Home Blog Page 2370

ਕਾਲਾ ਨਮਕ ਪਾਚਨ ਪ੍ਰਕਿਰਿਆ ਨੂੰ ਰੱਖਦਾ ਹੈ ਸਹੀ, ਹੋਰ ਕਿਹੜੇ-ਕਿਹੜੇ ਮਿਲਦੇ ਹਨ ਫਾਇਦੇ ਜਾਣੋ

0

ਕਾਲੇ ਨਮਕ ਦਾ ਇਸਤੇਮਾਲ ਹਰ ਕਿਸੇ ਦੇ ਘਰ ਵਿੱਚ ਆਮ ਤੌਰ ‘ਤੇ ਕੀਤਾ ਜਾਂਦਾ ਹੈ।ਕਾਲੇ ਲੂਣ ਨੂੰ ‘ਸੋਲ ਵਾਟਰ’ ਵੀ ਕਿਹਾ ਜਾਂਦਾ ਹੈ।ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਕਾਲਾ ਨਮਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ਵਿੱਚ ਮੈਗਨੀਸ਼ੀਅਮ, ਵਿਟਾਮਿਨ, ਆਇਰਨ, ਸਲਫਾਈਡ, ਸੋਡੀਅਮ ਕਲੋਰਾਈਡ ਆਦਿ ਗੁਣ ਹੁੰਦੇ ਹਨ, ਜੋ ਸਾਡੀ ਸਿਹਤ ਲਈ ਕਈ ਤਰੀਕਿਆਂ ਨਾਲ ਲਾਭਦਾਇਕ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਸੇਵਨ ਨਾਲ ਕਿਹੜੇ-ਕਿਹੜੇ ਫਾਇਦੇ ਮਿਲਦੇ ਹਨ।

ਕਾਲੇ ਨਮਕ ਦੇ ਫਾਇਦੇ:

ਕਾਲਾ ਨਮਕ ਕੋਲੈਸਟਰੋਲ ਨੂੰ ਘੱਟ ਕਰਨ ‘ਚ ਵੀ ਮਦਦਗਾਰ ਹੁੰਦਾ ਹੈ। ਸਾਦੇ ਨਮਕ ਦੀ ਬਜਾਏ ਕਾਲਾ ਲੂਣ ਦੇਣਾ ਦਿਲ ਦੀ ਬਿਮਾਰੀ ਅਤੇ ਬਲੱਡ ਪ੍ਰੈਸ਼ਰ ਵਧਣ ਦੇ ਮਾਮਲੇ ਵਿੱਚ ਚੰਗਾ ਸਾਬਤ ਹੁੰਦਾ ਹੈ।

ਜ਼ੁਕਾਮ, ਖੰਘ ਅਤੇ ਦਮੇ ਵਿੱਚ ਕਾਲਾ ਨਮਕ ਵਰਤਣਾ ਚੰਗਾ ਹੁੰਦਾ ਹੈ।ਪਾਣੀ ਗਰਮ ਕਰਨ ਅਤੇ ਇਸ ਵਿੱਚ ਕਾਲਾ ਨਮਕ ਮਿਲਾਉਣ ਤੋਂ ਬਾਅਦ, ਭਾਫ਼ ਲੈਣ ਨਾਲ ਖੰਘ, ਜ਼ੁਕਾਮ ਆਦਿ ਵੀ ਠੀਕ ਹੋ ਸਕਦੇ ਹਨ।

ਕਾਲਾ ਨਮਕ ਭਾਰ ਘਟਾਉਣ ‘ਚ ਵੀ ਕਾਰਗਰ ਹੈ। ਕਾਲਾ ਨਮਕ ਸਰੀਰ ਵਿੱਚ ਮੌਜੂਦ ਚਰਬੀ ਨੂੰ ਘੱਟ ਕਰਦਾ ਹੈ।

ਇਸ ਤੋਂ ਇਲਾਵਾ ਕਾਲਾ ਨਮਕ ਪਾਚਨ ਤੰਤਰ ਨੂੰ ਵੀ ਸਹੀ ਰੱਖਦਾ ਹੈ।ਪੇਟ ਦੇ ਦਰਦ, ਪੇਟ ਦੀ ਗੈਸ, ਪੇਟ ਫੁੱਲਣਾ, ਕਬਜ਼, ਆਦਿ ਪੇਟ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਕਾਲਾ ਨਮਕ ਬਹੁਤ ਪ੍ਰਭਾਵਸ਼ਾਲੀ ਹੈ।

ਕਾਲਾ ਨਮਕ ਭੁੱਖ ਦੀ ਕਮੀ ਨੂੰ ਵੀ ਦੂਰ ਕਰਦਾ ਹੈ। ਕਾਲਾ ਨਮਕ ਉਨ੍ਹਾਂ ਲੋਕਾਂ ਲਈ ਸੰਪੂਰਨ ਉਪਾਅ ਹੈ ਜਿਨ੍ਹਾਂ ਨੂੰ ਘੱਟ ਭੁੱਖ ਲੱਗਦੀ ਹੈ।

