Home Blog Page 2368

ਬਾਜਰਾ ਸਰੀਰ ਦੇ ਰੋਗਾਂ ਨਾਲ ਲੜਨ ਦੀ ਦਿੰਦਾ ਹੈ ਤਾਕਤ, ਜਾਣੋ ਕਿਵੇਂ ?

0

ਬਾਜਰਾ ਪੰਜਾਬ, ਹਰਿਆਣਾ, ਰਾਜਸਥਾਨ ਦਾ ਪ੍ਰਮੁੱਖ ਅਨਾਜ ਹੈ। ਬਾਜਰੇ ਦੀ ਰੋਟੀ ਹੋਵੇ ਜਾਂ ਖਿਚੜੀ, ਇਨ੍ਹਾਂ ਵਿੱਚ ਮੌਜੂਦ ਗੁਣਕਾਰੀ ਤੱਤ ਨਾ ਸਿਰਫ਼ ਤੁਹਾਨੂੰ ਸਿਹਤਮੰਦ ਬਣਾਈ ਰੱਖਦੇ ਹਨ ਬਲਕਿ ਸਰਦੀਆਂ ਦੇ ਮੌਸਮ ਵਿੱਚ ਇਹ ਤੁਹਾਡੀ ਇਮਊਨਿਟੀ ਨੂੰ ਵੀ ਵਧਾਉਂਦੇ ਹਨ। ਬਾਜਰੇ ਵਿੱਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਜਿਵੇ ਕਿ ਨਿਆਸਿਨ, ਮੈਗਨੀਸ਼ੀਅਮ, ਫਾਸਫੋਰਸ।

ਨਿਆਸਿਨ ਨਸਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਫਾਸਫੋਰਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ, ਬਾਜਰਾ ਹੱਡੀਆਂ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਖੂਨ ਦੀ ਕਮੀ (ਅਨੀਮਿਆਂ) ਵੀ ਨਹੀਂ ਹੋਣ ਦਿੰਦਾ। ਬਾਜਰੇ ਵਿੱਚ ਇਹ ਤਿੰਨੋ ਹੀ ਵੱਧ ਮਾਤਰਾ ਵਿੱਚ ਪਾਏ ਜਾਂਦੇ ਹਨ। ਬਾਜਰੇ ਦੀ ਵਰਤੋਂ ਨਾਲ ਇਸ ਤਰਾਂ ਦੇ ਪੋਸ਼ਕ ਤੱਤਾਂ ਦੀ ਕਮੀ ਨੂੰ ਅਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬਾਜਰਾ ਲੀਵਰ ਨਾਲ ਸਬੰਧਿਤ ਰੋਗਾਂ ਨੂੰ ਵੀ ਘੱਟ ਕਰਦਾ ਹੈ।

ਬਾਜਰਾ ਗਲੂਟਨ ਮੁਕਤ ਹੁੰਦਾ ਹੈ, ਜਿਹਨਾਂ ਲੋਕਾਂ ਨੂੰ ਗਲੂਟਨ ਤੋਂ ਐਲਰਜੀ ਹੈ ਉਸ ਦੇ ਲਈ ਬਾਜਰਾ ਜ਼ਿਆਦਾ ਫਾਇਦੇਮੰਦ ਹੈ। ਬਾਜਰੇ ਵਿੱਚ ਅਮੀਨੋ ਐਸਿਡ ਹੁੰਦਾ ਹੈ ਜੋ ਕਿ ਅਸਾਨੀ ਨਾਲ ਪਚ ਜਾਂਦਾ ਹੈ। ਜਿਹਨਾਂ ਲੋਕਾਂ ਦਾ ਡਾਈਜੇਸ਼ਨ ਵਿਗੜਿਆ ਹੁੰਦਾ ਹੈ, ਉਹਨਾਂ ਲਈ ਬਾਜਰਾ ਬਹੁਤ ਫਾਇਦੇਮੰਦ ਹੈ। ਅਜਿਹੇ ਲੋਕ ਬਾਜਰੇ ਦੀ ਖਿਚੜੀ ਜਾਂ ਰੋਟੀ ਖਾ ਸਕਦੇ ਹਨ ਇਸ ਨਾਲ ਐਸਿਡ ਬਿਹਤਰ ਤਰੀਕੇ ਨਾਲ ਸਰੀਰ ਵਿੱਚ ਪਚਦਾ ਹੈ। ਬਾਜਰੇ ਦੀ ਰੋਟੀ ਜਾਂ ਖਿਚੜੀ ਦੀ ਵਰਤੋਂ ਨਾਲ ਤੁਸੀਂ ਸਿਹਤਮੰਦ ਮਹਿਸੂਸ ਕਰੋਗੇ। ਬਾਜਰੇ ਨੂੰ ਸਰਦੀਆਂ ਵਿੱਚ ਖਾਣਾ ਜ਼ਿਆਦਾ ਫਾਇਦੇਮੰਦ ਹੈ । ਗਰਮ ਤਸੀਰ ਹੋਣ ਦੇ ਕਾਰਨ ਇਹ ਸਰੀਰ ਨੂੰ ਗਰਮ ਰੱਖਦਾ ਹੈ ।

