Home Blog Page 2490

ਦਿੱਲੀ ‘ਚ MLAs ਦੀ ਤਨਖਾਹ ‘ਚ ਵਾਧਾ, ਹੁਣ ਭੱਤੇ ਸਮੇਤ ਹਰ ਮਹੀਨੇ ਮਿਲਣਗੇ 90 ਹਜ਼ਾਰ

0

ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵਲੋਂ ਕੇਂਦਰੀ ਸਿਫਾਰਸ਼ ਕੀਤੀ ਵਾਧੇ ਦੀ ਹੱਦ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਦਿੱਲੀ ਦੇ ਵਿਧਾਇਕਾਂ ਨੂੰ ਹੁਣ ਪ੍ਰਤੀ ਮਹੀਨਾ 90,000 ਰੁਪਏ ਤਨਖਾਹ ਅਤੇ ਭੱਤੇ ਦੇ ਰੂਪ ਵਿੱਚ ਮਿਲਣਗੇ। ਸਰਕਾਰ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਇਸ ਤੋਂ ਪਹਿਲਾਂ, ਹਰ ਇੱਕ ਵਿਧਾਇਕ ਨੂੰ 53,000 ਰੁਪਏ ਮਿਲ ਰਹੇ ਸਨ, ਜਿਸ ਵਿੱਚ 12,000 ਰੁਪਏ ਤਨਖਾਹ ਅਤੇ ਬਾਕੀ ਰਾਸ਼ੀ ਭੱਤੇ ਦੇ ਰੂਪ ‘ਚ ਸ਼ਾਮਲ ਸਨ। ਇਸ ਵਾਧੇ ਨਾਲ ਹਰੇਕ ਵਿਧਾਇਕ ਨੂੰ 30,000 ਰੁਪਏ ਤਨਖਾਹ ਅਤੇ 60,000 ਰੁਪਏ ਭੱਤੇ ਵਜੋਂ ਮਿਲਣਗੇ।

ਬਿਆਨ ਵਿੱਚ ਦਾਅਵਾ ਕੀਤਾ ਗਿਆ ਕਿ ਵਾਧੇ ਦੇ ਬਾਵਜੂਦ, ਦਿੱਲੀ ਦੇ ਵਿਧਾਇਕ ਦੇਸ਼ ਵਿੱਚ ਸਭ ਤੋਂ ਘੱਟ ਤਨਖਾਹ ਪਾਉਣ ਵਾਲੇ ਵਿਧਾਇਕ ਰਹਿਣਗੇ। ਇਸ ਵਿੱਚ ਦੱਸਿਆ ਗਿਆ ਕਿ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ਪਿਛਲੇ 10 ਸਾਲਾਂ ਵਿੱਚ ਨਹੀਂ ਵਧੀ ਸੀ ਅਤੇ ਕੇਜਰੀਵਾਲ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲਾ ਤੋਂ ਉਨ੍ਹਾਂ ਦਾ ਤਨਖਾਹ ਅਤੇ ਭੱਤੇ ਹੋਰ ਰਾਜਾਂ ਦੇ ਵਿਧਾਇਕਾਂ ਦੇ ਬਰਾਬਰ ਵਧਾਉਣ ਦਾ ਅਨੁਰੋਧ ਕੀਤਾ ਸੀ।

Ice Massage ਦੀ ਮਦਦ ਨਾਲ ਮਿੰਟਾਂ ‘ਚ ਗਰਦਨ ਦਾ ਦਰਦ ਹੋ ਜਾਂਦਾ ਦੂਰ, ਜਾਣੋ ਕਿਵੇਂ

0

ਗਰਦਨ ਦਾ ਦਰਦ ਘੱਟ ਹੋਵੇ ਜਾਂ ਜ਼ਿਆਦਾ ਇਸ ਨੂੰ ਨਜ਼ਰਅੰਦਾਜ਼ ਬਿਲਕੁੱਲਵੀ ਨਹੀਂ ਕਰਨਾ ਚਾਹੀਦਾ ਹੈ। ਇਸ ਦਾ ਦਰਦ ਇੰਨਾ ਜ਼ਿਆਦਾ ਹੁੰਦਾ ਹੈ ਦੇ ਸਾਡੇ ਕਿਸੇ ਵੀ ਕੰਮ ਵਿੱਚ ਦਿਲ ਨਹੀਂ ਲਗਦਾ। ਉਂਜ ਤਾਂ ਇਸ ਦਰਦ ਤੋਂ ਛੁਟਕਾਰਾ ਪਾਉਣਾ ਲਈ ਬਹੁਤ ਹੀ ਦਵਾਈਆਂ ਦਾ ਵੀ ਸੇਵਨ ਕਰਦੇ ਹਨ ਪਰ ਜਿਆਦਾ ਦਵਾਈਆਂ ਸਾਡੀ ਮੁਸ਼ਕਿਲ ਨੂੰ ਹੋਰ ਵੀ ਜ਼ਿਆਦਾ ਵਧਾ ਸਕਦੀਆਂ ਹਨ। ਜੇਕਰ ਤੁਹਾਡੇ ਵੀ ਗਰਦਨ ਵਿੱਚ ਦਰਦ ਰਹਿੰਦਾ ਹੈ ਤਾਂ ਅਸੀ ਤੁਹਾਨੂੰ ਕੁੱਝ ਅਜਿਹੇ ਘਰੇਲੂ ਨੁਸਖੇ ਦੱਸਾਂਗੇ ਜਿਸ ਦੇ ਨਾਲ ਤੁਹਾਡੀ ਗਰਦਨ ਦਾ ਦਰਦ ਮਿੰਟਾਂ ਵਿੱਚ ਛੂਮੰਤਰ ਹੋ ਜਾਵੇਗਾ।
ਗਰਦਨ ਦੇ ਦਰਦ ਵਿੱਚ ਬਰਫ਼ ਦਾ ਪੈਕ ਬਹੁਤ ਲਾਭਦਾਇਕ ਹੁੰਦਾ ਹੈ.
ਗਰਦਨ ਦਰਦ ਦੇ ਉਪਚਾਰ –

ਆਈਸ ਮਸਾਜ
• ਗਰਦਨ ਦੇ ਦਰਦ ਵਿੱਚ ਬਰਫ਼ ਦਾ ਪੈਕ ਬਹੁਤ ਲਾਭਦਾਇਕ ਹੁੰਦਾ ਹੈ।
• ਤੁਸੀ ਚਾਹੋ ਤਾ ਬਰਫ਼ ਦੇ ਟੁੱਕੜੇ ਨੂੰ ਕੱਪੜੇ ਵਿੱਚ ਬੰਨ੍ਹ ਕੇ ਦਰਦ ‘ਤੇ ਰੱਖ ਕੇ ਸੇਕਾ ਕਰੋ। ਇਸ ਤੋਂ ਦਰਦ ਵਿੱਚ ਬਹੁਤ ਆਰਾਮ ਮਿਲਦਾ ਹੈ।

