Home Blog Page 2409

ਮਹਾਰਾਸ਼ਟਰ ਦੇ ਅਮਰਾਵਤੀ ‘ਚ ਵਾਪਰਿਆ ਦਰਦਨਾਕ ਹਾਦਸਾ,ਕਿਸ਼ਤੀ ਪਲਟਣ ਨਾਲ 11 ਲੋਕਾਂ ਦੀ ਹੋਈ ਮੌਤ

0

ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਇੱਕ ਕਿਸ਼ਤੀ ਦੇ ਪਲਟ ਜਾਣ ਕਾਰਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਕਿਸ਼ਤੀ ਪਲਟਣ ਨਾਲ 11 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ 8 ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਪੁਲਿਸ ਨੇ ਨਾਬਾਲਗ ਲੜਕੀ ਸਮੇਤ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਹਨ। ਇਹ ਹਾਦਸਾ ਅਮਰਾਵਤੀ ਵਿੱਚ ਵਰਧਾ ਨਦੀ ਵਿੱਚ ਵਾਪਰਿਆ। ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ 10.30 ਵਜੇ ਹਤਰਾਨਾ ਪਿੰਡ ਵਿਖੇ ਵਾਪਰੀ ਜਦੋਂ 11 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਨਦੀ ਵਿੱਚ ਡੁੱਬ ਗਈ। ਅਧਿਕਾਰੀ ਨੇ ਦੱਸਿਆ ਕਿ ਪਹਿਲੀ ਨਜ਼ਰੇ ਅਜਿਹਾ ਲਗਦਾ ਹੈ ਕਿ ਕਿਸ਼ਤੀ ਇੰਨੇ ਲੋਕਾਂ ਦਾ ਬੋਝ ਨਹੀਂ ਸਹਾਰ ਸਕਦੀ ਅਤੇ ਸੰਤੁਲਨ ਖਰਾਬ ਹੋਣ ਕਾਰਨ ਪਲਟ ਗਈ।

ਰੋਜ਼ਾਨਾ ਕਿਸ਼ਮਿਸ਼ ਖਾਣ ਨਾਲ ਇਨ੍ਹਾਂ ਬਿਮਾਰੀਆਂ ਤੋਂ ਮਿਲੇਗਾ ਛੁਟਕਾਰਾ

0

ਕਿਸ਼ਮਿਸ਼ ਖਾਣ ’ਚ ਜਿੰਨੀ ਸੁਆਦ ਹੁੰਦੀ ਹੈ, ਉਨੀ ਹੀ ਸਿਹਤ ਲਈ ਵੀ ਫਾਇਦੇਮੰਦ ਹੈ। ਕਿਸ਼ਮਿਸ਼ ‘ਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਇਬਰ ਆਦਿ ਤੱਤ ਪਾਏ ਜਾਂਦੇ ਹਨ।

ਇਸ ਨੂੰ ਹਰ ਰੋਜ਼ ਖਾਲੀ ਪੇਟ ਖਾਣ ਤੁਹਾਨੂੰ ਕਈ ਫਾਇਦੇ ਮਿਲਣਗੇ। ਸਰਦੀਆਂ ’ਚ ਕਿਸ਼ਮਿਸ਼ ਦੀ ਵਰਤੋਂ ਕਰਨਾ ਬਹੁਤ ਲਾਭਦਾਇਕ ਹੈ। ਇਸ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋ ਛੁਟਕਾਰਾ ਮਿਲਦਾ ਹੈ। ਆਓ ਜਾਣਦੇ ਹਾਂ ਕਿਸ਼ਮਿਸ਼ ਦੇ ਫ਼ਾਇਦੇ
ਕਿਸ਼ਮਿਸ਼ ਭਾਰ ਘੱਟ ਕਰਨ ਵਿੱਚ ਬੇਹੱਦ ਲਾਹੇਵੰਦ ਹੁੰਦੀ ਹੈ। ਜੇ ਤੁਸੀਂ ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਇਸ ਦਾ ਰੋਜ਼ਾਨਾ ਸੇਵਨ ਕਰੋ।

ਕਿਸ਼ਮਿਸ਼ ਪੇਟ ਸੰਬੰਧੀ ਕਈ ਰੋਗਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦੀ ਹੈ। ਇਸ ਵਿੱਚ ਮੌਜੂਦ ਤੱਤ ਸਰੀਰ ਦੀ ਪੂਰੀ ਗੰਦਗੀ ਨੂੰ ਬਾਹਰ ਕੱਢ ਦਿੰਦੇ ਹਨ ਜਿਸ ਨਾਲ ਕਬਜ਼ਾ, ਗੈਸ ਆਦਿ ਦੀ ਮੁਸ਼ਕਿਲ ਨਹੀਂ ਹੁੰਦੀ। ਇਸ ਦੇ ਸੇਵਨ ਨਾਲ ਪਾਚਨ ਪ੍ਰਕਿਿਰਆ ਵੀ ਤੰਦਰੁਸਤ ਰਹਿੰਦੀ ਹੈ।

ਹਰ ਰੋਜ਼ ਕਿਸ਼ਮਿਸ਼ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਕਿਸ਼ਮਿਸ਼ ‘ਚ ਕੈਲਸ਼ੀਅਮ ਦੀ ਵਧੀਆ ਮਾਤਰਾ ਪਾਈ ਜਾਂਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਮਦਦਗਾਰ ਸਾਬਿਤ ਹੁਮਦਿ ਹੈ।

ਖਾਲੀ ਪੇਟ ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਇਸ ਵਿੱਚ ਮੌਜੂਦ ਐਂਟੀਬੈਕਟੀਰੀਅਲ ਦੇ ਗੁਣ ਮੂੰਹ ਵਿੱਚੋਂ ਆਉਣ ਵਾਲੀ ਬਦਬੂ ਦੂਰ ਕਰਨ ਦੇ ਨਾਲ-ਨਾਲ ਗਲੇ ਦੀ ਇਨਫੈਕਸ਼ਨ ਤੋਂ ਵੀ ਛੁਟਾਕਾਰਾ ਦਿਵਾਉਣ ਵਿੱਚ ਮਦਦ ਕਰਦੇ ਹਨ।

ਕਿਸ਼ਮਿਸ਼ ਅੱਖਾਂ ਦੀ ਰੋਸ਼ਨੀ ਲਈ ਬੇਹੱਦ ਫਾਇਦੇਮੰਦ ਮੰਨੀ ਜਾਂਦੀ ਹੈ। ਕਿਸ਼ਮਿਸ਼ ਦੇ ਪਾਣੀ ‘ਚ ਐਂਟੀਆਕਸੀਡੈਂਟਸ, ਵਿਟਾਮਿਨ-ਏ ਅਤੇ ਬੀਟਾ ਕੈਰੋਟਿਨ ਵਰਗੇ ਤੱਤ ਪਾਏ ਜਾਂਦੇ ਹਨ। ਇਹ ਸਾਰੇ ਤੱਤ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਮਦਦ ਕਰਦੇ ਹਨ।

ਕਿਸ਼ਮਿਸ਼ ‘ਚ ਉਹ ਸਾਰੇ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੀ ਰੋਗ ਰੋਕਣ ਵਾਲਾ ਸਮਰੱਥਾ ਨੂੰ ਵਧਾਉਣ ‘ਚ ਸਹਾਇਕ ਹੁੰਦੇ ਹੈ। ਸਰਦੀਆਂ ਦੇ ਦਿਨਾਂ ‘ਚ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਬੈਕਟੀਰੀਆ ਅਤੇ ਵਾਇਰਲ ਇਨਫੈਕਸ਼ਨ ਨਾਲ ਲੜਨ ‘ਚ ਮਦਦ ਮਿਲਦੀ ਹੈ।

ਕਿਸ਼ਮਿਸ਼ ‘ਚ ਆਲੀਆਨਾਲਿਕ ਐਸਿਡ ਹੁੰਦਾ ਹੈ, ਜੋ ਫਾਇਟੋਕੈਮੀਕਲਸ ‘ਚੋਂ ਇਕ ਹੈ। ਇਹ ਦੰਦਾਂ ਨੂੰ ਕੈਵਿਟੀ ਸਮੇਤ ਕਈ ਦਿੱਕਤਾਂ ਤੋਂ ਬਚਾਉਂਦਾ ਹੈ। ਕਿਸ਼ਮਿਸ਼ ਦੰਦਾਂ ‘ਚ ਬੈਕਟੀਰੀਆ ਫੈਲਣ ਤੋਂ ਰੋਕਦੀ ਹੈ। ਇਸ ਨਾਲ ਦੰਦਾਂ ‘ਚ ਮਜ਼ਬੂਤੀ ਆਉਂਦੀ ਹੈ। ਇਸ ‘ਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਦੰਦਾਂ ਨੂੰ ਟੁੱਟਣ ਤੋਂ ਬਚਾਉਂਦਾ ਹੈ।

ਕਬਜ਼ ਤੋਂ ਪਰੇਸ਼ਾਨ ਲੋਕਾਂ ਲਈ ਕਿਸ਼ਮਿਸ਼ ਕਾਫੀ ਮਦਦਗਾਰ ਸਾਬਤ ਹੁੰਦੀ ਹੈ। ਰੋਜ਼ਾਨਾ 12 ਕਿਸ਼ਮਿਸ਼ ਰਾਤ ਦੇ ਸਮੇਂ ਇਕ ਗਿਲਾਸ ਪਾਣੀ ‘ਚ ਭਿਓ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਕਿਸ਼ਮਿਸ਼ ਨਾਲ ਪੀਓ, ਤੁਹਾਨੂੰ ਫਾਇਦਾ ਹੋਵੇਗਾ।
ਦਿਲ ਦੀ ਸਮੱਸਿਆ ਤੋਂ ਛੁਟਕਾਰਾ

ਹਾਰਟ ਦੇ ਮਰੀਜ਼ਾਂ ਲਈ ਕਿਸ਼ਮਿਸ਼ ਕਾਫੀ ਫਾਇਦੇਮੰਦ ਹੈ। ਹਰ ਰੋਜ਼ ਕਿਸ਼ਮਿਸ਼ ਦਾ ਪਾਣੀ ਉਨ੍ਹਾਂ ਲੋਕਾਂ ਲਈ ਜ਼ਿਆਦਾ ਫਾਇਦੇਮੰਦ ਹੈ, ਜੋ ਕੋਲੈਸਟਰੋਲ ਦੇ ਪੱਧਰ ਤੋਂ ਪਰੇਸ਼ਾਨ ਹਨ। ਦਰਅਸਲ ਕਿਸ਼ਮਿਸ਼ ਦਾ ਪਾਣੀ ਸਰੀਰ ‘ਚ ਟ੍ਰਾਈਗਲਾਈਸਰਾਇਡਜ਼ ਦੇ ਪੱਧਰ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਇਸ ਨਾਲ ਤੁਹਾਡੇ ਸਰੀਰ ‘ਚ ਹਾਰਟ ਸਬੰਧੀ ਬੀਮਾਰੀਆਂ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।

ਭਾਰਤ ‘ਚ ਪਹਿਲੀ ਵਾਰ ਕਰੇਗਾ Amazon ‘ਕਰੀਅਰ ਦਿਵਸ’ ਦੀ ਮੇਜ਼ਬਾਨੀ

0

Amazon 16 ਸਤੰਬਰ ਨੂੰ ਭਾਰਤ ਵਿੱਚ ਆਪਣਾ ਪਹਿਲਾ Career Day ਮਨਾਵੇਗਾ। ਇਹ ਵਰਚੁਅਲ ਅਤੇ ਇੰਟਰਐਕਟਿਵ ਇਵੈਂਟ ਐਮਾਜ਼ਾਨ ਲੀਡਰਸ਼ਿਪ ਅਤੇ ਕਰਮਚਾਰੀਆਂ ਨੂੰ ਇਕੱਠਾ ਕਰਦਾ ਹੈ, ਜੋ ਐਮਾਜ਼ਾਨ ਨੂੰ ਇੱਕ ਦਿਲਚਸਪ ਕਾਰਜ ਸਥਾਨ ਬਣਾਉਂਦਾ ਹੈ। ਕੰਪਨੀ ਇਹ ਵੀ ਪ੍ਰਦਰਸ਼ਿਤ ਕਰੇਗੀ ਕਿ 21ਵੀਂ ਸਦੀ ਵਿੱਚ ਭਾਰਤ ਨੂੰ ਉਸਦੀ ਅਸਲ ਸਮਰੱਥਾ ਦਾ ਅਹਿਸਾਸ ਕਰਾਉਣ ਵਿੱਚ ਇਹ ਕਿੰਨੀ ਦ੍ਰਿੜ ਹੈ।

ਕੰਪਨੀ ਨੇ ਕਿਹਾ ਕਿ ਉਹ ਇਸ ਵੇਲੇ ਦੇਸ਼ ਦੇ 35 ਸ਼ਹਿਰਾਂ ਵਿੱਚ 8,000 ਤੋਂ ਵੱਧ ਸਿੱਧੀਆਂ ਨੌਕਰੀਆਂ ਦੇ ਰਹੀ ਹੈ, ਜਿਸ ਵਿੱਚ ਬੈਂਗਲੁਰੂ, ਹੈਦਰਾਬਾਦ, ਚੇਨਈ, ਗੁੜਗਾਓਂ ਅਤੇ ਮੁੰਬਈ ਸ਼ਾਮਲ ਹਨ। ਇਸਤੋਂ ਇਲਾਵਾ ਹੋਰ ਵੀ ਕਈ ਸ਼ਹਿਰ ਹਨ। ਇਨ੍ਹਾਂ ਵਿੱਚ ਨੌਕਰੀਆਂ ਕਾਰਪੋਰੇਟ, ਤਕਨਾਲੋਜੀ, ਗਾਹਕ ਸੇਵਾ ਅਤੇ ਕਾਰਜਸ਼ੀਲ ਭੂਮਿਕਾਵਾਂ ਵਿੱਚ ਦਿੱਤੇ ਜਾ ਰਹੇ ਹਨ।

Career Day ਵਿੱਚ ਦਿਲਚਸਪ ਅਤੇ ਜਾਣਕਾਰੀ ਭਰਪੂਰ ਸੈਸ਼ਨ ਹੋਣਗੇ, ਜਿਸ ਵਿੱਚ ਐਮਾਜ਼ਾਨ ਦੇ ਸੀਈਓ ਐਂਡੀ ਜੇਸੀ ਨਾਲ ਗੱਲਬਾਤ ਸ਼ਾਮਲ ਹੈ, ਜੋ ਨੌਕਰੀ ਦੀ ਭਾਲ ਕਰਨ ਵਾਲਿਆਂ ਲਈ ਆਪਣੇ ਕਰੀਅਰ ਦਾ ਤਜਰਬਾ ਸਾਂਝਾ ਕਰਨਗੇ।

Amazon ਦੀ ਕਾਰਪੋਰੇਟ, ਏਪੀਏਸੀ ਅਤੇ ਮੇਨਾ ਦੀ ਐਚਆਰ ਮੈਨੇਜਰ ਦੀਪਤੀ ਵਰਮਾ ਨੇ ਇੱਕ ਇੰਟਰਵਿਊ ਵਿੱਚ ਕਿਹਾ, “ਭਾਰਤ ਵਿੱਚ ਸਾਡੀ ਵਚਨਬੱਧਤਾ ਹੈ ਕਿ ਅਸੀਂ 2025 ਤੱਕ ਤਕਰੀਬਨ 20 ਲੱਖ ਸਿੱਧੀ ਤੇ ਅਪ੍ਰਤੱਖ ਨੌਕਰੀਆਂ ਪੈਦਾ ਕਰਾਂਗੇ।” “ਅਸੀਂ ਪਹਿਲਾਂ ਹੀ ਤਕਰੀਬਨ 10 ਲੱਖ ਸਿੱਧੀਆਂ ਤੇ ਅਸਿੱਧੀਆਂ ਨੌਕਰੀਆਂ ਪੈਦਾ ਕਰ ਚੁੱਕੇ ਹਾਂ।

ਜੈਤੂਨ ਸ਼ੂਗਰ ਨੂੰ ਕਰਦਾ ਹੈ ਕੰਟਰੋਲ, ਜਾਣੋ ਕਿਵੇ

0

Diabetes ਇੱਕ ਅਜਿਹੀ ਬਿਮਾਰੀ ਹੈ ਜੋ ਇੱਕ ਵਾਰ ਹੋ ਜਾਣ ਦੇ ਬਾਅਦ, ਜੀਵਨ ਭਰ ਇਸ ਤੋਂ ਛੁਟਕਾਰਾ ਪਾਉਣਾ ਅਸੰਭਵ ਹੋ ਜਾਂਦਾ ਹੈ। ਇਹ ਸਮੱਸਿਆ ਖਾਣ-ਪੀਣ ਵਿੱਚ ਲਾਪਰਵਾਹੀ, ਕਸਰਤ ਦੀ ਕਮੀ ਆਦਿ ਅਤੇ ਖਰਾਬ ਜੀਵਨ ਸ਼ੈਲੀ ਦੇ ਕਾਰਨ ਹੁੰਦੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ।  ਜੇਕਰ ਤੁਸੀ ਵੀ ਸ਼ੂਗਰ ਦੇ ਮਰੀਜ਼ ਹੋ ਤਾਂ ਇਸ ਲਈ ਤੁਸੀਂ ਇਸ ਬਿਮਾਰੀ ਦਾ ਇਲਾਜ ਕੁੱਝ ਉਪਾਵਾਂ ਨਾਲ ਕਰ ਸਕਦੇ ਹੋ। ਇਨ੍ਹਾਂ ਵਿੱਚੋਂ ਇੱਕ ਉਪਾਅ ਜੈਤੂਨ ਦੇ ਪੱਤਿਆਂ ਤੋਂ ਤਿਆਰ ਕੀਤਾ ਇੱਕ ਕਾੜ੍ਹਾ ਹੈ। ਜੇ ਤੁਸੀਂ ਜੈਤੂਨ ਦੇ ਪੱਤਿਆਂ ਦਾ ਕਾੜ੍ਹਾ ਬਣਾਉਂਦੇ ਹੋ ਅਤੇ ਇਸਦਾ ਨਿਯਮਤ ਸੇਵਨ ਕਰਦੇ ਹੋ, ਤਾਂ ਇਸਦਾ ਤੁਹਾਨੂੰ ਬਹੁਤ ਲਾਭ ਹੋ ਸਕਦਾ ਹੈ।

ਵੇਮਡ ਦੇ ਅਨੁਸਾਰ, ਜੈਤੂਨ ਦੇ ਪੱਤਿਆਂ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ‘ਚ ਕਰਨ ਦੀ ਸਮਰੱਥਾ ਰੱਖਦੇ ਹਨ।  ਇੰਨਾ ਹੀ ਨਹੀਂ, ਬਲੱਡ ਸ਼ੂਗਰ ਦੇ ਪੱਧਰ ਨੂੰ ਸਥਿਰ ਰੱਖਣ ਅਤੇ ਇਸਨੂੰ ਸਿਹਤਮੰਦ ਪੱਧਰ ‘ਤੇ ਬਣਾਈ ਰੱਖਣ ਵਿੱਚ ਵੀ ਇਹ ਬਹੁਤ ਮਦਦਗਾਰ ਹੈ। ਖੋਜਾਂ ਵਿੱਚ ਪਾਇਆ ਗਿਆ ਹੈ ਕਿ ਜੈਤੂਨ ਦੇ ਪੱਤਿਆਂ ਦਾ ਐਕਸਟਰੈਕਟ ਸਰੀਰ ਦੇ ਇਨਸੁਲਿਨ ਪ੍ਰਤੀਰੋਧ ਨੂੰ ਘਟਾ ਸਕਦਾ ਹੈ ਜੋ ਸ਼ੂਗਰ ਦੇ ਸਭ ਤੋਂ ਵੱਡੇ ਜੋਖਮ ਦੇ ਕਾਰਕਾਂ ਵਿੱਚੋਂ ਇੱਕ ਹੈ।

ਇਸ ਦਾ ਸੇਵਨ ਇਮਿਊਨਿਟੀ ਨੂੰ ਵਧਾਉਂਦਾ ਹੈ ਤੇ ਇਸ ਦੇ ਨਾਲ ਹੀ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਜਿਵੇਂ ਕਿ ਦਿਲ, ਕੈਂਸਰ, ਪਾਰਕਿੰਸਨ’ਸ, ਅਲਜ਼ਾਈਮਰ ਆਦਿ ਵਿੱਚ ਲਾਭ ਪਹੁੰਚਾਉਂਦਾ ਹੈ। ਇਸ ਤੋਂ ਇਲਾਵਾ, ਇਹ ਚੰਗੇ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ ਅਤੇ ਖਰਾਬ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ। ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣ ਚਮੜੀ ਨੂੰ ਸਿਹਤਮੰਦ ਰੱਖਦੇ ਹਨ ਅਤੇ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਜਸ਼ ਨੂੰ ਘੱਟ ਕਰਦੇ ਹਨ।

ਜੈਤੂਨ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਉਨ੍ਹਾਂ ਨੂੰ ਇੱਕ ਗਲਾਸ ਪਾਣੀ ਵਿੱਚ ਉਬਾਲੋ। ਜਦੋਂ ਇਹ ਅੱਧਾ ਹੋ ਜਾਵੇ ਤਾਂ ਇਸ ਵਿੱਚ ਕਾਲੀ ਮਿਰਚ ਅਤੇ ਨਮਕ ਮਿਲਾਓ ਅਤੇ ਇਸਦਾ ਸੇਵਨ ਕਰੋ। ਤੁਸੀਂ ਆਪਣੇ ਸਵਾਦ ਦੇ ਅਨੁਸਾਰ ਨਮਕ ਦੀ ਬਜਾਏ ਸ਼ਹਿਦ ਦੀ ਵਰਤੋਂ ਵੀ ਕਰ ਸਕਦੇ ਹੋ।

Congress ਦੇ War – Room ‘ਚ ਅਹਿਮ ਬੈਠਕ, ਵਿਧਾਨ ਸਭਾ ਚੋਣਾਂ ਤੋਂ ਪਹਿਲਾ ਮੋਦੀ ਸਰਕਾਰ ਨੂੰ ਘੇਰਨ ਦੀ ਤਿਆਰੀ !

0

ਨਵੀਂ ਦਿੱਲੀ : ਦੇਸ਼ ਭਰ ‘ਚ ਮੋਦੀ ਸਰਕਾਰ ਦੇ ਖਿਲਾਫ ਮੁੱਦਿਆਂ ਦੇ ਆਧਾਰ ‘ਤੇ ਪ੍ਰਦਰਸ਼ਨ ਕਰਨ ਲਈ ਬਣਾਈ ਗਈ ਕਮੇਟੀ ਦੀ ਅੱਜ ਪਹਿਲੀ ਬੈਠਕ ਹੋ ਰਹੀ ਹੈ।

ਇਹ ਬੈਠਕ ਕਾਂਗਰਸ ਦੇ ਵਾਰ ਰੂਮ 15 GRG ‘ਚ ਹੋ ਰਹੀ ਹੈ। ਬੈਠਕ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਮੋਦੀ ਸਰਕਾਰ ਨੂੰ ਘੇਰਨ ਦੀ ਰਣਨੀਤੀ ‘ਤੇ ਚਰਚਾ ਹੋ ਰਹੀ ਹੈ। ਬੈਠਕ ‘ਚ ਕਮੇਟੀ ਦੇ ਚੇਅਰਮੈਨ ਦਿਗਵਿਜੈ ਸਿੰਘ, ਪ੍ਰਿਅੰਕਾ ਗਾਂਧੀ, ਉਦਿਤ ਰਾਜ, ਰਾਗਿਨੀ ਨਾਇਕ ਸਮੇਤ ਕਈ ਨੇਤਾ ਮੌਜੂਦ ਹਨ।

2022 ਦੀ ਇਸ ਤਾਰੀਖ਼ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਲੱਗੇਗੀ ਪਾਬੰਦੀ, ਕੇਂਦਰ ਸਰਕਾਰ ਨੇ ਲਿਆ ਫ਼ੈਸਲਾ

0

ਕੇਂਦਰ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ ਵਸਤੂਆਂ ਦੇ ਸੰਬੰਧ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਕਿਹਾ ਕਿ ਪਲਾਸਟਿਕ, ਕੱਪ, ਸਟ੍ਰਾ, ਟ੍ਰੇ, ਪੌਲੀਸਟਾਈਰੀਨ ਵਰਗੀਆਂ ਪਲਾਸਟਿਕ ਵਸਤੂਆਂ ਦੇ ਨਿਰਮਾਣ, ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ 1 ਜੁਲਾਈ, 2022 ਤੋਂ ਲਾਗੂ ਹੋ ਜਾਵੇਗੀ। ਪਲਾਸਟਿਕ ਕੈਰੀ ਬੈਗਸ ਦੀ ਮੋਟਾਈ 30 ਸਤੰਬਰ, 2021 ਤੋਂ ਵਧਾ ਕੇ 75 ਮਾਈਕਰੋਨ ਅਤੇ 31 ਦਸੰਬਰ, 2022 ਤੋਂ 120 ਮਾਈਕਰੋਨ ਹੋ ਜਾਵੇਗੀ।

ਸਰਕਾਰ ਨੇ ਪਲਾਸਟਿਕ ਵੇਸਟ ਮੈਨੇਜਮੈਂਟ ਲਈ ਨਿਯਮ ਜਾਰੀ ਕੀਤੇ ਹਨ ਜਿਸ ਦੇ ਤਹਿਤ ਉਨ੍ਹਾਂ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦੀ ਤਾਰੀਖ ਜਾਰੀ ਕੀਤੀ ਹੈ। ਸਿੰਗਲ-ਯੂਜ਼ ਪਲਾਸਟਿਕ ਜਿਵੇਂ ਈਅਰਬਡਸ, ਪਲਾਸਟਿਕ ਸਟਿਕਸ, ਗੁਬਾਰੇ, ਪਲਾਸਟਿਕ ਦੇ ਝੰਡੇ, ਕੈਂਡੀ ਅਤੇ ਆਈਸਕ੍ਰੀਮ ਸਟਿਕਸ ਦੇ ਨਿਰਮਾਣ, ਆਯਾਤ, ਸਟਾਕਿੰਗ, ਵੰਡ, ਵਿਕਰੀ ਅਤੇ ਵਰਤੋਂ ‘ਤੇ 1 ਜੁਲਾਈ, 2022 ਤੋਂ ਪਾਬੰਦੀ ਹੋਵੇਗੀ।

ਕੇਂਦਰ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ 1.1.2022 ਤੋਂ ਕੁਝ ਪਲਾਸਟਿਕ ਦੀਆਂ ਚੀਜ਼ਾਂ ‘ਤੇ ਰੋਕ ਹੋਵੇਗੀ। ਪਲਾਸਟਿਕ ਦੇ ਝੰਡੇ, ਗੁਬਾਰੇ ਅਤੇ ਕੈਂਡੀ ਸਟਿੱਕ ਵਰਗੇ ਉਤਪਾਦਾਂ ‘ਤੇ ਰੋਕ ਹੋਵੇਗੀ। 01.07.2022 ਤੋਂ ਪਲਾਸਟਿਕ ਦੀਆਂ ਪਲੇਟਾਂ, ਕੱਪ, ਗਲਾਸ, ਕਟਲਰੀ, ਚਮਚਾ, ਕਾਂਟੇ, ਰੈਪਿੰਗ, ਪੈਕਿੰਗ, ਫਿਲਮਜ਼, ਸੱਦਾ ਪੱਤਰ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਚਲ ਰਹੀ ਹੈ।

ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਲੱਗੇਗੀ ਪਾਬੰਦੀ :-

ਈਅਰਬਡਸ
ਪਲਾਸਟਿਕ ਸਟਿਕਸ
ਗੁਬਾਰੇ ਵਾਲੀ ਪਲਾਸਟਿਕ ਸਟਿਕ
ਪਲਾਸਟਿਕ ਦੇ ਝੰਡੇ
ਕੈਂਡੀ ਸਟਿਕਸ ਅਤੇ ਆਈਸਕ੍ਰੀਮ ਸਟਿਕਸ
ਸਜਾਵਟ ਲਈ ਵਰਤੀ ਜਾਂਦੀ ਥਰਮੋਕੋਲ
ਪਲਾਸਟਿਕ ਦੀਆਂ ਪਲੇਟਾਂ, ਕੱਪ, ਗਿਲਾਸ,ਚਮਚੇ
ਮਠਿਆਈ ਦੇ ਡੱਬੇ, ਸੱਦਾ ਪੱਤਰ ਅਤੇ ਸਿਗਰਟ ਦੇ ਪੈਕਟ ਦੇ ਚਾਰੇ ਪਾਸੇ ਲੱਗੀ ਹੋਈ ਪਲਾਸਟਿਕ

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਹਨ ਸਕ੍ਰੈਪਿੰਗ ਪਾਲਸੀ ਦੀ ਸ਼ੁਰੂਆਤ ਕਰਦਿਆਂ ਇਸ ਨੂੰ ‘ਕਚਰੇ ਸੇ ਕੰਚਨ ਕੇ ਅਭਿਆਨ’ ਅਤੇ ਸਰਕੂਲਰ ਅਰਥ ਵਿਵਸਥਾ ਵਿੱਚ ਇੱਕ ਮਹੱਤਵਪੂਰਨ ਕੜੀ ਕਰਾਰ ਦਿੱਤਾ ਸੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਸੀ ਕਿ 21ਵੀਂ ਸਦੀ ਦੇ ਭਾਰਤ ਨੂੰ ਸਾਫ਼, ਭੀੜ-ਰਹਿਤ ਅਤੇ ਸੁਵਿਧਾਜਨਕ ਗਤੀਸ਼ੀਲਤਾ ਦਾ ਟੀਚਾ ਲੈ ਚਲਣਾ ਚਾਹੀਦਾ ਹੈ, ਇਹ ਸਮੇਂ ਦੀ ਲੋੜ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਹੁਣ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਵਿੱਚ ਉਦਯੋਗ ਅਤੇ ਸਾਰੇ ਹਿੱਸੇਦਾਰਾਂ ਦੀ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਸੀ ਕਿ ਨਵੀਂ ਨੀਤੀ ‘ਵੇਸਟ ਟੂ ਕੰਚਨ’ (ਵੇਸਟ ਟੂ ਵੈਲਥ) ਅਤੇ ਸਰਕੂਲਰ ਅਰਥ ਵਿਵਸਥਾ ਦੀ ਮੁਹਿੰਮ ਵਿੱਚ ਇੱਕ ਮਹੱਤਵਪੂਰਨ ਕੜੀ ਹੈ। ਇਹ ਨੀਤੀ ਦੇਸ਼ ਦੇ ਸ਼ਹਿਰਾਂ ਤੋਂ ਪ੍ਰਦੂਸ਼ਣ ਘਟਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਅਤੇ ਵਿਕਾਸ ਨੂੰ ਤੇਜ਼ ਕਰਨ ਦੀ ਸਾਡੀ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ।

ਕੱਲ੍ਹ 2 ਘੰਟੇ ਲਈ SBI ਦੀਆਂ ਇਹ ਸੇਵਾਵਾਂ ਰਹਿਣਗੀਆਂ ਬੰਦ

0

SBI ਦੇ ਗਾਹਕਾਂ ਲਈ ਇੱਕ ਬਹੁਤ ਜਰੂਰੀ ਖ਼ਬਰ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ ਦੀਆਂ ਕੁੱਝ ਸੇਵਾਵਾਂ ਕੱਲ੍ਹ 15 ਸਤੰਬਰ ਨੂੰ 2 ਘੰਟੇ ਲਈ ਬੰਦ ਰਹਿਣਗੀਆਂ। ਇਸ ਦੌਰਾਨ ਐਸਬੀਆਈ ਦੇ ਗਾਹਕ ਕੋਈ ਵੀ ਲੈਣ ਦੇਣ ਨਹੀਂ ਕਰ ਸਕਣਗੇ। ਭਾਰਤੀ ਸਟੇਟ ਬੈਂਕ ਨੇ ਟਵਿੱਟਰ ’ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

SBI ਨੇ ਟਵਿੱਟਰ ‘ਤੇ ਕਿਹਾ ਕਿ ਸਿਸਟਮ ਦੀ ਸੰਭਾਲ ਦੇ ਕਾਰਨ ਬੈਂਕ ਦੀਆਂ ਕੁੱਝ ਸੇਵਾਵਾਂ 15 ਸਤੰਬਰ ਨੂੰ ਬੰਦ ਰਹਿਣਗੀਆਂ। ਇਨ੍ਹਾਂ ਸੇਵਾਵਾਂ ਵਿੱਚ ਇੰਟਰਨੈਟ ਬੈਂਕਿੰਗ, ਯੋਨੋ, ਯੋਨੋ ਲਾਈਟ ਅਤੇ ਯੂਪੀਆਈ ਸੇਵਾ ਸ਼ਾਮਲ ਹੋਵੇਗੀ। ਐਸਬੀਆਈ ਨੇ ਇੱਕ ਟਵੀਟ ਰਾਹੀਂ ਕਿਹਾ ਕਿ ਇਹ ਸੇਵਾਵਾਂ 15 ਸਤੰਬਰ ਦੀ ਰਾਤ 12 ਵਜੇ ਤੋਂ 2 ਵਜੇ (120 ਮਿੰਟ) ਤੱਕ ਉਪਲਬਧ ਨਹੀਂ ਹੋਣਗੀਆਂ।

ਬੈਂਕ ਨੇ ਕਿਹਾ ਕਿ ਇਸ ਸਮੇਂ ਦੌਰਾਨ ਗਾਹਕਾਂ ਨੂੰ ਕਿਸੇ ਵੀ ਪਲੇਟਫਾਰਮ ‘ਤੇ ਲੈਣ -ਦੇਣ ਸਮੇਤ ਹੋਰ ਗਤੀਵਿਧੀਆਂ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ, ਜੁਲਾਈ ਅਤੇ ਅਗਸਤ ਦੇ ਮਹੀਨਿਆਂ ਵਿੱਚ ਰੱਖ ਰਖਾਵ ਦੇ ਕਾਰਨ, ਐਸਬੀਆਈ ਨੇ ਬੈਂਕਿੰਗ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਆਮ ਤੌਰ ‘ਤੇ ਦੇਖਭਾਲ ਦਾ ਕੰਮ ਰਾਤ ਨੂੰ ਕੀਤਾ ਜਾਂਦਾ ਹੈ, ਇਸ ਲਈ ਬਹੁਤ ਸਾਰੇ ਗਾਹਕ ਪ੍ਰਭਾਵਤ ਨਹੀਂ ਹੁੰਦੇ।

SBI ਦੀ ਇੰਟਰਨੈਟ ਬੈਂਕਿੰਗ ਸੇਵਾ ਦੀ ਵਰਤੋਂ 80 ਮਿਲੀਅਨ ਤੋਂ ਵੱਧ ਲੋਕ ਕਰਦੇ ਹਨ ਤੇ ਮੋਬਾਈਲ ਬੈਂਕਿੰਗ ਦੀ ਵਰਤੋਂ ਲਗਭਗ 20 ਮਿਲੀਅਨ ਲੋਕ ਕਰਦੇ ਹਨ। ਇਸ ਦੇ ਨਾਲ ਹੀ, ਯੋਨੋ ‘ਤੇ ਰਜਿਸਟਰਡ ਗਾਹਕਾਂ ਦੀ ਗਿਣਤੀ 3.45 ਕਰੋੜ ਹੈ, ਜਿਸ’ ਤੇ ਲਗਭਗ 90 ਲੱਖ ਗਾਹਕ ਰੋਜ਼ਾਨਾ ਲਾਗਇਨ ਕਰਦੇ ਹਨ।

ਡੀ. ਟੀ. ਐੱਫ਼ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਰਾਹੀਂ ਕਾਂਗਰਸ ਸਰਕਾਰ ਦਾ ਸਿਆਸੀ ਪ੍ਰਚਾਰ ਕਰਨ ਦੀ ਕੀਤੀ ਨਿਖੇਧੀ

0

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮੰਥਲੀ ਪ੍ਰੀਖਿਆਵਾਂ ਦੇ ਪਹਿਲੇ ਦਿਨ ਲਏ ਨੈਸ਼ਨਲ ਅਚੀਵਮੈਂਟ ਸਰਵੇ ਅਧਾਰਿਤ ਪੰਜਵੀਂ ਜਮਾਤ ਦੇ ਪ੍ਰਸ਼ਨ-ਪੱਤਰ ਵਿਚ ਕਾਂਗਰਸ ਸਰਕਾਰ ਦੀਆਂ ਸਰਕਾਰੀ ਸਕੀਮਾਂ ਦਾ ਹੂ-ਬੁ-ਹੂ ਇਸ਼ਤਿਹਾਰ ਛਾਪਣ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਸਖ਼ਤ ਨਿਖੇਧੀ ਕੀਤੀ ਹੈ। ਡੀ. ਟੀ. ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਇਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਪਾਰਟੀ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

ਆਗੂਆਂ ਨੇ ਸਕੂਲ ਸਿੱਖਿਆ ਸਕੱਤਰ ਵੱਲੋਂ ਪਾਠਕ੍ਰਮ ਨੂੰ ਨਜ਼ਰਅੰਦਾਜ਼ ਕਰਕੇ ਮਨਮਰਜ਼ੀ ਕਰਨ ਅਤੇ ਸੱਤਾਧਾਰੀ ਪਾਰਟੀ ਦੇ ਸਿਆਸੀ ਹਿੱਤ ਪੂਰਨ ਦੀ ਨਿਖੇਧੀ ਕੀਤੀ ਹੈ। ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਿਭਾਗ ਦੇ ਫੇਸਬੁੱਕ ਪੇਜ ਨੂੰ ਜ਼ਬਰੀ ਲਾਈਕ, ਕੁਮੈਂਟ ਅਤੇ ਸ਼ੇਅਰ ਕਰਨ ਅਤੇ ਹੋਰਾਂ ਤੋਂ ਕਰਵਾਉਣ ਦੇ ਹੁਕਮ ਚਾੜ੍ਹੇ ਗਏ ਗਏ ਸਨ।

ਦੂਜੇ ਪਾਸੇ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਨੈਸ਼ਨਲ ਅਚੀਵਮੈਂਟ ਸਰਵੇ, ਜਿਸ ਤੋਂ ਕਿ ਸੂਬਿਆਂ ਦੀ ਸਿੱਖਿਆ ਦੇ ਪੱਧਰ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ, ਨੂੰ ਅਸਲ ਸਕੂਲੀ ਸਿੱਖਿਆ ਤੇ ਪਾਠਕ੍ਰਮ ਦੇ ਤੱਤ ਰੂਪ ਨੂੰ ਖੂਹ ਖਾਤੇ ਪਾ ਕੇ, ਗੈਰ ਸੰਵਿਧਾਨਕ ਢਾਂਚੇ ਰਾਹੀਂ ਕੇਵਲ ਝੂਠੇ ਅੰਕੜਿਆਂ ਦਾ ਜਾਲ ਬੁਣਿਆ ਜਾ ਰਿਹਾ ਹੈ।

ਜਦੋਂ ਕਿ ਬੱਚਿਆਂ ਦੀ ਡੇਢ ਸਾਲ ਦੀ ਪੜ੍ਹਾਈ ਪਹਿਲਾਂ ਹੀ ਲੰਬਾ ਸਮਾਂ ਸਕੂਲ ਬੰਦ ਰਹਿਣ ਕਾਰਨ ਬਹੁਤ ਪੱਛੜ ਚੁੱਕੀ ਹੈ। ਡੀ. ਟੀ. ਐੱਫ਼. ਦੇ ਆਗੂਆਂ ਨੇ ਕਿਹਾ ਕਿ ਇਸ ਸਰਵੇ ਦੀ ਤਿਆਰੀ ਲਈ ਸਿੱਖਿਆ ਸਕੱਤਰ ਦੇ ਹੁਕਮ ਨਾਲ ਅਧਿਕਾਰੀਆਂ ਨੇ ਸਕੂਲ ਸਮੇ ਤੋਂ ਬਾਅਦ, ਛੁੱਟੀ ਵਾਲੇ ਦਿਨ ਅਤੇ ਰਾਤਾਂ ਤੱਕ ਜ਼ੂਮ ਮੀਟਿੰਗਾਂ, ਆਨਲਾਈਨ ਪੇਪਰ ਅਤੇ ਫਿਜ਼ੀਕਲ ਮੀਟਿੰਗਾਂ ਰਾਹੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਬੁਰੀ ਤਰ੍ਹਾਂ ਕਚੂਮਰ ਕੱਢਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆਵਾਂ ਨੂੰ ਬਹੁ ਵਿਕਲਪੀ ਉੱਤਰਾਂ ਤੱਕ ਸੀਮਤ ਕਰਕੇ ਵਿਦਿਆਰਥੀਆਂ ਵਿਚ ਰਚਨਾਤਮਕਤਾ ਨੂੰ ਖ਼ਤਮ ਕੀਤਾ ਜਾ ਰਿਹਾ ਹੈ।

ਹਰ ਰੋਜ਼ 7,000 ਕਦਮ ਚੱਲਣ ਨਾਲ ਵਧਦੀ ਹੈ ਉਮਰ, ਇੱਕ ਨਵੇਂ ਅਧਿਐਨ ‘ਚ ਦਾਅਵਾ

0

ਲੰਬੀ ਉਮਰ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਬਹੁਤ ਜ਼ਰੂਰੀ ਹੈ। ਖਾਣ ਪੀਣ ਦੀਆਂ ਆਦਤਾਂ ਅਤੇ ਗੈਰ-ਸਿਹਤਮੰਦ ਆਦਤਾਂ ਕਿਸੇ ਵਿਅਕਤੀ ਦੇ ਜੀਵਨ ਨੂੰ ਸਿੱਧਾ ਪ੍ਰਭਾਵਤ ਕਰਦੀਆਂ ਹਨ। ਇੱਕ ਨਵੇਂ ਅਧਿਐਨ ਦੇ ਅਨੁਸਾਰ, ਰੋਜ਼ਾਨਾ 7,000 ਕਦਮ ਚੱਲਣ ਨਾਲ ਛੋਟੀ ਉਮਰ ‘ਚ ਮੌਤ ਦਾ ਜ਼ੋਖਮ 50 ਤੋਂ 70 ਪ੍ਰਤੀਸ਼ਤ ਘੱਟ ਜਾਂਦਾ ਹੈ। ਇਹ ਅਧਿਐਨ ਜਾਮਾ ਨੈਟਵਰਕ ਓਪਨ ਜਰਨਲ ਵਿੱਚ ਪ੍ਰਕਾਸ਼ਤ ਹੋਇਆ ਹੈ।

ਸਰੀਰਕ ਗਤੀਵਿਧੀ ਮਹਾਂਮਾਰੀ ਵਿਗਿਆਨੀ ਅਤੇ ਅਧਿਐਨ ਦੀ ਪ੍ਰਮੁੱਖ ਲੇਖਿਕਾ ਅਮਾਂਡਾ ਪਾਲੁਚ ਨੇ ਕਿਹਾ ਕਿ 10,000 ਤੋਂ ਵੱਧ ਕਦਮਾਂ ਦੇ ਤੁਰਨ ਜਾਂ ਤੇਜ਼ ਚੱਲਣ ਨਾਲ ਕਿਸੇ ਵਾਧੂ ਲਾਭ ਦਾ ਕੋਈ ਸਬੂਤ ਨਹੀਂ ਹੈ। ਉਸਨੇ ਜਾਪਾਨੀ ਪੈਡੋਮੀਟਰ ਲਈ ਲਗਭਗ ਇੱਕ ਦਹਾਕੇ ਪੁਰਾਣੀ ਮਾਰਕੀਟਿੰਗ ਮੁਹਿੰਮ ਦੇ ਹਿੱਸੇ ਵਜੋਂ 10,000 ਕਦਮਾਂ ਨੂੰ ਚੱਲਣਾ ਦੱਸਿਆ।

ਇਸ ਲਈ, ਖੋਜਕਰਤਾਵਾਂ ਨੇ ਕੋਰੋਨਰੀ ਆਰਟਰੀ ਰਿਸਕ ਡਿਵੈਲਪਮੈਂਟ ਇਨ ਯੰਗ ਐਡਲਟ (ਕਾਰਡੀਆ) ਅਧਿਐਨ ਤੋਂ ਡਾਟਾ ਲਿਆ ਹੈ, ਜੋ ਕਿ 1985 ਵਿੱਚ ਸ਼ੁਰੂ ਹੋਇਆ ਸੀ ਅਤੇ ਖੋਜ ਅਜੇ ਵੀ ਜਾਰੀ ਹੈ। 2006 ਵਿੱਚ, ਲਗਭਗ 2,100 ਵਲੰਟੀਅਰ, ਜਿਨ੍ਹਾਂ ਦੀ ਉਮਰ 38 ਤੋਂ 50 ਸਾਲ ਦੇ ਵਿਚਕਾਰ ਸੀ, ਨੂੰ ਐਕਸੀਲੇਰੋਮੀਟਰ ਲਗਾਏ ਗਏ ਸਨ। ਫਿਰ ਲਗਭਗ 11 ਸਾਲਾਂ ਤੱਕ ਉਸਦੀ ਸਿਹਤ ਦੀ ਨਿਗਰਾਨੀ ਕੀਤੀ ਗਈ। ਇਸ ਤੋਂ ਬਾਅਦ, 2020-21 ਵਿੱਚ ਇਸਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਅਤੇ ਸ਼ਾਮਲ ਵਲੰਟੀਅਰਾਂ ਨੂੰ ਤਿੰਨ ਵੱਖ-ਵੱਖ ਸਮੂਹਾਂ ਵਿੱਚ ਵੰਡਿਆ ਗਿਆ।

ਪਹਿਲਾ ਘੱਟ ਕਦਮ ਵਾਲੀਅਮ (ਰੋਜ਼ਾਨਾ 7,000 ਤੋਂ ਘੱਟ ਕਦਮ), ਦੂਜਾ ਦਰਮਿਆਨਾ (7,000-9,000 ਕਦਮ) ਅਤੇ ਤੀਜਾ ਉੱਚਾ (10,000 ਤੋਂ ਵੱਧ ਕਦਮ) ਅਧਿਐਨ ਦੇ ਅਧਾਰ ਤੇ, ਮਾਹਰਾਂ ਨੇ ਕਿਹਾ ਕਿ ਵਲੰਟੀਅਰਾਂ ਦੀ ਸਿਹਤ ਜੋ ਰੋਜ਼ਾਨਾ 7,000 ਤੋਂ 9,000 ਕਦਮਾਂ ਦੀ ਪੈਦਲ ਚਲਦੀ ਹੈ, ਨੂੰ ਬਹੁਤ ਲਾਭ ਹੋਇਆ ਹੈ। ਪਰ ਉਨ੍ਹਾਂ ਲੋਕਾਂ ਦੀ ਸਿਹਤ ਜੋ ਰੋਜ਼ਾਨਾ 10,000 ਤੋਂ ਵੱਧ ਕਦਮਾਂ ਦੀ ਸੈਰ ਕਰਦੇ ਹਨ, ਨੂੰ ਕੋਈ ਵਾਧੂ ਲਾਭ ਨਹੀਂ ਮਿਲਿਆ। ਖੋਜਕਰਤਾਵਾਂ ਨੇ ਪਾਇਆ ਕਿ ਜਿਹੜੇ ਲੋਕ ਔਸਤਨ 7,000 ਕਦਮ ਰੋਜ਼ਾਨਾ ਤੁਰਦੇ ਹਨ, ਉਨ੍ਹਾਂ ਵਿੱਚ ਕਿਸੇ ਵੀ ਕਾਰਨ ਮੌਤ ਦਾ ਜੋਖਮ 50 ਤੋਂ 70 ਪ੍ਰਤੀਸ਼ਤ ਘੱਟ ਹੁੰਦਾ ਹੈ।

ਪੰਜਾਬ ਦੇ CM ਨਾਲ ਅੱਜ ਪਨਬੱਸ ਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਹੋਵੇਗੀ ਮੀਟਿੰਗ

0

ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਕਈ ਦਿਨਾਂ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਇਨ੍ਹਾਂ ਮੁਲਾਜ਼ਮਾਂ ਦੀ ਅੱਜ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਹੋਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਕਾਤ ਤੋਂ ਪਹਿਲਾਂ ਇਨ੍ਹਾਂ ਮੁਲਾਜ਼ਮਾਂ ਦੀ ਕੈਪਟਨ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨਾਲ ਮੁਲਾਕਾਤ ਹੋ ਸਕਦੀ ਹੈ।

ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ‘ਚ ਜੇਕਰ ਕੋਈ ਸਾਰਥਕ ਹੱਲ ਨਹੀਂ ਨਿਕਲਿਆ ਤਾਂ ਉਹ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ 9ਵੇਂ ਦਿਨ ਦਾਖ਼ਲ ਹੋ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਮੰਗਾਂ ਸਬੰਧੀ ਹੋਈ ਮੀਟਿੰਗ ਵੀ ਬੇਸਿੱਟਾ ਰਹੀ ਸੀ, ਜਿਸ ਕਾਰਨ ਮਜਬੂਰ ਹੋ ਕੇ ਉਨ੍ਹਾਂ ਵੱਲੋਂ ਮੁੱਖ ਮੰਤਰੀ ਦੀ ਸਿਸਵਾਂ ਰਿਹਾਇਸ਼ ਦਾ ਘਿਰਾਓ ਕੀਤਾ ਗਿਆ ਸੀ।

ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਸਰਕਾਰ ਵੱਲੋਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤੱਕ ਮੁਲਾਜ਼ਮਾਂ ਦੀ ਹੜ੍ਹਤਾਲ ਇਸ ਦੇ ਨਾਲ ਹੀ ਜਾਰੀ ਰਹੇਗੀ। ਦੱਸਣਯੋਗ ਹੈ ਕਿ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਠੇਕਾ ਮੁਲਾਜ਼ਮ 6 ਸਤੰਬਰ ਤੋਂ ਹੜਤਾਲ ‘ਤੇ ਬੈਠੇ ਹੋਏ ਹਨ।