Home Blog Page 2559

ਉਤਰਾਖੰਡ ਚੋਣਾਂ ਤੋਂ ਪਹਿਲਾਂ Ramesh Pokhriyal ਨੇ ਮੋਦੀ ਮੰਤਰੀ ਮੰਡਲ ਤੋਂ ਦਿੱਤਾ ਅਸਤੀਫਾ

0

ਦੇਹਰਾਦੂਨ : ਕੇਂਦਰੀ ਮੰਤਰੀਮੰਡਲ ‘ਚ ਬਦਲਾਵ ਤੋਂ ਪਹਿਲਾਂ ਹੀ ਰਾਜਨੀਤਿਕ ਹਲਚਲ ਸ਼ੁਰੂ ਹੋ ਗਈ ਹੈ। ਇਸ ‘ਚ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨੇ ਮੋਦੀ ਕੈਬਨਿਟ ਤੋਂ ਅਸਤੀਫਾ ਦਿੱਤਾ ਹੈ। ਦੱਸ ਦਈਏ ਕਿ, ਮੋਦੀ ਸਰਕਾਰ ਦੇ 2019 ਕਾਰਜਕਾਲ ਵਿੱਚ ਜਦੋਂ ਦੂਜੀ ਵਾਰ ਐਨਡੀਏ ਦੀ ਸਰਕਾਰ ਬਣੀ ਸੀ, ਤਾਂ ਪੋਖਰੀਅਲ ਨੂੰ ਸਿੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਸੀ ਪਰ ਅਟਕਲਾਂ ਸਨ ਕਿ ਨਵੇਂ ਮੰਤਰੀਮੰਡਲ ਵਿੱਚ ਬਦਲਾਵ ਦੇ ਦੌਰਾਨ ਪੋਖਰੀਆਲ ਨੂੰ ਹਟਾਇਆ ਜਾ ਸਕਦਾ ਹੈ।

World Chocolate Day 2021: ਜਾਣੋ ਕੀ ਹੈ ਚੌਕਲੇਟ ਦਾ ਇਤਿਹਾਸ? ਇਸ ਨਾਲ ਸਰੀਰ ਨੂੰ ਕਿਵੇਂ ਹੁੰਦਾ ਲਾਭ?

0

ਹਰ ਸਾਲ ਅੱਜ ਦੇ ਦਿਨ 7 ਜੁਲਾਈ ਨੂੰ ਵਰਲਡ ਚੌਕਲੇਟ ਡੇਅ ਮਨਾਇਆ ਜਾਂਦਾ ਹੈ। ਹਾਲਾਂਕਿ ਇਸ ਸਾਲ ਕੋਰੋਨਾ ਵਾਇਰਸ ਕਾਰਨ ਇਸ ਵਿਸ਼ੇਸ਼ ਦਿਨ ਦੀ ਚਮਕ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ। ਸਾਲ 1550 ‘ਚ 7 ਜੁਲਾਈ ਨੂੰ ਯੂਰਪ ‘ਚ ਪਹਿਲੀ ਵਾਰ ਚੌਕਲੇਟ ਡੇਅ ਮਨਾਇਆ ਗਿਆ ਸੀ। ਇਸ ਤੋਂ ਬਾਅਦ ਇਹ ਪੂਰੀ ਦੁਨੀਆਂ ‘ਚ ਮਨਾਇਆ ਜਾਣ ਲੱਗਿਆ। ਚੌਕਲੇਟ ਨਾ ਸਿਰਫ਼ ਖਾਣ ‘ਚ ਸੁਆਦ ਹੁੰਦੀ ਹੈ, ਸਗੋਂ ਇਹ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਵੀ ਪਹੁੰਚਾਉਂਦੀ ਹੈ।

