Home Blog Page 2553

ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 40 ਲੱਖ ਤੋਂ ਹੋਇਆ ਪਾਰ

0

ਵਾਸ਼ਿੰਗਟਨ : ਕੋਰੋਨਾ ਕਾਲ ਦੇ ਚਲਦੇ ਪਿਛਲੇ ਡੇਢ ਸਾਲ ਤੋਂ ਦੁਨੀਆਂ ‘ਚ ਕੋਰੋਨਾ ਨਾਲ ਮਾਰਨ ਵਾਲਿਆਂ ਦੀ ਗਿਣਤੀ 40 ਲੱਖ ਤੋਂ ਪਾਰ ਹੋ ਗਈ ਹੈ। ਵੈਕਸੀਨ ਲਗਵਾਉਣ ‘ਚ ਤੇਜ਼ੀ ਦੇ ਬਾਵਜੂਦ ਬਰਤਾਨੀਆ ‘ਚ ਪਿਛਲੇ 34 ਘੰਟਿਆਂ ‘ਚ 32 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਹਾਪਕਿੰਗ ਯੂਨੀਵਰਸਿਟੀ ਅਨੁਸਾਰ, ਬੁੱਧਵਾਰ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 40 ਲੱਖ ਤੋਂ ਪਾਰ ਹੋ ਗਈ ਹੈ। ਇਹ ਗਿਣਤੀ 1982 ਤੋਂ ਹੁਣ ਤਕ ਹੋਈਆਂ ਸਾਰੀਆਂ ਜੰਗਾਂ ‘ਚ ਮਾਰਨ ਵਾਲਿਆਂ ਦੀ ਗਿਣਤੀ ਤੋਂ ਵੱਧ ਹੈ। ਹਰ ਸਾਲ ਦੁਨੀਆਂ ‘ਚ ਸੜਕ ਹਾਦਸਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਤੋਂ ਤਿੰਨ ਗੁਣਾਂ ਵੱਧ ਹੈ।

ਖ਼ਬਰਾਂ ਅਨੁਸਾਰ ਬਰਤਾਨੀਆ ‘ਚ ਕੋਰੋਨਾ ਇਨਫੈਕਸ਼ਨ ਦੀ ਮਾਰ ਘੱਟ ਹੁੰਦੀ ਦਿਖਾਈ ਦੇ ਰਹੀ ਹੈ। ਪਿਛਲੇ 24 ਘੰਟਿਆਂ ‘ਚ 32 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਗਿਣਤੀ 23 ਜਨਵਰੀ ਤੋਂ ਬਾਅਦ ਸਭ ਤੋਂ ਵੱਧ ਹੈ। ਮਰੀਜ਼ਾਂ ਦੀ ਗਿਣਤੀ ਵੱਧਣ ਤੋਂ ਬਾਅਦ ਵੀ ਬਰਤਾਨੀਆ ਦੀ ਸਰਕਾਰ ਦਾ ਕਹਿਣਾ ਹੈ ਕਿ ਉਹ 19 ਜੁਲਾਈ ਤੋਂ ਲਾਕਡਾਊਨ ਦੀਆਂ ਪਾਬੰਦੀਆਂ ਹਟਾਉਣ ਦੇ ਟੀਚੇ ‘ਤੇ ਕਾਇਮ ਹਨ। ਬਰਤਾਨੀਆ ਦੇ ਸਹਿਤ ਮੰਤਰੀ ਸਾਜਿਦ ਜਾਵਿਦ ਦੇ ਅਨੁਸਾਰ ਗਰਮੀ ‘ਚ ਹਰ ਰੋਜ਼ ਇਹ ਮਾਮਲੇ 1 ਲੱਖ ਤੋਂ ਵੱਧ ਆ ਸਕਦੇ ਹਨ। ਬੁਲਗਾਰੀਆ ‘ਚ Delta Variant ਦੇ 43 ਮਰੀਜ਼ ਮਿਲੇ ਹਨ। ਜਰਮਨੀ ‘ਚ 59% ਨਵੇਂ ਮਰੀਜ਼ ਇਸ varient ਦੇ ਸਾਹਮਣੇ ਆਏ ਹਨ।

ਕੇਂਦਰੀ ਖੇਤੀਬਾੜੀ ਮੰਤਰੀ ਨੇ ਦੁਬਾਰਾ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਦਿੱਤਾ ਸੱਦਾ

0

ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀ ਵੱਖ- ਵੱਖ ਬਾਰਡਰਾਂ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਅਜੇ ਵੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐਮਐਸਪੀ ‘ਤੇ ਕਾਨੂੰਨ ਬਣਾਉਣ’ ਤੇ ਅੜੇ ਹੋਏ ਹਨ। ਜਦੋਂਕਿ, ਕੇਂਦਰ ਸਰਕਾਰ ਨੇ ਵੀ ਡੇਢ ਸਾਲ ਤੱਕ ਕਾਨੂੰਨਾਂ ਨੂੰ ਲਾਗੂ ਨਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰ ਕੇ ਮੁੜ ਗੱਲਬਾਤ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ। ਫੇਰਬਦਲ ਮਗਰੋਂ ਕੇਂਦਰੀ ਮੰਤਰੀ ਮੰਡਲ ਦੀ ਪਹਿਲੀ ਬੈਠਕ ਦੇ ਬਾਅਦ ਉਨ੍ਹਾਂ ਕਿਹਾ ਕਿ ਬੈਠਕ ‘ਚ ਫ਼ੈਸਲਾ ਕੀਤਾ ਗਿਆ ਹੈ ਕਿ ਮੰਡੀਆਂ ਜ਼ਰੀਏ ਕਿਸਾਨਾਂ ਨੂੰ ਇਕ ਲੱਖ ਕਰੋੜ ਰੁਪਏ ਦਾ ਫ਼ਾਇਦਾ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਘੱਟੋ -ਘੱਟ ਸਮਰਥਨ ਮੁੱਲ (ਐੱਮਐੱਸਪੀ) ‘ਤੇ ਫ਼ਸਲਾਂ ਦੀ ਖ਼ਰੀਦ ਜਾਰੀ ਰਹੇਗੀ ਤੇ ਏਪੀਐੱਮਸੀ ਮਾਰਕੀਟ ਜਾਰੀ ਰਹੇਗੀ, ਬਲਕਿ ਹੋਰ ਮਜ਼ਬੂਤ ਬਣਾਈ ਜਾਵੇਗੀ। ਖੇਤੀਬਾੜੀ ਮੰਤਰੀ ਨੇ ਇਹ ਅਪੀਲ ਅਜਿਹੇ ਸਮੇਂ ਕੀਤੀ ਹੈ ਜਦੋਂ ਕਿਸਾਨਾਂ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਅੰਦੋਲਨ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ।

