Home Blog Page 2542

ਪੰਜਾਬ ‘ਚ ਸਰਕਾਰੀ ਦਫਤਰਾਂ ਦਾ ਸਮਾਂ 8 ਵਜੇ ਤੋਂ 2 ਵਜੇ ਤਕ ਹੀ ਰਹੇਗਾ, ਨਵੇਂ ਹੁਕਮ ਜਾਰੀ

0

ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਦੇ ਸਮੇਂ ਨੂੰ ਲੈ ਕੇ ਅੱਜ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਪਹਿਲਾਂ ਜੋ ਸਰਕਾਰੀ ਦਫਤਰਾਂ ਦਾ ਸਮਾਂ ਰੱਖਿਆ ਗਿਆ ਸੀ ਉਸ ਦੀ ਮਿਤੀ ਸਰਕਾਰ ਵੱਲੋਂ ਅੱਗੇ ਵਧਾ ਦਿੱਤੀ ਗਈ ਹੈ।

ਪੰਜਾਬ ਸਰਕਾਰ ਨੇ ਸਰਕਾਰੀ ਦਫਤਰਾਂ ਦਾ ਸਮਾਂ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤਕ ਕਰਨ ਦੇ ਹੁਕਮ ਦੁਬਾਰਾ ਤੋਂ ਜਾਰੀ ਕੀਤੇ ਹਨ। ਇਹ ਸਮਾਂ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਇਹ ਸਮਾਂ 14 ਜੁਲਾਈ ਤਕ ਜਾਰੀ ਰਹੇਗਾ ਭਾਵ 14 ਜੁਲਾਈ ਤਕ ਦਫਤਰਾਂ ਦਾ ਸਮਾਂ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤਕ ਦਾ ਹੋਵੇਗਾ।

ਪੰਜਾਬ ਸਰਕਾਰ ਵਲੋਂ ਬਿਜਲੀ ਸੰਕਟ ਨੂੰ ਦੇਖਦੇ ਹੋਏ ਨਵਾਂ ਸਮਾਂ ਲਾਗੂ ਕੀਤਾ ਗਿਆ ਸੀ, ਜਿਸ ਨੂੰ ਦੁਬਾਰਾ ਅੱਗੇ ਵਧਾ ਦਿੱਤਾ ਗਿਆ ਹੈ।

PM ਮੋਦੀ ਅੱਜ ਉੱਤਰ-ਪੂਰਬੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਬੈਠਕ

0

PM ਮੋਦੀ ਅੱਜ ਕੋਰੋਨਾ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਉੱਤਰ-ਪੂਰਬੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ। ਇਸ ਬੈਠਕ ਵਿੱਚ ਅਸਾਮ, ਨਾਗਾਲੈਂਡ, ਤ੍ਰਿਪੁਰਾ, ਸਿੱਕਮ, ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਦੇ ਮੁੱਖ ਮੰਤਰੀ ਸ਼ਾਮਿਲ ਹੋਣਗੇ। ਇਹ ਬੈਠਕ ਵੀਡੀਓ ਕਾਨਫਰੰਸਿੰਗ ਰਾਹੀਂ ਸਵੇਰੇ 11 ਵਜੇ ਸ਼ੁਰੂ ਹੋਣੀ ਹੈ।

ਇਸ ਬੈਠਕ ਵਿੱਚ ਕੋਰੋਨਾ ਮਹਾਂਮਾਰੀ ਦੀ ਸੰਭਾਵਿਤ ਤੀਜੀ ਲਹਿਰ ਨੂੰ ਲੈ ਕੇ ਵੀ ਗੱਲਬਾਤ ਹੋਵੇਗੀ। ਕੇਂਦਰੀ ਕੈਬਨਿਟ ਸਕੱਤਰ ਰਾਜੀਵ ਗੌਬਾ ਦੀ ਉੱਤਰ-ਪੂਰਬੀ ਰਾਜਾਂ ਦੇ ਗ੍ਰਹਿ ਵਿਭਾਗਾਂ ਦੇ ਅਧਿਕਾਰੀਆਂ ਨਾਲ ਪਿਛਲੇ ਬੁੱਧਵਾਰ ਨੂੰ ਹੋਈ ਗੱਲਬਾਤ ਤੋਂ ਬਾਅਦ ਇਸ ਖੇਤਰ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ ਵੱਧ ਰਹੇ ਮਾਮਲਿਆਂ ‘ਤੇ ਵੀ ਚਰਚਾ ਹੋ ਸਕਦੀ ਹੈ।

