ਹਾਈਕੋਰਟ ਵਿਚ ਲਾਰੈਂਸ ਆਫ ਪੰਜਾਬ ਨੂੰ ਲੈ ਕੇ ਹੋਈ ਸੁਣਵਾਈ

0
138
Lawrence

ਚੰਡੀਗੜ੍ਹ, 11 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਚ ਅੱਜ ਲਾਰੈਂਸ ਆਫ ਪੰਜਾਬ ਡਾਕੂਮੈਂਟਰੀ ਨੂੰ ਲੈ ਕੇ ਸੁਣਵਾਈ ਕੀਤੀ ਗਈ ਹੈ ।

ਕੀ ਹੋਇਆ ਸੁਣਵਾਈ ਦੌਰਾਨ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਬਹੁ-ਚਰਚਿਤ ਡਾਕੂਮੈਂਟਰੀ `ਲਾਰੈਂਸ ਆਫ ਪੰਜਾਬ`(Lawrence of Punjab) ਨੂੰ ਲੈ ਕੇ ਅੱਜ ਹੋਈ ਅਹਿਮ ਸੁਣਵਾਈ ਦੌਰਾਨ ਮਾਨਯੋਗ ਅਦਾਲਤ ਨੇ ਇਸ ਡਾਕੂਮੈਂਟਰੀ (Documentary) ਦੀ ਰਿਲੀਜ਼ ਦਾ ਰਸਤਾ ਸਾਫ਼ ਕਰ ਦਿੱਤਾ ਹੈ, ਪਰ ਇਸ ਦੇ ਨਾਲ ਹੀ ਇੱਕ ਵੱਡੀ ਸ਼ਰਤ ਵੀ ਰੱਖੀ ਹੈ ।

ਕੀ ਆਖਿਆ ਗਿਆ ਹੈ ਹਾਈਕੋਰਟ ਦੇ ਜਸਟਿਸ ਵਲੋਂ

ਹਾਈਕੋਰਟ ਦੇ ਜੱਜ ਨੇ ਕਿਹਾ ਕਿ ਉਨ੍ਹਾਂ ਨੇ ਪੂਰੀ ਮੂਵੀ ਦੇਖ ਲਈ ਹੈ ਅਤੇ ਇਸ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਪਾਇਆ ਗਿਆ। ਅਦਾਲਤ ਅਨੁਸਾਰ ਇਹ ਡਾਕੂਮੈਂਟਰੀ ਪੂਰੀ ਤਰ੍ਹਾਂ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ‘ਤੇ ਅਧਾਰਤ ਹੈ । ਅਦਾਲਤ ਨੇ ਫੈਸਲਾ ਸੁਣਾਇਆ ਕਿ 5 ਇਸ ਮੂਵੀ ਨੂੰ ਰਿਲੀਜ਼ ਕਰ ਸਕਦਾ ਹੈ, ਪਰ ਰਿਲੀਜ਼ ਤੋਂ ਪਹਿਲਾਂ ਇਸ ਦਾ ਨਾਂ ਬਦਲਣਾ ਜ਼ਰੂਰੀ ਹੋਵੇਗਾ ।

ਕੀ ਪਾਬੰਦੀ ਲਗਾਈ ਗਈ ਹੈ

ਡਾਕੂਮੈਂਟਰੀ ਦੇ ਨਵੇਂ ਨਾਂ ਵਿੱਚ `ਲਾਰੈਂਸ`ਅਤੇ ‘ਬਿਸ਼ਨੋਈ`ਸ਼ਬਦਾਂ ਦੀ ਵਰਤੋਂ ਕਰਨ `ਤੇ ਪਾਬੰਦੀ ਲਗਾਈ ਗਈ ਹੈ । ਪੰਜਾਬ ਸਰਕਾਰ ਨੇ ਅਦਾਲਤ ਵਿੱਚ ਅਪੀਲ ਕੀਤੀ ਸੀ ਕਿ ਫਿਲਮ ਦੇ ਨਾਂ ਵਿੱਚੋਂ `ਪੰਜਾਬ`ਸ਼ਬਦ ਵੀ ਹਟਾਇਆ ਜਾਵੇ । ਹਾਲਾਂਕਿ ਹਾਈ ਕੋਰਟ ਨੇ ਫਿਲਹਾਲ ਇਸ ਅਪੀਲ ਨੂੰ ਸਵੀਕਾਰ ਨਹੀਂ ਕੀਤਾ ਹੈ । ਹੁਣ ਫਿਲਮ ਦੇ ਨਿਰਮਾਤਾਵਾਂ ਨੂੰ ਹਾਈ ਕੋਰਟ ਵਿੱਚ ਨਵੇਂ ਨਾਵਾਂ ਦੀ ਇੱਕ ਸੂਚੀ ਪੇਸ਼ ਕਰਨੀ ਪਵੇਗੀ । ਅਦਾਲਤ ਵੱਲੋਂ ਨਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਸ ਫਿਲਮ ਨੂੰ ਅੰਤਿਮ ਕਲੀਅਰੈਂਸ ਮਿਲੇਗੀ ਅਤੇ ਇਹ ਓ. ਟੀ. ਟੀ. ਪਲੇਟਫਾਰਮ ‘ਤੇ ਰਿਲੀਜ਼ ਹੋ ਸਕੇਗੀ ।

LEAVE A REPLY

Please enter your comment!
Please enter your name here