Home Blog Page 2429

SBI ਦੇ ਗਾਹਕ ਰਹਿਣ ਸਾਵਧਾਨ! ਹੁਣ ਇਹ ਚਾਰ ਐਪਸ ਇੰਸਟਾਲ ਕਰਨ ਤੋਂ ਬਚੋ

0

ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੇ ਗਾਹਕਾਂ ਨੂੰ ਚਾਰ ਐਪਸ ਦੀ ਵਰਤੋਂ ਕਰਨ ਵਿਰੁੱਧ ਸੁਚੇਤ ਕੀਤਾ ਹੈ, ਜਿਸ ਦੇ ਰਾਹੀਂ ਖਪਤਕਾਰ ਦੇ ਬੈਂਕ ਖਾਤਾ ਖਾਲੀ ਹੋਣ ਦਾ ਖਤਰਾ ਹੈ। ਖ਼ਬਰਾਂ ਅਨੁਸਾਰ, ਬੈਂਕ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ‘ਚ, ਐੱਸਬੀਆਈ ਦੇ ਘੱਟੋ -ਘੱਟ 150 ਗਾਹਕਾਂ ਨੂੰ ਇਨ੍ਹਾਂ ਐਪਸ ਨੂੰ ਡਾਊਨਲੋਡ ਕਰਨ ਤੋਂ ਬਾਅਦ 70 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ, ਜੋ ਲੋਕਾਂ ਨੂੰ ਧੋਖਾਧੜੀ ਕਰਨ ਵਾਲੇ ਲੋਕਾਂ ਰਾਹੀਂ ਅਜਿਹਾ ਕਰਨ ਲਈ ਯਕੀਨ ਦਿਵਾਉਣ ਤੋਂ ਬਾਅਦ ਕੀਤਾ ਗਿਆ ਸੀ।

ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਆਪਣੇ ਗਾਹਕਾਂ ਨੂੰ ਕਿਸੇ ਵੀ ਸਥਿਤੀ ਵਿੱਚ, ਹੇਠਾਂ ਦਿੱਤੇ ਐਪਸ ਨੂੰ ਆਪਣੇ ਫੋਨ ‘ਤੇ ਇੰਸਟਾਲ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ: Anydesk, Quick Support, Teamviewer and Mingleview। ਇਸ ਤੋਂ ਇਲਾਵਾ, ਐਸਬੀਆਈ ਨੇ ਕਿਹਾ ਹੈ ਕਿ ਇਸ ਦੇ ਖਾਤਾ ਧਾਰਕਾਂ ਨੂੰ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੀ ਵਰਤੋਂ ਕਰਦੇ ਸਮੇਂ ਵੀ ਚੌਕਸ ਰਹਿਣਾ ਚਾਹੀਦਾ ਹੈ ਅਤੇ ਕਿਸੇ ਅਣਜਾਣ ਸਰੋਤ ਤੋਂ ਯੂਪੀਆਈ ਇਕੱਤਰ ਕਰਨ ਦੀ ਬੇਨਤੀ ਜਾਂ ਕਿ QR ਕੋਡ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ।

ਬੈਂਕ ਨੇ ਗਾਹਕਾਂ ਨੂੰ ਸਾਵਧਾਨ ਕਰਦਿਆਂ ਅੱਗੇ ਕਿਹਾ ਕਿ ਉਹ ਆਪਣੀ ਹੈਲਪਲਾਈਨ ਜਾਂ ਗਾਹਕ ਦੇਖਭਾਲ ਨੰਬਰ ਦੀ ਖੋਜ ਕਰਦੇ ਸਮੇਂ ਅਣਜਾਣ ਵੈਬਸਾਈਟਾਂ ਦੀ ਵਰਤੋਂ ਨਾ ਕਰਨ। ਐੱਸਬੀਆਈ ਨੇ ਕਿਹਾ, ਇਹ ਇਸ ਲਈ ਹੈ ਕਿਉਂਕਿ ਇਸਦੇ ਨਾਂਅ ਹੇਠ ਕਈ ਜਾਅਲੀ ਵੈਬਸਾਈਟਾਂ ਚਲਾਈਆਂ ਜਾ ਰਹੀਆਂ ਹਨ। ਬੈਂਕ ਨੇ ਕਿਹਾ, “ਕਿਸੇ ਵੀ ਹੱਲ ਲਈ, ਗਾਹਕਾਂ ਨੂੰ ਸਿਰਫ ਸਾਡੀ ਅਧਿਕਾਰਤ ਵੈਬਸਾਈਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਸਹੀ ਜਾਣਕਾਰੀ ਦੀ ਜਾਂਚ ਕਰਨ ਤੋਂ ਬਾਅਦ ਹੀ ਕੋਈ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਜੇ ਉਹ ਸਹੀ ਵੈਬਸਾਈਟ ‘ਤੇ ਹਨ।”

