Home Blog Page 2621

ਅਰੁਣਾ ਚੌਧਰੀ ਨੇ ਕੀਤਾ ਐਲਾਨ ਸਰਕਾਰੀ ਨੌਕਰੀਆਂ ‘ਚ ਦਿਵਿਆਂਗਜਨ ਦਾ 4 ਫ਼ੀਸਦੀ ਰਾਖਵਾਂ ਕੋਟਾ ਰੱਖਿਆ ਜਾਵੇਗਾ

0

ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਾਲ ਵੱਖ-ਵੱਖ ਵਿਭਾਗਾਂ ਵਿਚ ਕੱਢੀਆਂ ਜਾਣ ਵਾਲੀਆਂ 50 ਹਜ਼ਾਰ ਆਸਾਮੀਆਂ ਵਿਚੋਂ ਦਿਵਿਆਂਗਜਨਾਂ ਦੇ ਬਣਦੇ 4 ਫ਼ੀਸਦੀ ਰਾਖਵੇਂ ਕੋਟੇ ਮੁਤਾਬਕ 2 ਹਜ਼ਾਰ ਆਸਾਮੀਆਂ ਉਤੇ ਦਿਵਿਆਂਗ ਵਿਅਕਤੀਆਂ ਦੀ ਭਰਤੀ ਯਕੀਨੀ ਬਣਾਈ ਜਾਵੇਗੀ।

ਇੱਥੇ ਮੰਗਲਵਾਰ ਨੂੰ ਪੰਜਾਬ ਭਵਨ ਵਿਖੇ ਸਟੇਟ ਐਡਵਾਈਜ਼ਰੀ ਬੋਰਡ (ਦਿਵਿਆਂਗਜਨ) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੈਡਮ ਚੌਧਰੀ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਪਣੀ ਵਚਨਬੱਧਤਾ ਤਹਿਤ ਪਹਿਲਾਂ ਹੀ ਸਮਾਜਿਕ ਸੁਰੱਖਿਆ ਪੈਨਸ਼ਨਾਂ 750 ਤੋਂ ਵਧਾ ਕੇ 1500 ਰੁਪਏ ਕਰ ਦਿੱਤੀ ਹੈ, ਜੋ ਪਹਿਲੀ ਜੁਲਾਈ ਤੋਂ ਦਿਵਿਆਂਗਜਨ ਤੇ ਹੋਰ ਲਾਭਪਾਤਰੀਆਂ ਨੂੰ ਮਿਲੇਗੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇਸ ਸਾਲ ਰਾਜ ਦੇ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿੱਚ 50 ਹਜ਼ਾਰ ਦੇ ਕਰੀਬ ਆਸਾਮੀਆਂ ਕੱਢੀਆਂ ਜਾਣਗੀਆਂ, ਜਿਨ੍ਹਾਂ ਵਿਚ ਦਿਵਿਆਂਗਜਨਾਂ ਦਾ ਬਣਦਾ 4 ਫ਼ੀਸਦੀ ਕੋਟਾ ਭਰਵਾਇਆ ਜਾਵੇਗਾ।

ਕੈਬਨਿਟ ਮੰਤਰੀ ਨੇ ਹੁਕਮ ਦਿੱਤਾ ਕਿ ਪੈਰਾ ਖਿਡਾਰੀਆਂ ਲਈ 35 ਏਕੜ ਵਿਚ ਬਣਨ ਵਾਲੇ ਸਟੇਡੀਅਮ ਲਈ ਜ਼ਮੀਨ ਦੀ ਜਲਦ ਸ਼ਨਾਖ਼ਤ ਕੀਤੀ ਜਾਵੇ ਤਾਂ ਜੋ ਸਟੇਡੀਅਮ ਦਾ ਨਿਰਮਾਣ ਜਲਦੀ ਕਰਵਾਇਆ ਜਾ ਸਕੇ। ਵੱਖ-ਵੱਖ ਵਿਭਾਗਾਂ ਵੱਲੋਂ ਦਿਵਿਆਂਗਜਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸ੍ਰੀਮਤੀ ਚੌਧਰੀ ਨੇ ਆਦੇਸ਼ ਦਿੱਤਾ ਕਿ ਪਾਰਕਾਂ, ਬੱਸ ਸਟੈਂਡਾਂ ਅਤੇ ਬੱਸਾਂ ਵਿੱਚ ਦਿਵਿਆਂਗ ਵਿਅਕਤੀਆਂ ਤੇ ਦਿਵਿਆਂਗ ਬੱਚਿਆਂ ਦੀ ਸਹੂਲਤ ਦਾ ਪ੍ਰਬੰਧ ਯਕੀਨੀ ਹੋਵੇ ਅਤੇ ਇਸ ਸਬੰਧੀ ਛੇਤੀ ਸਮੀਖਿਆ ਕਰਕੇ ਰਿਪੋਰਟ ਸੌਂਪੀ ਜਾਵੇ ਤਾਂ ਜੋ ਜਿੱਥੇ ਅਜਿਹੀਆਂ ਸਹੂਲਤਾਂ ਦੀ ਘਾਟ ਹੈ, ਉਥੇ ਇਨ੍ਹਾਂ ਦੇ ਪ੍ਰਬੰਧ ਕਰਵਾਇਆ ਜਾਵੇ।