ਪੱਛਮੀ ਬੰਗਾਲ ਜਿਮਨੀ ਚੋਣ: ਮਮਤਾ ਬੈਨਰਜੀ ਨੇ ਜਿੱਤ ਵੱਲ ਵਧਾਏ ਕਦਮ, ਭਾਜਪਾ ਪੱਛੜੀ

0

ਪੱਛਮੀ ਬੰਗਾਲ ਵਿਚ ਵਿਧਾਨ ਸਭਾ ਦੀ ਜਿਮਨੀ ਚੋਣਾਂ ਦੀ ਗਿਣਤੀ ਚੱਲ ਰਹੀ ਹੈ।ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਵਿਚ ਭਬਾਨੀਪੁਰ, ਸਮਸੇਰਗੰਜ ਸੀਟ ਅਤੇ ਜਾਂਗੀਪੁਰ ਵਿਧਾਨ ਸਭਾ ਦੀ ਜਿਮਨੀ ਚੋਣਾਂ ਦੀ ਗਿਣਤੀ ਜਾਰੀ ਹੈ। ਇਸ ਸਮੇਂ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਵੱਡੇ ਫਰਕ ਨਾਲ ਅੱਗੇ ਚੱਲ ਰਹੀ ਹਨ। ਪੱਛਮੀ ਬੰਗਾਲ ‘ਚ ਭਬਾਨੀਪੁਰ ਤੋਂ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਲੜ ਰਹੇ ਹਨ।

ਮੁੱਖ ਮੰਤਰੀ ਦੀ ਕੁਰਸੀ ‘ਤੇ ਕਾਇਮ ਰਹਿਣ ਲਈ ਉਨ੍ਹਾਂ ਦੀ ਚੋਣ ਜਿੱਤਣਾ ਜ਼ਰੂਰੀ ਹੈ। ਇਸ ਦੌਰਾਨ ਟੀਐਮਸੀ ਵੱਲੋਂ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਗਏ ਹਨ।

ਤਾਜ਼ਾ ਜਾਣਕਾਰੀ ਅਨੁਸਾਰ ਭਾਜਪਾ ਬੁਰੀ ਤਰ੍ਹਾਂ ਪੱਛੜ ਗਈ ਹੈ ਤੇ ਟੀਐਮਸੀ ਵੱਡੇ ਫਰਕ ਨਾਲ ਅੱਗੇ ਚੱਲ਼ ਰਹੀ ਹੈ। ਮਮਤਾ ਬੈਨਰਜੀ ਦੀ ਟੀਐਮਸੀ 12000 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੀ ਹੈ।

NCB ਨੇ ਕਰੂਜ਼ ਸ਼ਿਪ ‘ਤੇ ਮਾਰੀ ਰੇਡ, ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ‘ਤੇ ਵੀ ਕੱਸਿਆ ਗਿਆ ਸ਼ਿਕੰਜਾ

0

ਨਸ਼ੀਲੇ ਪਦਾਰਥਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਮੁੰਬਈ ਤੋਂ ਗੋਆ ਜਾ ਰਹੇ ਇੱਕ ਕਰੂਜ਼ ਜਹਾਜ਼ ਤੇ ਛਾਪਾ ਮਾਰ ਕੇ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਦੇ ਇੱਕ ਵੱਡੇ ਅਦਾਕਾਰ ਦਾ ਬੇਟਾ ਵੀ ਫੜਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੁੰਬਈ ਤੋਂ ਗੋਆ ਜਾ ਰਹੇ ਜਹਾਜ਼ ਵਿੱਚ ਡਰੱਗ ਪਾਰਟੀ ਦਾ ਆਯੋਜਨ ਕੀਤਾ ਜਾ ਰਿਹਾ ਸੀ। ਐਨਸੀਬੀ ਨੇ ਆਪਣੇ ਕੁੱਝ ਅਧਿਕਾਰੀਆਂ ਨੂੰ ਯਾਤਰੀਆਂ ਦੇ ਭੇਸ ਵਿੱਚ ਜਹਾਜ਼ ਵਿੱਚ ਭੇਜਿਆ।

ਇਸ ਤੋਂ ਥੋੜ੍ਹੀ ਦੇਰ ਬਾਅਦ, ਐਨਸੀਬੀ ਨੇ ਜਹਾਜ਼ ਉੱਤੇ ਛਾਪਾ ਮਾਰਿਆ। ਐਨਸੀਬੀ ਵੱਲੋਂ ਹੁਣ ਤੱਕ ਕੀਤੀ ਗਈ ਇਹ ਸਭ ਤੋਂ ਵੱਡੀ ਕਾਰਵਾਈ ਹੈ। ਇਹ ਪਹਿਲੀ ਵਾਰ ਹੈ ਜਦੋਂ ਨਾਰਕੋਟਿਕਸ ਕੰਟਰੋਲ Bureau ਵੱਲੋਂ ਕਿਸੇ ਜਹਾਜ਼ ਉੱਤੇ ਛਾਪਾ ਮਾਰਿਆ ਗਿਆ ਹੋਵੇ। ਦੱਸਿਆ ਜਾ ਰਿਹਾ ਹੈ ਕਿ ਐਨਸੀਬੀ ਦੀ ਇਸ ਕਾਰਵਾਈ ਵਿੱਚ ਇੱਕ ਬਾਲੀਵੁੱਡ ਅਦਾਕਾਰ ਦੇ ਬੇਟੇ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਕਰੂਜ਼ ਸ਼ਿਪ ਵਿੱਚ ਸੀ, NCB ਨੇ ਉਸ ‘ਤੇ ਵੀ ਆਪਣਾ ਸ਼ਿਕੰਜਾ ਕੱਸ ਲਿਆ ਹੈ। ਇਸ ਦੇ ਨਾਲ ਹੀ  ਆਰੀਅਨ ਦਾ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਗਿਆ ਹੈ।

ਤਿਓਹਾਰਾਂ ਦੇ ਮੱਦੇਨਜ਼ਰ ਪੰਜਾਬ DGP ਵੱਲੋਂ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਦਿੱਤੇ ਗਏ ਨਿਰਦੇਸ਼

0

ਪੰਜਾਬ ’ਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਪੁਲਿਸ (ਡੀ. ਜੀ. ਪੀ.) ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਐੱਸ. ਏ. ਐੱਸ. ਨਗਰ ਵਿਚ ਪੰਜਾਬ ਪੁਲਸ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ  ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਸੂਬੇ ਵਿਚ ਅੰਦਰੂਨੀ ਸੁਰੱਖਿਆ ਦੇ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ। ਇਸ ਦੌਰਾਨ ਏ. ਡੀ. ਜੀ. ਪੀ. ਵਰਿੰਦਰ ਕੁਮਾਰ, ਏ. ਡੀ. ਜੀ. ਪੀ. ਅੰਦਰੂਨੀ ਸੁਰੱਖਿਆ ਆਰ. ਐੱਨ. ਢੋਕੇ ਅਤੇ ਏ. ਡੀ.ਜੀ. ਪੀ. ਕਾਂਊਟਰ ਇੰਟੈਲੀਜੈਂਸ ਅਤੇ ਓ. ਸੀ. ਸੀ. ਯੂ. ਅਮਿਤ ਪ੍ਰਸਾਦ ਵੀ ਮੌਜੂਦ ਸਨ।

ਸੂਬੇ ’ਚ ਗ੍ਰਨੇਡ ਅਤੇ ਆਰ. ਡੀ. ਐੱਕਸ. ਨਾਲ ਭਰੇ ਟਿਫ਼ਿਨ ਬਾਕਸਾਂ ਦੀ ਬਰਾਮਦਗੀ ਤੋਂ ਇਲਾਵਾ ਹੋਰ ਹਥਿਆਰਾਂ ਅਤੇ ਗੋਲਾ ਬਾਰੂਦ ਵੀ ਬਰਾਮਦ ਹੋ ਰਹੇ ਹਨ, ਜੋ ਕਿ ਦੇਸ਼ ਵਿਰੋਧੀ ਅਨਸਰਾਂ ਵੱਲੋਂ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਕੋਸ਼ਿਸ਼ਾਂ ਦਾ ਸੰਕੇਤ ਹੈ। ਅੰਦਰੂਨੀ ਸੁਰੱਖਿਆ ਵਿੰਗ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ, ਡੀ. ਜੀ. ਪੀ. ਨੇ ਸੰਤੁਸ਼ਟੀ ਪ੍ਰਗਟਾਈ ਕਿ ਪੰਜਾਬ ਪੁਲਸ ਅੱਤਵਾਦ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਨਜਿੱਠਣ ਲਈ ਵੱਖੋ-ਵੱਖਰੇ ਢੰਗ ਅਖ਼ਤਿਆਰ ਕਰਕੇ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਇਸ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਸਥਿਤੀ ਬਿਲਕੁਲ ਸ਼ਾਂਤੀਪੂਰਨ ਹੈ ਅਤੇ ਪੰਜਾਬ ਪੁਲਿਸ ਕਿਸੇ ਵੀ ਚੁਣੌਤੀ ਲਈ ਤਿਆਰ-ਬਰ-ਤਿਆਰ ਹੈ। ਡੀ. ਜੀ. ਪੀ. ਸਹੋਤਾ ਨੇ ਤਿਓਹਾਰਾਂ ਦੇ ਮੌਸਮ ਦੇ ਚੱਲਦਿਆਂ ਦੇਸ਼ ਵਿਰੋਧੀ ਅਨਸਰਾਂ ’ਤੇ ਚੌਕਸੀ ਵਧਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ, ਇੰਟੈਲੀਜੈਂਸ ਅਧਿਕਾਰੀਆਂ ਨੂੰ 24- ਘੰਟੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ’ਚ ਲੈਣ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਵੀ ਵਿਅਕਤੀ ਹਿੰਸਕ ਗਤੀਵਿਧੀਆਂ ’ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ ਅਤੇ ਤੁਰੰਤ ਫੌਜ਼ਦਾਰੀ ਕੇਸ ਦਰਜ ਕੀਤਾ ਜਾਵੇ।

ਪੰਜਾਬ ਦੇ ਡੀ. ਜੀ. ਪੀ. ਨੇ ਲੋਕਾਂ ਨੂੰ ਹਰ ਸਮੇਂ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਉਨਾਂ ਨੂੰ ਰੇਲਾਂ, ਬੱਸਾਂ ਜਾਂ ਰੈਸਟੋਰੈਂਟਾਂ ਸਮੇਤ ਕਿਤੇ ਵੀ ਕੋਈ ਸ਼ੱਕੀ ਜਾਂ ਲਾਵਾਰਿਸ ਵਸਤੂ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਪੁਲਸ ਨੂੰ 112 ਜਾਂ 181 ਹੈਲਪਲਾਈਨ ਨੰਬਰ ’ਤੇ ਸੂਚਨਾ ਦਿੱਤੀ ਜਾਵੇ।
 