ਦੇਸ਼ ‘ਚ ਕੋਰੋਨਾ ਮਾਮਲਿਆਂ ਦੀ ਗਿਣਤੀ ਵਿੱਚ ਕਮੀ ਦੇ ਬਾਵਜੂਦ ਉੱਤਰ-ਪੂਰਬੀ ਰਾਜਾਂ ਵਿੱਚ ‘ਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਗਿਆ ਹੈ। ਕੇਂਦਰ ਸਰਕਾਰ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਛੇ ਰਾਜਾਂ ਵਿੱਚ ਬਹੁ-ਅਨੁਸ਼ਾਸਨੀ ਮਾਹਿਰ ਟੀਮਾਂ ਨੂੰ ਭੇਜਿਆ ਸੀ, ਜਿਨ੍ਹਾਂ ਵਿੱਚੋਂ ਚਾਰ ਖੇਤਰ- ਅਸਾਮ, ਮਣੀਪੁਰ, ਅਰੁਣਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਸਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਭਾਰਤ ਵਿੱਚ ਇਸ ਸਮੇਂ ਕੋਰੋਨਾ ਦੇ ਲਗਭਗ 80 ਪ੍ਰਤੀਸ਼ਤ ਮਾਮਲੇ 90 ਜ਼ਿਿਲ੍ਹਆਂ ਵਿਚੋਂ ਦੇਖੇ ਜਾ ਰਹੇ ਹਨ।

12 ਸਤੰਬਰ ਨੂੰ ਹੋਵੇਗੀ NEET UG ਦੀ ਪ੍ਰੀਖਿਆ

0

NEET UG 2021 ਦੀ ਪ੍ਰੀਖਿਆ 12 ਸਤੰਬਰ ਨੂੰ ਹੋਵੇਗੀ। ਇਹ ਪ੍ਰੀਖਿਆ ਕੋਵਿਡ ਪ੍ਰੋਟੋਕੋਲ ਦੇ ਤਹਿਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਲਈ ਜਾਵੇਗੀ। ਇਸ ਲਈ ਬਿਨੈ ਕਰਨ ਦੀ ਪ੍ਰਕਿਰਿਆ ਕੱਲ੍ਹ ਸ਼ਾਮ 5 ਵਜੇ ਐਨਟੀਏ ਦੀ ਵੈਬਸਾਈਟ ਤੋਂ ਸ਼ੁਰੂ ਹੋਵੇਗੀ।

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਟਵਿੱਟਰ ਰਾਹੀਂ ਇਹ ਜਾਣਕਾਰੀ ਦਿੱਤੀ।ਮੈਡੀਕਲ ਦਾਖਲਾ ਪ੍ਰੀਖਿਆ NEET UG 2021 ਦੀ ਤਰੀਕ ਨੂੰ ਲੈ ਕੇ ਕਾਫੀ ਸਮੇਂ ਤੋਂ ਉਮੀਦਵਾਰ ਇੰਤਜ਼ਾਰ ਕਰ ਰਹੇ ਸੀ। ਇਸ ਲਈ ਵੱਡੀ ਗਿਣਤੀ ਵਿੱਚ ਉਮੀਦਵਾਰ NEET  ਪ੍ਰੀਖਿਆ ਦੀਆਂ ਤਰੀਕਾਂ ਦਾ ਇੰਤਜ਼ਾਰ ਕਰ ਰਹੇ ਸਨ।

1 ਅਗਸਤ ਨੂੰ ਪ੍ਰਸਤਾਵਿਤ ਮੈਡੀਕਲ ਦਾਖਲਾ ਪ੍ਰੀਖਿਆ NEET UG 2021 ਸੰਬੰਧੀ ਐਨਟੀਏ ਨੇ 12 ਮਾਰਚ, 2021 ਨੂੰ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ NEET UG 2021 ਦੀ ਪ੍ਰੀਖਿਆ 1 ਅਗਸਤ ਨੂੰ ਪੈੱਨ ਅਤੇ ਪੇਪਰ ਮੋਡ ਵਿੱਚ ਹੋਵੇਗੀ। ਪਰ ਕੋਰੋਨਾ ਦੇ ਕਾਰਨ ਬਾਅਦ ਵਿੱਚ ਇਸ ਬਾਰੇ ਕੁੱਝ ਸਪੱਸ਼ਟ ਨਹੀਂ ਹੋਇਆ ਸੀ, ਪਰ ਹੁਣ ਇਹ ਪ੍ਰੀਖਿਆ 12 ਸਤੰਬਰ ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।

ਕਾਂਗਰਸ ਅਤੇ ਅਕਾਲੀ ਦਲ ਨੇ ਕਰੋੜਾਂ ਰੁਪਏ ਫੰਡ ਲੈ ਕੇ ਪੰਜਾਬ ਦੀ ਬਿਜਲੀ ਵੇਚੀ : ਭਗਵੰਤ ਮਾਨ

0

ਨਵਜੋਤ ਸਿੱਧੂ ਕਾਂਗਰਸ ਵੱਲੋਂ ਲਏ ਫੰਡਾਂ ਬਾਰੇ ਵੀ ਕਰਨ ਟਵੀਟ

ਕੇਂਦਰ ਦੀਆਂ ਗਾਇਡ ਲਾਇਨਾਂ ਅਨੁਸਾਰ ਪ੍ਰਾਈਵੇਟ ਬਿਜਲੀ ਕੰਪਨੀਆਂ ਪਾਵਰ ਪਲਾਂਟਾਂ ਨੂੰ ਕਰਨ ਅਪਗ੍ਰੇਡ

ਚੰਡੀਗੜ੍ਹ : ‘ਪੰਜਾਬ ਵਿੱਚ ਬਿਜਲੀ ਪਲਾਂਟ ਲਾਉਣ ਵਾਲੀਆਂ ਪ੍ਰਾਈਵੇਟ ਬਿਜਲੀ ਕੰਪਨੀਆਂ ਕੋਲੋਂ ਕਾਂਗਰਸ (ਇੰਡੀਅਨ ਨੈਸ਼ਨਲ) ਪਾਰਟੀ ਨੇ ਕਰੋੜਾਂ ਰੁਪਏ ਫੰਡ ਵਜੋਂ ਲਏ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ‘ਤੇ ਪਲਾਂਟਾਂ ‘ਚ ਹਿਸੇਦਾਰੀ ਪਾਈ ਹੈ, ਇਸੇ ਲਈ ਪੰਜਾਬ ਵਾਸੀਆਂ ਨੂੰ ਦੇਸ਼ ਭਰ ਤੋਂ ਸਭ ਤੋਂ ਮਹਿੰਗੀ ਬਿਜਲੀ ਖ਼ਰੀਦਣੀ ਪੈ ਰਹੀ ਹੈ।’ ਇਹ ਖੁਲਾਸਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਕਰੋੜਾਂ ਰੁਪਏ ਫੰਡ ਲੈ ਕੇ ਪੰਜਾਬ ਦੀ ਬਿਜਲੀ ਵੀ ਵੇਚ ਦਿੱਤੀ ਹੈ।

ਸੋਮਵਾਰ ਨੂੰ ਪਾਰਟੀ ਦਫ਼ਤਰ ਵਿਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਵਿੱਚ ਤਿੰਨ ਪ੍ਰਾਈਵੇਟ ਬਿਜਲੀ ਕੰਪਨੀਆਂ ਨੇ ਬਿਜਲੀ ਪਲਾਂਟ ਸਥਾਪਤ ਕੀਤੇ ਹਨ ਅਤੇ ਕਾਂਗਰਸ ਪਾਰਟੀ ਨੇ ਇਨਾਂ ਸਾਰੀਆਂ ਕੰਪਨੀਆਂ ਤੋਂ 15.35 ਕਰੋੜ ਰੁਪਏ ਲਏ ਹਨ। ਇਸ ਸੰਬੰਧੀ ਵੇਰਵਾ ਦਿੰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਤਲਵੰਡੀ ਸਾਬੋ ਵਿਖੇ ਬਿਜਲੀ ਪਲਾਂਟ ਲਾਉਣ ਵਾਲੀ ਐਲ ਐਂਡ ਟੀ ਕੰਪਨੀ ਤੋਂ ਪਹਿਲਾਂ ਇੱਕ ਕਰੋੜ, ਫਿਰ 2 ਕਰੋੜ 25 ਲੱਖ ਅਤੇ ਤੀਜੀ ਵਾਰ 5 ਕਰੋੜ ਫੰਡ ਵਜੋਂ ਲਏ ਹਨ। ਇਸੇ ਤਰਾਂ ਰਾਜਪੁਰਾ ਵਿਖੇ ਬਿਜਲੀ ਪਲਾਂਟ ਲਾਉਣ ਵਾਲੀ ਕੰਪਨੀ ਤੋਂ ਪਹਿਲਾਂ 5 ਕਰੋੜ ਅਤੇ ਫਿਰ 2 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜਦੋਂ ਕਿ ਜੀਬੀਕੇ ਕੰਪਨੀ ਤੋਂ 10 ਲੱਖ ਰੁਪਏ ਫੰਡ ਵਜੋਂ ਹਾਸਲ ਕੀਤੇ ਹਨ। ਮਾਨ ਨੇ ਦੱਸਿਆ ਕਿ ਇਹੋ ਕਾਰਨ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਪ੍ਰਾਈਵੇਟ ਬਿਜਲੀ ਸਮਝੌਤੇ ਰੱਦ ਨਹੀਂ ਕਰਦੀ ਕਿਉਂਕਿ ਬਿਜਲੀ ਕੰਪਨੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਦੇ ਘਰ ਤੱਕ ਪੈਸਿਆਂ ਦੀ ਵਰਖਾ ਕੀਤੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ‘ਤੇ ਟਿੱਪਣੀ ਕਰਦਿਆਂ ਮਾਨ ਨੇ ਕਿਹਾ ‘ਕਾਂਗਰਸ ਸਰਕਾਰ ਦੇ ਹੱਥ ਬੰਨੇੇ ਹੋਏ ਨਹੀਂ, ਸਗੋਂ ਰਿਸ਼ਵਤ ਨਾਲ ਰੰਗੇ ਹੋਏ ਹਨ।’

ਬਿਜਲੀ ਸਮਝੌਤਿਆਂ ਬਾਰੇ ਅਕਾਲੀ ਦਲ ਬਾਦਲ ‘ਤੇ ਟਿੱਪਣੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਿਜਲੀ ਕੰਪਨੀਆਂ ਤੋਂ ਪੈਸੇ ਨਹੀਂ ਲਏ, ਸਗੋਂ ਬਿਜਲੀ ਪਲਾਂਟਾਂ ਵਿੱਚ ਹਿੱਸਾ ਪਾਇਆ ਹੈ, ਜਿਸ ਬਾਰੇ ਸਾਰਾ ਪੰਜਾਬ ਚੰਗੀ ਤਰਾਂ ਜਾਣਦਾ ਹੈ। ਉਨਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਕਾਂਗਰਸ ਪਾਰਟੀ ਵੱਲੋਂ ਲਈ ਰਿਸ਼ਵਤ ਬਾਰੇ ਪਤਾ ਹੈ, ਇਸੇ ਲਈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਸਮਝੌਤੇ ਰੱਦ ਕਰਨ ਦੀ ਚਣੌਤੀ ਦੇ ਰਿਹਾ ਹੈ। ਭਗਵੰਤ ਮਾਨ ਨੇ ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਨੂੰ ਤਾਹਨਾ ਮਾਰਦਿਆਂ ਕਿਹਾ ‘ਸਿੱਧੂ ਸਾਬ ਕਾਂਗਰਸ ਪਾਰਟੀ ਵੱਲੋਂ ਬਿਜਲੀ ਕੰਪਨੀਆਂ ਤੋਂ ਲਏ ਕਰੋੜਾਂ ਰੁਪਏ ਬਾਰੇ ਵੀ ਇੱਕ ਟਵੀਟ ਠੋਕੋ।’

ਸੰਸਦ ਮੈਂਬਰ ਭਗਵੰਤ ਮਾਨ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਨਾਂ ਦੀ ਪਾਰਟੀ ਨੇ ਆਦਲਤ ਵਿੱਚ ਬਿਜਲੀ ਪਲਾਂਟਾਂ ਦੇ ਅੱਪਗਰੇਡ (ਨਵੀਨੀਕਰਨ) ਦੀ ਮੰਗ ਕੀਤੀ ਹੈ, ਜੋ ਕਿ ਕੇਂਦਰ ਸਰਕਾਰ ਨੇ ਪ੍ਰਾਈਵੇਟ ਬਿਜਲੀ ਪਲਾਂਟਾਂ ਬਾਰੇ ਬਣਾਈ ਯੋਜਨਾ ਵਿੱਚ ਗਾਇਡ ਲਾਇਨਾਂ ਵਜੋਂ ਲਿਖੀ ਹੋਈ ਹੈ, ਪਰ ਸੁਖਬੀਰ ਬਾਦਲ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਵਿੱਚ ਇਨਾਂ ਗਾਇਡ ਲਾਇਨਾਂ ਨੂੰ ਸ਼ਾਮਲ ਹੀ ਨਹੀਂ ਕੀਤਾ। ਮਾਨ ਨੇ ਕਿਹਾ ਬਿਜਲੀ ਪਲਾਂਟਾਂ ਦਾ ਨਵੀਨੀਕਰਨ ਕਰਨਾ ਜ਼ਰੂਰੀ ਹੁੰਦਾ ਤਾਂ ਜੋ ਪਲਾਂਟਾਂ ਨਾਲ ਫੈਲ ਰਹੇ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਿਆ ਜਾਵੇ ਕਿਉਂਕਿ ਇਸ ਪ੍ਰਦੂਸ਼ਣ ਨਾਲ ਲੋਕਾਂ ਨੂੰ ਕੈਂਸਰ, ਦਮਾ ਸਮੇਤ ਹੋਰ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਸਮੇਤ ਪੰਜਾਬ ਦੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਨ ਤੇ ਪਾਣੀ ਦੇਣ ਦੇ ਨਾਲ ਨਾਲ ਭ੍ਰਿਸ਼ਟਾਚਾਰ ਮੁਕਤ ਸਾਸ਼ਨ ਦੇਣ ਲਈ ਯਤਨਸ਼ੀਲ ਹੈ।

ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ

0

ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਰ ਵਰਗ ਦੇ ਲੋਕ ਆਪ ਵਿੱਚ ਹੋ ਰਹੇ ਨੇ ਸ਼ਾਮਲ: ਹਰਪਾਲ ਸਿੰਘ ਚੀਮਾ

ਅਕਾਲੀ ਦਲ ਹੁਣ ਪੰਜਾਬ ਵਿਰੋਧੀ ਅਤੇ ਲੋਕ ਮਾਰੂ ਨੀਤੀਆਂ ‘ਤੇ ਚੱਲ ਰਿਹਾ: ਜਥੇਦਾਰ ਹਰਜੀਤ ਸਿੰਘ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕਾਫ਼ਲੇ ਵਿੱਚ ਉਦੋਂ ਭਾਰੀ ਵਾਧਾ ਹੋਇਆ ਜਦੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ ਅਤ ਸੇਵਾਮੁਕਤ ਪੰਜਾਬ ਪੁਲੀਸ ਵੈਲਫ਼ੇਅਰ ਐਸੋਸੀਏਸ਼ਨ ਸਮੇਤ ਐਬੂਲੈਂਸ ਯੂਨੀਅਨ ਦੇ ਪ੍ਰਧਾਨ ਅਤੇ ਹੋਰ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨਾਂ ਆਗੂਆਂ ਅਤੇ ਯੂਨੀਅਨ ਲੀਡਰਾਂ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਮਲਵਿੰਦਰ ਸਿੰਘ ਕੰਗ ਅਤੇ ਦਿਨੇਸ਼ ਚੱਢਾ ਨੇ ਪਾਰਟੀ ਦੇ ਚੰਡੀਗੜ ਸਥਿਤ ਮੁੱਖ ਦਫ਼ਤਰ ਵਿੱਚ ਰਸਮੀ ਤੌਰ ‘ਤੇ ਸਵਾਗਤ ਕੀਤਾ।

ਆਪ ਵਿੱਚ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਰ ਵਰਗ ਦੇ ਲੋਕ ਆਪ ਵਿੱਚ ਸ਼ਾਮਲ ਹੋ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲਾ ਤਰਨਤਾਰਨ ਪਿੰਡ ਦੇ ਥਰੂ ਦੇ ਉਘੇ ਕਾਂਗਰਸੀ ਪਰਿਵਾਰ ਦੇ ਮੁੱਖੀ ਅਤੇ ਸਾਬਕਾ ਸਰਪੰਚ ਰਣਜੀਤ ਸਿੰਘ ਅਤੇ ਉਨਾਂ ਦਾ ਬੇਟਾ ਹਰਜਿੰਦਰ ਸਿੰਘ ਆਪਣੇ ਸਾਥੀਆਂ ਨਾਲ ਅੱਜ ਆਮ ਆਦਮੀ ਪਾਰਟੀ ਨਾਲ ਜੁੜ ਗਏ ਹਨ। ਚੀਮਾ ਨੇ ਦੱਸਿਆ ਕਿ ਹਰਜਿੰਦਰ ਸਿੰਘ ਜ਼ਿਲਾ ਪ੍ਰੀਸ਼ਦ ਤਰਨਤਾਰਨ ਦੇ ਜੇਤੂ ਮੈਂਬਰ ਹਨ ਅਤੇ ਰਣਜੀਤ ਸਿੰਘ ਐਨ.ਆਰ.ਆਈ ਸਭਾ ਦੇ ਜ਼ਿਲਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਹਨ। ਜਦੋਂ ਕਿ ਜਥੇਦਾਰ ਹਰਜੀਤ ਸਿੰਘ ਵਾਸੀ ਲਾਲੇ ਨੰਗਲ ਆਪਣੇ ਸਹਿਯੋਗੀਆਂ ਸਮੇਤ ਆਕਲੀ ਦਲ ਛੱਡ ਦੇ ਆਪ ਵਿੱਚ ਸ਼ਾਮਲ ਹੋਏ ਹਨ ਅਤੇ ਉਹ ਦੋ ਵਾਰ ਬਲਾਕ ਸੰਮਤੀ ਦੇ ਮੈਂਬਰ ਅਤੇ 5 ਵਾਰ ਪਿੰਡ ਦੇ ਸਰਪੰਚ ਰਹੇ ਹਨ। ਉਹ ਇੱਕ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੀ ਚੋਣ ਲੜ ਚੁੱਕੇ ਹਨ।

ਚੀਮਾ ਨੇ ਦੱਸਿਆ ਕਿ ਸਾਬਕਾ ਪੁਲੀਸ ਅਧਿਕਾਰੀ ਸਤਨਾਮ ਸਿੰਘ ਬੈਂਸ (ਪੀ.ਪੀ.ਐਸ) ਨੇ ਲੰਮਾ ਸਮਾਂ ਪੁਲੀਸ ਵਿਭਾਗ ਵਿੱਚ ਸੇਵਾਵਾਂ ਨਿਭਾਈਆਂ ਹਨ ਅਤੇ ਉਹ ਸੇਵਾਮੁਕਤ ਪੰਜਾਬ ਪੁਲੀਸ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਸੇਵਾ ਕਰ ਰਹੇ ਹਨ। ਇਸੇ ਤਰਾਂ ਬਿਕਰਮਜੀਤ ਸਿੰਘ ਸੈਣੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਹਨ, ਜੋ ਕਿ ਪੰਜਾਬ ਅਤੇ ਦੇਸ਼ ਦੇ ਲੋਕਾਂ ਦੀ ਸੇਵਾ ਵਿੱਚ ਲੱਗੀ 108 ਅਤੇ 102 ਐਬੂਲੈਂਸ ਮੁਲਾਜ਼ਮਾਂ ਦੇ ਆਲ ਇੰਡੀਆ ਦੇ ਪ੍ਰਧਾਨ ਹਨ। ਉਨਾਂ ਦੱਸਿਆ ਕਿ ਲੁਧਿਆਣਾ ਜ਼ਿਲੇ ਦੇ ਪਿੰਡ ਖਡੂਰ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ ਸੈਣੀ ਐਬੂਲੈਂਸ ਮੁਲਾਜ਼ਮਾਂ ਦੇ ਹਰਮਨ ਪਿਆਰੇ ਆਗੂ ਹਨ।

ਇਸ ਸਮੇਂ ਜਥੇਦਾਰ ਹਰਜੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਹੁਣ ਪੰਜਾਬ ਵਿਰੋਧੀ ਅਤੇ ਲੋਕ ਮਾਰੂ ਨੀਤੀਆਂ ‘ਤੇ ਚੱਲ ਰਿਹਾ ਹੈ। ਇਸੇ ਲਈ ਉਨਾਂ ਅਕਾਲੀ ਦਲ ਨੂੰ ਛੱਡ ਦੇ ਆਮ ਆਦਮੀ ਪਾਰਟੀ ਵਿੱਚ ਸੇਵਾ ਕਰਨ ਦਾ ਫ਼ੈਸਲਾ ਕੀਤਾ ਹੈ। ਉਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰ ਸਮੇਂ ਆਮ ਲੋਕਾਂ ਦੇ ਹਿੱਤਾਂ ਲਈ ਕੰਮ ਕੀਤਾ ਹੈ ਅਤੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ‘ਤੇ ਲੋਕਾਂ ਨੂੰ ਲਾਭ ਮਿਲੇਗਾ।

Amul ਨੇ ਕੈਨੇਡਾ ’ਚ ਜਿੱਤਿਆ ਟ੍ਰੇਡਮਾਰਕ ਉਲੰਘਣਾ ਦਾ ਕੇਸ

0

ਭਾਰਤ ਦੇ ਸਭ ਤੋਂ ਵਿਸ਼ਾਲ ਸਹਿਕਾਰੀ ਸੰਗਠਨ ‘ਅਮੁਲ’ ਨੂੰ ਹੁਣ ਕੈਨੇਡਾ ਦੇ ‘ਇੰਟਲੈਕਚੁਅਲ ਪ੍ਰੌਪਰਟੀ ਅਪੀਲੇਟ ਬੋਰਡ’ ਨੇ ਮਾਨਤਾ ਦੇ ਦਿੱਤੀ ਹੈ। ‘ਅਮੁਲ’ ਨੂੰ ਕੈਨੇਡਾ ’ਚ 32,733 ਡਾਲਰ ਭਾਵ 19.54 ਲੱਖ ਰੁਪਏ ਤੋਂ ਵੱਧ ਰਕਮ ਦਾ ਮੁਆਵਜ਼ਾ ਵੀ ਮਿਲੇਗਾ। ‘ਅਮੁਲ’ ਨੇ ‘ਟ੍ਰੇਡਮਾਰਕ ਉਲੰਘਣਾ’ ਦਾ ਕੇਸ ਜਿੱਤ ਲਿਆ ਹੈ। ‘ਅਮੁਲ’ ਨੇ ਕੈਨੇਡਾ ਦੀ ਕੇਂਦਰੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ‘ਅਮੁਲ’ ਵੱਲੋਂ ਕਿਸੇ ਹੋਰ ਦੇਸ਼ ਵਿੱਚ ਦਾਇਰ ਕੀਤਾ ਗਿਆ ਇਹ ਆਪਣੀ ਕਿਸਮ ਦਾ ਪਹਿਲਾ ਮਾਮਲਾ ਸੀ।

‘ਅਮੁਲ’ ਬ੍ਰਾਂਡ ‘ਕਾਇਰਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮਟਿਡ’ ਤੇ ‘ਗੁਜਰਾਤ ਸਹਿਕਾਰੀ ਦੁੱਧ ਮਾਰਕਿਿਟੰਗ ਫ਼ੈਡਰੇਸ਼ਨ’ ਦੀ ਮਲਕੀਅਤ ਹੈ। ‘ਅਮੁਲ’ ਨੇ ਕੈਨੇਡਾ ਵਿੱਚ ਪਹਿਲਾਂ ਤੋਂ ‘ਅਮੁਲ ਕੈਨੇਡਾ’ ਦੇ ਨਾਂ ਨਾਲ ਚੱਲਦੀ ਕੰਪਨੀ ਅਤੇ ਚਾਰ ਪ੍ਰਵਾਸੀ ਭਾਰਤੀਆਂ- ਮੋਹਿਤ ਰਾਣਾ, ਆਕਾਸ਼ ਘੋਸ਼, ਚੰਦੂ ਦਾਸ ਤੇ ਪਟੇਲ ਵਿਰੁੱਧ ਫ਼ੈਡਰਲ ਅਦਾਲਤ ’ਚ ਕੇਸ ਦਾਇਰ ਕੀਤਾ ਸੀ।

ਜਨਵਰੀ 2020 ’ਚ ‘ਅਮੁਲ’ ਨੂੰ ਪਤਾ ਲੱਗਾ ਸੀ ਕਿ ਕਿਸੇ ਨੇ ਕੈਨੇਡਾ ’ਚ ਉਸ ਦਾ ਟ੍ਰੇਡਮਾਰਕ ਤੇ ਲੋਗੋ ਸਭ ਕੁਝ ਜਿਉਂ ਦਾ ਤਿਉਂ ਕਾਪੀ ਕਰ ਲਿਆ ਹੈ। ਜਾਅਲੀ ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਲਿੰਕਡਇਨ’ ਉੱਤੇ ਵੀ ਆਪਣਾ ਨਕਲੀ ਪ੍ਰੋਫ਼ਾਈਲ ਬਣਾ ਲਈ ਸੀ।

ਕੈਨੇਡਾ ਦੀ ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ‘ਅਮੁਲ’ ਨੇ ਹਰ ਤਰ੍ਹਾਂ ਦੇ ਦਸਤਾਵੇਜ਼ ਪੇਸ਼ ਕਰ ਕੇ ਪੂਰੀ ਤਸੱਲੀ ਕਰਵਾਈ ਹੈ ਕਿ ਭਾਰਤ ਵਿੱਚ ਇਸ ਦਾ ਵੱਡਾ ਨਾਂਅ ਤੇ ਮੌਜੂਦਗੀ ਹੈ ਅਤੇ ਇੱਥੇ ਕੈਨੇਡਾ ਵਿੱਚ ਚਾਰ ਜਣਿਆਂ ਨੇ ‘ਅਮੁਲ’ ਦਾ ਨਾਂ, ਉਸ ਦਾ ਟ੍ਰੇਡਮਾਰਕ ਤੇ ਲੋਗੋ ਗ਼ਲਤ ਤਰੀਕੇ ਵਰਤਿਆ ਹੈ।

ਅਦਾਲਤ ਨੇ ‘ਅਮੁਲ ਕੈਨੇਡਾ’ ਉੱਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ GCMMF ਵੱਲੋਂ ਪਿਛਲੇ 22 ਸਾਲਾਂ ਤੋਂ ਆਪਣੇ ਦੁੱਧ ਉਤਪਾਦ ਅਮਰੀਕਾ ’ਚ ਬਰਾਮਦ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਪਿਛਲੇ ਦੋ ਸਾਲਾਂ ਤੋਂ ਇਸ ਭਾਰਤੀ ਕੰਪਨੀ ਵੱਲੋਂ AMUL KOOL ਨਾਂ ਦਾ ਉਤਪਾਦ, ਆਈਸ ਕ੍ਰੀਮ ਤੇ ਡੇਅਰੀ ਸਨੈਕਸ ਵੀ ਕੈਨੇਡਾ ਨੂੰ ਬਰਾਮਦ ਕੀਤੇ ਜਾ ਰਹੇ ਹਨ।