ਪੀਐਮ ਮੋਦੀ ਦੀ ਕੈਬਨਿਟ ਬੈਠਕ ‘ਚ ਵੀਰਵਾਰ ਨੂੰ ਹੋਈ ਜਿਸ ‘ਚ ਸਿਹਤ ਤੇ ਖੇਤੀ ਦੇ ਖੇਤਰ ‘ਚ ਕਈ ਵੱਡੇ ਫੈਸਲੇ ਲਏ ਗਿਆ। ਇਨ੍ਹਾਂ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਬੀਤੇ ਸੱਤ ਸਾਲਾਂ ‘ਚ ਲਗਾਤਾਰ ਕਿਸਾਨਾਂ ਦੇ ਹਿੱਤ ‘ਚ ਕਈ ਫੈਸਲੇ ਲਏ ਹਨ। ਤੋਮਰ ਨੇ ਕਿਹਾ ਕਿ ਪਹਿਲਾਂ ਕਿਹਾ ਗਿਆ ਸੀ ਕਿ ਏਪੀਐਮਸੀ ਨੂੰ ਮਜ਼ਬੂਤ ਕੀਤਾ ਜਾਵੇਗਾ। ਏਪੀਐਮਸੀ ਨੂੰ ਜ਼ਿਆਦਾ ਸੋਧ ਉਪਲਬਧ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਹੁਣ ਕਿਸਾਨ ਇਨਫਰਾਸਟਰਕਚਰ ਫੰਡ ਨੂੰ ਆਤਮਨਿਰਭਰ ਭਾਰਤ ਦੇ ਤਹਿਤ ਵੰਡੇ ਇਕ ਲੱਖ ਕਰੋੜ ਰੁਪਏ ਦਾ ਇਸਤੇਮਾਲ ਏਪੀਐਮਸੀ ਦੁਆਰਾ ਕੀਤਾ ਜਾ ਸਕਦਾ ਹੈ।

ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਏਪੀਐਮਸੀ Agricultural Produce Market Committee, APMC ਨੂੰ ਖ਼ਤਮ ਨਹੀਂ ਕੀਤਾ ਜਾਵੇਗਾ। ਖੇਤੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਏਪੀਐਮਸੀ ਨੂੰ ਕੇਂਦਰ ਦੇ ਇਨਫਰਾਸਟਰਕਚਰ ਫੰਡ ਤੋਂ ਕਰੋੜਾਂ ਰੁਪਏ ਮਿਲਣਗੇ ਜੋ ਉਸ ਨੂੰ ਮਜ਼ਬੂਤ ਕਰਨਗੇ। ਇਸ ਨਾਲ ਕਿਸਾਨਾਂ ਨੂੰ ਜ਼ਿਆਦਾ ਮੁਨਾਫ਼ਾ ਪਹੁੰਚੇਗਾ। ਦੂਜੇ ਪਾਸੇ ਸਿਹਤ ਮੰਤਰੀ ਮਨਸੁਖ ਮੰਡਾਵਿਆ ਨੇ ਸਿਹਤ ਦੇ ਖੇਤਰ ‘ਚ ਹੋਏ ਵੱਡੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰਾਂ ‘ਚ ਹੋਈਆਂ ਸਮੱਸਿਆਵਾਂ ਤੋਂ ਨਜਿਠਣ ਲਈ 23 ਹਜ਼ਾਰ ਕਰੋੜ ਰੁਪਏ ਦਾ ਪੈਕੇਜ ਦਿੱਤਾ ਜਾਵੇਗਾ। ਇਸ ਦਾ ਇਸਤੇਮਾਲ ਕੇਂਦਰ ਤੇ ਸੂਬਾ ਸਰਕਾਰਾਂ ਸੰਯੁਕਤ ਰੂਪ ਨਾਲ ਕਰੇਗੀ।

ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ LTC Bill ‘ਤੇ ਲਿਆ ਵੱਡਾ ਫੈਸਲਾ, 50 ਲੱਖ ਤੋਂ ਜ਼ਿਆਦਾ ਨੂੰ ਮਿਲੇਗਾ ਫਾਇਦਾ

0

ਕੇਂਦਰੀ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਕਰਮਚਾਰੀ ਐਲਟੀਸੀ ਕੈਸ਼ ਵਾਊਚਰ ਸਕੀਮ ਦਾ ਫਾਇਦਾ ਅੱਗੇ ਵੀ ਮਿਲੇਗਾ। ਹੁਣ 31 ਮਾਰਚ 2021 ਜਾਂ ਉਸ ਤੋਂ ਪਹਿਲਾਂ ਦੇ ਕੀਤੇ ਗਏ ਖਰਚ ਦੇ ਸਾਰੇ ਬਿਲ ਹੁਣ ਜਮਾਂ ਕਰ ਸਕਦੇ ਹਨ। ਉਨ੍ਹਾਂ ਦੇ ਬਿਲ ਪਾਸ ਹੋ ਜਾਣਗੇ। ਕੇਂਦਰ ਸਰਕਾਰ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ। ਦੱਸ ਦਈਏ ਇਸ ਦੀ ਅੰਤਮ ਤਾਰੀਖ 31 ਮਈ 2021 ਸੀ। ਸਰਕਾਰ ਨੇ ਇਸ ਦਾ ਆਦੇਸ਼ ਜਾਰੀ ਕਰ ਦਿੱਤਾ ਹੈ।

ਫਾਇਨੈਂਸ ਮਨੀਸਟਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਐਲਟੀਸੀ ਸਪੇਸ਼ਲ ਕੈਸ਼ ਪੈਕੇਜ ਸਕੀਮ ਨੂੰ ਲੈ ਕੇ ਕਈ ਡਿਪਾਰਟਮੇਂਟ ਵਲੋਂ ਬੇਨਤੀ ਆ ਰਿਹਾ ਹੈ। 31 ਮਈ ਦੀ ਤਾਰੀਖ ਤੋਂ ਬਾਅਦ ਵੀ ਬਿਲ ਕਲਿਅਰ ਕੀਤੇ ਜਾਣ। ਕਈ ਕਰਮਚਾਰੀ ਕੋਵਿਡ – 19 ਦੇ ਕਾਰਨ ਬਿਲ ਨਹੀਂ ਦੇ ਪਾਏ ਸਨ। ਅੰਡਰ ਸੈਕ੍ਰੇਟਰੀ ਸੁਨਿਲ ਕੁਮਾਰ ਨੇ ਦੱਸਿਆ ਕਿ ਐਲਟੀਸੀ ਪੈਕੇਜ ਦਾ ਮੁਨਾਫ਼ਾ ਚੁੱਕਣ ਲਈ ਕੇਂਦਰੀ ਕਰਮਚਾਰੀਆਂ ਨੂੰ ਇਹ ਰਾਹਤ ਦਿੱਤੀ ਗਈ ਹੈ। ਮਹਾਮਾਰੀ ਦੇ ਕਾਰਨ ਕਈ ਲੋਕ ਬਿਲ ਜਮਾਂ ਨਹੀਂ ਕਰ ਪਾਏ ਸਨ। ਉਨ੍ਹਾਂ ਦੇ ਕੋਲ ਇੱਕ ਹੋਰ ਮੌਕਾ ਹੈ।