ਕੈਬਨਿਟ ਮੰਤਰੀ ਨੇ ਹੁਕਮ ਦਿੱਤਾ ਕਿ ਪੈਰਾ ਖਿਡਾਰੀਆਂ ਲਈ 35 ਏਕੜ ਵਿਚ ਬਣਨ ਵਾਲੇ ਸਟੇਡੀਅਮ ਲਈ ਜ਼ਮੀਨ ਦੀ ਜਲਦ ਸ਼ਨਾਖ਼ਤ ਕੀਤੀ ਜਾਵੇ ਤਾਂ ਜੋ ਸਟੇਡੀਅਮ ਦਾ ਨਿਰਮਾਣ ਜਲਦੀ ਕਰਵਾਇਆ ਜਾ ਸਕੇ। ਵੱਖ-ਵੱਖ ਵਿਭਾਗਾਂ ਵੱਲੋਂ ਦਿਵਿਆਂਗਜਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸ੍ਰੀਮਤੀ ਚੌਧਰੀ ਨੇ ਆਦੇਸ਼ ਦਿੱਤਾ ਕਿ ਪਾਰਕਾਂ, ਬੱਸ ਸਟੈਂਡਾਂ ਅਤੇ ਬੱਸਾਂ ਵਿੱਚ ਦਿਵਿਆਂਗ ਵਿਅਕਤੀਆਂ ਤੇ ਦਿਵਿਆਂਗ ਬੱਚਿਆਂ ਦੀ ਸਹੂਲਤ ਦਾ ਪ੍ਰਬੰਧ ਯਕੀਨੀ ਹੋਵੇ ਅਤੇ ਇਸ ਸਬੰਧੀ ਛੇਤੀ ਸਮੀਖਿਆ ਕਰਕੇ ਰਿਪੋਰਟ ਸੌਂਪੀ ਜਾਵੇ ਤਾਂ ਜੋ ਜਿੱਥੇ ਅਜਿਹੀਆਂ ਸਹੂਲਤਾਂ ਦੀ ਘਾਟ ਹੈ, ਉਥੇ ਇਨ੍ਹਾਂ ਦੇ ਪ੍ਰਬੰਧ ਕਰਵਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਕੋਵਿਡ ਕਾਰਨ ਇਸ ਸੰਸਾਰ ਤੋਂ ਜਾਣ ਵਾਲਿਆਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਕੇਸ ਜਲਦੀ ਤੋਂ ਜਲਦੀ ਬਣਾ ਕੇ ਭੇਜੇ ਜਾਣ ਤਾਂ ਕਿ ਮਾਲੀ ਮਦਦ ਛੇਤੀ ਦਿੱਤੀ ਜਾ ਸਕੇ।

Co Vaccine ਦੀ Testing ਲਈ ਪਟਨਾ AIIMS ‘ਚ 6 ਤੋਂ 12 ਸਾਲ ਦੇ ਬੱਚਿਆਂ ਦੀ ਜਾਂਚ ਸ਼ੁਰੂ

0

ਪਟਨਾ : ਕੋਰੋਨਾ ਵਾਇਰਸ ਸੰਕਰਮਣ ਤੋਂ ਬਚਾਅ ਲਈ ਕੋਵੈਕਸੀਨ ਦੇ ਟੀਕਿਆਂ ਦੇ ਬੱਚਿਆਂ ‘ਚ ਪ੍ਰੀਖਣ ਲਈ ਇੱਥੇ ਦੇ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ(ਏਮਜ਼) ‘ਚ 6 ਤੋਂ 12 ਸਾਲ ਦੇ ਬੱਚਿਆਂ ਦੀ ਜਾਂਚ ਸ਼ੁਰੂ ਹੋ ਗਈ। ਪਟਨਾ ਏਮਜ਼ ਦੇ ਕੋਵਿਡ-19 ਮੁਖੀ ਡਾਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਸ਼ਿਸ਼ੂ ਰੋਗ ਮਾਹਰਾਂ ਨੇ 6 ਤੋਂ 12 ਸਾਲ ਦੇ ਬੱਚਿਆਂ ਦੀ ਵੱਖ-ਵੱਖ ਜਾਂਚ ਸ਼ੁਰੂ ਕਰ ਦਿੱਤੀ ਹੈ। ਟੀਕੇ ਦੇ ਪਰੀਖਣ ਲਈ 50 ਤੋਂ ਵੱਧ ਬੱਚਿਆਂ ਦਾ ਹੁਣ ਤੱਕ ਰਜਿਸਟ੍ਰੇਸ਼ਨ ਹੋ ਚੁੱਕਾ ਹੈ ਅਤੇ ਛੇਤੀ ਹੀ ਕੋਵੈਕਸੀਨ ਦਾ ਕਲੀਨੀਕਲ ਟਰਾਇਲ ਸ਼ੁਰੂ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ 12 ਤੋਂ 17 ਸਾਲ ਦੀ ਉਮਰ ਦੇ 87 ਬੱਚਿਆਂ ਨੇ ਕਲੀਨਿਕਲ ਟਰਾਇਲ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ। 1 ਜੂਨ ਤੋਂ ਇਹ ਪ੍ਰਕਿਰਿਆ ਸ਼ੁਰੂ ਹੋ ਗਈ।

ਜ਼ਿਕਰਯੋਗ ਹੈ ਕਿ ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ। ਹਾਲਾਂਕਿ ਇਸ ਲਹਿਰ ਦੌਰਾਨ ਵਾਇਰਸ ਦੇ ਮਾਮਲੇ ਹੁਣ ਥੋੜ੍ਹੇ ਘੱਟ ਹੋ ਗਏ ਹਨ। ਮਾਹਰਾਂ ਨੇ ਤੀਜੀ ਲਹਿਰ ਦੀ ਵੀ ਸੰਭਾਵਨਾ ਜ਼ਾਹਰ ਕੀਤੀ ਹੈ। ਅਜਿਹੇ ਵਿਚ ਤੀਜੀ ਲਹਿਰ ਦੌਰਾਨ ਬੱਚਿਆਂ ਦੇ ਵੱਧ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਇਸ ਕਰ ਕੇ ਬੱਚਿਆਂ ਨੂੰ ਵੀ ਵੈਕਸੀਨ ਲਾਉਣਾ ਲਾਜ਼ਮੀ ਕੀਤਾ ਜਾਵੇਗਾ, ਤਾਂ ਕਿ ਇਸ ਮਹਾਮਾਰੀ ਤੋਂ ਬੱਚਿਆਂ ਦਾ ਬਚਾਅ ਕੀਤਾ ਜਾ ਸਕੇ।

