Home Blog Page 2612

Ajay Devgan ਨੇ ਸ਼ੁਰੂ ਕੀਤਾ ਵੈਕਸੀਨੇਸ਼ਨ ਕੈਂਪ, ਇੰਡਸਟਰੀ ਦੇ ਵਰਕਰਾਂ ਨੂੰ ਲਗਵਾਇਆ ਕੋਰੋਨਾ ਦਾ ਟੀਕਾ

0

ਮੁੰਬਈ : ਬਾਲੀਵੁੱਡ ਦੇ ਸਿੰਘਮ ਸਟਾਰ ਅਜੇ ਦੇਵਗਨ ਨੇ ਕੋਰੋਨਾ ਸੰਕਟ ਦੇ ਸਮੇਂ ਵੈਕਸੀਨੇਸ਼ਨ ਕੈਂਪ ਸ਼ੁਰੂ ਕੀਤਾ, ਜਿਸ ਦੇ ਤਹਿਤ ਇੰਡਸਟਰੀ ਦੇ ਵਰਕਰਾਂ ਨੂੰ ਕੋਰੋਨਾ ਦਾ ਟੀਕਾ ਲਗਵਾਇਆ ਗਿਆ। ਕੋਰੋਨਾ ਕਾਲ ਵਿੱਚ ਬਾਲੀਵੁੱਡ ਦੇ ਕਈ ਸਟਾਰਸ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਅਜੇ ਦੇਵਗਨ ਦਾ ਐਨਵਾਏ ਫਾਉਂਡੇਸ਼ਨ ਲਗਾਤਾਰ ਲੋਕਾਂ ਦੀ ਮਦਦ ਕਰ ਰਿਹਾ ਹੈ। ਇੱਕ ਪਾਸੇ ਜਿੱਥੇ ਇਹ ਫਾਉਂਡੇਸ਼ਨ 10 ਹਾਜ਼ਰ ਲੋਕਾਂ ਦੀ ਖਾਣ ਦੀ ਲੋੜ ਪੂਰੀ ਕਰ ਰਿਹਾ ਹੈ ਤਾਂ ਉਥੇ ਹੀ ਇਸ ਫਾਉਂਡੇਸ਼ਨ ਨੇ ਵੈਕਸਨੈਸ਼ਨ ਵੈਕਸਨੈਸ਼ਨ ਦੀ ਸ਼ੁਰੂਆਤ ਕੀਤੀ, ਜਿਸ ਦੇ ਤਹਿਤ ਇੰਡਸਟਰੀ ਨਾਲ ਜੁੜੇ ਵਰਕਰਸ, ਮੀਡੀਆ ਪ੍ਰੋਫੈਸ਼ਨਲ ਅਤੇ ਆਮ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ।

ਇਸ ਤੋਂ ਪਹਿਲਾਂ ਅਜੇ ਦੇਵਗਨ ਨੇ ਬੀਏਮਸੀ ਦੇ ਨਾਲ ਹੱਥ ਮਿਲਾ ਕੇ ਹਿੰਦੂਜਾ ਹਸਪਤਾਲ ਵਿੱਚ ਆਈਸੀਯੂ ਅਤੇ ਹੋਰ ਜਰੂਰੀ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਇਆ ਸਨ।

 

 

ਪੰਚਕੂਲਾ ‘ਚ 17 ਨਵੇਂ ਕੋਰੋਨਾ ਕੇਸ ਆਏ ਸਾਹਮਣੇ

0

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਜਾਰੀ ਹੈ। ਹੁਣ ਤੱਕ ਇਸ ਬਿਮਾਰੀ ਨੇ ਅਨੇਕਾਂ ਲੋਕਾਂ ਦੀ ਜਾਨ ਲੈ ਲਈ ਹੈ। ਅਜੇ ਵੀ ਇਸ ਬਿਮਾਰੀ ਦਾ ਸ਼ਿਕਾਰ ਬਹੁਤ ਸਾਰੇ ਲੋਕ ਹੋ ਰਹੇ ਹਨ। ਜੇਕਰ ਇੱਕ ਦਿਨ ਕੇਸਾਂ ਦੀ ਗਿਣਤੀ ਘੱਟਦੀ ਹੈ,ਤਾਂ ਦੂਜੇ ਹੀ ਦਿਨ ਫਿਰ ਨਵੇਂ ਕੇਸ ਆ ਜਾਂਦੇ ਹਨ।

ਪੰਚਕੂਲਾ ਵਿੱਚ ਅੱਜ 17 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ। ਇਨ੍ਹਾਂ ਵਿੱਚੋਂ 10 ਕੋਰੋਨਾ ਕੇਸ ਪੰਚਕੂਲਾ ਦੇ ਹਨ ਅਤੇ ਬਾਕੀ ਗੁਆਂਢੀ ਰਾਜਾਂ ਜਾਂ ਜ਼ਿਲ੍ਹਿਆਂ ਦੇ ਹਨ। ਇਨ੍ਹਾਂ ਮਰੀਜ਼ਾਂ ਵਿਚ 5 ਆਦਮੀ ਅਤੇ 5 ਔਰਤਾਂ ਸ਼ਾਮਲ ਹਨ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਜ਼ਿਲ੍ਹੇ ਵਿੱਚ ਕੋਰੋਨਾ ਕੇਸ ਘੱਟ ਹੋਣ ਕਾਰਨ ਸਿਹਤ ਵਿਭਾਗ ਲਈ ਰਾਹਤ ਦੀ ਖਬਰ ਹੈ।

ਅਮਰੀਕਾ ਦੇ ਤਿੰਨ ਰਾਜਾਂ ’ਚ ਹੋਈ ਗੋਲੀਬਾਰੀ

0

ਅਮਰੀਕਾ ਦੇ ਤਿੰਨ ਰਾਜਾਂ ਵਿਚ ਦੇਰ ਰਾਤ ਗੋਲੀਬਾਰੀ ਹੋਈ । ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ, ਅਤੇ ਘੱਟੋ ਘੱਟ 30 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਨੇ ਅਮਰੀਕਾ ਵਿਚ ਹਿੰਸਾ ਦੇ ਅਜਿਹੇ ਮਾਮਲਿਆਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ ,ਕਿਉਂਕਿ ਗਰਮੀ ਸ਼ੁਰੂ ਹੋ ਗਈ ਹੈ ਅਤੇ ਕੋਰੋਨਾ  ਵਾਇਰਸ ਕਾਰਨ ਪਾਬੰਦੀਆਂ ਨਰਮ ਹੋਣ ਕਾਰਨ ਲੋਕਾਂ ਨੂੰ ਇਕ ਦੂਜੇ ਨਾਲ ਮਿਲਣ ਦੀ ਆਗਿਆ ਦਿੱਤੀ ਗਈ ਹੈ।

ਇਹ ਘਟਨਾਵਾਂ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਰਾਤ ਟੈਕਸਸ ਦੀ ਰਾਜਧਾਨੀ ਔਸਟਿਨ, ਸ਼ਿਕਾਗੋ ਤੇ ਜਾਰਜੀਆ ਦੇ ਸਵਾਨਾ ਵਿੱਚ ਹੋਈਆਂ। ਔਸਟਿਨ ਵਿੱਚ ਪੁਲਿਸ ਟੀਮ ਨੇ ਮਸ਼ਕੂਕ ਨੂੰ ਕਾਬੂ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।

ਦਿੱਲੀ ਸਰਕਾਰ ਨੇ ਲਾਕਡਾਊਨ ‘ਚ ਦਿੱਤੀ ਰਾਹਤ, ਕੱਲ ਤੋਂ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ, ਰੈਸਟੋਰੈਂਟ 50% ਸਮਰੱਥਾ ਨਾਲ ਖੋਲ੍ਹ ਸਕਣਗੇ

0

ਨਵੀਂ ਦਿੱਲੀ : ਦਿੱਲੀ ਵਿੱਚ ਕੋਵਿਡ – 19 ਦੇ ਲਗਾਤਾਰ ਘੱਟ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਰਾਜਧਾਨੀ ਨੂੰ ਅਨਲਾਕ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਦੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਕਈ ਐਲਾਨ ਕੀਤੇ ਹਨ। ਦਿੱਲੀ ਵਿੱਚ ਹੁਣ ਬਾਜ਼ਾਰ, ਮਾਲ ਅਤੇ ਮਾਰਕੀਟ ਕੰਪਲੈਕਸਾਂ ‘ਚ ਸਾਰੀ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ ਸਕਦੀਆਂ ਹਨ ਯਾਨੀ ਆਡ – ਈਵਨ ਦਾ ਫਾਰਮੂਲਾ ਖ਼ਤਮ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰੈਸਟੋਰੈਂਟ ਨੂੰ ਵੀ 50 ਫੀਸਦੀ ਬੈਠਣ ਦੀ ਸਮਰੱਥਾ ਦੇ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਉਨ੍ਹਾਂ ਨੇ ਸਾਫ਼ ਤੌਰ ‘ਤੇ ਕਿਹਾ ਹੈ ਕਿ ਇੱਕ ਹਫ਼ਤੇ ਤੱਕ ਇਸ ਨਿਯਮਾਂ ਦੇ ਨਾਲ ਚਲਕੇ ਦੇਖਿਆ ਜਾਵੇਗਾ। ਜੇਕਰ ਕੋਰੋਨਾ ਦੇ ਮਾਮਲੇ ਵੱਧਣ ਲੱਗੇ ਤਾਂ ਫਿਰ ਤੋਂ ਪਾਬੰਦੀਆਂ ਵਧਾ ਦਿੱਤੀਆਂ ਜਾਣਗੀਆਂ।

ਸੀਐਮ ਕੇਜਰੀਵਾਲ ਨੇ ਕਿਹਾ ਕਿ ਹਫ਼ਤਾਵਾਰ ਬਾਜ਼ਾਰ ਨੂੰ ਆਗਿਆ ਦਿੱਤੀ ਜਾ ਰਹੀ ਹੈ ਪਰ ਇੱਕ ਦਿਨ ਵਿੱਚ ਇੱਕ ਜੋਨ ਵਿੱਚ ਇੱਕ ਹੀ ਹਫ਼ਤਾਵਾਰ ਬਾਜ਼ਾਰ ਨੂੰ ਆਗਿਆ ਦਿੱਤੀ ਜਾਵੇਗੀ। ਉਥੇ ਹੀ, ਸਰਕਾਰੀ ਦਫ਼ਤਰ ਵਿੱਚ 100 ਫੀਸਦੀ ਅਧਿਕਾਰੀ ਅਤੇ ਬਾਕੀ ਕਰਮਚਾਰੀ 50 ਫੀਸਦੀ ਸਮਰੱਥਾ ਦੇ ਨਾਲ ਕੰਮ ਕਰਨਗੇ। ਪ੍ਰਾਇਵੇਟ ਦਫ਼ਤਰਾਂ ‘ਚ 50 ਫੀਸਦੀ ਸਮਰੱਥਾ ਦੇ ਨਾਲ 9 ਤੋਂ 5 ਵਜੇ ਤੱਕ ਕੰਮ ਕਰਗੇ। ਇਸ ਤੋਂ ਇਲਾਵਾ ਵਿਆਹਾਂ ਵਿੱਚ 20 ਲੋਕਾਂ ਤੋਂ ਜ਼ਿਆਦਾ ਇੱਕਠੇ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਉਥੇ ਹੀ, ਧਾਰਮਿਕ ਥਾਂ ਖੋਲ੍ਹੇ ਜਾ ਰਹੇ ਹਨ ਪਰ ਸ਼ਰਧਾਲੂਆਂ ਨੂੰ ਜਾਣ ਦੀ ਆਗਿਆ ਨਹੀਂ ਹੋਵੇਗੀ।

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਕੋਵਿਡ – 19 ਸਬੰਧਤ ਹਾਲਾਤ ਬਹੁਤ ਹੱਦ ਤੱਕ ਕਾਬੂ ਵਿੱਚ ਹਨ, ਸੰਭਾਵਿਕ ਤੀਜੀ ਲਹਿਰ ਤੋਂ ਨਿੱਬੜਨ ਦੀਆਂ ਤਿਆਰੀਆਂ ਕੀਤੀ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਦਿੱਲੀ ‘ਚ ਸਾਰੇ ਸਕੂਲ ਅਤੇ ਸਿੱਖਿਆ ਸੰਸਥਾਵਾਂ ਬੰਦ ਰਹਿਣਗੇ। ਕਿਸੇ ਵੀ ਤਰ੍ਹਾਂ ਦੇ ਇਕੱਠੇ ਹੋਣ ਦੀ ਆਗਿਆ ਨਹੀਂ ਹੋਵੇਗੀ। ਸਵਿਮਿੰਗ ਪੂਲ ਸਮੇ ਸਪਾ, ਪਾਰਕ ਅਤੇ ਗਾਰਡਨ ਬੰਦ ਰਹਿਣਗੇ।

ਕੋਰੋਨਾ ਦੀ ਨਵੀਂ ਦਵਾਈ Colchicine ਦੇ ਕਲੀਨਿਕਲ ਟ੍ਰਾਇਲ ਨੂੰ ਦਿੱਤੀ ਮਨਜ਼ੂਰੀ

0

ਨਵੀਂ ਦਿੱਲੀ– ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਜਾਰੀ ਹੈ। ਹੁਣ ਤੱਕ ਇਸ ਬਿਮਾਰੀ ਨੇ ਅਨੇਕਾਂ ਲੋਕਾਂ ਦੀ ਜਾਨ ਲੈ ਲਈ ਹੈ। ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ। ਇਸ ਲਈ ਹੀ ਸਰਕਾਰ ਦਵਾਈਆਂ ਅਤੇ ਵੈਕਸੀਨ ਦੀ ਘਾਟ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।

ਦਵਾਈ ਨਿਰਮਾਤਾ ਡੀ.ਸੀ. ਜੀ. ਆਈ. ਨੇ ਵਿਗਿਆਨੀ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀ. ਐੱਸ. ਆਈ. ਆਰ.) ਅਤੇ ਲਕਸਾਈ ਲਾਈਫ ਸਾਇੰਸਿਜ਼ ਨੂੰ ਕੋਰੋਨਾ ਦੇ ਮਰੀਜ਼ਾਂ ’ਤੇ ਕੋਲਚੀਸੀਨ ਦਵਾਈ ਦੇ ਕਲੀਨਿਕਲ ਟ੍ਰਾਇਲ ਨੂੰ ਮਨਜ਼ੂਰੀ ਦਿੱਤੀ ਹੈ। ਇਹ ਦਿਲ ਦੀ ਬੀਮਾਰੀ ਤੋਂ ਪੀੜਤ ਕੋਰੋਨਾ ਮਰੀਜ਼ਾਂ ਲਈ ਕਾਰਗਰ ਸਾਬਿਤ ਹੋਵੇਗੀ।

ਇਸ ਸੰਬੰਧੀ ਸ਼ਨੀਵਾਰ ਨੂੰ ਸੀ. ਐੱਸ. ਆਈ. ਆਰ. ਨੇ ਇਹ ਜਾਣਕਾਰੀ ਦਿੱਤੀ। ਸੀ. ਐੱਸ. ਆਈ. ਆਰ. ਦੇ ਜਨਰਲ ਡਾਇਰੈਕਟਰ ਦੇ ਸਲਾਹਕਾਰ ਰਾਮ ਵਿਸ਼ਵਕਰਮਾ ਨੇ ਦੱਸਿਆ ਕਿ ਆਮ ਇਲਾਜ ਦੇ ਨਾਲ ਕੋਲਚੀਸੀਨ ਦਾ ਇਸਤੇਮਾਲ ਦਿਲ ਦੀ ਬੀਮਾਰੀ ਤੋਂ ਪੀੜਤ ਕੋਵਿਡ-19 ਮਰੀਜ਼ਾਂ ਲਈ ਮਦਦਗਾਰ ਸਾਬਿਤ ਹੋਵੇਗਾ। ਇਹ ਦਵਾਈ ਪ੍ਰੋ-ਇੰਫਲੇਮੇਟਰੀ ਸਾਈਟੋਕਿਨਸ ਨੂੰ ਘੱਟ ਕਰ ਕੇ ਛੇਤੀ ਵਾਇਰਸ ਮੁਕਤ ਹੋਣ ਵਿਚ ਮਦਦ ਕਰੇਗੀ।

 

ਖੁਸ਼ਖ਼ਬਰੀ : ਬੱਚਿਆਂ ਲਈ Sputnik-V ਦੇ ਨੇਜ਼ਲ ਸਪ੍ਰੇ ਟੀਕੇ ਦੀ ਟੈਸਟਿੰਗ ਸ਼ੁਰੂ, ਸਤੰਬਰ ਤੱਕ ਆਉਣ ਦੀ ਉਂਮੀਦ

0

ਮਾਸਕੋ : ਤੀਜੀ ਲਹਿਰ ‘ਚ ਬੱਚਿਆਂ ਨੂੰ ਜ਼ਿਆਦਾ ਖ਼ਤਰਾ ਹੋਣ ਕਰਕੇ ਰੂਸ ਨੇ 8 ਤੋਂ 12 ਸਾਲ ਤੱਕ ਦੇ ਬੱਚਿਆਂ ਲਈ ਆਪਣੀ ਕੋਰੋਨਾ ਰੋਧੀ ਵੈਕਸੀਨ ਸਪੂਤਨਿਕ – ਵੀ ਦੇ ਨੇਜ਼ਲ ਸਪ੍ਰੇ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਬੱਚਿਆਂ ਦੇ ਨੱਕ ‘ਚ ਦਵਾਈ ਦਾ ਸਪ੍ਰੇ ਕਰ ਉਨ੍ਹਾਂ ਨੂੰ ਡੋਜ਼ ਦਿੱਤਾ ਜਾਵੇਗਾ।

ਰੂਸ ਦੇ ਗਮਲੇਆ ਰਿਸਰਚ ਇੰਸਟੀਚਿਊਟ ਆਫ ਐਪਿਡੇਮਯੋਲਾਜੀ ਐਂਡ ਮਾਇਕ੍ਰੋਬਾਇਓਲਾਜੀ ਦੇ ਪ੍ਰਮੁੱਖ ਅਲੈਕਜ਼ੈਡਰ ਗਿੰਟਸਬਰਗ ਨੇ ਕਿਹਾ ਕਿ ਬੱਚਿਆਂ ਲਈ ਉਹ ਆਪਣੀ ਕੋਵਿਡ-19 ਰੋਕੂ ਵੈਕਸੀਨ ਦਾ ਨੇਜ਼ਲ ਸਪ੍ਰੇ ਤਿਆਰ ਕਰ ਰਿਹਾ ਹੈ। ਇਹ 15 ਸਤੰਬਰ ਤੱਕ ਤਿਆਰ ਹੋ ਜਾਵੇਗਾ। ਮੀਡੀਆ ਏਜੰਸੀ ਨੇ ਦੱਸਿਆ ਕਿ ਗਿੰਟਸਬਰਗ ਨੇ ਕਿਹਾ ਕਿ ਬੱਚਿਆਂ ਲਈ ਸਪ੍ਰੇ ਵਿੱਚ ਇੱਕ ਹੀ ਵੈਕਸੀਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਸਿਰਫ ਸੂਈ ਦੀ ਬਜਾਏ, ਇੱਕ ਨੋਜ਼ਲ ਲਗਾਇਆ ਜਾਂਦਾ ਹੈ।

ਇਸ ਨੇਜ਼ਲ ਸਪ੍ਰੇ ਦਾ ਪ੍ਰੀਖਣ ਕਰ ਰਹੀ ਟੀਮ ਨੇ 8 ਤੋਂ 12 ਸਾਲ ਦੇ ਬੱਚਿਆਂ ਦੇ ਵਿੱਚ ਇਸ ਦਾ ਪ੍ਰੀਖਣ ਕੀਤਾ ਅਤੇ ਉਸ ਦਾ ਉਨ੍ਹਾਂ ਵਿੱਚ ਕੋਈ ਮਾੜਾ ਪ੍ਰਭਾਵ ਨਹੀਂ ਮਿਲਿਆ। ਇਸ ਦੇ ਬੱਚਿਆਂ ਦੇ ਸਰੀਰ ਦੇ ਤਾਪਮਾਨ ਵਿੱਚ ਵੀ ਵਾਧਾ ਨਹੀਂ ਵੇਖਿਆ ਗਿਆ। ਗਿੰਟਸਬਰਗ ਨੇ ਕਿਹਾ ਕਿ ਅਸੀਂ ਆਪਣੀ ਵੈਕਸੀਨ ਨੂੰ ਨੱਕ ਦੇ ਜ਼ਰੀਏ ਇਨ੍ਹਾਂ ਛੋਟੇ ਮਰੀਜ਼ਾਂ ਨੂੰ ਦੇ ਰਹੇ ਹਾਂ। ਹਾਲਾਂਕਿ ਪ੍ਰੀਖਣ ਵਿੱਚ ਕਿੰਨੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ, ਇਸ ਬਾਰੇ ਉਨ੍ਹਾਂ ਨੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।

 

ਹਾਕੀ ਖਿਡਾਰੀਆਂ ਲਈ ਖੁਸ਼ਖਬਰੀ : ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਨਵੇਂ ਐਸਟ੍ਰੋਟਰਫ ਲੱਗਣੇ ਸ਼ੁਰੂ

0

ਹਾਕੀ ਖਿਡਾਰੀਆਂ ਲਈ ਖੁਸ਼ਖਬਰੀ ਹੈ। ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਐਸਟ੍ਰੋਟਰਫ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦਾ ਉਦਘਾਟਨ ਸ਼ਨੀਵਾਰ ਸ਼ਾਮ ਨੂੰ ਰਾਜ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕੀਤਾ। ਹਾਕੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਖੇਡਾਂ ਅਤੇ ਯੂਥ ਮਾਮਲਿਆਂ ਦੇ ਮੰਤਰੀ ਨੇ ਅੱਜ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਐਸਟ੍ਰੋਟਰਫ ਲਗਾਉਣ ਲਈ ਇਕ ਵੱਡੇ ਪ੍ਰਾਜੈਕਟ ਦਾ ਉਦਘਾਟਨ ਕੀਤਾ, ਜਿਸ ਨੂੰ 4.50 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ ।

ਵਿਧਾਇਕ ਜਲੰਧਰ ਵੈਸਟ ਸੁਸ਼ੀਲ ਰਿੰਕੂ ਅਤੇ ਮੇਅਰ ਜਗਦੀਸ਼ ਰਾਜ ਰਾਜਾ ਦੇ ਨਾਲ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਇਹ ਸਟੇਡੀਅਮ ਐਸਟ੍ਰੋਟਰਫ ਪ੍ਰਾਜੈਕਟ ਦੇ ਮੁਕੰਮਲ ਹੋਣ ਦੇ ਨਾਲ-ਨਾਲ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਇਕ ਹੋਰ ਹਾਕੀ ਸਟੇਡੀਅਮ, ਜਿਸ ਵਿਚ ਐਸਟ੍ਰੋਟਰਫ, ਫਲੱਡ ਲਾਈਟਾਂ ਅਤੇ ਹੋਰ ਬੁਨਿਆਦੀ ਢਾਂਚੇ ਨਾਲ ਲੈਸ ਬਰਲਨਰ ਪਾਰਕ ਵਿਖੇ ਜਲਦ ਬਣ ਕੇ ਤਿਆਰ ਹੋਵੇਗਾ। ਇਸ ਮਹੱਤਵਪੂਰਨ ਪ੍ਰਾਜੈਕਟ ਦੀ ਸ਼ੁਰੂਆਤ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਹਾਕੀ ਖਿਡਾਰੀਆਂ ਲਈ ਇੱਥੇ ਐਸਟ੍ਰੋਟਰਫ ਦੇ ਸੱਤ ਮਹੀਨਿਆਂ ਦੇ ਅੰਦਰ ਬਣਨ ਤੋਂ ਬਾਅਦ ਅਤਿਆਧੁਨਿਕ ਖੇਡ ਸਹੂਲਤਾਂ ਮਿਲਣਗੀਆਂ। ਮੰਤਰੀ ਨੇ ਕਿਹਾ ਕਿ ਮੈਦਾਨ ਦਾ ਨਿਰਮਾਣ ਯੂ. ਐੱਸ. ਏ. ਦੀ ਕੰਪਨੀ ਫੀਲਡ ਟੁਰਫ ਵਲੋਂ ਕੀਤਾ ਗਿਆ ਸੀ, ਜਿਸ ਨੇ ਹੈਦਰਾਬਾਦ ਦੀ ਗ੍ਰੇਟ ਸਪੋਰਟਸ ਟੈਕ ਸਥਾਪਤ ਕੀਤੀ ਹੋਵੇਗੀ ।

ਖੇਡ ਮੰਤਰੀ ਨੇ ਕਿਹਾ ਕਿ ਖੇਡਾਂ ਨੂੰ ਉਤਸ਼ਾਹਤ ਕਰਨ ਅਤੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਲਈ ਹਰ ਸੰਭਵ ਕੋਸ਼ਿਸ਼ ਰਾਜ ਦੇ ਖੇਡ ਵਿਭਾਗ ਵਲੋਂ ਕੀਤੀ ਜਾ ਰਹੀ ਹੈ। ਇਸ ਲਈ ਰਾਜ ਸਰਕਾਰ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਾਮਵਰ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ ਪੁਰਸਕਾਰ ਦੀ ਰਕਮ ਵਿਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿਚ ਉੱਚ ਪੱਧਰੀ ਖੇਡ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਮੌਕੇ ਹਾਜ਼ਰ ਪ੍ਰਮੁੱਖ ਲੋਕਾਂ ਵਿਚ ਐੱਸ. ਡੀ. ਐੱਮ. ਜੈ ਇੰਦਰ ਸਿੰਘ, ਸਕੱਤਰ ਸੁਰਜੀਤ ਹਾਕੀ ਸੁਸਾਇਟੀ ਇਕਬਾਲ ਸਿੰਘ ਸੰਧੂ, ਸੁਰਿੰਦਰ ਭਾਪਾ, ਤੈਰਾਕੀ ਕੋਚ ਉਮੇਸ਼ ਸ਼ਰਮਾ, ਏ.ਡੀ.ਸੀ.ਪੀ. ਜਗਜੀਤ ਸਰੋਆ ਆਦਿ ਸ਼ਾਮਲ ਸਨ।

PSPCL ਮਹਿਕਮੇ ’ਚ 2632 ਪੋਸਟਾਂ ‘ਤੇ ਹੋਵੇਗੀ ਭਰਤੀ

0

ਨੌਜਵਾਨ ਲੰਬੇ ਸਮੇਂ ਤੋਂ ਨੋਕਰੀ ਦੀ ਭਾਲ ਕਰ ਰਹੇ ਸਨ। ਹੁਣ ਉਨ੍ਹਾਂ ਨੂੰ ਇੱਕ ਵਧੀਆ ਮੌਕਾ ਮਿਲ ਰਿਹਾ ਹੈ। ਨੌਜਵਾਨਾਂ ਲਈ ਬਿਜਲੀ ਮਹਿਕਮੇ ’ਚ ਨੌਕਰੀ ਦਾ ਸੁਨਹਿਰੀ ਮੌਕਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੇ ਅਸਿਟੈਂਟ ਲਾਈਨਮੈਨ, ਰੈਵੇਨਿਊ ਅਫ਼ਸਰ ਅਤੇ ਜੂਨੀਅਰ ਇੰਜੀਨੀਅਰ ਸਮੇਤ 2632 ਅਹੁਦਿਆਂ ‘ਤੇ ਭਰਤੀਆਂ ਕੱਢੀਆਂ ਹਨ।

ਅਹੁਦਿਆਂ ਦਾ ਨਾਮ ਅਤੇ ਗਿਣਤੀ
ਮਾਲੀਆ ਲੇਖਾਕਾਰ- 18 ਅਹੁਦੇ
ਕਲਰਕ- 549 ਅਹੁਦੇ
ਜੂਨੀਅਰ ਇੰਜੀਨੀਅਰ/ਇਲੈਕਟ੍ਰਿਕਲ- 75 ਅਹੁਦੇ
ਸਹਾਇਕ ਲਾਈਨਮੈਨ (ਏ.ਐੱਲ.ਐੱਮ.)- 1700 ਅਹੁਦੇ
ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ (ਏ.ਐੱਸ.ਐੱਸ.ਏ.)- 290 ਅਹੁਦੇ

ਆਖ਼ਰੀ ਤਾਰੀਖ਼
31 ਮਈ 2021 ਤੋਂ ਅਪਲਾਈ ਪ੍ਰਕਿਰਿਆ ਸ਼ੁਰੂ ਹੈ।
ਆਨਲਾਈਨ ਰਜਿਸਟਰੇਸ਼ਨ ਦੀ ਆਖ਼ਰੀ ਤਾਰੀਖ਼ 20 ਜੂਨ 2021 ਹੈ।

ਸਿੱਖਿਆ ਯੋਗਤਾ
ਵੱਖ-ਵੱਖ ਅਹੁਦਿਆਂ ਲਈ ਉਮੀਦਵਾਰ ਦੀਆਂ ਜ਼ਰੂਰੀ ਯੋਗਤਾਵਾਂ ਵੱਖ-ਵੱਖ ਤੈਅ ਹਨ। ਬਿਜਲੀ ਵਿਭਾਗ ‘ਚ ਨੌਕਰੀ ਦੀ ਇੱਛਾ ਰੱਖਣ ਵਾਲੇ ਉਮੀਦਵਾਰ ਅਪਲਾਈ ਕਰਨ ਲਈ ਨੋਟੀਫਿਕੇਸ਼ਨ ਲਿੰਕ https://pspcl.in/wp-content/uploads/2021/05/Advt-CRA-298-of-2021-PSPCL.pdf ਦੇ ਮਾਧਿਅਮ ਨਾਲ ਸਿੱਖਿਆ ਯੋਗਤਾ ਅਤੇ ਉਮਰ ਹੱਦ ਚੈੱਕ ਕਰ ਸਕਦੇ ਹਨ।

ਅਰਜ਼ੀ ਫ਼ੀਸ
ਅਨੁਸੂਚਿਤ ਜਾਤੀ ਅਤੇ ਦਿਵਯਾਂਗ ਵਿਅਕਤੀ ਨੂੰ ਛੱਡ ਕੇ ਸਾਰੇ ਸ਼੍ਰੇਣੀਆਂ ਲਈ ਐਪਲੀਕੇਸ਼ਨ ਫ਼ੀਸ 944 ਰੁਪਏ ਹਨ। ਅਨੁਸੂਚਿਤ ਜਾਤੀ ਲਈ ਐਪਲੀਕੇਸ਼ਨ ਫ਼ੀਸ ਅਤੇ ਦਿਵਯਾਂਗ ਵਰਗ ਲਈ 590 ਰੁਪਏ ਹੈ। ਇਕ ਤੋਂ ਵੱਧ ਅਹੁਦਿਆਂ ਲਈ ਪਾਤਰ ਉਮੀਦਵਾਰਾਂ ਨੂੰ ਵੱਖ ਫ਼ੀਸ ਜਮ੍ਹਾ ਕਰਨੀ ਹੋਵੇਗੀ ਅਤੇ ਵੱਖ ਤੋਂ ਅਪਲਾਈ ਕਰਨਾ ਹੋਵੇਗਾ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਬਿਜਲੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ https://pspcl.in/ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ‘ਚ 1 ਹਫ਼ਤੇ ਤੋਂ ਬੱਤੀ ਗੁੱਲ, ਗਰਮੀ ਨਾਲ ਬੇਹਾਲ ਲੋਕ ਡਟੇ ਹਾਈਵੇਅ ‘ਤੇ

0

ਸੰਗਰੂਰ : ਪੰਜਾਬ ‘ਚ ਇਨੀਂ ਦਿਨੀਂ ਗਰਮੀ ਪੂਰੇ ਜੋਰਾਂ ‘ਤੇ ਹੈ। ਪਿੰਡਾਂ ‘ਚ ਤਾਂ ਹੋਰ ਵੀ ਬੁਰਾ ਹਾਲ ਹੈ, ਉਥੇ ਹੀ ਅਜਿਹੇ ‘ਚ ਜੇਕਰ ਬਿਜਲੀ ਨਾ ਆਵੇ ਤਾਂ ਫਿਰ ਲੋਕਾਂ ਦੀ ਹਾਲਤ ਕੀ ਹੋਵੇਗੀ, ਇਹ ਤਾਂ ਉਹੀ ਜਾਣ ਸਕਦੇ ਹਨ ਜੋ ਇਸ ਸਮੱਸਿਆ ਨੂੰ ਝੱਲਦੇ ਹਨ। ਅਜਿਹਾ ਹੀ ਮਾਮਲਾ ਸੰਗਰੂਰ ਦੇ ਪਿੰਡ ਛਾਜਲੀ ‘ਚ ਸਾਹਮਣੇ ਆਇਆ, ਜਿੱਥੇ ਲੋਕਾਂ ਨੂੰ ਪਿਛਲੇ 1 ਹਫ਼ਤੇ ਤੋਂ ਬਿਜਲੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ।

1 ਹਫ਼ਤੇ ਤੋਂ ਪਿੰਡ ‘ਚ ਟਰਾਂਸਫਾਰਮਰ ਸੜ੍ਹ ਜਾਣ ਦੇ ਕਾਰਨ ਪਿੰਡ ‘ਚ ਬਿਜਲੀ ਨਹੀਂ ਆਈ, ਜਿਸ ਦੇ ਨਾਲ ਪਿੰਡ ਦੇ ਲੋਕਾਂ ਦੀ ਹਾਲਤ ਬਹੁਤ ਖ਼ਰਾਬ ਹੈ ਅਤੇ ਉਨ੍ਹਾਂ ਨੇ ਗ਼ੁੱਸੇ ‘ਚ ਆ ਕੇ ਸੁਨਾਮ – ਲਹਿਰਾਗਾਗਾ ਹਾਈਵੇਅ ਜਾਮ ਕਰ ਦਿੱਤਾ। ਪਿੰਡ ਵਾਲਿਆਂ ਦੀ ਮੰਗ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਪਿੰਡ ‘ਚ ਬਿਜਲੀ ਨਹੀਂ ਆਉਂਦੀ ਉਦੋਂ ਤੱਕ ਉਹ ਉੱਥੇ ਤੋਂ ਹੱਟਣ ਵਾਲੇ ਨਹੀਂ ਹਨ।

ਉਥੇ ਹੀ ਦੂਜੇ ਪਾਸੇ ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਪਿੰਡ ‘ਚ ਦੂਜਾ ਟਰਾਂਸਫਾਰਮਰ ਲਗਾਉਣ ਦੀ ਪੂਰੀ ਵਿਵਸਥਾ ਕਰ ਲਈ ਗਈ ਹੈ ਪਰ ਜਿਸ ਜਗ੍ਹਾ ‘ਤੇ ਟਰਾਂਸਫਾਰਮਰ ਲਗਾਇਆ ਜਾਣਾ ਹੈ, ਉੱਥੇ ਦੇ ਲੋਕ ਇਹ ਲਗਾਉਣ ਨਹੀਂ ਦੇ ਰਹੇ, ਜਿਸ ਕਾਰਨ ਇਹ ਦਿੱਕਤ ਆ ਰਹੀ ਹੈ।

Sonu Sood ਹੁਣ IAS ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਦੇਣਗੇ ਮੁਫ਼ਤ ਕੋਚਿੰਗ

0

Mumbai : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਕਾਲ ਦੌਰਾਨ ਬਹੁਤ ਸਾਰੇ ਲੋਕਾਂ ਦੀ ਮੱਦਦ ਕੀਤੀ ਹੈ। ਲੌਕਡਾਊਨ ਦੌਰਾਨ ਵੀ ਸੋਨੂ ਸੂਦ ਪਿੱਛੇ ਨਹੀਂ ਹਟੇ।ਉਹ ਹਮੇਸ਼ਾ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ। ਸੋਨੂੰ ਪਿਛਲੇ ਸਾਲ ਤੋਂ ਲੋਕਾਂ ਲਈ ਹਸਪਤਾਲ, ਬਿਸਤਰੇ, ਦਵਾਈਆਂ ਦਾ ਪ੍ਰਬੰਧ ਕਰ ਰਹੇ ਹਨ। ਅਦਾਕਾਰ ਨੇ ਸਰਕਾਰ ਨੂੰ ਗਰੀਬ ਬੱਚਿਆਂ ਲਈ ਮੁਫ਼ਤ ਸਿੱਖਿਆ ਦੀ ਅਪੀਲ ਵੀ ਕੀਤੀ ਹੈ। ਹੁਣ ਜਦੋਂ ਕੋਰੋਨਾ ਨਾਲ ਜੁੜੇ ਮਾਮਲਿਆਂ ‘ਚ ਘਾਟ ਆ ਰਹੀ ਹੈ ਤਾਂ ਸੋਨੂੰ ਖ਼ੁਦ ਵੀ ਉਨ੍ਹਾਂ ਦੀ ਪੜ੍ਹਾਈ ‘ਤੇ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਨ।


ਦਰਅਸਲ ਸੋਨੂੰ ਨੇ ਹੁਣ ਸਿਵਲ ਸੇਵਾਵਾਂ ਪ੍ਰੀਖਿਆ ਦੀ  ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਕੋਚਿੰਗ ਸਕਾਲਰਸ਼ਿਪ ਦੇਣ ਦਾ ਫ਼ੈਸਲਾ ਕੀਤਾ ਹੈ। ਅਦਾਕਾਰ ਨੇ ਖ਼ੁਦ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੋਸਟ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਦੱਸਿਆ ਹੈ ਕਿ ਆਈਏਐੱਸ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਸਹਾਇਤਾ ਲਈ ਉਨ੍ਹਾਂ ਨੇ ਇਕ ਨਵੀਂ ਪਹਿਲ ‘ਸੰਭਵਮ’ ਯੋਜਨਾ ਸ਼ੁਰੂ ਕੀਤੀ ਹੈ।

ਮੁਫਤ ਕੋਚਿੰਗ ਦੇਣ ਬਾਰੇ ਜਾਣਕਾਰੀ ਦਿੰਦੇ ਹੋਏ ਅਦਾਕਾਰ ਨੇ ਇਕ ਟਵੀਟ ਵਿਚ ਲਿਖਿਆ, “ਆਈਏਐੱਸ ਲਈ ਤਿਆਰੀ… ਅਸੀਂ ਲਵਾਂਗੇ ਤੁਹਾਡੀ ਜ਼ਿੰਮੇਵਾਰੀ। ‘ਸੰਭਵਮ’ ਦੇ ਲਾਂਚ ਦੀ ਘੋਸ਼ਣਾ ਕਰਦੇ ਹੋਏ ਬਹੁਤ ਉਤਸੁਕ ਹਾਂ। ਇਹ ਸੂਦ ਚੈਰਿਟੀ ਫਾਊਂਡੇਸ਼ਨ ਅਤੇ ਦੀਆ ਦਿੱਲੀ ਦੀ ਇਕ ਪਹਿਲ ਹੈ।” ਇਸ ਬਾਰੇ ਜਾਣਕਾਰੀ ਦਿੰਦਿਆਂ ਅਦਾਕਾਰ ਨੇ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿਚ ਕੋਚਿੰਗ ਬਾਰੇ ਕਾਫ਼ੀ ਜਾਣਕਾਰੀ ਦੇ ਨਾਲ ਉਨ੍ਹਾਂ ਦੀ ਤਸਵੀਰ ਵੀ ਛਾਪੀ ਗਈ ਹੈ। ਤਸਵੀਰ ਦੇ ਸਿਰਲੇਖ ਵਿਚ,‘ਮੈਂ ਇਛੁੱਕ ਉਮੀਦਵਾਰਾਂ ਨੂੰ ਮੁਫ਼ਤ ਆਈਏਐੱਸ ਕੋਚਿੰਗ ਸਕਾਲਰਸ਼ਿਪ ਪ੍ਰਦਾਨ ਕਰਨ ਦਾ ਵਾਅਦਾ ਕਰਦਾ ਹਾਂ।