Home Blog Page 2638

ਕਿਸਾਨਾਂ ਵੱਲੋਂ ਲਗਾਏ ਧਰਨੇ ਨੂੰ ਚੁਕਵਾਉਣ ਦੀਆਂ ਕੋਸ਼ਿਸ਼ਾਂ

0

ਸਰਕਾਰ ਵੱਲੋਂ ਕਿਸਾਨਾਂ ਦਾ ਧਰਨਾ ਖਤਮ ਕਰਨ ਲਈ ਨਵੇਂ-ਨਵੇਂ ਢੰਗ ਅਪਣਾਏ ਜਾ ਰਹੇ ਹਨ। ਕਾਰਪੋਰੇਟ ਘਰਾਣੇ ਅਡਾਨੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਾਈ ਗਈ ਪਟੀਸ਼ਨ ਦਾ ਹਵਾਲਾ ਦੇ ਕੇ ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅੱਗੇ ਕਰੀਬ ਪੰਜ ਮਹੀਨੇ ਤੋਂ ਚੱਲ ਰਹੇ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਦੇ ਧਰਨੇ ਨੂੰ ਖ਼ਤਮ ਕਰਵਾਉਣ ਦੀਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਅੱਜ ਵੀ ਕਾਮਯਾਬ ਨਾ ਹੋ ਸਕੀਆਂ।

ਕਿਸਾਨ ਆਗੂਆਂ ਨੇ ਵਿਵਾਦਤ ਖੇਤੀ ਕਾਨੂੰਨਾਂ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਤੋਂ ਬਿਨਾ ਘੋਲ ਖ਼ਤਮ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ। ਦੂਜੇ ਪਾਸੇ ਥਾਣਾ ਡੇਹਲੋਂ ਵਿਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਕਾਰਵਾਈ ਨੂੰ ਕਿਸਾਨਾਂ ਨਾਲ ਹੋਣ ਵਾਲੀ ਰੁਟੀਨ ਮੀਟਿੰਗ ਕਰਾਰ ਦਿੱਤਾ।

ਇਸ ਮੀਟਿੰਗ ਵਿੱਚ ਸ਼ਾਮਲ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਘੁੰਗਰਾਣਾ ਅਤੇ ਦਵਿੰਦਰ ਸਿੰਘ ਕਿਲ੍ਹਾ ਰਾਏਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣੇ ਅਡਾਨੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਗਈ ਰਿੱਟ ਪਟੀਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਨੇ 4 ਜੂਨ ਨੂੰ ਇਸ ਸੰਬੰਧੀ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਅਦਾਲਤ ਵਿੱਚ ਜਵਾਬ ਦਾਇਰ ਕਰਨਾ ਹੈ।

ਕਿਸਾਨ ਆਗੂਆਂ ਅਨੁਸਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੇਟ ਸਾਹਮਣੇ ਲਾਇਆ ਧਰਨਾ ਉੱਥੋਂ ਹਟਾ ਕੇ ਇਕ ਪਾਸੇ ਕਰਨ ਦੀ ਬੇਨਤੀ ਕੀਤੀ ਸੀ ।ਪਰ ਕਿਸਾਨ ਆਗੂਆਂ ਨੇ ਅਜਿਹਾ ਕਰਨ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਨ੍ਹਾਂ ਵੱਲੋਂ ਕਾਨੂੰਨ ਵਾਪਸੀ ਤੱਕ ਇਹ ਘੋਲ ਜਾਰੀ ਰਹੇਗਾ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੇਕਰ ਸਰਕਾਰ ਵੱਲੋਂ ਜਬਰ ਦਾ ਰਾਹ ਅਪਣਾਇਆ ਗਿਆ ਤਾਂ ਕਿਸਾਨ ਸਬਰ ਨਾਲ ਮੁਕਾਬਲਾ ਕਰਨਗੇ।ਪਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਇਹ ਧਰਨਾ ਖ਼ਤਮ ਨਹੀਂ ਕੀਤਾ ਜਾਵੇਗਾ।

PM ਨਰਿੰਦਰ ਮੋਦੀ ਨੇ ਕੀਤਾ ਐਲਾਨ ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਨੂੰ ਮਿਲੇਗਾ ਐੱਫਡੀ ਸਕੀਮ ਦਾ ਲਾਭ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਹਾਂਮਾਰੀ ਕਾਰਨ ਅਨਾਥ ਹੋਏ ਬੱਚਿਆਂ ਦੀ ਭਲਾਈ ਲਈ ਕਈ ਅਹਿਮ ਐਲਾਨ ਕੀਤੇ ਹਨ।ਜਿਸ ਵਿੱਚ 10 ਲੱਖ ਰੁਪਏ ਦਾ ਇੱਕ ਬਾਂਡ, ਜੋ ਉਨ੍ਹਾਂ ਨੂੰ 18 ਵਰ੍ਹਿਆਂ ਦੇ ਹੋਣ ’ਤੇ ਮਿਲੇਗਾ ਅਤੇ ਸਿੱਖਿਆ ਮੁਹੱਈਆ ਕਰਵਾਉਣਾ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਇਹ ਐਲਾਨ ਸ਼ਨੀਵਾਰ ਨੂੰ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਦੂਜੀ ਵਰ੍ਹੇਗੰਢ ਦੀ ਪੂਰਵਸੰਧਿਆ ਮੌਕੇ ਕੀਤੇ। ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਦੀ ਭਲਾਈ ਲਈ ਚੁੱਕੇ ਜਾਣ ਵਾਲੇ ਕਦਮਾਂ ’ਤੇ ਚਰਚਾ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ‘ਪੀਐੱਮ-ਕੇਅਰਸ ਫਾਰ ਚਿਲਡਰਨ’ ਸਕਮਿ ਰਾਹੀਂ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।