ਪੰਜਾਬ ਸਰਕਾਰ ਵੱਲੋਂ ਅਧਿਆਪਕ ਰਾਸ਼ਟਰੀ ਐਵਾਰਡ ਲਈ ਅਧਿਆਪਕਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ

0

ਚੰਡੀਗੜ੍ਹ :ਪੰਜਾਬ ਸਰਕਾਰ ਨੇ ਅਧਿਆਪਕਾਂ ਦੇ ਸਨਮਾਨ ਲਈ ਅਧਿਆਪਕਾਂ ਤੋਂ ਅਰਜ਼ੀਆਂ ਮੰਗੀਆਂ ਹਨ।ਪੰਜਾਬ ਸਰਕਾਰ ਨੇ ਅਧਿਆਪਕ ਰਾਸ਼ਟਰੀ ਐਵਾਰਡ-2021 ਲਈ ਅਧਿਆਪਕਾਂ ਤੋਂ 20 ਜੂਨ, 2021 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅਧਿਆਪਕਾਂ ਨੂੰ http://nationalawardstoteachers.mhrd.gov.in ’ਤੇ ਰਜਿਸਟ੍ਰੇਸ਼ਨ ਕਰਨ ਲਈ ਆਖਿਆ ਹੈ। ਇਸ ਐਵਾਰਡ ਲਈ ਸਾਰੇ ਸਕੂਲ ਮੁਖੀ/ ਇੰਚਾਰਜ ਅਤੇ ਰੈਗੂਲਰ ਅਧਿਆਪਕ ਅਪਲਾਈ ਕਰ ਸਕਦੇ ਹਨ।

ਜਾਣਕਾਰੀ ਅਨੁਸਾਰ ਇਸ ਐਵਾਰਡ ਦੇ ਮੁਲਾਂਕਣ ਲਈ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਚੋਣ ਕਮੇਟੀ ਬਣਾਈ ਜਾਵੇਗੀ।ਇਹ ਕਮੇਟੀ ਤਿੰਨ ਉਮੀਦਵਾਰਾਂ ਦੇ ਨਾਂ ਚੁਣ ਕੇ ਸੂਬਾਈ ਚੋਣ ਕਮੇਟੀ ਨੂੰ 15 ਜੁਲਾਈ, 2021 ਤੱਕ ਭੇਜੇਗੀ। ਸੂਬਾਈ ਚੋਣ ਕਮੇਟੀ ਦੇ ਚੇਅਰਪਰਸਨ ਸਕੱਤਰ ਸਿੱਖਿਆ ਹੋਣਗੇ। ਉਨ੍ਹਾਂ ਤੋਂ ਇਲਾਵਾ ਇਸ ਕਮੇਟੀ ਵਿੱਚ ਕੇਂਦਰ ਸਰਕਾਰ ਦਾ ਇੱਕ ਨੁਮਾਇਦਾ, ਡਾਇਰੈਕਟਰ ਸਿੱਖਿਆ (ਮੈਂਬਰ ਸਕੱਤਰ), ਡਾਇਰੈਕਟਰ ਐਸ. ਸੀ. ਈ. ਆਰ. ਟੀ. (ਮੈਂਬਰ) ਅਤੇ ਸੂਬਾਈ ਐਮ. ਆਈ. ਐਸ. ਇੰਚਾਰਜ ਹੋਣਗੇ।

ਇਹ ਸੂਬਾਈ ਚੋਣ ਕਮੇਟੀ 6 ਉਮੀਦਵਾਰਾਂ ਦੇ ਨਾਂ ਰਾਸ਼ਟਰੀ ਪੱਧਰ ਦੀ ਜਿਊਰੀ ਨੂੰ 30 ਜੁਲਾਈ, 2021 ਤੱਕ ਭੇਜੇਗੀ। ਇਨ੍ਹਾਂ ਨਾਮਜ਼ਦ ਉਮੀਦਵਾਰ ਵੱਲੋਂ ਜਿਊਰੀ ਸਾਹਮਣੇ ਆਪਣੇ ਕੰਮਾਂ/ਉਪਲੱਬਧੀਆਂ ਸਬੰਧੀ ਪੇਸ਼ਕਾਰੀ ਕੀਤੀ ਜਾਵੇਗੀ, ਜੋ ਅਧਿਆਪਕ ਵੱਧ ਅੰਕ ਲਵੇਗਾ, ਉਸ ਨੂੰ ਰਾਸ਼ਟਰੀ ਐਵਾਰਡ ਲਈ ਚੁਣਿਆ ਜਾਵੇਗਾ।

 

