Home Blog Page 2574

ਸਿੱਕਮ ‘ਚ ਹੋਈ ਦੁਰਘਟਨਾ ‘ਚ 4 ਸੈਨਿਕ ਹੋਏ ਸ਼ਹੀਦ

0

ਸਿੱਕਮ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ ਹੈ। ਫੌਜ ਦੇ ਕੁੱਝ ਸੈਨਿਕ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਫੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਿੱਕਿਮ ਵਿੱਚ ਨਾਥੂ ਲਾ-ਗੰਗਟੋਕ ਰੋਡ ‘ਤੇ ਫੌਜ ਦੀ ਇੱਕ ਗੱਡੀ ਖੱਡ ਵਿੱਚ ਡਿੱਗਣ ਨਾਲ ਚਾਰ ਸੈਨਿਕ ਸ਼ਹੀਦ ਹੋ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ ਹਨ।

ਇਸ ਸੰਬੰਧੀ ਸੈਨਾ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਭਾਰਤ-ਚੀਨ ਸਰਹੱਦ ਦੇ ਨੇੜੇ ਗੰਗਟੋਕ ਵਿੱਚ ਸੋਮਗੋ ਝੀਲ ਅਤੇ ਨੱਥੂਲਾ ਨੂੰ ਜੋੜਨ ਵਾਲੀ ਨਵੀਂ ਜਵਾਹਰ ਲਾਲ ਨਹਿਰੂ ਰੋਡ ‘ਤੇ ਵਾਪਰਿਆ ਹੈ। ਇੱਕ ਸੈਨਾ ਅਧਿਕਾਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੁਮਾਉਂ ਰੈਜੀਮੈਂਟ ਦੇ ਛੇ ਜਵਾਨ ਗੰਗਟੋਕ ਜਾ ਰਹੇ ਸਨ ਤਾਂ ਡਰਾਈਵਰ ਨੇ ਟਰੱਕ ਦਾ ਕੰਟਰੋਲ ਗੁਆ ਦਿੱਤਾ ਅਤੇ ਇਹ 600 ਫੁੱਟ ਦੀ ਖੱਡ ਵਿੱਚ ਡਿੱਗ ਗਿਆ, ਜਿਸ ਨਾਲ ਡਰਾਈਵਰ ਅਤੇ 3 ਹੋਰ ਸੈਨਿਕ ਮੌਕੇ ‘ਤੇ ਹੀ ਸ਼ਹੀਦ ਹੋ ਗਏ।

ਫੌਜ, ਬੀ.ਆਰ.ਓ., ਪੁਲਿਸ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਵੱਲੋਂ ਖਰਾਬ ਮੌਸਮ ਦੇ ਦੌਰਾਨ ਦੁਰਘਟਨਾ ਵਾਲੇ ਖੇਤਰ ‘ਚ ਬਚਾਅ ਕਾਰਜ ਚਲਾਇਆ ਗਿਆ ਅਤੇ ਬਾਕੀ ਸੈਨਿਕਾਂ ਨੂੰ ਗੰਗਟੋਕ ਦੇ ਇੱਕ ਮਿਲਟਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਤਬਦੀਲ ਕਰ ਦਿੱਤਾ ਗਿਆ।

PM ਮੋਦੀ ਨੇ ‘ਡਾਕਟਰ ਦਿਵਸ’ ਮੌਕੇ ਕੀਤਾ ਵੱਡਾ ਐਲਾਨ, ਕਿਸ-ਕਿਸ ਨੂੰ ਮਿਲਣਗੇ 50 ਹਜ਼ਾਰ ਕਰੋੜ ਰੁਪਏ

0

ਨਵੀਂ ਦਿੱਲੀ : ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ ‘ਤੇ ਦੇਸ਼ ਦੇ ਮੈਡੀਕਲ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡਾਕਟਰਾਂ ਨੇ ਪਿਛਲੇ ਡੇਢ ਸਾਲਾਂ ਵਿੱਚ ਦਿਨ – ਰਾਤ ਮਿਹਨਤ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਨੇ ‘ਫਰਿਸ਼ਤੇ’ ਬਣ ਕੇ ਕੋਰੋਨਾ ਕਾਲ ਵਿੱਚ ਲੋਕਾਂ ਦੀ ਜਾਨ ਬਚਾਈ ਹੈ। ਪੀਐਮ ਮੋਦੀ ਨੇ ਕਿਹਾ ਕਿ ਇਸ ਮਹਾਂਮਾਰੀ ਦੇ ਦੌਰਾਨ ਡਾਕਟਰਾਂ ਨੇ ਲੱਖਾਂ ਜੀਵਨ ਬਚਾਏ ਹਨ, ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਕਹਿੰਦੇ ਹਨ।

 

ਸਿਹਤ ਦੇ ਖੇਤਰ ਵਿਚ ਇਸ ਸਾਲ ਦੁੱਗਣਾ ਬਜਟ
ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਸਿਹਤ ਸਹੂਲਤਾਂ ਨੂੰ ਪਹਿਲਾਂ ਦੀ ਤੁਲਣਾ ਵਿੱਚ ਬਿਹਤਰ ਬਣਾਇਆ ਜਾ ਰਿਹਾ ਹੈ। ਅੱਜ ਦੇਸ਼ ਦਾ ਮੈਡੀਕਲ ਇੰਫਰਾਸਟਰਕਚਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਜਾਨ ਗਵਾਉਣ ਵਾਲੇ ਡਾਕਟਰਾਂ ਨੂੰ ਸਲਾਮ ਕੀਤਾ ਅਤੇ ਕਿਹਾ ਕਿ ਡਾਕਟਰ ਹਰ ਚੁਣੋਤੀ ਦਾ ਮੁਕਾਬਲਾ ਕਰ ਰਹੇ ਹਨ। ਮੈਡੀਕਲ ਪ੍ਰਣਾਲੀਆਂ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਇਸ ਸਾਲ ਸਿਹਤ ਸੈਕਟਰ ਲਈ ਬਜਟ ਦਾ Allocation ਦੁੱਗਣੇ ਤੋਂ ਵੀ ਜ਼ਿਆਦਾ ਯਾਨੀ ਦੋ ਲੱਖ ਕਰੋੜ ਰੁਪਏ ਤੋਂ ਵੀ ਜਿਆਦਾ ਕੀਤਾ ਗਿਆ। ਹੁਣ ਅਸੀ ਅਜਿਹੇ ਖੇਤਰਾਂ ਵਿੱਚ Health Infrastructure ਨੂੰ ਮਜ਼ਬੂਤ ਕਰਨ ਲਈ 50 ਹਜ਼ਾਰ ਕਰੋੜ ਰੁਪਏ ਦੀ ਇੱਕ Credit Guarantee Scheme ਲੈ ਕੇ ਆਏ ਹਾਂ, ਜਿੱਥੇ ਸਿਹਤ ਸਹੂਲਤਾਂ ਦੀ ਕਮੀ ਹੈ।

ਸਰੀਰ ‘ਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਆਪਣੀ ਡਾਇਟ ‘ਚ ਸ਼ਾਮਿਲ ਕਰੋ ਇਹ 3 ਚੀਜ਼ਾਂ

0

ਜਦੋਂ ਤੁਹਾਡੇ ਸਰੀਰ ‘ਚ ਲਾਲ ਖੂਨ ਸੈੱਲ ਆਮ ਨਾਲੋਂ ਘੱਟ ਹੋ ਜਾਂਦੇ ਹਨ। ਉਸ ਸਮੇਂ ਸਰੀਰ ਵਿੱਚ ਖੂਨ ਦੀ ਕਮੀ ਹੋਣ ਲੱਗ ਜਾਂਦੀ ਹੈ। ਇਸਨੂੰ ਅਨੀਮੀਆਂ ਦੀ ਸਮੱਸਿਆ ਕਿਹਾ ਜਾਦਾਂ ਹੈ। ਹੈਲਥਲਾਈਨ ਦੇ ਅਨੁਸਾਰ ਸਰੀਰ ਵਿੱਚ ਖੂਨ ਦੀ ਕਮੀ ਹੋਣ ‘ਤੇ ਚੱਕਰ ਆਉਣਾ,ਕਮਜੋਰੀ, ਬੇਹੋਸ਼ੀ ਆਦਿ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ। ਜੇਕਰ ਸਹੀ ਸਮੇਂ ਤੇ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਕਈ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹਾ ਹੋਣਾ ਸਰੀਰ ਵਿੱਚ ਆਇਰਨ ਦੀ ਕਮੀ ਦੇ ਕਾਰਨ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ,ਦੁਨੀਆਂ ਵਿੱਚ ਕਰੀਬ 80 ਪ੍ਰਤੀਸ਼ਤ ਲੋਕ ਅਜਿਹੇ ਹਨ ਜੋ ਆਇਰਨ ਦੀ ਕਮੀ ਨਾਲ਼ ਜੂਝ ਰਹੇ ਹਨ ਜਦਕਿ ਇਹਨਾਂ ਵਿਚੋਂ 30 ਪ੍ਰਤੀਸ਼ਤ ਲੋਕ ਅਨੀਮੀਆ ਦਾ ਸ਼ਿਕਾਰ ਹਨ।

ਖੂਨ ਦੀ ਕਮੀ ਦੇ ਲੱਛਣ : ਕਮਜੋਰੀ ਹੋਣਾ, ਚੱਕਰ ਆਉਣਾ, ਸਿਰ ਦਰਦ, ਹੱਥ-ਪੈਰਾਂ ਦਾ ਹਰ ਸਮੇਂ ਠੰਢੇ ਰਹਿਣਾ, ਸਾਹ ਲੈਣ ਵਿੱਚ ਪਰੇਸ਼ਾਨੀ ਹੋਣਾ।

ਇਹਨਾਂ ਚੀਜ਼ਾਂ ਨੂੰ ਭੋਜਨ ਵਿੱਚ ਕਰੋ ਸ਼ਾਮਿਲ

ਕਿਸ਼ਮਿਸ਼ ਦਾ ਪ੍ਰਯੋਗ

ਖੂਨ ਦੀ ਕਮੀ ਦੂਰ ਕਰਨ ਲਈ ਤੁਸੀਂ 3-4 ਕਿਸ਼ਮਿਸ਼ ਨੂੰ ਗੁਣਗੁਣੇ ਪਾਣੀ ਵਿੱਚ ਧੋ ਲਵੋ ਤੇ ਇਸ ਤੋਂ ਬਾਅਦ ਪਾਣ ਲਾਇਕ ਦੁੱਧ ਵਿੱਚ ਇਸਨੂੰ ਉਬਾਲ ਲਵੋ । ਗੁਣਗੁਣਾ ਹੋਣ ਤੇ ਇਸਦਾ ਸੇਵਨ ਕਰੋ । ਜਿਆਦਾ ਫਾਇਦੇ ਲਈ ਦਿਨ ਵਿੱਚ ਦੋ ਵਾਰ ਇਸ ਦਾ ਸੇਵਨ ਕਰ ਸਕਦੇ ਹੋ। ਇਸਦੇ ਨਾਲ ਹੀ ਕਿਸ਼ਮਿਸ਼ ਸਾਡੇ ਸਰੀਰ ਵਿੱਚ ਖੂਨ ਬਣਾਉਣ ਵਿੱਚ ਮਦਦ ਕਰਦੀ ਹੈ ਤੇ ਖੂਨ ਦੀ ਕਮੀ ਨੂੰ ਪੂਰਾ ਕਰਦੀ ਹੈ ।

ਪਾਲਕ ਦਾ ਪ੍ਰਯੋਗ

ਪਾਲਕ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਫਾਇਦੇਮੰਦ ਹੈ । ਤੁਸੀਂ ਪਾਲਕ ਦੀ ਸਬਜ਼ੀ ਜਾਂ ਸਾਗ ਦੇ ਰੂਪ ਵਿੱਚ ਇਸਦਾ ਸੇਵਨ ਕਰ ਸਕਦੇ ਹੋ ।

ਟਮਾਟਰ ਦਾ ਪ੍ਰਯੋਗ

ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਟਮਾਟਰ ਬਹੁਤ ਉਪਯੋਗੀ ਹਨ। ਤੁਸੀਂ ਇਸਨੂੰ ਸਲਾਦ, ਸਬਜ਼ੀ ਜਾਂ ਸੂਪ ਦੇ ਰੂਪ ਵਿੱਚ ਆਪਣੇ ਭੋਜਨ ਵਿੱਚ ਸ਼ਾਮਿਲ ਕਰ ਸਕਦੇ ਹੋ ।

 

ਗਾਇਕ ਹਰਭਜਨ ਮਾਨ ਨੇ ਆਪਣੀ Marriage Anniversary ‘ਤੇ ਆਪਣੀ ਪਤਨੀ ਲਈ ਲਿਖੀਆਂ ਕੁੱਝ ਖ਼ਾਸ ਗੱਲਾਂ

0

ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਹਰਭਜਨ ਮਾਨ ਲੰਬੇ ਸਮੇਂ ਤੋਂ ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਆਪਣੀ ਗਾਇਕੀ ਨਾਲ ਉਨ੍ਹਾਂ ਨੇ ਹਰ ਇੱਕ ਦੇ ਦਿਲ ‘ਚ ਖ਼ਾਸ ਜਗ੍ਹਾ ਬਣਾਈ ਹੈ। ਅੱਜ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਹੈ, ਇਸ ਖ਼ਾਸ ਮੌਕੇ ‘ਤੇ ਉਨ੍ਹਾਂ ਦੀ ਪਤਨੀ ਹਰਮਨ ਮਾਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ।

ਹਰਮਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ ਤੇ ਆਪਣੇ ਪਤੀ ਹਰਭਜਨ ਮਾਨ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ”’ਹੈਪੀ Anniversary hubby dear! ❤️🪅।” ਪ੍ਰਸ਼ੰਸਕ ਵੀ ਕੁਮੈਂਟ ਕਰਕੇ ਇਸ ਪਿਆਰੀ ਜਿਹੀ ਜੋੜੀ ਨੂੰ ਇਸ ਖ਼ਾਸ ਮੌਕੇ ‘ਤੇ ਵਧਾਈਆਂ ਦੇ ਰਹੇ ਹਨ।

ਹਰਭਜਨ ਮਾਨ ਨੇ ਵਿਆਹ ਦੀ ਵਰ੍ਹੇਗੰਢ ‘ਤੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਕਿਸ ਤਰ੍ਹਾਂ ਹਰਮਨ ਨੇ ਉਨ੍ਹਾਂ ਦੇ ਚੰਗੇ ਮਾੜੇ ਸਮੇਂ ਵਿਚ ਉਸ ਦਾ ਸਾਥ ਦਿੱਤਾ ਅਤੇ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਰਹੇ ਹਨ।

ਹਰਭਜਨ ਮਾਨ ਨੇ ਹਰਮਨ ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਹੈ, ”ਅੱਜ ਦਾ ਦਿਨ ਮੇਰੇ ਲਈ ਬੇਹੱਦ ਖ਼ਾਸ ਹੈ ਕਿਉਂਕਿ ਅੱਜ ਦੇ ਦਿਨ ਮੈਂ ਅਤੇ ਹਰਮਨ ਮਾਨ ਨੇ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ। ਇਹੀ ਉਹ ਦਿਨ ਸੀ, ਜਦੋਂ ਮੇਰੀ ਕਾਮਯਾਬੀ ਦੇ ਦਿਨਾਂ ਦੀ ਵੀ ਸ਼ੁਰੂਆਤ ਹੋਈ। ਹਰਮਨ ਮੇਰੇ ਲਈ ਹਮੇਸ਼ਾ ਪ੍ਰੇਰਨਾ ਸਰੋਤ ਹੈ ਕਿਉਂਕਿ ਉਸ ਨੇ ਜ਼ਿੰਦਗੀ ਦੇ ਹਰ ਹਾਲਾਤ ਨੂੰ ਜਿੱਤਿਆ ਹੈ ਅਤੇ ਉਹ ਸੰਘਰਸ਼ ਕੀਤਾ ਹੈ, ਜੋ ਅਦਿੱਖ ਹੈ। ਨਿਰਸੁਆਰਥ ਰਹਿ ਕੇ ਜ਼ਿੰਦਗੀ ਦੀ ਹਰ ਮੁਸ਼ਕਿਲ ਘੜੀ ‘ਚ ਮੇਰੇ ਨਾਲ ਚਟਾਨ ਵਾਂਗ ਖੜ੍ਹੀ ਰਹਿਣ ਵਾਲੀ ਹਰਮਨ ਖ਼ੁਦ ‘ਸਟਾਰ’ ਨਹੀਂ ਬਣੀ ਪਰ ਉਸ ਨੇ ‘ਸਟਾਰਜ਼’ ਸਿਰਜੇ ਹਨ। ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ‘ਤੇ ਮੈਂ ਉਸ ਮਾਲਕ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਮੈਨੂੰ ਹਰਮਨ ਵਰਗਾ ਅਜਿਹਾ ਜੀਵਨ ਸਾਥੀ ਮਿਿਲਆ, ਜਿਸ ਦੇ ਸਾਥ ਨੇ ਮੈਨੂੰ ਹਰ ਮਨ ਵਿਚ ਵਸਾ ਦਿੱਤਾ।’

‘ਕਸ਼ਮੀਰ’ ‘ਤੇ ਆਪਣੇ ਫੈਸਲੇ ਤੋਂ ਹੱਟਣ ਤੱਕ ਪਾਕਿ ਭਾਰਤ ਨਾਲ ਸਬੰਧ ਬਹਾਲ ਨਹੀ ਕਰੇਗਾ’

0

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਕਿਹਾ ਕਿ ਜਦ ਤੱਕ ਭਾਰਤ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਦੇ ਆਪਣੇ ਫੈਸਲੇ ਨੂੰ ਵਾਪਸ ਨਹੀ ਲੈਂਦਾ ਉਦੋਂ ਤੱਕ ਪਾਕਿਸਤਾਨ ਗੁਆਢੀ ਦੇਸ਼ ਨਾਲ ਰਾਜਨੀਤੀ ਸਬੰਧ ਬਹਾਲ ਨਹੀ ਕਰੇਗਾ। ਭਾਰਤ ਨੇ 5 ਅਗਸਤ 2019 ਨੂੰ ਸੰਵਿਧਾਨ ਦੇ ਅਨੁਛੇਦ 370 ਦੇ ਤਹਿਤ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਕੇ ਇਸ ਨੂੰ ਦੋ ਕੇਂਦਰ ਸ਼ਾਸ਼ਿਤ ਪ੍ਰਦੇਸ਼ਾ ‘ਚ ਵੰਡ ਦਿੱਤਾ ਸੀ। ਖਾਨ ਨੇ ਨੈਸ਼ਨਲ ਅਸੈਬਲੀ ਨੂੰ ਆਪਣੇ ਸੰਬੋਧਨ ‘ਚ ਕਿਹਾ “ ਮੈਂ ਸਾਫ ਕਰ ਦੇਣਾ ਚਾਹੰਦਾ ਹਾਂ ਕਿ ਜਦ ਤੱਕ ਭਾਰਤ ਪੰਜ ਅਗਸਤ 2019 ਦੇ ਗੈਰਕਾਨੂੰਨੀ ਕਦਮਾਂ ਨੂੰ ਵਾਪਸ ਨਹੀ ਲੈਂਦਾ ਹੈ।

ਉਦੋਂ ਤੱਕ ਉਸ ਦੇ ਨਾਲ ਰਾਜਨੀਤੀਕ ਸਬੰਧ ਬਹਾਲ ਨਹੀਂ ਹੋਣਗੇ। ਖਾਨ ਨੇ ਕਿਹਾ ਕਿ “ ਸਮੁੱਚਾ ਪਾਕਿਸਤਾਨ ਆਪਣੇ ਕਸ਼ਮੀਰੀ ਭਰਾਵਾਂ ਅਤੇ ਭੈਣਾਂ ਨਾਲ ਖੜ੍ਹਾ ਹੈ। ਉਨ੍ਹਾਂ ਦਾ ਇਹ ਬਿਆਨ ਦੋਵਾਂ ਦੇਸ਼ਾ ਦੇ ‘ਚ ਗੈਰ ਰਸਮੀ ਗੱਲਬਾਤ ਦੀ ਖ਼ਬਰਾ ਦੇ ਵਿੱਚ ਆਇਆ ਹੈ। ਜਿਸ ਤੋਂ ਬਾਅਦ ਫਰਵਰੀ ‘ਚ ਨਿਯੰਤਰਣ ਰੇਖਾ ਤੇ ਸੰਘਰਸ਼ ਵਿਰਾਮ ਹੋਇਆ। ਹਾਲਾਕਿ ਸਬੰਧਾਂ ਨੂੰ ਸਮਾਨ ਕਰਨ ਦੇ ਲਈ ਅਤੇ ਕੋਈ ਗਤੀਵਿਧੀ ਦੀ ਸੂਚਨਾ ਨਹੀਂ ਹੈ। ਜ਼ੰਮੂ ਕਸ਼ਮੀਰ ਤੋਂ ਵਿਸ਼ੇਸ਼ ਦਰਜ਼ਾ ਹਟਾਏ ਜਾਣ ਤੋਂ ਬਾਅਦ ਤੋਂ ਪਾਕਿਸਤਾਨ ਨੇ ਭਾਰਤ ਦੇ ਨਾਲ ਕਾਰੋਬਾਰ ਮੁਲਤਵੀ ਕਰ ਦਿੱਤਾ ਸੀ ਅਤੇ ਦੋਵਾਂ ਦੇਸ਼ਾ ਦੇ ਵਿਚ ਸਬੰਧ ਹੇਠਲੇ ਪੱਧਰ ‘ਤੇ ਪਹੁੰਚ ਗਏ ਸੀ।

ਕੈਨੇਡਾ ‘ਚ ਗਰਮੀ ਨੇ ਤੋੜਿਆ ਰਿਕਾਰਡ, ਵੱਧਦੇ ਤਾਪਮਾਨ ਕਾਰਨ 233 ਲੋਕਾਂ ਦੀ ਹੋਈ ਮੌਤ

0

ਕੈਨੇਡਾ ਵਿਚ ਤਾਪਮਾਨ ਬਹੁਤ ਵੱਧ ਗਿਆ ਹੈ। ਇੱਥੇ ਵੱਧਦੇ ਤਾਪਮਾਨ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਇਸ ਵਧੇਰੇ ਤਾਪਮਾਨ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਕੈਨੇਡਾ ਦੇ ਵੈਨਕੂਵਰ ਇਲਾਕੇ ਵਿਚ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ । ਇੱਥੇ ਸ਼ੁੱਕਰਵਾਰ ਤੋਂ ਹੁਣ ਤੱਕ 233 ਲੋਕਾਂ ਦੀ ਅਚਾਨਕ ਮੌਤ ਹੋ ਗਈ ਹੈ। ਇੱਥੇ ਮੰਗਲਵਾਰ ਨੂੰ ਤਾਪਮਾਨ 49.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਦੱਸ ਦਈਏ ਕਿ ਕੈਨੇਡਾ ਵਿਚ ਮੰਗਲਵਾਰ ਨੂੰ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਤਾਪਮਾਨ ਰਿਹਾ ਹੈ।ਪੁਲਿਸ ਸਾਰਜੇਂਟ ਸਵੀਟ ਐਡੀਸ਼ਨ ਨੇ ਦੱਸਿਆ ਕਿ ਇੰਨੀ ਗਰਮੀ ਪਹਿਲਾਂ ਕਦੇ ਨਹੀਂ ਦੇਖੀ ਗਈ।

ਇਸਦੇ ਨਾਲ ਹੀ ਅਮਰੀਕਾ ਦੇ ਓਰੇਗਨ ਸੂਬੇ ਦੇ ਮੁਲਟਨੋਮਾਹ ਕਾਉਂਟੀ ਵਿਚ ਗਰਮ ਮੌਸਮ ਕਾਰਨ 45 ਲੋਕਾਂ ਦੀ ਮੌਤ ਹੋ ਗਈ ਹੈ। ਇਕ ਬਿਆਨ ਵਿਚ ਦੱਸਿਆ ਗਿਆ ਕਿ ਮੁਲਟਨੋਮਾਹ ਕਾਉਂਟੀ ਮੈਡੀਕਲ ਐਕਜਾਮਿਨਰ ਪ੍ਰੋਗਰਾਮ ਦੀ ਰਿਪੋਰਟ ਵਿਚ 25 ਜੂਨ ਤੋਂ ਲੈ ਕੇ ਹੁਣ ਤੱਕ ਗਰਮੀ ਕਾਰਨ 45 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਬਿਆਨ ਵਿਚ ਕਿਹਾ ਗਿਆ, ‘ਮੌਤ ਦਾ ਸ਼ੁਰੂਆਤੀ ਕਾਰਨ ਹਾਈਪਰਥਰਮੀਆ ਹੈ, ਇਸ ਸਥਿਤੀ ਵਿਚ ਸਰੀਰ ਦਾ ਤਾਪਮਾਨ ਅਸਾਧਾਰਨ ਰੂਪ ਨਾਲ ਬਹੁਤ ਜ਼ਿਆਦਾ ਹੋ ਜਾਂਦਾ ਹੈ।

ਇਹ ਸਥਿਤੀ ਵਾਤਾਵਰਣ ਵਿਚ ਜ਼ਿਆਦਾ ਗਰਮੀ ਨੂੰ ਸਰੀਰ ਦੇ ਸਹਿਣ ਨਾ ਕਰ ਪਾਉਣ ਕਾਰਨ ਪੈਦਾ ਹੁੰਦੀ ਹੈ।’ ਹਾਲਾਂਕਿ ਮੰਗਲਵਾਰ ਨੂੰ ਇਨ੍ਹਾਂ ਸ਼ਹਿਰਾਂ ਵਿਚ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਪਰ ਸਪੋਕੇਨ, ਪੂਰਬੀ ਓਰੇਗਨ ਦੇ ਸ਼ਹਿਰਾਂ ਅਤੇ ਇਡਾਹੋ ਦੇ ਸ਼ਹਿਰਾਂ ਵਿਚ ਤਾਪਮਾਨ ਵਿਚ ਵਾਧਾ ਦੇਖਿਆ ਗਿਆ। ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਸਪੋਕੇਨ ਵਿਚ ਪਾਰਾ 42.2 ਸੈਲਸੀਅਸ ’ਤੇ ਪਹੁੰਚ ਗਿਆ ਜੋ ਹੁਣ ਤੱਕ ਦਾ ਉੱਥੇ ਦਰਜ ਕੀਤਾ ਸਭ ਤੋਂ ਜ਼ਿਆਦਾ ਤਾਪਮਾਨ ਹੈ। ਇਸ ਸ਼ਹਿਰ ਵਿਚ ਸੋਮਵਾਰ ਨੂੰ ਲਗਭਗ 9300 ਖਪਤਕਾਰਾਂ ਦੀ ਬਿਜਲੀ ਚਲੀ ਗਈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਸਨੀਕਾਂ ਨੂੰ ਇਤਿਹਾਸ ਦੀ ਸਭ ਤੋਂ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਹਿਰ ਵਿੱਚ ਗਰਮੀ ਦੀ ਲਹਿਰ ਕਾਰਨ ਤਾਪਮਾਨ ਵਿੱਚ ਬਹੁਤ ਵਾਧਾ ਹੋਇਆ ਹੈ।

 

ਜਲਦ ਸ਼ੁਰੂ ਹੋ ਸਕਦਾ ਹੈ ਬੱਚਿਆਂ ਦਾ ਟੀਕਾਕਰਣ, Zydus Cadila ਨੇ DCGI ਤੋਂ ਮੰਗੀ ਐਮਰਜੈਂਸੀ ਮਨਜ਼ੂਰੀ

0

ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੇ ਖਿਲਾਫ ਜੰਗ ਵਿੱਚ ਭਾਰਤ ਨੂੰ ਛੇਤੀ ਹੀ ਇੱਕ ਹੋਰ ਹਥਿਆਰ ਮਿਲਣ ਵਾਲਾ ਹੈ। ਦਰਅਸਲ Zydus Cadila ਵੈਕਸੀਨ ਦਾ ਤੀਸਰੇ ਪੜਾਅ ਦਾ ਮੁਕੱਦਮਾ ਪੂਰਾ ਹੋ ਚੁੱਕਿਆ ਹੈ। ਜੇਕਰ ਸਰਕਾਰ ਵਲੋਂ ਆਗਿਆ ਮਿਲ ਜਾਂਦੀ ਹੈ ਤਾਂ ਜੁਲਾਈ ਦੇ ਅੰਤ ਤੱਕ ਜਾਂ ਅਗਸਤ ਵਿੱਚ 12 – 18 ਉਮਰ ਵਰਗ ਦੇ ਬੱਚੀਆਂ ਦਾ ਟੀਕਾਕਰਣ ਸ਼ੁਰੂ ਹੋ ਜਾਵੇਗਾ।

ਜਾਇਡਸ ਕੈਡੀਲਾ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਆਪਣੀ ਕੋਵਿਡ – 19 ਵੈਕਸੀਨ ਜੈਕੋਵ- ਡੀ ਦੇ ਆਐਮਰਜੈਂਸੀ ਵਰਤੋਂ ਲਈ ਭਾਰਤ ਦੇ ਡਰੱਗ ਕੰਟਰੋਲਰ ਜਨਰਲ (DCGI) ਵਲੋਂ ਮਨਜ਼ੂਰੀ ਮੰਗੀ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਭਾਰਤ ਵਿੱਚ ਹੁਣ ਤੱਕ 50 ਤੋਂ ਜ਼ਿਆਦਾ ਕੇਂਦਰਾਂ ਵਿੱਚ ਆਪਣੇ ਕੋਵਿਡ – 19 ਵੈਕਸੀਨ ਲਈ ਕਲੀਨੀਕਲ ਪ੍ਰੀਖਿਆ ਕੀਤਾ ਹੈ।

ਜਾਇਡਸ ਕੈਡੀਲਾ ਨੇ ਇੱਕ ਬਿਆਨ ਵਿੱਚ ਕਿਹਾ, ‘‘ਕੰਪਨੀ ਨੇ ਜੈਕੋਵ- ਡੀ ਲਈ DCGI ਦੇ ਦਫ਼ਤਰ ‘ਚ ਈਯੂਏ ਲਈ ਅਰਜ਼ੀ ਦਿੱਤੀ ਹੈ। ਇਹ ਕੋਵਿਡ – 19 ਦੇ ਖਿਲਾਫ ਇੱਕ ਪਲਾਜ਼ਮੀਡ ਡੀ ਐਨ ਏ ਵੈਕਸੀਨ ਹੈ।’’ ਕੈਡੀਲਾ ਹੈਲਥਕੇਅਰ ਦੇ ਮੈਨੇਜਿੰਗ ਡਾਇਰੈਕਟਰ ਡਾ: ਸ਼ਰਵਿਲ ਪਟੇਲ ਨੇ ਕਿਹਾ ਕਿ ਜਦੋਂ ਵੈਕਸੀਨ ਨੂੰ ਮਨਜ਼ੂਰੀ ਮਿਲ ਜਾਵੇਗੀ, ਤਾਂ ਇਸ ਤੋਂ ਨਹੀਂ ਸਿਰਫ ਬਾਲਗਾਂ ਨੂੰ ਨਹੀਂ , ਸਗੋਂ 12 ਤੋਂ 18 ਸਾਲ ਦੀ ਉਮਰ ਦੇ ਕਿਸ਼ੋਰਾਂ ਨੂੰ ਵੀ ਮਦਦ ਮਿਲੇਗੀ।

ਗੈਂਗਸਟਰ ਜੈਪਾਲ ਭੁੱਲਰ ਦੇ ਸਾਥੀ ਗਗਨ ਜੱਜ ਦੇ ਘਰ ਪਹੁੰਚੀ NIA ਦੀ ਟੀਮ, ਤਲਾਸ਼ੀ ਮੁਹਿੰਮ ਜਾਰੀ

0

ਲੁਧਿਆਣਾ ’ਚ 34 ਕਿਲੋ ਸੋਨੇ ਦੀ ਲੁੱਟ ਦੇ ਮਾਮਲੇ ’ਚ ਅੱਜ ਐੱਨ.ਆਈ.ਏ. ਦੀ ਟੀਮ ਗੈਂਗਸਟਰ ਜੈਪਾਲ ਭੁੱਲਰ ਦੇ ਸਾਥੀ ਗਗਨ ਜੱਜ ਦੇ ਘਰ ’ਤੇ ਪਹੁੰਚੀ ਅਤੇ ਟੀਮ ਵਲੋਂ ਘਰ ਨੂੰ ਅੰਦਰ ਤੋਂ ਬੰਦ ਕਰਕੇ ਤਲਾਸ਼ੀ ਲਈ ਜਾ ਰਹੀ ਹੈ। ਗਗਨ ਜੱਜ ਦਾ ਘਰ ਫ਼ਿਰੋਜ਼ਪੁਰ ਸ਼ਹਿਰ ਦੀ ਮੱਲ ਵਾਲ ਰੋਡ ’ਤੇ ਇੰਡਸਟਰੀਅਲ ਏਰੀਏ ਦੇ ਕੋਲ ਸਥਿਤ ਹੈ। ਉਸ ਦੇ ਘਰ ‘ਚ ਪਹੁੰਚੀ ਟੀਮ ਵੱਲੋਂ ਘਰ ਦੇ ਅੰਦਰੋਂ ਗੇਟ ਬੰਦ ਕਰਕੇ ਤਲਾਸ਼ੀ ਲਈ ਜਾ ਰਹੀ ਹੈ।

ਇਸ ਮਾਮਲੇ ’ਚ ਜੈਪਾਲ ਭੁੱਲਰ ਦਾ ਭਰਾ ਅੰਮ੍ਰਿਤਪਾਲ ਸਿੰਘ ਭੁੱਲਰ ਬਠਿੰਡਾ ਜੇਲ੍ਹ ਹੈ ਜਦੋਂ ਕਿ ਗਗਨ ਜੱਜ ਲੁਧਿਆਣਾ ਦੀ ਜੇਲ੍ਹ ’ਚ ਬੰਦ ਹੈ। ਐੱਨ.ਆਈ. ਏ. ਦੀ ਟੀਮ ਵੱਲੋਂ ਜਾਂਚ ਦਾ ਕੰਮ ਜਾਰੀ ਹੈ। ਪੰਜਾਬ ਪੁਲਿਸ ਲਈ ਸਿਰਦਰਦੀ ਬਣੇ ਅਤੇ ਜਗਰਾਓ ਦੀ ਦਾਣਾ ਮੰਡੀ ’ਚ 2 ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਏ ਕੈਟਾਗਿਰੀ ਦੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਐਨਕਾਉਂਟਰ ਕਰ ਦਿੱਤਾ ਗਿਆ ਸੀ।

ਗੈਂਗਸਟਰ ਜੈਪਾਲ ਭੁੱਲਰ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਅਤੇ ਜ਼ੁਰਮ ਦੀ ਦੁਨੀਆਂ ਵਿਚ ਗੈਂਗਸਟਰ ਜੈਪਾਲ ਭੁੱਲਰ ਏ-ਕੈਟਾਗਰੀ ਦਾ ਗੈਂਗਸਟਰ ਸੀ ਅਤੇ ਪੰਜਾਬ ਪੁਲਿਸ ਪਿਛਲੇ ਲੰਬੇ ਸਮੇਂ ਤੋਂ ਉਸ ਦੀ ਤਲਾਸ਼ ਕਰ ਰਹੀ ਸੀ। ਭੁੱਲਰ ’ਤੇ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਅਤੇ ਯੂ. ਪੀ. ਵਿਚ ਵੀ ਅਨੇਕਾਂ ਮਾਮਲੇ ਦਰਜ ਸਨ। ਪੰਜਾਬ ਪੁਲਿਸ ਵੱਲੋਂ ਜੈਪਾਲ ਭੁੱਲਰ ’ਤੇ ਇਨਾਮ ਵੀ ਰੱਖਿਆ ਗਿਆ ਸੀ। ਜੈਪਾਲ ਭੁੱਲਰ ਦੇ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨਾਲ ਵੀ ਗੂੜ੍ਹੇ ਸੰਬੰਧ ਸਨ ਅਤੇ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੀ ਮੌਤ ਤੋਂ ਬਾਅਦ ਭੁੱਲਰ ਉਨ੍ਹਾਂ ਦੀ ਗੈਂਗ ਨੂੰ ਚਲਾ ਰਿਹਾ ਸੀ। ਗੈਂਗਸਟਰ ਸੁੱਖਾ ਕਾਹਲਵਾਂ ਅਤੇ ਰੌਕੀ ਫਾਜ਼ਿਲਕਾ ਕਤਲ ਕਾਂਡ ਵਿਚ ਵੀ ਭੁੱਲਰ ਦਾ ਨਾਮ ਮੁੱਖ ਤੌਰ ’ਤੇ ਸਾਹਮਣੇ ਆਇਆ ਸੀ।

 

ਪੰਜਾਬ ‘ਚ ਬਿਜਲੀ ਨਾ ਆਉਣ ‘ਤੇ ਸੁਖਬੀਰ ਬਾਦਲ ਨੇ Tweet ਕਰ ਕਾਂਗਰਸ ਨੂੰ ਘੇਰਿਆ

0

ਚੰਡੀਗੜ੍ਹ : ਪੰਜਾਬ ‘ਚ ਬਿਜਲੀ ਦੇ ਕਟ ਨੇ ਜਨਤਾ ਦਾ ਹਾਲ ਬੇਹਾਲ ਕਰ ਰੱਖਿਆ ਹੈ। ਇੱਕ ਪਾਸੇ ਤਾਂ ਜੂਨ ਮਹੀਨੇ ਦੀ ਗਰਮੀ ਅਤੇ ਉੱਤੋਂ ਪਾਵਰ ਕਟ। ਇਸ ਦਿਨਾਂ ਪੰਜਾਬ ਦੀ ਜਨਤਾ ਸੜਕਾਂ ‘ਤੇ ਹੈ ਅਤੇ ਕਿਸਾਨ ਖੇਤਾਂ ‘ਚ ਕੰਮ ਕਰਨ ਦੇ ਬਜਾਏ ਬਿਜਲੀ ਲਈ ਸੜਕਾਂ ‘ਤੇ ਜਾਮ ਲਗਾ ਰਿਹਾ ਹੈ। ਉਥੇ ਹੀ ਇਸ ‘ਤੇ ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਘੇਰਿਆ ਹੈ। ਅਕਾਲੀ ਦਲ ਦੇ ਪ੍ਰਮੁੱਖ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਝੋਨੇ ਦੀ ਬਿਜਾਈ ਸਿਰ ‘ਤੇ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਤੋਂ ਇਨਕਾਰ ਕਰਨ ਲਈ ਪੰਜਾਬ ਸਰਕਾਰ ਜਾਣ ਬੂੱਝ ਕੇ ਬਹਾਨਾ ਬਣਾ ਰਹੀ ਹੈ। ਲੰਬੇ ਸਮੇਂ ਬਾਅਦ ਪਾਵਰ ਕਟ ਦਾ ਜਮਾਨਾ ਵਾਪਸ ਆ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਵਿਰੋਧੀਆਂ ਨੇ ਇਹ ਵੀ ਸਵੀਕਾਰ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਅਸੀਂ PB power surplus ਵੀ ਛੱਡ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਕੁੱਝ ਦਿਨਾਂ ਤੋਂ ਪੰਜਾਬ ਦੇ ਕਈ ਜ਼ਿਲ੍ਹੇ ਲੁਧਿਆਣਾ, ਮੋਹਾਲੀ, ਚੰਡੀਗੜ੍ਹ, ਫ਼ਰੀਦਕੋਟ, ਜਲੰਧਰ ਆਦਿ ਵਿੱਚ ਪਾਵਰ ਸਪਲਾਈ ਨਹੀਂ ਆ ਰਹੀ ਹੈ ਅਤੇ ਲੋਕਾਂ ਦੇ ਗਰਮੀ ਨਾਲ ਬੁਰੇ ਹਾਲ ਹਨ। ਉਥੇ ਹੀ ਪੰਜਾਬ ਦੇ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਬਚਨ ਕਰਨ ਵਾਲੀ ਸਰਕਾਰ ਤੋਂ ਕਿਸਾਨ ਵੀ ਵਿਆਕੁਲ ਹਨ, ਕਿਉਂਕਿ ਕਿਸਾਨਾਂ ਨੂੰ ਵੀ ਠੀਕ ਸਮੇਂ ਤੇ ਬਿਜਲੀ ਉਪਲੱਬਧ ਨਹੀਂ ਹੋ ਰਹੀ ਹੈ। ਅਜਿਹੇ ਵਿੱਚ ਜਿੱਥੇ ਕਿਸਾਨਾਂ ਨੇ ਸਰਕਾਰ ਨੂੰ ਸੜਕਾਂ ਉੱਤੇ ਆਕੇ ਘੇਰ ਲਿਆ ਹੈ, ਉਥੇ ਹੀ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਨੂੰ ਰਾਜਨੀਤਿਕ ਗਲਿਆਰੇ ਵਿੱਚ ਘੇਰ ਰਹੀ ਹੈ।

National Doctor’s Day ਦੇੇ ਵਿਸ਼ੇਸ਼ ਮੌਕੇ ‘ਤੇ ਪੰਜਾਬ ਦੇ CM ਨੇ ਡਾਕਟਰਾਂ ਨੂੰ ਦਿੱਤੀ ਵਧਾਈ

0

ਕੋਰੋਨਾ ਮਹਾਂਮਾਰੀ ਦੇ ਇਸ ਸਮੇਂ ‘ਚ ਡਾਕਟਰਾਂ ਦੁਆਰਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ। ਉਹ ਦਿਨ-ਰਾਤ ਲੋਕਾਂ ਦੀ ਸੇਵਾ ‘ਚ ਲੱਗੇ ਹੋਏ ਹਨ। ਲੋਕਾਂ ਦੀ ਜਾਨ ਬਚਾਉਣ ਵਾਲੇ ਡਾਕਟਰਾਂ ਨੂੰ ਯਾਦ ਕਰਦੇ ਹੋਏ ਅੱਜ ਪੂਰੀ ਦੁਨੀਆਂ ’ਚ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ। ਰਾਸ਼ਟਰੀ ਡਾਕਟਰ ਦਿਵਸ ਦੇ ਇਸ ਖ਼ਾਸ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਡਾਕਟਰਾਂ ਨੂੰ ਵਧਾਈ ਦਿੱਤੀ ਹੈ। ਇਸ ਖ਼ਾਸ ਮੌਕੇ ’ਤੇ ਮੁੱਖ ਮੰਤਰੀ ਨੇ ਆਪਣੇ ਫੇਸਬੁੱਕ ਪੇਜ਼ ਅਤੇ ਟਵੀਟਰ ’ਤੇ ਇਕ ਪੋਸਟ ਸ਼ੇਅਰ ਕੀਤੀ ਹੋਈ ਹੈ।

ਇਸ ਪੋਸਟ ’ਚ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਹੈ ਕਿ ‘ ਮੈਂ ਸਾਰੇ ਡਾਕਟਰਾਂ ਦੀ ਸਖ਼ਤ ਮਿਹਨਤ, ਸਮਰਪਨ ਤੇ ਸੇਵਾ ਭਾਵਨਾ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਵਿਸ਼ੇਸ਼ ਤੌਰ ’ਤੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਜਿਸ ਤਰ੍ਹਾਂ ਡਾਕਟਰਾਂ ਨੇ ਦਿਨ ਰਾਤ ਇਕ ਕਰਕੇ ਮਰੀਜ਼ਾਂ ਦੀ ਸੇਵਾ ਕੀਤੀ ਹੈ, ਉਸ ਲਈ ਉਹ ਉਨ੍ਹਾਂ ਨੂੰ ਦਿਲ ਤੋਂ ਸਲਾਮ ਕਰਦੇ ਹਨ। ਕੈਪਟਨ ਦਾ ਕਹਿਣਾ ਸੀ ਕਿ ਇਸ ਮੁਸ਼ਕਿਲ ਸਮੇਂ ਵਿਚ ਜਿਸ ਤਰ੍ਹਾਂ ਤੁਸੀਂ ਸਾਡਾ ਸਾਰਿਆਂ ਦਾ ਸਹਾਰਾ ਬਣੇ, ਉਸ ਲਈ ਅਸੀਂ ਤੁਹਾਡੇ ਕਰਜ਼ਦਾਰ ਹਾਂ।