PMO ਵੱਲੋਂ ਜਾਰੀ ਬਿਆਨ ’ਚ ਕਿਹਾ ਕਿ ਅਜਿਹੇ ਬੱਚਿਆਂ ਦੇ ਨਾਂ ਇੱਕ ਐੱਫਡੀ ਖਾਤਾ ਖੁੱਲ੍ਹਵਾਇਆ ਜਾਵੇਗਾ ਅਤੇ 18 ਸਾਲਾਂ ਦੇ ਹੋਣ ’ਤੇ ਉਨ੍ਹਾਂ ਨੂੰ 10 ਲੱਖ ਰੁਪਏ ਦਾ ਬਾਂਡ ਮੁਹੱਈਆ ਕਰਵਾਉਣ ਲਈ ਪੀਐੱਮ-ਕੇਅਰਸ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਸਕੀਮ ਰਾਹੀਂ ਇਸ ਵਿੱਚ ਯੋਗਦਾਨ ਪਾਇਆ ਜਾਵੇਗਾ।

ਫੰਡ ਵਿਚੋਂ 18 ਸਾਲ ਦੀ ਉਮਰ ਤੋਂ ਉਨ੍ਹਾਂ (ਲੜਕੀ ਜਾਂ ਲੜਕੇ) ਨੂੰ ਅਗਲੇ ਪੰਜ ਸਾਲ ਉਨ੍ਹਾਂ ਦੀਆਂ ਨਿੱਜੀ ਜ਼ਰੂਰਤਾਂ ਲਈ ਮਹੀਨਾਵਾਰ ਅਦਾਇਗੀ ਕੀਤੀ ਜਾਵੇਗੀ ਅਤੇ 23 ਸਾਲਾਂ ਦੇ ਹੋਣ ’ਤੇ ਉਨ੍ਹਾਂ ਨੂੰ ਫੰਡ ’ਚ ਜਮ੍ਹਾਂ ਰਾਸ਼ੀ ਸੌਂਪ ਦਿੱਤੀ ਜਾਵੇਗੀ। ਇਹ ਵੀ ਕਿਹਾ ਗਿਆ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਨੇੜਲੇ ਕੇਂਦਰੀ ਵਿਿਦਆਲੇ ਜਾਂ ਹੋਸਟਲ ਵਾਲੇ ਨਿੱਜੀ ਸਕੂੁਲ ’ਚ ਦਾਖ਼ਲਾ ਦਿੱਤਾ ਜਾਵੇਗਾ।

ਇਸਦੇ ਨਾਲ ਹੀ 11 ਤੋਂ 18 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਨੂੰ ਕਿਸੇ ਵੀ ਕੇਂਦਰੀ ਸਰਕਾਰੀ ਰਿਹਾਇਸ਼ੀ ਸਕੂਲ, ਜਿਵੇਂ ਸੈਨਿਕ ਸਕੂਲ ਤੇ ਨਵੋਦਿਆ ਵਿਿਦਆਲੇ ਵਿੱਚ ਦਾਖ਼ਲਾ ਦਿੱਤਾ ਜਾਵੇਗਾ। ਉਚੇਰੀ ਸਿੱਖਿਆ ਲਈ ਅਜਿਹੇ ਬੱਚੇ ਐਜੂਕੇਸ਼ਨ ਲੋਨ ਵੀ ਲੈ ਸਕਣਗੇ।ਜਿਸ ਦਾ ਵਿਆਜ ਪੀ.ਐੱਮ.ਕੇਅਰਸ ਫੰਡ ਵੱਲੋਂ ਅਦਾ ਕੀਤਾ ਜਾਵੇਗਾ।

ਦੁਨੀਆ ਭਰ ‘ਚ ਕੋਰੋਨਾ ਦੇ ਮਾਮਲੇ 16.85 ਕਰੋੜ ਤੋਂ ਜ਼ਿਆਦਾ, 35.0 ਲੱਖ ਮੌਤਾਂ

0

ਵਾਸ਼ਿੰਗਟਨ : ਪੂਰੇ ਵਿਸ਼ਵ ‘ਚ ਕੋਰੋਨਾ ਦੇ ਮਾਮਲੇ ਵਧ ਕੇ 16.85 ਕਰੋੜ ਹੋ ਗਏ ਹਨ। ਇਸ ਮਹਾਂਮਾਰੀ ਨਾਲ ਹੁਣ ਤੱਕ ਕੁਲ 35.0 ਲੱਖ ਲੋਕਾਂ ਦੀ ਮੌਤ ਹੋ ਗਈ ਹੈ। ਇਹ ਅੰਕੜੇ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ। ਸ਼ਨੀਵਾਰ ਦੀ ਸਵੇਰ ਤੱਕ, ਵਿਸ਼ਵ ‘ਚ ਕੋਰੋਨਾ ਦੇ ਕੁਲ ਮਾਮਲੇ 16,85,99,045 ਤੱਕ ਪਹੁੰਚ ਗਏ ਹਨ ਅਤੇ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 35,07,477 ਹੋ ਗਈ ਹੈ।

ਡਬਲਿਊਐਚਓ ਅਨੁਸਾਰ ਦੁਨੀਆ ਦੇ ਸਭ ਤੋਂ ਜ਼ਿਆਦਾ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ 32,869,009 ਅਤੇ 586,890 ਦੇ ਨਾਲ ਅਮਰੀਕਾ ਸਭ ਤੋਂ ਜਿਆਦਾ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ। ਕੋਰੋਨਾ ਸੰਕਰਮਣ ਦੇ ਮਾਮਲਿਆਂ ‘ਚ ਭਾਰਤ 27,555, 457 ਮਾਮਲਿਆਂ ਦੇ ਨਾਲ ਦੂਜੇ ਸਥਾਨ ‘ਤੇ ਹੈ।

ਅਭਿਨੇਤਰੀ ਮੁਨਮੁਨ ਦੱਤਾ ਖਿਲਾਫ਼ ਦਰਜ ਹੋਈ FRI,ਜਾਤੀ ਸੂਚਕ ਸ਼ਬਦ ਵਰਤਣ ਦਾ ਲੱਗਿਆ ਦੋਸ਼

0

ਟੀਵੀ ਸਟਾਰ ਮੁਨਮੁਨ ਦੱਤਾ ਵੱਲੋਂ ਦਲਿਤ ਭਾਈਚਾਰੇ ਲਈ ਵਰਤੀ ਜਾਤੀਵਾਦੀ ਸ਼ਬਦਾਵਲੀ ਕਾਰਨ ਉਹ ਮੁਸ਼ਕਿਲਾਂ ਵਿੱਚ ਪੈ ਗਈ ਹੈ।ਟੀਵੀ ਸ਼ੋਅ ‘ਤਾਰਕ ਮਹਿਤਾ ਕਾ ਓਲਟਾ ਚਸ਼ਮਾ’ ਦੀ ਬਬੀਤਾ ਜੀ ਯਾਨੀ ‘ਮੁਨਮੁਨ ਦੱਤਾ’ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਕੁਝ ਦਿਨ ਪਹਿਲਾਂ ਅਭਿਨੇਤਰੀ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿਚ ਉਸਨੇ ਦਲਿਤ ਭਾਈਚਾਰੇ ਲਈ ਜਾਤੀਵਾਦੀ ਸ਼ਬਦ ਦੀ ਵਰਤੋਂ ਕੀਤੀ ਸੀ। ਜਿਵੇਂ ਹੀ ਇਹ ਵੀਡੀਓ ਸਾਹਮਣੇ ਆਇਆ, ਲੋਕਾਂ ਨੇ ਮੁਨਮੂਨ ਦੀ ਗ੍ਰਿਫਤਾਰੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਸਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।

ਮੁਨਮੱਨ ਦੱਤਾ ਨੇ ਇਸ ਵੀਡੀਓ ਨੂੰ 10 ਮਈ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਂਝਾ ਕੀਤਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੇ ਉਪਭੋਗਤਾਵਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਦੀ ਹਰ ਜਗ੍ਹਾ ਆਲੋਚਨਾ ਹੋਈ ਸੀ।

ਇਸ ਤੋਂ ਬਾਅਦ ਅਭਿਨੇਤਰੀ ਨੇ ਵੀਡੀਓ ਡਿਲੀਟ ਕਰ ਦਿੱਤੀ ਅਤੇ ਮੁਆਫੀ ਵੀ ਮੰਗੀ। ਤੁਹਾਨੂੰ ਦੱਸ ਦੇਈਏ, ਇਸ ਵੀਡੀਓ ਵਿਚ ਅਦਾਕਾਰਾ ਆਪਣੇ ਮੇਕਅਪ ਬਾਰੇ ਗੱਲ ਕਰ ਰਹੀ ਸੀ ਅਤੇ ਉਹ ਕਹਿੰਦੀ ਹੈ, ‘ਮੇਰੇ ਕੋਲ ਇੱਕ ਅਜਿਹਾ ਲਿਪੀ ਟਿੰਟ ਹੈ, ਜਿਸ ਨੂੰ ਮੈਂ ਆਪਣੇ ਚਿਹਰੇ’ ਤੇ ਬਲਸ਼ਰ ਵਾਂਗ ਵੀ ਲਗਾ ਸਕਦੀ ਹਾਂ ਤੇ ਮੈਂ ਬਹੁਤ ਜਲਦੀ ਯੂ-ਟਿਊਬ ‘ਤੇ ਡੈਬਿਊ ਵੀ ਕਰਨ ਜਾ ਰਹੀ ਹਾਂ।’ ਇਸ ਵੀਡੀਓ ਵਿਚ ਉਸਨੇ ਜਾਤੀਵਾਦੀ ਸ਼ਬਦ ਦੀ ਵਰਤੋਂ ਕੀਤੀ ਹੈ। ਇਸ ਵੀਡੀਓ ‘ਤੇ ਮੁਨਮੂਨ ਦੱਤਾ ਨੇ ਮੁਆਫੀ ਮੰਗਦਿਆਂ ਇਕ ਬਿਆਨ ਜਾਰੀ ਕੀਤਾ ਹੈ।