ਦੱਸ ਦਈਏ ਕੇਂਦਰ ਸਰਕਾਰ ਨੇ ਪਿਛਲੇ ਸਾਲ ਇਸ ਸਕੀਮ ਨੂੰ ਸ਼ੁਰੂ ਕੀਤਾ ਸੀ। ਉਸ ਸਮੇਂ ਆਉਣ ਜਾਣ ‘ਤੇ ਰੋਕ ਦੇ ਕਾਰਨ ਕਰਮਚਾਰੀਆਂ ਲਈ ਐਲਟੀਸੀ ‘ਤੇ ਸਫ਼ਰ ਕਰਨਾ ਮੁਸ਼ਕਲ ਸੀ। ਇਸ ਯੋਜਨਾ ਦੇ ਤਹਿਤ ਕਰਮਚਾਰੀ ਨੂੰ ਯਾਤਰਾ ਭੱਤੇ ਦੇ ਬਜਾਏ ਨਕਦ ਭੁਗਤਾਨ ਮਿਲੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਸਕੀਮ ਨਾਲ ਕਰਮਚਾਰੀਆਂ ਨੂੰ ਜ਼ਿਆਦਾ ਪੈਸਾ ਮਿਲੇਗਾ। ਜਦੋਂ ਪੈਸਾ ਹੋਵੇਗਾ ਤਾਂ ਉਹ ਉਸ ਨੂੰ ਖਰਚ ਵੀ ਕਰਨਗੇ। ਇਸ ਤੋਂ ਮਾਲੀ ਹਾਲਤ ਨੂੰ ਹੁਲਾਰਾ ਮਿਲੇਗਾ।

ਕਿਸਾਨਾਂ ਲਈ ਚੰਗੀ ਖ਼ਬਰ, ਭਲਕੇ ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਮੌਨਸੂਨ ਦੇਵੇਗਾ ਦਸਤਕ

0

Weather Updates : ਜਲਦ ਹੀ ਗਰਮੀ ਤੋਂ ਰਾਹਤ ਦੀ ਖ਼ਬਰ ਹੈ। ਮੌਨਸੂਨ 10 ਜੁਲਾਈ ਤੋਂ ਦਿੱਲੀ ਦੇ ਨਾਲ ਦੇ ਰਾਜਾਂ ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ‘ਚ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ ਬੰਗਾਲ ਦੀ ਖਾੜੀ ਤੋਂ ਆਉਂਦੀਆਂ ਅਤੇ ਉੱਤਰ ਪੱਛਮੀ ਭਾਰਤ ‘ਚ ਫੈਲਦੀਆਂ ਨਮੀ ਵਾਲੀਆਂ ਤੇਜ਼ ਹਵਾਵਾਂ ਦੇ ਅਧਾਰ ਤੇ ਵਿਕਾਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

10 ਜੁਲਾਈ ਤੋਂ ਰਾਹਤ ਦੀ ਉਮੀਦ
ਕਿਹਾ ਗਿਆ ਹੈ ਕਿ ਵੀਰਵਾਰ ਨੂੰ ਦੱਖਣ-ਪੱਛਮੀ ਮੌਨਸੂਨ ਮੁੜ ਸ਼ੁਰੂ ਹੋਣ ਦੇ ਸੰਕੇਤ ਮਿਲੇ ਸਨ ਅਤੇ ਇਸ ਦੇ ਕਾਰਨ ਅੱਜ ਤੋਂ ਪੂਰਬੀ ਭਾਰਤ (ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜੋਰਮ ਅਤੇ ਤ੍ਰਿਪੁਰਾ) ‘ਚ ਬਾਰਸ਼ ਦੀ ਤੀਬਰਤਾ ਘਟਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ, “ਬੰਗਾਲ ਦੀ ਖਾੜੀ ‘ਤੇ ਨਮੀ ਦੀਆਂ ਤੇਜ਼ ਹਵਾਵਾਂ ਹੌਲੀ ਹੌਲੀ ਪੂਰਬੀ ਭਾਰਤ ਦੇ ਕੁਝ ਹਿੱਸਿਆਂ ‘ਤੇ ਸਥਾਪਤ ਹੋਣ ਦੀ ਸੰਭਾਵਨਾ ਹੈ। ਇਸ ਦੀ 10 ਜੁਲਾਈ ਤੱਕ ਉੱਤਰ ਪੱਛਮੀ ਭਾਰਤ ਵਿੱਚ ਪੰਜਾਬ ਅਤੇ ਉੱਤਰੀ ਹਰਿਆਣਾ ਵਿੱਚ ਫੈਲਣ ਦੀ ਸੰਭਾਵਨਾ ਹੈ।”

ਇਸ ਦੇ ਅਨੁਸਾਰ, ਦੱਖਣ-ਪੱਛਮੀ ਮੌਨਸੂਨ 10 ਜੁਲਾਈ ਦੇ ਆਸ ਪਾਸ, ਪੱਛਮੀ ਉੱਤਰ ਪ੍ਰਦੇਸ਼ ਦੇ ਬਾਕੀ ਹਿੱਸਿਆਂ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਕੁਝ ਹੋਰ ਹਿੱਸਿਆਂ ਵਿੱਚ ਚਲੇ ਜਾਣ ਦੀ ਸੰਭਾਵਨਾ ਹੈ। ਸ਼ਨੀਵਾਰ ਨੂੰ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਹੋਈ ਬਾਰਸ਼ ਨੇ ਪੈ ਰਹੀ ਗਰਮੀ ਤੋਂ ਕੁਝ ਰਾਹਤ ਲਿਆਂਦੀ ਪਰ ਮਾਹੌਲ ਫਿਰ ਗਰਮ ਹੋ ਗਿਆ।

ਮੌਨਸੂਨ ਦੇ ਆਉਣ ਨਾਲ ਲੋਕਾਂ ਨੂੰ ਮਿਲੇਗੀ ਰਾਹਤ
ਮੌਨਸੂਨ ਦੇ ਵਾਧੇ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇਗੀ ਜੋ ਪਿਛਲੇ ਇੱਕ ਹਫਤੇ ਤੋਂ ਗਰਮ ਨਾਲ ਜੂਝ ਰਹੇ ਹਨ, ਜਦੋਂ ਵੱਧ ਤੋਂ ਵੱਧ ਤਾਪਮਾਨ 40 ਤੋਂ 43.5 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 27 ਤੋਂ 31 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ। ਇਨ੍ਹਾਂ ਸਥਿਤੀਆਂ ਦੇ ਪ੍ਰਭਾਵ ਅਧੀਨ, ਮੱਧ ਭਾਰਤ (ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ) ਵਿੱਚ ਹਲਕੀ ਬਾਰਸ਼ ਦੀ ਸੰਭਾਵਨਾ ਹੈ।

ਆਈਐਮਡੀ ਨੇ ਕਿਹਾ ਕਿ ਉੱਤਰ-ਪੱਛਮੀ ਭਾਰਤ ਵਿੱਚ ਅੱਜ ਤੋਂ ਵਿਆਪਕ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਕਿ ਅੱਜ ਤੋਂ ਹਿਮਾਚਲ ਪ੍ਰਦੇਸ਼ ਵਿੱਚ ਅਤੇ 10 ਜੁਲਾਈ ਤੋਂ ਉੱਤਰ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਇਹ ਵੀ ਕਿਹਾ ਕਿ ਦੱਖਣ-ਪੱਛਮੀ ਮੌਨਸੂਨ ਅਰਬ ਸਾਗਰ ‘ਤੇ ਤੇਜ਼ੀ ਲਿਆ ਰਿਹਾ ਹੈ, ਜਿਸ ਕਾਰਨ ਅੱਜ ਤੋਂ ਪੱਛਮੀ ਤੱਟ’ ਤੇ ਮੀਂਹ ਦੀਆਂ ਗਤੀਵਿਧੀਆਂ ਵਧੀਆਂ ਹਨ। ਕਿਹਾ ਗਿਆ ਹੈ, ” ਅੱਜ ਤੋਂ ਕੋਕਨ, ਗੋਆ, ਤੱਟ ਕਰਨਾਟਕ, ਕੇਰਲਾ ਅਤੇ ਮਾਹੇ ਦੇ ਇਲਾਕਿਆਂ ‘ਚ ਤੇਜ਼ ਮੀਂਹ ਦੀ ਸੰਭਾਵਨਾ ਹੈ।

ਦੇਸ਼ ਵਿੱਚ ਅੱਜ ਤੋਂ ਮੌਸਮ ‘ਚ ਬਦਲਾਵ
ਆਈਐਮਡੀ ਦੇ ਅਨੁਸਾਰ ਪੂਰਬੀ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਝਾਰਖੰਡ, ਉੜੀਸਾ, ਦੱਖਣੀ ਅਤੇ ਪੂਰਬੀ ਮੱਧ ਪ੍ਰਦੇਸ਼, ਵਿਦਰਭ, ਤੇਲੰਗਾਨਾ, ਕੋਂਕਣ ਅਤੇ ਗੋਆ, ਤੱਟ ਕਰਨਾਟਕ, ਕੇਰਲਾ ਦੇ ਕੁਝ ਹਿੱਸੇ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਛੱਤੀਸਗੜ ਦੇ ਹਿੱਸੇ ਵਿੱਚ ਕਈ ਥਾਵਾਂ ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ।

ਆਈਐਮਡੀ ਦੇ ਅਨੁਸਾਰ, ਇੱਕ ਜਾਂ ਦੋ ਥਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਉੱਤਰ ਪ੍ਰਦੇਸ਼, ਸਿੱਕਮ, ਬਿਹਾਰ, ਕੇਂਦਰੀ ਹਿੱਸਿਆਂ ਅਤੇ ਉੱਤਰ ਪ੍ਰਦੇਸ਼, ਉਤਰਾਖੰਡ ਦੇ ਪਹਾੜੀ ਹਿੱਸਿਆਂ, ਅੰਦਰੂਨੀ ਕਰਨਾਟਕ ਦੇ ਕੁਝ ਹਿੱਸੇ, ਮਰਾਠਵਾੜਾ, ਲਕਸ਼ਦੀਪ ਅਤੇ ਤੱਟਵਰਤੀ ਆਂਧਰਾ ਪ੍ਰਦੇਸ਼ ਵਿੱਚ ਹੋ ਸਕਦੀ ਹੈ। ਪੱਛਮੀ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਦੇ ਕੁਝ ਹਿੱਸਿਆਂ, ਮੱਧ ਮਹਾਰਾਸ਼ਟਰ, ਹਰਿਆਣਾ, ਪੰਜਾਬ, ਦਿੱਲੀ, ਦੱਖਣੀ ਗੁਜਰਾਤ, ਰਾਇਲਸੀਮਾ ਅਤੇ ਤਾਮਿਲਨਾਡੂ ਵਿਚ ਇਕ ਜਾਂ ਦੋ ਥਾਵਾਂ ਤੇ ਅੱਜ ਵੀ ਦਰਮਿਆਨੀ ਬਾਰਸ਼ ਹੋ ਸਕਦੀ ਹੈ।

ਸਿਹਤ ਮੰਤਰੀ ਬਦਲੇ ਜਾਣ ‘ਤੇ Rahul Gandhi ਨੇ ਕੱਸਿਆ ਤੰਜ਼, ‘ਹੁਣ ਟੀਕਿਆਂ ਦੀ ਕਮੀ ਨਹੀਂ ਹੋਵੇਗੀ’

0

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰੀ ਸਿਹਤ ਮੰਤਰੀ ਦੇ ਅਹੁਦੇ ਤੋਂ ਡਾ.ਹਰਸ਼ਵਰਧਨ ਨੂੰ ਹਟਾਏ ਜਾਣ ਅਤੇ ਮਨਸੁਖ ਮਾਂਡਵੀਆ ਨੂੰ ਇਹ ਜ਼ਿੰਮੇਵਾਰੀ ਸੌਂਪੇ ਜਾਣ ਨੂੰ ਲੈ ਕੇ ਵੀਰਵਾਰ ਨੂੰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸਦਾ ਮਤਲੱਬ ਹੈ ਕਿ ਹੁਣ ਦੇਸ਼ ‘ਚ ਟੀਕਿਆਂ ਦੀ ਕਮੀ ਨਹੀਂ ਹੋਵੇਗੀ। ਉਨ੍ਹਾਂ ਨੇ ‘ਚੇਂਜ’ ਹੈਸ਼ਟੈਗ ਨਾਲ ਟਵੀਟ ਕੀਤਾ, ‘‘ਇਸ ਦਾ ਮਤਲੱਬ ਹੈ ਕਿ ਹੁਣ ਟੀਕਿਆਂ ਦੀ ਹੋਰ ਕਮੀ ਨਹੀਂ ਹੋਵੇਗੀ।’’

ਭਾਜਪਾ ਬੁਲਾਰੇ ਗੌਰਵ ਭਾਟੀਆ ਨੇ ਰਾਹੁਲ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਗੈਰ-ਜ਼ਿੰਮੇਵਾਰ ਹਨ ਅਤੇ ਬਿਨ੍ਹਾਂ ਕਿਸੇ ਵਜ੍ਹਾ ਤੋਂ ਆਲੋਚਨਾ ਕਰਦੇ ਹਨ। ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਕਿਹਾ ਕਿ ਨਵੇਂ ਸਿਹਤ ਮੰਤਰੀ ਦਾ ਪਹਿਲਾਂ ਕੰਮ ਦੇਸ਼ ਵਿਚ ਟੀਕਿਆਂ ਦੀ ਉੱਚਿਤ ਸਪਲਾਈ ਯਕੀਨੀ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਨਵੇਂ ਸਿਹਤ ਮੰਤਰੀ ਦਾ ਪਹਿਲਾ ਕੰਮ ਇਹ ਯਕੀਨੀ ਕਰਨਾ ਹੋਵੇਗਾ ਕਿ ਟੀਕਿਆਂ ਦੀ ਉੱਚਿਤ ਸਪਲਾਈ ਹੋਵੇ।

ਕੇਂਦਰ ਨੂੰ ਵਜ਼ੀਫ਼ਾ ਘੋਟਾਲੇ ਦੀ ਜਾਂਚ ਰਿਪੋਰਟ ਨਾ ਭੇਜ ਕੇ ਆਪਣੇ ਭ੍ਰਿਸ਼ਟ ਮੰਤਰੀਆਂ ਨੂੰ ਬਚਾਅ ਰਹੀ ਕੈਪਟਨ ਸਰਕਾਰ : ਹਰਪਾਲ ਸਿੰਘ ਚੀਮਾ

0

ਕੇਂਦਰ ਸਰਕਾਰ ਦਲਿਤ ਵਿਦਿਆਰਥੀਆਂ ਦੀ ਵਜ਼ੀਫ਼ਾ ਰਾਸ਼ੀ ’ਚ ਹੇਰਾਫੇਰੀ ਕਰਨ ਵਾਲੇ ਮੁੱਖ ਮੰਤਰੀ ਤੇ ਮੰਤਰੀਆਂ ਖ਼ਿਲਾਫ਼ ਕਾਰਵਾਈ ਕਰੇ

ਕੇਂਦਰ ਸਰਕਾਰ ਵਜ਼ੀਫ਼ਾ ਰਾਸ਼ੀ ਜਾਰੀ ਕਰਕੇ ਵਿਦਿਆਰਥੀਆਂ ਦਾ ਭਵਿੱਖ ਕਰੇ ਸੁਰੱਖਿਅਤ

ਚੰਡੀਗੜ੍ਹ : ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਵਜ਼ੀਫ਼ਾ ਰਾਸ਼ੀ ਵਿੱਚ ਘੁਟਾਲਾ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਅਲੋਚਨਾ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਵਜ਼ੀਫਾ ਘੁਟਾਲੇ ਦੀ ਜਾਂਚ ਰਿਪੋਰਟ ਕੇਂਦਰ ਸਰਕਾਰ ਨੂੰ ਨਾ ਭੇਜ ਕੇ ਆਪਣੇ ਭ੍ਰਿਸ਼ਟ ਮੰਤਰੀਆਂ ਅਤੇ ਸੰਤਰੀਆਂ ਨੂੰ ਬਚਾਅ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਮੰਤਰਾਲੇ ਅਤੇ ਰਾਸ਼ਟਰੀ ਐਸ.ਸੀ ਕਮਿਸ਼ਨ ਵੱਲੋਂ ਰਾਜ ਦੇ ਉਚ ਅਧਿਕਾਰੀ ਕਿਰਪਾ ਸੰਕਰ ਸਰੋਜ ਦੀ ਜਾਂਚ ਰਿਪੋਰਟ ਅਤੇ ਮੰਤਰੀਆਂ ਵੱਲੋਂ ਤਿਆਰ ਕੀਤੀ ਰਿਪੋਰਟ ਸਮੇਤ ਪੰਜਾਬ ਸਰਕਾਰ ਦੀ ਕਾਰਵਾਈ ਰਿਪੋਰਟ ਦੀ ਮੰਗ ਕੀਤੀ ਗਈ ਹੈ।

ਵੀਰਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਪੋਸਟ ਮੈਟ੍ਰਿਕ ਵਜ਼ੀਫਾ ਘੁਟਲੇ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਤੋਂ ਕਰਵਾਏ ਅਤੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੰਤਰੀ ਸਾਧੂ ਸਿੰਘ ਧਰਮਸੋਤ ਤੇ ਮਨਪ੍ਰੀਤ ਬਾਦਲ ਅਤੇ ਅਧਿਕਾਰੀਆਂ ਦੇ ਖ਼ਿਲਾਫ਼ ਸ਼ਖਤ ਕਾਰਵਾਈ ਕਰੇ।
ਚੀਮਾ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਦਲਿਤ ਵਿਦਿਆਰਥੀਆਂ ਦੀ ਵਜ਼ੀਫ਼ਾ ਰਾਸ਼ੀ ਵਿੱਚ ਕਰੋੜਾਂ ਰੁਪਏ ਦਾ ਗਬਨ ਕੀਤਾ ਹੈ, ਜਿਸ ਦੀ ਜਾਂਚ ਪੰਜਾਬ ਸਰਕਾਰ ਦੇ ਉਚ ਅਧਿਕਾਰੀ ਕਿਰਪਾ ਸੰਕਰ ਸਰੋਜ ਵੱਲੋਂ ਕੀਤੀ ਗਈ ਸੀ ਅਤੇ ਇਸ ਰਿਪੋਰਟ ਤੋਂ ਸਾਫ਼ ਪਤਾ ਚੱਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸਮ ਖ਼ਾਸ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਦੇਖ਼ਰੇਖ ਵਿੱਚ 63.91 ਕਰੋੜ ਰੁਪਏ ਦਾ ਘੁਟਾਲਾ ਹੋਇਆ ਸੀ ਅਤੇ 39 ਕਰੋੜ ਰੁਪਏ ਨਾਲ ਸੰਬੰਧਤ ਰਿਕਾਰਡ ਹੀ ਗਾਇਬ ਕੀਤਾ ਗਿਆ ਹੈ। ਜਦੋਂ ਕਿ ਅਜਿਹੀਆਂ ਵਿਦਿਅਕ ਸੰਸਥਾਵਾਂ ਨੂੰ 16.91 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਕੀਤਾ ਗਿਆ, ਜਿਨਾਂ ਖ਼ਿਲਾਫ਼ ਆਡਿਟ ਟੀਮ ਨੇ 8 ਕਰੋੜ ਰੁਪਏ ਦੀ ਵਸੂਲੀ ਦੀ ਸਿਫਾਰਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਤੋਂ ਪਤਾ ਲਗਦਾ ਹੈ ਕਿ ਰਾਜ ਖ਼ਜ਼ਾਨੇ ਵਿੱਚੋਂ 24.91 ਕਰੋੜ ਤੋਂ ਵੱਧ ਦਾ ਡਾਕਾ ਮਾਰਿਆ ਗਿਆ ਹੈ।
ਆਪ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਸਮਾਜਿਕ ਕਲਿਆਣਾ ਮੰਤਰੀ ਵੱਲੋਂ ਨਕਲੀ ਕਾਲਜਾਂ ਦੇ ਪ੍ਰਬੰਧਕਾਂ ਨੂੰ ਵਜ਼ੀਫ਼ਾ ਰਾਸ਼ੀ ਦਿੱਤੀ ਗਈ, ਜਿਸ ਕਾਰਨ ਅਸਲ ਕਾਲਜਾਂ ਵਿੱਚ ਪੜ੍ਹਦੇ ਲੱਖਾਂ ਦਲਿਤ ਵਿਦਿਆਰਥੀਆਂ ਨੂੰ ਵਿਦਿਆ ਤੋਂ ਵਾਂਝੇ ਕਰ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਲੋਚਨਾ ਕਰਦਿਆਂ ਚੀਮਾ ਨੇ ਕਿਹਾ ਆਪਣੇ ਸਾਥੀ ਮੰਤਰੀ ਨੂੰ ਮੰਤਰੀਆਂ ਦੀ ਕਮੇਟੀ ਤੋਂ ਹੀ ਵਜ਼ੀਫ਼ਾ ਘੁਟਾਲੇ ਵਿੱਚ ਕਲੀਨ ਚਿੱਟ ਦਿਵਾਉਣ ਦਾ ਸ਼ਾਨਦਾਰ ਨਾਟਕ ਕੀਤਾ ਗਿਆ। ਇਸ ਦੇ ਨਾਲ ਹੀ ਕਮੇਟੀ ਨੇ ਜਾਂਚ ਕਰਨ ਵਾਲੇ ਉਚ ਅਧਿਕਾਰੀ ’ਤੇ ਗੰਭੀਰ ਟਿੱਪਣੀ ਕੀਤੀ ਅਤੇ ਕੈਪਟਨ ਸਰਕਾਰ ਨੇ ਉਸ ਅਧਿਕਾਰੀ ਦਾ ਵਿਭਾਗ ਹੀ ਬਦਲ ਦਿੱਤਾ। ਚੀਮਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ਾ ਰਾਸ਼ੀ ਦਾ ਬਕਾਇਆ ਪੈਸਾ ਜਾਰੀ ਕੀਤਾ ਜਾਵੇ, ਤਾਂ ਜੋ ਦਲਿਤ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਹੋ ਜਾਵੇ। ਇਸ ਦੇ ਨਾਲ ਕੇਂਦਰ ਦੀ ਏਜੰਸੀ ਤੋਂ ਵਜ਼ੀਫ਼ਾ ਘੁਟਾਲੇ ਦੀ ਮੁਕੰਮਲ ਜਾਂਚ ਕਰਵਾਈ ਜਾਵੇ ਅਤੇ ਪੰਜਾਬ ਦੇ ਸਮਾਜਿਕ ਕਲਿਆਣ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖ਼ਿਲਾਫ਼ ਲੱਖਾਂ ਵਿਦਿਆਰਥੀਆਂ ਦਾ ਜੀਵਨ ਬਰਬਾਦ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਜਾਵੇ।

ਪੰਜਾਬ ਦੇ ਨਾਮਵਰ ਖਿਡਾਰੀ ਵੱਡੀ ਗਿਣਤੀ ‘ਚ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ

0

ਮਹਾਨ ਖ਼ਿਡਾਰੀਆਂ ਦੇ ਮਾਰਗ ਦਰਸ਼ਨ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੀ ਰਾਜਸੱਤਾ ‘ਚ ਪਹੁੰਚੇਗੀ: ਜਰਨੈਲ ਸਿੰਘ

ਖਿਡਾਰੀਆਂ ਦੀ ਲਲਕਾਰ, ਪੰਜਾਬ ‘ਚੋਂ ਭ੍ਰਿਸ਼ਟਾਚਾਰ ਹਟਾਉਣ ਲਈ ਕੇਜਰੀਵਾਲ ਦੀ ਸਰਕਾਰ ਲਿਆਵਾਂਗੇ

ਚੰਡੀਗੜ੍ਹ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਕਾਫ਼ਲੇ ਵਿੱਚ ਉਦੋਂ ਭਾਰੀ ਵਾਧਾ ਜਦੋਂ ਪੰਜਾਬ ਦੇ ਨਾਮਵਰ ਖ਼ਿਡਾਰੀ ਅਰਵਿੰਦ ਕੇਜਰੀਵਾਲ ਦੀਆਂ ਲੋਕ ਹਿਤੈਸੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਨਾਂ ਖ਼ਿਡਾਰੀਆਂ ਦਾ ਆਪ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ, ਖੇਡ ਵਿੰਗ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਅਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪਾਰਟੀ ਦੇ ਚੰਡੀਗੜ ਸਥਿਤ ਮੁੱਖ ਦਫ਼ਤਰ ਵਿੱਚ ਰਸਮੀ ਤੌਰ ‘ਤੇ ਸਵਾਗਤ ਕੀਤਾ।

ਪੰਜਾਬ ਅਤੇ ਭਾਰਤ ਦਾ ਨਾਂਅ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਰੌਸ਼ਨ ਕਰਨ ਵਾਲੇ ਜਿਮਨਾਸਟਿਕ ਖਿਡਾਰੀ ਸੋਹਨ ਲਾਲ ਲੋਟੇ, ਰੋਕਬਾਲ ਅਮਚੁਇਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਧਰਮਵੀਰ ਸਿੰਘ, ਸਾਬਕਾ ਐਸ.ਪੀ ਪ੍ਰਗਟ ਸਿੰਘ, ਸਮਾਜ ਸੇਵੀ ਸੁਖਵਿੰਦਰ ਸਿੰਘ ਖੁਸ਼ਰੋਪੁਰ, ਸਾਬਕਾ ਡੀ.ਐਸ.ਪੀ ਅਤੇ ਰੈਸਲਰ ਸ਼ੇਰ ਏ ਹਿੰਦ ਅਤੇ ਪੰਜਾਬ ਟਾਇਗਰ ਪਿਆਰਾ ਸਿੰਘ, ਸਾਬਕਾ ਪੁਲੀਸ ਅਧਿਕਾਰੀ ਬਾਜ ਸਿੰਘ,ਸਾਬਕਾ ਡੀ.ਐਸ.ਪੀ ਅਵਤਾਰ ਸਿੰਘ ਅਤੇ ਲੁਧਿਆਣਾ ਦੇ ਉਘੇ ਸਮਾਜ ਸੇਵੀ ਗੁਰਚਰਨ ਸਿੰਘ ਰਾਜਪੂਤ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਨਾਂ ਕੌਮੀ ਅਤੇ ਕੌਮਾਂਤਰੀ ਖ਼ਿਡਾਰੀਆਂ ਸਮੇਤ ਸਾਬਕਾ ਪੁਲੀਸ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹਰ ਵਰਗ ਦੇ ਲੋਕ ਆਪ ਵਿੱਚ ਸ਼ਾਮਲ ਹੋ ਰਹੇ ਹਨ। ਉਨਾਂ ਕਿਹਾ ਕਿ ਇਨਾਂ ਮਹਾਨ ਖ਼ਿਡਾਰੀਆਂ, ਸਾਬਕਾ ਪੁਲੀਸ ਅਧਿਕਾਰੀਆਂ ਅਤੇ ਸਮਾਜ ਸੇਵੀਆਂ ਦੇ ਮਾਰਗ ਦਰਸ਼ਨ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੀ ਰਾਜਸੱਤਾ ਤੱਕ ਪਹੁੰਚੇਗੀ।

ਇਸ ਸਮੇਂ ਸੋਹਣ ਲਾਲ ਲੋਟੇ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੋਂ ਮੁਕਤੀ ਪਾਉਣ ਲਈ ਕੇਜਰੀਵਾਲ ਦੀ ਪਾਰਟੀ ਲਿਆਂਵਾਂਗੇ ਅਤੇ ਭ੍ਰਿਸ਼ਟਾਚਾਰੀਆਂ ਨੂੰ ਹਰਾਵਾਂਗੇ। ਸ਼ੇਰੇ ਹਿੰਦ ਪੰਜਾਬ ਅਤੇ ਪੰਜਾਬ ਟਾਇਗਰ ਖ਼ਿਤਾਬੀ ਪਿਆਰਾ ਸਿੰਘ ਨੇ ਕਿਹਾ ਪੰਜਾਬ ਇਸ ਸਮੇਂ ਭ੍ਰਿਸ਼ਟਾਚਾਰ ਵਿੱਚ ਜਕੜਿਆ ਹੋਇਆ ਹੈ। ਪੰਜਾਬ ਦੀ ਸਰਕਾਰ ਵਿੱਚ ਅਕਾਲੀ ਹੋਣ ਜਾਂ ਕਾਂਗਰਸੀ ਇਨਾਂ ਦਾ ਸਰਕਾਰ ਚਲਾਉਣ ਦਾ ਨਿਯਮ ਲੁੱਟ ਕਰਨਾ ਹੀ ਰਿਹਾ ਹੈ। ਇਨਾਂ ਬੇਈਮਾਨੀ ਪਾਰਟੀਆਂ ਦਾ ਰਾਜ ਬਦਲਣ ਲਈ ਅਤੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣਾਉਣ ਲਈ ਹੁੱਣ ਪੰਜਾਬ ਦੇ ਖ਼ਿਡਾਰੀ ਮੈਦਾਨ ਵਿੱਚ ਉਤਰ ਚੁੱਕੇ ਹਨ।

Ampere Electric Scooter ਦੀ ਖਰੀਦ ਹੋਈ ਅਸਾਨ, ਕੀਮਤ ‘ਚ ਹੋਈ 20,000 ਤੱਕ ਦੀ ਕਟੌਤੀ

0

Ampere Electric Scooter ਗੁਜਰਾਤ ਵਿਚ ਬਹੁਤ ਸਸਤੇ ਹੋ ਗਏ ਹਨ। ਗੁਜਰਾਤ ‘ਚ ਆਪਣੀ ਈਵੀ ਨੀਤੀ 2021 ਦੀ ਘੋਸ਼ਣਾ ਕਰਨ ਤੋਂ ਬਾਅਦ ਐਂਪੇਅਰ ਇਲੈਕਟ੍ਰਿਕ ਸਕੂਟਰਾਂ ਦੀ ਕੀਮਤ ਹੇਠਾਂ ਆ ਗਈ ਹੈ, ਜਿਸ ਕਾਰਨ ਹੁਣ ਗਾਹਕ ਉਨ੍ਹਾਂ ਨੂੰ ਭਾਰੀ ਛੋਟਾਂ ਨਾਲ ਖਰੀਦ ਸਕਦੇ ਹਨ।

ਈਵੀ ਨੀਤੀ 2021 ਦਾ ਉਦੇਸ਼ ਦੇਸ਼ ਭਰ ਵਿਚ ਇਲੈਕਟ੍ਰਿਕ ਵਾਹਨਾਂ ਨੂੰ ਪ੍ਰਸਿੱਧ ਬਣਾਉਣਾ ਹੈ ਤਾਂ ਜੋ ਲੋਕ ਇਲੈਕਟ੍ਰਿਕ ਵਾਹਨ ਖਰੀਦ ਸਕਣ ਅਤੇ ਬਾਲਣ ਦੇ ਸਧਾਰਨ ਵਾਹਨਾਂ ਨੂੰ ਛੱਡ ਕੇ ਵਾਤਾਵਰਣ ਦੀ ਸੁਰੱਖਿਆ ਵਿਚ ਹਿੱਸਾ ਲੈ ਸਕਣ। ਇਸ ਦੇ ਨਾਲ ਹੀ ਈਵੀ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਹੁਣ ਐਂਪੇਅਰ ਇਲੈਕਟ੍ਰਿਕ ਸਕੂਟਰ ਦੀਆਂ ਕੀਮਤਾਂ ਵਿਚ ਤਕਰੀਬਨ 20,000 ਰੁਪਏ ਦੀ ਕਟੌਤੀ ਕੀਤੀ ਗਈ ਹੈ।

ਜੇਕਰ ਐਂਪਾਇਰ ਇਲੈਕਟ੍ਰਿਕ ਸਕੂਟਰ ਦੀਆਂ ਪੁਰਾਣੀਆਂ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਮੈਗਨਸ ਦੀ ਕੀਮਤ 74,990 ਰੁਪਏ ਸੀ, ਹੁਣ ਗੁਜਰਾਤ ਵਿਚ ਖਰੀਦਦਾਰਾਂ ਨੂੰ ਇਸ ਦੇ ਲਈ 47,990 ਰੁਪਏ ਦੇਣੇ ਪੈਣਗੇ।

ਪਿਛਲੇ ਕੁਝ ਮਹੀਨਿਆਂ ਵਿੱਚ, ਬਹੁਤ ਸਾਰੇ ਇਲੈਕਟ੍ਰਿਕ ਸਕੂਟਰ ਅਤੇ ਸਾਈਕਲ ਨਿਰਮਾਤਾਵਾਂ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਕੀਤੀ ਹੈ, ਸਮੇਤ ਰਿਵਾਲਟ ਮੋਟਰਜ਼, ਜਿਸਦਾ ਆਰਵੀ 400 ਇਲੈਕਟ੍ਰਿਕ ਮੋਟਰਸਾਈਕਲ ਗਾਹਕਾਂ ਦੁਆਰਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮੋਟਰਸਾਈਕਲ ਇਸ ਦੀ ਸ਼ੁਰੂਆਤ ਤੋਂ ਹੀ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਸੀ, ਪਰ ਹੁਣ ਇਹ ਬਾਜ਼ਾਰ ਦੇ ਰਿਕਾਰਡ ਨੂੰ ਤੋੜ ਰਹੀ ਹੈ।

ਮਨੀਸ਼ ਤਿਵਾੜੀ ਨੇ ਨਵਜੋਤ ਸਿੱਧੂ ‘ਤੇ ਕਸਿਆ ਤੰਜ, ਕੈਪਟਨ ਦੀ ਕੀਤੀ ਹਮਾਇਤ

0

ਪੰਜਾਬ ਕਾਂਗਰਸ ‘ਚ ਚੱਲ ਰਹੇ ਕਲੇਸ਼ ਦੌਰਾਨ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਿੱਧੂ ਵੱਲੋਂ ਟਵਿੱਟਰ ‘ਤੇ ਸੂਬਾ ਸਰਕਾਰ ਖਿਲਾਫ ਵਾਰ-ਵਾਰ ਦਿੱਤੇ ਗਏ ਬਿਆਨਾਂ ਵਿਚਕਾਰ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਵਿੰਨ੍ਹਿਆ ਹੈ।

ਮਨੀਸ਼ ਤਿਵਾੜੀ ਨੇ ਕਿਹਾ, “ਸੂਬੇ ਵਿੱਚ ਕੋਈ ਸਮੱਸਿਆ ਨਹੀਂ ਹੈ, ਕੇਂਦਰ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਹੋਣ ਕਾਰਨ ਕੁੱਝ ਮਸਲੇ ਹਨ। ਜੇਕਰ ਕੋਈ ਟਵਿੱਟਰ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਆਪਣਾ ਨਿੱਜੀ ਏਜੰਡਾ ਲੈਣਾ ਚਾਹੁੰਦਾ ਹੈ ਤਾਂ ਕਾਂਗਰਸ ਹਾਈਕਮਾਨ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਰਾਜ ਵਿਚ ਬਿਜਲੀ ਦੇ ਮੁੱਦੇ ‘ਤੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਹੇ ਹਨ। ਇਸ ਸੰਬੰਧੀ ਤਿਵਾੜੀ ਨੇ ਕੈਪਟਨ ਦੀ ਹਮਾਇਤ ਕਰਦਿਆਂ ਕਿਹਾ ਕਿ 1966 ਤੋਂ ਜਦੋਂ ਪੰਜਾਬ ਇੱਕ ਰਾਜ ਵਜੋਂ ਹੋਂਦ ਵਿੱਚ ਆਇਆ ਅਤੇ 2017 ਤੱਕ ਕਿਸੇ ਵੀ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਦੀਆਂ 117 ਵਿਚੋਂ 77 ਵਿਧਾਨ ਸਭਾ ਸੀਟਾਂ ਨਹੀਂ ਮਿਲੀਆਂ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੀਆਂ 3 ਵਿਧਾਨ ਸਭਾ ਜ਼ਿਮਨੀ ਚੋਣਾਂ ਵਿਚ 13 ਸੀਟਾਂ ਵਿਚੋਂ 8 ਲੋਕ ਸਭਾ ਸੀਟਾਂ ਜਿੱਤੀਆਂ ਹਨ। ਕਾਂਗਰਸ ਨੇ 90 ਪ੍ਰਤੀਸ਼ਤ ਤੋਂ ਵੱਧ ਸਥਾਨਕ ਸੰਸਥਾਵਾਂ ਵਿੱਚ ਵੀ ਜਿੱਤ ਹਾਸਲ ਕੀਤੀ ਹੈ। ਜੇ ਤੁਸੀਂ ਕਿਸੇ ਐਮਪੀ ਨੂੰ ਪੁੱਛਦੇ ਹੋ ਜਿਸਨੂੰ ਉਨ੍ਹਾਂ ਨੇ ਆਪਣੀ ਮੁਹਿੰਮ ਲਈ ਬੁਲਾਇਆ ਸੀ, ਤਾਂ ਉਹ ਕਹਿਣਗੇ ਕਿ ਕੈਪਟਨ। ਪੰਜਾਬ ਸਰਕਾਰ ਵਧੀਆ ਕਾਰਗੁਜ਼ਾਰੀ ਕਰ ਰਹੀ ਹੈ ਪਰ ਕੁਝ ਲੋਕਾਂ ਦਾ ਆਪਣਾ ਹੀ ਏਜੰਡਾ ਹੈ।

ਪੰਜਾਬ ਕਾਂਗਰਸ ਵਿੱਚ ਲੰਮੇ ਸਮੇਂ ਤੋਂ ਘਮਾਸਾਨ ਚੱਲ ਰਿਹਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਇਸ ਦਾ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਦੱਸਦੇ ਹਨ। ਪਰ ਕਾਂਗਰਸ ਹਾਈਕਮਾਨ ਵੀ ਇਸ ਮੁੱਦੇ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

ਮੁਹਾਲੀ ਨੇੜਲੇ ਪਿੰਡ ਮਨੌਲੀ ’ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ ਬੀਬੀ ਜਗੀਰ ਕੌਰ ਨੇ ਕੀਤੀ ਸਖ਼ਤ ਸ਼ਬਦਾਂ ‘ਚ ਨਿੰਦਾ

0

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੁਹਾਲੀ ਨੇੜਲੇ ਪਿੰਡ ਮਨੌਲੀ ’ਚ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਵਨ ਗੁਰਬਾਣੀ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕੁਝ ਲੋਕਾਂ ਵੱਲੋਂ ਬਾਰ-ਬਾਰ ਗੁਰਬਾਣੀ ਦੀ ਬੇਅਦਬੀ ਕਰਕੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖ਼ਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚੀ ਹੈ।

ਉਨ੍ਹਾਂ ਕਿਹਾ ਕਿ ਪਾਵਨ ਗੁਰਬਾਣੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਸਰਕਾਰ ਨੂੰ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕਰਨੀ ਚਾਹੀਦੀ ਹੈ, ਤਾਂ ਜੋ ਇਸ ਸਾਜ਼ਿਸ਼ ਪਿੱਛੇ ਕੰਮ ਕਰਦੇ ਲੋਕਾਂ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਹੁਤੇ ਮਾਮਲਿਆਂ ਵਿਚ ਦੋਸ਼ੀਆਂ ਦੇ ਫੜੇ ਜਾਣ ਮਗਰੋਂ ਵੀ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਨਾਲ ਦੋਸ਼ੀਆਂ ਦੇ ਹੌਂਸਲੇ ਵੱਧ ਰਹੇ ਹਨ।