ਬਾਜਰੇ ਦੀ ਰੋਟੀ ਨੂੰ ਪਾਲਕ ਜਾਂ ਕਿਸੇ ਹੋਰ ਸਬਜ਼ੀ ਦੇ ਨਾਲ ਵੀ ਖਾਧਾ ਜਾ ਸਕਦਾ ਹੈ। ਬਾਜਰੇ ਨੂੰ ਕਿਸੇ ਵੀ ਰੂਪ ਵਿੱਚ ਖਾਧਾ ਜਾ ਸਕਦਾ ਹੈ। ਤੁਸੀਂ ਚਾਹੋ ਤਾਂ ਬਾਜਰੇ ਨੂੰ ਖਿਚੜੀ, ਚਾਟ, ਬਾਜਰੇ ਦੀ ਪੂੜੀ, ਪਕੌੜੇ, ਕਟਲੇਟ, ਸੂਪ, ਵੜਾਂ, ਢੋਕਲਾ, ਚੀਲਾ, ਮਠਰੀ, ਹਲਵਾ, ਚੂਰਮਾ, ਬਾਜਰੇ ਦੇ ਲੱਡੂ ਆਦਿ ਦੇ ਰੂਪ ਵਿੱਚ ਵੀ ਖਾ ਸਕਦੇ ਹੋ। ਬਾਜਰੇ ਦੇ ਵੜੇ ਅਸਾਨੀ ਨਾਲ ਬਣ ਜਾਂਦੇ ਹਨ ਅਤੇ ਖਾਣ ਵਿੱਚ ਵੀ ਸਵਾਦ ਹੁੰਦੇ ਹਨ। ਬਾਜਰੇ ਦੇ ਜ਼ਿਆਦਾ ਹਾਨੀਕਾਰਕ ਪ੍ਰਭਾਵ ਨਹੀਂ ਹਨ? ਫਿਰ ਵੀ ਬਾਜਰੇ ਨੂੰ ਠੀਕ ਤਰੀਕੇ ਨਾਲ ਪਚਾਉਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਜੋ ਕਿ ਹਾਨੀਕਾਰਕ ਹੋ ਸਕਦਾ ਹੈ।

ਬਾਜਰੇ ਵਿੱਚ ਗੋਈਟੈਰੋਗੈਨਿਕ (Goiterogenic) ਪਦਾਰਥ ਦੀ ਛੋਟੀ ਮਾਤਰਾ ਹੁੰਦੀ ਹੈ ਜੋ ਕਿ ਸ਼ਰੀਰ ਵਿੱਚ ਆਇਓਡੀਨ ਅਵਸ਼ੇਸ਼ਨ ਨੂੰ ਰੋਕਦੀ ਹੈ ਜਿਸ ਨਾਲ ਥਾਇਰਡ ਦੀ ਸਮੱਸਿਆ ਹੁੰਦੀ ਹੈ। ਭੋਜਨ ਵਿੱਚ ਗੋਈਟੈਰੋਗੈਨਿਕ ਆਮਤੌਰ ਤੇ ਖਾਣਾ ਪਕਾਉਣ ਨਾਲ ਘੱਟ ਹੁੰਦੇ ਹਨ ਪਰ ਬਾਜਰੇ ਨੂੰ ਪਕਾਉਣ ਜਾਂ ਗਰਮ ਕਰਨ ਨਾਲ ਗੋਈਟੈਰੋਗੈਨਿਕ ਦਾ ਪ੍ਰਭਾਵ ਵੱਧ ਜਾਂਦਾ ਹੈ। ਇਸ ਲਈ ਥਾਇਰਡ ਤੋਂ ਪੀੜਿਤ ਲੋਕ ਬਾਜਰੇ ਦੀ ਵਰਤੋਂ ਨਾ ਕਰਨ।

Festival Sale: Apple ਦੇ ਇਸ iPhone ਨਾਲ ਮਿਲਣਗੇ ਫ੍ਰੀ Air Pods

0

Apple ਨੇ ਹਾਲ ਹੀ ‘ਚ iPhone 13 ਲਾਂਚ ਕੀਤਾ ਹੈ। ਚਾਰ ਆਈਫੋਨਸ – iPhone 13 Mini, iPhone 13, iPhone 13 Pro ਅਤੇ iPhone 13 Pro Max ਸਿਨੇਮੈਟਿਕ ਮੋਡ ਦੇ ਨਾਲ, ਬਿਹਤਰ ਕੈਮਰੇ, ਨੌਚ ਸ਼ੇਪ ਅਤੇ ਨਵੇਂ ਰੰਗਾਂ ਦੇ ਨਾਲ Apple iPhone 13 ਇਸੇ ਸਾਲ 24 ਸਤੰਬਰ, 2021 ਤੋਂ ਰਿਟੇਲ ਅਤੇ ਆਨਲਾਈਨ ਸਟੋਰਾਂ ‘ਤੇ ਉਪਲਬਧ ਹੈ।

ਐਪਲ ਆਪਣੇ ਗਾਹਕਾਂ ਲਈ ਇੱਕ ਨਵਾਂ ਆਫਰ ਲੈ ਕੇ ਆਇਆ ਹੈ। ਐਪਲ ਬੰਪਰ ਦੀਵਾਲੀ ਸੇਲ ਲੈ ਕੇ ਆਇਆ ਹੈ। ਇਸ ਦੌਰਾਨ ਏਅਰਪੌਡਸ ਆਈਫੋਨ ਦੇ ਚੋਣਵੇਂ ਸੈੱਟਾਂ ਦੀ ਖਰੀਦ ‘ਤੇ ਮੁਫਤ ਉਪਲਬਧ ਹੋਣਗੇ। ਐਪਲ ਵਲੋਂ ਲਾਂਚ ਕੀਤੀ ਜਾਣ ਵਾਲੇ ਆਫਰ ‘ਚ ਕੰਪਨੀ iPhone 12 ਜਾਂ iPhone 12 Mini ਦੀ ਖਰੀਦ ‘ਤੇ ਮੁਫਤ AirPods ਦੇਵੇਗੀ। Cupertino ਤਕਨੀਕੀ ਦਿੱਗਜ ਨੇ ਆਪਣੀ ਵੈਬਸਾਈਟ ‘ਤੇ ਇੱਕ ਛੋਟੀ ਜਿਹੀ ਪੋਸਟ ਅਤੇ ਇੱਕ ਟਵੀਟ ਰਾਹੀਂ ਇਸ ਆਫਰ ਦਾ ਖੁਲਾਸਾ ਕੀਤਾ ਹੈ। ਇਹ ਆਫਰ ਆਈਫੋਨ 12 ਅਤੇ ਆਈਫੋਨ 12 ਮਿੰਨੀ ਦੇ ਨਾਲ 14,900 ਰੁਪਏ ਦੇ ਏਅਰਪੌਡਸ ਫਰੀ ਦੇ ਰਹੀ ਹੈ।

Apple ਆਈਫੋਨ 12 ਜਾਂ ਆਈਫੋਨ 12 ਮਿਨੀ ਦੀ ਖਰੀਦ ‘ਤੇ ਮੁਫਤ ਏਅਰਪੌਡਸ ਦਾ ਆਫਰ ਦੇ ਰਿਹਾ ਹੈ। ਇਹ ਆਫਰ 7 ਅਕਤੂਬਰ, 2021 ਤੋਂ ਲਾਈਵ ਹੋਵੇਗਾ। ਇਸ ਲਈ, ਜਿਹੜੇ ਲੋਕ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਈਫੋਨ 12 ਜਾਂ ਆਈਫੋਨ 12 ਮਿੰਨੀ ਖਰੀਦਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸੇਲ ਸ਼ੁਰੂ ਹੁੰਦੇ ਹੀ ਆਪਣੇ ਫੋਨ ਆਰਡਰ ਕਰਨੇ ਪੈਣਗੇ।

ਆਫਰ ਵਿੱਚ ਸ਼ਾਮਲ ਏਅਰਪੌਡਸ ‘ਚ ਵਾਇਰਲੈਸ ਚਾਰਜਿੰਗ ਕੇਸ ਵਾਲੇ ਏਅਰਪੌਡਸ ਸ਼ਾਮਲ ਹਨ। ਐਪਲ ਦਾ ਇਹ ਵੀ ਕਹਿਣਾ ਹੈ ਕਿ ਯੂਜ਼ਰਸ ਆਪਣੇ ਪੁਰਾਣੇ ਸਮਾਰਟਫੋਨਸ ਨੂੰ ਵਾਧੂ ਛੋਟਾਂ ਦੇ ਨਾਲ ਐਕਸਚੇਂਜ ਕਰ ਸਕਦੇ ਹਨ। ਇਸ ਆਫਰ ਦਾ ਲਾਭ ਲੈਣ ਲਈ ਗਾਹਕਾਂ ਨੂੰ ਆਪਣੀ ਕਾਰਟ ਵਿੱਚ ਇੱਕ ਨਵਾਂ ਆਈਫੋਨ ਰੱਖਣ ਦੀ ਜ਼ਰੂਰਤ ਹੈ ਅਤੇ ਫਿਰ ਏਅਰਪੌਡਸ ਨੂੰ ਇੱਕ ਵਾਇਰਲੈੱਸ ਚਾਰਜਿੰਗ ਕੇਸ ਨਾਲ ਮੁਫਤ ਵਿੱਚ ਐਡ ਕਰਨਾ ਪਵੇਗਾ।

ਆਈਫੋਨ 13 ਮਿੰਨੀ ਦੇ ਬੇਸ ਵੇਰੀਐਂਟ ਦੀ ਵਿਕਰੀ ਕੀਮਤ 69,990 ਰੁਪਏ ਹੈ। ਆਈਫੋਨ ਐਕਸਆਰ ‘ਤੇ ਐਚਡੀਐਫਸੀ ਬੈਂਕ ਕਾਰਡ ਕੈਸ਼ਬੈਕ ਅਤੇ ਵਪਾਰਕ ਪੇਸ਼ਕਸ਼ਾਂ ਦਾ ਲਾਭ ਲੈਣ ਤੋਂ ਬਾਅਦ ਗਾਹਕ ਕੁੱਲ 24,000 ਰੁਪਏ (ਕੈਸ਼ਬੈਕ + ਐਕਸਚੇਂਜ) ਛੋਟ ਹਾਸਲ ਕਰ ਸਕਦੇ ਹਨ। ਜੋ ਕਿ ਆਈਫੋਨ 13 ਮਿੰਨੀ ਦੀ ਪ੍ਰਭਾਵੀ ਕੀਮਤ ਨੂੰ ਘਟਾ ਕੇ 45,990 ਰੁਪਏ ਕਰ ਦੇਵੇਗਾ।