India ਦੇ Sri Lanka ਦੌਰੇ ‘ਤੇ Rahul Dravid ਹੋਣਗੇ ਭਾਰਤੀ ਟੀਮ ਦੇ ਕੋਚ

0

ਨਵੀਂ ਦਿੱਲੀ : ਸ਼੍ਰੀਲੰਕਾ ਦੇ ਖਿਲਾਫ ਜੁਲਾਈ ‘ਚ ਹੋਣ ਵਾਲੀ ਲਿਮੀਟਿਡ ਓਵਰ ਸੀਰੀਜ਼ ਦਾ ਸ਼ੈਡਿਊਲ ਕਨਫਰਮ ਹੋ ਗਿਆ ਹੈ। ਭਾਰਤੀ ਟੀਮ ਸ਼੍ਰੀਲੰਕਾ ਦੇ ਇਸ ਦੌਰੇ ‘ਤੇ 3 ਵਨਡੇ ਅਤੇ 3 ਟੀ – 20 ਮੈਚਾਂ ਦੀ ਸੀਰੀਜ਼ ਖੇਡੇਗੀ। ਵਰਲਡ ਟੈਸਟ ਚੈਂਪੀਅਨਸ਼ਿਪ ਫਾਇਨਲ ਅਤੇ ਇੰਗਲੈਂਡ ਦੌਰੇ ‘ਤੇ ਗਏ ਖਿਡਾਰੀ ਇਸ ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਬੀਸੀਸੀਆਈ ਇਸ ਦੌਰੇ ‘ਤੇ ਭਾਰਤ ਦੀ ਬੀ ਟੀਮ ਨੂੰ ਭੇਜੇਗਾ, ਜਿਸ ‘ਚ ਕਈ ਜਵਾਨ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ। ਦੌਰੇ ਦਾ ਆਗਾਜ਼ ਵਨਡੇ ਸੀਰੀਜ਼ ਨਾਲ ਹੋਵੇਗਾ, ਜਿਸਦਾ ਪਹਿਲਾ ਮੈਚ 13 ਜੁਲਾਈ ਨੂੰ ਖੇਡਿਆ ਜਾਵੇਗਾ। ਭਾਰਤ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਇਸ ਦੌਰੇ ‘ਤੇ ਟੀਮ ਇੰਡੀਆ ਦੇ ਹੈੱਡ ਕੋਚ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।

ਭਾਰਤ ਅਤੇ ਸ਼੍ਰੀਲੰਕਾ ਸੀਰੀਜ਼ ਦੇ ਹੋਸਟ ਬਰਾਡਕਾਸਟਰ ਸੋਨੀ ਸਪੋਰਟਸ ਨੈੱਟਵਰਕ ਨੇ ਸੋਮਵਾਰ ਨੂੰ ਟਵੀਟ ਕਰਦੇ ਹੋਏ ਇਸ ਦੌਰੇ ਦੇ ਸ਼ੈਡਿਊਲ ਦੀ ਜਾਣਕਾਰੀ ਦਿੱਤੀ। ਭਾਰਤ ਅਤੇ ਸ਼੍ਰੀਲੰਕਾ ਦੇ ਖਿਲਾਫ ਵਨਡੇ ਸੀਰੀਜ਼ ਦਾ ਪਹਿਲਾ ਮੈਚ 13 ਜੁਲਾਈ ਨੂੰ ਖੇਡਿਆ ਜਾਵੇਗਾ , ਜਦੋਂ ਕਿ ਦੂਜਾ 16 ਅਤੇ ਤੀਜਾ 18 ਜੁਲਾਈ ਨੂੰ ਹੋਵੇਗਾ। ਇਸ ਤੋਂ ਬਾਅਦ ਟੀਮ ਇੰਡੀਆ ਟੀ–20 ਸੀਰੀਜ਼ ਦਾ ਪਹਿਲਾ ਮੈਚ 21 ਜੁਲਾਈ ਨੂੰ ਖੇਡੇਗੀ। ਉਥੇ ਹੀ ਸੀਰੀਜ਼ ਦਾ ਦੂਜਾ ਮੈਚ 23 ਜੁਲਾਈ ਅਤੇ ਤੀਜਾ ਟੀ-20 ਮੁਕਾਬਲਾ 25 ਜੁਲਾਈ ਨੂੰ ਖੇਡਿਆ ਜਾਵੇਗਾ।

ਜੀਨਜ਼ ਪਾਉਣ ਜਾਂ ਵਿਦੇਸ਼ੀ ਫ਼ਿਲਮ ਦੇਖਣ ਲਈ ਮੌਤ ਦੀ ਸਜ਼ਾ! ਉੱਤਰੀ ਕੋਰੀਆ ਦੇ ਤਾਨਾਸ਼ਾਹ ਦਾ ਨਵਾਂ ਕਾਨੂੰਨ

0

ਪਿਓਂਗਯਾਂਗ: ਉੱਤਰੀ ਕੋਰੀਆ ਦੇ ਸਨਕੀ ਤਾਨਾਸ਼ਾਹ ਕਿਮ ਜੋਂਗ ਉਨ ਨੇ ਹਾਲ ਹੀ ’ਚ ਇਕ ਨਵਾਂ ਕਾਨੂੰਨ ਪੇਸ਼ ਕੀਤਾ ਹੈ। ਇਸ ਦੇ ਅਧੀਨ ਉੱਤਰੀ ਕੋਰੀਆ ’ਚ ਵਿਦੇਸ਼ੀ ਪ੍ਰਭਾਵ ਨੂੰ ਖ਼ਤਮ ਕਰਨ ਲਈ ਵਿਦੇਸ਼ੀ ਫਿਲਮਾਂ, ਕੱਪੜੇ ਤੇ ਮਾੜੀ ਭਾਸ਼ਾ ਦੀ ਵਰਤੋਂ ਕਰਨ ’ਤੇ ਮੌਤ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਕਿਮ ਜੋਂਗ ਉਨ ਨੇ ਇਕ ਵਿਅਕਤੀ ਨੂੰ ਸਿਰਫ ਇਸ ਲਈ ਮੌਤ ਦੀ ਸਜ਼ਾ ਦੇ ਦਿੱਤੀ ਸੀ ਕਿਉਂਕਿ ਉਸ ਨੂੰ ਦੱਖਣੀ ਕੋਰੀਆਈ ਫਿਲਮ ਦੇ ਨਾਲ ਫੜਿਆ ਗਿਆ ਸੀ। ਅਜਿਹੇ ਵਿਅਕਤੀ ਦੇ ਗੁਆਂਢੀਆਂ ਲਈ ਮੌਤ ਦੀ ਉਸ ਸਜ਼ਾ ਨੂੰ ਵੇਖਣਾ ਕਾਨੂੰਨੀ ਤੌਰ ’ਤੇ ਲਾਜ਼ਮੀ ਰੱਖਿਆ ਗਿਆ ਹੈ; ਤਾਂ ਜੋ ਸਭ ਨੂੰ ਕੰਨ ਹੋਣ।

ਖ਼ਬਰਾਂ ਅਨੁਸਾਰ ਪਤਾ ਲੱਗਾ ਕਿ ਜੇ ਕੋਈ ਆਪਣੇ ਕਿਸੇ ਗੁਆਂਢੀ ਵਿਅਕਤੀ ਨੂੰ ਮੌਤ ਦੀ ਸਜ਼ਾ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖਦਾ, ਤਾਂ ਉਸ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਜਾਂਦਾ ਹੈ ਤੇ ਅੱਗੇ ਉਸ ਦੀ ਸਜ਼ਾ ਵੀ ਮੌਤ ਹੀ ਹੈ। ਇਸ ਤੋਂ ਇਲਾਵਾ ਅਸ਼ਲੀਲ ਵਿਡੀਓਜ਼ ਦੀ ਸਮੱਗਲਿੰਗ ਕਰ ਕੇ ਦੇਸ਼ ਵਿੱਚ ਲਿਆਉਣ ਲਈ ਵੀ ਉੱਤਰੀ ਕੋਰੀਆ ’ਚ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ਮਹਿਲਾ ਨਾਗਰਿਕ ਨੇ ਅੱਗੇ ਦੱਸਿਆ ਕਿ ਕੋਰੋਨਾ ਮਹਾਮਾਰੀ ਤਾਂ ਪੂਰੀ ਦੁਨੀਆ ਵਿੱਚ ਹੁਣ ਆਈ ਹੈ ਪਰ ਉੱਤਰੀ ਕੋਰੀਆ ’ਚ ਉਹ ਸ਼ੁਰੂ ਤੋਂ ਹੀ ਲੌਕਡਾਊਨ ਵਾਲੀ ਹਾਲਤ ਵਿੱਚ ਰਹਿ ਰਹੇ ਹਨ। ਮਹਿਲਾ ਨਾਗਰਿਕ ਨੇ ਆਪਣੇ ਦੁੱਖ ਬਿਆਨਦਿਆਂ ਅੱਗੇ ਦੱਸਿਆ ਕਿ ਉੱਤਰੀ ਕੋਰੀਆ ਵਿੱਚ ਲੌਕਡਾਊਨ ਲਾਇਆ ਜਾਂਦਾ ਹੈ ਤੇ ਕਿਤੇ ਇੰਟਰਨੈੱਟ ਦੀ ਕੋਈ ਸੁਵਿਧਾ ਨਹੀਂ ਹੈ।

ਇਸ ਦੇਸ਼ ਵਿੱਚ ਕੋਈ ਸੋਸ਼ਲ ਮੀਡੀਆ ਵੀ ਨਹੀਂ ਹੈ। ਕੇਵਲ ਕੁਝ ਸਰਕਾਰੀ ਟੀਵੀ ਚੈਨਲ ਹਨ, ਜੋ ਇਹ ਦੱਸਦੇ ਰਹਿੰਦੇ ਹਨ ਕਿ ਦੇਸ਼ ਦੇ ਨੇਤਾ ਜਨਾਬ ਕਿਮ ਜੋਂਗ ਉਨ ਸਾਹਿਬ ਤੁਹਾਨੂੰ ਕੀ ਸੁਣਾਉਣਾ ਚਾਹੁੰਦੇ ਹਨ। ਕਿਮ ਜੋਂਗ ਉਨ ਦੇ ਨਵੇਂ ਹੁਕਮਾਂ ਅਨੁਸਾਰ ਜੇ ਕੋਈ ਵਿਅਕਤੀ ਦੱਖਣੀ ਕੋਰਖੀਆ, ਅਮਰੀਕਾ ਜਾਂ ਜਾਪਾਨ ਦੀ ਕੋਈ ਮੀਡੀਆ ਸਮੱਗਰੀ ਰੱਖਦਾ ਫੜਿਆ ਜਾਂਦਾ ਹੈ, ਤਾਂ ਉਸ ਨੂੰ ਫਾਂਸੀ ਦੀ ਸਜ਼ਾ ਮਿਲੇਗੀ। ਜੋ ਲੋਕ ਉਸ ਨੂੰ ਵੇਖਣਗੇ, ਉਨ੍ਹਾਂ ਨੂੰ 15 ਸਾਲ ਕੈਦ ਦੀ ਸਜ਼ਾ ਮਿਲੇਗੀ। ਹੁਣ ਸਥਾਨਕ ਪੁਲਿਸ ਤੇ ਫ਼ੌਜ ਅਜਿਹੇ ਲੋਕਾਂ ਦੀ ਭਾਲ ਵਿੱਚ ਹੀ ਲੱਗੀ ਰਹਿੰਦੀ ਹੈ। ਇਸ ਤੋਂ ਇਲਾਵਾ ਉੱਤਰੀ ਕੋਰੀਆ ’ਚ ਵਿਦੇਸ਼ੀ ਭਾਸ਼ਣ ਪ੍ਰਸਾਰਿਤ ਕਰਨ, ਵਿਦੇਸ਼ੀ ਸਟਾਈਲ ਦੇ ਵਾਲ਼ ਰੱਖਣ ਤੇ ਵਿਦੇਸ਼ੀ ਕੱਪੜੇ ਪਾਉਣ ’ਤੇ ਮੁਕੰਮਲ ਰੋਕ ਹੈ। ਕਿਮ ਜੋਂਗ ਉਨ ਨੇ ਇਸ ਸਭ ਨੂੰ ‘ਖ਼ਤਰਨਾਕ ਜ਼ਹਿਰ’ ਕਰਾਰ ਦਿੱਤਾ ਹੈ। ਪਿੱਛੇ ਜਿਹੇ ਕੁਝ ਨੌਜਵਾਨਾਂ ਨੂੰ ਸਿਰਫ਼ ਇਸ ਲਈ ਇੱਕ ਐਜੂਕੇਸ਼ਨ ਕੈਂਪ ਵਿੱਚ ਭੇਜ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਦੱਖਣੀ ਕੋਰੀਆ ਦੇ ਪੌਪ ਸਟਾਰਜ਼ ਵਾਂਗ ਵਾਲ਼ ਕਟਵਾਏ ਹੋਏ ਸਨ।

ਰਾਹੁਲ ਗਾਂਧੀ ਨੇ ਆਗਰਾ ਹਸਪਤਾਲ ‘ਚ ਹੋਏ ਮੌਕ ਡ੍ਰਿਲ ਲਈ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਕੀਤੀ ਮੰਗ

0

ਕੋਰੋਨਾ ਮਹਾਂਮਾਰੀ ਕਾਰਨ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਇਸ ਵਾਇਰਸ ਨੇ ਹਰ ਪਾਸੇ ਆਪਣਾ ਜਾਲ ਵਿਛਾਇਆ ਹੋਇਆ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿੱਚ ਜਿੱਥੇ ਲੋਕ ਆਕਸੀਜਨ ਅਤੇ ਹੋਰ ਜ਼ਰੂਰੀ ਦਵਾਈਆਂ ਲਈ ਸੰਘਰਸ਼ ਕਰ ਰਹੇ ਸਨ, ਉਥੇ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਉੱਤਰ ਪ੍ਰਦੇਸ਼ ਦੇ ਆਗਰਾ ਦੇ ਇੱਕ ਹਸਪਤਾਲ ਨੇ ਇਹ ਪਤਾ ਲਗਾਉਣ ਲਈ ਕਿ ਕਿੰਨੇ ਮਰੀਜ਼ਾਂ ਦੀ ਗੰਭੀਰ ਹਾਲਤ ਹੈ, ਆਕਸੀਜਨ ਬੰਦ ਕਰਕੇ ਇੱਕ ਮੌਕ ਡ੍ਰਿਲ ਕੀਤੀ ਹੈ। ਹਸਪਤਾਲ ਦੇ ਆਪਰੇਟਰ ਦੀ ਗੱਲਬਾਤ ਸਾਹਮਣੇ ਆਉਣ ਤੋਂ ਬਾਅਦ ਹੁਣ ਹੰਗਾਮਾ ਹੋ ਗਿਆ ਹੈ। ਇਸ ਘਟਨਾ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਇਸਦੀ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਆਪਣੇ ਟਵੀਟ ਵਿੱਚ ਲਿਖਿਆ  ਕਿ ਭਾਜਪਾ ਸ਼ਾਸਨ ਵਿੱਚ ਆਕਸੀਜਨ ਅਤੇ ਮਾਨਵਤਾ ਦੋਵਾਂ ਦੀ ਭਾਰੀ ਘਾਟ ਹੈ। ਇਸ ਖ਼ਤਰਨਾਕ ਅਪਰਾਧ ਲਈ ਜ਼ਿੰਮੇਵਾਰ ਸਾਰੇ ਲੋਕਾਂ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੁੱਖ ਦੀ ਘੜੀ ਵਿੱਚ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਮੇਰੀ ਹਮਦਰਦੀ। ਉੱਤਰ ਪ੍ਰਦੇਸ਼ ਦੇ ਆਗਰਾ ਦੇ ਇੱਕ ਹਸਪਤਾਲ ਦੇ ਆਪਰੇਟਰ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਹੋ ਗਿਆ ਹੈ। ਵਾਇਰਲ ਆਡੀਓ ਵਿੱਚ ਆਪਰੇਟਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ,ਕਿ ਉਸਨੇ ਪੰਜ ਮਿੰਟਾਂ ਲਈ ਆਕਸੀਜਨ ਬੰਦ ਕਰਕੇ ਆਪਣੇ ਹਸਪਤਾਲ ਵਿੱਚ ਇੱਕ ਮੌਕ ਡਰਿਲ ਕੀਤੀ ਹੈ। ਉਸ ਡਰਿਲ ਤੋਂ ਬਾਅਦ, ਅਜਿਹੇ 22 ਮਰੀਜ਼ਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਦੀ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਸਕਦੀ ਸੀ

ਰਾਮ ਰਹੀਮ ਨੂੰ ਵੱਡਾ ਝਟਕਾ, ਹੁਣ ਹਸਪਤਾਲ ‘ਚ ਨਹੀਂ ਮਿਲ ਸਕੇਗੀ ਹਨੀਪ੍ਰੀਤ

0

ਗੁਰੂਗ੍ਰਾਮ : ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਵੱਡਾ ਝਟਕਾ ਲਗਾ ਹੈ। ਦਰਅਸਲ, ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਹੁਣ ਹਸਪਤਾਲ ‘ਚ ਉਸ ਦੀ ਦੇਖਭਾਲ ਨਹੀਂ ਕਰ ਪਾਵੇਗੀ। ਰਾਮ ਰਹੀਮ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਉਸ ਦਾ ਕਮਰਾ ਬਦਲ ਦਿੱਤਾ ਗਿਆ ਹੈ।

ਪੁਲਿਸ ਨੇ ਡੇਰਾ ਮੁਖੀ ਦੀ ਸੁਰੱਖਿਆ ਦੇ ਮੱਦੇਨਜ਼ਰ ਹਨੀਪ੍ਰੀਤ ਨੂੰ ਅਟੈਂਡੈਂਟ ਲਾਉਣ ’ਤੇ ਇਤਰਾਜ਼ ਪ੍ਰਗਟਾਇਆ ਸੀ, ਇਸ ਤੋਂ ਬਾਅਦ ਹਸਪਤਾਲ ਨੇ ਉਸ ਦਾ ਕਾਰਡ ਰੱਦ ਕਰ ਦਿੱਤਾ ਹੈ। ਸ਼ੁਰੂ ਵਿਚ ਮੇਦਾਂਤਾ ਵੱਲੋਂ 15 ਜੂਨ ਤੱਕ ਹਨੀਪ੍ਰੀਤ ਦਾ ਕਾਰਡ ਜਾਰੀ ਕੀਤਾ ਗਿਆ ਸੀ। ਹਾਲੇ ਇਹ ਤੈਅ ਨਹੀਂ ਹੈ ਕਿ ਡੇਰਾ ਮੁਖੀ ਦਾ ਇਲਾਜ ਕਿੰਨਾ ਚਿਰ ਰਹੇਗਾ।

ਪਟਿਆਲਾ ‘ਚ ਸਫ਼ਾਈ ਸੇਵਕਾਂ ਨੇ ਮੋਤੀ ਮਹਿਲ ਦਾ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਮੁਲਤਵੀ

0

ਪਟਿਆਲਾ ‘ਚ ਅੱਜ ਨਗਰ ਕੌਂਸਲ ਦਫਤਰ ਅੱਗੇ ਸਫ਼ਾਈ ਸੇਵਕਾਂ ਨੇ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਅਣਮਿਥੇ ਸਮੇਂ ਦੀ ਹੜਤਾਲ ਦੌਰਾਨ 27ਵੇਂ ਦਿਨ ਧਰਨਾ ਦੇ ਕੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਵੱਲੋਂ ਆਪਣੀਆਂ ਜ਼ਾਇਜ ਮੰਗਾਂ ਨੂੰ ਲੈ ਕੇ ਇਹ ਧਰਨਾ ਲਗਾਇਆ ਗਿਆ ਸੀ।

ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ 9 ਜੂਨ ਨੂੰ ਪਟਿਆਲਾ ’ਚ ਮੋਤੀ ਮਹਿਲ ਦੇ ਘਿਰਾਓ ਦਾ ਫੈਸਲਾ ਸਰਕਾਰ ਵੱਲੋਂ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਆਹੁਦੇਦਾਰਾਂ ਨੂੰ ਮੀਟਿੰਗ ਦਾ ਸੱਦਾ ਦੇਣ ਕਰਕੇ ਮੁਲਤਵੀ ਕਰ ਦਿੱਤੀ ਹੈ।ਉਨ੍ਹਾਂ ਨੇ ਕਿਹਾ ਜੇਕਰ ਮੀਟਿੰਗ ‘ਚ ਕੋਈ ਮਸਲਾ ਹੱਲ ਨਾ ਹੋਇਆ ਤਾਂ ਸੂਬਾ ਕਮੇਟੀ ਤਿੱਖੇ ਸੰਘਰਸ਼ ਦਾ ਐਲਾਨ ਕਰੇਗੀ।

ਇਸੇ ਦੌਰਾਨ ਅੱਜ ਸ਼੍ਰੋਮਣੀ ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਦੇ ਚੇਅਰਮੈਨ ਅਨਿਲ ਧਾਲੀਵਾਲ, ਜਗਤਾਰ ਸਿੰਘ ਤਾਰੀ, ਕੇਵਲ ਧਾਲੀਵਾਲ ਦੀ ਅਗਵਾਈ ’ਚ ਵਰਕਰਾਂ ਨੇ ਸਫਾਈ ਸੇਵਕਾਂ ਦੇ ਹੱਕ ’ਚ ਬਾਜ਼ਾਰ ’ਚ ਸਰਕਾਰ ਖ਼ਿਲਾਫ਼ ਰੈਲੀ ਕੱਢੀ। ਇਸ ਮੌਕੇ ਗੁਰੂ ਰਵਿਦਾਸ ਮਹਾਰਾਜ ਨੌਜਵਾਨ ਸਭਾ ਦੇ ਸੁਰਿੰਦਰ ਜੱਗੀ, ਵਾਲਮੀਕ ਨੌਜਵਾਨ ਸਭਾ ਦੇ ਜਤਿੰਦਰਪਾਲ ਸਿੰਘ ਦੀ ਅਗਵਾਈ ’ਚ ਵਰਕਰਾਂ ਨੇ ਸਫਾਈ ਸੇਵਕਾਂ ਦਾ ਸਾਥ ਦੇਣ ਦਾ ਐਲਾਨ ਕੀਤਾ।

ਜੇਬ ‘ਚ ਰੱਖਿਆ ਮੋਬਾਇਲ ਫੋਨ ਫਟਿਆ,ਵਿਅਕਤੀ ਹੋਇਆ ਜ਼ਖਮੀ

0

ਮੋਬਾਇਲ ਫੋਨ ਦਾ ਇਸਤੇਮਾਲ ਹੁਣ ਹਰ ਕੋਈ ਕਰ ਰਿਹਾ ਹੈ। ਇਹ ਸਭ ਦੀ ਇੱਕ ਜ਼ਰੂਰਤ ਬਣ ਗਿਆ ਹੈ।ਫੋਨ ਦਾ ਕਿਸੇ ਨਾ ਕਿਸੇ ਕਾਰਨ ਖਰਾਬ ਹੋਣਾ ਤਾਂ ਆਮ ਗੱਲ ਹੈ ਪਰ ਕਈ ਵਾਰ ਫੋਨ ਦੇ ਫੱਟਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਅਜਿਹੀ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।ਜਿਸ ਵਿਚ ਧਮਾਕੇ ਤੋਂ ਬਾਅਦ ਖਰਾਬ ਹੋਏ ਇਕ ਫੋਨ ਨੂੰ ਵੀ ਦਿਖਾਇਆ ਗਿਆ ਹੈ। ਫੋਨ ਦੇ ਪਿਛਲੇ ਪੈਨਲ ਦਾ ਹੇਠਲਾ ਹਿੱਸਾ ਉੱਡ ਗਿਆ ਹੈ। ਮੰਨਿਆ ਜਾਂਦਾ ਹੈ ਕਿ ਇਹ ਘਟਨਾ ਫੋਨ ਦੀ ਬੈਟਰੀ ਕਾਰਨ ਹੋਈ ਹੈ।

