ਆਲੂ ਕਿਵੇਂ ਕਰਦਾ ਚਮੜੀ ਤੇ ਹੋਈ Tanning ਤੋਂ ਬਚਾਵ, ਜਾਣੋ
ਆਲੂ ਖਾਣੇ ’ਚ ਸੁਆਦ ਹੋਣ ਦੇ ਨਾਲ ਇਸ ’ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਲਈ ਕਾਫੀ ਲਾਭਦਾਇਕ ਹੁੰਦੇ ਹਨ। ਇਸ ’ਚ ਸਟਾਰਚ, ਕਾਰਬੋਹਾਈਡ੍ਰੇਟ, ਵਿਟਾਮਿਨ, ਕੋਲਿਨ ਅਤੇ ਐਂਟੀ-ਆਕਸੀਡੈਂਟ ਪੋਸ਼ਕ ਤੱਤ ਹੋਣ ਨਾਲ ਇਹ ਬਲੱਡ ਪ੍ਰੈੱਸ਼ਰ ਕੰਟਰੋਲ ਕਰਨ ਦੇ ਨਾਲ ਹੀ ਕੈਂਸਰ ਵਰਗੇ ਗੰਭੀਰ ਰੋਗ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।
ਬਲੱਡ ਪ੍ਰੈੱਸ਼ਰ ਰਹਿੰਦਾ ਹੈ ਕੰਟਰੋਲ – ਆਲੂ ’ਚ ਸਟਾਰਚ ਕਲੋਰੋਜੇਨਿਟ ਐਸਿਡ ਅਤੇ ਇੰਥੋਸਿਆਨਿਨਸ ਹੋਣ ਨਾਲ ਇਹ ਹਾਈ ਬਲੱਡ ਪ੍ਰੈੱਸ਼ਰ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਅਜਿਹੇ ’ਚ ਸਿਹਤ ਲਈ ਚੰਗਾ ਹੋਣ ’ਤੇ ਵੀ ਇਸ ਦੇ ਬਣੇ ਚਿਪਸ ਜਾਂ ਸਨੈਕਸ ਭਾਰੀ ਮਾਤਰਾ ’ਚ ਖਾਣ ਦੀ ਥਾਂ ਕੋਈ ਹੈਲਦੀ ਰੈਸਿਪੀ ਬਣਾ ਕੇ ਖਾਓ।
ਕੈਂਸਰ ਅਤੇ ਹਾਰਟ ਦੀਆਂ ਬੀਮਾਰੀਆਂ ਨੂੰ ਕਰਦਾ ਹੈ ਦੂਰ – ਇਸ ’ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਗੁਣਾ ਨਾਲ ਇਹ ਕੈਂਸਰ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।
ਯਾਦਦਾਸ਼ਤ ਹੁੰਦੀ ਹੈ ਮਜ਼ਬੂਤ – ਇਸ ’ਚ ਕੋਲਿਨ ਤੱਤ ਹੋਣ ਨਾਲ ਇਹ ਦਿਮਾਗ ਦੇ ਵਿਕਾਸ ’ਚ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਯਾਦਦਾਸ਼ਤ ਦੀ ਸ਼ਕਤੀ ਵਧਦੀ ਹੈ। ਅਲਜ਼ਾਈਮਰ ਰੋਗ ਹੋਣ ਦਾ ਖਤਰਾ ਵੀ ਘੱਟ ਰਹਿੰਦਾ ਹੈ।
ਸਕਿਨ ਲਈ ਫਾਇਦੇਮੰਦ – ਇਹ ਸਕਿਨ ਨੂੰ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾਉਣ ਦੇ ਨਾਲ ਚਿਹਰੇ ਦੇ ਦਾਗ-ਧੱਬੇ, ਛਾਈਆਂ, ਝੁਰੜੀਆਂ ਤੋਂ ਛੁਟਕਾਰਾ ਦਿਵਾਉਣ ’ਚ ਮਦਦ ਕਰਦਾ ਹੈ। ਇਸ ’ਚ ਵਿਟਾਮਿਨ ਸੀ ਹੋਣ ਨਾਲ ਇਹ ਸਕਿਨ ਨੂੰ ਪ੍ਰੋਟੈਕਟ ਕਰਦਾ ਹੈ।
ਪੰਜਾਬ ਪੁਲਿਸ ਵਿਭਾਗ ‘ਚ ਨਿਕਲੀਆਂ ਨੌਕਰੀਆਂ, ਜਲਦ ਕਰੋ ਅਪਲਾਈ
ਪੰਜਾਬ ਪੁਲਿਸ ਵਿਭਾਗ ‘ਚ ਨੌਕਰੀਆਂ ਨਿਕਲੀਆਂ ਹਨ। ਪੰਜਾਬ ਪੁਲਿਸ ਨੇ ਕਾਂਸਟੇਬਲ ਅਤੇ ਐਸਆਈ ਦੀਆਂ ਅਸਾਮੀਆਂ ‘ਤੇ ਭਰਤੀ ਕੱਢੀ ਹੈ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ 9 ਸਤੰਬਰ 2021 ਤੋਂ ਸ਼ੁਰੂ ਹੋ ਗਈ ਹੈ। ਇਸ ਲਈ ਉਮੀਦਵਾਰ 29 ਸਤੰਬਰ 2021 ਤੱਕ ਅਧਿਕਾਰਤ ਵੈਬਸਾਈਟ punjabpolice.gov.in ਰਾਹੀਂ ਅਰਜ਼ੀ ਦੇ ਸਕਦੇ ਹਨ। ਜਾਰੀ ਹੋਏ ਨੋਟੀਫਿਕੇਸ਼ਨ ਦੇ ਅਨੁਸਾਰ, ਪੰਜਾਬ ਪੁਲਿਸ ਨੇ ਇਹ ਭਰਤੀਆਂ ਟੈਕਨੀਕਲ ਅਤੇ ਸਪੋਰਟ ਸਰਵਿਸ ਕਾਡਰ ਦੇ ਤਹਿਤ ਕੱਢੀਆਂ ਹਨ। ਇਸ ਲਈ ਕੁੱਲ 2607 ਖਾਲੀ ਅਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਉਮੀਦਵਾਰਾਂ ਨੂੰ ਅਧਿਕਾਰਤ ਵੈਬਸਾਈਟ ‘ਤੇ ਜਾਰੀ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜ੍ਹਨ ਤੋਂ ਬਾਅਦ ਹੀ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੀਦਾ ਹੈ। ਉਮੀਦਵਾਰ ਨੂੰ ਨੋਟ ਕਰ ਲੈਣ ਕਿ ਨਿਯਮਾਂ ਅਨੁਸਾਰ ਕੀਤੀ ਗਈ ਅਰਜ਼ੀ ਹੀ ਯੋਗ ਹੋਵੇਗੀ।
ਵਿਦਿਅਕ ਯੋਗਤਾ
ਸਬ ਇੰਸਪੈਕਟਰ ਦੇ ਅਹੁਦਿਆਂ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਉਮੀਦਵਾਰ ਕੋਲ ਡੋਮੇਨ ਮੁਹਾਰਤ ਹੋਣੀ ਚਾਹੀਦੀ ਹੈ। ਜਦੋਂ ਕਿ ਕਾਂਸਟੇਬਲ ਦੇ ਅਹੁਦੇ ਲਈ ਉਮੀਦਵਾਰ ਲਈ ਕਿਸੇ ਵੀ ਸਟ੍ਰੀਮ ਤੋਂ ਗ੍ਰੈਜੂਏਸ਼ਨ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ, ਉਮੀਦਵਾਰ ਕੋਲ ਸਬੰਧਤ OSINT ਤੋਂ ਇੱਕ ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਹੈ।
ਇਨ੍ਹਾਂ ਅਹੁਦਿਆਂ ਲਈ ਬਿਨੈ ਕਰਨ ਵਾਲੇ ਉਮੀਦਵਾਰ ਦੀ ਉਮਰ 18 ਸਾਲ ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਐਸਸੀ, ਐਸਟੀ ਅਤੇ ਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉੱਚ ਉਮਰ ਦੀ ਸੀਮਾ ਵਿੱਚ ਢਿੱਲ ਵੀ ਦਿੱਤੀ ਗਈ ਹੈ।
ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ। ਪੜਾਅ I (ਟੈਸਟ 1 ਅਤੇ ਟੈਸਟ 2) ਅਤੇ ਪੜਾਅ II ਸਰੀਰਕ ਮਾਪ ਟੈਸਟ, ਸਰੀਰਕ ਜਾਂਚ ਟੈਸਟ ਅਤੇ ਦਸਤਾਵੇਜ਼ ਤਸਦੀਕ ਹੋਣਗੇ।
ਫੀਸ
ਸਬ ਇੰਸਪੈਕਟਰ ਦੇ ਅਹੁਦੇ ਲਈ ਅਰਜ਼ੀ ਫੀਸ ਜਨਰਲ ਸ਼੍ਰੇਣੀ ਲਈ 2000 ਰੁਪਏ ਅਤੇ ਐਸਸੀ, ਐਸਟੀ ਅਤੇ ਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਲਈ 1100 ਰੁਪਏ ਨਿਰਧਾਰਤ ਕੀਤੀ ਗਈ ਹੈ। ਦੂਜੇ ਪਾਸੇ, ਕਾਂਸਟੇਬਲ ਦੇ ਅਹੁਦੇ ਲਈ, ਜਨਰਲ ਸ਼੍ਰੇਣੀ ਨੂੰ 1500 ਰੁਪਏ ਅਤੇ ਐਸਸੀ, ਐਸਟੀ ਅਤੇ ਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ 800 ਰੁਪਏ ਦੀ ਅਰਜ਼ੀ ਫੀਸ ਦੇਣੀ ਪਵੇਗੀ। ਇਸ ਲਈ ਅਰਜ਼ੀ ਅਰੰਭ ਕਰਨ ਦੀ ਮਿਤੀ – 9 ਸਤੰਬਰ 2021 ਅਤੇ ਅਰਜ਼ੀ ਦੀ ਆਖਰੀ ਤਾਰੀਖ – 23 ਸਤੰਬਰ 2021 ਹੈ।
ਜੰਮੂ ਦੇ ਸਿੱਖ ਨੇਤਾ ਤਰਲੋਚਨ ਸਿੰਘ ਵਜ਼ੀਰ ਦੇ ਦਿਹਾਂਤ ‘ਤੇ ਬੀਬੀ ਜਾਗੀਰ ਕੌਰ ਅਤੇ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਪ੍ਰਗਟਾਇਆ ਦੁੱਖ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਜੰਮੂ ਕਸ਼ਮੀਰ ਦੇ ਸਿੱਖ ਆਗੂ ਤਰਲੋਚਨ ਸਿੰਘ ਵਜ਼ੀਰ ਦੇ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ. ਤਰਲੋਚਨ ਸਿੰਘ ਵਜ਼ੀਰ ਨੇ ਜੰਮੂ ਕਸ਼ਮੀਰ ’ਚ ਵੱਸਦੇ ਸਿੱਖਾਂ ਦੇ ਮਸਲਿਆਂ ਦੇ ਸਰਲੀਕਰਨ ਲਈ ਹਮੇਸ਼ਾ ਵੱਡੀ ਭੂਮਿਕਾ ਨਿਭਾਈ ਅਤੇ ਖਿੱਤੇ ਅੰਦਰ ਸਿੱਖੀ ਪ੍ਰਚਾਰ ਲਈ ਯਤਨ ਕੀਤੇ। ਅਜਿਹੇ ਸਿੱਖ ਆਗੂ ਦੇ ਚਲਾਣੇ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਤਰਲੋਚਨ ਸਿੰਘ ਵਜ਼ੀਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਜੂਨੀਅਰ ਮੀਤ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਸੁਖਵਰਸ਼ ਸਿੰਘ ਪੰਨੂ, ਭਾਈ ਅਜਾਇਬ ਸਿੰਘ ਅਭਿਆਸੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਤੇ ਓਐਸਡੀ ਸ. ਸਤਬੀਰ ਸਿੰਘ ਧਾਮੀ ਨੇ ਵੀ ਸ. ਤਰਲੋਚਨ ਸਿੰਘ ਵਜ਼ੀਰ ਦੇ ਚਲਾਣੇ ’ਤੇ ਦੁੱਖ ਪ੍ਰਗਟਾਇਆ ਹੈ।
ਭਾਰਤ ਪਹੁੰਚੇ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ, ਕੁੱਝ ਅਹਿਮ ਮੁੱਦਿਆਂ ‘ਤੇ ਹੋਵੇਗੀ ਬੈਠਕ
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅੱਜ ਮਹੱਤਵਪੂਰਨ ਬੈਠਕ ਹੋਣ ਵਾਲੀ ਹੈ। ਇਸ ਬੈਠਕ ’ਚ ਹਿੱਸਾ ਲੈਣ ਲਈ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਅੱਜ ਦਿੱਲੀ ਪਹੁੰਚ ਗਏ ਹਨ। ਆਸਟ੍ਰੇਲੀਆਈ ਵਿਦੇਸ਼ ਮੰਤਰੀ ਮਾਰਿਸ ਪਾਯਨੇ ਅਤੇ ਰੱਖਿਆ ਮੰਤਰੀ ਪੀਟਰ ਡਟਨ ਸ਼ਨੀਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ ਅਤੇ ਕਈ ਅਹਿਮ ਮੁੱਦਿਆਂ ’ਤੇ ਚਰਚਾ ਕਰਨਗੇ।
ਇਸ ਬੈਠਕ ’ਚ ਆਰਥਿਕ ਸੁਰੱਖਿਆ, ਸਾਈਬਰ, ਕਲਾਈਮੇਟ, ਕ੍ਰਿਟਿਕਲ ਟੈਕਨਾਲੋਜੀ ਅਤੇ ਸਪਲਾਈ ਚੇਨ ’ਤੇ ਚਰਚਾ ਹੋ ਸਕਦੀ ਹੈ। ਆਸਟ੍ਰੇਲੀਆ QUAD ਦਾ ਮੈਂਬਰ ਹੈ ਅਤੇ ਚੀਨ ਖਿਲਾਫ ਖੁੱਲ੍ਹ ਕੇ ਬੋਲਦਾ ਹੈ। ਇਸ ਤੋਂ ਇਲਾਵਾ ਭਾਰਤ-ਚੀਨ ਵਿਵਾਦ ’ਚ ਆਸਟ੍ਰੇਲੀਆ ਨੇ ਖੁੱਲ੍ਹ ਕੇ ਭਾਰਤ ਦਾ ਸਾਥ ਦਿੱਤਾ ਸੀ। ਇਹ ਬੈਠਕ ਇਸ ਲਈ ਵੀ ਮਹੱਤਵਪੂਰਨ ਹੋਣ ਵਾਲੀ ਹੈ ਕਿਉਂਕਿ ਭਾਰਤ ਦੇ ਸਾਹਮਣੇ ਦੋਵੇਂ ਗਰੁੱਪ ਸੰਭਾਲਣ ਦੀ ਵੱਡੀ ਚੁਣੌਤੀ ਹੋਵੇਗੀ, ਪਹਿਲਾ ਗਰੁੱਪ ਰੂਸ ਅਤੇ ਚੀਨ ਦਾ ਤਾਂ ਉਥੇ ਹੀ ਦੂਜਾ ਗਰੁੱਪ ਆਸਟ੍ਰੇਲੀਆ ਅਤੇ ਦੂਜੇ ਦੇਸ਼ਾਂ ਦਾ ਹੋਵੇਗਾ।
ਕਿਸਾਨਾਂ ਨਾਲ ਹੋਈ Positive Meeting, ਅੱਗੇ ਦੀ ਰਣਨੀਤੀ ‘ਤੇ ਕੀਤੀ ਚਰਚਾ : Navjot Sidhu
ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ 32 ਕਿਸਾਨ ਜਥੇਬੰਦੀਆਂ ਦੇ ਨਾਲ ਮੁਲਾਕਾਤ ਕੀਤੀ। ਬੈਠਕ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸਕਾਰਾਤਮਕ ਬੈਠਕ ਹੋਈ ਅਤੇ ਇਸ ਦੌਰਾਨ ਅੱਗੇ ਦੀ ਰਣਨੀਤੀ ‘ਤੇ ਚਰਚਾ ਕੀਤੀ ਗਈ।
ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਨੇ ਸਾਰੇ ਸਿਆਸੀ ਦਲਾਂ ਨੂੰ ਮੀਟਿੰਗ ਲਈ ਅਲੱਗ – ਅਲੱਗ ਸਮਾਂ ਦਿੱਤਾ ਸੀ। ਸਭ ਤੋਂ ਪਹਿਲਾਂ ਅਕਾਲੀ ਦਲ, ਫਿਰ ਕਾਂਗਰਸ ਅਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਆਖਿਰ ‘ਚ ਬਸਪਾ ਦੇ ਨੇਤਾ ਪਹੁੰਚੇ। ਉਥੇ ਹੀ ਇਸ ਬੈਠਕ ਤੋਂ ਬੀਜੇਪੀ ਨੂੰ ਦੂਰ ਰੱਖਿਆ ਗਿਆ ਸੀ।
Had a positive meeting with Samyukt Kisan Morcha … Discussed the way forward !! pic.twitter.com/SEGUXUaXwR
— Navjot Singh Sidhu (@sherryontopp) September 10, 2021












