੜੀ ਤੱਕ ਪਹੁੰਚੇਗਾ। ਇਸੇ ਦਿਨ ਦੁਪਹਿਰ ਦੇ ਆਲੇ ਦੁਆਲੇ ਇਸ ਦੇ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਦੇ ਰੂਪ ‘ਚ ਬਦਲਣ ਅਤੇ ਸਮੁੰਦਰ ਦੇ ਟਾਪੂਆਂ ‘ਚ ਉੱਤਰ ਓਡੀਸ਼ਾ-ਪੱਛਮੀ ਬੰਗਾਲ ਦੇ ਤੱਟਾਂ ਨੂੰ ਪਾਰ ਕਰਨ ਦਾ ਅਨੁਮਾਨ ਹੈ।

ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਓਡੀਸ਼ਾ,ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀਆਂ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਉਪ ਰਾਜਪਾਲ ਤੋਂ ਸਾਰੇ ਕੋਵਿਡ – 19 ਹਸਪਤਾਲਾਂ,ਲੈਬ,ਵੈਕਸੀਨ ਕੋਲਡ ਚੇਨ ਅਤੇ ਹੋਰ ਮੈਡੀਕਲ ਸਹੂਲਤ ਕੇਂਦਰਾਂ ‘ਚ ਪਾਵਰ ਬੈਕਅੱਪ ਦੀ ਸਮਰੱਥ ਵਿਵਸਥਾ ਕਰ ਚੱਕਰਵਾਤ ਨਾਲ ਨਿਬੜਨ ਲਈ ਤਿਆਰੀਆਂ ਰੱਖਣ ਦੇ ਨਿਰਦੇਸ਼ ਦਿੱਤੇ ਸਨ।

ਲੁਧਿਆਣਾ ਦੇ ਇੱਕ ਨੌਜਵਾਨ ਨੇ ਅਰੁਣਾਚਲ ਪ੍ਰਦੇਸ਼ ਨੂੰ ਸੋਸ਼ਲ ਮੀਡਿਆ ‘ਤੇ ਕਿਹਾ ਚਾਇਨਾ ਦਾ ਹਿੱੱਸਾ, FIR ਦਰਜ

0

ਲੁਧਿਆਣਾ : ਲੁਧਿਆਣਾ ਦੇ ਇੱਕ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਅਰੁਣਾਚਲ ਪ੍ਰਦੇਸ਼ ਨੂੰ ਦੇਸ਼ ਦੀ ਬਜਾਏ ਚਾਇਨਾ ਦਾ ਹਿੱਸਾ ਕਿਹਾ, ਜਿਸ ਤੋਂ ਬਾਅਦ ਨੌਜਵਾਨ ਘਰੋਂ ਲਾਪਤਾ ਹੋ ਗਿਆ। ਜਾਣਕਾਰੀ ਅਨੁਸਾਰ ਯੂ-ਟਿਊਬ ’ਤੇ ਐਤਵਾਰ ਨੂੰ ਇੱਕ ਨੌਜਵਾਨ ਨੇ ਵੀਡੀਓ ਅਪਲੋਡ ਕੀਤੀ। ਵੀਡੀਓ ’ਚ ਉਸ ਨੇ ਆਪਣੇ ਫਾਲੋਅਰਜ਼ ਨੂੰ ਦੱਸਿਆ ਕਿ ਭਾਰਤ ਦੇ ਨਕਸ਼ੇ ਵਿਚ ਅਰੁਣਾਚਲ ਪ੍ਰਦੇਸ਼ ਕਿਤੇ ਨਜ਼ਰ ਨਹੀਂ ਆ ਰਿਹਾ।

ਉਸ ਦੇ ਨੇੜੇ ਦਾ ਇਲਾਕਾ ਚਾਇਨਾ ਦਾ ਹੈ, ਜਿਸ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਚਾਇਨਾ ਦਾ ਹੀ ਹਿੱਸਾ ਹੈ। ਇਸ ਤੋਂ ਬਾਅਦ ਸੋਮਵਾਰ ਨੂੰ ਨੌਜਵਾਨ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਗਲਤੀ ਮੰਨਣ ਤੋਂ ਬਾਅਦ ਸੋਮਵਾਰ ਨੂੰ ਨੌਜਵਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਚੈਨਲ ’ਤੇ ਆ ਕੇ ਗਲਤੀ ਲਈ ਮੁਆਫ਼ੀ ਮੰਗੀ।