ਇਹ ਘਟਨਾ ਦਿੱਲੀ ਦੇ ਇੱਕ ਆਟੋ ਚਾਲਕ ਨਾਲ ਵਾਪਰੀ ਹੈ। ਉਸਨੇ ਕੁਝ ਮਹੀਨੇ ਪਹਿਲਾਂ ਹੀ ਇੱਕ ਨਵਾਂ ਓਪੋ ਸਮਾਰਟਫੋਨ ਖਰੀਦਿਆ ਸੀ। ਹਾਲ ਹੀ ਵਿੱਚ ਜਦੋਂ ਉਹ ਆਟੋ ਰਾਹੀਂ ਘਰ ਆ ਰਿਹਾ ਸੀ ਤਾਂ ਫੋਨ ਉਸਦੀ ਜੇਬ ਵਿੱਚ ਰੱਖਿਆ ਹੋਇਆ ਸੀ। ਵਿਅਕਤੀ ਦੇ ਅਨੁਸਾਰ ਅਚਾਨਕ ਫੋਨ ਤੋਂ ਧੂੰਆਂ ਉੱਠਣਾ ਸ਼ੁਰੂ ਹੋ ਗਿਆ, ਜਦੋਂ ਉਸਨੇ ਫੋਨ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਹੱਥ ਵੀ ਸੜ ਗਿਆ ਅਤੇ ਆਟੋ ਵਿੱਚ ਵੀ ਸੰਤੁਲਨ ਵਿਗੜ ਗਿਆ। ਆਟੋ ਦੇ ਡਿੱਗਣ ਕਾਰਨ ਉਸ ਦੀਆਂ ਦੋਵੇਂ ਲੱਤਾਂ ਨੂੰ ਵੀ ਕਾਫ਼ੀ ਸੱਟ ਲੱਗੀ ਹੈ। ਸਬੂਤ ਦੇ ਤੌਰ ‘ਤੇ ਆਦਮੀ ਨੇ ਆਪਣੀ ਸੜੀ ਹੋਈ ਪੈਂਟ ਅਤੇ ਰੁਮਾਲ ਵੀ ਦਿਖਾਇਆ।

 

Dharmendra ਨੇ ਸ਼ੁਰੂ ਕੀਤੀ Yoga ਅਤੇ Water Aerobics

0

ਮੁੰਬਈ : ਬਾਲੀਵੁੱਡ ਦੇ ਧਰਮਿੰਦਰ ਨੇ ਤੰਦਰੁਸਤ ਰਹਿਣ ਲਈ ਯੋਗ ਅਤੇ ਵਾਟਰ ਏਰੋਬਿਕਸ ਸ਼ੁਰੂ ਕਰ ਦਿੱਤੀ ਹੈ। ਧਰਮਿੰਦਰ ਇਨ੍ਹਾਂ ਦਿਨਾਂ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੇ ਹਨ। ਧਰਮਿੰਦਰ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ ਵਿੱਚ ਉਨ੍ਹਾਂ ਦੀ ਫਿਟਨੈੱਸ ਦਾ ਕਮਾਲ ਦੇਖਿਆ ਜਾ ਸਕਦਾ ਹੈ। ਧਰਮਿੰਦਰ ਨੇ ਟਵਿੱਟਰ ‘ਤੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਉਹ ਆਪਣੇ ਫ਼ਾਰਮ ਹਾਊਸ ਦੇ ਛੋਟੇ- ਜਿਹੇ ਸਵਿਮਿੰਗ ਪੂਲ ਦੇ ਅੰਦਰ ਵਾਟਰ ਏਰੋਬਿਕਸ ਕਰਦੇ ਦਿੱਖ ਰਹੇ ਹੈ।

ਇਸ ਵੀਡੀਓ ਦੇ ਨਾਲ ਧਰਮਿੰਦਰ ਨੇ ਲਿਖਿਆ, ‘‘ਦੋਸਤੋਂ, ਉਸ ਦੇ ਆਸ਼ੀਰਵਾਦ ਅਤੇ ਤੁਹਾਡੀ ਸ਼ੁਭ ਕਾਮਨਾਵਾਂ ਦੇ ਚਲਦੇ, ਮੈਂ ਯੋਗ ਅਤੇ ਹੱਲਕੀ ਕਸਰਤ ਦੇ ਨਾਲ ਵਾਟਰ ਏਰੋਬਿਕਸ ਸ਼ੁਰੂ ਕਰ ਦਿੱਤੀ ਹੈ। ਸਿਹਤ ਜਾਰੀ ਰੱਖਣਾ ਉਸ ਦੀ ਮਹਾਨ ਅਸੀਸ ਹੈ, ਜੋ ਚੱਲਦੀ ਰਹਿਣੀ ਚਾਹੀਦੀ ਹੈ। ਖ਼ੁਸ਼, ਤੰਦੁਰੁਸਤ ਅਤੇ ਮਜ਼ਬੂਤ ਰਹੋ।’’