 

Big Breaking : UP ਸਰਕਾਰ ਨੇ CM Channi ਦੀ ਮੰਗ ਕੀਤੀ ਖਾਰਿਜ, Lakhimpur ਆਉਣ ਦੀ ਨਹੀਂ ਦਿੱਤੀ ਇਜਾਜ਼ਤ

0

ਚੰਡੀਗੜ੍ਹ : ਲਖੀਮਪੁਰ ਹਿੰਸਾ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਨਾਲ – ਨਾਲ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਦਰਅਸਲ, ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ ਲਖੀਮਪੁਰ ਜਾਣ ਦੀ ਅਪੀਲ ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਠੁਕਰਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ‘ਚ ਧਾਰਾ 144 ਲਾਗੂ ਹੈ, ਇਸ ਲਈ ਪੰਜਾਬ ਦੇ ਕਿਸੇ ਵਿਅਕਤੀ ਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਹੈ।

ਦੱਸ ਦਈਏ ਕਿ, ਲਖੀਮਪੁਰ ਖੀਰੀ ਦੇ ਟਿਕੁਨੀਆ ਇਲਾਕੇ ‘ਚ ਐਤਵਾਰ ਨੂੰ ਹਿੰਸਕ ਝੜਪ ਹੋ ਗਈ ਸੀ, ਜਿਸ ਵਿੱਚ 4 ਕਿਸਾਨ ਮਾਰੇ ਗਏ। ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਨੇ ਉਨ੍ਹਾਂ ਕਿਸਾਨਾਂ ‘ਤੇ ਕਾਰ ਚੜ੍ਹਾਈ ਸੀ। ਇਸ ਤੋਂ ਬਾਅਦ ਮਾਹੌਲ ਖ਼ਰਾਬ ਹੋਇਆ ਅਤੇ 4 ਬੀਜੇਪੀ ਕਰਮਚਾਰੀ ਵੀ ਮਾਰੇ ਗਏ। ਹਿੰਸੇ ਤੋਂ ਬਾਅਦ ਪੂਰਾ ਯੂਪੀ ਰਾਜਨੀਤਕ ਅਖਾੜਾ ਬਣਿਆ ਹੋਇਆ ਹੈ।

ਰਾਜਭਵਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

0

ਚੰਡੀਗੜ੍ਹ : ਰਾਜਭਵਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ ਲੈ ਲਿਆ ਹੈ।

 

ਲਖੀਮਪੁਰ ਹਿੰਸਾ ‘ਤੇ ਬੋਲੇ ਭਗਵੰਤ ਮਾਨ, ਕਿਹਾ- ਕਿਸਾਨਾਂ ‘ਤੇ ਅੱਤਿਆਚਾਰ ਦੀਆਂ ਸਾਰੀਆਂ ਹੱਦਾਂ ਹੋਈਆਂ ਪਾਰ

0

ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਯੂਪੀ ਸਰਕਾਰ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਨੇ ਅਪਰਾਧਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਇਨ੍ਹਾਂ ਹਾਕਮ ਲੋਕਾਂ ਨੇ ਆਮ ਲੋਕਾਂ ਨੂੰ ਕੀੜੇ- ਮਕੌੜੇ ਸਮਝ ਰੱਖਿਆ ਹੈ। ਪਹਿਲਾਂ ਸਰਕਾਰ ਨੇ ਦਿੱਲੀ ਨੂੰ ਜਾਣ ਵਾਲੀਆਂ ਸੜਕਾਂ ਨੂੰ ਤੋੜਿਆ, ਸੜਕਾਂ ‘ਤੇ ਕਿੱਲ੍ਹ ਲਗਾਏ ਅਤੇ ਹੁਣ ਆਪਣੀਆਂ ਗੱਡੀਆਂ ਨਾਲ ਕਿਸਾਨਾਂ ਨੂੰ ਕੁਚਲ ਰਹੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਲਖੀਮਪੁਰ ਦਾ ਸਾਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ।

ਇੰਟਰਨੈਟ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਪਰਿਵਾਰ ਨੂੰ ਮ੍ਰਿਤਕਾਂ ਨੂੰ ਮਿਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀ ਹੈ। ਸਰਕਾਰ ਨੇ ਅਪਰਾਧਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਕਿਸਾਨਾਂ ਨੂੰ ਕੁਚਲਿਆ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਹੈ। ਦੋਸ਼ੀਆਂ ਖਿਲਾਫ ਧਾਰਾ 302 ਦੇ ਤਹਿਤ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਅਤੇ ਪੀਪੀਸੀਸੀ ਪ੍ਰਧਾਨ ਨੂੰ ਲਖੀਮਪੁਰ ਖੀਰੀ ਜਾਣ ਦੀ ਅਪੀਲ

0

ਕਿਹਾ, ਕਿਸਾਨ ਵੀਰਾਂ ਦੇ ਹੋਏ ਕਤਲਾਂ ਖਿਲਾਫ ਅਵਾਜ ਬੁਲੰਦ ਕਰਨ ਲਈ ਪੰਜਾਬ ਦੀਆਂ ਪਾਰਟੀਆਂ ਕਿਸਾਨਾਂ ਦੇ ਨਾਲ ਖੜ੍ਹਨ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸੂਬਾ ਕਾਂਗਰਸ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਉਹ ਲਖਮੀਰਪੁਰ ਖੀਰੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੋਏ ਕਤਲਾਂ ਖਿਲਾਫ ਅਵਾਜ ਬੁਲੰਦ ਕਰਨ ਲਈ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਨੂੰ ਨਾਲ ਲੈ ਕੇ ਲਖਮੀਰ ਖੀਰੀ ਜਾਣ। ਨਾਲ ਹੀ ਉਨ੍ਹਾਂ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਔਖੇ ਸਮੇਂ ਵਿਚ ਸੰਯਮ ਬਣਾਏ ਰੱਖਣ ਕਿਉਂਕਿ ਭਾਜਪਾ ਸਰਕਾਰ ਅੰਦੋਲਣ ਨੂੰ ਅਸਫਲ ਕਰਨ ਲਈ ਭੜਕਾਹਟ ਪੈਦਾ ਕਰ ਰਹੀ ਹੈ। ਸ੍ਰੀ ਜਾਖੜ ਨੇ ਕਿਹਾ ਕਿ ਇਹ ਵੇਲਾ ਸਾਰੇ ਸਿਆਸੀ ਵਖਰੇਵੇਂ ਭੁਲਾ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਖੜਨ ਦਾ ਹੈ ਤਾਂ ਜ਼ੋ ਭਾਜਪਾ ਸਰਕਾਰ ਦੀਆਂ ਜਾਲਮਾਨਾ ਕਾਰਵਾਈਆਂ ਨੂੰ ਰੋਕਿਆ ਜਾ ਸਕੇ।ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਹੀ ਸੀ ਜਿੱਥੋਂ ਦੇ ਲੋਕਾਂ ਨੇ ਕੇਂਦਰ ਸਰਕਾਰ ਦੁਆਰਾ ਲਿਆਂਦੇ ਕਾਲੇ ਕਾਨੂੰਨਾਂ ਖਿਲਾਫ ਸਭ ਤੋਂ ਪਹਿਲਾਂ ਅਵਾਜ ਬੁਲੰਦ ਕੀਤੀ ਸੀ। ਇਸ ਲਈ ਹੁਣ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਕਿਸਾਨਾਂ ਦਾ ਡੱਟ ਕੇ ਸਾਥ ਦਈਏ।

ਸ੍ਰੀ ਜਾਖੜ ਨੇ ਕਿਹਾ ਕਿ ਬੇਸ਼ਕ ਸਾਡੀ ਕੇਂਦਰੀ ਲੀਡਰਸਿ਼ਪ ਲਖਮੀਰਪੁਰ ਖੀਰੀ ਜਾ ਰਹੀ ਹੈ ਪਰ ਪੰਜਾਬ ਦੀ ਲੀਡਰਸਿ਼ਪ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਨਾਲ ਲੈਕੇ ਕਿਸਾਨਾਂ ਨਾਲ ਖੜੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੈਂਕੜੇ ਕਿਸਾਨ ਇਸ ਅੰਦੋਲਣ ਦੌਰਾਨ ਆਪਣੀ ਸ਼ਹਾਦਤ ਦੇ ਚੁੱਕੇ ਹਨ ਪਰ ਭਾਜਪਾ ਸਰਕਾਰ ਪੂਰੀ ਤਰਾਂ ਨਾਲ ਪੂੰਜੀਪਤੀਆਂ ਦੇ ਹੱਥਾਂ ਵਿਚ ਖੇਡ ਰਹੀ ਹੈ। ਉਨ੍ਹਾਂ ਨੇ ਲਖੀਮਪੁਰ ਦੀ ਘਟਨਾ ਦੇ ਸੱਚ ਤੇ ਪਰਦਾ ਪਾਉਣ ਲਈ ਭਾਜਪਾ ਸਰਕਾਰ ਵੱਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਉਥੇ ਨਾ ਜਾਣ ਲਈ ਵਰਤੇ ਜਾ ਰਹੇ ਹੱਥਕੰਢਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਲੋਕਤੰਤਰ ਵਿਚ ਹਰ ਇਕ ਨੂੰ ਆਪਣਾ ਵਿਰੋਧ ਦਰਜ ਕਰਵਾਉਣ ਦਾ ਅਧਿਕਾਰ ਹੈ। ਸ੍ਰੀ ਜਾਖੜ ਨੇ ਕਿਹਾ ਕਿ ਲਖੀਮਪੁਰ ਵਿਚ ਜਿਸ ਤਰਾਂ ਭਾਜਪਾ ਦੇ ਆਗੂਆਂ ਨੇ ਕਿਸਾਨਾਂ ਤੇ ਵਾਹਨ ਚੜਾ ਕੇ ਉਨ੍ਹਾਂ ਨੂੰ ਮਾਰਨ ਦਾ ਕੁਕਰਮ ਕੀਤਾ ਹੈ ਇਸ ਘਟਨਾ ਨੇ ਪੂਰੇ ਦੇਸ਼ ਨੂੰ ਸੋ਼ਕ ਵਿਚ ਪਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਨੇ ਭਾਜਪਾ ਦੇ ਸਾ਼ਸਨ ਦੇ ਅੰਤ ਦੀ ਨੀਂਹ ਰੱਖ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੱਲ ਹਰਿਆਣਾ ਦੇ ਮੁੱਖ ਮੰਤਰੀ ਨੇ ਉਕਸਾਵੇ ਵਾਲਾ ਬਿਆਨ ਦੇ ਕੇ ਭਾਜਪਾ ਦੀ ਕਿਸਾਨਾਂ ਪ੍ਰਤੀ ਨੀਤੀ ਸਪੱਸ਼ਟ ਕਰ ਦਿੱਤੀ ਸੀ।

ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਕਾਰਪੋਰੇਟਾਂ ਦੀ ਬੰਧਕ ਬਣ ਕੇ ਕੰਮ ਕਰ ਰਹੀ ਹੈ ਅਤੇ ਆਪਣੇ ਅਵਾਮ ਦੀ ਗੱਲ ਨਾ ਸੁਣ ਕੇ ਕੇਵਲ ਪੂੰਜੀਪਤੀਆਂ ਦੇ ਹਿੱਤ ਪੂਰ ਰਹੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੰਗਾ ਹੋਵੇ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਜਪਾ ਕਿਸਾਨਾਂ ਦੀ ਮੰਗ ਮੰਨ ਕੇ ਤਿੰਨੋ ਕਾਲੇ ਕਾਨੂੰਨ ਰੱਦ ਕਰ ਦੇਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਲਈ ਹੁੰਦੀ ਹੈ ਇਸ ਲਈ ਕੇਂਦਰ ਸਰਕਾਰ ਨੂੰ ਲੋਕਾਂ ਦੀ ਅਵਾਜ ਸੁਣਨੀ ਚਾਹੀਦੀ ਹੈ। ਸ੍ਰੀ ਜਾਖੜ ਨੇ ਕਿਹਾ ਕਿ ਬੇਸ਼ਕ ਸਾਡੀ ਕੇਂਦਰੀ ਲੀਡਰਸਿ਼ਪ ਲਖਮੀਰਪੁਰ ਖੇੜੀ ਜਾ ਰਹੀ ਹੈ ਪਰ ਪੰਜਾਬ ਦੀ ਲੀਡਰਸਿ਼ਪ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਨਾਲ ਲੈਕੇ ਕਿਸਾਨਾਂ ਨਾਲ ਖੜੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੈਂਕੜੇ ਕਿਸਾਨ ਇਸ ਅੰਦੋਲਣ ਦੌਰਾਨ ਆਪਣੀ ਸ਼ਹਾਦਤ ਦੇ ਚੁੱਕੇ ਹਨ ਪਰ ਭਾਜਪਾ ਸਰਕਾਰ ਪੂਰੀ ਤਰਾਂ ਨਾਲ ਪੂੰਜੀਪਤੀਆਂ ਦੇ ਹੱਥਾਂ ਵਿਚ ਖੇਡ ਰਹੀ ਹੈ। ਉਨ੍ਹਾਂ ਨੇ ਲਖੀਮਪੁਰ ਦੀ ਘਟਨਾ ਦੇ ਸੱਚ ਤੇ ਪਰਦਾ ਪਾਉਣ ਲਈ ਭਾਜਪਾ ਸਰਕਾਰ ਵੱਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਉਥੇ ਨਾ ਜਾਣ ਲਈ ਵਰਤੇ ਜਾ ਰਹੇ ਹੱਥਕੰਢਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਲੋਕਤੰਤਰ ਵਿਚ ਹਰ ਇਕ ਨੂੰ ਆਪਣਾ ਵਿਰੋਧ ਦਰਜ ਕਰਵਾਉਣ ਦਾ ਅਧਿਕਾਰ ਹੈ।

ਸ੍ਰੀ ਜਾਖੜ ਨੈ ਕਿਹਾ ਕਿ ਲਖੀਮਪੁਰ ਵਿਚ ਜਿਸ ਤਰਾਂ ਭਾਜਪਾ ਦੇ ਆਗੂਆਂ ਨੇ ਕਿਸਾਨਾਂ ਤੇ ਵਾਹਨ ਚੜਾ ਕੇ ਉਨ੍ਹਾਂ ਨੂੰ ਮਾਰਨ ਦਾ ਕੁਕਰਮ ਕੀਤਾ ਹੈ ਇਸ ਘਟਨਾ ਨੇ ਪੂਰੇ ਦੇਸ਼ ਨੂੰ ਸੋ਼ਕ ਵਿਚ ਪਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਨੇ ਭਾਜਪਾ ਦੇ ਸਾ਼ਸਨ ਦੇ ਅੰਤ ਦੀ ਨੀਂਹ ਰੱਖ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੱਲ ਹਰਿਆਣਾ ਦੇ ਮੁੱਖ ਮੰਤਰੀ ਨੇ ਉਕਸਾਵੇ ਵਾਲਾ ਬਿਆਨ ਦੇ ਕੇ ਭਾਜਪਾ ਦੀ ਕਿਸਾਨਾਂ ਪ੍ਰਤੀ ਨੀਤੀ ਸਪੱਸ਼ਟ ਕਰ ਦਿੱਤੀ ਸੀ। ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਕਾਰਪੋਰੇਟਾਂ ਦੀ ਬੰਧਕ ਬਣ ਕੇ ਕੰਮ ਕਰ ਰਹੀ ਹੈ ਅਤੇ ਆਪਣੇ ਅਵਾਮ ਦੀ ਗੱਲ ਨਾ ਸੁਣ ਕੇ ਕੇਵਲ ਪੂੰਜੀਪਤੀਆਂ ਦੇ ਹਿੱਤ ਪੂਰ ਰਹੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੰਗਾ ਹੋਵੇ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਜਪਾ ਕਿਸਾਨਾਂ ਦੀ ਮੰਗ ਮੰਨ ਕੇ ਤਿੰਨੋ ਕਾਲੇ ਕਾਨੂੰਨ ਰੱਦ ਕਰ ਦੇਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਲਈ ਹੁੰਦੀ ਹੈ ਇਸ ਲਈ ਕੇਂਦਰ ਸਰਕਾਰ ਨੂੰ ਲੋਕਾਂ ਦੀ ਅਵਾਜ ਸੁਣਨੀ ਚਾਹੀਦੀ ਹੈ।

ਵੱਡੀ ਖ਼ਬਰ : ਪੰਜਾਬ ਕਾਂਗਰਸ ਦੇ ਕਈ ਵਿਧਾਇਕਾਂ ਨੇ ਨਵਜੋਤ ਸਿੱਧੂ ਦੀ ਪ੍ਰਧਾਨਤਾ ‘ਚ ਕੀਤਾ ਪ੍ਰਦਰਸ਼ਨ

0

ਵੱਡੀ ਖ਼ਬਰ : ਪੰਜਾਬ ਕਾਂਗਰਸ ਦੇ ਕਈ ਵਿਧਾਇਕਾਂ ਨੇ ਨਵਜੋਤ ਸਿੱਧੂ ਦੀ ਪ੍ਰਧਾਨਤਾ ‘ਚ ਕੀਤਾ ਪ੍ਰਦਰਸ਼ਨ

Priyanka Gandhi ਦੀ ਗ੍ਰਿਫਤਾਰੀ ‘ਤੇ ਭੁੱਖ ਹੜਤਾਲ ‘ਤੇ ਬੈਠੇ ਸਮਰਥਕ

0

ਉੱਤਰ ਪ੍ਰਦੇਸ਼ ਵਿੱਚ ਲਖੀਮਪੁਰ ਖੀਰੀ ਹਾਦਸੇ ਤੋਂ ਬਾਅਦ ਪ੍ਰਿਯੰਕਾ ਗਾਂਧੀ ਅਤੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਵਿਰੋਧ ਵਿੱਚ ਬਾਹਰ ਆਏ। ਇਸ ਦੌਰਾਨ ਪ੍ਰਿਯੰਕਾ ਗਾਂਧੀ ਅਤੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੂੰ ਯੂਪੀ ਪੁਲਿਸ ਨੇ ਰੋਕਿਆ ਅਤੇ ਵਿਰੋਧ ਕੀਤਾ।

ਦਰਅਸਲ, ਸੋਮਵਾਰ ਸਵੇਰੇ ਕਰੀਬ 5.30 ਵਜੇ ਪੁਲਿਸ ਨੇ ਉਸਨੂੰ ਸੀਤਾਪੁਰ ਵਿੱਚ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਪ੍ਰਿਯੰਕਾ ਗਾਂਧੀ ਅਤੇ ਪੁਲਿਸ ਕਰਮਚਾਰੀਆਂ ਵਿਚਾਲੇ ਕਾਫੀ ਵਿਵਾਦ ਹੋਇਆ। ਇਸ ਝਗੜੇ ਦੇ ਦੌਰਾਨ, ਪ੍ਰਿਯੰਕਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਾਰੇ ਕਨੂੰਨਾਂ ਨੂੰ ਜਾਣਦੀ ਹੈ ਅਤੇ ਪੁਲਿਸ ਉਸਨੂੰ ਬਿਨਾਂ ਵਾਰੰਟ ਦੇ ਨਹੀਂ ਫੜ ਸਕਦੀ। ਫਿਲਹਾਲ ਪੁਲਿਸ ਕਰਮਚਾਰੀ ਪ੍ਰਿਯੰਕਾ ਨੂੰ ਦੂਜੀ ਬਟਾਲੀਅਨ Guest house ਲੈ ਗਏ ਹਨ।

ਇਸ ਦੇ ਨਾਲ ਹੀ ਪ੍ਰਿਯੰਕਾ ਦੀ ਗ੍ਰਿਫਤਾਰੀ ਤੋਂ ਬਾਅਦ ਉਸਦੇ ਸਮਰਥਕਾਂ ਵੱਲੋਂ ਸਖਤ  ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਯੂਪੀ ਕਾਂਗਰਸ ਦੇ ਟਵਿੱਟਰ ਹੈਂਡਲ ‘ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਦੇ ਸਮਰਥਕ ਗੁੱਸੇ ਵਿੱਚ ਦਿਖਾਈ ਦੇ ਰਹੇ ਹਨ। ਟਵਿੱਟਰ ‘ਤੇ ਵੀਡੀਓ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ – ਕਾਂਗਰਸ ਦੀ ਜਨਰਲ ਸਕੱਤਰ ਸ੍ਰੀਮਤੀ ਪ੍ਰਿਯੰਕਾ ਗਾਂਧੀ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਭੁੱਖ ਹੜਤਾਲ ‘ਤੇ ਹਨ।

 

ਲਖੀਮਪੁਰ ਹਿੰਸਾ: ਕੱਲ੍ਹ ਅਕਾਲੀ ਦਲ ਨੇ ਬੁਲਾਈ ਕੋਰ ਕਮੇਟੀ ਦੀ ਬੈਠਕ

0

ਉੱਤਰ ਪ੍ਰਦੇਸ਼ ਦੇ ਨਾਲ -ਨਾਲ ਲਖੀਮਪੁਰ ਹਿੰਸਾ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਇਸ ਦੇ ਨਾਲ ਹੀ ਲਖੀਮਪੁਰ ਖੇੜੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਭਲਕੇ ਦੁਪਹਿਰ 12 ਵਜੇ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਬੁਲਾਈ ਹੈ।

ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਆਪਣੇ ਜਲੰਧਰ ਦੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਹਨ। ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਡਾ: ਦਲਜੀਤ ਚੀਮਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਐਤਵਾਰ ਨੂੰ ਲਖੀਮਪੁਰ ਖੇੜੀ ਦੇ ਟਿਕੁਨੀਆ ਇਲਾਕੇ ਵਿੱਚ ਹਿੰਸਕ ਝੜਪ ਹੋਈ ਸੀ, ਜਿਸ ਵਿੱਚ 4 ਕਿਸਾਨ ਮਾਰੇ ਗਏ ਸਨ। ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਨੇ ਉਨ੍ਹਾਂ ਕਿਸਾਨਾਂ ‘ਤੇ ਕਾਰ ਚੜ੍ਹਾਈ ਸੀ। ਇਸ ਤੋਂ ਬਾਅਦ ਮਾਹੌਲ ਵਿਗੜ ਗਿਆ ਅਤੇ 4 ਭਾਜਪਾ ਵਰਕਰ ਵੀ ਮਾਰੇ ਗਏ। ਹਿੰਸਾ ਤੋਂ ਬਾਅਦ, ਪੂਰਾ ਯੂਪੀ ਇੱਕ ਰਾਜਨੀਤਿਕ ਅਖਾੜਾ ਬਣਿਆ ਹੋਇਆ ਹੈ।

ਲਖੀਮਪੁਰ ਜਾਣ ਦੀ ਤਿਆਰੀ ‘ਚ CM ਚੰਨੀ, UP ਸਰਕਾਰ ਤੋਂ ਮੰਗੀ ਹੈਲੀਕਾਪਟਰ ਉਤਾਰਨ ਦੀ ਆਗਿਆ

0

ਚੰਡੀਗੜ੍ਹ : ਲਖੀਮਪੁਰ ਹਿੰਸਾ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਨਾਲ – ਨਾਲ ਪੰਜਾਬ ਦੀ ਸਿਆਸਤ ਵੀ ਗਰਮਾਈ ਹੋਈ ਹੈ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੀੜਿਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਲਈ ਲਖੀਮਪੁਰ ਜਾਣ ਦੀ ਤਿਆਰੀ ਕਰ ਰਹੇ ਹਨ, ਜਿਸ ਦੇ ਲਈ ਉਨ੍ਹਾਂ ਨੇ ਯੂਪੀ ਸਰਕਾਰ ਤੋਂ ਹੈਲੀਕਾਪਟਰ ਉਤਾਰਨ ਦੀ ਆਗਿਆ ਮੰਗੀ ਹੈ। ਦਰਅਸਲ ਪੰਜਾਬ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਕਿ ਮੁੱਖਮੰਤਰੀ ਚੰਨੀ ਲਖੀਮਪੁਰ ਖੀਰੀ ਦਾ ਦੌਰਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਲੈਂਡਿੰਗ ਦੀ ਆਗਿਆ ਮੰਗੀ ਹੈ।

ਦੱਸ ਦਈਏ ਕਿ, ਲਖੀਮਪੁਰ ਖੀਰੀ ਦੇ ਟਿਕੁਨੀਆ ਇਲਾਕੇ ਵਿੱਚ ਐਤਵਾਰ ਨੂੰ ਹਿੰਸਕ ਝੜਪ ਹੋ ਗਈ ਸੀ, ਜਿਸ ਵਿੱਚ 4 ਕਿਸਾਨ ਮਾਰੇ ਗਏ। ਇਲਜ਼ਾਮ ਹੈ ਕਿ ਕੇਂਦਰੀ ਗ੍ਰਹਿ ਰਾਜਮੰਤਰੀ ਅਜੈ ਮਿਸ਼ਰਾ ਦੇ ਬੇਟੇ ਨੇ ਉਨ੍ਹਾਂ ਕਿਸਾਨਾਂ ‘ਤੇ ਕਾਰ ਚੜ੍ਹਾਈ ਸੀ। ਇਸ ਤੋਂ ਬਾਅਦ ਮਾਹੌਲ ਵਿਗੜ ਗਿਆ ਅਤੇ 4 ਭਾਜਪਾ ਵਰਕਰ ਵੀ ਮਾਰੇ ਗਏ। ਹਿੰਸਾ ਤੋਂ ਬਾਅਦ, ਪੂਰਾ ਯੂਪੀ ਰਾਜਨੀਤਕ ਅਖਾੜਾ ਬਣਿਆ ਹੋਇਆ ਹੈ।