Home Blog Page 2375

ਫਲੀਆਂ ਸਿਹਤ ਲਈ ਹੁੰਦੀਆਂ ਹਨ ਫਾਇਦੇਮੰਦ, ਜਾਣੋ ਕਿਵੇਂ ?

0

ਜੇਕਰ ਤੁਸੀਂ ਆਪਣੀ ਡਾਈਟ ’ਚੋਂ ਕਾਰਬੋਹਾਈਡ੍ਰੇਟਸ ਯਾਨੀ ਕਾਰਬਜ਼ ਨੂੰ ਘਟਾਉਣਾ ਤੇ ਪ੍ਰੋਟੀਨ ਦੀ ਮਾਤਰਾ ਵਧਾਉਣੀ ਚਾਹੁੰਦੇ ਹੋ ਤਾਂ ਤੁਹਾਨੂੰ ਫਲੀਆਂ ਖਾਣੀਆਂ ਚਾਹੀਦੀਆਂ ਹਨ। ਲੋ-ਕਾਰਬ ਡਾਈਟ ਨੂੰ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਤੁਸੀਂ ਕਾਰਬਜ਼ ਦਾ ਸੇਵਨ ਘਟਾਉਂਦੇ ਹੋ ਤਾਂ ਤੁਹਾਨੂੰ ਭੁੱਖ ਘੱਟ ਲਗਦੀ ਹੈ ਅਤੇ ਤੁਹਾਡਾ ਵਜ਼ਨ ਕਾਬੂ ਹੇਠ ਰਹਿੰਦਾ ਹੈ। ਫਲੀਆਂ ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਦਾ ਸਭ ਤੋਂ ਵਧੀਆ ਸ੍ਰੋਤ ਹਨ। ਹਾਲਾਂਕਿ ਮਾਸਾਹਾਰੀ ਖਾਣੇ ਤੋਂ ਤੁਹਾਨੂੰ ਪ੍ਰੋਟੀਨ ਤਾਂ ਮਿਲ ਜਾਂਦਾ ਹੈ ਪਰ ਵਿਗਿਆਨੀ ਦੱਸਦੇ ਹਨ ਕਿ ਬਨਸਪਤੀ ਤੋਂ ਪ੍ਰਾਪਤ ਹੋਣ ਵਾਲਾ ਪ੍ਰੋਟੀਨ ਫਾਇਦੇਮੰਦ ਹੁੰਦਾ ਹੈ। ਇਹੀ ਕਾਰਨ ਹੈ ਕਿ ਵਜ਼ਨ ਘਟਾਉਣ ਲਈ ਫਲੀਆਂ ਨੂੰ ਬਹੁਤ ਵਧੀਆ ਭੋਜਨ ਮੰਨਿਆ ਜਾਂਦਾ ਹੈ।

ਹਰੀਆਂ ਫਲੀਆਂ ’ਚ ਕਾਰਬੋਹਾਈਡ੍ਰੇਟਸ ਘਟ ਹੁੰਦੇ ਹਨ ਪਰ ਪ੍ਰੋਟੀਨ ਦੀ ਮਾਤਰਾ ਬਹੁਤ ਹੁੰਦੀ ਹੈ। ਇਸ ਦੇ ਨਾਲ ਹੀ ਇਸ ‘ਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਅਤੇ ਬਹੁਤ ਸਾਰੇ ਮਿਨਰਲਜ਼ ਜਿਵੇਂ ਆਇਰਨ, ਪੋਟਾਸ਼ੀਅਮ ਆਦਿ ਹੁੰਦੇ ਹਨ। ਇਹੀ ਕਾਰਨ ਹੈ ਕਿ ਫਲੀਆਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਤੇ ਕੋਲੈਸਟ੍ਰਾਲ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦੀਆਂ ਹਨ। ਤੁਹਾਡੇ ਸਰੀਰ ਨੂੰ ਕਾਰਬੋਹਾਈਡ੍ਰੇਟਸ ਦੀ ਜ਼ਰੂਰਤ ਉਸ ਸਮੇਂ ਪੈਂਦੀ ਹੈ ਜਦੋਂ ਤੁਸੀਂ ਬਹੁਤ ਮਿਹਨਤ ਵਾਲਾ ਕੰਮ, ਜਿਵੇਂ – ਜਿੰਮ ’ਚ ਘੰਟਿਆਂ ਬੱਧੀ ਹਾਈ ਇੰਟੈਂਸਿਟੀ ਟ੍ਰੇਨਿੰਗ, ਖੇਡਾਂ, ਦੌੜ ਆਦਿ ’ਚ ਹਿੱਸਾ ਲੈਂਦੇ ਹੋ। ਜੇਕਰ ਤੁਸੀਂ ਆਮ ਮਿਹਨਤ ਕਰਦੇ ਹੋ ਅਤੇ ਦਫ਼ਤਰ ’ਚ ਕੰਮ ਕਰਦੇ ਹੋ ਤਾਂ ਤੁਹਾਨੂੰ ਆਪਣੀ ਡਾਈਟ ’ਚ ਕਾਰਬਜ਼ ਦੀ ਮਾਤਰਾ ਘਟ ਰੱਖਣੀ ਚਾਹੀਦੀ ਹੈ।

ਇਸ ਦਾ ਕਾਰਨ ਇਹ ਹੈ ਕਿ ਕਾਰਬਜ਼ ਕਾਰਨ ਤੁਹਾਡਾ ਵਜ਼ਨ ਵਧਦਾ ਹੈ, ਸਰੀਰ ’ਚ ਵਾਧੂ ਚਰਬੀ ਜਮ੍ਹਾਂ ਹੁੰਦੀ ਹੈ ਅਤੇ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਣ ਲਗਦੇ ਹੋ। ਇਸ ਲਈ ਜੇਕਰ ਤੁਸੀਂ ਸਪੋਰਟਸਮੈਨ ਜਾਂ ਜਿੰਮ ’ਚ ਹੈਵੀ ਐਕਸਰਸਾਈਜ਼ ਕਰਨ ਵਾਲੇ ਵਿਅਕਤੀ ਨਹੀਂ ਹੋ ਤਾਂ ਆਪਣੀ ਡਾਈਟ ’ਚ ਘਟ ਹੀ ਕਾਰਬੋਹਾਈਡ੍ਰੇਟਸ ਸ਼ਾਮਲ ਕਰੋ।

ਫਲੀਆਂ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅੱਧਾ ਕੱਪ ਕੱਟੀਆਂ ਹੋਈਆਂ ਫਲੀਆਂ ’ਚ 20 ਗ੍ਰਾਮ ਕਾਰਬੋਹਾਈਡ੍ਰੇਟ ਹੁੰਦਾ ਹੈ ਜਿਸ ਵਿਚ 9 ਗ੍ਰਾਮ ਫਾਈਬਰ ਹੁੰਦਾ ਹੈ। ਇਸ ਲਈ ਇਕ ਤਰ੍ਹਾਂ ਨਾਲ ਕਾਰਬਜ਼ ਦੀ ਮਾਤਰਾ 11 ਗ੍ਰਾਮ ਹੀ ਹੁੰਦੀ ਹੈ। ਇਹੀ ਕਾਰਨ ਹੈ ਕਿ ਫਲੀਆਂ ਨੂੰ ਲੋ-ਕਾਰਬਜ਼ ਡਾਈਟ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਵਿਚ ਮੌਜੂਦ ਫਾਈਬਰ ਕਾਰਨ ਫਲੀਆਂ ਨੂੰ ਪਚਾਉਣਾ ਆਸਾਨ ਹੁੰਦਾ ਹੈ। ਇਹ ਫਾਈਬਰ ਅਤੇ ਕਾਰਬੋਹਾਈਡ੍ਰੇਟਸ ਹੀ ਹਨ ਜਿਨ੍ਹਾਂ ਨੂੰ ਖਾਣ ਤੋਂ ਬਾਅਦ ਤੁਹਾਨੂੰ ਆਪਣਾ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਲੋ-ਕਾਰਬ ਡਾਈਟ ਲੈ ਰਹੇ ਹੋ ਤਾਂ ਖਾਣੇ ’ਚ ਫਾਈਬਰ ਦੀ ਮਾਤਰਾ ਵਧੀਆ ਰੱਖੋ।

ਵੱਡੀ ਖ਼ਬਰ : A.K Pandey ਦਾ ਤਬਾਦਲਾ, Special Protection Unit ‘ਚ ਨਿਯੁਕਤ ਕੀਤੇ ਗਏ IGP

0

A.K Pandey ਦਾ ਤਬਾਦਲਾ, Special Protection Unit ‘ਚ ਨਿਯੁਕਤ ਕੀਤੇ ਗਏ IGP

 

ਮੁੱਖ ਮੰਤਰੀ ਚੰਨੀ ਨੇ ਕੇਂਦਰੀ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੂੰ ਨਿਰਵਿਘਨ ਅਤੇ ਸੁਚਾਰੂ ਖਰੀਦ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼

0

ਮੁੱਖ ਮੰਤਰੀ ਦੇ ਅਣਥੱਕ ਯਤਨਾਂ ਸਦਕਾ ਖਰੀਦ ਸੀਜ਼ਨ 2021-22 ਦੌਰਾਨ ਝੋਨੇ ਦੀ ਖਰੀਦ ਲਈ ਅਕਤੂਬਰ 2021 ਦੇ ਅੰਤ ਤੱਕ 35,712.73 ਕਰੋੜ ਰੁਪਏ ਦੀ ਸੀ.ਸੀ.ਐਲ. ਮਨਜ਼ੂਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੀਸੀਐਲ ਪ੍ਰਾਪਤ ਕਰਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਨਿਰੰਤਰ ਅਤੇ ਨਿੱਜੀ ਯਤਨਾਂ ਸਦਕਾ ਸਾਉਣੀ ਖਰੀਦ ਸੀਜ਼ਨ 2021-22 ਦੌਰਾਨ ਝੋਨੇ ਦੀ ਖਰੀਦ ਲਈ ਅਕਤੂਬਰ 2021 ਦੇ ਅੰਤ ਤੱਕ 35,712.73 ਕਰੋੜ ਰੁਪਏ ਦੀ ਨਕਦ ਹੱਦ ਕਰਜ਼ਾ ਮਿਆਦ (ਸੀ.ਸੀ.ਐਲ.) ਦੀ ਮਨਜ਼ੂਰੀ ਮਿਲ ਗਈ ਹੈ ਅਤੇ ਹਾੜੀ ਖਰੀਦ ਸੀਜ਼ਨ ਨਾਲ ਸਬੰਧਤ ਫੂਡ ਕ੍ਰੈਡਿਟ ਖਾਤੇ ਦੀ ਨਕਦ ਨਿਕਾਸੀ ਦੀ ਸਮਾਂ ਸੀਮਾ ਜੁਲਾਈ 2022 ਦੇ ਅੰਤ ਤੱਕ ਵਧਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਝੋਨੇ ਦੀ ਖਰੀਦ ਲਈ ਸੂਬਾ ਸਰਕਾਰ ਵੱਲੋਂ ਮੰਗੀ ਗਈ 42,013 ਕਰੋੜ ਰੁਪਏ ਰਾਸ਼ੀ ਵਿਰੁੱਧ 35,713 ਕਰੋੜ ਰੁਪਏ ਦੀ ਸੀ.ਸੀ.ਐਲ. ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਬਾਕੀ ਰਹਿੰਦੀ 6300 ਕਰੋੜ ਰੁਪਏ ਦੀ ਰਾਸ਼ੀ ਨਵੰਬਰ 2021 ਦੇ ਨੇੜੇ ਉਸ ਮਹੀਨੇ ਦੌਰਾਨ ਝੋਨੇ ਦੀ ਖਰੀਦ ਲਈ ਜਾਰੀ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਸੂਬੇ ਨੂੰ ਨਿਰਵਿਘਨ ਖਰੀਦ ਲਈ ਸੀ.ਸੀ.ਐਲ. ਜਾਰੀ ਕਰਨ ਵਿੱਚ ਸਹਾਇਤਾ ਲਈ ਨਿੱਜੀ ਦਖਲ ਦੇਣ ਵਾਸਤੇ ਕੇਂਦਰੀ ਖੁਰਾਕ ਸਕੱਤਰ ਦਾ ਧੰਨਵਾਦ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਸ. ਚੰਨੀ ਨੇ 24 ਸਤੰਬਰ ਨੂੰ ਇਹ ਮਾਮਲਾ ਕੇਂਦਰੀ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਸ੍ਰੀ ਸੁਧਾਂਸ਼ੂ ਪਾਂਡੇ ਨਾਲ ਮੁਲਾਕਾਤ ਦੌਰਾਨ ਉਠਾਇਆ ਸੀ। ਮੁੱਖ ਮੰਤਰੀ ਨੇ ਸ੍ਰੀ ਪਾਂਡੇ ਨੂੰ ਮੌਜੂਦਾ ਖਰੀਦ ਸੀਜ਼ਨ ਦੌਰਾਨ ਝੋਨੇ ਦੀ ਨਿਰਵਿਘਨ ਅਤੇ ਸੁਚਾਰੂ ਖਰੀਦ ਯਕੀਨੀ ਬਣਾਉਣ ਲਈ ਸੀ.ਸੀ.ਐਲ. ਦੀ ਛੇਤੀ ਮਨਜ਼ੂਰੀ ਲਈ ਆਰ.ਬੀ.ਆਈ. ਕੋਲ ਇਹ ਮਾਮਲਾ ਉਠਾਉਣ ਲਈ ਕਿਹਾ ਸੀ।

ਬੁਲਾਰੇ ਨੇ ਦੱਸਿਆ ਕਿ ਅਕਤੂਬਰ 2021 ਦੇ ਅੰਤ ਤੱਕ ਝੋਨੇ ਦੀ ਖਰੀਦ ਲਈ ਨਵੇਂ ਖਾਤਾ ਨੰ. 2 ਤਹਿਤ ਉਕਤ ਸੀ.ਸੀ.ਐਲ. ਦਾ ਅਧਿਕਾਰ, ਇਨ੍ਹਾਂ ਸ਼ਰਤਾਂ ‘ਤੇ ਨਿਰਭਰ ਕਰੇਗਾ ਕਿ ਪੰਜਾਬ ਸਰਕਾਰ ਭਾਰਤ ਦੇ ਸੰਵਿਧਾਨ ਦੇ ਆਰਟੀਕਲ 293 (3) ਅਧੀਨ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਸਹਿਮਤੀ ਪੱਤਰ ਹਾਸਲ ਕਰਕੇ ਦਾਖਲ ਕਰੇ ਅਤੇ ਇਹ ਸੂਬਾ ਸਰਕਾਰ ਦੇ ਸਾਰੇ ਅਨਾਜ ਕ੍ਰੈਡਿਟ ਖਾਤੇ ਸਟਾਕ ਸੀਮਤ ਦੇ ਮੁਕੰਮਲ ਭੁਗਤਾਨ ਦੀ ਤਸਦੀਕ ਕਰਨ ਨਾਲ ਜੋੜਿਆ ਗਿਆ।

ਕੋਵਿਡ ਹਾਲਾਤਾਂ ‘ਚ ਸੁਧਾਰ ਦੇ ਨਾਲ ਮੁੱਖ ਮੰਤਰੀ ਵੱਲੋਂ ਬੰਦਿਸ਼ਾਂ ‘ਚ ਢਿੱਲ ਦਿੰਦਿਆਂ ਜਾਰੀ ਕੀਤੇ ਨਵੇਂ ਹੁਕਮ

0

ਮੁੱਖ ਮੰਤਰੀ ਵੱਲੋਂ ਬੰਦਿਸ਼ਾਂ ਵਿੱਚ ਢਿੱਲ ਦਿੰਦਿਆਂ ਅੰਦਰੂਨੀ ਇਕੱਠ 150 ਤੋਂ ਵਧਾ ਕੇ 300 ਅਤੇ ਬਾਹਰੀ ਇਕੱਠ 300 ਤੋਂ ਵਧਾ ਕੇ 500 ਕਰਨ ਦੇ ਹੁਕਮ

ਆਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦਿਆਂ ਕੋਵਿਡ ਟੈਸਟਿੰਗ ਵਧਾਉਣ ਦੀ ਲੋੜ ’ਤੇ ਦਿੱਤਾ ਜ਼ੋਰ

ਚੰਡੀਗੜ੍ਹ : ਸੂਬੇ ਭਰ ਵਿੱਚ ਕੋਵਿਡ ਸਥਿਤੀ ’ਚ ਹੋਏ ਸੰਤੁਸ਼ਟੀਜਨਕ ਸੁਧਾਰ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਬੰਦਿਸ਼ਾਂ ਵਿੱਚ ਢਿੱਲ ਦਿੰਦਿਆਂ ਰਾਜ ਵਿੱਚ ਅੰਦਰੂਨੀ ਇਕੱਠਾਂ ’ਤੇ ਵਿਅਕਤੀਆਂ ਦੀ ਗਿਣਤੀ 150 ਤੋਂ ਵਧਾ ਕੇ 300 ਕਰਨ ਅਤੇ ਬਾਹਰੀ ਇਕੱਠਾਂ ਵਾਸਤੇ ਇਹ ਗਿਣਤੀ 300 ਤੋਂ ਵਧਾ ਕੇ 500 ਕਰਨ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਇਨਾਂ ਛੋਟਾਂ ਦੇ ਬਾਵਜੂਦ ਕੋਵਿਡ ਪ੍ਰੋਟੋਕੋਲ ਪਾਬੰਦੀਆਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ। ਸੂਬੇ ਵਿੱਚ ਕੋਵਿਡ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਸਕੂਲ ਸਿੱਖਿਆ ਵਿਭਾਗ ਨੂੰ ਜ਼ਰੂਰੀ ਸਿਹਤ ਪ੍ਰੋਟੋਕਾਲਾਂ ਦੀ ਪਾਲਣਾ ਕਰਦਿਆਂ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਹਾਜ਼ਰ ਹੋਣ ਲਈ ਉਤਸ਼ਾਹਤ ਕਰਨ ਵਾਸਤੇ ਵੀ ਕਿਹਾ। ਇਸੇ ਤਰਾਂ ਉਨਾਂ ਨੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੂੰ ਨਿਰਧਾਰਤ ਕੋਵਿਡ ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਆਂਗਣਵਾੜੀ ਕੇਂਦਰਾਂ ਨੂੰ ਮੁੜ ਖੋਲਣ ਲਈ ਵੀ ਕਿਹਾ।

ਕੋਵਿਡ ਦੇ ਮਾਮਲਿਆਂ ਵਿੱਚ ਆਈ ਕਮੀ ਤੇ ਸੰਤੁਸ਼ਟੀ ਜਾਹਿਰ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਸਿਹਤ ਵਿਭਾਗ ਨੂੰ ਕੋਵਿਡ ਸਬੰਧੀ ਨਿਯਮਾਂ ਦੀ ਸਖਤੀ ਨਾਲ ਪਾਲਨਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਸਬੰਧੀ ਨਿਯਮਾਂ ਦੀ ਪਾਲਨਾ ਇੰਨ-ਬਿੰਨ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਅਗਾਮੀ ਤਿਉਹਾਰਾਂ ਦੇ ਮੱਦੇਨਜ਼ਰ ਕੋਵਿਡ ਸਬੰਧੀ ਟੈਸਟ ਕਰਨ ਦੀ ਸਮੱਰਥਾ ਨੂੰ 50000 ਪ੍ਰਤੀ ਦਿਨ ਕਰਨ ਦੇ ਵੀ ਹੁਕਮ ਦਿੱਤੇ। ਇਸ ਮੌਕੇ ਕੋਵਿਡ ਸਬੰਧੀ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਦੇਣ ਲਈ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ੍ਰੀ ਅਲੋਕ ਸ਼ੇਖਰ ਨੇ ਇਕ ਸੰਖੇਪ ਪੇਸ਼ਕਾਰੀ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਇਕ ਹਫਤੇ ਦੌਰਾਨ ਸੂਬੇ ਵਿਚ ਕੁਲ 232 ਕੋਵਿਡ ਦੇ ਮਾਮਲੇ ਸਾਹਮਣੇ ਆਏ ਸਨ ਜੋ ਕਿ ਪ੍ਰਤੀ ਦਿਨ 33 ਮਾਮਲੇ ਬਣਦੇ ਹਨ। ਉਨਾਂ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ 14 ਸਤੰਬਰ ਤੋਂ 20 ਸਤੰਬਰ ਤੱਕ ਬਲੈਕ ਫੰਗਸ ਦਾ ਇਕ ਮਾਮਲਾ ਸਾਹਮਣੇ ਆਇਆ ਸੀ।

ਇਸ ਤੋਂ ਇਲਾਵਾ ਅਜੇ ਤੱਕ ਇਸ ਬਿਮਾਰੀ ਦਾ ਹੋਰ ਕੋਈ ਵੀ ਮਾਮਲਾ ਸਾਹਮਣਾ ਨਹੀਂ ਆਇਆ।ਪ੍ਰਮੁੱਖ ਸਕੱਤਰ ਸਿਹਤ ਨੇ ਇਸ ਮੌਕੇ ਮੁੱਖ ਮੰਤਰੀ ਨੂੰ ਸੂਬੇ ਵਿੱਚ ਕੋਵਿਡ ਸਬੰਧੀ ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾਉਂਦਿਆ ਦੱਸਿਆ ਕਿ ਸੂਬੇ ਵਿਚ ਮੌਜੂਦਾ ਸਮੇਂ ਕੋਵਿਡ ਸਬੰਧੀ ਸਥਿਤੀ ਕਾਬੂ ਹੇਠ ਹੈ ਅਤੇ ਰੋਜਾਨਾ 25000 ਤੋਂ 30000 ਕੋਵਿਡ ਟੈਸਟ ਕੀਤੇ ਜਾ ਰਹੇ ਹਨ ਜਿਨਾਂ ਵਿੱਚ ਵਿਸ਼ੇਸ਼ ਤਵੱਜੋਂ ਵਿਦਿਆਰਥੀਆਂ ਦੇ ਟੈਸਟ ਕਰਨ ਨੂੰ ਦਿੱਤੀ ਜਾ ਰਹੀ ਹੈ। ਸ੍ਰੀ ਸ਼ੇਖਰ ਨੇ ਇਸ ਮੌਕੇ ਮੁੱਖ ਮੰਤਰੀ ਨੂੰ ਸੂਬੇ ਦੀ ਆਬਾਦੀ ਨੂੰ ਕੋਵਿਡ ਸਬੰਧੀ ਟੀਕਾਕਰਨ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ 60 ਸਾਲ ਤੋਂ ਉਪਰ ਦੀ 91 ਫੀਸਦੀ ਆਬਾਦੀ, 45 ਤੋਂ 59 ਸਾਲ ਦੀ ਆਬਾਦੀ ਦਾ 77 ਫੀਸਦੀ ਅਤੇ 18 ਤੋਂ 44 ਸਾਲ ਦੇ ਉਮਰ ਵਰਗ ਦੀ 57 ਫੀਸਦੀ ਆਬਾਦੀ ਨੂੰ ਟੀਕਾਕਰਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਸੂਬੇ ਕੋਲ ਕੋਵੈਕਸੀਨ ਦੀਆਂ 218895 ਖੁਰਾਕਾਂ ਅਤੇ ਕੋਵੀਸ਼ੀਲਡ ਦੀਆਂ 261860 ਖੁਰਾਕਾਂ ਮੌਜੂਦ ਹਨ।

ਸਟੇਟ ਬੈਂਕ ‘ਚ ਨੌਕਰੀ ਦਾ ਸੁਨਹਿਰੀ ਮੌਕਾ, ਖਾਲੀ ਅਸਾਮੀਆਂ ਦੀ ਭਰਤੀ ਲਈ ਜਾਰੀ ਕੀਤਾ ਨੋਟੀਫਿਕੇਸ਼ਨ

0

ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਨੌਕਰੀ ਦਾ ਸੁਨਹਿਰੀ ਮੌਕਾ ਦਿੱਤਾ ਹੈ। ਭਾਰਤੀ ਸਟੇਟ ਬੈਂਕ ਵੱਲੋਂ ਖਾਲੀ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਦਰਅਸਲ, ਐਸਬੀਆਈ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ 606 ਅਸਾਮੀਆਂ ‘ਤੇ ਸਪੈਸ਼ਲਿਸਟ ਕਾਡਰ ਅਫਸਰਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਅਹੁਦਿਆਂ ਲਈ ਅਰਜ਼ੀ ਪ੍ਰਕਿਰਿਆ 28 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਐਸਬੀਆਈ ਦੀ ਅਧਿਕਾਰਤ ਵੈਬਸਾਈਟ sbi.co.in ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।

ਇਸ ਦੀ ਪ੍ਰੀਖਿਆ 15 ਨਵੰਬਰ 2021 ਨੂੰ ਹੋਵੇਗੀ। ਭਾਰਤੀ ਸਟੇਟ ਬੈਂਕ ਵਿੱਚ ਸਪੈਸ਼ਲਿਸਟ ਕਾਡਰ ਅਫਸਰ ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 18 ਅਕਤੂਬਰ 2021 ਹੈ। ਹਾਲਾਂਕਿ, ਰਜਿਸਟ੍ਰੇਸ਼ਨ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ ਵੀ 18 ਅਕਤੂਬਰ ਹੈ। ਜਾਰੀ ਨੋਟੀਫਿਕੇਸ਼ਨ ਅਨੁਸਾਰ ਇਸ ਪ੍ਰੀਖਿਆ ਲਈ ਐਡਮਿਟ ਕਾਰਡ 3 ਨਵੰਬਰ ਨੂੰ ਜਾਰੀ ਕੀਤੇ ਜਾਣਗੇ। ਜਿਹੜੇ ਉਮੀਦਵਾਰ ਬਿਨੈ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇਣ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ ‘ਤੇ ਉਪਲਬਧ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ।

ਇੰਝ ਕਰੋ ਰਜਿਸਟ੍ਰੇਸ਼ਨ : ਸਭ ਤੋਂ ਪਹਿਲਾਂ SBI ਦੀ ਅਧਿਕਾਰਤ ਵੈਬਸਾਈਟ sbi.co.in ਤੇ ਜਾਓ। ਇੱਥੇ ਵੈਬਸਾਈਟ ਦੇ ਮੁੱਖ ਪੰਨੇ ਤੇ ਦਿੱਤੇ ਗਏ Latest Announcements ਦੇ ਲਿੰਕ ਤੇ ਕਲਿਕ ਕਰੋ। ਹੁਣ ਰੈਗੂਲਰ/ਕੰਟਰੈਕਟ ਬੇਸਿਸ ਤੇ ਸਪੈਸ਼ਲਿਸਟ ਕਾਡਰ ਅਫਸਰਾਂ ਦੀ ਭਰਤੀ ਦੇ ਲਿੰਕ ਤੇ ਕਲਿੱਕ ਕਰੋ। ਇੱਥੇ ਪੁੱਛੇ ਗਏ ਵੇਰਵੇ ਭਰ ਕੇ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰੋ। ਰਜਿਸਟਰੇਸ਼ਨ ਤੋਂ ਬਾਅਦ ਅਰਜ਼ੀ ਫਾਰਮ ਭਰੋ। ਉਸ ਤੋਂ ਬਾਅਦ ਅਰਜ਼ੀ ਫਾਰਮ ਦਾ ਪ੍ਰਿੰਟ ਲੈ ਲਓ। ਜ਼ਿਕਰਯੋਗ ਹੈ ਕਿ ਭਾਰਤੀ ਸਟੇਟ ਬੈਂਕ ਵੱਲੋਂ ਕੁੱਲ 606 ਖਾਲੀ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ ਜਿਨ੍ਹਾਂ ਵਿੱਚੋਂ ਰਿਲੇਸ਼ਨਸ਼ਿਪ ਮੈਨੇਜਰ ਦੀਆਂ 314 ਸੀਟਾਂ, ਰਿਲੇਸ਼ਨਸ਼ਿਪ ਮੈਨੇਜਰ ਟੀਮ ਲੀਡ ਦੀਆਂ 20 ਸੀਟਾਂ, ਕਸਟਮਰ ਰਿਲੇਸ਼ਨ ਐਗਜ਼ੀਕਿਊਟਿਵ ਦੀਆਂ 217 ਸੀਟਾਂ, ਨਿਵੇਸ਼ ਅਧਿਕਾਰੀ ਦੀਆਂ 12 ਸੀਟਾਂ, ਸੈਂਟਰਲ ਰਿਸਰਚ ਟੀਮ ਲਈ 2 ਸੀਟਾਂ, ਮਾਰਕੀਟਿੰਗ ਦੀਆਂ 12 ਸੀਟਾਂ, ਡਿਪਟੀ ਮੈਨੇਜਰ ਮਾਰਕੀਟਿੰਗ ਲਈ 26 ਸੀਟੀਂ ‘ਤੇ ਭਰਤੀ ਕੀਤੀ ਜਾਵੇਗੀ। ਫ਼ੀਸ ਦੀ ਗੱਲ ਕਰੀਏ ਜਨਰਲ, ਓਬੀਸੀ, ਈਡਬਲਯੂਐਸ ਲਈ 750 ਰੁਪਏ ਤੇ ਐਸਸੀ ਐਸਟੀ, ਪੀਐਚ ਸ਼੍ਰੇਣੀ ਲਈ ਮੁਫਤ ਫ਼ੀਸ ਹੋਵੇਗੀ।

ਪੰਜਾਬ ਦੇ Transport Minister Raja Warring ਨੇ PRTC ਬੱਸ ਵਿੱਚ ਕੀਤਾ ਸਫਰ, ਕਿਹਾ – ਲੋਕਾਂ ਦੀਆਂ ਮੁਸ਼ਕਿਲਾਂ ਦਾ ਜਲਦ ਕਰਾਂਗਾ ਹੱਲ

0

ਗਿੱਦੜਬਾਹਾ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਅੱਜ ਗਿੱਦੜਬਾਹਾ ਜਾ ਰਹੇ ਹਨ, ਜਿਸ ਦੇ ਲਈ ਉਨ੍ਹਾਂ ਨੇ ਪੀਆਰਟੀਸੀ ਬੱਸ ਵਿੱਚ ਸਫਰ ਕੀਤਾ। ਉਨ੍ਹਾਂ ਨੇ ਫੇਸਬੁੱਕ ‘ਤੇ ਤਸਵੀਰਾਂ ਸ਼ੇਅਰ ਕਰ ਲਿਖਿਆ ਕਿ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਅੱਜ ਗਿੱਦੜਬਾਹਾ ਜਾ ਰਿਹਾ ਸੀ ਅਤੇ ਸੋਚਿਆ ਕਿ ਪੀਆਰਟੀਸੀ ਬੱਸ ਵਿੱਚ ਸਫਰ ਕਰ ਕਿਉਂ ਨਹੀਂ ਲੋਕਾਂ ਨੂੰ ਸਰਕਾਰੀ ਬੱਸਾਂ ਵਿੱਚ ਹੋਣ ਵਾਲੀ ਮੁਸ਼ਕਿਲਾਂ ਨਾਲ ਰੂਬਰੂ ਹੋਇਆ ਜਾਵੇ।

ਰਾਜਪੁਰਾ ਤੋਂ ਪਟਿਆਲਾ ਤੱਕ ਸਰਕਾਰੀ ਬੱਸ ਵਿੱਚ ਸਫਰ ਕਰ ਲੋਕਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਹੋ ਰਹੀ ਮੁਸ਼ਕਿਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂਕਿ ਜਲਦ ਤੋਂ ਜਲਦ ਇਨ੍ਹਾਂ ਦਾ ਹੱਲ ਕਰਵਾ ਸਕਾਂ।

‘ਆਪ’ ਦੀ ਆਗਾਮੀ ਸਰਕਾਰ ‘ਚ ਭਾਗੀਦਾਰ ਬਣਨ ਕਾਰੋਬਾਰੀ: ਅਰਵਿੰਦ ਕੇਜਰੀਵਾਲ

0

‘ਆਪ’ ਸੁਪਰੀਮੋਂ ਕੇਜਰੀਵਾਲ ਲੁਧਿਆਣਾ ‘ਚ ਪੰਜਾਬ ਦੇ ਵਾਪਾਰੀਆਂ- ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨਾਲ ਹੋਏ ਰੂਬਰੂ

ਉਦਯੋਗ ਜਗਤ ਲਈ ਕੇਜਰੀਵਾਲ ਦੇ ਐਲਾਨ- ਨਹੀਂ ਰਹੇਗਾ ਭ੍ਰਿਸ਼ਟਾਚਾਰ ਅਤੇ ਇੰਸਪੈਕਟਰੀ ਰਾਜ, ਬੇਹਤਰੀਨ ਹੋਵੇਗੀ ਕਾਨੂੰਨ ਵਿਵਸਥਾ, 24 ਘੰਟੇ ਮਿਲੇਗੀ ਸਸਤੀ ਬਿਜਲੀ ਅਤੇ ਹੈਲਪ ਲਾਇਨ ਸੇਵਾ

ਡਰਾਇੰਗ ਰੂਮ ‘ਚ ਬੈਠ ਕੇ ਚੋਣ ਮਨੋਰਥ ਪੱਤਰ ਤਿਆਰ ਨਹੀਂ ਕਰਦੀ ‘ਆਪ’, ਇਸ ਲਈ ਸੁਝਾਅ ਲੈਣ ਆਏ ਹਾਂ-ਭਗਵੰਤ ਮਾਨ

ਲੁਧਿਆਣਾ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ‘ਚ ਪੰਜਾਬ ਦੇ ਉਦਯੋਗਪਤੀਆਂ, ਵਾਪਾਰੀਆਂ ਅਤੇ ਕਾਰੋਬਾਰੀਆਂ ਨੂੰ ਆਮ ਆਦਮੀ ਪਾਰਟੀ ਅਤੇ ਪੰਜਾਬ ‘ਚ ਭਵਿੱਖ ਦੀ ‘ਆਪ’ ਸਰਕਾਰ ‘ਚ ਭਾਗੀਦਾਰ ਬਣਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਚੋਣਾ ਤੋਂ ਪਹਿਲਾ ਅਕਸਰ ਫੰਡਾਂ ਲਈ ਸਿਆਸਤਦਾਨ ਵਾਪਾਰੀਆਂ- ਕਾਰੋਬਾਰੀਆਂ ਕੋਲ ਆਉਂਦੇ ਹਨ, ਪਰ ਅੱਜ ਉਹ (ਕੇਜਰੀਵਾਲ) ਪੰਜਾਬ ਦੇ ਵਾਪਾਰੀਆਂ- ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦਾ ਸਾਥ ਮੰਗਣ ਆਏ ਹਨ। ਕੇਜਰੀਵਾਲ ਨੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਇੰਸਪੈਕਟਰੀ ਰਾਜ ਤੋਂ ਪੱਕੀ ਮੁਕਤੀ ਲਈ ਇੱਕ 24 ਘੰਟੇ ਹੈਲਪ ਲਾਇਨ ਸੇਵਾ ਅਤੇ ਸੁਖ਼ਦ ਮਹੌਲ ਲਈ ਬੇਹਤਰੀਨ ਕਾਨੂੰਨ ਵਿਵਸਥਾ ਦੇਣ ਦਾ ਵਾਅਦਾ ਕੀਤਾ।

ਕੇਜਰੀਵਾਲ ਨੇ ਕਿਹਾ ਕਿ ਜੇਕਰ ਉਦਯੋਗ ਜਗਤ ‘ਚ ਚੀਨ ਅਤੇ ਦੂਜੇ ਦੇਸ਼ਾਂ ਨੂੰ ਪਿੱਛੇ ਛੱਡਣਾ ਹੈ ਤਾਂ ਵਾਪਾਰ- ਕਾਰੋਬਾਰ ਪੱਖੀ ਫ਼ੈਸਲੇ ਵਾਪਾਰੀਆਂ- ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੇ ਹੋਣਗੇ ਅਤੇ ‘ਆਪ’ ਦੀ ਸਰਕਾਰ ਉਨਾਂ ਨੂੰ ਲਾਗੂ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਇੰਸਪੈਕਟਰ ਰਾਜ, ਭ੍ਰਿਸ਼ਟਾਚਾਰ ਅਤੇ ਗੁੰਡਾ ਟੈਕਸ ਬਾਦਸਤੂਰ ਜਾਰੀ ਹੈ, ਜਿਸ ਨੂੰ ਸਖ਼ਤੀ ਨਾਲ ਬੰਦ ਕੀਤਾ ਜਾਵੇਗਾ। ਕੋਈ ਸਿਆਸਦਾਨ ਜਾਂ ਅਧਿਕਾਰੀ ਕਾਰੋਬਾਰੀਆਂ ਨੂੰ ਧਮਕਾ ਨਹੀਂ ਸਕੇਗਾ। ਇੱਕ ਹੋਰ ਵੱਡਾ ਐਲਾਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਤਰਜ਼ ‘ਤੇ ਕਾਰੋਬਾਰੀਆਂ ਨੂੰ ਆਪਣੇ ਕੰਮਕਾਜ ਲਈ ਸਰਕਾਰੀ ਦਫ਼ਤਰਾਂ ਦੇ ਧੱਕੇ ਨਹੀਂ ਖਾਣੇ ਪੈਣਗੇ, ਸੰਬੰਧਿਤ ਵਿਭਾਗ ਦਾ ਅਧਿਕਾਰੀ- ਕਰਮਚਾਰੀ ਖ਼ੁਦ ਤੁਹਾਡੇ ਘਰ ਚੱਲ ਕੇ ਆਵੇਗਾ ਅਤੇ ਤੁਹਾਡਾ ਕੰਮ ਘਰ ਬੈਠੇ ਬੈਠਾਏ ਹੋਵੇਗਾ। ਇਸ ਤਰਾਂ ਉਦਯੋਗਾਂ ਲਈ 24 ਘੰਟੇ ਸਸਤੀ ਬਿਜਲੀ ਦੇਣ ਦਾ ਐਲਾਨ ਵੀ ਕੇਜਰੀਵਾਲ ਨੇ ਕੀਤਾ।

ਆਪਣੇ ਸੰਬੋਧਨ ‘ਚ ਮਹਾਂਭਾਰਤ ਦੇ ਯੁੱਧ ਦਾ ਹਵਾਲਾ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰੇਕ ਚੋਣ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਉਦਯੋਗਪਤੀਆਂ ਅਤੇ ਕਾਰੋਬਾਰੀਆਂ – ਵਾਪਾਰੀਆਂ ਕੋਲ ਫੰਡ ਲਈ ਆਉਂਦੀਆਂ ਹਨ, ਅੱਜ ਉਹ ਵੀ ਆਏ ਹਨ, ਪਰ ਪੈਸੇ ਲੈਣ ਨਹੀਂ, ਸਗੋਂ ਵਾਪਾਰੀਆਂ- ਉਦਯੋਗਤੀਆਂ ਦਾ ਸਾਥ ਲੈਣਾ ਚਹੁੰਦੇ ਹਨ। ਇਸ ਦੌਰਾਨ ਕੇਜਰੀਵਾਲ ਨੇ ਸਾਇਕਲ ਉਦਯੋਗ ਨਾਲ ਸਬੰਧਤ ਡੀ.ਐਸ. ਚਾਵਲਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਚਾਵਲਾ ਜੀ ਦਾ ਸੁਪਨਾ ਹੈ ਕਿ ਭਾਰਤ ਸਾਇਕਲ ਉਦਯੋਗ ‘ਚ ਚੀਨ ਨੂੰ ਪਿੱਛੇ ਛੱਡ ਕੇ ਦੁਨੀਆਂ ਦਾ ਇੱਕ ਨੰਬਰ ਸਾਇਕਲ ਨਿਰਮਾਤਾ ਬਣੇ, ਪਰ ਸਵਾਲ ਇਹ ਹੈ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੇ ਇੱਕ ਵੀ ਮੰਤਰੀ ਦਾ ਅਜਿਹਾ ਸੁਪਨਾ ਹੈ?

ਇਸ ਲਈ ਜਦ ਤੱਕ ਕੋਈ ਸਰਕਾਰ ਚਾਵਲਾ ਸਾਹਿਬ ਦੇ ਸੰਕਲਪ ਨਾਲ ਨਹੀਂ ਚੱਲੇਗੀ, ਉਦੋਂ ਤੱਕ ਭਾਰਤ ਨੰਬਰ ਇੱਕ ਨਹੀਂ ਬਣ ਸਕਦਾ। ਮੰਚ ਤੋਂ ਉਦਯੋਗਪਤੀ ਉਪਕਾਰ ਸਿੰਘ ਆਹੂਜਾ ਵੱਲੋਂ ਉਦਯੋਗਪਤੀਆਂ ਦੀ ਸਹੂਲਤ ਲਈ ‘ਈਜ਼ ਆਫ਼ ਬਿਜਨਸ’ ਤਹਿਤ ਥਾਈਲੈਂਡ ਦੀ ਪਲੱਗ ਐਂਡ ਪਲੇਅ ਬਣੀ (ਬਣਾਈ ਇੰਡਸਟਰੀ) ਨੀਤੀ ਬਾਰੇ ਦੱਸੇ ਜਾਣ ‘ਤੇ ਟਿੱਪਣੀ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ”ਮੈਂ ਚੁਣੌਤੀ ਦਿੰਦਾ ਹਾਂ, ਕਿਸੇ ਵੀ ਮੰਤਰੀ ਨੂੰ ਪੁੱਛ ਲਓ ‘ਪਲੱਗ ਐਂਡ ਪਲੇਅ’ ਕੀ ਹੈ, ਕਿਸੇ ਨੂੰ ਵੀ ਪਤਾ ਨਹੀਂ ਹੋਵੇਗਾ, ਖੁਦ ਮੈਨੂੰ ਵੀ ਪਤਾ ਨਹੀਂ ਸੀ। ਸਿਰਫ਼ ਤੁਹਾਨੂੰ (ਉਦਯੋਗਪਤੀਆਂ) ਨੂੰ ਪਤਾ ਹੈ।”

ਅਰਵਿੰਦ ਕੇਜਰੀਵਾਲ ਨੇ ਕਿਹਾ, ”ਉਦਯੋਗਪਤੀਆਂ ਵੱਲੋਂ ਇਹ ਕਹਿਣਾ ਕਿ ਜੇ ਮੌਕਾ ਮਿਲੇ ਤਾਂ ਲੁਧਿਆਣਾ ਅਸਲੀ ਮੈਨਚੈਸਟਰ (ਇੰਗਲੈਂਡ) ਨੂੰ ਵੀ ਪਿੱਛੇ ਛੱਡ ਸਕਦਾ ਹੈ। ਤੁਹਾਡਾ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੇ ਇਸ ਵਿਸ਼ਵਾਸ਼ ਅਤੇ ਦੂਰਦਰਸ਼ਤਾ ਅੱਗੇ ਸਿਰ ਝੁਕਦਾ ਹੈ।” ਕੇਜਰੀਵਾਲ ਨੇ ਸੁਝਾਅ ਦਿੱਤਾ, ”ਕਿਉਂਕਿ ਉਦਯੋਗਪਤੀਆਂ, ਕਾਰੋਬਾਰੀਆਂ ਅਤੇ ਵਾਪਾਰੀਆਂ ਦੀਆਂ ਕੁੱਝ ਸਾਂਝੀਆਂ ਅਤੇ ਕਈ ਵੱਖੋਂ -ਵੱਖਰੀਆਂ ਸਮੱਸਿਆਵਾਂ ਹਨ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਇੱਕ ਉਦਯੋਗ ਅਤੇ ਕਾਰੋਬਾਰ ‘ਤੇ ਅਧਾਰਿਤ ਨੁੰਮਾਇੰਦਿਆਂ ਦਾ ਇੱਕ ਪੈਨਲ ਬਣੇਗਾ, ਜੋ ਹਰ 15 ਦਿਨਾਂ ਬਾਅਦ ਮੁੱਖ ਮੰਤਰੀ ਨੂੰ ਮਿਲੇਗਾ। ਉਥੇ ਸਾਰੀ ਸੰਬੰਧਤ ਅਫ਼ਸਰਸ਼ਾਹੀ ਵੀ ਮੌਜ਼ੂਦ ਹੋਵਗੀ। ਉਥੇ ਜੋ ਵੀ ਫ਼ੈਸਲੇ ਲਏ ਜਾਣਗੇ ਉਹ ਤੁਰੰਤ ਅਮਲ ਵਿੱਚ ਲਿਆਉਣਾ ਯਕੀਨੀ ਹੋਵੇਗਾ।”

ਉਨਾਂ ਕਿਹਾ ਕਿ ਸਾਡੇ ਦੇਸ਼ ਅਤੇ ਸਾਡੇ ਵਾਪਾਰੀਆਂ -ਕਾਰੋਬਾਰੀਆਂ ‘ਚ ਬੇਹੱਦ ਸਮਰੱਥਾ ਹੈ, ਪ੍ਰੰਤੂ ਉਸ ਨੂੰ ਪੂਰੀ ਤਰਾਂ ਇਸਤੇਮਾਲ ਨਹੀਂ ਕੀਤਾ ਗਿਆ। ਜੇਕਰ ਇਹ ਸਮਰੱਥਾ ਨੂੰ ਸਹੀ ਅਰਥਾਂ ‘ਚ ਉਪਯੋਗੀ ਬਣਾਇਆ ਜਾ ਸਕੇ ਤਾਂ ਚਮਤਕਾਰ ਹੋ ਸਕਦਾ ਹੈ। ਕੇਜਰੀਵਾਲ ਨੇ ਕਿਹਾ, ”ਮੈਂ ਅੱਜ ਤੁਹਾਨੂੰ ਉਦਯੋਗਪਤੀਆਂ ਨੂੰ ਆਮ ਆਦਮੀ ਪਾਰਟੀ ਅਤੇ ਭਵਿੱਖ ਦੀ ‘ਆਪ’ ਸਰਕਾਰ ‘ਚ ਭਾਗੀਦਾਰੀ ਲਈ ਸੱਦਾ ਦੇਣ ਆਇਆ ਹਾਂ। ਸਰਕਾਰ ਤੁਸੀਂ ਚਲਾਉਂਗੇ। ਫ਼ੈਸਲੇ ਤੁਸੀਂ ਲਵੋਗੇ। ਅਸੀਂ (ਸਰਕਾਰ) ਉਨਾਂ ਫ਼ੈਸਲਿਆਂ ਨੂੰ ਅਮਲ ‘ਚ ਲਿਆਵਾਂਗੇ, ਜਿਵੇਂ ਦਿੱਲੀ ‘ਚ ਕਰ ਰਹੇ ਹਾਂ।”

ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ, ”ਦੂਜੀਆਂ ਰਾਜਨੀਤਿਕ ਪਾਰਟੀਆਂ ਆਪਣਾ ਚੋਣ ਮਨੋਰਥ ਪੱਤਰ ਏ.ਸੀ. ਕਮਰਿਆਂ (ਡਰਾਇੰਗ ਰੂਮਜ਼) ਵਿੱਚ ਬੈਠ ਬਣਾਉਂਦੀਆਂ ਹਨ, ਪਰ ਆਮ ਆਦਮੀ ਪਾਰਟੀ ਚੋਣ ਮਨੋਰਥ ਪੱਤਰ ਡਰਾਇੰਗ ਰੂਮਜ਼ ਵਿੱਚ ਬੈਠ ਕੇ ਨਹੀਂ ਬਣਾੳਂੁਦੀ, ਇਸੇ ਲਈ ਪਾਰਟੀ ਦੇ ਚੋਣ ਮਨੋਰਥ ਪੱਤਰ ਲਈ ਪੰਜਾਬ ਦੇ ਉਦਯੋਗਪਤੀਆਂ ਤੋਂ ਸੁਝਾਅ ਲੈਣ ਆਏ ਹਾਂ।” ਮਾਨ ਨੇ ਕਿਹਾ ਕਿ ਉਦਯੋਗ ਵਾਪਾਰ ਤੋਂ ਬਿਨਾਂ ਕੋਈ ਵੀ ਦੇਸ਼ ਜਾਂ ਸਰਕਾਰ ਨਹੀਂ ਚੱਲ ਸਕਦੀ, ਪਰ ਪੰਜਾਬ ਵਿੱਚ ਮੰਡੀ ਗੋਬਿੰਦਗੜ ਤੋਂ ਲੈ ਕੇ ਧਾਰੀਵਾਲ (ਗੁਰਦਾਸਪੁਰ) ਤੱਕ ਉਦਯੋਗ ਅਤੇ ਵਾਪਾਰ ਬੰਦ ਹੋ ਗਏ ਹਨ। ਉਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੋਲ ਉਦਯੋਗ, ਵਾਪਾਰ, ਸਕੂਲਾਂ ਅਤੇ ਹਸਪਤਾਲਾਂ ਬਾਰੇ ਕੋਈ ਯੋਜਨਾ ਹੀ ਨਹੀਂ ਹੈ। ਇੰਸਪੈਕਟਰਾਂ ਦੇ ਛਾਪਿਆਂ ਦਾ ਹੀ ਡਰ ਲੱਗਿਆ ਰਹਿੰਦਾ, ਜਿਸ ਕਾਰਨ ਪੰਜਾਬ ਦੇ ਉਦਯੋਗਪਤੀਆਂ, ਵਾਪਾਰੀਆਂ ਵਿੱਚ ਡਰ ਪਾਇਆ ਜਾਂਦਾ ਹੈ।

ਪਰ ਦੂਜੇ ਪਾਸੇ ਦਿੱਲੀ ਵਿਚਲੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਕੋਲ ਉਦਯੋਗ, ਵਪਾਰ, ਸਿੱਖਿਆ ਅਤੇ ਇਲਾਜ ਲਈ ਅਨੇਕਾਂ ਯੋਜਨਾਵਾਂ ਹਨ, ਜਿਨਾਂ ਦਾ ਲਾਭ ਦਿੱਲੀ ਦੇ ਵਪਾਰੀ, ਉਦਯੋਪਤੀ, ਵਿਦਿਆਰਥੀ ਅਤੇ ਆਮ ਲੋਕ ਲੈ ਰਹੇ ਹਨ। ਇਸ ਦੌਰਾਨ ਲੁਧਿਆਣਾ ਦੇ ਉਦਯੋਗ ਜਗਤ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਡੀ.ਐਸ. ਚਾਵਲਾ, ਉਪਕਾਰ ਸਿੰਘ ਅਹੂਜਾ, ਭੁਪਿੰਦਰ ਠੁਕਰਾਲ ਅਤੇ ਅਮਰਵੀਰ ਸਿੰਘ, ਗੁਰਪ੍ਰੀਤ ਸਿੰਘ, ਵਿਸ਼ਾਲ ਵਰਮਾ ਅਤੇ ਰੋਹਿਤ ਜੈਨ ਨੇ ਉਦਯੋਗ ਅਤੇ ਵਾਪਾਰ ਦੀਆਂ ਸਮੱਸਿਆਵਾਂ ਅਤੇ ਲੋੜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ-ਇੰਚਾਰਜ ਰਾਘਵ ਚੱਢਾ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਬੀਬੀ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਅਮਨ ਅਰੋੜਾ, ਪ੍ਰਿੰਸੀਪਲ ਬੁੱਧ ਰਾਮ, ਮੀਤ ਹੇਅਰ, ਬੀਬੀ ਰੁਪਿੰਦਰ ਕੌਰ ਰੂਬੀ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ, ਅਮਰਜੀਤ ਸਿੰਘ ਸੰਦੋਆ, ਜਗਤਾਰ ਸਿੰਘ ਜੱਗਾ (ਸਾਰੇ ਵਿਧਾਇਕ), ਅਮਨਦੀਪ ਸਿੰਘ ਮੋਹੀ, ਸੁਰੇਸ਼ ਗੋਇਲ, ਹਰਭੁਪਿੰਦਰ ਸਿੰਘ ਧਰੋੜ, ਦਲਜੀਤ ਸਿੰਘ ਭੋਲਾ ਗਰੇਵਾਲ, ਮਦਨ ਲਾਲ ਬੱਗਾ, ਕੁਲਵੰਤ ਸਿੰਘ ਸਿੱਧੂ, ਜੀਵਨ ਸਿੰਘ ਸੰਗੋਵਾਲ, ਅਹਿਬਾਬ ਗਰੇਵਾਲ, ਗੁਰਜੀਤ ਗਿੱਲ, ਪਰਮਪਾਲ ਸਿੰਘ ਬਾਵਾ ਅਤੇ ਹੋਰ ਆਗੂ ਸ਼ਾਮਿਲ ਸਨ।

WhatsApp ‘ਚ ਸ਼ਾਮਿਲ ਹੋਏ ਇਸ feature ਦੀ ਜਾਣੋ ਵਿਸ਼ੇਸ਼ਤਾ

0

ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮੈਸੇਜਿੰਗ ਐਪ WhatsApp ਅਕਸਰ ਆਪਣੇ ਉਪਭੋਗਤਾਵਾਂ ਲਈ ਨਵੀਆਂ ਵਿਸ਼ੇਸ਼ਤਾਵਾਂ ਤੇ ਅਪਡੇਟਸ ਲਿਆਉਂਦਾ ਹੈ, ਜਿਸ ਨਾਲ ਉਪਭੋਗਤਾ ਦਾ ਐਪ ਦੇ ਅੰਦਰ ਅਨੁਭਵ ਵਿੱਚ ਸੁਧਾਰ ਹੁੰਦਾ ਹੈ। ਇਹ ਐਪ ਲੰਬੇ ਸਮੇਂ ਤੋਂ ਇੱਕ ਖਾਸ ਤੇ ਨਵੇਂ (feature)  ‘ਤੇ ਕੰਮ ਕਰ ਰਿਹਾ ਸੀ, ਜਿਸ ਨੂੰ ਹੁਣ ਐਪ ਵਿੱਚ ਅਧਿਕਾਰਤ ਤੌਰ ‘ਤੇ ਅਪਡੇਟ ਕੀਤਾ ਗਿਆ ਹੈ।

ਇਸ ਫੀਚਰ ਦਾ ਨਾਂ Disappearing ਮੈਸੇਜ ਹੈ। ਇਸ ਵਿਸ਼ੇਸ਼ਤਾ ਦੇ ਜ਼ਰੀਏ ਐਪ ਵਿੱਚ ਭੇਜੇ ਗਏ ਸੰਦੇਸ਼ ਕੁੱਝ ਸਮੇਂ ਬਾਅਦ ਆਪਣੇ ਆਪ ਗਾਇਬ ਹੋ ਜਾਂਦੇ ਹਨ, ਜਿਸ ਨੂੰ ਉਪਭੋਗਤਾ ਆਪਣੇ ਅਨੁਸਾਰ ਚਾਲੂ ਜਾਂ ਬੰਦ ਕਰ ਸਕਦਾ ਹੈ।

Disappearing ਵਾਲੇ ਸੰਦੇਸ਼ਾਂ ਦੀ ਵਿਸ਼ੇਸ਼ਤਾ ਪਹਿਲਾਂ ਸਿਰਫ ਕੁੱਝ ਉਪਭੋਗਤਾਵਾਂ ਲਈ ਹੀ ਸ਼ੁਰੂ ਕੀਤੀ ਗਈ ਸੀ, ਪਰ ਹੁਣ ਇਹ ਹੌਲੀ ਹੌਲੀ ਸਾਰੇ ਉਪਭੋਗਤਾਵਾਂ ਲਈ ਐਪ ਵਿੱਚ ਅਪਡੇਟ ਹੋ ਰਹੀ ਹੈ। ਇਹ ਵਿਸ਼ੇਸ਼ਤਾ ਬਹੁਤ ਸਾਰੇ ਲੋਕਾਂ ਲਈ ਨਵੀਂ ਹੋ ਸਕਦੀ ਹੈ ਜਾਂ ਬਹੁਤ ਸਾਰੇ ਉਪਭੋਗਤਾ ਜੋ ਇਸ ਬਾਰੇ ਨਹੀਂ ਜਾਣਦੇ ਹਨ ਤੇ ਉਹ ਇਸਦੀ ਵਰਤੋਂ ਕਿਵੇਂ ਕਰਨੀ ਹੈ, ਇਸ ਬਾਰੇ ਨਹੀਂ ਜਾਣਦੇ। ਇਸੇ ਲਈ ਅੱਜ ਅਸੀਂ ਤੁਹਾਨੂੰ ਇਸ ਬਾਰੇ ਵਿਸਥਾਰ ਵਿੱਚ ਦੱਸਾਂਗੇ।

Disappearing Message : ਇਹ ਵਿਸ਼ੇਸ਼ਤਾ ਕਿਵੇਂ ਕੰਮ ਕਰਦੀ ਹੈ?

ਐਪਲੀਕੇਸ਼ਨ ਦੁਆਰਾ ਆਪਣੀ ਵੈਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਸੈਟਿੰਗ ਤੁਹਾਡੇ ਵੱਲੋਂ ਪਹਿਲਾਂ ਭੇਜੇ ਜਾਂ ਪ੍ਰਾਪਤ ਕੀਤੇ ਸੰਦੇਸ਼ਾਂ ਨੂੰ ਪ੍ਰਭਾਵਤ ਨਹੀਂ ਕਰੇਗੀ। ਇੱਕ ਨਿੱਜੀ ਗੱਲਬਾਤ ਵਿੱਚ, ਉਪਭੋਗਤਾ ਜਾਂ ਤਾਂ ਅਲੋਪ ਹੋ ਰਹੇ ਸੰਦੇਸ਼ਾਂ ਨੂੰ ਚਾਲੂ ਜਾਂ ਬੰਦ ਕਰ ਸਕਦਾ ਹੈ। ਇੱਕ ਵਾਰ ਜਦੋਂ ਤੁਸੀਂ ਗਾਇਬ ਹੋਣ ਵਾਲੇ ਸੰਦੇਸ਼ਾਂ ਨੂੰ ਸਮਰੱਥ ਕਰ ਲੈਂਦੇ ਹੋ, ਨਿੱਜੀ ਜਾਂ ਸਮੂਹ ਗੱਲਬਾਤ ਵਿੱਚ ਭੇਜੇ ਗਏ ਨਵੇਂ ਸੰਦੇਸ਼ ਸੱਤ ਦਿਨਾਂ ਬਾਅਦ ਅਲੋਪ ਹੋ ਜਾਣਗੇ।

ਇੱਕ ਗਰੁਪ ਚੈਟ ਵਿੱਚ, ਕੋਈ ਵੀ ਸਮੂਹ ਭਾਗੀਦਾਰ ਅਲੋਪ ਹੋ ਰਹੇ ਸੰਦੇਸ਼ਾਂ ਨੂੰ ਚਾਲੂ ਜਾਂ ਬੰਦ ਕਰ ਸਕਦਾ ਹੈ। ਹਾਲਾਂਕਿ, ਇੱਕ ਸਮੂਹ ਪ੍ਰਬੰਧਕ ਸਮੂਹ ਸੈਟਿੰਗਾਂ ਨੂੰ ਬਦਲ ਸਕਦਾ ਹੈ ਤਾਂ ਜੋ ਸਿਰਫ ਪ੍ਰਸ਼ਾਸਕ ਅਲੋਪ ਹੋ ਰਹੇ ਸੰਦੇਸ਼ਾਂ ਨੂੰ ਚਾਲੂ ਜਾਂ ਬੰਦ ਕਰ ਸਕਣ। ਨਾਲ ਹੀ, ਜੇ ਕੋਈ ਉਪਭੋਗਤਾ ਸੱਤ ਦਿਨਾਂ ਦੀ ਮਿਆਦ ਦੇ ਅੰਦਰ WhatsApp ਨਹੀਂ ਖੋਲ੍ਹਦਾ ਤਾਂ ਸੰਦੇਸ਼ ਗਾਇਬ ਹੋ ਜਾਵੇਗਾ।

ਪਰ WhatsApp ਦੇ ਖੁੱਲ੍ਹਣ ‘ਤੇ ਨੋਟੀਫਿਕੇਸ਼ਨ ਵਿੱਚ ਸੰਦੇਸ਼ ਦਾ ਪ੍ਰੀਵਿਊ ਨੋਟੀਫਿਕੇਸ਼ਨ ਦਿਖਾਈ ਦੇ ਸਕਦਾ ਹੈ। ਜੇ ਕੋਈ ਉਪਭੋਗਤਾ ਸੁਨੇਹਾ ਗਾਇਬ ਹੋਣ ਤੋਂ ਪਹਿਲਾਂ ਬੈਕਅਪ ਬਣਾਉਂਦਾ ਹੈ, ਤਾਂ ਗਾਇਬ ਹੋਏ ਸੰਦੇਸ਼ ਨੂੰ ਵੀ ਬੈਕਅਪ ਵਿੱਚ ਸ਼ਾਮਲ ਕੀਤਾ ਜਾਵੇਗਾ।

Disappearing ਸੰਦੇਸ਼ਾਂ ਨੂੰ ਕਿਵੇਂ ਚਾਲੂ ਕਰੀਏ?

WhatsApp ਚੈਟ ਖੋਲੋ।

ਕਾਨਟੈਕਟ ਦਾ ਨਾਮ ਟੈਪ ਕਰੋ।

Disappearing messages ਉਤੇ ਟੈਪ ਕਰੋ।

ਫੇਰ, CONTINUE ‘ਤੇ ਟੈਪ ਕਰੋ ਅਤੇ On ਨੂੰ ਸਿਲੈਕਟ ਕਰੋ।

Disappearing ਸੰਦੇਸ਼ਾਂ ਨੂੰ ਕਿਵੇ ਬੰਦ ਕੀਤਾ ਜਾਵੇ?

WhatsApp ਚੈਟ ਖੋਲੋ।

ਕਾਨਟੈਕਟ ਦਾ ਨਾਮ ਟੈਪ ਕਰੋ।

ਗਾਇਬ ਹੋਣ ਵਾਲੇ ਸੰਦੇਸ਼ ਟੈਪ ਕਰੋ।

ਫਿਰ, CONTINUE ਉਤੇ ਟੈਪ ਕਰੋ ਅਤੇ OFF ਦੀ ਚੋਣ ਕਰੋ।