Home Blog Page 2613

ਪੰਜਾਬ ‘ਚ ਅਗਲੇ ਚਾਰ ਦਿਨ ਵੀ ਮੀਂਹ ਤੇ ਹਨੇਰੀ ਦੀ ਸੰਭਾਵਨਾ

0

ਪੰਜਾਬ ਵਿੱਚ ਪਿਛਲੇ 48 ਘੰਟਿਆਂ ਤੋਂ ਮੀਂਹ ਲਗਾਤਾਰ ਪੈ ਰਿਹਾ ਹੈ। ਸ਼ਨਿੱਚਰਵਾਰ ਨੂੰ ਗੁਰਦਾਸਪੁਰ ‘ਚ 28.8 ਮਿਲੀਮੀਟਰ, ਲੁਧਿਆਣਾ ਵਿੱਚ 11.8 ਮਿਲੀਮੀਟਰ ਅਤੇ ਪਟਿਆਲਾ ਵਿੱਚ 12.4 ਮਿਲੀਮੀਟਰ ਮੀਂਹ ਪਿਆ ਹੈ। ਜਲੰਧਰ, ਅੰਮ੍ਰਿਤਸਰ, ਪਟਿਆਲਾ, ਗੁਰਦਾਸਪੁਰ, ਕਪੂਰਥਲਾ ਅਤੇ ਕਈ ਜ਼ਿਲ੍ਹਿਆਂ ‘ਚ ਸ਼ੁੱਕਰਵਾਰ ਦੇਰ ਰਾਤ ਵੀ ਹਨੇਰੀ ਨਾਲ ਹਲਕੀ ਬਾਰਿਸ਼ ਹੋਈ। ਮੁਕਤਸਰ ਵਿੱਚ ਗੜੇ ਪਏ ਹਨ ਅਤੇ ਬਠਿੰਡਾ ਵਿੱਚ ਤੇਜ਼ ਹਵਾਵਾਂ ਚੱਲੀਆਂ ਹਨ।

ਮੌਸਮ ਵਿਭਾਗ ਦੇ ਅਨੁਸਾਰ 18 ਜੂਨ ਤੱਕ ਪੰਜਾਬ ਵਿੱਚ ਹਨੇਰੀ, ਬੂੰਦਾਬਾਂਦੀ ਦੇ ਆਸਾਰ ਹਨ। ​ਮੌਨਸੂਨ ਇਸ ਵਾਰ 15 ਦਿਨ ਪਹਿਲਾਂ ਉੱਤਰ ਭਾਰਤ ਪਹੁੰਚ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਮੌਸਮ ਦੇ ਅਨੁਕੂਲ ਹੋਣ ਕਾਰਨ ਦੱਖਣ-ਪੱਛਮੀ ਮੌਨਸੂਨ ਦੇ ਅਗਲੇ 4-5 ਦਿਨਾਂ ਵਿਚ ਦੱਖਣੀ ਰਾਜਸਥਾਨ ਅਤੇ ਗੁਜਰਾਤ ਦੇ ਕੱਛ ਖੇਤਰ ਨੂੰ ਛੱਡ ਕੇ ਸਾਰੇ ਦੇਸ਼ ਨੂੰ ਕਵਰ ਕਰਨ ਦੀ ਉਮੀਦ ਹੈ। ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਸਾਲ ਪੂਰੇ ਦੇਸ਼ ਵਿੱਚ ਜੂਨ ਤੋਂ ਸਤੰਬਰ ਤੱਕ ਦੱਖਣ-ਪੱਛਮੀ ਮੌਨਸੂਨ ਤੋਂ ਆਮ ਬਾਰਸ਼ ਹੋਣ ਦੀ ਸੰਭਾਵਨਾ ਹੈ।

 

ਦਿੱਲੀ ‘ਚ ਅੱਗ ਦੀ ਚਪੇਟ ਵਿੱਚ ਆਈਆਂ 53 ਚੌਪੜੀਆਂ

0

ਨਵੀਂ ਦਿੱਲੀ : ਦੇਸ਼ ਅੰਦਰ ਆਏ ਦਿਨ ਹੀ ਕਿਸੇ ਨਾ ਕਿਸੇ ਜਗ੍ਹਾਂ ਤੋਂ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਅਜਿਹਾ ਹੀ ਇੱਕ ਮਾਮਲਾ ਦਿੱਲੀ ਸ਼ਹਿਰ ਤੋਂ ਸਾਹਮਣੇ ਆਇਆ ਹੈ। ਦੱਖਣੀ-ਪੂਰਬੀ ਦਿੱਲੀ ਦੇ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਨੇੜੇ ਅੱਗ ਦਾ ਕਹਿਰ ਵੇਖਣ ਨੂੰ ਮਿਲਿਆ। ਇਸ ਘਟਨਾ ਵਿਚ 53 ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ। ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਓਧਰ ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਵਾਪਰੀ ਅਤੇ ਅੱਗ ਬੁਝਾਊ ਦਸਤੇ ਨੂੰ ਇਸ ਦੀ ਸੂਚਨਾ ਰਾਤ ਕਰੀਬ 12 ਵਜੇ ਮਿਲੀ।

ਅਧਿਕਾਰੀ ਨੇ ਦੱਸਿਆ ਕਿ ਅੱਗ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਨੇੜੇ ਮਦਨਪੁਰ ਖਾਦਰ ਵਿਚ ਘਟਨਾ ਵਾਲੀ ਥਾਂ ’ਤੇ ਅੱਗ ਬੁਝਾਊ ਦਸਤੇ ਦੀਆਂ 5 ਗੱਡੀਆਂ ਭੇਜੀਆਂ ਗਈਆਂ ਅਤੇ ਦੇਰ ਰਾਤ 3 ਵਜੇ ਅੱਗ ’ਤੇ ਕਾਬੂ ਪਾ ਲਿਆ ਗਿਆ।

ਦੱਸ ਦੇਈਏ ਕਿ ਇਸ ਤੋਂ ਇਕ ਦਿਨ ਪਹਿਲਾਂ ਲਾਜਪਤ ਨਗਰ ਵਿਚ ਇਕ ਕੱਪੜਿਆਂ ਦੇ ਸ਼ੋਅਰੂਮ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ 30 ਅੱਗ ਬੁਝਾਊ ਗੱਡੀਆਂ ਮੌਕੇ ’ਤੇ ਪਹੁੰਚੀਆਂ ਸਨ, ਜਿਸ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

ਕੋਟਕਪੂਰਾ ਗੋਲੀਕਾਂਡ ਮਾਮਲਾ : ਨਵੀਂ SIT ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਤਲਬ, 16 ਜੂਨ ਨੂੰ ਹੋਣਗੇ ਪੇਸ਼

0

ਪੰਜਾਬ : ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੇ ADGP ਐੱਲ ਕੇ ਯਾਦਵ ਦੀ ਅਗਵਾਈ ਵਾਲੀ SIT ਨੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤਾ ਹੈ। ਸਾਬਕਾ ਮੁੱਖਮੰਤਰੀ 16 ਜੂਨ ਨੂੰ ਪੇਸ਼ ਹੋਣਗੇ। ਹਾਲਾਂਕਿ ਐੱਸਆਈਟੀ ਨੇ ਹੁਣੇ ਇਹ ਤੈਅ ਨਹੀਂ ਕੀਤਾ ਹੈ ਕਿ ਪੇਸ਼ੀ ਚੰਡੀਗੜ੍ਹ ਵਿੱਚ ਜਾਂ ਫਰੀਦਕੋਟ ਵਿੱਚ ਹੋਵੇਗੀ।

ਖ਼ਬਰਾਂ ਅਨੁਸਾਰ ਤਿੰਨਾਂ ਐੱਸਆਈਟੀ ਅਗਲੇ ਦੋ ਤੋਂ ਤਿੰਨ ਮਹੀਨਿਆਂ ਤੱਕ ਚਲਾਣ ਜਾਰੀ ਕਰ ਦੇਣਗੇ। ਦੱਸ ਦਈਏ ਕਿ ਰਾਜ ਕੁਮਾਰ ਫਤਹਿ ਪ੍ਰਤਾਪ ਸਿੰਘ ਦੀ ਪ੍ਰਧਾਨਤਾ ਵਾਲੀ ਐੱਸਆਈਟੀ ਨੇ ਵੀ ਦੋਨਾਂ ਬਾਦਲਾਂ ਨੂੰ ਤਲਬ ਕੀਤਾ ਸੀ।

Yamaha FZ-X ਭਾਰਤ ‘ਚ ਲਾਂਚਿੰਗ ਲਈ ਤਿਆਰ, ਜਾਣੋ ਇਸ ਦੀ ਕੀਮਤ ਅਤੇ ਵਿਸ਼ੇਸ਼ਤਾਵਾਂ

0

Yamaha India ਨੇ ਆਪਣੇ ਗਾਹਕਾਂ ਲਈ ਇੱਕ ਨਵਾਂ ਮੋਟਰਸਾਈਕਲ ਤਿਆਰ ਕੀਤਾ ਹੈ।ਜਿਸ ‘ਚ ਬਹੁਤ ਸਾਰੀਆਂ ਖੂਬੀਆਂ ਦੱਸੀਆ ਜਾ ਰਹੀਆਂ ਹਨ। Yamaha India ਜਲਦ ਹੀ ਭਾਰਤ ਵਿੱਚ ਆਪਣੀ ਨਿਓ-ਰੇਟੋ ਸਟਾਈਲ ਮੋਟਰਸਾਈਕਲ ਐਫਜ਼ੈਡ – ਐਕਸ ਨੂੰ ਲਾਂਚ ਕਰਨ ਜਾ ਰਹੀ ਹੈ। ਇਹ ਮੋਟਰਸਾਈਕਲ ਕਈ ਵਾਰ ਟੈਸਟਿੰਗ ਦੌਰਾਨ ਵੀ ਵੇਖਿਆ ਗਿਆ ਹੈ।

ਕੰਪਨੀ ਵੱਲੋਂ ਦੱਸਿਆ ਗਿਆ ਹੈ ਕਿ ਉਹ ਇਸ ਮੋਟਰਸਾਈਕਲ ਨੂੰ 18 ਜੂਨ ਨੂੰ ਲਾਂਚ ਕਰਨ ਜਾ ਰਹੇ ਹਨ। ਜਾਣਕਾਰੀ ਅਨੁਸਾਰ ਇਸ ਮੋਟਰਸਾਈਕਲ ਦੀ ਬੁਕਿੰਗ ਚੋਣਵੇਂ ਡੀਲਰਸ਼ਿਪਾਂ ‘ਤੇ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ, ਜਿਸ ਦੇ ਲਈ ਗਾਹਕਾਂ ਤੋਂ ਇਕ ਹਜ਼ਾਰ ਤੋਂ 5,000 ਰੁਪਏ ਦੀ ਟੋਕਨ ਰਾਸ਼ੀ ਲਈ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਇਸ ਮੋਟਰਸਾਈਕਲ ਦੀ ਬੁਕਿੰਗ ਲਈ ਵਸੂਲੀ ਜਾ ਰਹੀ ਟੋਕਨ ਰਕਮ ਨੂੰ ਐਫਜ਼ੈਡ ਅਤੇ ਐਫਜ਼ੈਡਐਸ ਬਾਈਕ ਦੇ ਨਾਮ ‘ਤੇ ਰਜਿਸਟਰ ਕੀਤਾ ਜਾ ਰਿਹਾ ਹੈ ਜੋ ਬਾਅਦ ਵਿਚ ਨਵੀਂ ਐਫਜ਼ੈਡ-ਐਕਸ ਲਈ ਬਦਲਿਆ ਜਾਵੇਗਾ. ਜਾਣਕਾਰੀ ਅਨੁਸਾਰ ਇਸ ਮੋਟਰਸਾਈਕਲ ਨੂੰ 1.15 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ‘ਤੇ ਲਾਂਚ ਕੀਤਾ ਜਾਵੇਗਾ।

ਇਸ ਮੋਟਰਸਾਈਕਲ ਦੀ ਸਪੁਰਦਗੀ ਅਗਸਤ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਇੰਜਨ ਅਤੇ ਪਾਵਰ ਦੀ ਗੱਲ ਕਰੀਏ ਤਾਂ ਇਸ ਮੋਟਰਸਾਈਕਲ ‘ਚ ਨਵਾਂ 149cc ਏਅਰ-ਕੂਲਡ ਇੰਜਣ ਗਾਹਕਾਂ ਨੂੰ ਦਿੱਤਾ ਜਾਵੇਗਾ। ਇਹ ਇੰਜਨ 12.4bhp ਦੀ ਵੱਧ ਤੋਂ ਵੱਧ ਪਾਵਰ ਅਤੇ 13.3Nm ਦਾ ਪੀਕ ਟਾਰਕ ਜਨਰੇਟ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹੋਵੇਗਾ।

ਪਿਛਲੇ 24 ਘੰਟਿਆਂ ‘ਚ 80,000 ਦੇ ਕਰੀਬ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ, ਐਕਟਿਵ ਮਰੀਜ਼ਾਂ ਦੀ ਗਿਣਤੀ ਘਟੀ

0

ਨਵੀਂ ਦਿੱਲੀ: ਦੇਸ਼ ‘ਚ ਸ਼ਨੀਵਾਰ ਕੋਰੋਨਾ ਦੇ 80,505 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 3,288 ਲੋਕਾਂ ਦੀ ਮੌਤ ਹੋਈ ਤੇ 1 ਲੱਖ, 32 ਹਜ਼ਾਰ, 534 ਲੋਕ ਠੀਕ ਵੀ ਹੋਏ ਹਨ। ਜਦਕਿ ਐਕਟਿਵ ਕੇਸ ਯਾਨੀ ਇਲਾਜ ਕਰਵਾ ਰਹੇ ਲੋਕਾਂ ਦੀ ਸੰਖਿਆਂ ‘ਚ 54,916 ਦੀ ਗਿਰਾਵਟ ਦੇਖੀ ਗਈ।

ਫਿਲਹਾਲ ਦੇਸ਼ ‘ਚ 10.21 ਲੱਖ ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ। ਐਕਟਿਵ ਕੇਸਾਂ ਘੱਟ ਕੇ ਪਿਛਲੇ ਕੁਝ ਦਿਨਾਂ ਦਾ ਟ੍ਰੈਂਡ ਦੇਖੀਏ ਤਾਂ ਅੱਜ ਐਕਟਿਵ ਕੇਸਾਂ ਦਾ ਅੰਕੜਾ 10 ਲੱਖ ਤੋਂ ਵੀ ਘੱਟ ਰਹਿ ਜਾਵੇਗਾ।

ਬੀਤੇ 24 ਘੰਟਿਆਂ ‘ਚ ਕੁੱਲ ਨਵੇਂ ਕੇਸ- 80,505
ਬੀਤੇ 24 ਘੰਟਿਆਂ ‘ਚ ਕੁੱਲ ਠੀਕ ਹੋਏ ਕੇਸ- 1.32 ਲੱਖ
ਬੀਤੇ 24 ਘੰਟਿਆਂ ‘ਚ ਕੁੱਲ ਮੌਤਾਂ- 3,288
ਐਕਟਿਵ ਕੇਸ- 10.21 ਲੱਖ

ਕੇਸ਼ਵ ਮਾਨਕਟਾਲਾ ਨੇ ਮੈਰਾਥਨ ‘ਚ ਤੋੜਿਆ ਰਿਕਾਰਡ

0

ਕੇਸ਼ਵ ਮਾਨਕਟਾਲਾ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਉਸਨੇ ਅਲਟਰਾ ਮੈਰਾਥਨ ਦੌੜ ‘ਚ ਪਹਿਲਾਂ ਨਾਲੋਂ ਵੀ ਘੱਟ ਸਮੇਂ ਦਾ ਰਿਕਾਰਡ ਬਣਾਇਆ ਹੈ। ਅਲਟਰਾ ਮੈਰਾਥਨ ਦੌੜਾਕ ਕੇਸ਼ਵ ਮਾਨਕਟਾਲਾ ਨੇ ਆਪਣੇ ਪਿਛਲੇ ਰਿਕਾਰਡ ਨੂੰ ਤੋੜਦਿਆਂ ਲਗਾਤਾਰ 1000ਵੀਂ ਹਾਫ ਮੈਰਾਥਨ ‍1:28:59 ਸੈਕਿੰਡ ਵਿੱਚ ਪੂਰੀ ਕਰਕੇ ਨਵਾਂ ਰਿਕਾਰਡ ਬਣਾਇਆ ਹੈ।ਯਮੁਨਾਨਗਰ ਵਾਸੀ ਕੇਸ਼ਵ ਮਾਨਕਟਾਲਾ ਨੇ ਇਸ ਕਾਮਯਾਬੀ ਦਾ ਸਿਹਰਾ ਆਪਣੇ ਪਿਤਾ ਨੂੰ ਦਿੱਤਾ ਹੈ।

ਜਾਣਕਾਰੀ ਮੁਤਾਬਿਕ ਉਸ ਨੇ ਲੌਕਡਾਊਨ ਵੇਲੇ ਵੀ ਆਪਣੇ ਘਰ ਦੀ ਛੱਤ ’ਤੇ 33 ਘੰਟੇ ਲਗਾਤਾਰ ਦੌੜ ਲਾਕੇ 222 ਕਿਲੋਮੀਟਰ ਦਾ ਰਿਕਾਰਡ ਕਾਇਮ ਕੀਤਾ ਸੀ। ਇਸ ਦੌਰਾਨ ਗੱਲਬਾਤ ਕਰਦਿਆਂ ਉਸ ਨੇ ਨੌਜਵਾਨ ਪੀੜ੍ਹੀ ਨੂੰ ਪੌਸ਼ਟਿਕ ਅਹਾਰ ਲੈਣ ਦਾ ਸੁਨੇਹਾ ਦਿੱਤਾ।

ਉਸ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ‍ਫਿਟਨੈੱਸ ਲਈ ਜਿਮ ਹੀ ਜਾਇਆ ਜਾਵੇ ਬਲਕਿ ਘਰ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਇਸ ਮੌਕੇ ਉਸ ਨੇ ਇਸ ਪ੍ਰਾਪਤੀ ਲਈ ਆਪਣੀ ਪਤਨੀ ਕਨਿਕਾ ਮਾਨਕਟਾਲਾ ਦਾ ਵੀ ਧੰਨਵਾਦ ਕੀਤਾ। ਜਿਸ ਨੇ ਹਮੇਸ਼ਾ ਉਸ ਦਾ ਇਹ ਮੁਕਾਮ ਹਾਸਲ ਕਰਨ ਵਿੱਚ ਹੌਸਲਾ ਵਧਾਇਆ ਹੈ।

ਮੁੱਖ ਮੰਤਰੀ ਪੰਜਾਬ ਨੇ ਦਰਬਾਰ ਸਾਹਿਬ ਲਈ ਸੋਲਰ ਪਲਾਂਟ ਲਗਾਉਣ ਹਿੱਤ ਐੱਸ.ਜੀ.ਪੀ.ਸੀ. ਨੂੰ ਦਿੱਤਾ ਪੂਰਨ ਸਮਰਥਨ

0

ਕਿਹਾ, ਬਿਜਲੀ ਵਿਭਾਗ ਨੂੰ ਪਹਿਲਾਂ ਹੀ ਇਸ ਸਬੰਧੀ ਪ੍ਰਵਾਨਗੀ ਅਤੇ ਪ੍ਰਾਜੈਕਟ ਨੂੰ ਜਲਦ ਮੁਕੰਮਲ ਕਰਵਾਉਣ ਲਈ ਦਿੱਤੇ ਨਿਰਦੇਸ਼

ਚੰਡੀਗੜ੍ਹ : ਦਰਬਾਰ ਸਾਹਿਬ ਲਈ ਸੋਲਰ ਪਲਾਂਟ ਪ੍ਰਾਜੈਕਟ ਲਗਾਉਣ ਸਬੰਧੀ ਆਪਣੀ ਸਰਕਾਰ ਤੋਂ ਸੰਪੂਰਨ ਸਮਰਥਨ ਦਿੰਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਬਿਜਲੀ ਵਿਭਾਗ ਨੂੰ ਪਲਾਂਟ ਲਗਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨਗੀ ਦੇਣ ਅਤੇ ਇਸ ਨੂੰ ਜਲਦ ਮੁਕੰਮਲ ਕਰਨ ਲਈ ਪੁਰਜ਼ੋਰ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਅੱਜ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨੂੰ ਬਿਜਲੀ ਸਪਲਾਈ ਕਰਨ ਵਾਲੇ ਸੋਲਰ ਪਲਾਂਟ ਪ੍ਰਾਜੈਕਟ ਲਈ ਸੂਬਾ ਸਰਕਾਰ ਤੋਂ ਮਨਜ਼ੂਰੀ ਨਾ ਮਿਲਣ ਬਾਰੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਬਿਆਨ ਦਾ ਜਵਾਬ ਦੇ ਰਹੇ ਸਨ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਹੋਈ ਇੱਕ ਮੀਟਿੰਗ ਦੌਰਾਨ, ਬਿਜਲੀ ਵਿਭਾਗ ਨੇ ਪਹਿਲਾਂ ਹੀ ਇਸ ਪ੍ਰਾਜੈਕਟ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਸੀ।

ਖ਼ਬਰਾਂ ਅਨੁਸਾਰ ਅਮਰੀਕਾ ਸਥਿਤ ਯੂਨਾਈਟਿਡ ਸਿੱਖ ਮਿਸ਼ਨ ਨੇ ਹਰਿਮੰਦਰ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ 2 ਮੈਗਾਵਾਟ ਸਮਰੱਥਾ ਵਾਲਾ ਸੋਲਰ ਪਲਾਂਟ ਲਗਾਉਣ ਦੀ ਇਜਾਜ਼ਤ ਮੰਗੀ ਸੀ, ਜਿਸ ਬਾਰੇ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਸੀ ਅਤੇ ਪਾਵਰਕਾਮ ਨੇ ਸਿਧਾਂਤਕ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਸੀ। ਮੀਟਿੰਗ ਦੌਰਾਨ, ਪਾਵਰਕਾਮ ਦੇ ਅਧਿਕਾਰੀਆਂ ਨੇ ਦਰਬਾਰ ਸਾਹਿਬ ਤੱਕ ਬਿਜਲੀ ਪਹੁੰਚਾਉਣ ਲਈ ਪਾਵਰਕਾਮ ਦੇ ਮੌਜੂਦਾ ਟਰਾਂਸਮਿਸ਼ਨ ਨੈਟਵਰਕ ਦੀ ਵਰਤੋਂ ਦੀ ਪੇਸ਼ਕਸ਼ ਵੀ ਕੀਤੀ ਸੀ, ਜਿਸ ਲਈ ਯੂਨਾਈਟਿਡ ਸਿੱਖ ਮਿਸ਼ਨ ਨੂੰ ਪੂੰਜੀ ਨਿਵੇਸ਼ ਦੀ ਲੋੜ ਨਹੀਂ ਪਵੇਗੀ। ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰਾਜੈਕਟ ਨੂੰ ਚਲਾਉਣ ਵਿਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਪ੍ਰਾਜੈਕਟ ਵਿੱਚ ਸਰਗਰਮੀ ਨਾਲ ਜੁੜੇ ਰਹਿਣ ਅਤੇ ਇਸ ਦੇ ਜਲਦ ਪੂਰਾ ਹੋਣ ਨੂੰ ਯਕੀਨੀ ਬਣਾਉਣ। ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਨੇ ਯੂਨਾਈਟਿਡ ਸਿੱਖ ਮਿਸ਼ਨ ਅਤੇ ਐਸ.ਜੀ.ਪੀ.ਸੀ. ਵੱਲੋਂ ਸੰਕਲਪਿਤ ਕੀਤੇ ਇਸ ਪ੍ਰਾਜੈਕਟ ਲਈ ਆਪਣੀ ਸਰਕਾਰ ਦਾ ਪੂਰਨ ਸਮਰਥਨ ਦਿੱਤਾ ਹੈ।

GST ਕੌਂਸਲ ਨੇ ਕੋਵਿਡ-19 ਦੀਆਂ ਦਵਾਈਆਂ ਤੇ ਉਪਕਰਨਾਂ ਤੋਂ ਜੀਐੱਸਟੀ ਘਟਾਇਆ

0

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ।ਇਸ ਦੌਰਾਨ ਮਰੀਜ਼ਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਰ ਹੁਣ ਇਸਤੋਂ ਥੋੜੀ ਰਾਹਤ ਮਿਲੀ ਹੈ।ਕਿਉਂਕਿ ਹੁਣ ਇਸ ਬਿਮਾਰੀ ਨਾਲ ਸੰਬੰਧਿਤ ਦਵਾਈਆਂ ‘ਤੇ ਜੀਐੱਸਟੀ ਟੈਕਸ ਦਰ ਘਟਾ ਦਿੱਤੀ ਗਈ ਹੈ।

ਜੀਐੱਸਟੀ ਕੌਂਸਲ ਨੇ ਕੋਵਿਡ-19 ਦੀਆਂ ਦਵਾਈਆਂ ਜਿਵੇਂ ਕਿ ਰੈਮਡੇਸਿਵਿਰ ਤੇ ਹੋਰ ਉਪਕਰਨਾਂ- ਆਕਸੀਜਨ ਕੰਸਨਟਰੇਟਰਾਂ ਤੇ ਮੈਡੀਕਲ ਗਰੇਡ ਆਕਸੀਜਨ ਤੋਂ ਟੈਕਸ ਦਰ ਘਟਾ ਦਿੱਤੀ ਹੈ। ਟੋਸਿਲਿਜੁਮੈਬ ਟੀਕੇ ਤੇ ਐਮਫੋਟੈਰੀਸਿਨ ਬੀ ਉਤੇ ਹੁਣ ਕੋਈ ਜੀਐੱਸਟੀ ਨਹੀਂ ਲੱਗੇਗਾ,ਜਦਕਿ ਇਸਤੋਂ ਪਹਿਲਾਂ ਪੰਜ ਪ੍ਰਤੀਸ਼ਤ ਟੈਕਸ ਲੱਗ ਰਿਹਾ ਸੀ। ਇਸੇ ਤਰ੍ਹਾਂ ਰੈਮਡੇਸਿਵਿਰ ਤੇ ਹੇਪਰਿਨ ਉਤੇ ਟੈਕਸ ਦਰ ਵੀ 12 ਫੀਸਦ ਤੋਂ ਘਟਾ ਕੇ ਪੰਜ ਫੀਸਦ ਕਰ ਦਿੱਤੀ ਗਈ ਹੈ।

ਮੈਡੀਕਲ ਗਰੇਡ ਆਕਸੀਜਨ, ਆਕਸੀਜਨ ਕੰਸਨਟਰੇਟਰਾਂ, ਵੈਂਟੀਲੇਟਰਾਂ, ਬਾਇਪੈਪ ਮਸ਼ੀਨਾਂ ਤੇ ਨੇਜ਼ਲ ਕੈਨੁਲਾ  ਉਪਕਰਨਾਂ ’ਤੇ ਵੀ ਟੈਕਸ ਦਰ ਘਟ ਕੇ ਪੰਜ ਪ੍ਰਤੀਸ਼ਤ ਰਹਿ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਟੈਸਟਿੰਗ ਕਿੱਟ ਉਤੇ ਟੈਕਸ 12 ਤੋਂ ਘੱਟ ਕੇ ਪੰਜ ਪ੍ਰਤੀਸ਼ਤ ਰਹਿ ਗਿਆ ਹੈ। ਪਲਸ ਆਕਸੀਮੀਟਰ, ਹੈਂਡ ਸੈਨੇਟਾਈਜ਼ਰ, ਤਾਪਮਾਨ ਮਾਪਣ ਵਾਲੇ ਉਪਕਰਨਾਂ ਤੇ ਐਂਬੂਲੈਂਸਾਂ ਉਤੇ ਵੀ ਟੈਕਸ ਪੰਜ ਪ੍ਰਤੀਸ਼ਤ ਹੀ ਲੱਗੇਗਾ।

ਕੌਂਸਲ ਨੇ ਵੱਖ-ਵੱਖ ਰਾਜਾਂ ਦੇ ਮੰਤਰੀਆਂ ਦੇ ਗਰੁੱਪ ਦੀਆਂ ਸਿਫਾਰਿਸ਼ਾਂ ਉਤੇ ਅਮਲ ਕਰਦਿਆਂ ਇਹ ਫ਼ੈਸਲਾ ਲਿਆ ਹੈ। ਕੋਵਿਡ ਵੈਕਸੀਨ ਉਤੇ ਜੀਐੱਸਟੀ ਹਾਲਾਂਕਿ ਪੰਜ ਫੀਸਦ ਹੀ ਰਹੇਗਾ ਕਿਉਂਕਿ ਕੌਂਸਲ ਮੁਤਾਬਕ ਜ਼ਿਆਦਾਤਰ ਵੈਕਸੀਨ ਕੇਂਦਰ ਸਰਕਾਰ ਖ਼ਰੀਦ ਕੇ ਲੋਕਾਂ ਨੂੰ ਮੁਫ਼ਤ ਵਿਚ ਦੇ ਰਹੀ ਹੈ। ਘਟਾਏ ਗਏ ਜੀਐੱਸਟੀ ਬਾਰੇ ਨੋਟੀਫਿਕੇਸ਼ਨ ਸਰਕਾਰ ਇਕ-ਦੋ ਦਿਨ ਵਿਚ ਜਾਰੀ ਕਰੇਗੀ। ਕਰੀਬ 18 ਵਸਤਾਂ ਹਨ ਜਿਨ੍ਹਾਂ ’ਤੇ ਜੀਐੱਸਟੀ ਘਟਾਇਆ ਗਿਆ ਹੈ। ਘਟਾਈਆਂ ਗਈਆਂ ਦਰਾਂ ਜਿਸ ਮੰਤਰੀ ਸਮੂਹ ਦੀਆਂ ਸਿਫਾਰਿਸ਼ਾਂ ਉਤੇ ਅਧਾਰਿਤ ਹਨ ਉਸ ਦੀ ਅਗਵਾਈ ਮੇਘਾਲਿਆ ਦੇ ਉਪ ਮੁੱਖ ਮੰਤਰੀ ਕੋਨਰਾਡ ਸੰਗਮਾ ਕਰ ਰਹੇ ਸਨ।

ਟੈਕਸ ਬਾਰੇ ਜਾਰੀ ਹਦਾਇਤਾਂ 30 ਸਤੰਬਰ ਤੱਕ ਲਾਗੂ ਰਹਿਣਗੀਆਂ। ਕੌਂਸਲ ਦੀ 44ਵੀਂ ਬੈਠਕ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ 75 ਪ੍ਰਤੀਸ਼ਤ ਵੈਕਸੀਨ ਖ਼ਰੀਦ ਰਹੀ ਹੈ ਤੇ ਜੀਐੱਸਟੀ ਵੀ ਦੇ ਰਹੀ ਹੈ। ਪਰ ਲੋਕਾਂ ਉਤੇ ਇਸ ਜੀਐੱਸਟੀ ਦਾ ਕੋਈ ਬੋਝ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਵੈਕਸੀਨ ਮੁਫ਼ਤ ਮਿਲੇਗਾ। ਇਸ ਮੌਕੇ ਕੇਂਦਰ ਸਰਕਾਰ ਦੇ ਰੈਵੇਨਿਊ ਸਕੱਤਰ ਤਰੁਣ ਬਜਾਜ ਵੀ ਮੌਜੂਦ ਸਨ। ਗੈਸ/ਇਲੈਕਟ੍ਰਿਕ ਸ਼ਮਸ਼ਾਨਘਾਟਾਂ ਦੀਆਂ ਭੱਠੀਆਂ ਖ਼ਰੀਦਣ ਉਤੇ ਵੀ ਹੁਣ ਪੰਜ ਪ੍ਰਤੀਸ਼ਤ ਟੈਕਸ ਹੀ ਲੱਗੇਗਾ।

 

ਏਮਜ਼ ਦੀ ਆਈਐੱਨਆਈ ਸੀਈਟੀ ਪ੍ਰੀਖਿਆ ਇਕ ਮਹੀਨੇ ਲਈ ਮੁਲਤਵੀ

0

ਅਖ਼ਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ਦੀ ਪੀਜੀ ਮੈਡੀਕਲ ਦੀ ਦਾਖ਼ਲਾ ਪ੍ਰੀਖਿਆ ‘ਚ ਹਿੱਸਾ ਲੈਣ ਵਾਲੇ ਡਾਕਟਰਾਂ ਨੂੰ ਸਿਖਰਲੀ ਅਦਾਲਤ ਨੇ ਥੋੜ੍ਹੀ ਰਾਹਤ ਦਿੱਤੀ ਤੇ ਉਸ ਨੂੰ ਇਕ ਮਹੀਨੇ ਬਾਅਦ ਕਰਵਾਉਣ ਦਾ ਨਿਰਦੇਸ਼ ਦਿੱਤਾ। ਪਰ ਅਦਾਲਤ ਨੇ ਪ੍ਰੀਖਿਆ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ।

ਜਸਟਿਸ ਇੰਦਰਾ ਬੈਨਰਜੀ ਅਤੇ ਐੱਮ ਆਰ ਸ਼ਾਹ ਦੇ ਬੈਂਚ ਨੇ ਕਿਹਾ ਕਿ ਕਈ ਉਮੀਦਵਾਰ ਕੋਵਿਡ ਡਿਊਟੀ ’ਤੇ ਤਾਇਨਾਤ ਹਨ ਅਤੇ ਉਨ੍ਹਾਂ ਦਾ ਪ੍ਰੀਖਿਆ ’ਚ ਬੈਠਣਾ ਮੁਸ਼ਕਲ ਹੋਵੇਗਾ। ਬੈਂਚ ਨੇ ਕਿਹਾ ਕਿ ਇਕ ਮਹੀਨੇ ਬਾਅਦ ਕਿਸੇ ਸਮੇਂ ਇਹ ਪ੍ਰੀਖਿਆ ਕਰਵਾਈ ਜਾ ਸਕਦੀ ਹੈ।

ਸਿਖਰਲੀ ਅਦਾਲਤ ਨੇ ਸ਼ੁੱਕਰਵਾਰ ਨੂੰ ਦਾਖ਼ਲਾ ਪ੍ਰੀਖਿਆ-ਇੰਸਟੀਚਿਊਟ ਆਫ ਨੈਸ਼ਨਲ ਇੰਪੋਰਟੈਂਸ ਕੰਬਾਈਂਡ ਐਂਟਰੈਸ ਟੈਸਟ (ਆਈਐੱਨਆਈ ਸੀਈਟੀ)-2021 ਲਈ 16 ਜੂਨ ਦੀ ਤਰੀਕ ਤੈਅ ਕਰਨ ਦੇ ਫ਼ੈਸਲੇ ਨੂੰ ਮਨਮਾਨੀ ਕਰਾਰ ਦਿੱਤਾ ਤੇ ਏਮਜ਼ ਨੂੰ ਇਹ ਦਾਖ਼ਲਾ ਪ੍ਰਰੀਖਿਆ ਇਕ ਮਹੀਨੇ ਬਾਅਦ ਕਰਵਾਉਣ ਨੂੰ ਕਿਹਾ। ਜਸਟਿਸ ਇੰਦਰਾ ਬੈਨਰਜੀ ਤੇ ਜਸਟਿਸ ਐੱਮਆਰ ਸ਼ਾਹ ਦੇ ਬੈਂਚ ਨੇ ਮਾਸਟਰ ਇਨ ਮੈਡੀਕਲ (ਐੱਮਡੀ) ‘ਚ ਦਾਖ਼ਲਾ ਚਾਹਵਾਨ ਡਾਕਟਰਾਂ ਦੀ ਪਟੀਸ਼ਨ ‘ਤੇ ਨਿਰਦੇਸ਼ ਦਿੱਤਾ ਤੇ ਮਾਮਲੇ ਦਾ ਨਿਬੇੜਾ ਕਰ ਦਿੱਤਾ।

ਪੰਜਾਬ ‘ਚ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਹੋਇਆ ਗਠਬੰਧਨ

0

ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਤੋਂ ਬਿਗੁਲ ਵੱਜ ਚੁੱਕਾ ਹੈ। ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਮਾਇਆਵਤੀ ਦੀ ਅਗਵਾਈ ਵਾਲੀ ਬੀਐੱਸਪੀ ਨੇ ਇਕੱਠੇ ਅਤੇ ਬਾਕੀ ਬਚੀਆਂ 97 ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਚੋਣਾਂ ਲੜੇਗੀ। ਬੀਐੱਸਪੀ ਦੇ ਹਿੱਸੇ ‘ਚ ਜਲੰਧਰ ਦਾ ਕਰਤਾਰਪੁਰ ਸਾਹਿਬ, ਜਲੰਧਰ ਪੱਛਮੀ, ਜਲੰਧਰ ਉੱਤਰ, ਫਗਵਾੜਾ,ਹੁਸ਼ਿਆਰਪੁਰ ਸਦਰ, ਦਸੂਹਾ, ਰੂਪਨਗਰ ਜ਼ਿਲੇ ‘ਚ ਚਮਕੌਰ ਸਾਹਿਬ, ਪਠਾਨਕੋਟ ਜ਼ਿਲੇ ‘ਚ ਬੱਸੀ ਪਠਾਨਾ,ਸੁਜਾਨਪੁਰ, ਅੰਮ੍ਰਿਤਸਰ ਉੱਤਰ ਅਤੇ ਅੰਮ੍ਰਿਤਸਰ ਮੱਧ ਆਦਿ ਸੀਟਾਂ ਆਈਆਂ ਹਨ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫ੍ਰੰਸ ਕਰ ਕੇ ਕਿਹਾ ਹੈ ਕਿ ‘ਦੋਵਾਂ ਪਾਰਟੀਆਂ ਦੀ ਸੋਚ ਦੂਰਦਰਸ਼ੀ ਹੈ।ਦੋਵੇਂ ਹੀ ਪਾਰਟੀਆਂ ਗਰੀਬ ਕਿਸਾਨ ਮਜ਼ਦੂਰਾਂ ਦੇ ਅਧਿਕਾਰਾਂ ਦੀ ਲੜਾਈ ਲੜਦੀਆਂ ਰਹੀਆਂ ਹਨ। ਇਹ ਪੰਜਾਬ ਦੀ ਸਿਆਸਤ ਲਈ ਇਤਿਹਾਸਕ ਦਿਨ ਹੈ। ਇਸ ਤੋਂ ਪਹਿਲਾਂ,ਸਾਲ 1996 ਲੋਕਸਭਾ ਚੋਣਾਂ ‘ਚ ਵੀ ਅਕਾਲੀ ਦਲ ਅਤੇ ਬੀਐੱਸਪੀ ਦੋਵੇਂ ਦਲ ਨਾਲ ਮਿਲ ਕੇ ਲੜੇ ਸਨ।ਉਦੋਂ ਬੀਐੱਸਪੀ ਸੁਪਰੀਮੋ ਕਾਂਸੀਰਾਮ ਪੰਜਾਬ ਤੋਂ ਚੋਣਾਂ ਜਿੱਤ ਗਏ ਸਨ।

ਇੱਕ ਦਿਨ ਪਹਿਲਾਂ, ਅਕਾਲੀ ਦਲ ਦੇ ‘ਮੁਲਾਜਮ ਮੋਰਚੇ’ (ਕਰਮਚਾਰੀਆਂ ਦੇ ਮੋਰਚੇ) ਦੀ ਇੱਕ ਮੀਟਿੰਗ ਵਿੱਚ, ਪਾਰਟੀ ਨੇਤਾਵਾਂ ਨੇ ਬਾਦਲ ਨੂੰ ਇੱਕ ਮੰਗ ਪੱਤਰ ਸੌਂਪਿਆ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਿਰਫ ਅਜਿਹੀਆਂ ਮੰਗਾਂ ਸ਼ਾਮਲ ਕਰੇਗੀ ਜੋ ਸੱਤਾ ਵਿੱਚ ਵੋਟ ਪਾਉਣ ‘ਤੇ ਪੂਰੀਆਂ ਹੋ ਸਕਦੀਆਂ ਹਨ। ਪਾਰਟੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਅਕਤੂਬਰ ਤੱਕ ਤਿਆਰ ਕਰੇਗੀ।

ਉੱਧਰ ਲੁਧਿਆਣਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਵੀ ਬਸਪਾ ਆਗੂਆਂ ਦਾ ਮੂੰਹ ਮਿੱਠਾ ਕਰਵਾਉਂਦੇ ਵਿਖਾਈ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਹ ਗੱਠਜੋੜ ਦਾ ਇਤਿਹਾਸ ਬਹੁਤ ਪੁਰਾਣਾ ਹੈ ਅਤੇ ਹੁਣ ਜੋ ਮੁੜ ਤੋਂ ਇਹ ਗੱਠਜੋੜ ਹੋਇਆ ਹੈ, ਇਹ ਬਾਕੀ ਵਿਰੋਧੀ ਪਾਰਟੀਆਂ ਨੂੰ ਹਿਲਾ ਦੇਵੇਗਾ ਅਤੇ ਖ਼ਾਸ ਕਰਕੇ ਜੋ ਪੰਜਾਬ ਦੀ ਕਾਂਗਰਸ ਸਰਕਾਰ ਹੈ ਉਸ ਦਾ ਤਖ਼ਤਾ ਪਲਟ ਦੇਵੇਗਾ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਦਾ ਪ੍ਰਤੀਕ ਵੀ ਗੱਠਜੋੜ ਹੈ, ਜਿਸ ਨਾਲ ਦਲਿਤਾਂ ਦੇ ਨਾਲ ਜੋ ਗ਼ਰੀਬ ਅਤੇ ਪਛੜੇ ਲੋਕਾਂ ਨੇ ਉਨ੍ਹਾਂ ਦੇ ਵਿਕਾਸ ਲਈ ਦੋਵੇਂ ਪਾਰਟੀਆਂ ਮਿਲ-ਜੁਲ ਕੇ ਕੰਮ ਕਰਨਗੀਆਂ।