ਅਦਰਕ ਦਾ ਪੇਸਟ –
• ਇਹ ਇੱਕ ਦਰਦ ਨਿਵਾਰਕ ਦਵਾਈ ਦੇ ਰੂਪ ਵਿੱਚ ਕੰਮ ਕਰਦਾ ਹੈ।
• ਜੇਕਰ ਤੁਸੀ ਅਦਰਕ ਦੇ ਪਾਊਡਰ ਨੂੰ ਪਾਣੀ ਵਿੱਚ ਮਿਲਾ ਕੇ ਪੀਂਦੇ ਹੋ ਜਾਂ ਫਿਰ ਇਸ ਨੂੰ ਘਸਾ ਕੇ ਗਰਮ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਕੇ ਗਰਦਨ ‘ਤੇ ਲਗਾਓ। ਇਸ ਤੋਂ ਤੁਹਾਨੂੰ ਬਹੁਤ ਜਲਦੀ ਆਰਾਮ ਮਿਲੇਗਾ।

ਗਰਮ ਸਿਖਾਈ –
• ਗਰਮ ਸਿਕਾਈ ਇੱਕ ਬਹੁਤ ਚੰਗੀ ਘਰੇਲੂ ਨੁਸਖਾ ਹਨ । ਜੋ ਦੀ ਗਰਦਨ ਦੇ ਦਰਦ ਵਿੱਚ ਆਰਾਮ ਪਾਹੁਚਤਾ ਹੈ ।
• ਉਂਜ ਹੱਲਕੀ ਚੋਟ ਲੱਗਣ ਉੱਤੇ ਵੀ ਗਰਦਨ ਦਰਦ ਹੁੰਦਾ ਹੈ । ਤੱਦ ਉਸ ਉੱਤੇ ਗਰਮ ਸਿਕਾਈ ਆਰਾਮ ਪਹੁਚਾਤੀ ਹੈ । ਜਦੋਂ ਚੋਟ ਦੀ ਸਿਕਾਈ ਹੁੰਦੀ ਹੈ , ਤਾਂ ਖੂਨ ਦਾ ਦੌਰ ਉਸ ਜਗ੍ਹਾ ਉੱਤੇ ਤੇਜ ਹੁੰਦਾ ਹੈ , ਜਿਨੂੰ ਚੋਟ ਜਲਦੀ ਠੀਕ ਹੋ ਜਾਂਦੀ ਹੈ ।

ਮਸਾਜ –
• ਮਸਾਜ ਕਿਸੇ ਵੀ ਦਰਦ ਨੂੰ ਠੀਕ ਕਰ ਸਕਦਾ ਹੈ। ਮਾਲਿਸ਼ ਨਾਲ ਤੁਸੀਂ ਆਰਾਮ ਨਾਲ ਚੰਗੀ ਨੀਂਦ ਸੋ ਸਕਦੇ ਹੋ।
• ਪਰ ਸੱਟ ਵਾਲੀ ਜਗ੍ਹਾ ਨੂੰ ਤੇਜ਼ੀ ਨਾਲ ਮਾਲਿਸ਼ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਉਸ ਤੇ ਹੋਰ ਜ਼ਿਆਦਾ ਦਰਦ ਸ਼ੁਰੂ ਹੋ ਸਕਦਾ ਹੈ।

ਠੀਕ ਆਸਣ ਬਣਾ ਕਰ ਰੱਖੋ –
• ਸਰੀਰ ਦਾ ਠੀਕ ਆਸਣ ਬਣਾ ਕਰ ਰੱਖਣ ਨਾਲ ਵੀ ਗਰਦਨ ਦੇ ਦਰਦ ਨੂੰ ਠੀਕ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ।
• ਆਪਣੇ ਸਰੀਰ ਦੇ ਨਾਲ ਇੱਕ ਕੰਧ ਦੇ ਨਾਲ ਖੜ੍ਹੇ ਹੋਵੋ। ਆਪਣੀ ਪਿੱਠ ਨੂੰ ਦਿਵਾਰ ਨਾਲ ਲੈ ਕੇ ਖੜੇ ਰਹੋ ਅਤੇ ਚੀਨ ਨੂੰ ਬਿਲਕੁੱਲ ਸਿੱਧਾ ਰੱਖੋ। ਇਸ ਆਸਣ ਵਿੱਚ 15 ਤੋਂ 20 ਮਿੰਟ ਤੱਕ ਖੜੇ ਰਹੋ ।

ਗਰਮ ਪਾਣੀ ਨਾਲ ਨਹਾਓ –
• ਗਰਮ ਪਾਣੀ ਨਾਲ ਨਹਾਓ, ਇਸ ਨਾਲ ਤੁਹਾਡੀ ਗਰਦਨ ਦਾ ਦਰਦ ਬਿਲਕੁੱਲ ਖ਼ਤਮ ਹੋ ਜਾਵੇਗਾ।
• ਨਾਲ ਹੀ ਇਹ ਬਹੁਤ ਆਸਾਨ ਤਰੀਕਾ ਹੈ।

ਹੀਂਗ ਅਤੇ ਕਪੂਰ –
• ਘਰੇਲੂ ਚੀਜ਼ਾਂ ਦੀ ਗੱਲ ਕਰੀਏ ਤਾਂ ਇਹ ਇਸ ਦਾ ਬਹੁਤ ਵਧੀਆ ਉਪਚਾਰ ਹੈ ਕਿ, ਹੀਂਗ ਅਤੇ ਕਪੂਰ ਦੇ ਬਰਾਬਰ ਮਾਤਰਾ ਲਓ ਅਤੇ ਇਸ ਨੂੰ ਸਰ੍ਹੋਂ ਦੇ ਤੇਲ ਨਾਲ ਮਿਲਾ ਕੇ ਕਰੀਮ ਦੀ ਤਰ੍ਹਾਂ ਬਣਾਉ ।
• ਇਸ ਪੇਸਟ ਨੂੰ ਗਰਦਨ ‘ਤੇ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰਨ ਨਾਲ ਤੁਹਾਨੂੰ ਜਲਦੀ ਦਰਦ ਤੋਂ ਅਰਾਮ ਮਿਲੇਗਾ।

