Home Blog Page 2566

PM ਮੋਦੀ ਨੇ ਟਵੀਟ ਕਰ Ram Vilas Paswan ਨੂੰ ਦਿੱਤੀ ਸ਼ਰਧਾਂਜਲੀ

0

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਰਹੇ ਰਾਮ ਵਿਲਾਸ ਪਾਸਵਾਨ ਨੂੰ ਉਨ੍ਹਾਂ ਦੀ ਜੈਅੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਮੋਦੀ ਨੇ ਟਵੀਟ ਕਰ ਕਿਹਾ, ‘ਅੱਜ ਮੇਰੇ ਮਿੱਤਰ ਸਵਰਗੀ ਰਾਮਵਿਲਾਸ ਪਾਸਵਾਨ ਦੀ ਜੈਅੰਤੀ ਹੈ। ਮੈਨੂੰ ਉਨ੍ਹਾਂ ਦੀ ਘਾਟ ਮਹਿਸੂਸ ਹੁੰਦੀ ਹੈ। ਉਹ ਦੇਸ਼ ਦੇ ਸਭ ਤੋਂ ਤਜ਼ਰਬੇਕਾਰ ਸੰਸਦ ਅਤੇ ਪ੍ਰਬੰਧਕ ਸਨ। ਲੋਕ ਸੇਵਾ ‘ਚ ਉਨ੍ਹਾਂ ਦਾ ਯੋਗਦਾਨ ਅਤੇ ਪਛੜੇ ਵਰਗ ਦੇ ਲੋਕਾਂ ਦੇ ਸਸ਼ਕਤੀਕਰਨ ਦਾ ਕੰਮ ਹਮੇਸ਼ਾ ਯਾਦ ਕੀਤਾ ਜਾਵੇਗਾ।’ ਜ਼ਿਕਰਯੋਗ ਹੈ ਕਿ ਪਾਸਵਾਨ ਨੇ ਮੋਦੀ ਸਰਕਾਰ ਦੇ ਦੋਵਾਂ ਕਾਰਜਕਾਲ ਵਿੱਚ ਮੰਤਰੀ ਦੇ ਰੂਪ ‘ਚ ਕੰਮ ਕੀਤਾ ਸੀ।

UP ਦੇ ਸਾਬਕਾ CM ਕਲਿਆਣ ਸਿੰਘ ਦੀ ਹਾਲਤ ਨਾਜ਼ੁਕ, ICU ‘ਚ ਕੀਤਾ ਗਿਆ ਭਰਤੀ

0

ਲਖਨਊ : ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਕਲਿਆਣ ਸਿੰਘ ਦੀ ਹਾਲਤ ਵਿਗੜਨ ਤੋਂ ਬਾਅਦ ਐਤਵਾਰ ਸ਼ਾਮ ਉਨ੍ਹਾਂ ਨੂੰ ਸੰਜੈ ਗਾਂਧੀ ਪੋਸਟਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਐਸਜੀਪੀਜੀਆਈਐਮਐਸ) ‘ਚ ਭਰਤੀ ਕਰ ਦਿੱਤਾ ਗਿਆ।

ਉਨ੍ਹਾਂ ਨੂੰ ਰਾਮ ਮਨੋਹਰ ਲੋਹੀਆ ਮੈਡੀਕਲ ਇੰਸਟੀਚਿਊਟ ਸਾਇੰਸਜ਼ (ਆਰਐਮਐਲਆਈਐਮਐਸ ) ਤੋਂ ਤਬਦੀਲ ਕੀਤਾ ਗਿਆ ਸੀ, ਜਿੱਥੇ ਉਹ ਸ਼ਨੀਵਾਰ ਤੋਂ ਆਈਸੀਯੂ ‘ਚ ਸਨ। ਉਨ੍ਹਾਂ ਦੇ ਬਲੱਡ ਪ੍ਰੈਸ਼ਰ ‘ਚ ਅਚਾਨਕ ਵਾਧੇ ਨਾਲ ਮਾਈਨਰ ਹਾਰਟ ਅਟੈਕ ਆਇਆ ਸੀ। ਇੱਕ ਆਧਿਕਾਰਿਕ ਬਿਆਨ ਅਨੁਸਾਰ 89 ਸਾਲਾ ਰਾਜਨੇਤਾ ਦੇ ਪੈਰਾਟਿਡ ਗਲੈਂਡ ‘ਚ ਸੋਜ ਆ ਗਈ ਹੈ।10 ਡਾਕਟਰਾਂ ਦਾ ਇੱਕ ਪੈਨਲ ਸਾਬਕਾ ਮੁੱਖਮੰਤਰੀ ਦਾ ਇਲਾਜ਼ ਕਰ ਰਿਹਾ ਹੈ।