Home Blog Page 2618

ਪੰਜਾਬ ਸਾਂਸਦਾਂ ਨੇ ਕੈਪਟਨ ਅਮਰਿੰਦਰ ਨਾਲ ਕੀਤੀ ਮੁਲਾਕਾਤ ਤੇ ਸਾਲ 2022 ਦੀਆਂ ਚੋਣਾਂ ਦੀ ਰਣਨੀਤੀ ‘ਤੇ ਵਿਚਾਰ ਵਟਾਂਦਰੇ ਕੀਤੇ, ਕਿਹਾ, ‘ਮੁੱਖ ਮੰਤਰੀ ਦੀ ਅਗਵਾਈ ‘ਤੇ ਪੂਰਾ ਭਰੋਸਾ’

0

ਚੰਡੀਗੜ੍ਹ: ਪੰਜਾਬ ਸਾਂਸਦਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੇ ਪੰਜਾਬ ਪ੍ਰਤੀ ਉਨ੍ਹਾਂ ਦੀ ਸੁਚਾਰੂ ਸੋਚ ‘ਤੇ ਪੂਰਾ ਵਿਸ਼ਵਾਸ ਹੈ ਤੇ ਸਰਕਾਰ ਵੱਲੋਂ ਪੰਜਾਬ ਵਾਸੀਆਂ ਲਈ ਚੱਲ ਰਹੇ ਮੌਜੂਦਾ ਵਿਕਾਸ ਏਜੰਡਿਆਂ ਨਾਲ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਿਲ ਕਰੇਗੀ।ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਪਟਿਆਲਾ ਤੋਂ ਸਾਂਸਦ ਪਰਨੀਤ ਕੌਰ, ਖਡੂਰ ਸਾਹਿਬ ਤੋਂ ਸਾਂਸਦ ਜਸਬੀਰ ਸਿੰਘ ਗਿੱਲ, ਜਲੰਧਰ ਤੋਂ ਸਾਂਸਦ ਸੰਤੋਖ ਸਿੰਘ ਚੌਧਰੀ, ਫ਼ਤਹਿਗੜ੍ਹ ਸਾਹਿਬ ਤੋਂ ਸਾਂਸਦ ਡਾ. ਅਮਰ ਸਿੰਘ ਤੇ ਫਰੀਦਕੋਟ ਤੋਂ ਸਾਂਸਦ ਮੁਹੰਮਦ ਸਦੀਕ ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਆਏ ਸਨ ਨੇ ਕਿਹਾ ਕਿ ਉਹ ਇੱਥੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਸਬੰਧੀ ਵਿਚਾਰ ਵਟਾਂਦਰਾ ਕਰਨ ਆਏ ਸਨ ਤੇ ਪੰਜਾਬ ਵਾਸੀ ਸਿਰਫ਼ ਤੇ ਸਿਰਫ਼ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਅਗਲੀ ਵਾਰ ਆਪਣਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ।

ਪੰਜਾਬ ਸਾਂਸਦਾਂ ਨੇ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਦੇ ਬਰਾਬਰ ਹੋਰ ਕੋਈ ਨਹੀਂ ਹੈ ਤੇ ਪੰਜਾਬੀ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੇ ਸੁਚਾਰੂ ਸੋਚ ‘ਤੇ ਆਪਣੀ ਮੋਹਰ ਲਗਾਉਣਗੇ ਤੇ ਉਨ੍ਹਾਂ ਨੂੰ ਸਾਲ 2022 ‘ਚ ਭਾਰੀ ਵੋਟਾਂ ਨਾਲ ਜਿਤਾਉਣਗੇ। ਕੋਈ ਵੀ ਅਜਿਹਾ ਨਹੀਂ ਹੈ ਜੋ ਕੈਪਟਨ ਅਮਰਿੰਦਰ ਸਿੰਘ ਦੇ ਚੰਗੇ ਸ਼ਾਸਨ ਪ੍ਰਬੰਧਨ ਦੇ ਰਿਕਾਰਡ, ਪ੍ਰਸ਼ਾਸਕੀ ਤਜ਼ਰਬੇ ਤੇ ਮਹਾਰਤ ਦੇ ਨੇੜੇ-ਤੇੜੇ ਵੀ ਹੋਵੇ ਤੇ ਉਨ੍ਹਾਂ ਦੇ ਇਸੇ ਤਜ਼ਰਬੇ ਦੀ ਲੋੜ ਪੰਜਾਬ ਨੂੰ ਇਸ ਔਖੇ ਸਮੇਂ ਵਿੱਚ ਕੋਵਿਡ ਖਿਲਾਫ਼ ਲੜਾਈ ਤੇ ਪੰਜਾਬ ਦੀ ਆਰਥਿਕ ਹਾਲਤ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਹੈ।ਸਾਂਸਦਾ ਨੇ ਅੱਗੇ ਕਿਹਾ ਕਿ ਅਗਾਮੀ ਚੋਣਾਂ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਲੜੇਗੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਜ਼ਮੀਨੀ ਪੱਧਰ ‘ਤੇ ਵਧੇਰੇ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇਗਾ।

Spain ਦੀ ਟੀਮ ਨੇ ਫੁੱਟਬਾਲ ਮੈਚ ‘ਚ Lithuania ਨੂੰ ਦਿੱਤੀ ਕਰਾਰੀ ਹਾਰ

0

ਲੰਡਨ– ਸਪੇਨ ਦੀ ਨੌਜਵਾਨ ਖਿਡਾਰੀਆਂ ਨਾਲ ਸਜੀ ਟੀਮ ਨੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਦੇ ਅਭਿਆਸ ਮੈਚ ਵਿਚ ਲਿਥੂਵਾਨੀਆ ਨੂੰ 4-0 ਨਾਲ ਕਰਾਰੀ ਹਾਰ ਦਿੱਤੀ। ਸਪੇਨ ਨੇ ਕਪਤਾਨ ਸਰਜੀਓ ਬਾਸਕੇਟ ਦੇ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੈਚ ਲਈ ਆਪਣੀ ਅੰਡਰ-21 ਟੀਮ ਦੇ ਖਿਡਾਰੀਆਂ ਨਾਲ ਟੀਮ ਤਿਆਰ ਕੀਤੀ। ਇਸ ਮੈਚ ਲਈ ਜਿਨ੍ਹਾਂ 20 ਖਿਡਾਰੀਆਂ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ, ਉਨ੍ਹਾਂ ਵਿਚੋਂ 19 ਖਿਡਾਰੀ ਕਦੇ ਸੀਨੀਅਰ ਟੀਮ ਵਿਚ ਨਹੀਂ ਖੇਡੇ ਸਨ। ਇਸ ਦੋਸਤਾਨਾ ਮੈਚ ਨੂੰ ਸੀਨੀਅਰ ਪੱਧਰ ’ਤੇ ਕੌਮਾਂਤਰੀ ਦਰਜਾ ਦਿੱਤਾ ਗਿਆ ਸੀ। ਇਹ ਕੋਚ ਲੂਈ ਡੀ ਲਾ ਫੁਏਂਟੇ ਦਾ ਵੀ ਮੁੱਖ ਟੀਮ ਦੇ ਨਾਲ ਅਧਿਕਾਰਤ ਤੌਰ ’ਤੇ ਪਹਿਲਾ ਮੈਚ ਸੀ।

ਇਸ ਦੌਰਾਨ ਫਰਾਂਸ ਨੇ ਇਕ ਹੋਰ ਮੈਚ ਵਿਚ ਬੁਲਗਾਰੀਆ ਨੂੰ 3-0 ਨਾਲ ਹਰਾਇਆ ਪਰ ਇਸ ਮੈਚ ਵਿਚ ਉਸਦੇ ਸਟਾਰ ਖਿਡਾਰੀ ਕਰੀਮ ਬੇਂਜੇਮਾ ਦੇ ਜ਼ਖ਼ਮੀ ਹੋਣ ਨਾਲ ਯੂਰਪੀਅਨ ਚੈਂਪੀਅਨਸ਼ਿਪ ਤੋਂ ਪਹਿਲਾਂ ਉਸਦੀਆਂ ਚਿੰਤਾਵਾਂ ਵੱਧ ਗਈਆਂ। ਬੇਂਜੇਮਾ ਸਿਰਫ 41 ਮਿੰਟ ਤਕ ਹੀ ਮੈਦਾਨ ’ਤੇ ਰਹਿ ਸਕਿਆ।

ਬੇਂਜੇਮਾ ਦੀ ਜਗ੍ਹਾ ਮੈਦਾਨ ’ਤੇ ਉੱਤਰੇ ਓਲੀਵਰ ਗਿਰੋਡ ਨੇ ਆਖਰੀ ਸੱਤ ਮਿੰਟ ਵਿਚ ਦੋ ਗੋਲ ਕੀਤੇ। ਉਸ ਤੋਂ ਪਹਿਲਾਂ ਐਂਟੋਨੀ ਗ੍ਰਿਜਮੈਨ ਨੇ 29ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ ਸੀ। ਹੋਰਨਾਂ ਅਭਿਆਸ ਮੈਚਾਂ ਵਿਚ ਚੈੱਕ ਗਣਰਾਜ ਨੇ ਅਲਬਾਨੀਆ ਨੂੰ 3-1 ਨਾਲ ਹਰਾਇਆ ਜਦਕਿ ਆਇਸਲੈਂਡ ਤੇ ਪੋਲੈਂਡ ਦਾ ਮੈਚ 2-2 ਨਾਲ ਤੇ ਹੰਗਰੀ ਤੇ ਆਇਰਲੈਂਡ ਦਾ ਮੈਚ ਗੋਲ ਰਹਿਤ ਡਰਾਅ ਰਿਹਾ।

Munna Bhai ਵਰਗੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ Boman Irani ਦੀ ਮਾਂ ਦਾ ਦਿਹਾਂਤ

0

ਮੁੰਬਈ : ਅਦਾਕਾਰ ਬੋਮਨ ਈਰਾਨੀ ਦੀ ਮਾਂ ਜੇਰਬਾਨੂ ਈਰਾਨੀ ਦਾ ਉਮਰ ਸਬੰਧੀ ਬਿਮਾਰੀਆਂ ਦੇ ਕਾਰਨ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ 94 ਸਾਲ ਦੀ ਸਨ। 3 ਈਡੀਅਟਸ ਅਤੇ ਮੁੰਨਾਭਾਈ ਸੀਰੀਜ਼ ਵਰਗੀਆਂ ਫਿਲਮਾਂ ਵਿਚ ਅਭਿਨੈ ਕਰਨ ਲਈ ਮਸ਼ਹੂਰ ਬੋਮਨ ਨੇ ਇੰਸਟਾਗ੍ਰਾਮ ਉੱਤੇ ਪੋਸਟ ਕਰਕੇ ਆਪਣੀ ਮਾਂ ਨੂੰ ਸ਼ਰਧਾਂਜਲੀ ਦਿੱਤੀ। ਬੋਮਨ (61) ਨੇ ਕਿਹਾ ਕਿ ਉਹ 32 ਸਾਲ ਦੀ ਉਮਰ ਤੋਂ ਮੇਰੇ ਲਈ ਮਾਂ ਅਤੇ ਪਿਤਾ ਦੋਵੇਂ ਸਨ।

ਦਸੰਬਰ 1959 ‘ਚ ਬੋਮਨ ਦੇ ਜਨਮ ਤੋਂ ਛੇ ਮਹੀਨੇ ਪਹਿਲਾਂ ਜੇਰਬਾਨੂ ਦੇ ਪਤੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਘਰ ਦੀ ਦੁਕਾਨ ਦਾ ਕੰਮ ਆਪਣੇ ਹੱਥ ਵਿੱਚ ਲੈ ਲਿਆ ਸੀ। ਬੋਮਨ ਨੇ ਉਨ੍ਹਾਂ ਦੀ ਤਸਵੀਰ ਸਾਂਝਾ ਕਰਦੇ ਹੋਏ ਲਿਖਿਆ, ਉਹ ਕਿੰਨੀ ਚੰਗੀ ਇਨਸਾਨ ਸਨ। ਮਜ਼ੇਦਾਰ ਕਿੱਸੀਆਂ – ਕਹਾਣੀਆਂ ਨਾਲ ਭਰਪੂਰ, ਜੋ ਕੇਵਲ ਉਹ ਹੀ ਸੁਣਾ ਸਕਦੀ ਸਨ। ਜਦੋਂ ਉਨ੍ਹਾਂ ਦੇ ਕੋਲ ਬਹੁਤ ਕੁੱਝ ਨਹੀਂ ਸੀ ਤੱਦ ਵੀ ਉਹ ਵੱਡੇ ਦਿਲ ਵਾਲੀ ਸਨ।

ਐਪ ਰਾਹੀਂ 150 ਕਰੋੜ ਰੁਪਏ ਦੀ ਠੱਗੀ ਮਾਰਨ ਵਾਲਾ ਗਿਰੋਹ ਹੋਇਆ ਕਾਬੂ

0

ਨਵੀਂ ਦਿੱਲੀ : ਅਕਸਰ ਠੱਗਾਂ ਦੁਆਰਾ ਲੋਕਾਂ ਨੂੰ ਲੁੱਟਣ ਲਈ ਨਵੇਂ-ਨਵੇਂ ਢੰਗ ਅਪਣਾਏ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ। ਜਿੱਥੇ ਮੁਲਜ਼ਮਾਂ ਨੇ 2 ਮਹੀਨਿਆਂ ਅੰਦਰ 150 ਕਰੋੜ ਰੁਪਏ ਠੱਗੇ। ਮੁਲਜ਼ਮ 2 ਮੋਬਾਇਲ ਐਪਸ ’ਤੇ ਪੈਸੇ ਨਿਵੇਸ਼ ਕਰਨ ’ਤੇ ਦਿਲਖਿੱਚਵੀਂ ਰਿਟਰਨ ਦੇਣ ਦਾ ਵਾਅਦਾ ਕਰਨ ਵਾਲੇ ਇਕ ਵੱਡੇ ਗਿਰੋਹ ਦੇ ਮੈਂਬਰ ਹਨ। ਦਿੱਲੀ ਪੁਲਸ ਦੇ ਸਾਈਬਰ ਸੈੱਲ ਨੇ 2 ਚਾਰਟਰਡ ਅਕਾਊਂਟੈਂਟਾਂ ਸਮੇਤ 11 ਵਿਅਕਤੀਆਂ ਨੂੰ 5 ਲੱਖ ਤੋਂ ਵੱਧ ਲੋਕਾਂ ਨਾਲ ਠੱਗੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਕੁਲ 11 ਕਰੋੜ ਦੀ ਰਕਮ ਤਾਂ ਪੁਲਸ ਨੇ ਵੱਖ-ਵੱਖ ਬੈਂਕ ਖਾਤਿਆਂ ਅਤੇ ਰਕਮ ਤਬਦੀਲ ਕਰਨ ਵਾਲੇ ਪੇਮੈਂਟ ਗੇਟਵੇ ’ਚ ਰੁਕਵਾ ਦਿੱਤੀ ਹੈ।

ਸੀਨੀਅਰ ਪੁਲਸ ਅਧਿਕਾਰੀਆਂ ਨੇ ਬੁੱਧਵਾਰ ਦੱਸਿਆ ਕਿ ਸੋਸ਼ਲ ਮੀਡੀਆ ’ਤੇ 2 ਮੋਬਾਇਲ ਐਪਸ ‘ਪਾਵਰ ਬੈਂਕ’ ਅਤੇ ‘ਈਜ਼ੈੱਡ ਪਲਾਨ’ ਬਾਰੇ ਪੂਰੇ ਦੇਸ਼ ਵਿਚ ਲੋਕ ਸ਼ਿਕਾਇਤਾਂ ਕਰ ਰਹੇ ਸਨ। ਇਹ ਐਪਸ ਪੈਸਿਆਂ ਦੇ ਨਿਵੇਸ਼ ’ਤੇ ਦਿਲਖਿੱਚਵੀਂ ਰਿਟਰਨ ਦੇਣ ਦਾ ਵਾਅਦਾ ਕਰ ਰਹੇ ਸਨ।

ਪੁਲਸ ਨੇ ਦੱਸਿਆ ਕਿ ਬੈਂਕ ਖਾਤਿਆਂ ਨਾਲ ਜੁੜੇ ਮੋਬਾਇਲ ਨੰਬਰਾਂ ਦਾ ਵਿਸ਼ਲੇਸ਼ਣ ਕਰਨ ’ਤੇ ਪਾਇਆ ਗਿਆ ਕਿ ਇਕ ਮੁਲਜ਼ਮ ਸ਼ੇਖ ਰੋਬਿਨ ਪੱਛਮੀ ਬੰਗਾਲ ਦੇ ਉਲੂਬੇਰੀਆ ਤੋਂ ਹੈ। 2 ਜੂਨ ਨੂੰ ਕਈ ਥਾਵਾਂ ’ਤੇ ਛਾਪੇ ਮਾਰੇ ਗਏ ਅਤੇ ਰੋਬਿਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਹਾਂ ਚਾਰਟਰਡ ਅਕਾਊਂਟੈਂਟਾਂ ਸਮੇਤ 9 ਵਿਅਕਤੀਆਂ ਦੀ ਗ੍ਰਿਫਤਾਰੀ ਦਿੱਲੀ-ਐੱਨ. ਸੀ. ਆਰ. ਖੇਤਰ ਵਿਚ ਹੋਈ।

ਇਨ੍ਹਾਂ ਚਾਰਟਰਡ ਅਕਾਊਂਟੈਂਟਾਂ ਨੇ 110 ਮੁਖੌਟਾ ਕੰਪਨੀਆਂ ਤਿਆਰ ਕੀਤੀਆਂ ਸਨ ਅਤੇ ਇਨ੍ਹਾਂ ਵਿਚ ਹਰੇਕ ਨੂੰ ਚੀਨੀ ਨਾਗਰਿਕਾਂ ਨੂੰ 2-3 ਲੱਖ ਰੁਪਏ ’ਚ ਵੇਚਿਆ ਸੀ। ਇਸ ਵਿਚ ਚੀਨ ਦੇ ਕਈ ਨਾਗਰਿਕਾਂ ਦੇ ਸ਼ਾਮਲ ਹੋਣ ਦਾ ਪਤਾ ਲੱਗਾ ਹੈ। ਉਨ੍ਹਾਂ ਦੀ ਭੂਮਿਕਾ, ਉਨ੍ਹਾਂ ਦੇ ਟਿਕਾਣੇ ਅਤੇ ਧੋਖਾਦੇਹੀ ਦੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮੋਹਾਲੀ ਦੀ ਕੁਲਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ

0

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਹਮੇਸ਼ਾ ਉਨ੍ਹਾਂ ਔਰਤਾਂ ਲਈ ਅੱਗੇ ਆਈ ਹੈ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਕਾਫੀ ਸੰਘਰਸ਼ ਕੀਤਾ ਹੈ। ਇਸੇ ਤਹਿਤ ਅੱਜ ਮਨੀਸ਼ਾ ਗੁਲਾਟੀ ਮੋਹਾਲੀ ਵਿਖੇ ਅਜਿਹੇ ਨਵੇਂ ਵਿਆਹੇ ਜੋੜੇ ਨੂੰ ਸਨਮਾਨਿਤ ਕਰਨ ਲਈ ਪੁੱਜੀ ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੋਇਆ ਚਾਪ ਦੀ ਰੇਹੜੀ ਲਗਾ ਕੇ ਸਖਤ ਮਿਹਨਤ ਕਰਦੇ ਆ ਰਹੇ ਹਨ।

ਦੱਸ ਦੇਈਏ ਕਿ ਇਹ ਗੁਰਸਿੱਖ ਜੋੜਾ ਵਿਦੇਸ਼ ਜਾਣਾ ਚਾਹੁੰਦੇ ਸਨ ਪਰ ਲੌਕਡਾਊਨ ਕਾਰਨ ਉਨ੍ਹਾਂ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਤਾਂ ਦੋਵਾਂ ਨੇ ਮੋਹਾਲੀ ਨੂੰ ਹੀ ਆਪਣਾ ਵਿਦੇਸ਼ ਸਮਝ ਕੇ ਇਥੇ ਹੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਅੰਗਰੇਜ਼ ਸਿੰਘ ਤੇ ਉਸ ਦੀ ਪਤਨੀ ਕੁਲਪ੍ਰੀਤ ਕੌਰ ਨੇ ਗੁਰੂ ਕ੍ਰਿਪਾ ਚਾਪ ਕਾਰਨਰ ਨਾਂ ਦੀ ਰੇਹੜੀ ਲਗਾ ਲਈ ਅਤੇ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ।

ਹੁਣ ਇਹ ਦੋਵੇਂ ਪਤੀ-ਪਤਨੀ ਸਖਤ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਚਲਾ ਰਹੇ ਹਨ ਤੇ ਨਾਲ ਹੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਪੁਰਜ਼ੋਰ ਕੋਸ਼ਿਸ਼ ਵੀ ਕਰ ਰਹੇ ਹਨ। ਇਨ੍ਹਾਂ ਦੀ ਚਾਪ ਦੀ ਰੇਹੜੀ ਦੀ ਪੂਰੇ ਮੋਹਾਲੀ ਜਿਲ੍ਹੇ ‘ਚ ਕਾਫੀ ਚਰਚਾ ਹੈ ਤੇ ਹਰ ਕਿਸੇ ਨੂੰ ਦੋਵਾਂ ਦਾ ਕੰਮ ਬਹੁਤ ਪਸੰਦ ਆ ਰਿਹਾ ਹੈ।

ਇਸ ਮੌਕੇ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਅੱਜ ਮੈਂ ਇਸ ਹੋਣਹਾਰ ਅਤੇ ਮਿਹਨਤੀ ਧੀ ਨੂੰ ਮਿਲਣ ਆਈ ਹਾਂ ਜੋ ਇੰਨੀ ਪੜ੍ਹੀ-ਲਿੱਖੀ ਹੋ ਕੇ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵੱਧ ਰਹੀ ਹੈ। ਮੈਨੂੰ ਆਪਣੀਆਂ ਇਨ੍ਹਾਂ ਧੀਆਂ ‘ਤੇ ਮਾਣ ਹੈ। ਅੱਜ ਮੈਂ ਇਸ ਧੀ ਨੂੰ ਨੌਜਵਾਨਾਂ ਦੀ ਅੰਬੈਸਡਰ ਘੋਸ਼ਿਤ ਕੀਤਾ ਹੈ ਅਤੇ ਨਾਲ ਹੀ ਕਮਿਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਹੈ।

ਪੰਜਾਬੀ ਗਾਇਕ  ਸ਼ਿਵਜੋਤ ’ਤੇ ਕੋਰੋਨਾ ਗਾਈਡਲਾਈਨਜ਼ ਦੀ ਉਲੰਘਣਾ ਕਰਨ ‘ਤੇ ਮਾਮਲਾ ਹੋਇਆ ਦਰਜ

0

ਕੋਰੋਨਾ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾਏ ਜਾਣ ਨੂੰ ਲੈ ਕੇ ਪੰਜਾਬੀ ਗਾਇਕ  ਸ਼ਿਵਜੋਤ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿਵਜੋਤ ਆਪਣੇ ਸਾਥੀਆਂ, ਯਾਦਵਿੰਦਰ ਸਿੰਘ, ਜਸ਼ਨਦੀਪ ਸਿੰਘ, ਹਰਮਨਜੋਤ ਸਿੰਘ ਤੇ ਰਮਨਦੀਪ ਸਿੰਘ ਦੇ ਨਾਲ ਬੀਤੇ ਦਿਨੀਂ ਥਾਣਾ ਕਾਠਗੜ੍ਹ ਅਧੀਨ ਆਉਂਦੇ ਰਿਆਤ ਬਾਹਰਾ ਕਾਲਜ ’ਚ ਇਕ ਗੀਤ ਦੀ ਸ਼ੂਟਿੰਗ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਵਲੋਂ ਕੋਰੋਨਾ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।

ਇਸ ਨੂੰ ਦੇਖਦੇ ਹੋਏ ਥਾਣਾ ਆਸਰੋਂ ਦੇ ਇੰਚਰਾਜ ਸਬ-ਇੰਸਪੈਕਟਰ ਜਰਨੈਲ ਸਿੰਘ ਵਲੋਂ ਸ਼ਿਵਜੋਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ’ਚ ਗਾਇਕ ਸ਼ਿਵਜੋਤ ਸਮੇਤ ਪੰਜਾਂ ਵਿਅਕਤੀਆਂ ਨੂੰ ਹਿਰਾਸਤ ’ਚ ਵੀ ਲਿਆ ਗਿਆ।

ਪਰ ਬਾਅਦ ’ਚ ਇਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਖ਼ਿਲਾਫ਼ ਕੋਰੋਨਾ ਗਾਈਡਲਾਈਨਜ਼ ਦੀ ਉਲੰਘਣਾ ਕਰਨ ਤੇ ਵਾਇਲੇਸ਼ਨ ਐਕਟ ਤਹਿਤ ਵੱਖ-ਵੱਖ ਧਾਰਾਵਾਂ ਅਧੀਨ ਮਾਮਨਾ ਦਰਜ ਕੀਤਾ ਗਿਆ ਹੈ।

ਇਸ ਨੂੰ ਲੈ ਕੇ ਅਗਲੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਖਾਨ ਸਾਬ ਨੂੰ ਵੀ ਕੋਰੋਨਾ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਬਾਅਦ ’ਚ ਉੁਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ।ਖਾਨ ਸਾਬ ਨੇ ਜਨਮਦਿਨ ਮੌਕੇ ਇਕੱਠ ਕੀਤਾ ਸੀ ਤੇ ਨਾਈਟ ਕਰਫਿਊ ਦੀ ਵੀ ਉਲੰਘਣਾ ਕੀਤੀ ਸੀ।

ਦਲਿਤ ਬੱਚਿਆਂ ਦੇ ਵਜ਼ੀਫ਼ੇ ਦੇ ਪੈਸੇ ਹੜੱਪਣ ਦੇ ਮਾਮਲੇ ਵਿਚ ਮਨਪ੍ਰੀਤ ਬਾਦਲ ਅਤੇ ਧਰਮਸੋਤ ਖਿਲਾਫ ਐਸ.ਸੀ ਐਸ.ਟੀ ਐਕਟ ਦੇ ਅਧੀਨ ਮਾਮਲਾ ਦਰਜ ਕਰੇ ਸਰਕਾਰ: ਹਰਪਾਲ ਚੀਮਾ

0

ਮੰਤਰੀਆਂ ਦੇ ਭ੍ਰਿਸ਼ਟਾਚਾਰ ਕਾਰਨ ਦੋ ਲੱਖ ਦਲਿਤ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿੱਚ ਡੁੱਬਿਆ

ਮੰਤਰੀਆਂ ਖਲਿਾਫ਼ ਕੇਸ ਦਰਜ ਕਰਨ ਲਈ ਚੀਮਾ ਨੇ ਡੀਜੀਪੀ ਨੂੰ ਲਿਖਿਆ ਪੱਤਰ

ਇਸ ਮਾਮਲੇ ਵਿੱਚ ਕਾਰਵਾਈ ਨਾ ਹੋਣ ‘ਤੇ ਆਮ ਆਦਮੀ ਪਾਰਟੀ ਸਰਕਾਰ ਖਿਲਾਫ ਵਿੱਢੇਗੀ ਵੱਡਾ ਸੰਘਰਸ਼

ਜਲੰਧਰ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ‘ਤੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਦੋ ਲੱਖ ਵਿਦਿਆਰਥੀਆਂ ਦੇ ਵਜੀਫੇ ਦੀ ਰਕਮ ਹੜੱਪਣ ਦਾ ਦੋਸ ਲਾਉਂਦਿਆਂ ਪੰਜਾਬ ਪੁਲੀਸ ਮੁੱਖੀ ਤੋਂ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਮਾਜਿਕ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਖਲਿਾਫ ਐਸ.ਸੀ, ਐਸ.ਟੀ ਐਕਟ ਅਧੀਨ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਵਜੀਫੇ ਦੀ ਰਕਮ ਜਾਰੀ ਕਰਨ ਚੇਤਾਵਨੀ ਵੀ ਦਿੱਤੀ ਹੈ। ਇਸ ਮਾਮਲੇ ਸੰਬੰਧੀ ਜਲੰਧਰ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਹੋਰ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੇ 2017 ਦੀਆਂ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਐਸ.ਸੀ ਵਿਦਿਆਰਥੀਆਂ ਦੇ ਵਜੀਫੇ ਵਿੱਚ ਕੀਤੇ ਘੁਟਾਲੇ ਦੀ ਜਾਂਚ ਕਰਵਾਈ ਜਾਵੇਗੀ, ਪਰ ਕੈਪਟਨ ਸਰਕਾਰ ਨੇ ਕਥਿਤ ਦੋਸੀਆਂ ਖਲਿਾਫ ਕੋਈ ਕਾਰਵਾਈ ਨਹੀਂ ਕੀਤੀ।

ਉਨ੍ਹਾਂ ਦੋਸ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਆਗੂਆਂ ਨੇ ਸੱਤਾ ਵਿੱਚ ਆ ਕੇ ਐਸ.ਸੀ ਵਿਦਿਆਰਥੀਆਂ ਦੇ ਵਜੀਫੇ ਦੀ ਰਕਮ ਹੋਰਨਾਂ ਕੰਮਾਂ ‘ਤੇ ਖਰਚ ਕਰਕੇ ਇੱਕ ਵੱਡਾ ਘੁਟਾਲਾ ਕੀਤਾ ਹੈ, ਜਿਸ ਕਾਰਨ ਅੱਜ ਪੰਜਾਬ ‘ਚ ਦੋ ਲੱਖ ਐਸ.ਸੀ ਵਿਦਿਆਰਥੀਆਂ ਦਾ ਜੀਵਨ ਬਰਬਾਦ ਕਰਕੇ ਰੱਖ ਦਿੱਤਾ ਹੈ। ਇਸ ਸਮੇਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਘੁਟਾਲੇ ਸਬੰਧੀ ਉਨ੍ਹਾਂ ਪੰਜਾਬ ਪੁਲੀਸ ਦੇ ਮੁੱਖੀ ਨੂੰ ਪੱਤਰ ਲਿਖ ਕੇ ਕੈਬਨਿਟ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਲਿਾਫ ਐਸ.ਸੀ, ਐਸ.ਟੀ ਐਕਟ ਅਧੀਨ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਘੁਟਾਲਾ ਕਰਕੇ ਵਜੀਫੇ ਦੇ ਪੈਸਿਆਂ ਦੀ ਦੁਰਵਰਤੋਂ ਕੀਤੀ ਗਈ ਹੈ, ਜਿਸ ਕਾਰਨ ਪੰਜਾਬ ਦੇ ਪ੍ਰਾਈਵੇਟ ਕਾਲਜਾਂ ਵੱਲੋਂ ਲਗਭਗ ਦੋ ਲੱਖ ਤੋਂ ਵੱਧ ਦਲਿਤ ਵਿਦਿਆਰਥੀਆਂ ਦੇ ਰੋਲ ਨੰਬਰ ਰੋਕ ਲਏ ਗਏ ਹਨ। ਚੀਮਾ ਨੇ ਕਿਹਾ ਵਜੀਫਾ ਰਕਮ ਨਾ ਮਿਲਣ ਕਾਰਨ ਇਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਉੱਤੇ ਸਵਾਲੀਆ ਨਿਸ਼ਾਨ ਲੱਗ ਚੁੱਕਾ ਹੈ।

ਇਹ ਵਿਦਿਆਰਥੀ ਆਪਣੀ ਡਿਗਰੀ ਪ੍ਰਾਪਤ ਕਰਨ ਤੋਂ ਇਸੇ ਲਈ ਵਾਂਝੇ ਰਹਿ ਗਏ ਕਿ ਉਹ ਦਲਿਤ ਵਰਗ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਕਿਹਾ ਕਿ ਐਸ.ਸੀ ਵਰਗ ਦੇ ਵਿਦਿਆਰਥੀਆਂ ਤੋਂ ਸਿੱਖਿਆ ਪ੍ਰਾਪਤੀ ਦਾ ਹੱਕ ਖੋਹਣ ਵਾਲੇ ਦੋਸ਼ੀਆਂ ਖਲਿਾਫ ਸਖਤ ਕਾਰਵਾਈ ਕੀਤੀ ਜਾਣੀ ਅਤਿ ਜ਼ਰੂਰੀ ਹੈ। ਦਲਿਤ ਬੱਚੇ ਪਹਿਲਾਂ ਹੀ ਅਨੇਕਾਂ ਮੁਸੀਬਤਾਂ ਸਹਿ ਕੇ ਉਚੇਰੀ ਸਿੱਖਿਆ ਤਕ ਪਹੁੰਚਦੇ ਹਨ, ਪ੍ਰੰਤੂ ਅਜਿਹੇ ਹਾਲਾਤਾਂ ਵਿੱਚ ਮੰਤਰੀਆਂ ਦੇ ਘੁਟਾਲਿਆਂ ਕਾਰਨ ਉਨ੍ਹਾਂ ਦਾ ਭਵਿੱਖ ਧੁੰਦਲਾ ਹੋ ਜਾਣਾ ਅਤਿ ਚਿੰਤਾਜਨਕ ਅਤੇ ਨਿੰਦਣਯੋਗ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੰਬੇ ਸਮੇਂ ਤੋਂ ਇਸ ਮੁੱਦੇ ਸਬੰਧੀ ਵਾਰ ਵਾਰ ਆਵਾਜ਼ ਚੁੱਕੀ ਗਈ ਹੈ, ਪ੍ਰੰਤੂ ਦਲਿਤ ਵਿਦਿਆਰਥੀਆਂ ਨੂੰ ਲੁੱਟਣ ਵਾਲੇ ਮੰਤਰੀਆਂ ਖਲਿਾਫ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਦੋਸ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਕਾਰਜਾਂ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੇ ਅਤੇ ਓੁਹਨਾਂ ਨੂੰ ਦਲਿਤ ਵਿਦਿਆਰਥੀਆਂ ਦੀ ਕੋਈ ਪ੍ਰਵਾਹ ਨਹੀਂ ਹੈ।

ਚੀਮਾ ਨੇ ਪੰਜਾਬ ਪੁਲੀਸ ਦੇ ਮੁੱਖੀ ਤੋਂ ਮੰਗ ਕੀਤੀ ਹੈ ਕਿ ਇਸ ਘੁਟਾਲੇ ਵਿੱਚ ਸ਼ਾਮਲ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਾਧੂ ਸਿੰਘ ਧਰਮਸੋਤ ਖਲਿਾਫ ਦਲਿਤ ਬੱਚਿਆਂ ਦੇ ਹੱਕ ਮਾਰਨ ਅਤੇ ਉਨ੍ਹਾਂ ਦਾ ਭਵਿੱਖ ਖ਼ਰਾਬ ਕਰਨ ਦੇ ਦੋਸ ਤਹਿਤ ਐੱਸ.ਸੀ/ਐੱਸ.ਟੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਅਜਿਹਾ ਕੀਤਾ ਜਾਣਾ ਅਤਿ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਵੀ ਦਲਿਤ ਬੱਚਿਆਂ ਦੇ ਭਵਿੱਖ ਨਾਲ ਇਸ ਪ੍ਰਕਾਰ ਖਿਲਵਾੜ ਕਰਨ ਦੀ ਜੁਅਰਤ ਨਾ ਕਰ ਸਕੇ। ਚੀਮਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਹੋਣ ‘ਤੇ ਆਮ ਆਦਮੀ ਪਾਰਟੀ ਪੰਜਾਬ ਦੀ ਕੈਪਟਨ ਸਰਕਾਰ ਖਲਿਾਫ ਵੱਡਾ ਸੰਘਰਸ ਵਿੱਢੇਗੀ। ਇਸ ਸਮੇਂ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਵਿਧਾਇਕ ਬਲਦੇਵ ਸਿੰਘ ਜੈਤੋਂ, ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ, ਲਾਲ ਚੰਦ ਕਟਰੂਚੱਕ, ਡਾ. ਸਿਵ ਦਿਆਲ ਮਲੀ, ਸੁਰਿੰਦਰ ਸੋਢੀ, ਹਰਮਿੰਦਰ ਬਖਸੀ ਅਤੇ ਦਰਸਨ ਲਾਲ ਭਗਤ ਵੀ ਹਾਜਰ ਸਨ।

ਰਾਮ ਰਹੀਮ ਦੀ ਪੈਰੋਲ ਖ਼ਿਲਾਫ਼ ਪੀੜਿਤ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਲਿਖੀ ਚਿੱਠੀ

0

ਨਵੀਂ ਦਿੱਲੀ : ਇਸ ਵੇਲੇ ਦੀ ਵੱਡੀ ਖ਼ਬਰ ਰਾਮ ਰਹੀਮ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਜੇਲ੍ਹ ‘ਚੋਂ ਇਲਾਜ਼ ਲਈ ਬਾਹਰ ਆਏ ਰਾਮ ਰਹੀਮ ਦੀਆਂ ਮੁਸ਼ਕਲਾਂ ਆਏ ਦਿਨ ਵਧਦੀਆਂ ਜਾ ਰਹੀਆਂ ਹਨ। ਪਹਿਲਾਂ ਰਾਮ ਰਹੀਮ ਦੇ ਨਾਲ ਹਸਪਤਾਲ ‘ਚ ਹਨੀਪ੍ਰੀਤ ਦੇ ਰਹਿਣ ਨੂੰ ਲੈ ਵਿਵਾਦ ਉਠਿਆ ਅਤੇ ਹੁਣ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਬੇਟੇ ਅਸੁੰਲ ਛਤਰਪਤੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਚਿਠੀ ਲਿਖੀ। ਚਿਠੀ ‘ਚ ਛੱਤਰਪਤੀ ਦੇ ਬੇਟੇ ਨੇ ਹਰਿਆਣਾ ਸਰਕਾਰ ਤੇ ਸਵਾਲ ਖੜ੍ਹੇ ਕੀਤੇ ਹਨ। ਅਸੁੰਲ ਛਤਰਪਤੀ ਨੇ ਲਿਖਿਆ ਕਿ ਸਰਕਾਰ ਰਾਮ ਰਹੀਮ ਨੂੰ ਬਿਮਾਰੀ ਦੇ ਬਾਹਨੇ ਜੇਲ੍ਹ ‘ਚੋਂ ਬਾਹਰ ਲੈ ਆਈ ਹੈ ਅਤੇ ਇਸ ਮਾਮਲੇ ‘ਚ ਹੁਣ ਅਦਾਲਤ ਨੂੰ ਆਪਣੀ ਦਖਲ ਦੇਣੀ ਚਾਹੀਦੀ ਹੈ।

ਦੱਸ ਦਈਏ ਕਿ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ ਜਿਸ ਤੋਂ ਬਾਅਦ ਰਾਮ ਰਹੀਮ ਨੂੰ ਗੁੜਗਾਓ ਦੇ ਮੇਦਾਂਤਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪਿਛਲੇ ਇਕ ਮਹੀਨੇ ‘ਚ ਰਾਮ ਰਹੀਮ ਤਕਰੀਬਨ 4 ਬਾਰ ਜੇਲ੍ਹ ‘ਚੋਂ ਬਾਹਰ ਆ ਚੁੱਕਿਆ ਇਕ ਬਾਰ ਉਨ੍ਹਾਂ ਦੀ ਮਾਂ ਦੀ ਤਬੀਅਤ ਖੁਰਾਬ ਹੋਣ ਤੇ 3 ਵਾਰੀ ਮੈਡੀਕਲ ਜਾਣ ਕਾਰਨ। ਡੇਰਾ ਸੱਚਾ ਸੋਦਾ ਸਾਧ ਜੋ ਕਈ ਅਪਰਾਧਿਕ ਤੇ ਸਾਧਵੀਆਂ ਦੇ ਸੋਸ਼ਣ ਕਰਨ ਦੇ ਇਲਜ਼ਾਮਾਂ ‘ਚ ਰੋਹਤਕ ਦੀ ਸੁਨਾਰੀਆਂ ਜੇਲ੍ਹ ‘ਚ ਸਜ਼ਾ ਭੁਗਤ ਰਿਹਾ ਹੈ।

PSEB ਨੇ ਸਮਰੱਥਾ ਤੋਂ ਵੱਧ ਵਿਦਿਆਰਥੀਆਂ ਨੂੰ ਦਾਖ਼ਲ ਕਰਨ ‘ਤੇ ਜੁਰਮਾਨਾ ਰਾਸ਼ੀ ‘ਚ ਕੀਤਾ ਵਾਧਾ

0

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਿੱਜੀ ਸਕੂਲਾਂ ‘ਚ ਸਮਰੱਥਾ ਤੋਂ ਵੱਧ ਵਿਦਿਆਰਥੀਆਂ ਨੂੰ ਦਾਖ਼ਲ ਕਰਨ ‘ਤੇ ਜੁਰਮਾਨਾ ਰਾਸ਼ੀ ‘ਚ ਵਾਧਾ ਕਰ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੁਰਮਾਨਾ ਵਧਾਏ ਜਾਣ ’ਤੇ ਐਫੀਲਿਏਟਿਡ ਸਕੂਲ ਐਸੋਸੀਏਸ਼ਨ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਬੋਰਡ ਨੇ ਸਮਰੱਥਾ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਦੇ ਬਦਲੇ ਪ੍ਰਤੀ ਵਿਦਿਆਰਥੀ ਜ਼ੁਰਮਾਨਾ ਰਾਸ਼ੀ 5000 ਰੁਪਏ ਕਰ ਦਿੱਤੀ ਹੈ। ਪਹਿਲਾਂ ਪ੍ਰਤੀ ਵਿਦਿਆਰਥੀ 1000 ਰੁਪਏ ਜੁਰਮਾਨਾ ਲਿਆ ਜਾਂਦਾ ਸੀ ਪਰ ਬੋਰਡ ਨੇ ਬਿਨਾਂ ਨੋਟਿਸ ਜਾਰੀ ਕੀਤਿਆਂ ਇਹ ਵਾਧਾ ਕਰ ਦਿੱਤਾ ਹੈ। ਹਾਈ ਕੋਰਟ ਨੇ ਸਰਕਾਰ ਅਤੇ ਸਕੂਲ ਸਿੱਖਿਆ ਬੋਰਡ ਨੂੰ ਨੋਟਿਸ ਜਾਰੀ ਕੀਤਾ ਹੈ।

ਨਿੱਜੀ ਸਕੂਲ ਸੰਚਾਲਕਾਂ ਵੱਲੋਂ ਪਟੀਸ਼ਨ ਦਾਖਲ ਕਰਨ ਵਾਲੇ ਐਡਵੋਕੇਟ ਦਿਲਪ੍ਰੀਤ ਸਿੰਘ ਗਾਂਧੀ ਨੇ ਦੱਸਿਆ ਕਿ ਇਕ ਜਮਾਤ ਵਿਚ 50 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾ ਸਕਦਾ ਹੈ। ਇਸ ਤੋਂ ਜ਼ਿਆਦਾ ਨੂੰ ਦਾਖਿਲਾ ਦੇਣ ’ਤੇ ਪ੍ਰਤੀ ਵਿਦਿਆਰਥੀ 1000 ਰੁਪਏ ਜੁਰਮਾਨੇ ਦੀ ਵਿਵਸਥਾ ਸੀ, ਜੋ ਸੰਚਾਲਕ ਦੇ ਦਿੰਦੇ ਸਨ। ਹੁਣ ਬੋਰਡ ਨੇ ਜ਼ੁਰਮਾਨਾ ਰਾਸ਼ੀ ਪ੍ਰਤੀ ਵਿਦਿਆਰਥੀ 5000 ਰੁਪਏ ਕਰ ਦਿੱਤੀ ਹੈ, ਜੋ ਸੰਚਾਲਕਾਂ ’ਤੇ ਬੋਝ ਹੈ। ਪਟੀਸ਼ਨ ਵਿਚ ਕਿਹਾ ਗਿਆ ਕਿ ਸਾਰੀਆਂ ਜਮਾਤਾਂ ਮਿਲਾ ਕੇ 30 ਤੋਂ 40 ਵਿਦਿਆਰਥੀ ਜ਼ਿਆਦਾ ਹੋ ਜਾਂਦੇ ਹਨ, ਜਿਸ ਦੇ ਬਦਲੇ ਵਿਚ ਸੰਚਾਲਕਾਂ ਤੋਂ ਡੇਢ ਤੋਂ ਦੋ ਲੱਖ ਰੁਪਏ ਜ਼ੁਰਮਾਨਾ ਮੰਗਿਆ ਜਾ ਰਿਹਾ ਹੈ, ਉਹ ਵੀ 3 ਤੋਂ 4 ਸਾਲ ਪਹਿਲਾਂ ਤੋਂ ਜੋ ਨਿਆਂ ਸੰਗਤ ਨਹੀਂ ਹੈ।

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪਹਿਲਾਂ ਹੀ ਤਾਲਾਬੰਦੀ ਕਾਰਨ ਸਕੂਲਾਂ ਨੂੰ ਸਿਰਫ਼ ਟਿਊਸ਼ਨ ਫੀਸ ਲੈਣ ਦੇ ਹੁਕਮ ਕੋਰਟ ਨੇ ਦਿੱਤੇ ਹਨ। ਸਕੂਲ ਬੰਦ ਹੋਣ ਕਾਰਨ ਮਾਪੇ ਫੀਸ ਹੀ ਨਹੀਂ ਦੇ ਰਹੇ ਹਨ। ਸੰਚਾਲਕ ਵਿਦਿਆਰਥੀਆਂ ਨੂੰ ਸਕੂਲ ਤੋਂ ਕੱਢ ਵੀ ਨਹੀਂ ਸਕਦੇ। ਪਹਿਲਾਂ ਹੀ ਨਿੱਜੀ ਸਕੂਲ ਸੰਚਾਲਕਾਂ ਦੀ ਆਰਥਿਕ ਹਾਲਤ ਕਮਜ਼ੋਰ ਹੈ, ਉੱਪਰੋਂ ਇਹ ਜ਼ੁਰਮਾਨਾ ਰਾਸ਼ੀ ਬਿਨਾਂ ਨੋਟਿਸ ਦਿੱਤੇ ਵਧਾਉਣਾ ਗਲਤ ਹੈ। ਕੋਰਟ ਨੇ ਪ੍ਰਤੀਵਾਦੀ ਪੱਖ ਨੂੰ 19 ਜੁਲਾਈ ਤਕ ਜਵਾਬ ਦਾਖਲ ਕਰਨ ਲਈ ਕਿਹਾ ਹੈ।

CM ਕੈਪਟਨ ਨੇ DSP ਹਰਜਿੰਦਰ ਸਿੰਘ ਦੀ ਮੌਤ ‘ਤੇ ਜਤਾਇਆ ਸੋਗ

0

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ.ਐੱਸ.ਪੀ ਹਰਜਿੰਦਰ ਸਿੰਘ ਦੇ ਨਿਧਨ ‘ਤੇ ਸੋਗ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਸਾਡੇ ਬਹਾਦੁਰ ਡੀ.ਐੱਸ.ਪੀ ਹਰਜਿੰਦਰ ਸਿੰਘ ਦੇ ਨਿਧਨ ਦੀ ਖ਼ਬਰ ਨਾਲ ਗਹਿਰਾ ਦੁੱਖ ਪਹੁੰਚਿਆ ਹੈ। ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਵਾਇਰਸ ਰੋਗ ਤੋਂ ਬਾਅਦ ਉਨ੍ਹਾਂ ਦੀ ਵਿਗੜੀ ਸਿਹਤ ਠੀਕ ਨਹੀਂ ਹੋ ਪਾਈ। ਇਸ ਦੁੱਖ ਦੀ ਘੜੀ ਵਿੱਚ ਅਸੀ ਡੀ.ਐੱਸ.ਪੀ ਦੇ ਪਰਿਵਾਰ ਦੇ ਨਾਲ ਹਾਂ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ। ਦੱਸ ਦਈਏ ਕਿ, ਡੀ.ਐੱਸ.ਪੀ ਹਰਜਿੰਦਰ ਸਿੰਘ ਦੀ ਅੱਜ ਮੌਤ ਹੋ ਗਈ। ਕੋਰੋਨਾ ਸੰਕਰਮਣ ਦੇ ਚਲਦੇ ਉਨ੍ਹਾਂ ਦੇ ਦੋਵੇਂ ਫੇਫੜੇ ਖ਼ਰਾਬ ਹੋ ਚੁੱਕੇ ਸਨ।’