“ਹਰ ਡਿਜ਼ੀਟਲ ਲੈਣ-ਦੇਣ ਤੋਂ ਬਾਅਦ, ਗਾਹਕ ਨੂੰ ਇੱਕ ਐਸਐਮਐਸ ਭੇਜਿਆ ਜਾਂਦਾ ਹੈ। ਜੇ ਉਨ੍ਹਾਂ ਨੇ ਟ੍ਰਾਂਜੈਕਸ਼ਨ ਨਹੀਂ ਕੀਤਾ, ਤਾਂ ਉਨ੍ਹਾਂ ਨੂੰ ਉਹ ਸੰਦੇਸ਼ ਐਸਐਮਐਸ ‘ਚ ਦਿੱਤੇ ਗਏ ਨੰਬਰ ‘ਤੇ ਅੱਗੇ ਭੇਜਣਾ ਚਾਹੀਦਾ ਹੈ, “ਇਸ ਨੇ ਅੱਗੇ ਕਿਹਾ। ਧੋਖਾਧੜੀ ਦੇ ਮਾਮਲੇ ‘ਚ ਐੱਸਬੀਆਈ ਖਾਤਾ ਧਾਰਕ ਕਸਟਮਰ ਕੇਅਰ ਨੰਬਰ 1800111109, 9449112211 ਅਤੇ 08026599990 ‘ਤੇ ਸੰਪਰਕ ਕਰ ਸਕਦੇ ਹਨ, ਜਦੋਂ ਕਿ 155260 ਨੰਬਰ ਦੀ ਵਰਤੋਂ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ‘ਤੇ ਸ਼ਿਕਾਇਤ ਦਰਜ ਕਰਵਾਉਣ ਲਈ ਕੀਤੀ ਜਾ ਸਕਦੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ‘ਤੇ ਦਿੱਤੀ ਵਧਾਈ

0

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਗੁਰਦੁਆਰਾ ਰਾਮਸਰ ਤੋਂ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ‘ਤੇ ਸੇਵਾ ਨਿਭਾ ਰਹੇ ਹਨ। ਇਸ ਦੇ ਨਾਲ ਹੀ ਲੱਖਾਂ ਦੀ ਗਿਣਤੀ ‘ਚ ਪਹੁੰਚੀ ਸੰਗਤ ਨਗਰ ਕੀਰਤਨ ਦੀ ਸ਼ੋਭਾ ‘ਚ ਵਾਧਾ ਕਰ ਰਹੀ ਹੈ।

ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਵਾਹਿਗੁਰੂ ਜੀ ਸਾਰਿਆਂ ‘ਤੇ ਮਿਹਰ ਭਰਿਆ ਹੱਥ ਬਣਾਈ ਰੱਖਣ।

ਕਰਨਾਲ ਸਮੇਤ ਇਨ੍ਹਾਂ ਜ਼ਿਲ੍ਹਿਆਂ ‘ਚ ਵੀ ਬੰਦ ਰਹੇਗਾ ਇੰਟਰਨੈੱਟ

0

ਕਰਨਾਲ ‘ਚ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੋਣ ਜਾ ਰਹੀ ਹੈ। ਅੱਜ ਕਰਨਾਲ ’ਚ ਹੋਣ ਵਾਲੀ ਕਿਸਾਨਾਂ ਦੀ ਮਹਾਪੰਚਾਇਤ ਨੂੰ ਲੈ ਕੇ ਜਿੱਥੇ ਕਰਨਾਲ ’ਚ ਇੰਟਰਨੈੱਟ ਬੰਦ ਰੱਖਿਆ ਗਿਆ ਹੈ ਅਤੇ ਜ਼ਿਲ੍ਹੇ ’ਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ, ਉੱਥੇ ਹੀ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ 4 ਹੋਰ ਜ਼ਿਲ੍ਹਿਆਂ ’ਚ ਵੀ ਇੰਟਰਨੈੱਟ ਸਮੇਤ ਹੋਰ ਨੈੱਟਵਰਕ ਸੇਵਾਵਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਸੋਮਵਾਰ ਨੂੰ ਜਾਰੀ ਹੁਕਮ ’ਚ ਦੱਸਿਆ ਗਿਆ ਕਿ ਇੰਟਰਨੈੱਟ ਸਮੇਤ ਐੱਸ.ਐੱਮ.ਐੱਸ. ਸੇਵਾਵਾਂ 7 ਸਤੰਬਰ ਦੀ ਅੱਧੀ ਰਾਤ 12 ਵਜੇ ਤੱਕ ਬੰਦ ਰਹਿਣਗੀਆਂ। ਕਰਨਾਲ ਤੋਂ ਇਲਾਵਾ ਕੈਥਲ, ਜੀਂਦ, ਕੁਰੂਕਸ਼ੇਤਰ ਅਤੇ ਪਾਨੀਪਤ ’ਚ ਵੀ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।