ਗਰਦਨ ਦੇ ਦਰਦ ਲਈ ਸਾਵਧਾਨੀਆਂ –
• ਜ਼ਿਆਦਾ ਭਾਰੀ ਸਮਾਨ ਨਹੀਂ ਚੱਕਣਾ ਚਾਹੀਦਾ ।
• ਸੌਣ ਵੇਲੇ ਸਿਰਹਾਣਾ ਨਾ ਵਰਤੋ। ਅਜਿਹਾ ਕਰਨ ਨਾਲ ਤੁਸੀਂ ਜਲਦੀ ਹੀ ਗਰਦਨ ਦਰਦ ਤੋਂ ਬਚ ਸਕਦੇ ਹੋ।

CBSE ਨੇ ਐਲਾਨਿਆ 10ਵੀਂ ਕਲਾਸ ਦਾ ਨਤੀਜਾ, ਇੰਝ ਕਰੋ ਚੈੱਕ

0

ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਵਲੋਂ ਅੱਜ 10ਵੀਂ ਜਮਾਤ ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਵਿਦਿਆਰਥੀਆਂ ਦੀ ਨਤੀਜਿਆਂ ਨੂੰ ਲੈ ਕੇ ਉਡੀਕ ਖ਼ਤਮ ਹੋ ਗਈ ਹੈ। ਸੀ. ਬੀ. ਐੱਸ. ਈ. ਦਸਵੀਂ ਜਮਾਤ ਦੇ 99.04 ਵਿਦਿਆਰਥੀ ਪਾਸ ਹੋਏ। ਕੁੜੀਆਂ ਨੇ ਮੁੰਡਿਆਂ ਨੂੰ 0.35 ਫੀਸਦੀ ਪਿੱਛੇ ਛੱਡਿਆ। 57,000 ਤੋਂ ਵੱਧ ਵਿਦਿਆਰਥੀਆਂ ਨੂੰ 95 ਫ਼ੀਸਦੀ ਤੋਂ ਵੱਧ ਅੰਕ ਮਿਲੇ।

2 ਲੱਖ ਤੋਂ ਵੱਧ ਵਿਦਿਆਰਥੀਆਂ ਨੇ 90 ਤੋਂ 95 ਫ਼ੀਸਦੀ ਦਰਮਿਆਨ ਅੰਕ ਹਾਸਲ ਕੀਤੇ। ਬੋਰਡ ਦੀ ਅਧਿਕਾਰਤ ਵੈੱਬਸਾਈਟ http://cbse.gov.in ਜਾਂ http://cbseresults.nic.in ’ਤੇ ਜਾ ਕੇ ਵਿਦਿਆਰਥੀਆਂ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਨਤੀਜੇ ਚੈੱਕ ਕਰਨ ਲਈ ਵਿਦਿਆਰਥੀਆਂ ਕੋਲ ਰੋਲ ਨੰਬਰ, ਸਕੂਲ ਨੰਬਰ ਅਤੇ ਡੇਟ ਆਫ਼ ਬਰਥ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ।

ਇਨ੍ਹਾਂ ਵੈਬਸਾਈਟਾਂ ‘ਤੇ ਚੈੱਕ ਕਰੋ ਨਤੀਜੇ
ਸੀਬੀਐਸਈ 10ਵੀਂ ਦਾ ਨਤੀਜਾ ਅਧਿਕਾਰਤ ਵੈਬਸਾਈਟਾਂ cbse.nic.in, cbse.gov.in, cbseacademic.nic.in ‘ਤੇ ਜਾ ਕੇ ਚੈੱਕ ਕੀਤੇ ਜਾ ਸਕਦੇ ਹਨ। ਪ੍ਰਾਈਵੇਟ ਵਿਦਿਆਰਥੀਆਂ ਲਈ ਪ੍ਰੀਖਿਆਵਾਂ 16 ਅਗਸਤ ਤੋਂ 15 ਸਤੰਬਰ ਤੱਕ ਲਈਆਂ ਜਾਣਗੀਆਂ।

Breakfast ਦੀ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਅਤੇ ਹੋਰ ਵਿਰੋਧੀ ਆਗੂ ਸਾਈਕਲ ਰਾਹੀਂ ਪਹੁੰਚੇ ਸੰਸਦ

0

ਨਵੀਂ ਦਿੱਲੀ : ਮੰਗਲਵਾਰ ਨੂੰ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਅਗਵਾਈ ‘ਚ ਵਿਰੋਧੀ ਪਾਰਟੀਆਂ ਨੇ ਸੰਸਦ ਤੱਕ ਸਾਈਕਲ ਮਾਰਚ ਕੱਢਿਆ। ਵਿਰੋਧੀ ਧਿਰ ਪੈਗਾਸਸ ਜਾਸੂਸੀ ਮਾਮਲੇ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਿਹਾ ਹੈ। ਸੰਸਦ ਦੇ ਮਾਨਸੂਨ ਸੈਸ਼ਨ ‘ਚ, ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰ ਦੇ ਵਿੱਚ ਮਤਭੇਦ ਹੈ। ਕਾਂਗਰਸ ਦੀ ਅਗਵਾਈ ਵਾਲੀ ਕਈ ਵਿਰੋਧੀ ਪਾਰਟੀਆਂ ਇਸ ਮੁੱਦੇ ‘ਤੇ ਚਰਚਾ ਚਾਹੁੰਦੀਆਂ ਹਨ।

ਵਿਰੋਧੀ ਧਿਰ ਦੀ ਏਕਤਾ ਦਿਖਾਉਂਦੇ ਹੋਏ, ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਸਮੇਤ ਕਈ ਵਿਰੋਧੀ ਨੇਤਾ ਮੰਗਲਵਾਰ ਨੂੰ ਸਾਈਕਲ ‘ਤੇ ਸੰਸਦ ਪਹੁੰਚੇ। ਵਿਰੋਧੀ ਏਕਤਾ ਨੂੰ ਮਜ਼ਬੂਤ ਕਰਨ ਦੇ ਲਈ ਇਸ ਕੜੀ ਵਿੱਚ ਮੰਗਲਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸਿਆਸੀ ਪਾਰਟੀਆਂ ਨੂੰ ਨਾਸ਼ਤੇ ਲਈ ਬੁਲਾਇਆ ਸੀ। ਇਸ ਮੀਟਿੰਗ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਆਪਸ ਵਿੱਚ ਬਹਿਸ ਕਰ ਸਕਦੀਆਂ ਹਨ। ਸਾਨੂੰ ਸਾਰਿਆਂ ਨੂੰ ਪੈਟਰੋਲ ਅਤੇ ਡੀਜ਼ਲ ਦੇ ਮੁੱਦੇ ‘ਤੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਰਾਹੁਲ ਦੀ ਮੀਟਿੰਗ ਵਿੱਚ ਕੌਣ ਆਇਆ?
ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਸੱਦੇ ‘ਤੇ ਦਿੱਲੀ ਦੇ ਸੰਵਿਧਾਨ ਕਲੱਬ ਵਿਖੇ ਵਿਰੋਧੀ ਨੇਤਾਵਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਤ੍ਰਿਣਮੂਲ ਕਾਂਗਰਸ, ਆਰਜੇਡੀ, ਸ਼ਿਵ ਸੈਨਾ, ਸਮਾਜਵਾਦੀ ਪਾਰਟੀ ਸਮੇਤ ਕਈ ਹੋਰ ਪਾਰਟੀਆਂ ਦੇ ਨੇਤਾ ਪਹੁੰਚੇ ਹਨ। ਸੰਸਦ ਦੇ ਮਾਨਸੂਨ ਇਜਲਾਸ ਦੇ ਬਾਕੀ ਬਚੇ ਸਮੇਂ ਵਿੱਚ, ਇਸ ਮੀਟਿੰਗ ਵਿੱਚ ਸਰਕਾਰ ਉੱਤੇ ਹਮਲਾ ਕਰਨ ਦੇ ਤਰੀਕੇ ਬਾਰੇ ਵਿਚਾਰ -ਵਟਾਂਦਰਾ ਕੀਤਾ ਗਿਆ। ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਉਨ੍ਹਾਂ ਸਿਆਸੀ ਪਾਰਟੀਆਂ ਤੋਂ ਗਾਇਬ ਹਨ ਜਿਨ੍ਹਾਂ ਨੂੰ ਰਾਹੁਲ ਗਾਂਧੀ ਨੇ ਬੁਲਾਇਆ ਸੀ। ਉਨ੍ਹਾਂ ਦਾ ਕੋਈ ਵੀ ਆਗੂ ਰਾਹੁਲ ਗਾਂਧੀ ਦੀ ਮੀਟਿੰਗ ਵਿੱਚ ਨਹੀਂ ਪਹੁੰਚਿਆ। ਪੂਰੀ ਤਰ੍ਹਾਂ ਇਹ ਪਾਰਟੀਆਂ ਰਾਹੁਲ ਗਾਂਧੀ ਦੀ ਮੀਟਿੰਗ ਵਿੱਚ ਸ਼ਾਮਲ ਹੋਈਆਂ: INC, NCP, SS, RJD, SP, CPIM, CPI, IUML, RSP, KCM, JMM, NC, TMC, LJD।

ਪਠਾਨਕੋਟ : ਰਣਜੀਤ ਸਾਗਰ ਡੈਮ ‘ਚ ਫੌਜ ਦਾ ਹੈਲੀਕਾਪਟਰ ਹੋਇਆ ਕਰੈਸ਼, ਰਾਹਤ ਤੇ ਬਚਾਅ ਕਾਰਜ ਜਾਰੀ

0

ਪਠਾਨਕੋਟ ‘ਚ ਉਸ ਸਮੇਂ ਹਲਚਲ ਮੱਚ ਗਈ ਜਦੋਂ ਰਣਜੀਤ ਸਾਗਰ ਡੈਮ ਵਿੱਚ ਫੌਜ ਦਾ ਹੈਲੀਕਾਪਟਰ ਕਰੈਸ਼ ਹੋ ਗਿਆ। ਫਿਲਹਾਲ ਇਸ ਦੌਰਾਨ ਕਿਸੇ ਦੇ ਹਤਾਹਤ ਹੋਣ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਫੌਜ ਦੇ ਤਿੰਨਾਂ ਜਵਾਨ ਸੁਰੱਖਿਅਤ ਹਨ ਅਤੇ ਬਚਾਵ ਕਾਰਜ ਜਾਰੀ ਹੈ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਪਠਾਨਕੋਟ ਨੇੜੇ ਰਣਜੀਤ ਸਾਗਰ ਡੈਮ ਵਿੱਚ ਭਾਰਤੀ ਫੌਜ ਦਾ ਇੱਕ ਹੈਲੀਕਾਪਟਰ ਅਚਾਨਕ ਕਰੈਸ਼ ਹੋ ਗਿਆ। ਹਾਦਸੇ ਦੀ ਸੂਚਨਾ ‘ਤੇ ਬਚਾਅ ਟੀਮ ਮੌਕੇ’ ਤੇ ਪਹੁੰਚ ਗਈ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਰਣਜੀਤ ਸਾਗਰ ਡੈਮ ਵਿੱਚ ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਪਤਾ ਲੱਗਿਆ ਹੈ ਕਿ ਇੱਕ ਹੈਲੀਕਾਪਟਰ ਉੱਥੇ ਹਾਦਸਾਗ੍ਰਸਤ ਹੋ ਗਿਆ ਹੈ।

ਬਦਲ ਗਿਆ ਬਾਈਕ ‘ਤੇ ਪਿੱਛੇ ਬੈਠਣ ਦਾ ਤਰੀਕਾ! ਹੁਣ ਇਸ ਤਰ੍ਹਾਂ ਕਰਨੀ ਹੋਵੇਗੀ ਸਵਾਰੀ, ਜਾਣ ਲਓ ਕਿ ਹਨ ਸਰਕਾਰ ਦੇ ਨਵੇਂ ਨਿਯਮ

0

ਨਵੀਂ ਦਿੱਲੀ : ਹਰ ਦਿਨ ਸੜਕ ਹਾਦਸੇ ਵੱਧ ਰਹੇ ਹਨ ਜਿਨ੍ਹਾਂ ਨੂੰ ਮੱਦੇਨਜ਼ਰ ਅਤੇ ਇਸ ਨੂੰ ਘਟਾਉਣ ਲਈ, ਸਰਕਾਰ ਨੇ ਵਾਹਨਾਂ ‘ਚ ਉਪਲਬਧ ਡਿਜ਼ਾਈਨ ਅਤੇ ਸਹੂਲਤਾਂ ‘ਚ ਕੁਝ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਕਈ ਨਿਯਮਾਂ ‘ਚ ਬਦਲਾਅ ਕੀਤੇ ਹਨ। ਇਸ ਦੇ ਨਾਲ ਹੀ ਕੁਝ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਹਨ। ਮੰਤਰਾਲੇ ਦੀ ਨਵੀਂ ਸੇਧ ਬਾਈਕ ਚਲਾਉਣ ਵਾਲੇ ਲੋਕਾਂ ਲਈ ਜਾਰੀ ਕੀਤੀ ਗਈ ਹੈ। ਇਸ ਗਾਈਡਲਾਈਨ ‘ਚ ਇਹ ਦੱਸਿਆ ਗਿਆ ਹੈ ਕਿ ਬਾਈਕ ਚਾਲਕ ਦੇ ਪਿੱਛੇ ਸੀਟ ਤੇ ਬੈਠੇ ਲੋਕਾਂ ਨੂੰ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜਾਣੋ ਨਵੇਂ ਨਿਯਮ ਕੀ ਹਨ।