ਉਸਨੇ ਲਿਖਿਆ, ‘ਇਹ ਉਸ ਵੀਡੀਓ ਦੇ ਹਵਾਲੇ ਵਿੱਚ ਹੈ,ਜਿਸ ‘ਚ ਇੱਕ ਗਲਤ ਸ਼ਬਦ ਵਿਆਖਿਆ ਕੀਤਾ ਗਿਆ ਹੈ। ਇਹ ਕਦੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਧਮਕਾਉਣਾ ਜਾਂ ਦੁੱਖ ਦੇਣਾ ਨਹੀਂ ਸੀ। ਆਪਣੀ ਭਾਸ਼ਾ ਦੀ ਰੁਕਾਵਟ ਦੇ ਕਾਰਨ, ਮੈਨੂੰ ਸਹੀ ਅਰਥਾਂ ਵਿਚ ਸ਼ਬਦ ਦਾ ਅਰਥ ਨਹੀਂ ਪਤਾ ਸੀ। ਇਕ ਵਾਰ ਮੈਨੂੰ ਪਤਾ ਲੱਗ ਗਿਆ ਕਿ ਇਸਦਾ ਕੀ ਅਰਥ ਹੈ, ਮੈਂ ਤੁਰੰਤ ਹੀ ਉਹ ਹਿੱਸਾ ਹਟਾ ਦਿੱਤਾ।

ਮੈਂ ਦਿਲੋਂ ਹਰੇਕ ਵਿਅਕਤੀ ਤੋਂ ਮੁਆਫੀ ਮੰਗਣਾ ਚਾਹੁੰਦੀ ਹਾਂ ਅਤੇ ਮੈਨੂੰ ਉਸ ਲਈ ਅਫ਼ਸੋਸ ਹੈ।ਪਰ ਉਸ ਵੱਲੋਂ ਵਰਤੀ ਗਲਤ ਸ਼ਬਦਾਵਲੀ ਕਾਰਨ ਉਸਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।

 

ਹਾਈਕੋਰਟ ਨੇ ਦਿੱਤਾ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵੱਡਾ ਝਟਕਾ

0

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸਕੂਲ ਆਉਣ ਵਾਲੇ ਬੱਚਿਆਂ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲਿਆਉਣਾ ਹੋਵੇਗਾ। ਪਹਿਲਾਂ ਸਰਕਾਰੀ ਸਕੂਲ ਬਿਨ੍ਹਾਂ ਲੀਵਿੰਗ ਸਰਟੀਫਿਕੇਟ ਦੇ ਦਾਖਲੇ ਦੇ ਰਹੇ ਸਨ। ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਸਰਕਾਰ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਸਰਕਾਰ ਦੇ ਫੈਸਲੇ ‘ਤੇ ਰੋਕ ਲਗਾ ਦਿੱਤੀ ਹੈ।

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਕਿਹਾ ਸੀ ਕਿ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸਕੂਲ ਆਉਣ ਵਾਲੇ ਬੱਚਿਆਂ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲਿਆਉਣ ਦੀ ਲੋੜ ਨਹੀਂ ਹੈ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿਦਿਆਰਥੀ ਨਿੱਜੀ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਲਾ ਰਹੇ ਸਨ।

ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਸਰਕਾਰ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਜਿਸ ਪਿੱਛੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸਕੂਲ ਆਉਣ ਵਾਲੇ ਬੱਚਿਆਂ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲਿਆਉਣਾ ਹੋਵੇਗਾ

kapil Sharma ਦੇ ਫੈਂਸ, ਫਿਰ ਹੋ ਜਾਓ ਤਿਆਰ, ਇਸ ਦਿਨ ਤੋਂ ਸ਼ੁਰੂ ਹੋਵੇਗਾ ਨਵਾਂ ਸੀਜ਼ਨ

0

ਮੁੰਬਈ : ਦ ਕਪਿਲ ਸ਼ਰਮਾ ਦੇ ਫੈਂਸ ਲਈ ਅੱਜ ਅਸੀਂ ਬਹੁਤ ਵੱਡੀ ਖੁਸ਼ਖ਼ਬਰੀ ਲੈ ਕੇ ਆਏ ਹਾਂ। ਜੀ ਹਾਂ, ਦ ਕਪਿਲ ਸ਼ਰਮਾ ਸ਼ੋਅ ਦੇ ਨਵੇਂ ਸੀਜ਼ਨ ਦੀ ਟੀਵੀ ‘ਤੇ ਵਾਪਸੀ ਹੋਣ ਜਾ ਰਹੀ ਹੈ। ਦਰਅਸਲ, ਕਪਿਲ ਸ਼ਰਮਾ ਦੇ ਸਾਰੇ ਫੈਂਸ ਉਨ੍ਹਾਂ ਦੇ ਸ਼ੋਅ ਦੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਵਿਚ ਹੁਣ ਖ਼ਬਰਾਂ ਦੀ ਮੰਨੀਏ ਤਾਂ ਕਪਿਲ ਟੀਵੀ ‘ਤੇ ਪੋਪੁਲਰ ਕਾਮੇਡੀ ਸ਼ੋਅ ਦ ਕਿਪਲ ਸ਼ਰਮਾ ਸ਼ੋਅ ਦੇ ਨਵੇਂ ਸੀਜ਼ਨ ਦੇ ਨਾਲ ਜੁਲਾਈ ਵਿੱਚ ਵਾਪਸੀ ਕਰ ਸਕਦੇ ਹਨ।

ਖ਼ਬਰਾਂ ਦੇ ਅਨੁਸਾਰ 21 ਜੁਲਾਈ ਨੂੰ ਨਵੇਂ ਸੀਜ਼ਨ ਦਾ ਪਿਹਲਾ ਐਪੀਸੋਡ ਟੈਲੀਕਾਸਟ ਹੋਵੇਗਾ। ਇਹੀ ਨਹੀਂ ਸਗੋਂ ਕਪਿਲ ਸ਼ਰਮਾ ਦੇ ਨਾਲ ਭਾਰਤੀ ਸਿੰਘ, ਕਿਕੂ ਸ਼ਾਰਦਾ, ਕ੍ਰਿਸ਼ਣਾ ਅਭਿਸ਼ੇਕ, ਸੁਮੋਨਾ ਚੱਕਰਵਰਤੀ ਅਤੇ ਚੰਦਨ ਪ੍ਰਭਾਕਰ ਸਿਹਤ ਕਈ ਦੂਜੇ ਕਲਾਕਾਰ ਵੀ ਇਸ ਵਿੱਚ ਨਜ਼ਰ ਆਉਣਗੇ। ਕ੍ਰਿਸ਼ਣਾ ਨੇ ਹਾਲ ਹੀ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ। ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਉਹ ਦ ਕਿਪਲ ਸ਼ਰਮਾ ਸ਼ੋਅ ਨੂੰ ਬਹੁਤ ਯਾਦ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਸ਼ੋਅ ਜਲਦੀ ਹੀ ਵਾਪਸੀ ਕਰੇਗਾ। ਇਸ ਖ਼ਬਰ ਤੋਂ ਬਾਅਦ ਕਪਿਲ ਦੇ ਫੈਂਸ ਬਹੁਤ ਖੁਸ਼ ਅਤੇ ਉਤਸੁਕ ਹਨ।

ਜਗਰਾਉ ‘ਚ ASI ਦਾ ਕਤਲ ਕਰਨ ਵਾਲੇ 2 ਗੈਂਗਸਟਰਾਂ ਨੂੰ ਕੀਤਾ ਗਿਆ ਕਾਬੂ

0

ਜਗਰਾਉਂ ‘ਚ ਕਤਲ ਕੀਤੇ ਗਏ ਦੋ ਥਾਣੇਦਾਰਾਂ ਦੇ ਮਾਮਲੇ ਵਿੱਚ ਅੱਜ ਪੰਜਾਬ ਪੁਲਿਸ ਦੀ OCCU ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਦਰਅਸਲ ਪੰਜਾਬ ਪੁਲਿਸ ਨੇ ਦੋ ਇਨਾਮੀ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਪੰਜਾਬ ਪੁਲਿਸ ਦੀ OCCU ਟੀਮ ਨੇ ਜਗਰਾਉਂ ASI ਕਤਲ ਕੇਸ ਦੇ ਮਾਮਲੇ ‘ਚ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਗੈਂਗਸਟਰ ਜੈਪਾਲ ਸਿੰਘ ਭੁੱਲਰ ਫਿਰੋਜ਼ਪੁਰੀਆ ਦੇ ਦੋ ਸਾਥੀਆਂ ਨੂੰ ਅੱਜ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਨੇ ਜਗਰਾਉਂ ਪੁਲਿਸ ਦੇ ਦੋ ਥਾਣੇਦਾਰਾਂ ਦੀ ਹੱਤਿਆ ਕੀਤੀ ਸੀ। ਦਰਅਸਲ ਕੁੱਝ ਦਿਨ ਪਹਿਲਾ ਇਨ੍ਹਾਂ ਨੇ ਜਗਰਾਉਂ ਪੁਲਿਸ ਦੇ ਦੋ ਥਾਣੇਦਾਰਾਂ ਦਾ ਰਿਵਾਲਵਰਾਂ ਨਾਲ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ।