KTM ਵੱਲੋਂ ਜਲਦ ਲਾਂਚ ਹੋਵੇਗਾ RC 125 ਮੋਟਰਸਾਈਕਲ,ਕੰਪਨੀ ਨੇ ਟੀਜ਼ਰ ਇਮੇਜ ਕੀਤੀ ਜਾਰੀ

0

ਕੇ.ਟੀ.ਐੱਮ. ਇੰਡੀਆ ਦੇਸ਼ ’ਚ ਨਵੀਂ ਆਰ.ਸੀ. ਮੋਟਰਸਾਈਕਲ ਰੇਂਜ ਪੇਸ਼ ਕਰਨ ਲਈ ਤਿਆਰ ਹੈ। ਨਵੇਂ RC 125 ਦੀ ਸੇਲ ਅਕਤੂਬਰ 2021 ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਇਹ ਅਪਡੇਟਿਡ ਕੇ.ਟੀ.ਐੱਮ. ਆਰ.ਸੀ. ਸਪੋਰਟ ਬਾਈਕ ਰੇਂਜ ’ਚ ਆਉਣ ਵਾਲਾ ਪਹਿਲਾ ਮਾਡਲ ਵੀ ਹੋ ਸਕਦਾ ਹੈ। ਫਿਲਹਾਲ ਕੰਪਨੀ ਨੇ ਆਪਣੇ ਸੋਸ਼ਲ ਮਡੀਆ ਹੈਂਡਲ ’ਤੇ RC 125 ਦੀ ਇਕ ਟੀਜ਼ਰ ਇਮੇਜ ਜਾਰੀ ਕੀਤੀ ਹੈ, ਜਿਸ ਵਿਚ ਚਿੱਟੇ ਅਤੇ ਨਾਰੰਗੀ ਰੰਗ ਦਾ ਇਕ ਨਵਾਂ ਆਰ.ਸੀ. ਮੋਟਰਸਾਈਕਿਲ ਵਿਖਾਈ ਦੇ ਰਿਹਾ ਹੈ।

ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪੇਂਟ ਆਪਸ਼ਨ RC 125 ਜਾਂ RC 200 ਤਕ ਸੀਮਿਤ ਹੋ ਸਕਦਾ ਹੈ ਪਰ ਭਾਰਤੀ ਬਾਜ਼ਾਰ ’ਚ ਵੀ ਇਸ ਰੰਗ ਦੇ ਮਿਲਣ ਦੀ ਸੰਭਾਵਨਾ ਹੈ। ਕੰਪਨੀ ਦੁਆਰਾ ਜਾਰੀ ਕੀਤੇ ਗਏ ਟੀਜ਼ਰ ਕਲਿੱਕ ’ਚ ‘ਕਮਿੰਗ ਸੂਨ ਟੂ ਇੰਡੀਆ’ ਟੈਕਲਾਈਨ ਦਾ ਇਸਤੇਮਾਲ ਕੀਤਾ ਗਿਆ ਹੈ।

ਅਜੇ ਇਸ ਦੇ ਲਾਂਚ ਦੀ ਕੋਈ ਅਧਿਕਾਰਤ ਤਾਰੀਖ ਨਹੀਂ ਆਈ ਪਰ ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਤਿਉਹਾਰੀ ਸੀਜ਼ਨ ਨੂੰ ਵੇਖਦੇ ਹੋਏ ਭਾਰਤੀ ਬਾਜ਼ਾਰ ’ਚ ਬਾਈਕ ਦਾ ਐਲਾਨ ਅਕਤੂਬਰ ’ਚ ਕੀਤਾ ਜਾ ਸਕਦਾ ਹੈ। ਇਸ ਦੇ ਅਪਡੇਟਿਡ ਮਾਡਲ ਦੀ ਕੀਮਤ ਪਿਛਲੇ ਮਾਡਲ ਦੇ ਮੁਕਾਬਲੇ ਲਗਭਗ 5,000 ਰੁਪਏ ਤੋਂ 10,000 ਰੁਪਏ ਜ਼ਿਆਦਾ ਹੋ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ 1.85 ਲੱਖ ਰੁਪਏ ਤੋਂ 1.90 ਲੱਖ ਰੁਪਏ ਤਕ ਹੋ ਸਕਦੀ ਹੈ। RC 125 ਤੋਂ ਬਾਅਦ ਕੇ.ਟੀ.ਐੱਮ. ਭਾਰਤੀ ਬਾਜ਼ਾਰ ’ਚ RC 200 ਅਤੇ RC 390 ਨੂੰ ਵੀ ਲਾਂਚ ਕਰਨ ਦਾ ਐਲਾਨ ਕਰੇਗੀ।

Barnala ‘ਚ ਬਣੇਗਾ Super Multi Specialty Hospital, Dy CM OP Soni ਤੇ Kewal Dhillon ਨੇ ਰੱਖਿਆ ਨੀਂਹ ਪੱਥਰ

0

ਬਰਨਾਲਾ: ਲੋਕਾਂ ਦੀ ਮੰਗ ਨੂੰ ਦੇਖਦਿਆਂ ਹੋਇਆਂ ਬਰਨਾਲਾ ਵਿੱਚ ਇੱਕ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਬਣਾਇਆ ਜਾਵੇਗਾ। ਉਪ ਮੁੱਖ ਮੰਤਰੀ ਓਪੀ ਸੋਨੀ ਅਤੇ ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਨੇ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਕੇਵਲ ਢਿੱਲੋਂ ਨੇ ਕਿਹਾ ਕਿ ਇਸ ਹਸਪਤਾਲ ਦਾ ਨਿਰਮਾਣ ਨੌਜਵਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਇਤਿਹਾਸਕ ਤੋਹਫਾ ਹੋਵੇਗਾ। ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ 300 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਲਈ ਭਵਿੱਖ ਵਿੱਚ, ਲੋਕਾਂ ਨੂੰ ਕਿਸੇ ਗੰਭੀਰ ਬਿਮਾਰੀ ਲਈ ਚੰਡੀਗੜ੍ਹ, ਪਟਿਆਲਾ ਜਾਂ ਦਿੱਲੀ ਭੇਜਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸਦੇ ਨਾਲ ਹੀ, ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਲਈ ਇੱਕ ਟਰਾਮਾ ਸੈਂਟਰ ਹੋਵੇਗਾ ਅਤੇ ਡਾਕਟਰਾਂ ਦੇ ਰਹਿਣ ਦੇ ਪ੍ਰਬੰਧ ਵੀ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ 24 ਘੰਟੇ ਸਿਹਤ ਸਹੂਲਤਾਂ ਮਿਲ ਸਕਣ। ਦੂਜੇ ਪਾਸੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਝੋਨੇ ਦੀ ਖਰੀਦ ਦੀ ਤਰੀਕ ਵਧਾਉਣ ‘ਤੇ ਇਤਰਾਜ਼ ਕਰਦਿਆਂ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਫੈਸਲਾ ਹੈ, ਪਰ ਖਰੀਦ ਦਾ ਸਮਾਂ ਵਧਾਉਣਾ ਗਲਤ ਹੈ।

ਅਹੁਦਾ ਹੋਵੇ ਜਾਂ ਨਾ ਮੈਂ ਹਮੇਸ਼ਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਹਾਂ ਨਾਲ: Navjot Singh Sidhu

0

ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਵੱਡਾ ਬਿਆਨ ਦੇ ਕੇ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ। ਦਰਅਸਲ, ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਮੈਂ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਸਿਧਾਂਤਾਂ ਦਾ ਪਾਲਣ ਕਰਦਾ ਰਹਾਂਗਾ।

ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਵਿਰੋਧੀ ਤਾਕਤਾਂ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰਨ, ਮੈਂ ਪੰਜਾਬ, ਪੰਜਾਬੀਅਤ ਅਤੇ ਹਰ ਪੰਜਾਬੀ ਨੂੰ ਵੀ ਜਿਤਾਵਾਂਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਸਕਾਰਾਤਮਕ ਊਰਜਾ ਨਾਲ ਹੀ ਜਿੱਤ ਮਿਲੇਗੀ।

ਦੂਜੇ ਰਾਜਾਂ ਤੋਂ ਝੋਨਾ ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿੱਚ ਹੋਈ FIR ਦਰਜ: Bharat Bhushan Ashu

0

ਹੋਰ ਰਾਜਾਂ ਤੋਂ ਝੋਨਾ/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿੱਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਐਫ.ਆਈ.ਆਰ. ਦਰਜ ਕਰਵਾਉਣ ਦੀ ਕਾਰਵਾਈ ਨੂੰ ਤੇਜ਼ ਕਰ ਦਿੱਤਾ ਗਿਆ ਹੈ।

ਝੋਨੇ ਦੇ ਚਾਲੂ ਸੀਜ਼ਨ ਦੌਰਾਨ ਪੰਜਾਬ ਰਾਜ ਵਿਚ ਦੂਜੇ ਰਾਜਾਂ ਤੋਂ ਝੋਨਾ 1509/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਕਾਰਵਾਈ ਕਰਦਿਆਂ ਦੋ ਐਫ.ਆਈ.ਆਰ ਦਰਜ ਕਰਵਾਈਆਂ ਹਨ। ਉਕਤ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇੱਥੇ ਦਿੱਤੀ।

ਸਿਵਲ ਸਪਲਾਈ ਮੰਤਰੀ ਆਸ਼ੂ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਤਰਨਤਾਰਨ ਜ਼ਿਲ੍ਹੇ ਹਰੀਕੇ ਕਸਬੇ ਵਿਚ ਪੈਂਦਾ ਰੱਤਾ ਗੁੱਦਾ ਅਨਾਜ ਮੰਡੀ ਵਿੱਚ ਦੂਜੇ ਰਾਜਾਂ ਤੋਂ ਲਿਆਂਦਾ 1509/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਉਤਾਰਿਆ ਜਾ ਰਿਹਾ ਹੈ। ਜਿਸ ਤੇ ਕਾਰਵਾਈ ਕਰਦਿਆਂ ਪ੍ਰਤਾਪ ਕਮਿਸ਼ਨ ਏਜੰਟ ਦੇ ਮਾਲਿਕ ਪ੍ਰਤਾਪ ਸਿੰਘ ਅਤੇ ਟਰੱਕ ਡਰਾਈਵਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਅਧੀਨ ਐਫ.ਆਈ.ਆਰ.ਦਰਜ ਕਰਵਾਈ ਗਈ।

ਉਨ੍ਹਾਂ ਨੇ ਕਿਹਾ ਕਿ ਝੋਨੇ ਦੇ ਚਾਲੂ ਖਰੀਦ ਸੀਜ਼ਨ ਦੌਰਾਨ ਦੇਸ਼ ਦੇ ਦੂਸਰੇ ਰਾਜਾਂ ਤੋਂ ਝੋਨਾ/ ਚੌਲ ਲਿਆਉਣ ‘ ਤੇ ਵੀ ਪੂਰਣ ਪਾਬੰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਦੂਜੇ ਰਾਜਾਂ ਤੋਂ ਝੋਨਾ 1509/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ/ਰੀ-ਸਾਇਕਲਿੰਗ ਲਈ ਝੋਨਾ/ਚੌਲ ਪੰਜਾਬ ਵਿੱਚ ਲਿਆਉਣ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਖਰੀਫ ਸੀਜ਼ਨ 2020-21 ਦੌਰਾਨ ਅਜਿਹੇ ਕੁੱਝ ਕੇਸ ਸਾਹਮਣੇ ਆਏ ਸਨ। ਜਿਨ੍ਹਾਂ ਵਿੱਚ ਆੜਤੀਆਂ ਜਾਂ ਰਾਈਸ ਸ਼ੈੱਲਰਾਂ ਮਾਲਕਾਂ ਵੱਲੋਂ ਹੋਰ ਰਾਜਾਂ ਤੋਂ ਸਸਤੇ ਭਾਅ ਤੇ ਖਰੀਦਿਆ ਝੋਨਾ ਪੰਜਾਬ ਵਿੱਚ ਘੱਟੋ-ਘੱਟ ਸਮੱਰਥਨ ਮੁੱਲ ਤੇ ਵੇਚਣ ਲਈ ਲਿਆਂਦਾ ਗਿਆ ਜਾਂ ਪਬਲਿਕ ਡਿਸਟ੍ਰੀਬਿਉਸ਼ਨ ਸਿਸਟਮ ਅਧੀਨ ਵੰਡੇ ਜਾਣ ਵਾਲੇ ਚਾਵਲ ਨੂੰ ਪੰਜਾਬ ਰਾਜ ਵਿੱਚ ਲਿਆ ਕੇ ਉਸ ਵਿਰੁੱਧ ਝੋਨੇ ਦੀ ਬੋਗਸ ਬਿਲਿੰਗ ਕੀਤੀ ਗਈ ਸੀ, ਇਸ ਲਈ ਰਾਜ ਸਰਕਾਰ ਵੱਲੋਂ ਇਸ ਖਰੀਫ ਸੀਜ਼ਨ 2021-22 ਦੌਰਾਨ ਸੂਬੇ ਵਿੱਚ ਬਾਹਰਲੇ ਰਾਜਾਂ ਤੋਂ ਸਸਤੇ ਭਾਅ ਤੇ ਖਰੀਦਿਆ ਝੋਨਾ/ ਚੌਲ ਪੰਜਾਬ ਰਾਜ ਵਿੱਚ ਲਿਆ ਕੇ ਵੇਚਣ ਅਤੇ ਝੋਨੇ/ ਚੌਲ ਦੀ ਬੋਗਸ ਬਿਲਿੰਗ ਨੂੰ ਰੋਕਣ ਲਈ ਮੁਹਿੰਮ ਵਿੱਢਦੇ ਹੋਏ, ਸਖਤੀ ਨਾਲ ਕਾਰਵਾਈ ਕਰਣ ਲਈ ਕਮਰ-ਕੱਸ ਲਈ ਹੈ, ਤਾਂ ਜੋ ਝੋਨੇ/ ਚੌਲਾਂ ਦੀ ਰੀ-ਸਾਇਕਲਿੰਗ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਅੰਤਰ ਰਾਜੀ ਸਰਹੱਦਾਂ ਤੇ ਵਿਸ਼ੇਸ਼ ਨਾਕੇ ਸਥਾਪਤ ਕਰਨ ਲਈ ਪੁਲਿਸ ਮੁਖੀ ਨੂੰ ਹੁਕਮ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਰੀ-ਸਾਇਕਲਿੰਗ  ਲਈ ਝੋਨਾ/ ਚੌਲ ਲਿਆਉਣ ਦੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਬਿਲਕੁੱਲ ਨਹੀਂ ਬਖਸ਼ਿਆ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਫੌਜਦਾਰੀ ਮੁਕੱਦਮੇ ਦਾਇਰ ਕਰਵਾਉਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ਯਕੀਨੀ ਬਨਾਉਣ ਦੇ ਨਾਲ ਉਨ੍ਹਾਂ ਪਾਸੋਂ ਬਰਾਮਦ ਚਾਵਲ/ ਝੋਨਾ ਜਬਤ ਕਰ ਲਿਆ ਜਾਵੇਗਾ।

ਖੁਰਾਕ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਆਰ ਐੱਨ ਢੋਕੇ, ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਦੀ ਇਸ ਮੁਹਿੰਮ ਦੀ ਅਗਵਾਈ ਕਰਣ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨਾਲ ਤਾਲ-ਮੇਲ ਕਰਨ ਲਈ ਡਿਊਟੀ ਲਗਾਈ ਗਈ ਹੈ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਕਿ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਅਚਨਚੇਤ ਛਾਪੇਮਾਰੀ ਦੌਰਾਨ ਹਾਲ ਵਿੱਚ ਸਾਹਮਣੇ ਆਏ ਅਜਿਹੇ ਮਾਮਲਿਆਂ ਵਿੱਚ ਸਰਕਾਰ ਵੱਲੋਂ ਕਪੁਰਥਲਾ ਦੇ ਦੇਵਕੀ ਅੱਗਰਵਾਲ, ਸਮੀਰ ਅੱਗਰਵਾਲ ਅਤੇ ਕ੍ਰਿਸ਼ਨ ਕੁਮਾਰ ਵਿਰੱਧ ਆਈ ਪੀ ਸੀ ਦੀ ਧਾਰਾ 420, 120 ਬੀ ਅਤੇ ਈ ਸੀ ਐਕਟ ਦੀ ਧਾਰਾ 7 ਅਧੀਨ ਥਾਣਾ ਸਿਟੀ ਕਪੁਰਥਲਾ ਵਿਖੇ ਐਫ ਆਈ ਆਰ ਨੰ. 303 ਮਿਤੀ 01.10.2021 ਦਰਜ ਕਰਵਾਈ ਗਈ।

ਇਸ ਤੋਂ ਇਲਾਵਾ ਕੱਲ ਦੇਰ ਰਾਤ ਦੌਰਾਨ ਪ੍ਰਤਾਪ ਕਮਿਸ਼ਨ ਏਜੰਟ ਮੰਡੀ ਰੱਤਾ ਗੁੱਦਾ ਵਿਖੇ ਬਿਹਾਰ ਰਾਜ ਤੋਂ ਸਸਤੇ ਭਾਅ ਤੇ ਲਿਆਂਦੇ ਝੋਨਾ ਦੇ 8 ਤੋਂ 10 ਟਰੱਕ ਮੌਕੇ ਤੇ ਫੜਦਿਆ ਉਸ ਵਿਰੁੱਧ ਆਈ ਪੀ ਸੀ ਦੀ ਧਾਰਾ 420, 120 ਬੀ ਥਾਣਾ ਹਰੀਕੇ ਜਿਲ੍ਹਾ ਤਰਨ ਤਾਰਨ ਵਿਖੇ ਐਫ ਆਈ ਆਰ ਨੰ. 81 ਮਿਤੀ 02.10.2021 ਦਰਜ ਕਰਵਾਈ ਗਈ।

ਖੁਰਾਕ ਮੰਤਰੀ ਨੇ ਦੱਸਿਆ ਕਿ ਝੋਨਾ 1509/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਵੀ ਰਾਜ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ, ਜਿਸ ਲਈ ਰਾਜ ਵਿੱਚ ਪੈਂਦੇ ਡਿਪਟੀ ਕਮਿਸ਼ਨਰਾਂ ਨੂੰ ਉਨ੍ਹਾਂ ਦੇ ਅਤੇ ਖੁਰਾਕ ਸਪਲਾਈ, ਮਾਰਕਿਟ ਕਮੇਟੀ, ਆਬਕਾਰੀ, ਪੁਲਿਸ ਵਿਭਾਗ ਦੇ ਨੁਮਾਂਇੰਦੇ ਨੂੰ ਸ਼ਾਮਲ ਕਰਦੇ ਹੋਏ ਜਿਲ੍ਹਾ ਪੱਧਰ ਤੇ ਉਡਣ ਦਸਤਿਆਂ ਦਾ ਗਠਨ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਟੀਮਾਂ ਖਾਸ ਤੌਰ ਤੇ ਸ਼ਾਮ/ ਰਾਤ ਨੂੰ ਵੀ ਮੰਡੀਆਂ ਦਾ ਦੌਰਾ ਕਰਦੇ ਹੋਏ ਗੈਰ-ਕਾਨੂੰਨੀ ਝੋਨੇ/ ਚਾਵਲ ਦੇ ਪਾਏ ਜਾਣ ਵਾਲੇ ਟਰੱਕ/ ਗੁਦਾਮ ਜਬਤ ਕਰਦੇ ਹੋਏ ਰੋਜ਼ਾਨਾ ਮਾਮਲੇ ਦੀ ਰਿਪੋਰਟ ਰਾਜ ਸਰਕਾਰ ਨੂੰ ਭੇਜਣਗੇ।

ਉਨ੍ਹਾਂ ਨੇ ਇਹ ਵੀ ਦੱਸਿਆਂ ਕਿ ਖਰੀਫ਼ ਸੀਜ਼ਨ 2021-22 ਦੌਰਾਨ ਕੀਤੀ ਜਾਣ ਵਾਲੀ ਝੋਨੇ ਦੀ ਖਰੀਦ ਸਬੰਧੀ ਮੁਕੰਮਲ ਇੰਤਜ਼ਾਮ ਕਰ ਲਏ ਗਏ ਹਨ ਅਤੇ ਵਿਭਾਗ ਪੂਰੀ ਚੌਕਸੀ ਨਾਲ ਝੋਨੇ ਦੀ ਬੋਗਸ ਬਿਿਲੰਗ/ ਚੋਲਾਂ ਦੀ ਰੀ-ਸਾਇਕਲਿੰਗ ਵਰਗੇ ਗੈਰ-ਕਾਨੂੰਨੀ ਕੰਮਾਂ ਦੀ ਰੋਕ-ਥਾਮ ਲਈ ਡਟਿਆ ਹੋਇਆ ਹੈ।

ਕਿਸਾਨਾਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਦਾ ਕੀਤਾ ਘਿਰਾਓ

0

ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਵਿੱਚ ਦੇਰੀ ਦੇ ਸੰਬੰਧ ਵਿੱਚ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕਰਨ ਦੇ ਨਿਰਦੇਸ਼ ਦਿੱਤੇ ਸਨ।

ਇਸ ਦੇ ਮੱਦੇਨਜ਼ਰ ਮਾਝਾ ਕਿਸਾਨ ਸੰਘਰਸ਼ ਸਮਿਤੀ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ਦਾ ਘਿਰਾਓ ਕੀਤਾ ਅਤੇ ਧਰਨਾ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਝੋਨੇ ਦੀ ਖਰੀਦ ਵਿੱਚ ਤੇਜ਼ੀ ਲਿਆਉਣ ਲਈ ਮੋਦੀ ਸਰਕਾਰ ‘ਤੇ ਦਬਾਅ ਪਾਉਣਾ ਚਾਹੀਦਾ ਹੈ।

ਪ੍ਰਦਰਸ਼ਨ ਕਰ ਰਹੇ ਕਿਸਾਨਾਂ ਮਨਜੀਤ ਸਿੰਘ, ਸਤਨਾਮ ਸਿੰਘ ਅਤੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਝੋਨੇ ਦੀ ਦੇਰੀ ਨਾਲ ਖਰੀਦ ਕੀਤੇ ਜਾਣ ਕਾਰਨ ਸੰਯੁਕਤ ਕਿਸਾਨ ਮੋਰਚਾ ਨੇ ਡੀਸੀ ਦਫ਼ਤਰ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਸੀ। ਸੰਯੁਕਤ ਕਿਸਾਨ ਮੋਰਚੇ ਦੀ ਬੇਨਤੀ ‘ਤੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਨੂੰ ਘੇਰ ਲਿਆ ਹੈ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਝੋਨੇ ਦੀ ਖਰੀਦ ਵਿੱਚ ਦੇਰੀ ਕਰ ਰਹੀ ਹੈ। ਝੋਨਾ ਅਨਾਜ ਮੰਡੀਆਂ ਵਿੱਚ ਪਹੁੰਚ ਗਿਆ ਹੈ, ਪਰ ਹੁਣ ਖਰੀਦ ਵਿੱਚ ਦੇਰੀ ਹੋ ਰਹੀ ਹੈ। ਅਸੀਂ ਇਹ ਫਸਲਾਂ ਕਿੱਥੇ ਰੱਖਾਂਗੇ? ਕਿਸਾਨਾਂ ਦੇ ਰੋਸ ਨੂੰ ਵੇਖਦਿਆਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਖੁਦ ਕਿਸਾਨਾਂ ਨੂੰ ਮਿਲਣ ਪਹੁੰਚੇ।

ਇਸ ਦੌਰਾਨ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨੀਅਤ ਖਰਾਬ ਹੈ। ਇਸੇ ਲਈ ਉਹ ਕਿਸਾਨਾਂ ਨਾਲ ਅਜਿਹਾ ਸਲੂਕ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਝੋਨੇ ਦੀ ਅਗੇਤੀ ਖਰੀਦ ਬਾਰੇ ਗੱਲ ਕੀਤੀ ਸੀ।

Railway Tracks ‘ਤੇ ਬੈਠੇ ਕਿਸਾਨਾਂ ‘ਤੇ ਦਰਜ ਹੋਏ ਕੇਸ ਹੋਣਗੇ ਵਾਪਸ : CM Charanjit Singh Channi

0

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੇਲਵੇ ਪਟੜੀਆਂ ‘ਤੇ ਧਰਨੇ ਦੌਰਾਨ ਕਿਸਾਨ ਸੰਗਠਨਾਂ ਦੇ ਮੈਂਬਰਾਂ ਵਿਰੁੱਧ ਆਰਪੀਐਫ ਵੱਲੋਂ ਦਰਜ ਕੀਤੇ ਕੇਸ ਵਾਪਸ ਲੈਣ ਦੇ ਆਦੇਸ਼ ਦਿੱਤੇ ਹਨ।

ਇਸ ਲਈ ਮੁੱਖ ਮੰਤਰੀ ਚੰਨੀ ਨੇ ਆਰਪੀਐਫ ਮੁਖੀ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਰਜਿਸਟਰਡ ਕੇਸਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈਣ ਲਈ ਕਿਹਾ ਹੈ।