ਕੁੱਝ ਸਮੇਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ 3 ਨੌਜਵਾਨ ਉਨ੍ਹਾਂ ਦੇ ਘਰ ਆਏ, ਜਿਨ੍ਹਾਂ ਨੇ ਖ਼ੁਦ ਨੂੰ ਪੁਲਿਸ ਮੁਲਾਜ਼ਮ ਦੱਸਿਆ ਅਤੇ ਪੁੱਤਰ ਨੂੰ ਆਪਣੇ ਨਾਲ ਲੈ ਚਲੇ ਗਏ। ਪੁਲਿਸ ਵੱਲੋਂ ਲੈ ਕੇ ਜਾਣ ਦੀ ਕਿਸੇ ਨੇ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ।

CBSE ਵੱਲੋਂ ਬਾਰਵੀਂ ਦੀ ਪ੍ਰੀਖਿਆ ਸੰਬੰਧੀ ਨਵੀਂ ਅਪਡੇਟ

0

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ 15 ਜੁਲਾਈ ਤੋਂ 26 ਅਗਸਤ ਤੱਕ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾ ਸਕਦਾ ਹੈ। ਇਸ ਸੰਬੰਧ ਵਿਚ ਅੰਤਮ ਫੈਸਲਾ 1 ਜੂਨ ਨੂੰ ਲਿਆ ਜਾਣਾ ਹੈ। ਬੋਰਡ ਦੀ ਪ੍ਰੀਖਿਆ ਆਫਲਾਈਨ ਤਰੀਕੇ ਨਾਲ ਆਯੋਜਿਤ ਕੀਤੀ ਜਾਵੇਗੀ। ਇਕ ਪਾਸੇ, ਮਾਹਰ ਪ੍ਰੀਖਿਆ ਰੱਦ ਕਰਨ ਦੇ ਵਿਚਾਰ ਨਾਲ ਸਹਿਮਤ ਨਹੀਂ ਹਨ। ਦੂਜੇ ਪਾਸੇ ਦੇਸ਼ ਭਰ ਦੇ ਵਿਦਿਆਰਥੀਆਂ ਦਾ ਇੱਕ ਵਰਗ ਸੋਸ਼ਲ ਮੀਡੀਆ ਪਲੇਟਫਾਰਮ ‘ਤੇ 12ਵੀਂ ਜਮਾਤ ਦੀ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਕਰ ਰਿਹਾ ਹੈ।

ਖਬਰਾਂ ਅਨੁਸਾਰ ਸੀਬੀਐਸਈ ਨੇ 15 ਜੁਲਾਈ ਤੋਂ 26 ਅਗਸਤ ਤੱਕ ਪ੍ਰੀਖਿਆ ਕਰਵਾਉਣ ਅਤੇ ਸਤੰਬਰ ਵਿੱਚ ਨਤੀਜਾ ਘੋਸ਼ਿਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਬਾਰੇ ਅੰਤਮ ਫੈਸਲਾ 1 ਜੂਨ ਨੂੰ ਹੋਵੇਗਾ।

ਮੰਤਰੀਆਂ ਅਤੇ ਰਾਜ ਸਿੱਖਿਆ ਸਕੱਤਰਾਂ ਦਰਮਿਆਨ ਹੋਈ ਬੈਠਕ ਵਿੱਚ ਬਹੁਤੇ ਰਾਜਾਂ ਨੇ ਬਾਅਦ ਵਾਲੇ ਵਿਕਲਪ ਵੱਲ ਰੁਖ ਦਿਖਾਇਆ। ਪਰ ਕੁੱਝ ਮੰਤਰੀ ਦੋਹਾਂ ਦੇ ਮਿਸ਼ਰਣ ਦੇ ਪੱਖ ਵਿੱਚ ਵੀ ਸਨ।ਮਿਲੀ ਜਾਣਕਾਰੀ ਅਨੁਸਾਰ ਪ੍ਰੀਖਿਆ ਤਿੰਨ ਘੰਟਿਆਂ ਦੀ ਬਜਾਏ 90 ਮਿੰਟ ਦੀ ਹੋਵੇਗੀ ਅਤੇ ਪੇਪਰ ਉਸੇ ਸਕੂਲ ਵਿੱਚ ਕਰਵਾਏ ਜਾਣਗੇ, ਜਿੱਥੇ ਵਿਦਿਆਰਥੀ ਦਾਖਲ ਹਨ।

ਇੱਕ ਪਿਤਾ ਨੂੰ ਕਾਰ ਵਿੱਚ ਰੱਖ ਕੇ ਲਿਆਉਣੀ ਪਈ ਆਪਣੀ ਧੀ ਦੀ ਲਾਸ਼

0

ਰਾਜਸਥਾਨ:
ਕੋਰੋਨਾ ਦੀ ਦੂਜੀ ਲਹਿਰ ਨੇ ਭਾਰਤੀ ਸਿਹਤ ਪ੍ਰਣਾਲੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।ਕੋਰੋਨਾ ਨਾਲ ਹਰ ਦਿਨ ਅਨੇਕਾਂ ਲੋਕ ਦਮ ਤੋੜ ਰਹੇ ਹਨ। ਕੋਰੋਨਾ ਦੀ ਲਹਿਰ ਭਾਵੇਂ ਥੋੜ੍ਹੀ ਧੀਮੀ ਪਈ ਹੈ ਪਰ ਹਸਪਤਾਲਾਂ ਵਿਚ ਮਰੀਜ਼ ਅਜੇ ਵੀ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਸੰਘਰਸ਼ ਕਰ ਰਹੇ ਹਨ। ਇੰਨਾ ਹੀ ਨਹੀਂ ਮਰੀਜ਼ ਦੀ ਮੌਤ ਤੋਂ ਬਾਅਦ ਵੀ ਪਰਿਵਾਰਕ ਮੈਂਬਰ ਸੰਘਰਸ਼ ਕਰਨ ਲਈ ਮਜਬੂਰ ਹੋ ਰਹੇ ਹਨ।ਰਾਜਸਥਾਨ ਦੇ ਕੋਟਾ ‘ਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਧੀ ਦੀ ਮੌਤ ਤੋਂ ਬਾਅਦ ਪਿਤਾ ਨੇ ਮ੍ਰਿਤਕ ਦੇਹ ਨੂੰ ਕਾਰ ਦੀ ਅਗਲੀ ਸੀਟ ‘ਤੇ ਰੱਖਿਆ ਅਤੇ ਸੀਟ ਬੈਲਟ ਨਾਲ ਬੰਨ੍ਹ ਕੇ ਆਪਣੇ ਘਰ ਲੈ ਗਿਆ।

ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮਰੀਜ਼ ਦੀ ਮੌਤ ਤੋਂ ਬਾਅਦ ਲਾਸ਼ ਨੂੰ ਵਾਰਡ ਵਿੱਚੋਂ ਬਾਹਰ ਲਿਆਉਣ ਲਈ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ। ਵਾਰਡ ਬੁਆਏ ਨੇ ਪੈਸੇ ਨਾ ਦੇਣ ‘ਤੇ ਮ੍ਰਿਤਕ ਦੇਹ ਨੂੰ ਹੱਥ ਤੱਕ ਨਹੀਂ ਲਾਇਆ। ਇੰਨਾ ਹੀ ਨਹੀਂ, ਹਸਪਤਾਲ ਵਿਚ ਖੜ੍ਹੇ ਐਂਬੂਲੈਂਸ ਡਰਾਈਵਰ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਤਕ ਪਹੁੰਚਾਉਣ ਲਈ ਮਨਮਾਨੇ ਭਾੜੇ ਲੈ ਰਹੇ ਹਨ। ਪੀੜਤ ਲੋਕ ਕਿਸੇ ਤਰ੍ਹਾਂ ਇਸ ਦਾ ਪ੍ਰਬੰਧ ਕਰਕੇ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਲੈ ਜਾ ਰਹੇ ਹਨ।

ਡੀਸੀਐਮ ਖੇਤਰ ਦੇ ਵਸਨੀਕ ਮਧੁਰਾਜਾ ਨੇ ਦੱਸਿਆ ਕਿ ਉਸ ਦੀ ਭਾਣਜੀ ਸੀਮਾ ਝਾਲਾਵਾੜ ਦੀ ਵਸਨੀਕ ਸੀ। ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ 24 ਅਪ੍ਰੈਲ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਆਈਸੀਯੂ ਵਿੱਚ ਉੱਚ ਵਹਾਅ ਆਕਸੀਜਨ ਉਤੇ ਰੱਖਿਆ ਗਿਆ ਸੀ।

ਤਿੰਨ ਦਿਨ ਪਹਿਲਾਂ ਉਸ ਨੂੰ ਜਨਰਲ ਵਾਰਡ (ਟੀਬੀ ਵਾਰਡ) ਵਿੱਚ ਸ਼ਿਫਟ ਕਰਨ ਲਈ ਕਿਹਾ ਗਿਆ ਸੀ।ਉਸ ਨੇ ਸਟਾਫ ਅਤੇ ਡਾਕਟਰ ਅੱਗੇ ਬੇਨਤੀ ਕੀਤੀ ਕਿ ਇਸ ਨੂੰ ਇਸ ਸਮੇਂ ਉੱਚ ਵਹਾਅ ਆਕਸੀਜਨ ਦੀ ਜਰੂਰਤ ਹੈ ਅਤੇ ਇਸ ਨੂੰ ਆਈਸੀਯੂ ਵਿੱਚ ਰਹਿਣ ਦਿਓ, ਪਰ ਅਮਲਾ ਅਤੇ ਡਾਕਟਰ ਨੇ ਇੱਕ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਇਕ ਹੋਰ ਗੰਭੀਰ ਮਰੀਜ਼ ਨੂੰ ਬਦਲਣਾ ਪਏਗਾ। ਆਈਸੀਯੂ ਦੇ ਬੈਡ ਖਾਲੀ ਕਰਨੇ ਪੈਣਗੇ। ਜਨਰਲ ਵਾਰਡ ਵਿਚ ਆਕਸੀਜਨ ਦੀ ਸਪਲਾਈ ਨਹੀਂ ਸੀ। ਉਸ ਦੀ ਸਿਹਤ ਖਰਾਬ ਹੋਣ ਲੱਗੀ ਅਤੇ ਐਤਵਾਰ ਨੂੰ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਤੋਂ ਲਾਸ਼ ਲੈ ਕੇ ਜਾਣ ਲਈ ਪੈਸੇ ਦੀ ਮੰਗ ਕੀਤੀ ਜਾਣ ਲੱਗੀ,ਤੇ ਜਿਸ ਕਾਰਣ ਹਾਰ ਕੇ ਇੱਕ ਪਿਤਾ ਆਪਣੀ ਧੀ ਦੀ ਲਾਸ਼ ਨੂੰ ਆਪਣੀ ਕਾਰ ਵਿੱਚ ਹੀ ਰੱਖ ਲਿਆਇਆ।

 

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਹੋਇਆ ਵਾਧਾ, 13ਵੀਂ ਵਾਰ ਵਧਿਆ ਰੇਟ

0

ਨਵੀਂ ਦਿੱਲੀ : ਪੈਟਰੋਲ ਤੇ ਡੀਜ਼ਲ ਦੇ ਮੁੱਲ ਅੱਜ ਇਕ ਫਿਰ ਵਧਕੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਏ ਹਨ। ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਫੇਰ ਤੇਲ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਨਵੀਂ ਦਿੱਲੀ ‘ਚ ਪੈਟਰੋਲ ਦੀਆਂ ਕੀਮਤਾਂ 23 ਪੈਸੇ ਪ੍ਰਤੀ ਲਿਟਰ ਵਧ ਗਿਆ ਹੈ।

ਇਹ 93.44 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ ਜਦਕਿ ਡੀਜ਼ਲ ਦੀਆਂ ਕੀਮਤਾਂ 25 ਪੈਸੇ ਦੇ ਵਾਧੇ ਨਾਲ 84.32 ਹੋ ਗਈਆਂ ਹਨ। ਮੁੰਬਈ ‘ਚ ਪੈਟਰੋਲ 99.71 ਰੁਪਏ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਮਈ ਵਿਚ ਤੇਲ ਦੀਆਂ ਕੀਮਤਾਂ ਵਿੱਚ 13ਵੀਂ ਵਾਰ ਵਾਧਾ ਹੋਇਆ ਹੈ।

ਕਲਯੁੱਗੀ ਮਾਂ ਵੱਲੋਂ ਆਪਣੇ ਹੀ ਪੁੱਤ ਦਾ ਕੀਤਾ ਗਿਆ ਕਤਲ

0

ਗੁਰਦਾਸਪੁਰ : ਅਵਤਾਰ ਸਿੰਘ

ਗੁਰਦਾਸਪੁਰ ਵਿੱਚ ਨਜਾਇਜ਼ ਸੰਬੰਦਾਂ ਦੇ ਚਲਦਿਆਂ ਇਕ ਕਲਯੁੱਗੀ ਮਾਂ ਵਲੋਂ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ 26 ਸਾਲਾਂ ਪੁੱਤ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਸ ਦਈਏ ਕਿ ਬੀਤੇ ਦਿਨੀਂ ਗੁਰਦਾਸਪੁਰ ਦੇ ਪਿੰਡ ਝੰਡਾਂ ਗੁਜਰਾਂ ਵਿੱਚ ਇਕ ਅੱਧ ਸੜੀ ਲਾਸ਼ ਮਿਲੀ ਸੀ।ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ।ਇਸ ਕਤਲ ਲਈ ਮ੍ਰਿਤਕ ਦੀ ਮਾਂ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਸੰਬੰਧੀ ਗੁਰਦਾਸਪੁਰ ਵਿੱਚ ਪ੍ਰੈਸ਼ ਕਾਨਫਰੰਸ ਕਰਦਿਆਂ ਐਸ.ਐਸ.ਪੀ ਗੁਰਦਾਸਪੁਰ ਨਾਨਕ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਝੰਡਾਂ ਗੁਜਰਾਂ ਵਿੱਚ ਇਕ ਅੱਧ ਸੜੀ ਲਾਸ਼ ਮਿਲੀ ਸੀ। ਜਿਸਤੋਂ ਬਾਅਦ ਥਾਣਾ ਕਾਹਨੂੰਵਾਨ ਦੀ ਪੁਲਿਸ ਅਤੇ ਡੀਐਸਪੀ ਰਾਜੇਸ਼ ਕੱਕੜ ਦੀ ਅਗਵਾਈ ਹੇਠ ਟੀਮ ਦਾ ਗਠਨ ਕਰ ਜਾਂਚ ਕੀਤੀ ਜਾ ਰਹੀ ਸੀ ।

ਜਾਂਚ ਵਿੱਚ ਸਾਹਮਣੇ ਆਇਆ ਕਿ ਮਰਨ ਵਾਲੇ ਵਿਅਕਤੀ ਦਾ ਨਾਮ ਰਨਦੀਪ ਸਿੰਘ ਹੈ ।ਜਿਸਦੀ ਉਮਰ 26 ਸਾਲ ਹੈ ਅਤੇ ਬਲਵੰਡਾ ਦਾ ਰਹਿਣ ਵਾਲਾ ਹੈ। ਜਦ ਇਸ ਮਾਮਲੇ ਸੰਬੰਧੀ ਪਰਿਵਾਰਕ ਮੈਬਰਾਂ ਨਾਲ ਗੱਲਬਾਤ ਕੀਤੀ ਗਈ ,ਤਾਂ ਤਫਤੀਸ਼ ਵਿੱਚ ਪਤਾ ਲੱਗਾ ਕਿ ਮ੍ਰਿਤਕ ਦੀ ਮਾਤਾ ਰੁਪਿੰਦਰਜੀਤ ਕੌਰ ਨੇ ਆਪਣੇ ਪ੍ਰੇਮੀ ਸੁਖਵਿੰਦਰ ਸਿੰਘ ਅਤੇ ਉਸਦੇ ਸਾਥੀ ਗੁਰਜੀਤ ਸਿੰਘ ਨਾਲ ਮਿਲ ਕੇ ਆਪਣੇ 26 ਸਾਲਾਂ ਪੁੱਤਰ ਦਾ ਕਤਲ ਕੀਤਾ ਹੈ ।ਕਿਉਂਕਿ ਮ੍ਰਿਤਕ ਦੀ ਮਾਤਾ ਰੁਪਿੰਦਰਜੀਤ ਕੌਰ ਦੇ ਸੁਖਵਿੰਦਰ ਸਿੰਘ ਨਾਲ ਨਜਾਇਜ਼ ਸੰਬੰਧ ਸ਼ਨ ਅਤੇ ਉਸਦਾ ਪੁੱਤਰ ਉਸਨੂੰ ਰੋਕਦਾ ਸੀ।

ਜਿਸ ਕਾਰਨ ਮ੍ਰਿਤਕ ਦੀ ਮਾਂ ਨੇ ਉਸਨੂੰ ਰਸਤੇ ਵਿਚੋਂ ਹਟਾਉਣ ਲਈ ਆਪਣੇ ਪ੍ਰੇਮੀ ਸੁਖਵਿੰਦਰ ਸਿੰਘ ਅਤੇ ਉਸਦੇ ਸਾਥੀ ਗੁਰਜੀਤ ਸਿੰਘ ਨਾਲ ਮਿਲ ਕੇ ਉਸਦਾ ਕਤਲ ਕਰ ਦਿੱਤਾ। ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਲਾਸ਼ ਨੂੰ ਡਰੇਨ ਵਿਚ ਸੁੱਟ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਮ੍ਰਿਤਕ ਦੀ ਮਾਤਾ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਦਾ ਸਾਥੀ ਅਜੇ ਫਰਾਰ ਹੈ। ਜਿਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।