ਉਸ ਤੋਂ ਬਾਅਦ ਤੋਂ ਹੀ ਜਗਰਾਉਂ ਪੁਲਿਸ ਅਤੇ ਪੰਜਾਬ ਪੁਲਿਸ ਦੀਆ ਟੀਮਾਂ ਪੂਰੇ ਪੰਜਾਬ ਵਿੱਚ ਇਨ੍ਹਾਂ ਗੈਂਗਸਟਰਾਂ ਦੀ ਭਾਲ ‘ਚ ਛਾਪੇਮਾਰੀ ਕਰ ਰਹੀਆਂ ਸੀ। ਜਿਸ ਤੋਂ ਬਾਅਦ ਅੱਜ 4 ਆਰੋਪੀਆਂ ਵਿੱਚੋਂ 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

BCCI ਦਾ ਵੱਡਾ ਫੈਸਲਾ, UAE ਵਿੱਚ ਸਤੰਬਰ – ਅਕਤੂਬਰ ‘ਚ ਖੇਡੇ ਜਾਣਗੇ IPL ਦੇ ਮੈਚ

0

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਬੋਰਡ ਨੇ ਆਈਪੀਐਲ 2021 ਦੇ ਬਚੇ ਹੋਏ ਮੁਕਾਬਲਿਆਂ ਨੂੰ ਯੂਏਈ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਦਿੱਤੀ ਹੈ। ਬੀਸੀਸੀਆਈ ਦੀ ਸਪੈਸ਼ਲ ਜਨਰਲ ਮੀਟਿੰਗ ਵਿੱਚ ਇਸ ਸਬੰਧ ਵਿੱਚ ਫੈਸਲਾ ਲਿਆ ਗਿਆ। ਬੀਸੀਸੀਆਈ ਆਈਪੀਐਲ ਦੇ ਬਾਕੀ ਦੇ ਮੈਚਾਂ ਨੂੰ ਸਤੰਬਰ – ਅਕਤੂਬਰ ਵਿੱਚ ਕਰਵਾਉਣ ਦੀ ਤਿਆਰੀ ਵਿੱਚ ਹਨ।

ਆਈਪੀਐਲ 2021 ਦੇ ਬਾਕੀ ਬਚੇ ਮੈਚਾਂ ਦਾ ਆਗਾਜ਼ 19 ਜਾਂ 20 ਸਤੰਬਰ ਤੋਂ ਹੋ ਸਕਦਾ ਹੈ, ਉੱਥੇ ਹੀ ਫਾਈਨਲ ਮੈਚ ਯੂਏਈ ਵਿੱਚ 10 ਅਕਤੂਬਰ ਨੂੰ ਖੇਡਿਆ ਜਾਵੇਗਾ। ਆਈਪੀਐਲ 2021 ਦੇ ਬਾਕੀ ਮੈਚਾਂ ਦਾ ਆਗਾਜ਼ 19 ਜਾਂ 20 ਸਤੰਬਰ ਤੋਂ ਹੋ ਸਕਦਾ ਹੈ, ਉੱਥੇ ਹੀ ਫਾਈਨਲ ਮੈਚ ਯੂਏਈ ਵਿੱਚ 10 ਅਕਤੂਬਰ ਨੂੰ ਖੇਡਿਆ ਜਾਵੇਗਾ। ਬੀਸੀਸੀਆਈ ਟੀ20 ਵਿਸ਼ਵ ਕੱਪ ਦੇ ਬਾਰੇ ਵਿੱਚ ਅੰਤਮ ਫੈਸਲਾ ਲੈਣ ਲਈ ਆਈਸੀਸੀ ਤੋਂ ਜੁਲਾਈ ਤੱਕ ਦਾ ਸਮਾਂ ਮੰਗੇਗਾ। ਇਸ ਸਾਲ ਟੀ20 ਵਰਲਡ ਕੱਪ ਅਕਤੂਬਰ – ਨਵੰਬਰ ਵਿੱਚ ਭਾਰਤ ਵਿੱਚ ਪ੍ਰਸਤਾਵਿਤ ਹੈ। ਜੇਕਰ ਭਾਰਤ ਵਿੱਚ ਹਾਲਾਤ ਨਹੀਂ ਠੀਕ ਹੋਏ ਤਾਂ ਵਰਲਡ ਕੱਪ ਵੀ ਯੂਏਈ ਵਿੱਚ ਕਰਵਾਇਆ ਜਾ ਸਕਦਾ ਹੈ ।

ਕੋਰੋਨਾ ਮਹਾਂਮਾਰੀ ਦੇ ਚਲਦੇ ਆਈਪੀਐਲ 2020 ਵੀ ਯੂਏਈ ਵਿੱਚ ਹੀ ਖੇਡਿਆ ਗਿਆ ਸੀ। ਜ਼ਿਕਰਯੋਗ ਗੱਲ ਹੈ ਕਿ ਬਾਇਓ ਬਬਲ ਵਿੱਚ ਕਈ ਖਿਡਾਰੀਆਂ ਦੇ ਕੋਰੋਨਾ ਪਾਜਿਟਿਵ ਪਾਏ ਜਾਣ ਤੋਂ ਬਾਅਦ 4 ਮਈ ਨੂੰ ਬੋਰਡ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਨੂੰ ਅਣਮਿਥੇ ਸਮੇਂ ਲਈ ਰੱਦ ਕਰ ਦਿੱਤਾ ਸੀ।

ਕੈਨੇਡਾ ਵਿੱਚ ਹੋਈ ਪੰਜਾਬੀ ਨੌਜਵਾਨ ਦੀ ਮੌਤ

0

ਪੰਜਾਬ ਦੇ ਇੱਕ ਨੌਜਵਾਨ ਦੀ ਵਿਦੇਸ਼’ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਰਾਮਪੁਰਾ ਜਵਾਹਰਵਾਲਾ ਦੇ ਮਨਦੀਪ ਸਿੰਘ ਦੀ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਮੌਤ ਹੋਈ ਹੈ। ਮਨਦੀਪ ਪਿਛਲੇ ਸਾਢੇ ਤਿੰਨ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਪਰਿਵਾਰ ਵਾਲਿਆਂ ਦਾ ਇਕਲੌਤਾ ਪੁੱਤਰ ਸੀ।ਉਸ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ । ਕੋਰੋਨਾ ਦੇ ਚੱਲਦੇ ਕੈਨੇਡਾ ਵਿਚ ਫਲਾਈਟਾਂ ਬੰਦ ਹੋਣ ਕਾਰਨ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾਵੇ।

ਮ੍ਰਿਤਕ ਦੇ ਪਿਤਾ ਸਤਿਗੁਰ ਸਿੰਘ ਅਤੇ ਚਾਚਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਇਕਲੌਤੇ ਪੁੱਤਰ ਮਨਦੀਪ ਸਿੰਘ ਨੂੰ 12ਵੀਂ ਦੀ ਪੜ੍ਹਾਈ ਕਰਵਾਉਣ ਤੋਂ ਬਾਅਦ ਅਤੇ ਆਈਲੈਟਸ ਕਰਨ ਮਗਰੋਂ ਵਿਦੇਸ਼ ਭੇਜਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਨਦੀਪ ਨੂੰ 40 ਲੱਖ ਰੁਪਏ ਖਰਚ ਕਰਕੇ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਭੇਜਿਆ ਸੀ। ਹੁਣ ਅਗਸਤ ਮਹੀਨੇ ਵਿਚ ਉਸ ਦੀ ਪੜ੍ਹਾਈ ਪੂਰੀ ਹੋ ਜਾਣੀ ਸੀ। ਇਸ ਤੋਂ ਬਾਅਦ ਉਸਨੇ ਆਪਣੀ ਪਤਨੀ ਸਿਮਰਨ ਨੂੰ ਨਾਲ ਲੈ ਕੇ ਜਾਣਾ ਸੀ। ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਰਿਵਾਰ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਸਾਡੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਭਾਰਤ ਭੇਜਿਆ ਜਾਵੇ।

ਨਸ਼ਿਆਂ ਦੀ ਦਲ-ਦਲ ‘ਚੋ ਬਾਹਰ ਨਿਕਲੀ ਡਾਂਸਰ ਨੇ ਨੌਜਵਾਨਾਂ ਨੂੰ ਨਸ਼ੇ ਛੱਡਣ ਲਈ ਕੀਤਾ ਪ੍ਰੇਰਿਤ

0

ਗੁਰਦਾਸਪੁਰ: ਦੇਸ਼ ਵਿਚ ਕੋਰੋਨਾ ਕਾਰਨ ਲਗਾਏ ਗਏ ਲੌਕਡਾਊਨ ਕਾਰਨ ਹਰ ਇਕ ਵਰਗ ਦਾ ਕਾਰੋਬਾਰ ਕਾਫੀ ਪ੍ਰਭਾਵਿਤ ਹੋਇਆ ਹੈ।ਹਰ ਇੱਕ ਵਿਅਕਤੀ ਨੂੰ ਅਨੇਕਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।ਪਰ ਇਸਦਾ ਸਭ ਤੋਂ ਵੱਧ ਪ੍ਰਭਾਵ ਵਿਆਹਾਂ-ਸ਼ਾਦੀਆਂ ਵਿੱਚ ਨੱਚ ਗਾ ਕੇ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਸੱਭਿਆਚਾਰਕ ਗਰੁੱਪਾਂ ਦੇ ਉੱਪਰ ਪਿਆ ਹੈ।ਅਜਿਹੀ ਹੀ ਇਕ ਗੁਰਦਾਸਪੁਰ ਦੀ ਡਾਂਸਰ ਹੈ,ਜੋ ਲੌਕਡਾਉਨ ਵਿੱਚ ਕੰਮਕਾਜ ਠੱਪ ਹੋਣ ਤੋਂ ਬਾਅਦ ਹੁਣ ਗੁਰਦਾਸਪੁਰ ਦੇ ਇਕ ਨਸ਼ਾ ਮੁਕਤੀ ਕੇਂਦਰ ਵਿਚ ਨਸ਼ੇੜੀ ਮਰੀਜ਼ਾਂ ਨੂੰ ਡਾਂਸ ਅਤੇ ਯੋਗਾ ਸਿਖਾ ਕੇ ਆਪਣਾ ਪੇਟ ਪਾਲ ਰਹੀ ਹੈ।

ਇਹ ਡਾਂਸਰ ਪਹਿਲਾਂ ਖੁਦ ਵੀ ਨਸ਼ੇ ਦੀ ਆਦੀ ਸੀ ਅਤੇ ਹੁਣ ਨਸ਼ਿਆਂ ਨੂੰ ਛੱਡ ਦੂਸਰਿਆਂ ਨੂੰ ਜਾਗਰੂਕ ਕਰ ਰਹੀ ਹੈ।ਇਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਹਿ ਰਹੀ ਹੈ।ਇਸ ਡਾਂਸਰ ਨੇ ਖ਼ਾਸ ਗੱਲਬਾਤ ਵਿਚ ਨਸ਼ਿਆਂ ਦੀ ਦਲ- ਦਲ ਵਿੱਚ ਫਸੀਆਂ ਕੁੜੀਆਂ ਬਾਰੇ ਵੀ ਕਈ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ।ਆਪਣੀ ਦਾਸਤਾਨ ਸੁਣਾਉਂਦੇ ਹੋਏ ਇਸ ਡਾਂਸਰ ਨੇ ਦੱਸਿਆ ਕਿ ਉਹ ਲੌਕਡਾਉਣ ਤੋਂ ਪਹਿਲਾਂ ਸਭਿਆਚਾਰ ਗਰੁੱਪ ਵਿੱਚ ਕੰਮ ਕਰਦੀ ਸੀ ਅਤੇ ਗਰੁੱਪ ਵਿੱਚ ਦੋ ਸਾਲ ਕੰਮ ਕਰਨ ਤੋਂ ਬਾਅਦ ਉਹ ਨਸ਼ੇ ਦੀ ਆਦੀ ਹੋ ਗਈ ਅਤੇ ਕਰੀਬ ਇਕ ਸਾਲ ਉਸ ਨੇ ਨਸ਼ਾ ਕੀਤਾ।

ਉਸਨੇ ਦੱਸਿਆ ਕਿ ਲੌਕਡਾਊਨ ਦੌਰਾਨ ਨਸ਼ਾ ਨਾ ਮਿਲਣ ਕਾਰਨ ਉਸ ਨੂੰ ਕਾਫੀ ਪ੍ਰੇਸ਼ਾਨੀ ਹੋਣ ਲੱਗੀ ਅਤੇ ਉਸਨੇ ਆਪਣੇ ਆਪ ਨੂੰ ਨਸ਼ੇ ਤੋਂ ਦੂਰ ਕਰਨ ਦਾ ਫੈਸਲਾ ਕੀਤਾ।ਉਹ ਗੁਰਦਾਸਪੁਰ ਦੇ ਇਕ ਨਸ਼ਾ ਮੁਕਤੀ ਕੇਂਦਰ ਵਿਚ ਭਰਤੀ ਹੋ ਗਈ ।ਜਿੱਥੇ ਉਸ ਨੇ ਤਿੰਨ ਮਹੀਨਿਆਂ ਤੋਂ ਬਾਅਦ ਨਸ਼ੇ ਦੀ ਭੈੜੀ ਆਦਤ ਨੂੰ ਤਿਆਗ ਕੇ ਇੱਕ ਨਵੀਂ ਜਿੰਦਗੀ ਸ਼ੁਰੂ ਕਰ ਦਿੱਤੀ।

ਉਸ ਨੇ ਫ਼ੈਸਲਾ ਕੀਤਾ ਕਿ ਉਹ ਇਸ ਨਸ਼ਾ ਮੁਕਤੀ ਕੇਂਦਰ ਵਿਚ ਹੀ ਰਹਿ ਕੇ ਨੌਜਵਾਨ ਮੁੰਡੇ ਕੁੜੀਆਂ ਨੂੰ ਇਸ ਨਸ਼ੇ ਦੀ ਬੁਰੀ ਲੱਤ ਬਾਰੇ ਜਾਗਰੂਕ ਕਰੇਗੀ ਅਤੇ ਨਸ਼ੇ ਦੀ ਦਲ-ਦਲ ਵਿਚੋਂ ਬਾਹਰ ਕੱਢੇਗੀ। ਇਸ ਮਕਸਦ ਨਾਲ ਹੀ ਇਸ ਡਾਂਸਰ ਨੇ ਨਸ਼ਾ ਮੁਕਤੀ ਕੇਂਦਰ ‘ਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਸ਼ੇ ਵਿੱਚ ਫਸੇ ਨੌਜਵਾਨ ਮੁੰਡੇ-ਕੁੜੀਆਂ ਨੂੰ ਇਸ ‘ਚੋ ਬਾਹਰ ਨਿਕਲਣ ਲਈ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ।