Home Blog Page 2579

ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਹੋਇਆ ਦਿਹਾਂਤ

0

ਮਸ਼ਹੂ੍ਰਰ ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਮੀਡੀਆ ਰਿਪੋਰਟ ਅਨੁਸਾਰ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ।

ਰਾਜ ਕੌਸ਼ਲ ਇੱਕ ਅਦਾਕਾਰ ਸੀ। ਉਸਨੇ ਪਿਆਰ ਮੈਂ ਕਭੀ ਕਭੀ’, ਐਂਥਨੀ ਕੌਨ ਹੈ’, ਸ਼ਾਦੀ ਕਾ ਲੱਡੂ’, ਵਰਗੀ ਫ਼ਿਲਮਾਂ ਵਿੱਚ ਕੰਮ ਵੀ ਕੀਤਾ।

ਮੰਦਿਰਾ ਅਤੇ ਰਾਜ ਦੀ ਮੁਲਾਕਾਤ ਮੁਕੁਲ ਅਨੰਦ ਦੇ ਘਰ 1996 ‘ਚ ਹੋਈ ਸੀ। ਜਿੱਥੇ ਮੰਦਿਰਾ ਆਡੀਸ਼ਨ ਦੇਣ ਪਹੁੰਚੀ ਸੀ। ਰਾਜ ਕੌਸ਼ਲ ਉਦੋਂ ਮੁਕੁਲ ਅਨੰਦ ਨਾਲ ਬਤੌਰ ਅਸਿਸਟੈਂਟ ਕੰਮ ਕਰ ਰਹੇ ਸਨ। ਦੋਵਾਂ ਨੇ 1999 ਵਿੱਚ 14 ਫ਼ਰਵਰੀ ਨੂੰ ਵਿਆਹ ਕਰਵਾਇਆ ਸੀ।

ਪੰਜਾਬ ਦੇ CM ਨੇ ਸੜਕਾਂ ਦੀ ਮੁਰੰਮਤ ਲਈ ਮਨਜ਼ੂਰ ਕੀਤੇ 1122 ਕਰੋੜ ਰੁਪਏ : OP Soni

0

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੀਆਂ 8198 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਦੀ ਮੁਰੰਮਤ ਲਈ 1122 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ।

ਕੈਬਨਿਟ ਮੰਤਰੀ ਓਪੀ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਮੰਡੀ ਬੋਰਡ ਨੂੰ 31 ਮਾਰਚ, 2022 ਤੱਕ ਸੜਕਾਂ ਦੀ ਮੁਰੰਮਤ ਦਾ ਕੰਮ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਲਿੰਕ ਸੜਕ ਮੁਰੰਮਤ ਪ੍ਰੋਗਰਾਮ 2021-22 ਲਈ ਲੋੜੀਂਦੀ ਰਾਸ਼ੀ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਾਰਚ, 2017 ਵਿਚ ਸੱਤਾ ਸੰਭਾਲਣ ਤੋਂ ਬਾਅਦ ਮੰਡੀ ਬੋਰਡ ਨੂੰ ਰਾਜ ਦੇ 12,581 ਪਿੰਡਾਂ ਵਿਚ ਲਿੰਕ ਸੜਕਾਂ ਦੀ ਮੁਰੰਮਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਸੀ ਤਾਂ ਜੋ 1872 ਮੰਡੀਆਂ ‘ਚ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਵੇਚਣ ਲਈ ਵਧੀਆ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਈ ਜਾ ਸਕਣ। ਰਾਜ ਦੀ ਨੀਤੀ ਅਨੁਸਾਰ ਲਿੰਕ ਸੜਕਾਂ ਦੀ ਹਰ 6 ਸਾਲਾਂ ਬਾਅਦ ਮੁਰੰਮਤ ਕਰਵਾ ਦਿੱਤੀ ਜਾਂਦੀ ਹੈ।

 

ਜੰਮੂ ‘ਚ ਮਿਲਟਰੀ ਸਟੇਸ਼ਨ ਅਤੇ ਏਅਰ ਫੋਰਸ ਸਿਗਨਲ ‘ਤੇ ਫਿਰ ਦੇਖਿਆ ਗਿਆ ਡਰੋਨ

0

ਜੰਮੂ : ਫੌਜ ਦੇ ਜਵਾਨਾਂ ਨੇ ਲਗਾਤਾਰ ਤੀਸਰੇ ਦਿਨ ਬੁੱਧਵਾਰ ਨੂੰ ਜੰਮੂ ਮਿਲਟਰੀ ਸਟੇਸ਼ਨ ਅਤੇ ਏਅਰ ਫੋਰਸ ਸਿਗਨਲ ‘ਤੇ ਡਰੋਨ ਨੂੰ ਉੱਡਦੇ ਹੋਏ ਦੇਖਿਆ । ਸੁਰੱਖਿਆ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਕਰੀਬ 4:30 ਵਜੇ ਫੌਜ ਦੇ ਜਵਾਨਾਂ ਨੇ ਕਾਲੂਚੱਕ ਵਿੱਚ ਗੋਸਵਾਮੀ ਐਨਕਲੇਵ ਦੇ ਕੋਲ ਮਿਲਟਰੀ ਸਟੇਸ਼ਨ ਦੇ ‘ਤੇ ਉੱਡਦੇ ਹੋਏ ਇੱਕ ਡਰੋਨ ਦੇਖਿਆ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੇ ਕਰੀਬ ਇੱਕ ਘੰਟੇ ਬਾਅਦ ਕੁੰਜਵਾਨੀ ਖੇਤਰ ‘ਚ 800 ਤੋਂ 1000 ਮੀਟਰ ਦੀ ਉਚਾਈ ‘ਤੇ ਹਵਾ ਫੌਜ ਦੇ ਸਿਗਨਲ ‘ਤੇ ਇੱਕ ਹੋਰ ਡਰੋਨ ਨੂੰ ਮੰਡਰਾਤੇ ਹੋਏ ਦੇਖਿਆ ਗਿਆ ।

ਸੂਤਰਾਂ ਨੇ ਕਿਹਾ, ‘‘ਦੋਵੇਂ ਸਥਾਨਾਂ ਦੀ ਪਹਿਲਾਂ ਹੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ।’’ ਇਸ ਤੋਂ ਇੱਕ ਦਿਨ ਪਹਿਲਾਂ ਫੌਜ ਦੇ ਜਵਾਨਾਂ ਨੇ ਮੰਗਲਵਾਰ ਨੂੰ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਰਤਨੁਚਕ-ਕੁੰਜਵਾਨੀ ਇਲਾਕਿਆਂ ਵਿੱਚ ਫੌਜੀ ਸਟੇਸ਼ਨ ਦੇ ਕੋਲ ਡਰੋਨ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਫੌਜ ਦੇ ਸੁਚੇਤ ਸੈਨਿਕਾਂ ਨੇ ਜੰਮੂ ਸ਼ਹਿਰ ਦੇ ਬਾਹਰੀ ਇਲਾਕੇ ‘ਚ ਰਤਨੁਚਕ – ਕਾਲੂਚਕ ਫੌਜੀ ਸਟੇਸ਼ਨ ਦੇ ਕੋਲ ਡਰੋਨ ਗਤੀਵਿਧੀ ਨੂੰ ਅਸਫਲ ਕਰ ਦਿੱਤਾ ਸੀ।

ਜੰਮੂ ਹਮਲੇ ‘ਤੇ PM ਮੋਦੀ ਨੇ ਸ਼ਾਹ ਤੇ ਰਾਜਨਾਥ ਨਾਲ ਕੀਤੀ ਮੀਟਿੰਗ, ਪੜ੍ਹੋ ਕੀ ਨਿਕਲਿਆ ਸਿੱਟਾ

0

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ‘ਤੇ 7 ਲੋਕ ਕਲਿਆਣ ਮਾਰਗ ‘ਤੇ ਉੱਚ ਪੱਧਰੀ ਬੈਠਕ ਹੋਈ। ਇਸ ਬੈਠਕ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਾਮਲ ਹਨ। ਇਸ ਬੈਠਕ ‘ਚ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਵੀ ਪਹੁੰਚੇ ਹਨ। ਖ਼ਬਰਾਂ ਅਨੁਸਾਰ, ਇਹ ਬੈਠਕ ਦੇਸ਼ ਦੀ ਸੁਰੱਖਿਆ ਅਤੇ ਨੀਤੀ ਆਧਾਰਿਤ ਮੁੱਦਿਆਂ ਨੂੰ ਲੈ ਕੇ ਹੋਈ।

ਬੈਠਕ ਵਿੱਚ ਦੇਸ਼ ਦੀ ਸੁਰੱਖਿਆ ਨਾਲ ਜੁੜੇ ਕਈ ਉੱਤਮ ਅਧਿਕਾਰੀ ਵੀ ਮੌਜੂਦ ਹਨ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਸ ਅਹਿਮ ਬੈਠਕ ‘ਚ ਜੰਮੂ ਹਮਲੇ ਨੂੰ ਲੈ ਕੇ ਵੀ ਚਰਚਾ ਹੋਈ। ਹਮਲੇ ਤੋਂ ਬਾਅਦ ਨਾਲ ਹੀ ਜੰਮੂ – ਕਸ਼ਮੀਰ ਵਿੱਚ ਸਾਰੇ ਸੁਰੱਖਿਆ ਏਜੰਸੀਆ ਅਲਰਟ ‘ਤੇ ਹਨ। ਉਥੇ ਹੀ ਮੰਗਲਵਾਰ ਨੂੰ ਜੰਮੂ ਏਅਰਪੋਰਟ ਕੰਪਲੈਕਸ ਵਿੱਚ ਸਥਿਤ ਏਅਰ ਫੋਰਸ ਸਟੇਸ਼ਨ ‘ਤੇ ਹੋਏ ਡਰੋਨ ਹਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਗਈ ਹੈ।

ਗ੍ਰਹਿ ਮੰਤਰਾਲੇ ਨੇ ਭਾਰਤੀ ਹਵਾਈ ਸੈਨਾ ਦੇ ਸਟੇਸ਼ਨ ‘ਤੇ ਹੋਏ ਆਪਣੇ ਪਹਿਲੇ ਕਿਸਮ ਦੇ ਅੱਤਵਾਦੀ ਹਮਲੇ ਦੀ ਜਾਂਚ ਐਨਆਈਏ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਇੱਕ ਪ੍ਰਵਕਤਾ ਨੇ ਦੱਸਿਆ ਕਿ ਜੰਮੂ ਏਅਰ ਫੌਜ ਸਟੇਸ਼ਨ ‘ਤੇ ਹਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਗਈ ਹੈ ।

ਗਿੱਪੀ ਗਰੇਵਾਲ ਨੇ ਆਪਣੀ ਨਵੀਂ ਐਲਬਮ ‘LIMITED EDITION’ ਦਾ ਪੋਸਟਰ ਕੀਤਾ ਰਿਲੀਜ਼

0

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਕਲਾਕਾਰ ਗਿੱਪੀ ਗਰੇਵਾਲ ਸੋਸ਼ਲ ਮੀਡੀਆ ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਆਪਣੀ ਜ਼ਿੰਦਗੀ ਦੇ ਹਰ ਛੋਟੇ-ਵੱਡੇ ਪਲ ਨੂੰ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ। ਇੰਡਸਟਰੀ ਵਿੱਚ ਚੱਲ ਰਹੇ ਐਲਬਮਾਂ ਦੇ ਦੌਰ ਤੋਂ ਕੋਈ ਵੀ ਗਾਇਕ ਇਸ ਟਰੈਂਡ ਤੋਂ ਪਿੱਛੇ ਨਹੀਂ ਹੈ। ਤਕਰੀਬਨ ਸਾਰੇ ਕਲਾਕਾਰਾਂ ਨੇ ਆਪਣੀਆਂ ਐਲਬਮਾਂ ਰਿਲੀਜ਼ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ।

ਹੁਣ ਗਿੱਪੀ ਗਰੇਵਾਲ ਵੀ ਇਸ ਕਤਾਰ ਵਿਚ ਸ਼ਾਮਿਲ ਹੋ ਚੁਕੇ ਹਨ। ਹਾਲ ਹੀ ਦੇ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਆਪਣੀ ਆਉਣ ਵਾਲੀ ਐਲਬਮ LIMITED EDITION ਦਾ ਪੋਸਟਰ ਸ਼ੇਅਰ ਕੀਤਾ ਹੈ। ਐਲਬਮ ਕਦੋਂ ਆਵੇਗੀ ਅਤੇ ਇਸ ਵਿਚ ਕਿੰਨੇ ਗਾਣੇ ਹਨ ਇਸ ਦਾ ਅਜੇ ਕੁਝ ਨਹੀਂ ਪਤਾ ਚੱਲਿਆ। ਪਰ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀ ਇਸ ਐਲਬਮ ਨੂੰ ਲੈ ਕੇ ਬਹੁਤ ਖੁਸ਼ ਹਨ। ਗਿੱਪੀ ਗਰੇਵਾਲ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਜਲਦ ਹੀ ਉਹ ਕਈ ਫਿਲਮਾਂ ਦੇ ਵਿੱਚ ਨਜ਼ਰ ਆਉਣਗੇ।

ਇਸ ਤੋਂ ਇਲਾਵਾ ਹੁਣ ਉਹਨਾਂ ਦਾ ਬੇਟਾ ਸ਼ਿੰਦਾ ਵੀ ਫਿਲਮਾਂ ਦੇ ਵਿੱਚ ਨਜ਼ਰ ਆਉਣ ਲੱਗ ਪਿਆ ਹੈ। ਉਸਦੀ ਵੀ ਦਿਲਜੀਤ ਦੁਸਾਂਝ ਨਾਲ ਫਿਲਮ ਰੱਖ ਹੌਂਸਲਾ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਗਿੱਪੀ ਗਰੇਵਾਲ ਦੇ ਨਾਲ ਨਾਲ ਉਹਨਾਂ ਦੇ ਪੁੱਤਾਂ ਦੀ ਵੀ ਚੰਗੀ ਫੈਨ ਫਾਲਵਿੰਗ ਹੈ । ਗਿੱਪੀ ਨੇ ਅਰਦਾਸ ਤੇ ਅਰਦਾਸ ਕਰਾਂ ਵਰਗੀ ਬੇਹਤਰੀਨ ਫ਼ਿਲਮਾਂ ਦੇ ਨਾਲ ਪੰਜਾਬੀ ਸਿਨੇਮਾ ਨੂੰ ਵੱਖਰੇ ਹੀ ਮੁਕਾਮ ‘ਤੇ ਪਹੁੰਚਾ ਦਿੱਤਾ ਹੈ। ਗਿੱਪੀ ਗਰੇਵਾਲ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਤੇ ਨਾਲ ਹੀ ਕਈ ਹਿੱਟ ਫਿਲਮਾਂ ਵੀ।

 

ਦੇਸ਼ ‘ਚ ਕੋਰੋਨਾ ਮਾਮਲਿਆਂ ਦੀ ਗਿਣਤੀ 91 ਫੀਸਦੀ ਘਟੀ : ਸਿਹਤ ਮੰਤਰਾਲਾ

0

ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਰਫਤਾਰ ਹੁਣ ਹੌਲੀ ਹੋ ਰਹੀ ਹੈ, ਪਰ ਇਸਦੇ ਨਾਲ ਹੀ ਤੀਜੀ ਲਹਿਰ ਦੀ ਸੰਭਾਵਨਾ ਦਾ ਡਰ ਅਜੇ ਵੀ ਲੋਕਾਂ ਅਤੇ ਮਾਹਿਰਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਹੁਣ ਕੋਰੋਨਾ ਵਾਇਰਸ ਦਾ ਡੈਲਟਾ ਪਲੱਸ ਰੂਪ ਸਿਹਤ ਮਾਹਿਰਾਂ ਲਈ ਇੱਕ ਨਵੀਂ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸ ਵਾਇਰਸ ਦੇ ਪੰਜਾਬ ਅੰਦਰ ਵੀ ਕਈ ਮਾਮਲੇ ਸਾਹਮਣੇ ਆਏ ਹਨ।

ਕੋਰੋਨਾ ਦੇ ਘੱਟ ਰਹੇ ਕੇਸਾਂ ਕਾਰਨ ਹੁਣ ਬਹੁਤ ਸਾਰੇ ਰਾਜਾਂ ਨੇ ਤਾਲਾਬੰਦੀ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਤੋਂ ਦਿੱਲੀ ਵਿੱਚ ਜਿੰਮ ਅਤੇ ਯੋਗਾ ਸੰਸਥਾਵਾਂ ਵੀ ਖੁੱਲ੍ਹ ਗਈਆਂ ਹਨ। ਇਸ ਤੋਂ ਇਲਾਵਾ ਰਾਜਸਥਾਨ ਵਿੱਚ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ‘ਤੇ ਆਉਣ ਦੀ ਆਗਿਆ ਦਿੱਤੀ ਗਈ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਅੱਜ ਪਿਛਲੇ 24 ਘੰਟਿਆਂ ਵਿੱਚ, 37,566 ਤਾਜ਼ਾ ਮਾਮਲੇ ਸਾਹਮਣੇ ਆਏ ਹਨ ਅਤੇ 907 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ।

ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਜੋ ਸਿਖ਼ਰ ‘ਤੇ ਸੀ ਉਸ ਵਿੱਚ 91 ਫੀਸਦੀ ਦੀ ਗਿਰਾਵਟ ਆਈ ਹੈ। ਪਿਛਲੇ ਕੁੱਝ ਹਫ਼ਤਿਆਂ ਤੋਂ ਮਾਮਲਿਆਂ ‘ਚ ਨਿਰੰਤਰ ਗਿਰਾਵਟ ਆ ਰਹੀ ਹੈ। ਰਾਹਤ ਦੀ ਖ਼ਬਰ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਰਿਕਵਰੀ ਦੀ ਦਰ 96.9 ਫੀਸਦੀ ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਕੁੱਲ 27.27 ਕਰੋੜ ਲੋਕਾਂ ਨੇ ਟੀਕੇ ਦੀ ਪਹਿਲੀ ਖੁਰਾਕ ਲਗਵਾਈ ਹੈ ਅਤੇ 5.84 ਕਰੋੜ ਲੋਕਾਂ ਨੇ ਟੀਕੇ ਦੀ ਦੂਜੀ ਖੁਰਾਕ ਨੂੰ ਲਗਵਾਇਆ ਹੈ।

ਵਿਦਿਆਰਥੀਆਂ ਲਈ ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਯੂਨੀਵਰਸਿਟੀਆਂ ਖੋਲ੍ਹਣ ਦੀ ਦਿੱਤੀ ਮਨਜ਼ੂਰੀ

0

ਪੰਜਾਬ ‘ਚ ਕੋਰੋਨਾ ਦੇ ਚੱਲਦਿਆਂ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ਤਹਿਤ ਡੈਲਟਾ ਪਲੱਸ ਵੈਰੀਐਂਟ ਦੇ ਕੇਸਾਂ ਨੂੰ ਧਿਆਨ ‘ਚ ਰੱਖਦਿਆਂ ਕੋਰੋਨਾ ਸੰਬੰਧੀ ਲਾਈਆਂ ਗਈਆਂ ਪਾਬੰਦੀਆਂ ਦੇ ਸਮੇਂ ‘ਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਹੁਣ ਇਹ ਪਾਬੰਦੀਆਂ 10 ਜੁਲਾਈ ਤੱਕ ਲਾਗੂ ਰਹਿਣਗੀਆਂ।

ਇਸ ਦੇ ਨਾਲ ਹੀ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ‘ਚ ਕੁੱਝ ਰਾਹਤ ਦਿੰਦੇ ਹੋਏ ਬਾਰ, ਪੱਬਾਂ ਅਤੇ ਅਹਾਤਿਆਂ ਨੂੰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਹੁਨਰ ਵਿਕਾਸ ਕੇਂਦਰਾਂ ਅਤੇ ਯੂਨੀਵਰਸਿਟੀਆਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਇੱਥੇ ਆਉਣ ਵਾਲੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਘੱਟੋ-ਘੱਟ ਵੈਕਸੀਨ ਦੀ ਇਕ ਡੋਜ਼ ਲੱਗਣੀ ਜ਼ਰੂਰੀ ਹੈ, ਜਦੋਂ ਕਿ ਆਈਲੈੱਟਸ ਸੈਂਟਰਾਂ ਨੂੰ ਪਹਿਲਾਂ ਤੋਂ ਹੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ।