Home Blog Page 2359

ਕਾਂਗਰਸ ਸਰਕਾਰ ਸੂਬੇ ਦੇ ਸਰਪੰਚਾਂ- ਪੰਚਾਂ ਨੂੰ ਨਾ ਹੀ ਮਾਣ ਦੇ ਰਹੀ ਹੈ ਅਤੇ ਨਾ ਹੀ ਮਾਣ ਭੱਤਾ : ਭਗਵੰਤ ਮਾਨ

0

ਸਰਪੰਚ ਨੂੰ ਘੱਟੋ -ਘੱਟ 25 ਹਜ਼ਾਰ ਰੁਪਏ ਅਤੇ ਹਰੇਕ ਪੰਚ ਨੂੰ ਘੱਟੋ- ਘੱਟ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਵੇ ਸਰਕਾਰ

ਚੁਣੇ ਹੋਏ ਨੁਮਾਇੰਦਿਆਂ ਦੀ ਬੇਇਜਤੀ ਹੈ ਮਾਨ ਭੱਤਾ ਨਾ ਮਿਲਣਾ

ਚੰਡੀਗੜ੍ਹ : ‘ਪੰਜਾਬ ਦੀ ਕਾਂਗਰਸ ਸਰਕਾਰ ਸੂਬੇ ਦੇ ਸਰਪੰਚਾਂ- ਪੰਚਾਂ ਨੂੰ ਨਾ ਹੀ ਮਾਣ ਦੇ ਰਹੀ ਹੈ ਅਤੇ ਨਾ ਹੀ ਮਾਣ ਭੱਤਾ ਦੇ ਰਹੀ ਹੈ, ਜਦੋਂ ਕਿ ਸਰਕਾਰ ਆਪਣੇ ਮੰਤਰੀਆਂ- ਸੰਤਰੀਆਂ ਨੂੰ ਨਵੀਆਂ ਕਾਰਾਂ ਅਤੇ ਹੋਰ ਭੱਤੇ ਦੇ ਕੇ ਸਰਕਾਰੀ ਖ਼ਜ਼ਾਨੇ ‘ਤੇ ਮਣਾਮੂੰਹੀਂ ਬੋਝ ਪਾ ਰਹੀ ਹੈ।’ ਇਹ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੰਗ ਕੀਤੀ ਕਿ ਚੰਨੀ ਸਰਕਾਰ ਬਿਨਾਂ ਦੇਰੀ ਹਰੇਕ ਸਰਪੰਚ ਨੂੰ ਘੱਟੋ-ਘੱਟ 25 ਹਜ਼ਾਰ ਰੁਪਏ ਅਤੇ ਹਰੇਕ ਪੰਚ ਨੂੰ ਘੱਟੋ- ਘੱਟ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦੇਵੇ।

ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ, ”ਮਹਾਤਮਾ ਗਾਂਧੀ ਦੇ ਸਿਧਾਂਤਾਂ ਦਾ ਢੰਢੋਰਾ ਪਿੱਟਣ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਨੇੇ ਸਰਪੰਚਾਂ ਅਤੇ ਪੰਚਾਂ ਨੂੰ ਉਚਿਤ ਮਾਣ ਭੱਤਾ ਨਹੀਂ ਦਿੱਤਾ, ਜਦੋਂ ਕਿ ਮਹਾਤਮਾ ਗਾਂਧੀ ਆਖਦੇ ਸੀ ਕਿ ਹਰੇਕ ਪਿੰਡ ਵਾਸੀ ਨੂੰ ਵੱਧ ਤੋਂ ਵੱਧ ਆਮਦਨ ਅਤੇ ਰੋਜ਼ਗਾਰ ਦਿੱਤਾ ਜਾਵੇ।” ਮਾਨ ਨੇ ਕਿਹਾ ਪੰਜਾਬ ਸਰਕਾਰ ਸੂਬੇ ਦੇ ਸਰਪੰਚਾਂ ਨੂੰ 1200 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇ ਰਹੀ ਹੈ, ਪਰ ਇਹ ਨਿਗੂਣਾ ਭੱਤਾ ਵੀ ਸਰਪੰਚਾਂ ਨੂੰ ਪਿੱਛਲੇ ਤਿੰਨ ਸਾਲਾਂ ਤੋਂ ਪ੍ਰਾਪਤ ਨਹੀਂ ਹੋਇਆ। ਜਦੋਂ ਕਿ ਸਰਕਾਰ ਪਿੰਡਾਂ ਦੇ ਪੰਚਾਂ ਨੂੰ ਸਰਕਾਰ ਇੱਕ ਧੇਲਾ ਵੀ ਨਹੀਂ ਦਿੰਦੀ। ਦੂਜੇ ਪਾਸੇ ਨਗਰ ਕੌਸਲਾਂ ਅਤੇ ਨਗਰ ਨਿਗਮਾਂ (ਮਿਊਂਸਪੀਪਲ ਕਾਰਪੋਰੇਸ਼ਨਜ਼) ਦੇ ਮੁਖੀਆਂ ਅਤੇ ਮੈਂਬਰਾਂ ਪ੍ਰਤੀ ਮਹੀਨਾ ਮਾਣਭੱਤਾ, ਮੀਟਿੰਗਾਂ ਵਿੱਚ ਜਾਣ ਦਾ ਭੱਤਾ ਅਤੇ ਮੋਬਾਇਲ ਖਰਚੇ ਵੀ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ। ਉਨਾਂ ਸਵਾਲ ਕੀਤਾ, ”ਕੀ ਚੰਨੀ ਸਰਕਾਰ ਸਰਪੰਚਾਂ ਅਤੇ ਪੰਚਾਂ ਨੂੰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਹੀਂ ਮੰਨਦੀ? ਕਾਂਗਰਸ ਸਰਕਾਰ ਮੰਤਰੀਆਂ, ਵਿਧਾਇਕਾਂ, ਮੇਅਰਾਂ ਅਤੇ ਕੌਸਲਰਾਂ ਦੀ ਤਰਾਂ ਸਰਪੰਚਾਂ -ਪੰਚਾਂ ਨੂੰ ਉਚਿਤ ਭੱਤਾ ਕਿਉਂ ਨਹੀਂ ਦਿੰਦੀ?”

ਸੰਸਦ ਮੈਂਬਰ ਨੇ ਕਿਹਾ ਕਿ ਚੰਨੀ ਸਰਕਾਰ ਨੇ ਸੂਬੇ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਨਵੀਆਂ ਲਗਜ਼ਰੀ ਕਾਰਾਂ, ਤਨਖਾਹਾਂ ਦੇ ਗੱਫ਼ਿਆਂ ਅਤੇ ਹੋਰ ਭੱਤਿਆਂ ਲਈ ਸਰਕਾਰੀ ਖ਼ਜ਼ਾਨੇ ਦੇ ਬੂਹੇ ਖੋਲ ਰੱਖੇ ਹਨ, ਪਰ ਸਰਪੰਚਾਂ ਨੂੰ ਨਿਗੂਣਾ ਜਿਹਾ ਮਾਣਭੱਤਾ ਦੇਣ ਵੇਲੇ ਖ਼ਜ਼ਾਨਾ ਖਾਲੀ ਹੋ ਜਾਂਦਾ ਹੈ। ਉਨਾਂ ਕਿਹਾ ਕਿ ਚੰਨੀ ਸਰਕਾਰ ਪੰਜਾਬ ਦੀ ਖ਼ਜ਼ਾਨੇ ਦੀ ਲੁੱਟ ਨੂੰ ਤੁਰੰਤ ਬੰਦ ਕਰੇ ਅਤੇ ਪਿੰਡਾਂ ਦੇ ਵਿਕਾਸ ਸਮੇਤ ਸਰਪੰਚਾਂ ਅਤੇ ਪੰਚਾਂ ਨੂੰ ਢੁੱਕਵਾਂ ਮਾਣਭੱਤਾ ਦੇਵੇ, ਤਾਂ ਜੋ ਉਨਾਂ ਨੂੰ ਵੀ ਕਿਸੇ ਸੰਵਿਧਾਨਕ ਅਹੁਦੇ ‘ਤੇ ਬੈਠੇ ਹੋਣ ਦਾ ਮਾਣ ਮਹਿਸੂਸ ਹੋਵੇ।

ਭਗਵੰਤ ਮਾਨ ਨੇ ਕਿਹਾ ਕਿ ਸਰਪੰਚਾਂ ਨੂੰ ਹਰ ਦਿਨ ਸਰਕਾਰੀ ਅਤੇ ਗੈਰ- ਸਰਕਾਰੀ ਮੁਲਾਜ਼ਮਾਂ ਦੀ ਪਿੰਡ ਆਉਣ ‘ਤੇ ਆਓ- ਭਗਤ ਕਰਨੀ ਪੈਂਦੀ ਹੈ ਅਤੇ ਪਿੰਡ ਵਾਸੀਆਂ ਦੇ ਕੰਮਾਂ ਲਈ ਕਚਿਹਰੀਆਂ, ਥਾਣਿਆਂ, ਤਹਿਸੀਲਾਂ ਸਮੇਤ ਹੋਰ ਅਦਾਰਿਆਂ ਵਿੱਚ ਜਾਣਾ ਪੈਂਦਾ ਹੈ। ਭਾਵ ਸਰਪੰਚ ਨੂੰ ਚੜੇ ਸੂਰਜ ਖਰਚਾ ਛਿੜ ਜਾਂਦਾ ਹੈ। ਮਾਨ ਨੇ ਕਿਹਾ ਕਿ ਸੂਬੇ ਦੇ ਬਹੁਤ ਸਾਰੇ ਪੰਚਾਇਤ ਮੈਂਬਰਾਂ ਦੀ ਆਰਥਿਕ ਸਥਿਤੀ ਚੰਗੀ ਨਹੀਂ। ਇਸ ਲਈ ਸਰਕਾਰ ਪੰਚਾਇਤ ਮੈਂਬਰਾਂ ਦੇ ਮਾਣ ਭੱਤੇ ਵਿਚ ਵਾਧਾ ਕਰਕੇ ਹਰੇਕ ਸਰਪੰਚ ਨੂੰ ਘੱਟੋ -ਘੱਟ 25 ਹਜ਼ਾਰ ਰੁਪਏ ਅਤੇ ਹਰੇਕ ਪੰਚ ਨੂੰ ਘੱਟੋ- ਘੱਟ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦੇਣ ਦਾ ਪ੍ਰਬੰਧ ਕਰੇ।

ਖੇਤੀ ਕਾਨੂੰਨ ਰੱਦ ਨਾ ਕਰਕੇ ਕੇਂਦਰ ਸਰਕਾਰ ਨੇ ਤਾਨਾਸ਼ਾਹੀ ਰਾਜ ਦਾ ਦਿੱਤਾ ਸਬੂਤ : Deputy CM OP Soni

0

ਪੰਜਾਬ ਦੇ ਡਿਪਟੀ ਮੁੱਖ ਮੰਤਰੀ ਓ. ਪੀ. ਸੋਨੀ ਨੇ ਖੇਤੀ ਕਾਨੂੰਨਾਂ ਦੇ ਮਾਮਲੇ ’ਚ ਕੇਂਦਰ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦਿਆ ਕਿਹਾ ਹੈ ਕਿ ਉਸ ਨੇ ਪਿਛਲੇ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਬਾਵਜੂਦ ਕਾਲੇ ਕਾਨੂੰਨ ਰੱਦ ਨਾ ਕਰ ਕੇ ਤਾਨਾਸ਼ਾਹੀ ਰਾਜ ਦਾ ਸਬੂਤ ਦਿੱਤਾ ਹੈ। ਉਹ ਕਾਂਗਰਸ ਵੱਲੋਂ ਲਖੀਮਪੁਰ ਖੀਰੀ ਹਿੰਸਕ ਘਟਨਾ ’ਤੇ ਆਯੋਜਿਤ ਰੋਸ ਵਿਖਾਵੇ ਵਿਚ ਹਿੱਸਾ ਲੈਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਕੇਵਲ ਸਿੰਘ ਢਿੱਲੋਂ ਵੀ ਸਨ।

ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਪੰਜਾਬ ਨੇ ਕਾਲੇ ਕਾਨੂੰਨਾਂ ਖਿਲਾਫ ਵਿਧਾਨ ਸਭਾ ਵਿਚ ਮਤਾ ਪਾਸ ਕਰ ਕੇ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਵਸੇ ਕਿਸਾਨਾਂ ਨੂੰ ਜਗਾਇਆ ਸੀ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਨਾਲ ਡਰਾਮਾ ਕੀਤਾ ਹੈ। ਕਿਸਾਨਾਂ ਨੂੰ ਪਤਾ ਹੈ ਕਿ ਭਾਜਪਾ ਦੇ ਰਾਜ ’ਚ ਉਨ੍ਹਾਂ ਦੇ ਹਿੱਤ ਸੁਰੱਖਿਅਤ ਨਹੀਂ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਕਾਂਗਰਸ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਨ ’ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ।

Lakhimpur Updates: ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਨੂੰ UP Police ਨੇ ਭੇਜਿਆ ਨੋਟਿਸ, ਪੁੱਛਗਿੱਛ ਲਈ ਬੁਲਾਇਆ ਥਾਣੇ

0

ਸੁਪਰੀਮ ਕੋਰਟ ਵੱਲੋਂ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੂੰ ਸ਼ੁੱਕਰਵਾਰ ਤੱਕ ਵਿਸਤ੍ਰਿਤ ਸਥਿਤੀ ਰਿਪੋਰਟ ਦਾਇਰ ਕਰਨ ਦੇ ਆਦੇਸ਼ ਦੇਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਉਂਦੀ ਜਾਪਦੀ ਹੈ। ਵੀਰਵਾਰ ਨੂੰ ਦੋ ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਬੇਟੇ ਨੂੰ ਸ਼ੁੱਕਰਵਾਰ ਨੂੰ ਕ੍ਰਾਈਮ ਬ੍ਰਾਂਚ ਵਿੱਚ ਬੁਲਾਇਆ ਗਿਆ ਹੈ।

ਲਖੀਮਪੁਰ ਪੁਲਿਸ ਵੱਲੋਂ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਘਰ ਦੇ ਬਾਹਰ ਇੱਕ ਨੋਟਿਸ ਚਿਪਕਾਇਆ ਗਿਆ ਹੈ। ਲਖੀਮਪੁਰ ਪੁਲਿਸ ਨੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਸੰਮਨ ਭੇਜਿਆ ਹੈ। ਆਸ਼ੀਸ਼ ਨੂੰ ਕ੍ਰਾਈਮ ਬ੍ਰਾਂਚ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਲਖੀਮਪੁਰ ਖੇੜੀ ਵਿੱਚ ਹਿੰਸਾ ਦੇ ਮਾਮਲੇ ਵਿੱਚ ਅਸ਼ੀਸ਼ ਪਾਂਡੇ ਅਤੇ ਲਵ ਕੁਸ਼ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਘਟਨਾ ਵਿੱਚ ਆਸ਼ੀਸ਼ ਪਾਂਡੇ ਅਤੇ ਲਵ ਕੁਸ਼ ਵੀ ਸ਼ਾਮਲ ਸਨ ਅਤੇ ਦੋਵੇਂ ਜ਼ਖਮੀ ਵੀ ਹੋਏ ਸਨ। ਆਈਜੀ ਰੇਂਜ ਲਕਸ਼ਮੀ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।

Powercom ‘ਚ ਕੰਮ ਕਰਦੇ Computer Operator ਅਤੇ Complaint Center ਦੇ ਆਊਟਸੋਰਸ ਕਰਮਚਾਰੀਆਂ ਨੂੰ ਪੱਕਾ ਕਰੇ ਸਰਕਾਰ: ਅਮਨ ਅਰੋੜਾ

0

ਕਿਹਾ, ਬਾਦਲ ਸਰਕਾਰ ਦੀ ਤਰਾਂ ਕਾਂਗਰਸ ਸਰਕਾਰ ਨੇ ਵੀ ਧੋਖ਼ਾ ਦਿੱਤਾ

ਕਾਂਗਰਸ ਸਰਕਾਰ ਨੇ ਫਰੰਟ ਲਾਇਨ ਵੈਰੀਅਰ ਦਾ ਨਾਂ ਤਾਂ ਦਿੱਤਾ, ਪਰ ਰੈਗੂਲਰ ਕਰਨ ਦੇ ਨਾਂ ਕੀਤਾ ਗੁੰਮਰਾਹ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਵਰਕਾਮ ਵਿੱਚ ਆਊਟਸੋਰਸ ਰਾਹੀਂ ਕਰੀਬ ਅੱਠ ਸਾਲਾਂ ਤੋਂ ਕੰਮ ਕਰਦੇ ਆ ਰਹੇ ਕੰਪਿਊਟਰ ਅਪ੍ਰੇਟਰ ਅਤੇ ਨੋਡਲ ਸ਼ਿਕਾਇਤ ਕੇਂਦਰਾਂ ਦੇ ਕਰਮਚਾਰੀਆਂ ਨੂੰ ਪੱਕਾ (ਰੈਗੂਲਰ) ਕਰਨ ਦੀ ਮੰਗ ਕੀਤੀ ਹੈ। ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪਹਿਲਾਂ ਬਾਦਲ ਸਰਕਾਰ ਅਤੇ ਫਿਰ ਕਾਂਗਰਸ ਦੀ ਕੈਪਟਨ ਸਰਕਾਰ ਨੇ ਸਾਢੇ ਚਾਰ ਸਾਲ ਆਊਟਸੋਰਸ ਕਰਮਚਾਰੀਆਂ ਨੂੰ ਚਿੰਤਾ ਮੁਕਤ ਕਰਨ ਦੀ ਥਾਂ ਹਾਸੀਏ ‘ਤੇ ਲਿਆ ਖੜਾ ਕਰ ਦਿੱਤਾ ਹੈ। ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਆਊਟਸੋਰਸ ਕਰਮਚਾਰੀਆਂ ਨੇ ਪੱਤਰ ਲਿਖ ਕੇ ਉਨਾਂ ਨਾਲ ਆਪਣੀ ਸਮੱਸਿਆ ਸਾਂਝੀ ਕੀਤੀ ਹੈ। ਕਈ ਕਰਮਚਾਰੀਆਂ ਦੀ ਉਮਰ 32 ਸਾਲ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ ਅਤੇ ਉਨਾਂ ਦੀ ਤਨਖਾਹ ਵੀ ਕੇਵਲ ਦਸ ਹਜ਼ਾਰ ਰੁਪਏ ਹੈ। ਅਰੋੜਾ ਨੇ ਕਰਮਚਾਰੀਆਂ ਦੀ ਨਾਜ਼ੁਕ ਆਰਥਿਕ ਸਥਿਤੀ ਦੀ ਗੰਭੀਰਤਾ ਨੂੰ ਸਮਝ ਕੇ ਚੰਨੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨਾਂ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਕਿਉਂਕਿ ਅਜਿਹਾ ਕਰਨ ਨਾਲ ਸਰਕਾਰ ‘ਤੇ ਕੋਈ ਵਿੱਤੀ ਭਾਰ ਨਹੀਂ ਪਵੇਗਾ।

ਅਮਨ ਅਰੋੜਾ ਨੇ ਕਿਹਾ ਕਿ ਬਾਦਲ ਸਰਕਾਰ ਦੇ ਰਾਜ ਦੌਰਾਨ ਕਰਮਚਾਰੀਆਂ ਦੀ ਕੋਈ ਸਾਰ ਨਹੀਂ ਲਈ ਗਈ, ਪਰ ਜਦੋਂ ਸੱਤਾ ਤੋਂ ਬਾਹਰ ਹੋਣ ਦੇ ਦਿਨ ਆਏ ਤਾਂ ਕਰਮਚਾਰੀਆਂ ਨੂੰ ਗੁੰਮਰਾਹ ਕਰਨ ਲਈ ਐਕਟ 2016 ਦੇ ਤਹਿਤ ਰੈਗੂਲਰ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ। ਉਨਾਂ ਕਿਹਾ ਕਿ ਸੱਤਾ ਵਿੱਚ ਆਈ ਕਾਂਗਰਸ ਦੀ ਕੈਪਟਨ ਸਰਕਾਰ ਵੀ ਆਊਟਸੋਰਸ ਕਰਮਚਾਰੀਆਂ ਨੂੰ ਕੋਰੋਨਾ ਕਾਲ ਵਿੱਚ ਫਰੰਟ ਲਾਇਨ ਵਰਕਰ ਆਖ ਕੇ ਪਿੱਠ ਥਾਪੜਦੀ ਰਹੀ, ਪਰ ਉਨਾਂ ਦੇ ਘਰਾਂ ਦੇ ਚੁੱਲੇ ਕਿੰਝ ਬਲਣਗੇ, ਇਸ ਸੰਬੰਧ ਵਿੱਚ ਕੋਈ ਕੰਮ ਨਹੀਂ ਕੀਤਾ।

BIG BREAKING : ਪੰਜਾਬ ਪੁਲਿਸ ਦੇ 4 DSP ਦੇ ਤਬਾਦਲੇ, ਵੇਖੋ ਸੂਚੀ

0

ਚੰਡੀਗੜ੍ਹ: ਪੰਜਾਬ ਪੁਲਿਸ ਦੇ 4 ਡੀਐਸਪੀਜ਼ ਦੇ ਪੁਲਿਸ ਹੈਡਕੁਆਰਟਰਾਂ ਵਿੱਚ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਡੀਐਸਪੀਜ਼ ਦੇ ਤਬਾਦਲੇ ਕੀਤੇ ਗਏ ਹਨ ਉਨ੍ਹਾਂ ਵਿੱਚ ਰਵਿੰਦਰ ਸਿੰਘ ਡੀਐਸਪੀ ਮੁਕੇਰੀਆਂ, ਰਣਜੀਤ ਸਿੰਘ ਡੀਐਸਪੀ ਦਸੂਹਾ, ਰਾਜਵਿੰਦਰ ਸਿੰਘ ਡੀਐਸਪੀ ਜ਼ੀਰਾ ਅਤੇ ਰਜਿੰਦਰ ਸਿੰਘ ਡੀਐਸਪੀ ਸਿਟੀ ਪਠਾਨਕੋਟ ਸ਼ਾਮਲ ਹਨ।

ਵਾਹਨਾਂ ਦੀ ਰਜਿਸਟ੍ਰੇਸ਼ਨ ’ਚ 5 ਫੀਸਦੀ ਗਿਰਾਵਟ ਕੀਤੀ ਗਈ ਦਰਜ : FADA

0

ਭਾਰਤ ’ਚ ਵਾਹਨਾਂ ਦੀ ਸੇਲ ’ਚ ਪਿਛਲੇ ਮਹੀਨੇ ’ਚ 5 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਟੋ ਡੀਲਰਾਂ ਦੀ ਬਾਡੀ FADA ਨੇ ਕਿਹਾ ਕਿ ਸਤੰਬਰ 2019 ਦੀ ਤੁਲਨਾ ’ਚ ਇਸ ਮਹੀਨੇ ਕੁੱਲ ਵਾਹਨ ਵਿਕਰੀ ’ਚ 5 ਫ਼ੀਸਦ ਤੋਂ ਵੱਧ ਦੀ ਗਿਰਾਵਟ ਆਈ ਹੈ। ਜਦਕਿ ਕੁੱਲ ਖ਼ੁਦਰਾ ਵਿਕਰੀ ’ਚ 13 ਫ਼ੀਸਦ ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ।

FADA ਦੇ ਪ੍ਰਧਾਨ ਨੇ ਇੱਕ ਬਿਆਨ ’ਚ ਕਿਹਾ ਕਿ ‘ਸਤੰਬਰ ਦੇ ਮਹੀਨੇ ’ਚ ਆਟੋ ਰਿਟੇਲ ਨੇ ਬ੍ਰੇਕ ਲਿਆ ਹੈ ਕਿਉਂਕਿ ਕੁੱਲ ਵਿਕਰੀ ’ਚ 5 ਫ਼ੀਸਦ ਦੀ ਗਿਰਾਵਟ ਆਈ ਹੈ। ਇਸ ਵਿੱਤੀ ਵਰ੍ਹੇ ਦੀ ਪਹਿਲੀ ਛਿਮਾਹੀ ਦੌਰਾਨ ਕੁੱਲ ਖ਼ੁਦਰਾ ਵਿਕਰੀ ’ਚ 35 ਫ਼ੀਸਦ ਦਾ ਵਾਧਾ ਹੋਇਆ ਸੀ। ਸਾਲ-ਦਰ-ਸਾਲ ਦੇ ਆਧਾਰ ’ਤੇ ਤਿੰਨ-ਪਹੀਆ ਵਾਹਨਾਂ ਦੀ ਵਿਕਰੀ 51 ਫ਼ੀਸਦੀ ਅਤੇ ਯਾਤਰੀ ਵਾਹਨਾਂ ’ਚ 16 ਫ਼ੀਸਦ ਦਾ ਵਾਧਾ ਦੇਖਿਆ ਗਿਆ।

ਇਸ ਦੇ ਨਾਲ ਹੀ ਦੂਸਰੇ ਪਾਸੇ, ਕਮਰਸ਼ੀਅਲ ਵਾਹਨਾਂ ਨੇ ਪਿਛਲੇ ਸਾਲ ਦੀ ਤੁਲਨਾ ’ਚ 47 ਫ਼ੀਸਦ ਵੱਧ ਵਿਕਰੀ ਦਰਜ ਕੀਤੀ ਹੈ। ਹਾਲਾਂਕਿ, ਦੋ-ਪਹੀਆ ਅਤੇ ਟ੍ਰੈਕਟਰ ਦੀ ਵਿਕਰੀ ’ਚ 12 ਫ਼ੀਸਦ ਅਤੇ 24 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ।

ਇਸ ਤੋਂ ਇਲਾਵਾ ਟੂ-ਵ੍ਹੀਲਰ ਸੈਗਮੈਂਟ ਨੇ ਵੀ ਵਿਕਰੀ ’ਚ ਕੁੱਝ ਖ਼ਾਸ ਨਹੀਂ ਕੀਤੀ ਹੈ, ਕਿਉਂਕਿ ਐਂਟਰੀ-ਲੈਵਲ ਸੈਗਮੈਂਟ ਦੀ ਸਥਿਤੀ ’ਚ ਵਿਕਾਸ ਨਹੀਂ ਦੇਖਿਆ ਗਿਆ ਹੈ। ਗੁਲਾਟੀ ਨੇ ਕਿਹਾ ਕਿ ਦੋਪਹੀਆ ਖੰਡ ’ਚ ਸੁਧਾਰ ਲਈ ਇਸਦਾ ਪ੍ਰਦਰਸ਼ਨ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ। ਜਿਸਦੇ ਰਾਹੀਂ ਡੀਲਰਾਂ ਨੇ ਐਂਟਰੀ ਲੈਵਲ ਵਾਹਨਾਂ ’ਤੇ ਡਿਸਕਾਊਂਟ ਦਾ ਵੀ ਫ਼ੈਸਲਾ ਲਿਆ ਹੈ।

Punjab Congress ਦਾ ਲਖੀਮਪੁਰ ਮਾਰਚ : ਹਿਰਾਸਤ ‘ਚ ਲਈ ਗਏ Navjot Sidhu

0

ਮੋਹਾਲੀ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਘਟੀ ਹਿੰਸਕ ਘਟਨਾ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਅੱਜ ਵੱਡਾ ਰੋਸ਼ ਮਾਰਚ ਕੱਢ ਰਹੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਇਹ ਮਾਰਚ ਲਖੀਮਪੁਰ ਦੇ ਵੱਲ ਕੂਚ ਕਰ ਰਿਹਾ ਹੈ। ਉਥੇ ਹੀ ਇਸ ਵਿੱਚ ਸਿੱਧੂ ਦੇ ਕਾਫਿਲੇ ਨੂੰ ਹਰਿਆਣਾ – ਯੂਪੀ ਬਾਰਡਰ ‘ਤੇ ਰੋਕ ਦਿੱਤੀ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਯੂਪੀ ਪੁਲਿਸ ਦੇ ਨਾਲ ਜ਼ਬਰਦਸਤ ਬਹਿਸ ਹੋ ਗਈ।

ਤਿੱਖੀ ਬਹਿਸ ਤੋਂ ਬਾਅਦ ਨਵਜੋਤ ਸਿੱਧੂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦੱਸ ਦਈਏ ਕਿ, ਯੂਪੀ ਪੁਲਿਸ ਨੇ 5 ਲੋਕਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਸੀ, ਪਰ ਸਿੱਧੂ ਪੂਰੇ ਕਾਫਲੇ ਦੇ ਨਾਲ ਅੱਗੇ ਵਧਣ ‘ਤੇ ਅੜੇ ਹੋਏ ਹਨ। ਕਾਂਗਰਸੀ ਵਰਕਰਾਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਲਖੀਮਪੁਰ ਖੀਰੀ ‘ਚ ਐਤਵਾਰ ਨੂੰ ਹਿੰਸਕ ਝੜਪ ਹੋ ਗਈ ਸੀ, ਜਿਸ ਵਿੱਚ 4 ਕਿਸਾਨ ਮਾਰੇ ਗਏ। ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜਮੰਤਰੀਅਜੈ ਮਿਸ਼ਰਾ ਦੇ ਪੁੱਤਰ ਨੇ ਉਨ੍ਹਾਂ ਕਿਸਾਨਾਂ ‘ਤੇ ਕਾਰ ਚੜ੍ਹਾਈ ਸੀ। ਇਸ ਤੋਂ ਬਾਅਦ ਮਾਹੌਲ ਵਿਗੜ ਗਿਆ ਅਤੇ 4 ਭਾਜਪਾ ਵਰਕਰ ਵੀ ਮਾਰੇ ਗਏ। ਇਸ ਮਾਮਲੇ ਵਿੱਚ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਬੇਟੇ ਸ਼ੀਸ਼ ਮਿਸ਼ਰਾ ਨੂੰ ਨਾਮਜਦ ਕੀਤਾ ਗਿਆ ਹੈ।

ਸਾਵਧਾਨ! RTO ਦੀ ਫ਼ਰਜ਼ੀ ਵੈੱਬਸਾਈਟ ਬਣਾ ਕੇ ਲੋਕਾਂ ਨੂੰ ਇੰਝ ਠੱਗ ਰਹੇ ਸ਼ਾਤਿਰ

0

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਠੱਗ  ਨੇ ਆਰਟੀਓ ਦੀ ਜਾਅਲੀ ਵੈਬਸਾਈਟ ਬਣਾ ਕੇ ਲੋਕਾਂ ਤੋਂ 70 ਲੱਖ ਰੁਪਏ ਦੀ ਧੋਖਾਧੜੀ ਕੀਤੀ, ਜਿਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੇ ਆਰਟੀਓ ਦੀ ਜਾਅਲੀ ਵੈਬਸਾਈਟ ਦੀ ਮਦਦ ਨਾਲ ਲਗਭਗ 3,300 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ।

ਦੇਸ਼ ਵਿੱਚ ਅਜਿਹੇ ਮਾਮਲੇ ਵਧ ਰਹੇ ਹਨ ਕਿਉਂਕਿ ਅੱਜ-ਕੱਲ੍ਹ ਸਭ ਕੁੱਝ ਆਨਲਾਈਨ ਹੋ ਰਿਹਾ ਹੈ, ਅਜਿਹੀ ਸਥਿਤੀ ਵਿੱਚ ਸਾਈਬਰ ਕ੍ਰਾਈਮ ਨੂੰ ਵੀ ਹੁਲਾਰਾ ਮਿਲਿਆ ਹੈ ਪਰ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਠੱਗ ਨਕਲੀ ਵੈਬਸਾਈਟਾਂ ਬਣਾ ਕੇ ਲੋਕਾਂ ਨੂੰ ਕਿਵੇਂ ਠੱਗਦੇ ਹਨ ਤੇ ਉਨ੍ਹਾਂ ਤੋਂ ਕਿਵੇਂ ਬਚਿਆ ਜਾਵੇ।

RTO ਧੋਖਾਧੜੀ ਵੀ ਫਿਸ਼ਿੰਗ ਰਾਹੀਂ ਕੀਤੀ ਜਾ ਰਹੀ ਹੈ। ਤੁਹਾਡੀ ਨਿੱਜੀ ਜਾਣਕਾਰੀ ਇਸ ਧੋਖਾਧੜੀ ਸਪੈਮ ਮੇਲ ਦੁਆਰਾ ਦਿੱਤੀ ਜਾਂਦੀ ਹੈ। ਈ-ਮੇਲ ’ਤੇ ਤੁਹਾਨੂੰ ਇੱਕ ਲਿੰਕ ਦਿੱਤਾ ਜਾਂਦਾ ਹੈ ਜੋ ਤੁਹਾਨੂੰ ਅਜਿਹੀ ਜਾਅਲੀ ਵੈਬਸਾਈਟ ’ਤੇ ਲੈ ਜਾਂਦਾ ਹੈ। ਇਹ ਵੈਬਸਾਈਟ ਦਿੱਖ ਵਿੱਚ ਬਿਲਕੁਲ ਅਧਿਕਾਰਤ ਭਾਵ ਆਫ਼ੀਸ਼ੀਅਲ ਜਾਪਦੀ ਹੈ ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ। ਇਸ ਤੋਂ ਬਾਅਦਤੁਹਾਡੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੇ ਵੇਰਵੇ ਭਰਨ ਲਈ ਕਹਿਣ ਤੋਂ ਬਾਅਦ ਸਾਰੇ ਪੈਸੇ ਚੋਰੀ ਹੋ ਜਾਂਦੇ ਹਨ।

ਅੱਜਕੱਲ੍ਹ ਆਰਟੀਓ (RTO) ਨਾਲ ਜੁੜੇ ਬਹੁਤੇ ਕੰਮ ਵੀ ਆਨਲਾਈਨ ਕੀਤੇ ਜਾ ਰਹੇ ਹਨ, ਇਸ ਲਈ ਇਸ ਨਾਲ ਸਬੰਧਤ ਧੋਖਾਧੜੀ ਵੀ ਆੱਨਲਾਈਨ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ, ਹਮੇਸ਼ਾਂ ਯਾਦ ਰੱਖੋ ਕਿ ਸਿਰਫ https ਦੇ ਨਾਲ ਵੈਬਸਾਈਟ ’ਤੇ ਭਰੋਸਾ ਕਰੋ। https ਵਾਲੀ ਵੈਬਸਾਈਟ ਹੋਰ ਵੈਬਸਾਈਟਾਂ ਦੇ ਮੁਕਾਬਲੇ ਸੁਰੱਖਿਅਤ ਹੁੰਦੀ ਹੈ।

ਭੁਗਤਾਨ ਕਰਨ ਅਤੇ ਪਾਸਵਰਡ ਬਦਲਣ ਦੀ ਪ੍ਰਕਿਰਿਆ ਤੇ ਐਸਐਮਐਸ ਚੇਤਾਵਨੀ ਦੀ ਸੁਵਿਧਾ ਜ਼ਰੂਰ ਜਾਂਚ ਲੈਣੀ ਚਾਹੀਦੀ ਹੈ, ਇਹ ਤੁਹਾਨੂੰ ਇੱਕ ਚੇਤਾਵਨੀ ਸੰਦੇਸ਼ ਦੇਵੇਗਾ, ਜੇ ਕੋਈ ਤੁਹਾਡਾ ਪਾਸਵਰਡ ਬਦਲਣ ਦੀ ਕੋਸ਼ਿਸ਼ ਕਰਦਾ ਹੈ ਜਾਂ ਤੁਹਾਡੇ ਕ੍ਰੈਡਿਟ ਜਾਂ ਡੈਬਿਟ ਕਾਰਡ ਨਾਲ ਭੁਗਤਾਨ ਕਰਦਾ ਹੈ। ਸਮੇਂ-ਸਮੇਂ ਤੇ ਆਪਣਾ ਪਾਸਵਰਡ ਬਦਲਣਾ ਯਾਦ ਰੱਖੋ।

ਜੇਕਰ ਤੁਹਾਡੇ ਵੀ ਵਾਲ਼ ਝੜਦੇ ਹਨ ਤਾ ਅਪਣਾਓ ਇਹ ਨੁਸਖੇ

0

ਵਾਲ਼ਾਂ ਦੇ ਝੜਨ ਦੀ ਸਮੱਸਿਆ ਦਾ ਨਾ ਸਿਰਫ਼ ਔਰਤਾਂ ਸਾਹਮਣਾ ਕਰਦੀਆਂ ਹਨ, ਸਗੋਂ ਮਰਦਾਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈਆਂ ਦੇ ਸਿਰ ’ਤੇ ਵਾਲ਼ ਨਹੀਂ ਹੁੰੰਦੇ ਅਤੇ ਕਈਆਂ ਦੇ ਸਿਰ ਉੱਤੇ ਬਹੁਤ ਘੱਟ ਵਾਲ਼ ਹੁੰਦੇ ਹਨ ਘੱਟ ਉਮਰ ’ਚ ਵਾਲਾ ਦਾ ਝੜਨਾ ਆਮ ਤੌਰ ਤੇ ਮੇਲ ਹਾਰਮੌਂਸ ਦੇ ਕਾਰਨ ਮੰਨਿਆ ਜਾਂਦਾ ਹੈ।

ਕਈ ਮਾਮਲਿਆਂ ’ਚ ਇਹ ਖਾਨਦਾਨੀ ਸਮੱਸਿਆ ਵੀ ਹੋ ਸਕਦੀ ਹੈ। ਵਾਲਾਂ ਦੀ ਸਹੀ ਗਰੋਥ ਲਈ ਅਸੀਂ ਕਈ ਤਰ੍ਹਾਂ ਦੇ ਕੈਮੀਕਲ ਨਾਲ ਬਣੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਾਂ, ਜਿਨ੍ਹਾਂ ’ਚ ਤੇਲ, ਸ਼ੈਂਪੂ, ਕੰਡੀਸ਼ਨਰ ਆਦਿ ਆਓਂਦੇ ਹਨ ਪਰ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਣ ਜੋਕਿ ਤੁਹਾਡੇ ਵਾਲਾਂ ਦੀ ਗ੍ਰੋਥ ਵੀ ਵਧਾਏਗਾ ਤੇ ਨਾਲ ਹੀ ਵਾਲਾਂ ਨੂੰ ਹੈਲਥੀ, ਸ਼ਾਇਨੀ, ਤੇ ਮਜਬੂਤ ਵੀ ਕਰੇਗਾ।

ਅਰੰਡੀ ਦਾ ਤੇਲ : ਅਰੰਡੀ ਦਾ ਤੇਲ ਗੰਜੇਪਣ ਦੀ ਸਮੱਸਿਆ ਨੂੰ ਦੂਰ ਕਰਨ ’ਚ ਸਭ ਤੋਂ ਤਾਕਤਵਰ ਜੜੀ-ਬੂਟੀ ਹੈ। ਇਹ ਵਾਲਾਂ ’ਚ ਨਮੀ ਪਹੁੰਚਾਉਣ ਦਾ ਕੰਮ ਕਰਦਾ ਹੈ ਤੇ ਨਾਲ ਹੀ ਵਾਲਾਂ ਤੇ ਸਿ?ਕਨ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਤੇਲ ਦੀ ਨਿਯਮਿਤ ਮਾਲਸ਼ ਨਾਲ ਕਾਫੀ ਫਾਇਦਾ ਮਿਲਣ ਵਾਲਾ ਹੈ।

ਪਿਆਜ਼ ਦਾ ਰਸ ਤੇ ਸ਼ਹਿਦ ਦਾ ਮਿਸ਼ਰਣ : ਇਸ ਮਿਸ਼੍ਰਣ ਦੇ ਇਸਤੇਮਾਲ ਨਾਲ ਖੂਨ ਦਾ ਪ੍ਰਵਾਹ ਵੀ ਵਧਦਾ ਹੈ। ਵਾਲਾ ਦੀਆਂ ਜੜ੍ਹਾਂ ਤੇ ਪਿਆਜ਼ ਦੇ ਪਾਣੀ ਅਤੇ ਸ਼ਹਿਦ ਦੀਆਂ ਕੁਝ ਬੰਦਾ ਦਾ ਇਸਤੇਮਾਲ ਵਾਲਾ ’ਚ ਫੰਗਸ, ਬੈਕਟੀਰੀਆ ਦੀ ਸਮੱਸਿਆ ਅਤੇ ਗੰਜੇਪਣ ਦੀ ਸਮੱਸਿਆ ਤੋਂ ਨਿਜ਼ਾਤ ਦਵਾਉਣ ’ਚ ਮਦਦ ਕਰਦਾ ਹੈ। ਐਲੋਵੀਰਾ ਜੈਲ : ਹਰਬਲ ਪੌਦੇ ਵਜੋਂ ਮਸ਼ਹੂਰ ਐਲੋਵੀਰਾ ਵਾਲਾਂ ਦੇ ਨਾਲ-ਨਾਲ ਸਿ?ਕਨ ਨੂੰ ਹੈਲਥੀ ਬਣਾਉਂਦਾ ਹੈ। ਇਸ ਦੇ ਇਸਤੇਮਾਲ ਨਾਲ ਵਾਲ ਜਿਆਦਾ ਜਲਦੀ ਨਾਲ ਵਧਦੇ ਹਨ। ਵਾਲਾਂ ਦੀਆਂ ਜੜ੍ਹਾਂ ਤੇ ਮਾਲਸ਼ ਨਾਲ ਬੰਦ ਰੇਸ਼ੇ ਖੁਲਦੇ ਹਨ।

ਦਹੀਂ ਦਾ ਮਾਸਕ, ਨਿੰਬੂ ਦਾ ਰਸ : ਦਹੀਂ ਵਾਲਾਂ ਨੂੰ ਕੰਡੀਸ਼ਨ ਕਰਨ ’ਚ ਬਹੁਤ ਮਦਦ ਕਰਦਾ ਹੈ। ਦਹੀਂ ਜਿੱਥੇ ਖਾਣੇ ਨੂੰ ਸਵਾਦਿਸ਼ਟ ਬਣਾਉਂਦਾ ਹੈ ਓਥੇ, ਵਾਲਾਂ ਤੇ ਚਮੜੀ ਨੂੰ ਖੂਬਸੂਰਤ ਬਣਾਉਂਦਾ ਹੈ। ਇਸ ਨਾਲ ਝੜਦੇ ਵਾਲਾਂ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਵਾਲਾਂ ’ਚ ਰੁੱਖਾਪਣ, ਝੜਨਾ, ਸਿਕਰੀ ਦੀ ਸਮੱਸਿਆ ’ਚ ਬਹੁਤ ਫਾਇਦੇਮੰਦ ਹੈ। ਇਸ ਨਾਲ ਵਾਲ ਸ਼ਾਇਨੀ ਬਣਦੇ ਹਨ ਤੇ ਦੋ ਮੂੰਹੇ ਵਾਲਾ ਨੂੰ ਠੀਕ ਕਰਨ ’ਚ ਮਦਦ ਮਿਲਦੀ ਹੈ।

ਹਰਿਆਣਾ-ਯੂ.ਪੀ ਬਾਰਡਰ ‘ਤੇ ਪੁਲਿਸ ਨੇ ਰੋਕਿਆ ਸਿੱਧੂ ਦਾ ਕਾਫਲਾ, ਸਿੱਧੂ ਨੇ ਕਿਹਾ, ਜਾਂ ਤਾਂ ਗ੍ਰਿਫਤਾਰ ਕਰੋ, ਜਾਂ ਅੱਗੇ ਜਾਣ ਦਿਓ

0

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਘਟੀ ਹਿੰਸਕ ਘਟਨਾ ਦੇ ਵਿਰੋਧ ‘ਚ ਪੰਜਾਬ ਕਾਂਗਰਸ ਅੱਜ ਵੱਡਾ ਰੋਸ ਮਾਰਚ ਕੱਢ ਰਹੀ ਹੈ।ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ‘ਚ ਇਹ ਮਾਰਚ ਲਖੀਮਪੁਰ ਵਲੋਂ ਕੂਚ ਕਰ ਰਿਹਾ ਹੈ।ਦੂਜੇ ਪਾਸੇ ਇਸ ਵਿਚਾਲੇ ਸਿੱਧੂ ਦੇ ਕਾਫਲੇ ਨੂੰ ਹਰਿਆਣਾ-ਯੂਪੀ ਬਾਰਡਰ ‘ਤੇ ਰੋਕ ਦਿੱਤਾ ਗਿਆ ਹੈ।ਇਸ ਮੌਕੇ ਸਿੱਧੂ ਦੀ ਯੂਪੀ ਪੁਲਿਸ ਨਾਲ ਬਹਿਸ ਹੋ ਗਈ।ਸਿੱਧੂ ਨੇ ਕਿਹਾ ਜਾਂ ਤਾਂ ਸਾਨੂੰ ਗ੍ਰਿਫਤਾਰ ਕਰੋ ਜਾਂ ਫਿਰ ਅੱਗੇ ਵਧਣ ਦਿਓ।