1. ਡਰਾਈਵਰ ਦੀ ਸੀਟ ਦੇ ਪਿੱਛੇ ਹੱਥ ਫੜੋ
ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਬਾਈਕ ਦੀ ਪਿਛਲੀ ਸੀਟ ਦੇ ਦੋਵੇਂ ਪਾਸੇ ਹੱਥ ਫੜਨਾ ਜ਼ਰੂਰੀ ਹੈ। ਹੈਂਡ ਹੋਲਡ ਪਿੱਛੇ ਬੈਠੇ ਸਵਾਰ ਦੀ ਸੁਰੱਖਿਆ ਲਈ ਹੈ। ਜੇ ਬਾਈਕ ਚਾਲਕ ਅਚਾਨਕ ਬ੍ਰੇਕ ਮਾਰਦਾ ਹੈ ਤਾਂ ਹੱਥ ਫੜਨਾ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਹੁਣ ਤਕ ਬਹੁਤੀਆਂ ਬਾਈਕਾਂ ਵਿੱਚ ਇਹ ਵਿਸ਼ੇਸ਼ਤਾ ਨਹੀਂ ਸੀ। ਇਸ ਦੇ ਨਾਲ ਹੀ, ਬਾਈਕ ਦੇ ਪਿੱਛੇ ਬੈਠੇ ਵਿਅਕਤੀ ਲਈ ਦੋਹਾਂ ਪਾਸਿਆਂ ‘ਤੇ ਪੈਰ ਰੱਖਣ ਦੀ ਜਗਾ ਲਾਜ਼ਮੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਬਾਈਕ ਦੇ ਪਿਛਲੇ ਪਹੀਏ ਦੇ ਖੱਬੇ ਪਾਸੇ ਦੇ ਘੱਟੋ ਘੱਟ ਅੱਧੇ ਹਿੱਸੇ ਨੂੰ ਸੁਰੱਖਿਅਤ ਕਵਰ ਕੀਤਾ ਜਾਵੇਗਾ ਤਾਂ ਜੋ ਪਿਛਲੇ ਸਵਾਰੀਆਂ ਦੇ ਕੱਪੜੇ ਪਿਛਲੇ ਪਹੀਏ ‘ਚ ਨਾ ਫਸ ਜਾਣ।

2. ਹਲਕੇ ਕੰਟੇਨਰਾਂ ਨੂੰ ਸਥਾਪਤ ਕਰਨ ਲਈ ਦਿਸ਼ਾ ਨਿਰਦੇਸ਼
ਮੰਤਰਾਲੇ ਨੇ ਬਾਈਕਾਂ ਵਿੱਚ ਹਲਕੇ ਕੰਟੇਨਰ ਲਗਾਉਣ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ। ਇਸ ਕੰਟੇਨਰ ਦੀ ਲੰਬਾਈ 550 ਮਿਲੀਮੀਟਰ, ਚੌੜਾਈ 510 ਮਿਲੀਮੀਟਰ ਅਤੇ ਉਚਾਈ 500 ਮਿਲੀਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜੇ ਕੰਟੇਨਰ ਪਿਛਲੇ ਯਾਤਰੀ ਦੇ ਸਥਾਨ ਤੇ ਰੱਖਿਆ ਗਿਆ ਹੈ, ਤਾਂ ਸਿਰਫ ਡਰਾਈਵਰ ਨੂੰ ਆਗਿਆ ਦਿੱਤੀ ਜਾਏਗੀ। ਮਤਲਬ ਕੋਈ ਹੋਰ ਸਵਾਰੀ ਸਾਈਕਲ ‘ਤੇ ਨਹੀਂ ਹੋਵੇਗੀ। ਇਸ ਦੇ ਨਾਲ ਹੀ, ਜੇਕਰ ਇਸ ਨੂੰ ਪਿਛਲੀ ਸਵਾਰੀ ਦੇ ਸਥਾਨ ਦੇ ਪਿੱਛੇ ਰੱਖਿਆ ਜਾਂਦਾ ਹੈ, ਤਾਂ ਦੂਜੇ ਵਿਅਕਤੀ ਨੂੰ ਸਾਈਕਲ ‘ਤੇ ਬੈਠਣ ਦੀ ਆਗਿਆ ਹੋਵੇਗੀ। ਜੇ ਕੋਈ ਹੋਰ ਸਾਈਕਲ ‘ਤੇ ਬੈਠਦਾ ਹੈ, ਤਾਂ ਇਹ ਨਿਯਮ ਉਲੰਘਣਾ ਮੰਨਿਆ ਜਾਵੇਗਾ।

3. ਟਾਇਰਾਂ ਸੰਬੰਧੀ ਨਵੇਂ ਦਿਸ਼ਾ ਨਿਰਦੇਸ਼
ਤੁਹਾਨੂੰ ਦੱਸ ਦਈਏ ਕਿ ਹਾਲ ਹੀ ‘ਚ ਸਰਕਾਰ ਨੇ ਟਾਇਰਾਂ ਸੰਬੰਧੀ ਇੱਕ ਨਵੀਂ ਗਾਈਡਲਾਈਨ ਵੀ ਜਾਰੀ ਕੀਤੀ ਹੈ। ਇਸ ਦੇ ਤਹਿਤ, 3.5 ਟਨ ਦੇ ਵੱਧ ਤੋਂ ਵੱਧ ਭਾਰ ਵਾਲੇ ਵਾਹਨਾਂ ਲਈ ਟਾਇਰ ਪ੍ਰੈਸ਼ਰ ਨਿਗਰਾਨੀ ਪ੍ਰਣਾਲੀ ਦਾ ਸੁਝਾਅ ਦਿੱਤਾ ਗਿਆ ਹੈ। ਇਸ ਸਿਸਟਮ ਵਿੱਚ ਸੈਂਸਰ ਰਾਹੀਂ, ਡਰਾਈਵਰ ਨੂੰ ਵਾਹਨ ਦੇ ਟਾਇਰਾਂ ਵਿੱਚ ਹਵਾ ਦੀ ਸਥਿਤੀ ਬਾਰੇ ਜਾਣਕਾਰੀ ਮਿਲਦੀ ਹੈ। ਇਸ ਦੇ ਨਾਲ ਹੀ ਮੰਤਰਾਲੇ ਨੇ ਟਾਇਰ ਰਿਪੇਅਰ ਕਿੱਟਾਂ ਦੀ ਵੀ ਸਿਫਾਰਸ਼ ਕੀਤੀ ਹੈ। ਇਸ ਦੇ ਲਾਗੂ ਹੋਣ ਤੋਂ ਬਾਅਦ, ਵਾਹਨ ਵਿੱਚ ਵਾਧੂ ਟਾਇਰਾਂ ਦੀ ਜ਼ਰੂਰਤ ਨਹੀਂ ਹੋਏਗੀ। ਸਰਕਾਰ ਸਮੇਂ ਸਮੇਂ ਤੇ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਬਦਲਦੀ ਰਹਿੰਦੀ ਹੈ। ਪਿਛਲੇ ਕੁਝ ਸਾਲਾਂ ਵਿੱਚ, ਸੜਕ ਸੁਰੱਖਿਆ ਦੇ ਨਿਯਮਾਂ ਨੂੰ ਸਖ਼ਤ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ।

ਰਾਹੁਲ ਗਾਂਧੀ ਨੇ 17 ਵਿਰੋਧੀ ਪਾਰਟੀਆਂ ਦੇ MPs ਨਾਲ Breakfast ‘ਤੇ ਕੀਤੀ ਚਰਚਾ

0

ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਸਵੇਰੇ ਨਾਸ਼ਤੇ ‘ਚ 14 ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕਰਨਗੇ ਅਤੇ ਸਰਕਾਰ ਨੂੰ ਘੇਰਨ ਲਈ ਚੱਲ ਰਹੇ ਮਾਨਸੂਨ ਸੈਸ਼ਨ ਦੀ ਸਾਂਝੀ ਰਣਨੀਤੀ ‘ਤੇ ਚਰਚਾ ਕਰਨਗੇ। ਇਸ ‘ਚ ਕਾਂਗਰਸ ਦੇ ਸਾਰੇ ਸੰਸਦ ਮੈਂਬਰ ਵੀ ਮੌਜੂਦ ਰਹਿਣਗੇ। ਰਾਹੁਲ ਗਾਂਧੀ ਦੇ ਨਾਸ਼ਤੇ ਦਾ ਆਯੋਜਨ ਸੰਵਿਧਾਨਕ ਕਲੱਬ ਵਿੱਚ ਕੀਤਾ ਗਿਆ ਹੈ ਜਿੱਥੇ ਨਾਸ਼ਤੇ ਤੋਂ ਬਾਅਦ ਲਗਭਗ ਪੌਣੇ ਦਸ ਵਜੇ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਵੇਗੀ।

ਪੈਗਾਸਸ ਜਾਸੂਸੀ ਅਤੇ ਕਿਸਾਨ ਅੰਦੋਲਨ ਲਈ ਸਰਕਾਰ ‘ਤੇ ਹਮਲਾ ਕਰਨ ਵਾਲੇ ਵਿਰੋਧੀ ਧਿਰ ਦੇ ਨੇਤਾ ਸਰਕਾਰ ‘ਤੇ ਦਬਾਅ ਵਧਾਉਣ ਦੀ ਰਣਨੀਤੀ ‘ਤੇ ਵਿਚਾਰ ਕਰਨਗੇ। ਇਸ ਵਿੱਚ ਡੀਐਮਕੇ, ਸ਼ਿਵ ਸੈਨਾ, ਆਰਜੇਡੀ, ਖੱਬੀਆਂ ਪਾਰਟੀਆਂ, ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ, ਮੁਸਲਿਮ ਲੀਗ, ਨੈਸ਼ਨਲ ਕਾਨਫਰੰਸ ਸਮੇਤ 14 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ। ਦੋਵਾਂ ਸਦਨਾਂ ਦੇ ਵਿਰੋਧੀ ਪਾਰਟੀਆਂ ਦੇ ਨੇਤਾ ਅਤੇ ਸੰਸਦ ਮੈਂਬਰ ਇਸ ਵਿੱਚ ਹਿੱਸਾ ਲੈ ਸਕਦੇ ਹਨ।

ਪੇਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਕੇਂਦਰ ਸਰਕਾਰ ‘ਤੇ ਹਮਲੇ ਕਰ ਰਹੀਆਂ ਹਨ ਅਤੇ ਸੰਸਦ ‘ਚ ਇਸ ਮਾਮਲੇ ‘ਤੇ ਚਰਚਾ ਅਤੇ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਜਾਂਚ ਦੀ ਮੰਗ ਕਰ ਰਹੀਆਂ ਹਨ। ਸੰਸਦ ਦੇ ਦੋਵੇਂ ਸਦਨ ਪਿਛਲੇ ਹਫਤੇ ਤੱਕ 105 ਘੰਟਿਆਂ ਦੀ ਨਿਰਧਾਰਤ ਬੈਠਕ ਵਿੱਚ ਸਿਰਫ 18 ਘੰਟੇ ਚੱਲੇ। ਸਰਕਾਰ ਜਾਸੂਸੀ ਦੇ ਦੋਸ਼ਾਂ ਤੋਂ ਇਨਕਾਰ ਕਰ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਪਾਰਟੀਆਂ ਅਤੇ ਵਿਰੋਧੀ ਧਿਰ ਵਿਚਾਲੇ ਮਤਭੇਦ ਹੈ। ਸਰਕਾਰ ‘ਤੇ ਦਬਾਅ ਬਣਾਉਣ ਲਈ ਪਿਛਲੇ ਹਫਤੇ ਵਿਰੋਧੀ ਪਾਰਟੀਆਂ ਦੀ ਇੱਕ ਅਹਿਮ ਬੈਠਕ ਵੀ ਹੋਈ ਸੀ ਜਿਸ ਵਿੱਚ ਰਾਹੁਲ ਗਾਂਧੀ ਮੌਜੂਦ ਸਨ।