ਚੌਕਲੇਟ ਦਾ ਇਤਿਹਾਸ
ਇਹ ਮੰਨਿਆ ਜਾਂਦਾ ਹੈ ਕਿ ਚੌਕਲੇਟ ਲਗਪਗ 4 ਹਜ਼ਾਰ ਸਾਲ ਪਹਿਲਾਂ ਇਸ ਦੁਨੀਆਂ ‘ਚ ਆਈ ਸੀ। ਪਹਿਲੀ ਵਾਰ ਚੌਕਲੇਟ ਦਾ ਦਰੱਖਤ ਅਮਰੀਕਾ ‘ਚ ਦੇਖਿਆ ਗਿਆ ਸੀ। ਅਮਰੀਕਾ ਦੇ ਜੰਗਲ ‘ਚ ਚੌਕਲੇਟ ਦੇ ਦਰੱਖਤ ਦੀਆਂ ਫਲੀਆਂ ਦੇ ਬੀਜ ਤੋਂ ਬਣਾਇਆ ਗਿਆ ਸੀ। ਅਮਰੀਕਾ ਤੇ ਮੈਕਸੀਕੋ ਨੇ ਦੁਨੀਆਂ ‘ਚ ਸਭ ਤੋਂ ਪਹਿਲਾਂ ਚੌਕਲੇਟ ਦੀ ਵਰਤੋਂ ਕੀਤੀ ਸੀ। ਇਹ ਕਿਹਾ ਜਾਂਦਾ ਹੈ ਕਿ 1528 ‘ਚ ਸਪੇਨ ਦੇ ਰਾਜੇ ਨੇ ਮੈਕਸੀਕੋ ਉੱਤੇ ਕਬਜ਼ਾ ਕਰ ਲਿਆ। ਰਾਜੇ ਨੂੰ ਇੱਥੇ ਦੀ ਕੋਕੋ ਬਹੁਤ ਪਸੰਦ ਸੀ। ਇਸ ਤੋਂ ਬਾਅਦ ਰਾਜਾ ਮੈਕਸੀਕੋ ਤੋਂ ਸਪੇਨ ਲਈ ਕੋਕੋ ਬੀਜ ਲੈ ਕੇ ਗਿਆ, ਜਿਸ ਤੋਂ ਬਾਅਦ ਚੌਕਲੇਟ ਨੂੰ ਪ੍ਰਸਿੱਧੀ ਮਿਲੀ।

ਸ਼ੁਰੂਆਤੀ ਦੌਰ ‘ਚ ਚੌਕਲੇਟ ਦਾ ਸੁਆਦ ਤਿੱਖਾ ਹੁੰਦਾ ਸੀ। ਇਸ ਸੁਆਦ ਨੂੰ ਬਦਲਣ ਲਈ ਇਸ ‘ਚ ਸ਼ਹਿਦ, ਵਨੀਲਾ ਤੋਂ ਇਲਾਵਾ ਦੂਜੀਆਂ ਚੀਜ਼ਾਂ ਮਿਲਾ ਕੇ ਇਸ ਦੀ ਕੋਲਡ ਕੌਫੀ ਬਣਾਈ ਗਈ। ਇਸ ਤੋਂ ਬਾਅਦ ਡਾਕਟਰ ਸਰ ਹੈਂਸ ਸਲੋਨ ਨੇ ਇਸ ਨੂੰ ਤਿਆਰ ਕਰਕੇ ਪੀਣ ਯੋਗ ਬਣਾਇਆ। ਇਸ ਦਾ ਨਾਮ ਕੈਡਬਰੀ ਮਿਲਕ ਚੌਕਲੇਟ ਦਿੱਤਾ।

ਯੂਰਪ ‘ਚ ਬਦਲਿਆ ਗਿਆ ਚੌਕਲੇਟ ਦਾ ਸੁਆਦ
ਸਾਲ 1828 ‘ਚ ਇਕ ਡੱਚ ਕੈਮਿਸਟ ਕੋਨਰਾਡ ਜੋਹਾਂਸ ਵੈਨ ਹਾਟਨ ਨੇ ਕੋਕੋ ਪ੍ਰੈੱਸ ਨਾਂਅ ਦੀ ਮਸ਼ੀਨ ਬਣਾਈ। ਇਸ ਮਸ਼ੀਨ ਰਾਹੀਂ ਚੌਕਲੇਟ ਦੇ ਤਿੱਖੇਪਨ ਨੂੰ ਦੂਰ ਕੀਤਾ ਗਿਆ। ਇਸ ਤੋਂ ਬਾਅਦ 1848 ‘ਚ ਬ੍ਰਿਟਿਸ਼ ਚੌਕਲੇਟ ਕੰਪਨੀ ਜੇ.ਆਰ. ਫਰਾਈ ਐਂਡ ਸੰਨਜ਼ ਨੇ ਕੋਕੋ ‘ਚ ਮੱਖਣ, ਦੁੱਧ ਅਤੇ ਚੀਨੀ ਨੂੰ ਮਿਲਾ ਕੇ ਪਹਿਲੀ ਵਾਰ ਸਖ਼ਤ ਚੌਕਲੇਟ ਬਣਾਈ।

ਚੌਕਲੇਟ ਦੇ ਕੀ ਫ਼ਾਇਦੇ ਹਨ?
ਚੌਕਲੇਟ ਸਾਡੇ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੀ ਹੈ। ਇਸ ਦੇ ਕੁਦਰਤੀ ਰਸਾਇਣ ਸਾਡੇ ਮੂਡ ਨੂੰ ਸੁਧਾਰਦੇ ਹਨ। ਚੌਕਲੇਟ ‘ਚ ਮੌਜੂਦ ਟ੍ਰੀਪਟੋਫੈਨ ਸਾਨੂੰ ਖੁਸ਼ ਰੱਖਦੇ ਹਨ। ਟ੍ਰੀਪਟੋਫੈਨ ਸਾਡੇ ਦਿਮਾਗ ‘ਚ ਐਂਡੋਰਫਿਨ ਦੇ ਪੱਧਰ ਨੂੰ ਪ੍ਰਭਾਵਿਤ ਕਰਦੇ ਹਨ, ਜਿਸ ਨਾਲ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ।

ਚੌਕਲੇਟ ‘ਚ ਫਿਨੈਲੇਥੀਲਾਮੀਨ ਕੈਮੀਕਲ ਹੁੰਦਾ ਹੈ, ਜੋ ਸਾਡੇ ਦਿਮਾਗ ‘ਚ ਪਲੈਜ਼ਰ ਇੰਡਾਰਫਿਨ ਰਿਲੀਜ਼ ਕਰਦਾ ਹੈ, ਜਿਸ ਨਾਲ ਚੌਕਲੇਟ ਖਾਣ ਵਾਲੇ ਦਾ ਮੂਡ ਵਧੀਆ ਹੋ ਜਾਂਦਾ ਹੈ। ਚੌਕਲੇਟ ਸਾਡੇ ਦਿਲ ਨੂੰ ਕਾਫ਼ੀ ਲਾਭ ਪਹੁੰਚਾਉਂਦੀ ਹੈ। ਹਰ ਰੋਜ਼ ਡਾਰਕ ਚੌਕਲੇਟ ਖਾਣ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਰੇਲਵੇ ਵਿਭਾਗ ’ਚ ਸਟੇਸ਼ਨ ਮਾਸਟਰ ਦੇ ਅਹੁਦੇ ’ਤੇ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ

0

ਨਵੀਂ ਦਿੱਲੀ— ਨੌਕਰੀ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਦਰਅਸਲ ਰੇਲਵੇ ਭਰਤੀ ਸੈੱਲ ਨੇ ਪੱਛਮੀ ਮੱਧ ਰੇਲਵੇ ਦੇ ਯੋਗ ਕਾਮਿਆਂ ਲਈ ਜਨਰਲ ਵਿਭਾਗੀ ਪ੍ਰਤੀਯੋਗੀ ਪ੍ਰੀਖਿਆ (ਜੀ. ਡੀ. ਸੀ. ਈ.) ਕੋਟਾ ਤਹਿਤ ਐੱਨ. ਟੀ. ਪੀ. ਸੀ. (ਗਰੈਜੂਏਟ) ਦੇ 38 ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਪੱਛਮੀ ਮੱਧ ਰੇਲਵੇ 2021 ਦੀ ਆਨਲਾਈਨ ਅਪਲਾਈ ਕਰਨ ਦੀ ਪ੍ਰੀਕਿਰਿਆ ਸ਼ੁਰੂ ਹੋ ਗਈ ਹੈ। ਇੱਛੁਕ ਉਮੀਦਵਾਰ ਇਸ ਨੌਕਰੀ ਲਈ ਅਪਲਾਈ ਕਰ ਸਕਦੇ ਹਨ।

ਵਿਸ਼ੇਸ਼ ਤਾਰੀਖ਼ਾਂ—
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼- 25 ਜੂਨ, 2021
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 25 ਜੁਲਾਈ 2021

ਅਹੁਦੇ ਦਾ ਵੇਰਵਾ—
ਸਟੇਸ਼ਨ ਮਾਸਟਰ -38 ਅਹੁਦੇ

ਸਿੱਖਿਅਕ ਯੋਗਤਾ—

ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦਾ ਮੈਡੀਕਲ ਫਿਟ ਹੋਣਾ ਵੀ ਜ਼ਰੂਰੀ ਹੈ। ਜੇਕਰ ਉਮੀਦਵਾਰ ਮੈਡੀਕਲ ਫਿਟਨੈੱਸ ਪਾਸ ਨਹੀਂ ਕਰਦੇ ਹਨ ਤਾਂ ਪੈਨਲ ’ਚ ਸ਼ਾਮਲ ਕਰਨ ਲਈ ਉਪਯੁਕਤ ਨਹੀਂ ਮੰਨਿਆ ਜਾਵੇਗਾ।

ਉਮਰ ਹੱਦ-
ਉਮੀਦਵਾਰਾਂ ਦੀ ਉਮਰ 18 ਤੋਂ 45 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਇਸ ਤਰ੍ਹਾਂ ਕਰ ਸਕਦੇ ਹੋ ਅਪਲਾਈ :
ਯੋਗ ਉਮੀਦਵਾਰ ਆਰ. ਆਰ. ਸੀ. ਦੀ ਅਧਿਕਾਰਤ ਵੈੱਬਸਾਈਟ http://www.indianrailway.gov.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਕੈਪਟਨ – ਹਾਈਕਮਾਨ ਦਾ ਫੈਸਲਾ ਹੋਵੇਗਾ ਮਨਜ਼ੂਰ

0

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਦਿੱਲੀ ‘ਚ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਪਾਰਟੀ ਹਾਈਕਮਾਨ ਜੋ ਵੀ ਫੈਸਲਾ ਲਵੇਗੀ ਅਸੀ੍ਂ ਉਸ ਨੂੰ ਸਵੀਕਾਰ ਕਰਾਂਗੇ। ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਦੇ ਸਵਾਲ ‘ਤੇ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਸਿੱਧੂ ਸਾਹਿਬ ਦੇ ਬਾਰੇ ‘ਚ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਦੱਸ ਦਈਏ ਕਿ ਕੈਪਟਨ ਦੀ ਸੋਨੀਆ ਗਾਂਧੀ ਨਾਲ ਮੰਗਲਵਾਰ ਨੂੰ ਕਰੀਬ ਡੇਢ ਘੰਟੇ ਤੱਕ ਮੀਟਿੰਗ ਹੋਈ।

ਮੀਟਿੰਗ ਤੋਂ ਬਾਅਦ ਕੈਪਟਨ ਨੇ ਕਿਹਾ ਕਿ ਸੋਨੀਆ ਗਾਂਧੀ ਦੇ ਨਾਲ ਉਨ੍ਹਾਂ ਦੀ ਪਾਰਟੀ ਦੇ ਅੰਦਰੂਨੀ ਮਸਲਿਆਂ, ਪੰਜਾਬ ਸਰਕਾਰ ਦੇ ਕੰਮ ਧੰਦੇ, ਵਿਕਾਸ ਸਮੇਤ ਮੌਜੂਦਾ ਰਾਜਨੀਤਿਕ ਹਾਲਤ ‘ਤੇ ਵਿਸਥਾਰ ਨਾਲ ਚਰਚਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਹਾਈਕਮਾਨ ਪੰਜਾਬ ਕਾਂਗਰਸ ਅਤੇ ਰਾਜਨੀਤਿਕ ਗਤੀਵਿਧੀਆਂ ਲਈ ਜੋ ਵੀ ਫੈਸਲਾ ਲਵੇਗੀ, ਅਸੀਂ ਉਸ ‘ਤੇ ਤੇਜ਼ੀ ਨਾਲ ਅਮਲ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਪੰਜਾਬ ‘ਚ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਕੈਪਟਨ ਨਾਲ ਮੁਲਾਕਾਤ ਤੋਂ ਪਹਿਲਾਂ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੋਨੀਆ ਗਾਂਧੀ ਦੇ ਨਿਵਾਸ ‘ਤੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ।

ਸੋਨੀਆ ਨੇ ਕੈਪਟਨ ਦੇ ਸਾਹਮਣੇ ਰੱਖੇ ਹੱਲ ਦੇ ਕੁਝ ਫਾਰਮੂਲੇ
ਦੱਸ ਦਈਏ ਕਿ ਬੈਠਕ ਦੌਰਾਨ ਸੋਨੀਆ ਗਾਂਧੀ ਨੇ ਕੈਪਟਨ ਦੇ ਸਾਹਮਣੇ ਹੱਲ ਦੇ ਕੁਝ ਫਾਰਮੂਲੇ ਰੱਖੇ ਹਨ ਅਤੇ ਇਸ ‘ਚ ਨਵਜੋਤ ਸਿੰਘ ਸਿੱਧੂ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਹੋਈ ਹੈ। ਕੈਪਟਨ ਨੇ ਪ੍ਰਦੇਸ਼ ਪ੍ਰਧਾਨ ਲਈ ਹਿੰਦੂ ਚਿਹਰੇ ਦੀ ਵਕਾਲਤ ਕਰਦੇ ਹੋਏ ਵਿਜੈ ਇੰਦਰ ਸਿੰਗਲਾ ਦਾ ਨਾਮ ਅੱਗੇ ਕੀਤਾ ਹੈ।

ਕੈਪਟਨ ਬਿਹਤਰ ਜਾਣਦੇ ਹਨ ਕਿ ਸਿੰਗਲਾ ਟੀਮ ਰਾਹੁਲ ਦਾ ਹਿੱਸਾ ਹੈ ਅਤੇ ਉਨ੍ਹਾਂ ਦਾ ਦਾਅ ਚੱਲ ਸਕਦਾ ਹੈ ਪਰ ਹਾਈਕਮਾਨ ਦੇ ਸਾਹਮਣੇ ਮੌਜੂਦਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦੀ ਐਡਜਸਟਮੈਂਟ ਦਾ ਵੀ ਅਹਿਮ ਵਿਸ਼ਾ ਹੈ। ਦਲਿਤ ਅਤੇ ਪਿਛੜਿਆਂ ਨੂੰ ਐਡਜਸਟ ਕਰਨ ਦਾ ਫਾਰਮੂਲਾ ਹਾਈਕਮਾਨ ਨੇ ਤਿਆਰ ਕਰ ਲਿਆ ਹੈ ਅਤੇ ਸੰਭਾਵਨਾ ਹੈ ਕਿ ਮੰਤਰੀ ਮੰਡਲ ‘ਚ ਹੋਣ ਵਾਲੇ ਫੇਰਦਬਲ ‘ਚ ਇਸ ਦੀ ਤਸਵੀਰ ਦਿੱਖ ਜਾਵੇਗੀ।

ਬਿਜਲੀ ਸੰਕਟ ਦੌਰਾਨ ਪੰਜਾਬ ਸਰਕਾਰ ਨੇ PSPCL ਨੂੰ ਜਾਰੀ ਕੀਤੇ 309 ਕਰੋੜ ਰੁਪਏ 

0

PSPCL ਨੂੰ 309 ਕਰੋੜ ਰੁਪਏ ਦੀ ਵਾਧੂ ਰਕਮ ਪ੍ਰਾਪਤ ਹੋਈ ਹੈ। ਪਾਵਰਕਾਮ ਦੇ ਸੀ. ਐੱਮ. ਡੀ. ਏ ਵੇਨੂੰ ਪ੍ਰਸਾਦ ਨੇ ਦੱਸਿਆ ਕਿ (ਪੀ. ਐੱਸ. ਪੀ. ਸੀ. ਐੱਲ.) ਨੂੰ ਮੌਜੂਦਾ ਝੋਨੇ ਦੇ ਮੌਸਮ ਦੌਰਾਨ ਪੰਜਾਬ ਸਰਕਾਰ ਤੋਂ 309 ਕਰੋੜ ਰੁਪਏ ਦੀ ਵਾਧੂ ਰਕਮ ਪ੍ਰਾਪਤ ਹੋਈ ਹੈ ਤਾਂ ਜੋ ਸੂਬੇ ’ਚ ਲਗਾਤਾਰ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਖੁੱਲ੍ਹੀ ਮੰਡੀ ’ਚੋਂ ਬਿਜਲੀ ਦੀ ਖ਼ਰੀਦ ਕੀਤੀ ਜਾ ਸਕੇ।

ਇਸ ਸੰਬੰਧ ‘ਚ ਉਨ੍ਹਾਂ ਨੇ ਕਿਹਾ ਕਿ 5 ਜੁਲਾਈ ਨੂੰ ਪੀ. ਐੱਸ. ਪੀ. ਸੀ. ਐੱਲ. ਨੇ ਸੂਬੇ ਦੇ ਵੱਖ-ਵੱਖ ਖ਼ਪਤਕਾਰਾਂ ਨੂੰ 3022 ਲੱਖ ਯੂਨਿਟ ਬਿਜਲੀ ਦੀ ਸਪਲਾਈ ਕੀਤੀ ਹੈ, ਜਿਸ ਦੀ ਵੱਧ ਤੋਂ ਵੱਧ ਮੰਗ 13,162 ਮੈਗਾਵਾਟ ਹੈ। ਉਨ੍ਹਾਂ ਨੇ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ਨੇ ਪਾਵਰ ਐਕਸਚੇਂਜ ਤੋਂ 3.98 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 1080 ਮੈਗਾਵਾਟ ਬਿਜਲੀ ਖਰੀਦੀ ਹੈ।

ਮਾਨਸਾ ਵਿਖੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਦੂਜੀ ਯੂਨਿਟ ਦੇ ਫੇਲ੍ਹ ਹੋਣ ਕਾਰਨ ਬਿਜਲੀ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿਜਲੀ ਦੀ ਪੈਦਾਵਾਰ ਦੇ ਘਾਟੇ ਦੇ ਬਾਵਜੂਦ ਪੀ. ਐੱਸ. ਪੀ. ਸੀ. ਐੱਲ. ਘਰੇਲੂ ਅਤੇ ਖੇਤੀਬਾੜੀ ਖ਼ਪਤਕਾਰਾਂ ਦੀ ਬਿਜਲੀ ਦੀ ਲੋੜ ਨੂੰ ਪੂਰਾ ਕਰਨ ’ਚ ਸਫਲ ਰਹੀ ਹੈ।

ਕੇਂਦਰੀ ਖੇਡ ਮੰਤਰੀ ਨੇ ਟਵੀਟ ਕਰਕੇ ਗੁਰਪ੍ਰੀਤ ਸਿੰਘ ਨੂੰ Tokyo Olympics ‘ਚ ਕੁਆਲੀਫਾਈ ਕਰਨ ਲਈ ਦਿੱਤੀ ਵਧਾਈ

0

ਪਟਿਆਲਾ ਜ਼ਿਲ੍ਹੇ ਦੇ ਗੁਰਪ੍ਰੀਤ ਸਿੰਘ ਨੇ ਵਿਸ਼ਵ ਰੈਂਕਿੰਗ ਦੇ ਅਧਾਰ ‘ਤੇ ਟੋਕਿਓ ਓਲੰਪਿਕ -2021 ਲਈ ਕੁਆਲੀਫਾਈ ਕੀਤਾ ਹੈ। ਗੁਰਪ੍ਰੀਤ ਦੀ ਚੋਣ ਤੋਂ ਬਾਅਦ ਪਰਿਵਾਰ ਵਿੱਚ ਇੱਕ ਤਿਉਹਾਰ ਵਾਲਾ ਮਾਹੌਲ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ।

ਫ਼ੌਜ ਵਿਚ ਭਰਤੀ ਹੋਣ ਤੋਂ ਬਾਅਦ ਗੁਰਪ੍ਰੀਤ ਨੇ ਇਸ ਸਫਰ ਦੀ ਸ਼ੁਰੂਆਤ ਕੀਤੀ ਸੀ। ਉਸ ਦੀ ਪਹਿਲੀ ਸਫਲਤਾ ਫੌਜ ਦੇ ਡਿਵੀਜ਼ਨ ਪੱਧਰ ਦੇ ਟੂਰਨਾਮੈਂਟ ਵਿਚ ਆਈ, ਜਿੱਥੇ ਉਸਨੇ ਆਪਣਾ ਪਹਿਲਾ ਕਾਂਸੇ ਦਾ ਤਗਮਾ ਜਿੱਤਿਆ। ਉਸ ਤੋਂ ਬਾਅਦ ਉਸਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਦੋ ਚਾਂਦੀ ਅਤੇ ਇਕ ਸੋਨ ਤਗਮਾ ਜਿੱਤਿਆ ਹੈ। ਉਸਦਾ 50 ਕਿਲੋਮੀਟਰ ਦੌੜ ਵਿਚ ਬੈਸਟ ਸਮਾਂ ਤਿੰਨ ਘੰਟੇ 50 ਮਿੰਟ ਹੈ। ਜਦੋਂ ਕਿ ਇੰਟਰਨੈਸ਼ਨਲ ਪੱਧਰ ‘ਤੇ ਉਹ 62ਵੇਂ ਨੰਬਰ ‘ਤੇ ਹੈ।

ਇਸ ਸਮੇਂ ਗੁਰਪ੍ਰੀਤ ਆਰਮੀ ਦੇ 14 ਪੰਜਾਬ ਯੂਨਿਟ ਵਿੱਚ ਬਤੌਰ ਹੌਲਦਾਰ ਪੁਣੇ ਵਿੱਚ ਸੇਵਾਵਾਂ ਨਿਭਾ ਰਿਹਾ ਹੈ। ਗੁਰਪ੍ਰੀਤ ਦਾ ਕਹਿਣਾ ਹੈ ਕਿ ਉਹ ਸਾਰੀ ਉਮਰ ਫੌਜ ਦੀ ਵਰਦੀ ਦਾ ਰਿਣੀ ਰਹੇਗਾ ਕਿਉਂਕਿ ਇਸ ਵਰਦੀ ਨੇ ਉਸ ਨੂੰ ਰੁਜ਼ਗਾਰ ਦਿੱਤਾ ਸੀ, ਪਰ ਹੁਣ ਉਸ ਨੂੰ ਵਿਸ਼ਵ ਭਰ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ। ਉਸਨੇ ਕਿਹਾ ਕਿ ਉਸਦਾ ਸੁਪਨਾ ਓਲੰਪਿਕ ਵਿੱਚ ਸੋਨ ਤਗਮਾ ਜਿੱਤ ਕੇ ਪੂਰੇ ਵਿਸ਼ਵ ਵਿੱਚ ਦੇਸ਼ ਅਤੇ ਉਸਦੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਹੈ।

ਸਾਲ 2004 ਵਿਚ ਫੌਜ ਵਿਚ ਭਰਤੀ ਹੋਣ ਤੋਂ ਪਹਿਲਾਂ, ਅਭਿਆਸ ਦੌਰਾਨ, ਉਸਨੇ ਕੁਝ ਨੌਜਵਾਨਾਂ ਨੂੰ ਮਹਿੰਦਰਾ ਕਾਲਜ ਵਿਚ ਪਹਿਲੀ ਵਾਰ ਅਭਿਆਸ ਕਰਦੇ ਦੇਖਿਆ ਸੀ। ਪਰ ਉਸ ਸਮੇਂ ਉਸਦਾ ਟੀਚਾ 1600 ਮੀਟਰ ਦੌੜ ਨੂੰ ਕੁਆਲੀਫਾਈ ਕਰਕੇ ਫੌਜ ਵਿਚ ਭਰਤੀ ਹੋਣਾ ਸੀ, ਜਿਸ ਕਾਰਨ ਉਸਨੇ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ। ਫੌਜ ਵਿਚ ਭਰਤੀ ਹੋਣ ਤੋਂ ਬਾਅਦ ਉਸਨੇ ਗੰਗਾਨਗਰ ਵਿਚ ਇਕ ਯੂਨਿਟ ਪੱਧਰੀ ਟੂਰਨਾਮੈਂਟ ਵਿਚ 50 ਕਿਲੋਮੀਟਰ ਦੌੜ ਦੀ ਸੈਰ ਕਰਨ ਵਾਲੇ ਖਿਡਾਰੀਆਂ ਨੂੰ ਦੇਖਿਆ ਅਤੇ ਕੋਚ ਨੂੰ ਕਿਹਾ ਕਿ ਉਹ ਉਨ੍ਹਾਂ ਨਾਲੋਂ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ। ਕੋਚ ਨੇ ਟੈਸਟ ਲਿਆ ਅਤੇ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਨੂੰ ਛੱਡ ਕੇ ਉਸ ਨੂੰ ਪਾਰਟੀਸੇਪਟ ਕਰਵਾਇਆ ਅਤੇ ਉਸ ਟੂਰਨਾਮੈਂਟ ਵਿਚ ਉਸਨੇ ਆਪਣੀ ਜ਼ਿੰਦਗੀ ਦਾ ਪਹਿਲਾ ਕਾਂਸੇ ਦਾ ਤਗਮਾ ਜਿੱਤਿਆ ਸੀ।