Home Blog Page 2642

11 ਮਹੀਨੇ ਦੀ ਬੱਚੀ ਨੂੰ ਲੱਗੇਗਾ 16 ਕਰੋੜ ਦਾ ਟੀਕਾ

0

ਨਵੀਂ ਦਿੱਲੀ–ਪੁਣੇ ‘ਚ ਇੱਕ ਬੱਚੀ ਨੂੰ ਗੰਭੀਰ ਬਿਮਾਰੀ ਨੇ ਆਪਣੀ ਪਕੜ ਵਿੱਚ ਲੈ ਲਿਆ ਹੈ।ਪੁਣੇ ਦੀ 11 ਮਹੀਨੇ ਦੀ ਬੱਚੀ ਵੇਦਿਕਾ ਸ਼ਿੰਦੇ ਦੇ ਇਲਾਜ ਲਈ ਜਿਸ ਤਰ੍ਹਾਂ ਮਦਦ ਲਈ ਹੱਥ ਵਧੇ, ਉਸ ਨੇ ਫਿਰ ਇਸ ਵਿਸ਼ਵਾਸ ਨੂੰ ਤਾਕਤ ਦਿੱਤੀ ਹੈ। ਚੰਦਾ ਜੁਟਾਓ ਮੰਚ ‘ਮਿਲਾਪ’ ਦੀ ਪਹਿਲ ’ਤੇ ਦੁਨੀਆ ਭਰ ਤੋਂ 1.34 ਲੱਖ ਲੋਕਾਂ ਨੇ ਬੱਚੀ ਦੇ ਇਲਾਜ ਲਈ 14.3 ਕਰੋੜ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ।

ਵੇਦਿਕਾ ਐੱਸ. ਐੱਮ. ਏ. ਟਾਈਪ-1 ਤੋਂ ਪੀੜਤ ਹੈ ਜੋ ਇਕ ਦੁਰਲੱਭ ਬੀਮਾਰੀ ਹੈ। ਇਸ ਬੀਮਾਰੀ ਕਾਰਨ 2 ਸਾਲ ਦੀ ਉਮਰ ਤੋਂ ਪਹਿਲਾਂ ਹੀ ਬੱਚੇ ਦੀ ਜਾਨ ਜਾਣ ਦਾ ਖਤਰਾ ਰਹਿੰਦਾ ਹੈ। ਡਾਕਟਰਾਂ ਨੇ ਦੱਸਿਆ ਕਿ ਜੀਨ ਰਿਪਲੇਸਮੈਂਟ ਥੈਰੇਪੀ ਜੋਲਗੇਂਸਮਾ ਨਾਲ ਇਸ ਬਿਮਾਰੀ ਦਾ ਇਲਾਜ ਸੰਭਵ ਹੈ। ਜਿਸ ਦੀ ਕੀਮਤ 16 ਕਰੋੜ ਰੁਪਏ ਪੈਂਦੀ ਹੈ।

ਇਸ ਲਈ ਵੇਦਿਕਾ ਦੇ ਮਾਤਾ-ਪਿਤਾ ਨੇ ਮਿਲਾਪ ’ਤੇ ਆਪਣੀ ਕਹਾਣੀ ਦੁਨੀਆ ਨਾਲ ਸਾਂਝੀ ਕਰ ਕੇ ਮਦਦ ਮੰਗੀ। ਮਾਰਚ ਵਿਚ ਵੇਦਿਕਾ ਦੇ ਇਲਾਜ ਲਈ ਫੰਡ ਇਕੱਠਾ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ।ਇਕੱਠੀ ਕੀਤੀ ਗਈ ਚੰਦੇ ਦੀ ਰਾਸ਼ੀ ’ਤੇ ਅਧਿਕਾਰੀਆਂ ਨੇ ਟੈਕਸ ਅਤੇ ਦਰਾਮਦ ਟੈਕਸ ਵਿਚ ਛੋਟ ਦੇਣ ਦਾ ਭਰੋਸਾ ਦਿੱਤਾ ਹੈ।

ਵੇਦਿਕਾ ਦਾ ਇਲਾਜ ਕਰ ਰਹੇ ਡਾਕਟਰਾਂ ਵੱਲੋਂ ਅਮਰੀਕੀ ਫਾਰਮਾ ਕੰਪਨੀ ਨਾਲ ਦੁਨੀਆ ਦੀ ਇਸ ਸਭ ਤੋਂ ਮਹਿੰਗੀ ਦਵਾਈ ਨੂੰ ਮੰਗਵਾਉਣ ਲਈ ਗੱਲ ਕਰ ਲਈ ਗਈ ਹੈ।ਉਮੀਦ ਹੈ ਕਿ 2 ਜੁਲਾਈ ਨੂੰ ਦਵਾਈ ਭਾਰਤ ਆ ਜਾਵੇਗੀ ਅਤੇ 7 ਤੋਂ 10 ਜੁਲਾਈ ਦਰਮਿਆਨ ਵੇਦਿਕਾ ਨੂੰ ਇਲਾਜ ਮਿਲ ਜਾਵੇਗਾ।

 

ਅਮਰੀਕੀ ਕੰਪਨੀ ਫ਼ਾਈਜ਼ਰ ਭਾਰਤ ਨੂੰ 5 ਕਰੋੜ ਵੈਕਸੀਨ ਦੇਣ ਲਈ ਹੋਈ ਤਿਆਰ, ਰੱਖੀਆਂ ਇਹ ਸ਼ਰਤਾਂ

0

ਨਵੀਂ ਦਿੱਲੀ : ਅਮਰੀਕੀ ਕੰਪਨੀ ਫ਼ਾਈਜ਼ਰ ਭਾਰਤ ਨੂੰ 5 ਕਰੋੜ ਖ਼ੁਰਾਕਾਂ ਦੇਣ ਲਈ ਤਿਆਰ ਹੋ ਗਏ ਹਨ। ਦੇਸ਼ ਵਿੱਚ ਜਦੋਂ ਹੁਣ ਕੋਰੋਨਾ ਵਾਇਰਸ ਦੀ ਲਾਗ ਦੀ ਦੂਜੀ ਲਹਿਰ ਚੱਲ ਰਹੀ ਹੈ ਅਤੇ ਨਾਲ ਹੀ ਬਹੁਤ ਸਾਰੇ ਸੂਬੇ ਕੋਰੋਨਾ ਵੈਕਸੀਨ ਦੀ ਕਮੀ ਨਾਲ ਜੂਝ ਰਹੇ ਹਨ। ਇਸ ਦੌਰਾਨ ਅਮਰੀਕਾ ਦੀ ਫ਼ਾਈਜ਼ਰ ਕੰਪਨੀ ਭਾਰਤ ਨੂੰ ਟੀਕਿਆਂ ਦੀ ਵੱਡੀ ਖੇਪ ਉਪਲਬਧ ਕਰਵਾਉਣ ਲਈ ਤਿਆਰ ਹੋ ਗਈ ਹੈ ਪਰ ਉਹ ਹਰਜਾਨਾ ਪੂਰਤੀ ਸਮੇਤ ਕੁਝ ਰੈਗੂਲੇਟਰੀ ਸ਼ਰਤਾਂ ’ਚ ਵੱਡੀ ਛੋਟ ਚਾਹੁੰਦੀ ਹੈ।

ਫ਼ਾਈਜ਼ਰ ਨੇ ਕਿਹਾ ਹੈ ਕਿ ਉਹ ਭਾਰਤ ਨੂੰ ਜੁਲਾਈ ਤੋਂ ਲੈ ਕੇ ਅਕਤੂਬਰ ਮਹੀਨੇ ਤੱਕ, ਹਰ ਮਹੀਨੇ ਇੱਕ ਕਰੋੜ ਟੀਕੇ ਉਪਲਬਧ ਕਰਵਾਏੇਗੀ। ਕੰਪਨੀ ਨੇ ਕਿਹਾ ਹੈ ਕਿ ਉਹ ਕੇਵਲ ਭਾਰਤ ਸਰਕਾਰ ਨਾਲ ਗੱਲ ਕਰੇਗੀ ਤੇ ਟੀਕਿਆਂ ਦਾ ਭੁਗਤਾਨ ਭਾਰਤ ਸਰਕਾਰ ਦੇ ਵੱਲੋਂ ਫ਼ਾਈਜ਼ਰ ਇੰਡੀਆ ਨੂੰ ਕੀਤਾ ਜਾਵੇਗਾ।

ਖ਼ਰੀਦੇ ਜਾਣ ਵਾਲੇ ਟੀਕੇ ਦਾ ਘਰੇਲੂ ਪੱਧਰ ‘ਤੇ ਡਿਸਟ੍ਰੀਬਿਊਟਰਸ਼ਿਪ ਦਾ ਕੰਮ ਭਾਰਤ ਸਰਕਾਰ ਨੂੰ ਆਪ ਕਰਨਾ ਹੋਵੇਗਾ। ਖ਼ਬਰਾਂ ਅਨੁਸਾਰ ਭਾਰਤ ਨੂੰ ਟੀਕੇ ਦੀ ਸਪਲਾਈ ਲਈ ਫ਼ਾਈਜ਼ਰ ਨੇ ਭਾਰਤ ਸਰਕਾਰ ਤੋਂ ਹਰਜਾਨਾ ਪੂਰਤੀ ਦਾ ਕੌਂਟ੍ਰੈਕਟ ਕੀਤੇ ਜਾਣ ਦੀ ਸ਼ਰਤ ਵੀ ਰੱਖੇ ਹੈ ਤੇ ਉਸ ਦੇ ਦਸਤਾਵੇਜ਼ ਭੇਜੇ ਹਨ। ਫ਼ਾਈਜ਼ਰ ਅਨੁਸਾਰ ਉਸ ਨੇ ਅਮਰੀਕਾ ਸਮੇਤ 116 ਦੇਸ਼ਾਂ ਨਾਲ ਹਰਜਾਨਾ ਪੂਰਤੀ ਦੇ ਇਕਰਾਰ ਕੀਤੇ ਹਨ। ਦੁਨੀਆ ਭਰ ਵਿੱਚ ਫ਼ਾਈਜ਼ਰ ਟੀਕੇ ਦੀਆਂ ਹੁਣ ਤੱਕ 14.7 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਫ਼ਿਲਹਾਲ ਕਿਸੇ ਵੀ ਪਾਸਿਓਂ ਇਸ ਦੇ ਮਾੜੇ ਪ੍ਰਭਾਵ ਦੀ ਕੋਈ ਰਿਪੋਰਟ ਨਹੀਂ ਆਈ।

ਸ਼੍ਰੋਮਣੀ ਅਕਾਲੀ ਦਲ ਪਾਰਟੀ ‘ਚ ਹੋਈਆਂ ਨਵੀਆਂ ਨਿਯੁਕਤੀਆਂ

0

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਇੱਕ ਸੀਨੀਅਰ ਮੀਤ ਪ੍ਰਧਾਨ, 3 ਜਨਰਲ ਸਕੱਤਰਾਂ ਅਤੇ 36 ਮੀਤ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸੁਰਜੀਤ ਸਿੰਘ ਕੋਹਲੀ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ, ਹਰਭਜਨ ਸਿੰਘ ਡੰਗ, ਇੰਦਰਮੋਹਨ ਸਿੰਘ ਬਜਾਜ ਅਤੇ ਸਰਬਜੀਤ ਸਿੰਘ ਮੱਕੜ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ।

ਜਿਨ੍ਹਾਂ ਆਗੂਆਂ ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਸੰਤ ਬਲਬੀਰ ਸਿੰਘ ਘੁੰਨਸ, ਬੀਬੀ ਮਹਿੰਦਰ ਕੌਰ ਜੋਸ਼, ਜਗਦੀਪ ਸਿੰਘ ਨਕਈ, ਪ੍ਰਕਾਸ਼ ਸਿੰਘ ਭੱਟੀ, ਦਰਸ਼ਨ ਸਿੰਘ ਸ਼ਿਵਾਲਿਕ, ਅਮਰਜੀਤ ਸਿੰਘ ਚਾਵਲਾ, ਬਾਬਾ ਅਜੀਤ ਸਿੰਘ ਲੁਧਿਆਣਾ, ਇੰਦਰਇਕਬਾਲ ਸਿੰਘ ਅਟਵਾਲ, ਰਿਪਜੀਤ ਸਿੰਘ ਬਰਾੜ, ਐੱਸ.ਆਰ ਕਲੇਰ, ਜਰਨੈਲ ਸਿੰਘ ਵਾਹਦ, ਕਰਨਲ ਸੀ.ਡੀ. ਸਿੰਘ ਕੰਬੋਜ, ਜੋਗਿੰਦਰ ਸਿੰਘ ਜਿੰਦੂ, ਬਲਦੇਵ ਸਿੰਘ ਖਹਿਰਾ, ਡਾ. ਸੁਖਵਿੰਦਰ ਸੁੱਖੀ, ਤਜਿੰਦਰ ਸਿੰਘ ਮਿੱਡੂਖੇੜਾ, ਅਮਰਪਾਲ ਸਿੰਘ ਬੋਨੀ ਅਜਨਾਲਾ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਰਜਿੰਦਰ ਦੀਪਾ ਸੁਨਾਮ, ਰਣਜੀਤ ਸਿੰਘ ਗਿੱਲ ਖਰੜ ਦੇ ਨਾਂ ਸ਼ਾਮਿਲ ਹਨ।

ਇਸ ਤੋਂ ਇਲਾਵਾ ਵਿਜੈ ਦਾਨਵ, ਗੁਰਮੀਤ ਸਿੰਘ ਦਾਦੂੁਵਾਲ, ਵਿਪਨ ਸੂਦ ਕਾਕਾ ਲੁਧਿਆਣਾ, ਜੀਵਨ ਧਵਨ, ਕਰਨੈਲ ਸਿੰਘ ਪੰਜੋਲੀ, ਹਰਜੀਤ ਸਿੰਘ ਅਦਾਲਤੀਵਾਲਾ, ਸਤਿੰਦਰਜੀਤ ਸਿੰਘ ਮੰਟਾ, ਰਾਜ ਕੁਮਾਰ ਅਤਿਕਾਏ, ਚੰਦਨ ਗਰੇਵਾਲ, ਪ੍ਰੇਮ ਵਲੈਚਾ, ਡਾ. ਰਾਜ ਸਿੰਘ ਡਿੱਬੀਪੁਰਾ, ਗੁਰਜਿੰਦਰਪਾਲ ਸਿੰਘ ਸ਼ਿਵ ਤ੍ਰਿਪਾਲਕੇ, ਟਿੱਕਾ ਯਸ਼ਵੀਰ ਚੰਦ ਨੰਗਲ, ਬਲਬੀਰ ਸਿੰਘ ਜਹਾਂਗੀਰ, ਵਿਜੈ ਛਾਬੜਾ ਅਤੇ ਦੇਸ ਰਾਜ ਆਦਿ ਮੈੰਬਰਾਂ ਨੂੰ ਵੀ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ।

 

ਬੰਗਾਲ, ਓਡੀਸ਼ਾ ਵਿੱਚ ਤੱਟਾਂ ਨਾਲ ਟਕਰਾਇਆ ਯਾਸ ਚੱਕਰਵਾਤ, 4 ਲੋਕਾਂ ਦੀ ਹੋਈ ਮੌਤ

0

ਕੋਲਕਾਤਾ : ਚੱਕਰਵਾਤੀ ਤੂਫਾਨ ‘ਯਾਸ’ ਦੇ ਬੁੱਧਵਾਰ ਨੂੰ ਦੇਸ਼ ਦੇ ਪੂਰਵੀ ਤੱਟਾਂ ਨਾਲ ਟਕਰਾਉਣ ਤੋਂ ਬਾਅਦ ਭਾਰੀ ਮੀਂਹ ਪਿਆ। ਚੱਕਰਵਾਤ ਦੇ ਦੌਰਾਨ 145 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨੀ ਹਵਾਵਾਂ ਚਲਣ ਨਾਲ ਕਈ ਮਕਾਨਾਂ ਦਾ ਨੁਕਸਾਨ ਹੋਇਆ, ਖੇਤਾਂ ਵਿੱਚ ਪਾਣੀ ਭਰ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਚੱਕਰਵਾਤ ਨਾਲ ਜੁੜੀ ਘਟਨਾਵਾਂ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਚੱਕਰਵਾਤ ਦੇ ਕਾਰਨ ਓਡਿਸ਼ਾ, ਪੱਛਮ ਬੰਗਾਲ ਤੋਂ ਝਾਰਖੰਡ ਵਿੱਚ 21 ਲੱਖ ਤੋਂ ਜਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ। ਉਪਰਲੀਆਂ ਥਾਂਵਾਂ ਤੇ ਤੱਟਾਂ ਨਾਲ ਟਕਰਾਉਣ ਤੋਂ ਬਾਅਦ ਤੂਫਾਨ ਕਮਜ਼ੋਰ ਪੈ ਗਿਆ ਸੀ।

ਚੱਕਰਵਾਤ ਦੇ ਕਾਰਨ ਓਡਿਸ਼ਾ ਵਿੱਚ 3 ਲੋਕਾਂ ਅਤੇ ਪੱਛਮ ਬੰਗਾਲ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੱਛਮ ਬੰਗਾਲ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਕੁਦਰਤੀ ਆਪਦੇ ਦੇ ਕਾਰਨ ਘੱਟ ਤੋਂ ਘੱਟ 1 ਕਰੋੜ ਲੋਕ ਪ੍ਰਭਾਵਿਤ ਹੋਏ ਹਨ।

ਨੌਜਵਾਨ ਨੇ ਆਪਣੀ ਹੀ ਦੋਸਤ ਨੂੰ ਮਾਰੀ ਗੋਲੀ,ਘਟਨਾ ਸੀ.ਸੀ.ਟੀ. ਵੀ ‘ਚ ਕੈਦ

0

ਰੂਸ ਦੀ ਰਾਜਧਾਨੀ ਮਾਸਕੋ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।ਇਕ ਨੌਜਵਾਨ ਨੇ ਮਜ਼ਾਕ-ਮਜ਼ਾਕ ‘ਚ ਹੀ ਆਪਣੀ ਦੋਸਤ ਨੂੰ ਗੋਲੀ ਮਾਰ ਦਿੱਤੀ। ਜੁਰਮ ਕਰਨ ਤੋਂ ਪਹਿਲਾਂ ਨੌਜਵਾਨ ਨੇ ਪੀੜਤ ਲੜਕੀ ਨੂੰ ਪੁੱਛਿਆ ਕਿ ਕੀ ਉਹ ਡਰਦੀ ਹੈ।

ਪੁਲਿਸ ਨੇ ਫਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੜਕ ਦੇ ਕਿਨਾਰੇ ਇੱਕ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਡੇਨਿਸ ਯੇਗੋਰੋ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦੀ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਐਂਟੀਗਾ ਪੁਲਿਸ ਵੱਲੋਂ ਮੇਹੁਲ ਚੋਕਸੀ ਨੂੰ ਕੀਤਾ ਗਿਆ ਗ੍ਰਿਫ਼ਤਾਰ

0

ਐਂਟੀਗਾ ਤੇ ਬਰਬੂਡਾ ਦੀ ਪੁਲਿਸ ਨੇ ਭਾਰਤੀ ਮੂਲ ਦੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨੂੰ ਕਾਬੂ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਐਂਟੀਗਾ ਤੋਂ ਕਿਊਬਾ ਭੱਜਣ ਦੀ ਤਿਆਰੀ ਵਿਚ ਸੀ। ਐਂਟੀਗਾ ਦੀ ਅਥਾਰਿਟੀ ਨੇ ਉਸ ਨੂੰ ਕਾਬੂ ਕੀਤੇ ਜਾਣ ਬਾਰੇ ਸੀਬੀਆਈ ਤੇ ਈਡੀ ਨੂੰ ਜਾਣੂ ਕਰਵਾ ਦਿੱਤਾ ਹੈ।

ਕੁਝ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਚੋਕਸੀ ਐਤਵਾਰ ਨੂੰ ਕੈਰੇਬਿਆਈ ਮੁਲਕ ਵਿਚ ‘ਲਾਪਤਾ’ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਚੋਕਸੀ ਤੇ ਉਸ ਦੇ ਭਤੀਜੇ ਨੀਰਵ ਮੋਦੀ ਖ਼ਿਲਾਫ਼ ਪੰਜਾਬ ਨੈਸ਼ਨਲ ਬੈਂਕ ਨਾਲ ਅਰਬਾਂ ਰੁਪਏ ਦੀ ਠੱਗੀ ਮਾਰਨ ਦਾ ਕੇਸ ਚੱਲ ਰਿਹਾ ਹੈ।

ਨੀਰਵ ਇਸ ਵੇਲੇ ਲੰਡਨ ਦੀ ਜੇਲ੍ਹ ਵਿਚ ਹੈ। ਜਾਂਚਕਰਤਾਵਾਂ ਨੇ ਚੋਕਸੀ ਦੇ ਕਈ ਰਿਸ਼ਤੇਦਾਰਾਂ ਤੇ ਸਹਿਯੋਗੀਆਂ ਨਾਲ ਗੱਲਬਾਤ ਕੀਤੀ ਸੀ। ਉਸ ਦੇ ‘ਇਕਦਮ ਲਾਪਤਾ’ ਹੋਣ ਬਾਰੇ ਜਾਂਚ ਕੀਤੀ ਜਾ ਰਹੀ ਸੀ। ਚੋਕਸੀ ਨੂੰ ਆਖ਼ਰੀ ਵਾਰ ਐਤਵਾਰ ਨੂੰ ਕਾਰ ਵਿਚ ਦੇਖਿਆ ਗਿਆ ਸੀ।

ਪੁਲਿਸ ਨੇ ਵਾਹਨ ਬਰਾਮਦ ਕਰ ਲਿਆ ਸੀ ਤੇ ਆਮ ਲੋਕਾਂ ਕੋਲੋਂ ਵੀ ਉਸ ਬਾਰੇ ਜਾਣਕਾਰੀ ਲਈ ਜਾ ਰਹੀ ਸੀ। ਐਂਟੀਗਾ ਪੁਲੀਸ ਨੇ ਚੋਕਸੀ ਬਾਰੇ ਜਾਣਕਾਰੀ ਇੰਟਰਪੋਲ’ ਨਾਲ ਵੀ ਸਾਂਝੀ ਕੀਤੀ ਸੀ ਤਾਂ ਕਿ ‘ਯੈਲੋ ਨੋਟਿਸ’ ਜਾਰੀ ਕਰਵਾਇਆ ਜਾ ਸਕੇ।

ਨਵੇਂ ਬਣਾਏ ਨਿਯਮਾਂ ਮੁਤਾਬਿਕ ਪਾਲਣਾ ਨਾ ਕਰਨ ‘ਤੇ ਟਵਿੱਟਰ ਤੇ ਫੇਸਬੁੱਕ ਨੂੰ ਕਰਨਾ ਪੈ ਸਕਦਾ ਹੈ ਸ਼ੱਟਡਾਊਨ ਦਾ ਸਾਹਮਣਾ

0

ਭਾਰਤ ਸਰਕਾਰ ਵੱਲੋਂ ਸੋਸ਼ਲ ਮੀਡੀਆ ਕੰਪਨੀਆਂ ਲਈ ਤਿੰਨ ਮਹੀਨੇ ਪਹਿਲਾਂ ਨਵੇ ਨਿਯਮ ਬਣਾਏ ਗਏ।ਇਸ ਤਰ੍ਹਾਂ ਟਵਿੱਟਰ ਤੇ ਫੇਸਬੁੱਕ ਜਿਹੇ ਵੱਡੇ ਪਲੈਟਫਾਰਮਾਂ ਦਾ ਭਾਰਤ ਵਿਚ ਅਪਰੇਸ਼ਨ ਜਾਰੀ ਰਹਿਣ ਬਾਰੇ ਕਈ ਖ਼ਦਸ਼ੇ ਖੜ੍ਹੇ ਹੋ ਗਏ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਟਵਿੱਟਰ, ਫੇਸਬੁੱਕ ਤੇ ਹੋਰ ਕੰਪਨੀਆਂ ਹਾਲੇ ਤੱਕ ਹਦਾਇਤਾਂ ਤੇ ਕੋਡ ਦੀ ਪਾਲਣਾ ਯਕੀਨੀ ਬਣਾਉਣ ਵਿਚ ਅਸਫ਼ਲ ਹੋਈਆਂ ਹਨ।

ਇਹ ਨਿਯਮ ਅੱਜ ਤੋਂ ਯਾਨੀ 26 ਮਈ ਤੋਂ ਲਾਗੂ ਹੋ ਗਏ ਹਨ। ਜੇ ਸੋਸ਼ਲ ਮੀਡੀਆ ਕੰਪਨੀਆਂ ਇਹ ਨਿਯਮ ਨਹੀਂ ਮੰਨਦੀਆਂ ਤਾਂ ਉਹ ਵਿਚੋਲੇ ਵਜੋਂ ਇਨ੍ਹਾਂ ਨੂੰ ਮਿਿਲਆ ਦਰਜਾ ਤੇ ਸੁਰੱਖਿਆ ਗੁਆ ਸਕਦੀਆਂ ਹਨ। ਇਸ ਤਰ੍ਹਾਂ ਇਹ ਕੰਪਨੀਆਂ ਭਾਰਤ ਦੇ ਮੌਜੂਦਾ ਕਾਨੂੰਨਾਂ ਦੇ ਘੇਰੇ ਵਿਚ ਆ ਜਾਣਗੀਆਂ ਤੇ ਅਪਰਾਧਕ ਕਾਰਵਾਈ ਕੀਤੀ ਜਾ ਸਕੇਗੀ। ਅਧਿਕਾਰੀਆਂ ਮੁਤਾਬਕ ਸੋਸ਼ਲ ਮੀਡੀਆ ਕੰਪਨੀ ‘ਕੂ’ ਨੂੰ ਛੱਡ ਕੇ ਅਜੇ ਤੱਕ ਕਿਸੇ ਵੀ ਹੋਰ ਨੇ ਨਾ ਤਾਂ ਪੱਕੇ ਤੌਰ ’ਤੇ ਸ਼ਿਕਾਇਤ ਅਫ਼ਸਰ ਦੀ ਨਿਯੁਕਤੀ ਕੀਤੀ ਹੈ, ਨਾ ਕੰਪਲਾਇੰਸ ਅਫ਼ਸਰ ਤੇ ਨੋਡਲ ਅਧਿਕਾਰੀ ਲਾਏ ਗਏ ਹਨ। ‘ਕੂ’ ਦੇ ਅਜੇ ਸਿਰਫ਼ 60 ਲੱਖ ਯੂਜ਼ਰ ਹੀ ਹਨ।

ਖਬਰਾਂ ਅਨੁਸਾਰ ਕੰਪਨੀਆਂ ਵੱਲੋਂ ਨਿਯਮਾਂ ਮੁਤਾਬਕ ਨਾ ਢਲਣ ਕਾਰਨ ਸਰਕਾਰ ਨਾਰਾਜ਼ ਹੈ। ਇਸ ਦੌਰਾਨ ਫੇਸਬੁੱਕ ਨੇ ਅੱਜ ਕਿਹਾ ਹੈ ਕਿ ਕੰਪਨੀ 26 ਮਈ ਨੂੰ ਲਾਗੂ ਹੋਣ ਵਾਲੀਆਂ ਹਦਾਇਤਾਂ ਮੁਤਾਬਕ ਚੱਲਣ ਲਈ ਕੰਮ ਕਰ ਰਹੀ ਹੈ।

ਦਿੱਲੀ ਵਾਲਿਆਂ ਲਈ ਰਾਹਤ ਭਰੀ ਖ਼ਬਰ, ਸਪੁਤਨਿਕ ਦੇ ਨਿਰਮਾਤਾ ਕਰਨਗੇ ਵੈਕਸੀਨ ਦੀ ਸਪਲਾਈ

0

ਨਵੀਂ ਦਿੱਲੀ : ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਰੂਸੀ ਵੈਕਸੀਨ ‘ਸਪੁਤਨਿਕ ਵੀ’ ਦੇ ਨਿਰਮਾਤਾ ਜਲਦ ਹੀ ਟੀਕੇ ਦੀ ਸਪਲਾਈ ਕਰਨਗੇ, ਪਰ ਟੀਕੇ ਦੀ ਕਿੰਨੀ ਖੁਰਾਕ ਮਿਲੇਗੀ ਇਸ ਦਾ ਅਜੇ ਤੱਕ ਨਹੀਂ ਪਤਾ ਲੱਗਿਆ।ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਕਾਲੀ ਫੰਗਸ ਦੇ 620 ਦੇ ਕਰੀਬ ਕੇਸ ਹਨ ਜਦੋਂਕਿ ਇਸ ਦੇ ਇਲਾਜ਼ ਲਈ ਲੋੜੀਂਦੇ ਐਮਫੋਟੈਰੀਸਿਨ-ਬੀ ਟੀਕਿਆਂ ਦੀ ਵੱਡੀ ਕਿੱਲਤ ਹੈ।ਦਵਾਰਕਾ ਦੇ ਵੈਗਸ ਮਾਲ ਵਿੱਚ ਪਹਿਲੇ ਟੀਕਾਕਰਨ ਕੇਂਦਰ ਦੀ ਸ਼ੁਰੂਆਤ ਕੇਜਰੀਵਾਲ ਨੇ ਕਿਹਾ, ‘ਸਪੁਤਨਿਕ ਵੀ ਦੇ ਨਿਰਮਾਤਾਵਾਂ ਨਾਲ ਗੱਲਬਾਤ ਜਾਰੀ ਹੈ। ਉਹ ਸਾਨੂੰ ਵੈਕਸੀਨਾਂ ਦੇਣਗੇ, ਕਿੰਨੀਆਂ ਇਸ ਬਾਰੇ ਫੈਸਲਾ ਅਜੇ ਹੋਣਾ ਹੈ।’

ਜ਼ਿੰਬਾਬਵੇਂ ਦੌਰੇ ‘ਚ ਬੰਗਲਾਦੇਸ਼ ਨੇ ਟੀ-20 ਮੈਚ ਵਧਾਉਣ ਦਾ ਕੀਤਾ ਫੈਸਲਾ

0

ਬੰਗਲਾਦੇਸ਼ ਦੇ ਆਗਾਮੀ ਜ਼ਿੰਬਾਬਵੇ ਦੌਰੇ ’ਚੋਂ ਇਕ ਟੈਸਟ ਮੈਚ ਘਟਾ ਕੇ ਇਕ ਟੀ 20 ਮੁਕਾਬਲਾ ਵਧਾ ਦਿੱਤਾ ਗਿਆ ਹੈ। ਸ਼ੁਰੂਆਤ ’ਚ ਇਸ ਦੌਰੇ ’ਤੇ ਬੰਗਲਾਦੇਸ਼ ਨੇ 2 ਟੈਸਟ, ਤਿੰਨ ਵਨਡੇ ਤੇ ਦੋ ਟੀ 20 ਮੈਚ ਖੇਡਣੇ ਸਨ, ਜੋ ਸੱਤ ਜੁਲਾਈ ਤੋਂ ਸ਼ੁਰੂ ਹੋਣਗੇ।

ਬੀ. ਸੀ. ਬੀ. ਦੇ ਕ੍ਰਿਕਟ ਸੰਚਾਲਨ ਪ੍ਰਧਾਨ ਅਕਰਮ ਖਾਨ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਗਾਮੀ ਢਾਕਾ ਪ੍ਰੀਮੀਅਰ ਲੀਗ (ਡੀ. ਪੀ. ਐੱਲ.) ਨੂੰ ਧਿਆਨ ’ਚ ਰੱਖਦਿਆਂ ਇਹ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦੌਰੇ ’ਚੋਂ ਇਕ ਟੈਸਟ ਘੱਟ ਕਰਨ ਤੇ ਇਕ ਟੀ 20 ਮੈਚ ਜੋੜਨ ਦਾ ਫੈਸਲਾ ਕੀਤਾ ਹੈ। ਅਸੀਂ ਡੀ. ਪੀ. ਐੱਲ. ਤੋਂ ਕੁਝ ਸਮਾਂ ਲਈ ਸਮਾਂਯੋਜਿਤ ਕਰਨ ਲਈ ਇਹ ਫੈਸਲਾ ਲਿਆ ਹੈ।

ਭਵਿੱਖ ਦੇ ਦੌਰਿਆਂ ਦੇ ਮੁਤਾਬਕ ਬੀ. ਸੀ. ਬੀ. ਦੀ 31 ਮਈ ਤੋਂ ਆਗਾਮੀ ਡੀ. ਪੀ. ਐੱਲ. ਦੀ ਮੇਜ਼ਬਾਨੀ ਕਰਨ ਦੀ ਯੋਜਨਾ ਹੈ। ਜਦਕਿ ਬੰਗਲਾਦੇਸ਼ ਟੀਮ ਦੇ 29 ਜੂਨ ਨੂੰ ਜ਼ਿੰਬਾਬਵੇ ਰਵਾਨਾ ਹੋਣ ਦੀ ਉਮੀਦ ਹੈ। ਇੱਥੇ ਆਰਾਮ ਤੇ ਅਭਿਆਸ ਪੂਰਾ ਕਰਨ ਤੋਂ ਬਾਅਦ ਉਹ ਇਕ ਟੈਸਟ ਖੇਡੇਗੀ। ਟੈਸਟ ਤੋਂ ਪਹਿਲਾਂ ਮਹਿਮਾਨ ਟੀਮ ਤਿੰਨ ਤੇ ਚਾਰ ਜੁਲਾਈ ਨੂੰ ਦੋ ਦਿਨਾ ਅਭਿਆਸ ਮੈਚ ਖੇਡੇਗੀ। ਵਨਡੇ ਸੀਰੀਜ਼ ਤੋਂ ਦੋ ਦਿਨ ਪਹਿਲਾਂ ਉਹ 14 ਜੁਲਾਈ ਨੂੰ ਇਕ ਹੋਰ ਅਭਿਆਸ ਮੈਚ ਖੇਡੇਗੀ।

ਜਾਣਕਾਰੀ ਮੁਤਾਬਿਕ ਬੀ. ਸੀ. ਬੀ. ਤਿੰਨ ਦੀ ਬਜਾਏ 5 ਟੀ-20 ਮੈਚਾਂ ਲਈ ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਮੇਜ਼ਬਾਨੀ ਕਰ ਸਕਦਾ ਹੈ।ਜਿਸ ਰਾਹੀਂ ਬੰਗਲਾਦੇਸ਼ ਦੀ ਟੀਮ ਵਿਸ਼ਵ ਕੱਪ ਲਈ ਆਪਣੀ ਤਿਆਰੀ ਸ਼ੁਰੂ ਕਰੇਗੀ।

 

ਕਪੂਰਥਲਾ ਦੀ ਰੇਲ ਕੋਚ ਫੈਕਟਰੀ ਨੇੜੇ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ

0

ਕਪੂਰਥਲਾ : ਕਪੂਰਥਲਾ ਦੀ ਰੇਲ ਕੋਚ ਫੈਕਟਰੀ ਦੇ ਗੇਟ ਕੋਲ ਅੱਜ ਭਿਆਨਕ ਅੱਗ ਲੱਗ ਗਈ ਹੈ। ਇਥੇ ਸੜਕ ‘ਤੇ ਬਣੀਆਂ ਤਕਰੀਬਨ 100 ਤੋਂ ਵੱਧ ਝੁੱਗੀਆਂ ਨੂੰ ਅੱਗ ਲੱਗ ਗਈ ਹੈ। ਇੰਨਾ ਝੁੱਗੀਆਂ ‘ਚ ਬਹੁਤ ਪਰਵਾਸੀ ਮਜ਼ਦੂਰ ਰਹਿੰਦੇ ਹਨ। ਅੱਗ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਲੋਕਾਂ ਦਾ ਸਮਾਨ ਵੀ ਸੜ ਕੇ ਰਾਖ ਹੋ ਗਿਆ ਹੈ।

ਇਸ ਅੱਗ ਨੂੰ ਬੁਝਾਉਣ ਦੇ ਲਈ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਹਨ। ਅੱਗ ਤਕਰੀਬਨ ਇਸ ਖੇਤਰ ‘ਚ 2 ਕਿਲੋਮੀਟਰ ਤੱਕ ਫੈਲੀ ਹੋਈ ਦੱਸੀ ਜਾ ਰਹੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ।