Home Blog Page 2561

ਗਾਇਕ ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦਾ 16 ਜੁਲਾਈ ਨੂੰ ਹੋਵੇਗਾ ਵਿਆਹ

0

ਗਾਇਕ ਰਾਹੁਲ ਵੈਦਿਆ ਨੇ ਦਿਸ਼ਾ ਪਰਮਾਰ ਨਾਲ ਆਪਣੇ ਵਿਆਹ ਦੀ ਘੋਸ਼ਣਾ ਕੀਤੀ ਹੈ।ਰਾਹੁਲ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਹੈਸ਼ਟੈਗ ਦੇ ਨਾਲ ਇੱਕ ਟਿੱਪਣੀ ਸਾਂਝੀ ਕੀਤੀ ਜਿਸ ਵਿੱਚ ਲਿਖਿਆ ਸੀ, ” #TheDisHulWedding.”ਸਾਡੇ ਪਰਿਵਾਰਾਂ ਦੇ ਆਸ਼ੀਰਵਾਦ ਨਾਲ, ਅਸੀਂ ਤੁਹਾਡੇ ਸਭ ਨਾਲ ਇਸ ਖਾਸ ਪਲ ਨੂੰ ਸਾਂਝੇ ਕਰਦਿਆਂ ਖੁਸ਼ ਹਾਂ। ਸਾਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋਈ ਹੈ ਕਿ ਸਾਡਾ ਵਿਆਹ 16 ਜੁਲਾਈ, 2021 ਨੂੰ ਹੋਣਾ ਹੈ। ਅਸੀਂ ਤੁਹਾਡੇ ਪਿਆਰ ਅਤੇ ਅਸੀਸਾਂ ਦੀ ਮੰਗ ਕਰਦੇ ਹਾਂ ਕਿਉਂਕਿ ਅਸੀਂ ਪਿਆਰ ਅਤੇ ਏਕਤਾ ਦੇ ਇਸ ਨਵੇਂ ਅਧਿਆਇ ਦੀ ਸ਼ੁਰੂਆਤ ਕਰਦੇ ਹਾਂ।

ਇਹ ਜੋੜਾ 16 ਜੁਲਾਈ ਵਿਆਹ ਕਰੇਗਾ, ਜਿਸ ਵਿੱਚ ਸਿਰਫ ਉਨ੍ਹਾਂ ਦੇ ਖਾਸ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਲ ਹੋਣਗੇੇ। ਰਾਹੁਲ ਅਤੇ ਦਿਸ਼ਾ ਇਕ ਦੂਜੇ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਮਿਲੇ ਸਨ। ਦੋਵਾਂ ਨੇ ਸਾਲ 2018 ਦੇ ਅੱਧ ਵਿਚ ਇਕ ਦੂਜੇ ਨਾਲ ਗੱਲਬਾਤ ਕਰਨਾ ਸ਼ੁਰੂ ਕੀਤਾ ਅਤੇ ਜਲਦੀ ਹੀ ਦੋਸਤ ਬਣ ਗਏ। ਇਸ ਦੋਸਤੀ ਤੋਂ ਬਾਅਦ ਹੁਣ ਉਹ ਵਿਆਹ ਕਰਵਾ ਰਹੇ ਹਨ।

ਪੰਜਾਬ ਦੇ CM ਨੇ ਸਾਬਕਾ ਡੀ. ਜੀ. ਪੀ. ਮੁਹੰਮਦ ਇਜ਼ਹਾਰ ਆਲਮ ਦੇ ਦਿਹਾਂਤ ‘ਤੇ ਦੁੱਖ ਦਾ ਕੀਤਾ ਪ੍ਰਗਟਾਵਾ

0

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਡੀ. ਜੀ. ਪੀ. ਮੁਹੰਮਦ ਇਜ਼ਹਾਰ ਆਲਮ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁਹੰਮਦ ਇਜ਼ਹਾਰ ਆਲਮ ਦਾ ਅੱਜ ਸਵੇਰੇ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ।

ਇਕ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ, ”ਮੈਨੂੰ ਮੁਹੰਮਦ ਇਜ਼ਹਾਰ ਆਲਮ ਦੀ ਮੌਤ ਬਾਰੇ ਜਾਣ ਕੇ ਦੁੱਖ ਹੋਇਆ ਹੈ, ਜਿਨ੍ਹਾਂ ਨੇ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ।” ਦੁਖੀ ਪਰਿਵਾਰ ਦੇ ਮੈਂਬਰਾਂ ਅਤੇ ਸਾਕ-ਸੰਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀਂ ਨਿਵਾਸ ਦੇਣ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।