ਬੀਤੀ 28 ਅਗਸਤ ਨੂੰ ਹੋਏ ਲਾਠੀਚਾਰਜ ਦੌਰਾਨ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ’ਚ ਐੱਸ.ਡੀ.ਐੱਮ. ਆਯੂਸ਼ ਸਿਨਹਾ ਕਿਸਾਨਾਂ ‘ਤੇ ਲਾਠੀਚਾਰਜ ਦੇ ਹੁਕਮ ਦਿੰਦੇ ਹੋਏ ਨਜ਼ਰ ਆਏ ਸਨ। ਉਸੇ ਰਾਤ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਕਿਸਾਨ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਅਤੇ ਐੱਸ.ਡੀ.ਐੱਮ. ਆਯੂਸ਼ ਸਿਨਹਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਅੱਜ ਕਰਨਾਲ ਵਿੱਚ ਮਹਾਪੰਚਾਇਤ ਅਤੇ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਹੈ।

ਕਰਨਾਲ ਵਿੱਚ ਕਿਸਾਨਾਂ ਵੱਲੋਂ ਜ਼ਿਲ੍ਹਾ ਸਕੱਤਰੇਤ ਦੇ ਘਿਰਾਓ ਦੇ ਐਲਾਨ ਤੋਂ ਬਾਅਦ ਹਰ ਜਗ੍ਹਾ ਪੁਲਿਸ ਬਲ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਇਸ ਮਹਾਪੰਚਾਇਤ ਦੀ ਵੀਡੀਓਗ੍ਰਾਫੀ ਡਰੋਨ ਰਾਹੀਂ ਕਰਵਾਉਣ ਦੀ ਤਿਆਰੀ ਵੀ ਕਰ ਲਈ ਗਈ ਹੈ।

ਬਿਜਲੀ ਕੰਪਨੀਆਂ ਦੇ ਨਾਲ- ਨਾਲ ਖ਼ੁਦ ਵੀ ਰੱਜ ਕੇ ਲੁੱਟ ਰਹੀ ਹੈ ਕੈਪਟਨ ਸਰਕਾਰ: ਹਰਪਾਲ ਸਿੰਘ ਚੀਮਾ

0

ਦਿੱਲੀ ਸਮੇਤ ਸਾਰੇ ਗੁਆਂਢੀ ਰਾਜਾਂ ਨਾਲੋਂ ਕਈ ਗੁਣਾ ਵੱਧ ਬਿਜਲੀ ਟੈਕਸ ਵਸੂਲ ਰਿਹਾ ਪੰਜਾਬ

ਦਿੱਤੀ ਜਾ ਰਹੀ ਬਿਜਲੀ ਸਬਸਿਡੀ ਦੀ ਲੋਕਾਂ ਕੋਲੋਂ ਹੀ ਕੀਤੀ ਜਾ ਰਹੀ ਹੈ 45 ਫ਼ੀਸਦ ਵਸੂਲੀ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਬਿਲਾਂ ਉਪਰ ਵਸੂਲੇ ਜਾ ਰਹੇ ਸਿੱਧ 20 ਫ਼ੀਸਦੀ ਟੈਕਸ ’ਤੇ ਸਖ਼ਤ ਇਤਰਾਜ ਕਰਦਿਆਂ ਕਿਹਾ ਕਿ ਸਿਰਫ਼ ਨਿੱਜੀ ਬਿਜਲੀ ਕੰਪਨੀਆਂ ਹੀ ਨਹੀਂ, ਖ਼ੁਦ ਸਰਕਾਰ ਵੀ ਬਿਜਲੀ ਖਪਤਕਾਰਾਂ ਦੀ ਅੰਨ੍ਹੀ ਲੁੱਟ ਕਰ ਰਹੀ ਹੈ। ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਜਲੀ ਖਪਤਕਾਰਾਂ ਕੋਲੋਂ ਟੈਕਸ ਵਸੂਲੀ ’ਚ ਸੱਤਾਧਾਰੀ ਕਾਂਗਰਸ ਸਰਕਾਰ ਸਾਰੀਆਂ ਹੱਦਾਂ ਟੱਪ ਚੁੱਕੀ ਹੈ। ਜਿੱਥੇ ਯੂ.ਟੀ ਚੰਡੀਗੜ੍ਹ, ਹਰਿਆਣਾ, ਜੰਮੂ- ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਸਰਕਾਰ ਬਿਜਲੀ ਬਿਲਾਂ ਉਤੇ ਇੱਕ ਤੋਂ ਲੈ ਕੇ 5 ਫ਼ੀਸਦ ਟੈਕਸ ਲੈ ਰਹੇ ਹਨ ਉਥੇ ਪੰਜਾਬ ਸਰਕਾਰ ਵੱਲੋਂ ਵਸੂਲੇ ਜਾ ਰਹੇ ਕੁੱਲ ਬਿਜਲੀ ਟੈਕਸ 20 ਫ਼ੀਸਦੀ ਬਣਦੇ ਹਨ, ਜਿਨਾਂ ਵਿਚੋਂ 13 ਫ਼ੀਸਦੀ ਬਿਜਲੀ ਡਿਊਟੀ, 5 ਫ਼ੀਸਦ ਇਨਫ਼ਰਾ ਟੈਕਸ, 2 ਫ਼ੀਸਦ ਮਿਊਂਸਪਲ ਟੈਕਸ ਸ਼ਾਮਲ ਹਨ। ਐਨਾ ਹੀ ਨਹੀਂ 2 ਪੈਸੇ ਪ੍ਰਤੀ ਯੂਨਿਟ ਗਊ ਟੈਕਸ ਇਸ ਤੋਂ ਵੱਖਰਾ ਹੈ।

ਜਿਸ ਨਾਲ ਬਿਜਲੀ ਟੈਕਸ ਉਗਰਾਹੀ 20 ਫ਼ੀਸਦੀ ਤੋਂ ਵੀ ਟੱਪ ਗਈ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਸ ਮਾਤਰਾ ’ਚ ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਕੋਲੋਂ ਟੈਕਸ ਵਸੂਲਿਆ ਜਾ ਰਿਹਾ ਹੈ, ਉਸ ਹਿਸਾਬ ਨਾਲ ਖੇਤੀ ਖੇਤਰ ਅਤੇ ਗਰੀਬ ਵਰਗ ਨੂੰ ਮਿਲ ਰਹੀ ਬਿਜਲੀ ਸਬਸਿਡੀ ਦਾ ਲੱਗਭੱਗ ਅੱਧਾ (45 ਫ਼ੀਸਦ) ਤਾਂ ਲੋਕਾਂ ਦੀਆਂ ਜੇਬਾਂ ਵਿਚੋਂ ਹੀ ਕੱਢਿਆ ਜਾ ਰਿਹਾ ਹੈ, ਜੋ ਬਿਜਲੀ ਸਬਸਿਡੀ ਦੇ ਨਾਂ ’ਤੇ ਕਿਸਾਨਾਂ, ਦਲਿਤਾਂ ਅਤੇ ਬਾਕੀ ਸਾਰੇ ਬਿਜਲੀ ਖਪਤਕਾਰਾਂ ਨਾਲ ਧੋਖ਼ਾ ਹੈ।

ਚੀਮਾ ਨੇ ਸਰਕਾਰ ਕੋਲੋਂ ਗਊ ਮਾਤਾ ਦੇ ਨਾਂ ’ਤੇ ਹੋ ਰਹੀ ਉਗਰਾਹੀ ਦਾ ਵੀ ਹਿਸਾਬ ਮੰਗਿਆ ਅਤੇ ਸਵਾਲ ਕੀਤਾ ਕਿ ਇੱਕ ਪਾਸੇ ਗਊਆਂ ਦੀ ਸੇਵਾ ਸੰਭਾਲ ਲਈ ਲੋਕਾਂ ਕੋਲੋਂ ਟੈਕਸ ਵਸੂਲੇ ਜਾ ਰਹੇ ਹਨ, ਫਿਰ ਲੱਖਾਂ ਦੀ ਗਿਣਤੀ ਵਿੱਚ ਗਊਆਂ ਸ਼ਹਿਰਾਂ- ਪਿੰਡਾਂ ਵਿੱਚ ਅਵਾਰਾ ਕਿਉਂ ਰੁਲ਼ ਰਹੀਆਂ ਹਨ? ਨਤੀਜੇ ਵਜੋਂ ਹਰ ਰੋਜ਼ ਸੜਕ ਦੁਰਘਟਨਾਵਾਂ ਵਿੱਚ ਲੋਕਾਂ ਦੇ ਜਾਨ- ਮਾਲ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਨ੍ਹਾਂ ਸ਼ੱਕ ਪੰਜਾਬ ਦੇ ਖ਼ਜ਼ਾਨੇ ਅਤੇ ਲੋਕਾਂ ਦੀਆਂ ਜੇਬਾਂ ਨੂੰ ਉਦੋਂ ਤੱਕ ਸੁੱਖ ਦਾ ਸਾਹ ਨਹੀਂ ਆਉਣਾ, ਜਦੋਂ ਤੱਕ ਨਿੱਜੀ ਬਿਜਲੀ ਕੰਪਨੀਆਂ ਨਾਲ ਬਾਦਲਾਂ ਦੇ ਰਾਜ ’ਚ ਹੋਏ ਮਹਿੰਗੇ ਅਤੇ ਮਾਰੂ ਸਮਝੌਤੇ ਰੱਦ ਨਹੀਂ ਹੁੰਦੇ।

ਚੀਮਾ ਮੁਤਾਬਕ ਬਾਦਲਾਂ ਵਾਂਗ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਨਿੱਜੀ ਬਿਜਲੀ ਕੰਪਨੀਆਂ ਨਾਲ ਹੋਏ ਮਾਰੂ ਸਮਝੌਤੇ ਰੱਦ ਕਰਨ ਤੋਂ ਭੱਜ ਰਹੀ ਹੈ, ਕਿਉਂਕਿ ਨਿੱਜੀ ਬਿਜਲੀ ਕੰਪਨੀਆਂ ਤੋਂ ਮੋਟਾ ਕਮਿਸ਼ਨ ਮਿਲ ਰਿਹਾ ਹੈ। ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਕਿ ਜਿੰਨਾਂ ਚਿਰ ਬਿਜਲੀ ਸਮਝੌਤੇ ਰੱਦ ਨਹੀਂ ਹੁੰਦੇ, ਪੰਜਾਬ ਸਰਕਾਰ ਬਿਜਲੀ ਟੈਕਸ ’ਚ ਛੂਟ ਦੇ ਕੇ ਲੋਕਾਂ ਨੂੰ ਥੋੜੀ ਬਹੁਤ ਰਾਹਤ ਤਾਂ ਦੇ ਹੀ ਸਕਦੀ ਹੈ। ਚੀਮਾ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਨਾ ਕੇਵਲ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣਗੇ, ਸਗੋਂ ਅੰਨ੍ਹੇ ਬਿਜਲੀ ਟੈਕਸਾਂ ਦੀਆਂ ਦਰਾਂ ਵੀ ਦਿੱਲੀ ਵਾਂਗ ਘਟਾਈਆਂ ਜਾਣਗੀਆਂ।

39 ਸਾਲਾਂ ਤੱਕ ਕੋਮਾ ‘ਚ ਰਹਿਣ ਤੋਂ ਬਾਅਦ ਫਰਾਂਸ ਦੇ ਸਾਬਕਾ ਫੁੱਟਬਾਲਰ Jean Pierre Adams ਦੀ ਹੋਈ ਮੌਤ

0

ਫਰਾਂਸ ਦੇ ਸਾਬਕਾ ਫੁੱਟਬਾਲਰ ਜੀਨ ਪੀਅਰੇ ਐਡਮਜ਼ ਦਾ ਸੋਮਵਾਰ ਦੇਹਾਂਤ ਹੋ ਗਿਆ। ਉਨ੍ਹਾਂ ਨੇ 73 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਐਡਮਜ਼ ਪਿਛਲੇ 39 ਸਾਲਾਂ ਤੋਂ ਕੋਮਾ ਵਿੱਚ ਸਨ। ਸਾਲ 1982 ਵਿੱਚ ਗੋਡੇ ਦੇ ਆਪਰੇਸ਼ਨ ਤੋਂ ਪਹਿਲਾਂ ਉਨ੍ਹਾਂ ਨੂੰ ਅਨੱਸਥੀਸੀਆ (ਸੁੰਨ ਕਰਨ ਵਾਲੀ ਦਵਾਈ) ਦਿੱਤੀ ਗਈ ਸੀ। ਪਰ ਇਹ ਦਵਾਈ ਐਡਮਜ਼ ਲਈ ਸਰਾਪ ਬਣ ਗਈ ਅਤੇ ਉਹ ਕੋਮਾ ਵਿੱਚ ਚਲੇ ਗਏ ਅਤੇ ਫਿਰ ਹੋਸ਼ ‘ਚ ਨਹੀਂ ਆਏ।

ਅਫਰੀਕੀ ਦੇਸ਼ ਸੇਨੇਗਲ ਵਿੱਚ ਜੰਮੇ ਐਡਮਜ਼ ਡਿਫੈਂਡਰ ਦੀ ਸਥਿਤੀ ਵਿੱਚ ਖੇਡਦੇ ਸਨ। ਉਹ ਨਾਇਸ ਅਤੇ ਪੈਰਿਸ ਸੇਂਟ-ਜਰਮੇਨ ਵਰਗੇ ਕਲੱਬਾਂ ਲਈ ਵੀ ਖੇਡੇ ਸਨ। ਉਨ੍ਹਾਂ ਨੇ 1972 ਤੋਂ 1976 ਦੇ ਵਿੱਚ 22 ਵਾਰ ਫ਼ਰਾਂਸ ਦਾ ਪ੍ਰਤੀਨਿਧਤਾ ਕੀਤਾ ਸੀ। ਉਸਨੇ ਨਾਇਸ ਕਲੱਬ ਲਈ ਸਭ ਤੋਂ ਵੱਧ 140 ਮੈਚ ਖੇਡੇ। ਕਲੱਬ ਨੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ 19 ਸਤੰਬਰ ਨੂੰ ਉਹ ਮੋਨਾਕੋ ਦੇ ਵਿਰੁੱਧ ਆਪਣੇ ਮੈਚ ਤੋਂ ਪਹਿਲਾਂ ਜੀਨ-ਪੀਅਰੇ ਐਡਮਜ਼ ਨੂੰ ਯਾਦ ਰੱਖੇਗਾ।

Online ਸਰਚ ਕਰਨ ਸਮੇਂ ਹੋ ਜਾਉ ਸਾਵਧਾਨ, ਜਾਣੋ ਕੀ ਹੈ Bots

0

ਆਨਲਾਈਨ ਸਰਚ ਕਰਨ ਸਮੇਂ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਜਰੂਰਤ ਹੈ ਕਿਉਂਕਿ ਇੰਟਰਨੈੱਟ ’ਤੇ ਕੁੱਲ ਟ੍ਰੈਫਿਕ ਦਾ ਕਰੀਬ 40 ਫ਼ੀਸਦ ਟ੍ਰੈਫਿਕ ਬੈਡ Bots ਦਾ ਹੈ, ਜਿਸਦੇ ਇਸਤੇਮਾਲ ਨਾਲ ਤੁਸੀਂ ਸਾਈਬਰ ਹਮਲਿਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਦੇ ਨਾਲ ਹੁਣ ਸਵਾਲ ਉੱਠਦਾ ਹੈ ਕਿ ਆਖ਼ਰ ਇਹ Bots ਕੀ ਹੁੰਦੇ ਹਨ? ਇਸ ਦੇ ਨਾਲ ਹੀ ਬੈਡ ਅਤੇ ਗੁੱਡ Bots ਕੀ ਹੁੰਦੇ ਹਨ, ਤਾਂ ਦੱਸ ਦੇਈਏ ਕਿ Bots ਇਕ ਸਾਫਟਵੇਅਰ ਪ੍ਰੋਗਰਾਮ ਹੁੰਦੇ ਹਨ, ਜੋ ਆਟੋਮੇਟਿਡ ਪ੍ਰੀਫਰਡ ਟਾਸਕ ਲਈ ਬਣਾਏ ਜਾਂਦੇ ਹਨ।

ਸਧਾਰਨ ਸ਼ਬਦਾਂ ’ਚ ਕਹੀਏ, ਤਾਂ ਗੁੱਡ Bots ਤੁਹਾਡੇ ਵਪਾਰ ਅਤੇ ਤੁਹਾਨੂੰ ਫਾਇਦਾ ਪਹੁੰਚਾਉਂਦੇ ਹਨ। ਜਦੋਂ ਤੁਸੀਂ ਵੈਬਸਾਈਟ ਜਾਂ ਫ੍ਰੇਜ ਨਾਲ ਜੁੜਿਆ ਕੁੱਝ ਸਰਚ ਕਰਦੇ ਹੋ, ਤਾਂ ਤੁਹਾਨੂੰ ਕਈ ਸਰਚ ਰਿਜ਼ਲਟ ਮਿਲਦੇ ਹਨ। ਇੱਕ ਤਰ੍ਹਾਂ ਨਾਲ ਇਹ ਸਰਚ ਇੰਜਣ ਦੀ ਮਦਦ ਕਰਦੇ ਹਨ। ਗੁੱਡ Bots ਨੂੰ ਆਮ ਤੌਰ ’ਤੇ ਫੇਸਮ ਕੰਪਨੀਆਂ ਬਣਾਉਂਦੀਆਂ ਹਨ। ਹਾਲਾਂਕਿ ਬੈਡ Bots ਨੂੰ ਸਾਈਬਰ ਹਮਲਿਆਂ, ਨਾਜਾਇਜ਼ ਕੰਮ ਲਈ ਬਣਾਇਆ ਜਾਂਦਾ ਹੈ।

ਸਾਈਬਰ ਸਕਿਓਰਿਟੀ ਫਰਮ Barracuda ਦੀ ਰਿਪੋਰਟ ਅਨੁਸਾਰ ਬੈਡ bots ਦੀ ਗਿਣਤੀ ਇੰਟਰਨੈੱਟ ਟ੍ਰੈਫਿਕ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਹ ਸੰਖਿਆ ਮੌਜੂਦਾ ਸਮੇਂ ਵੱਧ ਕੇ ਕਰੀਬ 40 ਫ਼ੀਸਦ ਹੋ ਗਈ ਹੈ। Barracuda ਵੱਲੋਂ ਹਾਲ ਹੀ ’ਚ Bot attacks: Top Threats and Trends ਟਾਈਟਲ ਤੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ।

ਇਸ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਕਿਵੇਂ ਇੰਟਰਨੈੱਟ ’ਤੇ ਆਟੋਮੇਟਿਡ ਸਾਈਬਰ ਹਮਲਿਆਂ ਦੀ ਸੰਖਿਆ ਵੱਧ ਰਹੀ ਹੈ, ਜੋ ਇੰਟਰਨੈੱਟ ’ਤੇ ਤੇਜ਼ੀ ਨਾਲ ਵੱਧਣ ਵਾਲੇ ਟ੍ਰੈਫਿਕ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਅਜਿਹੇ ’ਚ ਲੋਕਾਂ ਨੂੰ ਇੰਟਰਨੈੱਟ ’ਤੇ ਕੁੱਝ ਵੀ ਸਰਚ ਕਰਦੇ ਸਮੇਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। Barracuda ਰਿਸਰਚ ਨੇ ਸਾਲ 2021 ਦੇ ਸ਼ੁਰੂਆਤੀ 6 ਮਹੀਨਿਆਂ ਦੇ ਵਿਸ਼ਲੇਸ਼ਣ ਤੋਂ ਇਹ ਪਤਾ ਕੀਤਾ ਹੈ।

ਇਸ ਰਿਪੋਰਟ ਅਨੁਸਾਰ ਈ-ਕਾਮਰਸ ਐਪਲੀਕੇਸ਼ਨ ਅਤੇ ਲਾਗਇਨ ਪੋਰਟਲ ’ਤੇ ਸਭ ਤੋਂ ਵੱਧ Bots ਹਮਲੇ ਹੋਏ ਹਨ। ਜ਼ਿਆਦਾਤਰ Bots ਟ੍ਰੈਫਿਕ ਦੋ ਵੱਡੇ ਕਲਾਊਟ AWS ਅਤੇ Microsoft Azure ਵੱਲੋਂ ਆਉਂਦਾ ਹੈ।

ਉੱਤਰੀ ਅਮਰੀਕਾ ’ਚ 67 ਫ਼ੀਸਦ ਬੈਡ ਬੋਟਸ ਟ੍ਰੈਫਿਕ ਪਾਇਆ ਗਿਆ ਹੈ। ਇਸ ਤਰ੍ਹਾਂ ਦਾ ਜ਼ਿਆਦਾਤਰ ਟ੍ਰੈਫਿਕ ਪਬਲਿਕ ਡਾਟਾ ਸੈਂਟਰ ਵੱਲੋਂ ਆਉਂਦਾ ਹੈ। ਇਸ ’ਚ ਯੂਰਪ ’ਚ ਬੈਡ ਬੋਟਸ ਟ੍ਰੈਫਿਕ ਹੋਸਟਿੰਗ ਸਰਵਿਸ ਜਾਂ ਫਿਰ ਰੇਜਿਡੇਸ਼ੀਅਲ IPs (ਇੰਟਰਨੈੱਟ ਪ੍ਰੋਟੋਕਾਲ) ਤੋਂ ਆਉਂਦਾ ਹੈ।

Lemon Tea ਸਿਹਤ ਲਈ ਕਿਵੇਂ ਹੁੰਦੀ ਹੈ ਫਾਇਦੇਮੰਦ, ਜਾਣੋ

0

ਲੈਮਨ ਟੀ ਪੇਟ ਦੀ ਚਰਬੀ ਨੂੰ ਘੱਟ ਕਰਨ ‘ਚ ਕਾਫੀ ਮਦਦਗਾਰ ਸਾਬਿਤ ਹੁੰਦੀ ਹੈ। ਜੇਕਰ ਤੁਸੀਂ ਮੋਟੇ ਨਹੀਂ ਹੋ ਪਰ ਤੁਹਾਡਾ ਪੇਟ ਬਾਹਰ ਨਿੱਕਲਿਆ ਹੋਇਆ ਹੈ ਤਾਂ ਅਜਿਹੇ ‘ਚ ਲੈਮਨ ਟੀ ਤੁਹਾਡੇ ਪੇਟ ਨੂੰ ਘੱਟ ਕਰ ਸਕਦੀ ਹੈ। ਇਸ ਦੇ ਨਾਲ ਹੀ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੈ।

ਲੈਮਨ ਟੀ ਬਣਾਉਣ ਲਈ ਸਮੱਗਰੀ

1 ਚਮਚ ਨਿੰਬੂ ਦਾ ਰਸ, 2 ਚਮਚ ਸ਼ਹਿਦ,1 ਟੀ ਬੈਗ

ਇਸ ਨੂੰ ਬਣਾਉਣ ਦੀ ਵਿਧੀ

ਲੈਮਨ ਟੀ ਬਣਾਉਣ ਲਈ ਗਰਮ ਪਾਣੀ ‘ਚ ਸ਼ਹਿਦ ਤੇ ਨਿੰਬੂ ਦਾ ਰਸ ਮਿਲਾਓ। ਉੱਥੇ ਹੀ ਜੇਕਰ ਤੁਸੀਂ ਤਾਜ਼ਾ ਨਿੰਬੂ ਦਾ ਉਪਯੋਗ ਕਰ ਰਹੇ ਹੋ ਤਾਂ ਅੱਧਾ ਨਿੰਬੂ ਲੈ ਸਕਦੇ ਹੋ। ਇਸ ਮਿਸ਼ਰਣ ਨੂੰ ਉਦੋਂ ਤਕ ਮਿਲਾਓ ਜਦੋਂ ਤਕ ਸ਼ਹਿਦ ਚੰਗੀ ਤਰ੍ਹਾਂ ਮਿਲ ਨਾ ਜਾਵੇ।

ਲੈਮਨ ਟੀ ਪੀਣ ਦੇ ਫਾਇਦੇ

ਨਿੰਬੂ ‘ਚ ਸੀਟ੍ਰਿਕ ਐਸਿਡ ਪਾਇਆ ਜਾਂਦਾ ਹੈ। ਜੋ ਸਾਡੇ ਸਰੀਰ ਦੀ ਪਾਚਨ ਕਿਰਿਆ ਨੂੰ ਠੀਕ ਬਣਾਈ ਰੱਖਦਾ ਹੈ। ਇਸ ਲਈ ਰੋਜ਼ ਸਵੇਰੇ ਲੈਮਨ ਟੀ ਪੀ ਸਕਦੇ ਹੋ।

ਲੈਮਨ ਟੀ ‘ਚ ਫਲੇਵੋਨੋਇਡਸ ਨਾਂਅ ਦਾ ਕੈਮੀਕਲ ਪਾਇਆ ਜਾਂਦਾ ਹੈ। ਜੋ ਸਾਡੇ ਸਰੀਰ ਦੀਆਂ ਖੂਨ ਧਮਨੀਆਂ ‘ਚ ਕਲੌਟਸ ਨਹੀਂ ਬਣਨ ਦਿੰਦਾ। ਜਿਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ।

ਲੈਮਨ ਟੀ ਸਰੀਰ ਦੀ ਇਮਿਊਨਿਟੀ ਵੀ ਸਟ੍ਰੌਂਗ ਕਰਦੀ ਹੈ।

ਲੈਮਨ ਟੀ ਪੀਣ ਨਾਲ ਤੁਹਾਡੇ ਸਰੀਰ ਨੂੰ ਸਰਦੀ ਤੇ ਫਲੂ ਜਿਹੀ ਸਮੱਸਿਆ ਨਹੀਂ ਹੁੰਦੀ।

ਕੈਸ਼ ਨਾਲ ਭਰੇ RBI ਦੇ ਟਰੱਕਾਂ ਦਾ ਭਿਆਨਕ ਐਕਸੀਡੈਂਟ, ਵਿਚਾਲੇ ਫਸੀ ਮਹਿਲਾ ਕਾਂਸਟੇਬਲ

0

ਚੰਡੀਗੜ੍ਹ: ਸ਼ਹਿਰ ਦੇ ਸੈਕਟਰ -26 ਵਿੱਚ ਇੱਕ ਭਿਆਨਕ ਸੜਕ ਹਾਦਸਾ ਹੋ ਗਿਆ ਹੈ।  ਇਹ ਹਾਦਸਾ ਦੋ ਸਰਕਾਰੀ ਵਾਹਨਾਂ ਦੀ ਭਿਆਨਕ ਟੱਕਰ ਕਾਰਨ ਵਾਪਰਿਆ। ਇਸ ਦੌਰਾਨ ਇੱਕ ਮਹਿਲਾ ਕਾਂਸਟੇਬਲ ਵਾਹਨ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਸੀ, ਜਿਸ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ।

ਫਿਲਹਾਲ ਮਹਿਲਾ ਕਾਂਸਟੇਬਲ ਨੂੰ ਜ਼ਖਮੀ ਹਾਲਤ ਵਿੱਚ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਅਤੇ ਭਾਰੀ ਪੁਲਿਸ ਬਲ ਮੌਕੇ ‘ਤੇ ਤਾਇਨਾਤ ਹਨ।

ਐਸਪੀ ਕੇਤਨ ਬਾਂਸਲ ਨੇ ਦੱਸਿਆ ਕਿ ਆਰਬੀਆਈ ਦੇ ਕੁਝ ਵਾਹਨ ਆਪਸ ਵਿੱਚ ਟਕਰਾ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਮਹਿਲਾ ਕਾਂਸਟੇਬਲ ਸਵਾਰ ਸਨ। ਜਿਨ੍ਹਾਂ ਨੂੰ ਕੁਝ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।