Home Blog Page 2609

ਕ੍ਰਿਕੇਟ ਟੂਰਨਾਮੈਂਟ ਦੌਰਾਨ ਨੌਜਵਾਨ ਹੋਇਆ ਅਗਵਾ

0

ਭਿੱਖੀਵਿੰਡ ਵਿਚ ਅੱਜ ਉਸ ਵੇਲੇ ਡਰ ਦਾ ਮਾਹੌਲ ਬਣ ਗਿਆ, ਜਦ ਪੱਟੀ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਚੱਲ ਰਹੇ ਕ੍ਰਿਕਟ ਟੂਰਨਾਮੈਂਟ ਦੌਰਾਨ ਇਕ ਲੜਕੇ ਨੂੰ ਉਸਦੇ ਕੁਝ ਜਾਣਨ ਵਾਲੇ ਵਿਅਕਤੀਆਂ ਨੇ ਫਾਇਰ ਕਰਕੇ ਅਗਵਾ ਕਰ ਲਿਆ। ਇਸ ਤੋਂ ਬਾਅਦ ਪੱਟੀ ਰੋਡ ਸਥਿਤ ਪਾਮ ਗਾਰਡਨ ਦੇ ਨਜ਼ਦੀਕ ਸਿਰ ਵਿਚ ਗੰਭੀਰ ਸੱਟਾਂ ਮਾਰ ਕੇ ਗੱਡੀ ਤੋਂ ਸੁੱਟ ਗਏ।

ਜ਼ਖ਼ਮੀ ਹਾਲਤ ਵਿਚ ਪੁਲਿਸ ਥਾਣਾ ਭਿੱਖੀਵਿੰਡ ਵਿੱਚ ਪਹੁੰਚੇ ਵਰੁਣ ਕੁਮਾਰ ਨੇ ਦੱਸਿਆ ਕਿ ਉਸ ਦੇ ਹੀ ਕੁਝ ਚਾਰ-ਪੰਜ ਦੋਸਤਾਂ ਅਤੇ ਅਣਪਛਾਤੇ ਵਿਅਕਤੀਆਂ ਨੇ ਅੱਜ ਚੱਲਦੇ ਕ੍ਰਿਕਟ ਮੈਚ ਦੌਰਾਨ ਉਸਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਉਸ ਦੌਰਾਨ ਹੋਰ 25-30 ਵਿਅਕਤੀ ਮੈਚ ਦੇਖ ਰਹੇ ਸਨ। ਉਸ ਨੂੰ ਉਕਤ ਨੌਜਵਾਨਾਂ ਨੇ ਗੱਡੀ ਵਿਚ ਬੈਠਣ ਲਈ ਕਿਹਾ। ਉਸ ਵੱਲੋਂ ਇਨਕਾਰ ਕਰਨ ’ਤੇ ਗੱਡੀ ਵਿੱਚੋਂ ਉਤਰੇ ਇਕ ਵਿਅਕਤੀ ਨੇ ਦੋ ਫਾਇਰ ਕੀਤੇ, ਜਿਸ ਨਾਲ ਬਾਕੀ ਲੋਕ ਡਰ ਗਏ ਅਤੇ ਪਿੱਛੇ ਹਟ ਗਏ।

ਉਸ ਤੋਂ ਬਾਅਦ ਇੱਕ ਹੋਰ ਨੌਜਵਾਨ ਗੱਡੀ ਵਿਚੋਂ ਉਤਰਿਆ ਅਤੇ ਦੋ ਫਾਇਰ ਹੋਰ ਕੀਤੇ ਅਤੇ ਜ਼ਬਰਦਸਤੀ ਵਰੁਣ ਨੂੰ ਗੱਡੀ ਵਿਚ ਸੁੱਟ ਲਿਆ। ਫਿਰ ਉਸ ਨੇ ਪਿਸਤੌਲ ਦੇ ਬੱਟ ਅਤੇ ਨਾਲ ਉਸ ਦੇ ਸਿਰ ’ਤੇ ਵਾਰ ਕੀਤਾ ਅਤੇ ਉਸ ਨੂੰ ਫੱਟੜ ਕਰ ਦਿੱਤਾ।ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਫਿਰ ਉਹ ਉਸਨੂੰ ਪਾਮ ਗਾਰਡਨ ਪੱਟੀ ਰੋਡ ਨੇੜੇ ਸੁੱਟ ਗਏ।

ਵਰੁਣ ਨੇ ਦੱਸਿਆ ਕਿ ਇਹ ਵਿਅਕਤੀ ਮੇਰੇ ਜਾਣਕਾਰ ਸਨ ਅਤੇ ਪਿਛਲੇ ਦਿਨੀਂ ਅਸੀਂ ਸਾਰੇ ਅੰਮ੍ਰਿਤਸਰ ਵਿੱਚ ਇੱਕ ਹੋਟਲ ਵਿੱਚ ਗਏ ਸੀ ਜਿੱਥੇ ਇਨ੍ਹਾਂ ਦਾ ਹੋਟਲ ਦੇ ਮੈਨੇਜਰ ਨਾਲ ਝਗੜਾ ਹੋ ਗਿਆ। ਉਨ੍ਹਾਂ ਦੀ ਗਲਤੀ ਹੋਣ ਕਰਕੇ ਵਰੁਣ ਨੇ ਕਿਹਾ ਕਿ ਉਸਨੇ ਉਨ੍ਹਾਂ ਦਾ ਝਗੜੇ ਵਿੱਚ ਸਾਥ ਨਹੀਂ ਦਿੱਤਾ, ਜਿਸ ਕਰਕੇ ਉਹ ਉਸ ਨੂੰ ਧਮਕਾਉਣ ਲੱਗ ਗਏ ਸਨ।

ਇਸ ਸੰਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਨੇ ਕਿਹਾ ਕਿ ਵਰੁਣ ਕੁਮਾਰ ਵੱਲੋਂ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ। ਪੜਤਾਲ ਕਰਕੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਕੋਰੋਨਾ ਵਾਇਰਸ ਨੇ ਬਦਲਿਆ ਆਪਣਾ ਰੂਪ,ਵਿਗਿਆਨੀਆਂ ਨੇ ਕਹੀ ਇਹ ਵੱਡੀ ਗੱਲ

0

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਘੱਟ ਨਹੀਂ ਹੋਇਆ ਹੈ। ਕੋਰੋਨਾ ਵਾਇਰਸ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ। ਜਿਸਦੇ ਤਹਿਤ ਕੋਰੋਨਾ ਵਾਇਰਸ ਦਾ ਤੇਜ਼ੀ ਨਾਲ ਫੈਲਣ ਵਾਲਾ ਡੈਲਟਾ ਵੈਰੀਐਂਟ ਆਪਣਾ ਰੂਪ ਬਦਲ ਕੇ ‘ਡੈਲਟਾ ਪਲੱਸ’ ਜਾਂ ‘ਏਵਾਈ 1’ ਬਣ ਗਿਆ ਹੈ, ਪਰ ਭਾਰਤ ਵਿੱਚ ਅਜੇ ਇਸ ਨੂੰ ਲੈ ਕੇ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਕਿਉਂਕਿ ਦੇਸ਼ ਵਿੱਚ ਹੁਣ ਵੀ ਇਸ ਦੇ ਬੇਹੱਦ ਘੱਟ ਮਾਮਲੇ ਹਨ। ਇਸ ਸੰਬੰਧੀ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ।

ਅਸਲ ‘ਚ ‘ਡੈਲਟਾ ਪਲੱਸ’ ਰੂਪ, ਵਾਇਰਸ ਦੇ ਡੈਲਟਾ ਜਾਂ ‘ਬੀ1.617.2’ ਰੂਪ ਵਿੱਚ ਤਬਦੀਲ ਹੋਣ ਨਾਲ ਬਣਿਆ ਹੈ ਜਿਸ ਦੀ ਪਛਾਣ ਪਹਿਲੀ ਵਾਰ ਭਾਰਤ ਵਿੱਚ ਹੋਈ ਸੀ ਅਤੇ ਇਹ ਮਹਾਂਮਾਰੀ ਦੀ ਦੂਜੀ ਲਹਿਰ ਲਈ ਜ਼ਿੰਮੇਦਾਰ ਸੀ ।

ਹਾਲਾਂਕਿ, ਵਾਇਰਸ ਦੇ ਨਵੇਂ ਰੂਪ ਕਾਰਨ ਬੀਮਾਰੀ ਕਿੰਨੀ ਖ਼ਤਰਨਾਕ ਹੋ ਸਕਦੀ ਹੈ, ਇਸ ਦਾ ਅਜੇ ਤੱਕ ਕੋਈ ਸੰਕੇਤ ਨਹੀਂ ਮਿਲਿਆ ਹੈ, ਡੈਲਟਾ ਪਲੱਸ ਉਸ ‘ਮੋਨੋਕਲੋਨਲ ਐਂਟੀਬਾਡੀ ਕਾਕਟੇਲ’ ਇਲਾਜ ਦਾ ਐਂਟੀ ਹੈ ਜਿਸ ਨੂੰ ਹਾਲ ਹੀ ਵਿੱਚ ਭਾਰਤ ਵਿੱਚ ਮਨਜੂਰੀ ਮਿਲੀ ਹੈ।
ਦਿੱਲੀ ਸਥਿਤ ਸੀ.ਐੱਸ.ਆਈ.ਆਰ.-ਜਿਨੋਮਿਕੀ ਅਤੇ ਏਕੀਕ੍ਰਿਤ ਜੀਵ ਵਿਗਿਆਨ ਸੰਸਥਾ  ਵਿੱਚ ਵਿਗਿਆਨੀ ਵਿਨੋਦ ਸਕਾਰੀਆ ਨੇ ਐਤਵਾਰ ਨੂੰ ਟਵੀਟ ਕੀਤਾ, “K417N ਪਰਿਵਰਤਨ ਕਾਰਨ ਬੀ1.617.2 ਵੇਰੀਐਂਟ ਬਣਿਆ ਹੈ ਜਿਸ ਨੂੰ ਏਵਾਈ.1 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।”

ਉਨ੍ਹਾਂ ਕਿਹਾ ਕਿ ਇਹ ਪਰਿਵਰਤਨ SARS COV-2 ਦੇ ਸਪਾਇਕ ਪ੍ਰੋਟੀਨ ਵਿੱਚ ਹੋਇਆ ਹੈ, ਜੋ ਵਾਇਰਸ ਨੂੰ ਮਨੁੱਖੀ ਕੋਸ਼ਿਕਾਵਾਂ ਦੇ ਅੰਦਰ ਜਾ ਕੇ ਪੀੜ੍ਹਤ ਕਰਦਾ ਹੈ। ਸਕਾਰੀਆ ਨੇ ਟਵਿੱਟਰ ‘ਤੇ ਲਿਖਿਆ,”ਭਾਰਤ ਵਿੱਚ K417N ਤੋਂ ਪੈਦਾ ਵੈਰੀਐਂਟ ਅਜੇ ਬਹੁਤ ਜ਼ਿਆਦਾ ਨਹੀਂ ਹਨ । ਇਹ ਸੀਕਵੈਂਸ ਜ਼ਿਆਦਾਤਰ ਯੂਰਪ, ਏਸ਼ੀਆ ਅਤੇ ਅਮਰੀਕਾ ਤੋਂ ਸਾਹਮਣੇ ਆਏ ਹਨ।”

ਸਕਾਰੀਆ ਨੇ ਇਹ ਵੀ ਕਿਹਾ ਕਿ ਪਰਿਵਰਤਨ, ਵਾਇਰਸ ਦੇ ਵਿਰੁੱਧ ਪ੍ਰਤੀਰੋਧਕ ਸਮਰੱਥਾ ਨਾਲ ਵੀ ਸੰਬੰਧਿਤ ਹੋ ਸਕਦਾ ਹੈ । ਰੋਗ ਪ੍ਰਤੀਰੋਧਕ ਸਮਰੱਥਾ ਮਾਹਰ ਵਿਨੀਤਾ ਬਲ ਨੇ ਕਿਹਾ ਕਿ ਹਾਲਾਂਕਿ, ਵਾਇਰਸ ਦੇ ਨਵੇਂ ਵੈਰੀਐਂਟ ਕਾਰਨ ‘ਐਂਟੀਬਾਡੀ ਕਾਕਟੇਲ’ ਦੇ ਪ੍ਰਯੋਗ ਨੂੰ ਝਟਕਾ ਲੱਗਿਆ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਵਾਇਰਸ ਜ਼ਿਆਦਾ ਤਾਕਤਵਰ ਹੈ ਜਾਂ ਇਸ ਨਾਲ ਬੀਮਾਰੀ ਹੋਰ ਜ਼ਿਆਦਾ ਖਤਰਨਾਕ ਹੋ ਜਾਵੇਗੀ।

 

ਜਾਂਚ ਪੂਰੀ ਕਰਨ ਲਈ ਸੰਮਨ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਦਾ ਨਾਰਕੋ ਟੈਸਟ ਕਰਾਓ: ਕੁਲਤਾਰ ਸਿੰਘ ਸੰਧਵਾਂ

0

ਬੇਅਦਬੀ ਦੇ ਮੁੱਦੇ ’ਤੇ ਰਾਜਨੀਤੀ ਕਰ ਰਹੇ ਹਨ ਕੈਪਟਨ ਅਤੇ ਬਾਦਲ

ਬਾਦਲ ਦੇ ਨਾਲ ਕੈਪਟਨ ਦੀ ਮਿਲੀਭੁਗਤ, ਪੂਰੀ ਪ੍ਰਿਆ ਬਾਦਲ ਨੂੰ ਕਾਨੂੰਨੀ ਸੰਕਟ ਤੋਂ ਬਚਾਉਣ ਦੀ ਕੋਸ਼ਿਸ਼

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾਈ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਹੋ ਰਹੀ ਰਾਜਨੀਤੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਸੱਤਾਧਾਰੀ ਕਾਂਗਰਸ ਸਰਕਾਰ ਬਾਦਲ ਪਰਿਵਾਰ ਨੂੰ ਬਚਾਉਣ ਲਈ ਨਵੀਂ ਜਾਂਚ ਕਮੇਟੀ ਰਾਹੀਂ ਕੇਵਲ ਨਾਟਕ ਕਰ ਰਹੀ ਹੈ, ਪਰ ਪੰਜਾਬ ਵਾਸੀਆਂ ਨੂੰ ਕੋਈ ਇਨਸਾਫ਼ ਨਹੀਂ ਦੇ ਰਹੀ ਸਗੋਂ ਨਾਨਕ ਨਾਮ ਲੇਵਾ, ਬਹਿਬਲ ਕਲਾਂ ਅਤੇ ਕੋਟਕਪੂਰਾ ਦੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕਰ ਰਹੀ ਹੈ।
ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਨੂੰ ਲੈ ਕੇ ਰਾਜਨੀਤੀ ਚੱਲ ਰਹੀ ਹੈ।

ਸੰਧਵਾਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿਹਾ ਕਰਦੇ ਸਨ ਕਿ ਉਨਾਂ ਨੂੰ ਪੰਜਾਬ ਵਿੱਚ ਕੀੜੀ ਚਲਦੀ ਵੀ ਦਿਖਾਈ ਦਿੰਦੀ ਹੈ, ਪਰ ਵੋਟਾਂ ਲੈਣ ਲਈ ਬਾਦਲ ਨੇ ਬੇਅਦਬੀ ਮਾਮਲੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਬਚਾਇਆ ਸੀ। ਉਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਦੋਸ਼ੀਆਂ ਨੂੰ ਬਚਾਇਆ, ਅਣ ਪਛਾਤੀ ਪੁਲੀਸ ਬਣਾਈ ਅਤੇ ਗੁਰੂ ਦੀ ਬੇਪਤੀ ਵਿਰੁੱਧ ਇਨਸਾਫ਼ ਮੰਗ ਰਹੀ ਸਿੱਖ ਸੰਗਤ ’ਤੇ ਗੋਲੀਆਂ ਚਲਵਾਈਆਂ। ਐਨਾ ਹੀ ਨਹੀਂ ਸਗੋਂ ਬਾਅਦ ਵਿੱਚ ਸਾਰੇ ਜ਼ੁਲਮਾਂ ਦੇ ਸਬੂਤ ਹੀ ਮਿਟਾ ਦਿੱਤੇ ਅਤੇ ਬੇਗੁਨਾਹਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ। ਉਨਾਂ ਕਿਹਾ ਕਿ ਦੋ ਕਮਿਸ਼ਨਾਂ ਸਮੇਤ ਤਿੰਨ ਵਿਸ਼ੇਸ਼ ਜਾਂਚ ਕਮੇਟੀਆਂ ਦਾ ਗਠਨ ਕੀਤਾ ਗਿਆ, ਪਰ ਕੋਈ ਵੀ ਕਮੇਟੀ ਜਾਂ ਕਮਿਸ਼ਨ ਪੰਜਾਬ ਵਾਸੀਆਂ ਨੂੰ ਇਨਸਾਫ਼ ਨਹੀਂ ਦੇ ਸਕਿਆ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਨਵੀਂ ਬਣਾਈ ਜਾਂਚ ਕਮੇਟੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਤੋਂ ਤਲਬ ਕੀਤਾ ਹੈ, ਜਿਸ ਨੂੰ ਪਿਛਲੀ ਜਾਂਚ ਕਮੇਟੀ ਨੇ ਵੀ ਬੁਲਾਇਆ ਸੀ। ਉਨਾਂ ਕਿਹਾ ਕਿ ਇਹ ਸਭ ਦੋਸ਼ੀਆਂ ਨੂੰ ਬਚਾਉਣ ਲਈ ਕੇਵਲ ਜਾਂਚ ਪ੍ਰਿਆ ਦੇ ਨਾਂਅ ’ਤੇ ਕੈਪਟਨ ਸਰਕਾਰ ਦਾ ਨਾਟਕ ਹੈ। ਇਹ ਸਭ ਕਰਨ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਦਾ ਨਰਕੋ ਟੈਸਟ ਕਰਵਾਉਦਾ ਚਾਹੀਦਾ ਹੈ ਤਾਂ ਕਿ ਜਾਂਚ ਪ੍ਰਿਆ ਪੂਰੀ ਤਰਾਂ ਨਾਲ ਹਮੇਸ਼ਾ ਦੇ ਲਈ ਖ਼ਤਮ ਹੋ ਜਾਵੇ। ਨਹੀਂ ਤਾਂ ਜਿਵੇਂ ਪਿਛਲੀ ਬਾਦਲ ਸਰਕਾਰ ਨੇ ਕੀਤਾ ਸੀ ਉਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ’ਤੇ ਰਾਜਨੀਤੀ ਕਰ ਰਹੇ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸ਼੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਸੱਤਾ ਵਿੱਚ ਆਈ ਸੀ ਕਿ ਸਰਕਾਰ ਬਣਨ ਤੋਂ ਬਾਅਦ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਜੇਲ ਭੇਜਿਆ ਜਾਵੇਗਾ, ਪਰ ਕੈਪਟਨ ਸਰਕਾਰ ਨੇ ਸਾਢੇ ਚਾਰ ਸਾਲਾਂ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਸਾਜਿਸ਼ ਕਰਤਾਵਾਂ ਅਤੇ ਨਾ ਹੀ ਕਿਸੇ ਦੋਸ਼ੀ ਨੂੰ ਸਜ਼ਾ ਦਿੱਤੀ ਗਈ।

ਆਪ ਆਗੂ ਨੇ ਕਿਹਾ ਕੇਵਲ ਇਕ ਚੀਜ ਜਿਹੜੀ ਕੀਤੀ ਗਈ ਹੈ ਉਹ ਕੇਵਲ ਜਾਂਚ ਕਮੇਟੀਆਂ ਹੀ ਬਣਾਈਆਂ ਗਈਆਂ ਹਨ। ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਵਿਚਕਾਰ ਮਿਲੀਭੁਗਤ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲ ਨਾਲ ਕੈਪਟਨ ਦਾ ਰਿਸਤਾ ਅੱਜ ਵੀ ਕਾਇਮ ਹੈ ਅਤੇ ਨਵੀਂ ਜਾਂਚ ਕਮੇਟੀ ਬਣਾਉਣ ਦੀ ਪੂਰੀ ਪ੍ਰਿਆ ਬਾਦਲ ਨੂੰ ਕਾਨੂੰਨੀ ਸੰਕਟ ਤੋਂ ਬਚਾਉਣ ਦੀ ਕੋਸ਼ਿਸ਼ ਹੈ। ਉਨਾਂ ਕਿਹਾ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ ਪੀੜਤਾਂ ਦੇ ਪਰਿਵਾਰਾਂ ਦੇ ਨਾਲ ਨਾਲ ਪੂਰੀ ਸਿੱਖ ਸੰਗਤ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਸੰਧਵਾਂ ਨੇ ਕਿਹਾ ਕਿ ਇਹ ਦੁਖਾਂਤ ਪੰਜਾਬ ਵਿੱਚ ਵਾਪਰਿਆ ਸੀ, ਜੋ ਪੰਜਾਬ ਦੇ ਮੱਥੇ ’ਤੇ ਇੱਕ ਕਲੰਕ ਹੈ ਅਤੇ ਇਸ ਕਲੰਕ ਨੂੰ ਹਟਾ ਦੇਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਬੇਅਬਦੀ ਦੇ ਦੋਸ਼ੀਆਂ, ਸਾਜਿਸ਼ਕਰਤਾਵਾਂ ਅਤੇ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਨੂੰ ਜੇਲਾਂ ਵਿੱਚ ਸੁੱਟਿਆ ਜਾਵੇਗਾ।

 

ਕੋਵਿਡ -19 ਕਾਰਨ ਬੰਦ ਤਾਜਮਹਲ ਫਿਰ ਤੋਂ ਹੋਵੇਗਾ Re-opened

0

ਕੋਰੋਨਾ ਮਹਾਂਮਾਰੀ ਦਾ ਕਹਿਰ ਅਜੇ ਵੀ ਜਾਰੀ ਹੈ। ਇਸ ਲਈ ਸਰਕਾਰ ਵੱਲੋਂ ਕਈ ਨਿਯਮ ਬਣਾਏ ਜਾ ਰਹੇ ਹਨ। ਪਰ ਇਸੇ ਦੌਰਾਨ ਸੈਲਾਨੀਆਂ ਲਈ ਇੱਕ ਰਾਹਤ ਵਾਲੀ ਖਬਰ ਹੈ। ਕੋਵਿਡ-19 ਮਹਾਂਮਾਰੀ ਕਾਰਨ ਕਰੀਬ ਦੋ ਮਹੀਨੇ ਤੋਂ ਬੰਦ ਤਾਜ ਮਹੱਲ ਦੇ ਦਰਵਾਜ਼ੇ ਸੈਲਾਨੀਆਂ ਲਈ ਫਿਰ ਤੋਂ ਖੁੱਲ੍ਹਣ ਜਾ ਰਹੇ ਹਨ। ਲੋਕ 16 ਜੂਨ ਤੋਂ ਤਾਜ ਮਹੱਲ ਦੇਖਣ ਲਈ ਜਾ ਸਕਣਗੇ, ਇਸ ਨੂੰ ਫਿਰ ਖੋਲ੍ਹ ਦਿੱਤਾ ਜਾਵੇਗਾ। ਭਾਰਤੀ ਪੁਰਾਤੱਤਵ ਸਰਵੇਖਣ ਦੇ ਵੱਲੋੋਂ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੈਲਾਨੀ ਐਂਟਰੀ ਲਈ ਟਿਕਟ ਆਨਲਾਈਨ ਲੈ ਸਕਣਗੇ ਅਤੇ ਸਮਾਰਕਾਂ ’ਤੇ ਟਿਕਟ ਨਹੀਂ ਮਿਲੇਗੀ।

ਏ. ਐੱਸ. ਆਈ. ਵਲੋਂ 15 ਜੂਨ ਤੱਕ ਸੈਰ-ਸਪਾਟਾ ਵਾਲੀਆਂ ਥਾਵਾਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਸੀ। ਹੁਣ ਇਸ ਨੂੰ ਅੱਗੇ ਵਧਾਉਣ ਦਾ ਕੋਈ ਹੁਕਮ ਨਹੀਂ ਆਇਆ ਹੈ, ਇਸ ਲਈ 16 ਜੂਨ ਤੋਂ ਸਾਰੇ ਸੈਰ-ਸਪਾਟਾ ਸਥਾਨ ਖੋਲ੍ਹ ਦਿੱਤੇ ਜਾਣਗੇ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿਚ ਆਗਰਾ ਦੇ ਤਾਜ ਮਹੱਲ ਸਮੇਤ ਸਾਰੀਆਂ ਏ. ਐੱਸ. ਆਈ. ਸੁਰੱਖਿਅਤ ਇਮਾਰਤਾਂ ਨੂੰ ਖੋਲ੍ਹ ਦਿੱਤਾ ਜਾਵੇਗਾ।

ਤਾਜ ਮਹੱਲ ਵਿਚ ਐਂਟਰੀ ਨੂੰ ਲੈ ਕੇ ਨਵੇਂ ਨਿਯਮ ਬਣਾਏ ਗਏ ਹਨ। ਲੋਕਾਂ ਨੂੰ ਤਾਜ ਦੇ ਦੀਦਾਰ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਹੁਕਮ ਵਿਚ ਕਿਹਾ ਗਿਆ ਹੈ ਕਿ ਇਕ ਵਾਰ ਵਿਚ ਸਿਰਫ 100 ਲੋਕਾਂ ਨੂੰ ਹੀ ਕੰਪਲੈਕਸ ਅੰਦਰ ਐਂਟਰੀ ਮਿਲੇਗੀ। ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਅਸਲ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਤਾਜ ਮਹੱਲ 16 ਅਪ੍ਰੈਲ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਲਗਾਤਾਰ ਦੋ ਮਹੀਨੇ ਬੰਦ ਰਿਹਾ। ਹੁਣ 16 ਜੂਨ ਬੁੱਧਵਾਰ ਨੂੰ ਤਾਜ ਮਹੱਲ ਦੇ ਦਰਵਾਜ਼ੇ ਸੈਲਾਨੀਆਂ ਲਈ ਖੋਲ੍ਹ ਦਿੱਤੇ ਜਾਣਗੇ।

 

ਰਾਜ ਸਭਾ ਸੰਸਦ ਪ੍ਰਤਾਪ ਬਾਜਵਾ ਨੇ CM ਨੂੰ ਪੱਤਰ ਲਿਖ ਕੇ ਯਾਦ ਕਰਵਾਇਆ ਉਨ੍ਹਾਂ ਦਾ ਵਾਅਦਾ

0

ਚੰਡੀਗੜ੍ਹ : ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ‘ਤੇ ਰੱਖਣ ਵਾਲੇ ਰਾਜ ਸਭਾ ਸੰਸਦ ਪ੍ਰਤਾਪ ਸਿੰਘ ਬਾਜਵਾ ਅਕਸਰ ਹਰ ਮੁੱਦੇ ਨੂੰ ਚੁੱਕਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਆਪਣੀ ਸਰਕਾਰ ਨੂੰ ਆਪਣੇ ਕੀਤੇ ਹੋਏ ਵਾਅਦੇ ਨੂੰ ਯਾਦ ਦਵਾਉਣ ਦੀ ਕੋਸ਼ਿਸ਼ ਕੀਤੀ ਹੈ। ਰਾਜ ਸਭਾ ਸੰਸਦ ਬਾਜਵਾ ਨੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ ਅਤੇ ਗੁਰਦਾਸਪੁਰ ‘ਚ ਇੱਕ ਮੈਡੀਕਲ ਕਾਲਜ ਸਥਾਪਤ ਕਰਨ ਦੀ ਗੱਲ ਕਹੀ ਹੈ।

ਕਬੱਡੀ ਦਾ ਮਸ਼ਹੂਰ ਖਿਡਾਰੀ ਆਮ ਆਦਮੀ ਪਾਰਟੀ ‘ਚ ਹੋਇਆ ਸ਼ਾਮਿਲ

0

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹਲਕਾ ਘਨੌਰ ਦੇ ਕਬੱਡੀ ਦੇ ਕੌਮੀ ਖਿਡਾਰੀ ਗੁਰਲਾਲ ਘਨੌਰ ਨੇ ਅੱਜ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਿਆ ਹੈ। ਉਨ੍ਹਾਂ ਦੇ ਪਾਰਟੀ ‘ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਕਾਫੀ ਮਜ਼ਬੂਤੀ ਮਿਲੀ ਹੈ।

ਗੁਰਲਾਲ ਸਿੰਘ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਉਪ ਇੰਚਾਰਜ ਰਾਘਵ ਚੱਢਾ ਦੀ ਮੌਜੂਦਗੀ ‘ਚ ਪਾਰਟੀ ‘ਚ ਸ਼ਾਮਲ ਹੋਏ। ਇਸ ਮੌਕੇ ਰਾਘਵ ਚੱਢਾ ਨੇ ਕਿਹਾ ਕਿ ਗੁਰਲਾਲ ਸਿੰਘ ਸਿਰਫ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਖੇਡ ਪਸੰਦ ਨੌਜਵਾਨਾਂ ਲਈ ਇਕ ਮਾਰਗ ਦਰਸ਼ਕ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕਬੱਡੀ ‘ਚ ਗੁਰਲਾਲ ਸਿੰਘ ਨੇ ਭਾਰਤ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਉੱਥੇ ਹੀ ਇਨ੍ਹਾਂ ਨੂੰ ਬੈਸਟ ਰੀਡਰ ਦਾ ਐਵਾਰਡ ਵੀ ਮਿਿਲਆ ਹੈ।

ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜਿਵੇਂ ਗੁਰਲਾਲ ਸਿੰਘ ਕਬੱਡੀ ‘ਚ ਰੇਡ ਕਰਕੇ ਵਿਰੋਧੀਆਂ ਨੂੰ ਧੂੜ ਚਟਾਉਂਦੇ ਸਨ, ਉਂਝ ਹੀ ਸਿਆਸਤ ‘ਚ ਵੀ ਇਹ ਆਪਣੇ ਵਿਰੋਧੀਆਂ ਨੂੰ ਹਰਾਉਣਗੇ।

ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਪੁਲਿਸ ‘ਚ ਵੱਡੇ ਅਹੁਦੇ ਦੀ ਨੌਕਰੀ ਛੱਡ ਕੇ ਗੁਰਲਾਲ ਸਿੰਘ ਇਸ ਪਾਰਟੀ ‘ਚ ਸ਼ਾਮਿਲ ਹੋਇਆ ਹੈ।ਪਾਰਟੀ ‘ਚ ਸ਼ਾਮਿਲ ਹੋਣ ਲਈ ਨੇਤਾ ਭਗਵੰਤ ਮਾਨ ਵੱਲੋਂ ਵੀ ਗੁਰਲਾਲ ਸਿੰਘ ਦਾ ਸੁਆਗਤ ਕੀਤਾ ਗਿਆ।

ਸਾਬਕਾ ਭਾਰਤੀ ਕ੍ਰਿਕਟਰ Vinoo Mankad ICC ਹਾਲ ਆਫ ਫੇਮ ‘ਚ ਸ਼ਾਮਲ

0

ਦੁਬਈ : ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਐਤਵਾਰ ਨੂੰ ਆਈ. ਸੀ. ਸੀ. ਹਾਲ ਆਫ ਫੇਮ ਦਾ ਐਲਾਨ ਕੀਤਾ ਹੈ। ਆਈ. ਸੀ. ਸੀ. ਨੇ ਸਾਬਕਾ ਭਾਰਤੀ ਕ੍ਰਿਕਟਰ ਵੀਨੂ ਮਾਂਕਡ ਸਣੇ ਇਸ ਖੇਡ ਦੇ ਵੱਡੇ ਖਿਡਾਰੀਆਂ ਨੂੰ ਆਪਣੀ ਆਲ ਆਫ ਫੇਮ ਸੂਚੀ ਵਿਚ ਸ਼ਾਮਲ ਕੀਤਾ ਹੈ, ਜਿਸ ਵਿਚ ਕ੍ਰਿਕਟ ਦੇ ਸ਼ੁਰੂਆਤੀ ਸਮੇਂ ਤੋਂ ਪੰਜ ਯੁੱਗਾਂ ਦੇ ਦੋ-ਦੋ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ। ਆਈ. ਸੀ. ਸੀ. ਨੇ ਆਪਣੇ ਅਧਿਕਾਰਤ ਬਿਆਨ ਵਿਚ ਕਿਹਾ, “ਇਸ ਵਿਚ ਸ਼ਾਮਲ ਕੀਤੇ ਜਾਣ ਵਾਲੇ ਖੇਡ ਦੇ 10 ਸ਼ਾਨਦਾਰ ਖਿਡਾਰੀਆਂ ਨੇ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਮਹੱਤਵਪੂਰਣ ਯੋਗਦਾਨ ਪਾਇਆ ਹੈ ਅਤੇ ਆਈ. ਸੀ. ਸੀ. ਹਾਲ ਆਫ ਫੇਮ ਦੀ ਪ੍ਰਮੁੱਖ ਸੂਚੀ ਵਿਚ ਸ਼ਾਮਲ ਹੋਏ ਹਨ। ਇਸ ‘ਚ ਸ਼ਾਮਲ ਲੋਕਾਂ ਦੀ ਕੁੱਲ ਗਿਣਤੀ 103 ਹੋ ਗਈ ਹੈ।”

ਸੂਚੀ ‘ਚ ਜਗ੍ਹਾ ਬਣਾਉਣ ਵਾਲੇ ਖਿਡਾਰੀਆਂ ਵਿਚ ਸ਼ੁਰੂਆਤੀ ਯੁੱਗ (1918 ਤੋਂ ਪਹਿਲਾਂ) ਲਈ ਦੱਖਣੀ ਅਫਰੀਕਾ ਦੇ ਆਬਰੇ ਫਾਲਕਨਰ ਅਤੇ ਆਸਟਰੇਲੀਆ ਦੇ ਮੌਂਟੀ ਨੋਬਲ, ਵਿਸ਼ਵ ਯੁੱਧ (1918–1945) ਦੇ ਸਮੇਂ ਲਈ ਵੈਸਟਇੰਡੀਜ਼ ਦੇ ਸਰ ਲੈਰੀ ਕਾਂਸਟੇਨਟਾਈਨ ਅਤੇ ਆਸਟਰੇਲੀਆ ਮੈਕਕੇਬ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਯੁੱਗ ਲਈ ਇੰਗਲੈਂਡ ਦੇ ਟੇਡ ਡੈਕਸਟਰ ਤੇ ਭਾਰਤ ਦੇ ਵੀਨੂ ਮਾਂਕਡ ਦਾ ਨਾਂ ਹੈ।

ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਪਹਿਲੀ ਵਾਰ ਖੇਡਿਆ ਜਾ ਰਿਹਾ ਹੈ। ਇਸ ਮੌਕੇ ਆਈ. ਸੀ. ਸੀ. ਨੇ ਹਾਲ ਆਫ ਫੇਮ ਦਾ ਐਲਾਨ ਵੀ ਕੀਤਾ ਹੈ। ਟੈਸਟ ਕ੍ਰਿਕਟ ਦੀ ਸਾਰਥਕਤਾ ਵਧਾਉਣ ਦੇ ਉਦੇਸ਼ ਨਾਲ, ਇਹ ਟੂਰਨਾਮੈਂਟ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਇਸਦਾ ਆਖਰੀ ਮੈਚ 18 ਜੂਨ ਤੋਂ ਸਾਊਥੈਂਪਨ ਦੇ ਐਜੀਆਸ ਬਾਊਲ ਵਿਖੇ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਹੀਂ ਹੋਣਗੇ SIT ਅੱਗੇ ਪੇਸ਼

0

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 16 ਜੂਨ ਨੂੰ ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਣਗੇ। ਬਾਦਲ ਨੇ ਐੱਸ. ਆਈ. ਟੀ. ਅੱਗੇ ਨਾ ਪੇਸ਼ ਹੋਣ ਪਿੱਛੇ ਖ਼ਰਾਬ ਸਿਹਤ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਏਮਜ਼ ਬਠਿੰਡਾ ’ਚ ਵੀ ਸਿਹਤ ਜਾਂਚ ਹੋਈ ਹੈ ਅਤੇ ਡਾਕਟਰੀ ਸਲਾਹ ’ਤੇ ਉਹ ਐੱਮ.ਐੱਲ. ਏ. ਫਲੈਟ ’ਚ ਅਰਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਐੱਸ. ਆਈ. ਟੀ. ਨੂੰ 16 ਜੂਨ ਵਾਲੇ ਦਿਨ ਪੇਸ਼ ਨਹੀਂ ਹੋਣ ਬਾਰੇ ਉਨ੍ਹਾਂ ਵਲੋਂ ਲਿਖਤੀ ਰੂਪ ’ਚ ਅੱਜ ਭੇਜ ਦਿੱਤਾ ਜਾਏਗਾ।ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਠੀਕ ਹੋ ਗਏ ਤਾਂ ਉਹ ਉਸੇ ਦਿਨ ਹੀ ਐੱਸ. ਆਈ. ਟੀ. ਦੀ ਜਾਂਚ ’ਚ ਆਪਣਾ ਪੂਰਾ ਸਹਿਯੋਗ ਦੇਣਗੇ।

ਕੋਟਕਪੂਰਾ ਗੋਲ਼ੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛ-ਗਿੱਛ ਲਈ 16 ਜੂਨ ਨੂੰ ਤਲਬ ਕੀਤਾ ਹੈ। ਏ. ਡੀ. ਜੀ. ਪੀ. ਐੱਲ. ਕੇ. ਯਾਦਵ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਬਾਦਲ ਨੂੰ ਮੁਹਾਲੀ ਦੇ ਫੇਜ਼-8 ਵਿਚ ਪੁੱਛ-ਗਿੱਛ ਲਈ ਬੁਲਾਇਆ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਦੇ ਸਬੰਧ ਵਿਚ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਹੇਠਲੀ ਟੀਮ ਅੱਗੇ ਪੁੱਛ-ਪੜਤਾਲ ਲਈ ਪੇਸ਼ ਹੋ ਚੁੱਕੇ ਹਨ।

ਜਾਂਚ ਟੀਮ ਨੇ ਸਾਬਕਾ ਡੀ. ਜੀ. ਪੀ. ਅਤੇ ਪੰਜ ਹੋਰ ਆਈ. ਪੀ. ਐੱਸ. ਅਧਿਕਾਰੀਆਂ ਤੋਂ ਪੁੱਛ-ਪੜਤਾਲ ਮੁਕੰਮਲ ਕਰਕੇ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਚ ਲਈ ਬੁਲਾਇਆ ਹੈ। ਜਾਣਕਾਰੀ ਅਨੁਸਾਰ ਗੋਲੀ ਕਾਂਡ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫ਼ਰੀਦਕੋਟ ਪ੍ਰਸ਼ਾਸਨ ਨਾਲ ਲੰਬੀ ਗੱਲਬਾਤ ਹੋਈ ਸੀ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਪ੍ਰਸ਼ਾਸਨ ਨੂੰ ਗੱਲਬਾਤ ਰਾਹੀਂ ਮਾਮਲਾ ਨਿਬੇੜਨ ਲਈ ਕਿਹਾ ਸੀ। ਗੱਲਬਾਤ ਹੋਣ ਦੇ ਕਰੀਬ ਇੱਕ ਘੰਟੇ ਬਾਅਦ ਹੀ ਕੋਟਕਪੂਰਾ ’ਚ ਗੋਲੀ ਚੱਲ ਗਈ ਸੀ।

ਜਾਂਚ ਟੀਮ ਇਹ ਜਾਣਨਾ ਚਾਹੁੰਦੀ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਵਜੋਂ ਮਾਮਲਾ ਗੱਲਬਾਤ ਰਾਹੀਂ ਨਿਬੇੜਨ ਦੇ ਆਦੇਸ਼ ਦਿੱਤੇ ਸਨ ਤਾਂ ਫਿਰ ਗੋਲੀ ਕਿਸ ਦੇ ਹੁਕਮਾਂ ’ਤੇ ਚਲਾਈ ਗਈ।ਇਸ ਪੂਰੇ ਮਾਮਲੇ ‘ਚ ਜਾਂਚ ਟੀਮ ਡੂੰਘਾਈ ਨਾਲ ਛਾਣਬੀਣ ਕਰ ਰਹੀ ਹੈ।

 

ਕੁਵੈਤ ‘ਚ ਹੋਈ ਪੰਜਾਬੀ ਨੌਜਵਾਨ ਦੀ ਮੌਤ

0

ਵਿਦੇਸ਼ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਦਰਦਨਾਕ ਘਟਨਾ,ਜਿਸ ਨਾਲ ਉਸਦੀ ਮੌਤ ਹੋ ਗਈ। ਕੁਵੈਤ ’ਚ ਦਰਦਨਾਕ ਹਾਦਸਾ ਵਾਪਰਨ ਕਰਕੇ ਰੂਪਨਗਰ ਦੇ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਕੁਵੈਤ ’ਚ ਤੜਕਸਾਰ 4 ਵਜੇ ਦੇ ਕਰੀਬ ਦੋ ਵੱਡੇ ਟਰਾਲਿਆਂ ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ।

ਇਸ ਹਾਦਸੇ ਤੋਂ ਬਾਅਦ ਇਕ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ। ਇਸੇ ਅੱਗ ਦੀ ਚਪੇਟ ’ਚ ਰੂਪਨਗਰ ਦੇ ਪਿੰਡ ਮੀਰਪੁਰ ਦੇ ਰਹਿਣ ਵਾਲਾ ਬਲਵਿੰਦਰ ਸਿੰਘ ਜਿਊਂਦਾ ਸੜ ਗਿਆ। ਜਿਵੇਂ ਹੀ ਉਸ ਦੀ ਮੌਤ ਦੀ ਖ਼ਬਰ ਉਨ੍ਹਾਂ ਦੇ ਪਰਿਵਾਰ ਨੂੰ ਨੂੰ ਮਿਲੀ ਤਾਂ ਘਰ ’ਚ ਮਾਤਮ ਛਾ ਗਿਆ। ਮ੍ਰਿਤਕ ਵਿਅਕਤੀ ਆਪਣੇ ਪਿੱਛੇ ਦੋ ਧੀਆਂ ਅਤੇ ਇਕ ਬੇਟਾ ਅਤੇ ਪਤਨੀ ਨੂੰ ਛੱਡ ਗਿਆ ਹੈ।

CM ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਗੁਜਰਾਤ ‘ਚ 2022 ਦਾ ਵਿਧਾਨ ਸਭਾ ਚੋਣ ਲੜੇਗੀ AAP

0

ਅਹਿਮਦਾਬਾਦ: ਗੁਜਰਾਤ ਵਿੱਚ ਅਗਲੇ ਸਾਲ ਵਿਧਾਨਸਭਾ ਚੋਣ ਹੋਣ ਵਾਲਿਆਂ ਹਨ। ਇਸ ਦੇ ਮੱਦੇਨਜ਼ਰ ਦਿੱਲੀ ਦੇ ਮੁੱਖਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਅਹਿਮਦਾਬਾਦ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਗੁਜਰਾਤ ‘ਚ 2022 ਦੇ ਵਿਧਾਨਸਭਾ ਚੋਣ ਵਿੱਚ ਸਾਰੇ ਸੀਟਾਂ ‘ਤੇ ਚੋਣਾਂ ਲੜੇਗੀ।

ਕੇਜਰੀਵਾਲ ਅੱਜ ਇਕ ਦਿਨ ਦੇ ਦੌਰੇ ‘ਤੇ ਗੁਜਰਾਤ ਪਹੁੰਚੇ ਅਤੇ ਸਿੱਧੇ ਸਰਕਟ ਹਾਊਸ ਗਏ। ਉਨ੍ਹਾਂ ਨੇ ਕਿਹਾ , ‘‘2022 ਦੇ ਗੁਜਰਾਤ ਵਿਧਾਨਸਭਾ ਚੋਣ ਵਿੱਚ AAP ਸਾਰੇ ਸੀਟਾਂ ਵਿੱਚ ਚੋਣ ਲੜੇਗੀ। ਆਪ, ਭਾਜਪਾ ਅਤੇ ਕਾਂਗਰਸ ਦੇ ਖਿਲਾਫ ਇੱਕ ਭਰੋਸੇਮੰਦ ਵਿਕਲਪ ਹੈ। ਗੁਜਰਾਤ ‘ਚ ਛੇਤੀ ਬਦਲਾਵ ਹੋਵੇਗਾ।’’ ਗੁਜਰਾਤ ਵਿਧਾਨ ਸਭਾ ਵਿੱਚ 182 ਸੀਟਾਂ ਹਨ।

2021 ‘ਚ ਸੂਰਤ ਨਗਰ ਨਿਗਮ (ਐੱਸ.ਐੱਮ.ਸੀ.) ਚੋਣਾਂ ‘ਚ ਉਨ੍ਹਾਂ ਦੀ ਪਾਰਟੀ ਨੇ 120 ‘ਚੋਂ 27 ਸੀਟਾਂ ਜਿੱਤਣ ਤੋਂ ਬਾਅਦ ਕੇਜਰੀਵਾਲ ਦੀ ਗੁਜਰਾਤ ਦੀ ਇਹ ਦੂਜੀ ਯਾਤਰਾ ਹੈ। ਕੇਜਰੀਵਾਲ ਨੇ ਐਤਵਾਰ ਨੂੰ ਆਪਣੀ ਯਾਤਰਾ ਤੋਂ ਪਹਿਲਾਂ ਟਵੀਟ ਕੀਤਾ ਸੀ ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਹੁਣ ਸੂਬਾ ਬਦਲੇਗਾ, ਕੱਲ ਗੁਜਰਾਤ ਆ ਰਿਹਾ ਹਾਂ ਅਤੇ ਸੂਬੇ ਦੇ ਲੋਕਾਂ ਨੂੰ ਮਿਲਾਂਗਾ।