ਕੇਂਦਰੀ ਵਿੱਤ ਮੰਤਰੀ ਵੱਲੋਂ ਐਲਾਨੇ ਗਏ ਪੈਕੇਜ ‘ਤੇ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਸਿਆ ਤੰਜ
ਬੀਤੇ ਦਿਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਆਰਥਿਕ ਪੈਕੇਜ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਐਲਾਨੇ ਗਏ ਇਸ ਆਰਥਿਕ ਪੈਕੇਜ ’ਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਤੀਕਿਰਿਆ ਦਿੱਤੀ ਹੈ। ਰਾਹੁਲ ਗਾਂਧੀ ਨੇ ਇਸ ਪੈਕੇਜ ਬਾਰੇ ਕਿਹਾ ਹੈ ਕਿ ਇਹ ਸਿਰਫ਼ ਇੱਕ ਪਾਖੰਡ ਹੈ ।
ਇਸ ਸੰਬੰਧੀ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, ‘ਖਜ਼ਾਨਾ ਮੰਤਰੀ ਦੇ ਆਰਥਿਕ ਪੈਕੇਜ ਨੂੰ ਕੋਈ ਪਰਿਵਾਰ ਆਪਣੇ ਰਹਿਣ, ਖਾਣ-ਪੀਣ, ਦਵਾਈ, ਬੱਚਿਆਂ ਦੀ ਸਕੂਲ ਫੀਸ ’ਤੇ ਖਰਚ ਨਹੀਂ ਕਰ ਸਕਦਾ। ਪੈਕੇਜ ਨਹੀਂ ਇੱਕ ਹੋਰ ਪਾਖੰਡ!’
ਬੀਤੇ ਦਿਨ ਕੇਂਦਰੀ ਵਿੱਤ ਮੰਤਰੀ ਨੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਘਾਟੇ ਵਿੱਚ ਗਏ ਵੱਖ-ਵੱਖ ਖੇਤਰਾਂ ਦੀ ਮਦਦ ਕਰਨ ਲਈ ਕੁੱਲ ਮਿਲਾ ਕੇ 6.29 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਕਾਂਗਰਸ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਵਿੱਤ ਮੰਤਰੀ ਨੂੰ ਅਰਥਚਾਰੇ ਦੀ ਸਮਝ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਮੰਗ ਵਧਾਉਣ ਅਤੇ ਲੋਕਾਂ ਦੀ ਸਿੱਧੀ ਮਦਦ ਕਰਨ ਦੀ ਥਾਂ ਫਿਰ ਤੋਂ ਕਰਜ਼ੇ ਦੀ ਖ਼ੁਰਾਕ ਦਿੱਤੀ ਹੈ।
ਖੇਡ ਵਿਭਾਗ ਵੱਲੋਂ ਸਿਖਲਾਈ ਵਾਸਤੇ ਸਾਜ਼ੋ-ਸਾਮਾਨ ਵੰਡਣ ਦੀ ਇਤਿਹਾਸਕ ਪਹਿਲਕਦਮੀ
ਚੰਡੀਗੜ੍ਹ : ਸੂਬੇ ਦੇ ਖਿਡਾਰੀਆਂ ਨੂੰ ਕੌਮਾਂਤਰੀ ਖੇਡ ਪਿੜ ਵਿੱਚ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਣ ਦੇ ਯੋਗ ਬਣਾਉਣ ਲਈ ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੰਗਲਵਾਰ ਨੂੰ ਪ੍ਰਸਿੱਧ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਨੂੰ ਆਲਮੀ ਪੱਧਰ ਦਾ ਖੇਡਾਂ ਦਾ ਤਕਨੀਕੀ ਸਾਜ਼ੋ-ਸਾਮਾਨ ਮੁਹੱਈਆ ਕੀਤਾ। ਇੱਥੇ ਆਪਣੇ ਗ੍ਰਹਿ ਵਿਖੇ ਸੰਖੇਪ ਸਮਾਰੋਹ ਨੂੰ ਸੰਬੋਧਨ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਖੇਡ ਵਿਭਾਗ ਦੇ ਇਤਿਹਾਸ ਵਿੱਚ ਇਹ ਪਹਿਲੀ ਦਫ਼ਾ ਹੈ, ਜਦੋਂ ਖਿਡਾਰੀਆਂ ਨੂੰ ਟਰੇਨਿੰਗ ਲਈ ਮਹਿੰਗਾ ਤਕਨੀਕੀ ਸਾਮਾਨ ਮੁਹੱਈਆ ਕੀਤਾ ਗਿਆ ਹੋਵੇ। ਖੇਡ ਮੰਤਰੀ ਨੇ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਮੱਲਾਂ ਮਾਰਨ ਵਾਲੇ 24 ਖਿਡਾਰੀਆਂ ਨੂੰ ਤਕਰੀਬਨ 95 ਲੱਖ ਰੁਪਏ ਦਾ ਖੇਡਾਂ ਦਾ ਸਾਮਾਨ ਸੌਂਪਿਆ। ਰਾਣਾ ਸੋਢੀ ਨੇ ਖਿਡਾਰੀਆਂ ਨੂੰ ਆਪਣੀ ਖੇਡ ਤੇ ਅਨੁਸ਼ਾਸਨ ਵੱਲ ਸਭ ਤੋਂ ਵੱਧ ਧਿਆਨ ਦੇਣ ਲਈ ਕਿਹਾ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਡਾਂ ਲਈ ਮਾਹੌਲ ਸਿਰਜਣ ਵਾਸਤੇ ਆਧੁਨਿਕ ਸਾਜ਼ੋ-ਸਾਮਾਨ ਦੀ ਲੋੜ ਹੈ। ਇਸ ਲਈ ਖੇਡ ਵਿਭਾਗ ਨੇ ਖਿਡਾਰੀਆਂ ਨੂੰ ਆਧੁਨਿਕ ਕਿਸਮ ਦਾ ਸਾਮਾਨ ਮੁਹੱਈਆ ਕੀਤਾ ਹੈ ਤਾਂ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਲੋੜੀਂਦੇ ਸਾਮਾਨ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਵਿਸ਼ਵ ਪੱਧਰ ਦਾ ਖੇਡ ਢਾਂਚਾ ਬਣਾ ਰਹੀ ਹੈ ਅਤੇ ਖਿਡਾਰੀਆਂ ਨੂੰ ਤਕਨੀਕੀ ਸਹਾਇਤਾ, ਸਿੱਖਿਆ, ਸਰਕਾਰੀ ਨੌਕਰੀਆਂ ਤੋਂ ਇਲਾਵਾ ਨਕਦ ਇਨਾਮੀ ਰਾਸ਼ੀ ਵੀ ਵਧਾਈ ਗਈ ਹੈ। ਇਸ ਸਮੇਂ ਖੇਡ ਮੰਤਰੀ ਨਾਲ ਪ੍ਰਮੁੱਖ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਰਾਜ ਕਮਲ ਚੌਧਰੀ, ਵਿਸ਼ੇਸ਼ ਸਕੱਤਰ-ਕਮ-ਡਾਇਰੈਕਟਰ ਡੀ.ਪੀ.ਐਸ. ਖਰਬੰਦਾ, ਪੀ.ਆਈ.ਐਸ. ਦੇ ਡਾਇਰੈਕਟਰ ਅਮਰਦੀਪ ਸਿੰਘ ਅਤੇ ਜੁਆਇੰਟ ਸਕੱਤਰ ਕਰਤਾਰ ਸਿੰਘ ਹਾਜ਼ਰ ਸਨ।

ਖੇਡ ਮੰਤਰੀ ਨੇ ਸੰਗਮਪ੍ਰੀਤ ਸਿੰਘ, ਸੁਖਮਿੰਦਰ ਸਿੰਘ, ਰੀਤਿਕਾ ਵਰਮਾ, ਹਰਮਨਜੋਤ ਸਿੰਘ, ਸੁਖਬੀਰ ਸਿੰਘ (ਤੀਰਅੰਦਾਜ਼ੀ), ਰੋਇੰਗ ਖਿਡਾਰੀ ਹਰਵਿੰਦਰ ਸਿੰਘ ਚੀਮਾ, ਡਿਸਕਸ ਥ੍ਰੋਅਰ ਕਿਰਪਾਲ ਸਿੰਘ, ਸ਼ਾਟ ਪੁਟਰ ਕਰਨਵੀਰ ਸਿੰਘ, ਹੈਮਰ ਥ੍ਹੋਅਰ ਗੁਰਦੇਵ ਸਿੰਘ, ਡਿਸਕਸ ਥ੍ਰੋਅਰ ਹਰਪ੍ਰੀਤ ਸਿੰਘ, ਸ਼ਾਟ ਪੁੱਟ ਖਿਡਾਰੀ ਅਮਨਦੀਪ ਸਿੰਘ ਧਾਲੀਵਾਲ, ਪੈਰਾ ਸ਼ਾਟ ਪੁਟਰ ਮੁਹੰਮਦ ਯਾਸੀਰ, ਅਥਲੀਟ ਮਹਿਕਪ੍ਰੀਤ ਸਿੰਘ, ਬੈਡਮਿੰਟਨ ਖਿਡਾਰੀ ਪਲਕ ਕੋਹਲੀ, ਪੈਰਾ ਤਾਇਕਵਾਂਡੋ ਖਿਡਾਰੀ ਵੀਨਾ ਅਰੋੜਾ, ਤੀਰਅੰਦਾਜ਼ ਉਤਕਰਸ਼, ਤੀਰਅੰਦਾਜ਼ ਲਲਿਤ ਜੈਨ, ਜੈਵਲਿਨ ਥ੍ਰੋਅਰ ਦਵਿੰਦਰ ਸਿੰਘ ਕੰਗ, ਜੈਵਲਿਨ ਥ੍ਰੋਅਰ ਅਰਸ਼ਦੀਪ ਸਿੰਘ ਜੂਨੀਅਰ, ਜੈਵਲਿਨ ਥ੍ਰੋਅਰ ਰਾਜ ਸਿੰਘ ਰਾਣਾ, ਸ਼ਾਟ ਪੁਟਰ ਤਨਵੀਰ ਸਿੰਘ, ਅਥਲੀਟ ਟਵਿੰਕਲ ਚੌਧਰੀ, ਅਥਲੀਟ ਗੁਰਿੰਦਰਵੀਰ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਖੇਡਾਂ ਦਾ ਤਕਨੀਕੀ ਸਾਮਾਨ ਮੁਹੱਈਆ ਕੀਤਾ। ਜ਼ਿਕਰਯੋਗ ਹੈ ਕਿ ਖੇਡ ਮੰਤਰੀ ਰਾਣਾ ਸੋਢੀ ਨੇ ਟੋਕੀਓ ਉਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਖਿਡਾਰੀਆਂ ਨੂੰ ਹਾਲ ਹੀ ਵਿੱਚ 1.30 ਕਰੋੜ ਰੁਪਏ ਤਿਆਰੀਆਂ ਨੂੰ ਅੰਤਮ ਛੋਹਾਂ ਦੇਣ ਅਤੇ ਹੋਰ ਸਾਜ਼ੋ-ਸਾਮਾਨ ਲਈ ਦਿੱਤੇ ਸਨ।
SC ਵੱਲੋਂ 31 ਜੁਲਾਈ ਤੱਕ ‘ਇੱਕ ਦੇਸ਼, ਇੱਕ ਰਾਸ਼ਨ ਕਾਰਡ’ ਯੋਜਨਾ ਲਾਗੂ ਕਰਨ ਦੇ ਆਦੇਸ਼
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 31 ਜੁਲਾਈ ਤੱਕ ‘ਇੱਕ ਦੇਸ਼, ਇੱਕ ਰਾਸ਼ਨ ਕਾਰਡ ਯੋਜਨਾ’ ਲਾਗੂ ਕਰਨ ਦਾ ਮੰਗਲਵਾਰ ਨੂੰ ਆਦੇਸ਼ ਦਿੱਤਾ। ਨਾਲ ਹੀ ਕੇਂਦਰ ਨੂੰ ਕੋਵਿਡ – 19 ਦੀ ਹਾਲਤ ਜਾਰੀ ਰਹਿਣ ਤੱਕ ਪਰਵਾਸੀ ਮਜ਼ਦੂਰਾਂ ਨੂੰ ਮੁਫਤ ਵੰਡਣ ਲਈ ਸੁੱਕਾ ਰਾਸ਼ਨ ਉਪਲੱਬਧ ਕਰਾਉਣ ਦਾ ਵੀ ਨਿਰਦੇਸ਼ ਦਿੱਤਾ। ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐਮਆਰ ਸ਼ਾਹ ਦੀ ਬੈਂਚ ਨੇ 3 ਕਰਮਚਾਰੀਆਂ ਦੀ ਮੰਗ ‘ਤੇ ਕਈ ਨਿਰਦੇਸ਼ ਪਾਰਿਤ ਕੀਤੇ, ਜਿਸ ਵਿੱਚ ਕੇਂਦਰ ਅਤੇ ਰਾਜਾਂ ਨੂੰ ਪਰਵਾਸੀ ਮਜ਼ਦੂਰਾਂ ਲਈ ਖੁਰਾਕ ਸੁਰੱਖਿਆ, ਨਕਦ ਬਦਲੀ ਅਤੇ ਹੋਰ ਭਲਾਈ ਉਪਾਅ ਸੁਨਿਸਚਿਤ ਕਰਨ ਲਈ ਨਿਰਦੇਸ਼ ਮੰਗੇ ਹਨ।
ਮੰਗ ਵਿੱਚ ਕਿਹਾ ਗਿਆ ਕਿ ਪਰਵਾਸੀ ਮਜ਼ਦੂਰ ਕੋਵਿਡ – 19 ਦੀ ਦੂਜੀ ਲਹਿਰ ਦੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰਫਿਊ ਅਤੇ ਲਾਕਡਾਊਨ ਲਗਾਏ ਜਾਣ ਦੇ ਕਾਰਨ ਸੰਕਟ ਦਾ ਸਾਹਮਣਾ ਕਰ ਰਹੇ ਹਨ। ਬੈਂਚ ਨੇ ਕੇਂਦਰ ਨੂੰ 31 ਜੁਲਾਈ ਤੱਕ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਦੇ ਪੰਜੀਕਰਨ ਲਈ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐਨਆਈਸੀ) ਦੀ ਮਦਦ ਨਾਲ ਇੱਕ ਪੋਰਟਲ ਵਿਕਸਿਤ ਕਰਨ ਦਾ ਨਿਰਦੇਸ਼ ਦਿੱਤਾ ਤਾਂਕਿ ਕਲਿਆਣ ਯੋਜਨਾਵਾਂ ਦਾ ਮੁਨਾਫ਼ਾ ਉਨ੍ਹਾਂ ਨੂੰ ਦਿੱਤਾ ਜਾ ਸਕੇ। ਬੈਂਚ ਨੇ ਮਹਾਂਮਾਰੀ ਦੀ ਹਾਲਤ ਬਣੀ ਰਹਿਣ ਤੱਕ ਪਰਵਾਸੀ ਮਜ਼ਦੂਰਾਂ ਦੇ ਵਿੱਚ ਮੁਫ਼ਤ ਵੰਡਣ ਲਈ ਕੇਂਦਰ ਨੂੰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਨਾਜ ਨਿਰਧਾਰਤ ਕਰਦੇ ਰਹਿਣ ਨੂੰ ਕਿਹਾ
ਸਿਖਰ ਅਦਾਲਤ ਨੇ ਕਿਹਾ ਕਿ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਸ਼ਾਸਨਾਂ ਨੂੰ ਪਰਵਾਸੀ ਮਜ਼ਦੂਰਾਂ ਨੂੰ ਸੁੱਕਾ ਰਾਸ਼ਨ ਉਪਲੱਬਧ ਕਰਾਉਣ ਦੀ ਇੱਕ ਯੋਜਨਾ 31 ਜੁਲਾਈ ਤੱਕ ਲਾਗੂ ਹੋਵੇਗੀ ਅਤੇ ਅਜਿਹੀ ਯੋਜਨਾ ਕੋਵਿਡ ਦੀ ਹਾਲਤ ਬਰਕਰਾਰ ਰਹਿਣ ਤੱਕ ਜਾਰੀ ਰੱਖਣੀ ਹੋਵੇਗੀ। ਬੈਂਚ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅੰਤਰਰਾਜੀ ਪਰਵਾਸੀ ਕਾਮੇ (ਰੁਜ਼ਗਾਰ ਦਾ ਨਿਯਮ ਅਤੇ ਸੇਵਾ ਐਕਟ ਦੀਆਂ ਸ਼ਰਤਾਂ), 1979 ਦੇ ਤਹਿਤ ਸਾਰੇ ਇੰਸਟਾਲੇਸ਼ਨਾਂ ਅਤੇ ਠੇਕੇਦਾਰਾਂ ਨੂੰ ਰਜਿਸਟਰ ਕਰਨ ਦਾ ਨਿਰਦੇਸ਼ ਦਿੱਤਾ।
Delta Variant ਦੇ ਖ਼ਤਰੇ ਨੂੰ ਦੇਖਦਿਆਂ ਹਾਂਗਕਾਂਗ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ ਲਾਈ ਪਾਬੰਦੀ
ਹਾਂਗਕਾਂਗ : ਹਾਂਗਕਾਂਗ ਨੇ ਕਿਹਾ ਹੈ ਕਿ ਬ੍ਰਿਟੇਨ ਵਿਚ ਫੈਲ ਰਹੇ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਮੱਦੇਨਜ਼ਰ ਉੱਥੋਂ ਆਉਣ ਵਾਲੀਆਂ ਸਾਰੀਆਂ ਯਾਤਰੀ ਉਡਾਣਾਂ ‘ਤੇ ਰੋਕ ਲਗਾਈ ਜਾਵੇਗੀ ਅਤੇ ਇਹ ਰੋਕ ਵੀਰਵਾਰ (1 ਜੁਲਾਈ) ਤੋਂ ਸ਼ੁਰੂ ਹੋਵੇਗੀ। ਇਸ ਬਿਆਨ ਵਿਚ ਕਿਹਾ ਗਿਆ ਕਿ ਬ੍ਰਿਟੇਨ ਨੂੰ ਇੱਥੇ ਮਹਾਂਮਾਰੀ ਦੇ ਮੁੜ ਤੋਂ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਅਤੇ ਇੱਥੇ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਵੱਡੇ ਪੱਧਰ ‘ਤੇ ਫੈਲਣ ਦੇ ਮੱਦੇਨਜ਼ਰ ‘ਜ਼ਿਆਦਾ ਜ਼ੋਖਮ’ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਬ੍ਰਿਟੇਨ ‘ਚ ਕੋਵਿਡ-19 ਦੇ ਨਵੇਂ ਮਾਮਲਿਆਂ ਵਿਚੋਂ 95 ਫੀਸਦੀ ਤੋਂ ਵੱਧ ਮਾਮਲੇ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਹਨ।
ਹਾਂਗਕਾਂਗ ਵੱਲੋਂ ਜਾਰੀ ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਜਿਹੜਾ ਵੀ ਵਿਅਕਤੀ ਬ੍ਰਿਟੇਨ ਵਿਚ ਦੋ ਘੰਟੇ ਤੋਂ ਵੱਧ ਸਮਾਂ ਰਿਹਾ ਹੈ ਉਸ ਨੂੰ ਹਾਂਗਕਾਂਗ ਦੇ ਜਹਾਜ਼ਾਂ ਵਿਚ ਚੜ੍ਹਨ ਦੀ ਆਗਿਆ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿਚ ਵੀ ਹਾਂਗਕਾਂਗ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਰੋਕ ਲਗਾਈ ਸੀ। ਇਸ ਬਿਆਨ ਅਨੁਸਾਰ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ‘ਤੇ 1 ਜੁਲਾਈ ਤੋਂ ਪਾਬੰਦੀ ਹੈ ਪਰ ਯਾਤਰੀ ਹਾਂਗਕਾਂਗ ਤੋਂ ਲੰਡਨ ਜਾਣ ਵਾਲੀਆਂ ਕੁਝ ਏਅਰਲਾਈਨ ਦੀਆਂ ਉਡਾਣਾਂ ਵਿਚ ਟਿਕਟ ਬੁਕ ਕਰਾ ਸਕਣਗੇ।
ਇਸ ਸੰਬੰਧ ‘ਚ ਵਾਇਰਸ ਵਿਗਿਆਨੀ ਡਾਕਟਰ ਜੁਲੀਅਨ ਟੈਂਗ ਨੇ ਕਿਹਾ ਕਿ ਵਿਗਿਆਨੀ ਦ੍ਰਿਸ਼ਟੀ ਤੋਂ ਪਾਬੰਦੀ ਲਗਾਈ ਜਾਣੀ ਸਹੀ ਹੈ। ਉਹਨਾਂ ਨੇ ਕਿਹਾ,”ਬ੍ਰਿਟੇਨ ਪਹਿਲਾਂ ਵੀ ਵਾਇਰਸ ‘ਤੇ ਸਫਲਤਾਵਪੂਰਵਕ ਕਾਬੂ ਨਹੀਂ ਪਾ ਸਕਿਆ ਸੀ ਅਤੇ ਹੁਣ ਵਾਇਰਸ ਦੀ ਇਸ ਤਾਜ਼ਾ ਲਹਿਰ ਦੇ ਪਿੱਛੇ ਸੰਭਵ ਤੌਰ ‘ਤੇ ਟੀਕੇ ਨੂੰ ਲੈ ਕੇ ਅਤੀ ਆਤਮਵਿਸ਼ਵਾਸ ਹੈ।” ਟੈਂਗ ਨੇ ਕਿਹਾ ਕਿ ਦੇਸ਼ਾਂ ਨੂੰ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਪ੍ਰਕੋਪ ਨੂੰ ਰੋਕਣ ਲਈ ਆਪਣੀ ਘੱਟੋ-ਘੱਟ 80 ਫੀਸਦੀ ਆਬਾਦੀ ਨੂੰ ਟੀਕਾ ਲਗਾਉਣਾ ਹੋਵੇਗਾ।
ਭਾਰਤ ‘ਚ ਅਗਲੇ ਮਹੀਨੇ ਲਾਂਚ ਹੋ ਸਕਦਾ Vivo V21 Pro
ਸਮਾਰਟਫੋਨ ਕੰਪਨੀ Vivo ਨੇ ਆਪਣਾ ਨਵਾਂ ਫੋਨ Vivo V21e 5G ਹਾਲ ਹੀ ‘ਚ ਭਾਰਤ ‘ਚ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਹੁਣ ਕੰਪਨੀ ਇਸ ਫੋਨ ਦੇ ਪ੍ਰੋ ਵੇਰੀਐਂਟ ਨੂੰ ਬਾਜ਼ਾਰ ‘ਚ ਵੀ ਪੇਸ਼ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫੋਨ ਨੂੰ ਅਗਲੇ ਮਹੀਨੇ ਭਾਰਤ ‘ਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜੇ ਇਸ ਫੋਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਖੁਲਾਸਾ ਨਹੀਂ ਹੋਇਆ, ਪਰ ਦੱਸਿਆ ਜਾ ਰਿਹਾ ਹੈ ਕਿ ਫੋਨ ਜਲਦ ਹੀ ਭਾਰਤ ‘ਚ ਆ ਸਕਦਾ ਹੈ।
ਜਲਦ ਆ ਸਕਦਾ ਟੀਜ਼ਰ
ਮੀਡੀਆ ਖ਼ਬਰਾਂ ਦੇ ਅਨੁਸਾਰ Vivo V21 Pro ਸਮਾਰਟਫੋਨ ਜੁਲਾਈ ‘ਚ ਲਾਂਚ ਹੋਣਾ ਹੈ ਤਾਂ ਇਸ ਦਾ ਟੀਜ਼ਰ ਜਲਦੀ ਹੀ ਸਾਹਮਣੇ ਆ ਸਕਦਾ ਹੈ। ਇਸ ਤੋਂ ਬਾਅਦ ਫੋਨ ਦੀ ਸਪੈਸੀਫਿਕੇਸ਼ਨ ਅਤੇ ਲਾਂਚ ਦੀ ਤਰੀਕ ਸਾਹਮਣੇ ਆਵੇਗੀ। ਨਾਲ ਹੀ ਜਲਦੀ ਹੀ ਇਸ ਦੇ ਪ੍ਰੋਮੋ ਨੂੰ ਵੀ ਉਪਭੋਗਤਾਵਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ।
ਕੈਮਰਾ ਅਤੇ ਬੈਟਰੀ
ਫੋਟੋਗ੍ਰਾਫੀ ਲਈ Vivo V21e 5G ਸਮਾਰਟਫੋਨ ‘ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ। ਇਸ ਦੇ ਨਾਲ ਹੀ ਸੈਕੰਡਰੀ ਕੈਮਰਾ ਨੂੰ 8 ਮੈਗਾਪਿਕਸਲ ਦਿੱਤਾ ਗਿਆ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ ਇਸ ‘ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਪਾਵਰ ਲਈ Vivo V21e 5G ਸਮਾਰਟਫੋਨ ‘ਚ 4000mAh ਦੀ ਬੈਟਰੀ ਦਿੱਤੀ ਗਈ ਹੈ, ਜੋ 44 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਫੋਨ ਅੱਧੇ ਘੰਟੇ ‘ਚ 72 ਪ੍ਰਤੀਸ਼ਤ ਤੱਕ ਚਾਰਜ ਕੀਤਾ ਜਾ ਸਕਦਾ ਹੈ।
Vivo V21e 5G ਦੇ ਸਪੈਸੀਫਿਕੇਸ਼ਨ
Vivo V21e 5G ਸਮਾਰਟਫੋਨ ‘ਚ 6.4 ਇੰਚ ਦੀ ਫੁੱਲ ਐਚਡੀ + AMOLED ਡਿਸਪਲੇਅ ਦਿੱਤਾ ਹੈ, ਜਿਸ ਦਾ ਰੈਜ਼ੋਲਿਊਸ਼ਨ 1,080×2,404 ਪਿਕਸਲ ਹੈ। ਫੋਨ ਐਂਡਰਾਇਡ 11 ਬੇਸਡ Funtouch OS 11.1 ‘ਤੇ ਕੰਮ ਕਰਦਾ ਹੈ। ਇਸ ਫੋਨ ‘ਚ ਪਰਫਾਰਮੈਂਸ ਲਈ ਮੀਡੀਆਟੈਕ ਡਾਈਮੈਂਸਿਟੀ 700 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ ‘ਚ 8 GB ਰੈਮ ਅਤੇ 128 GB ਇੰਟਰਨਲ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ ਵੀ ਵਧਾਇਆ ਜਾ ਸਕਦਾ ਹੈ।
OnePlus Nord CE 5G ਨਾਲ ਹੋਵੇਗਾ ਮੁਕਾਬਲਾ
Vivo V21e 5G ਭਾਰਤ ਵਿੱਚ OnePlus Nord CE 5G ਸਮਾਰਟਫੋਨ ਨਾਲ ਮੁਕਾਬਲਾ ਕਰੇਗਾ। ਇਸ ਫੋਨ ‘ਚ 6.43 ਇੰਚ ਦੀ AMOLED ਡਿਸਪਲੇਅ ਹੈ। ਫੋਨ Qualcomm Snapdragon 750G ਪ੍ਰੋਸੈਸਰ ਨਾਲ ਲੈਸ ਹੈ। ਫੋਨ ਵਿੱਚ ਸ਼ਾਨਦਾਰ ਕੈਮਰੇ ਦਿੱਤੇ ਗਏ ਹਨ। ਇਸ ‘ਚ 64 MP ਪ੍ਰਾਇਮਰੀ ਕੈਮਰਾ, 8 MP ਅਲਟਰਾਵਾਡ, 2 MP ਡੈਪਥ ਸੈਂਸਰ ਹੈ। ਸੈਲਫੀ ਲਈ ਇਸ ‘ਚ ਸ਼ਾਨਦਾਰ 16MP ਕੈਮਰਾ ਹੈ। ਵਨਪਲੱਸ ਦੇ ਇਸ ਸਮਾਰਟਫੋਨ ਨੂੰ 4500mAh ਦੀ ਜ਼ਬਰਦਸਤ ਬੈਟਰੀ ਦਿੱਤੀ ਗਈ ਹੈ। ਇਸ ਦੀ ਬੈਟਰੀ ਵਾਰਪ ਚਾਰਜ 30 ਟੀ ਨੂੰ ਸਪੋਰਟ ਕਰਦੀ ਹੈ। ਇਸ ਦੀ 8 GB ਰੈਮ ਤੇ 128 GB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 24,999 ਰੁਪਏ ਹੈ।
Kamal Haasan ਨੇ ਕੇਂਦਰ ਦੇ ਨਵੇਂ ਬਣੇ ਫ਼ਿਲਮ ਕਾਨੂੰਨ ਦਾ ਕੀਤਾ ਵਿਰੋਧ
ਅਦਾਕਾਰ ਕਮਲ ਹਾਸਨ ਨੇ ਕੇਂਦਰ ਸਰਕਾਰ ਦੇ ਪ੍ਰਸਤਾਵਿਤ ਸਿਨੇਮਾਟੋਗ੍ਰਾਫ ਐਕਟ 2021 ਵਿਰੁੱਧ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਟਵੀਟ ਰਾਹੀਂ ਆਪਣੀ ਆਜ਼ਾਦੀ ਬਾਰੇ ਚਿੰਤਾ ਜ਼ਾਹਰ ਕਰਨ। ਸਿਨੇਮਾਟੋਗ੍ਰਾਫ ਐਕਟ 1952 ਵਿਚ ਪ੍ਰਸਤਾਵਿਤ ਸੋਧਾਂ ਕੇਂਦਰੀ ਫ਼ਿਲਮ ਸਰਟੀਫਿਕੇਸ਼ਨ ਵੱਲੋਂ ਇਸ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਵੀ ਕੇਂਦਰ ਨੂੰ ‘ਮੁੜ ਮੁਆਇਨਾ’ ਕਰਨ ਦੀ ਤਾਕਤ ਦੇਵੇਗੀ। ਕਮਲ ਹਾਸਨ ਤੋਂ ਇਲਾਵਾ ਫ਼ਿਲਮ ਇੰਡਸਟਰੀ ਨਾਲ ਜੁੜੇ ਕਈ ਲੋਕ ਇਸ ਫ਼ੈਸਲੇ ਦੀ ਅਲੋਚਨਾ ਕਰ ਰਹੇ ਹਨ।
ਮੱਕਲ ਨਿਧੀ ਮਾਇਆਮ ਦੇ ਸੰਸਥਾਪਕ ਕਮਲ ਹਾਸਨ ਨੇ ਇੱਕ ਟਵੀਟ ਰਾਹੀਂ ਸਿਨੇਮਾਟੋਗ੍ਰਾਫ ਐਕਟ 2021 ਦਾ ਵਿਰੋਧ ਕੀਤਾ ਹੈ। ਉਨ੍ਹਾਂ ਲਿਖਿਆ, ‘ਸਿਨੇਮਾ, ਮੀਡੀਆ ਅਤੇ ਸਾਹਿਤ ਨਾਲ ਜੁੜੇ ਲੋਕ ਭਾਰਤ ਦੇ ਤਿੰਨ ਮਹਾ ਬਾਂਦਰ ਨਹੀਂ ਬਣ ਸਕਦੇ। ਆਉਣ ਵਾਲੀ ਬੁਰਾਈ ਨੂੰ ਵੇਖਣਾ, ਸੁਣਨਾ ਅਤੇ ਬੋਲਣਾ ਲੋਕਤੰਤਰ ਨੂੰ ਠੇਸ ਪਹੁੰਚਾਉਣ ਅਤੇ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਰੁੱਧ ਇਕ ਮਾਤਰ ਦਵਾਈ ਹੈ।
ਇਸਦੇ ਨਾਲ ਹੀ ਇਕ ਹੋਰ ਟਵੀਟ ਵਿਚ ਉਨ੍ਹਾਂ ਨੇ ਲਿਖਿਆ, ‘ਕਿਰਪਾ ਕਰਕੇ ਕੁਝ ਕਰੋ, ਆਜ਼ਾਦੀ ਬਾਰੇ ਆਪਣੀ ਚਿੰਤਾ ਜ਼ਾਹਰ ਕਰੋ।’ ਸਰਕਾਰ ਨੇ ਨਵੀਂ ਵਿਵਸਥਾ ਨੂੰ ਸ਼ਾਮਲ ਕਰਨ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਵਿਚ ਸਰਕਾਰ ਨੂੰ ਫ਼ੈਸਲੇ ਨੂੰ ਬਦਲਣ ਦੀ ਸ਼ਕਤੀ ਦਿੱਤੀ ਗਈ ਸੀ। ਪਿਛਲੇ ਹਫਤੇ, ਕੇਂਦਰ ਨੇ ਬਿੱਲ ਦਾ ਖਰੜਾ ਜਾਰੀ ਕੀਤਾ ਸੀ ਅਤੇ ਲੋਕਾਂ ਤੋਂ ਫੀਡਬੈਕ ਮੰਗਿਆ ਸੀ। ਇਸ ਦੇ ਲਈ 2 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਸੀ।
ਸਕ੍ਰੌਲ ਦੇ ਅਨੁਸਾਰ ਫ਼ਿਲਮ ਨਿਰਮਾਤਾਵਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਮੂਹ ਨੇ ਸਿਨੇਮਾਟੋਗ੍ਰਾਫ ਐਕਟ ‘ਚ ਸੋਧ ਦਾ ਵਿਰੋਧ ਕੀਤਾ ਹੈ। ਇਸ ਦੇ ਤਹਿਤ ਸਰਕਾਰ ਪਹਿਲਾਂ ਤੋਂ ਮਨਜੂਰ ਫ਼ਿਲਮ ਨੂੰ ਮੁੜ ਤੋਂ ਜਾਂਚਣ ਦੇ ਆਦੇਸ਼ ਜਾਰੀ ਕਰ ਸਕਦੀ ਹੈ। ਰਿਪੋਰਟ ਦੇ ਅਨੁਸਾਰ ਆਲੋਚਕਾਂ ਦਾ ਕਹਿਣਾ ਹੈ ਕਿ ਪ੍ਰਸਤਾਵਿਤ ਬਦਲਾਅ ਸਿਨੇਮਾ ਨੂੰ ਰੱਦ ਕਰਨ ਜਾਂ ਰੱਦ ਕਰਨ ਦੀ ਤਾਕਤ ਦੇਵੇਗਾ ਅਤੇ ਇਹ ਭਾਰਤ ਦੀ ਪ੍ਰਗਟਾਵੇ ਦੀ ਆਜ਼ਾਦੀ ਦੇ ਵਿਰੁੱਧ ਹੈ।
ਨਵਜੋਤ ਸਿੱਧੂ ਆਪਣੀ ਰਿਹਾਇਸ਼ ਤੋਂ ਰਾਹੁਲ ਗਾਂਧੀ ਨੂੰ ਮਿਲਣ ਲਈ ਹੋਏ ਰਵਾਨਾ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਦਿੱਲੀ ‘ਚ ਰਾਹੁਲ ਗਾਂਧੀ ਨੂੰ ਮਿਲਣ ਲਈ ਪਟਿਆਲਾ ਸਥਿਤ ਆਪਣੀ ਰਿਹਾਇਸ਼ ਤੋਂ ਰਵਾਨਾ ਹੋ ਗਏ ਹਨ। ਦੱਸ ਦਈਏ ਕਿ ਪਾਰਟੀ ‘ਚ ਚੱਲ ਰਹੇ ਘਮਾਸਾਨ ਨੂੰ ਸ਼ਾਂਤ ਕਰਨ ਲਈ ਹਾਈਕਮਾਨ ਇੱਕ ਮਹੀਨੇ ਤੋਂ ਪੰਜਾਬ ਦੇ ਆਗੂਆਂ ਦੇ ਨਾਲ ਗੱਲਬਾਤ ਕਰ ਕੇ ਹੱਲ ਕੱਢਣ ਦੀ ਕੋਸ਼ਿਸ਼ ‘ਚ ਜੁਟੀ ਹੋਈ ਹੈ।
ਖੜਗੇ ਕਮੇਟੀ ਦੀ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ 2 ਵਾਰ ਹੋਈ ਮੁਲਾਕਾਤ ਦੇ ਦੌਰਾਨ ਸਿੱਧੂ ਦੀ ਐਡਜਸਟਮੈਂਟ ਨੂੰ ਲੈ ਕੇ ਲੰਬੀ ਚਰਚਾ ਹੋਈ। ਇਸ ‘ਚ ਪੰਜਾਬ ਵਿੱਚ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਕਮਾਨ ਸੰਭਾਲਣ ਵਾਲੇ ਰਾਹੁਲ ਗਾਂਧੀ ਲਗਾਤਾਰ ਸੂਬੇ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ। ਸਿੱਧੂ ਦੀ ਰਾਹੁਲ ਅਤੇ ਪ੍ਰਿਅੰਕਾ ਨਾਲ ਹੋਣ ਵਾਲੀ ਮੁਲਾਕਾਤ ‘ਤੇ ਲੋਕਾਂ ਦੀਆਂ ਨਜ਼ਰਾਂ ਟਿੱਕਿਆ ਹੋਈਆਂ ਹਨ।
ਮਾਨਸੂਨ ‘ਚ ਇਮਿਊਨਟੀ ਨੂੰ ਮਜ਼ਬੂਤ ਬਣਾਉਣ ਲਈ ਖਾਓ ਇਹ ਫ਼ਲ
ਇਸ ਵੇਲ਼ੇ ਦੇਸ਼ ਦੇ ਕਈ ਹਿੱਸਿਆ ਵਿੱਚ ਮਾਨਸੂਨ ਦਸਤਕ ਦੇ ਚੁੱਕਿਆ ਹੈ । ਇਸ ਨਾਲ਼ ਗਰਮੀ ਤੋਂ ਤਾਂ ਰਾਹਤ ਮਿਲੇਗੀ ਪਰ ਮੌਸਮ ‘ਚ ਬਦਲਾਅ ਆਉਣ ਨਾਲ ਸਿਹਤ ਵੀ ਕਈ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੀ ਹੈ। ਇਸ ਮੌਸਮ ਵਿੱਚ ਕਈ ਤਰ੍ਹਾਂ ਦੇ ਇੰਨਫੈਕਸ਼ਨ ਹੁੰਦੇ ਹਨ। ਇਸ ਮੌਸਮ ਵਿੱਚ ਖਾਂਸੀ ,ਸ਼ੀਜਨਲ ਫਲੂ ਤੇ ਜੁਕਾਮ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਸਿਰਫ਼ ਇਹ ਹੀ ਨਹੀਂ ਇਸ ਸੀਜ਼ਨ ਵਿੱਚ ਡੇਂਗੂ, ਹੈਜਾ, ਮਲੇਰੀਆ ਤੇ ਟਾਈਫਾਈਡ ਜਿਹੀਆਂ ਬਿਮਾਰੀਆਂ ਵੀ ਵਧ ਜਾਂਦੀਆਂ ਹਨ।
ਕੋਰੋਨਾ ਸੰਕ੍ਰਮਣ ਦੌਰਾਨ ਅਜਿਹੀਆਂ ਬਿਮਾਰੀਆਂ ਦਾ ਹੋਣਾ ਬਹੁਤ ਖ਼ਤਰਨਾਕ ਹੋ ਸਕਦਾ ਹੈ। ਮੀਂਹ ਦੇ ਮੌਸਮ ਵਿੱਚ ਸਾਡੀ ਇਮਿਊਨਟੀ ਘੱਟ ਜਾਂਦੀ ਹੈ ਜਿਸ ਨਾਲ਼ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਦਾਂ ਹੈ। ਪਰ ਇਸ ਮੌਸਮ ਵਿੱਚ ਜੇਕਰ ਅਸੀਂ ਆਪਣੇ ਖਾਣ-ਪੀਣ ਦਾ ਧਿਆਨ ਰੱਖੀਏ ਤਾਂ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਆਓ ਤੁਹਾਨੂੰ ਦੱਸਦੇ ਹਾਂ ਕਿ ਇਮਿਊਨਟੀ ਵਧਾਉਣ ਲਈ ਕਿਹੜੇ- ਕਿਹੜੇ ਫਲ਼ ਖਾਣੇ ਚਾਹੀਦੇ ਹਨ। ਮਾਨਸੂਨ ਵਿੱਚ ਨੂੰ ਵਧਾਉਣ ਲਈ ਖਾਓ ਇਹ ਫਲ
ਆਲੂਬੁਖਾਰਾ:
ਮਾਨਸੂਨ ‘ਚ ਆਲੂਬੁਖਾਰਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ, ਮਿਨਰਲ਼ ਤੇ ਫਾਈਬਰ ਪਾਏ ਜਾਂਦੇ ਹਨ। ਇਸ ਨਾਲ਼ ਸਰੀਰ ਦੀ ਇਮਿਊਨਟੀ ਬੂਸਟ ਹੁੰਦੀ ਹੈ ਤੇ ਸਰੀਰ ਵਿੱਚ ਇਲੈਕਟ੍ਰੋਬਾਈਟ ਬਣਾਈ ਰੱਖਣ ਵਿੱਚ ਵੀ ਇਹ ਮਦਦ ਕਰਦਾ ਹੈ ।
ਸੇਬ:
ਕਿਹਾ ਜਾਂਦਾ ਹੈ ਕਿ ਜੇਕਰ ਦਿਨ ਵਿੱਚ ਇੱਕ ਸੇਬ ਖਾਇਆ ਜਾਵੇ ਤਾਂ ਕਈ ਬਿਮਾਰੀਆਂ ਦੂਰ ਰਹਿੰਦੀਆਂ ਹਨ। ਇਸ ਵਿੱਚ ਕਾਫੀ ਮਾਤਰਾ ਵਿੱਚ ਡ੍ਰਾਈਟੀ ਫਾਈਬਰਜ ਹੁੰਦੇ ਹਨ ਜਿਸ ਨਾਲ਼ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਸ ਵਿੱਚ ਐਂਟੀਆਕਸੀਡੈਂਟ ਤੇ ਬਿਮਾਰੀਆਂ ਨਾਲ਼ ਲੜਨ ਵਾਲ਼ੇ ਤੱਤ ਹੁੰਦੇ ਹਨ ਜੋ ਸਾਨੂੰ ਹੈਲ਼ਦੀ ਰੱਖਦੇ ਹਨ ।
ਚੁਕੰਦਰ:
ਮਾਨਸੂਨ ਵਿੱਚ ਲੂਜ਼ ਮੌਸਨ ਦੀ ਸਮੱਸਿਆ ਰਹਿੰਦੀ ਹੈ ਅਜਿਹੇ ਵਿੱਚ ਚੁਕੰਦਰ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ ।ਇਸ ਨਾਲ ਵਜ਼ਨ ਕੰਟਰੋਲ ਵਿੱਚ ਰਹਿੰਦਾ ਹੈ ਰੋਗ ਪ੍ਰਤੀਰੋਧਕਾ ਵੀ ਵੱਧਦੀ ਹੈ। ਇਹ ਵਾਲ਼ ਤੇ ਸਕਿੱਨ ਲਈ ਵੀ ਫਾਇਦੇਮੰਦ ਰਹਿੰਦਾ ਹੈ ।
ਲੀਚੀ:
ਲੀਚੀ ਵਿੱਚ ਐਂਟੀਵਾਇਰਲ ਗੁਣ ਹੁੰਦੇ ਹਨ। ਇਸ ਨਾਲ਼ ਬਲੱਡ ਸ਼ਰਕੂਲੈਸ਼ਨ ਸਹੀ ਤਰੀਕੇ ਨਾਲ਼ ਕੰਮ ਕਰਦਾ ਹੈ । ਇਸ ਲਈ ਤੁਸੀਂ ਲੀਚੀ ਨੂੰ ਆਪਣੇ ਖਾਣੇ ਵਿੱਚ ਮਾਨਸੂਨ ਦੌਰਾਨ ਸ਼ਾਮਿਲ ਕਰ ਸਕਦੇ ਹੋ।
ਅਨਾਰ:
ਮਾਨਸੂਨ ਵਿੱਚ ਅਨਾਰ ਜਰੂਰ ਖਾਣਾ ਚਾਹੀਦਾ ਹੈ। ਇਸ ਵਿੱਚ ਇਪਲੀਮੈਟਰੀ ਗੁਣ ਹੁੰਦੇ ਹਨ ਜੋ ਮੈਟਾਬੋਲਿਜ਼ਮ ਨੂੰ ਵਧਾਉਦਾ ਹੈ। ਅਨਾਰ ਖਾਣ ਨਾਲ਼ ਸਰੀਰ ਵਿੱਚ ਰੈੱਡ ਬਲੱਡ ਸੈੱਲ ਵਧਦੇ ਹਨ ਜਿਸ ਨਾਲ਼ ਇਮਿਊਨਟੀ ਮਜਬੂਤ ਹੁੰਦੀ ਹੈ। ਇਸ ਪ੍ਰਕਾਰ ਇਹ ਫ਼ਲ ਤੁਹਾਡੀ ਇਮਿਊਨਟੀ ਨੂੰ ਵਧਾਉਣ ਲਈ ਮਦਦਗਾਰ ਹੋਣਗੇ।