UGC ਨੇ ਦੇਸ਼ ਦੀਆਂ 24 ਯੂਨੀਵਰਸਿਟੀਆਂ ਨੂੰ ਦੱਸਿਆ ਫਰਜ਼ੀ

0

ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦੱਸਿਆ ਕਿ UGC ਨੇ 24 ਵਿਦਿਅਕ ਅਦਾਰਿਆਂ ਨੂੰ ਫ਼ਰਜ਼ੀ ਐਲਾਨਿਆ ਹੈ ਤੇ ਇਸ ਤੋਂ ਇਲਾਵਾ ਦੋ ਅਦਾਰਿਆਂ ‘ਚ ਮਾਪਦੰਡਾਂ ਦੀ ਉਲੰਘਣਾ ਪਾਈ ਗਈ ਹੈ। ਸਿੱਖਿਆ ਮੰਤਰੀ ਨੇ ਲੋਕ ਸਭਾ ‘ਚ ਇਕ ਲਿਖਤੀ ਸਵਾਲ ਦੇ ਜਵਾਬ ਵਿਚ ਇਹ ਬਿਆਨ ਦਿੱਤਾ ਹੈ। ‘ਵਿਦਿਆਰਥੀਆਂ, ਮਾਪਿਆਂ, ਆਮ ਜਨਤਾ ਤੇ ਇਲੈਕਟ੍ਰਾਨਿਕ ਪ੍ਰਿੰਟ ਮੀਡੀਆ ਜ਼ਰੀਏ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ‘ਤੇ UGC ਯੂਨੀਵਰਸਿਟੀਆਂ ਨੂੰ ਫ਼ਰਜ਼ੀ ਐਲਾਨ ਦਿੱਤਾ ਹੈ। ਭਾਰਤੀ ਸਿੱਖਿਆ ਪ੍ਰੀਸ਼ਦ, ਲਖਨਊ, ਯੂਪੀ ਤੇ ਭਾਰਤੀ ਯੋਜਨਾ ਅਤੇ ਪ੍ਰਬੰਧਨ ਸੰਸਥਾਨ (IIM), ਕੁਤੁਬ ਐਨਕਲੇਵ, ਨਵੀਂ ਦਿੱਲੀ ਨਾਂ ਦੀਆਂ ਦੋ ਹੋਰ ਸੰਸਥਾਵਾਂ ਵੀ ਯੂਜੀਸੀ ਐਕਟ, 1956 ਦੀ ਉਲੰਘਣਾ ਤਹਿਤ ਕੰਮ ਕਰ ਰਹੀਆਂ ਹਨ।

ਵਾਰਾਨਸੀ ਸੰਸਕ੍ਰਿਤ ਯੂਨੀਵਰਸਿਟੀ, ਵਾਰਾਨਸੀ, ਮਹਿਲਾ ਗ੍ਰਾਮ ਵਿਦਿਆਪੀਠ, ਇਲਾਹਾਬਾਦ, ਗਾਂਧੀ ਹਿੰਦੀ ਵਿੱਦਿਆਪੀਠ, ਇਲਾਹਾਬਾਦ, ਨੈਸ਼ਨਲ ਯੂਨੀਵਰਸਿਟੀ ਆਫ ਇਲੈਕਟ੍ਰੋ ਕੰਪਲੈਕਸ ਹੋਮਿਓਪੈਥੀ, ਕਾਨਪੁਰ, ਨੇਤਾਜੀ ਸੁਭਾਸ਼ ਚੰਦਰ ਬੋਸ ਮੁਕਤ ਯੂਨੀਵਰਸਿਟੀ, ਅਲੀਗੜ੍ਹ, ਉੱਤਰ ਪ੍ਰਦੇਸ਼ ਯੂਨੀਵਰਸਿਟੀ, ਮਥੁਰਾ, ਮਹਾਰਾਣਾ ਪ੍ਰਤਾਪ ਸਿੱਖਿਆ ਨਿਕੇਤਨ ਯੂਨੀਵਰਸਿਟੀ, ਪ੍ਰਤਾਪਗੜ੍ਹ ਤੇ ਇੰਦਰਪ੍ਰਸਥ ਸਿੱਖਿਆ ਪ੍ਰੀਸ਼ਦ, ਨੋਇਡਾ।

ਇਸ ਦੇ ਨਾਲ ਹੀ ਦਿੱਲੀ ‘ਚ ਵੀ 7 ਫਰਜ਼ੀ ਯੂਨੀਵਰਸਿਟੀਆਂ ਮੌਜੂਦ ਹਨ। ਕਮਰਸ਼ੀਅਲ ਯੂਨੀਵਰਸਿਟੀ ਲਿਮਟਿਡ, ਸੰਯੁਕਤ ਰਾਸ਼ਟਰ ਯੂਨੀਵਰਸਿਟੀ, ਕਮਰਸ਼ੀਅਲ ਯੂਨੀਵਰਸਿਟੀ, ਏਡੀਆਰ ਕੇਂਦ੍ਰਿਤ ਨਿਆਇਕ ਯੂਨੀਵਰਸਿਟੀ, ਭਾਰਤੀ ਵਿਗਿਆਨ ਅਤੇ ਇੰਜੀਨੀਅਰਿੰਗ ਇੰਸਟੀਚਿਊਟ, ਸਵੈ-ਰੁਜ਼ਗਾਰ ਲਈ ਵਿਸ਼ਵਕਰਮਾ ਮੁਕਤ ਯੂਨੀਵਰਸਿਟੀ, ਅਧਿਆਤਮਕ ਯੂਨੀਵਰਸਿਟੀ।

ਇਸ ਤੋਂ ਇਲਾਵਾ ਓਡੀਸ਼ਾ ਤੇ ਪੱਛਮੀ ਬੰਗਾਲ ‘ਚ ਵੀ ਅਜਿਹੀਆਂ ਕਈ ਯੂਨੀਵਰਸਿਟੀਆਂ ਹਨ। ਕੋਲਕਾਤਾ ਤੇ ਇੰਸਟੀਚਿਊਟ ਆਫ ਅਲਟਰਨੇਟਿਵ ਮੈਡੀਸਿਨ ਐਂਡ ਰਿਸਰਚ, ਕੋਲਕਾਤਾ ਦੇ ਨਾਲ-ਨਾਲ ਨਵਭਾਰਤ ਸਿੱਖਿਆ ਪ੍ਰੀਸ਼ਦ,ਇੰਡੀਅਨ ਇੰਸਟੀਚਿਊਟ ਆਫ ਅਲਟਰਨੇਟਿਵ ਮੈਡੀਸਿਨ, ਰਾਉਰਕੇਲਾ ਤੇ ਨਾਰਥ ਉੜੀਸਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲਾਜੀ ਦੇ ਨਾਂ ਵੀ ਸ਼ਾਮਿਲ ਹਨ।

ਹਾਰ ਜਿੱਤ ਜ਼ਿੰਦਗੀ ਦਾ ਹਿੱਸਾ ਹੈ, ਭਾਰਤੀ ਪੁਰਸ਼ ਹਾਕੀ ਟੀਮ ਨੇ ਸਰਬੋਤਮ ਪ੍ਰਦਰਸ਼ਨ ਕੀਤਾ: PM Modi

0

ਨਵੀਂ ਦਿੱਲੀ: ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ ਹੈ। ਵਿਸ਼ਵ ਚੈਂਪੀਅਨ ਬੈਲਜੀਅਮ ਨੇ ਟੀਮ ਨੂੰ 5-2 ਨਾਲ ਹਰਾਇਆ। ਇਸ ਦੇ ਨਾਲ ਹੀ ਹੁਣ ਹਾਕੀ ਟੀਮ ਕਾਂਸੀ ਦੇ ਤਗਮੇ ਲਈ ਖੇਡੇਗੀ। ਪੁਰਸ਼ ਹਾਕੀ ਟੂਰਨਾਮੈਂਟ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਉਤਸ਼ਾਹਤ ਕਰਦਿਆਂ ਕਿਹਾ ਕਿ ਜਿੱਤ ਅਤੇ ਹਾਰ ਜ਼ਿੰਦਗੀ ਦਾ ਹਿੱਸਾ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਸਾਡੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਅਤੇ ਇਹੀ ਮਹੱਤਵਪੂਰਨ ਹੈ। ਟੀਮ ਨੂੰ ਅਗਲੇ ਮੈਚ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ। ਭਾਰਤ ਨੂੰ ਆਪਣੇ ਖਿਡਾਰੀਆਂ ‘ਤੇ ਮਾਣ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ 49 ਸਾਲਾਂ ਬਾਅਦ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੀ ਹੈ। ਇਸ ਲਈ ਦੇਸ਼ ਦੀਆਂ ਨਜ਼ਰਾਂ ਅੱਜ ਦੇ ਮੈਚ ‘ਤੇ ਸਨ। ਪ੍ਰਧਾਨ ਮੰਤਰੀ ਨੇ ਖੁਦ ਵੀ ਅੱਜ ਦਾ ਮੈਚ ਦੇਖਿਆ ਸੀ। ਉਨ੍ਹਾਂ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਅਲੈਗਜ਼ੈਂਡਰ ਹੈਂਡ੍ਰਿਕਸ ਦੀ ਸ਼ਾਨਦਾਰ ਹੈਟ੍ਰਿਕ ਦੇ ਆਧਾਰ ‘ਤੇ, ਵਿਸ਼ਵ ਚੈਂਪੀਅਨ ਬੈਲਜੀਅਮ ਨੇ ਮੰਗਲਵਾਰ ਨੂੰ ਟੋਕੀਓ ਓਲੰਪਿਕਸ ਵਿੱਚ ਖੇਡੇ ਗਏ ਪੁਰਸ਼ ਹਾਕੀ ਦੇ ਸੈਮੀਫਾਈਨਲ ਮੈਚ ਵਿੱਚ ਭਾਰਤ ਨੂੰ 5-2 ਨਾਲ ਹਰਾਇਆ।

OI ਹਾਕੀ ਸਟੇਡੀਅਮ ਉੱਤਰੀ ਪਿੱਚ ‘ਤੇ ਖੇਡੇ ਗਏ ਇਸ ਮੈਚ’ ਚ ਭਾਰਤ ਇਕ ਸਮੇਂ 2-1 ਨਾਲ ਅੱਗੇ ਸੀ, ਪਰ ਉਸ ਤੋਂ ਬਾਅਦ ਇਹ ਬੁਰੀ ਤਰ੍ਹਾਂ ਪਿੱਛੇ ਚਲਾ ਗਿਆ। ਅਖੀਰ 1980 ਤੋਂ ਬਾਅਦ ਪਹਿਲਾ ਫਾਈਨਲ ਖੇਡਣ ਤੋਂ ਖੁੰਝ ਗਿਆ। ਹੁਣ ਭਾਰਤ ਨੂੰ ਕਾਂਸੀ ਦੇ ਤਮਗੇ ਲਈ ਕੋਸ਼ਿਸ਼ ਕਰਨੀ ਪਵੇਗੀ।

ਭਾਰਤ ਲਈ ਇਹ ਮੈਚ ਕੌਣ ਖੇਡੇਗਾ, ਇਹ ਜਰਮਨੀ ਅਤੇ ਆਸਟਰੇਲੀਆ ਵਿਚਾਲੇ ਦੂਜੇ ਸੈਮੀਫਾਈਨਲ ਤੋਂ ਬਾਅਦ ਤੈਅ ਹੋਵੇਗਾ। ਹਾਲਾਂਕਿ, ਮੈਚ ਦਾ ਪਹਿਲਾ ਗੋਲ ਬੈਲਜੀਅਮ ਵੱਲੋਂ ਆਇਆ। ਲੋਇਕ ਫੈਨੀ ਲੁਪਰਟ ਨੇ ਦੂਜੇ ਮਿੰਟ ਵਿੱਚ ਪੈਨਲਟੀ ਕਾਰਨਰ ਤੋਂ ਗੋਲ ਕੀਤਾ।

ਮੈਚ ਸ਼ੁਰੂ ਹੋਣ ਤਕ ਭਾਰਤ ਪਿੱਛੇ ਸੀ। ਭਾਰਤੀ ਟੀਮ ਦਬਾਅ ਵਿੱਚ ਸੀ, ਪਰ ਹਰਮਨਪ੍ਰੀਤ ਸਿੰਘ ਨੇ 7 ਵੇਂ ਮਿੰਟ ਵਿੱਚ ਗੋਲ ਕਰਕੇ ਮੈਚ ਤੋਂ ਉਤਸ਼ਾਹ ਲਿਆਇਆ। ਹਰਮਨਪ੍ਰੀਤ ਨੇ ਇਹ ਗੋਲ ਪੈਨਲਟੀ ਕਾਰਨਰ ਤੋਂ ਕੀਤਾ।

Tokyo Olympics : ਸੈਮੀਫਾਈਨਲ ‘ਚ ਬੈਲਜੀਅਮ ਤੋਂ ਹਾਰੀ ਭਾਰਤੀ ਹਾਕੀ ਟੀਮ, ਹੁਣ Bronze Medal ਲਈ ਖੇਡੇਗੀ ਮੈਚ

0

ਟੋਕੀਓ : ਭਾਰਤੀ ਹਾਕੀ ਪੁਰਸ਼ ਹਾਕੀ ਟੀਮ ਟੋਕੀਓ ਓਲੰਪਿਕ ਦੇ ਸੈਮੀਫਾਈਨਲ ‘ਚ ਬੈਲਜੀਅਮ ਤੋਂ 2-5 ਨਾਲ ਹਾਰੀ। ਬ੍ਰੋਨਜ਼ ਮੈਡਲ ਦੇ ਪਲੈ ਆਫ ਮੁਕਾਬਲੇ ਵਿੱਚ ਖੇਡੇਗੀ। ਆਖਰੀ ਦੇ ਮਿੰਟਾਂ ਵਿੱਚ, ਸ਼੍ਰੀਜੇਸ਼ ਗੋਲ ਪੋਸਟ ਛੱਡ ਕੇ ਬਾਹਰ ਚਲਾ ਗਿਆ ਅਤੇ ਬੈਲਜੀਅਮ ਨੇ ਇਸ ਦਾ ਪੂਰਾ ਲਾਭ ਉਠਾਇਆ ਅਤੇ ਭਾਰਤ ਉੱਤੇ ਇੱਕ ਹੋਰ ਗੋਲ ਕੀਤਾ।

ਇਸ ਨਾਲ ਭਾਰਤ ਦਾ ਸੋਨ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ।